14 December 2021 PUNJABI Murli Today | Brahma Kumaris

Read and Listen today’s Gyan Murli in Punjabi 

December 13, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਹੁਣ ਸੱਚੇ - ਸੱਚੇ ਸਤਿਸੰਗ ਵਿੱਚ ਬੈਠੇ ਹੋ, ਤੁਹਾਨੂੰ ਸਤਿਸੰਗ ਵਿੱਚ ਜਾਣ ਦਾ ਰਸਤਾ ਸੱਚਾ ਬਾਪ ਦੱਸ ਰਿਹਾ ਹੈ।"

ਪ੍ਰਸ਼ਨ: -

ਕਿਹੜੇ ਨਿਸ਼ਚੇ ਦੇ ਆਧਾਰ ਤੇ ਪਾਵਨ ਬਣਨ ਦੀ ਤਾਕਤ ਖੁਦ ਆਉਂਦੀ ਹੈ?

ਉੱਤਰ:-

ਜੇਕਰ ਨਿਸ਼ਚੇ ਹੋਵੇ ਕਿ ਇਸ ਮ੍ਰਿਤੂਲੋਕ ਵਿੱਚ ਸਾਡਾ ਅੰਤਿਮ ਜਨਮ ਹੈ। ਇਸ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਬਾਪ ਦੀ ਸ਼੍ਰੀਮਤ ਹੈ ਕਿ ਪਾਵਨ ਬਣੋ ਤਾਂ ਪਾਵਨ ਦੁਨੀਆਂ ਦੇ ਮਾਲਿਕ ਬਣੋਗੇ। ਇਸ ਗੱਲ ਦੇ ਨਿਸ਼ਚੇ ਨਾਲ ਪਾਵਨ ਬਣਨ ਦੀ ਤਾਕਤ ਆਪੇ ਹੀ ਆਉਂਦੀ ਹੈ।

ਗੀਤ:-

ਆਖਿਰ ਵਹ ਦਿਨ ਆਇਆ ਆਜ..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਇਹ ਗੀਤ ਤੁਹਾਡੇ ਲਈ ਹੀਰੇ ਵਰਗਾ ਹੈ ਅਤੇ ਜਿੰਨ੍ਹਾਂਨੇ ਬਣਾਇਆ ਹੈ ਉਨ੍ਹਾਂ ਦੇ ਲਈ ਕੌਡੀ ਵਰਗਾ ਹੈ। ਉਹ ਤੇ ਜਿਵੇਂ ਤੋਤੇ ਮੁਆਫਿਕ ਗਾਉਂਦੇ ਹਨ। ਅਰਥ ਕੁਝ ਵੀ ਨਹੀਂ ਜਾਣਦੇ ਹਨ। ਤੁਸੀਂ ਅਰਥ ਸਮਝਦੇ ਹੋ। ਹੁਣ ਉਹ ਦਿਨ ਆਇਆ ਹੈ ਜਦਕਿ ਕਲਯੁਗ ਬਦਲ ਸਤਿਯੁਗ ਜਾਂ ਪਤਿਤ ਦੁਨੀਆਂ ਬਦਲ ਪਾਵਨ ਦੁਨੀਆਂ ਹੋਣੀ ਹੈ। ਮਨੁੱਖ ਪੁਕਾਰਦੇ ਵੀ ਹਨ ਹੇ ਪਤਿਤ – ਪਾਵਨ ਆਓ। ਪਾਵਨ ਦੁਨੀਆਂ ਵਿੱਚ ਕੋਈ ਪੁਕਾਰਣਗੇ ਨਹੀਂ। ਤੁਸੀਂ ਇਸ ਗੀਤ ਦੇ ਅਰਥ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਉਹ ਲੋਕੀ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਭਗਤੀ ਕਲਟ ਅਧਾਕਲਪ ਚਲਦਾ ਹੈ। ਜਦੋਂ ਤੋਂ ਰਾਵਣ ਦਾ ਰਾਜ ਸ਼ੁਰੂ ਹੁੰਦਾ ਹੈ ਉਦੋਂ ਤੋਂ ਭਗਤੀ ਸ਼ੁਰੂ ਹੋ ਜਾਂਦੀ ਹੈ। ਸੀੜੀ ਉਤਰਨੀ ਪੈਂਦੀ ਹੈ। ਇਹ ਰਾਜ਼ ਬੱਚਿਆਂ ਦੀ ਬੁੱਧੀ ਵਿੱਚ ਬੈਠਿਆ ਹੋਇਆ ਹੈ। ਹੁਣ ਤੁਸੀਂ ਜਾਣਦੇ ਹੋ ਭਾਰਤਵਾਸੀ ਜੋ 16 ਕਲਾਂ ਸੰਪੂਰਨ ਸਨ, ਉਹ ਹੀ 14 ਕਲਾ ਬਣੇ ਹਨ। ਜਰੂਰ 16 ਕਲਾ ਜੋ ਬਣੇ ਹੋਣਗੇ ਉਹ ਹੀ 14 ਕਲਾ ਬਣਨਗੇ ਨਾ। ਨਹੀਂ ਤਾਂ ਕਿਵੇਂ ਬਣਨਗੇ! ਤੁਸੀਂ 16 ਕਲਾ ਸੀ ਹੁਣ ਫਿਰ ਬਣ ਰਹੇ ਹੋ, ਫਿਰ ਕਲਾਵਾਂ ਘਟਦੀਆਂ ਜਾਣਗੀਆਂ। ਦੁਨੀਆਂ ਦੀ ਵੀ ਕਲਾ ਘੱਟਦੀ ਹੈ। ਮਕਾਨ ਜੋ ਪਹਿਲਾਂ ਸਤੋਪ੍ਰਧਾਨ ਹਨ ਉਹ ਤਾਂ ਤਮੋਪ੍ਰਧਾਨ ਜਰੂਰ ਹੋਣਾ ਹੈ। ਤੁਸੀਂ ਜਾਣਦੇ ਹੋ ਸਤੋਪ੍ਰਧਾਨ ਦੁਨੀਆਂ ਸਤਿਯੁਗ ਨੂੰ, ਤਮੋਪ੍ਰਧਾਨ ਦੁਨੀਆਂ ਕਲਯੁਗ ਨੂੰ ਕਿਹਾ ਜਾਂਦਾ ਹੈ। ਸਤੋਪ੍ਰਧਾਨ ਵਾਲੇ ਹੀ ਤਮੋਪ੍ਰਧਾਨ ਬਣੇ ਹਨ ਕਿਉਂਕਿ 84 ਜਨਮ ਲੈਣੇ ਪੈਂਦੇ ਹਨ। ਦੁਨੀਆਂ ਨਵੀਂ ਸੋ ਪੁਰਾਣੀ ਜਰੂਰ ਹੁੰਦੀ ਹੈ ਇਸਲਈ ਚਾਉਂਦੇ ਵੀ ਹਨ ਨਵੀਂ ਦੁਨੀਆਂ, ਨਵਾਂ ਰਾਜ ਹੋਵੇ। ਨਵੀਂ ਦੁਨੀਆਂ ਵਿੱਚ ਕਿਸ ਦਾ ਰਾਜ ਸੀ – ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਹਾਨੂੰ ਇਸ ਸਤਿਸੰਗ ਨਾਲ ਸਭ ਕੁਝ ਪਤਾ ਪੈਂਦਾ ਹੈ। ਸੱਚਾ – ਸੱਚਾ ਸਤਿਸੰਗ ਇਸ ਸਮੇਂ ਇਹ ਹੈ ਜੋ ਫਿਰ ਭਗਤੀਮਾਰਗ ਵਿੱਚ ਇਸ ਦਾ ਗਾਇਨ ਚਲਦਾ ਹੈ। ਤਾਂ ਕਹਿਣਗੇ ਨਾ – ਇਹ ਪਰੰਪਰਾ ਤੋੰ ਚਲਿਆ ਆਇਆ ਹੈ। ਪਰੰਤੂ ਤੁਸੀਂ ਜਾਣਦੇ ਹੋ ਸੱਚਾ – ਸੱਚਾ ਸਤਿਸੰਗ ਇਹ ਤੁਹਾਡਾ ਹੈ। ਬਾਕੀ ਜੋ ਵੀ ਹਨ ਉਹ ਸਭ ਹਨ ਝੂਠ ਸੰਗ। ਉਹ ਅਸਲ ਵਿੱਚ ਸਤਿਸੰਗ ਹਨ ਹੀ ਨਹੀਂ। ਉਨ੍ਹਾਂ ਨਾਲ ਤੇ ਡਿੱਗਣਾ ਹੀ ਹੁੰਦਾ ਹੈ। ਇਹ ਸਤਿਸੰਗ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇੱਕ ਸੱਤ ਬਾਪ ਦੇ ਨਾਲ ਸੰਗ ਹੁੰਦਾ ਹੈ। ਬਾਕੀ ਹੋਰ ਕੋਈ ਵੀ ਸੱਤ ਬੋਲਦੇ ਹੀ ਨਹੀਂ ਹਨ। ਇਹ ਹੈ ਹੀ ਝੂਠ ਖੰਡ। ਝੂਠੀ ਮਾਇਆ, ਝੂਠੀ ਕਾਇਆ… ਪਹਿਲਾਂ – ਪਹਿਲਾਂ ਝੂਠ ਈਸ਼ਵਰ ਦੇ ਲਈ ਕਹਿ ਦਿੰਦੇ ਹਨ ਕਿ ਉਹ ਸ੍ਰਵਵਿਆਪੀ ਹੈ। ਅਲਫ਼ ਨੂੰ ਹੀ ਝੂਠ ਬਣਾ ਦਿੱਤਾ ਹੈ। ਤਾਂ ਤੁਹਾਨੂੰ ਪਹਿਲਾਂ – ਪਹਿਲਾਂ ਪਰਿਚੈ ਦੇਣਾ ਹੈ ਬਾਪ ਦਾ। ਉਹ ਤਾਂ ਉਲਟਾ ਪਰਿਚੈ ਦੇ ਦਿੰਦੇ ਹਨ। ਝੂਠ ਤੋਂ ਝੂਠ ਸੱਚ ਦੀ ਰੱਤੀ ਵੀ ਨਹੀਂ। ਇਹ ਗਿਆਨ ਦੀਆਂ ਗੱਲਾਂ ਹਨ। ਇਵੇਂ ਨਹੀਂ ਕਿ ਪਾਣੀ ਨੂੰ ਪਾਣੀ ਕਹਿਣਾ ਝੂਠ ਹੈ। ਇਹ ਹੈ ਗਿਆਨ ਅਤੇ ਅਗਿਆਨ ਦੀ ਗੱਲ। ਗਿਆਨ ਇੱਕ ਹੀ ਗਿਆਨ ਸਾਗਰ ਬਾਪ ਦਿੰਦੇ ਹਨ, ਜਿਸਨੂੰ ਰੂਹਾਨੀ ਗਿਆਨ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਝੂਠ ਹੁੰਦਾ ਨਹੀਂ। ਰਾਵਣ ਆਕੇ ਸੱਚਖੰਡ ਨੂੰ ਝੂਠਖੰਡ ਬਣਾ ਦਿੰਦੇ ਹਨ। ਬਾਪ ਕਹਿੰਦੇ ਹਨ – ਮੈਂ ਕੋਈ ਸ੍ਰਵਵਿਆਪੀ ਥੋੜ੍ਹੀ ਨਾ ਹਾਂ। ਸੱਚ ਤੇ ਮੈਂ ਹੀ ਦੱਸਦਾ ਹਾਂ। ਮੈਂ ਆਕੇ ਸੱਤ ਮਾਰਗ ਮਤਲਬ ਸੱਚਖੰਡ ਵਿੱਚ ਜਾਣ ਦਾ ਰਸਤਾ ਦੱਸਦਾ ਹਾਂ। ਮੈਂ ਤੇ ਉੱਚੇ ਤੋੰ ਉੱਚਾ ਤੁਹਾਡਾ ਬਾਪ ਹਾਂ। ਆਉਂਦਾ ਹੀ ਹਾਂ ਤੁਹਾਨੂੰ ਵਰਸਾ ਦੇਣ। ਤੁਸੀਂ ਬੱਚਿਆਂ ਦੇ ਲਈ ਮੈਂ ਸੌਗਾਤ ਲੈ ਆਉਂਦਾ ਹਾਂ। ਮੇਰਾ ਨਾਮ ਹੀ ਹੈ ਹੈਵਿਨਲੀ ਗੌਡ ਫਾਦਰ। ਹੇਵਿਨ ਹਥੇਲੀ ਤੇ ਲੈ ਆਉਂਦਾ ਹਾਂ। ਸਵਰਗ ਵਿੱਚ ਹੁੰਦੀ ਹੈ ਸਵਰਗਵਾਸੀ ਦੇਵਤਾਵਾਂ ਦੀ ਬਾਦਸ਼ਾਹੀ। ਹੁਣ ਤੁਹਾਨੂੰ ਸਵਰਗਵਾਸੀ ਬਣਾ ਰਹੇ ਹਾਂ। ਸੱਚਾ ਤਾਂ ਇੱਕ ਹੀ ਬਾਪ ਹੈ ਇਸਲਈ ਬਾਪ ਕਹਿੰਦੇ ਹਨ ਹੀਅਰ ਨੋ ਈਵਲ, ਸੀ ਨੋ ਈਵਲ… ਇਹ ਸਾਰੇ ਮਰੇ ਪਏ ਹਨ। ਕਬਰੀਸਤਾਨ ਹੈ, ਇਨ੍ਹਾਂ ਨੂੰ ਵੇਖਦੇ ਵੀ ਨਹੀਂ ਵੇਖਣਾ ਹੈ। ਤੁਹਾਨੂੰ ਲਾਇਕ ਬਣਨਾ ਹੈ – ਨਵੀਂ ਦੁਨੀਆਂ ਦੇ ਲਈ। ਇਸ ਸਮੇਂ ਸਭ ਪਤਿਤ ਹਨ। ਗੋਇਆ ਸਵਰਗ ਦੇ ਲਾਇਕ ਨਹੀਂ ਹਨ। ਬਾਪ ਕਹਿੰਦੇ ਹਨ – ਤੁਹਾਨੂੰ ਰਾਵਣ ਨੇ ਨਲਾਇਕ ਬਣਾਇਆ ਹੈ। ਅਧਾਕਲਪ ਦੇ ਲਈ ਫਿਰ ਬਾਪ ਆਕੇ ਲਾਇਕ ਬਣਾਉਂਦੇ ਹਨ। ਤਾਂ ਉਹਨਾਂ ਦੀ ਸ਼੍ਰੀਮਤ ਤੇ ਚਲਣਾ ਪਵੇ, ਫਿਰ ਜਵਾਬਦਾਰੀ ਸਾਰੀ ਉਨ੍ਹਾਂ ਤੇ ਹੈ। ਬਾਪ ਨੇ ਸਾਰੀ ਦੁਨੀਆਂ ਨੂੰ ਪਾਵਨ ਬਣਾਉਣ ਦੀ ਜਵਾਬਦਾਰੀ ਉਠਾਈ ਹੈ। ਉਹ ਜੋ ਮੱਤ ਦੇਣਗੇ ਉਹ ਕਲਪ ਪਹਿਲੇ ਵਾਲੀ ਹੀ ਦੇਣਗੇ, ਇਸ ਵਿੱਚ ਮੁੰਝਨਾ ਨਹੀਂ ਚਾਹੀਦਾ। ਜੋ ਪਾਸਟ ਹੋਇਆ, ਕਹਿਣਗੇ ਡਰਾਮਾਅਨੁਸਾਰ ਹੋਇਆ। ਗੱਲ ਹੀ ਖਲਾਸ। ਸ਼੍ਰੀਮਤ ਕਹਿੰਦੀ ਹੈ ਇਹ ਕਰੋ, ਤਾਂ ਕਰਨਾ ਚਾਹੀਦਾ ਹੈ। ਉਹ ਜਵਾਬਦਾਰ ਆਪ ਹੈ ਕਿਓਂਕਿ ਉਹ ਹੀ ਕਰਮਾਂ ਦਾ ਦੰਡ ਦਿਲਾਉਂਦੇ ਹਨ ਤਾਂ ਉਨ੍ਹਾਂ ਦੀ ਗੱਲ ਤਾਂ ਮੰਨਣੀ ਚਾਹੀਦੀ ਹੈ ਨਾ। ਕਹਿੰਦੇ ਹਨ ਮਿੱਠੇ ਬੱਚੇ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਇਹ ਅੰਤਿਮ ਜਨਮ ਪਵਿੱਤਰ ਰਹੋ। ਇਸ ਮ੍ਰਿਤੂਲੋਕ ਵਿੱਚ ਇਹ ਸਾਡਾ ਅੰਤਿਮ ਜਨਮ ਹੈ। ਇਹ ਗੱਲ ਜਦ ਸਮਝਣ ਫਿਰ ਹੀ ਪਾਵਨ ਬਣ ਸਕਣ।

ਬਾਪ ਆਉਂਦੇ ਹੀ ਉਦੋਂ ਹਨ ਜਦ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਪਹਿਲੇ ਸਥਾਪਨਾ ਫਿਰ ਵਿਨਾਸ਼ ਅੱਖਰ ਵੀ ਅਰਥ ਸਹਿਤ ਲਿਖਣਾ ਪਵੇ। ਇਵੇਂ ਨਹੀਂ ਸਥਾਪਨਾ, ਪਾਲਣਾ, ਵਿਨਾਸ਼। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਪੜ੍ਹ ਕਰਕੇ ਉੱਚ ਪਦਵੀ ਪਾਵਾਂਗੇ। ਇਹ ਬੁੱਧੀ ਵਿੱਚ ਹੱਡੀ ਰਹਿਣਾ ਚਾਹੀਦਾ ਹੈ। ਕਈ ਬੱਚੇ ਹਨ ਜੋ ਭਾਵੇਂ ਸਮਝਾਉਂਦੇ ਚੰਗਾ ਹਨ ਪਰ ਹੱਡੀ ਉਹ ਸੁੱਖ ਕਿਸੇ ਨੂੰ ਹੈ ਨਹੀਂ। ਤੋਤੇ ਮਿਸਲ ਯਾਦ ਕਰਦੇ ਹਨ ਨਾ। ਤੁਹਾਡੀ ਬੁੱਧੀ ਵਿੱਚ ਵੀ ਹੱਡੀ ਧਾਰਨਾ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਇਹ ਜੋ ਵੀ ਸ਼ਾਸਤਰ ਹਨ, ਭਗਤੀ ਮਾਰਗ ਦੇ ਹਨ ਇਸਲਈ ਸਮਝਾਇਆ ਜਾਂਦਾ ਹੈ, ਹੁਣ ਜੱਜ ਕਰੋ ਸੱਤ ਕੀ ਹੈ। ਸੱਤ – ਨਾਰਾਇਣ ਦੀ ਕਥਾ ਤੁਹਾਨੂੰ ਇੱਕ ਵਾਰੀ ਬਾਪ ਹੀ ਸੁਣਾਉਂਦੇ ਹਨ। ਬਾਪ ਕਦੀ ਝੂਠ ਬੋਲ ਨਾ ਸਕੇ। ਬਾਪ ਹੀ ਸੱਚਖੰਡ ਦੀ ਸਥਾਪਨਾ ਕਰਦੇ ਹਨ। ਸੱਚੀ ਕਥਾ ਸੁਣਾਉਂਦੇ ਹਨ, ਇਸ ਵਿਚ ਝੂਠ ਹੋ ਨਾ ਸਕੇ। ਬੱਚਿਆਂ ਨੂੰ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੇ ਨਾਲ ਬੈਠੇ ਹਾਂ। ਬਾਪ ਸਾਨੂੰ ਆਪਣੇ ਨਾਲ ਯੋਗ ਲਗਾਉਣਾ ਸਿਖਾਉਂਦੇ ਹਨ। ਸੱਚੀ ਅਮਰਕਥਾ ਅਤੇ ਸੱਤ ਨਾਰਾਇਣ ਦੀ ਕਥਾ ਸੁਣਾ ਰਹੇ ਹਨ, ਜਿਸ ਤੋਂ ਅਸੀਂ ਨਰ ਤੋਂ ਨਰਾਇਣ ਬਣ ਰਹੇ ਹਾਂ। ਜਿਸ ਦਾ ਫਿਰ ਭਗਤੀ ਮਾਰਗ ਵਿੱਚ ਗਾਇਨ ਚਲਦਾ ਹੈ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਸਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਅਸੀਂ ਆਤਮਾਵਾਂ ਨੂੰ ਰੂਹਾਨੀ ਬਾਪ ਪੜ੍ਹਾਉਂਦੇ ਹਨ। ਸ਼ਿਵਬਾਬਾ ਜੋ ਅਸੀਂ ਆਤਮਾਵਾਂ ਦਾ ਬਾਪ ਹੈ ਉਹ ਸਾਨੂੰ ਪੜ੍ਹਾਉਂਦੇ ਹਨ। ਸ਼ਿਵਬਾਬਾ ਦੇ ਸਮੁੱਖ ਹੁਣ ਅਸੀਂ ਬੈਠੇ ਹਾਂ। ਮਧੂਬਨ ਵਿੱਚ ਆਉਂਦੇ ਹਨ ਤਾਂ ਨਸ਼ਾ ਚੜ੍ਹਦਾ ਹੈ। ਇੱਥੇ ਤੁਹਾਨੂੰ ਰਿਫਰੈਸ਼ਮੈਂਟ ਮਿਲਦੀ ਹੈ, ਤੁਸੀਂ ਰਿਏਲਾਈਜ਼ ਕਰਦੇ ਹੋ ਤਾਂ ਥੋੜਾ ਸਮੇਂ ਵੀ ਆਉਣ ਨਾਲ ਰਿਫਰੈਸ਼ ਹੋ ਜਾਂਦੇ ਹਨ। ਬਾਹਰ ਵਿੱਚ ਤਾਂ ਗੋਰਖਧੰਧਾ ਆਦਿ ਰਹਿੰਦਾ ਹੈ। ਬਾਪ ਕਹਿੰਦੇ ਹਨ – ਹੇ ਆਤਮਾਓ, ਬਾਪ ਆਤਮਾਵਾਂ ਨਾਲ ਗੱਲ ਕਰਦੇ ਹਨ। ਬਾਪ ਵੀ ਹੈ ਨਿਰਾਕਾਰ, ਉਨ੍ਹਾਂ ਨੂੰ ਕੋਈ ਜਾਣਦੇ ਨਹੀਂ। ਨਾ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਜਾਣਦੇ। ਚਿੱਤਰ ਤਾਂ ਸਭ ਦੇ ਕੋਲ ਹਨ। ਕਾਗਜ ਦਾ ਚਿੱਤਰ ਵੇਖ ਕੋਈ ਤਾਂ ਫਾੜ ਦਿੰਦੇ ਹਨ। ਕੋਈ ਤਾਂ ਫਿਰ ਵੇਖੋ ਕਿੰਨਾ ਦੂਰ – ਦੂਰ ਜਾਕੇ ਕਿੰਨੀ ਪੂਜਾ ਆਦਿ ਕਰਦੇ ਹਨ। ਚਿੱਤਰ ਤਾਂ ਘਰ ਵਿੱਚ ਵੀ ਰੱਖੇ ਹਨ ਨਾ। ਫਿਰ ਇੰਨਾ ਦੂਰ ਜਾਕੇ ਭਟਕਣ ਤੋਂ ਕੀ ਫਾਇਦਾ। ਹੁਣ ਤੁਸੀਂ ਬੱਚਿਆਂ ਨੂੰ ਇਹ ਗਿਆਨ ਮਿਲਿਆ ਹੈ, ਇਸਲਈ ਉਹ ਫਾਲਤੂ ਲੱਗਦਾ ਹੈ। ਕ੍ਰਿਸ਼ਨ ਤਾਂ ਇੱਥੇ ਵੀ ਗੋਰਾ ਜਾਂ ਸਾਂਵਰਾ ਪੱਥਰ ਦਾ ਬਣ ਸਕਦਾ ਹੈ। ਫਿਰ ਜਗਨਨਾਥਪੁਰੀ ਵਿੱਚ ਕਿਉਂ ਜਾਂਦੇ ਹਨ! ਇਨ੍ਹਾਂ ਗੱਲਾਂ ਨੂੰ ਵੀ ਤੁਸੀਂ ਜਾਣਦੇ ਹੋ ਤਾਂ ਕ੍ਰਿਸ਼ਨ ਨੂੰ ਸ਼ਾਮ ਸੁੰਦਰ ਕਿਓਂ ਕਹਿੰਦੇ ਹਨ? ਆਤਮਾ ਤਮੋਪ੍ਰਧਾਨ ਹੋਣ ਨਾਲ ਕਾਲੀ ਬਣ ਜਾਂਦੀ ਹੈ। ਫਿਰ ਆਤਮਾ ਪਵਿੱਤਰ ਹੋਣ ਨਾਲ ਸੁੰਦਰ ਬਣ ਜਾਂਦੀ ਹੈ। ਇਹ ਹੀ ਭਾਰਤ ਗੋਲਡਨ ਏਜ਼ ਸੀ, 5 ਤ੍ਤਵਾਂ ਦੀ ਵੀ ਨੈਚੁਰਲ ਬਿਊਟੀ ਰਹਿੰਦੀ ਹੈ। ਸ਼ਰੀਰ ਵੀ ਇਵੇਂ ਦੇ ਸੁੰਦਰ ਬਣਦੇ ਸੀ। ਹੁਣ ਤੱਤਵ ਵੀ ਤਮੋਪ੍ਰਧਾਨ ਹੋਣ ਦੇ ਕਾਰਨ ਸ਼ਰੀਰ ਵੀ ਇਵੇਂ ਸਾਂਵਰੇ, ਕੋਈ ਟੇਢਾ, ਕੋਈ ਲੂਲਾ, ਲੰਗੜਾ ਆਦਿ ਬਣਦੇ ਰਹਿੰਦੇ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਨਰਕ। ਇਹ ਤਾਂ ਮਾਇਆ ਦਾ ਪੰਪ ਹੈ। ਵਿਲਾਇਤ ਵਿੱਚ ਬੱਤੀਆਂ ਇਵੇਂ ਹਨ ਜੋ ਰੋਸ਼ਨੀ ਹੁੰਦੀ ਹੈ, ਬੱਤੀਆਂ ਨਹੀਂ ਵਿਖਾਈ ਪੈਂਦੀਆਂ ਹਨ। ਉੱਥੇ ਵੀ ਇਵੇਂ ਰੋਸ਼ਨੀ ਹੁੰਦੀ ਹੈ। ਵਿਮਾਨ ਆਦਿ ਤਾਂ ਉੱਥੇ ਵੀ ਹੁੰਦੇ ਹਨ। ਸਾਇੰਸ ਘਮੰਡੀ ਵੀ ਇੱਥੇ ਆਉਣਗੇ। ਫਿਰ ਉੱਥੇ ਵੀ ਇਹ ਐਰੋਪਲੇਨ ਆਦਿ ਸਭ ਬਣਨਗੇ। ਤੁਸੀਂ ਜਿੰਨਾ ਨਜਦੀਕ ਆਉਂਦੇ ਜਾਓਗੇ ਤਾਂ ਤੁਹਾਨੂੰ ਸਭ ਸਾਕਸ਼ਾਤਕਾਰ ਹੋਵੇਗਾ। ਬਿਜਲੀ ਦੇ ਕਾਰੀਗਰ ਆਦਿ ਇਹ ਸਭ ਆਕੇ ਨਾਲੇਜ ਲੈਣਗੇ। ਥੋੜੀ ਵੀ ਨਾਲੇਜ ਲਿੱਤੀ ਤਾਂ ਪ੍ਰਜਾ ਵਿੱਚ ਆਉਣਗੇ। ਹੁਨਰ ਨਾਲ ਲੈ ਜਾਂਦੇ ਹਨ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਹਾਂ ਤੁਹਾਡੇ ਮੁਆਫਿਕ ਕਰਮਾਤੀਤ ਅਵਸਥਾ ਨੂੰ ਤਾਂ ਨਹੀਂ ਪਾਉਣਗੇ। ਬਾਕੀ ਆਤਮਾ ਹੁਨਰ ਤਾਂ ਲੈ ਜਾਵੇਗੀ ਨਾ। ਟੇਲੀਵਿਜਨ ਆਦਿ ਤੇ ਦੂਰ ਬੈਠੇ ਵੇਖਦੇ ਰਹਿਣਗੇ। ਦਿਨ – ਪ੍ਰਤੀਦਿਨ ਮੁਸਾਫਰੀ ਕਰਨਾ ਮੁਸ਼ਕਿਲ ਹੋ ਜਾਵੇਗਾ। ਦੁਨੀਆਂ ਵਿੱਚ ਕੀ – ਕੀ ਇਨਵੈਂਸ਼ਨ ਕਰ ਚੀਜ਼ਾਂ ਕੱਢਦੇ ਹਨ। ਨੈਚੁਰਲ ਕੈਲੇਮੀਟੀਜ਼ ਵਿੱਚ ਵੀ ਇੰਨੇ ਮਰਦੇ ਹਨ, ਫਲੱਡ ਆਦਿ ਵੀ ਹੋਵੇਗੀ। ਸਮੁੰਦਰ ਵੀ ਉੱਛਲ ਖਾਵੇਗਾ। ਸਮੁੰਦਰ ਨੂੰ ਵੀ ਸੁਖਾਇਆ ਹੈ ਨਾ।

ਹੁਣ ਤੁਸੀਂ ਬੱਚੇ ਜਾਣਦੇ ਹੋ ਇਸ ਦੁਨੀਆਂ ਵਿੱਚ ਕੀ – ਕੀ ਹੈ, ਫਿਰ ਨਵੀਂ ਦੁਨੀਆਂ ਵਿੱਚ ਕੀ – ਕੀ ਹੋਵੇਗਾ। ਸਿਰਫ ਭਾਰਤ ਖੰਡ ਹੀ ਹੋਵੇਗਾ। ਸੋ ਵੀ ਛੋਟਾ ਹੋਵੇਗਾ। ਬਾਕੀ ਸਭ ਚਲੇ ਜਾਣਗੇ ਪਰਮਧਾਮ ਵਿੱਚ। ਬਾਕੀ ਟਾਈਮ ਕਿੰਨਾ ਬਚਿਆ ਹੈ, ਇਹ ਕੁਝ ਵੀ ਨਹੀਂ ਹੋਵੇਗਾ। ਤੁਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ। ਤੁਹਾਡੇ ਲਈ ਪੁਰਾਣੀ ਦੁਨੀਆਂ ਦੇ ਵਿਨਾਸ਼ ਦੀ ਪਹਿਲੇ ਤੋਂ ਹੀ ਨੂੰਧ ਹੈ। ਇਸ ਛੀ – ਛੀ ਦੁਨੀਆਂ ਵਿੱਚ ਤੁਸੀਂ ਬਾਕੀ ਥੋੜੇ ਰੋਜ਼ ਹੋ। ਫਿਰ ਆਪਣੀ ਨਵੀਂ ਦੁਨੀਆਂ ਵਿੱਚ ਚਲੇ ਜਾਵੋਗੇ। ਇਹ ਸਿਰਫ ਤੁਸੀਂ ਯਾਦ ਕਰਦੇ ਰਹੋ ਤਾਂ ਵੀ ਖੁਸ਼ੀ ਵਿੱਚ ਰਹਿਣਗੇ। ਤੁਹਾਡੀ ਬੁੱਧੀ ਹੈ ਇਹ ਸਭ ਖਲਾਸ ਹੋਣ ਦਾ ਹੈ। ਇਹ ਸਭ ਇੰਨੇ ਖੰਡ ਰਹਿਣਗੇ ਨਹੀਂ। ਪ੍ਰਾਚੀਨ ਭਾਰਤ ਖੰਡ ਹੀ ਰਹੇਗਾ। ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹੋ। ਕੰਮ ਆਦਿ ਕਰਦੇ ਰਹੋ, ਬੁੱਧੀ ਵਿੱਚ ਬਾਬਾ ਦੀ ਯਾਦ ਰਹੇ। ਤੁਹਾਨੂੰ ਇਹ ਮਨੁੱਖ ਤੋਂ ਦੇਵਤਾ ਬਣਨ ਦਾ ਕੋਰਸ ਉਠਾਉਣਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ, ਨੌਕਰੀ ਕਰਦੇ ਬਾਪ ਨੂੰ ਅਤੇ ਚੱਕਰ ਨੂੰ ਯਾਦ ਕਰੋ। ਇਕਾਂਤ ਵਿੱਚ ਬੈਠਕੇ ਵਿਚਾਰ ਸਾਗਰ ਮੰਥਨ ਕਰੋ। ਕੁਦਰਤੀ ਆਪਦਾਵਾਂ ਆਉਣਗੀਆਂ ਜਿਸ ਤੋਂ ਸਾਰੀ ਦੁਨੀਆਂ ਖਤਮ ਹੋ ਜਾਵੇਗੀ। ਸਤਿਯੁਗ ਵਿੱਚ ਬਹੁਤ ਥੋੜੇ ਮਨੁੱਖ ਰਹਿੰਦੇ ਹਨ। ਉੱਥੇ ਕੈਨਾਲਸ ਆਦਿ ਦੀ ਜਰੂਰਤ ਨਹੀਂ। ਇੱਥੇ ਤਾਂ ਕਿੰਨੇ ਕੈਨਾਲਸ ਖੋਦਦੇ ਹਨ। ਨਦੀਆਂ ਤਾਂ ਅਨਾਦਿ ਹਨ। ਸਤਿਯੁਗ ਵਿੱਚ ਜਮੁਨਾ ਦਾ ਕੰਠਾ ਹੋਵੇਗਾ। ਉੱਥੇ ਸਭ ਮਿੱਠੇ ਪਾਣੀ ਦੇ ਉੱਪਰ ਮਹਿਲ ਹੋਣਗੇ। ਇਹ ਬੰਬੇ ਹੋਵੇਗੀ ਨਹੀਂ। ਇਨ੍ਹਾਂ ਨੂੰ ਕੋਈ ਨਵੀਂ ਬੰਬੇ ਥੋੜੀ ਕਹਿਣਗੇ। ਤੁਸੀਂ ਹਰ ਇੱਕ ਬੱਚੇ ਨੇ ਸਮਝਣਾ ਹੈ ਕਿ ਅਸੀਂ ਸ੍ਵਰਗ ਦੇ ਲਈ ਰਾਜਾਈ ਸਥਾਪਨ ਕਰ ਰਹੇ ਹਾਂ ਫਿਰ ਇਹ ਨਰਕ ਰਹੇਗਾ ਹੀ ਨਹੀਂ। ਰਾਵਣ ਪੁਰੀ ਖਤਮ ਹੋ ਜਾਵੇਗੀ। ਰਾਮਪੂਰੀ ਸਥਾਪਨ ਹੋ ਜਾਵੇਗੀ। ਤਮੋਪ੍ਰਧਾਨ ਪ੍ਰਿਥਵੀ ਤੇ ਦੇਵਤਾ ਪੈਰ ਧਰ ਨਾ ਸਕਣ। ਜਦ ਚੇਂਜ ਹੋਵੇਗੀ ਤਾਂ ਪੈਰ ਧਰਣਗੇ ਇਸਲਈ ਲਕਸ਼ਮੀ ਨੂੰ ਜਦ ਬੁਲਾਉਂਦੇ ਹਨ ਤਾਂ ਸਫਾਈ ਆਦਿ ਕਰਦੇ ਹਨ, ਲਕਸ਼ਮੀ ਦਾ ਆਹਵਾਨ ਕਰਦੇ ਹਨ, ਚਿੱਤਰ ਰੱਖਦੇ ਹਨ। ਪਰ ਉਨ੍ਹਾਂ ਦੇ ਆਕੁਪੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਹੈ ਇਸਲਈ ਆਈਡਲ – ਪ੍ਰਸਥੀ ਕਿਹਾ ਜਾਂਦਾ ਹੈ। ਪੱਥਰ ਦੀ ਮੂਰਤੀ ਨੂੰ ਭਗਵਾਨ ਕਹਿ ਦਿੰਦੇ ਹਨ। ਇਨ੍ਹਾਂ ਸਭ ਗੱਲਾਂ ਨੂੰ ਤੁਸੀਂ ਬੱਚੇ ਹੁਣ ਸਮਝਦੇ ਹੋ। ਪਰਮਾਤਮਾ ਹੀ ਬੈਠ ਸਮਝਾਉਂਦੇ ਹਨ। ਆਤਮਾ, ਆਤਮਾ ਨੂੰ ਸਮਝਾ ਨਾ ਸਕੇ। ਆਤਮਾ ਕਿਵੇਂ ਅਤੇ ਕੀ – ਕੀ ਪਾਰ੍ਟ ਵਜਾਉਂਦੀ ਹੈ, ਉਹ ਵੀ ਤੁਸੀਂ ਹੁਣ ਸਮਝਾ ਸਕਦੇ ਹੋ। ਬਾਬਾ ਆਕੇ ਰਿਯਲਈਜ਼ ਕਰਾਉਂਦੇ ਹਨ ਕਿ ਆਤਮਾ ਕੀ ਚੀਜ਼ ਹੈ। ਮਨੁੱਖ ਤਾਂ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਤਾਂ ਉਨ੍ਹਾਂ ਨੂੰ ਕੀ ਕਹਾਂਗੇ। ਮਨੁੱਖ ਹੁੰਦੇ ਹੋਏ ਚਲਣ ਜਿਵੇਂ ਜਾਨਵਰ ਮਿਸਲ ਹੈ। ਹੁਣ ਤੁਹਾਨੂੰ ਗਿਆਨ ਮਿਲਿਆ ਹੈ। ਸੀੜੀ ਤੇ ਕਿਸੇ ਨੂੰ ਸਮਝਾਉਣਾ ਤਾਂ ਬੜਾ ਸਹਿਜ ਹੈ। ਸੋ ਵੀ ਹੱਡੀ ਸਮਝਾਉਣਾ ਚਾਹੀਦਾ ਹੈ। ਅਸੀਂ ਭਾਰਤਵਾਸੀ ਜੋ ਦੇਵੀ – ਦੇਵਤਾ ਧਰਮ ਵਾਲੇ ਸੀ, ਉਹ ਕਿਵੇਂ ਸਤੋਪ੍ਰਧਾਨ ਬਣੇ ਫਿਰ ਸਤੋ ਰਜੋ ਤਮੋ ਵਿੱਚ ਆਏ। ਇਹ ਸਭ ਗੱਲਾਂ ਧਾਰਨ ਕਰਨੀਆਂ ਹੁੰਦੀਆਂ ਹਨ ਤਾਂ ਹੀ ਵਿਚਾਰ ਸਾਗਰ ਮੰਥਨ ਹੋਵੇਗਾ। ਧਾਰਨਾ ਹੀ ਨਹੀਂ ਹੋਵੇਗੀ ਤਾਂ ਵਿਚਾਰ ਸਾਗਰ ਮੰਥਨ ਹੋ ਨਾ ਸਕੇ। ਸੁਣਿਆ ਅਤੇ ਧੰਧੇ ਵਿੱਚ ਲੱਗ ਜਾਂਦੇ ਹਨ। ਵਿੱਚਾਰ ਸਾਗਰ ਮੰਥਨ ਕਰਨ ਦਾ ਟਾਈਮ ਨਹੀਂ। ਨਹੀਂ ਤਾਂ ਤੁਸੀਂ ਬੱਚਿਆਂ ਨੂੰ ਰੋਜ਼ ਪੜ੍ਹਨਾ ਹੈ ਅਤੇ ਉਸ ਤੇ ਵਿਚਾਰ ਸਾਗਰ ਮੰਥਨ ਕਰਨਾ ਹੈ। ਮੁਰਲੀ ਤਾਂ ਕਿੱਥੇ ਵੀ ਮਿਲ ਸਕਦੀ ਹੈ। ਵਿਸ਼ਾਲ ਬੁੱਧੀ ਹੋਣ ਨਾਲ ਪੁਆਇੰਟ ਨੂੰ ਸਮਝ ਲੈਂਦੇ ਹਨ। ਬਾਬਾ ਰੋਜ਼ ਸਮਝਾਉਂਦੇ ਹਨ। ਕਿਸੇ ਨੂੰ ਸਮਝਾਉਣ ਦੇ ਲਈ ਪੁਆਇੰਟਸ ਤਾਂ ਬਹੁਤ ਹਨ। ਗੰਗਾ ਤੇ ਵੀ ਤੁਸੀਂ ਜਾਕੇ ਸਮਝਾ ਸਕਦੇ ਹੋ। ਸਰਵ ਦਾ ਸਦਗਤੀ ਦਾਤਾ ਬਾਬਾ ਹੈ ਜਾਂ ਪਾਣੀ ਦੀ ਗੰਗਾ। ਤੁਸੀਂ ਕਿਓਂ ਮੁਫ਼ਤ ਵਿੱਚ ਪੈਸਾ ਬਰਬਾਦ ਕਰਦੇ ਹੋ। ਜੇ ਗੰਗਾ ਸਨਾਨ ਨਾਲ ਪਾਵਨ ਬਣ ਸਕਦੇ ਹਨ ਤਾਂ ਗੰਗਾ ਤੇ ਬੈਠ ਜਾਓ। ਬਾਹਰ ਨਿਕਲਦੇ ਹੀ ਕਿਓਂ ਹੋ। ਬਾਪ ਤਾਂ ਕਹਿੰਦੇ ਹਨ ਸ਼ਵਾਸੋ ਸ਼ਵਾਸ ਮੈਨੂੰ ਯਾਦ ਕਰੋ। ਇਹ ਹੀ ਯੋਗ ਅਗਨੀ ਹੈ। ਯੋਗ ਮਤਲਬ ਯਾਦ। ਸਮਝਾਉਣੀ ਤਾਂ ਬਹੁਤ ਹੈ। ਪਰ ਕੋਈ ਸਤੋਪ੍ਰਧਾਨ ਬੁੱਧੀ ਹਨ ਤਾਂ ਝਟ ਸਮਝ ਜਾਂਦੇ ਹਨ। ਕੋਈ ਰਜੋ ਕੋਈ ਤਮੋ ਬੁੱਧੀ ਵੀ ਹਨ। ਇੱਥੇ ਕਲਾਸ ਵਿੱਚ ਨੰਬਰਵਾਰ ਨਹੀਂ ਬਿਠਾਇਆ ਜਾਂਦਾ ਹੈ। ਨਹੀਂ ਤਾਂ ਹਾਰਟਫੇਲ ਹੋ ਜਾਵੇ। ਡਰਾਮਾ ਪਲਾਨ ਅਨੁਸਾਰ ਕਿੰਗਡਮ ਪੂਰੀ ਸਥਾਪਨ ਹੋ ਰਹੀ ਹੈ। ਫਿਰ ਸਤਿਯੁਗ ਵਿੱਚ ਥੋੜੀ ਬਾਪ ਪੜ੍ਹਾਏਗਾ। ਬਾਪ ਦੀ ਪੜ੍ਹਾਈ ਦਾ ਇੱਕ ਹੀ ਸਮੇਂ ਹੈ ਫਿਰ ਭਗਤੀ ਮਾਰਗ ਵਿੱਚ ਝੂਠੀਆਂ ਗੱਲਾਂ ਬਣਾਉਂਦੇ ਹਨ। ਵੰਡਰ ਤਾਂ ਇਹ ਹੈ ਜੋ ਪੂਰੇ 84 ਜਨਮ ਲੈਂਦੇ ਹਨ, ਉਨ੍ਹਾਂ ਦਾ ਨਾਮ ਗੀਤਾ ਵਿੱਚ ਪਾ ਦਿੱਤਾ ਹੈ ਅਤੇ ਜੋ ਪੁਨਰਜਨਮ ਰਹਿਤ ਹਨ ਉਨ੍ਹਾਂ ਦਾ ਨਾਮ ਗੁਮ ਕਰ ਦਿੱਤਾ ਹੈ। ਤਾਂ 100 ਪ੍ਰਤੀਸ਼ਤ ਝੂਠ ਹੋ ਗਿਆ ਨਾ।

ਬੱਚਿਆਂ ਨੂੰ ਬਹੁਤਿਆਂ ਦਾ ਕਲਿਆਣ ਕਰਨਾ ਹੈ। ਤੁਹਾਡਾ ਸਭ ਕੁਝ ਹੈ ਗੁਪਤ। ਇੱਥੇ ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਆਪਣੇ ਲਈ ਸ੍ਵਰਗ ਦੀ ਸੂਰਜਵੰਸ਼ੀ ਚੰਦਰਵੰਸ਼ੀ ਰਾਜਧਾਨੀ ਸਥਾਪਨ ਕਰ ਰਹੇ ਹੋ। ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਵੇਗਾ। ਤੁਹਾਡੇ ਵਿੱਚ ਵੀ ਭੁੱਲ ਜਾਂਦੇ ਹਨ ਤਾਂ ਦੂਜੇ ਫਿਰ ਕੀ ਜਾਨਣਗੇ। ਤੁਸੀਂ ਇਹ ਨਹੀਂ ਭੁੱਲੋ ਤਾਂ ਹਮੇਸ਼ਾ ਖੁਸ਼ੀ ਵਿੱਚ ਰਹੋ। ਭੁੱਲਣ ਨਾਲ ਹੀ ਘੁਟਕਾ ਖਾਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੱਡੀ (ਜਿਗਰੀ) ਸੁੱਖ ਦਾ ਅਨੁਭਵ ਕਰਨ ਦੇ ਲਈ ਬਾਪ ਜੋ ਪੜ੍ਹਾਉਂਦੇ ਹਨ, ਉਸ ਨੂੰ ਬੁੱਧੀ ਵਿੱਚ ਧਾਰਨ ਕਰਨਾ ਹੈ। ਵਿਚਾਰ ਸਾਗਰ ਮੰਥਨ ਕਰਨਾ ਹੈ।

2. ਇਸ ਕਬਰਿਸਤਾਨ ਨੂੰ ਵੇਖਦੇ ਵੀ ਨਹੀਂ ਵੇਖਣਾ ਹੈ। ਹਿਯਰ ਨੋ ਇਵਿਲ, ਸੀ ਨੋ ਇਵਿਲ…। ਨਵੀਂ ਦੁਨੀਆਂ ਦੇ ਲਾਇਕ ਬਣਨਾ ਹੈ।

ਵਰਦਾਨ:-

ਸਿਰਫ ਆਵਾਜ ਦਵਾਰਾ ਸੇਵਾ ਕਰਨ ਨਾਲ ਪ੍ਰਜਾ ਬਣਦੀ ਜਾ ਰਹੀ ਹੈ ਪਰ ਅਵਾਜ ਤੋਂ ਪਰੇ ਸਥਿਤੀ ਵਿੱਚ ਸਥਿਤ ਹੋ ਫਿਰ ਆਵਾਜ ਵਿੱਚ ਆਓ, ਅਵਿੱਯਕਤ ਸਥਿਤੀ ਅਤੇ ਫਿਰ ਆਵਾਜ – ਅਜਿਹੀ ਕਮਬਾਈਂਡ ਰੂਪ ਦੀ ਸੇਵਾ ਵਾਰਿਸ ਬਣਾਏਗੀ। ਆਵਾਜ ਦਵਾਰਾ ਪ੍ਰਭਾਵਿਤ ਹੋਈ ਆਤਮਾਵਾਂ ਕਈ ਆਵਾਜ ਸੁਣਨ ਨਾਲ ਆਵਾਗਮਨ ਵਿੱਚ ਆ ਜਾਂਦੀਆਂ ਹਨ ਪਰ ਕਮਬਾਈਂਡ ਰੂਪਧਾਰੀ ਬਣ ਕਮਬਾਈਂਡ ਰੂਪ ਦੀ ਸੇਵਾ ਕਰੋ ਤਾਂ ਉਨ੍ਹਾਂ ਤੇ ਕਿਸੀ ਵੀ ਰੂਪ ਦਾ ਪ੍ਰਭਾਵ ਨਹੀਂ ਪੈ ਸਕਦਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top