08 November 2021 PUNJABI Murli Today | Brahma Kumaris

Read and Listen today’s Gyan Murli in Punjabi 

November 7, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸ਼ਿਵਬਾਬਾ ਦਾ ਬਣਕੇ ਕੋਈ ਵੀ ਭੁੱਲ ਨਹੀਂ ਕਰਨਾ, ਭੁੱਲ ਕਰਨ ਨਾਲ ਬਾਪ ਦਾ ਨਾਮ ਬਦਨਾਮ ਕਰ ਦੇਣਗੇ"

ਪ੍ਰਸ਼ਨ: -

ਸਭ ਤੋਂ ਵੱਡੀ ਪ੍ਰਵ੍ਰਿਤੀ ਕਿਸਦੀ ਹੈ ਅਤੇ ਕਿਵੇਂ?

ਉੱਤਰ:-

ਸ਼ਿਵਬਾਬਾ ਦੀ ਸਭ ਤੋਂ ਵੱਡੀ ਪ੍ਰਵ੍ਰਿਤੀ ਹੈ। ਭਗਤੀ ਵਿੱਚ ਸਭ ਤਵਮੇਵ ਮਾਤਾਸ਼ਚ ਪਿਤਾ ਕਹਿਕੇ ਪੁਕਾਰਦੇ ਹਨ ਤਾਂ ਪ੍ਰਵ੍ਰਿਤੀ ਵਾਲਾ ਹੋਇਆ ਨਾ। ਪ੍ਰੰਤੂ ਜਦੋਂ ਤੱਕ ਉਹ ਸਾਕਾਰ ਵਿੱਚ ਨਾ ਆਉਣ ਉਦੋਂ ਤੱਕ ਉਨ੍ਹਾਂ ਦੀ ਕੋਈ ਪ੍ਰਵ੍ਰਿਤੀ ਨਹੀਂ ਕਿਉਂਕਿ ਉੱਪਰ ਵਿੱਚ ਤਾਂ ਆਤਮਾਵਾਂ ਬਾਪ ਦੇ ਨਾਲ ਨਿਰਾਕਾਰੀ ਰੂਪ ਵਿੱਚ ਰਹਿੰਦਿਆਂ ਹਨ। ਜਦੋਂ ਸਾਕਾਰ ਵਿੱਚ ਆਕੇ ਇਸ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਸਭ ਤੋਂ ਵੱਡੀ ਪ੍ਰਵ੍ਰਿਤੀ ਹੈ।

ਓਮ ਸ਼ਾਂਤੀ ਭਾਰਤ ਖਾਸ ਅਤੇ ਦੁਨੀਆਂ ਆਮ ਇਹ ਨਹੀਂ ਜਾਣਦੇ ਕਿ ਬੇਹੱਦ ਦਾ ਬਾਪ ਨਵ੍ਰਿਤੀ ਵਾਲਾ ਹੈ ਜਾਂ ਪ੍ਰਵ੍ਰਿਤੀ ਵਾਲਾ? ਜਦੋਂ ਬਾਪ ਆਉਂਦੇ ਹਨ, ਤਾਂ ਬੱਚੇ – ਬੱਚੇ ਕਹਿ ਬੁਲਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪੁਕਾਰਿਆ ਵੀ ਜਾਂਦਾ ਹੈ – ਤਵਮੇਵ ਮਾਤਾਸ਼ਚ ਪਿਤਾ ਤਵਮੇਵ.. ਤਾਂ ਗ੍ਰਹਿਸਥੀ ਬਣ ਜਾਂਦੇ। ਉੱਥੇ ਤਾਂ ਸਭ ਜਾਣਦੇ ਹਨ – ਸ਼ਿਵ ਨਿਰਾਕਾਰ ਹੈ। ਭਾਵੇਂ ਸ਼ਿਵ ਦਾ ਆਕਾਰ ਹੈ ਪਰੰਤੂ ਬਾਲ ਬੱਚੇ ਤਾਂ ਨਹੀਂ ਹਨ। ਜੇਕਰ ਹਨ ਵੀ ਤੇ ਸਭ ਆਤਮਾਵਾਂ ਬੱਚੇ ਹਨ। ਸਭ ਇੱਕ ਜਿਹੇ ਬੱਚੇ ਹਨ, ਇਸਲਈ ਸਮਝਦੇ ਹਨ ਸਭ ਪਰਮਾਤਮਾ ਹੈ। ਆਤਮਾ ਵੀ ਬਿੰਦੀ ਰੂਪ ਹੈ, ਪਰਮਾਤਮਾ ਦਾ ਵੀ ਬਿੰਦੀ ਰੂਪ ਹੈ। ਗ੍ਰਹਿਸਤੀ ਲੋਕ ਵੀ ਗਾਉਂਦੇ ਹਨ ਤਵਮੇਵ ਮਾਤਾਸ਼ਚ ਪਿਤਾ… ਸੰਨਿਆਸੀ ਨਵ੍ਰਿਤੀ ਮਾਰਗ ਵਾਲੇ ਕਹਿ ਦਿੰਦੇ ਪਰਮਾਤਮਾ ਬ੍ਰਹਮ ਹੈ। ਉਹ ਤਵਮੇਵ ਮਾਤਾਸ਼ਚ ਪਿਤਾ ਨਹੀਂ ਕਹਿਣਗੇ। ਉਨ੍ਹਾਂ ਦਾ ਮਾਰਗ ਵੱਖ ਹੈ। ਇਹ ਵੀ ਭੁੱਲ ਕੇ ਲਕਸ਼ਮੀ – ਨਰਾਇਣ ਦੇ ਅੱਗੇ ਜਾਕੇ ਮਹਿਮਾ ਗਾਉਂਦੇ ਹਨ -ਤਵਮੇਵ ਮਾਤਾਸ਼ਚ ਪਿਤਾ ਜਾਂ ਕਹਿਣਗੇ ਅਚਤਮ ਕੇਸ਼ਵਮ.. ਭਗਤੀਮਾਰਗ ਵਿੱਚ ਸਤੁਤੀਆਂ ਤਾਂ ਅਥਾਹ ਗਾਉਂਦੇ ਹਨ। ਅਸੁਲ ਵਿੱਚ ਪਰਮਾਤਮਾ ਬਾਪ ਹੈ, ਉਨ੍ਹਾਂ ਤੋਂ ਵਰਸਾ ਕਿਵੇਂ ਅਤੇ ਕੀ ਮਿਲਣਾ ਹੈ। ਤੁਸੀਂ ਬੱਚੇ ਜਾਣਦੇ ਹੋ – ਉਹ ਬਾਪ ਵੀ ਹੈ, ਦਾਦਾ ਵੀ ਹੈ, ਵੱਡੀ ਮਾਂ ਵੀ ਹੈ, ਪ੍ਰਜਾਪਿਤਾ ਵੀ ਹੈ। ਇਸ ਦਵਾਰਾ ਕਹਿੰਦੇ ਹਨ ਬੱਚੇ, ਮੈਂ ਤੁਹਾਡਾ ਬਾਪ ਵੀ ਹਾਂ ਫਿਰ ਮੈਨੂੰ ਵੀ ਪ੍ਰਵ੍ਰਿਤੀ ਮਾਰਗ ਵਿੱਚ ਆਉਣਾ ਪੈਂਦਾ ਹੈ। ਇਹ ਮੇਰੀ ਯੁਗਲ ਵੀ ਅਤੇ ਬੱਚਾ ਵੀ ਹੈ। ਜਦੋਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ ਉਦੋਂ ਪ੍ਰਵ੍ਰਿਤੀ ਵਾਲਾ ਬਣ ਜਾਂਦਾ ਹਾਂ। ਮੈਨੂੰ ਹੀ ਸੁਪ੍ਰੀਮ ਬਾਪ, ਸੁਪ੍ਰੀਮ ਟੀਚਰ, ਸੁਪ੍ਰੀਮ ਗੁਰੂ ਵੀ ਕਹਿੰਦੇ ਹਨ। ਗੁਰੂ ਗਾਈਡ ਕਰਦੇ ਹਨ ਮੁਕਤੀ ਦੇ ਲਈ। ਉਹ ਤਾਂ ਹੈ ਸਭ ਝੂਠ। ਇਹ ਹੈ ਸੱਤ। ਅੰਗਰੇਜ਼ੀ ਵਿੱਚ ਪਰਮਾਤਮਾ ਨੂੰ ਟਰੁੱਥ ਕਹਿੰਦੇ ਹਨ। ਤਾਂ ਟਰੁੱਥ ਕੀ ਆਕੇ ਸੱਚ ਦੱਸਦੇ ਹਨ, ਇਹ ਕਿਸੇ ਨੂੰ ਪਤਾ ਨਹੀਂ। ਸਾਨੂੰ ਤੁਹਾਨੂੰ ਵੀ ਪਤਾ ਨਹੀਂ ਸੀ। ਤਾਂ ਜਿਵੇੰ ਨਵੀਂ ਗੱਲ ਹੋ ਗਈ ਨਾ। ਉਹ ਗਿਆਨ ਦਾ ਸਾਗਰ, ਸੱਚਖੰਡ ਸਥਾਪਨ ਕਰਨ ਵਾਲਾ ਹੈ। ਜਰੂਰ ਕਦੇ ਸੱਚ ਦੱਸ ਕੇ ਗਿਆ ਹੈ ਤਾਂ ਤੇ ਗਾਇਨ ਹੈ। ਸੱਚਖੰਡ ਨੂੰ ਹੈਵਿਨ ਕਹਿੰਦੇ ਹਨ। ਉੱਥੇ ਡੀ. ਟੀ. ਸਾਵਰੰਟੀ ਵਿਖਾਉਂਦੇ ਹਨ। ਹੁਣ ਹੈ ਪੁਰਾਣੀ ਦੁਨੀਆਂ, ਫਿਰ ਨਵੀਂ ਦੁਨੀਆਂ ਹੋਣ ਵਾਲੀ ਹੈ। ਪੁਰਾਣੀ ਦੁਨੀਆਂ ਨੂੰ ਅੱਗ ਲੱਗਣੀ ਹੈ। ਸਥਾਪਨਾ ਦੇ ਸਮੇਂ ਵਿਨਾਸ਼ ਵੀ ਗਾਇਆ ਜਾਂਦਾ ਹੈ। ਕਰਨ – ਕਰਾਵਨਹਾਰ ਪਰਮਾਤਮਾ ਗਾਇਆ ਹੋਇਆ ਹੈ। ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਕਿਵੇਂ ਕਰਾਉਂਦੇ ਹਨ? ਉਹ ਤਾਂ ਖ਼ੁਦ ਹੀ ਆਕੇ ਦੱਸਣਗੇ। ਮਨੁੱਖ ਕੁਝ ਵੀ ਨਹੀਂ ਜਾਣਦੇ। ਕਹਿੰਦੇ ਹਨ ਪਰਮਾਤਮਾ ਕਰਨ – ਕਰਾਵਨਹਾਰ ਹੈ। ਅਤੇ ਫਿਰ ਡਰਾਮੇ ਦਾ ਵੀ ਪਤਾ ਪੈ ਗਿਆ। ਕਲਯੁਗ ਅੰਤ, ਸਤਿਯੁਗ ਆਦਿ… ਇਸ ਸੰਗਮ ਨੂੰ ਹੀ ਉੱਚ ਮਨਾਉਣਾ ਚਾਹੀਦਾ ਹੈ। ਕਲਯੁਗ ਦੇ ਬਾਦ ਆਉਂਦਾ ਹੈ ਸਤਿਯੁਗ। ਫਿਰ ਹੇਠਾਂ ਉਤਰਨਾ ਹੁੰਦਾ ਹੈ। ਸਵਰਗ, ਨਰਕ ਗਾਇਆ ਹੋਇਆ ਹੈ। ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ। ਜਰੂਰ ਕਿਸੇ ਸਮੇਂ ਸਵਰਗਵਾਸੀ ਹੋਏ ਹਨ। ਇਹ ਖਾਸ ਭਾਰਤਵਾਸੀ ਹੀ ਕਹਿੰਦੇ ਹਨ ਕਿਉਂਕਿ ਜਾਣਦੇ ਹਨ ਕਿਉਂਕਿ ਜਾਣਦੇ ਹਨ ਭਾਰਤ ਸਭ ਤੋਂ ਪ੍ਰਾਚੀਨ ਹੈ। ਤਾਂ ਜਰੂਰ ਇਹ ਹੀ ਹੇਵਿਨ ਹੋਵੇਗਾ। ਗੱਲਾਂ ਕਿੰਨੀਆਂ ਸਹਿਜ ਹਨ ਪ੍ਰੰਤੂ ਡਰਾਮਾਨੁਸਾਰ ਸਮਝਦੇ ਨਹੀਂ ਹਨ ਤਾਂ ਤੇ ਬਾਪ ਆਉਂਦੇ ਹਨ ਸਮਝਾਉਣ। ਪੁਕਾਰਦੇ ਵੀ ਹਨ ਬਾਬਾ ਆਓ। ਤੁਹਾਡੇ ਵਿੱਚ ਜੋ ਨਾਲੇਜ ਹੈ ਉਹ ਆਕੇ ਸਾਨੂੰ ਦਵੋ। ਪਤਿਤਾਂ ਨੂੰ ਪਾਵਨ ਬਣਾਉਣ ਆਓ। ਫਿਰ ਕਹਿੰਦੇ ਹਨ ਸਾਡਾ ਦੁਖ ਹਰਕੇ ਸੁਖ ਦਵੋ, ਪਰ ਇਹ ਪਤਾ ਨਹੀਂ ਕਿ ਕੀ ਨਾਲੇਜ ਦੇਣਗੇ! ਕੀ ਸੁਖ ਦੇਣਗੇ! ਹੁਣ ਤੁਸੀਂ ਬੱਚੇ ਜਾਣਦੇ ਹੋ ਉਹ ਬਾਪ ਹੈ ਤਾਂ ਜਰੂਰ ਬਾਪ ਤੋਂ ਰਚਨਾ ਹੋਈ ਹੋਵੇਗੀ। ਫਾਦਰ ਮਾਨਾ ਰਚਤਾ। ਬੱਚੇ ਨੇ ਫਾਦਰ ਕਿਹਾ ਤਾਂ ਕ੍ਰਿਸ਼ਚਨ ਠਹਿਰੇ। ਕ੍ਰਿਏਸ਼ਨ ਵੀ ਜਰੂਰ ਕਿਧਰੇ ਤੋਂ ਪੈਦਾ ਹੋਈ ਹੋਵੇਗੀ। ਫਿਰ ਬੱਚਿਆਂ ਨੂੰ ਪ੍ਰਾਪਰਟੀ ਵੀ ਦਿੱਤੀ ਹੋਵੇਗੀ। ਇਹ ਤਾਂ ਕਾਮਨ ਗੱਲ ਹੈ, ਇਸਲਈ ਹੀ ਮੈਨੂੰ ਤਵਮੇਵ ਮਾਤਾਸ਼ਚ ਪਿਤਾ ਕਹਿੰਦੇ ਹਨ। ਤਾਂ ਬਾਬਾ ਬੜਾ ਗ੍ਰਹਿਸਤੀ ਹੋਇਆ ਨਾ। ਬੁਲਾਉਂਦੇ ਵੀ ਹਨ ਹੇ ਮਾਤਾ ਪਿਤਾ ਆਓ, ਆਕੇ ਪਾਵਨ ਬਨਾਓ। ਹੁਣ ਫਾਦਰ ਤਾਂ ਹੈ ਪਰੰਤੂ ਮਦਰ ਬਿਗਰ ਰਚਨਾ ਕਿਵੇਂ ਹੋ ਸਕਦੀ ਹੈ। ਇਹ ਫਿਰ ਇੱਥੇ ਰਚਨਾ ਬਾਬਾ ਕਿਵੇਂ ਰਚਦੇ ਹਨ। ਇਹ ਹੈ ਬਿਲਕੁਲ ਨਵੀਂ ਗੱਲ। ਇੱਥੇ ਵੀ ਬਹੁਤਿਆਂ ਦੀ ਬੁੱਧੀ ਵਿੱਚ ਠਹਿਰਦਾ ਨਹੀਂ ਹੈ ਹੋਰ ਸਭ ਜਗ੍ਹਾ ਸਿਰ੍ਫ ਪਰਮਾਤਮਾ ਨੂੰ ਫਾਦਰ ਕਹਿ ਬੁਲਾਉਂਦੇ ਹਨ। ਇੱਥੇ ਦੋਵੇਂ ਹੀ ਮਦਰ ਫਾਦਰ, ਤਾਂ ਪ੍ਰਵ੍ਰਿਤੀ ਮਾਰਗ ਹੋਇਆ ਨਾ। ਉੱਥੇ ਸਿਰ੍ਫ ਫਾਦਰ ਕਹਿਣ ਨਾਲ ਉਨ੍ਹਾਂ ਨੂੰ ਮੁਕਤੀ ਦਾ ਵਰਸਾ ਮਿਲਦਾ ਹੈ। ਉਹ ਆਉਂਦੇ ਵੀ ਪਿੱਛੋਂ ਹਨ। ਇਹ ਤਾਂ ਸਭ ਜਾਣਦੇ ਹਨ। ਕ੍ਰਿਸ਼ਚਨ ਧਰਮ ਦੇ ਅੱਗੇ ਬੋਧੀ ਧਰਮ ਸੀ, ਉਨ੍ਹਾਂ ਤੋਂ ਅੱਗੇ ਇਸਲਾਮੀ ਧਰਮ ਸੀ। ਇਸ ਸੀੜੀ ਵਿੱਚ ਹੋਰ ਧਰਮ ਤੇ ਹਨ ਨਹੀਂ ਇਸਲਈ ਗੋਲੇ ਦੇ ਬਾਜੂ ਵਿੱਚ ਰੱਖਣਾ ਚਾਹੀਦਾ। ਇਹ ਹੈ ਪਾਠਸ਼ਾਲਾ। ਹੁਣ ਪਾਠਸ਼ਾਲਾ ਵਿੱਚ ਸਿਰ੍ਫ ਇੱਕ ਕਿਤਾਬ ਥੋੜ੍ਹੇ ਹੀ ਹੋਵੇਗਾ। ਪਾਠਸ਼ਾਲਾ ਵਿੱਚ ਤਾਂ ਮੈਪਸ ਵੀ ਚਾਹੀਦੇ ਹਨ। ਉਹ ਜਿਸਮਾਨੀ ਵਿਧਿਆ ਤਾਂ ਕੰਮ ਵਿੱਚ ਨਹੀਂ ਆਵੇਗੀ। ਮੈਪਸ ਨਾਲ ਮਨੁੱਖ ਝੱਟ ਸਮਝ ਜਾਣਗੇ। ਇਹ ਤੁਹਾਡੇ ਮੁੱਖ ਮੈਪਸ ਹਨ। ਕਿੰਨਾਂ ਵਿਸਤਾਰ ਨਾਲ ਸਮਝਾਇਆ ਜਾਂਦਾ ਹੈ ਫਿਰ ਵੀ ਪਥਰਬੁੱਧੀ ਸਮਝਦੇ ਨਹੀਂ। ਬਾਬਾ ਨੇ ਸਮਝਾਇਆ ਹੈ – ਪ੍ਰਦਰਸ਼ਨੀ ਵਿੱਚ ਤ੍ਰਿਮੂਰਤੀ ਤੇ ਹੀ ਪਹਿਲਾਂ ਸਮਝਾਉਣਾ ਹੈ। ਇਹ ਤੁਹਾਡਾ ਬਾਬਾ ਹੈ, ਉਹ ਦਾਦਾ ਹੈ। ਗਿਆਨ ਕਿਵੇਂ ਦੇਵੇ? ਵਰਸਾ ਕਿਵੇਂ ਦੇਣ! ਭਾਰਤਵਾਸੀਆਂ ਨੂੰ ਹੀ ਵਰਸਾ ਮਿਲਣਾ ਹੈ। ਪਰਮਪਿਤਾ ਪਰਮਾਤਮਾ, ਬ੍ਰਾਹਮਣ, ਦੇਵਤਾ, ਸ਼ਤ੍ਰੀ 3 ਧਰਮਾਂ ਦੀ ਸਥਾਪਨਾ ਕਰਦੇ ਹਨ। ਬ੍ਰਹਮਾ ਦਵਾਰਾ ਬ੍ਰਾਹਮਣ ਹੀ ਰਚਦੇ ਹਨ, ਇਹ ਹੈ ਯੱਗ, ਇਸਨੂੰ ਕਿਹਾ ਜਾਂਦਾ ਹੈ ਰੂਦ੍ਰ ਗਿਆਨ ਯੱਗ। ਹੋਰ ਭਗਤੀਮਾਰਗ ਦੇ ਜੋ ਯੱਗ ਹਨ – ਉਹ ਦੇਰੀ ਨਾਲ ਸ਼ੁਰੂ ਹੁੰਦੇਂ ਹਨ ਕਿਉਂਕਿ ਪਹਿਲਾਂ – ਪਹਿਲਾਂ ਸ਼ੂਰੁ ਹੁੰਦੀ ਹੈ ਸ਼ਿਵ ਦੀ ਪੂਜਾ ਫਿਰ ਦੇਵਤਾਵਾਂ ਦੀ ਪੂਜਾ। ਉਸ ਸਮੇਂ ਕੋਈ ਯਗ ਨਹੀਂ ਹੁੰਦਾ। ਬਾਦ ਵਿੱਚ ਇਹ ਯਗ ਕਰਨਾ ਸ਼ੁਰੂ ਕਰਦੇ ਹਨ। ਪਹਿਲੇ ਦੇਵਤਾਵਾਂ ਦੀ ਪੂਜਾ ਕਰਦੇ ਹਨ, ਫੁੱਲ ਚੜ੍ਹਾਉਂਦੇ ਹਨ। ਹੁਣ ਤੁਸੀਂ ਪੂਜਾ ਲਾਇਕ ਨਹੀਂ ਹੋ। ਲੋਕੀ ਸ਼ਿਵ ਦੇ ਉੱਪਰ ਜਾਕੇ ਅੱਕ – ਧਤੂਰਾ ਕਿਉਂ ਚੜ੍ਹਾਉਂਦੇ ਹਨ? ਬਾਪ ਸਮਝਾਉਂਦੇ ਹਨ – ਤੁਸੀਂ ਸਭ ਕੰਡੇ ਸੀ। ਉਨ੍ਹਾਂ ਤੋਂ ਫਿਰ ਕੋਈ ਸਦਾ ਗੁਲਾਬ, ਕੋਈ ਗੁਲਾਬ, ਕੋਈ ਮੋਤੀਆ ਬਣਦੇ ਹਨ। ਕੋਈ ਫਿਰ ਅੱਕ ਦੇ ਫੁੱਲ ਵੀ ਬਣ ਪੈਂਦੇ ਹਨ। ਪੂਰਾ ਨਹੀਂ ਪੜ੍ਹਦੇ ਤਾਂ ਅੱਕ ਬਣ ਜਾਂਦੇ ਹਨ। ਕੋਈ ਕੰਮ ਦੇ ਨਹੀਂ ਰਹਿੰਦੇ। ਸ਼ਿਵਬਾਬਾ ਤੇ ਸਭ ਕੰਡੇ ਚੜ੍ਹਦੇ ਹਨ, ਫਿਰ ਉਨ੍ਹਾਂ ਨੂੰ ਫੁੱਲ ਬਨਾਉਂਦੇ ਹਨ ਪ੍ਰੰਤੂ ਫੁੱਲਾਂ ਦੀ ਵੀ ਵਰੇਇਟੀ ਬਣ ਜਾਂਦੀ ਹੈ। ਬਗੀਚੇ ਵਿੱਚ ਵਰੇਇਟੀ ਫੁੱਲ ਹੁੰਦੇ ਹਨ ਨਾ। ਤੁਹਾਡੇ ਵਿੱਚ ਵੀ ਨੰਬਰਵਾਰ ਹਨ ਨਾ। ਕੋਈ ਤਖਤਨਸ਼ੀਨ ਬਣਨਗੇ, ਕੋਈ ਕੀ ਬਣਨਗੇ – ਇਹ ਸਭ ਗੱਲਾਂ ਬਾਪ ਹੀ ਸਮਝਾਉਂਦੇ ਹਨ ਹੋਰ ਕੋਈ ਸਮਝਾ ਨਹੀਂ ਸਕਦਾ। ਭਗਤੀ ਮਾਰਗ ਕਿੰਨਾ ਲੰਬਾ ਚੌੜਾ ਹੈ। ਪਰੰਤੂ ਉਸ ਵਿੱਚ ਗਿਆਨ ਜਰਾ ਵੀ ਨਹੀਂ। ਸਤਿਯੁਗ ਵਿੱਚ ਦੇਵੀ – ਦੇਵਤਾ ਸਨ। ਕਲਯੁਗ ਵਿੱਚ ਇੱਕ ਵੀ ਦੇਵਤਾ ਨਹੀਂ। ਤਾਂ ਜਰੂਰ ਪਰਮਾਤਮਾ ਨੇ ਮਨੁੱਖਾਂ ਨੂੰ ਦੇਵਤਾ ਬਣਾਇਆ ਹੋਵੇਗਾ। ਤਾਂ ਬਾਪ ਆਕੇ ਅਜਿਹਾ ਕਰਮ ਸਿਖਾਉਂਦੇ ਹਨ ਜੋ ਮਨੁੱਖ ਸਿੱਖਕੇ, ਦੈਵੀਗੁਣ ਧਾਰਨ ਕਰ ਦੇਵੀ – ਦੇਵਤਾ ਬਣ ਗਏ। ਹੋਰ ਧਰਮ ਵਾਲੇ ਕੀ ਸਿਖਾਉਣਗੇ? ਕਿਉਂਕਿ ਉਨ੍ਹਾਂ ਨੂੰ ਤਾਂ ਉੱਪਰ ਤੋਂ ਉਨ੍ਹਾਂ ਦੇ ਪਿਛਾੜੀ ਵਿੱਚ ਆਉਣਾ ਹੈ। ਤਾਂ ਉਹ ਸਿਰ੍ਫ ਪਵਿਤ੍ਰਤਾ ਦਾ ਗਿਆਨ ਦਿੰਦੇ ਹਨ। ਕ੍ਰਾਈਸਟ ਜਦੋਂ ਆਉਂਦਾ ਹੈ ਤਾਂ ਕ੍ਰਿਸ਼ਚਨ ਤਾਂ ਕੋਈ ਹੈ ਨਹੀਂ। ਉੱਪਰ ਤੋਂ ਉਨ੍ਹਾਂ ਦੇ ਪਿਛਾੜੀ ਆਉਂਦੇ ਹਨ। ਬਾਬਾ ਨੇ ਸਮਝਾਇਆ ਹੈ ਮੁੱਖ ਧਰਮ ਹਨ 4, ਜੋ ਧਰਮ ਸਥਾਪਨ ਕਰਦੇ ਹਨ, ਉਨ੍ਹਾਂ ਦਾ ਜੋ ਸ਼ਾਸਤਰ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਧਰਮ ਸ਼ਾਸਤਰ। ਤਾਂ ਮੁੱਖ ਹਨ 4 ਧਰਮ। ਬਾਕੀ ਸਭ ਹਨ ਛੋਟੇ – ਛੋਟੇ ਧਰਮ ਜੋ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਇਸਲਾਮੀ ਧਰਮ ਵਾਲਿਆਂ ਦਾ ਸ਼ਾਸਤਰ ਆਪਣਾ, ਬੋਧੀਆਂ ਦਾ ਆਪਣਾ। ਤਾਂ ਧਰਮ ਸ਼ਾਸਤਰ ਸਿਰ੍ਫ ਇਹ ਹੀ ਠਹਿਰੇ। ਬ੍ਰਾਹਮਣ ਧਰਮ ਤਾਂ ਹੁਣ ਦਾ ਹੈ। ਉਹ ਲੋਕੀ ਗਾਉਂਦੇ ਹਨ, ਬ੍ਰਾਹਮਣ ਦੇਵਤਾ ਨਮਾ… ਤਾਂ ਉਨ੍ਹਾਂ ਬ੍ਰਾਹਮਣਾਂ ਨੂੰ ਸਮਝਾਉਣਾ ਹੈ ਕਿ ਪਰਮਾਤਮਾ ਜਦੋਂ ਬ੍ਰਹਮਾ ਦਵਾਰਾ ਆਕੇ ਬ੍ਰਹਮਾ ਮੁਖਵੰਸ਼ਾਵਲੀ ਰਚਦੇ ਹਨ। ਉਹ ਹੀ ਸੱਚੇ ਬ੍ਰਾਹਮਣ ਹਨ। ਤੁਸੀਂ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਹੋ ਹੀ ਨਹੀਂ। ਤੁਸੀਂ ਸਿਰ੍ਫ ਆਪਣੇ ਨੂੰ ਬ੍ਰਾਹਮਣ ਕਹਾਉਂਦੇ ਹੋ, ਪਰੰਤੂ ਅਰਥ ਨਹੀਂ ਜਾਣਦੇ। ਬ੍ਰਹਮਾ ਭੋਜਣ ਜਦੋਂ ਖਾਂਦੇ ਹਨ ਤਾਂ ਸੰਸਕ੍ਰਿਤ ਵਿੱਚ ਸ਼ਲੋਕ ਪੜ੍ਹ ਬ੍ਰਹਮਾ ਭੋਜਣ ਦੀ ਮਹਿਮਾ ਗਾਉਂਦੇ ਹਨ। ਮਹਿਮਾ ਸਾਰੀ ਫਾਲਤੂ ਕਰਦੇ ਹਨ। ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਬ੍ਰਾਹਮਣ ਕਿਵੇਂ ਠਹਿਰੇ? ਪਹਿਲਾਂ ਤਾਂ ਬ੍ਰਹਮਾ ਚਾਹੀਦਾ – ਜਿਸ ਦਵਾਰਾ ਪਰਮਾਤਮਾ ਸ੍ਰਿਸ਼ਟੀ ਰਚੇ। ਤਾਂ ਸੱਚੇ ਬ੍ਰਾਹਮਣ ਹੋ ਤੁਸੀਂ। ਬ੍ਰਾਹਮਣਾਂ ਨੂੰ ਤੇ ਚੋਟੀ ਵਿਖਾਉਂਦੇ ਹਨ ਨਾ। ਵਿਰਾਟ ਰੂਪ ਵਿੱਚ ਫਿਰ ਬ੍ਰਾਹਮਣ ਵਿਖਾਉਂਦੇ ਨਹੀਂ। ਤਾਂ ਬ੍ਰਾਹਮਣ ਆਏ ਕਿਥੋਂ। ਤੁਸੀਂ ਆਪਣੇ ਨੂੰ ਬ੍ਰਾਹਮਣ ਕਹਾਉਂਦੇ ਹੋ ਤਾਂ ਪਰਮਾਤਮਾ ਜਦੋਂ ਆਕੇ ਨਵੀਂ ਰਚਨਾ ਰਚੇ ਤਾਂ ਬ੍ਰਾਹਮਣ ਹੋਣ, ਫਿਰ ਬ੍ਰਾਹਮਣ ਹੀ ਦੇਵਤਾ ਬਣਦੇ ਹਨ। ਬ੍ਰਾਹਮਣ ਹੁੰਦੇ ਹੀ ਹਨ ਸੰਗਮ ਤੇ। ਕਲਯੁਗ ਵਿੱਚ ਸਾਰੇ ਸ਼ੂਦ੍ਰ ਹਨ। ਬ੍ਰਾਹਮਣਾਂ ਦੀ ਬਹੁਤ ਮਹਿਮਾ ਕਰਦੇ ਹਨ। ਇਹ ਸਭ ਗੱਲਾਂ ਬਾਬਾ ਸਮਝਾਉਂਦੇ ਹਨ। ਅਲਫ਼ ਬੇ, ਬਾਕੀ ਹੈ ਡੀਟੇਲ। ਭਗਤੀ ਦਾ ਵੀ ਸਮਝਾਉਣਾ ਪਵੇ। ਬਾਬਾ ਕਹਿ ਦਿੰਦੇ ਤੁਸੀਂ ਕੋਈ ਭਗਤ ਹੋ, ਬਾਕੀ ਬਾਬਾ ਕਦੇ ਗੁੱਸਾ ਆਦਿ ਨਹੀਂ ਕਰਦੇ ਹਨ। ਬਾਪ ਸਮਝਾਉਣੀ ਤਾਂ ਦੇਵੇਗਾ ਨਾ ਕਿਉਂਕਿ ਬੱਚੇ ਜੇਕਰ ਭੁੱਲ ਕਰਦੇ ਹਨ ਤਾਂ ਨਾਮ ਬਦਨਾਮ ਕਿਸ ਦਾ ਹੋਵੇਗਾ? ਸ਼ਿਵਬਾਬਾ ਦਾ ਇਸ ਲਈ ਬਾਬਾ ਬੱਚਿਆਂ ਦੇ ਕਲਿਆਣ ਅਰਥ ਸਿੱਖਿਆ ਦਿੰਦੇ ਹਨ। ਸਮਝੋ ਇਨ੍ਹਾਂ ਤੋਂ ਕੋਈ ਭੁੱਲ ਹੋ ਜਾਂਦੀ ਹੈ ਤਾਂ ਵੀ ਉਸਨੂੰ ਸੁਧਾਰਨ ਦੇ ਲਈ ਡਰਾਮੇ ਵਿੱਚ ਨੂੰਧ ਹੈ। ਉਸ ਨਾਲ ਵੀ ਫਾਇਦਾ ਨਿਕਲੇਗਾ ਨਾ ਕਿਉਂਕਿ ਇਹ ਵੱਡਾ ਬੱਚਾ ਹੈ ਨਾ। ਸਾਰਾ ਮਦਾਰ ਇਸ ਤੇ ਹੈ, ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਕਹਿੰਦੇ ਹਨ ਇਵੇਂ ਕਰੋ ਤਾਂ ਕਰ ਦੇਣਾ ਚਾਹੀਦਾ। ਤਾਂ ਨੁਕਸਾਨ ਨਾਲ ਵੀ ਫਾਇਦਾ ਨਿਕਲ ਆਵੇਗਾ ਨੁਕਸਾਨ ਦੀ ਕੋਈ ਗੱਲ ਨਹੀਂ। ਹਰ ਗੱਲ ਵਿੱਚ ਕਲਿਆਣ ਹੀ ਕਲਿਆਣ ਹੈ। ਅਕਲਿਆਣ ਵੀ ਡਰਾਮੇ ਵਿੱਚ ਸੀ। ਭੁੱਲਾਂ ਤਾਂ ਸਭ ਤੋਂ ਹੁੰਦੀਆਂ ਰਹਿਣਗੀਆਂ। ਪ੍ਰੰਤੂ ਅੰਤ ਵਿੱਚ ਕਲਿਆਣ ਤਾਂ ਕਿਸੇ ਵੀ ਹਾਲਾਤ ਵਿੱਚ ਹੋਣਾ ਹੈ ਕਿਉਂਕਿ ਬਾਪ ਹੈ ਕਲਿਆਣ ਕਾਰੀ। ਸਭ ਦਾ ਕਲਿਆਣ ਕਰਨਾ ਹੈ। ਸਭ ਨੂੰ ਸਦਗਤੀ ਦੇ ਦਿੰਦੇ ਹਨ। ਹੁਣ ਸਭ ਦੀ ਕਿਆਮਤ ਦਾ ਸਮਾਂ ਹੈ। ਪਾਪਾਂ ਦਾ ਬੋਝਾ ਸਭ ਤੇ ਸਿਰ ਤੇ ਹੈ ਤਾਂ ਸਭ ਦਾ ਹਿਸਾਬ – ਕਿਤਾਬ ਚੁਕਤੂ ਹੋਵੇਗਾ। ਸਜ਼ਾਵਾਂ ਮਿਲਣ ਵਿੱਚ ਦੇਰੀ ਨਹੀਂ ਲਗਦੀ ਹੈ। ਸੈਕਿੰਡ ਵਿੱਚ ਜੀਵਨ ਮੁਕਤੀ ਮਿਲਦੀ ਹੈ ਤਾਂ ਸੈਕਿੰਡ ਵਿੱਚ ਪਾਪਾਂ ਦੀ ਸਜ਼ਾ ਨਹੀਂ ਭੋਗ ਸਕਦੇ ਹਨ! ਜਿਵੇੰ ਕਾਸ਼ੀ ਕਲਵਟ ਵਿੱਚ ਹੁੰਦਾ ਹੈ। ਸ਼ਰੀਰ ਛੁੱਟ ਜਾਂਦਾ ਹੈ। ਪਰ ਇਵੇਂ ਨਹੀਂ ਸ਼ਿਵਬਾਬਾ ਨੂੰ ਜਾਕੇ ਮਿਲੇ। ਨਹੀਂ, ਸਿਰ੍ਫ ਪਿਛਲਾ ਪਾਪਾਂ ਦਾ ਹਿਸਾਬ ਚੁਕਤੂ ਹੋ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦਾ ਹੈ। ਵਿਚੋਂ ਦੀ ਕੋਈ ਵਾਪਿਸ ਨਹੀਂ ਜਾ ਸਕਦਾ। ਭਾਵੇਂ ਗਿਆਨ ਸੈਕਿੰਡ ਦਾ ਹੈ ਪਰੰਤੂ ਪੜ੍ਹਾਈ ਤਾਂ ਪੜ੍ਹਨੀ ਹੈ। ਰੋਜ਼ ਸ਼ਿਵਬਾਬਾ ਦੀ ਆਤਮਾ ਜੋ ਗਿਆਨ ਦਾ ਸਾਗਰ ਹੈ, ਉਹ ਹੀ ਆਕੇ ਪੜ੍ਹਾਉਂਦੇ ਹਨ। ਕ੍ਰਿਸ਼ਨ ਤਾਂ ਦੇਹਧਾਰੀ ਹਨ। ਪੁਨਰਜਨਮ ਵਿੱਚ ਆਉਂਦੇ ਹਨ। ਬਾਬਾ ਤਾਂ ਅਜਨਮਾ ਹੈ, ਜਿੰਨ੍ਹਾਂ ਨੂੰ ਪੜ੍ਹਨਾ ਨਹੀਂ ਉਹ ਤਾਂ ਜਰੂਰ ਵਿਘਨ ਪਾਉਣਗੇ। ਯਗ ਵਿੱਚ ਵਿਘਨ ਤੇ ਪੈਣਗੇ ਨਾ। ਆਬਲਾਵਾਂ ਤੇ ਅੱਤਿਆਚਾਰ ਹੋਣਗੇ। ਉਹ ਸਭ ਕੁਝ ਹੋ ਰਿਹਾ ਹੈ ਕਲਪ ਪਹਿਲਾਂ ਮੁਆਫ਼ਿਕ। ਅਸੁਰ ਕਿਵੇਂ ਹੰਗਾਮਾ ਕਰਦੇ ਹਨ, ਚਿੱਤਰ ਫਾੜਦੇ ਹਨ, ਕਿਸੇ ਵਕਤ ਅੱਗ ਲਗਾਉਣ ਵਿੱਚ ਵੀ ਦੇਰੀ ਨਹੀਂ ਕਰਨਗੇ। ਅਸੀਂ ਕੀ ਕਰਾਂਗੇ। ਅੰਦਰ ਵਿੱਚ ਸਮਝਦੇ ਭਾਵੀ, ਬਾਹਰ ਵਿੱਚ ਪੁਲਿਸ ਆਦਿ ਨੂੰ ਰਿਪੋਟ ਕਰਨੀ ਪਵੇਗੀ। ਅੰਦਰ ਵਿੱਚ ਜਾਣਦੇ ਹਨ ਕਲਪ ਪਹਿਲਾਂ ਜੋ ਹੋਇਆ ਸੀ ਸੋ ਹੋਵੇਗਾ, ਇਸ ਵਿੱਚ ਦੁਖ ਦੀ ਕੋਈ ਗੱਲ ਨਹੀਂ। ਨੁਕਸਾਨ ਹੋਇਆ, ਧੋਬੀ ਦੇ ਘਰ ਤੋਂ ਗਈ ਛੂ। ਫਿਰ ਦੂਸਰਾ ਬਣ ਜਾਵੇਗਾ।

