21 October 2021 PUNJABI Murli Today | Brahma Kumaris

Read and Listen today’s Gyan Murli in Punjabi 

October 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੇ ਵਰਗਾ ਸੌਭਾਗਸ਼ਾਲੀ ਕੋਈ ਨਹੀਂ, ਕਿਓਂਕਿ ਜਿਸ ਬਾਪ ਨੂੰ ਸਾਰੀ ਦੁਨੀਆਂ ਪੁਕਾਰ ਰਹੀ ਹੈ ਉਹ ਤੁਹਾਨੂੰ ਪੜ੍ਹਾ ਰਹੇ ਹਨ, ਤੁਸੀਂ ਉਨ੍ਹਾਂ ਨਾਲ ਗੱਲਾਂ ਕਰਦੇ ਹੋ"

ਪ੍ਰਸ਼ਨ: -

ਜਿਨ੍ਹਾਂ ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਆਉਂਦਾ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਉਨ੍ਹਾਂ ਦੀ ਬੁੱਧੀ ਵਿੱਚ ਸਾਰਾ ਦਿਨ ਇਹ ਹੀ ਤਾਤ ਲੱਗੀ ਰਹਿੰਦੀ ਹੈ ਕਿ ਕਿਵੇਂ ਸਭਨੂੰ ਰਸਤਾ ਦੱਸੀਏ! ਕਿਵੇਂ ਕਿਸੇ ਦਾ ਕਲਿਆਣ ਕਰੀਏ! ਉਹ ਸਰਵਿਸ ਦੇ ਨਵੇਂ – ਨਵੇਂ ਪਲਾਨ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਦੀ ਬੁੱਧੀ ਵਿੱਚ ਸਾਰਾ ਗਿਆਨ ਟਪਕਦਾ ਰਹਿੰਦਾ ਹੈ। ਉਹ ਆਪਣਾ ਟਾਈਮ ਵੇਸਟ ਨਹੀਂ ਕਰਦੇ।

