07 November 2021 PUNJABI Murli Today | Brahma Kumaris

07 November 2021 PUNJABI Murli Today | Brahma Kumaris

Read and Listen today’s Gyan Murli in Punjabi 

6 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਤਨ, ਮਨ,ਧਨ ਅਤੇ ਜਨ ਦਾ ਭਾਗ"

ਅੱਜ ਸੱਚੇ ਸਾਹਿਬ ਆਪਣੇ ਸਾਹਿਬਜ਼ਾਦੇ ਅਤੇ ਸਾਹਿਬਜਾਦੀਆਂ ਨੂੰ ਵੇਖ ਰਹੇ ਹਨ। ਬਾਪ ਨੂੰ ਕਹਿੰਦੇ ਹੀ ਹਨ ਸੱਚ, ਇਸਲਈ ਬਾਪਦਾਦਾ ਦਵਾਰਾ ਸਥਾਪਨ ਕੀਤੇ ਹੋਏ ਯੁੱਗ ਦਾ ਨਾਮ ਵੀ ਸਤਿਯੁਗ ਹੈ। ਬਾਪ ਦੀ ਮਹਿਮਾ ਵੀ ਸੱਤ ਬਾਪ, ਸੱਤ ਸਿੱਖਿਅਕ, ਸਤਿਗੁਰੂ ਕਹਿੰਦੇ ਹਨ। ਸੱਤ ਦੀ ਮਹਿਮਾ ਸਦਾ ਹੀ ਸ੍ਰੇਸ਼ਠ ਰਹੀ ਹੈ। ਸੱਤ ਬਾਪ ਦਵਾਰਾ ਤੁਸੀਂ ਸਭ ਸੱਤ ਨਰਾਇਣ ਬਨਣ ਦੇ ਲਈ ਸੱਚੀ ਕਥਾ ਸੁਣ ਰਹੇ ਹੋ। ਅਜਿਹਾ ਸੱਚਾ ਸਾਹਿਬ ਆਪਣੇ ਬੱਚਿਆਂ ਨੂੰ ਵੇਖ ਰਹੇ ਹਨ ਕਿ ਕਿੰਨੇਂ ਬੱਚਿਆਂ ਨੇ ਸੱਚੇ ਸਾਹਿਬ ਨੂੰ ਰਾਜ਼ੀ ਕੀਤਾ ਹੈ। ਸੱਚੇ ਸਾਹਿਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ – ਉਹ ਦਾਤਾ, ਵਿਧਾਤਾ, ਵਰਦਾਤਾ ਹੈ। ਰਾਜ਼ੀ ਰਹਿਣ ਵਾਲੇ ਬੱਚਿਆਂ ਦੀ ਨਿਸ਼ਾਨੀ – ਸਦਾ ਦਾਤਾ ਰਾਜ਼ੀ ਹੈ, ਇਸਲਈ ਅਜਿਹੀਆਂ ਆਤਮਾਵਾਂ ਸਦਾ ਆਪਣੇ ਨੂੰ ਗਿਆਨ ਦੇ ਖਜ਼ਾਨੇ, ਸ਼ਕਤੀਆਂ ਦੇ ਖਜ਼ਾਨੇ, ਗੁਣਾਂ ਦੇ ਖਜ਼ਾਨੇ, ਸਭ ਖਜ਼ਾਨਿਆਂ ਨਾਲ ਭਰਪੂਰ ਅਨੁਭਵ ਕਰਣਗੀਆਂ, ਕਦੇ ਵੀ ਆਪਣੇ ਨੂੰ ਖਜ਼ਾਨਿਆਂ ਤੋਂ ਖਾਲੀ ਨਹੀਂ ਸਮਝਣਗੀਆਂ। ਕੋਈ ਵੀ ਗੁਣ ਜਾਂ ਸ਼ਕਤੀ ਜਾਂ ਗਿਆਨ ਦੇ ਗੂੜੇ ਰਾਜ਼ ਤੋਂ ਵੰਚਿਤ ਨਹੀਂ ਹੋਣਗੀਆਂ। ਗੁਣਾਂ ਦੀ ਜਾਂ ਸ਼ਕਤੀਆਂ ਦੀ ਪਰਸੇਂਟੇਜ ਹੋ ਸਕਦੀ ਹੈ ਲੇਕਿਨ ਕੋਈ ਗੁਣ ਜਾਂ ਕੋਈ ਸ਼ਕਤੀ ਅਜਿਹੀ ਆਤਮਾ ਹੋ ਹੀ ਨਹੀਂ – ਇਹ ਨਹੀਂ ਹੋ ਸਕਦਾ। ਜਿਵੇੰ ਸਮੇਂ ਪ੍ਰਮਾਣ ਕਈ ਬੱਚੇ ਕਹਿੰਦੇ ਹਨ ਮੇਰੇ ਵਿੱਚ ਹੋਰ ਸ਼ਕਤੀਆਂ ਤੇ ਹਨ ਲੇਕਿਨ ਇਹ ਸ਼ਕਤੀ ਜਾਂ ਗੁਣ ਨਹੀਂ ਹੈ। ਤਾਂ ‘ਨਹੀਂ’ ਸ਼ਬਦ ਨਿਸ਼ੇਧ ਹੋਵੇਗਾ। ਅਜਿਹੇ ਦਾਤਾ ਦੇ ਬੱਚੇ ਸਦਾ ਧਨਵਾਨ ਹੋਣਗੇ ਮਤਲਬ ਭਰਪੂਰ ਜਾਂ ਸਪੰਨ ਹੋਣਗੇ। ਦੂਸਰੀ ਮਹਿਮਾ ਹੈ ਭਾਗਿਆਵਿਧਾਤਾ’। ਤਾਂ ਭਾਗਿਆ – ਵਿਧਾਤਾ ਸਾਹਿਬ ਦੇ ਰਾਜ਼ੀ ਦੀ ਨਿਸ਼ਾਨੀ – ਅਜਿਹੇ ਮਾਸਟਰ ਭਾਗਿਆ ਵਿਧਾਤਾ ਬੱਚਿਆਂ ਦੇ ਮੱਥੇ ਤੇ ਸਦਾ ਭਾਗਿਆ ਦਾ ਸਿਤਾਰਾ ਚਮਕਦਾ ਰਹਿੰਦਾ ਹੈ ਮਤਲਬ ਉਨ੍ਹਾਂ ਦੀ ਮੂਰਤ ਅਤੇ ਸੂਰਤ ਤੋਂ ਸਦਾ ਰੂਹਾਨੀ ਚਮਕ ਵਿਖਾਈ ਦਿੰਦੀ ਹੈ। ਮੂਰਤ ਤੋਂ ਸਦਾ ਰਾਜ਼ੀ ਰਹਿਣ ਦੇ ਫੀਚਰਜ਼ ਵਿਖਾਈ ਦੇਣਗੇ, ਸੂਰਤ ਤੋਂ ਸਦਾ ਰੂਹਾਨੀ ਸੀਰਤ ਅਨੁਭਵ ਹੋਵੇਗੀ। ਇਸਨੂੰ ਕਹਿੰਦੇ ਹਨ ਮਸੱਤਕ ਵਿੱਚ ਚਮਕਦਾ ਹੋਇਆ ਭਾਗਿਆ ਦਾ ਸਿਤਾਰਾ। ਹਰ ਗੱਲ ਵਿੱਚ ਤਨ, ਮਨ, ਧਨ, ਜਨ – ਚਾਰੋਂ ਰੂਪਾਂ ਨਾਲ ਆਪਣਾ ਭਾਗਿਆ ਅਨੁਭਵ ਕਰਨਗੇ। ਇਵੇਂ ਨਹੀਂ ਕਿ ਇਨ੍ਹਾਂ ਵਿਚੋਂ ਕੋਈ ਇੱਕ ਭਾਗਿਆ ਦੀ ਪ੍ਰਾਪਤੀ ਦੀ ਕਮੀ ਮਹਿਸੂਸ ਕਰਨਗੇ। ਮੇਰੇ ਭਾਗਿਆ ਵਿੱਚ ਤਿੰਨ ਗੱਲਾਂ ਤੇ ਠੀਕ ਹਨ, ਬਾਕੀ ਇੱਕ ਗੱਲ ਦੀ ਕਮੀ ਹੈ – ਅਜਿਹਾ ਨਹੀਂ।

ਤਨ ਦਾ ਭਾਗਿਆ – ਤਨ ਦਾ ਹਿਸਾਬ – ਕਿਤਾਬ ਕਦੇ ਪ੍ਰਾਪਤੀ ਜਾਂ ਪੁਰਸ਼ਾਰਥ ਦੇ ਰਸੱਤੇ ਵਿੱਚ ਵਿਘਨ ਅਨੁਭਵ ਨਹੀਂ ਹੋਵੇਗਾ, ਤਨ ਕਦੇ ਵੀ ਸੇਵਾ ਤੋਂ ਵੰਚਿਤ ਨਹੀਂ ਹੋਣ ਦੇਵੇਗਾ। ਕਰਮਭੋਗ ਦੇ ਵੇਲੇ ਵੀ ਅਜਿਹੇ ਭਾਗਵਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਸੇਵਾ ਦੇ ਨਿਮਿਤ ਬਣਨਗੇ। ਕਰਮ ਭੋਗ ਨੂੰ ਚਲਾਏਗਾ ਲੇਕਿਨ ਕਰਮਭੋਗ ਦੇ ਵਸ਼ ਚਿਲਾਏਗਾ ਨਹੀਂ। ਚਿਲਾਉਣਾ ਮਤਲਬ ਕਰਮਭੋਗ ਦਾ ਬਾਰ – ਬਾਰ ਵਰਨਣ ਕਰਨਾ ਜਾਂ ਬਾਰ – ਬਾਰ ਕਰਮਭੋਗ ਵੱਲ ਬੁੱਧੀ ਅਤੇ ਸਮੇਂ ਲਗਾਉਂਦੇ ਰਹਿਣਾ। ਛੋਟੀ ਜਿਹੀ ਗੱਲ ਨੂੰ ਵੱਡਾ ਵਿਸਤਾਰ ਕਰਨਾ – ਇਸਨੂੰ ਕਹਿੰਦੇ ਹਨ ਚਿਲਾਉਣਾ ਅਤੇ ਵੱਡੀ ਗੱਲ ਨੂੰ ਗਿਆਨ ਦੇ ਸਾਰ ਨਾਲ ਖਤਮ ਕਰਨਾ – ਇਸਨੂੰ ਕਹਿੰਦੇ ਹਨ ਚਲਾਣਾ। ਤਾਂ ਸਦਾ ਇਹ ਗੱਲ ਯਾਦ ਰੱਖੋ – ਯੋਗੀ ਜੀਵਨ ਦੇ ਲਈ ਭਾਵੇਂ ਛੋਟਾ ਕਰਮਭੋਗ ਹੋਵੇ, ਭਾਵੇਂ ਵੱਡਾ ਹੋਵੇ ਲੇਕਿਨ ਉਸ ਦਾ ਵਰਨਣ ਨਹੀਂ ਕਰੋ, ਕਰਮਭੋਗ ਦੀ ਕਹਾਣੀ ਦਾ ਵਿਸਤਾਰ ਨਹੀਂ ਕਰੋ, ਕਿਉਂਕਿ ਵਰਨਣ ਕਰਨ ਦੇ ਵਕਤ ਅਤੇ ਸ਼ਕਤੀ ਉਸੇ ਵੱਲ ਹੋਣ ਦੇ ਕਾਰਨ ਹੈਲਥ ਕਾਂਸੀਅਸ ਹੋ ਜਾਂਦੇ ਹਨ, ਸੋਲ ਕਾਂਸੀਅਸ ਨਹੀਂ। ਇਹ ਹੈਲਥ ਕਾਂਸੀਅਸ ਰੂਹਾਨੀ ਸ਼ਕਤੀ ਨਾਲ ਹੌਲੀ – ਹੌਲੀ ਨਰਵਸ ਬਣਾ ਦਿੰਦੀ ਹੈ, ਇਸਲਈ ਕਦੇ ਵੀ ਜ਼ਿਆਦਾ ਵਰਨਣ ਨਹੀਂ ਕਰੋ। ਯੋਗੀ ਜੀਵਨ ਕਰਮਭੋਗ ਨੂੰ ਕਰਮਯੋਗ ਵਿੱਚ ਪਰਿਵਰਤਨ ਕਰਨ ਵਾਲਾ ਹੈ। ਇਹ ਹਨ ਸ਼ਰੀਰ ਦੇ ਭਾਗਿਆ ਦੀਆਂ ਨਿਸ਼ਾਨੀਆਂ।

ਮਨ ਦਾ ਭਾਗਿਆ – ਮਨ ਸਦਾ ਹਰਸ਼ਿਤ ਰਹੇਗਾ। ਕਿਉਂਕਿ ਭਾਗਿਆ ਦੇ ਪ੍ਰਾਪਤੀ ਦੀ ਨਿਸ਼ਾਨੀ ਹਰਸ਼ਿਤ ਰਹਿਣਾ ਹੀ ਹੈ। ਜੋ ਭਰਪੂਰ ਹੁੰਦਾ ਹੈ ਉਹ ਸਦਾ ਹੀ ਮਨ ਤੋਂ ਮੁਸਕਾਉਂਦਾ ਰਹਿੰਦਾ ਹੈ। ਮਨ ਦੇ ਭਾਗਵਾਨ ਸਦਾ ਇੱਛਾ ਮਾਤਰਮ ਅਵਿਧਿਆ ਦੀ ਸਥਿਤੀ ਵਾਲੇ ਹੁੰਦੇ ਹਨ। ਭਾਗਿਆਵਿਧਾਤਾ ਦੇ ਰਾਜ਼ੀ ਹੋਣ ਦੇ ਕਾਰਨ ਸ੍ਰਵ ਪ੍ਰਾਪਤੀ ਸਪੰਨ ਅਨੁਭਵ ਕਰਨ ਦੇ ਕਾਰਨ ਮਨ ਦਾ ਲਗਾਵ ਅਤੇ ਝੁਕਾਵ ਵਿਅਕਤੀ ਜਾਂ ਵਸੱਤੂ ਵੱਲ ਨਹੀਂ ਹੋਵੇਗਾ। ਇਸਨੂੰ ਹੀ ਸਾਰ ਰੂਪ ਵਿੱਚ ਕਹਿੰਦੇ ਹੋ ” ਮਨਮਨਾਭਵ”। ਮਨ ਨੂੰ ਬਾਪ ਵੱਲ ਲਗਾਉਣ ਵਿੱਚ ਮਿਹਨਤ ਨਹੀਂ ਹੋਵੇਗੀ ਲੇਕਿਨ ਸਹਿਜ ਹੀ ਮਨ ਬਾਪ ਦੀ ਮੁਹੱਬਤ ਦੇ ਸੰਸਾਰ ਵਿੱਚ ਰਹੇਗਾ। ਇੱਕ ਬਾਪ ਦੂਜਾ ਨਾ ਕੋਈ – ਇਸੇ ਅਨੁਭੂਤੀ ਨੂੰ ਮਨ ਦਾ ਭਾਗਿਆ ਕਹਿੰਦੇ ਹਨ।

ਧਨ ਦਾ ਭਾਗਿਆ – ਗਿਆਨ ਧਨ ਤੇ ਹੈ ਹੀ ਲੇਕਿਨ ਸਥੂਲ ਧਨ ਦਾ ਵੀ ਮਹੱਤਵ ਹੈ। ਧਨ ਦੇ ਭਾਗਿਆ ਦਾ ਅਰਥ ਇਹ ਨਹੀਂ ਕਿ ਬ੍ਰਾਹਮਣ ਜੀਵਨ ਵਿੱਚ ਲੱਖਾਪਤੀ ਜਾਂ ਕਰੋੜਾਂਪਤੀ ਬਣਨਗੇ ਲੇਕਿਨ ਧਨ ਦੇ ਭਾਗਿਆ ਦੀ ਨਿਸ਼ਾਨੀ ਹੈ ਕਿ ਸੰਗਮਯੁਗ ਤੇ ਜਿੰਨਾਂ ਤੁਹਾਨੂੰ ਬ੍ਰਾਹਮਣ ਆਤਮਾਵਾਂ ਨੂੰ ਖਾਣ – ਪੀਣ ਅਤੇ ਆਰਾਮ ਨਾਲ ਰਹਿਣ ਲਈ ਜਰੂਰਤ ਹੈ, ਉਤਨਾ ਆਰਾਮ ਨਾਲ ਮਿਲੇਗਾ। ਅਤੇ ਨਾਲ – ਨਾਲ ਧਨ ਚਾਹੀਦਾ ਹੈ ਸੇਵਾ ਦੇ ਲਈ। ਤਾਂ ਸੇਵਾ ਦੇ ਲਈ ਵੀ ਕਦੇ ਸਮੇਂ ਤੇ ਕਮੀ ਜਾਂ ਖਿੱਚਾਤਾਨੀ ਅਨੁਭਵ ਨਹੀਂ ਕਰਨਗੇ। ਕਿਵੇਂ ਵੀ, ਕਿਥੋਂ ਤੋਂ ਵੀ ਸੇਵਾ ਦੇ ਸਮੇਂ ਤੇ ਭਾਗਿਆਵਿਧਾਤਾ ਬਾਪ ਕਿਸੇ ਨੂੰ ਨਿਮਿਤ ਬਣਾ ਹੀ ਦਿੰਦੇ ਹਨ। ਧਨ ਦੇ ਭਗਿਆਵਾਨ ਕਦੇ ਵੀ ਆਪਣੇ ਨਾਮ ਦੀ ਜਾਂ ਸ਼ਾਨ ਦੀ ਇੱਛਾ ਕਾਰਨ ਸੇਵਾ ਨਹੀਂ ਕਰਨਗੇ। ਜੇਕਰ ਨਾਮ – ਸ਼ਾਨ ਦੀ ਇੱਛਾ ਹੈ ਤਾਂ ਅਜਿਹੇ ਸਮੇਂ ਤੇ ਭਾਗਿਆਵਿਧਾਤਾ ਸਹਿਯੋਗ ਨਹੀਂ ਦਿਵਾਏਗਾ। ਜਰੂਰਤ ਅਤੇ ਇੱਛਾ ਵਿੱਚ ਰਾਤ – ਦਿਨ ਦਾ ਫ਼ਰਕ ਹੈ। ਸੱਚੀ ਜਰੂਰਤ ਹੈ ਅਤੇ ਸੱਚਾ ਮਨ ਹੈ ਤਾਂ ਕੋਈ ਵੀ ਸੇਵਾ ਦੇ ਕੰਮ ਵਿੱਚ, ਕੰਮ ਤੇ ਸਫ਼ਲ ਹੋਵੇਗਾ ਹੀ ਲੇਕਿਨ ਭੰਡਾਰੀ ਵਿੱਚ ਹੋਰ ਹੀ ਭਰਪੂਰ ਹੋ ਜਾਵੇਗਾ, ਬਚੇਗਾ, ਇਸਲਈ ਗਾਇਨ ਹੈ ” ਸ਼ਿਵ ਦੇ ਭੰਡਾਰੇ ਅਤੇ ਭੰਡਾਰੀ ਸਦਾ ਭਰਪੂਰ”। ਤਾਂ ਸੱਚੀ ਦਿਲ ਵਾਲਿਆਂ ਦੀ ਅਤੇ ਸੱਚੇ ਸਾਹਿਬ ਦੇ ਰਾਜ਼ੀ ਹੋਣ ਦੀ ਕੀ ਨਿਸ਼ਾਨੀ ਹੈ ਭੰਡਾਰਾ ਵੀ ਭਰਪੂਰ, ਭੰਡਾਰੀ ਵੀ ਭਰਪੂਰ। ਇਹ ਹੈ ਧਨ ਦੇ ਭਾਗ ਦੀ ਨਿਸ਼ਾਨੀ। ਵਿਸਤਾਰ ਤੇ ਬਹੁਤ ਹੈ ਲੇਕਿਨ ਸਾਰ ਵਿੱਚ ਸੁਣਾ ਰਹੇ ਹਾਂ।

