04 December 2021 PUNJABI Murli Today | Brahma Kumaris

Read and Listen today’s Gyan Murli in Punjabi 

December 3, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਦੇਹ - ਅਭਿਮਾਨ ਤੁਹਾਨੂੰ ਬਹੁਤ ਦੁਖੀ ਕਰਦਾ ਹੈ ਇਸਲਈ ਦੇਹੀ - ਅਭਿਮਾਨੀ ਬਣੋ, ਦੇਹੀ - ਅਭਿਮਾਨੀ ਬਣਨ ਨਾਲ ਹੀ ਪਾਪਾਂ ਦਾ ਬੋਝ ਖਤਮ ਹੋਵੇਗਾ"

ਪ੍ਰਸ਼ਨ: -

ਸਤਿਯੁਗ ਵਿੱਚ ਸਾਹੂਕਾਰੀ ਦੀ ਪਦਵੀ ਕਿਸ ਆਧਾਰ ਤੇ ਪ੍ਰਾਪਤ ਹੁੰਦਾ ਹੈ?

ਉੱਤਰ:-

ਸਾਹੂਕਾਰ ਬਣਦੇ ਹਨ ਗਿਆਨ ਦਾ ਧਾਰਨਾ ਦੇ ਆਧਾਰ ਤੇ। ਜੋ ਜਿਨ੍ਹਾਂ ਧਾਰਨ ਕਰਦੇ ਹਨ ਅਤੇ ਦਾਨ ਕਰਦੇ ਹਨ ਉਨਾਂ ਉਹ ਸਾਹੂਕਾਰ ਪਦਵੀ ਪਾਉਣਗੇ, ਐਵਰ ਵੇਲਦੀ ਬਣਨਗੇ। ਪੜ੍ਹਾਈ ਪੜ੍ਹਨੀ ਅਤੇ ਪੜ੍ਹਾਉਣੀ ਹੈ। ਬਾਕੀ ਵਿਸ਼ਵ ਮਹਾਰਾਜਨ ਬਣਨ ਦੇ ਲਈ ਬਹੁਤ ਰਾਯਲ ਸਰਵਿਸ ਕਰਨੀ ਹੈ। ਸਭ ਖਾਮੀਆਂ ਕੱਢ ਦੇਣੀਆਂ ਹੈ। ਪੂਰਾ ਦੇਹੀ – ਅਭਿਮਾਨੀ ਬਣਨਾ ਹੈ। ਬੜੇ ਧੀਰਜ ਅਤੇ ਗੰਭੀਰਤਾ ਨਾਲ ਬਾਪ ਨੂੰ ਯਾਦ ਕਰਨਾ ਹੈ।

ਗੀਤ:-

ਧੀਰਜ ਧਰ ਮਨੁਵਾ..

ਓਮ ਸ਼ਾਂਤੀ ਇਹ ਕਿਸ ਨੇ ਕਿਹਾ? ਬਾਪ ਨੇ ਕਿਹਾ ਬੱਚਿਆਂ ਨੂੰ, ਧੀਰਜ ਧਰੋ। ਸਾਰੀ ਦੁਨੀਆਂ ਨੂੰ ਨਹੀਂ ਕਿਹਾ। ਭਾਵੇਂ ਬੱਚੇ ਤਾਂ ਸਾਰੇ ਹਨ ਪਰ ਸਭ ਬੈਠੇ ਤਾਂ ਨਹੀਂ ਹਨ। ਬੱਚੇ ਹੀ ਜਾਣਦੇ ਹਨ ਬਰੋਬਰ ਇਹ ਦੁੱਖਧਾਮ ਬਦਲੀ ਹੋ ਰਿਹਾ ਹੈ। ਸੁੱਖਧਾਮ ਦੇ ਲਈ ਅਸੀਂ ਪੜ੍ਹ ਰਹੇ ਹਾਂ ਅਤੇ ਸ਼੍ਰੀਮਤ ਤੇ ਚਲ ਰਹੇ ਹਾਂ। ਬੱਚਿਆਂ ਨੂੰ ਧੀਰਜ ਵੀ ਦਿੰਦੇ ਹਨ। ਅਸਲ ਵਿੱਚ ਸਾਰੀ ਦੁਨੀਆਂ ਨੂੰ ਗੁਪਤ ਧੀਰਜ ਮਿਲ ਰਿਹਾ ਹੈ। ਤੁਸੀਂ ਸਮਝਦੇ ਹੋ ਅਸੀਂ ਸਮੁੱਖ ਸੁਣਦੇ ਹਾਂ। ਸਭ ਤਾਂ ਸੁਣਦੇ ਨਹੀਂ। ਉਹ ਬੇਹੱਦ ਦਾ ਬਾਪ ਹੈ, ਬੇਹੱਦ ਦਾ ਦੁੱਖ ਹਰਤਾ ਸੁੱਖ ਕਰਤਾ ਹੈ। ਦੁੱਖ ਹਰਕੇ ਸੁੱਖ ਦਾ ਰਸਤਾ ਦੱਸਦਾ ਹੈ। ਤੁਹਾਨੂੰ ਜਦ ਸੁੱਖ ਹੋਵੇਗਾ ਤਾਂ ਦੁੱਖ ਦਾ ਨਾਮ ਨਹੀਂ ਹੋ ਸਕਦਾ। ਸੁੱਖ ਦੀ ਦੁਨੀਆਂ ਨੂੰ ਸਤਿਯੁਗ, ਦੁੱਖ ਦੀ ਦੁਨੀਆਂ ਨੂੰ ਕਲਯੁਗ ਕਿਹਾ ਜਾਂਦਾ ਹੈ। ਇਹ ਵੀ ਬੱਚੇ ਹੀ ਜਾਣਦੇ ਹਨ। ਸਤਿਯੁਗ ਵਿੱਚ ਸੰਪੂਰਨ ਸੁੱਖ ਹੈ, ਸੋ ਵੀ 16 ਕਲਾ ਸੰਪੂਰਨ। ਜਿਵੇਂ ਚੰਦਰਮਾ ਵੀ 16 ਕਲਾ ਸੰਪੂਰਨ ਹੁੰਦਾ ਹੈ ਫਿਰ ਕਲਾ ਘੱਟ ਹੁੰਦੇ – ਹੁੰਦੇ ਅਮਾਵਸ ਤੇ ਕਿੰਨੀ ਛੋਟੀ ਕਿਨਾਰੀ ਰਹਿ ਜਾਂਦੀ ਹੈ। ਪਰਾਏ: ਹਨ੍ਹੇਰਾ ਹੋ ਜਾਂਦਾ ਹੈ। 16 ਕਲਾ ਸੰਪੂਰਨ, ਤਾਂ ਸੰਪੂਰਨ ਸੁੱਖ ਵੀ ਹੋਵੇਗਾ। ਕਲਯੁਗ ਵਿੱਚ ਹੈ 16 ਕਲਾ ਅਪੂਰਨ ਤਾਂ ਫਿਰ ਦੁੱਖ ਵੀ ਹੁੰਦਾ ਹੈ। ਇਸ ਸਾਰੀ ਦੁਨੀਆਂ ਨੂੰ ਮਾਇਆ ਰੂਪੀ ਗ੍ਰਹਿਣ ਲੱਗ ਜਾਂਦਾ ਹੈ ਇਸਲਈ ਹੁਣ ਬਾਪ ਕਹਿੰਦੇ ਹਨ ਤੁਹਾਡੇ ਵਿੱਚ ਜੋ ਦੇਹ – ਅਭਿਆਨ ਹੈ, ਪਹਿਲੇ – ਪਹਿਲੇ ਉਨ੍ਹਾਂ ਨੂੰ ਛੱਡੋ। ਇਹ ਦੇਹ – ਅਭਿਮਾਨ ਤੁਹਾਨੂੰ ਬਹੁਤ ਦੁੱਖ ਦਿੰਦਾ ਹੈ। ਆਤਮ – ਅਭਿਮਾਨੀ ਰਹੋ ਤਾਂ ਬਾਪ ਨੂੰ ਵੀ ਯਾਦ ਕਰ ਸਕਣਗੇ। ਦੇਹ – ਅਭਿਆਨ ਵਿੱਚ ਰਹਿਣ ਨਾਲ ਬਾਪ ਨੂੰ ਯਾਦ ਨਹੀਂ ਕਰ ਸਕਦੇ। ਇਹ ਅੱਧਾਕਲਪ ਦਾ ਦੇਹੀ – ਅਭਿਮਾਨ ਹੈ। ਇਸ ਅੰਤਿਮ ਜਨਮ ਵਿੱਚ ਦੇਹੀ – ਅਭਿਮਾਨੀ ਬਣਨ ਨਾਲ ਇੱਕ ਤਾਂ ਪਾਪਾਂ ਦਾ ਬੋਝ ਖਤਮ ਹੋਵੇਗਾ ਅਤੇ ਫਿਰ 16 ਕਲਾ ਸੰਪੂਰਨ ਸਤੋਪ੍ਰਧਾਨ ਬਣੋਗੇ। ਬਹੁਤ ਦੇਹ – ਅਭਿਮਾਨ ਦੀ ਗੱਲ ਨੂੰ ਵੀ ਸਮਝਦੇ ਨਹੀਂ ਹਨ। ਮਨੁੱਖ ਨੂੰ ਦੁਖੀ ਕਰਦੀ ਹੀ ਹੈ ਦੇਹ – ਅਭਿਮਾਨ। ਪਿੱਛੇ ਹੈ ਹੋਰ ਵਿਕਾਰ। ਦੇਹੀ – ਅਭਿਮਾਨੀ ਬਣਨ ਨਾਲ ਇਹ ਸਭ ਵਿਕਾਰ ਛੁੱਟਦੇ ਜਾਣਗੇ। ਨਹੀਂ ਤਾਂ ਛੁੱਟਣਾ ਮੁਸ਼ਕਿਲ ਹੈ। ਦੇਹ – ਅਭਿਮਾਨ ਦੀ ਪ੍ਰੈਕਟਿਸ ਪੱਕੀ ਹੋ ਗਈ ਹੈ ਤਾਂ ਆਪਣੇ ਨੂੰ ਦੇਹੀ – ਅਭਿਮਾਨੀ (ਆਤਮਾ) ਸਮਝਦੇ ਹੀ ਨਹੀਂ। ਇਸ ਵਿੱਚ ਸਭ ਵਿਕਾਰ ਦਾਨ ਦੇਣਾ ਪਵੇ। ਪਹਿਲੇ – ਪਹਿਲੇ ਦੇਹ – ਅਭਿਮਾਨ ਨੂੰ ਛੱਡਣਾ ਹੈ। ਕਾਮ, ਗੁੱਸਾ ਆਦਿ ਸਭ ਪਿੱਛੇ ਆਉਂਦੇ ਹਨ। ਤੁਹਾਡਾ ਬਾਪ ਉਹ ਹੈ। ਦੇਹ – ਅਭਿਮਾਨ ਦੇ ਕਾਰਨ ਲੌਕਿਕ ਬਾਪ ਨੂੰ ਹੀ ਬਾਪ ਸਮਝਦੇ ਆਏ ਹਨ। ਹੁਣ ਮੁੱਖ ਗੱਲ ਹੈ ਕਿ ਅਸੀਂ ਪਾਵਨ ਕਿਵੇਂ ਬਣੀਏ। ਪਤਿਤ ਦੁਨੀਆਂ ਵਿੱਚ ਹੈ ਹੀ ਸਭ ਪਤਿਤ, ਪਾਵਨ ਕੋਈ ਹੋ ਨਹੀਂ ਸਕਦੇ। ਇੱਕ ਬਾਪ ਹੀ ਸਭ ਨੂੰ ਪਾਵਨ ਬਣਾਕੇ ਖੁਸ਼ੀ-ਖੁਸ਼ੀ ਨਾਲ ਵਾਪਿਸ ਲੈ ਜਾਂਦੇ ਹਨ।

ਹੁਣ ਤੁਸੀਂ ਬੱਚਿਆਂ ਨੂੰ ਤਾਂ ਯੋਗ ਦਾ ਚਿੰਤਨ ਲੱਗਿਆ ਹੋਇਆ ਹੈ। ਜਿਉਂਦੇ ਜੀ ਮਰਨਾ ਹੈ। ਦੇਹ – ਅਭਿਮਾਨ ਤੋੜਨਾ ਮਾਨਾ ਮਰਨਾ। ਅਸੀਂ ਆਤਮਾ ਬਾਬਾ ਨੂੰ ਯਾਦ ਕਰ ਪਤਿਤ ਤੋਂ ਪਾਵਨ ਬਣ ਜਾਣ। ਇਹ ਪਾਵਨ ਬਣਨ ਦੀ ਯੁਕਤੀ ਬਾਬਾ ਨੇ ਹੀ ਸਮਝਾਈ ਸੀ। ਹੁਣ ਫਿਰ ਤੋਂ ਸਮਝਾ ਰਹੇ ਹਨ। ਕਲਪ – ਕਲਪ ਫਿਰ ਵੀ ਸਮਝਾਉਣਗੇ। ਦੁਨੀਆਂ ਭਰ ਵਿੱਚ ਹੋਰ ਕੋਈ ਵੀ ਸਮਝਾ ਨਹੀਂ ਸਕਦੇ। ਮੂਲ ਗੱਲ ਹੈ ਸ਼ਿਵ ਨੂੰ ਯਾਦ ਕਰਨ ਦੀ। ਸੋ ਵੀ ਜਦ ਇੱਥੇ ਆਕੇ ਬੀ.ਕੇ. ਦਵਾਰਾ ਸੁਣਨ ਕਿਓਂਕਿ ਦਾਦੇ ਦਾ ਵਰਸਾ ਮਿਲਣਾ ਹੈ। ਤਾਂ ਬਾਪ ਜਰੂਰ ਚਾਹੀਦਾ ਹੈ ਜਿਸ ਦਵਾਰਾ ਮਿਲੇ। ਡਾਇਰੈਕਸ਼ਨ ਤਾਂ ਜਰੂਰ ਲੈਣੇ ਹਨ ਸਾਕਾਰ ਦਵਾਰਾ। ਬਹੁਤ ਬੱਚੇ ਹਨ ਜੋ ਸਮਝਦੇ ਹਨ ਅਸੀਂ ਸ਼ਿਵਬਾਬਾ ਨਾਲ ਯੋਗ ਲਗਾਈਏ, ਬ੍ਰਹਮਾ ਨੂੰ ਛੱਡ ਦਈਏ। ਪਰ ਸ਼ਿਵਬਾਬਾ ਤੋਂ ਸੁਣਨਗੇ ਕਿਵੇਂ? ਕਹਿੰਦੇ ਹਨ ਸਾਡਾ ਬ੍ਰਹਮਾ ਬਾਬਾ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ। ਅੱਛਾ ਤੁਸੀਂ ਆਪਣੇ ਨੂੰ ਆਤਮਾ ਸਮਝੋ ਸ਼ਿਵਬਾਬਾ ਨੂੰ ਯਾਦ ਕਰੋ। ਘਰ ਜਾਕੇ ਬੈਠੋ। ਪਰ ਇਹ ਜੋ ਨਾਲੇਜ ਮਿਲਦੀ ਹੈ ਸ੍ਰਿਸ਼ਟੀ ਚੱਕਰ ਦੀ, ਉਹ ਕਿਵੇਂ ਸੁਣਨਗੇ। ਇਹ ਸਮਝਣ ਬਿਨਾਂ ਸਿਰਫ ਯਾਦ ਕਿਵੇਂ ਕਰ ਸਕੋਂਗੇ। ਗਿਆਨ ਤਾਂ ਇਨ੍ਹਾਂ ਦਵਾਰਾ ਹੀ ਲੈਣਾ ਪਵੇਗਾ ਨਾ। ਫਿਰ ਕਦੀ ਵੀ ਗਿਆਨ ਤਾਂ ਮਿਲ ਨਹੀਂ ਸਕਦਾ। ਰੋਜ਼ ਨਵੀਂਆਂ – ਨਵੀਂਆਂ ਗੱਲਾਂ ਬਾਪ ਦਵਾਰਾ ਹੀ ਮਿਲਦੀਆਂ ਹਨ। ਬਿਨਾ ਬ੍ਰਹਮਾ ਅਤੇ ਬ੍ਰਹਮਾਕੁਮਾਰੀਆਂ ਦੇ ਕਿਵੇਂ ਸਮਝ ਸਕਣਗੇ। ਇਹ ਸਭ ਸਿੱਖਣਾ ਪਵੇ। ਬਾਪ ਕਹਿੰਦੇ ਹਨ ਜੋ ਘਰ ਬੈਠਕੇ ਪੁਰਸ਼ਾਰਥ ਕਰੇ ਕਰਮਾਤੀਤ ਅਵਸਥਾ ਨੂੰ ਪਾਉਣ ਦਾ, ਤਾਂ ਹੋ ਸਕਦਾ ਹੈ ਮੁਕਤੀ ਵਿੱਚ ਜਾਈਏ। ਜੀਵਨਮੁਕਤੀ ਵਿੱਚ ਜਾ ਨਾ ਸਕਣ। ਗਿਆਨ ਧਨ ਧਾਰਨ ਕਰ ਅਤੇ ਦਾਨ ਕਰਨਗੇ ਤਾਂ ਧਨਵਾਨ ਬਣਨਗੇ। ਨਹੀਂ ਤਾਂ ਐਵਰਵੇਲਦੀ ਕਿਵੇਂ ਬਣਨਗੇ। ਮੁਰਲੀ ਦਾ ਵੀ ਆਧਾਰ ਜਰੂਰ ਲੈਣਾ ਪਵੇ। ਪੜ੍ਹਾਈ ਤਾਂ ਪੜ੍ਹਨੀ ਹੈ ਨਾ। ਇਵੇਂ ਬਹੁਤ ਆਉਣਗੇ ਸਿਰਫ ਲਕਸ਼ ਲੈਕੇ ਜਾਣਗੇ ਮੁਕਤੀ ਵਿੱਚ। ਤੁਸੀਂ ਸਭ ਮਨੁੱਖ ਮਾਤਰ ਨੂੰ ਸਮਝਾਉਂਦੇ ਹੋ ਕਿ ਤੁਸੀਂ ਸਿਰਫ ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਪਵਿੱਤਰ ਬਣ ਜਾਵੋਗੇ। ਫਿਰ ਜਦ ਗਿਆਨ ਧਨ ਲੈਣ ਤਾਂ ਸਤਿਯੁਗ ਵਿੱਚ ਸਾਹੂਕਾਰ ਬਣਨ। ਨਹੀਂ ਤਾਂ ਮੁਕਤੀ ਵਿੱਚ ਜਾਕੇ ਫਿਰ ਭਗਤੀ ਮਾਰਗ ਦੇ ਸਮੇਂ ਆਕੇ ਭਗਤੀ ਕਰਨਗੇ। ਕਿਸ ਦਾ ਕਲਿਆਣ ਕਰ ਨਹੀਂ ਸਕਣਗੇ ਕਿਓਂਕਿ ਮਨੁੱਖ ਨੂੰ ਦੇਵਤਾ ਬਣਨ ਦੇ ਲਈ ਗਿਆਨ ਜਰੂਰ ਚਾਹੀਦਾ ਹੈ। ਗਿਆਨ ਸੁਣਕੇ ਫਿਰ ਸੁਨਾਉਣਾ ਵੀ ਹੈ। ਪ੍ਰਦਰਸ਼ਨੀ ਵਿੱਚ ਵੇਖੋ ਕਿੰਨਾ ਮੱਥਾ ਮਾਰਦੇ ਹਨ। ਫਿਰ ਵੀ ਕਿਸੇ ਦੀ ਬੁੱਧੀ ਵਿੱਚ ਬੈਠਦਾ ਨਹੀਂ ਹੈ। ਆਤਮਾ ਕਿੰਨੀ ਛੋਟੀ ਬਿੰਦੀ ਹੈ। ਹਰ ਆਤਮਾ ਨੂੰ ਆਪਣਾ – ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਇਹ ਤੁਸੀਂ ਹੁਣ ਜਾਣ ਗਏ ਹੋ। ਸਭ ਮਨੁੱਖ ਮਾਤਰ ਪਾਰ੍ਟਧਾਰੀ ਹਨ। ਇਹ ਬਣਾ ਬਣਾਇਆ ਖੇਡ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਣਾ ਹੈ। ਗਾਇਆ ਹੋਇਆ ਹੈ ਰਾਮ ਗਯੋ ਰਾਵਣ ਗਯੋ…ਕੋਈ ਵੀ ਜਾਵੇਗਾ ਪਰ ਬੱਚਿਆਂ ਨੂੰ ਦੁੱਖ ਨਹੀਂ ਹੋ ਸਕਦਾ। ਤੁਸੀਂ ਜਾਣਦੇ ਹੋ ਇਹ ਬਣਾ ਬਣਾਇਆ ਡਰਾਮਾ ਹੈ, ਸਭ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਕਿੰਗ ਕਵੀਨ, ਸਾਧੂ ਸੰਤ ਸਭ ਮਰਨਗੇ ਫਿਰ ਕੌਣ ਬੈਠ ਉਨ੍ਹਾਂ ਦੀ ਮਿੱਟੀ ਉਠਾਏਗਾ। ਇਹ ਤਾਂ ਕਿਸੇ ਦਾ ਨਾਮ ਬਾਲਾ ਕਰਨ ਦੇ ਲਈ ਕਰਦੇ ਹਨ, ਇਸ ਵਿੱਚ ਕੋਈ ਫਾਇਦਾ ਨਹੀਂ ਰੱਖਿਆ ਹੈ। ਨਾ ਕੋਈ ਉਨ੍ਹਾਂ ਦੀ ਆਤਮਾ ਨੂੰ ਸੁੱਖ ਮਿਲਦਾ ਹੈ। ਮਨੁੱਖ ਤਾਂ ਭਗਤੀ ਮਾਰਗ ਵਿੱਚ ਜੋ ਕੁਝ ਕਰਦੇ ਹਨ, ਸਭ ਬੇਸਮਝੀ ਨਾਲ। ਹੁਣ ਤੁਹਾਨੂੰ ਬਾਪ ਕਿੰਨਾ ਸੈਂਸੀਬਲ ਬਣਾਉਂਦੇ ਹਨ। ਘੜੀ – ਘੜੀ ਇਨ੍ਹਾਂ ਚਿੱਤਰਾਂ ਨੂੰ ਆਕੇ ਵੇਖਣਾ ਚਾਹੀਦਾ ਹੈ। ਤਾਂ ਸਾਨੂੰ ਬਾਬਾ ਪੜ੍ਹਾਕੇ ਕੀ ਬਣਾ ਰਹੇ ਹਨ, ਪਰ ਕਿਸੇ ਦੀ ਤਕਦੀਰ ਵਿਚ ਨਹੀਂ ਹੈ ਤਾਂ ਅਮਲ ਨਹੀਂ ਕਰਦੇ। ਬਾਬਾ ਬਹੁਤ ਕੁਝ ਸਮਝਾਉਂਦੇ ਹਨ, ਜਿਸ ਤੇ ਅਮਲ ਕਰਨਾ ਚਾਹੀਦਾ ਹੈ। ਬਾਬਾ ਦਾ ਬੱਚਾ ਬਣਕੇ ਸਰਵਿਸ ਨਹੀਂ ਕਰ ਸਕਦੇ। ਬਾਪ ਤਾਂ ਹੈ ਹੀ ਕਲਿਆਣਕਾਰੀ। ਕਈ ਬੱਚੇ ਤਾਂ ਬਹੁਤਿਆਂ ਦਾ ਹੋਰ ਹੀ ਅਕਲਿਆਣ ਕਰਦੇ ਰਹਿੰਦੇ ਹਨ। ਜਿਨ੍ਹਾਂ ਦੀ ਕੁਝ ਭਾਵਨਾ ਵੀ ਹੁੰਦੀ ਹੈ – ਇੱਥੇ ਦੇ ਲਈ, ਉਨ੍ਹਾਂ ਦੀ ਭਾਵਨਾ ਵੀ ਉਡਾ ਦਿੰਦੇ ਹਨ। ਇਵੇਂ – ਇਵੇਂ ਦੇ ਵਿਕਰਮ ਵੀ ਕਰਦੇ ਹਨ। ਭੂਤਾਂ ਦੀ ਪ੍ਰਵੇਸ਼ਤਾ ਹੁੰਦੀ ਹੈ ਨਾ ਇਸਲਈ ਗਾਇਨ ਵੀ ਹੈ ਸਤਿਗੁਰੂ ਦੇ ਨਿੰਦਕ ਠੌਰ ਨਾ ਪਾਵੇ। ਇਸ ਵਿੱਚ ਬਾਪਦਾਦਾ ਦੋਨੋਂ ਆ ਜਾਂਦੇ ਹਨ। ਨਿਰਾਕਾਰ ਨੂੰ ਤਾਂ ਕੋਈ ਕੁਝ ਕਰ ਨਾ ਸਕੇ। ਉਨ੍ਹਾਂ ਨੂੰ ਕੀ ਕਹਿਣਗੇ! ਇਹ ਤਾਂ ਭਗਤੀ ਮਾਰਗ ਵਿੱਚ ਕਹਿ ਦਿੰਦੇ ਸੀ ਭਗਵਾਨ ਹੀ ਦੁੱਖ ਦਿੰਦੇ ਹਨ…ਸੋ ਵੀ ਅਗਿਆਨ ਦੇ ਕਾਰਨ ਇਵੇਂ ਸਮਝਦੇ ਸੀ। ਹੁਣ ਤਾਂ ਬੱਚੇ ਜਾਣਦੇ ਹਨ ਅਗਿਆਨ ਵਸ਼ ਕਿੰਨਾ ਬਾਪ ਦਾ ਤਿਰਸਕਾਰ ਕਰਦੇ ਹਨ। ਇਵੇਂ ਕੋਈ ਨਹੀਂ ਜੋ ਤਮੋਪ੍ਰਧਾਨ ਨੂੰ ਸਤੋਪ੍ਰਧਾਨ ਬਣਾਏ ਹੋਰ ਹੀ ਉਲਟੀ ਮਤ ਦਿੰਦੇ ਹਨ ਕਿ ਪਰਮਾਤਮਾ ਸਰਵਵਿਆਪੀ ਹੈ। ਮਨੁੱਖ ਕਿੰਨਾ ਮੂੰਝ ਜਾਂਦੇ ਹਨ। ਤਾਂ ਕਹਿੰਦੇ ਹਨ ਬ੍ਰਹਮਾ ਦੇ ਤਨ ਵਿੱਚ ਪਰਮਾਤਮਾ ਕਿਵੇਂ ਆ ਸਕਦਾ ਹੈ। ਫਿਰ ਕਿਸ ਦੇ ਤਨ ਵਿੱਚ ਆਉਣ? ਕ੍ਰਿਸ਼ਨ ਦੇ ਤਨ ਵਿੱਚ ਆਏ? ਤਾਂ ਫਿਰ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਹੋਣਗੇ। ਉਹ ਤਾਂ ਫਿਰ ਦੈਵੀ ਕੁਮਾਰ, ਕੁਮਾਰੀਆਂ ਬਣ ਜਾਣਗੇ। ਬ੍ਰਾਹਮਣ ਤਾਂ ਜਰੂਰ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਹੋਣਗੇ। ਬ੍ਰਾਹਮਣਾਂ ਦੇ ਬਿਨਾ ਤਾਂ ਬਾਬਾ ਕੁਝ ਕਰ ਨਾ ਸਕੇ ਇਸਲਈ ਇਨ੍ਹਾਂ ਦਾ ਚਿੱਤਰ ਤਾਂ ਜਰੂਰ ਦੇਣਾ ਪਵੇ। ਇਹ ਬ੍ਰਹਮਾ ਵੀ ਬ੍ਰਾਹਮਣ ਹੈ। ਪ੍ਰਜਾਪਿਤਾ ਬ੍ਰਹਮਾ ਤਾਂ ਚਾਹੀਦਾ ਭਾਰਤ ਵਿੱਚ। ਦਿਨ – ਪ੍ਰਤੀਦਿਨ ਬ੍ਰਹਮਾ ਦਾ ਸਾਖਸ਼ਤਕਾਰ ਘਰ ਬੈਠੇ ਬਹੁਤਿਆਂ ਨੂੰ ਹੁੰਦਾ ਰਹਿੰਦਾ ਹੈ। ਵਾਧਾ ਹੁੰਦਾ ਜਾਵੇਗਾ। ਜਿਨ੍ਹਾਂ ਦਾ ਪਾਰ੍ਟ ਹੋਵੇਗਾ ਤਾਂ ਫਿਰ ਬਹੁਤ ਭੱਜਣਗੇ। ਬਹੁਤ ਲੋਕ ਸਮਝਦੇ ਹਨ ਭਗਵਾਨ ਕੋਈ ਰੂਪ ਵਿੱਚ ਹੋਵੇਗਾ ਜਰੂਰ। ਸਾਕਸ਼ਾਤਕਾਰ ਵੀ ਪਰਮਪਿਤਾ ਪਰਮਾਤਮਾ ਦੇ ਸਿਵਾਏ ਕੋਈ ਕਰ ਨਹੀਂ ਸਕਦਾ। ਸ਼ਿਵਬਾਬਾ ਬ੍ਰਹਮਾ ਦਵਾਰਾ ਹੀ ਸਥਾਪਨਾ ਕਰਦੇ ਹਨ। ਗਿਆਨ ਦਿੰਦੇ ਹਨ ਅਤੇ ਬ੍ਰਾਹਮਣ ਧਰਮ ਵੀ ਰਚਦੇ ਹਨ। ਬ੍ਰਾਹਮਣਾਂ ਦਾ ਧਰਮ ਜਰੂਰ ਚਾਹੀਦਾ ਹੈ। ਉਹ ਹੈ ਉੱਚ ਤੇ ਉੱਚ। ਪ੍ਰਜਾਪਿਤਾ ਬ੍ਰਹਮਾ ਤਾਂ ਬਹੁਤ ਉੱਚਾ ਹੈ ਨਾ। ਉਨ੍ਹਾਂ ਨੂੰ ਕਹਿਣਗੇ ਨੈਕਸਟ ਗੌਡ। ਸੂਕ੍ਸ਼੍ਮਵਤਨ ਵਿੱਚ ਦੂਜਾ ਕੋਈ ਤਾਂ ਹੈ ਨਹੀਂ। ਬ੍ਰਹਮਾ ਦਵਾਰਾ ਸਥਾਪਨਾ ਹੋਵੇਗੀ, ਬਸ। ਬ੍ਰਹਮਾ ਫਿਰ ਦੇਵਤਾ ਬਣ ਜਾਂਦੇ ਹਨ। 84 ਜਨਮਾਂ ਦੇ ਬਾਦ ਫਿਰ ਬ੍ਰਹਮਾ ਬਣ ਜਾਂਦੇ ਹਨ। ਬ੍ਰਹਮਾ ਸਰਸਵਤੀ ਸੋ ਫਿਰ ਲਕਸ਼ਮੀ – ਨਾਰਾਇਣ ਬਣਦੇ ਹਨ। ਗਿਆਨ – ਗਿਆਨੇਸ਼੍ਵਰੀ ਫਿਰ ਰਾਜ – ਰਾਜੇਸ਼੍ਵਰੀ ਬਣਦੀ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣੇ – ਇਹ ਬਹੁਤ ਫਸਟਕਲਾਸ ਪੁਆਇੰਟ ਹੈ, ਇਸ ਤੇ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਇਹ ਗਿਆਨ ਇੱਕ ਬਾਪ ਦਵਾਰਾ ਮਿਲਦਾ ਹੈ। ਪ੍ਰਦਰਸ਼ਨੀ ਵਿੱਚ ਚੰਗੀ ਤਰ੍ਹਾਂ ਸਮਝਾਓ ਕਿ ਤੁਸੀਂ ਬ੍ਰਹਮਾ ਤੇ ਮੁੰਝਦੇ ਕਿਓਂ ਹੋ। ਇੰਨੇ ਸਭ ਬ੍ਰਾਹਮਣ – ਬ੍ਰਹਮਣੀਆਂ ਹਨ – ਪਹਿਲੇ ਜਦ ਕੋਈ ਬ੍ਰਾਹਮਣ ਬਣੇ ਤਾਂ ਹੀ ਵਿਸ਼ਨੂੰਪੂਰੀ ਦੇ ਮਾਲਿਕ ਦੇਵਤਾ ਬਨਣ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਮਸ਼ਹੂਰ ਹੈ ਨਾ। ਹੁਣ ਹੈ ਰਾਤ। ਅਜਿਹੇ ਚਿੱਤਰਾਂ ਦੇ ਸਾਹਮਣੇ ਬੈਠ ਪ੍ਰੈਕਟਿਸ ਕਰੋ। ਜਿਸ ਨੂੰ ਸਰਵਿਸ ਕਰਨੀ ਹੈ ਉਨ੍ਹਾਂ ਨੂੰ ਸਰਵਿਸ ਦੇ ਸਿਵਾਏ ਕੋਈ ਵਿਚਾਰ ਨਹੀਂ ਆਏਗਾ। ਸਰਵਿਸ ਤੇ ਇੱਕਦਮ ਭੱਜਦੇ ਰਹਿਣਗੇ। ਬੁੱਧੀ ਵਿੱਚ ਗਿਆਨ ਟਪਕਦਾ ਹੋਵੇ, ਚੰਗੀ ਤਰ੍ਹਾਂ ਝੋਲੀ ਭਰੀ ਹੋਈ ਹੋਵੇ ਤਾਂ ਤੇ ਉੱਛਲ ਆਵੇਗੀ। ਸਰਵਿਸ ਤੇ ਇੱਕਦਮ ਭੱਜਦੇ ਰਹਿਣਗੇ। ਗਿਆਨ ਹੋਵੇ ਅਤੇ ਸਮਝਾ ਨਾ ਸਕਣ – ਇਹ ਤਾਂ ਹੋ ਹੀ ਨਹੀਂ ਸਕਦਾ। ਤਾਂ ਫਿਰ ਗਿਆਨ ਕਿਸ ਲਈ ਲੈਂਦੇ ਹਨ? ਲੈਣਾ ਹੈ ਤਾਂ ਦਾਨ ਕਰਨਾ ਹੈ। ਦਾਨ ਨਹੀਂ ਕਰਦੇ, ਆਪ ਸਮਾਨ ਨਹੀਂ ਬਣਾ ਸਕਦੇ ਤਾਂ ਬ੍ਰਾਹਮਣ ਹੀ ਕੀ ਠਹਿਰਿਆ! ਥਰਡ ਗ੍ਰੇਡ। ਫਸਟ ਗ੍ਰੇਡ ਬ੍ਰਾਹਮਣਾਂ ਦਾ ਧੰਧਾ ਹੀ ਇਹ ਹੈ। ਬਾਬਾ ਰੋਜ਼ ਬੱਚਿਆਂ ਨੂੰ ਸਮਝਾਉਂਦੇ ਹਨ। ਸਰਵਿਸ ਅਤੇ ਡਿਸ – ਸਰਵਿਸ ਇਹ ਬੱਚਿਆਂ ਤੋਂ ਹੀ ਹੁੰਦਾ ਹੈ। ਜੇਕਰ ਸਰਵਿਸ ਨਹੀਂ ਕਰ ਸਕਦੇ ਤਾਂ ਜਰੂਰ ਡਿਸ – ਸਰਵਿਸ ਕਰਦੇ ਹੋਣਗੇ। ਚੰਗੇ – ਚੰਗੇ ਬੱਚੇ ਕਿੱਥੇ ਵੀ ਜਾਣਗੇ ਤਾਂ ਜਰੂਰ ਸਰਵਿਸ ਹੀ ਕਰਨਗੇ। ਜਦ ਗਿਆਨ ਕਮਪਲੀਟ ਹੋ ਜਾਵੇਗਾ ਤਾਂ ਕੋਈ ਅਨਨਯ ਬੱਚਿਆਂ ਤੋਂ ਭੁੱਲ ਨਹੀਂ ਹੋਵੇਗੀ ਉਦੋਂ ਹੀ ਮਾਲਾ ਦੇ ਦਾਣੇ ਬਣਨਗੇ। ਮੁੱਖ ਹਨ 8 ਦਾਣੇ। ਇਮਤਿਹਾਨ ਵੀ ਬੜਾ ਭਾਰੀ ਹੈ ਨਾ। ਵੱਡੇ ਇਮਤਿਹਾਨ ਵਿੱਚ ਹਮੇਸ਼ਾ ਥੋੜੇ ਪਾਸ ਹੁੰਦੇ ਹਨ ਕਿਓਂਕਿ ਗਰਵਮੈਂਟ ਨੂੰ ਫਿਰ ਨੌਕਰੀ ਦੇਣੀ ਪੈਂਦੀ ਹੈ। ਬਾਬਾ ਨੂੰ ਵੀ ਵਿਸ਼ਵ ਦਾ ਮਾਲਿਕ ਬਣਾਉਣਾ ਪਵੇ, ਇਸਲਈ ਥੋੜੇ ਹੀ ਪਾਸ ਹੁੰਦੇ ਹਨ। ਪ੍ਰਜਾ ਤਾਂ ਲੱਖਾਂ ਹੋ ਜਾਂਦੀ ਹੈ ਇਸਲਈ ਬਾਬਾ ਪੁੱਛਦੇ ਹਨ ਮਹਾਰਾਜਾ ਬਣੋਂਗੇ ਜਾਂ ਪ੍ਰਜਾ ਵਿੱਚ ਸਾਹੂਕਾਰ ਬਣੋਂਗੇ? ਜਾਂ ਗਰੀਬ ਬਣੋਂਗੇ? ਬੋਲੋ ਕੀ ਬਣੋਂਗੇ? ਮਹਾਰਾਜਾਵਾਂ ਦੇ ਕੋਲ ਦਾਸ – ਦਾਸੀਆਂ ਤਾਂ ਬਹੁਤ ਹੁੰਦੀਆਂ ਹਨ, ਜੋ ਫਿਰ ਦਹੇਜ ਵਿੱਚ ਵੀ ਦਿੰਦੇ ਹਨ। ਪੁਰਸ਼ਾਰਥ ਕਰ ਚੰਗੀ ਪਦਵੀ ਪਾਉਣਾ ਚਾਹੀਦਾ ਹੈ। ਇਵੇਂ ਹੁਸ਼ਿਆਰ ਬਣਨਾ ਚਾਹੀਦਾ ਹੈ ਜੋ ਸਭ ਕੋਈ ਬੁਲਾਉਣ। ਅਕਸਰ ਕਰਕੇ ਕਈਆਂ ਨੂੰ ਬੁਲਾਉਂਦੇ ਹਨ। ਇਹ ਤਾਂ ਜਾਣਦੇ ਹੋ ਨਾ। ਬਾਕੀ ਜਿਨ੍ਹਾਂ ਵਿੱਚ ਲਕਸ਼ਨ ਨਹੀਂ ਉਨ੍ਹਾਂ ਨੂੰ ਤਾਂ ਕਦੀ ਕੋਈ ਬੁਲਾਉਂਦੇ ਹੀ ਨਹੀਂ ਹਨ। ਪਰ ਆਪ ਥੋੜੀ ਜਾਣਦੇ ਹਨ ਕਿ ਅਸੀਂ ਥਰਡਕਲਾਸ ਹਾਂ। ਕੋਈ ਤਾਂ ਸਰਵਿਸਏਬਲ ਹਨ, ਜਿੱਥੇ ਕਿਤੇ ਸਰਵਿਸ ਤੇ ਭੱਜਦੇ ਹਨ। ਨੌਕਰੀ ਦਾ ਵੀ ਖਿਆਲ ਨਹੀਂ ਕਰ ਸਰਵਿਸ ਤੇ ਭੱਜਦੇ ਹਨ। ਕੋਈ ਤਾਂ ਨੌਕਰੀ ਨਹੀਂ ਹੁੰਦੇ ਵੀ ਸਰਵਿਸ ਨਹੀਂ ਕਰਦੇ, ਸ਼ੌਂਕ ਨਹੀਂ। ਤਕਦੀਰ ਵਿੱਚ ਨਹੀਂ ਹੈ ਜਾਂ ਗ੍ਰਹਿਚਾਰੀ ਹੈ। ਸਰਵਿਸ ਤਾਂ ਬਹੁਤ ਹੈ। ਮਿਹਨਤ ਵੀ ਲਗਦੀ ਹੈ। ਥੱਕ ਵੀ ਜਾਂਦੇ ਹਨ। ਸਮਝਾਉਂਦੇ – ਸਮਝਾਉਂਦੇ ਗਲੇ ਵੀ ਘੁੱਟ ਜਾਂਦੇ ਹਨ। ਇਵੇਂ ਤਾਂ ਥਰਡਕਲਾਸ ਵਾਲਿਆਂ ਦਾ ਵੀ ਗਲਾ ਘੁੱਟ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਬਹੁਤ ਚੰਗੀ ਸਰਵਿਸ ਕੀਤੀ। ਬਾਬਾ ਜਾਣਦੇ ਹਨ – ਚੰਗੀ ਰਾਯਲ ਸਰਵਿਸ ਕਰਨ ਵਾਲੇ ਕੌਣ ਹਨ। ਪਰ ਕਈਆਂ ਵਿੱਚ ਖਾਮੀਆਂ ਵੀ ਰਹਿੰਦੀਆਂ ਹਨ। ਨਾਮ – ਰੂਪ ਵਿੱਚ ਫਸਦੇ ਰਹਿੰਦੇ ਹਨ। ਫਿਰ ਸਿਖਿਆ ਦੇਕੇ ਸੁਧਾਰਿਆ ਜਾਂਦਾ ਹੈ। ਨਾਮ – ਰੂਪ ਵਿੱਚ ਕਦੀ ਨਹੀਂ ਫਸਣਾ ਚਾਹੀਦਾ। ਦੇਹੀ – ਅਭਿਮਾਨੀ ਬਣਨਾ ਹੈ। ਆਤਮਾ ਛੋਟੀ ਬਿੰਦੀ ਹੈ। ਬਾਪ ਵੀ ਬਿੰਦੀ ਹੈ। ਆਪਣੇ ਨੂੰ ਛੋਟੀ ਬਿੰਦੀ ਸਮਝ ਅਤੇ ਬਾਬਾ ਨੂੰ ਯਾਦ ਕਰਨਾ ਬਹੁਤ ਮਿਹਨਤ ਹੈ। ਮੋਟੇ ਹਿਸਾਬ ਵਿੱਚ ਤਾਂ ਕਹਿ ਦਿੰਦੇ ਹਨ – ਸ਼ਿਵਬਾਬਾ ਅਸੀਂ ਆਪ ਨੂੰ ਬਹੁਤ ਯਾਦ ਕਰਦੇ ਹਾਂ। ਪਰ ਐਕੁਰੇਟ ਬੁੱਧੀ ਵਿੱਚ ਯਾਦ ਰਹਿਣੀ ਚਾਹੀਦੀ ਹੈ। ਬੜਾ ਧੀਰਜ ਅਤੇ ਗੰਭੀਰਤਾ ਨਾਲ ਯਾਦ ਕਰਨਾ ਹੁੰਦਾ ਹੈ। ਇਸ ਤਰ੍ਹਾਂ ਕੋਈ ਮੁਸ਼ਕਿਲ ਯਾਦ ਕਰਦੇ ਹਨ। ਇਸ ਵਿੱਚ ਬਹੁਤ ਮਿਹਨਤ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੀ ਝੋਲੀ ਗਿਆਨ ਰਤਨਾਂ ਨਾਲ ਭਰਪੂਰ ਕਰ ਦਾਨ ਕਰਨਾ ਹੈ। ਇਸੀ ਧੰਧੇ ਵਿੱਚ ਬੀਜੀ ਰਹਿ ਫਸਟਕਲਾਸ ਬ੍ਰਾਹਮਣ ਬਣਨਾ ਹੈ।

2. ਕਲਿਆਣਕਾਰੀ ਬਾਪ ਦੇ ਬੱਚੇ ਹਾਂ ਇਸਲਈ ਸਭ ਦਾ ਕਲਿਆਣ ਕਰਨਾ ਹੈ। ਕਿਸੀ ਦੀ ਭਾਵਨਾ ਨੂੰ ਤੋੜਨਾ, ਉਲਟੀ ਮਤ ਦੇਣਾ, ਇਹ ਅਕਲਿਆਣ ਦਾ ਕਰ੍ਤਵ੍ ਕਦੀ ਨਹੀਂ ਕਰਨਾ ਹੈ।

ਵਰਦਾਨ:-

ਜਿਵੇਂ ਸ਼ਰੀਰ ਨਿਰਵਾਹ ਦੇ ਲਈ ਕਈ ਸਾਧਨ ਅਪਣਾਉਂਦੇ ਹੋ ਇਵੇਂ ਆਤਮਿਕ ਉਨਤੀ ਦੇ ਵੀ ਸਾਧਨ ਅਪਣਾਓ ਇਸ ਦੇ ਲਈ ਹਮੇਸ਼ਾ ਅਕਾਲਮੂਰਤ ਸਥਿਤੀ ਵਿੱਚ ਸਥਿਤ ਹੋਣ ਦਾ ਅਭਿਆਸ ਕਰੋ। ਜੋ ਆਪ ਨੂੰ ਅਕਾਲਮੂਰਤ (ਆਤਮਾ) ਸਮਝਕੇ ਚਲਦੇ ਹਨ ਉਹ ਅਕਾਲ ਮ੍ਰਿਤੂ ਨਾਲ, ਅਕਾਲ ਤੋਂ, ਸਰਵ ਸਮੱਸਿਆਵਾਂ ਤੋਂ ਬੱਚ ਜਾਂਦੇ ਹਨ। ਮਾਨਸਿਕ ਚਿੰਤਾਵਾਂ, ਮਾਨਸਿਕ ਪ੍ਰਸਥਿਤੀਆਂ ਨੂੰ ਹਟਾਉਣ ਦੇ ਲਈ ਸਿਰਫ ਆਪਣੇ ਪੁਰਾਣੇ ਸ਼ਰੀਰ ਦੇ ਭਾਨ ਨੂੰ ਮਿਟਾਉਂਦੇ ਜਾਓ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top