ਓਮ ਸ਼ਾਂਤੀ ਬੱਚਿਆਂ ਦੇ ਅੱਗੇ ਨਿਰਾਕਾਰ ਪਰਮਪਿਤਾ ਪਰਮਾਤਮਾ ਬੋਲ ਰਹੇ ਹਨ, ਇਹ ਬੱਚੇ ਹੀ ਜਾਣਦੇ ਹਨ। ਭਗਵਾਨ ਨੂੰ ਉੱਚ ਕਿਹਾ ਜਾਂਦਾ ਹੈ। ਉੱਚਾ ਉਨ੍ਹਾਂ ਦਾ ਠਾਂਵ ਹੈ। ਰਹਿਣ ਦਾ ਸਥਾਨ ਤਾਂ ਮਸ਼ਹੂਰ ਹੈ। ਬੱਚੇ ਜਾਣਦੇ ਹਨ। ਅਸੀਂ ਮੂਲਵਤਨ ਵਿੱਚ ਰਹਿਣ ਵਾਲੇ ਹਾਂ। ਮਨੁੱਖਾਂ ਨੂੰ ਇਨ੍ਹਾਂ ਸਭ ਗੱਲਾਂ ਦਾ ਪਤਾ ਨਹੀਂ ਹੈ। ਗੌਡ ਫਾਦਰ ਬੋਲਦੇ ਹਨ। ਤੁਸੀਂ ਬੱਚਿਆਂ ਬਗੈਰ ਅਜਿਹਾ ਕੋਈ ਮਨੁੱਖ ਨਹੀਂ ਜਿਸ ਨੂੰ ਪਤਾ ਹੋਵੇ ਕਿ ਨਿਰਾਕਾਰ ਭਗਵਾਨ ਬੋਲਦੇ ਹਨ। ਨਿਰਾਕਾਰ ਹੋਣ ਦੇ ਕਾਰਨ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ ਕਿ ਭਗਵਾਨੁਵਾਚ ਕਿਵੇਂ ਹੋ ਸਕਦਾ ਹੈ। ਪਤਾ ਨਾ ਹੋਣ ਦੇ ਕਾਰਨ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਦੇ ਦਿੱਤਾ ਹੈ। ਹੁਣ ਬੱਚਿਆਂ ਦੇ ਅੱਗੇ ਬੋਲ ਰਹੇ ਹਨ। ਸਮੁੱਖ ਹੋਏ ਬਿਨਾਂ ਤਾਂ ਸੁਣ ਨਹੀਂ ਸਕਦੇ। ਦੂਰ ਤੋਂ ਭਾਵੇਂ ਸੁਣਦੇ ਹਨ ਪਰ ਨਿਸ਼ਚੇ ਨਹੀਂ ਹੁੰਦਾ। ਸੁਣਦੇ ਤਾਂ ਹਨ ਭਗਵਾਨੁਵਾਚ। ਪੂਰੀ ਤਰ੍ਹਾਂ ਤੁਸੀਂ ਜਾਣਦੇ ਹੋ। ਭਗਵਾਨ ਤਾਂ ਸ਼ਿਵਬਾਬਾ ਹੈ। ਪ੍ਰੈਕਟੀਕਲ ਵਿੱਚ ਜਾਣਦੇ ਹੋ ਬਾਬਾ ਸਾਨੂੰ ਗਿਆਨ ਸੁਣਾ ਰਹੇ ਹਨ। ਤੁਹਾਡੀ ਬੁੱਧੀ ਝੱਟ ਉੱਪਰ ਵੱਲ ਚਲੀ ਜਾਂਦੀ ਹੈ। ਸ਼ਿਵਬਾਬਾ ਉੱਚ ਤੋਂ ਉੱਚ ਰਹਿਣ ਵਾਲਾ ਹੈ। ਜਿਵੇੰ ਕੋਈ ਵੱਡੇ ਆਦਮੀ, ਕਵੀਨ ਆਦਿ ਆਉਂਦੀ ਹੈ ਤਾਂ ਜਾਣਦੇ ਹਨ ਇਹ ਫਲਾਣੀ ਜਗ੍ਹਾ ਦੀ ਰਹਿਣ ਵਾਲੀ ਹੈ, ਇਸ ਵੇਲੇ ਇੱਥੇ ਆਈ ਹੈ। ਤੁਸੀਂ ਬੱਚੇ ਵੀ ਜਾਣਦੇ ਹੋ ਬਾਬਾ ਆਇਆ ਹੈ- ਸਾਨੂੰ ਲੈ ਜਾਣ। ਅਸੀਂ ਵੀ ਬਾਬਾ ਦੇ ਨਾਲ ਵਾਪਿਸ ਜਾਵਾਂਗੇ। ਅਸੀਂ ਪਰਮਧਾਮ ਦੇ ਰਹਿਣ ਵਾਲੇ ਹਾਂ। ਤੁਹਾਨੂੰ ਹੁਣ ਪਰਮਧਾਮ ਘਰ ਯਾਦ ਆਉਂਦਾ ਹੈ। ਉਹ ਹੀ ਬਾਪ ਸ੍ਰਿਸ਼ਟੀ ਦਾ ਰਚਤਾ ਹੈ। ਬਾਪ ਨੇ ਆਕੇ ਤੁਸੀਂ ਬੱਚਿਆਂ ਨੂੰ ਮੂਲਵਤਨ, ਸੂਕ੍ਸ਼੍ਮਵਤਨ, ਸਥੂਲਵਤਨ ਦਾ ਰਾਜ ਸਮਝਾਇਆ ਹੈ। ਜਿਸ ਦੀ ਬੁੱਧੀ ਵਿੱਚ ਹੈ ਉਹ ਹੀ ਸਮਝਣਗੇ। ਬਰੋਬਰ ਅਸੀਂ ਪੁਰਸ਼ਾਰਥ ਕਰ ਰਹੇ ਹਾਂ – ਭਵਿੱਖ 21 ਜਨਮਾਂ ਦੇ ਲਈ, ਬਾਪ ਤੋਂ ਵਰਸਾ ਲੈਣ। ਪੁਰਸ਼ਾਰਥ ਤਾਂ ਕਰਨਾ ਹੀ ਹੈ। ਪੁਰਸ਼ਾਰਥ ਨੂੰ ਕਦੀ ਵੀ ਛੱਡਣਾ ਨਹੀਂ ਹੈ। ਸਕੂਲ ਦੇ ਬੱਚੇ ਜਾਣਦੇ ਹਨ ਜਦੋਂ ਤੱਕ ਇਮਤਿਹਾਨ ਹੋਵੇ ਉਦੋਂ ਤੱਕ ਸਾਨੂੰ ਪੜ੍ਹਨਾ ਹੀ ਪੜ੍ਹਨਾ ਹੈ। ਏਮ ਆਬਜੈਕਟ ਰਹਿੰਦੀ ਹੈ। ਅਸੀਂ ਵੱਡੇ ਤੇ ਵੱਡਾ ਇਮਤਿਹਾਨ ਪਾਸ ਕਰਾਂਗੇ। ਇੱਕ ਕਾਲੇਜ ਛੱਡ ਦੂਜੇ, ਤੀਜੇ ਵਿੱਚ ਜਾਵਾਂਗੇ। ਮਤਲਬ ਤਾਂ ਪੜ੍ਹਦੇ ਰਹਿਣਾ ਹੈ। ਵੱਡੇ ਆਦਮੀ ਦਾ ਬੱਚਾ ਹੋਵੇਗਾ ਤਾਂ ਜਰੂਰ ਵੱਡਾ ਇਮਤਿਹਾਨ ਪਾਸ ਕਰਨ ਦਾ ਖਿਆਲ ਹੋਵੇਗਾ। ਤੁਸੀਂ ਜਾਣਦੇ ਹੋ ਅਸੀਂ ਬਹੁਤ ਵੱਡੇ ਬਾਪ ਦੇ ਬੱਚੇ ਹਾਂ। ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ ਹੈ – ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਤੁਸੀਂ ਬਹੁਤ ਵੱਡੇ ਉੱਚ ਤੇ ਉੱਚ ਬਾਪ ਦੇ ਬੱਚੇ ਹੋ। ਬਹੁਤ ਵੱਡੀ ਪੜ੍ਹਾਈ ਪੜ੍ਹਦੇ ਹੋ। ਜਾਣਦੇ ਹੋ ਇਹ ਉੱਚ ਤੇ ਉੱਚ ਪੜ੍ਹਾਈ ਹੈ। ਪੜ੍ਹਾਉਣ ਵਾਲਾ ਬਾਪ ਹੈ ਤਾਂ ਕਿੰਨਾ ਉਮੰਗ ਅਤੇ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ । ਇਹ ਕਿਸੇ ਨੂੰ ਵੀ ਸਮਝਾ ਸਕਦੇ ਹੋ। ਅਸੀਂ ਬਹੁਤ ਵੱਡੇ ਤੇ ਵੱਡੇ ਬਾਪ ਦੇ ਬੱਚੇ ਹਾਂ। ਬਹੁਤ ਵੱਡੇ ਸਤਿਗੁਰੂ ਦੀ ਮੱਤ ਤੇ ਅਸੀਂ ਚਲਦੇ ਹਾਂ। ਟੀਚਰ ਦੀ ਗੁਰੂ ਦੀ ਮੱਤ ਤੇ ਚਲਣਾ ਹੁੰਦਾ ਹੈ ਨਾ। ਉਨ੍ਹਾਂ ਨੂੰ ਫੋਲੋਅਰਸ ਕਹਿ ਦਿੰਦੇ ਹਨ। ਇੱਥੇ ਬਾਪ ਦੀ ਮੱਤ ਤੇ ਵੀ ਚਲਣਾ ਹੈ, ਟੀਚਰ ਦੀ ਮੱਤ ਤੇ ਵੀ ਚਲਣਾ ਹੈ, ਤਾਂ ਗੁਰੂ ਦੀ ਮੱਤ ਤੇ ਵੀ ਚਲਣਾ ਹੈ। ਤੁਸੀਂ ਜਾਣਦੇ ਹੋ ਉਹ ਸਾਡਾ ਬਾਪ, ਟੀਚਰ, ਸਤਿਗੁਰੂ ਹੈ। ਉਨ੍ਹਾਂ ਦੀ ਮੱਤ ਤੇ ਜਰੂਰ ਚਲਣਾ ਹੈ। ਇਹ ਤਾਂ ਇੱਕ ਹੀ ਹੈ – ਉੱਚ ਤੇ ਉੱਚ ਹੈ ਸ਼ਿਵਬਾਬਾ, ਉਹ ਬੋਲਦੇ ਹਨ।

