27 October 2021 PUNJABI Murli Today | Brahma Kumaris
Read and Listen today’s Gyan Murli in Punjabi
26 October 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਹੁਣ ਸਿੱਖਣ ਦੇ ਨਾਲ - ਨਾਲ ਟੀਚਰ ਬਣ ਸਿਖਾਉਣਾ ਵੀ ਹੈ, ਇਹ ਪੜ੍ਹਾਈ ਇਸ ਅੰਤਿਮ ਜਨਮ ਦੇ ਲਈ ਹੀ ਹੈ, ਇਸਲਈ ਚੰਗੀ ਤਰ੍ਹਾਂ ਪੜ੍ਹੋ ਅਤੇ ਪੜ੍ਹਾਓ"
ਪ੍ਰਸ਼ਨ: -
ਸਤਿਯੁਗੀ ਰਾਜਧਾਨੀ ਕਿਸ ਆਧਾਰ ਤੇ ਸਥਾਪਨ ਹੁੰਦੀ ਹੈ?
ਉੱਤਰ:-
ਸੰਗਮ ਦੀ ਪੜ੍ਹਾਈ ਦੇ ਆਧਾਰ ਤੇ। ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਅਤੇ ਜਿਨ੍ਹਾਂ ਤੇ ਬ੍ਰਹਿਸਪਤੀ ਦੀ ਦਸ਼ਾ ਹੈ ਉਹ ਸੂਰਜਵੰਸ਼ੀ ਵਿੱਚ ਆਉਂਦੇ ਹਨ। ਜੋ ਪੜ੍ਹਦੇ ਨਹੀਂ, ਸਰਵਿਸ ਨਹੀਂ ਕਰਦੇ ਉਨ੍ਹਾਂ ਤੇ ਬੁੱਧ ਦੀ ਦਸ਼ਾ ਬੈਠਦੀ ਹੈ, ਉਹ ਜਿਵੇਂ ਬੁੱਧੂ ਹਨ। ਉਹ ਪ੍ਰਜਾ ਵਿੱਚ ਆ ਜਾਂਦੇ ਹਨ। ਉੱਚ ਪ੍ਰਜਾ, ਨੌਕਰ ਚਾਕਰ ਆਦਿ ਸਭ ਇਸ ਸਮੇਂ ਦੀ ਪੜ੍ਹਾਈ ਦੇ ਆਧਾਰ ਤੇ ਹੀ ਬਣਦੇ ਹਨ।
ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਅਤੇ ਆਤਮਾਵਾਂ ਪ੍ਰਤੀ ਰੂਹਾਨੀ ਬਾਪ ਮਤਲਬ ਪਰਮਾਤਮਾ ਬੈਠ ਸਮਝਾਉਂਦੇ ਹਨ। ਰੂਹਾਨੀ ਬਾਪ ਨੂੰ ਪਰਮਾਤਮਾ ਕਿਹਾ ਜਾਂਦਾ ਹੈ। ਸਾਰੀਆਂ ਆਤਮਾਵਾਂ ਦਾ ਬਾਪ ਇੱਕ ਪਰਮਪਿਤਾ ਪਰਮਾਤਮਾ ਹੈ। ਉਹ ਬੈਠ ਬ੍ਰਹਮਾ ਤਨ ਦਵਾਰਾ ਸਮਝਾਉਂਦੇ ਹਨ। ਭਗਤੀਮਾਰਗ ਵਿੱਚ ਮਨੁੱਖ ਕਹਿੰਦੇ ਹਨ ਤ੍ਰਿਮੂਰਤੀ ਬ੍ਰਹਮਾ। ਹੁਣ ਤੁਸੀਂ ਬ੍ਰਾਹਮਣ ਇਵੇਂ ਕਹੋਗੇ। ਤੁਸੀਂ ਤਾਂ ਕਹਿੰਦੇ ਹੋ ਤ੍ਰਿਮੂਰਤੀ ਸ਼ਿਵ ਮਤਲਬ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਰਚਤਾ ਸ਼ਿਵ। ਤ੍ਰਿਮੂਰਤੀ ਬ੍ਰਹਮਾ ਦਾ ਕੋਈ ਅਰਥ ਨਹੀਂ ਨਿਕਲਦਾ ਹੈ। ਇਨ੍ਹਾਂ ਤਿੰਨਾਂ ਦੇਵਤਾਵਾਂ ਦਾ ਰਚਤਾ ਹੈ ਹੀ ਸ਼ਿਵ, ਇਸਲਈ ਤ੍ਰਿਮੂਰਤੀ ਸ਼ਿਵ ਕਿਹਾ ਜਾਂਦਾ ਹੈ। ਇੱਕ ਰਚਤਾ, ਬਾਕੀ ਸਭ ਹੈ ਰਚਨਾ। ਬੇਹੱਦ ਦਾ ਬਾਪ ਇੱਕ ਹੀ ਹੈ। ਲੌਕਿਕ ਬਾਪ ਤਾਂ ਹਰ ਇੱਕ ਦਾ ਆਪਣਾ – ਆਪਣਾ ਹੈ। ਇਸ ਸਮੇਂ ਤਾਂ ਸਭ ਸ਼ਿਵਬਾਬਾ ਦੇ ਬੱਚੇ ਬਣੇ ਹਨ। ਬੱਚਿਆਂ ਨੂੰ ਪਤਾ ਹੈ, ਅਸੀਂ ਆਤਮਾਵਾਂ 84 ਦਾ ਚੱਕਰ ਲਗਾਉਂਦੀਆਂ ਹਾਂ। ਤਾਂ 84 ਬਾਪ ਬਣਦੇ ਹਨ ਹੱਦ ਦੇ। ਸਤਿਯੁਗ ਵਿੱਚ ਵੀ ਮਾਂ ਬਾਪ ਕੋਈ ਬੇਹੱਦ ਦਾ ਵਰਸਾ ਨਹੀਂ ਦਿੰਦੇ ਹਨ। ਸਤਿਯੁਗ ਦੇ ਲਈ ਬੇਹੱਦ ਦਾ ਵਰਸਾ ਤਾਂ ਹੁਣ ਤੁਹਾਨੂੰ ਮਿਲਦਾ ਹੈ। ਉੱਥੇ ਲਕਸ਼ਮੀ – ਨਾਰਾਇਣ ਦੀ ਰਾਜਧਾਨੀ ਹੈ ਹੋਰ ਜੋ ਵੀ ਰਜਾਈ ਵਾਲੇ ਰਜਵਾੜੇ ਹੋਣਗੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਬਾਪ ਦਾ ਵਰਸਾ ਮਿਲੇਗਾ। ਫਿਰ ਵੀ ਉੱਥੇ ਸੁੱਖ ਬਹੁਤ ਹੈ। ਇਸ ਸਮੇਂ ਤੁਹਾਨੂੰ ਬੇਹੱਦ ਦਾ ਬਾਪ ਬੇਹੱਦ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਹਮੇਸ਼ਾ ਸੁੱਖ ਦਾ 21 ਜਨਮਾਂ ਦੇ ਲਈ ਵਰਸਾ ਮਿਲਦਾ ਹੈ। ਉੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਵਾਮ ਮਾਰਗ ਸ਼ੁਰੂ ਹੋਣ ਨਾਲ ਹੀ ਦੁੱਖ ਸ਼ੁਰੂ ਹੋ ਜਾਂਦਾ ਹੈ। ਜੋ ਵੀ ਆਉਣ ਉਨ੍ਹਾਂਨੂੰ ਇਹ ਸਮਝਾਉਣਾ ਹੈ ਕਿ ਤੁਹਾਨੂੰ ਦੋ ਬਾਪ ਹਨ। 84 ਜਨਮਾਂ ਵਿੱਚ ਤਾਂ 84 ਬਾਪ ਹੱਦ ਦੇ ਮਿਲਦੇ ਹਨ। ਬੇਹੱਦ ਦਾ ਬਾਪ ਤਾਂ ਇੱਕ ਹੀ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਵੀ ਸਮਝ ਹੈ ਕਿ ਮੂਲਵਤਨ ਕੀ ਹੈ! ਮੂਲਵਤਨ ਜੋ ਚਿੱਤਰ ਵਿੱਚ ਵਿਖਾਉਂਦੇ ਹੋ ਉਹ ਹੀ ਵੱਡਾ – ਵੱਡਾ ਬਣਾਉਣਾ ਚਾਹੀਦਾ ਹੈ, ਉਸ ਵਿੱਚ ਛੋਟੀ – ਛੋਟੀ ਆਤਮਾਵਾਂ ਸਿਤਾਰੇ ਮਿਸਲ ਚਮਕਦੀ ਹਨ। ਜਿਵੇੰ ਪਹਿਲਾਂ ਤੁਸੀਂ ਫ਼ਾਇਰ ਫਲਾਈ ਦਾ ਹਾਰ ਬਨਾਉਂਦੇ ਸੀ, ਉਵੇਂ ਇਹ ਮੂਲਵਤਨ ਦਾ ਵੀ ਬਣਾਉਣਾ ਚਾਹੀਦਾ ਹੈ। ਪ੍ਰੋਜੈਕਟਰ ਦਾ ਸ਼ੋ ਵਿਖਾਉਂਦੇ ਹਨ ਤਾਂ ਉਸ ਵਿੱਚ ਵੀ ਮੂਲਵਤਨ ਦਾ ਚਿੱਤਰ ਇਵੇਂ ਵਿਖਾਉਣਾ ਚਾਹੀਦਾ ਹੈ। ਝਾੜ ਵੱਡਾ ਹੋਵੇ ਤਾਂ ਕਲੀਅਰ ਵਿਖਾਈ ਪਵੇ ਕਿ ਅਸੀਂ ਆਤਮਾਵਾਂ ਉੱਥੇ ਰਹਿੰਦੀਆਂ ਹਾਂ। ਬੱਚਿਆਂ ਨੂੰ ਸਮਝਣ ਵਿੱਚ ਵੀ ਸਹਿਜ ਹੋਵੇਗਾ। ਇਹ ਹੈ ਬੇਹੱਦ ਦਾ ਬਾਬਾ ਜੋ ਬ੍ਰਹਮਾ ਦਵਾਰਾ ਦੈਵੀ ਸੰਪਰਦਾਏ ਦੀ ਸਥਾਪਨਾ ਕਰ ਰਹੇ ਹਨ। ਤੁਸੀਂ ਹੁਣ ਬ੍ਰਾਹਮਣ ਹੋ ਫਿਰ ਦੈਵੀ ਗੁਣਾਂ ਵਾਲੇ ਦੇਵਤਾ ਬਣੋਂਗੇ। ਹੁਣ ਸਾਰਿਆਂ ਵਿੱਚ ਆਸੁਰੀ ਗੁਣ ਹਨ, ਉਨ੍ਹਾਂ ਨੂੰ ਆਸੁਰੀ ਅਵਗੁਣ ਕਹਾਂਗੇ। ਵਾਮ ਮਾਰਗ ਤੋਂ ਦੁੱਖ ਸ਼ੁਰੂ ਹੁੰਦਾ ਹੈ। ਇਵੇਂ ਨਹੀ ਕਿ ਰਜੋਪ੍ਰਧਾਨ ਬਣਨ ਨਾਲ ਝੱਟ ਦੁਖੀ ਹੁੰਦੇ ਹਨ। ਨਹੀਂ, ਥੋੜੀ – ਥੋੜੀ ਕਲਾ ਘੱਟ ਹੁੰਦੀ ਜਾਂਦੀ ਹੈ। ਮੁੱਖ ਚਿੱਤਰ ਹੈ ਹੀ ਤ੍ਰਿਮੂਰਤੀ, ਗੋਲਾ ਅਤੇ ਨਰਕ – ਸ੍ਵਰਗ ਦੇ ਗੋਲੇ। ਇਹ ਪਹਿਲੇ – ਪਹਿਲੇ ਸਮਝਾਉਣ ਦੇ ਲਈ ਬਹੁਤ ਜਰੂਰੀ ਹੈ। ਝਾੜ ਦੇ ਚਿੱਤਰ ਵਿੱਚ ਵੀ ਅੱਧਾ – ਅੱਧਾ ਕਲਪ ਦਾ ਮਾਪ ਪੂਰਾ ਹੈ। ਐਕੁਰੇਟ ਹੋਣ ਨਾਲ ਪੂਰਾ ਸਮਝਾਉਣ ਵਿੱਚ ਆਵੇਗਾ। ਇਹ ਗਿਆਨ ਸਿਵਾਏ ਬਾਪ ਦੇ ਹੋਰ ਕੋਈ ਸਮਝਾ ਨਾ ਸਕੇ। ਘੜੀ – ਘੜੀ ਸਮਝਾਉਣ ਦੇ ਲਈ ਤ੍ਰਿਮੂਰਤੀ ਦਾ ਚਿੱਤਰ ਜਰੂਰ ਚਾਹੀਦਾ ਹੈ। ਇਹ ਹੈ ਨਿਰਾਕਾਰ ਬੇਹੱਦ ਦਾ ਬਾਪ, ਜਿਸ ਨੂੰ ਸਭ ਯਾਦ ਕਰਦੇ ਹਨ। ਆਤਮਾ ਜਾਣਦੀ ਹੈ ਉਹ ਸਾਡਾ ਬੇਹੱਦ ਦਾ ਬਾਪ ਹੈ, ਉਨ੍ਹਾਂ ਨੂੰ ਦੁੱਖ ਵਿੱਚ ਸਭ ਯਾਦ ਕਰਦੇ ਹਨ। ਸਤਿਯੁਗ ਵਿੱਚ ਯਾਦ ਕਰਨ ਦੀ ਜਰੂਰਤ ਹੀ ਨਹੀਂ। ਉਹ ਤਾਂ ਹੈ ਹੀ ਸੁੱਖਧਾਮ। ਦੇਵਤਾ ਹੀ ਪੁਨਰਜਨਮ ਲੈਂਦੇ ਆਏ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ।
ਤੁਸੀਂ ਜਾਣਦੇ ਹੋ – ਸਤੋਪ੍ਰਧਾਨ ਤੋਂ ਫਿਰ ਅਸੀਂ ਕਿਵੇਂ ਸਤੋ ਰਜੋ ਤਮੋ ਵਿੱਚ ਆਉਂਦੇ ਹਾਂ। ਆਤਮਾ ਵਿੱਚ ਖਾਦ ਪੈਂਦੀ ਜਾਂਦੀ ਹੈ। ਤੁਹਾਡੀ ਆਤਮਾ ਜਾਣਦੀ ਹੈ ਕਿ ਸਾਨੂੰ 84 ਜਨਮਾਂ ਦਾ ਪਾਰ੍ਟ ਵਜਾਉਣਾ ਹੈ। ਉਹ ਐਕੁਰੇਟ ਸਾਡੀ ਆਤਮਾ ਵਿੱਚ ਨੂੰਧ ਹੈ। ਕਿੰਨੀ ਛੋਟੀ ਜਿਹੀ ਆਤਮਾ ਵਿੱਚ ਪਾਰ੍ਟ ਸਾਰਾ ਨੂੰਦਿਆਂ ਹੋਇਆ ਹੈ। ਇਹ ਹਨ ਗੂਹੀਏ ਤੇ ਗੂਹੀਏ ਸਮਝਣ ਦੀਆਂ ਗੱਲਾਂ। ਕੋਈ ਵੀ ਮਨੁੱਖ ਮਾਤਰ ਸੰਨਿਆਸੀ, ਉਦਾਸੀ ਆਦਿ ਦੀ ਬੁੱਧੀ ਵਿੱਚ ਇਹ ਗੱਲਾਂ ਆ ਨਹੀਂ ਸਕਦੀਆਂ। ਭਾਵੇਂ ਨਾਟਕ ਕਹਿੰਦੇ ਹਨ, ਨਾਟਕ ਨੂੰ ਡਰਾਮਾ ਨਹੀਂ ਕਿਹਾ ਜਾਂਦਾ। ਇਹ ਡਰਾਮਾ ਹੈ। ਡਰਾਮਾ ਬਾਈਸਕੋਪ ਆਦਿ ਅੱਗੇ ਨਹੀਂ ਸੀ। ਪਹਿਲੇ ਮੂਵੀ ਸੀ, ਹੁਣ ਟਾਕੀ ਬਣੇ ਹਨ। ਅਸੀਂ ਆਤਮਾਵਾਂ ਵੀ ਸਾਈਲੈਂਸ ਤੋਂ ਟਾਕੀ ਵਿੱਚ ਆਉਂਦੀਆਂ ਹਾਂ। ਟਾਕੀ ਤੋਂ ਫਿਰ ਮੂਵੀ ਵਿੱਚ ਜਾਏ ਬਾਦ ਵਿੱਚ ਸਾਈਲੈਂਸ ਵਿੱਚ ਜਾਂਦੇ ਹਨ ਇਸਲਈ ਤੁਸੀਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਜ਼ਿਆਦਾ ਟਾਕ ਨਾ ਕਰੋ। ਰਾਯਲ ਮਨੁੱਖ ਬਹੁਤ ਅਹਿਸਤੇ ਬੋਲਦੇ ਹਨ। ਤੁਹਾਨੂੰ ਜਾਣਾ ਹੈ – ਸੂਕ੍ਸ਼੍ਮਵਤਨ ਵਿੱਚ। ਸੁਕਸ਼ਮਵਤਨ ਦਾ ਗਿਆਨ ਹੁਣ ਬਾਪ ਨੇ ਸਮਝਾਇਆ ਹੈ। ਇਹ ਹੈ ਟਾਕੀ ਦੁਨੀਆਂ, ਉਹ ਹੈ ਮੂਵੀ। ਉੱਥੇ ਈਸ਼ਵਰ ਨਾਲ ਗੱਲਬਾਤ ਚਲਦੀ ਹੈ। ਉੱਥੇ ਸਫੇਦ ਲਾਈਟ ਦਾ ਰੂਪ ਹੈ, ਆਵਾਜ ਨਹੀਂ। ਉੱਥੇ ਦੀ ਮੂਵੀ ਭਾਸ਼ਾ ਇੱਕ ਦੋ ਵਿੱਚ ਸਮਝ ਜਾਂਦੇ ਹਨ। ਤਾਂ ਹੁਣ ਤੁਹਾਨੂੰ ਜਾਣਾ ਹੈ ਸਾਈਲੈਂਸ ਵਿੱਚ ਵਾਇਆ ਮੂਵੀ। ਬਾਪ ਕਹਿੰਦੇ ਹਨ ਮੈਨੂੰ ਪਹਿਲੇ – ਪਹਿਲੇ ਸੂਕ੍ਸ਼੍ਮ ਸ੍ਰਿਸ਼ਟੀ ਰਚਨੀ ਪਵੇ ਫਿਰ ਪਿੱਛੇ ਸਥੂਲ। ਗਾਇਆ ਵੀ ਜਾਂਦਾ ਹੈ ਮੂਲਵਤਨ, ਸੂਕ੍ਸ਼੍ਮ, ਸਥੂਲ… ਮਨੁੱਖਾਂ ਨੂੰ ਇਹ ਵੀ ਪਤਾ ਨਹੀਂ ਕਿ ਬ੍ਰਹਮਾ, ਵਿਸ਼ਨੂੰ, ਸ਼ੰਕਰ ਸੂਕ੍ਸ਼੍ਮਵਤਨਵਾਸੀ ਹਨ। ਉੱਥੇ ਕੋਈ ਦੁਨੀਆਂ ਨਹੀਂ ਹੈ। ਸਿਰਫ ਬ੍ਰਹਮਾ, ਵਿਸ਼ਨੂੰ, ਸ਼ੰਕਰ ਵੇਖਣ ਵਿੱਚ ਆਉਂਦੇ ਹਨ। ਵਿਸ਼ਨੂੰ 4 ਭੁਜਾ ਵਾਲਾ ਵੇਖਦੇ ਹੋ, ਇਸ ਤੋਂ ਸਿੱਧ ਹੈ, ਪ੍ਰਵ੍ਰਿਤੀ ਮਾਰਗ ਹੈ। ਸੰਨਿਆਸੀਆਂ ਦਾ ਹੈ ਨਿਵ੍ਰਿਤੀ ਮਾਰਗ। ਇਹ ਵੀ ਡਰਾਮਾ ਹੈ, ਜਿਸ ਦਾ ਵਰਨਣ ਕਰਕੇ ਬਾਪ ਸਮਝਾਉਂਦੇ ਹਨ। ਮੁੱਖ ਗੱਲ ਤਾਂ ਬਾਪ ਕਹਿੰਦੇ ਹਨ ਮਨਮਨਾਭਵ। ਬਾਕੀ ਹੈ ਡਿਟੇਲ। ਉਹ ਸਮਝਣ ਵਿੱਚ ਟਾਈਮ ਲੱਗਦਾ ਹੈ। ਨਟਸ਼ੇਲ ਵਿੱਚ ਹੈ ਬੀਜ ਅਤੇ ਝਾੜ। ਬੀਜ ਨੂੰ ਵੇਖਣ ਨਾਲ ਸਾਰਾ ਝਾੜ ਬੁੱਧੀ ਵਿੱਚ ਆ ਜਾਂਦਾ ਹੈ। ਬਾਪ ਬੀਜਰੂਪ ਹੈ, ਉਨ੍ਹਾਂ ਨੂੰ ਇਸ ਝਾੜ ਅਤੇ ਸ੍ਰਿਸ਼ਟੀ ਦੇ ਚੱਕਰ ਦਾ ਸਾਰਾ ਨਾਲੇਜ ਹੈ, ਸਮਝਾਉਣ ਦੇ ਲਈ ਸ੍ਰਿਸ਼ਟੀ ਚੱਕਰ ਵੱਖ ਹੈ। ਝਾੜ ਵੱਖ ਹੈ। ਝਾੜ ਵਿੱਚ ਇਹ ਸਭ ਚਿੱਤਰ ਦਿੱਤੇ ਹਨ। ਕੋਈ ਵੀ ਧਰਮ ਵਾਲੇ ਨੂੰ ਵਿਖਾਇਆ ਜਾਵੇ ਤਾਂ ਸਮਝ ਸਕਦੇ ਹਨ। ਅਸੀਂ ਸਵਰਗ ਵਿੱਚ ਤਾਂ ਆ ਨਹੀਂ ਸਕਾਂਗੇ। ਭਾਰਤ ਜੱਦ ਪ੍ਰਾਚੀਨ ਹੈ ਤਾਂ ਸਿਰਫ ਦੇਵੀ – ਦੇਵਤਾ ਹੀ ਸਨ। ਬਾਕੀ ਸਭ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਤੁਸੀਂ ਬੀਜ ਅਤੇ ਝਾੜ ਦੋਨਾਂ ਨੂੰ ਜਾਣਦੇ ਹੋ। ਬੀਜ ਉੱਪਰ ਵਿੱਚ ਹੈ, ਜਿਸ ਨੂੰ ਵਰੀਕ੍ਸ਼ਪਤੀ ਕਹਿੰਦੇ ਹਨ। ਹੁਣ ਤੁਸੀਂ ਬਾਪ ਦੇ ਬਣੇ ਹੋ ਤਾਂ ਤੁਹਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੋਈ ਹੈ। ਜੋ ਬਾਪ ਦੇ ਬਣਦੇ ਹਨ ਉਨ੍ਹਾਂ ਦੇ ਉਪਰ ਬ੍ਰਹਿਸਪਤੀ ਦੀ ਦਸ਼ਾ ਕਹਾਂਗੇ। ਫਿਰ ਹੈ ਸ਼ੁੱਕਰ ਦੀ ਦਸ਼ਾ, ਬੁੱਧ ਦੀ ਦਸ਼ਾ। ਬ੍ਰਹਿਸਪਤੀ ਦੀ ਦਸ਼ਾ ਵਾਲੇ ਸੂਰਜਵੰਸ਼ੀ ਬਣਦੇ ਹਨ। ਬੁੱਧ ਦੀ ਦਸ਼ਾ ਵਾਲੇ ਪ੍ਰਜਾ ਵਿੱਚ ਚਲੇ ਜਾਂਦੇ ਹਨ, ਸਰਿਵਸ ਨਹੀਂ ਕਰ ਸਕਦੇ। ਬਾਪ ਨੂੰ ਯਾਦ ਨਹੀਂ ਕਰ ਸਕਦੇ ਹਨ ਤਾਂ ਬੁੱਧੂ ਠਹਿਰੇ, ਇਸ ਵਿੱਚ ਵੀ ਨੰਬਰਵਾਰ ਬੁੱਧੂ ਬਣਦੇ ਹਨ। ਉਹ ਉੱਚ ਪ੍ਰਜਾ ਕੋਈ ਘੱਟ ਪ੍ਰਜਾ। ਕਿੱਥੇ ਸਾਹੂਕਾਰ ਪ੍ਰਜਾ ਫਿਰ ਕਿੱਥੇ ਉਨ੍ਹਾਂ ਦੇ ਵੀ ਨੌਕਰ ਚਾਕਰ। ਸਾਰਾ ਪੜ੍ਹਾਈ ਤੇ ਮਦਾਰ ਹੈ। ਪੜ੍ਹਾਈ ਵੀ ਸਤੋਗੁਣੀ, ਰਜੋਗੁਣੀ, ਤਮੋਗੁਣੀ ਹੁੰਦੀ ਹੈ। ਰਾਜਧਾਨੀ ਸਥਾਪਨ ਹੋ ਰਹੀ ਹੈ। ਜੋ ਹੁਸ਼ਿਆਰ ਹਨ ਉਹ ਬਾਪ ਦੀ ਯਾਦ ਵਿੱਚ ਹੀ ਰਹਿੰਦੇ ਹਨ। ਸਾਰਾ ਝਾੜ ਬੁੱਧੀ ਵਿੱਚ ਰਹਿੰਦਾ ਹੈ। ਪੜ੍ਹਾਈ ਤੋਂ ਹੀ ਟੀਚਰ, ਬੈਰਿਸਟਰ ਬਣਦੇ ਹਨ। ਟੀਚਰ ਫਿਰ ਦੂਜੇ ਨੂੰ ਵੀ ਪੜ੍ਹਾਉਂਦੇ ਹਨ। ਪੜ੍ਹਦੇ ਤਾਂ ਸਭ ਹਨ। ਇੱਕ ਹੀ ਪੜ੍ਹਾਈ ਹੈ ਫਿਰ ਕੋਈ ਤਾਂ ਪੜ੍ਹਕੇ ਉੱਚ ਚੜ੍ਹ ਜਾਂਦੇ ਹਨ, ਕੋਈ ਫਿਰ ਉੱਥੇ ਹੀ ਟੀਚਰ ਬਣ ਜਾਂਦੇ ਹਨ। ਜੋ ਸਿੱਖੇ ਹਨ ਉਹ ਪੜ੍ਹਾਉਂਦੇ ਹਨ। ਹੁਣ ਤੁਸੀਂ ਵੀ ਪੜ੍ਹਦੇ ਹੋ। ਕੋਈ ਤਾਂ ਪੜ੍ਹਦੇ – ਪੜ੍ਹਦੇ ਟੀਚਰ ਬਣ ਜਾਂਦੇ ਹਨ। ਖ਼ੁਦ ਕਹਿੰਦੇ ਹਨ ਟੀਚਰ ਦਾ ਕੰਮ ਹੈ ਆਪ ਸਮਾਨ ਟੀਚਰ ਬਣਾਉਣਾ। ਟੀਚਰ ਨਹੀਂ ਬਣਨਗੇ ਤਾਂ ਹੋਰਾਂ ਦਾ ਕਲਿਆਣ ਕਿਵੇਂ ਕਰਨਗੇ। ਟਾਈਮ ਥੋੜਾ ਹੈ, ਜਦੋਂ ਤੱਕ ਵਿਨਾਸ਼ ਹੋਵੇ ਉਦੋਂ ਤੱਕ ਸਿੱਖਦੇ ਰਹਿਣਗੇ। ਫਿਰ ਤਾਂ ਸਿੱਖਣਾ ਬੰਦ ਹੋ ਜਾਵੇਗਾ। ਫਿਰ ਬਾਬਾ 5 ਹਜਾਰ ਵਰ੍ਹੇ ਬਾਦ ਆਕੇ ਸਿਖਾਉਣਗੇ। ਇਹ ਪੜ੍ਹਾਈ ਕੋਈ ਸੈਂਕੜੇ ਵਰ੍ਹੇ ਨਹੀਂ ਚੱਲਣ ਵਾਲੀ ਹੈ। ਇਹ ਤਾਂ ਹੈ ਹੀ ਇਸ ਅੰਤਿਮ ਜਨਮ ਦੇ ਲਈ ਪੜ੍ਹਾਈ। ਪੜ੍ਹਨਾ ਅਤੇ ਪੜ੍ਹਾਉਣਾ ਹੈ। ਸਭ ਤਾਂ ਟੀਚਰ ਨਹੀਂ ਬਣ ਸਕਦੇ ਹਨ। ਜੇ ਸਭ ਟੀਚਰ ਬਣ ਜਾਣ ਫਿਰ ਤਾਂ ਬਹੁਤ ਉੱਚ ਪਦਵੀ ਪਾ ਲੈਣ। ਨੰਬਰਵਾਰ ਤਾਂ ਹੁੰਦੇ ਹੀ ਹਨ। ਪਹਿਲੇ – ਪਹਿਲੇ ਕੋਈ ਨੂੰ ਵੀ ਦੋ ਬਾਪ ਦਾ ਪਰਿਚੈ ਦਵੋ। ਚਿੱਤਰ ਹੋਣ ਨਾਲ ਚੰਗਾ ਸਮਝਣਗੇ। ਤ੍ਰਿਮੂਰਤੀ ਦਾ ਚਿੱਤਰ ਤਾਂ ਜਰੂਰ ਨਾਲ ਹੋਣਾ ਚਾਹੀਦਾ ਹੈ। ਇਹ ਸ਼ਿਵਬਾਬਾ, ਇਹ ਪ੍ਰਜਾਪਿਤਾ ਬ੍ਰਹਮਾ। ਸਾਰਿਆਂ ਦਾ ਗ੍ਰੇਟ – ਗ੍ਰੇਟ ਗ੍ਰੈੰਡ ਫਾਦਰ। ਤਾਂ ਜਰੂਰ ਪਹਿਲੇ ਆਇਆ ਹੋਵੇਗਾ ਨਾ। ਸਭ ਤੋਂ ਅੱਗੇ ਹੈ ਬ੍ਰਹਮਾ। ਹੁਣ ਰਚਨਾ ਰਚ ਰਹੇ ਹਨ। ਹੁਣ ਤੁਸੀਂ ਬ੍ਰਾਹਮਣ ਬਣੇ ਹੋ ਫਿਰ ਬ੍ਰਾਹਮਣ ਹੀ ਦੇਵਤਾ ਬਣਨਗੇ। ਬ੍ਰਾਹਮਣਾਂ ਦਾ ਝਾੜ ਛੋਟਾ ਹੈ। ਦੇਵਤਾ ਥੋੜੇ ਹੁੰਦੇ ਹਨ ਫਿਰ ਬਾਦ ਵਿੱਚ ਵ੍ਰਿਧੀ ਨੂੰ ਪਾਉਂਦੇ ਜਾਂਦੇ ਹਨ। ਇਹ ਤੁਹਾਡਾ ਨਵਾਂ ਝਾੜ ਸਥਾਪਨ ਹੋ ਰਿਹਾ ਹੈ। ਉਹ ਹੋਰ ਧਰਮ ਵਾਲੀਆਂ ਆਤਮਾਵਾਂ ਤਾਂ ਉੱਪਰ ਤੋਂ ਆਉਂਦੀਆਂ ਹਨ – ਪਾਰਟ ਵਜਾਉਣ, ਡਿੱਗਣ ਦੀ ਗੱਲ ਨਹੀਂ ਹੈ। ਇੱਥੇ ਤਾਂ ਤੁਹਾਡਾ ਨਵਾਂ ਝਾੜ ਸਥਾਪਨ ਹੁੰਦਾ ਹੈ। ਮਾਇਆ ਵੀ ਸਾਹਮਣੇ ਹੈ। ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੀ ਹੈ। ਟਰਾਂਸਫਰ ਹੋਣਾ ਹੈ ਕਿਓਂਕਿ ਦੁਨੀਆਂ ਬਦਲ ਰਹੀ ਹੈ, ਇਸਲਈ ਮਿਹਨਤ ਹੁੰਦੀ ਹੈ। ਦੇਵੀ – ਦੇਵਤਾ ਧਰਮ ਦੀ ਇੱਥੇ ਸੰਗਮਯੁਗ ਤੇ ਸਥਾਪਨਾ ਹੁੰਦੀ ਹੈ। ਤੁਸੀਂ ਇਹ ਦੱਸਦੇ ਹੋ ਕਿ ਸਤਿਯੁਗ ਕਿੰਨੇ ਵਰ੍ਹੇ ਦਾ ਹੈ। ਸਤਿਯੁਗ ਤੋਂ ਫਿਰ ਕਲਯੁਗ ਕਿਵੇਂ ਬਣਦਾ ਹੈ। ਕਲਯੁਗ ਵਿੱਚ ਤਮੋਪ੍ਰਧਾਨ ਤਾਂ ਹੋਣਾ ਹੀ ਹੈ। ਤਮੋਪ੍ਰਧਾਨ ਹੋਵੇ ਤਾਂ ਹੀ ਫਿਰ ਸਤੋਪ੍ਰਧਾਨ ਬਣਨ। ਤੁਸੀਂ ਸਤੋਪ੍ਰਧਾਨ ਸੀ ਫਿਰ ਖਾਦ ਪੈਂਦੀ ਗਈ ਹੈ। ਹੁਣ ਭਾਵੇਂ ਕੋਈ ਨਵੀਂ ਆਤਮਾ 2 – 3 ਜਨਮ ਲਵੇ ਤਾਂ ਵੀ ਝੱਟ ਖਾਦ ਪੈ ਜਾਂਦੀ ਹੈ। ਉਨ੍ਹਾਂ ਵਿੱਚ ਹੀ ਸੁੱਖ ਉਨ੍ਹਾਂ ਵਿੱਚ ਹੀ ਦੁੱਖ ਭੋਗਦੀ ਹੈ। ਕੋਈ ਦਾ ਇੱਕ ਜਨਮ ਵੀ ਹੁੰਦਾ ਹੈ। ਜਦੋਂ ਆਉਣਾ ਬੰਦ ਹੋ ਜਾਵੇਗਾ ਉਦੋਂ ਵਿਨਾਸ਼ ਹੋਵੇਗਾ। ਫਿਰ ਸਾਰੀਆਂ ਆਤਮਾਵਾਂ ਨੂੰ ਵਾਪਿਸ ਜਾਣਾ ਹੋਵੇਗਾ। ਪਾਪ ਆਤਮਾਵਾਂ ਅਤੇ ਪੁੰਨ ਆਤਮਾਵਾਂ ਇਕਠੀਆਂ ਜਾਂਦੀਆਂ ਹਨ। ਫਿਰ ਪੁੰਨ ਆਤਮਾਵਾਂ ਥੱਲੇ ਉਤਰਦੀਆਂ ਹਨ। ਸੰਗਮ ਤੇ ਸਾਰੀ ਬਦਲੀ ਹੁੰਦੀ ਹੈ। ਤਾਂ ਬੱਚਿਆਂ ਨੂੰ ਸਾਰਾ ਡਰਾਮਾ ਬੁੱਧੀ ਵਿੱਚ ਰੱਖਣਾ ਚਾਹੀਦਾ ਹੈ। ਬਾਪ ਦੇ ਕੋਲ ਇਹ ਸਾਰੀ ਨਾਲੇਜ ਹੈ ਨਾ। ਕਹਿੰਦੇ ਹਨ ਮੈਂ ਆਕੇ ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਦਾ ਸਾਰਾ ਰਾਜ਼ ਸਮਝਾਉਂਦਾ ਹਾਂ। ਭਗਤੀ ਮਾਰਗ ਵਿੱਚ ਥੋੜੀ ਇਹ ਗਿਆਨ ਸੁਣਾਉਂਦਾ ਹਾਂ। ਭਗਤ ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਸਾਕਸ਼ਾਤਕਾਰ ਕਰਾਉਂਦਾ ਹਾਂ। ਭਗਤੀ ਮਾਰਗ ਸ਼ੁਰੂ ਹੁੰਦਾ ਹੈ ਉਦੋਂ ਮੇਰਾ ਵੀ ਪਾਰ੍ਟ ਸ਼ੁਰੂ ਹੁੰਦਾ ਹੈ। ਸਤਿਯੁਗ ਤ੍ਰੇਤਾ ਵਿੱਚ ਮੈਂ ਵਾਨਪ੍ਰਸਥ ਵਿੱਚ ਰਹਿੰਦਾ ਹਾਂ। ਬੱਚਿਆਂ ਨੂੰ ਸੁੱਖ ਵਿੱਚ ਭੇਜ ਦਿੱਤਾ ਬਾਕੀ ਕੀ! ਮੈਂ ਵਾਨਪ੍ਰਸਥ ਲੈਂਦਾ ਹਾਂ। ਇਹ ਵਾਨਪ੍ਰਸਥ ਲੈਣ ਦੀ ਰਸਮ ਭਾਰਤ ਵਿੱਚ ਹੀ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਵਾਨਪ੍ਰਸਥ ਵਿਚ ਬੈਠ ਜਾਂਦਾ ਹਾਂ। ਬੇਹੱਦ ਦਾ ਬਾਪ ਹੀ ਆਕੇ ਗੁਰੂ ਦੇ ਰੂਪ ਵਿੱਚ ਵਾਣਪ੍ਰਸਥ ਵਿੱਚ ਲੈ ਜਾਂਦੇ ਹਨ। ਮਨੁੱਖ ਗੁਰੂਆਂ ਦਾ ਸੰਗ ਲੈਂਦੇ ਹਨ – ਭਗਵਾਨ ਨਾਲ ਮਿਲਣ ਲਈ। ਸ਼ਾਸਤਰ ਪੜ੍ਹਨਗੇ, ਤੀਰਥਾਂ ਤੇ ਜਾਣਗੇ, ਗੰਗਾ ਸਨਾਨ ਕਰਨਗੇ। ਪਰ ਮਿਲਿਆ ਤਾਂ ਕੁਝ ਵੀ ਨਹੀਂ ਹੈ। ਹੁਣ ਤੁਹਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਦੁੱਖ ਤੋਂ ਛੁੱਡਾਕੇ, ਰਾਵਣ ਰਾਜ ਵਿੱਚੋਂ ਕੱਢ ਰਾਮਰਾਜ ਵਿੱਚ ਲੈ ਜਾਂਦੇ ਹਨ। ਬੇਹੱਦ ਦਾ ਬਾਪ ਇੱਕ ਹੀ ਵਾਰ ਆਕੇ ਰਾਵਣ ਦੇ ਦੁੱਖ ਤੋਂ ਛੁਡਾਉਂਦੇ ਹਨ, ਇਸਲਈ ਉਨ੍ਹਾਂ ਨੂੰ ਲਿਬ੍ਰੇਟਰ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਹੈ ਹੀ ਰਾਮਰਾਜ। ਬਾਕੀ ਆਤਮਾਵਾਂ ਸ਼ਾਂਤੀਧਾਮ ਚਲੀਆਂ ਜਾਂਦੀਆਂ ਹਨ। ਇਹ ਵੀ ਕੋਈ ਨਹੀਂ ਜਾਣਦੇ ਹਨ। ਮੈਂ ਆਤਮਾ ਦਾ ਸਵਧਰ੍ਮ ਹੀ ਹੈ – ਸ਼ਾਂਤ। ਇੱਥੇ ਪਾਰ੍ਟ ਵਿੱਚ ਆਉਣ ਨਾਲ ਅਸ਼ਾਂਤ ਬਣੇ ਹਨ ਫਿਰ ਸ਼ਾਂਤੀ ਯਾਦ ਆਉਂਦੀ ਹੈ। ਅਸਲ ਵਿੱਚ ਰਹਿਵਾਸੀ ਸ਼ਾਂਤੀਧਾਮ ਦੇ ਹਨ। ਹੁਣ ਕਹਿੰਦੇ ਹਨ ਮੈਨੂੰ ਸ਼ਾਂਤੀ ਚਾਹੀਦੀ ਹੈ। ਮਨ ਨੂੰ ਸ਼ਾਂਤੀ ਚਾਹੀਦੀ ਹੈ। ਸਮਝਾਇਆ ਜਾਂਦਾ ਹੈ – ਆਤਮਾ ਮਨ – ਬੁੱਧੀ ਸਹਿਤ ਹੈ। ਆਤਮਾ ਹੈ ਹੀ ਸ਼ਾਂਤ ਸਵਰੂਪ ਫਿਰ ਇੱਥੇ ਕਰਮ ਵਿੱਚ ਆਉਂਦੀ ਹੈ। ਇੱਥੇ ਸ਼ਾਂਤੀ ਕਿਵੇਂ ਮਿਲੇਗੀ। ਇਹ ਤਾਂ ਹੈ ਹੀ ਅਸ਼ਾਂਤੀਧਾਮ। ਸਤਿਯੁਗ ਵਿੱਚ ਸੁੱਖ ਸ਼ਾਂਤੀ ਦੋਨੋ ਹਨ। ਪਵਿੱਤਰਤਾ ਵੀ ਹੈ, ਧਨ ਦੌਲਤ ਵੀ ਹੈ।
ਬਾਪ ਸਮਝਾਉਂਦੇ ਹਨ ਤੁਹਾਨੂੰ ਕਿੰਨਾ ਸੁੱਖ – ਸ਼ਾਂਤੀ, ਧਨ ਦੌਲਤ ਆਦਿ ਸਭ ਕੁਝ ਸੀ। ਹੁਣ ਫਿਰ ਤੁਹਾਨੂੰ ਹੋਰਾਂ ਨੂੰ ਸਮਝਾਉਣਾ ਹੈ। ਜਿਨ੍ਹਾਂ ਨੇ ਕਲਪ ਪਹਿਲੇ ਵਰਸਾ ਲਿੱਤਾ ਸੀ ਉਹ ਹੀ ਚੰਗੀ ਰੀਤੀ ਸਮਝਣ ਦੀ ਕੋਸ਼ਿਸ਼ ਕਰਨਗੇ। ਭਾਵੇਂ ਦੇਰੀ ਤੋਂ ਆਉਂਦੇ ਹਨ ਪਰ ਪੁਰਾਣਿਆਂ ਤੋਂ ਝੱਟ ਅੱਗੇ ਚਲੇ ਜਾਂਦੇ ਹਨ। ਦੇਰੀ ਨਾਲ ਆਉਣ ਵਾਲਿਆਂ ਨੂੰ ਹੋਰ ਹੀ ਪੁਆਇੰਟਸ ਚੰਗੀ ਮਿਲਦੀ ਹੈ। ਦਿਨ – ਪ੍ਰਤੀਦਿਨ ਸਹਿਜ ਹੁੰਦਾ ਜਾਂਦਾ ਹੈ। ਇਹ ਵੀ ਸਮਝਣਗੇ। ਹੁਣ ਅਸੀਂ ਸਮਝਿਆ ਤਾਂ ਸਭ ਹੈ ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀ ਮਿਹਨਤ ਵੀ ਕਰਨੀ ਹੈ। ਉਸ ਦੇ ਲਈ ਤੀਵਰ ਪੁਰਸ਼ਾਰਥ ਕਰਨ ਲੱਗ ਪੈਣਗੇ ਕਿਓਂਕਿ ਸਮਝਦੇ ਹਨ ਟਾਈਮ ਥੋੜਾ ਹੈ, ਜਿੰਨਾ ਹੋ ਸਕੇ ਪੁਰਸ਼ਾਰਥ ਵਿੱਚ ਲੱਗ ਜਾਈਏ। ਮੌਤ ਤੋਂ ਪਹਿਲੇ ਅਸੀਂ ਪੁਰਸ਼ਾਰਥ ਕਰ ਲਈਏ। ਉਹ ਆਪਣਾ ਚਾਰਟ ਰੱਖਦੇ ਹੋਣਗੇ। ਪੜ੍ਹਾਈ ਤਾਂ ਸਹਿਜ ਹੈ। ਬਾਕੀ ਹੈ ਯਾਦ ਦੀ ਗੱਲ। ਗਾਇਆ ਵੀ ਹੋਇਆ ਹੈ – ਰਾਮ ਸੁਮਿਰ ਪ੍ਰਭਾਤ ਮੇਰੇ ਮਨ…ਆਤਮਾ ਕਹਿੰਦੀ ਹੈ ਹੇ ਮੇਰੇ ਮਨ, ਰਾਮ ਦੀ ਸਿਮਰਨ ਕਰੋ। ਭਗਤੀ ਮਾਰਗ ਵਿੱਚ ਤਾਂ ਇਹ ਵੀ ਕਿਸ ਨੂੰ ਪਤਾ ਨਹੀਂ ਹੈ ਕਿ ਰਾਮ ਕੌਣ ਹੈ। ਉਹ ਰਘੁਪਤਿ ਰਾਘਵ ਰਾਜਾਰਾਮ ਕਹਿ ਦਿੰਦੇ ਹਨ। ਕਿੰਨੀ ਗੜਬੜ ਕਰ ਦਿੱਤੀ ਹੈ। ਸਭ ਦਾ ਭਗਵਾਨ ਉਹ ਰਾਮ ਕੌਣ ਹੈ, ਮਨੁੱਖ ਕੁਝ ਵੀ ਸਮਝਦੇ ਨਹੀਂ ਹਨ। ਵੇਸਟ ਆਫ਼ ਟਾਈਮ, ਵੇਸਟ ਆਫ ਮਨੀ ਕਰਦੇ ਰਹਿੰਦੇ ਹਨ। ਤੁਸੀਂ ਬੱਚਿਆਂ ਨੂੰ ਅਸੀਂ ਵਿਸ਼ਵ ਦਾ ਰਾਜ ਭਾਗ ਦਿੱਤਾ ਸੀ, ਫਿਰ ਕਿੱਥੇ ਕੀਤਾ? 5 ਹਜਾਰ ਵਰ੍ਹੇ ਪਹਿਲੇ ਤੁਹਾਨੂੰ ਸ੍ਵਰਗ ਦੀ ਰਾਜਾਈ ਦਿੱਤੀ ਸੀ, ਉਹ ਫਿਰ ਕਿਵੇਂ ਗੁਆਈ? ਹੁਣ ਤੁਸੀਂ ਸਮਝਦੇ ਹੋ – ਕਿਵੇਂ ਅਸੀਂ ਥੱਲੇ ਡਿੱਗਦੇ ਆਏ ਹਾਂ। ਹੁਣ ਫਿਰ ਚੜ੍ਹਨਾ ਹੈ। ਚੜ੍ਹਦੀ ਕਲਾ ਇੱਕ ਸੈਕਿੰਡ ਵਿੱਚ, ਉਤਰਦੀ ਕਲਾ 5 ਹਜਾਰ ਵਰ੍ਹੇ ਵਿੱਚ। ਬ੍ਰਹਮਾ ਸੋ ਵਿਸ਼ਨੂੰ ਬਣਨ ਵਿੱਚ ਇੱਕ ਸੈਕਿੰਡ, ਵਿਸ਼ਨੂੰ ਤੋਂ ਬ੍ਰਹਮਾ ਬਣਨ ਵਿੱਚ 5 ਹਜਾਰ ਵਰ੍ਹੇ ਲੱਗਦੇ ਹਨ। ਕਿੰਨੀ ਪੁਆਇੰਟਸ ਸਮਝਾਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਹੁਣ ਟਾਕੀ ਤੋਂ ਮੂਵੀ, ਮੂਵੀ ਤੋਂ ਸਾਈਲੈਂਸ ਵਿੱਚ ਜਾਣਾ ਹੈ, ਇਸਲਈ ਟਾਕੀ (ਗੱਲਬਾਤ) ਬਹੁਤ ਘੱਟ ਕਰਨੀ ਹੈ। ਰਾਇਲਟੀ ਨਾਲ ਬਹੁਤ ਅਹਿਸਤੇ ਬੋਲਣਾ ਹੈ।
2. ਨਾਲੇਜ ਸਮਝਣ ਦੇ ਬਾਦ ਤੀਵਰ ਪੁਰਸ਼ਾਰ੍ਥ ਕਰ ਸਤੋਪ੍ਰਧਾਨ ਬਣਨਾ ਹੈ। ਯਾਦ ਦਾ ਚਾਰਟ ਰੱਖਣਾ ਹੈ।
ਵਰਦਾਨ:-
ਯਾਦ ਦਵਾਰਾ ਜੋ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂਨੂੰ ਕਰਾਮਾਤ ਸਮਝਕੇ ਪ੍ਰਯੋਗ ਨਹੀਂ ਕਰਨਾ ਪਰ ਕਰਤਵਯ ਸਮਝਕੇ ਕੰਮ ਵਿਚ ਲਗਾਉਣਾ ਹੈ। ਉਨ੍ਹਾਂ ਮਨੁੱਖਾਂ ਦੇ ਕੋਲ ਰਿੱਧੀ ਸਿੱਧੀ ਦੀ ਕਰਾਮਾਤ ਹੁੰਦੀ ਹੈ ਪਰ ਤੁਹਾਡੇ ਕੋਲ ਹੈ ਸ਼੍ਰੀਮਤ। ਸ਼੍ਰੀਮਤ ਨਾਲ ਸ਼ਕਤੀਆਂ ਜਰੂਰ ਆਉਂਦੀਆਂ ਹਨ ਇਸਲਈ ਸੰਕਲਪ ਤੋਂ ਕਰ੍ਤਵ੍ਯ ਸਿੱਧ ਹੁੰਦੇ ਹਨ। ਸੰਕਲਪ ਤੋਂ ਕਿਸੇ ਨੂੰ ਕੰਮ ਦੀ ਪ੍ਰੇਰਨਾ ਦੇ ਸਕਦੇ ਹੋ, ਇਹ ਵੀ ਸ਼ਕਤੀ ਹੈ ਪਰ ਸ਼੍ਰੀਮਤ ਵਿੱਚ ਜਦੋਂ ਆਪਣੀ ਮਨਮਤ ਮਿਕਸ ਨਾ ਹੋਵੇ ਤਾਂ ਗਾਇਨ ਅਤੇ ਪੂਜਣ ਯੋਗ ਬਣੋਂਗੇ।
ਸਲੋਗਨ:-
➤ Email me Murli: Receive Daily Murli on your email. Subscribe!