05 November 2021 PUNJABI Murli Today | Brahma Kumaris
Read and Listen today’s Gyan Murli in Punjabi
4 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਵਿਚਾਰ ਸਾਗਰ ਮੰਥਨ ਕਰ ਸਰਵਿਸ ਦੀ ਵੱਖ - ਵੱਖ ਯੁਕਤੀਆਂ ਕੱਢੋ, ਜਿਸ ਤੋਂ ਸਭ ਨੂੰ ਬਾਪ ਦਾ ਪਰਿਚੈ ਮਿਲ ਜਾਵੇ"
ਪ੍ਰਸ਼ਨ: -
ਬਾਪ ਹਰ ਇੱਕ ਬੱਚੇ ਨੂੰ ਉੱਚ ਤਕਦੀਰ ਬਣਾਉਣ ਦੀ ਯੁਕਤੀ ਕਿਹੜੀ ਦੱਸਦੇ ਹਨ?
ਉੱਤਰ:-
ਆਪਣੀ ਉੱਚ ਤਕਦੀਰ ਬਣਾਉਣੀ ਹੈ ਤਾਂ ਅੰਦਰ ਤੋਂ ਸਭ ਛੀ – ਛੀ ਬੁਰੀਆਂ ਆਦਤਾਂ ਕੱਢ ਦਵੋ। ਝੂਠ ਬੋਲਣਾ, ਗੁੱਸਾ ਕਰਨਾ ਇਹ ਬਹੁਤ ਖਰਾਬ ਆਦਤਾਂ ਹਨ। ਸਰਵਿਸ ਦਾ ਸ਼ੋਂਕ ਰੱਖੋ। ਜਿਵੇਂ ਬਾਪ ਨਿਰਹੰਕਾਰੀ ਬਣ ਸੇਵਾ ਕਰਦੇ ਹਨ। ਇਵੇਂ ਜਿੰਨਾ ਹੋ ਸਕੇ ਹੋਰਾਂ ਦੇ ਕਲਿਆਣ ਅਰਥ ਰੂਹਾਨੀ ਸੇਵਾ ਵਿੱਚ ਬਿਜੀ ਰਹੋ।
ਗੀਤ:-
ਮਰਨਾ ਤੇਰੀ ਗਲੀ ਮੇਂ..
ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਪਹਿਲੀ – ਪਹਿਲੀ ਇਹ ਪੁਆਇੰਟ ਸਮਝਣੀ ਅਤੇ ਸਮਝਾਉਣੀ ਹੈ ਕਿ ਬਾਪ ਕੌਣ ਹੈ! ਬੱਚਿਆਂ ਨੂੰ ਅਤਿਇੰਦ੍ਰੀਏ ਸੁੱਖ ਉਦੋਂ ਫੀਲ ਹੁੰਦਾ ਹੈ ਜਦ ਨਿਸ਼ਚਾ ਕਰਦੇ ਹਨ ਕਿ ਅਸੀਂ ਬੇਹੱਦ ਬਾਪ ਦੀ ਸੰਤਾਨ ਹਾਂ। ਬਸ ਇਸ ਇੱਕ ਹੀ ਗੱਲ ਤੋਂ ਖੁਸ਼ੀ ਦਾ ਪਾਰਾ ਚੜ੍ਹਦਾ ਹੈ। ਇਹ ਹੈ ਸਥਾਈ ਪੁਆਇੰਟ। ਤੁਸੀਂ ਜਾਣਦੇ ਹੋ ਅਸੀਂ ਆਪਣੇ ਨੂੰ ਬ੍ਰਹਮਾਕੁਮਾਰ ਕੁਮਾਰੀਆਂ ਕਹਿਲਾਉਂਦੇ ਹਾਂ। ਇਹ ਹੈ ਨਵੀਂ ਰਚਨਾ। ਤਾਂ ਪਹਿਲੇ ਸਭ ਨੂੰ ਨਿਸ਼ਚਾ ਕਰਨਾ ਹੈ ਕਿ ਇਹ ਸਾਡਾ ਬਾਪ ਹੈ। ਬਾਪ ਦੇ ਥੱਲੇ ਫਿਰ ਹੈ ਵਿਸ਼ਨੂੰ (ਤ੍ਰਿਮੂਰਤੀ ਦੇ ਚਿੱਤਰ ਤੇ) ਬਾਪ ਤੋਂ ਵਿਸ਼ਨੂੰਪੂਰੀ ਦਾ ਵਰਸਾ ਮਿਲਦਾ ਹੈ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਨਿਸ਼ਚਾ ਕਰਕੇ ਫਿਰ ਲਿਖਾਉਣਾ ਚਾਹੀਦਾ ਹੈ। ਵਿਸ਼ਨੂੰ ਦਾ ਅਰਥ ਵੈਸ਼ਨਵ ਵੀ ਕੱਢਦੇ ਹਨ। ਭਾਰਤਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਵੀ – ਦੇਵਤਾ ਨਿਰਵਿਕਾਰੀ ਸਨ। ਸ੍ਵਰਗ ਵਿੱਚ ਇਨ੍ਹਾਂ ਦਾ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ। ਗਾਉਂਦੇ ਵੀ ਹਨ ਤੁਸੀਂ ਹੋ ਸੰਪੂਰਨ ਨਿਰਵਿਕਾਰੀ, ਅਸੀਂ ਵਿਕਾਰੀ। ਸਤਿਯੁਗ ਵਿੱਚ ਸੰਪੂਰਨ ਨਿਰਵਿਕਾਰੀ ਹਾਂ। ਕਲਯੁਗ ਵਿੱਚ ਸੰਪੂਰਨ ਵਿਕਾਰੀ ਹਨ। ਵਿਕਾਰੀ ਨੂੰ ਪਤਿਤ, ਭ੍ਰਿਸ਼ਟਾਚਾਰੀ ਕਹਿਣਗੇ। ਗੁੱਸੇਲ ਨੂੰ ਪਤਿਤ ਭ੍ਰਿਸ਼ਟਾਚਾਰੀ ਨਹੀਂ ਕਿਹਾ ਜਾਂਦਾ। ਗੁੱਸਾ ਤਾਂ ਸੰਨਿਆਸੀਆਂ ਵਿੱਚ ਵੀ ਹੁੰਦਾ ਹੈ। ਤਾਂ ਪਹਿਲੇ – ਪਹਿਲੇ ਪਰਿਚੈ ਦੇਣਾ ਹੈ ਬਾਪ ਦਾ। ਉੱਚ ਤੇ ਉੱਚ ਬਾਪ ਜਦ ਭਾਰਤ ਵਿੱਚ ਆਉਂਦਾ ਹੈ ਤਾਂ ਇਹ ਮਹਾਭਾਰੀ ਲੜਾਈ ਵੀ ਲੱਗਦੀ ਹੈ ਜਰੂਰ ਕਿਓਂਕਿ ਪਰਮਾਤਮਾ ਆਕੇ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਲੈ ਜਾਂਦੇ ਹਨ। ਸ਼ਰੀਰਾਂ ਦਾ ਤਾਂ ਵਿਨਾਸ਼ ਹੋਣਾ ਹੈ। ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਸਾਨੂੰ ਬਾਪ ਪੜ੍ਹਾਉਂਦੇ ਹਨ ਤਾਂ ਕਿੰਨਾ ਰੈਗੂਲਰ ਹੋਣਾ ਚਾਹੀਦਾ ਹੈ। ਇੱਥੇ ਹਾਸਟਲ ਨਹੀਂ ਹੈ। ਹਾਸਟਲ ਬਣਾਈਏ ਤਾਂ ਫਿਰ ਬਹੁਤ ਮਕਾਨ ਚਾਹੀਦੇ ਹਨ। 7 ਰੋਜ਼, 4 ਰੋਜ਼ ਦੇ ਲਈ ਵੀ ਆਉਂਦੇ ਹਨ ਤਾਂ ਵੀ ਬਹੁਤ ਮਕਾਨ ਚਾਹੀਦੇ ਹਨ। ਬਾਪ ਕਹਿੰਦੇ ਹਨ – ਗ੍ਰਹਿਸਥ ਵਿਵਹਾਰ ਵਿੱਚ ਰਹਿ ਸਿਰਫ ਬਾਬਾ ਨੂੰ ਯਾਦ ਕਰੋ। ਬਸ ਬਾਬਾ ਹੀ ਪਤਿਤ – ਪਾਵਨ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ – ਮੈਂ ਗਾਰੰਟੀ ਕਰਦਾ ਹਾਂ ਤਾਂ ਤੁਹਾਡੇ ਸਭ ਪਾਪ ਭਸਮ ਹੋ ਜਾਣਗੇ। ਪਹਿਲੇ ਤਾਂ ਇਹ ਲਿਖਵਾ ਲੈਣਾ ਚਾਹੀਦਾ ਹੈ ਕਿ ਬਰੋਬਰ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ, ਫਿਰ ਵਿਸ਼ਵ ਦੇ ਮਾਲਿਕਪਣੇ ਦੇ ਹੱਕਦਾਰ ਬਣਦੇ ਹਾਂ। ਰਾਜਾ – ਰਾਣੀ ਪ੍ਰਜਾ ਸਭ ਵਿਸ਼ਵ ਦੇ ਮਾਲਿਕ ਹਨ। ਮੇਲੇ ਪ੍ਰਦਰਸ਼ਨੀ ਵਿੱਚ ਜੋ ਵੀ ਸਮਝਾਉਣ ਵਾਲੇ ਹਨ, ਉਨ੍ਹਾਂ ਨੂੰ ਬਾਬਾ ਡਾਇਰੈਕਸ਼ਨ ਦਿੰਦੇ ਹਨ – ਮੂਲ ਗੱਲ ਸਮਝਾਉਣੀ ਹੈ ਕਿ ਉੱਚ ਤੇ ਉੱਚ ਭਗਵਾਨ ਇੱਕ ਹੀ ਹੈ। ਉਹ ਹੀ ਗਿਆਨ ਦਾ ਸਾਗਰ, ਪਤਿਤ – ਪਾਵਨ ਹੈ। ਗਿਆਨ ਦਾ ਸਾਗਰ ਹੈ ਤਾਂ ਜਰੂਰ ਡਾਇਰੈਕਸ਼ਨ ਵੀ ਉਹ ਹੀ ਦੇਣਗੇ। ਕ੍ਰਿਸ਼ਨ ਤਾਂ ਦੇ ਨਾ ਸਕੇ। ਸ਼ਿਵਬਾਬਾ ਬਗੈਰ ਹੋਰ ਕੋਈ ਭਗਵਾਨ ਹੈ ਨਹੀਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਦੇਵਤਾ ਹਨ। ਸ੍ਵਰਗ ਵਿੱਚ ਹੈ ਦੈਵੀਗੁਣ ਵਾਲੇ ਮਨੁੱਖ, ਇੱਥੇ ਕਲਯੁਗ ਵਿੱਚ ਹਨ ਆਸੁਰੀ ਗੁਣ ਵਾਲੇ ਮਨੁੱਖ। ਇਹ ਵੀ ਪਿੱਛੋਂ ਸਮਝਾਉਣਾ ਹੈ। ਪਹਿਲੇ – ਪਹਿਲੇ ਤਾਂ ਬਾਪ ਦਾ ਪਰਿਚੈ ਦੇਕੇ ਸਹੀ ਕਰਾਉਣੀ ਚਾਹੀਦੀ ਹੈ। ਵਿਚਾਰ ਸਾਗਰ ਮੰਥਨ ਕਰਕੇ ਵੱਖ – ਵੱਖ ਯੁਕਤੀਆਂ ਕੱਢਣੀਆਂ ਚਾਹੀਦੀਆ ਹਨ ਅਤੇ ਬਾਬਾ ਨੂੰ ਦੱਸਣੀਆਂ ਚਾਹੀਦੀਆਂ ਹਨ ਕਿ ਬਾਬਾ ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛਦੇ ਹਨ, ਇਸ ਤਰ੍ਹਾਂ ਅਸੀਂ ਸਮਝਾਇਆ। ਫਿਰ ਬਾਬਾ ਵੀ ਅਜਿਹੇ ਪੁਆਇੰਟ ਸੁਣਾਉਣਗੇ ਜੋ ਉਨ੍ਹਾਂ ਨੂੰ ਅਸਰ ਪਵੇ। ਬਾਬਾ ਨੂੰ ਸ੍ਰਵਵਿਆਪੀ ਅਤੇ ਕੱਛ ਮੱਛ ਅਵਤਾਰ ਕਹਿਣਾ ਇਹ ਵੀ ਗਲਾਨੀ ਹੈ, ਇਸਲਈ ਬਾਬਾ ਦਾ ਪਰਿਚੈ ਦੇਣਾ ਹੈ। ਬਾਬਾ ਹੀ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਇਹ – ਲਕਸ਼ਮੀ ਨਾਰਾਇਣ ਵਿਸ਼ਵ ਦੇ ਮਾਲਿਕ, ਸਤੋਪ੍ਰਧਾਨ ਸੀ। ਫਿਰ ਪੁਨਰਜਨਮ ਲੈਂਦੇ – ਲੈਂਦੇ ਤਮੋਪ੍ਰਧਾਨ ਬਣ ਗਏ ਹਨ। ਫਿਰ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਕੋਈ ਵੀ ਧਰਮ ਵਾਲੇ ਹੋਣ ਬਾਪ ਦਾ ਸੰਦੇਸ਼ ਸਭ ਦੇ ਲਈ ਹੈ। ਉਨ੍ਹਾਂ ਨੂੰ ਕਹਿੰਦੇ ਹਨ ਗੌਡ ਫਾਦਰ ਲਿਬ੍ਰੇਟਰ। ਲਿਬ੍ਰੇਟ ਕਰਨ ਜਰੂਰ ਪਤਿਤ ਦੁਨੀਆਂ ਵਿੱਚ ਆਉਣਗੇ। ਕਲਯੁਗ ਅੰਤ ਵਿੱਚ ਸਾਰੀ ਦੁਨੀਆਂ ਹੀ ਤਮੋਪ੍ਰਧਾਨ ਹੈ, ਜਦੋਂ ਸਤੋਪ੍ਰਧਾਨ ਬਣੇ ਤਾਂ ਨਵੀਂ ਦੁਨੀਆਂ ਵਿੱਚ ਜਾ ਸਕਣ। ਬਾਕੀ ਜੋ ਉੱਥੇ ਨਹੀਂ ਆਉਂਦੇ ਉਹ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਇਹ ਬੁੱਧੀ ਵਿੱਚ ਬਿਠਾਉਣਾ ਹੈ, ਜੋ ਸਮਝਣ ਕਿ ਸਾਨੂੰ ਉਸ ਬਾਪ ਨੂੰ ਯਾਦ ਕਰਨਾ ਹੈ। ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਬਾਪ ਹੈ ਹੀ ਵਿਦੇਹੀ, ਵਿਚਿੱਤਰ ਹੋਰ ਸਭ ਦੇ ਚਿੱਤਰ ਵੱਖ – ਵੱਖ ਹਨ। ਕੋਈ ਨੂੰ ਸਮਝਾਉਣ ਦਾ ਸ਼ੋਂਕ ਰਹਿਣਾ ਚਾਹੀਦਾ ਹੈ। ਪ੍ਰਦਰਸ਼ਨੀ ਵਿਚ ਬਹੁਤ ਲੋਕ ਆਉਂਦੇ ਹਨ। ਸੈਂਟਰ ਤੇ ਇੰਨੇ ਨਹੀਂ ਆਉਂਦੇ ਹਨ। ਸਰਵਿਸ ਵਿੱਚ ਰਹਿਣ ਨਾਲ ਬੱਚਿਆਂ ਨੂੰ ਬਹੁਤ ਹੁੱਲਾਸ ਰਹੇਗਾ। ਇੱਥੇ ਬਾਪ ਨੂੰ ਘੜੀ – ਘੜੀ ਭੁੱਲ ਜਾਂਦੇ ਹਨ। ਸਰਵਿਸ ਵਿੱਚ ਰਹਿਣਗੇ ਤਾਂ ਯਾਦ ਦੀ ਯਾਤਰਾ ਭੁੱਲਣਗੇ ਨਹੀਂ। ਆਪ ਯਾਦ ਕਰਨਗੇ ਹੋਰਾਂ ਨੂੰ ਵੀ ਯਾਦ ਕਰਾਉਣਗੇ। ਤੁਸੀਂ ਬੱਚੇ ਪੜ੍ਹ ਰਹੇ ਹੋ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਰਜਾਈ ਜਰੂਰ ਲਵਾਂਗੇ। ਇਹ ਯਾਦ ਰਹਿਣ ਨਾਲ ਵੀ ਖੁਸ਼ੀ ਰਹਿੰਦੀ ਹੈ। ਭੁੱਲ ਜਾਣ ਨਾਲ ਘਬਰਾਹਟ ਆਉਂਦੀ ਹੈ।
ਬਾਬਾ ਨੂੰ ਲਿਖਣਾ ਚਾਹੀਦਾ ਹੈ ਕਿ ਬਾਬਾ ਅਸੀਂ ਅਤਿਇੰਦ੍ਰੀਏ ਸੁੱਖ ਵਿੱਚ ਹਾਂ। ਬਾਕੀ ਥੋੜਾ ਸਮੇਂ ਹੈ ਅਸੀਂ ਚਲੀਏ ਆਪਣੇ ਸੁੱਖਧਾਮ। 63 ਜਨਮ ਅਸੀਂ ਬਹੁਤ ਬੀਮਾਰ ਰਹੇ। ਕੋਈ ਦਵਾਈ ਨਹੀਂ ਹੋਈ ਤਾਂ ਨਾਸੂਰ ਬਣ ਗਿਆ। ਕਿਸੇ ਦੀ ਸੰਭਾਲ ਮਿਲ ਨਾ ਸਕੀ, ਬਿਮਾਰੀ ਅੰਦਰ ਘਰ ਕਰ ਗਈ। ਇਹ ਬਿਮਾਰੀ ਇਵੇਂ ਹੈ ਜੋ ਸਿਵਾਏ, ਅਵਿਨਾਸ਼ੀ ਸਰਜਨ ਦੇ ਕਦੀ ਛੁੱਟ ਨਹੀਂ ਸਕਦੀ। ਹੁਣ ਸਭ ਦੇ ਛੁੱਟਣ ਦਾ ਟਾਈਮ ਹੈ। ਪਵਿੱਤਰ ਬਣ ਮੁਕਤੀਧਾਮ ਵਿੱਚ ਚਲੇ ਜਾਣਗੇ। ਕੋਈ ਕਹਿੰਦੇ ਹਨ ਮੁਕਤੀ ਵਿਚ ਰਹਿਣਾ ਚੰਗਾ ਹੈ। ਪਾਰ੍ਟ ਹੀ ਨਹੀਂ। ਜਿਵੇਂ ਨਾਟਕ ਵਿੱਚ ਕਿਸੇ ਨੇ ਥੋੜਾ ਪਾਰ੍ਟ ਕਰ ਲਿੱਤਾ ਹੈ ਤਾਂ ਉਨ੍ਹਾਂ ਨੂੰ ਹੀਰੋ ਹੀਰੋਇਨ ਅਤੇ ਉੱਚ ਪਾਰਟਧਾਰੀ ਨਹੀਂ ਕਹਾਂਗੇ। ਬਾਪ ਸਮਝਾਉਂਦੇ ਹਨ ਜਿੰਨਾ ਹੋ ਸਕੇ ਬਾਪ ਨੂੰ ਯਾਦ ਕਰੋ ਤਾਂ ਪੱਕੇ ਹੋ ਜਾਓ। ਯਾਦ ਭੁੱਲਣੀ ਨਹੀਂ ਚਾਹੀਦੀ ਹੈ। ਮੁੱਖ ਹੈ ਇੱਕ ਬਾਪ। ਬਾਕੀ ਇਹ ਛੋਟੇ – ਛੋਟੇ ਚਿੱਤਰ ਹਨ – ਸਮਝਣ ਦੇ ਲਈ, ਇਨ੍ਹਾਂ ਤੋਂ ਸਿੱਧ ਕਰਨਾ ਹੈ ਸ਼ਿਵ – ਸ਼ੰਕਰ ਇੱਕ ਨਹੀਂ। ਬਾਕੀ ਸੂਕ੍ਸ਼੍ਮਵਤਨ ਵਿੱਚ ਕੋਈ ਗੱਲ ਹੁੰਦੀ ਨਹੀਂ। ਹੁਣ ਤੁਸੀਂ ਸਮਝਦੇ ਹੋ ਇਹ ਸਭ ਹੈ ਭਗਤੀ ਮਾਰਗ, ਗਿਆਨ ਦੇਣ ਵਾਲਾ ਹੈ ਇੱਕ ਬਾਪ। ਉਹ ਦਿੰਦੇ ਹਨ ਸੰਗਮ ਤੇ, ਇਹ ਪੱਕਾ ਕਰੋ। ਭਾਰਤਵਾਸੀਆਂ ਨੂੰ ਤਾਂ ਕਲਪ – ਕਲਪ ਸ੍ਵਰਗ ਦਾ ਵਰਸਾ ਮਿਲਦਾ ਹੀ ਹੈ। 5 ਹਜਾਰ ਵਰ੍ਹੇ ਦੀ ਗੱਲ ਹੈ। ਉਹ ਫਿਰ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਉਹ ਕਹਿੰਦੇ ਸਿਰਫ ਕਲਯੁਗ ਲੱਖਾਂ ਵਰ੍ਹੇ ਦਾ ਹੈ ਅਤੇ ਅਸੀਂ ਕਹਿੰਦੇ ਇਹ ਸਾਰਾ ਚੱਕਰ ਹੀ 5 ਹਜਾਰ ਵ੍ਹਰੇ ਦਾ ਹੈ। ਗਪੌੜਾਂ ਕਿੰਨਾ ਵੱਡਾ ਲਗਾਇਆ ਹੈ। ਬੁਲਾਉਂਦੇ ਹਨ ਹੇ ਪਤਿਤ – ਪਾਵਨ। ਕ੍ਰਿਸ਼ਨ ਨੂੰ ਪਤਿਤ – ਪਾਵਨ ਤਾਂ ਨਹੀਂ ਕਹਾਂਗੇ। ਕੋਈ ਵੀ ਧਰਮ ਵਾਲਾ ਕ੍ਰਿਸ਼ਨ ਨੂੰ ਲਿਬ੍ਰੇਟਰ ਨਹੀਂ ਕਹਾਂਗੇ। ਹੇ ਪਤਿਤ ਪਾਵਨ ਕਰਕੇ ਪੁਕਾਰਦੇ ਹਨ ਤਾਂ ਬੁੱਧੀ ਉੱਪਰ ਚਲੀ ਜਾਂਦੀ ਹੈ ਫਿਰ ਵੀ ਸਮਝਦੇ ਨਹੀਂ। ਮਾਇਆ ਦਾ ਕਿੰਨਾ ਹਨ੍ਹੇਰਾ ਹੈ, ਗਫ਼ਲਤ ਵਿਚ ਪਏ ਹਨ। ਕਹਿੰਦੇ ਹਨ ਸ਼ਾਸਤਰ ਅਨਾਦਿ ਹਨ। ਪਰ ਸਤਿਯੁਗ ਤ੍ਰੇਤਾ ਵਿਚ ਇਹ ਹੁੰਦੇ ਨਹੀਂ। ਇਹ ਪੜ੍ਹਾਈ ਅਜਿਹੀ ਹੈ ਜੋ ਬਿਮਾਰੀ ਵਿੱਚ ਵੀ ਬੈਠ ਕਲਾਸ ਵਿਚ ਪੜ੍ਹ ਸਕਦੇ ਹਨ। ਇੱਥੇ ਬਹਾਨਾ ਚੱਲ ਨਾ ਸਕੇ। ਗਊ ਬਹੁਤ ਚੰਗੀ ਹੁੰਦੀ ਹੈ, ਕੋਈ ਤਾਂ ਲੱਤ ਵੀ ਮਾਰ ਦਿੰਦੀ ਹੈ। ਇੱਥੇ ਵੀ ਜਿਸ ਵਿੱਚ ਗੁੱਸਾ ਹੈ ਤਾਂ ਹੰਕਾਰ ਵਸ਼ ਲੱਤ ਵੀ ਮਾਰ ਦਿੰਦੇ ਹਨ। ਡਿਸਸਰਵਿਸ ਕਰ ਦਿੰਦੇ ਹਨ। ਕੋਈ ਵੀ ਅਵਗੁਣ ਨਹੀਂ ਹੋਣਾ ਚਾਹੀਦਾ ਹੈ। ਪਰ ਕਰਮਬੰਧਨ ਅਜਿਹਾ ਹੈ ਜੋ ਉੱਚ ਪਦਵੀ ਪਾਉਣ ਨਹੀਂ ਦਿੰਦੇ। ਬਾਪ ਉੱਚੀ ਤਕਦੀਰ ਬਣਾਉਣ ਦਾ ਰਸਤਾ ਦੱਸਦੇ ਹਨ। ਪਰ ਕੋਈ ਨਹੀਂ ਬਣਾਉਣਗੇ ਤਾਂ ਬਾਪ ਕੀ ਕਰੇ, ਬਹੁਤ ਭਾਰੀ ਕਮਾਈ ਹੈ। ਕਮਾਈ ਦਾ ਫਖੁਰ ਰਹਿਣਾ ਚਾਹੀਦਾ ਹੈ। ਕਮਾਈ ਨਹੀਂ ਕਰਨਗੇ ਤਾਂ ਪਰਿਨਾਮ ਕੀ ਹੋਵੇਗਾ! ਕਲਪ – ਕਲਪ ਇਵੇਂ ਦਾ ਹਾਲ ਹੋਵੇਗਾ। ਬਾਪ ਤਾਂ ਸਭ ਨੂੰ ਸਾਵਧਾਨੀ ਦਿੰਦੇ ਹਨ, ਇੰਸਲਟ ਨਹੀਂ ਕਰਦੇ। ਬੱਚਿਆਂ ਵਿਚ ਕੋਈ ਛੀ – ਛੀ ਆਦਤ ਨਹੀਂ ਹੋਣੀ ਚਾਹੀਦੀ । ਝੂਠ ਬੋਲਣਾ ਬੜਾ ਖਰਾਬ ਹੈ। ਯਗ ਦੀ ਸਰਵਿਸ ਖੁਸ਼ੀ ਨਾਲ ਕਰਨੀ ਚਾਹੀਦੀ ਹੈ । ਬਾਬਾ ਦੇ ਕੋਲ ਆਉਂਦੇ ਹਨ ਤਾਂ ਬਾਪ ਇਸ਼ਾਰਾ ਕਰਦੇ ਹਨ ਸਰਵਿਸ ਕਰੋ। ਜੋ ਤੁਹਾਨੂੰ ਖਿਲਾਉਂਦੇ ਹਨ ਉਨ੍ਹਾਂ ਦੀ ਸਰਵਿਸ ਜਰੂਰ ਕਰਨੀ ਚਾਹੀਦੀ ਹੈ। ਸੇਵਾ ਕਰਨਾ ਬਾਪ ਸਿਖਾਉਂਦੇ ਹਨ। ਵੇਖੋ, ਉੱਚ ਤੇ ਉੱਚ ਬਾਪ ਵੀ ਕਿੰਨੀ ਸੇਵਾ ਕਰਦੇ ਹਨ। ਜੋ ਕੰਮ ਅੱਗਿਆਨ ਵਿੱਚ ਨਹੀਂ ਕੀਤਾ, ਉਹ ਵੀ ਕਰਨਾ ਪਵੇ। ਇੰਨ੍ਹਾਂ ਨਿਰਹੰਕਾਰੀ ਬਣਨਾ ਹੈ। ਕਾਇਦੇ ਦੇ ਵਿਰੁੱਧ ਕੋਈ ਕੰਮ ਨਹੀਂ ਕਰਨਾ ਹੈ। ਜਿੰਨ੍ਹਾਂ ਹੋ ਸਕੇ ਹੋਰਾਂ ਦੇ ਕਲਿਆਣ ਅਰਥ ਸਭ ਕੁਝ ਹੱਥਾਂ ਨਾਲ ਕਰਨਾ ਪਵੇ। ਲਾਚਾਰੀ ਹਾਲਤ ਵਿਚ ਕੁਝ ਕਰਵਾਇਆ ਉਹ ਹੋਰ ਗੱਲ ਹੈ। ਆਪਣੇ ਨੂੰ ਨਿਰਹੰਕਾਰੀ, ਨਿਰਮੋਹੀ ਬਣਨਾ ਹੈ। ਬਾਬਾ ਦੀ ਯਾਦ ਬਗੈਰ ਕਿਸੇ ਦਾ ਕਲਿਆਣ ਹੋ ਨਾ ਸਕੇ। ਜਿੰਨਾ ਯਾਦ ਕਰਨਗੇ ਉਨ੍ਹਾਂ ਪਾਵਨ ਬਣਨਗੇ। ਯਾਦ ਵਿੱਚ ਹੀ ਵਿਘਨ ਪੈਂਦੇ ਹਨ। ਗਿਆਨ ਵਿਚ ਇੰਨੇ ਵਿਘਨ ਨਹੀਂ ਪੈਂਦੇ, ਗਿਆਨ ਦੇ ਤਾਂ ਕਈ ਪੁਆਇੰਟ ਹਨ। ਬਾਪ ਨੂੰ ਯਾਦ ਕਰਨ ਨਾਲ ਖੁਸ਼ਬੂਦਾਰ ਫੁੱਲ ਬਣਨਗੇ। ਘੱਟ ਯਾਦ ਕਰਨਗੇ ਤਾਂ ਰਤਨਜੋਤ ਬਣੋਗੇ। ਅੱਕ ਦੇ ਵੀ ਫੁੱਲ ਹੁੰਦੇਂ ਹਨ। ਤਾਂ ਆਪਣੇ ਨੂੰ ਖੁਸ਼ਬੂਦਾਰ ਫੁੱਲ ਬਨਾਉਣਾ ਚਾਹੀਦਾ ਹੈ। ਕੋਈ ਬਦਬੂ ਨਹੀਂ ਹੋਣੀ ਚਾਹੀਦੀ। ਆਤਮਾ ਨੂੰ ਖੁਸ਼ਬੂਦਾਰ ਬਣਨਾ ਹੈ। ਇੰਨੀ ਛੋਟੀ ਬਿੰਦੀ ਵਿੱਚ ਸਾਰਾ ਗਿਆਨ ਭਰਿਆ ਹੋਇਆ ਹੈ, ਵੰਡਰ ਹੈ। ਸ੍ਰਿਸ਼ਟੀ ਇੱਕ ਹੀ ਹੈ ਉੱਪਰ ਅਤੇ ਥੱਲੇ ਸ੍ਰਿਸ਼ਟੀ ਨਹੀਂ ਹੈ। ਤ੍ਰਿਮੂਰਤੀ ਦਾ ਅਰਥ ਵੀ ਤੁਸੀਂ ਜਾਣਦੇ ਹੋ। ਉਨ੍ਹਾਂ ਨੇ ਸਿਰਫ ਨਾਮ ਰੱਖ ਦਿੱਤਾ ਹੈ – ਤ੍ਰਿਮੂਰਤੀ ਮਾਰਗ। ਕੋਈ ਬ੍ਰਹਮਾ ਨੂੰ ਤ੍ਰਿਮੁਤੀ ਕਹਿ ਦਿੰਦੇ ਹਨ। ਉਨ੍ਹਾਂ ਦੀ ਬਾਯੋਗ੍ਰਾਫੀ ਦਾ ਕੁਝ ਪਤਾ ਨਹੀਂ। ਸ਼ਾਸਤਰਾਂ ਵਿੱਚ ਹੈ ਸ਼੍ਰੇਸ਼ਠਾਚਾਰੀ ਮਨੁੱਖ ਦੀ ਜੀਵਨ ਕਹਾਣੀ। ਲਕਸ਼ਮੀ – ਨਾਰਾਇਣ, ਰਾਧੇ – ਕ੍ਰਿਸ਼ਨ ਆਦਿ ਹੈ ਤਾਂ ਸਭ ਮਨੁੱਖ। ਪਰ ਹੋਰਾਂ ਦੀ ਜੀਵਨ ਕਹਾਣੀ ਦਾ ਸ਼ਾਸਤਰ ਨਹੀਂ ਕਿਹਾ ਜਾਵੇਗਾ। ਦੇਵਤਾ ਦੇ ਜੀਵਨ ਕਹਾਣੀ ਨੂੰ ਸ਼ਾਸਤਰ ਕਿਹਾ ਜਾਂਦਾ ਹੈ। ਬਾਕੀ ਸ਼ਿਵਬਾਬਾ ਦੀ ਜੀਵਨ ਕਹਾਣੀ ਕਿੱਥੇ ਹੈ? ਉਹ ਤਾਂ ਨਿਰਾਕਾਰ ਹੈ। ਖ਼ੁਦ ਕਹਿੰਦੇ ਹਨ ਮੈਂ ਤਾਂ ਪਤਿਤ – ਪਾਵਨ ਹਾਂ, ਮੈਨੂੰ ਸਭ ਫਾਦਰ ਕਹਿ ਬੁਲਾਉਂਦੇ ਹਨ। ਮੈਂ ਆਕੇ ਸ੍ਵਰਗ ਦੀ ਸਥਾਪਨਾ ਕਰਦਾ ਹਾਂ। ਭਾਰਤ 5 ਹਜਾਰ ਵਰ੍ਹੇ ਪਹਿਲੇ ਸ੍ਵਰਗ ਸੀ। ਹੁਣ ਫਿਰ ਬਣਨਾ ਹੈ। ਕਿੰਨਾ ਸਹਿਜ ਹੈ। ਪਰ ਪੱਥਰਬੁੱਧੀ ਅਜਿਹੇ ਹਨ ਜੋ ਤਾਲਾ ਖੁਲਦਾ ਹੀ ਨਹੀਂ ਹੈ। ਗਿਆਨ ਅਤੇ ਯੋਗ ਦਾ ਤਾਲਾ ਬੰਦ ਹੈ।
