01 November 2021 PUNJABI Murli Today | Brahma Kumaris

Read and Listen today’s Gyan Murli in Punjabi 

October 31, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੀ ਚਲਣ ਬਹੁਤ - ਬਹੁਤ ਮਿੱਠੀ ਰਾਯਲ ਹੋਣੀ ਚਾਹੀਦੀ ਹੈ, ਗੁੱਸੇ ਦਾ ਭੂਤ ਬਿਲਕੁਲ ਨਾ ਹੋਵੇ"

ਪ੍ਰਸ਼ਨ: -

21 ਜਨਮਾਂ ਦੀ ਪ੍ਰਾਲਬੱਧ ਪਾਉਣ ਦੇ ਲਈ ਬੱਚਿਆਂ ਨੂੰ ਧਿਆਨ ਜਰੂਰ ਰੱਖਣਾ ਹੈ?

ਉੱਤਰ:-

ਇਸ ਦੁਨੀਆਂ ਵਿਚ ਰਹਿੰਦੇ, ਸਭ ਕੁਝ ਕਰਦੇ ਹਨ, ਬੁੱਧੀ ਦਾ ਯੋਗ ਇੱਕ ਸੱਚੇ ਮਾਸ਼ੂਕ ਦੇ ਨਾਲ ਰਹੇ ਇਵੇਂ ਦੀ ਕੋਈ ਬੁਰੀ ਆਦਤ ਨਾ ਹੋਵੇ ਜਿਸ ਤੋਂ ਬਾਪ ਦੀ ਆਬਰੂ ਖਤਮ ਹੋ। ਘਰ ਵਿੱਚ ਰਹਿੰਦੇ ਵੀ ਇੰਨਾ ਪਿਆਰ ਨਾਲ ਰਹੋ ਜੋ ਦੂਜੇ ਸਮਝਣ ਕਿ ਇਸ ਵਿੱਚ ਤਾਂ ਬਹੁਤ ਚੰਗੇ ਦੈਵੀਗੁਣ ਹਨ।

ਗੀਤ:-

ਜਾਗ ਸਜਨੀਆਂ ਜਾਗ..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਇਸ ਦਾ ਅਰਥ ਵੀ ਜਰੂਰ ਬੱਚੇ ਸਮਝ ਗਏ ਹੋਣਗੇ। ਬਾਪ ਆਕੇ ਨਵੀਂ – ਨਵੀਂ ਗੱਲਾਂ ਸੁਣਾਉਂਦੇ ਹਨ। ਨਵੀਂ ਦੁਨੀਆਂ ਦੇ ਨਵੇਂ ਯੁਗ ਦੇ ਲਈ ਇਹ ਗੱਲਾਂ ਬੱਚਿਆਂ ਨੇ 5 ਹਜਾਰ ਵਰ੍ਹੇ ਪਹਿਲੇ ਸੁਣੀਆਂ ਸੀ। ਹੁਣ ਫਿਰ ਸੁਣ ਰਹੇ ਹਨ। ਬਾਕੀ ਵਿਚਕਾਰ ਸਿਰਫ ਭਗਤੀ ਮਾਰਗ ਦੀਆਂ ਗੱਲਾਂ ਹੀ ਸੁਣੀਆਂ ਹਨ। ਸਤਿਯੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਉੱਥੇ ਹੈ ਗਿਆਨ ਮਾਰਗ ਦੀ ਪ੍ਰਾਲਬੱਧ। ਹੁਣ ਤੁਸੀਂ ਬੱਚੇ ਨਵੀਂ ਦੁਨੀਆਂ ਦੇ ਲਈ ਸੱਚੀ ਕਮਾਈ ਕਰ ਰਹੇ ਹੋ। ਨਾਲੇਜ ਨੂੰ ਸੋਰਸ ਆਫ਼ ਇਨਕਮ ਕਿਹਾ ਜਾਂਦਾ ਹੈ। ਪੜ੍ਹਾਈ ਦਵਾਰਾ ਕੋਈ ਬੈਰਿਸਟਰ, ਇੰਜੀਨਿਅਰ ਆਦਿ ਬਣਦੇ ਹਨ। ਆਮਦਨੀ ਵੀ ਹੁੰਦੀ ਹੈ। ਤੁਸੀਂ ਇਸ ਪੜ੍ਹਾਈ ਤੋਂ ਰਾਜਿਆਂ ਦਾ ਰਾਜਾ ਬਣਦੇ ਹੋ। ਇਹ ਕਿੰਨੀ ਜਬਰਦਸਤ ਕਮਾਈ ਹੈ। ਹੁਣ ਤੁਸੀਂ ਬੱਚਿਆਂ ਨੂੰ ਇਹ ਨਿਸ਼ਚਾ ਹੈ, ਜੇਕਰ ਥੋੜਾ ਸੰਸ਼ੇ ਹੈ ਤਾਂ ਅੱਗੇ ਚਲਦੇ – ਚਲਦੇ ਨਿਸ਼ਚਾ ਹੁੰਦਾ ਜਾਵੇਗਾ। ਸੈਕਿੰਡ ਵਿੱਚ ਜੀਵਨਮੁਕਤੀ ਗਾਈ ਹੋਈ ਹੈ। ਬਾਬਾ ਦਾ ਬਣਿਆ ਅਤੇ ਵਰਸੇ ਦਾ ਮਾਲਿਕ ਬਣਿਆ। ਬਾਪ ਜੋ ਸਵਰਗ ਦਾ ਰਚਤਾ ਹੈ ਉਹ ਆਇਆ ਹੈ ਸਾਨੂੰ ਮਾਲਿਕ ਬਣਾਉਣ। ਇਹ ਤਾਂ ਬੱਚਿਆਂ ਨੂੰ ਨਿਸ਼ਚਾ ਹੋਣਾ ਚਾਹੀਦਾ ਹੈ। ਇਹ ਵੀ ਜਾਣਦੇ ਹੋ ਕਿ ਦੋ ਬਾਪ ਹਨ। ਇੱਕ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ, ਜਿਸ ਨੂੰ ਕਹਿੰਦੇ ਹਨ ਪਰਮਪਿਤਾ ਪਰਮਾਤਮਾ, ਓ ਗਾਡ ਫਾਦਰ। ਲੌਕਿਕ ਫਾਦਰ ਨੂੰ ਕਦੀ ਪਰਮਪਿਤਾ ਨਹੀਂ ਕਹਾਂਗੇ। ਸਭ ਦਾ ਸੁੱਖਦਾਤਾ, ਸ਼ਾਂਤੀ ਦਾਤਾ ਇੱਕ ਹੀ ਪਾਰਲੌਕਿਕ ਬਾਪ ਹੈ। ਸਤਿਯੁਗ ਵਿੱਚ ਸਭ ਸੁਖੀ ਰਹਿੰਦੇ ਹਨ। ਬਾਕੀ ਆਤਮਾਵਾਂ ਸ਼ਾਂਤੀ ਧਾਮ ਵਿੱਚ ਰਹਿੰਦੀਆਂ ਹਨ। ਸਤਿਯੁਗ ਵਿੱਚ ਤੁਹਾਨੂੰ ਸੁਖ – ਸ਼ਾਂਤੀ, ਧਨ – ਦੌਲਤ, ਨਿਰੋਗੀ ਕਾਇਆ ਸਭ ਕੁਝ ਸੀ। ਤਾਂ ਅਜਿਹੇ ਮੋਸ੍ਟ ਬਿਲਵੇਡ ਬਾਪ ਨੂੰ ਸਭ ਪੁਕਾਰਦੇ ਹਨ। ਸਾਧੂ – ਸੰਤ ਲੋਕ ਵੀ ਸਾਧਨਾ ਕਰਦੇ ਹਨ, ਪਰ ਕਿਸ ਦੀ ਸਾਧਨਾ ਕਰਦੇ ਹਨ, ਇਹ ਜਾਣਦੇ ਨਹੀਂ। ਉਹ ਕਰਦੇ ਹਨ ਬ੍ਰਹਮ ਦੀ ਸਾਧਨਾ। ਤਾਂ ਅਸੀਂ ਬ੍ਰਹਮ ਵਿੱਚ ਲੀਨ ਹੋ ਜਾਈਏ, ਪਰ ਲੀਨ ਤਾਂ ਹੋ ਨਾ ਸਕਣ। ਬ੍ਰਹਮ ਨੂੰ ਯਾਦ ਕਰਨ ਨਾਲ ਪਾਪ ਥੋੜੀ ਕੱਟਣਗੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਸ੍ਰਵਸ਼ਕਤੀਮਾਨ ਮੈਂ ਹਾਂ ਜਾਂ ਬ੍ਰਹਮ ਜੋ ਰਹਿਣ ਦਾ ਸਥਾਨ ਹੈ? ਬ੍ਰਹਮ ਮਹੱਤਵ ਵਿੱਚ ਸਾਰੀਆਂ ਆਤਮਾਵਾਂ ਨਿਵਾਸ ਕਰਦੀਆਂ ਹਨ। ਤਾਂ ਬ੍ਰਹਮਾ ਨੂੰ ਉਨ੍ਹਾਂ ਨੇ ਭਗਵਾਨ ਸਮਝ ਲਿੱਤਾ ਹੈ। ਜਿਵੇਂ ਭਾਰਤਵਾਸਿਆਂ ਨੇ ਹਿੰਦੁਸਤਾਨ ਵਿੱਚ ਰਹਿਣ ਦੇ ਕਾਰਨ ਆਪਣਾ ਧਰਮ ਹਿੰਦੂ ਸਮਝ ਲਿਤਾ ਹੈ। ਉਵੇਂ ਬ੍ਰਹਮ ਤੱਤਵ ਰਹਿਣ ਦੇ ਸਥਾਨ ਨੂੰ ਪਰਮਾਤਮਾ ਸਮਝ ਲਿਤਾ ਹੈ, ਉਹ ਹੈ ਬ੍ਰਾਹਮੰਡ। ਉੱਥੇ ਆਤਮਾਵਾਂ, ਜਯੋਤੀਬਿੰਦੂ ਅੰਡਾ ਆਕਾਰ ਵਿੱਚ ਰਹਿੰਦੀਆਂ ਹਨ, ਇਸਲਈ ਉਹਨਾਂ ਨੂੰ ਬ੍ਰਾਹਮੰਡ ਕਹਿੰਦੇ ਹਨ। ਇਹ ਹੈ ਮਨੁੱਖ ਸ੍ਰਿਸ਼ਟੀ। ਬ੍ਰਾਹਮੰਡ ਅਲਗ ਹੈ, ਮਨੁੱਖ ਸ੍ਰਿਸ਼ਟੀ ਅਲਗ ਹੈ। ਆਤਮਾ ਕੀ ਹੈ – ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਕਹਿੰਦੇ ਵੀ ਹਨ – ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਫਿਰ ਕਹਿੰਦੇ ਆਤਮਾ ਅੰਗੂਠੇ ਸਦ੍ਰਿਸ਼ ਹੈ। ਪਰ ਬਾਪ ਕਹਿੰਦੇ ਹਨ – ਆਤਮਾ ਬਿਲਕੁਲ ਸੂਕ੍ਸ਼੍ਮ ਬਿੰਦੂ ਹੈ, ਜਿਸ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਇਹਨਾਂ ਨੂੰ ਵੇਖਣ ਦੀ, ਫੜਣ ਦੀ ਬੜੀ ਕੋਸ਼ਿਸ਼ ਕਰਦੇ ਹਨ। ਪਰ ਕਿਸੇ ਨੂੰ ਪਤਾ ਨਹੀਂ ਲਗਦਾ। ਤੁਸੀਂ ਬੱਚੇ ਜਾਣਦੇ ਹੋ ਹੁਣ ਤੁਹਾਨੂੰ ਭਾਰਤ ਨੂੰ ਸਵਰਗ ਬਣਾਉਣ ਵਿੱਚ ਬਾਪ ਦਾ ਮਦਦਗਾਰ ਵੀ ਬਣਨਾ ਪਵੇ। ਬਾਪ ਆਉਂਦੇ ਹੀ ਹਨ ਭਾਰਤ ਵਿੱਚ। ਸ਼ਿਵ ਜਯੰਤੀ ਭਾਰਤ ਵਿੱਚ ਹੀ ਮਨਾਉਂਦੇ ਹਨ। ਜਿਵੇ ਕ੍ਰਾਇਸਟ ਗਿਆ ਤਾਂ ਕ੍ਰਿਸ਼ਚਨ ਲੋਕ ਕ੍ਰਿਸਮਿਸ ਮਨਾਉਂਦੇ ਰਹਿੰਦੇ ਹਨ। ਕ੍ਰਾਇਸਟ ਕਦੋਂ ਆਇਆ ਇਹ ਵੀ ਜਾਣਦੇ ਹਨ। ਪਰ ਭਾਰਤਵਾਸਿਆਂ ਨੂੰ ਇਹ ਪਤਾ ਹੀ ਨਹੀਂ ਕਿ ਬਾਪ ਕਦੋਂ ਆਇਆ ਸੀ, ਕ੍ਰਿਸ਼ਨ ਕਦੋਂ ਆਇਆ ਸੀ? ਕਿਸੇ ਨੂੰ ਵੀ ਉਹਨਾਂ ਦਾ ਪਤਾ ਨਹੀਂ ਹੈ। ਮਹਿਮਾ ਸਾਰੀ ਕ੍ਰਿਸ਼ਨ ਦੀ ਗਾਉਂਦੇ ਹਨ। ਉਸ ਨੂੰ ਝੂਲੇ ਵਿੱਚ ਝੁਲਾਉਂਦੇ ਹਨ, ਪਿਆਰ ਕਰਦੇ ਹਨ ਪਰ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਜਨਮ ਕਦੋਂ ਹੋਇਆ। ਕਹਿ ਦਿੰਦੇ ਹਨ ਦਵਾਪਰ ਵਿੱਚ ਗੀਤਾ ਸੁਣਾਈ। ਪਰ ਕ੍ਰਿਸ਼ਨ ਦਵਾਪਰ ਵਿੱਚ ਤੇ ਆਉਂਦੇ ਨਹੀਂ। ਲੀਲਾ ਹੈ ਇੱਕ ਬਾਪ ਦੀ। ਤਾਂ ਹੀ ਉਹਨਾਂ ਦੇ ਲਈ ਕਹਿੰਦੇ ਹਨ ਤੁਮਹਾਰੀ ਗਤੀ ਮਤ… ਕ੍ਰਿਸ਼ਨ ਹੈ ਸਤਿਯੁਗ ਦਾ ਪ੍ਰਿੰਸ। ਪਹਿਲਾਂ ਤੋਂ ਮਾਤਾ ਨੂੰ ਸਾਕਸ਼ਾਤਕਾਰ ਹੋ ਜਾਂਦਾ ਹੈ ਕਿ ਯੋਗਬਲ ਨਾਲ ਬੱਚਾ ਪੈਦਾ ਹੋਣ ਵਾਲਾ ਹੈ। ਉੱਥੇ ਸ਼ਰੀਰ ਵੀ ਇਵੇਂ ਹੀ ਛੱਡਦੇ ਹਨ। ਇੱਕ ਸ਼ਰੀਰ ਛੱਡ ਕੇ ਦੂਸਰਾ ਲੈਂਦੇ ਹਨ। ਸੱਪ ਦਾ ਮਿਸਾਲ। ਅਸਲ ਵਿੱਚ ਸੰਨਿਆਸੀ ਇਹ ਮਿਸਾਲ ਦੇ ਨਹੀਂ ਸਕਦੇ। ਤੁਸੀਂ ਵਿਕਾਰੀ ਮਨੁੱਖਾਂ ਨੂੰ ਗਿਆਨ ਦੀ ਭੂੰ – ਭੂੰ ਕਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾ ਦਿੰਦੇ ਹੋ। ਇਹ ਤੁਹਾਡਾ ਧੰਧਾ ਹੈ – ਭੂੰ – ਭੂੰ ਕਰ ਮਨੁੱਖ ਤੋਂ ਦੇਵਤਾ ਬਣਾ ਦਿੰਦੇ ਹੋ। ਕਛੂਏ ਆਦਿ ਦਾ ਮਿਸਾਲ ਵੀ ਇਸ ਸਮੇਂ ਦਾ ਹੈ। ਕਰਮ ਕਰਕੇ ਫਿਰ ਜਿਨਾਂ ਸਮੇਂ ਮਿਲੇ ਬਾਪ ਨੂੰ ਯਾਦ ਕਰਨਾ ਹੈ। ਤੁਸੀਂ ਜਾਣਦੇ ਹੋ ਇਹ ਸਾਡਾ ਅੰਤਿਮ ਜਨਮ ਹੈ। ਹੁਣ ਨਾਟਕ ਪੂਰਾ ਹੋਣਾ ਹੈ, ਪੁਰਾਣਾ ਸ਼ਰੀਰ ਹੈ। ਇਸਦਾ ਕਰਮ ਭੋਗ ਚੁਕਤੁ ਕਰਨਾ ਹੈ। ਜਦੋਂ ਸਤੋਪ੍ਰਧਾਨ ਹੋ ਜਾਓਗੇ ਤਾਂ ਫਿਰ ਕਰਮਾਤੀਤ ਅਵਸਥਾ ਹੋ ਜਾਏਗੀ, ਫਿਰ ਇਸ ਸ਼ਰੀਰ ਵਿੱਚ ਰਹਿ ਨਹੀਂ ਸਕੋਗੇ। ਕਰਮਾਤੀਤ ਅਵਸਥਾ ਹੋਈ ਫਿਰ ਸ਼ਰੀਰ ਛੱਡ ਦਵੋਗੇ, ਫਿਰ ਲੜਾਈ ਸ਼ੁਰੂ ਹੋਵੇਗੀ। ਮੱਛਰਾਂ ਸਦ੍ਰਿਸ਼ ਸਾਰੇ ਸ਼ਰੀਰ ਖ਼ਤਮ ਹੋ ਆਤਮਾਵਾਂ ਚਲੀਆਂ ਜਾਣਗੀਆਂ। ਪਵਿੱਤਰ ਬਣਨ ਦੇ ਬਿਗਰ ਤਾਂ ਕੋਈ ਜਾ ਨਹੀਂ ਸਕਣਗੇ। ਇਹ ਹੈ ਦੁੱਖਧਾਮ ਰਾਮ ਦਾ ਸਥਾਪਣ ਕੀਤਾ ਹੋਇਆ ਹੈ ਸ਼ਿਵਾਲਾ। ਅਸਲ ਵਿੱਚ ਪਰਮਾਤਮਾ ਦਾ ਨਾਮ ਹੈ ਸ਼ਿਵ, ਨਾ ਕਿ ਰਾਮ। ਸਤਿਯੁਗ ਸ਼ਿਵਾਲੇ ਵਿੱਚ ਸਾਰੇ ਦੇਵਤਾ ਰਹਿੰਦੇ ਹਨ। ਫਿਰ ਭਗਤੀ ਮਾਰਗ ਵਿੱਚ ਸ਼ਿਵ ਦੀ ਪ੍ਰਤਿਮਾ ਦੇ ਲਈ ਮੰਦਿਰ, ਸ਼ਿਵਾਲਾ ਆਦਿ ਬਣਾਉਂਦੇ ਹਨ। ਹੁਣ ਸ਼ਿਵਬਾਬਾ ਦਾ ਇਹ ਤਖ਼ਤ ਹੈ। ਆਤਮਾ ਇਸ ਤੱਖਤ ਤੇ ਵਿਰਾਜਮਾਨ ਹੈ। ਬਾਪ ਵੀ ਇੱਥੇ ਬਾਜੂ ਵਿੱਚ ਆਕੇ ਵਿਰਾਜਮਾਨ ਹੁੰਦੇ ਹਨ ਅਤੇ ਆਕੇ ਪੜ੍ਹਾਉਦੇ ਹਨ। ਸਦੈਵ ਤੇ ਨਹੀਂ ਰਹਿੰਦਾ। ਯਾਦ ਕਰੋ ਤਾਂ ਇਹ ਆਇਆ। ਬਾਪ ਕਹਿੰਦੇ ਹਨ – ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ। ਵਰਸਾ ਮੇਰੇ ਕੋਲੋਂ ਤੁਹਾਨੂੰ ਮਿਲਣਾ ਹੈ। ਬ੍ਰਹਮਾ ਥੋੜੀ ਬੇਹੱਦ ਦਾ ਬਾਪ ਹੈ ਇਸਲਈ ਤੁਸੀਂ ਮੈਨੂੰ ਯਾਦ ਕਰੋ। ਮਿੱਠੇ ਬੱਚੇ ਜਾਣਦੇ ਹਨ ਬਾਬਾ ਗਿਆਨ ਦਾ ਸਾਗਰ ਹੈ, ਪਿਆਰ ਦਾ ਸਾਗਰ ਹੈ। ਤਾਂ ਤੁਹਾਨੂੰ ਬੱਚਿਆਂ ਨੂੰ ਵੀ ਪਿਆਰ ਦਾ ਸਾਗਰ ਬਣਨਾ ਹੈ। ਇਸਤਰੀ – ਪੁਰਸ਼ ਇੱਕ ਦੋ ਨੂੰ ਸੱਚਾ ਪਿਆਰ ਨਹੀਂ ਕਰਦੇ, ਉਹ ਤਾਂ ਕਾਮ ਵਿਕਾਰ ਨੂੰ ਹੀ ਪਿਆਰ ਸਮਝਦੇ ਹਨ ਪਰ ਬਾਬਾ ਨੇ ਕਿਹਾ ਹੈ ਕਿ ਕਾਮ ਮਹਾਸ਼ਤਰੂ ਹੈ। ਇਹ ਆਦਿ – ਮੱਧ – ਅੰਤ ਦੁੱਖ ਦੇਣ ਵਾਲਾ ਹੈ। ਦੇਵਤਾ ਨਿਰਵਿਕਾਰੀ ਸੀ, ਤਾਂ ਹੀ ਕਹਿੰਦੇ ਹਨ – ਕ੍ਰਿਸ਼ਨ ਵਰਗਾ ਬੱਚਾ ਮਿਲੇ, ਕ੍ਰਿਸ਼ਨ ਵਰਗਾ ਪਤੀ ਮਿਲੇ। ਕ੍ਰਿਸ਼ਨ ਪੁਰੀ ਨੂੰ ਯਾਦ ਕਰਦੇ ਹਨ ਨਾ। ਹੁਣ ਬਾਪ ਕ੍ਰਿਸ਼ਨ ਪੂਰੀ ਸਥਾਪਨ ਕਰ ਰਹੇ ਹਨ। ਤੁਸੀਂ ਖੁਦ ਸ਼੍ਰੀ ਕ੍ਰਿਸ਼ਨ ਵਰਗੇ ਮਤਲਬ ਮੋਹਨ ਵਰਗੇ ਬਣ ਸਕਦੇ ਹੋ। ਪ੍ਰਿੰਸ ਪ੍ਰਿੰਸੇਸ ਹੋਰ ਵੀ ਹੋਣਗੇ। ਤਾਂ ਇਹ ਸਭ ਇੱਥੇ ਬਣ ਰਹੇ ਹਨ। ਉਹਨਾਂ ਦੀ ਵੀ ਲਿਸਟ ਰਹਿੰਦੀ ਹੈ। ਮਾਲਾ ਦੇ 8 ਦਾਣੇ ਵੀ ਹਨ, ਤਾਂ 108 ਦਾਣੇ ਵੀ ਹਨ। ਲੋਕ 9 ਰਤਨ ਦੀ ਅੰਗੂਠੀ ਪਹਿਨਦੇ ਹਨ। ਹੁਣ ਇਹ 8 ਕੌਣ ਹਨ? ਵਿਚਕਾਰ ਕੌਣ ਹਨ? ਇਹ ਵੀ ਤੁਸੀਂ ਜਾਣਦੇ ਹੋ ਕਿ ਮਿੱਠੇ ਤੇ ਮਿੱਠੇ ਬਾਪ ਦਵਾਰਾ ਅਸੀਂ ਰਤਨ ਬਣ ਰਹੇ ਹਾਂ। ਬਾਪ ਕਹਿੰਦੇ ਹਨ – ਬੱਚੇ ਆਪਸ ਵਿੱਚ ਬਹੁਤ ਪਿਆਰ ਨਾਲ ਚੱਲਣਾ ਹੈ। ਨਹੀਂ ਤਾਂ ਬਾਬਾ ਦਾ ਨਾਮ ਬਦਨਾਮ ਕਰਣਗੇ। ਫਿਰ ਸਤਿਗੁਰੂ ਦੀ ਨਿੰਦਾ ਕਰਵਾਉਣ ਵਾਲੇ ਠੌਰ ਪਾ ਨਹੀਂ ਸਕਦੇ। ਸਾਰਿਆਂ ਨੂੰ ਮੰਤਰ ਵੀ ਦੱਸਣਾ ਹੈ ਕਿ ਇੱਕ ਬਾਪ ਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਏਗੀ। ਘਰ ਵਿੱਚ ਇਨ੍ਹਾਂ ਪਿਆਰ ਨਾਲ ਚੱਲਣਾ ਚਾਹੀਦਾ ਹੈ ਜੋ ਦੂਸਰੇ ਸਮਝਣ ਕਿ ਇਸ ਵਿੱਚ ਕ੍ਰੋਧ ਨਹੀਂ ਹੈ। ਬਹੁਤ ਪਿਆਰ ਆ ਗਿਆ ਹੈ। ਸ਼ਰਾਬ, ਸਿਗਰੇਟ ਆਦਿ ਪੀਣਾ ਬਹੁਤ ਬੁਰੀ ਆਦਤ ਹੈ, ਅਜਿਹੀਆਂ ਬੁਰੀਆਂ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਹਨ। ਦੈਵੀਗੁਣ ਇੱਥੇ ਹੀ ਧਾਰਣ ਕਰਨੇ ਹਨ। ਰਾਜਧਾਨੀ ਸਥਾਪਨ ਕਰਨ ਵਿੱਚ ਮਿਹਨਤ ਲੱਗਦੀ ਹੈ। ਦੂਸਰੇ ਧਰਮ ਵਾਲੇ ਰਾਜਧਾਨੀ ਸਥਾਪਨ ਨਹੀਂ ਕਰਦੇ। ਉਹ ਉਪਰ ਤੋਂ ਇੱਕਦਮ ਪਿਛਾੜੀ ਵਿੱਚ ਆਉਂਦੇ ਰਹਿੰਦੇ ਹਨ। ਤੁਸੀਂ 21 ਜਨਮ ਦੀ ਪ੍ਰਾਲਬੱਧ ਬਣਾ ਰਹੇ ਹੋ, ਇਸ ਵਿੱਚ ਮਾਇਆ ਦੇ ਤੁਫ਼ਾਨ ਬਹੁਤ ਆਉਣਗੇ। ਫਿਰ ਵੀ ਪੁਰਸ਼ਾਰਥ ਕਰ ਦੈਵੀਗੁਣ ਧਾਰਨ ਕਰਨੇ ਹਨ। ਜੇਕਰ ਕ੍ਰੋਧ ਨਾਲ ਗੱਲ ਕਰਣਗੇ ਤਾਂ ਲੋਕ ਕਹਿਣਗੇ ਇਸ ਵਿੱਚ ਭੂਤ ਹੈ। ਗੋਇਆ ਬੇਹੱਦ ਦੇ ਬਾਪ ਦੀ ਆਬਰੂ ਗਵਾਈ। ਫਿਰ ਅਜਿਹੀ ਉੱਚ ਪਦਵੀ ਕਿਵੇਂ ਪਾਓਣਗੇ? ਬਹੁਤ ਮਿੱਠਾ ਅਨਾਸਕਤ ਬਣਨਾ ਹੈ। ਇੱਥੇ ਰਹਿੰਦੇ, ਸਭ ਕੁੱਝ ਕਰਦੇ ਯੋਗ ਮਾਸ਼ੂਕ ਦੇ ਨਾਲ ਚਾਹੀਦਾ ਹੈ। ਬਾਬਾ ਨੇ ਕਿਹਾ ਹੈ, ਮੈਨੂੰ ਯਾਦ ਕਰੋ ਤਾਂ ਪਾਪ ਭਸਮ ਹੋ ਜਾਣਗੇ, ਇਸਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਇੱਥੇ ਹਠਯੋਗ ਦੀ ਲੋੜ ਨਹੀਂ ਹੈ। ਆਪਣਾ ਸ਼ਰੀਰ ਤੰਦਰੁਸਤ ਰੱਖਣਾ ਹੈ। ਭੋਜ਼ਨ ਵੀ ਸ਼ੁੱਧ ਖਾਣਾ ਹੈ। ਦੇਵਤਾਵਾਂ ਨੂੰ ਕਿਵੇਂ ਦਾ ਭੋਗ ਲਗਾਉਂਦੇ ਹਨ। ਸ਼੍ਰੀਨਾਥ ਦਵਾਰੇ ਜਾਕੇ ਦੇਖੋ, ਬੰਗਾਲ ਵਿੱਚ ਤਾਂ ਕਾਲੀ ਨੂੰ ਬੱਕਰੇ ਦਾ ਭੋਗ ਲਗਾਉਂਦੇ ਹਨ। ਉਹ ਆਪਣੇ ਪਿੱਤਰਾਂ ਨੂੰ ਵੀ ਮੱਛਲੀ ਖਵਾਉਂਦੇ ਹਨ। ਨਹੀਂ ਤਾਂ ਸਮਝਦੇ ਹਨ ਕਿ ਪਿੱਤਰ ਨਾਰਾਜ਼ ਹੋ ਜਾਣਗੇ। ਕਿਸੇ ਨੇ ਰਿਵਾਜ਼ ਪਾਇਆ ਹੈ, ਉਹ ਚੱਲਦਾ ਰਹਿੰਦਾ ਹੈ। ਦੇਵੀ – ਦੇਵਤਾਵਾਂ ਦੇ ਰਾਜ ਵਿੱਚ ਕੋਈ ਪਾਪ ਨਹੀਂ ਹੁੰਦਾ। ਉਹ ਹੈ ਰਾਮਰਾਜ। ਇੱਥੇ ਕਰਮ – ਵਿਕਰਮ ਬਣਦੇ ਹਨ। ਉੱਥੇ ਕਰਮ – ਅਕਰਮ ਬਣਦੇ ਹਨ। ਹੁਣ ਹਰਿਦਵਾਰ ਵਿੱਚ ਜਾਕੇ ਬੈਠਦੇ ਹਨ। ਹਰਿ ਕ੍ਰਿਸ਼ਨ ਨੂੰ ਕਹਿੰਦੇ ਹਨ। ਹੁਣ ਕ੍ਰਿਸ਼ਨ ਤੇ ਹੈ ਸਤਿਯੁਗ ਵਿੱਚ। ਅਸਲ ਵਿੱਚ ਹਰਿ ਨਾਮ ਹੈ ਸ਼ਿਵ ਦਾ। ਦੁੱਖ ਹਰਨ ਵਾਲਾ। ਪਰ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ, ਹਰਿ ਕ੍ਰਿਸ਼ਨ ਨੂੰ ਸਮਝ ਲਿਆ ਹੈ। ਅਸਲ ਵਿੱਚ ਦੁੱਖ ਹਰਨ ਵਾਲਾ ਹੈ ਸ਼ਿਵਬਾਬਾ। ਹਰਿ ਦਾ ਦਵਾਰ ਸਤਿਯੁਗ ਨੂੰ ਕਿਹਾ ਜਾਂਦਾ ਹੈ। ਭਗਤੀ ਮਾਰਗ ਵਿੱਚ ਜੋ ਕੁੱਝ ਆਉਂਦਾ ਹੈ ਬੋਲਦੇ ਰਹਿੰਦੇ ਹਨ।

ਬਾਪ ਕਹਿੰਦੇ ਹਨ – ਮੈਂ ਸੰਗਮਯੁਗ ਵਿੱਚ ਆਉਂਦਾ ਹਾਂ, ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ। ਰਾਵਣ ਹੈ ਪੁਰਾਣਾ ਦੁਸ਼ਮਣ। ਹਰ ਵਰ੍ਹੇ ਉਸਨੂੰ ਜਲਾਉਂਦੇ ਹਨ। ਕਿੰਨੇ ਪੈਸੇ ਖਰਚ ਕਰਦੇ ਹਨ। ਸਭ ਵੇਸਟ ਆਫ਼ ਟਾਇਮ, ਵੇਸਟ ਆਫ ਮਨੀ ਹੈ। ਬੰਗਾਲ ਵਿੱਚ ਕਿੰਨੀਆਂ ਦੇਵੀਆਂ ਬਣਾਉਂਦੇ ਹਨ, ਉਹਨਾਂ ਨੂੰ ਖਿਲਾ ਪਿਲਾ ਕੇ ਪੂਜਾ ਕਰ ਫਿਰ ਜਾਕੇ ਡੁਬਾਉਂਦੇ ਹਨ। ਇਸ ਤੇ ਇੱਕ ਗੀਤ ਹੈ। ਬੱਚਿਆਂ ਨੂੰ ਬਹੁਤ ਮਿੱਠਾ ਬਣਨਾ ਹੈ। ਕਦੀ ਗੁੱਸੇ ਵਿੱਚ ਗੱਲ ਨਹੀਂ ਕਰਨੀ ਹੈ। ਬਾਪ ਨਾਲ ਕਦੀ ਰੁਸਣਾ ਨਹੀਂ ਹੈ। ਰੂਸ ਕੇ ਜੇਕਰ ਪੜ੍ਹਾਈ ਛੱਡੀ ਆਪਣੇ ਪੈਰ ਤੇ ਕੁਲਹਾੜ੍ਹਾ ਮਾਰਿਆ। ਇੱਥੇ ਤੁਸੀਂ ਆਏ ਹੋ ਵਿਸ਼ਵ ਦਾ ਮਲਿਕ ਬਣਨ। ਮਹਾਰਾਜਾ ਸ਼੍ਰੀ ਨਾਰਾਇਣ, ਮਹਾਰਾਣੀ ਸ਼੍ਰੀ ਲਕਸ਼ਮੀ ਨੂੰ ਕਿਹਾ ਜਾਂਦਾ ਹੈ। ਬਾਕੀ ਸ਼੍ਰੀ ਸ਼੍ਰੀ ਹੈ ਸ਼ਿਵਬਾਬਾ ਦਾ ਟਾਇਟਲ। ਸ਼੍ਰੀ ਕਿਹਾ ਜਾਂਦਾ ਹੈ ਦੇਵਤਾਵਾਂ ਨੂੰ। ਸ਼੍ਰੀ ਮਤਲਬ ਸ੍ਰੇਸ਼ਠ।