ਚੌਥੀ ਗੱਲ – ਜਨ ਦਾ ਭਾਗ – ਜਨ ਮਤਲਬ ਬ੍ਰਾਹਮਣ ਪਰਿਵਾਰ ਜਾਂ ਲੌਕਿਕ ਪਰਿਵਾਰ, ਲੌਕਿਕ ਸੰਬੰਧ ਵਿੱਚ ਆਉਣ ਵਾਲੀ ਆਤਮਾਵਾਂ ਦਾ ਅਲੌਕਿਕ ਸੰਬੰਧ ਵਿੱਚ ਆਉਣ ਵਾਲੀਆਂ ਆਤਮਾਵਾਂ। ਤਾਂ ਜਨ ਦਵਾਰਾ ਭਾਗਵਾਨ ਦੀ ਪਹਿਲੀ ਨਿਸ਼ਾਨੀ ਹੈ – ਜਨ ਦੇ ਭਾਗਵਾਨ ਆਤਮਾ ਨੂੰ ਜਨ ਦਵਾਰਾ ਸਦਾ ਸਨੇਹ ਅਤੇ ਸਹਿਯੋਗ ਦੀ ਪ੍ਰਾਪਤੀ ਹੁੰਦੀ ਰਹੇਗੀ। ਘੱਟ ਤੋਂ ਘੱਟ 95 ਪ੍ਰਤੀਸ਼ਤ ਆਤਮਾਵਾਂ ਤੋਂ ਪ੍ਰਾਪਤੀ ਅਨੁਭਵ ਜਰੂਰ ਹੋਵੇਗੀ। ਪਹਿਲਾਂ ਵੀ ਸੁਣਾਇਆ ਸੀ ਕਿ 5 ਪ੍ਰਤੀਸ਼ਤ ਆਤਮਾਵਾਂ ਦਾ ਹਿਸਾਬ – ਕਿਤਾਬ ਵੀ ਚੁਕਤੂ ਹੁੰਦਾ ਹੈ ਇਸਲਈ ਉਨ੍ਹਾਂ ਦਵਾਰਾ ਕਦੇ ਸਨੇਹ ਮਿਲੇਗਾ, ਕਦੇ ਪ੍ਰੀਖਿਆ ਵੀ ਹੋਵੇਗੀ। ਲੇਕਿਨ 5 ਪ੍ਰਤੀਸ਼ਤ ਤੋਂ ਜਿਆਦਾ ਨਹੀਂ ਹੋਣਾ ਚਾਹੀਦਾ। ਅਜਿਹੀਆਂ ਆਤਮਾਵਾਂ ਤੋਂ ਵੀ ਹੌਲੀ – ਹੌਲੀ ਸ਼ੁਭ – ਭਾਵਨਾ, ਸ਼ੁਭ ਕਾਮਨਾ ਦਵਾਰਾ ਹਿਸਾਬ ਨੂੰ ਚੁਕਤੂ ਕਰਦੇ ਰਹੋ। ਜਦੋਂ ਹਿਸਾਬ ਚੁਕਤੂ ਹੋ ਜਾਣਗੇ ਤਾਂ ਕਿਤਾਬ ਵੀ ਖ਼ਤਮ ਹੋ ਜਾਣਗੇ ਨਾ! ਫਿਰ ਹਿਸਾਬ – ਕਿਤਾਬ ਰਹੇਗਾ ਹੀ ਨਹੀਂ। ਤਾਂ ਭਾਗਵਾਨ ਆਤਮਾ ਦੀ ਨਿਸ਼ਾਨੀ ਹੈ – ਜਨ ਦੇ ਰਹੇ ਹੋਏ ਹਿਸਾਬ – ਕਿਤਾਬ ਨੂੰ ਸਹਿਜ ਚੁਕਤੂ ਕਰਦੇ ਰਹਿਣਾ ਅਤੇ 95 ਪ੍ਰਤੀਸ਼ਤ ਆਤਮਾਵਾਂ ਦਵਾਰਾ ਸਦਾ ਸਨੇਹ ਅਤੇ ਸਹਿਯੋਗ ਦੀ ਅਨੁਭੂਤੀ ਕਰਨਾ। ਜਨ ਦੀਆਂ ਭਾਗਵਾਨ ਆਤਮਾਵਾਂ, ਜਨ ਦੇ ਸੰਪਰਕ – ਸੰਬੰਧ ਵਿੱਚ ਆਉਂਦੇ ਸਦਾ ਪ੍ਰਸੰਨ ਰਹਿਣਗੀਆਂ। ਪ੍ਰਸ਼ਨਚਿਤ ਨਹੀਂ ਲੇਕਿਨ ਪ੍ਰਸੰਨਚਿਤ – ਇਹ ਇਵੇਂ ਕਿਉਂ ਕਰਦਾ ਜਾਂ ਕਿਉਂ ਕਹਿੰਦਾ, ਇਹ ਗੱਲ ਇਵੇਂ ਨਹੀਂ, ਇਵੇਂ ਹੋਣੀ ਚਾਹੀਦੀ ਹੈ। ਚਿਤ ਦੇ ਅੰਦਰ ਇਹ ਪ੍ਰਸ਼ੰਨ ਉਤਪੰਨ ਹੋਣ ਵਾਲੇ ਨੂੰ ਪ੍ਰਸ਼ਨਚਿਤ ਕਿਹਾ ਜਾਂਦਾ ਹੈ ਅਤੇ ਪ੍ਰਸ਼ਨਚਿਤ ਕਦੇ ਸਦਾ ਪ੍ਰਸੰਨ ਨਹੀਂ ਰਹਿ ਸਕਦਾ। ਉਸਦੇ ਚਿਤ ਵਿੱਚ ਸਦਾ ‘ਕਿਉਂ” ਕੀ ਕਿਊ ਲੱਗੀ ਰਹਿੰਦੀ ਹੈ ਇਸਲਈ ਕਿਊ ਨੂੰ ਖ਼ਤਮ ਕਰਨ ਵਿੱਚ ਹੀ ਸਮੇਂ ਚਲਾ ਜਾਂਦਾ ਹੈ ਅਤੇ ਇਹ ਕਿਊ ਫਿਰ ਅਜਿਹੀ ਹੁੰਦੀ ਹੈ ਜੋ ਤੁਸੀਂ ਛੱਡਣਾ ਚਾਹੋ ਤਾਂ ਵੀ ਨਹੀਂ ਛੱਡ ਸਕਦੇ, ਸਮੇਂ ਦੇਣਾ ਹੀ ਪਵੇਗਾ। ਕਿਉਂਕਿ ਇਸ ਕਿਉਂ ਦਾ ਰਚਤਾ ਤੁਸੀਂ ਹੋ। ਜਦੋਂ ਰਚਨਾ ਰੱਚ ਲਈ ਤਾਂ ਪਾਲਣਾ ਕਰਨੀ ਪਵੇਗੀ, ਪਾਲਣਾ ਤੋਂ ਬੱਚ ਨਹੀਂ ਸਕਦੇ। ਭਾਵੇਂ ਕਿੰਨੇਂ ਵੀ ਮਜਬੂਰ ਹੋ ਜਾਵੋ ਲੇਕਿਨ ਸਮੇਂ, ਐਨਰਜੀ ਦੇਣੀ ਹੀ ਪਵੇਗੀ ਇਸਲਈ ਇਸ ਵਿਅਰੱਥ ਰਚਨਾ ਨੂੰ ਕੰਟਰੋਲ ਕਰੋ। ਇਹ ਬਰਥ ਕੰਟਰੋਲ ਕਰੋ। ਸਮਝਾ? ਹਿਮੰਤ ਹੈ? ਜਿਵੇੰ ਲੋਕੀ ਕਹਿ ਦਿੰਦੇ ਹਨ ਨਾ ਕਿ ਇਹ ਤਾਂ ਈਸ਼ਵਰ ਦੀ ਦੇਣ ਹੈ, ਸਾਡੀ ਗਲਤੀ ਥੋੜ੍ਹੀ ਹੀ ਹੈ। ਅਜਿਹੇ ਹੀ ਬ੍ਰਾਹਮਣ ਆਤਮਾਵਾਂ ਫਿਰ ਕਹਿੰਦੀਆਂ ਹਨ – ਡਰਾਮਾ ਦੀ ਨੂੰਧ ਹੈ। ਲੇਕਿਨ ਡਰਾਮਾ ਦੇ ਮਾਸਟਰ ਕ੍ਰਿਏਟਰ, ਮਾਸਟਰ ਨਾਲੇਜਫੁਲ ਬਣ ਹਰ ਕਰਮ ਨੂੰ ਸ਼੍ਰੇਸ਼ਠ ਬਨਾਉਂਦੇ ਚੱਲੋ। ਅੱਛਾ!

ਟੀਚਰਜ਼ ਨੇ ਸੁਣਿਆ ਸੱਚਾ ਸਾਹਿਬ ਮੇਰੇ ਉੱਪਰ ਕਿੰਨਾ ਰਾਜ਼ੀ ਹੈ, ਇਸ ਦਾ ਰਾਜ਼ ਤੇ ਸੁਣਿਆ ਨਾ। ਰਾਜ਼ ਸੁਣਨ ਨਾਲ ਸਾਰੇ ਟੀਚਰਜ਼ ਰਾਜ਼ਯੁਕਤ ਬਣੀਆਂ ਜਾਂ ਦਿਲ ਵਿੱਚ ਆਉਂਦਾ ਹੈ ਕਿ ਇਸ ਭਾਗਿਆ ਦੀ ਮੇਰੇ ਵਿੱਚ ਕਮੀ ਹੈ? ਕਦੇ ਧਨ ਦੀ ਖਿੱਚਾਤਾਨੀ ਵਿੱਚ, ਕਦੇ ਜਨ ਦੀ ਖਿੱਚਾਤਾਨੀ ਵਿੱਚ – ਅਜਿਹੇ ਜੀਵਨ ਦਾ ਅਨੁਭਵ ਤੇ ਨਹੀਂ ਕਰਦੀ ਹੋ ਨਾ? ਸੁਣਾਇਆ ਸੀ ਇੱਕ ਹੀ ਸਲੋਗਣ ਵਿਸ਼ੇਸ਼ ਨਿਮਿਤ ਟੀਚਰਜ਼ ਪ੍ਰਤੀ, ਲੇਕਿਨ ਹੈ ਸਭ ਦੇ ਪ੍ਰਤੀ, ਹਰ ਗੱਲ ਵਿੱਚ ਬਾਪ ਦੀ ਸ਼੍ਰੀਮਤ ਪ੍ਰਮਾਣ” ਜੀ ਹਜੂਰ – ਜੀ ਹਜੂਰ” ਕਰਦੇ ਰਹੋ। ਬੱਚਿਆਂ ਦਾ “ਜੀ ਹਜੂਰ” ਕਰਨਾ ਅਤੇ ਬਾਪ ਦਾ ਬੱਚਿਆਂ ਦੇ ਅੱਗੇ ” ਹਾਜ਼ਿਰ ਹਜੂਰ” ਹੋਣਾ। ਜਦ ਹਜੂਰ ਹਾਜ਼ਿਰ ਹੋ ਗਿਆ ਤਾਂ ਕਿਸੇ ਵੀ ਗੱਲ ਦੀ ਕਮੀ ਨਹੀਂ ਰਹੇਗੀ, ਸਦਾ ਸਪੰਨ ਹੋ ਜਾਵੋਗੇ। ਦਾਤਾ ਅਤੇ ਭਾਗਿਆਵਿਧਾਤਾ – ਦੋਵਾਂ ਦੀਆਂ ਪ੍ਰਾਪਤੀਆਂ ਦੇ ਭਾਗਿਆ ਦਾ ਸਿਤਾਰਾ ਮੱਥੇ ਤੇ ਚਮਕਣ ਲੱਗੇਗਾ। ਟੀਚਰਜ਼ ਨੂੰ ਤੇ ਡਰਾਮੇ ਅਨੁਸਾਰ ਬਹੁਤ ਭਾਗਿਆ ਮਿਲਿਆ ਹੋਇਆ ਹੈ। ਸਾਰਾ ਦਿਨ ਸਿਵਾਏ ਬਾਪ ਅਤੇ ਸੇਵਾ ਦੇ ਹੋਰ ਕੰਮ ਹੀ ਕੀ ਹੈ! ਧੰਧਾ ਹੀ ਇਹ ਹੈ। ਪ੍ਰਵ੍ਰਿਤੀ ਵਾਲਿਆਂ ਨੂੰ ਤੇ ਕਿੰਨਾਂ ਨਿਭਾਉਣਾ ਪੈਂਦਾ ਹੈ। ਤੁਸੀਂ ਲੋਕਾਂ ਨੂੰ ਤੇ ਇੱਕ ਹੀ ਕੰਮ ਹੈ, ਕਈਆਂ ਗੱਲਾਂ ਵਿੱਚ ਆਜ਼ਾਦ ਪੰਛੀ ਹੋ। ਸਮਝਦੇ ਹੋ ਆਪਣੇ ਭਾਗ ਨੂੰ? ਕੋਈ ਸੋਨੇ ਦਾ ਪਿੰਜਰਾ, ਹੀਰਿਆਂ ਦਾ ਪਿੰਜਰਾ ਤੇ ਨਹੀਂ ਬਣਾ ਦਿੰਦੇ? ਬਨਾਉਂਦੇ ਵੀ ਖ਼ੁਦ ਹੋ, ਫਸਦੇ ਵੀ ਖ਼ੁਦ ਹੋ। ਬਾਪ ਨੇ ਤਾਂ ਆਜ਼ਾਦ ਪੰਛੀ ਬਣਾਇਆ, ਉੱਡਦਾ ਪੰਛੀ ਬਣਾਇਆ। ਬਹੁਤ – ਬਹੁਤ – ਬਹੁਤ ਲੱਕੀ ਹੋ। ਸਮਝਾ? ਹਰ ਇੱਕ ਨੂੰ ਭਾਗ ਦੀ ਵਿਸ਼ੇਸ਼ਤਾ ਜਰੂਰ ਮਿਲੀ ਹੋਈ ਹੈ। ਪ੍ਰਵ੍ਰਿਤੀ ਮਾਰਗ ਵਾਲਿਆਂ ਦੀ ਵਿਸ਼ੇਸ਼ਤਾ ਆਪਣੀ, ਟੀਚਰਜ਼ ਦੀ ਵਿਸ਼ੇਸ਼ਤਾ ਆਪਣੀ, ਗੀਤਾ ਪਾਠਸ਼ਾਲਾ ਵਾਲਿਆਂ ਦੀ ਵਿਸ਼ੇਸ਼ਤਾ ਆਪਣੀ, ਵੱਖ – ਵੱਖ ਵਿਸ਼ੇਸ਼ਤਾਵਾਂ ਨਾਲ ਸਾਰੀਆਂ ਆਤਮਾਵਾਂ ਹੋ। ਲੇਕਿਨ ਸੇਵਾਕੇਂਦ੍ਰ ਤੇ ਰਹਿਣ ਵਾਲੀ ਨਿਮਿਤ ਟੀਚਰਜ਼ ਨੂੰ ਬਹੁਤ ਵਧੀਆ ਚਾਂਸ ਹੈ। ਅੱਛਾ!

