12 November 2021 PUNJABI Murli Today | Brahma Kumaris
Read and Listen today’s Gyan Murli in Punjabi
11 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਹਰ ਇੱਕ ਪਾਰ੍ਟਧਾਰੀ ਆਤਮਾ ਅੱਧਾ ਟਾਈਮ ਸੁੱਖ, ਅੱਧਾ ਟਾਈਮ ਦੁੱਖ ਦਾ ਪਾਰ੍ਟ ਵਜਾਉਂਦੀ ਹੈ - ਇਹ ਵੀ ਈਸ਼ਵਰੀ ਲਾਅ ਹੈ"
ਪ੍ਰਸ਼ਨ: -
ਬਾਪ ਜੋ ਸਮਝਾਉਂਦੇ ਹਨ, ਇਹ ਸਮਝਾਉਣੀ ਬੱਚਿਆਂ ਦੀ ਬੁੱਧੀ ਵਿੱਚ ਅਸਲ ਤਰ੍ਹਾਂ ਕਦੋਂ ਬੇਠੇਗੀ?
ਉੱਤਰ:-
ਜਦੋਂ ਬੁੱਧੀ ਸ਼ੁੱਧ ਬਣੇਗੀ ਜਿੰਨਾ – ਜਿੰਨਾ ਜੋ ਪੁਰਸ਼ਾਰਥ ਕਰ ਖਾਦ ਕੱਢਦੇ ਜਾਣਗੇ, ਉਨੀਂ ਬਾਪ ਦੀ ਸਮਝਾਉਣੀ ਬੁੱਧੀ ਵਿੱਚ ਬੈਠਦੀ ਜਾਵੇਗੀ। ਹੁਣ ਤੱਕ ਬੱਚੇ ਸਤੋ ਤੱਕ ਵੀ ਮੁਸ਼ਕਿਲ ਪਹੁੰਚੇ ਹਨ। ਹਰ ਇੱਕ ਦਾ ਪੁਰਸ਼ਾਰਥ ਆਪਣਾ ਹੈ। ਕੋਈ ਸਤੋ ਹੈ ਤਾਂ ਕੋਈ ਤਮੋ ਵੀ ਹੈ। ਪਰ ਬਣਨਾ ਹੈ ਸਤੋਪ੍ਰਧਾਨ।
ਗੀਤ:-
ਦੂਰ ਦੇਸ਼ ਕਾ ਰਹਿਣ ਵਾਲਾ..
ਓਮ ਸ਼ਾਂਤੀ। ਜਦੋਂ ਮੇਲੇ ਅਤੇ ਪ੍ਰਦਰਸ਼ਨੀ ਵਿੱਚ ਬੱਚੇ ਸਮਝਾਉਂਦੇ ਹਨ ਤਾਂ ਜੋ ਸਮਝਾਉਣ ਲਾਇਕ ਗੱਲਾਂ ਹਨ, ਉਹ ਜਰੂਰ ਸਮਝਾਉਣੀ ਪਵੇ। ਇਸ ਵਿੱਚ ਇਹ ਤਾਂ ਜਰੂਰ ਸਮਝਾਉਣਾ ਪਵੇ ਕਿ ਸਭ ਬ੍ਰਦਰ੍ਸ (ਆਤਮਾਵਾਂ) ਦਾ ਬੇਹੱਦ ਦਾ ਬਾਪ ਇੱਕ ਹੀ ਹੈ। ਇਹ ਵੀ ਪੁੱਛਣਾ ਹੈ ਕਿ ਭਾਰਤ ਦਾ ਆਦਿ ਸਨਾਤਨ ਧਰਮ ਕੀ ਹੈ? ਉਹ ਤਾਂ ਆਦਿ ਸਨਾਤਨ ਹਿੰਦੂ ਹੀ ਸਮਝਦੇ ਹਨ। ਇਸਲਾਮੀ, ਬੋਧੀ, ਕ੍ਰਿਸ਼ਚਨ ਆਦਿ ਨੂੰ ਪਤਾ ਹੈ ਕਿ ਸਾਡਾ ਧਰਮ ਕਿਸ ਨੇ ਅਤੇ ਕਦੋਂ ਸਥਾਪਨ ਕੀਤਾ। ਭਾਰਤਵਾਸੀਆਂ ਦਾ ਹਿੰਦੂ ਧਰਮ ਹੈ ਜਾਂ ਦੇਵੀ -ਦੇਵਤਾ? ਇਹ ਕਿਸਨੇ ਅਤੇ ਕਦੋਂ ਸਥਾਪਨ ਕੀਤਾ? ਇਹ ਭਾਰਤਵਾਸੀ ਬਿਲਕੁਲ ਹੀ ਨਹੀਂ ਜਾਣਦੇ। ਇਹ ਬਿਲਕੁਲ ਜਰੂਰੀ ਗੱਲ ਹੈ ਸਮਝਾਉਣ ਦੀ। ਇਹ ਕਿਸੇ ਦੇ ਵੀ ਧਿਆਨ ਵਿੱਚ ਨਹੀਂ ਆਉਂਦਾ ਹੈ। ਪ੍ਰਾਚੀਨ ਭਾਰਤ ਦੇਸ਼ ਗਾਇਆ ਜਾਂਦਾ ਹੈ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਸਾਡਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੈ। ਹਿੰਦੂ ਤਾਂ ਕੋਈ ਧਰਮ ਹੀ ਨਹੀਂ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ 5 ਹਜਾਰ ਵਰ੍ਹੇ ਪਹਿਲੇ ਦੇਵੀ – ਦੇਵਤਾ ਧਰਮ ਸੀ। ਬਰੋਬਰ ਉਸ ਸਮੇਂ ਲਕਸ਼ਮੀ – ਨਾਰਾਇਣ ਰਾਜ ਕਰਦੇ ਸੀ। ਉਹ ਆਪਣੇ ਨੂੰ ਹਿੰਦੂ ਨਹੀਂ ਕਹਿਲਾਉਂਦੇ ਸਨ। ਅੱਛਾ ਹਿੰਦੂ ਧਰਮ ਦਾ ਵੀ ਕੋਈ ਸੰਵਤ ਹੋਣਾ ਚਾਹੀਦਾ ਹੈ। ਵਿਕਰਮ ਸੰਵਤ ਜੋ ਕਹਿੰਦੇ ਹਨ, ਹੋ ਸਕਦਾ ਹੈ ਜਦੋਂ ਤੋਂ ਦੇਵਤਾ ਵਾਮ ਮਾਰਗ ਵਿੱਚ ਜਾਂਦੇ ਹਨ ਤਾਂ ਆਪਣੇ ਨੂੰ ਹਿੰਦੂ ਕਹਿਉਣਾ ਸ਼ੁਰੂ ਕਰਦੇ ਹੋ, ਉਦੋਂ ਤੋਂ ਵਿਕ੍ਰਮ ਸੰਵਤ ਵੀ ਕਹਿੰਦੇ ਹੋ। ਤਾਂ ਅੱਧਾ – ਅੱਧਾ ਹੋ ਗਿਆ। ਉਸ ਸਮੇਂ ਉਨ੍ਹਾਂ ਨੂੰ ਆਦਿ ਸਨਾਤਨ ਦੇਵੀ – ਦੇਵਤਾ ਨਹੀਂ ਕਹਾਂਗੇ। ਸੰਵਤ ਕਿਹਾ ਜਾਂਦਾ ਹੈ ਜਦੋਂ ਧਰਮ ਸਥਾਪਨ ਹੁੰਦਾ ਹੈ। ਉਹ ਕਿਸ ਨੇ ਸਥਾਪਨ ਕੀਤਾ? ਵਿਕਰਮ ਸੰਵਤ ਤਾਂ ਰਾਵਣ ਨੇ ਸਥਾਪਨ ਕੀਤਾ। ਉਸ ਸਮੇਂ ਸਭ ਦੇ ਕਰਮ, ਵਿਕਰਮ ਹੁੰਦੇ ਰਹੇ। ਕਰਮ, ਅਕਰਮ, ਵਿਕਰਮ ਨਾਮ ਤਾਂ ਹਨ ਨਾ। ਤਾਂ ਵਿਕਰਮੀ ਰਾਜਾ ਦਾ ਵੀ ਸੰਵਤ ਚਲਦਾ ਹੈ। ਉਹ ਹੋ ਗਿਆ ਅੱਧਾ ਸਮੇਂ। ਹੁਣ ਇਹ ਵਿਕਰਮ ਸੰਵਤ ਹਿੰਦੂਆਂ ਦਾ ਸੰਵਤ ਤਾਂ ਨਹੀਂ ਹੈ? ਤਾਂ ਇਹ ਪੁੱਛਣਾ ਚਾਹੀਦਾ ਹੈ ਕਿ ਭਾਰਤ ਦਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਕਦੋਂ ਸਥਾਪਨ ਹੋਇਆ? ਪਤਾ ਤਾਂ ਪਵੇ ਨਾ। ਇਹ ਬਹੁਤ ਨਾਜ਼ੁਕ ਗੱਲਾਂ ਹਨ। ਜਦੋਂ ਇਹ ਪਤਾ ਪਵੇ ਉਦੋਂ ਹਿਸਾਬ ਲਗਾ ਸਕਣ ਕਿ ਨਵੀਂ ਦੁਨੀਆਂ ਸੀ ਫਿਰ ਦਿਨ – ਰਾਤ ਜਰੂਰ ਹੁੰਦੇ ਹਨ। ਅੱਧਾ – ਅੱਧਾ ਜਰੂਰ ਹੋਵੇਗਾ। ਇਹ ਇੱਕ ਈਸ਼ਵਰੀ ਲਾਅ ਹੈ, ਇਹ ਸਮਝਾਉਣੀ ਦੇਣਾ ਹੈ ਜਰੂਰ। ਅਜਿਹਾ ਕਦੇ ਕਿਸੇ ਨੇ ਸਮਾਚਾਰ ਨਹੀਂ ਦਿੱਤਾ ਹੈ। ਕ੍ਰਿਸ਼ਚਨਾਂ ਦਾ ਵੀ ਅੱਧਾ ਸੁੱਖ, ਅੱਧਾ ਦੁੱਖ ਦਾ ਪਾਰ੍ਟ ਚੱਲੇਗਾ। ਇਹ ਜੋ ਅਸੀਂ ਸਮਝਾਉਂਦੇ ਹਾਂ, ਇਸ ਵਿੱਚ ਸਾਰੀ ਹਿਸਟਰੀ – ਜਾਗਰਫ਼ੀ ਆ ਜਾਂਦੀ ਹੈ। ਮਨੁੱਖ ਜੋ ਵੀ ਆਉਂਦੇ ਹਨ ਉਨ੍ਹਾਂ ਨੂੰ ਦੁੱਖ ਸੁੱਖ ਦਾ ਪਾਰ੍ਟ ਮਿਲਿਆ ਹੋਇਆ ਹੈ। ਇੱਕ ਦੋ ਜਨਮ ਲਈ ਆਉਣਗੇ ਤਾਂ ਵੀ ਅੱਧਾ – ਅੱਧਾ ਹੋਵੇਗਾ। ਇਹ ਇੱਕ ਈਸ਼ਵਰੀ ਲਾਅ ਹੈ। ਪ੍ਰਦਰਸ਼ਨੀ ਵਿੱਚ ਜਦ ਸੁਣਦੇ ਹਨ, ਅੱਛਾ – ਅੱਛਾ ਕਰਦੇ ਹਨ। ਬਾਹਰ ਨਿਕਲਣ ਨਾਲ ਹੀ ਭੁੱਲ ਜਾਂਦੇ ਹਨ। ਵਿਰਲਾ ਕੋਈ ਧਿਆਨ ਦਿੰਦੇ ਹਨ। ਕੋਈ ਇੱਕ ਮਹੀਨਾ ਆਕੇ ਵੀ ਗੁੰਮ ਹੋ ਜਾਂਦੇ ਹਨ। ਕੋਈ 10 ਮਿੰਟ ਸਮਝਦੇ ਹਨ, ਕੋਈ ਇੱਕ ਘੰਟਾ, ਕੋਈ ਤਾਂ ਕੁਝ ਸਮੇਂ ਆਕੇ ਚਲਦੇ – ਚਲਦੇ ਥੱਕ ਜਾਂਦੇ ਹਨ। ਇਵੇਂ ਸੈਂਟਰਸ ਤੇ ਹੁੰਦਾ ਰਹਿੰਦਾ ਹੈ। ਕਿਵੇਂ ਦੈਵੀ ਸੰਪਰਦਾਏ ਬਣ ਰਹੇ ਹਨ। ਇਹ ਵੀ ਵੰਡਰ ਹੈ – ਨਵੀਂ ਦੁਨੀਆਂ ਦਾ ਧਰਮ ਪੁਰਾਣੀ ਦੁਨੀਆਂ ਵਿੱਚ ਸਥਾਪਨ ਹੋ ਰਿਹਾ ਹੈ। ਇਹ ਗੱਲਾਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਂਦੀਆਂ ਹਨ। ਬਾਪ ਦਵਾਰਾ ਤੁਸੀਂ ਆਪਣੇ 84 ਜਨਮਾਂ ਨੂੰ ਜਾਣ ਚੁੱਕੇ ਹੋ। ਬਾਪ ਕਹਿੰਦੇ ਹਨ ਮੈਂ 84 ਜਨਮਾਂ ਦੀ ਕਹਾਣੀ ਸੁਣਾਉਣ ਆਉਂਦਾ ਹਾਂ, ਤਾਂ ਜਰੂਰ ਪਿਛਾੜੀ ਵਿੱਚ ਹੀ ਆਕੇ ਸੁਣਾਵਾਂਗਾ ਨਾ। ਦਵਾਪਰ ਦੇ ਵਿੱਚ ਤਾਂ ਸੁਣਾ ਨਾ ਸਕਾਂ। ਜਦਕਿ ਪਿਛਾੜੀ ਵਾਲੇ ਜਨਮ ਹੁਣ ਲਿੱਤੇ ਨਹੀਂ ਹਨ। ਰਾਜਯੋਗ ਦਾ ਗਿਆਨ ਦਵਾਪਰ ਵਿੱਚ ਮਿਲ ਨਾ ਸਕੇ। ਮਹਾਭਾਰਤ ਲੜਾਈ ਵੀ ਦਵਾਪਰ ਵਿੱਚ ਲੱਗ ਨਾ ਸਕੇ। ਮਹਾਭਾਰਤ ਲੜਾਈ ਦੇ ਬਾਦ ਹੀ ਸਤਿਯੁਗ ਸਥਾਪਨ ਹੁੰਦਾ ਹੈ ਮਤਲਬ ਦੇਵੀ – ਦੇਵਤਾ ਧਰਮ ਸਥਾਪਨ ਹੁੰਦਾ ਹੈ। ਉਨ੍ਹਾਂ ਤੋਂ ਪਹਿਲੇ ਬ੍ਰਾਹਮਣ ਧਰਮ ਸਥਾਪਨ ਹੁੰਦਾ ਹੈ ਤਾਂ ਬ੍ਰਹਮਾ ਦਵਾਰਾ ਸਥਾਪਨ ਕਰਦੇ ਹੋਣਗੇ। ਤਾਂ ਬ੍ਰਾਹਮਣ ਜਨਮ ਲੈਂਦੇ ਹੋਣਗੇ ਨਾ। ਵਿਰਾਟ ਰੂਪ ਜੋ ਵਿਖਾਇਆ ਹੈ, ਉਸ ਵਿਚ ਸ਼ਿਵ ਨੂੰ ਵੀ ਨਹੀਂ ਵਿਖਾਇਆ ਹੈ ਤਾਂ ਬ੍ਰਾਹਮਣਾਂ ਦੀ ਚੋਟੀ ਵੀ ਨਹੀਂ ਵਿਖਾਈ ਹੈ। ਪ੍ਰਦਰਸ਼ਨੀ ਵਿੱਚ ਵੀ ਵਿਰਾਟ ਰੂਪ ਵਾਲਾ ਚਿੱਤਰ ਹੋਣਾ ਜਰੂਰੀ ਹੈ। ਬ੍ਰਹਮਾ ਦਵਾਰਾ ਪਹਿਲੇ ਜਰੂਰ ਬ੍ਰਾਹਮਣ ਰਚਣਗੇ। ਫਿਰ ਉਹ ਬ੍ਰਾਹਮਣ ਕਦੋਂ ਅਤੇ ਕਿੱਥੇ ਰਚਦੇ ਹਨ। ਬ੍ਰਾਹਮਣਾਂ ਦਾ ਹੈ ਸੰਗਮ। ਸ਼ੂਦਰਾਂ ਦਾ ਹੈ ਕਲਯੁਗ। ਹੁਣ ਤੁਸੀਂ ਆਪਣੇ ਨੂੰ ਕਹਿਲਾਉਂਦੇ ਹੋ ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀਆਂ। ਪ੍ਰਜਾ ਮਾਨਾ ਹੀ ਮਨੁੱਖ ਸ੍ਰਿਸ਼ਟੀ ਤਾਂ ਜਰੂਰ ਬ੍ਰਾਹਮਣ ਹੋਣਗੇ। ਕ੍ਰਾਈਸਟ ਨੂੰ ਕ੍ਰਿਸ਼ਚਨ ਧਰਮ ਦਾ ਪਿਤਾ ਕਹਾਂਗੇ। ਇਹ ਹੈ ਪ੍ਰਜਾਪਿਤਾ। ਭਗਵਾਨ ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ। ਇਵੇਂ ਨਹੀਂ ਕ੍ਰਾਈਸਟ ਦਵਾਰਾ, ਬੋਧੀਆਂ ਦਵਾਰਾ ਰਚਦੇ ਹਨ। ਮਨੁੱਖ ਸ੍ਰਿਸ਼ਟੀ ਸ਼ੁਰੂ ਹੀ ਬ੍ਰਹਮਾ ਤੋਂ ਹੁੰਦੀ ਹੈ। ਤਾਂ ਜਰੂਰ ਪਹਿਲੇ – ਪਹਿਲੇ ਬ੍ਰਾਹਮਣ ਹੀ ਰਚਣਗੇ। ਬ੍ਰਾਹਮਣਾਂ ਨੂੰ ਫਿਰ ਦੇਵਤਾ ਬਣਾਉਂਦੇ ਹਨ। ਵਿਰਾਟ ਰੂਪ ਵੀ ਭਾਰਤ ਵਿੱਚ ਹੀ ਵਿਖਾਉਂਦੇ ਹਨ ਹੋਰ ਧਰਮ ਵਾਲੇ ਵਿਰਾਟ ਰੂਪ ਬਣਾ ਨਾ ਸਕਣ। ਇਹ ਨਵੀਂਆਂ – ਨਵੀਆਂ ਗੱਲਾਂ ਬਾਪ ਹੀ ਸਮਝਾਉਂਦੇ ਹਨ। ਨਵੀਂ ਪੋਇੰਟਸ ਵੀ ਨਿਕਲਦੀ ਰਹਿੰਦੀ ਹੈ, ਪੁਰਾਣੀ ਵੀ ਨਿਕਲਦੀ ਰਹਿੰਦੀ ਹੈ ਕਿਓਂਕਿ ਨਵੇਂ – ਨਵੇਂ ਬੱਚਿਆਂ ਨੂੰ ਵੀ ਕੁਝ ਨਵੀਂ, ਕੁਝ ਪੁਰਾਣੀ ਪੁਆਇੰਟ ਮਿਲਣੀ ਚਾਹੀਦਾ ਹੈ, ਜੋ ਸਮਝਣ। ਜਦ ਤੱਕ ਅਲਫ਼ ਬੇ ਬੁੱਧੀ ਵਿੱਚ ਨਹੀਂ ਹੋਵੇ ਤਾਂ ਹੋਰ ਕੀ ਸਮਝਣਗੇ। ਤੁਸੀਂ ਜਾਣਦੇ ਹੋ ਅਲਫ਼ ਬੇ ਕਿਸੇ ਨੂੰ ਸਮਝਾਉਣਾ ਬਹੁਤ ਸਹਿਜ ਹੈ। ਬਾਪ ਤਾਂ ਸਭ ਦਾ ਇੱਕ ਹੈ, ਉਹ ਆਉਂਦੇ ਵੀ ਜਰੂਰ ਹਨ। ਸ਼ਿਵ ਜਯੰਤੀ ਭਾਰਤ ਵਿੱਚ ਹੀ ਮਨਾਉਂਦੇ ਹਨ। ਪਰ ਭਾਰਤਵਾਸੀਆਂ ਨੂੰ ਇਹ ਪਤਾ ਨਹੀਂ ਕਿ ਸ਼ਿਵ ਜਯੰਤੀ ਕੀ ਹੈ। ਨਾ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਪਤਾ ਹੈ, ਨਾ ਸ਼੍ਰੀਕ੍ਰਿਸ਼ਨ ਦਾ। ਸ਼੍ਰੀ ਲਕਸ਼ਮੀ – ਨਾਰਾਇਣ ਦਾ ਰਾਜ ਕਦੋਂ ਸੀ, ਇਹ ਵੀ ਨਹੀਂ ਜਾਣਦੇ। ਕ੍ਰਾਈਸਟ ਹੋਕੇ ਗਏ, ਉਨ੍ਹਾਂ ਦੇ ਪੌਪ ਦੀ ਸਾਰੀ ਲਿਸਟ ਹੋਵੇਗੀ। ਪਰ ਭਾਰਤਵਾਸੀਆਂ ਨੂੰ ਇਹ ਪਤਾ ਨਹੀਂ ਕਿ ਇਹ ਲਕਸ਼ਮੀ – ਨਾਰਾਇਣ ਵੀ ਭਾਰਤ ਵਿੱਚ ਰਾਜ ਕਰਕੇ ਗਏ ਹਨ। ਜੋ ਵੀ ਚਿੱਤਰ ਬਣਾਉਂਦੇ ਹਨ ਪੂਜਾ ਕਰਦੇ ਹਨ, ਉਨ੍ਹਾਂ ਦਾ ਆਕਉਪੇਸ਼ਨ ਬਿਲਕੁਲ ਹੀ ਨਹੀਂ ਜਾਣਦੇ। ਦੇਵਤਾਵਾਂ ਤੋਂ ਫਿਰ ਸ਼ਤ੍ਰੀਆਂ ਨੇ ਰਜਾਈ ਕਿਵੇਂ ਲਿੱਤੀ, ਕੀ ਲੜਾਈ ਕੀਤੀ? ਰਜਾਈ ਬਦਲੀ ਹੁੰਦੀ ਹੈ ਤਾਂ ਜਰੂਰ ਕਿਸੇ ਨੇ ਵਿਜੇ ਪਾਈ। ਉੱਥੇ ਤਾਂ ਇਹ ਗੱਲ ਹੀ ਨਹੀਂ। ਉਹ ਤਾਂ ਚੰਗੀ ਤਰ੍ਹਾਂ ਰਾਜ ਦਿੰਦੇ ਹਨ। ਮਨੁੱਖ ਤਾਂ ਕਿੰਨੇ ਹਨ੍ਹੇਰੇ ਵਿੱਚ ਹਨ। ਤੁਹਾਨੂੰ ਕਿੰਨੀ ਰੋਸ਼ਨੀ ਮਿਲਦੀ ਹੈ। ਇਵੇਂ ਵੀ ਨਹੀਂ ਸਭ ਗੱਲਾਂ ਕਿਸੇ ਨੂੰ ਯਾਦ ਰਹਿੰਦੀਆਂ ਹਨ। ਨਹੀਂ ਤਾਂ ਬਾਬਾ ਨੇ ਜੋ ਸਮਝਾਇਆ ਉਹ ਸਭ ਪ੍ਰਦਰਸ਼ਨੀ ਵਿੱਚ ਸਮਝਾਉਣਾ ਚਾਹੀਦਾ ਹੈ। ਪ੍ਰਦਰਸ਼ਨੀ ਵਿੱਚ ਇੱਕ ਦਿਨ ਆਉਂਦੇ ਹਨ ਫਿਰ ਦੂਜੇ ਦਿਨ ਆਉਂਦੇ ਨਹੀਂ। ਕੁਝ ਵੀ ਪਤਾ ਨਹੀਂ ਪੈਂਦਾ ਹੈ ਕਿ ਸਮਝਦੇ ਹਨ ਜਾਂ ਨਹੀਂ। ਓਪੀਨਿਯਨ ਵਿੱਚ ਲਿਖਣਾ ਚਾਹੀਦਾ ਹੈ। ਕਿ ਪਹਿਲੇ ਸਾਨੂੰ ਇਹ ਪਤਾ ਨਹੀਂ ਸੀ ਤਾਂ ਦੇਵੀ – ਦੇਵਤਾ ਧਰਮ ਕਿੱਥੇ ਗਿਆ। ਸੰਵਤ ਦੱਸੋ। ਹਿੰਦੂ ਧਰਮ ਕਦੋਂ ਤੋਂ ਸ਼ੁਰੂ ਹੋਇਆ? ਹਰ ਇੱਕ ਕੀ – ਕੀ ਸਮਝਾਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਪੇਂਦਾ। ਓਪੀਨਿਯਨ ਰੱਖਣ ਵਾਲਾ ਵੀ ਚਾਹੀਦਾ ਹੈ। ਤੁਸੀਂ ਸਿੱਧ ਕਰਕੇ ਦੱਸਦੇ ਹੋ। 5 ਹਜਾਰ ਵਰ੍ਹੇ ਦਾ ਇਹ ਚੱਕਰ ਹੈ, ਲਿਖੋ। ਸੰਵਤ ਆਦਿ ਦਾ ਕਿਸੇ ਨੂੰ ਮਾਲੂਮ ਤਾਂ ਹੈ ਨਹੀਂ। ਇਹ ਗੱਲਾਂ ਕੋਈ ਸ਼ਾਸਤਰ ਵਿੱਚ ਸੁਣੀਆਂ ਹਨ? ਫਿਰ ਅਸੀਂ ਕਿੱਥੋਂ ਸਿੱਖੀਆਂ। ਤਾਂ ਸਾਨੂੰ ਸਿਖਾਉਣ ਵਾਲਾ ਜਰੂਰ ਭਗਵਾਨ ਹੋਵੇਗਾ। ਭਗਵਾਨ ਬਗੈਰ ਇਹ ਗੱਲਾਂ ਕੋਈ ਸਮਝਾ ਨਾ ਸਕੇ। ਉਹ ਵੀ ਜਰੂਰ ਕਿਸੇ ਤਨ ਵਿੱਚ ਆਵੇਗਾ। ਪਰਮਾਤਮਾ ਗਿਆਨ ਦਾ ਸਾਗਰ ਹੈ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਆਦਿ ਮੱਧ ਅੰਤ ਦੀ ਨਾਲੇਜ ਦਿੰਦੇ ਹਨ। ਉਨ੍ਹਾਂ ਦਾ ਨਾਮ ਹੈ ਸ਼ਿਵ। ਭਗਤੀ ਮਾਰਗ ਵਿਚ ਉਨ੍ਹਾਂ ਦੇ ਢੇਰ ਨਾਮ ਰੱਖ ਦਿੱਤੇ ਹਨ। ਘੱਟ ਤੋਂ ਘੱਟ ਡੇਢ ਲੱਖ ਆਪਣੀ – ਆਪਣੀ ਭਾਸ਼ਾ ਵਿੱਚ ਉਨ੍ਹਾਂ ਦੇ ਨਾਮ ਰੱਖਦੇ ਹਨ।
ਬੱਚਿਆਂ ਨੂੰ ਰੋਜ਼ ਕਿੰਨਾ ਸਮਝਾਉਂਦੇ ਹਨ। ਪਰ ਅਜੂਨ ਸ਼ੁੱਧ ਬੁੱਧੀ ਬਣੇ ਨਹੀਂ ਹਨ। ਪੁਰਸ਼ਾਰਥ ਕਰਦੇ ਰਹਿਣਗੇ ਤਾਂ ਖਾਦ ਨਿਕਲ ਜਾਵੇਗੀ। ਹੁਣ ਤੱਕ ਤਾਂ ਬੱਚੇ ਸਤੋ ਤੱਕ ਵੀ ਮੁਸ਼ਕਿਲ ਪਹੁੰਚੇ ਹਨ। ਉਸ ਵਿੱਚ ਵੀ ਕੋਈ ਤਮੋ, ਸਤੋਪ੍ਰਧਾਨ, ਸਤੋ, ਰਜੋ, ਤਮੋ ਇਸ ਵਿੱਚ ਵੀ ਨੰਬਰਵਾਰ ਹਨ। ਹਰ ਇੱਕ ਦਾ ਪੁਰਸ਼ਾਰਥ ਆਪਣਾ – ਆਪਣਾ ਚਲਦਾ ਹੈ। ਇਸ ਸਮੇਂ ਮਨੁੱਖਾਂ ਦੀ ਹੈ ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ। ਸਿਰਫ ਪਾਂਡਵਾਂ ਦੀ ਸੀ ਪ੍ਰੀਤ ਬੁੱਧੀ। ਉਨ੍ਹਾਂ ਦੀ ਵਿਜੇ ਹੋਈ। ਅਸੁਰ ਅਤੇ ਦੇਵਤਾ, ਹਨ ਦੋਵੇਂ ਮਨੁੱਖ। ਇਵੇਂ ਨਹੀਂ ਕਿ ਅਸੁਰ ਦੀ ਕੋਈ ਭਿਆਨਕ ਸ਼ਕਲ ਹੁੰਦੀ ਹੈ। ਉਹ ਤਾਂ ਲੜ੍ਹਾਈ ਵਿੱਚ ਗੋਲੇ ਗੈਸ ਆਦਿ ਤੋਂ ਬਚਨ ਲਈ ਡਰੈਸ ਪਾਉਂਦੇ ਹਨ। ਉਹ ਹੈ ਆਸੁਰੀ ਸੰਪਰਦਾਏ, ਤੁਸੀਂ ਹੋ ਰਾਮ ਸੰਪਰਦਾਏ ਕਿਓਂਕਿ ਤੁਸੀਂ 5 ਵਿਕਾਰ ਛੱਡੇ ਹਨ। ਪਵਿੱਤਰ ਬਣ ਸਾਰੇ ਵਿਸ਼ਵ ਤੇ ਤੁਸੀਂ ਰਾਜ ਕਰੋਗੇ। ਤੁਹਾਡੀ ਕਿਸੇ ਦੇ ਨਾਲ ਲੜਾਈ ਨਹੀਂ ਹੈ। ਬਾਬਾ ਕਿੰਨੀਆਂ ਗੱਲਾਂ ਸਮਝਾਉਂਦੇ ਹਨ। ਕੋਈ ਮਹੀਨਾ ਦੋ ਆਕੇ ਫਿਰ ਥੱਕ ਜਾਂਦੇ ਹਨ। ਫਿਰ ਸਮਝਾਇਆ ਜਾਂਦਾ ਹੈ ਤਕਦੀਰ ਵਿੱਚ ਨਹੀਂ ਹੈ। ਸਾਧਾਰਨ ਪ੍ਰਜਾ ਵਿੱਚ ਤਾਂ ਆਉਣਗੇ, ਪ੍ਰਜਾ ਤਾਂ ਢੇਰ ਬਣਨ ਵਾਲੀ ਹੈ। ਹੁਣ ਵੀ ਵੇਖੋ ਪ੍ਰਜਾ ਕਿੰਨੀ ਹੈ। ਕਿਸੇ ਪਾਸੇ ਅੰਨ ਦੀ ਕਮੀ ਹੋਣ ਕਾਰਨ ਮਨੁੱਖ ਭੁੱਖ ਵਿੱਚ ਵੀ ਮਰ ਜਾਂਦੇ ਹਨ। ਕੋਈ ਪਾਸੇ ਬਾਰਿਸ਼ ਨਹੀਂ ਹੋਣ ਕਾਰਨ ਅਕਾਲ ਵੀ ਪੈ ਜਾਂਦਾ ਹੈ। ਇਸ ਵਿੱਚ ਗੌਰਮਿੰਟ ਕੀ ਕਰੇਗੀ! ਇਹ ਤਾਂ ਨੈਚੁਰਲ ਕੇਲੈਮਿਟੀਜ਼ ਹਨ। ਹੁਣ ਤਾਂ ਮੂਸਲਾਧਾਰ ਬਰਸਾਤ ਵੀ ਪਵੇਗੀ। ਵਿਨਾਸ਼ ਤਾਂ ਹੋਣਾ ਹੈ। ਤਾਂ ਤੁਸੀਂ ਜੋ ਸਾਕਸ਼ਾਤਕਾਰ ਕੀਤਾ ਹੈ, ਉਹ ਸਭ ਪ੍ਰੈਕਟੀਕਲ ਵਿੱਚ ਹੋਵੇਗਾ। ਸਾਕਸ਼ਾਤਕਾਰ ਵਿੱਚ ਇੱਕ ਕ੍ਰਿਸ਼ਨ ਦਾ ਮਹਿਲ ਵੇਖਣਗੇ। ਸਾਰਾ ਤੇ ਨਹੀ ਵੇਖ ਸਕਣਗੇ। ਅੱਛਾ ਵੇਖਣਗੇ ਵਿਨਾਸ਼ ਹੋਇਆ, ਸ਼ਰੀਰ ਛੱਡਣਗੇ ਤਾਂ ਸਭ ਕੁਝ ਭੁੱਲ ਜਾਣਗੇ। ਸਾਰੀ ਦੁਨੀਆਂ ਖਤਮ ਹੋ ਜਾਣ ਵਾਲੀ ਹੈ। ਫਿਰ ਦੁਨੀਆਂ ਹੀ ਬਦਲ ਜਾਵੇਗੀ, ਤੁਹਾਨੂੰ ਸਭ ਕੁਝ ਭੁੱਲ ਜਾਵੇਗਾ। ਹੁਣ ਤੁਹਾਡੇ ਵਿੱਚ ਸ਼ੁਰੂ ਤੋਂ ਲੈਕੇ ਅੰਤ ਤੱਕ ਸਭ ਨਾਲੇਜ ਹੈ। ਮੂਲਵਤਨ, ਸੂਕ੍ਸ਼੍ਮਵਤਨ ਦਾ ਚੱਕਰ ਕਿਵੇਂ ਫਿਰਦਾ ਹੈ, ਸਾਰੀ ਨਾਲੇਜ ਬਾਪ ਨੇ ਦਿੱਤੀ ਹੈ। ਜਿਸ ਵਿੱਚ ਜਿੰਨਾ ਜਿਆਦਾ ਗਿਆਨ ਉੰਨਾ ਜਿਆਦਾ ਨਸ਼ਾ ਰਹਿੰਦਾ ਹੈ। ਹੁਣ ਅਸੀਂ ਮਾਸਟਰ ਨਾਲੇਜਫੁਲ ਹੋ ਗਏ, ਫਿਰ ਜਦੋਂ ਵਿਨਾਸ਼ ਹੋਵੇਗਾ ਸਾਡਾ ਸ਼ਰੀਰ ਖਲਾਸ ਹੋ ਜਾਵੇਗਾ। ਇਸ ਜਨਮ ਤੱਕ ਹੀ ਨਾਲੇਜ ਰਹਿੰਦੀ ਹੈ। ਤਾਂ ਇੰਨਾ ਬੁੱਧੀ ਵਿੱਚ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਇਹ ਸ਼ਰੀਰ ਛੱਡ ਜਾਕੇ ਪ੍ਰਿੰਸ ਪ੍ਰਿੰਸੇਜ ਬਣਾਂਗੇ। ਮਨੁੱਖ ਤਾਂ ਪੜ੍ਹਕੇ ਜਾ ਆਪਣੀ – ਆਪਣੀ ਕਮਾਈ ਕਰਦੇ ਹਨ। ਬਾਪ ਕਹਿੰਦੇ ਹਨ – ਅਸੀਂ ਕੋਈ ਕਮਾਈ ਨਹੀਂ ਕਰਦੇ। ਅਸੀਂ ਤਾਂ ਤੁਹਾਨੂੰ ਸਿਖਾਕੇ ਆਪਣੇ ਘਰ ਲੈ ਜਾਂਦੇ ਹਾਂ। ਤੁਸੀਂ ਕਮਾਈ ਕਰਦੇ ਹੋ ਤਾਂ ਗਵਾਉਂਦੇ ਵੀ ਹੋ। ਤੁਹਾਨੂੰ ਸਾਰਾ ਆਦਿ ਮੱਧ ਅੰਤ ਦਾ ਗਿਆਨ ਹੈ। ਬਾਬਾ ਨੂੰ ਵੀ ਗਿਆਨ ਹੈ, ਜੋ ਬੈਠਕੇ ਸਮਝਾਉਂਦੇ ਹਨ ਪਾਰ੍ਟ ਅਨੁਸਾਰ। ਫਿਰ ਬਾਬਾ ਵੀ ਚਲੇ ਜਾਂਦੇ ਹਨ ਨਿਰਵਾਣਧਾਮ। ਸਾਰੀਆਂ ਆਤਮਾਵਾਂ ਵੀ ਚਲੀਆਂ ਜਾਣਗੀਆਂ। ਉੱਥੇ ਫਿਰ ਜਿਨ੍ਹਾਂ – ਜਿਨ੍ਹਾਂ ਦਾ ਪਾਰ੍ਟ ਹੋਵੇਗਾ ਉਹ ਫਿਰ ਰਾਜਧਾਨੀ ਵਿੱਚ ਆਉਂਦੇ ਜਾਣਗੇ। ਬਾਕੀ ਟਾਈਮ ਸ਼ਾਂਤੀਧਾਮ ਵਿੱਚ ਰਹਿਣਗੇ। ਬੱਚਿਆਂ ਨੂੰ ਕਿੰਨਾ ਗਿਆਨ ਮਿਲ ਰਿਹਾ ਹੈ, ਉੱਚ ਪਦਵੀ ਪਾਉਣ ਦੇ ਲਈ। ਨਵੇਂ ਕਿਸੇ ਦੀ ਬੁੱਧੀ ਵਿਚ ਬੈਠ ਨਾ ਸਕੇ। ਸਿਰਫ ਇੰਨਾ ਕਹਿਣਗੇ ਗਿਆਨ ਬਹੁਤ ਚੰਗਾ ਹੈ। ਫਿਰ ਆਪਣੇ ਧੰਧੇਧੋਰੀ ਵਿੱਚ ਚਲੇ ਜਾਣਗੇ। ਬਾਹਰ ਜਾਣ ਤੇ ਮਾਇਆ ਭੁਲਾ ਦਿੰਦੀ ਹੈ, ਤਾਲਾ ਲਗਾ ਦਿੰਦੀ ਹੈ, ਕਈ ਬੱਚਿਆਂ ਦਾ ਵੀ ਅਜਿਹਾ ਹਾਲ ਹੁੰਦਾ ਹੈ। ਪੂਰੀ ਧਾਰਨਾ ਹੁੰਦੀ ਨਹੀਂ। ਪਹਿਲੇ ਅੰਦਰ ਕੋਈ ਆਏ ਤਾਂ ਬੋਲੋ, ਇਹ ਸਭ ਹੈ ਬ੍ਰਹਮਾਕੁਮਾਰ – ਕੁਮਾਰੀਆਂ। ਸ਼ਿਵਬਾਬਾ ਬ੍ਰਹਮਾ ਦਵਾਰਾ ਵਿਸ਼ਨੂਪੁਰੀ ਦੀ ਸਥਾਪਨਾ ਕਰ ਰਹੇ ਹਨ। ਹੁਣ ਕਲਯੁਗ ਅੰਤ ਹੈ ਫਿਰ ਸਤਿਯੁਗ ਹੋਵੇਗਾ। ਤਾਂ ਬ੍ਰਹਮਾ ਦੇ ਬੱਚੇ ਸਭ ਬ੍ਰਹਮਾਕੁਮਾਰ ਹਨ ਜੋ ਫਿਰ ਦੇਵਤਾ ਬਣਨਗੇ। ਅਜਿਹਾ ਸਰਵਿਸ ਸਮਾਚਾਰ ਬਾਬਾ ਨੂੰ ਮਿਲਦਾ ਰਹੇ ਤਾਂ ਬਾਬਾ ਰਾਏ ਦੇਣ। ਪਰ ਬਾਬਾ ਨੂੰ ਪੂਰਾ ਸੁਣਾਉਂਦੇ ਨਹੀਂ। ਬਹੁਤਿਆਂ ਤੇ ਗ੍ਰਹਿਚਾਰੀ ਲੱਗਦੀ ਹੈ। ਹੁਣੇ – ਹੁਣੇ ਵੇਖੋ ਫਸਟਕਲਾਸ, ਕਲ ਵੇਖੋ ਥਰਡਕਲਾਸ ਬਣ ਪਏ ਹਨ। ਗ੍ਰਹਿਚਾਰੀ ਨਾ ਹੁੰਦੀ ਤਾਂ ਅਸ਼ਚਰਿਯਵਤ ਭਗੰਤੀ ਕਿਓਂ ਹੁੰਦੇ ਹਨ? ਜੋ ਬੱਚੇ ਪ੍ਰਦ੍ਰਸ਼ਨੀ ਵਿੱਚ ਚੰਗੀ ਤਰ੍ਹਾਂ ਜਾਕੇ ਸਰਵਿਸ ਕਰਦੇ ਹਨ, ਉਹ ਆਪਣਾ ਸਮੇਂ ਵੀ ਸਫਲ ਕਰਦੇ ਹਨ। ਬਾਪਦਾਦਾ ਨੂੰ ਕਦੀ ਨਹੀਂ ਛੱਡਣਾ ਚਾਹੀਦਾ ਹੈ। ਬਾਬਾ ਬੱਚਿਆਂ ਨੂੰ ਕੁਝ ਵੀ ਬੋਲੇਗਾ ਫਿਰ ਫੌਰਨ ਪਿਆਰ ਵੀ ਕਰੇਗਾ। ਬਾਬਾ ਦੀ ਦਿਲ ਤੇ ਬੱਚਿਆਂ ਦਾ ਕੁਝ ਵੀ ਰਹਿੰਦਾ ਨਹੀਂ ਹੈ। ਇਹ ਸਿਰਫ ਸਿੱਖਿਆ ਦੇਣ ਦੇ ਲਈ ਸਿਖਾਉਂਦੇ ਹਨ।
