09 December 2021 PUNJABI Murli Today | Brahma Kumaris

Read and Listen today’s Gyan Murli in Punjabi 

December 9, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਰਾਜਯੋਗ ਸਿਖਾਉਣ, ਬਾਪ ਦੇ ਸਿਵਾਏ ਕੋਈ ਵੀ ਦੇਹਧਾਰੀ ਤੁਹਾਨੂੰ ਰਾਜਯੋਗ ਸਿਖਾ ਨਹੀਂ ਸਕਦਾ"

ਪ੍ਰਸ਼ਨ: -

ਤੀਵਰ ਭਗਤੀ ਕਰਨ ਨਾਲ ਕਿਹੜੀ ਪ੍ਰਾਪਤੀ ਹੁੰਦੀ ਹੈ, ਕਿਹੜੀ ਨਹੀਂ?

ਉੱਤਰ:-

ਕੋਈ ਤੀਵਰ ਭਗਤੀ ਕਰਦੇ ਹਨ ਤਾਂ ਦੀਦਾਰ ਹੋ ਜਾਂਦਾ ਹੈ। ਬਾਕੀ ਸਦਗਤੀ ਤਾਂ ਕਿਸੇ ਦੀ ਹੁੰਦੀ ਨਹੀਂ। ਵਾਪਿਸ ਕੋਈ ਵੀ ਜਾਂਦਾ ਨਹੀਂ। ਬਾਪ ਦੇ ਬਿਨਾ ਵਾਪਿਸ ਕੋਈ ਵੀ ਲੈ ਨਹੀਂ ਜਾ ਸਕਦਾ। ਤੁਸੀਂ ਇਸ ਬਣੇ ਬਣਾਏ ਡਰਾਮਾ ਨੂੰ ਜਾਣਦੇ ਹੋ। ਤੁਹਾਨੂੰ ਆਤਮਾ ਦਾ ਯਥਾਰਥ (ਪੂਰੀ ਤਰ੍ਹਾਂ) ਗਿਆਨ ਹੈ। ਆਤਮਾ ਹੀ ਸ੍ਵਰਗਵਾਸੀ ਅਤੇ ਨਰਕਵਾਸੀ ਬਣਦੀ ਹੈ।

ਓਮ ਸ਼ਾਂਤੀ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਨੇ ਓਮ ਸ਼ਾਂਤੀ ਦਾ ਅਰਥ ਵੀ ਸਮਝਾਇਆ ਹੈ। ਓਮ ਨੂੰ ਅਹਿਮ ਮਤਲਬ ਮੈਂ ਵੀ ਕਿਹਾ ਜਾਂਦਾ ਹੈ। ਮੈਂ ਆਤਮਾ, ਮੇਰਾ ਸ਼ਰੀਰ ਦੋ ਚੀਜ਼ਾਂ ਹਨ। ਇਹ ਆਤਮਾ ਨੇ ਕਿਹਾ ਓਮ ਸ਼ਾਂਤੀ ਮਤਲਬ ਸ਼ਾਂਤੀ ਮੇਰਾ ਸਵਧਰ੍ਮ ਹੈ। ਆਤਮਾ ਦਾ ਨਿਵਾਸ ਸਥਾਨ ਹੈ ਸ਼ਾਂਤੀਧਾਮ ਅਤੇ ਪਰਮਧਾਮ। ਉਹ ਹੈ ਨਿਰਾਕਾਰੀ ਦੁਨੀਆਂ। ਇਹ ਹੈ ਸਾਕਾਰੀ ਮਨੁੱਖਾਂ ਦੀ ਦੁਨੀਆਂ। ਮਨੁੱਖ ਵਿੱਚ ਆਤਮਾ ਹੈ ਅਤੇ ਇਹ ਸ਼ਰੀਰ 5 ਤ੍ਤਵਾਂ ਦਾ ਬਣਿਆ ਹੋਇਆ ਹੈ। ਆਤਮਾ ਅਵਿਨਾਸ਼ੀ ਹੈ, ਉਹ ਕਦੇ ਮਰਦੀ ਨਹੀਂ। ਹੁਣ ਆਤਮਾ ਦਾ ਬਾਪ ਕੌਣ ਹੈ? ਸ਼ਰੀਰ ਦਾ ਬਾਪ ਤਾਂ ਹਰ ਇੱਕ ਦਾ ਵੱਖ – ਵੱਖ ਹੈ। ਬਾਕੀ ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੀ ਹੈ ਪਰਮਪਿਤਾ ਪਰਮਾਤਮਾ, ਉਨ੍ਹਾਂ ਦਾ ਅਸਲੀ ਨਾਮ ਹੈ ਸ਼ਿਵ। ਪਹਿਲੇ – ਪਹਿਲੇ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ ਫਿਰ ਕਹਿਣਗੇ ਬ੍ਰਹਮਾ ਦੇਵਤਾਏ ਨਮਾ ਵਿਸ਼ਨੂੰ ਦੇਵਤਾਏ ਨਮਾ। ਉਨ੍ਹਾਂ ਨੂੰ ਭਗਵਾਨ ਨਹੀਂ ਕਹਿ ਸਕਦੇ। ਸਭ ਤੋਂ ਉੱਚ ਹੈ ਨਿਰਾਕਾਰ ਪਰਮਾਤਮਾ। ਫਿਰ ਹੈ ਸੂਕ੍ਸ਼੍ਮ ਦੇਵਤੇ, ਇੱਥੇ ਸਾਰੇ ਮਨੁੱਖ ਹਨ। ਹੁਣ ਪ੍ਰਸ਼ਨ ਉੱਠਦਾ ਹੈ ਕਿ ਆਤਮਾ ਦਾ ਰੂਪ ਕੀ ਹੈ? ਭਾਰਤ ਵਿੱਚ ਸ਼ਿਵ ਦੀ ਪੂਜਾ ਕਰਦੇ ਹਨ, ਸ਼ਿਵਕਾਸ਼ੀ, ਸ਼ਿਵਕਾਸ਼ੀ ਕਹਿੰਦੇ ਹਨ। ਉਹ ਲੋਕ ਲਿੰਗ ਬਣਾਉਂਦੇ ਹਨ, ਕੋਈ ਵੱਡਾ ਬਣਾਉਂਦੇ ਹਨ, ਕੋਈ ਛੋਟਾ ਪਰ ਜਿਵੇਂ ਆਤਮਾ ਦਾ ਰੂਪ ਹੈ ਉਵੇਂ ਪਰਮਾਤਮਾ ਦਾ ਰੂਪ ਹੈ। ਪਰਮ ਆਤਮਾ ਉਸ ਨੂੰ ਮਿਲਾ ਕੇ ਪਰਮਾਤਮਾ ਕਹਿੰਦੇ ਹਨ। ਪਰਮਾਤਮਾ ਦੇ ਲਈ ਕੋਈ ਕਹਿੰਦੇ ਹਨ ਉਹ ਅਖੰਡ ਜਯੋਤੀ ਸਵਰੂਪ ਹੈ, ਕੋਈ ਕਹਿੰਦੇ ਬ੍ਰਹਮ ਹੈ। ਹੁਣ ਬਾਪ ਸਮਝਾਉਂਦੇ ਹਨ ਜਿਵੇਂ ਤੁਸੀਂ ਆਤਮਾ ਬਿੰਦੀ ਹੋ ਉਵੇਂ ਮੇਰਾ ਰੂਪ ਵੀ ਬਿੰਦੀ ਹੈ। ਜਦੋਂ ਰੁਦ੍ਰ ਪੂਜਾ ਕਰਦੇ ਹਨ ਤਾਂ ਉਸ ਵਿੱਚ ਲਿੰਗ ਹੀ ਬਣਾਉਂਦੇ ਹਨ। ਸ਼ਿਵ ਦਾ ਵੱਡਾ ਲਿੰਗ ਬਾਕੀ ਸਾਲੀਗ੍ਰਾਮ ਛੋਟੇ – ਛੋਟੇ ਬਣਾਉਂਦੇ ਹਨ। ਮਨੁੱਖਾਂ ਨੂੰ ਨਾ ਅਸਲ ਆਤਮਾ ਦਾ ਗਿਆਨ ਹੈ, ਨਾ ਪਰਮਾਤਮਾ ਦਾ। ਤਾਂ ਉਹ ਮਨੁੱਖ ਬਾਕੀ ਕੀ ਰਿਹਾ। ਸਭ ਵਿੱਚ 5 ਵਿਕਾਰ ਪ੍ਰਵੇਸ਼ ਹਨ। ਦੇਹ – ਅਭਿਮਾਨ ਵਿੱਚ ਆਕੇ ਇੱਕ ਦੂਜੇ ਨੂੰ ਕੱਟਦੇ ਰਹਿੰਦੇ ਹਨ। ਇਹ ਵਿਕਾਰ ਹਨ ਹੀ ਦੁਖ ਦੇਣ ਵਾਲੇ। ਕੋਈ ਮਰ ਗਿਆ ਤਾਂ ਦੁਖ ਹੋਇਆ। ਇਹ ਵੀ ਕੰਡਾ ਲੱਗਿਆ। ਕੋਈ ਵੀ ਮਨੁੱਖ ਨੂੰ ਨਾ ਆਤਮਾ ਦਾ, ਨਾ ਪਰਮਾਤਮਾ ਦਾ ਰਿਯਲਾਈਜ਼ੇਸ਼ਨ ਹੈ। ਸੂਰਤ ਮਨੁੱਖ ਦੀ ਸੀਰਤ ਵਿਕਾਰੀ ਹੈ ਇਸਲਈ ਕਿਹਾ ਜਾਂਦਾ ਹੈ ਰਾਵਣ ਸੰਪਰਦਾਏ ਕਿਓਂਕਿ ਹੈ ਹੀ ਰਾਵਣ ਰਾਜ। ਸਭ ਕਹਿੰਦੇ ਵੀ ਹਨ ਸਾਨੂੰ ਰਾਮਰਾਜ ਚਾਹੀਦਾ ਹੈ। ਗੀਤਾ ਵਿੱਚ ਵੀ ਅੱਖਰ ਹੈ ਕੌਰਵ ਸੰਪਰਦਾਏ, ਪਾਂਡਵ ਸੰਪਰਦਾਏ ਅਤੇ ਯਾਦਵ ਸੰਪਰਦਾਏ। ਹੁਣ ਤੁਸੀਂ ਬੱਚੇ ਰਾਜਯੋਗ ਸਿੱਖ ਰਹੇ ਹੋ। ਰਾਜਯੋਗ ਸ਼੍ਰੀਕ੍ਰਿਸ਼ਨ ਸਿਖਾ ਨਾ ਸਕੇ। ਉਹ ਹੈ ਸਤਿਯੁਗ ਦਾ ਪ੍ਰਿੰਸ। ਉਨ੍ਹਾਂ ਦੀ ਮਹਿਮਾ ਹੈ ਸ੍ਰਵਗੁਣ ਸੰਪੰਨ… ਹਰ ਇੱਕ ਦਾ ਕਰ੍ਤਵ੍ਯ, ਮਹਿਮਾ ਵੱਖ – ਅੱਖ ਹੈ। ਪ੍ਰੈਜ਼ੀਡੈਂਟ ਦਾ ਕਰ੍ਤਵ੍ ਵੱਖ, ਪ੍ਰਾਈਮ ਮਿਨਿਸਟਰ ਦਾ ਕਰ੍ਤਵ੍ ਵੱਖ ਹੈ। ਹੁਣ ਇਹ ਤਾਂ ਉੱਚੇ ਤੇ ਉੱਚੇ ਬੇਹੱਦ ਦਾ ਬਾਪ ਹੈ। ਇਨ੍ਹਾਂ ਦੇ ਕਰ੍ਤਵ੍ ਨੂੰ ਵੀ ਮਨੁੱਖ ਹੀ ਜਾਨਣਗੇ। ਮਨੁੱਖ ਜੱਦ ਤਮੋਪ੍ਰਧਾਨ ਬਣ ਜਾਂਦੇ ਹਨ ਤਾਂ ਇੱਕ ਦੂਜੇ ਨੂੰ ਗਾਲੀ ਦਿੰਦੇ ਹਨ। ਇਹ ਹੈ ਹੀ ਪੁਰਾਣੀ ਦੁਨੀਆਂ ਕਲਯੁਗ, ਇਸ ਨੂੰ ਨਰਕ ਕਿਹਾ ਜਾਂਦਾ ਹੈ। ਵਿਸ਼ਸ਼ ਵਰਲਡ ਕਿਹਾ ਜਾਂਦਾ ਹੈ। ਸਤਿਯੁਗ ਨੂੰ ਵਾਈਸਲੈਸ ਵਰਲਡ ਕਿਹਾ ਜਾਂਦਾ ਹੈ। ਆਤਮਾ ਇਨ੍ਹਾਂ ਆਰਗਨਸ ਦਵਾਰਾ ਕਹਿੰਦੀ ਹੈ ਸਾਨੂੰ ਰਾਮਰਾਜ ਚਾਹੀਦਾ ਹੈ। ਹੇ ਪਤਿਤ – ਪਾਵਨ ਤੁਸੀਂ ਆਕੇ ਪਾਵਨ ਬਣਾਓ, ਸ਼ਾਂਤੀਧਾਮ, ਸੁੱਖਧਾਮ ਵਿੱਚ ਲੈ ਜਾਓ। ਬਾਪ ਸਮਝਾਉਂਦੇ ਹਨ ਦੁੱਖ ਸੁੱਖ ਦਾ ਖੇਡ ਬਣਿਆ ਹੋਇਆ ਹੈ। ਮਾਇਆ ਤੇ ਹਾਰੇ ਹਾਰ, ਮਾਇਆ ਤੇ ਜਿੱਤੇ ਜਿੱਤ। ਜਿਸ ਦੀ ਪੂਜਾ ਕਰਦੇ ਹਨ ਉਨ੍ਹਾਂ ਦੇ ਆਕੁਪੇਸ਼ਨ ਨੂੰ ਬਿਲਕੁਲ ਹੀ ਨਹੀਂ ਜਾਣਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ ਅਤੇ ਗੁੱਡੀਆਂ ਦੀ ਪੂਜਾ। ਜਿਵੇਂ ਬੱਚੇ ਗੁੱਡੀਆਂ ਬਣਾਕੇ ਖੇਲਪਾਲ ਕਰ ਫਿਰ ਤੋੜ ਦਿੰਦੇ ਹਨ। ਸ਼ਿਵ ਪ੍ਰਮਾਤਮਾਏ ਨਮਾ ਕਹਿੰਦੇ ਹਨ, ਪਰ ਅਰਥ ਨਹੀਂ ਜਾਣਦੇ। ਸ਼ਿਵ ਤਾਂ ਹੈ ਉੱਚ ਤੇ ਉੱਚ ਬਾਪ। ਬ੍ਰਹਮਾ ਨੂੰ ਵੀ ਪ੍ਰਜਾਪਿਤਾ ਕਹਿੰਦੇ ਹਨ। ਪ੍ਰਜਾ ਮਾਨਾ ਹੀ ਮਨੁੱਖ ਸ੍ਰਿਸ਼ਟੀ। ਸ਼ਿਵ ਹੈ ਆਤਮਾਵਾਂ ਦਾ ਬਾਪ। ਸਾਰਿਆਂ ਨੂੰ ਦੋ ਬਾਪ ਹਨ। ਪਰ ਸਾਰੀਆਂ ਆਤਮਾਵਾਂ ਦਾ ਬਾਪ ਸ਼ਿਵ ਹੈ, ਉਨ੍ਹਾਂ ਨੂੰ ਦੁੱਖ ਹਰਤਾ ਸੁੱਖ ਕਰਤਾ ਕਿਹਾ ਜਾਂਦਾ ਹੈ, ਕਲਿਆਣਕਾਰੀ ਵੀ ਕਹਿੰਦੇ ਹਨ। ਦੇਵਤਾਵਾਂ ਦੀ ਫਿਰ ਮਹਿਮਾ ਗਾਉਂਦੇ ਹਨ ਆਪ ਸਰਵਗੁਣ ਸੰਪੰਨ…ਅਸੀਂ ਨੀਚ ਪਾਪੀ ਹਾਂ… ਸਾਡੇ ਵਿੱਚ ਕੋਈ ਗੁਣ ਨਹੀਂ। ਬਿਲਕੁਲ ਤੁੱਛ ਬੁੱਧੀ ਹੈ। ਦੇਵਤਾ ਸਵੱਛ ਬੁੱਧੀ ਸੀ। ਇੱਥੇ ਹੈ ਸਭ ਵਿਕਾਰੀ ਪਤਿਤ, ਇਸਲਈ ਗੁਰੂ ਕਰਦੇ ਹਨ। ਗੁਰੂ ਉਹ ਜੋ ਸਦਗਤੀ ਕਰੇ। ਗੁਰੂ ਕੀਤਾ ਹੀ ਜਾਂਦਾ ਹੈ ਵਾਨਪ੍ਰਸਥ ਵਿੱਚ। ਕਹਿੰਦੇ ਹਨ ਅਸੀਂ ਭਗਵਾਨ ਕੋਲ ਜਾਣਾ ਚਾਹੁੰਦੇ ਹਾਂ। ਸਤਿਯੁਗ ਵਿੱਚ ਵਾਨਪ੍ਰਸਥ ਅਵਸਥਾ ਕਹਿੰਦੇ ਨਹੀਂ ਹਨ। ਉੱਥੇ ਇਹ ਮਾਲੂਮ ਰਹਿੰਦਾ ਹੈ ਕਿ ਸਾਨੂੰ ਇੱਕ ਸ਼ਰੀਰ ਛੱਡ ਦੂਜਾ ਲੈਣਾ ਹੈ। ਇੱਥੇ ਮਨੁੱਖ ਗੁਰੂ ਕਰਦੇ ਹਨ ਮੁਕਤੀ ਵਿੱਚ ਜਾਣ ਦੇ ਲਈ। ਪਰ ਜਾਂਦਾ ਕੋਈ ਵੀ ਨਹੀਂ ਹੈ। ਇਹ ਗੁਰੂ ਲੋਕ ਸਭ ਭਗਤੀ ਮਾਰਗ ਦੇ ਹਨ। ਸ਼ਾਸਤਰ ਵੀ ਸਾਰੇ ਭਗਤੀ ਮਾਰਗ ਦੇ ਹਨ। ਇਹ ਬਾਪ ਸਮਝਾਉਂਦੇ ਹਨ। ਬਾਪ ਇੱਕ ਹੀ ਹੈ, ਉਹ ਹੀ ਭਗਵਾਨ ਹੈ। ਮਨੁੱਖ ਨੂੰ ਭਗਵਾਨ ਕਿਵੇਂ ਕਹਿ ਸਕਦੇ ਹਾਂ। ਇੱਥੇ ਤਾਂ ਸਾਰਿਆਂ ਨੂੰ ਭਗਵਾਨ ਕਹਿੰਦੇ ਰਹਿੰਦੇ ਹਨ। ਸਾਈਂ ਬਾਬਾ ਵੀ ਭਗਵਾਨ, ਅਸੀਂ ਵੀ ਭਗਵਾਨ, ਤੁਸੀਂ ਵੀ ਭਗਵਾਨ। ਪੱਥਰ ਭਿੱਤਰ ਸਭ ਵਿੱਚ ਭਗਵਾਨ, ਤਾਂ ਪੱਥਰਬੁੱਧੀ ਠਹਿਰੇ ਨਾ। ਤੁਸੀਂ ਵੀ ਪਹਿਲੇ ਪੱਥਰਬੁੱਧੀ, ਨਰਕਵਾਸੀ ਸੀ। ਹੁਣ ਤੁਸੀਂ ਹੋ ਸੰਗਮਯੁਗੀ। ਮਹਿਮਾ ਸਾਰੀ ਸੰਗਮਯੁਗ ਦੀ ਹੈ। ਪੁਰਸ਼ੋਤਮ ਮਾਹੀਨਾ ਮਨਾਉਂਦੇ ਹਨ ਨਾ। ਪਰ ਉਸ ਵਿੱਚ ਕੋਈ ਉੱਤਮ ਪੁਰਸ਼ ਬਣਦੇ ਨਹੀਂ। ਤੁਸੀਂ ਹੁਣ ਮਨੁੱਖ ਤੋਂ ਦੇਵਤਾ ਕਿੰਨੇ ਉੱਤਮ ਪੁਰਸ਼ ਬਣਦੇ ਹੋ। ਬਾਪ ਕਹਿੰਦੇ ਹਨ – ਮੈਂ ਕਲਪ ਦੇ ਸੰਗਮਯੁਗੇ ਭਾਰਤ ਨੂੰ ਪੁਰਸ਼ੋਤਮ ਬਣਾਉਣ ਆਉਂਦਾ ਹਾਂ। ਤਾਂ ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਜਿਵੇਂ ਆਤਮਾ ਬਿੰਦੀ ਹੈ ਉਵੇਂ ਪਰਮਪਿਤਾ ਪਰਮਾਤਮਾ ਵੀ ਬਿੰਦੀ ਹੈ। ਕਹਿੰਦੇ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ – ਅਜਬ ਸਿਤਾਰਾ। ਆਤਮਾ ਸੂਕ੍ਸ਼੍ਮ ਹੈ। ਉਨ੍ਹਾਂ ਨੂੰ ਬੁੱਧੀ ਤੋਂ ਜਾਣਿਆ ਜਾਂਦਾ ਹੈ। ਇਨ੍ਹਾਂ ਅੱਖਾਂ ਤੋਂ ਵੇਖਿਆ ਨਹੀਂ ਜਾ ਸਕਦਾ ਹੈ। ਦਿਵਯ ਦ੍ਰਿਸ਼ਟੀ ਤੋਂ ਵੇਖ ਸਕਦੇ ਹਨ। ਸਮਝੋ ਕੋਈ ਤੀਵਰ ਭਗਤੀ ਕਰਦੇ ਹਨ, ਉਸ ਤੋਂ ਦੀਦਾਰ ਹੁੰਦਾ ਹੈ। ਪਰ ਉਨ੍ਹਾਂ ਤੋਂ ਮਿਲਿਆ ਕੀ? ਕੁਝ ਨਹੀਂ। ਦੀਦਾਰ ਤੋਂ ਸਦਗਤੀ ਤਾਂ ਹੋ ਨਾ ਸਕੇ। ਸਦਗਤੀ ਦਾਤਾ, ਦੁੱਖ ਹਰਤਾ ਸੁੱਖ ਕਰਤਾ ਤਾਂ ਇੱਕ ਹੀ ਬਾਪ ਹੈ। ਇਹ ਦੁਨੀਆਂ ਹੀ ਵਿਕਾਰੀ ਹੈ। ਸਾਕਸ਼ਾਤਕਾਰ ਨਾਲ ਕੋਈ ਸ੍ਵਰਗ ਵਿੱਚ ਨਹੀਂ ਜਾਂਦੇ ਹਨ। ਸ਼ਿਵ ਦੀ ਭਗਤੀ ਕੀਤੀ, ਦੀਦਾਰ ਹੋਇਆ ਫਿਰ ਕੀ ਹੋਇਆ? ਵਾਪਿਸ ਤਾਂ ਬਾਪ ਬਗੈਰ ਕੋਈ ਲੈ ਨਹੀਂ ਜਾ ਸਕਦੇ। ਇਹ ਹੈ ਬਣਿਆ ਬਣਾਇਆ ਡਰਾਮਾ। ਕਹਿੰਦੇ ਹਨ ਬਣੀ ਬਣਾਈ ਬਣ ਰਹੀ…ਪਰ ਅਰਥ ਜਰਾ ਵੀ ਨਹੀਂ ਜਾਣਦੇ। ਆਤਮਾ ਦਾ ਵੀ ਗਿਆਨ ਨਹੀਂ ਹੈ। ਉਹ ਤਾਂ ਕਹਿੰਦੇ ਹਨ ਹਰ ਇੱਕ ਆਤਮਾ 84 ਲੱਖ ਜਨਮ ਲੈਂਦੀ ਹੈ। ਉਸ ਵਿੱਚ ਇੱਕ ਮਨੁੱਖ ਜਨਮ ਦੁਰਲਭ ਹੁੰਦਾ ਹੈ। ਪਰ ਇਵੇਂ ਦੀ ਕੋਈ ਗੱਲ ਹੈ ਨਹੀਂ। ਮਨੁੱਖ ਦਾ ਤਾਂ ਬੜਾ ਪਾਰ੍ਟ ਚਲਦਾ ਹੈ। ਮਨੁੱਖ ਹੀ ਸ੍ਵਰਗਵਾਸੀ ਅਤੇ ਮਨੁੱਖ ਹੀ ਨਰਕਵਾਸੀ ਬਣਦੇ ਹਨ। ਭਾਰਤ ਹੀ ਸਭ ਤੋਂ ਉੱਚ ਖੰਡ ਸੀ, ਲਕਸ਼ਮੀ – ਨਾਰਾਇਣ ਦਾ ਰਾਜ ਸੀ। ਉੱਥੇ ਤਾਂ ਬਹੁਤ ਥੋੜੇ ਮਨੁੱਖ ਸਨ। ਇੱਕ ਧਰਮ ਇੱਕ ਮੱਤ ਸੀ। ਭਾਰਤ ਸਾਰੇ ਵਿਸ਼ਵ ਦਾ ਮਾਲਿਕ ਸੀ ਹੋਰ ਕੋਈ ਧਰਮ ਨਹੀਂ ਸੀ। ਇਹ ਹੈ ਪੜ੍ਹਾਈ। ਇਹ ਕੌਣ ਪੜ੍ਹਾਉਂਦਾ ਹੈ? ਭਗਵਾਨੁਵਾਚ ਕਿ ਮੈਂ ਤੁਹਾਨੂੰ ਇਸ ਰਾਜਯੋਗ ਦਵਾਰਾ ਰਾਜਿਆਂ ਦਾ ਵੀ ਰਾਜਾ ਬਣਾਉਂਦਾ ਹਾਂ। ਭਗਵਾਨ ਨੇ ਕਿਸ ਨੂੰ ਗੀਤਾ ਸੁਣਾਈ। ਗੀਤਾ ਤੋਂ ਫਿਰ ਕੀ ਹੋਇਆ? ਇਹ ਕਿਸੇ ਨੂੰ ਪਤਾ ਨਹੀਂ ਹੈ। ਗੀਤਾ ਦੇ ਬਾਦ ਹੈ ਮਹਾਭਾਰਤ। ਗੀਤਾ ਵਿੱਚ ਰਾਜਯੋਗ ਹੈ। ਭਗਵਾਨੁਵਾਚ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣਗੇ। ਮਨਮਨਾਭਵ ਦਾ ਅਰਥ ਹੀ ਇਹ ਹੈ ਕਿ ਬਾਪ ਕਹਿੰਦੇ ਹਨ ਤੁਸੀਂ ਜੋ ਸੂਰਜਵੰਸ਼ੀ ਪੂਜਯ ਸੀ, ਉਹ ਫਿਰ ਪੁਜਾਰੀ ਸ਼ੂਦ੍ਰ ਵੰਸ਼ੀ ਬਣ ਗਏ ਹੋ। ਵਿਰਾਟ ਰੂਪ ਦਾ ਅਰਥ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਵਿਰਾਟ ਰੂਪ ਵਿੱਚ ਜੋ ਵਿਖਾਉਂਦੇ ਹਨ ਉਸ ਵਿੱਚ ਬ੍ਰਾਹਮਣਾਂ ਨੂੰ ਗੁੰਮ ਕਰ ਦਿੱਤਾ ਹੈ। ਬ੍ਰਾਹਮਣ ਤਾਂ ਬਹੁਤ ਗਾਏ ਜਾਂਦੇ ਹਨ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੈ ਨਾ। ਬਾਪ ਬ੍ਰਹਮਾ ਦਵਾਰਾ ਹੀ ਰਚਨਾ ਰਚਦੇ ਹਨ। ਏਡਾਪਟ ਕਰਦੇ ਹਨ। ਹੁਣ ਤੁਸੀਂ ਹੋ ਉੱਚ ਬ੍ਰਾਹਮਣ। ਤੁਹਾਨੂੰ ਰਚਣ ਵਾਲਾ ਹੈ ਉੱਚ ਤੇ ਉੱਚ ਭਗਵਾਨ, ਜੋ ਸਭ ਦਾ ਬਾਪ ਹੈ। ਬ੍ਰਹਮਾ ਦਾ ਵੀ ਉਹ ਬਾਪ ਹੈ। ਸਾਰੀ ਰਚਨਾ ਦਾ ਉਹ ਬਾਪ ਹੈ। ਰਚਨਾ ਹੋ ਗਈ ਸਭ ਬ੍ਰਦਰ੍ਸ। ਵਰਸਾ ਬਾਪ ਤੋਂ ਮਿਲਦਾ ਹੈ, ਨਾ ਕਿ ਭਰਾ ਤੋਂ। ਸ਼ਿਵ ਜਯੰਤੀ ਵੀ ਮਨਾਈ ਜਾਂਦੀ ਹੈ। ਅੱਜ ਤੋਂ 5 ਹਜਾਰ ਵ੍ਹਰੇ ਪਹਿਲੇ ਬ੍ਰਹਮਾ ਤਨ ਵਿੱਚ ਸ਼ਿਵਬਾਬਾ ਆਇਆ ਸੀ। ਦੇਵੀ – ਦੇਵਤਾ ਧਰਮ ਸਥਾਪਨ ਕੀਤਾ ਸੀ। ਬ੍ਰਾਹਮਣ ਹੀ ਰਾਜਯੋਗ ਸਿੱਖੇ ਸਨ। ਉਹ ਤੁਸੀਂ ਹੁਣ ਸਿੱਖ ਰਹੇ ਹੋ। ਭਾਰਤ ਪਹਿਲੇ ਸ਼ਿਵਾਲਾ ਸੀ। ਸ਼ਿਵਬਾਬਾ ਨੇ ਸ਼ਿਵਾਲਾ (ਸ੍ਵਰਗ) ਰਚਿਆ ਅਤੇ ਭਾਰਤਵਾਸੀ ਹੀ ਸ੍ਵਰਗ ਵਿੱਚ ਰਾਜ ਕਰਦੇ ਸੀ। ਹੁਣ ਕਿੱਥੇ ਰਾਜ ਕਰਦੇ ਹਨ? ਹੁਣ ਪਤਿਤ ਦੁਨੀਆਂ ਨਰਕ ਹੈ। ਇਹ ਕੋਈ ਸਮਝਦੇ ਨਹੀਂ ਤਾਂ ਅਸੀਂ ਨਰਕਵਾਸੀ ਹਾਂ। ਕਹਿੰਦੇ ਹਨ ਫਲਾਣਾ ਮਰਿਆ ਸ੍ਵਰਗਵਾਸੀ ਹੋਇਆ ਤਾਂ ਆਪਣੇ ਨੂੰ ਨਰਕਵਾਸੀ ਸਮਝਣਾ ਚਾਹੀਦਾ ਹੈ।

ਬਾਪ ਕਹਿੰਦੇ ਹਨ – ਮੈਂ ਤੁਸੀਂ ਬੱਚਿਆਂ ਨੂੰ ਸ੍ਵਰਗਵਾਸੀ ਬਣਾਇਆ ਸੀ ਜਿਸ ਨੂੰ 5 ਹਜਾਰ ਵਰ੍ਹੇ ਹੋਏ। ਪਹਿਲੇ ਤੁਸੀਂ ਬਹੁਤ ਸਾਹੂਕਾਰ ਸੀ, ਸਾਰੇ ਵਿਸ਼ਵ ਦੇ ਮਾਲਿਕ ਸੀ ਤਾਂ ਇਵੇਂ ਜਰੂਰ ਗੌਡ ਨੇ ਹੀ ਬਣਾਇਆ ਹੋਵੇਗਾ। ਭਗਵਾਨੁਵਾਚ, ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ ਤਾਂ ਜਰੂਰ ਰਾਜਾ ਵੀ ਬਣਨਗੇ ਤਾਂ ਪ੍ਰਜਾ ਵੀ ਬਣਨਗੇ। ਅੱਧਾਕਲਪ ਹੈ ਦਿਨ, ਸ੍ਵਰਗ, ਅੱਧਾਕਲਪ ਹੈ ਰਾਤ, ਨਰਕ। ਹੁਣ ਬ੍ਰਹਮਾ ਤਾਂ ਇੱਕ ਵਾਰ ਆਇਆ ਨਾ। ਬਾਪ ਹੈ ਸਭ ਦਾ ਰੂਹਾਨੀ ਪੰਡਾ। ਉਹ ਸਾਰਿਆਂ ਨੂੰ ਵਾਪਿਸ ਲੈ ਜਾਂਦੇ ਹਨ। ਉੱਥੇ ਤੋਂ ਫਿਰ ਮ੍ਰਿਤੂਲੋਕ ਵਿੱਚ ਨਹੀਂ ਆਉਣਗੇ। ਅੰਨਿਆ ਦੀ ਲਾਠੀ ਇੱਕ ਹੀ ਬਾਪ ਹੈ। ਬਾਪ ਸਮਝਾਉਂਦੇ ਹਨ ਬੱਚੇ ਇਸ ਰਾਵਣ ਰਾਜ ਦਾ ਵਿਨਾਸ਼ ਹੋਣਾ ਹੈ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਮਨੁੱਖ ਤਾਂ ਕੁਝ ਵੀ ਨਹੀਂ ਸਮਝਦੇ। ਭਾਰਤਵਾਸੀ ਆਪ ਹੀ ਪੂਜਯ ਆਪ ਹੀ ਪੁਜਾਰੀ ਬਣਦੇ ਹਨ। ਸੀੜੀ ਉਤਰਦੇ – ਉਤਰਦੇ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ ਤਾਂ ਪੁਜਾਰੀ ਬਣ ਜਾਂਦੇ ਹਨ। ਪਹਿਲੇ ਅਸੀਂ ਸਭ ਪੂਜਯ ਸੂਰਜਵੰਸ਼ੀ ਸੀ ਫਿਰ ਦੋ ਕਲਾ ਘੱਟ ਚੰਦਰਵੰਸ਼ੀ ਹੋਏ ਫਿਰ ਉਤਰਦੇ – ਉਤਰਦੇ ਪੁਜਾਰੀ ਬਣੇ ਹਨ। ਪਹਿਲੇ – ਪਹਿਲੇ ਪੂਜਾ ਹੁੰਦੀ ਹੈ ਸ਼ਿਵ ਦੀ, ਉਸਨੂੰ ਅਵਿੱਭਚਾਰੀ ਪੂਜਾ ਕਿਹਾ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ – ਇਕ ਨਿਰਾਕਾਰ ਬਾਪ ਨੂੰ ਯਾਦ ਕਰੋ ਹੋਰ ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਬੁਲਾਉਂਦੇ ਹੀ ਹਨ ਕਿ ਹੇ ਪਤਿਤ – ਪਾਵਨ ਆਕੇ ਸਾਨੂੰ ਪਾਵਨ ਬਣਾਓ ਤਾਂ ਮੇਰੇ ਬਗੈਰ ਹੋਰ ਕੋਈ ਕਿਵੇਂ ਪਾਵਨ ਬਣਾ ਸਕਦੇ ਹਨ। ਸੀੜੀ ਵਿੱਚ ਵਿਖਾਇਆ ਹੈ ਕਿ ਕਲਯੁਗ ਦੇ ਅੰਤ ਵਿੱਚ ਕੀ ਹੈ। 5 ਤ੍ਤਵਾਂ ਦੀ ਭਗਤੀ ਕਰਦੇ ਹਨ। ਸਾਧੂ – ਸੰਨਿਆਸੀ, ਬ੍ਰਹਮ ਦੀ ਸਾਧਨਾ ਕਰਦੇ ਹਨ। ਸ੍ਵਰਗ ਵਿੱਚ ਇਹ ਕੋਈ ਵੀ ਹੁੰਦੇ ਨਹੀਂ। ਇਹ ਸਾਰਾ ਡਰਾਮਾ ਭਾਰਤ ਤੇ ਹੀ ਬਣਿਆ ਹੋਇਆ ਹੈ। 84 ਜਨਮ ਲੈਣਗੇ। ਇੱਥੇ ਭਗਤੀ ਮਾਰਗ ਦੀ ਕੋਈ ਦੰਤ ਕਥਾਵਾਂ ਨਹੀਂ ਹਨ। ਇਹ ਤਾਂ ਪੜ੍ਹਾਈ ਹੈ। ਇੱਥੇ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਬਾਪ ਨੂੰ ਯਾਦ ਕਰੋ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਯਾਦ ਨਹੀਂ ਕਰਨਾ ਹੈ। ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਤੁਸੀਂ ਬੱਚੇ ਵੀ ਕਹਿੰਦੇ ਹੋ ਸਾਡਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ। ਬਾਪ ਵੀ ਕਹਿੰਦੇ ਹਨ ਬੱਚੇ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣੋ। ਪਤਿਤ – ਪਾਵਨ ਮੈਨੂੰ ਇੱਕ ਬਾਪ ਨੂੰ ਹੀ ਕਹਿੰਦੇ ਹਨ। ਫਿਰ ਮਨੁੱਖ ਗੁਰੂ ਕਿਵੇਂ ਬਣ ਸਕਦੇ ਹਨ। ਆਪ ਹੀ ਵਾਪਿਸ ਨਹੀਂ ਜਾ ਸਕਦੇ ਤਾਂ ਹੋਰਾਂ ਨੂੰ ਕਿਵੇਂ ਲੈ ਜਾ ਸਕਦੇ ਹਨ। ਨਾ ਕੋਈ ਜਯੋਤੀ ਜੋਤ ਵਿੱਚ ਸਮਾਉਂਦੇ ਹਨ। ਸਭ ਪਾਰ੍ਟ ਵਜਾਉਣ ਵਾਲੇ ਇੱਥੇ ਪੁਨਰਜਨਮ ਵਿੱਚ ਹਨ। ਤੁਸੀਂ ਸਭ ਹੋ ਸਜਨੀਆਂ, ਇੱਕ ਸਾਜਨ ਨੂੰ ਯਾਦ ਕਰਦੇ ਹੋ। ਉਹ ਹੈ ਰਹਿਮਦਿਲ, ਲਿਬ੍ਰੇਟਰ। ਇੱਥੇ ਦੁੱਖ ਹੈ ਤਾਂ ਹੀ ਤੇ ਉਨ੍ਹਾਂ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਤਾਂ ਕੋਈ ਵੀ ਯਾਦ ਨਹੀਂ ਕਰਦੇ ਹਨ। ਬਾਪ ਕਹਿੰਦੇ ਹਨ ਸਾਡਾ ਪਾਰ੍ਟ ਹੀ ਸੰਗਮਯੁਗ ਤੇ ਹੈ। ਬਾਕੀ ਯੁਗੇ – ਯੁਗੇ ਅੱਖਰ ਰਾਂਗ ਲਿੱਖ ਦਿੱਤਾ ਹੈ। ਇਸ ਕਲਿਆਣਕਾਰੀ ਪੁਰਸ਼ੋਤਮ ਯੁਗ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਪਹਿਲੀ ਮੁੱਖ ਗੱਲ ਹੈ ਬਾਪ ਨੂੰ ਜਾਨਣਾ। ਨਹੀਂ ਤਾਂ ਬਾਪ ਤੋਂ ਵਰਸਾ ਕਿਵੇਂ ਲਵੋਗੇ? ਰਚਨਾ ਤੋਂ ਵਰਸਾ ਮਿਲ ਨਹੀਂ ਸਕਦਾ। ਬਾਪ ਨੇ ਬ੍ਰਹਮਾ ਦਵਾਰਾ ਏਡਾਪਟ ਕੀਤਾ ਹੈ। ਮਨੁੱਖ ਇਹ ਨਹੀਂ ਜਾਣਦੇ ਕਿ ਇੰਨੀ ਵੱਡੀ ਪ੍ਰਜਾ ਕਿਵੇਂ ਪੈਦਾ ਕੀਤੀ ਹੋਵੇਗੀ? ਪ੍ਰਜਾਪਿਤਾ ਹੈ ਨਾ। ਸਰਸਵਤੀ ਮਾਂ ਹੈ ਜਾਂ ਬੇਟੀ ਹੈ? ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਮਾਂ ਤਾਂ ਤੁਹਾਡੀ ਗੁਪਤ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਤੁਹਾਨੂੰ ਏਡਾਪਟ ਕਰਦੇ ਹਨ। ਹੁਣ ਤੁਸੀਂ ਹੋ ਰਾਜਰੀਸ਼ੀ। ਰਿਸ਼ੀ ਅੱਖਰ ਪਵਿੱਤਰਤਾ ਦੀ ਨਿਸ਼ਾਨੀ ਹੈ। ਸੰਨਿਆਸੀ ਹੈ ਹਠਯੋਗੀ, ਉਹ ਰਾਜਯੋਗ ਸਿਖਾ ਨਾ ਸਕਣ। ਗੀਤਾ ਵੀ ਜੋ ਸੁਣਾਉਂਦੇ ਹਨ ਉਹ ਭਗਤੀ ਮਾਰਗ ਦੀ ਹੈ। ਕਿੰਨੀਆਂ ਗੀਤਾਵਾਂ ਬਣਾ ਦਿੱਤੀਆਂ ਹਨ। ਬਾਪ ਕਹਿੰਦੇ ਹਨ – ਬੱਚੇ ਮੈਂ ਸੰਸਕ੍ਰਿਤ ਵਿੱਚ ਤਾਂ ਨਹੀਂ ਪੜ੍ਹਾਉਂਦਾ ਹਾਂ, ਨਾ ਸ਼ਲੋਕ ਆਦਿ ਦੀ ਗੱਲ ਹੈ। ਤੁਹਾਨੂੰ ਰਾਜਯੋਗ ਆਕੇ ਸਿਖਾਉਂਦਾ ਹਾਂ, ਜਿਸ ਰਾਜਯੋਗ ਤੋਂ ਤੁਸੀਂ ਪਾਵਨ ਬਣ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਦੀ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਮੇਰਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ, ਇਹ ਪਾਠ ਪੱਕਾ ਕਰਨਾ ਹੈ।

2. ਬਾਪ ਸਮਾਨ ਰੂਹਾਨੀ ਪੰਡਾ ਬਣਕੇ ਸਭ ਨੂੰ ਘਰ ਦਾ ਰਸਤਾ ਦੱਸਣਾ ਹੈ। ਅੰਨਿਆ ਦੀ ਲਾਠੀ ਬਣਨਾ ਹੈ।

ਵਰਦਾਨ:-

ਸੰਪੂਰਨ ਕਰਮਾਤੀਤ ਬਣਨ ਵਿੱਚ ਵਿਅਰਥ ਸੰਕਲਪਾਂ ਦੇ ਤੂਫ਼ਾਨ ਹੀ ਵਿਘਨ ਪਾਉਂਦੇ ਹਨ। ਇਸ ਵਿਅਰਥ ਸੰਕਲਪਾਂ ਦੀ ਕੰਪਲੇਨ ਨੂੰ ਸਮਾਪਤ ਕਰਨ ਦੇ ਲਈ ਆਪਣੇ ਮਨ ਨੂੰ ਹਰ ਸਮੇਂ ਬਿਜ਼ੀ ਰੱਖੋ, ਸਮੇਂ ਦੀ ਬੁਕਿੰਗ ਕਰਨ ਦਾ ਤਰੀਕਾ ਸਿੱਖੋ। ਸਾਰੇ ਦਿਨ ਵਿੱਚ ਮਨ ਨੂੰ ਕਿਤੇ – ਕਿਤੇ ਬੀਜੀ ਰੱਖਣਾ ਹੈ – ਇਹ ਪ੍ਰੋਗਰਾਮ ਬਣਾਓ। ਰੋਜ਼ ਆਪਣੇ ਮਨ ਨੂੰ 4 ਗੱਲਾਂ ਵਿੱਚ ਬਿਜ਼ੀ ਕਰ ਦਵੋ 1- ਮਿਲਣ (ਰੂਹਰਿਹਾਂਨ) 2- ਵਰਨਣ (ਸਰਵਿਸ) 3- ਮਗਨ ਅਤੇ 4 – ਲਗਨ। ਇਸ ਨਾਲ ਸਮੇਂ ਸਫਲ ਹੋ ਜਾਵੇਗਾ ਅਤੇ ਵਿਅਰਥ ਦੀ ਕੰਪਲੇਨ ਖਤਮ ਹੋ ਜਾਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top