ਬਾਬਾ ਕਹਿੰਦੇ ਹਨ ਘਰ – ਘਰ ਵਿੱਚ ਪੈਗਾਮ ਦੋ ਕਿ ਉੱਚ ਤੇ ਉੱਚ ਹੈ ਬਾਪ। ਫਸਟ ਫਲੋਰ ਮੂਲਵਤਨ, ਸੈਕਿੰਡ ਫਲੋਰ ਸੂਕ੍ਸ਼੍ਮਵਤਨ। ਥਰਡ ਫਲੋਰ ਹੈ ਇਹ ਸਾਕਾਰੀ ਦੁਨੀਆਂ। ਜੇਕਰ ਇਨ੍ਹਾਂ ਫਲੋਰਸ ਦੀ ਵੀ ਬੱਚਿਆਂ ਨੂੰ ਯਾਦ ਰਹੇ ਤਾਂ ਪਹਿਲੇ ਬਾਬਾ ਜਰੂਰ ਯਾਦ ਪਵੇ। ਸਰਵਿਸ ਦੇ ਲਈ ਭੱਜਣਾ ਚਾਹੀਦਾ ਹੈ। ਬਾਬਾ ਕਿੱਥੇ ਵੀ ਜਾਣ ਦੀ ਮਨਾ ਨਹੀਂ ਕਰਦੇ। ਭਾਵੇਂ ਸ਼ਾਦੀ ਵਿੱਚ ਜਾਓ, ਤੀਰਥਾਂ ਤੇ ਜਾਓ, ਸਰਵਿਸ ਕਰਨ ਜਾਓ। ਭਾਸ਼ਨ ਕਰੋ – ਬੋਲੋ ਇੱਕ ਹੈ ਰੂਹਾਨੀ ਯਾਤਰਾ, ਦੂਜੀ ਹੈ ਜਿਸਮਾਨੀ ਯਾਤਰਾ। ਪੁਆਇੰਟ ਤਾਂ ਬਹੁਤ ਮਿਲਦੀ ਰਹਿੰਦੀ ਹੈ। ਵਾਣਪ੍ਰਸਥਿਆਂ ਦੇ ਝੁੰਡ ਵਿੱਚ ਜਾਕੇ ਸਰਵਿਸ ਕਰੋ। ਉਨ੍ਹਾਂ ਦਾ ਵੀ ਸੁਣੋ। ਉਹ ਲੋਕ ਕੀ ਕਹਿੰਦੇ ਹਨ। ਹੱਥ ਵਿਚ ਪਰਚਾ ਹੋਵੇ। ਮੁੱਖ 4 – 5 ਗੱਲਾਂ ਲਿਖੀਆਂ ਹੋਈਆ ਹੋਣ – ਈਸ਼ਵਰ ਸਰਵਵਿਆਪੀ ਨਹੀਂ, ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ, ਇਹ ਸਾਫ ਲਿਖ ਦੋ। ਜੋ ਕੋਈ ਪੜ੍ਹੇ ਤਾਂ ਸਮਝੇ ਇਹ ਸੱਚ ਤਾਂ ਹੈ, ਇਸ ਵਿੱਚ ਚਤੁਰਾਈ ਬੜੀ ਚਾਹੀਦੀ ਹੈ। ਬਾਬਾ ਤ੍ਰਿਮੂਰਤੀ ਦੇ ਲਈ ਵੀ ਸਮਝਾਉਂਦੇ ਹਨ। ਇਹ ਘੜੀ – ਘੜੀ ਪਾਕੇਟ ਵਿੱਚੋਂ ਕੱਢ ਕੇ ਵੇਖਦੇ ਰਹੋ। ਕਿਸੇ ਨੂੰ ਵੀ ਸਮਝਾਵੋ – ਇਹ ਬਾਬਾ, ਇਹ ਵਰਸਾ। ਵਿਸ਼ਨੂੰ ਦਾ ਚਿੱਤਰ ਵੀ ਚੰਗਾ ਹੈ। ਟ੍ਰੇਨ ਵਿਚ ਵੀ ਸਰਵਿਸ ਕਰ ਸਕਦੇ ਹੋ, ਬਾਪ ਨੂੰ ਯਾਦ ਕਰੋ ਤਾਂ ਵਿਸ਼ਵ ਦੇ ਮਾਲਿਕ ਬਣ ਜਾਵੋ ਗੇ। ਸਰਵਿਸ ਬਹੁਤ ਹੋ ਸਕਦੀ ਹੈ। ਪਰ ਕੋਈ ਨੂੰ ਅਕਲ ਆਉਂਦਾ ਨਹੀਂ ਹੈ। ਬਹੁਤ ਪੁਰਸ਼ਾਰਥ ਕਰਨਾ ਹੈ। ਲੜਾਈ ਦੇ ਮੈਦਾਨ ਵਿਚ ਸੁਸਤ ਥੋੜੀ ਹੋਣਾ ਚਾਹੀਦਾ ਹੈ। ਬਹੁਤ ਖਬਰਦਾਰੀ ਰੱਖਣੀ ਹੈ। ਮੰਦਿਰਾਂ ਵਿੱਚ ਬਹੁਤ ਸਰਵਿਸ ਹੋ ਸਕਦੀ ਹੈ। ਬਸ ਬਾਬਾ ਕਹਿੰਦੇ ਹਨ ਮਨਮਨਾਭਵ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋ। ਮੁੱਖ ਗੱਲ ਪੱਕੀ ਕਰ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਸਰਵਿਸ ਦਾ ਬਹੁਤ ਖਿਆਲ ਹੋਣਾ ਚਾਹੀਦਾ ਹੈ। ਤ੍ਰਿਮੂਰਤੀ ਦੇ ਚਿੱਤਰ ਵਿੱਚ ਸਾਰਾ ਗਿਆਨ ਭਰਿਆ ਹੋਇਆ ਹੈ। ਸੀੜੀ ਵੀ ਚੰਗੀ ਹੈ। ਹਰ ਇੱਕ ਆਪਣੀ ਉੱਨਤੀ ਚਾਹੁੰਦੇ ਹਨ, ਧਨ ਕਮਾਉਣ ਦੀ। ਛੋਟੇ ਬੱਚਿਆਂ ਨੂੰ ਵੀ ਯੁਕਤੀਆਂ ਸਿਖਾਓ, ਸਭ ਆਫ਼ਰੀਨ ਦੇਣਗੇ। ਕਮਾਲ ਹੈ ਬ੍ਰਹਮਾਕੁਮਾਰ – ਕੁਮਾਰੀਆਂ ਦੀ, ਛੋਟੇ ਬੱਚੇ ਵੀ ਇੰਨਾ ਗਿਆਨ ਦਿੰਦੇ ਹਨ ਜੋ ਕੋਈ ਸੰਨਿਆਸੀ ਆਦਿ ਦੇ ਨਾ ਸਕੇ। ਮੁਫ਼ਤ ਵਿੱਚ ਚੀਜ਼ ਮਿਲੇਗੀ ਤਾਂ ਸਮਝਣਗੇ ਇਹ ਸਾਡੇ ਕਲਿਆਣ ਦੇ ਲਈ ਦਿੰਦੇ ਹਨ। ਬੋਲੋ, ਇਹ ਫ੍ਰੀ ਹੈ। ਤੁਸੀਂ ਭਾਵੇਂ ਪੜ੍ਹੋ, ਇਨ੍ਹਾਂ ਨਾਲ ਆਪਣਾ ਕਲਿਆਣ ਕਰੋ। ਸ਼ਿਵਬਾਬਾ ਭੋਲਾ ਭੰਡਾਰੀ ਹੈ ਨਾ। ਢੇਰ ਬੱਚੇ ਹਨ। ਬਾਬਾ ਨੂੰ ਪੈਸੇ ਦੀ ਕੀ ਲੋੜ ਹੈ। ਟਰੇਨ ਵਿੱਚ ਵੀ ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਆਦਮੀ ਚੰਗਾ ਵੇਖਿਆ ਤਾਂ ਝੱਟ ਉਨ੍ਹਾਂ ਨੂੰ ਸਮਝਾਏ ਚਿੱਤਰ ਦੇ ਦੇਣਾ ਚਾਹੀਦਾ ਹੈ। ਕਹੋ ਤੁਸੀਂ ਆਪਣਾ ਵੀ ਕਲਿਆਣ ਕਰੋ ਅਤੇ ਹੋਰਾਂ ਦਾ ਵੀ ਕਲਿਆਣ ਕਰਨਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਕੋਈ ਵੀ ਕੰਮ ਕਾਇਦੇ ਦੇ ਵਿਰੁੱਧ ਨਹੀਂ ਕਰਨਾ ਹੈ। ਬਹੁਤ – ਬਹੁਤ ਨਿਰਹੰਕਾਰੀ, ਨਿਰਮੋਹੀ ਰਹਿਣਾ ਹੈ। ਜਿੰਨਾ ਹੋ ਸਕੇ ਹਰ ਕੰਮ ਆਪਣੇ ਹੱਥਾਂ ਨਾਲ ਕਰਨਾ ਹੈ। ਯੱਗ ਦੀ ਸਰਵਿਸ ਬਹੁਤ ਖੁਸ਼ੀ ਨਾਲ ਕਰਨੀ ਹੈ।
2. ਪੜ੍ਹਾਈ ਵਿਚ ਕਦੀ ਬਹਾਨਾ ਨਹੀਂ ਦੇਣਾ ਹੈ। ਬਿਮਾਰੀ ਵਿੱਚ ਵੀ ਪੜ੍ਹਨਾ ਜਰੂਰ ਹੈ। ਹੁੱਲਾਸ ਵਿੱਚ ਰਹਿਣ ਦੇ ਲਈ ਸਰਵਿਸ ਦਾ ਸ਼ੋਂਕ ਰੱਖਣਾ ਹੈ।
ਵਰਦਾਨ:-
ਭਗਤੀ ਮਾਰਗ ਵਿੱਚ ਗਣੇਸ਼ ਨੂੰ ਵਿਘਨ – ਵਿਨਾਸ਼ਕ ਕਹਿਕੇ ਪੂਜਦੇ ਹਨ, ਨਾਲ – ਨਾਲ ਉਨ੍ਹਾਂ ਨੂੰ ਮਾਸਟਰ ਨਾਲੇਜਫੁਲ ਮਤਲਬ ਵਿਦਿਆਪਤੀ ਵੀ ਮੰਨਦੇ ਹਨ। ਤਾਂ ਜੋ ਬੱਚੇ ਮਾਸਟਰ ਨਾਲੇਜਫੁਲ ਬਣਦੇ ਹਨ ਉਹ ਕਦੀ ਵਿਘਨਾਂ ਤੋਂ ਹਾਰ ਨਹੀਂ ਖਾ ਸਕਦੇ ਕਿਓਂਕਿ ਨਾਲੇਜ ਨੂੰ ਲਾਈਟ – ਮਾਈਟ ਕਿਹਾ ਜਾਂਦਾ ਹੈ, ਜਿਸ ਨਾਲ ਮੰਜ਼ਿਲ ਤੇ ਪਹੁੰਚਉਣਾ ਸਹਿਜ ਹੋ ਜਾਂਦਾ ਹੈ। ਅਜਿਹੇ ਜੋ ਵਿਘਨ – ਵਿਨਾਸ਼ਕ ਹਨ, ਬਾਪ ਦੇ ਨਾਲ ਹਮੇਸ਼ਾ ਕਮਬਾਈਂਡ ਰਹਿੰਦੇ ਹੋਏ ਨਾਲੇਜ ਦਾ ਸਿਮਰਨ ਕਰਦੇ ਰਹਿੰਦੇ ਹਨ ਉਹ ਕਦੀ ਵਿਘਨਹਾਰੀ ਨਹੀਂ ਬਣ ਸਕਦੇ।
ਸਲੋਗਨ:-
➤ Email me Murli: Receive Daily Murli on your email. Subscribe!