ਇੱਥੇ ਬੱਚਿਆਂ ਨੂੰ ਟੋਲੀ ਖਿਲਾਈ ਜਾਂਦੀ ਹੈ ਕਿਓਂਕਿ ਬੇਹੱਦ ਦਾ ਬਾਪ ਹੈ ਨਾ। ਲੌਕਿਕ ਬਾਪ ਬਾਜ਼ਾਰ ਤੋਂ ਆਉਂਦੇ ਹਨ ਤਾਂ ਬੱਚੇ ਜਰੂਰ ਯਾਦ ਪੈਣਗੇ। ਕੁਝ ਨਾ ਕੁਝ ਟੋਲੀ ਲੈ ਆਉਂਦੇ ਹਨ। ਬਾਹਰ ਸੈਂਟਰ ਤੇ ਟੋਲੀ ਨਹੀਂ ਮਿਲਦੀ। ਇੱਥੇ ਬਾਪ ਸਮੁੱਖ ਬੈਠਾ ਹੈ। ਬਾਬਾ ਸਭ ਕੁਝ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਦਵਾਪਰ ਤੋਂ ਰਿਸ਼ੀ – ਮੁਨੀ ਜੋ ਸਤੋਪ੍ਰਧਾਨ ਸੀ, ਜਿਨ੍ਹਾਂ ਦੀ ਬੁੱਧੀ ਨੂੰ ਤਾਲਾ ਲੱਗਿਆ ਹੋਇਆ ਨਹੀਂ ਸੀ,, ਉਹ ਵੀ ਕਹਿੰਦੇ ਸੀ ਰਚਤਾ ਅਤੇ ਰਚਨਾ ਨੂੰ ਅਸੀਂ ਨਹੀਂ ਜਾਣਦੇ ਹਾਂ। ਅੱਜਕਲ ਕਲਯੁਗ ਵਿੱਚ ਸਭ ਦੀ ਬੁੱਧੀ ਨੂੰ ਤਾਲਾ ਲੱਗਿਆ ਹੋਇਆ ਹੈ, ਫਿਰ ਉਹ ਕਿਵੇਂ ਜਾਣ ਸਕਣਗੇ। ਸ਼ਾਸਤਰ ਤਾਂ ਉਹ ਰਿਸ਼ੀ ਮੁਨੀ ਵੀ ਪੜ੍ਹਦੇ ਸੀ। ਤੁਹਾਨੂੰ ਪੁਆਇੰਟ ਬਹੁਤ ਮਿਲਦੀਆਂ ਹਨ ਸਮਝਾਉਣ ਦੇ ਲਈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਭਗਵਾਨ ਸਾਨੂੰ ਪੜ੍ਹਾਕੇ ਭਗਵਤੀ ਭਗਵਾਨ ਬਣਾਉਂਦੇ ਹਨ – ਇਸੇ ਖੁਸ਼ੀ ਅਤੇ ਨਸ਼ੇ ਵਿੱਚ ਰਹਿਣਾ ਹੈ। ਰਚਤਾ ਅਤੇ ਰਚਨਾ ਦਾ ਗਿਆਨ ਬੁੱਧੀ ਵਿੱਚ ਰੱਖ ਦੂਜਿਆਂ ਨੂੰ ਸੁਣਾਉਣਾ ਹੈ।
2. ਜਿਵੇਂ ਬਾਪ ਕਿਸੇ ਬੱਚੇ ਦੀ ਗੱਲ ਦਿਲ ਤੇ ਨਹੀਂ ਰੱਖਦੇ ਹਨ, ਇਵੇਂ ਕਿਸੇ ਦੀ ਵੀ ਗੱਲ ਦਿਲ ਤੇ ਨਹੀਂ ਰੱਖਣੀ ਹੈ।
ਵਰਦਾਨ:-
ਕੋਈ ਵੀ ਕਰਮ, ਕਰਮਯੋਗੀ ਦੀ ਸਟੇਜ ਵਿੱਚ ਪਰਿਵਰਤਨ ਕਰੋ, ਸਿਰਫ ਕਰਮ ਕਰਨਵਾਲੇ ਨਹੀਂ ਪਰ ਕਰਮਯੋਗੀ ਹਨ। ਕਰਮ ਮਤਲਬ ਵਿਵਹਾਰ ਅਤੇ ਯੋਗ ਮਤਲਬ ਪਰਮਾਰਥ ਦੋਵਾਂ ਦਾ ਬੈਲੇਂਸ ਹੋਵੇ। ਸ਼ਰੀਰ ਨਿਰਵਾਹ ਦੇ ਪਿੱਛੇ ਆਤਮਾ ਦਾ ਨਿਰਵਾਹ ਭੁੱਲ ਨਾ ਜਾਏ। ਜੋ ਵੀ ਕਰਮ ਕਰੋ ਉਹ ਈਸ਼ਵਰੀ ਸੇਵਾ ਅਰਥ ਹੋਵੇ। ਇਸ ਦੇ ਲਈ ਸੇਵਾਵਾਂ ਵਿੱਚ ਨਿਮਿਤ ਮਾਤਰ ਦਾ ਮੰਤਰ ਅਤੇ ਕਰਨਹਾਰ ਦੀ ਸਮ੍ਰਿਤੀ ਦਾ ਸੰਕਲਪ ਸਦਾ ਯਾਦ ਰਹੇ। ਕਰਾਵਨਹਾਰ ਭੁੱਲੇ ਨਹੀਂ ਤਾਂ ਸੇਵਾ ਵਿੱਚ ਨਿਰਮਾਣ ਹੀ ਨਿਰਮਾਣ ਕਰਦੇ ਰਹਿਣਗੇ।
ਸਲੋਗਨ:-
➤ Email me Murli: Receive Daily Murli on your email. Subscribe!