ਸਦਾ ਸ੍ਰਵ ਤਰ੍ਹਾਂ ਦੇ ਭਾਗ ਨੂੰ ਅਨੁਭਵ ਕਰਨ ਵਾਲੇ, ਅਨੁਭਵੀ ਆਤਮਾਵਾਂ ਨੂੰ, ਸਦਾ ਹਰ ਕਦਮ ਵਿੱਚ “ਜੀ ਹਜੂਰ” ਕਰਨ ਵਾਲੇ ਬਾਪ ਦੇ ਮਦਦ ਦੇ ਅਧਿਕਾਰੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਪ੍ਰਸ਼ਨਚਿਤ ਦੇ ਬਦਲੇ ਪ੍ਰਸੰਨਚਿਤ ਰਹਿਣ ਵਾਲੇ – ਅਜਿਹੇ ਪ੍ਰਸ਼ੰਸ਼ਾ ਦੇ ਯੋਗ, ਯੋਗੀ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸੱਤੇ।

ਪੰਜਾਬ, ਹਰਿਆਣਾ, ਹਿਮਾਚਲ ਗ੍ਰੁਪ :- ਸਾਰੇ ਖ਼ੁਦ ਨੂੰ ਮਹਾਵੀਰ ਅਤੇ ਮਹਾਵੀਰਨੀਆਂ ਸਮਝਦੇ ਹੋ? ਮਹਾਵੀਰ ਤਾਂ ਹੋ ਲੇਕਿਨ ਸਦਾ ਮਹਾਵੀਰ ਹੋ? ਜਾਂ ਕਦੇ ਮਹਾਵੀਰ, ਜਾਂ ਕਦੇ ਥੋੜ੍ਹਾ ਕਮਜ਼ੋਰ ਹੋ ਜਾਂਦੇ ਹੋ? ਸਦਾ ਦੇ ਮਹਾਵੀਰ ਮਤਲਬ ਸਦਾ ਲਾਈਟ ਹਾਊਸ ਅਤੇ ਮਾਈਟ ਹਾਊਸ। ਗਿਆਨ ਹੈ ਲਾਈਟ ਅਤੇ ਯੋਗ ਹੈ ਮਾਈਟ। ਤਾਂ ਮਹਾਵੀਰ ਮਤਲਬ ਗਿਆਨੀ ਤੂੰ ਆਤਮਾ ਵੀ ਅਤੇ ਯੋਗੀ ਤੂੰ ਆਤਮਾ ਵੀ। ਗਿਆਨ ਅਤੇ ਯੋਗ ਦੋਵੇਂ ਸ਼ਕਤੀਆਂ – ਲਾਈਟ ਅਤੇ ਮਾਈਟ ਸਪੰਨ ਹੋ – ਇਸਨੂੰ ਕਹਿੰਦੇ ਹਨ ਮਹਾਵੀਰ। ਕਿਸੇ ਵੀ ਪ੍ਰਸਥਿਤੀ ਵਿੱਚ ਗਿਆਨ ਮਤਲਬ ਲਾਈਟ ਦੀ ਕਮੀ ਨਹੀਂ ਹੋਵੇ ਅਤੇ ਮਾਈਟ ਮਤਲਬ ਯੋਗ ਦੀ ਕਮੀ ਨਾ ਹੋਵੇ। ਜੇਕਰ ਇੱਕ ਵੀ ਕਮੀ ਹੈ ਤਾਂ ਪ੍ਰਸਥਿਤੀ ਵਿੱਚ ਸੈਕਿੰਡ ਵਿੱਚ ਪਾਸ ਨਹੀਂ ਹੋ ਸਕੋਗੇ, ਟਾਈਮ ਲੱਗ ਜਾਵੇਗਾ। ਪਾਸ ਤਾਂ ਹੋ ਜਾਵੋਗੇ ਲੇਕਿਨ ਸਮੇਂ ਤੇ ਪਾਸ ਨਹੀਂ ਹੋਏ ਤਾਂ ਉਹ ਪਾਸ ਕੀ ਹੋਏ! ਜਿਵੇੰ ਸਥੂਲ ਪੜ੍ਹਾਈ ਵਿੱਚ ਵੀ ਜੇਕਰ ਇੱਕ ਸਬਜੈਕਟ ਵਿੱਚ ਵੀ ਫੇਲ੍ਹ ਹੋ ਜਾਂਦੇ ਹਨ ਤਾਂ ਫਿਰ ਤੋਂ ਇੱਕ ਵਰ੍ਹਾ ਪੜ੍ਹਨਾ ਪੈਂਦਾ ਹੈ। ਵਰ੍ਹੇ ਦੇ ਬਾਦ ਫਿਰ ਪਾਸ ਹੁੰਦੇਂ ਹਨ ਤਾਂ ਸਮਾਂ ਗਿਆ ਨਾ! ਇਵੇਂ ਜੋ ਗਿਆਨੀ ਅਤੇ ਯੋਗੀ ਤੂ ਆਤਮਾ ਲਾਈਟ ਅਤੇ ਮਾਈਟ ਦੋਵੇਂ ਸ੍ਵਰੂਪ ਨਹੀਂ ਹਨ। ਉਸਨੂੰ ਵੀ ਪ੍ਰਸਥਿਤੀ ਨੂੰ ਪਾਸ ਹੋਣ ਵਿੱਚ ਸਮਾਂ ਲੱਗ ਜਾਂਦਾ ਹੈ। ਜੇਕਰ ਟਾਈਮ ਤੇ ਪਾਸ ਨਾ ਹੋਣ ਦੇ ਸੰਸਕਾਰ ਪੈ ਜਾਂਦੇ ਹਨ ਤਾਂ ਫਾਈਨਲ ਵਿੱਚ ਵੀ ਉਹ ਸੰਸਕਾਰ ਫੁੱਲ ਪਾਸ ਹੋਣ ਨਹੀਂ ਦਿੰਦੇ। ਤਾਂ ਪਾਸ ਹੋਣ ਵਾਲੇ ਤਾਂ ਹਨ ਲੇਕਿਨ ਸਮੇਂ ਤੇ ਪਾਸ ਹੋਣ ਵਾਲੇ ਨਹੀਂ। ਜੋ ਸਦਾ ਸਮੇਂ ਤੇ ਫੁਲ ਪਾਸ ਹੁੰਦਾ ਹੈ ਇਸਨੂੰ ਕਹਿੰਦੇ ਹਨ ਪਾਸ ਵਿਧ ਆਨਰ। ਪਾਸ ਵਿਧ ਆਨਰ ਮਤਲਬ ਧਰਮਰਾਜ ਵੀ ਉਸਨੂੰ ਆਨਰ ਦੇਵੇਗਾ। ਧਰਮਰਾਜਪੁਰੀ ਵਿੱਚ ਵੀ ਸਜ਼ਾਵਾਂ ਨਹੀਂ ਹੋਣਗੀਆਂ, ਆਨਰ ਹੋਵੇਗਾ। ਗਾਇਨ ਹੋਵੇਗਾ ਕਿ ਇਹ ਪਾਸ ਵਿਧ ਆਨਰ ਹੈ।