ਹੁਣ ਤੁਸੀਂ ਖਿਆਲ ਕਰੋ ਅਸੀਂ ਕੀ ਸੀ? ਮਾਇਆ ਨੇ ਸਾਡਾ ਮੱਥਾ ਮੁਢਵਾ ਕੇ ਸਾਨੂੰ ਕੀ ਬਣਾ ਦਿੱਤਾ ਹੈ। ਭਾਰਤ ਕਿੰਨਾ ਸ਼ਾਹੂਕਾਰ ਸੀ। ਫਿਰ ਕੰਗਾਲ ਕਿਵੇਂ ਬਣਿਆ? ਕੀ ਹੋਇਆ? ਕੁਝ ਵੀ ਸਮਝਦੇ ਨਹੀਂ। ਹੁਣ ਤੁਸੀਂ ਜਾਣਦੇ ਹੋ ਹਮ ਸੋ ਦੇਵਤਾ ਸੀ, ਫਿਰ ਸ਼ਤ੍ਰੀਯ ਬਣੇ। ਉਹ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਨਹੀਂ ਤਾਂ ਹਮ ਸੋ ਦਾ ਅਰਥ ਕਿੰਨਾ ਸਹਿਜ ਹੈ। ਉਹ ਲੋਕ ਕਹਿੰਦੇ ਹਨ ਮਨੁੱਖ ਦਾ ਜਨਮ ਸਿਰਫ਼ ਇੱਕ ਹੁੰਦਾ ਹੈ। ਪਰ ਬਾਪ ਸਮਝਾਉਂਦੇ ਹਨ ਕਿ ਮਨੁੱਖ ਦੇ ਜਨਮ 84 ਹੁੰਦੇਂ ਹਨ। ਉਸ 84 ਜਨਮ ਵਿੱਚ ਤੁਹਾਡਾ ਇਹ ਸੰਗਮ ਦਾ ਇੱਕ ਜਨਮ ਦੁਰਲਭ ਹੈ। ਜਦੋਂਕਿ ਤੁਸੀਂ ਬੇਹੱਦ ਦੇ ਬਾਪ ਕੋਲੋਂ ਸਵਰਗ ਦਾ ਵਰਸਾ ਪਾਉਂਦੇ ਹੋ। ਤੁਸੀਂ ਬਹੁਤ ਰਾਇਲ ਬਾਪ ਦੇ ਬੱਚੇ ਹੋ, ਤਾਂ ਤੁਹਾਡੇ ਵਿੱਚ ਕਿੰਨੀ ਰਾਇਲਟੀ ਹੋਣੀ ਚਾਹੀਦੀ ਹੈ।

ਰਾਇਲ ਮਨੁੱਖ ਕਦੀ ਜ਼ੋਰ ਨਾਲ ਗੱਲ ਨਹੀਂ ਕਰਦੇ। ਦੁਨੀਆਂ ਵਿੱਚ ਘਰ – ਘਰ ਵਿੱਚ ਕਿੰਨਾ ਹੰਗਾਮਾ ਹੁੰਦਾ ਹੈ। ਸਵਰਗ ਵਿੱਚ ਇਵੇਂ ਦੀ ਕੋਈ ਗੱਲ ਨਹੀਂ ਹੈ। ਇਹ ਬਾਬਾ ਵੀ ਵਲਭਾਚਾਰੀ ਕੁਲ ਦਾ ਸੀ। ਫਿਰ ਵੀ ਉਹ ਕਿੱਥੇ ਸਤਿਯੁਗ ਦੇ ਦੇਵਤੇ, ਕਿੱਥੇ ਅੱਜਕਲ ਦੇ ਵੈਸ਼ਨਵ ਲੋਕ! ਇਵੇਂ ਨਹੀਂ – ਵੈਸ਼ਨਵ ਹੈ ਤਾਂ ਵਿਕਾਰ ਵਿੱਚ ਨਹੀਂ ਜਾਂਦੇ ਹਨ। ਰਾਵਣ ਰਾਜ ਵਿੱਚ ਸਭ ਵਿਕਾਰ ਨਾਲ ਪੈਦਾ ਹੁੰਦੇ ਹਨ। ਸਤਿਯੁਗ ਵਿੱਚ ਹਨ ਸੰਪੂਰਨ ਨਿਰਵਿਕਾਰੀ। ਹੁਣ ਤੁਸੀਂ ਸੰਪੂਰਨ ਨਿਰਵਿਕਾਰੀ ਬਣ ਰਹੇ ਹੋ ਅਤੇ ਵਿਸ਼ਵ ਦੇ ਮਾਲਿਕ ਬਣਦੇ ਹੋ ਯੋਗਬਲ ਦਵਾਰਾ। ਤੁਹਾਡੀ ਚਲਣ ਬਹੁਤ ਮਿੱਠੀ ਰਾਇਲ ਹੋਣੀ ਚਾਹੀਦੀ ਹੈ। ਕੋਈ ਡਿਬੇਟ ਜਾਂ ਸ਼ਾਸਤਰਵਾਦ ਨਹੀਂ ਕਰਨਾ ਹੈ। ਉਹ ਜਦੋਂ ਸ਼ਾਸਤਰਵਾਦ ਕਰਨ ਬੈਠਦੇ ਹਨ ਤਾਂ ਇੱਕ ਦੋ ਨੂੰ ਲਾਠੀ ਵੀ ਮਾਰ ਦਿੰਦੇ ਹਨ। ਉਨ੍ਹਾਂ ਵਿਚਾਰੀਆਂ ਦਾ ਕੋਈ ਵੀ ਦੋਸ਼ ਨਹੀਂ ਹੈ। ਇਸ ਨਾਲੇਜ ਨੂੰ ਜਾਣਦੇ ਹੀ ਨਹੀਂ। ਇਹ ਹੈ ਰੂਹਾਨੀ ਨਾਲੇਜ, ਜੋ ਮਿਲਦੀ ਹੈ ਰੂਹਾਨੀ ਬਾਪ ਨਾਲ। ਉਹ ਗਿਆਨ ਦਾ ਸਾਗਰ ਹੈ। ਉਨ੍ਹਾਂ ਦੇ ਸ਼ਰੀਰ ਦਾ ਨਾਮ ਨਹੀਂ ਹੈ, ਉਹ ਅਵਿਅਕਤਮੂਰਤ ਹੈ। ਕਹਿੰਦੇ ਹਨ ਮੇਰਾ ਨਾਮ ਸ਼ਿਵ ਹੈ। ਮੈਂ ਸਥੂਲ ਅਤੇ ਸੂਕ੍ਸ਼੍ਮ ਸ਼ਰੀਰ ਨਹੀਂ ਲੈਂਦਾ ਹੈ। ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਮੈਨੂੰ ਹੀ ਕਹਿੰਦੇ ਹਨ। ਸ਼ਾਸਤਰਾਂ ਵਿੱਚ ਕੀ – ਕੀ ਲਿਖਿਆ ਹੈ। ਹਨੂਮਾਨ ਪਵਨ ਪੁੱਤਰ ਸੀ, ਹੁਣ ਪਵਨ ਨਾਲ ਬੱਚਾ ਕਿਵੇਂ ਪੈਦਾ ਹੋਵੇਗਾ! ਫਿਰ ਪਰਮਾਤਮਾ ਦੇ ਲਈ ਕਹਿੰਦੇ ਕੱਛ ਮੱਛ ਅਵਤਾਰ, ਕਿੰਨੀ ਗਾਲੀ ਦਿੱਤੀ ਹੈ। ਬਾਬਾ ਆਕੇ ਉਲ੍ਹਾਣਾ ਦਿੰਦੇ ਹਨ ਕਿ ਤੁਸੀਂ ਆਸੁਰੀ ਮੱਤ ਤੇ ਮੈਨੂੰ ਇੰਨੀ ਗਾਲੀ ਦਿੱਤੀ। 24 ਅਵਤਾਰ ਤੋਂ ਪੇਟ ਨਹੀਂ ਭਰਿਆ ਫਿਰ ਕਣ – ਕਣ, ਠੀਕਰ – ਭਿੱਤਰ ਵਿੱਚ ਠੋਕ ਦਿੱਤਾ ਹੈ। ਇਹ ਸਭ ਸ਼ਾਸਤਰ ਦਵਾਪਰ ਤੋਂ ਬਣੇ ਹਨ। ਪਹਿਲੇ – ਪਹਿਲੇ ਸਿਰਫ ਸ਼ਿਵ ਦੀ ਪੂਜਾ ਹੁੰਦੀ ਸੀ। ਗੀਤਾ ਵੀ ਬਾਦ ਵਿੱਚ ਬਣਾਈ ਹੈ। ਹੁਣ ਬਾਪ ਸਮਝਾ ਰਹੇ ਹਨ, ਇਹ ਸਾਰਾ ਅਨਾਦਿ ਖੇਡ ਹੈ। ਹੁਣ ਮੈਂ ਆਇਆ ਹਾਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਣ, ਤਾਂ ਬਾਪ ਨੂੰ ਪੂਰਾ ਫਾਲੋ ਕਰਨਾ ਚਾਹੀਦਾ ਹੈ। ਲਕਸ਼ਨ ਵੀ ਬਹੁਤ ਚੰਗੇ ਹੋਣੇ ਚਾਹੀਦੇ ਹਨ। ਇਹ ਵੀ ਵੰਡਰ ਹੈ ਨਾ। ਕਲਯੁਗ ਦੇ ਅੰਤ ਵਿੱਚ ਕੀ ਹੈ ਫਿਰ ਸਤਿਯੁਗ ਵਿੱਚ ਕੀ ਵੇਖਣਗੇ। ਕਲਯੁਗ ਵਿੱਚ ਭਾਰਤ ਇੰਸਾਲਵੇਂਟ, ਸਤਿਯੁਗ ਵਿੱਚ ਭਾਰਤ ਸਾਲਵੇਂਟ। ਉਸ ਸਮੇਂ ਹੋਰ ਕੋਈ ਖੰਡ ਨਹੀਂ ਹੁੰਦਾ। ਇਹ ਗੀਤਾ ਐਪੀਸੋਡ ਰੀਪਿਟ ਹੋ ਰਿਹਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅਸੀਂ ਰਾਇਲ ਬਾਪ ਦੇ ਬੱਚੇ ਹਾਂ ਇਸਲਈ ਆਪਣੀ ਚਲਣ ਬਹੁਤ ਰਾਇਲ ਰੱਖਣੀ ਹੈ। ਆਵਾਜ ਨਾਲ ਨਹੀਂ ਬੋਲਣਾ ਹੈ। ਬਹੁਤ ਮਿੱਠਾ ਬਣਨਾ ਹੈ।

2. ਕਦੀ ਵੀ ਬਾਪ ਨਾਲ ਅਤੇ ਆਪਸ ਵਿੱਚ ਰੁੱਸਣਾ ਨਹੀਂ ਹੈ। ਰੁੱਸ ਕੇ ਪੜ੍ਹਾਈ ਕਦੀ ਨਹੀਂ ਛੱਡਣੀ ਹੈ। ਜੋ ਵੀ ਬੁਰੀਆਂ ਆਦਤਾਂ ਹਨ ਉਨ੍ਹਾਂ ਨੂੰ ਛੱਡਣਾ ਹੈ।

ਵਰਦਾਨ:-

ਜੋ ਬੱਚੇ ਪਰਮਾਤਮਾ ਸਨੇਹੀ ਹਨ ਉਹ ਸਨੇਹੀ ਨੂੰ ਹਮੇਸ਼ਾ ਨਾਲ ਰੱਖਦੇ ਹਨ ਇਸਲਈ ਕੋਈ ਵੀ ਸਮੱਸਿਆ ਸਾਹਮਣੇ ਨਹੀਂ ਆਉਂਦੀ। ਜਿਨ੍ਹਾਂ ਦੇ ਨਾਲ ਖ਼ੁਦ ਸ੍ਰਵਸ਼ਕਤੀਮਾਨ ਬਾਪ ਹੈ ਉਨ੍ਹਾਂ ਦੇ ਸਾਹਮਣੇ ਸਮੱਸਿਆ ਠਹਿਰ ਨਹੀਂ ਸਕਦੀ। ਸਮੱਸਿਆ ਪੈਦਾ ਹੋਵੇ ਅਤੇ ਉੱਥੇ ਹੀ ਖਤਮ ਕਰ ਦੋ ਤਾਂ ਵ੍ਰਿਧੀ ਨਹੀਂ ਹੋਵੇਗੀ। ਹੁਣ ਸਮੱਸਿਆਵਾਂ ਦਾ ਬਰਥ ਕੰਟਰੋਲ ਕਰੋ। ਹਮੇਸ਼ਾ ਯਾਦ ਰੱਖੋ ਕਿ ਸੰਪੂਰਨਤਾ ਨੂੰ ਸਮੀਪ ਲਿਆਉਣਾ ਹੈ ਅਤੇ ਸਮੱਸਿਆਵਾਂ ਨੂੰ ਦੂਰ ਭਜਾਉਣਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top