10 November 2021 PUNJABI Murli Today | Brahma Kumaris
Read and Listen today’s Gyan Murli in Punjabi
9 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਭਾਰਤ ਸਭ ਦਾ ਤੀਰਥ ਸਥਾਨ ਹੈ, ਇਸਲਈ ਸਭ ਧਰਮ ਵਾਲਿਆਂ ਨੂੰ ਭਾਰਤ ਤੀਰਥ ਦੀ ਮਹਿਮਾ ਸੁਣਾਓ, ਸਭਨੂੰ ਸੰਦੇਸ਼ ਦੋ"
ਪ੍ਰਸ਼ਨ: -
ਕਿਸ ਪੁਰਸ਼ਾਰਥ ਨਾਲ ਤੁਹਾਡੀ ਅੰਤ ਮਤੀ ਸੋ ਗਤੀ ਹੋਵੇਗੀ? ਨਿੰਦ੍ਰਾ ਜਿੱਤ ਬਣ ਜਾਵੋਗੇ?
ਉੱਤਰ:-
ਰਾਤ ਨੂੰ ਜਦੋਂ ਸੌਣ ਜਾਂਦੇ ਹੋ ਤਾਂ ਪਹਿਲੇ ਬਾਪ ਅਤੇ ਵਰਸੇ ਨੂੰ ਯਾਦ ਕਰੋ, ਸਵਦਰਸ਼ਨ ਚਕ੍ਰ ਫਿਰਾਉਂਦੇ ਰਹੋ। ਜਦੋਂ ਨੀਂਦ ਆਵੇ ਤਾਂ ਸੋ ਜਾਵੋ ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਸਵੇਰੇ ਉਠੋਗੇ ਤਾਂ ਉਹ ਹੀ ਪੁਆਇੰਟ ਯਾਦ ਆਉਂਦੀ ਰਹੇਗੀ। ਅਜਿਹਾ ਅਭਿਆਸ ਕਰਦੇ ਤੁਸੀਂ ਨੀਂਦ ਨੂੰ ਜਿੱਤਣ ਵਾਲੇ ਬਣ ਜਾਵੋਗੇ। ਜੋ ਕਰੇਗਾ ਸੋ ਪਾਏਗਾ। ਕਰਨ ਵਾਲਿਆਂ ਦੀ ਚਲਣ ਪ੍ਰਸਿੱਧ ਹੁੰਦੀ ਜਾਂਦੀ ਹੈ।
ਗੀਤ:-
ਜੋ ਪਿਆ ਦੇ ਨਾਲ ਹੈ..
ਓਮ ਸ਼ਾਂਤੀ। ਜੋ ਪਿਆ ਦੇ ਨਾਲ ਹੈ। ਹੁਣ ਦੁਨੀਆਂ ਵਿੱਚ ਬਾਪ ਤਾਂ ਬਹੁਤ ਹਨ ਪਰ ਉਨ੍ਹਾਂ ਸਭਦਾ ਬਾਪ ਰਚਤਾ ਇੱਕ ਹੀ ਹੈ। ਉਹ ਹੀ ਗਿਆਨ ਦਾ ਸਾਗਰ ਹੈ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਸਦਗਤੀ ਵੀ ਮਨੁੱਖ ਦੀ ਉਦੋਂ ਹੁੰਦੀ ਹੈ ਜਦੋਂ ਸਤਿਯੁਗ ਦੀ ਸਥਾਪਨਾ ਹੋਣੀ ਹੋਵੇ। ਬਾਬਾ ਨੂੰ ਹੀ ਕਿਹਾ ਜਾਂਦਾ ਹੈ ਸਦਗਤੀ ਦਾਤਾ। ਜਦੋਂ – ਜਦੋਂ ਸੰਗਮ ਦਾ ਸਮਾਂ ਹੋਵੇ ਤਾਂ ਤੇ ਗਿਆਨ ਸਾਗਰ ਆਕੇ ਸਦਗਤੀ ਵਿੱਚ ਲੈ ਜਾਣਗੇ। ਇਸ ਸਮੇਂ ਦੁਰਗਤੀ ਤਾਂ ਸਭ ਦੀ ਹੈ। ਦੁਰਗਤੀ ਵੀ ਸਭ ਦੀ ਇੱਕ ਜਿਹੀ ਨਹੀਂ ਹੁੰਦੀ। ਸਭ ਤੋਂ ਪ੍ਰਾਚੀਨ ਭਾਰਤ ਹੈ। ਭਾਰਤਵਾਸੀਆਂ ਦੇ ਹੀ 84 ਜਨਮ ਗਾਏ ਹੋਏ ਹਨ। ਜਰੂਰ ਜੋ ਪਹਿਲੇ – ਪਹਿਲੇ ਮਨੁੱਖ ਹੋਣਗੇ ਉਹ ਹੀ 84 ਜਨਮਾਂ ਦੇ ਲਾਇਕ ਹੋਣਗੇ। ਦੇਵਤਾਵਾਂ ਦੇ 84 ਜਨਮ ਤੇ ਬ੍ਰਾਹਮਣਾਂ ਦੇ ਵੀ 84 ਜਨਮ। ਮੁੱਖ ਨੂੰ ਹੀ ਉਠਾਇਆ ਜਾਂਦਾ ਹੈ। ਬਾਪ ਬ੍ਰਹਮਾ ਦਵਾਰਾ ਨਵੀਂ ਸ੍ਰਿਸ਼ਟੀ ਰਚਨਾ ਦੇ ਲਈ ਪਹਿਲੇ – ਪਹਿਲੇ ਸੁਖਸ਼ਮ ਲੋਕ ਰਚਦੇ ਹਨ ਫਿਰ ਨਵੀਂ ਸ੍ਰਿਸ਼ਟੀ ਦੀ ਸਥਾਪਨਾ ਹੁੰਦੀ ਹੈ। ਤ੍ਰਿਲੋਕੀਨਾਥ ਇੱਕ ਬਾਪ ਹੈ। ਬਾਕੀ ਉਨ੍ਹਾਂ ਦੇ ਬੱਚੇ ਵੀ ਆਪਣੇ ਆਪ ਨੂੰ ਤ੍ਰਿਲੋਕੀ ਦੇ ਨਾਥ ਕਹਿ ਸਕਦੇ ਹਨ। ਇੱਥੇ ਤਾਂ ਬਹੁਤ ਮਨੁੱਖਾਂ ਨੇ ਨਾਮ ਵੀ ਰੱਖਵਾ ਦਿੱਤੇ ਹਨ ਤ੍ਰਿਲੋਕੀਨਾਥ। ਡਬਲ ਦੇਵਤਾਵਾਂ ਦੇ ਨਾਮ ਰਖਵਾਏ ਹਨ – ਗੌਰੀਸ਼ੰਕਰ, ਰਾਧੇਸ਼ਾਮ, ਹੁਣ ਰਾਧੇਕ੍ਰਿਸ਼ਨ ਵੱਖ – ਵੱਖ ਰਾਜਾਈ ਦੇ ਸਨ। ਜੋ ਚੰਗੇ ਬੱਚੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਬਹੁਤ ਚੰਗੀ ਪੋਆਇੰਟਸ ਦੀ ਧਾਰਨਾ ਰਹਿੰਦੀ ਹੈ। ਜੋ ਹੁਸ਼ਿਆਰ ਡਾਕਟਰ ਹੋਵੇਗਾ, ਉਸ ਦੀ ਬੁੱਧੀ ਵਿੱਚ ਬਹੁਤ ਦਵਾਈਆਂ ਹੋਣਗੀਆਂ। ਇੱਥੇ ਵੀ ਰੋਜ਼ ਨਵੀਂ ਨਵੀਂ ਪੋਆਇੰਟਸ ਨਿਕਲਦੀ ਜਾਂਦੀ ਹੈ। ਜਿਨ੍ਹਾਂ ਦੀ ਚੰਗੀ ਪ੍ਰੈਕਟਿਸ ਹੋਵੇਗੀ ਉਹ ਨਵੇਂ – ਨਵੇਂ ਪੋਆਇੰਟਸ ਧਾਰਨ ਕਰਦੇ ਹੋਣਗੇ। ਜੋ ਧਾਰਨਾ ਨਹੀਂ ਕਰਦੇ ਹਨ ਉਨ੍ਹਾਂਨੂੰ ਮਹਾਰਥੀ ਨਹੀਂ ਕਿਹਾ ਜਾਵਗੇ। ਸਾਰਾ ਮਦਾਰ ਬੁੱਧੀ ਤੇ ਹੈ ਅਤੇ ਤਕਦੀਰ ਦੀ ਵੀ ਗੱਲ ਹੈ। ਇਹ ਵੀ ਡਰਾਮਾ ਹੈ। ਡਰਾਮੇ ਨੂੰ ਕੋਈ ਜਾਣਦੇ ਨਹੀਂ। ਇਹ ਵੀ ਸਮਝਦੇ ਹਨ, ਅਸੀਂ ਆਤਮਾ ਸ਼ਰੀਰ ਧਾਰਨ ਕਰ ਪਾਰਟ ਵਜਾਉਂਦੀ ਹਾਂ। ਪਰੰਤੂ ਡਰਾਮੇ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਗੋਇਆ ਕੁਝ ਨਹੀਂ ਜਾਣਦੇ। ਤੁਹਾਨੂੰ ਤੇ ਜਾਨਣਾ ਚਾਹੀਦਾ ਹੈ। ਬੱਚਿਆਂ ਦਾ ਤਾਂ ਫਰਜ਼ ਹੈ ਦੂਜਿਆਂ ਨੂੰ ਬਾਪ ਦਾ ਪਰਿਚੈ ਦੇਣਾ। ਸਾਰੀ ਦੁਨੀਆਂ ਨੂੰ ਦੱਸਣਾ ਹੈ, ਕੋਈ ਅਜਿਹਾ ਨਾ ਕਹੇ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ। ਫਾਰਨ ਤੋਂ ਵੀ ਬਹੁਤ ਆਉਣ ਵਾਲੇ ਹਨ। ਉਨ੍ਹਾਂ ਸਭਦਾ ਪ੍ਰਬੰਧ ਕਰਾਂਗੇ ਬੋਮਬੇ ਵਿੱਚ। ਉਹ ਲੋਕੀ ਤਾਂ ਸਮਰੱਥ ਵੀ ਹਨ। ਪੈਸੇ ਤਾਂ ਉਨ੍ਹਾਂ ਦੇ ਕੋਲ ਬਹੁਤ ਹਨ। ਸ਼ਿਵ ਨੂੰ ਆਪਣਾ ਵੱਡਾ ਗੁਰੂ ਤਾਂ ਮਣਨਗੇ ਨਾ ਇਸਲਈ ਸਮਝਾਇਆ ਜਾਂਦਾ ਹੈ ਇਨ੍ਹਾਂ ਧਰਮ ਪਿਤਾਵਾਂ ਦਾ ਵੀ ਕੁਝ ਪਾਰਟ ਹੈ। ਬੱਚਿਆਂ ਨੇ ਸ਼ੁਰੂ ਵਿੱਚ ਸਾਖਸ਼ਾਤਕਾਰ ਕੀਤਾ ਸੀ – ਇਹ ਕ੍ਰਾਈਸਟ, ਇਬ੍ਰਾਹਿਮ ਆਦਿ ਸਭ ਆਉਣਗੇ ਮਿਲਣ। ਤਾਂ ਉਨ੍ਹਾਂ ਦੀ ਫੀਲਡ ਬਣਾਉਣੀ ਚਾਹੀਦੀ ਹੈ। ਸਭ ਟੂਰਿਸਟ ਆਦਿ ਬੋਮਬੇ ਵਿੱਚ ਆਉਂਦੇ ਰਹਿੰਦੇ ਹਨ। ਭਾਰਤ ਸਭਨੂੰ ਬਹੁਤ ਖਿੱਚਦਾ ਹੈ। ਅਸਲ ਭਾਰਤ ਬਾਪ ਦਾ ਬਰਥ ਪਲੇਸ ਹੈ। ਫਿਰ ਸਭ ਵਿੱਚ ਭਗਵਾਨ ਕਹਿਣ ਨਾਲ ਬੇਹੱਦ ਦੇ ਬਾਪ ਦਾ ਮਹੱਤਵ ਗੁੰਮ ਕਰ ਦਿੱਤਾ ਹੈ। ਹੁਣ ਤੁਸੀਂ ਸਮਝਾਉਂਦੇ ਹੋ ਕਿ ਭਾਰਤ ਸਭ ਤੋਂ ਵੱਡਾ ਤੀਰਥ ਸਥਾਨ ਹੈ। ਬਾਕੀ ਸਭ ਪੈਗੰਬਰ ਆਉਂਦੇ ਹਨ ਆਪਣਾ ਧਰਮ ਸਥਾਪਨ ਕਰਨ। ਉਨ੍ਹਾਂ ਦੇ ਪਿਛਾੜੀ ਫਿਰ ਉਨ੍ਹਾਂ ਦੇ ਧਰਮ ਵਾਲੇ ਵੀ ਆਉਂਦੇ ਹਨ। ਹੁਣ ਹੈ ਅੰਤ। ਕੋਸ਼ਿਸ਼ ਕਰਦੇ ਹਨ, ਅਸੀਂ ਵਾਪਿਸ ਜਾਈਏ। ਪਰੰਤੂ ਪੁੱਛੋ ਉਨ੍ਹਾਂਨੂੰ ਤੁਹਾਨੂੰ ਇੱਥੇ ਲਿਆਇਆ ਕੌਣ? ਕ੍ਰਾਈਸਟ ਨੇ ਕ੍ਰਿਸ਼ਚਨ ਧਰਮ ਸਥਾਪਨ ਕੀਤਾ, ਕੀ ਉਸਨੇ ਤੁਹਾਨੂੰ ਖਿੱਚਕੇ ਇੱਥੇ ਲਿਆਉਂਦਾ ਹੈ? ਹੁਣ ਸਭ ਤੰਗ ਹੋ ਗਏ ਹਨ ਵਾਪਿਸ ਜਾਣ ਦੇ ਲਈ। ਸਭ ਆਉਂਦੇ ਹੀ ਹਨ ਪਾਰਟ ਵਜਾਉਣ। ਪਾਰਟ ਵਜਾਉਂਦੇ – ਵਜਾਉਂਦੇ ਆਖਰੀਨ ਦੁਖ ਵਿੱਚ ਆਉਣਾ ਹੀ ਹੈ। ਫਿਰ ਦੁਖ ਤੋਂ ਛੁਡਾਏ ਸੁਖ ਵਿੱਚ ਲੈ ਜਾਣਾ ਬਾਪ ਦਾ ਹੀ ਕੰਮ ਹੈ। ਬਾਪ ਦਾ ਬਰਥ ਪਲੇਸ ਭਾਰਤ ਹੈ। ਇਤਨਾ ਮਹੱਤਵ ਤੁਸੀਂ ਬੱਚੇ ਹੀ ਜਾਣਦੇ ਹੋ। ਜੋ ਜਾਣਦੇ ਹਨ ਉਨ੍ਹਾਂਨੂੰ ਨਸ਼ਾ ਚੜ੍ਹਿਆ ਹੋਇਆ ਹੈ। ਕਲਪ – ਕਲਪ ਭਾਰਤ ਵਿੱਚ ਬਾਬਾ ਆਉਂਦੇ ਹਨ। ਇਹ ਸਭ ਨੂੰ ਦੱਸਣਾ ਹੈ, ਨਿਮੰਤਰਨ ਦੇਣਾ ਹੈ। ਰਚਨਾ ਦੀ ਨਾਲੇਜ ਨੂੰ ਕੋਈ ਵੀ ਜਾਣਦੇ ਨਹੀਂ। ਤਾਂ ਅਜਿਹਾ ਸਰਵਿਸੇਬੁਲ ਬਣਕੇ ਆਪਣਾ ਨਾਮ ਬਾਲਾ ਕਰਨਾ ਚਾਹੀਦਾ ਹੈ। ਇਹ ਮੇਲਾ ਸਭ ਤਰਫ਼ ਜਾਵੇਗਾ। ਤਾਂ ਜੋ ਤਿੱਖੇ ਬੱਚੇ ਹਨ ਉਨ੍ਹਾਂ ਦੀ ਮਦਦ ਮੰਗਦੇ ਰਹਿੰਦੇ ਹਨ। ਉਨ੍ਹਾਂ ਦਾ ਨਾਮ ਜਪਦੇ ਰਹਿੰਦੇ ਹਨ। ਇੱਕ ਤਾਂ ਸ਼ਿਵਬਾਬਾ ਨੂੰ ਜਪਦੇ ਹਨ। ਦੂਸਰਾ ਬ੍ਰਹਮਾ ਬਾਬਾ ਨੂੰ ਤੀਸਰਾ ਫਿਰ ਕੁਮਾਰਕਾ, ਗੰਗੇ, ਮਨੋਹਰ ਨੂੰ ਜਪਣਗੇ। ਭਗਤੀਮਾਰਗ ਵਿੱਚ ਹੱਥ ਵਿੱਚ ਮਾਲਾ ਫਿਰਾਉਂਦੇ ਹਨ। ਹੁਣ ਮੂੰਹ ਤੋਂ ਨਾਮ ਜਪਦੇ ਹਨ। ਫਲਾਣੀ ਬਹੁਤ ਸਰਵਿਸੇਬੁਲ ਹੈ। ਨਿਰਹੰਕਾਰੀ ਹੈ, ਮਿੱਠੀ ਹੈ। ਦੇਹ – ਅਭਿਮਾਨ ਨਹੀਂ ਹੈ। ਕਹਿੰਦੇ ਹਨ ਨਾ – ਘੁਰ ਤ ਘੁਰਾਏ.. ( ਸਨੇਹ ਦਵੋ ਤਾਂ ਸਨੇਹ ਮਿਲੇਗਾ) ਹੁਣ ਬਾਪ ਕਹਿੰਦੇ ਹਨ ਤੁਸੀਂ ਦੁਖੀ ਬਣੇ ਹੋ। ਤੁਸੀਂ ਮੈਨੂੰ ਯਾਦ ਕਰੋਗੇ ਤਾਂ ਮੈਂ ਵੀ ਮਦਦ ਕਰਾਂਗਾ। ਤੁਸੀਂ ਨਫਰਤ ਕਰੋਗੇ ਤਾਂ ਇਹ ਤਾਂ ਗੋਇਆ ਆਪਣੇ ਉੱਪਰ ਨਫ਼ਰਤ ਕਰਦੇ ਹਨ, ਪਦਵੀ ਨਹੀਂ ਮਿਲੇਗੀ। ਧਨ ਕਿੰਨਾਂ ਅਥਾਹ ਮਿਲਦਾ ਹੈ। ਕਿਸੇ ਨੂੰ ਲਾਟਰੀ ਮਿਲਦੀ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਉਨ੍ਹਾਂ ਵਿੱਚ ਵੀ ਕਿੰਨੇ ਇਨਾਮ ਆਉਂਦੇ ਹਨ। ਫਿਰ ਸੈਕਿੰਡ ਪ੍ਰਾਈਜ਼, ਥਰਡ ਪ੍ਰਾਈਜ਼ ਵੀ ਹੁੰਦੀ ਹੈ। ਇਹ ਵੀ ਈਸ਼ਵਰੀਏ ਰੇਸ ਹੈ। ਗਿਆਨ ਅਤੇ ਯੋਗ ਦੀ ਰੇਸ ਹੈ, ਜੋ ਉਨ੍ਹਾਂ ਵਿੱਚ ਤਿੱਖੇ ਜਾਣਗੇ ਉਹ ਹੀ ਗਲੇ ਦਾ ਹਾਰ ਬਣਨਗੇ ਅਤੇ ਤਖਤ ਤੇ ਨੇੜ੍ਹੇ ਬੈਠਣਗੇ।
ਤੁਸੀਂ ਸਾਰੇ ਹੋ ਕਰਮਯੋਗੀ। ਆਪਣੇ ਘਰ ਨੂੰ ਵੀ ਸੰਭਾਲੋ। ਕਲਾਸ ਵਿੱਚ ਇੱਕ ਘੰਟਾ ਪੜ੍ਹਨਾ ਹੈ। ਫਿਰ ਘਰ ਵਿੱਚ ਜਾਕੇ ਰਿਵਾਈਜ਼ ਕਰਦੇ ਹਨ। ਸਕੂਲ ਵਿੱਚ ਵੀ ਇਵੇਂ ਕਰਦੇ ਹਨ ਨਾ। ਪੜ੍ਹਕੇ ਫਿਰ ਘਰ ਵਿੱਚ ਜਾਕੇ ਰਿਵਾਈਜ਼ ਕਰਦੇ ਹਨ। ਬਾਪ ਕਹਿੰਦੇ ਹਨ ਇੱਕ ਘੜੀ ਅੱਧੀ ਘੜੀ.. ਦਿਨ ਵਿੱਚ 8 ਘੜੀ ਹੁੰਦੀ ਹੈ। ਉਸ ਵਿੱਚ ਵੀ ਬਾਪ ਕਹਿੰਦੇ ਹਨ ਇੱਕ ਘੜੀ, ਅੱਛਾ ਅੱਧੀ ਘੜੀ, 15 – 20 ਮਿੰਟ ਵੀ ਕਲਾਸ ਵਿੱਚ ਪੜ੍ਹਕੇ ਧਾਰਨਾ ਕਰ ਫਿਰ ਧੰਧੇਧੋਰੀ ਵਿੱਚ ਚੱਕਰ ਲਗਾਓ। ਪਹਿਲੋਂ ਤੁਹਾਨੂੰ ਬਾਬਾ ਬਿਠਾਉਂਦੇ ਸਨ ਤਾਂ ਬਾਪ ਦੀ ਯਾਦ ਵਿੱਚ ਬੈਠੋ। ਸਵਦਰਸ਼ਨ ਚਕ੍ਰ ਫਿਰਾਓ। ਯਾਦ ਦਾ ਗਿਆਨ ਤਾਂ ਸੀ ਨਾ। ਬਾਪ ਅਤੇ ਵਰਸੇ ਨੂੰ ਯਾਦ ਕਰਦੇ, ਸਵਦਰਸ਼ਨ ਚੱਕਰ ਫਿਰਾਉਂਦੇ ਜਦੋਂ ਦੇਖੋ ਨੀਂਦ ਆਉਂਦੀ ਹੈ ਤਾਂ ਸੋ ਜਾਵੋ। ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਫਿਰ ਸਵੇਰੇ ਉੱਠਣਗੇ ਤਾਂ ਉਹ ਹੀ ਪੋਆਇੰਟਸ ਯਾਦ ਆਉਂਦੀ ਰਹੇਗੀ। ਇਵੇਂ ਅਭਿਆਸ ਕਰਦੇ – ਕਰਦੇ ਤੁਸੀਂ ਨੀਂਦ ਨੂੰ ਜਿੱਤਣ ਵਾਲੇ ਬਣ ਜਾਵੋਗੇ। ਜੋ ਕਰੇਗਾ ਸੋ ਪਾਵੇਗਾ। ਕਰਨ ਵਾਲੇ ਦਾ ਵੇਖਣ ਵਿੱਚ ਆਉਂਦਾ ਹੈ, ਚਲਣ ਪ੍ਰਸਿੱਧ ਹੁੰਦੀ ਹੈ। ਵੇਖਿਆ ਜਾਂਦਾ ਹੈ ਇਹ ਵਿਚਾਰ ਸਾਗਰ ਮੰਥਨ ਕਰਦੇ ਹਨ। ਧਾਰਨਾ ਕਰਦੇ ਹਨ। ਕੋਈ ਲੋਭ ਆਦਿ ਤਾਂ ਨਹੀਂ ਹੈ। ਇਹ ਸ਼ਰੀਰ ਪੁਰਾਣਾ ਹੈ, ਇਨ੍ਹਾਂ ਦਾ ਵੀ ਬਹੁਤ ਖਿਆਲ ਨਹੀਂ ਕਰਨਾ ਹੈ। ਇਹ ਠੀਕ ਵੀ ਉਦੋਂ ਰਹੇਗ ਜਦੋਂ ਗਿਆਨ ਯੋਗ ਦੀ ਪੂਰੀ ਧਾਰਨਾ ਹੋਵੇਗੀ। ਧਾਰਨਾ ਨਹੀਂ ਹੋਵੇਗੀ ਤਾਂ ਸ਼ਰੀਰ ਹੋਰ ਸੜਦਾ ਜਾਵਗੇ। ਸੜਦੇ – ਸੜਦੇ ਬਿਲਕੁਲ ਹੀ ਕਬਰਦਾਖਿਲ ਹੋ ਜਾਣਗੇ। ਨਵਾਂ ਸ਼ਰੀਰ ਫਿਰ ਭਵਿੱਖ ਵਿੱਚ ਮਿਲਣਾ ਹੈ। ਆਤਮਾ ਨੂੰ ਪਵਿੱਤਰ ਬਨਾਉਣਾ ਹੈ। ਇਹ ਤਾਂ ਪੁਰਾਣਾ ਮੂਤ ਪਲੀਤੀ ਸ਼ਰੀਰ ਹੈ। ਇਨ੍ਹਾਂ ਨੂੰ ਕਿਨ੍ਹਾਂ ਪਾਊਡਰ ਲਗਾਓ ਤਾਂ ਵੀ ਵਰਥ ਨਾਟ ਏ ਪੈਣੀ ਹੈ। ਹੁਣ ਤੁਸੀਂ ਸਬ ਦੀ ਸਗਾਈ ਸ਼ਿਵਬਾਬਾ ਨਾਲ ਹੈ। ਜਦੋਂ ਸ਼ਾਦੀ ਹੁੰਦੀ ਹੈ ਤਾਂ ਉਸ ਦਿਨ ਪੁਰਾਣੇ ਕਪੜੇ ਪਹਿਨਦੇ ਹਨ। ਹੁਣ ਇਸ ਸ਼ਰੀਰ ਦਾ ਸਥੂਲ ਸ਼ਿੰਗਾਰ ਜਿਆਦਾ ਨਹੀਂ ਕਰਨਾ ਹੈ। ਗਿਆਨ ਯੋਗ ਨਾਲ ਆਪਣੇ ਨੂੰ ਸਜਾਵੋਗੇ ਤਾਂ ਪਰੀਆਂ ਬਣ ਜਾਵੋਗੇ। ਇਹ ਹੈ ਗਿਆਨ ਮਾਨ ਸਰੋਵਰ। ਇਸ ਵਿੱਚ ਗਿਆਨ ਦੀ ਡੁਬਕੀ ਮਾਰਦੇ ਰਹੋ ਤਾਂ ਤੁਸੀਂ ਸਵਰਗ ਦੀਆਂ ਪਰੀਆਂ ਬਣ ਜਾਵੋਗੇ। ਪ੍ਰਜਾ ਨੂੰ ਪਰੀ ਨਹੀਂ ਕਹਾਂਗੇ। ਕਹਿੰਦੇ ਹਨ ਕ੍ਰਿਸ਼ਨ ਨੇ ਭਜਾਇਆ ਫਿਰ ਮਹਾਰਾਣੀ, ਪਟਰਾਣੀ ਬਣਾਇਆ। ਅਜਿਹਾ ਤਾਂ ਨਹੀਂ ਕਹਾਂਗੇ ਭਜਾਕੇ ਪ੍ਰਜਾ ਵਿੱਚ ਚੰਡਾਲ ਬਣਾਇਆ। ਭਜਾਇਆ ਪਟਰਾਣੀ ਬਣਾਉਣ ਦੇ ਲਈ। ਤੁਹਾਨੂੰ ਵੀ ਅਜਿਹਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਇਵੇਂ ਨਹੀਂ ਜੋ ਮਿਲਿਆ। ਇਹ ਹੈ ਪਾਠਸ਼ਾਲਾ। ਇੱਥੇ ਮੁੱਖ ਹੈ ਪੜ੍ਹਾਈ। ਗੀਤਾ ਪਾਠਸ਼ਾਲਾ ਬਹੁਤ ਬਨਾਉਂਦੇ ਹਨ। ਬੈਠਕੇ ਗੀਤਾ ਸੁਨਾਉਂਦੇ ਹਨ, ਕੰਠ ਕਰਾਉਂਦੇ ਹਨ। ਕੋਈ ਇੱਕ ਸ਼ਲੋਕ ਉਠਾਕੇ ਫਿਰ ਉਸ ਤੇ ਵਿਸਤਾਰ ਨਾਲ ਬੈਠ ਸਮਝਾਉਂਦੇ ਹਨ। ਕੋਈ ਇਵੇਂ ਹੀ ਪੜ੍ਹਦੇ ਹਨ, ਕੋਈ ਇੱਕ ਸ਼ਲੋਕ ਤੇ ਅੱਧਾ ਪੌਣਾ ਘੰਟਾ ਭਾਸ਼ਣ ਕਰਦੇ, ਉਸ ਨਾਲ ਫਾਇਦਾ ਕੁਝ ਵੀ ਨਹੀਂ। ਇੱਥੇ ਤਾਂ ਬਾਪ ਬੈਠ ਪੜ੍ਹਾਉਂਦੇ ਹਨ। ਏਮ ਆਬਜੈਕਟ ਕਲੀਅਰ ਹੈ। ਹੋਰ ਕੋਈ ਵੀ ਵੇਦ ਸ਼ਾਸਤਰ ਪੜ੍ਹਨ ਵਿੱਚ ਏਮ – ਆਬਜੈਕਟ ਨਹੀਂ ਹੈ। ਪੁਰਸ਼ਾਰਥ ਕਰਦੇ ਰਹੋ। ਪਰੰਤੂ ਮਿਲੇਗਾ ਕੀ? ਜਦੋਂ ਬਹੁਤ ਭਗਤੀ ਕਰਦੇ ਹਨ ਤਾਂ ਭਗਵਾਨ ਮਿਲਦਾ ਹੈ। ਸੋ ਵੀ ਰਾਤ ਦੇ ਬਾਦ ਦਿਨ ਜਰੂਰ ਹੋਵੇਗਾ। ਕਲਪ ਦੀ ਉੱਮਰ ਕੋਈ ਕੀ ਦੱਸਦੇ ਹਨ, ਹੁਣ ਸਮਝਾਉਣ ਦੀ ਵੀ ਤਾਕਤ ਚਾਹੀਦੀ ਹੈ। ਯੋਗਬਲ ਨਾਲ ਕੰਮ ਕੱਡਣਾ ਹੈ। ਜੇਕਰ ਨਹੀਂ ਕਰ ਸਕਦੇ ਤਾਂ ਗੋਇਆ ਤਾਕਤ ਨਹੀਂ ਹੈ। ਯੋਗ ਨਹੀਂ ਹੈ। ਬਾਬਾ ਵੀ ਮਦਦ ਉਨ੍ਹਾਂ ਦੀ ਕਰਦੇ ਹਨ ਜੋ ਯੋਗਯੁਕਤ ਬੱਚੇ ਹਨ। ਡਰਾਮੇ ਵਿੱਚ ਜੋ ਹੈ ਉਹ ਰਪੀਟ ਹੁੰਦਾ ਹੈ। ਸੈਕਿੰਡ – ਸੈਕਿੰਡ ਜੋ ਪਾਸਟ ਹੁੰਦਾ ਜਾਂਦਾ ਹੈ, ਟਿਕ – ਟਿਕ ਹੁੰਦੀ ਜਾਂਦੀ ਹੈ। ਅਸੀਂ ਸ਼੍ਰੀਮਤ ਨਾਲ ਐਕਟ ਵਿੱਚ ਆਉਂਦੇ ਹਾਂ। ਸ਼੍ਰੀਮਤ ਤੇ ਨਹੀਂ ਚੱਲਾਂਗੇ ਤਾਂ ਸ਼੍ਰੇਸ਼ਠ ਨਹੀਂ ਬਣਾਂਗੇ। ਨੰਬਰਵਾਰ ਤੇ ਹਨ ਨਾ। ਇਹ ਲੋਕੀ ਸਮਝਦੇ ਹਨ ਅਸੀਂ ਇੱਕ ਹੋ ਜਾਈਏ, ਪਰ ਅਰਥ ਦਾ ਪਤਾ ਹੀ ਨਹੀਂ। ਤਾਂ ਇੱਕ ਕੀ ਹੋ ਜਾਣ, ਕੀ ਇੱਕ ਫਾਦਰ ਹੋ ਜਾਣਾ ਚਾਹੀਦਾ ਹੈ ਜਾਂ ਇੱਕ ਬ੍ਰਦਰਜ਼ ਹੋ ਜਾਣਾ ਚਾਹੀਦਾ ਹੈ? ਜੇਕਰ ਬ੍ਰਦਰਜ਼ ਕਹਿੰਦੇ ਹੋ ਤਾਂ ਵੀ ਠੀਕ ਹੈ। ਸ਼੍ਰੀਮਤ ਨਾਲ ਬਰੋਬਰ ਅਸੀਂ ਇੱਕ ਬਣ ਸਕਦੇ ਹਾਂ। ਤੁਸੀਂ ਸਭ ਇੱਕ ਮੱਤ ਤੇ ਚਲਦੇ ਹੋ। ਤੁਹਾਡਾ ਬਾਪ ਟੀਚਰ ਗੁਰੂ ਇਕ ਹੀ ਹੈ। ਜੋ ਪੂਰਾ ਸ਼੍ਰੀਮਤ ਤੇ ਨਹੀਂ ਚੱਲਣਗੇ ਉਹ ਸ੍ਰੇਸ਼ਠ ਨਹੀਂ ਬਣ ਸਕਣਗੇ। ਜੇਕਰ ਇੱਕਦਮ ਨਹੀਂ ਚੱਲਣਗੇ ਤਾਂ ਖ਼ਤਮ ਹੋ ਜਾਣਗੇ। ਰੇਸ ਵਿੱਚ ਜੋ ਲਾਇਕ ਹੁਸ਼ਿਆਰ ਹੁੰਦੇ ਹਨ ਉਨ੍ਹਾਂ ਨੂੰ ਹੀ ਰੱਖਦੇ ਹਨ। ਵੱਡੀ ਰੇਸ ਵਿੱਚ ਚੰਗੇ ਘੋੜੇ ਕੱਡਦੇ ਹਨ ਕਿਉਂਕਿ ਲਾਟਰੀ ਵੀ ਵੱਡੀ ਰੱਖਦੇ ਹਨ। ਇਹ ਵੀ ਹਿਊਮਨ ਰੇਸ ਹੈ। ਹੁਸੈਨ ਦਾ ਵੀ ਘੋੜਾ ਵਿਖਾਉਂਦੇ ਹਨ। ਹਿੰਸਾ ਦੋ ਤਰ੍ਹਾਂ ਦੀ ਹੁੰਦੀ ਹੈ। ਨੰਬਰਵਨ ਹੈ ਕਾਮ ਕਟਾਰੀ, ਜੋ ਅਧਾਕਲਪ ਤੋਂ ਆਪਣਾ ਖ਼ੂਨ, ਦੂਸਰਿਆਂ ਦਾ ਖ਼ੂਨ ਕਰਦੇ ਆਏ। ਇਸ ਹਿੰਸਾ ਨੂੰ ਕੋਈ ਜਾਣਦੇ ਹੀ ਨਹੀਂ ਸੰਨਿਆਸੀ ਵੀ ਇਵੇਂ ਨਹੀਂ ਸਮਝਦੇ ਹਨ, ਸਿਰ੍ਫ ਉਹ ਕਹਿ ਦਿੰਦੇ ਹਨ ਇਹ ਵਿਕਾਰ ਹੈ। ਬਾਪ ਤਾਂ ਕਹਿੰਦੇ ਹਨ ਇਹ ਕਾਮ ਮਹਾਸ਼ਤਰੂ ਹੈ, ਇਹ ਆਦਿ ਮੱਧ ਅੰਤ ਦੁਖ ਦੇਣ ਵਾਲਾ ਹੈ। ਇਹ ਵੀ ਸਿੱਧ ਕਰ ਦੱਸਣਾ ਹੈ ਕਿ ਸਾਡਾ ਪ੍ਰਵ੍ਰਿਤੀ ਮਾਰਗ ਹੈ, ਰਾਜਯੋਗ ਹੈ। ਤੁਹਾਡਾ ਹਠਯੋਗ ਹੈ। ਤੁਸੀਂ ਸ਼ੰਕਰਾਚਾਰਿਆ ਤੋਂ ਹਠਯੋਗ ਸਿੱਖਦੇ ਹੋ। ਅਸੀਂ ਸ਼ਿਵਾਚਾਰਿਆ ਤੋਂ ਰਾਜਯੋਗ ਸਿੱਖਦੇ ਹਾਂ। ਅੱਗੇ ਚੱਲਕੇ ਤੁਹਾਡੀ ਪ੍ਰਤੱਖਤਾ ਹੋਵੇਗੀ ਜਰੂਰ। ਕੋਈ ਪ੍ਰਸ਼ਨ ਪੁੱਛਦੇ ਹੋ ਤਾਂ ਦੇਵਤਾਵਾਂ ਦੇ 84 ਜਨਮ 5 ਹਜ਼ਾਰ ਵਰ੍ਹਿਆਂ ਵਿੱਚ ਹੋਏ, ਕ੍ਰਿਸ਼ਚਨ ਦੇ ਕਿੰਨੇ ਹੋਏ? ਕ੍ਰਾਈਸਟ ਨੂੰ 2 ਹਜ਼ਾਰ ਵਰ੍ਹੇ ਹੋਏ, ਹੁਣ ਹਿਸਾਬ ਕਰੋ ਉਨ੍ਹਾਂ ਦੇ ਏਵਰੇਜ ਕਿੰਨੇ ਜਨਮ ਹੋਏ? 30 -32, ਇਹ ਤਾਂ ਕਲੀਅਰ ਹੈ। ਜੋ ਬਹੁਤ ਸੁਖ ਦੇਖਦੇ ਹਨ ਉਹ ਬਹੁਤ ਦੁੱਖ ਵੀ ਵੇਖਦੇ ਹਨ। ਹੋਰ ਧਰਮ ਵਾਲਿਆਂ ਨੂੰ ਘੱਟ ਸੁਖ, ਘੱਟ ਦੁਖ ਮਿਲਦਾ ਹੈ। ਏਵਰੇਜ ਦਾ ਹਿਸਾਬ ਕੱਡਣਾ ਹੈ। ਮੁੱਖ ਜੋ ਪ੍ਰਿਸੇਪਟਰ ਹਨ ਉਨ੍ਹਾਂ ਦਾ ਜਨਮ ਕੱਢਣਗੇ। ਪਿੱਛੇ ਜੋ ਆਉਂਦੇ ਹਨ ਉਹ ਥੋੜ੍ਹੇ – ਥੋੜ੍ਹੇ ਜਨਮ ਲੈਂਦੇ ਹਨ। ਬੁੱਧ ਦਾ, ਇਬ੍ਰਾਹਿਮ ਦਾ ਵੀ ਹਿਸਾਬ ਕੱਢ ਸਕਦੇ ਹੋ। ਕਰਕੇ ਇੱਕ ਦੋ ਜਨਮ ਦਾ ਫ਼ਰਕ ਪਵੇਗਾ। ਐਕੂਰੇਟ ਤਾਂ ਨਹੀਂ ਦੱਸ ਸਕਦੇ। ਅਬਾਊਟ ਵਿੱਚ ਸਮਝਾਉਂਦੇ ਹਨ। ਇਹ ਸਭ ਗੱਲਾਂ ਵਿਚਾਰ ਸਾਗਰ ਮੰਥਨ ਕਰਨ ਦੀ ਹੈ। ਕੋਈ ਪੁੱਛੇ ਤਾਂ ਕੀ ਸਮਝਾਈਏ? ਫਿਰ ਵੀ ਬੋਲੋ ਪਹਿਲੇ ਬਾਪ ਨੂੰ ਯਾਦ ਕਰੋ ਕਿਉਂਕਿ ਬਾਪ ਤੋੰ ਵਰਸਾ ਲੈਣਾ ਹੈ। ਜਨਮ ਜਿਨੇ ਲਏ ਹੋਣਗੇ ਉਤਨੇ ਹੀ ਲੈਣਗੇ। ਬਾਪ ਤੋੰ ਵਰਸਾ ਲਵੋ। ਚੰਗੀ ਤਰ੍ਹਾਂ ਸਮਝਾਉਣਾ ਹੈ। ਮਿਹਨਤ ਦਾ ਕੰਮ ਹੈ।
ਬੱਚੇ ਬੰਬਈ ਵਿੱਚ ਬਹੁਤ ਮਿਹਨਤ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤ ਸਕਸੈਫੁਲ ਹੋਣਾ ਹੈ। ਇਸ ਵਿੱਚ ਬੁੱਧੀ ਚਾਹੀਦੀ ਹੈ, ਬਾਬਾ ਦੇ ਧਨ ਨਾਲ ਬਹੁਤ ਲਵ ਚਾਹੀਦਾ ਹੈ। ਕੋਈ ਤਾਂ ਧਨ ਨਹੀਂ ਲੈਂਦੇ। ਅਰੇ ਗਿਆਨ ਰਤਨ ਲਵੋ ਅਤੇ ਧਾਰਨ ਕਰੋ ਤਾਂ ਕਹਿੰਦੇ ਹਨ ਅਸੀਂ ਕੀ ਕਰੀਏ! ਅਸੀਂ ਸਮਝਦੇ ਨਹੀਂ। ਨਹੀਂ ਸਮਝਦੇ ਹੋ ਤਾਂ ਤੁਹਾਡੀ ਭਾਵੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸ਼ਰੀਰ ਨੂੰ ਠੀਕ ਰੱਖਣ ਦੇ ਲਈ ਗਿਆਨ ਯੋਗ ਦੀ ਧਾਰਨਾ ਕਰਨੀ ਹੈ। ਕਿਸੇ ਵੀ ਚੀਜ਼ ਦਾ ਲੋਭ ਨਹੀਂ ਰੱਖਣਾ ਹੈ। ਇਸ ਗਿਆਨ ਯੋਗ ਨਾਲ ਸੱਜਣਾ ਹੈ, ਸਥੂਲ ਸ਼ਿੰਗਾਰ ਨਾਲ ਨਹੀਂ।
2. ਇੱਕ ਘੜੀ ਅੱਧੀ ਘੜੀ, ਪੜ੍ਹਾਈ ਜਰੂਰ ਪੜ੍ਹਨੀ ਹੈ। ਗਿਆਨ ਅਤੇ ਯੋਗ ਵਿੱਚ ਰੇਸ ਕਰਨੀ ਹੈ।
ਵਰਦਾਨ:-
ਵਿਜੇਈ ਬਣਨ ਦੇ ਲਈ ਹਰ ਇੱਕ ਦੇ ਦਿਲ ਦੇ ਰਾਜ਼ ਨੂੰ ਜਾਨਣਾ ਹੈ। ਕਿਸੇ ਦੇ ਮੂੰਹ ਦਵਾਰਾ ਨਿਕਲਣ ਵਾਲੀ ਆਵਾਜ਼ ਨਾਲ ਉਸਦੇ ਦਿਲ ਦੇ ਰਾਜ਼ ਨੂੰ ਜਾਣ ਲਵੋ ਤਾਂ ਵਿਜੇਈ ਬਣ ਸਕਦੇ ਹੋ ਲੇਕਿਨ ਦਿਲ ਦੇ ਰਾਜ਼ ਨੂੰ ਜਾਨਣ ਦੇ ਲਈ ਅੰਤਰਮੁਖਤਾ ਚਾਹੀਦੀ ਹੈ। ਜਿੰਨਾਂ ਅੰਤਰਮੁਖੀ ਰਹੋਗੇ ਉਤਨਾ ਹਰ ਇੱਕ ਦੇ ਦਿਲ ਦੇ ਰਾਜ਼ ਨੂੰ ਜਾਣਕੇ ਉਸਨੂੰ ਰਾਜ਼ੀ ਕਰ ਸਕੋਗੇ। ਰਾਜ਼ੀ ਕਰਨ ਵਾਲੇ ਹੀ ਵਿਜੇਈ ਬਣਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!