ਤਾਂ ਪਾਸ ਵਿਧ ਆਨਰ ਹੋਣ ਦੇ ਲਈ ਵਿਸ਼ੇਸ਼ ਆਪਣੇ ਨੂੰ ਕਿਸੇ ਗੱਲ ਵਿੱਚ, ਕਿਸੇ ਵੀ ਸੰਸਕਾਰ ਵਿੱਚ, ਸੁਭਾਅ ਵਿੱਚ, ਗੁਣਾਂ ਵਿੱਚ, ਸ਼ਕਤੀ ਵਿੱਚ ਕਮੀ ਨਹੀਂ ਰੱਖਣਾ। ਸਭ ਗੱਲਾਂ ਵਿੱਚ ਕੰਪਲੀਟ ਬਣਨਾ ਮਤਲਬ ਪਾਸ ਵਿਧ ਆਨਰ ਬਣਨਾ। ਤਾਂ ਸਾਰੇ ਅਜਿਹੇ ਬਣੇ ਹੋ ਜਾਂ ਬਣ ਰਹੇ ਹੋ? ( ਬਣ ਰਹੇ ਹੋ) ਇਸਲਈ ਹੀ ਵਿਨਾਸ਼ ਰੁੱਕਿਆ ਹੋਇਆ ਹੈ। ਤੁਸੀਂ ਰੋਕਿਆ ਹੈ। ਵਿਸ਼ਵ ਦੇ ਵਿਨਾਸ਼ ਮਤਲਬ ਪਰਿਵਰਤਨ ਦੇ ਪਹਿਲੇ ਬ੍ਰਾਹਮਣਾਂ ਦੀਆਂ ਕਮੀਆਂ ਦਾ ਵਿਨਾਸ਼ ਚਾਹੀਦਾ ਹੈ। ਜੇਕਰ ਬ੍ਰਾਹਮਣਾਂ ਦੀਆਂ ਕਮੀਆਂ ਦਾ ਵਿਨਾਸ਼ ਨਹੀਂ ਹੋਇਆ ਤਾਂ ਵਿਸ਼ਵ ਦਾ ਵਿਨਾਸ਼ ਮਤਲਬ ਪਰਿਵਰਤਨ ਕਿਵੇਂ ਹੋਵੇਗਾ। ਤਾਂ ਪਰਿਵਰਤਨ ਦੇ ਆਧਾਰ ਮੂਰਤ ਤੁਸੀਂ ਬ੍ਰਾਹਮਣ ਹੋ।

