30 October 2021 PUNJABI Murli Today | Brahma Kumaris

30 October 2021 PUNJABI Murli Today | Brahma Kumaris

Read and Listen today’s Gyan Murli in Punjabi 

29 October 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਜਾਣਦੇ ਹੋ ਕਿ ਸਾਰੀਆਂ ਆਤਮਾਵਾਂ ਬੇਹੱਦ ਦੇ ਬਾਪ ਤੋਂ ਪੜ੍ਹਨਗੀਆਂ ਨਹੀਂ ਪਰ ਨਾਲ ਜਰੂਰ ਜਾਣਗੀਆਂ"

ਪ੍ਰਸ਼ਨ: -

ਚੱਕਰਵਰਤੀ ਰਾਜਾ ਬਣਨ ਵਾਲਿਆਂ ਬੱਚਿਆਂ ਨੂੰ ਕਿਸ ਗੱਲ ਦਾ ਬਹੁਤ – ਬਹੁਤ ਕਦਰ ਹੋਵੇਗਾ?

ਉੱਤਰ:-

ਉਨ੍ਹਾਂ ਨੂੰ ਪੜ੍ਹਾਈ ਦਾ ਬਹੁਤ ਕਦਰ ਹੋਵੇਗਾ। ਕਿੱਥੇ ਵੀ ਰਹਿੰਦੇ ਪੜ੍ਹਾਈ ਜਰੂਰ ਪੜ੍ਹਨਗੇ। ਨਾਲ – ਨਾਲ ਮਿੱਤਰ ਸਬੰਧੀਆਂ ਨਾਲ ਤੋੜ ਨਿਭਾਉਂਦੇ ਯਾਦ ਵਿੱਚ ਰਹਿਣ ਦਾ ਅਭਿਆਸ ਕਰਨਗੇ ਅਤੇ ਸਭਨੂੰ ਇਹ ਹੀ ਪੈਗਾਮ ਦੇਣਗੇ ਕਿ ਬਾਪ ਨੂੰ ਯਾਦ ਕਰੋ ਤਾਂ ਸ਼ਾਂਤੀਧਾਮ – ਸੁਖਧਾਮ ਵਿੱਚ ਚਲੇ ਜਾਵੋਗੇ। ਇਸ ਸ਼੍ਰੀਮਤ ਤੇ ਪੂਰਾ – ਪੂਰਾ ਚੱਲਣ ਵਾਲੇ ਬੱਚੇ ਹੀ ਚੱਕਰਵਰਤੀ ਬਣਦੇ ਹਨ।

ਓਮ ਸ਼ਾਂਤੀ ਬਾਪ ਨੂੰ, ਸਾਰੇ ਰੂਹਾਨੀ ਬੱਚਿਆਂ ਨੂੰ ਨਾਲ – ਨਾਲ ਜੋ ਵੀ ਸ੍ਰਿਸ਼ਟੀ ਭਰ ਵਿੱਚ ਜੀਵ ਆਤਮਾਵਾਂ ਹਨ, ਉਨ੍ਹਾਂ ਸਾਰੀਆਂ ਆਤਮਾਵਾਂ ਨੂੰ ਵਾਪਿਸ ਲੈ ਜਾਣਾ ਹੀ ਹੈ ਕਿਉਂਕਿ ਹੁਣ ਹਨ੍ਹੇਰੀ ਰਾਤ ਪੂਰੀ ਹੁੰਦੀ ਹੈ। ਪੁਰਾਣੀ ਦੁਨੀਆਂ ਪੂਰੀ ਹੋ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਦੁਨੀਆਂ ਤੇ ਹੈ ਪਰ ਪੁਰਾਣੀ ਤੋੰ ਨਵੀਂ ਹੁੰਦੀ ਹੈ। ਸਤਿਯੁਗ ਆਦਿ ਵਿੱਚ ਬਰੋਬਰ ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੀ ਸੀ। ਹੁਣ ਉਹ ਸੂਰਜਵੰਸ਼ੀ, ਚੰਦ੍ਰਵਨਸ਼ੀ ਨਹੀਂ ਹਨ। ਬਾਪ ਸਮਝਾਉਂਦੇ ਹਨ ਉਨ੍ਹਾਂ ਨੇ ਪੁਨਰਜਨਮ ਲੈਂਦੇ – ਲੈਂਦੇ ਹੁਣ 84 ਜਨਮ ਪੂਰੇ ਕੀਤੇ ਹਨ। ਇਸ ਸਮੇਂ ਸਾਰੇ ਪਾਰਟਧਾਰੀ ਤਮੋਪ੍ਰਧਾਨ ਹੋ ਗਏ ਹਨ। ਚਾਉਂਦੇ ਵੀ ਹਨ ਰਾਮਰਾਜ, ਨਵੀਂ ਦੁਨੀਆਂ, ਨਵੀ ਦਿੱਲੀ ਚਾਹੀਦੀ ਹੈ। ਜਿਵੇੰ ਬੱਚੇ ਕਹਿੰਦੇ ਹਨ ਨਾ – ਸਾਨੂੰ ਫਲਾਣੀ ਨਵੀਂ ਚੀਜ਼ ਚਾਹੀਦੀ ਹੈ। ਇਹ ਵੀ ਕਹਿੰਦੇ ਹਨ ਬਾਬਾ ਨਵੀਂ ਦੁਨੀਆਂ ਦੇ ਲਈ ਸਾਨੂੰ ਨਵੇਂ ਕੱਪੜੇ ਚਾਹੀਦੇ। ਦੀਪਮਾਲਾ ਤੇ ਮਨੁੱਖ ਨਵੇਂ ਕੱਪੜੇ ਪਾਉਂਦੇ ਹਨ। ਕ੍ਰਿਸ਼ਨ ਜਯੰਤੀ ਤੇ ਨਵੇਂ ਕੱਪੜੇ ਪਾਉਣ ਦੀ ਗੱਲ ਨਹੀਂ ਰਹਿੰਦੀ। ਖਾਸ ਦੀਪਮਾਲਾ ਤੇ ਨਵੇਂ ਕੱਪੜੇ ਪਾਉਣ ਦੇ ਲਈ ਖਰੀਦਦਾਰੀ ਆਦਿ ਬਹੁਤ ਕਰਦੇ ਹਨ। ਦੀਪਮਾਲਾ ਤੇ ਜੋਤ ਜਗਾਉਂਦੇ ਹਨ। ਤੁਹਾਡੀ ਹੁਣ ਜੋਤ ਜਗੀ ਹੈ, ਤੁਸੀਂ ਫਿਰ ਹੋਰਾਂ ਦੀ ਵੀ ਜੋਤ ਜਗਾਉਣੀ ਹੈ। ਉਨ੍ਹਾਂ ਦੀ ਹੈ ਭਗਤੀਮਾਰਗ ਦੀ ਦੀਪਮਾਲਾ, ਤੁਹਾਡੀ ਹੈ ਗਿਆਨ ਦੀ ਦੀਪਮਾਲਾ। ਤੁਹਾਨੂੰ ਕੋਈ ਕਪੜੇ ਆਦਿ ਨਹੀਂ ਬਦਲਣੇ ਹਨ। ਤੁਹਾਡੀ ਜਦੋਂ ਪੂਰੀ ਜੋਤ ਜਗ ਜਾਵੇਗੀ ਤਾਂ ਫਿਰ ਨਵੀਂ ਦੁਨੀਆਂ ਵਿੱਚ ਨਵੇਂ ਕੱਪੜੇ ਮਿਲਣਗੇ। ਬਾਪ ਕਹਿੰਦੇ ਹਨ ਮੈਂ ਸਭ ਨੂੰ ਲੈ ਜਾਵਾਂਗਾ। ਕੋਈ ਚਾਹੇ ਜਾਂ ਨਾ ਚਾਹੇ। ਬੁਲਾਉਂਦੇ ਵੀ ਹਨ ਹੇ ਪਤਿਤ – ਪਾਵਨ ਆਓ। ਉਹ ਫਿਰ ਕਹਿੰਦੇ ਹਨ ਲਿਬਰੇਟਰ ਆਓ। ਕੋਈ ਕਿਸ ਭਾਸ਼ਾ ਵਿੱਚ ਕਹਿੰਦੇ ਹਨ, ਕੋਈ ਕਿਸ ਭਾਸ਼ਾ ਵਿੱਚ। ਮੈਂ ਕਲਪ – ਕਲਪ ਆਕੇ ਸਭ ਨੂੰ ਲੈ ਜਾਂਦਾ ਹਾਂ। ਸਤਿਯੁਗ ਵਿੱਚ ਤੇ ਬਹੁਤ ਘੱਟ ਮਨੁੱਖ ਹੁੰਦੇ ਹਨ। ਹੁਣ ਕਿੰਨੇ ਢੇਰ ਪਾਰਟਧਾਰੀ ਹਨ। ਇਹ ਹਨ ਜੀਵ ਆਤਮਾਵਾਂ। ਸ਼ਰੀਰ ਨੂੰ ਜੀਵ ਕਿਹਾ ਜਾਂਦਾ ਹੈ। ਇਵੇਂ ਨਹੀਂ ਕਿ ਜੀਵ ਕਹਿੰਦਾ ਹੈ ਮੈਂ ਇੱਕ ਆਤਮਾ ਛੱਡ ਦੂਸਰਾ ਲੈਂਦਾ ਹਾਂ। ਨਹੀਂ, ਆਤਮਾ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਸਰਾ ਲੈਂਦਾ ਹਾਂ। ਪਰੰਤੂ ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਅਸੀਂ 84 ਜਨਮ ਲੈਂਦੇ ਹਾਂ। ਇਵੇਂ ਵੀ ਨਹੀਂ ਕਿ ਸਭਨੂੰ 84 ਜਨਮ ਮਿਲਦੇ ਹਨ। ਸਭ ਦਾ ਆਪਣਾ ਹਿਸਾਬ ਹੈ। ਜੋ ਪਹਿਲੇ – ਪਹਿਲੇ ਆਉਂਦੇ ਹਨ ਉਹ ਜਰੂਰ ਜਿਆਦਾ ਜਨਮ ਲੈਣਗੇ। ਜਿਆਦਾ ਤੋਂ ਜਿਆਦਾ 84 ਜਨਮ। ਘੱਟ ਤੋਂ ਘੱਟ ਇੱਕ ਜਨਮ ਵੀ ਹੁੰਦਾ ਹੈ। ਇਹ ਬਾਪ ਬੈਠ ਸਮਝਾਉਂਦੇ ਹਨ, ਸਭ ਨੂੰ ਤੇ ਨਹੀਂ ਪੜ੍ਹਾਉਂਣਗੇ। ਪਰ ਸਭ ਨੂੰ ਨਾਲ ਜਰੂਰ ਲੈ ਜਾਣਗੇ। ਡਰਾਮਾ ਪਲਾਨ ਅਨੁਸਾਰ ਮੈਂ ਬੰਨਿਆ ਹੋਇਆ ਹਾਂ ਲੈ ਜਾਣ ਦੇ ਲਈ। ਦੁਨੀਆਂ ਇਹ ਨਹੀਂ ਜਾਣਦੀ ਕਿ ਪੁਰਾਣੀ ਦੁਨੀਆਂ ਖਤਮ ਹੋਣ ਵਾਲੀ ਹੈ। ਬਾਪ ਆਕੇ ਜਰੂਰ ਨਵੀਂ ਦੁਨੀਆਂ ਦੀ ਸਥਾਪਨਾ ਕਰਨਗੇ। ਮਨੁੱਖ ਨੂੰ ਰਚਤਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਦਾ ਰਿੰਚਕ ਮਾਤਰ ਵੀ ਨਾਲੇਜ ਨਹੀਂ ਹੈ। ਹਾਂ, ਭਗਤੀਮਾਰਗ ਦਾ ਪਤਾ ਹੈ। ਭਗਤੀਮਾਰਗ ਦੀ ਰਸਮ – ਰਿਵਾਜ ਬਿਲਕੁਲ ਹੀ ਵੱਖ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਸਤਿਯੁਗ ਤੋੰ ਕਲਯੁਗ ਤੱਕ ਭਗਤੀ ਹੀ ਹੋਵੇ। ਗਾਇਆ ਵੀ ਜਾਂਦਾ ਹੈ ਗਿਆਨ ਦਿਨ, ਭਗਤੀ ਰਾਤ। ਹਨ੍ਹੇਰੀ ਰਾਤ ਵਿੱਚ ਮਨੁੱਖ ਧੱਕੇ ਖਾਂਦੇ ਹਨ। ਬਾਪ ਕਹਿੰਦੇ ਹਨ ਠੀਕਰ ਭੀਤਰ ਵਿੱਚ ਵੀ ਜਾਕੇ ਮੈਨੂੰ ਲੱਭਦੇ ਹਨ। ਕੋਈ ਹਨੂਮਾਨ ਦਾ ਸਾਖਸ਼ਾਤਕਾਰ ਕਰਦੇ, ਕੋਈ ਗਣੇਸ਼ ਦਾ ਸਾਖਸ਼ਾਤਕਾਰ ਕਰਦੇ। ਹੁਣ ਉਹ ਸਾਰੇ ਭਗਵਾਨ ਤੇ ਨਹੀਂ ਹਨ। ਮੇਰਾ ਆਪਣਾ ਸ਼ਰੀਰ ਤਾਂ ਕੋਈ ਹੈ ਨਹੀਂ। ਮਾਇਆ ਰਾਵਣ ਨੇ ਸਭਨੂੰ ਬੁੱਧੂ ਬਣਾ ਦਿੱਤਾ ਹੈ। ਭਾਰਤਵਾਸੀਆਂ ਨੂੰ ਇਹ ਵੀ ਪਤਾ ਨਹੀਂ ਕਿ ਰਾਮਰਾਜ ਕਿਸਨੂੰ ਕਿਹਾ ਜਾਂਦਾ ਹੈ। ਇਹ ਧਿਆਨ ਵਿੱਚ ਵੀ ਆਉਂਦਾ ਹੈ ਕਿ ਲਕਸ਼ਮੀ – ਨਾਰਾਇਣ ਦਾ ਰਾਜ ਇਸ ਦੁਨੀਆਂ ਤੇ ਸੀ। ਸਿਰ੍ਫ ਕਹਿ ਦਿੰਦੇ ਹਨ ਕਿ ਰਾਮਰਾਜ ਚਾਹੀਦਾ ਹੈ। ਰਾਮ ਕੋਈ ਰਘੁਪਤੀ ਵਾਲਾ ਨਹੀਂ। ਉਨ੍ਹਾਂ ਦੇ ਲਈ ਸ਼ਾਸਤਰਾਂ ਵਿੱਚ ਬਹੁਤ ਉਲਟੀ ਗੱਲਾਂ ਲਿਖ ਦਿੱਤੀਆਂ ਹਨ। ਮਨੁੱਖ ਮੌਤ ਤੋਂ ਕਿੰਨਾਂ ਡਰਦੇ ਹਨ। ਲਾਈਫ ਨੂੰ ਬਚਾਉਣ ਦੇ ਲਈ ਦੁਆਵਾਂ ਮੰਗਦੇ ਰਹਿੰਦੇ ਹਨ। ਹੁਣ ਤਾਂ ਢੇਰ ਮਰਨ ਵਾਲੇ ਹਨ। ਉਨ੍ਹਾਂ ਦੇ ਲਈ ਕੀ ਕਹਿਣਗੇ! ਬਾਪ ਨੂੰ ਬੁਲਾਇਆ ਹੀ ਇਸ ਕਰਕੇ ਹੈ ਕਿ ਬਾਬਾ ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ। ਸ਼ਾਂਤੀਧਾਮ ਵਿੱਚ ਸ਼ਰੀਰਾਂ ਨੂੰ ਤੇ ਨਹੀਂ ਲੈ ਜਾਵਾਂਗਾ। ਉੱਥੇ ਤਾਂ ਆਤਮਾਵਾਂ ਜਾਣਗੀਆਂ। ਇਹ ਤਾਂ ਪੁਰਾਣਾ ਛੀ – ਛੀ ਸ਼ਰੀਰ ਹੈ। ਭੰਭੋਰ ਨੂੰ ਅੱਗ ਲੱਗਣੀ ਹੈ, ਇਸਲਈ ਅੱਗ ਦਾ ਗੋਲਾ ( ਬੋਮਬਜ) ਬਣਾ ਰਹੇ ਹਨ। ਹੁਣ ਉਹ ਕਹਿੰਦੇ ਹਨ – ਬੋਮਬਜ ਨਾ ਬਣਾਈਏ। ਹੁਣ ਇਤਨੀ ਵੀ ਸਮਝ ਨਹੀਂ ਹੈ ਤਾਂ ਜਿੰਨ੍ਹਾਂ ਦੇ ਕੋਲ ਜਿਆਦਾ ਬੋਮਬਜ ਹੋਣਗੇ, ਉਹ ਜਰੂਰ ਸ਼ਕਤੀਸ਼ਾਲੀ ਹੋ ਜਾਣਗੇ। ਫਿਰ ਦੂਜੇ ਆਪਣੇ ਨੂੰ ਬਚਾ ਕਿਵੇਂ ਸਕਣਗੇ, ਜੇਕਰ ਬੋਮਬਜ਼ ਨਾ ਬਣਾਉਣ ਤਾਂ। ਹੁਣ ਉਹ ਜਦੋਂ ਸਾਰੇ ਸਮੁੰਦਰ ਵਿੱਚ ਪਾਉਣ ਤਾਂ ਉਹ ਵੀ ਬਣਾਉਣਾ ਬੰਦ ਕਰਨ। ਪਰੰਤੂ ਸਮੁੰਦਰ ਤੋਂ ਵੀ ਬੱਦਲ ਪਾਣੀ ਖਿੱਚਦਾ ਹੈ, ਉਹ ਮੀਂਹ ਪਵੇਗਾ ਤਾਂ ਸਾਰਾ ਨੁਕਸਾਨ ਹੋ ਜਾਵਗੇ। ਖੇਤੀ ਆਦਿ ਸੜ੍ਹ ਜਾਵੇਗੀ ਇਸਲਈ ਡਰਾਮੇ ਵਿੱਚ ਯੁਕਤੀ ਰਚੀ ਹੋਈ ਹੈ। ਪਹਿਲਾਂ ਇਹ ਬੋਮਬਜ ਨਹੀਂ ਸਨ, ਹੁਣ ਨਿਕਲੇ ਹਨ ਇਸਲਈ ਇਹ ਸਾਰੀ ਧਮ – ਧਮ ਮੱਚ ਰਹੀ ਹੈ। ਹੁਣ ਇਹ ਤੁਸੀਂ ਜਾਣਦੇ ਹੋ – ਇਹ ਸਭ ਹੈ ਭਾਵੀ। ਤੁਹਾਡੇ ਵਿੱਚ ਵੀ ਬਹੁਤਿਆਂ ਨੂੰ ਵਿਨਾਸ਼ ਦੀ ਭਾਵੀ ਦਾ ਨਿਸ਼ਚੇ ਨਹੀਂ ਹੈ। ਜੇਕਰ ਹੁੰਦਾ ਤਾਂ ਯੋਗ ਵਿੱਚ ਚੰਗੀ ਤਰ੍ਹਾਂ ਰਹਿੰਦੇ। ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਤੁਹਾਡਾ ਸਭ ਕੁਝ ਗੁਪਤ ਹੈ, ਸਿਖਾਉਣ ਵਾਲਾ ਵੀ ਗੁਪਤ ਹੈ। ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੇ ਹਨ। ਹੁਣ ਤੁਸੀਂ ਆਤਮਾ ਨੂੰ ਰਿਲਾਇਜ ਕੀਤਾ ਹੈ ਕਿ ਮੈਂ ਆਤਮਾ ਵਿੱਚ 84 ਜਨਮਾਂ ਦਾ ਪਾਰਟ ਭਰਿਆ ਹੋਇਆ ਹੈ। ਅਹਮ ਆਤਮਾ ਅਵਿਨਾਸ਼ੀ ਹਾਂ। ਇਹ ਹੈ ਅਤਿ ਗੁਪਤ ਗੱਲ। ਅਖਬਾਰ ਵਿੱਚ ਵੀ ਲਿਖਿਆ ਹੈ ਕਿ ਆਤਮਾ ਕੀ ਹੈ ਜੋ ਸ਼ਰੀਰ ਵਿਚ ਰਹਿੰਦੀ ਹੈ? ਇਹ ਕੋਈ ਦੱਸੇ ਤਾਂ ਉਸਨੂੰ ਲੱਖਾਂ ਰੁਪਏ ਮਿਲ ਸਕਦੇ ਹਨ। ਆਤਮਾ ਕੀ ਹੈ, ਕਿਥੋਂ ਆਉਂਦੀ ਹੈ? ਕਿਵੇਂ ਪਾਰਟ ਵਜਾਉਂਦੀ ਹੈ? ਇਹ ਕੋਈ ਵੀ ਨਹੀਂ ਜਾਣਦੇ। ਕੋਈ ਕਹਿੰਦੇ ਬੁਦਬੁਦਾ ਹੈ, ਕੋਈ ਕਹਿੰਦੇ ਬੁਦਬੁਦਾ ਹੈ, ਕੋਈ ਕਹਿੰਦੇ ਬ੍ਰਹਮ ਤੱਤਵ ਵੱਡੀ ਜੋਤ ਹੈ, ਉਸ ਵਿੱਚ ਆਤਮਾਵਾਂ ਲੀਨ ਹੋ ਜਾਣਗੀਆਂ। ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਆਤਮਾ ਬਿੰਦੀ ਸਮਾਨ ਹੈ। ਉਸ ਵਿੱਚ ਪਾਰਟ ਵਜਾਉਣ ਦੀ ਨੂੰਧ ਹੈ। ਇਹ ਡਰਾਮਾ ਅਨਾਦਿ ਬਣਿਆ ਬਣਾਇਆ ਹੈ, ਉਸਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਆਤਮਾ ਵੀ ਅਵਿਨਾਸ਼ੀ ਹੈ। ਉਸਨੂੰ ਉਹ ਹੀ ਪਾਰਟ ਵਜਾਉਣਾ ਹੈ। ਫਰਕ ਨਹੀਂ ਪੈ ਸਕਦਾ। ਇਹ ਸਭ ਗੱਲਾਂ ਉਨ੍ਹਾਂ ਦੀ ਬੁੱਧੀ ਵਿੱਚ ਬੈਠਣਗੀਆਂ, ਜਿੰਨ੍ਹਾਂ ਦੇ ਕਲਪ ਪਹਿਲਾਂ ਬੈਠੀਆਂ ਹੋਣਗੀਆਂ।

ਬਾਬਾ ਕਹਿੰਦੇ ਹਨ – ਇਤਨੇ ਢੇਰ ਮਨੁੱਖਾਂ ਨੂੰ ਮੈਂ ਕਿਵੇਂ ਪੜ੍ਹਾਵਾਂਗਾ। ਹਾਂ, ਇਤਨਾ ਬੱਚੇ ਸਮਝਣਗੇ ਕਿ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਸਭ ਨੂੰ ਪੈਗਾਮ ਮਿਲੇਗਾ, ਬਾਪ ਇਹ ਮੰਤਰ ਦਿੰਦੇ ਹਨ ਸਭ ਦੇ ਲਈ। ਬਾਬਾ ਸਮਝਾਉਂਦੇ ਹਨ ਤੁਸੀਂ ਬੱਚਿਆਂ ਨੂੰ ਦੈਵੀਗੁਣ ਧਾਰਨ ਕਰਨੇ ਹਨ। ਅਵਗੁਣਾਂ ਨੂੰ ਛੱਡਣਾ ਹੈ। ਦੇਹ – ਅਭਿਮਾਨ ਨੂੰ ਛੱਡੋ। ਫਿਰ ਵੀ ਛੱਡਦੇ ਨਹੀਂ ਹਨ। ਉਨਾਂ ਵਿਚਾਰਿਆਂ ਨੂੰ ਕੀ ਮਿਲੇਗਾ? ਇੱਕ ਦੋ ਨਾਲ ਪਿਆਰ ਨਾਲ ਨਹੀਂ ਚਲਦੇ ਹਨ। ਤੁਹਾਨੂੰ ਬਹੁਤ ਮਿੱਠਾ ਬਣਨਾ ਹੈ। ਬਾਪ ਪਿਆਰ ਦਾ ਸਾਗਰ ਹੈ। ਤੁਸੀਂ ਵੀ ਉਨ੍ਹਾਂ ਦੇ ਬੱਚੇ ਹੋ ਤੁਹਾਨੂੰ ਬਹੁਤ ਪਿਆਰਾ ਬਣਨਾ ਹੈ। ਕਦੇ ਕੋਈ ਕਿੰਨਾਂ ਵੀ ਗੁੱਸਾ ਕਰੇ, ਸਤੂਤੀ – ਨਿੰਦਾ ਆਦਿ ਸਭ ਕੁਝ ਸਹਿਣ ਕਰਨਾ ਹੈ। ਕੋਈ ਦੇਵਾਲਾ ਮਾਰਦਾ ਹੈ ਤਾਂ ਸਮਝਦੇ ਹਨ – ਬਾਬਾ ਹੁਣ ਮਦਦ ਕਰਨ। ਅਰੇ ਇਹ ਤਾਂ ਤੁਹਾਡਾ ਕਰਮਭੋਗ ਹੈ, ਸੋ ਤਾਂ ਤੁਹਾਨੂੰ ਸਹਿਣ ਕਰਨਾ ਹੈ। ਬਾਪ ਇਸ ਵਿੱਚ ਕੀ ਕਰੇ। ਬਾਪ ਆਇਆ ਹੋਇਆ ਹੈ ਸਾਰੀਆਂ ਆਤਮਾਵਾਂ ਨੂੰ ਲੈ ਜਾਣ। ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਦੁਨੀਆਂ ਵਿੱਚ ਸਭ ਘੋਰ ਹਨ੍ਹੇਰੇ ਵਿੱਚ ਹਨ। ਭਗਤੀਮਾਰਗ ਵਿੱਚ ਜਰੂਰ ਭਗਤਾਂ ਦਾ ਮਾਣ ਹੋਣਾ ਚਾਹੀਦਾ ਹੈ। ਸ਼ੰਕਰਾਚਾਰੀਆ ਆਦਿ ਇਹ ਸਭ ਭਗਤ ਹਨ। ਉਨ੍ਹਾਂ ਨੂੰ ਕਹਾਂਗੇ ਪਵਿੱਤਰ ਭਗਤ। ਭਗਤੀ ਕਲਟ ਹੈ ਨਾ। ਜੋ ਪਵਿੱਤਰ ਰਹਿੰਦੇ ਹਨ, ਉਨ੍ਹਾਂ ਦੇ ਵੱਡੇ – ਵੱਡੇ ਅਖਾੜੇ ਬਣੇ ਹੋਏ ਹਨ। ਉਨ੍ਹਾਂ ਦਾ ਮਾਨ ਕਿੰਨਾ ਹੈ। ਰਿਲੀਜਸ ਕਿਤਾਬਾਂ ਦਾ ਵੀ ਬਹੁਤ ਮਾਣ ਹੈ। ਉਨ੍ਹਾਂ ਨੂੰ ਵੱਡੀਆਂ – ਵੱਡੀਆਂ ਪਰਿਕ੍ਰਮਾ ਕਰਵਾਉਂਦੇ ਹਨ। ਭਗਤੀ ਦਾ ਮਾਣ ਬਹੁਤ ਹੈ। ਗਿਆਨ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਸੀਂ ਜਦੋਂ ਦੇਵਤਾ ਬਣਦੇ ਹੋ ਤਾਂ ਤੁਹਾਡੀ ਕਿੰਨੀ ਮਹਿਮਾ ਹੁੰਦੀ ਹੈ। ਅਜਿਹਾ ਕੋਈ ਨਹੀਂ ਹੋਵੇਗਾ ਜਿੰਨ੍ਹਾਂ ਦੇ ਮਾਂ – ਬਾਪ ਕਿਸੇ ਨਾ ਕਿਸੇ ਮੰਦਿਰ ਆਦਿ ਵਿੱਚ ਨਹੀਂ ਜਾਂਦੇ ਹੋਣਗੇ। ਕੁਝ ਨਾ ਕੁਝ ਭਗਤੀ ਦੇ ਚਿੰਨ੍ਹ ਘਰ ਵਿੱਚ ਜਰੂਰ ਹੁੰਦੇ ਹਨ। ਹੇ ਭਗਵਾਨ ਕਹਿਣਾ, ਇਹ ਵੀ ਭਗਤੀਮਾਰਗ ਹੈ। ਹੁਣ ਤੁਸੀਂ ਬੇਹੱਦ ਬਾਪ ਦੇ ਬਣੇ ਹੋ। ਇਹ ਬਾਪ, ਇਹ ਦਾਦਾ, ਇਸਲਈ ਤ੍ਰਿਮੂਰਤੀ ਦੇ ਚਿੱਤਰ ਤੇ ਸਮਝਾਉਣਾ ਚੰਗਾ ਹੈ। ਭਾਵੇਂ ਕੋਈ ਕਹੇ ਦਾਦਾ ਨੂੰ ਕਿਉਂ ਰੱਖਿਆ ਹੈ? ਅਰੇ, ਪ੍ਰਜਾਪਿਤਾ ਬ੍ਰਹਮਾ ਤੇ ਜਰੂਰ ਇੱਥੇ ਚਾਹੀਦਾ ਹੈ ਨਾ। ਇਹ ਤਾਂ ਝਾੜ ਵਿੱਚ ਹੇਠਾਂ ਤਪੱਸਿਆ ਵਿੱਚ ਬੈਠੇ ਹਨ। ਪ੍ਰੰਤੂ ਉਹ ਬਦਲਦੇ ਰਹਿੰਦੇ ਹਨ। ਇਹ ਜੋ ਮੁੱਖ ਹਨ ਉਹ ਸਦਾ ਕਾਇਮ ਹਨ। ਇਸ ਵਿੱਚ ਬੱਚਿਆਂ ਨੂੰ ਬਹੁਤ ਮਿੱਠਾ ਬਣਨਾ ਹੈ। ਚਲਣ ਬਹੁਤ ਰਾਇਲ ਹੋਣੀ ਚਾਹੀਦੀ ਹੈ। ਗੱਲ ਘੱਟ ਕਰਨੀ ਚਾਹੀਦੀ ਹੈ। ਪਹਿਲਾਂ – ਪਹਿਲਾਂ ਬਾਪ ਦਾ ਪਰਿਚੈ ਦੇਣਾ ਹੈ। ਜਿਆਦਾ ਤਿਕ – ਤਿਕ ਕਰਨਾ ਫਾਲਤੂ ਹੈ। ਬਹੁਤ ਘੱਟ ਬੋਲੋ। ਤੁਸੀਂ ਵੀ ਭਗਤੀਮਾਰਗ ਵਿੱਚ ਬਹੁਤ ਬੋਲੇ ਹੋ, ਰੜੀਆਂ ਮਾਰੀਆਂ ਹਨ। ਕਿੰਨੇ ਧੱਕੇ ਖਾਂਦੇ ਹਨ। ਹੁਣ ਤੁਹਾਨੂੰ ਸਿੰਪਲ ਸਮਝਾਉਂਦੇ ਹਨ – ਬਾਬਾ ਨੂੰ ਯਾਦ ਕਰੋ ਤਾਂ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣ ਸਕਦੇ ਹੋ। ਅੱਗੇ ਚੱਲ ਇਹ ਪਤਾ ਪਵੇਗਾ, ਨੰਬਰਵਾਰ ਕੌਣ – ਕੌਣ ਕੀ ਬਣਦੇ ਹਨ। ਪ੍ਰਜਾ ਦਾ ਹਿਸਾਬ ਥੋੜ੍ਹੀ ਨਾ ਕੱਢਣਗੇ। ਉਹ ਤਾਂ ਲੱਖਾਂ ਕਰੋੜਾਂ ਹੋ ਜਾਣਗੇ। ਜੋ ਬ੍ਰਾਹਮਣ ਬਣਨਗੇ ਉਹ ਹੀ ਸੂਰਜਵੰਸ਼ੀ, ਚੰਦ੍ਰਵਨਸ਼ੀ ਬਣਨਗੇ। ਅੱਗੇ ਚੱਲਕੇ ਬਹੁਤ ਯਾਦ ਕਰਨ ਲੱਗ ਪੈਣਗੇ। ਜਦੋਂ ਮੌਤ ਸਾਮਣੇ ਆਵੇਗਾ ਤਾਂ ਫਿਰ ਵੈਰਾਗ ਆਵੇਗਾ। ਇਹ ਉਹ ਹੀ ਮਹਾਭਾਰਤ ਲੜ੍ਹਾਈ ਹੈ। ਸਾਰੀਆਂ ਆਤਮਾਵਾਂ ਹਿਸਾਬ – ਕਿਤਾਬ ਚੁਕਤੂ ਕਰ ਜਾਣਗੀਆਂ। ਇਸਨੂੰ ਕਿਆਮਤ ਦਾ ਸਮਾਂ ਕਿਹਾ ਜਾਂਦਾ ਹੈ। ਇਤਨੇ ਸਭ ਸ਼ਰੀਰ ਖਤਮ ਹੋਣਗੇ। ਨੈਚੁਰਲ ਕਲੈਮਟੀਜ਼ ਹੋਣੀ ਹੈ, ਇਹ ਵੀ ਡਰਾਮੇ ਵਿੱਚ ਨੂੰਧ ਹੈ। ਨਵੀਂ ਗੱਲ ਨਹੀਂ ਹੈ। ਫੈਮਨ (ਅਕਾਲ) ਦੇ ਕਾਰਨ ਮਨੁੱਖ ਭੁੱਖੇ ਮਰਦੇ ਹਨ।

ਬਾਪ ਜਾਣਦੇ ਹਨ ਮੇਰੇ ਬੱਚੇ ਬਹੁਤ ਦੁਖੀ ਹਨ। ਸਬ ਨੂੰ ਦੁੱਖਾਂ ਤੋਂ ਛੁੱਡਾ ਕੇ ਵਾਪਿਸ ਲੈ ਜਾਵਾਂਗਾ। ਬਾਪ ਕਹਿੰਦੇ ਹਨ – ਇਹ ਸਭ ਆਪਸ ਵਿੱਚ ਲੜਨਗੇ। ਮੱਖਣ ਫਿਰ ਵੀ ਤੁਹਾਨੂੰ ਮਿਲਣਾ ਹੈ, ਸਾਰੇ ਵਿਸ਼ਵ ਦੇ ਤੁਸੀਂ ਮਾਲਿਕ ਬਣਦੇ ਹੋ। ਮੂੰਹ ਵਿੱਚ ਚੰਦਰਮਾ ਦਾ ਸਾਖ਼ਸ਼ਾਤਕਾਰ ਕਰਦੇ ਸਨ ਨਾ! ਮੂੰਹ ਵਿੱਚ ਇਹ ਵਿਸ਼ਵ ਦਾ ਗੋਲਾ ਆ ਜਾਂਦਾ ਹੈ। ਤੁਸੀਂ ਪ੍ਰਿੰਸ ਪ੍ਰਿੰਸੀਜ ਬਣਦੇ ਹੋ। ਸਾਰੀ ਸ੍ਰਿਸ਼ਟੀ ਜਿਵੇਂ ਤੁਹਾਡੀ ਮੁੱਠੀ ਵਿੱਚ ਹੈ। ਮੂੰਹ ਵਿੱਚ ਵੀ, ਮੁੱਠੀ ਵਿੱਚ ਵੀ ਵਿਖਾਉਂਦੇ ਹਨ। ਹੁਣ ਸਵਰਗ ਦਾ ਗੋਲਾ ਤੁਹਾਡੇ ਮੂੰਹ ਵਿੱਚ ਹੈ। ਤੁਸੀਂ ਜਾਣਦੇ ਹੋ ਯੋਗਬਲ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਯੋਗ ਨਾਲ ਹੈਲਥ ਅਤੇ ਗਿਆਨ ਨਾਲ ਵੈਲਥ ਮਿਲਦੀ ਹੈ। ਤੁਸੀਂ ਚੱਕ੍ਰਵ੍ਰਤੀ ਰਾਜਾ ਬਣਦੇ ਹੋ। ਪਰ ਬੱਚਿਆਂ ਨੂੰ ਇਤਨਾ ਕਦਰ ਨਹੀਂ ਹੈ – ਪੜ੍ਹਾਈ ਦਾ। ਭਾਵੇਂ ਬਦਲੀ ਹੋ ਜਾਂਦੀ ਹੈ ਪਰ ਬਾਪ ਕਹਿੰਦੇ ਹਨ ਕਿੱਥੇ ਵੀ ਰਹੋ ਪਰ ਪੜ੍ਹੋ ਜਰੂਰ। ਪਵਿੱਤਰ ਰਹੋ, ਖ਼ਾਨ – ਪਾਣ ਸ਼ੁੱਧ ਰੱਖੋ। ਸਭ ਨਾਲ ਤੋੜ ਵੀ ਨਿਭਾਉਣਾ ਹੈ। ਇਹ ਦੁਨੀਆਂ ਦੁਖ ਦੇਣ ਵਾਲੀ ਹੈ। ਮੁੱਖ ਹੈ ਕਾਮ ਕਟਾਰੀ ਚਲਾਉਣਾ, ਉਹ ਵੀ ਮੁਸ਼ਕਿਲ ਛੱਡਦੇ ਹਨ। ਕੁਝ ਕਹੋ ਤਾਂ ਟ੍ਰੇਟਰ ਬਣ ਜਾਂਦੇ ਹਨ। ਫਿਰ ਆਬਲਾਵਾਂ ਤੇ ਕਿੰਨੇਂ ਵਿਘਨ ਆਉਂਦੇ ਹਨ। ਇਹ ਆਰੀਆ ਸਮਾਜੀ ਤਾਂ ਹੁਣੇ ਆਏ ਹਨ। ਪਿਛਾੜੀ ਦੀ ਟਾਲੀ ਹੈ। ਦੇਵਤਾਵਾਂ ਨੂੰ ਮਨਾਉਣ ਵਾਲੇ ਨਹੀਂ ਹਨ। ਮਹਾਵੀਰ, ਹਨੂਮਾਨ ਦਾ ਨਾਮ ਹੈ, ਵੀਰਤਾ ਵਿਖਾਈ ਹੈ। ਜੈਨੀਆਂ ਨੇ ਵੀ ਮਹਾਵੀਰ ਨਾਮ ਰੱਖ ਦਿੱਤਾ ਹੈ। ਹੁਣ ਅਰਥ ਤਾਂ ਤੁਸੀਂ ਸਮਝਦੇ ਹੋ। ਤੁਸੀਂ ਬੱਚੇ ਵੀ ਮਹਾਵੀਰ ਹੋ ਕੋ ਰਾਵਣ ਤੇ ਜਿੱਤ ਪਾਉਂਦੇ ਹੋ। ਇਹ ਹੈ ਸਾਰੀ ਯੋਗਬਲ ਦੀ ਗੱਲ। ਤੁਸੀਂ ਬਾਪ ਨੂੰ ਯਾਦ ਕਰਦੇ ਹੋ, ਉਸ ਤੋਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਫਿਰ ਸ਼ਾਂਤੀ – ਸੁਖ ਵਿੱਚ ਚਲੇ ਜਾਵੋਗੇ ਇਹ ਪੈਗਾਮ ਸਭ ਨੂੰ ਦੇਣਾ ਹੈ। ਇਹ ਸਥਾਪਨਾ ਬਹੁਤ ਵੰਡਰਫੁਲ ਹੈ, ਇਨ੍ਹਾਂਨੂੰ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕੋਈ ਵੀ ਅੰਦਰ ਵਿਕਾਰ ਨਹੀਂ ਹੋਣੇ ਚਾਹੀਦੇ। ਆਤਮਾ ਨੂੰ ਬਾਪ ਗਿਆਨ ਦੇ ਰਹੇ ਹਨ। ਆਤਮਾ ਵਿਕਾਰੀ ਬਣਦੀ ਹੈ, ਸਭ ਕੁਝ ਆਤਮਾ ਹੀ ਕਰਦੀ ਹੈ। ਤਾਂ ਹੁਣ ਬਾਪ ਦੀ ਸ਼੍ਰੀਮਤ ਤੇ ਪੂਰਾ ਚਲਣਾ ਚਾਹੀਦਾ ਹੈ। ਸਤਿਗੁਰੂ ਦੇ ਸਨਮੁੱਖ ਰਹਿ ਕੇ ਨਿੰਦਾ ਕਰਾਈ ਤਾਂ ਠੌਰ ਨਹੀਂ ਪਾ ਸਕਣਗੇ। ਕੋਈ ਵੀ ਪਾਪ ਕਰਨਾ ਇਹ ਨਿੰਦਾ ਹੋਈ। ਟੀਚਰ ਦੀ ਮੱਤ ਤੇ ਨਹੀਂ ਚੱਲਣਗੇ ਤਾਂ ਠੌਰ ਨਹੀਂ ਪਾਉਣਗੇ, ਨਾਪਾਸ ਹੋ ਜਾਵਾਂਗਾ। ਟੀਚਰ ਦੀ ਸਿੱਖਿਆ ਲੈਂਦੇ ਰਹਿਣਗੇ ਤਾਂ ਪਾਸ ਵਿਧ ਆਨਰ ਹੋਣਗੇ। ਉਹ ਹਨ ਹੱਦ ਦੀਆਂ ਗੱਲਾਂ। ਇਹ ਹਨ ਬੇਹੱਦ ਦੀਆਂ ਗੱਲਾਂ। ਭਗਵਾਨ ਕੌਣ ਹੈ, ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਹੈ। ਮਾਇਆ ਵੀ ਸਤੋ, ਰਜੋ, ਤਮੋ ਹੁੰਦੀ ਹੈ। ਹੁਣ ਮਾਇਆ ਵੀ ਤਮੋਪ੍ਰਧਾਨ ਹੈ। ਵੇਖੋ, ਕੀ – ਕੀ ਕਰਦੇ ਰਹਿੰਦੇ ਹਨ। ਕਿਸੇ ਦੀ ਬੁੱਧੀ ਨਹੀਂ ਹੈ ਕਿ ਅਸੀਂ ਕਿਸ ਨੂੰ ਅੱਗ ਲਗਾਉਂਦੇ ਹਾਂ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਜੋ ਕੁਝ ਹੁੰਦਾ ਹੈ ਡਰਾਮਾ ਅਨੁਸਾਰ ਹੁੰਦਾ ਹੈ। ਯਾਦਵਾਂ ਦਾ ਪਲਾਨ, ਕੌਰਵਾਂ ਦਾ ਪਲਾਨ ਅਤੇ ਪਾਂਡਵਾਂ ਦਾ ਪਲਾਨ, ਕੀ – ਕੀ ਕਰਦੇ ਭਏ। ਪਾਂਡਵਾਂ ਨੂੰ ਉੱਚ ਤੋਂ ਉੱਚ ਪਲਾਨ ਦੱਸਣ ਵਾਲਾ ਹੈ ਬਾਪ। ਨਵੀਂ ਦੁਨੀਆਂ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਹੁਣ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਤੁਸੀਂ ਮੋਸ੍ਟ ਬਿਲਵਰਡ ਬਾਪ ਤੋਂ ਮੋਸ੍ਟ ਬਿਲਵਰਡ ਬੱਚੇ ਵਰਸਾ ਲੈ ਰਹੇ ਹੋ। ਬਾਪ ਬਿਗਰ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਤੁਹਾਨੂੰ ਨਾਲ ਲੈ ਜਾਵਾਂਗੇ। ਉਹ ਕਹਿ ਦਿੰਦੇ ਸਭ ਪਰਮਾਤਮਾ ਹੀ ਪਰਮਾਤਮਾ ਹੈ। ਫਿਰ ਇਹ ਕਹਿਣਾ ਆਵੇਗਾ ਕਿਵੇਂ। ਇਹ ਸਭ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ ਹੋਰ ਨਾ ਜਾਣੇ ਕੋਈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਵਿਨਾਸ਼ ਦੀ ਭਾਵੀ ਨੂੰ ਜਾਣ ਪੂਰਾ – ਪੂਰਾ ਸ਼੍ਰੀਮਤ ਤੇ ਚਲਣਾ ਹੈ। ਯਾਦ ਦੇ ਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਣ ਦਾ ਪੁਰਸ਼ਾਰਥ ਕਰਨਾ ਹੈ, ਆਪਣੀ ਜਗੀ ਹੋਈ ਜੋਤ ਨਾਲ ਸਭ ਦੀ ਜੋਤ ਜਗਾਕੇ ਸੱਚੀ ਦੀਪਮਾਲਾ ਮਨਾਉਣੀ ਹੈ।

2. ਸਤੂਤੀ ਨਿੰਦਾ ਸਭ ਕੁਝ ਸਹਿਣ ਕਰਦੇ ਹੋਏ ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਚਲਣ ਬਹੁਤ ਰਾਇਲ ਰੱਖਣੀ ਹੈ। ਗੱਲ ਬਹੁਤ ਘੱਟ ਕਰਨੀ ਹੈ।

ਵਰਦਾਨ:-

ਕਿਸੇ ਵੀ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰਨੀ ਹੈ ਤਾਂ ਪਹਿਲੇ ਸਮ੍ਰਿਤੀ ਦਵਾਰਾ ਸਮਰਥੀ ਸ੍ਵਰੂਪ ਬਣੋ। ਸਮਰਥੀ ਆਉਣ ਨਾਲ ਮਾਇਆ ਦਾ ਸਾਮਨਾ ਕਰਨਾ ਸਹਿਜ ਹੋ ਜਾਵੇਗਾ। ਜਿਵੇੰ ਸਮ੍ਰਿਤੀ ਹੁੰਦੀ ਹੈ ਉਵੇਂ ਸ੍ਵਰੂਪ ਬਣ ਜਾਂਦਾ ਹੈ। ਇਸਲਈ ਸਦਾ ਪਾਵਰਫੁਲ ਸਮ੍ਰਿਤੀ ਰਹੇ – ਕਿ ਜਦੋਂ ਤੱਕ ਇਹ ਈਸ਼ਵਰੀਏ ਜਨਮ ਹੈ ਉਦੋਂ ਤੱਕ ਹਰ ਸੈਕਿੰਡ, ਹਰ ਸੰਕਲਪ, ਹਰ ਕੰਮ ਵਿੱਚ ਈਸ਼ਵਰੀਏ ਸੇਵਾ ਤੇ ਹਾਂ। ਸਾਡਾ ਇਹ ਈਸ਼ਵਰੀਏ ਕੁਲ ਹੈ, ਇਹ ਸਮ੍ਰਿਤੀ ਦੀ ਸੀਟ ਸਭ ਕਮਜ਼ੋਰੀਆਂ ਨੂੰ ਖਤਮ ਕਰ ਦਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top