ਬਾਬਾ ਨੇ ਕਹਿ ਦਿੱਤਾ – ਜਿੱਥੇ ਪ੍ਰਦਰਸ਼ਨੀ ਆਦਿ ਕਰਦੇ ਹੋ ਤਾਂ 8 ਦਿਨ ਦੇ ਲਈ ਇੰਸ਼ੋਰੈਂਸ ਕਰਵਾ ਦਵੋ। ਕੋਈ ਚੰਗਾ ਆਦਮੀ ਹੋਵੇਗਾ ਤਾਂ ਚਾਰਜ ਵੀ ਨਹੀਂ ਲਵੇਗਾ। ਨਾ ਇੰਨਸ਼ੋਰੈਂਸ ਕੀਤਾ ਤਾਂ ਕੀ ਹੋਵੇਗਾ। ਫਿਰ ਨਵੇਂ ਚੰਗੇ ਚਿੱਤਰ ਬਣ ਜਾਣਗੇ। ਕਦਮ – ਕਦਮ ਵਿੱਚ ਪਦਮ ਹਨ। ਤੁਹਾਡਾ ਕਦਮ – ਕਦਮ, ਸੈਕਿੰਡ – ਸੈਕਿੰਡ ਬਹੁਤ ਵੇਲਊਏਬਲ ਹੈ। ਤੁਸੀਂ ਪਦਮਪਤੀ ਬਣਦੇ ਹੋ, 21 ਜਨਮਾਂ ਦੇ ਲਈ ਬਾਬਾ ਤੋਂ ਵਰਸਾ ਲੈਂਦੇ ਹੋ ਤਾਂ ਕਿੰਨਾਂ ਬਾਬਾ ਤੁਹਾਨੂੰ ਸੁਖੀ ਧਨਵਾਨ ਬਨਾਉਂਦੇ ਹਨ। ਇਨਕਮ ਕਿੰਨੀ ਵੱਡੀ ਹੈ। ਪ੍ਰਜਾ ਵੀ ਕਿੰਨੀ ਸਾਹੂਕਾਰ ਬਣਦੀ ਹੈ। ਇਹ ਹੈ ਸੋਰਸ ਆਫ ਇਨਕਮ 21 ਜਨਮ ਦੇ ਲਈ। ਇਹ ਹੈ ਮਨੁੱਖ ਤੋਂ ਦੇਵਤਾ ਬਨਣ ਦੀ ਪਾਠਸ਼ਾਲਾ। ਪੜ੍ਹਾਉਂਦਾ ਕੌਣ ਹੈ? ਬਾਪ। ਫਿਰ ਅਜਿਹੀ ਪੜ੍ਹਾਈ ਵਿੱਚ ਗਫ਼ਲਤ ਨਹੀਂ ਕਰਨੀ ਚਾਹੀਦੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਦਾ ਸਮ੍ਰਿਤੀ ਰਹੇ ਕਿ ਇਸ ਕਲਿਆਣਕਾਰੀ ਯੁਗ ਵਿੱਚ ਹਰ ਗੱਲ ਵਿੱਚ ਕਲਿਆਣ ਹੈ, ਸਾਡਾ ਅਕਲਿਆਣ ਹੋ ਨਹੀਂ ਸਕਦਾ। ਹਰ ਗੱਲ ਵਿੱਚ ਕਲਿਆਣ ਸਮਝ ਸਦਾ ਨਿਸ਼ਚਿੰਤ ਰਹਿਣਾ ਹੈ।

2. ਸਦਾ ਗੁਲਾਬ ਬਣਨ ਦੇ ਲਈ ਪੜ੍ਹਾਈ ਤੇ ਪੂਰਾ – ਪੂਰਾ ਧਿਆਨ ਦੇਣਾ ਹੈ। ਪੜ੍ਹਾਈ ਵਿੱਚ ਗਫ਼ਲਤ ਨਹੀਂ ਕਰਨੀ ਹੈ। ਅੱਕ ਦਾ ਫੁੱਲ ਨਹੀਂ ਬਣਨਾ ਹੈ।

ਵਰਦਾਨ:-

ਜਿੰਨਾਂ ਜੋ ਸਭ ਨੂੰ ਰਿਗਾਰਡ ਦਿੰਦਾ ਹੈ ਉਨ੍ਹਾਂ ਹੀ ਆਪਣੇ ਰਿਕਾਰਡ ਨੂੰ ਠੀਕ ਰੱਖ ਸਕਦਾ ਹੈ। ਦੂਸਰਿਆਂ ਦਾ ਰਿਗਾਰਡ ਰੱਖਣਾ ਆਪਣਾ ਰਿਕਾਰਡ ਬਣਾਉਣਾ ਹੈ। ਜਿਵੇੰ ਯੱਗ ਦੇ ਮਦਦਗਾਰ ਬਣਨਾ ਹੀ ਮਦਦ ਲੈਣਾ ਹੈ, ਉਵੇਂ ਰਿਗਾਰਡ ਦੇਣਾ ਹੀ ਰੀਗਾਰਡ ਲੈਣਾ ਹੈ। ਇੱਕ ਵਾਰੀ ਦੇਣਾ ਅਤੇ ਅਨੇਕ ਵਾਰੀ ਲੈਣ ਦੇ ਹੱਕਦਾਰ ਬਣ ਜਾਣਾ। ਉਵੇਂ ਕਹਿੰਦੇ ਹਨ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਰਿਗਾਰਡ ਦਵੋ ਲੇਕਿਨ ਜੋ ਸਭ ਨੂੰ ਵੱਡਾ ਸਮਝਕੇ ਰਿਗਾਰਡ ਦਿੰਦੇ ਹਨ ਉਹ ਸਭ ਦੇ ਸਨੇਹੀ ਬਣ ਜਾਂਦੇ ਹਨ। ਇਸਲਈ ਹਰ ਗੱਲ ਵਿੱਚ “ਪਹਿਲੇ ਆਪ” ਦਾ ਪਾਠ ਪੱਕਾ ਕਰੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top