ਪੰਜਾਬ, ਹਰਿਆਣਾ, ਹਿਮਾਚਲ ਵਾਲਿਆਂ ਨੂੰ ਤੇ ਪਹਿਲੇ ਤਿਆਰ ਹੋਣਾ ਚਾਹੀਦਾ ਹੈ। ਤੁਸੀਂ ਅੰਤ ਲਿਆਉਣ ਵਾਲੇ ਤਿਆਰ ਨਹੀਂ ਹੋ, ਇਸਲਈ ਆਤੰਕਵਾਦੀ ਤਿਆਰ ਹੋ ਗਏ ਹਨ। ਤਾਂ ਸਾਰੇ ਪਹਿਲਾ ਨੰਬਰ ਲੈਣ ਵਾਲੇ ਹੋ ਜਾਂ ਜੋ ਵੀ ਮਿਲੇ ਉਸੇ ਵਿੱਚ ਰਾਜ਼ੀ ਰਹੋਗੇ? ਕਈਆਂ ਨਾਲੋਂ ਤਾਂ ਚੰਗੇ ਹਾਂ ਹੀ – ਅਜਿਹਾ ਤਾਂ ਨਹੀਂ ਸੋਚਦੇ ਹੋ? ਚੰਗੇ ਤਾਂ ਹੋ ਹੀ ਪਰ ਚੰਗੇ ਤੋਂ ਚੰਗਾ ਬਣਨਾ ਹੈ। ਕੋਟਾਂ ਵਿਚੋਂ ਕੋਈ ਬਣ ਗਏ – ਇਹ ਵੱਡੀ ਗੱਲ ਨਹੀਂ ਹੈ, ਲੇਕਿਨ ਕੋਈ ਵਿਚੋਂ ਵੀ ਕੋਈ ਬਣਨਾ ਹੈ ਇਸਲਈ ਸਦਾ ਏਵਰੇਡੀ। ਅੰਤ ਵਿੱਚ ਰੇਡੀ – ਨਹੀਂ, ਏਵਰੇਡੀ ਮਾਨਾ ਸਦਾ ਰੇਡੀ ਰਹਿਣ ਵਾਲੇ। ਜੇਕਰ ਕਹਾਂਗੇ ਬਣ ਰਹੇ ਹਾਂ ਤਾਂ ਪੁਰਸ਼ਾਰਥ ਤੇਜ਼ ਨਹੀਂ ਹੋਵੇਗਾ।

ਬਾਪ ਦੀ ਨਜ਼ਰ ਪਹਿਲੇ ਪੰਜਾਬ ਤੇ ਪਈ ਹੈ ਨਾ। ਤਾਂ ਜਦ ਬਾਪ ਦੀ ਨਜ਼ਰ ਪਹਿਲਾਂ ਪਈ ਤਾਂ ਆਉਣਾ ਵੀ ਪਹਿਲੇ ਨੰਬਰ ਵਿੱਚ ਹੈ। ਫਾਊਂਡੇਸ਼ਨ ਵਾਲੇ ਹੋ। ਤਾਂ ਫਾਊਂਡੇਸ਼ਨ ਸਦਾ ਪੱਕਾ ਰਹਿੰਦਾ ਹੈ, ਜੇਕਰ ਕੱਚਾ ਹੋਇਆ ਤਾਂ ਸਾਰੀ ਬਿਲਡਿੰਗ ਕੱਚੀ ਹੋ ਜਾਂਦੀ ਹੈ। ਤਾਂ ਸਦਾ ਇਸੇ ਵਰਦਾਨ ਨੂੰ ਯਾਦ ਰੱਖਣਾ ਕਿ ਹਰ ਪ੍ਰਸਥਿਤੀ ਵਿੱਚ ਪਾਸ ਵਿਧ ਆਨਰ ਬਨਣ ਵਾਲੇ ਹਾਂ। ਇਨ੍ਹਾਂ ਦੀ ਵਿਧੀ ਹੈ ਏਵਰੇਡੀ ਰਹਿਣਾ। ਅੱਛਾ।

ਸਭ ਤੋਂ ਵੱਡਾ ਜ਼ੋਨ ਤਾਂ ਮਧੁਬਨ ਹੀ ਹੈ। ਸਾਰੇ ਬ੍ਰਹਮਾਂਕੁਮਾਰ – ਬ੍ਰਹਮਾਕੁਮਾਰੀਆਂ ਦਾ ਅਸਲੀ ਘਰ ਮਧੁਬਨ ਹੀ ਹੈ ਨਾ। ਆਤਮਾਵਾਂ ਦਾ ਘਰ ਪਰਮਧਾਮ ਹੈ ਲੇਕਿਨ ਬ੍ਰਾਹਮਣ ਦਾ ਘਰ ਮਧੁਬਨ ਹੈ। ਤਾਂ ਅਮ੍ਰਿਤਸਰ ਜਾਂ ਲੁਧਿਆਣਾ ਦੇ ਨਹੀਂ ਹੋ, ਪੰਜਾਬ ਜਾਂ ਹਰਿਆਣੇ ਦੇ ਨਹੀਂ ਹੋ ਲੇਕਿਨ ਤੁਹਾਡੀ ਪ੍ਰਮਾਨੈਂਟ ਐਡਰੈੱਸ ਮਧੂਬਣ ਹੈ। ਬਾਕੀ ਸਭ ਸੇਵਾ ਸਥਾਨ ਹਨ। ਭਾਵੇਂ ਪ੍ਰਵ੍ਰਿਤੀ ਵਿੱਚ ਰਹਿੰਦੇ ਹੋ ਤਾਂ ਵੀ ਸੇਵਾਸਥਾਨ ਹੈ, ਘਰ ਨਹੀਂ ਹੈ। ਸਵੀਟ ਹੋਮ ਮਧੁਬਨ ਹੈ। ਅਜਿਹਾ ਸਮਝਦੇ ਹੋ ਨਾ! ਜਾਂ ਉਹ ਹੀ ਘਰ ਯਾਦ ਆਉਂਦਾ ਹੈ? ਅੱਛਾ!

ਵਰਦਾਨ:-

ਜੋ ਇੱਕ ਜਿਹੇ ਮਣਕੇ ਹਨ, ਇੱਕ ਦੀ ਹੀ ਲਗਨ ਅਤੇ ਇੱਕਰਸ ਸਥਿਤੀ ਵਿੱਚ ਸਥਿਤ, ਇੱਕ ਦੀ ਮੱਤ ਤੇ ਚੱਲਣ ਵਾਲੇ ਹਨ, ਆਪਸ ਵਿੱਚ ਸੰਕਲਪਾਂ ਵਿੱਚ ਵੀ ਇੱਕਮਤ ਹੈ, ਉਹ ਹੀ ਮਾਲਾ ਵਿੱਚ ਪਿਰੋਏ ਜਾਂਦੇ ਹਨ। ਲੇਕਿਨ ਇੱਕਮਤ ਦਾ ਵਾਤਾਵਰਣ ਤਾਂ ਬਣੇਗਾ ਜਦ ਸਮਾਉਣ ਦੀ ਸ਼ਕਤੀ ਹੋਵੇਗੀ। ਜੇਕਰ ਕਿਸੇ ਗੱਲ ਵਿੱਚ ਭਿੰਨਤਾ ਹੋ ਜਾਂਦੀ ਹੈ ਤਾਂ ਉਸ ਭਿੰਨਤਾ ਨੂੰ ਸਮਾਓ ਤਾਂ ਆਪਸ ਵਿੱਚ ਏਕਤਾ ਨਾਲ ਨੇੜ੍ਹੇ ਆਓਗੇ ਅਤੇ ਸਭ ਦੇ ਅੱਗੇ ਦ੍ਰਿਸ਼ਟਾਂਤ ਰੂਪ ਬਣੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top