02 December 2021 PUNJABI Murli Today | Brahma Kumaris
Read and Listen today’s Gyan Murli in Punjabi
1 December 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ:- ਆਤਮ - ਅਭਿਮਾਨੀ ਬਣਨ ਦੀ ਪ੍ਰੈਕਟਿਸ ਕਰੋ, ਜਿੰਨਾਂ ਆਤਮ - ਅਭਿਮਾਨੀ ਬਣੋਗੇ ਓਨਾ ਬਾਪ ਨਾਲ ਲਵ ਰਹੇਗਾ"
ਪ੍ਰਸ਼ਨ: -
ਦੇਹੀ – ਅਭਿਮਾਨੀ ਬੱਚਿਆਂ ਵਿੱਚ ਕਿਹੜਾ ਅਕਲ ਸਹਿਜ ਹੀ ਆ ਜਾਂਦਾ ਹੈ ?
ਉੱਤਰ:-
ਆਪਣੇ ਤੋਂ ਵੱਡਿਆਂ ਦਾ ਰਿਗਾਰ੍ਡ ਕਿਵੇਂ ਰੱਖੀਏ, ਇਹ ਅਕਲ ਦੇਹੀ – ਅਭਿਮਾਨੀ ਬੱਚਿਆਂ ਵਿੱਚ ਆ ਜਾਂਦਾ ਹੈ। ਅਭਿਮਾਨ ਤਾਂ ਇੱਕਦਮ ਮੁਰਦਾ ਬਣਾ ਦਿੰਦਾ ਹੈ। ਬਾਪ ਨੂੰ ਯਾਦ ਹੀ ਨਹੀਂ ਕਰ ਸਕਦੇ। ਜੇਕਰ ਦੇਹੀ – ਅਭਿਮਾਨੀ ਰਹਿਣ ਤਾਂ ਬਹੁਤ ਖੁਸ਼ ਰਹਿਣ, ਧਾਰਨਾ ਵੀ ਚੰਗੀ ਹੋਵੇ। ਵਿਕਰਮ ਵੀ ਵਿਨਾਸ਼ ਹੋਣ ਅਤੇ ਵੱਡਿਆਂ ਦਾ ਰਿਗਾਰ੍ਡ ਵੀ ਰੱਖੋ। ਜੋ ਸੱਚੀ ਦਿਲ ਵਾਲੇ ਹਨ ਉਹ ਸਮਝਦੇ ਹਨ ਕਿ ਅਸੀਂ ਕਿੰਨਾ ਸਮਾਂ ਦੇਹੀ – ਅਭਿਮਾਨੀ ਰਹਿ ਬਾਪ ਨੂੰ ਯਾਦ ਕਰਦੇ ਹਾਂ।
ਗੀਤ:-
ਨਾ ਵੋ ਹਮ ਸੇ ਜੁਦਾ ਹੋਂਗੇ.
ਓਮ ਸ਼ਾਂਤੀ। ਇਹ ਕਿਸ ਨੇ ਕਿਹਾ? ਆਤਮਾ ਨੇ ਕਿਹਾ ਕਿਉਂਕਿ ਤੁਸੀਂ ਬੱਚੇ ਹੁਣ ਆਤਮ ਅਭਿਮਾਨੀ ਬਣ ਰਹੇ ਹੋ ਡਰਾਮਾ ਪਲੈਨ ਅਨੁਸਾਰ। ਅੱਧਾਕਲਪ ਦੇਹ-ਅਭਿਮਾਨੀ ਬਣੇ, ਅੱਧਾਕਲਪ ਤੁਸੀਂ ਫਿਰ ਆਤਮ – ਅਭਿਮਾਨੀ ਬਣਦੇ ਹੋ। ਹੁਣ ਤੁਹਾਨੂੰ ਆਤਮ – ਅਭਿਮਾਨੀ ਬਣਨ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ। ਬਾਬਾ ਘੜੀ – ਘੜੀ ਕਹਿੰਦੇ ਹਨ ਬੱਚੇ ਅਸ਼ਰੀਰੀ ਭਵ, ਆਤਮ – ਅਭਿਮਾਨੀ ਭਵ। ਤੁਸੀਂ ਬੱਚੇ ਸਾਹਮਣੇ ਬੈਠੇ ਹੋ ਅਤੇ ਉਹ ਦੂਰ ਬੈਠੇ ਹਨ। ਇਹ ਜਾਣਦੇ ਹੋ ਕਿ ਸਾਨੂੰ ਆਤਮ – ਅਭਿਮਾਨੀ ਬਣ ਬਾਪ ਨੂੰ ਯਾਦ ਕਰਨਾ ਹੈ। ਬਾਬਾ ਦੀ ਹੀ ਸ਼੍ਰੀਮਤ ਤੇ ਚਲਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਸ੍ਰੇਸ਼ਠ ਤੇ ਸ਼੍ਰੇਸ਼ਠ ਮਤ। ਬਾਪ ਦੇ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਹੁਣ ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਸਬੰਧਾਂ ਨੂੰ ਛੱਡੋ। ਆਤਮ – ਅਭਿਮਾਨੀ ਬਣਨ ਦੀ ਬਹੁਤ -ਬਹੁਤ ਪ੍ਰੈਕਟਿਸ ਕਰਨੀ ਹੈ। ਸ਼ਰੀਰ ਤਾਂ ਵਿਨਾਸ਼ ਹੋਣਾ ਹੈ। ਆਤਮਾ ਹੈ ਅਵਿਨਾਸ਼ੀ। ਵਿਨਾਸ਼ੀ ਸ਼ਰੀਰ ਨੂੰ ਯਾਦ ਕਰਨ ਨਾਲ ਆਤਮਾ ਨੂੰ ਭੁੱਲ ਬੈਠੇ ਹਨ। ਇਹ ਵੀ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਆਤਮਾ ਕੀ ਚੀਜ਼ ਹੈ। ਕਹਿੰਦੇ ਵੀ ਹਨ ਕਿ ਆਤਮਾ ਛੋਟੀ ਸਟਾਰ ਮਿਸਲ ਹੈ। ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ ਹੈ, ਉਨ੍ਹਾਂ ਨੂੰ ਦਿਵਯ ਦ੍ਰਿਸ਼ਟੀ ਬਗੈਰ ਵੇਖਿਆ ਨਹੀਂ ਜਾ ਸਕਦਾ ਹੈ। ਆਤਮਾ ਨੂੰ ਵੇਖਣ ਦੀ ਕੋਸ਼ਿਸ਼ ਬਹੁਤ ਕਰਦੇ ਹਨ ਪਰ ਵੇਖ ਨਹੀਂ ਸਕਦੇ। ਕੋਈ ਦਿਵਯ ਦ੍ਰਿਸ਼ਟੀ ਨਾਲ ਵੇਖਦੇ ਵੀ ਹਨ ਤਾਂ ਵੀ ਸਮਝ ਨਹੀਂ ਸਕਦੇ ਕਿ ਇਹ ਕੀ ਚੀਜ਼ ਹੈ। ਵੱਡੀ ਚੀਜ਼ ਤਾਂ ਹੈ ਨਹੀਂ। ਆਤਮਾ ਬਿਲਕੁਲ ਛੋਟੀ ਸਟਾਰ ਮਿਸਲ ਹੈ। ਕਿੰਨੀ ਛੋਟੀ ਬਿੰਦੀ ਹੈ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਬੈਠਣਾ ਬੜਾ ਮੁਸ਼ਕਿਲ ਹੈ ਕਿਓਂਕਿ ਅੱਧਾਕਲਪ ਤੋਂ ਦੇਹ – ਅਭਿਮਾਨ ਵਿੱਚ ਰਹੇ ਹਨ।
ਬਾਪ ਸਮਝਾਉਂਦੇ ਹਨ ਤੁਸੀਂ ਆਪਣੇ ਨੂੰ ਆਤਮਾ ਨਿਸ਼ਚੇ ਕਰੋ, ਅਸੀਂ ਆਤਮਾ ਉੱਥੇ ਦੇ ਰਹਿਣ ਵਾਲੇ ਹਾਂ। ਇਹ ਸ਼ਰੀਰ ਤਾਂ ਇੱਥੇ ਲੈਣਾ ਹੈ। ਇਹ ਸ਼ਰੀਰ 5 ਤ੍ਤਵਾਂ ਦਾ ਬਣਿਆ ਹੋਇਆ ਹੈ। ਪਿੰਡ (ਸ਼ਰੀਰ) ਜਦ ਤਿਆਰ ਹੁੰਦਾ ਹੈ ਤਾਂ ਫਿਰ ਛੋਟੀ ਆਤਮਾ ਇਨ੍ਹਾਂ ਵਿੱਚ ਪ੍ਰਵੇਸ਼ ਕਰਦੀ ਹੈ। ਚੇਤੰਨਤਾ ਆਉਂਦੀ ਹੈ। ਆਤਮਾ ਵੀ ਸੱਤ, ਚੇਤੰਨ ਹੈ ਤਾਂ ਪਰਮਪਿਤਾ ਪਰਮਾਤਮਾ ਵੀ ਸੱਤ ਹੈ, ਚੇਤੰਨ ਹੈ। ਪਰਮ ਆਤਮਾ ਹੈ। ਉਹ ਕੋਈ ਵੱਡੀ ਚੀਜ਼ ਨਹੀਂ ਹੈ। ਆਤਮਾ ਵੀ ਛੋਟੀ ਹੈ। ਜਿਵੇਂ ਇਨ੍ਹਾਂ ਵਿੱਚ ਗਿਆਨ ਹੈ ਉਵੇਂ ਤੁਹਾਡੀ ਆਤਮਾ ਵਿੱਚ ਵੀ ਗਿਆਨ ਹੈ। ਇੰਨੀ ਛੋਟੀ ਆਤਮਾ ਵਿੱਚ ਸਾਰਾ ਗਿਆਨ ਹੈ, ਇਹ ਬਹੁਤ ਵੰਡਰ ਹੈ। ਪਰ ਬੱਚੇ ਘੜੀ – ਘੜੀ ਇਹ ਗੱਲਾਂ ਭੁੱਲ ਜਾਂਦੇ ਹਨ। ਦੇਹ – ਅਭਿਮਾਨ ਵਿੱਚ ਆ ਜਾਂਦੇ ਹਨ। ਹੁਣ ਤੁਸੀਂ ਆਤਮਾਵਾਂ ਇਸ ਸ਼ਰੀਰ ਦਵਾਰਾ ਵਿਸ਼ਵ ਦੇ ਮਾਲਿਕ ਬਣਦੇ ਹੋ ਮਤਲਬ ਗੌਡ ਗਾਡੇਜ ਬਣਦੇ ਹੋ। ਬਾਪ ਤਾਂ ਹੈ ਗੌਡ ਫਾਦਰ। ਪਰ ਭਾਰਤ ਵਿੱਚ ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਗੌਡ ਗੌਡਜ ਕਹਿੰਦੇ ਹਨ ਕਿਓਂਕਿ ਇਨ੍ਹਾਂ ਨੂੰ ਇੰਨਾ ਉੱਚ ਬਾਪ ਬਣਾਉਂਦੇ ਹਨ। ਇਸ ਨਾਲੇਜ ਤੋਂ ਵੇਖੋ ਕੀ ਬਣ ਜਾਂਦੇ ਹਨ। ਜੋ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਕੇ ਇਮਤਿਹਾਨ ਵਿੱਚ ਪਾਸ ਹੁੰਦੇ ਹਨ, ਉਹ ਕਮਾਈ ਵੀ ਚੰਗੀ ਕਰਦੇ ਹਨ। ਜਿਵੇਂ ਦੁਨੀਆਂ ਵਿੱਚ ਕੋਈ ਬਹੁਤ ਬਿਉਟੀਫੁਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਇਨਾਮ ਮਿਲਦਾ ਹੈ। ਫਿਰ ਕਹਿੰਦੇ ਹਨ – ਮਿਸ ਇੰਡੀਆ, ਮਿਸ ਅਮਰੀਕਾ… ਸ਼ਰੀਰ ਦੇ ਨਾਲ ਉਹ ਲੋਕ ਕਿੰਨੀ ਮਿਹਨਤ ਕਰਦੇ ਹਨ। ਸਤਿਯੁਗ ਵਿੱਚ ਤਾਂ ਨੈਚੁਰਲ ਬਿਯੂਟੀ ਹੁੰਦੀ ਹੈ, ਕਸ਼ਿਸ਼ ਕਰਨ ਵਾਲੀ ਹੈ। ਸਤੋਪ੍ਰਧਾਨ ਪ੍ਰਕ੍ਰਿਤੀ ਨਾਲ ਸ਼ਰੀਰ ਬਣਦੇ ਹਨ ਨਾ। ਉਹ ਕਿੰਨਾ ਖਿੱਚਦੇ ਹਨ। ਲਕਸ਼ਮੀ – ਨਾਰਾਇਣ, ਰਾਧੇ – ਕ੍ਰਿਸ਼ਨ ਦੇ ਚਿੱਤਰ ਕਿੰਨਾ ਸਭ ਨੂੰ ਖਿੱਚਦੇ ਹਨ। ਉਹ ਵੀ ਕੋਈ ਐਕੁਰੇਟ ਚਿੱਤਰ ਨਹੀਂ ਬਣਦੇ ਹਨ। ਉੱਥੇ ਤਾਂ ਹੈ ਹੀ ਸਤੋਪ੍ਰਧਾਨ, ਤਾਂ ਨੈਚੁਰਲ ਬਿਯੂਟੀ ਰਹਿੰਦੀ ਹੈ। ਇਹ ਸਭ ਬਾਬਾ ਸਮਝਾਉਂਦੇ ਹਨ। ਉਹ ਲੋਕ ਗਾਉਂਦੇ ਹਨ ਹੇ ਪਤਿਤ – ਪਾਵਨ… ਪਰ ਸਮਝਦੇ ਕੁਝ ਵੀ ਨਹੀਂ। ਪੁਕਾਰਦੇ ਵੀ ਇਵੇਂ ਹਨ ਜਿਵੇਂ ਬੇਸਮਝ। ਹੇ ਭਗਵਾਨ ਦਯਾ ਕਰੋ, ਰਹਿਮ ਕਰੋ। ਪਰ ਭਗਵਾਨ ਕੀ ਚੀਜ਼ ਹੈ, ਉਹ ਜਰਾ ਵੀ ਪਤਾ ਨਹੀਂ ਹੈ। ਬਾਪ ਨੂੰ ਜਾਨਣ ਤਾਂ ਰਚਨਾ ਨੂੰ ਵੀ ਜਾਨਣ ਇਸਲਈ ਰਿਸ਼ੀ – ਮੁਨੀ ਆਦਿ ਸਭ ਨੇਤਿ -ਨੇਤਿ ਕਹਿ ਗਏ। ਇਹ ਤਾਂ ਬਿਲਕੁਲ ਠੀਕ। ਰਚਤਾ ਅਤੇ ਰਚਨਾ ਨੂੰ ਕੋਈ ਜਾਣਦੇ ਨਹੀਂ। ਜੇਕਰ ਜਾਣ ਜਾਵੇਂ ਤਾਂ ਵਿਸ਼ਵ ਦੇ ਮਾਲਿਕ ਬਣ ਜਾਵੇਂ।
ਹੁਣ ਤੁਸੀਂ ਸਮਝਦੇ ਹੋ – ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਵੀ ਇਵੇਂ ਬਣਾਉਣ ਵਾਲਾ ਬਾਪ ਹੀ ਹੈ। ਹੁਣ ਤੁਸੀਂ ਬਾਪ ਦੇ ਸਮੁੱਖ ਬੈਠੇ ਹੋ ਪਰ ਅੱਧਾਕਲਪ ਦੇਹ – ਅਭਿਮਾਨ ਵਿੱਚ ਰਹਿਣ ਦੇ ਕਾਰਨ ਇੰਨਾ ਰਿਗਾਰ੍ਡ ਰੱਖ ਨਹੀਂ ਸਕਦੇ। ਆਤਮ – ਅਭਿਮਾਨੀ ਬਣਦੇ ਹੀ ਨਹੀਂ ਹਨ। ਦੇਹੀ – ਅਭਿਮਾਨੀ ਬਣਨ ਨਾਲ ਦਿਨ – ਪ੍ਰਤੀਦਿਨ ਤੁਹਾਡਾ ਰਿਗਾਰ੍ਡ ਵੱਧਦਾ ਜਾਵੇਗਾ। ਜਦ ਪੂਰੇ ਦੇਹੀ – ਅਭਿਮਾਨੀ ਬਣਨਗੇ ਤਾਂ ਰਿਗਾਰ੍ਡ ਵੀ ਰੱਖਣਗੇ। ਅਵਸਥਾ ਵੀ ਸੁਧਰਦੀ ਜਾਵੇਗੀ, ਖੁਸ਼ੀ ਵੀ ਰਹੇਗੀ। ਨੰਬਰਵਾਰ ਤਾਂ ਹੁੰਦੇ ਹਨ ਨਾ। ਜਿਵੇਂ ਬਾਪ ਤੁਹਾਨੂੰ ਸਮਝਾਉਂਦੇ ਹਨ ਤੁਸੀਂ ਵੀ ਹੋਰਾਂ ਨੂੰ ਯੁਕਤੀ ਦੱਸਦੇ ਰਹੋ ਕਿ ਆਪਣੇ ਨੂੰ ਆਤਮਾ ਸਮਝੋ। ਹੁਣ ਤੁਹਾਡਾ 84 ਦਾ ਚੱਕਰ ਪੂਰਾ ਹੋਇਆ, ਹੁਣ ਵਾਪਸ ਚਲਣਾ ਹੈ। ਅਸੀਂ ਆਤਮਾ ਘਰ ਤੋਂ ਇੱਥੇ ਆਕੇ ਸ਼ਰੀਰ ਧਾਰਨ ਕਰ ਪਾਰ੍ਟ ਵਜਾ ਰਹੇ ਹਾਂ। ਇੱਥੇ ਕਿੰਨੇ ਜਨਮ ਲਿਤੇ, ਉਹ ਵੀ ਬੁੱਧੀ ਵਿੱਚ ਨਾਲੇਜ ਹੈ। ਦੇਹੀ – ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਘੜੀ – ਘੜੀ ਮਾਇਆ ਦੇਹ – ਅਭਿਆਨੀ ਬਣਾ ਦਿੰਦੀ ਹੈ। ਹੁਣ ਤੁਹਾਨੂੰ ਮਾਇਆ ਤੇ ਜਿੱਤ ਪਾਕੇ ਦੇਹੀ – ਅਭਿਮਾਨੀ ਬਣਨਾ ਹੈ। ਇਕਾਂਤ ਵਿੱਚ ਬੈਠ ਵਿਚਾਰ ਕਰੋ ਅਸੀਂ ਆਤਮਾ ਹਾਂ। ਬਾਪ ਨੇ ਕਿਹਾ ਹੈ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਸ ਦੇਹ ਵਿੱਚ ਮੋਹ ਨਹੀਂ ਰੱਖੋ। ਅਸੀਂ ਆਤਮਾ ਅਵਿਨਾਸ਼ੀ ਹਾਂ, ਸਾਨੂੰ ਭਰਾਵਾਂ ਵਿੱਚ ਵੀ ਬੁੱਧੀ ਯੋਗ ਨਹੀਂ ਲਗਾਉਣਾ ਹੈ। ਭਰਾ ਨੂੰ ਭਰਾ ਤੋਂ ਵਰਸਾ ਥੋੜੀ ਹੀ ਮਿਲੇਗਾ। ਨਾ ਕੋਈ ਦੀ ਆਤਮਾ ਨੂੰ, ਨਾ ਭਰਾ ਦੇ ਸ਼ਰੀਰ ਨੂੰ ਯਾਦ ਕਰਨਾ ਹੈ। ਯਾਦ ਇੱਕ ਬਾਪ ਨੂੰ ਕਰਨਾ ਹੈ। ਵਰਸਾ ਵੀ ਬਾਪ ਤੋਂ ਹੀ ਮਿਲੇਗਾ। ਅਸੀਂ ਆਤਮਾ ਹੁਣ ਆਪਣੇ ਘਰ ਜਾਂਦੀ ਹਾਂ ਫਿਰ ਸਤਿਯੁਗ ਵਿੱਚ ਆਕੇ ਆਪਣਾ ਰਾਜ ਭਾਗ ਲਵਾਂਗੀ। ਉੱਥੇ ਆਤਮ – ਅਭਿਮਾਨੀ ਹੋਣਗੇ। ਇੱਥੇ ਮਾਇਆ ਰਾਵਣ ਦੇਹੀ – ਅਭਿਮਾਨੀ ਬਣਾ ਦਿੰਦੀ ਹੈ। ਹੁਣ ਤੁਸੀਂ ਫਿਰ ਆਤਮ – ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਆਪਣਾ ਕਲਿਆਣ ਕਰਦੇ ਰਹੋ। ਇੱਥੇ ਚਿੱਤਰਾਂ ਦੇ ਸਾਹਮਣੇ ਆਕੇ ਬੈਠੋ। ਜਿਵੇਂ ਮਿਲਟਰੀ ਨੂੰ ਫੀਲਡ ਵਿੱਚ ਪ੍ਰੈਕਟਿਸ ਕਰਾਈ ਜਾਂਦੀ ਹੈ ਨਾ। ਹੁਣ ਤੁਹਾਨੂੰ ਆਤਮ – ਅਭਿਮਾਨੀ ਬਣ ਬਾਬਾ ਨੂੰ ਯਾਦ ਕਰਨ ਦੀ ਪ੍ਰੈਕਟਿਸ ਕਰਨੀ ਹੈ। ਬਾਪ ਕਹਿੰਦੇ ਹਨ – ਤੁਸੀਂ ਤਾਂ ਮੇਰੇ ਬੱਚੇ ਹੋ ਨਾ। ਦੇਹ – ਅਭਿਮਾਨੀ ਬਣਨ ਨਾਲ ਤੁਸੀਂ ਮਾਇਆ ਦੇ ਬਣ ਗਏ ਹੋ। ਬੁਲਾਉਂਦੇ ਵੀ ਹੋ ਕਿ ਹੇ ਪਤਿਤ – ਪਾਵਨ, ਹੇ ਗਿਆਨ ਦੇ ਸਾਗਰ… ਬਾਕੀ ਤਾਂ ਸਭ ਹਨ ਭਗਤੀ ਦੇ ਸਾਗਰ। ਭਗਤੀਮਾਰਗ ਦਾ ਕਿੰਨਾ ਵਿਸਤਾਰ ਹੈ। ਬਾਪ ਆਉਂਦੇ ਹਨ ਝੂਠੀ ਦੁਨੀਆਂ ਵਿੱਚ ਸੋ ਵੀ ਸਾਧਾਰਨ ਰੂਪ ਵਿੱਚ। ਡਰਾਮਾ ਵਿੱਚ ਨੂੰਧ ਹੀ ਇਵੇਂ ਹੈ। ਪਤਿਤ ਸ਼ਰੀਰ ਵਿੱਚ ਹੀ ਬਾਪ ਆਉਂਦੇ ਹਨ। ਲਕਸ਼ਮੀ – ਨਾਰਾਇਣ ਦੇ ਸ਼ਰੀਰ ਵਿੱਚ ਥੋੜੀ ਆਉਣਗੇ। ਉਨ੍ਹਾਂ ਨੂੰ ਤਾਂ ਰਾਜ ਭਾਗ ਮਿਲਿਆ ਹੋਇਆ ਹੈ। ਤਾਂ ਉਸ ਵਿੱਚ ਮੈਂ ਕਿਵੇਂ ਆਵਾਂ। ਮੈਨੂੰ ਸਾਧਾਰਨ ਰੂਪ ਵਿੱਚ ਪਹਿਚਾਣਦੇ ਨਹੀਂ ਹਨ। ਪੁਕਾਰਦੇ ਹਨ ਪਰ ਇਹ ਸਮਝਦੇ ਥੋੜੀ ਹੀ ਹਨ ਕਿ ਉਹ ਵੀ ਜਰੂਰ ਕੋਈ ਸ਼ਰੀਰ ਵਿੱਚ ਆਉਣਗੇ ਨਾ। ਮੇਰਾ ਰੂਪ ਤਾਂ ਹੈ ਨਿਰਾਕਾਰ ਬਿੰਦੀ। ਤਾਂ ਜਰੂਰ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ ਹੀ ਆਵਾਂਗਾ। ਪ੍ਰਜਾਪਿਤਾ ਤਾਂ ਜਰੂਰ ਇੱਥੇ ਹੋਣਾ ਚਾਹੀਦਾ ਹੈ, ਜਰੂਰ ਪੁਰਾਣਾ ਤਨ ਹੋਵੇਗਾ। ਇਹ ਬ੍ਰਹਮਾ ਪੁਰਾਣਾ ਅਤੇ ਬਾਜੂ ਵਿੱਚ ਵਿਸ਼ਨੂੰ ਨਵਾਂ ਖੜਾ ਹੈ। ਤ੍ਰਿਮੂਰਤੀ ਦੇ ਚਿੱਤਰ ਵਿੱਚ ਕਿੰਨਾ ਗਿਆਨ ਹੈ।
ਤੁਸੀਂ ਬੱਚੇ ਅੱਗੇ ਇਨ੍ਹਾਂ ਦੇਵਤਾਵਾਂ ਨੂੰ ਬੁਲਾਉਂਦੇ ਸਨ। ਸ਼੍ਰੀ ਨਾਰਾਇਣ ਦੀ ਕਿੰਨੀ ਖਾਤਰੀ ਕਰਦੇ ਸੀ। ਵੰਡਰ ਹੈ ਨਾ। ਅਸੀਂ ਖੁਦ ਨਾਰਾਇਣ ਨੂੰ ਕਿੰਨਾ ਪਿਆਰ ਕਰਦੇ ਸੀ। ਸ਼੍ਰੀ ਨਾਰਾਇਣ ਆਇਆ ਹੈ, ਇਨ੍ਹਾਂ ਨੂੰ ਖਿਲਾਓ ਪਿਲਾਓ… ਅੰਦਰ ਵਿੱਚ ਸਮਝਦੇ ਹਨ ਹੁਣ ਅਸੀਂ ਬਣ ਰਹੇ ਹਾਂ। ਜੋ ਬਣਿਆ ਹੋਇਆ ਹੈ, ਉਨ੍ਹਾਂ ਦੀ ਜਰੂਰ ਖਾਤਰੀ ਕਰਨਗੇ। ਗੋਇਆ ਅਸੀਂ ਆਪਣੀ ਖਾਤਰੀ ਕਰਦੇ ਹਾਂ। ਬਾਬਾ ਵੀ ਕਹਿੰਦੇ ਸੀ ਆਪਣੀ ਖਾਤਰੀ ਕਰਦੇ ਹੋ। ਤੁਸੀਂ ਬੱਚਿਆਂ ਨੇ ਵੇਖਿਆ ਤਾਂ ਹੈ ਨਾ – ਇਹ ਬੜੀਆਂ ਵੰਡਰਫੁੱਲ ਗੱਲਾਂ ਹਨ। ਇਹ ਦੂਜਾ ਕੋਈ ਸਮਝਾ ਨਾ ਸਕੇ। ਤੁਸੀਂ ਹੀ ਸਮਝਾ ਸਕਦੇ ਹੋ। ਇਹ ਤਾਂ ਹੈ ਹੀ ਬਿਲਕੁਲ ਨਵਾਂ ਗਿਆਨ।
ਬਾਪ ਕਹਿੰਦੇ ਹਨ -ਮੈਂ ਫਿਰ ਤੋਂ ਦੇਵੀ – ਦੇਵਤਾ ਧਰਮ ਸਥਾਪਨ ਕਰਦਾ ਹਾਂ। ਆਦਿ ਵਿੱਚ ਹੈ ਦੇਵੀ – ਦੇਵਤਾਵਾਂ ਦਾ ਰਾਜ। ਮੱਧ ਵਿੱਚ ਹੈ ਰਾਵਨਰਾਜ। ਹੁਣ ਹੈ ਅੰਤ। ਅੰਤ ਵਿੱਚ ਤਾਂ ਬਾਪ ਖੁਦ ਆਉਂਦੇ ਹਨ। ਹੁਣ ਬੱਚੇ ਤੁਸੀਂ ਆਦਿ – ਮੱਧ – ਅੰਤ ਨੂੰ ਜਾਣ ਗਏ ਹੋ। ਹੁਣ ਬਾਕੀ ਥੋੜੇ ਸਮੇਂ ਵਿੱਚ ਕੀ – ਕੀ ਹੋਣ ਵਾਲਾ ਹੈ। ਵਿਨਾਸ਼ ਵੀ ਜਰੂਰ ਹੋਵੇਗਾ। ਕਹਿੰਦੇ ਹਨ ਮਹਾਭਾਰਤ ਲੜਾਈ ਲੱਗੀ ਸੀ, ਹੁਣ ਫਿਰ ਲੱਗੇਗੀ। ਇਸ ਸਮੇਂ ਇਹ ਕਿਸੇ ਨੂੰ ਪਤਾ ਨਹੀਂ ਹੈ। ਪਤਿਤ – ਪਾਵਨ ਤਾਂ ਇੱਕ ਹੀ ਬਾਪ ਹੈ, ਉਹ ਆਇਆ ਹੈ ਤਾਂ ਬਾਕੀ ਕਿੰਨਾ ਸਮੇਂ ਰਹੇਗਾ। ਸ਼੍ਰੀਕ੍ਰਿਸ਼ਨ ਤਾਂ ਹੋ ਨਾ ਸਕੇ, ਉਸ ਨੇ ਤਾਂ ਸਤਿਯੁਗ ਵਿੱਚ ਇੱਕ ਜਨਮ ਲਿੱਤਾ, ਕ੍ਰਿਸ਼ਨ ਨਾਮ ਨਾਲ ਫਿਰ ਨਾਮ ਰੂਪ ਬਦਲ ਗਿਆ। ਸ਼ਰੀਰ ਦੀ ਬਨਾਵਟ ਹੀ ਬਦਲ ਜਾਂਦੀ ਹੈ। ਬਾਪ ਨੇ ਸਮਝਾਇਆ ਹੈ ਕਿ ਤੁਸੀਂ ਹੀ ਜੋ ਪੂਜਯ ਸੀ, ਉਹ ਹੀ ਫਿਰ ਪੁਜਾਰੀ ਬਣੇ ਹੋ। 84 ਜਨਮ ਕਿਵੇਂ ਲਿੱਤੇ ਹਨ, ਇਹ ਵੀ ਬਾਪ ਨੇ ਸਮਝਾਇਆ ਹੈ, ਅਤੇ ਕਹਿੰਦੇ ਹਨ ਤੁਸੀਂ ਅੱਧਾਕਲਪ ਦੇਹ – ਅਭਿਮਾਨ ਵਿੱਚ ਰਹੇ ਹੋ, ਹੁਣ ਦੇਹੀ – ਅਭਿਮਾਨੀ ਬਣੋ। ਤੁਸੀਂ ਆਤਮਾ ਹੋ। ਮੈਂ ਤੁਹਾਡਾ ਬਾਪ ਪਰਮਪਿਤਾ ਪਰਮਾਤਮਾ ਹਾਂ। ਮੈਂ ਅਸ਼ਰੀਰੀ ਹਾਂ ਅਤੇ ਬੱਚਿਆਂ ਨੂੰ ਬੈਠ ਆਪਣਾ ਪਰਿਚੈ ਦਿੰਦਾ ਹਾਂ। ਇਹ ਜੋ ਗਾਇਆ ਹੋਇਆ ਹੈ – ਅਤਿਇੰਦ੍ਰੀਏ ਸੁੱਖ ਗੋਪੀ ਗੋਪੀਆਂ ਤੋਂ ਪੁੱਛੋ, ਇਹ ਅੰਤ ਦੀ ਗੱਲ ਹੈ ਜਦ ਇਮਤਿਹਾਨ ਦੀ ਰਿਜਲਟ ਨਜਦੀਕ ਆਉਂਦੀ ਹੈ। ਜੋ ਬੱਚੇ ਜਿਆਦਾ ਸਰਵਿਸ ਕਰਦੇ ਹਨ, ਉਹ ਜਰੂਰ ਸਭ ਨੂੰ ਪ੍ਰਿਯ ਲੱਗਣਗੇ। ਪ੍ਰਦਰਸ਼ਨੀ ਆਦਿ ਵਿੱਚ ਵੀ ਪਹਿਲੇ ਉਨ੍ਹਾਂ ਨੂੰ ਯਾਦ ਕਰਦੇ ਹਨ। ਲਿਖਦੇ ਹਨ ਫਲਾਣੇ ਨੂੰ ਭੇਜੋ। ਇਸ ਦਾ ਮਤਲਬ ਖ਼ੁਦ ਸਮਝਦੇ ਹਨ ਇਹ ਸਾਡੇ ਤੋਂ ਹੁਸ਼ਿਆਰ ਹਨ। ਪਰ ਦੇਹ – ਅਭਿਮਾਨ ਬਹੁਤ ਹੈ। ਸਾਡਾ ਵੱਡਾ ਭਰਾ ਅਤੇ ਭੈਣ ਹੈ ਤਾਂ ਫਿਰ ਉਨ੍ਹਾਂ ਨੂੰ ਰਿਗਾਰ੍ਡ ਵੀ ਦੇਣਾ ਚਾਹੀਦਾ ਹੈ। ਇਵੇਂ ਕਦੀ ਨਹੀਂ ਕਹਾਂਗੇ – ਫਲਾਣੇ ਸਾਡੇ ਤੋਂ 100 ਗੁਣਾ ਚੰਗੇ ਹਨ। ਕਿਸੇ ਨੂੰ ਰਿਗਾਰ੍ਡ ਰੱਖਣ ਦਾ ਵੀ ਅਕਲ ਨਹੀਂ ਹੈ। ਬਾਪ ਜੋ ਸਮਝਾਉਂਦੇ ਹਨ ਉਸ ਤੇ ਚਲਦੇ ਨਹੀਂ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ! ਦੇਹ – ਅਭਿਮਾਨ ਮੁਰਦਾ ਬਣਾ ਦਿੰਦਾ ਹੈ। ਬਾਪ ਕਹਿੰਦੇ ਹਨ ਦੇਹੀ – ਅਭਿਮਾਨੀ ਬਣੋ। ਸਵੇਰੇ ਉੱਠ ਸ਼ਿਵਬਾਬਾ ਨੂੰ ਯਾਦ ਕਰੋ। ਉਹ ਵੀ ਨਹੀਂ ਕਰਦੇ। ਚੰਗੇ – ਚੰਗੇ ਮਹਾਰਥੀ ਯੋਗ ਵਿੱਚ ਬਹੁਤ ਘੱਟ ਰਹਿੰਦੇ ਹਨ। ਗਿਆਨ ਤਾਂ ਛੋਟੇ ਬੱਚੇ ਵੀ ਸਮਝਾ ਸਕਦੇ ਹਨ। ਪਰ ਤੋਤੇ ਮੁਅਫਿਕ ਹੋ ਜਾਂਦਾ ਹੈ। ਇਸ ਵਿੱਚ ਤਾਂ ਯੋਗ ਵਿੱਚ ਰਹਿਣ, ਧਾਰਨਾ ਵੀ ਹੋਵੇ ਤਾਂ ਖੁਸ਼ੀ ਚੜ੍ਹੇ। ਯੋਗ ਬਗੈਰ ਵਿਕਰਮ ਵਿਨਾਸ਼ ਹੋ ਨਾ ਸਕਣ। ਯਾਦ ਕੀਤਾ ਜਾਂਦਾ ਹੈ ਪਵਿੱਤਰ ਚੀਜ਼ ਨੂੰ, ਤਾਂ ਉਨ੍ਹਾਂ ਦੇ ਨਾਲ ਲਵ ਵੀ ਬਹੁਤ ਹੋਣਾ ਚਾਹੀਦਾ ਹੈ। ਘੜੀ – ਘੜੀ ਸਮਝਾਇਆ ਜਾਂਦਾ ਹੈ – ਮਨਮਨਾਭਵ। ਅੱਧਾਕਲਪ ਦੇਹ – ਅਭਿਮਾਨੀ ਰਹੇ ਤਾਂ ਦੇਹੀ – ਅਭਿਆਨੀ ਰਹਿਣਾ ਮੁਸ਼ਕਿਲ ਲਗਦਾ ਹੈ। ਬਹੁਤ ਮਿਹਨਤ ਲਗਦੀ ਹੈ। ਕਿੰਨੇ ਵਰ੍ਹੇ ਲੱਗ ਜਾਂਦੇ ਹਨ ਦੇਹੀ – ਅਭਿਮਾਨੀ ਅਵਸਥਾ ਬਣਾਉਣ ਵਿੱਚ। ਆਪਣੇ ਨੂੰ ਛੋਟੀ ਆਤਮਾ ਸਮਝ ਅਤੇ ਬਾਪ ਨੂੰ ਵੀ ਬਿੰਦੀ ਸਮਝ ਯਾਦ ਕਰਨ, ਇਸ ਵਿੱਚ ਮਿਹਨਤ ਹੈ। ਜੋ ਸੱਚੇ ਹੋਣਗੇ ਉਹ ਅੰਦਰ ਫੀਲ ਕਰਦੇ ਹੋਣਗੇ ਕਿ ਅਸੀਂ ਕਿੰਨਾ ਯਾਦ ਕਰਦੇ ਹਾਂ। ਇਹ ਪ੍ਰੈਕਟਿਸ ਬਹੁਤ ਡਿਫਿਕਲਟ ਹੈ। 21 ਜਨਮਾਂ ਦੇ ਲਈ ਸ੍ਵਰਗ ਦੀ ਬਾਦਸ਼ਾਹੀ ਪਾਉਣਾ ਕੋਈ ਘੱਟ ਗੱਲ ਹੈ ਕੀ! ਤੁਸੀਂ ਸਮਝਦੇ ਹੋ ਅਸੀਂ ਛੋਟੀ ਆਤਮਾ ਉਸ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਆਤਮਾ ਹੀ ਮੁੱਖ ਐਕਟਰ ਬਣਦੀ ਹੈ। ਆਤਮਾ ਹੀ ਸਭ ਕੁਝ ਬਣਦੀ ਹੈ। ਪਰ ਦੇਹ – ਅਭਿਮਾਨ ਦੇ ਕਾਰਨ ਆਤਮ – ਅਭਿਮਾਨ ਗੁੰਮ ਹੋ ਗਿਆ ਹੈ। ਸਭ ਤੋਂ ਮੁੱਖ ਪ੍ਰੈਕਟਿਸ ਇਹ ਹੀ ਕਰਨੀ ਹੈ। ਇਹ ਹੀ ਭਾਰਤ ਦਾ ਪ੍ਰਾਚੀਨ ਯੋਗ ਵੀ ਮਸ਼ੁਹੂਰ ਹੈ। ਇਹ ਹੀ ਗੀਤਾ ਹੈ। ਸਿਰਫ ਉਸ ਵਿੱਚ ਨਾਮ ਨਿਰਾਕਾਰ ਦੇ ਬਦਲੇ ਦੇਹਧਾਰੀ ਦੇਵਤਾ ਦਾ ਲਿਖ ਦਿੱਤਾ ਹੈ।
ਬਾਪ ਕਹਿੰਦੇ ਹਨ – ਜਿਸ ਨੇ ਬਹੁਤ ਭਗਤੀ ਸ਼ੁਰੂ ਤੋਂ ਲੈਕੇ ਅੰਤ ਤੱਕ ਕੀਤੀ ਹੈ, ਉਹ ਹੀ ਨੰਬਰਵਨ ਉੱਪਰ ਜਾਣਗੇ। ਤੁਸੀਂ ਵੀ ਬਹੁਤ ਭਗਤੀ ਕੀਤੀ ਹੈ ਤਾਂ ਤੁਸੀਂ ਬਚਿਆਂ ਨੂੰ ਵੀ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਸਾਨੂੰ ਬਾਪ ਮਿਲਿਆ ਹੈ। ਬਾਬਾ ਸਾਨੂੰ ਪੜ੍ਹਾ ਰਹੇ ਹਨ, ਅਸੀਂ ਇਸ ਪੜ੍ਹਾਈ ਤੋਂ ਵਿਸ਼ਵ ਦਾ ਮਾਲਿਕ ਬਣਦੇ ਹਾਂ। ਹੁਣ ਬਾਬਾ ਦੀ ਮਤ ਤੇ ਤਾਂ ਜਰੂਰ ਚਲਣਾ ਚਾਹੀਦਾ ਹੈ। ਬਾਪ ਜੋ ਡਾਇਰੈਕਸ਼ਨ ਦਿੰਦੇ ਹਨ ਜੇਕਰ ਕੁਝ ਉਲਟਾ ਵੀ ਹੋ ਗਿਆ ਤਾਂ ਆਪ ਹੀ ਸੁਲਟਾ ਬਣਾ ਦੇਣਗੇ। ਰਾਏ ਦੇਣਗੇ ਤਾਂ ਫਿਰ ਜਿੰਮੇਵਾਰ ਵੀ ਹਨ। ਘੜੀ – ਘੜੀ ਸ਼ਿਵਬਾਬਾ ਯਾਦ ਪੈਂਦਾ ਰਹੇਗਾ ਇਸਲਈ ਇਹ ਬਾਬਾ ਵੀ ਹਮੇਸ਼ਾ ਕਹਿੰਦੇ ਹਨ ਕਿ ਤੁਹਾਨੂੰ ਸ਼ਿਵਬਾਬਾ ਸੁਣਾਉਂਦੇ ਹਨ। ਅਸੀਂ ਵੀ ਸੁਣਦੇ ਹਾਂ ਤਾਂ ਇਹ ਡਾਇਰੈਕਸ਼ਨ ਦੇਣ ਵਾਲਾ ਸ਼ਿਵਬਾਬਾ ਹੈ। ਅਸੀਂ ਉਨ੍ਹਾਂ ਦੇ ਡਾਇਰੈਕਸ਼ਨ ਤੇ ਚਲਦੇ ਹਾਂ। ਤੁਸੀਂ ਵੀ ਉਨ੍ਹਾਂ ਨੂੰ ਯਾਦ ਕਰਦੇ ਹੋ। ਇਹ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਦੇਹ ਦਾ ਅਭਿਮਾਨ ਛੱਡ ਦਵੋ। ਤੁਸੀਂ ਕੋਈ ਜੌਹਰੀ ਦਾਦਾ ਦੇ ਕੋਲ ਥੋੜੀ ਆਏ ਹੋ। ਤੁਸੀਂ ਤਾਂ ਸ਼ਿਵਬਾਬਾ ਦੇ ਕੋਲ ਆਏ ਹੋ। ਗਿਆਨ – ਸਾਗਰ ਤਾਂ ਉਹ ਹੈ ਨਾ! ਤੁਸੀਂ ਆਏ ਹੋ ਸ਼ਿਵਬਾਬਾ ਤੋਂ ਗਿਆਨ ਅੰਮ੍ਰਿਤ ਪੀਣ। ਹੁਣ ਵੀ ਗਿਆਨ ਅੰਮ੍ਰਿਤ ਪੀਂਦੇ ਰਹਿੰਦੇ ਹੋ। ਰੋਜ਼ – ਰੋਜ਼ ਗਿਆਨ ਸਾਗਰ ਬਾਬਾ ਸੁਣਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਹੀ ਯਾਦ ਕਰਨਾ ਹੈ। ਬਾਪ ਇਵੇਂ ਨਹੀਂ ਕਹਿੰਦੇ ਕਿ ਭਗਤੀ ਛੱਡੋ। ਜਦ ਗਿਆਨ ਦੀ ਪ੍ਰਕਾਸ਼ਠਾ ਆਏਗੀ ਤਾਂ ਆਪ ਹੀ ਸਮਝਣਗੇ ਕਿ ਇਹ ਭਗਤੀ ਅਤੇ ਇਹ ਗਿਆਨ ਹੈ। ਅੱਧਾਕਲਪ ਤੁਸੀਂ ਭਗਤੀ ਕੀਤੀ ਹੈ। ਵਾਪਿਸ ਤਾਂ ਕੋਈ ਗਿਆ ਨਹੀਂ। ਲੈ ਜਾਣ ਵਾਲਾ ਤਾਂ ਇੱਕ ਹੀ ਬਾਪ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਰਾਏ ਦਿੰਦੇ ਹਨ ਉਸ ਨੂੰ ਸ਼ਿਵਬਾਬਾ ਦੀ ਸ਼੍ਰੀਮਤ ਸਮਝ ਚਲਨਾ ਹੈ। ਗਿਆਨ ਅੰਮ੍ਰਿਤ ਪੀਣਾ ਅਤੇ ਪਿਲਾਉਣਾ ਹੈ।
2. ਸਭ ਨੂੰ ਰਿਗਾਰ੍ਡ ਦਿੰਦੇ ਹੋਏ ਸਰਵਿਸ ਤੇ ਤਤਪਰ ਰਹਿਣਾ ਹੈ। ਦੇਹ -ਅਭਿਮਾਨ ਛੱਡ ਦੇਹੀ – ਅਭਿਮਾਨੀ ਰਹਿਣ ਦੀ ਪ੍ਰੈਕਟਿਸ ਕਰਨੀ ਹੈ।
ਵਰਦਾਨ:-
ਜਿੰਨਾ ਹੋ ਸਕੇ ਸਰਵਿਸ ਦੇ ਸੰਬੰਧ ਵਿਚ ਬਾਲਕਪਨ, ਆਪਣੇ ਪੁਰਸ਼ਾਰਥ ਦੀ ਸਥਿਤੀ ਵਿੱਚ ਮਾਲਿਕਪਨ, ਸੰਪਰਕ ਅਤੇ ਸਰਵਿਸ ਵਿੱਚ ਬਾਲਕਪਨ, ਯਾਦ ਦੀ ਯਾਤਰਾ ਅਤੇ ਮੰਥਨ ਕਰਨ ਵਿੱਚ ਮਾਲਿਕਪਨ, ਸਾਥੀਆਂ ਅਤੇ ਸੰਗਠਨ ਵਿੱਚ ਬਾਲਕਪਨ ਅਤੇ ਵਿਅਕਤੀਗਤ ਵਿੱਚ ਮਾਲਿਕਪਨ – ਇਸ ਬੈਲੇਂਸ ਨਾਲ ਚਲਣਾ ਹੀ ਯੁਕਤੀਯੁਕਤ ਚਲਣਾ ਹੈ। ਇਸ ਤੋਂ ਸਹਿਜ ਹੀ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ, ਸਥਿਤੀ ਇੱਕਰਸ ਰਹਿੰਦੀ ਹੈ ਅਤੇ ਸਹਿਜ ਹੀ ਸਰਵ ਦੇ ਸਨੇਹੀ ਬਣ ਜਾਂਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!