ਬਾਬਾ ਬੱਚਿਆਂ ਤੋਂ ਪੁੱਛਦੇ ਹਨ ਸ਼ਿਵਬਾਬਾ ਬੋਲਦੇ ਹਨ, ਅੱਛਾ ਸ਼ੰਕਰ ਬੋਲਦੇ ਹਨ? ਬ੍ਰਹਮਾ ਬੋਲਦੇ ਹਨ? ਵਿਸ਼ਨੂੰ ਬੋਲਦੇ ਹਨ? (ਕਿਸੀ ਨੇ ਕਿਹਾ ਸ਼ਿਵ ਅਤੇ ਬ੍ਰਹਮਾ ਬੋਲਦੇ ਹਨ – ਵਿਸ਼ਨੂੰ ਅਤੇ ਸ਼ੰਕਰ ਨਹੀਂ ਬੋਲਦੇ) ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਕਹਿੰਦੇ ਹੋ ਤਾਂ ਫਿਰ ਕੀ ਬੋਲਦੇ ਨਹੀਂ ਹਨ? ਗੂੰਗੇ ਹਨ? (ਗਿਆਨ ਨਹੀਂ ਬੋਲਦੇ) ਅਸੀਂ ਗਿਆਨ ਦੀ ਗੱਲ ਹੀ ਨਹੀਂ ਕਰਦੇ, ਬੋਲਣ ਦੀ ਗੱਲ ਪੁੱਛਦਾ ਹਾਂ। ਵਿਸ਼ਨੂੰ, ਲਕਸ਼ਮੀ – ਨਾਰਾਇਣ ਹੈ ਤਾਂ ਜਰੂਰ ਬੋਲਣਗੇ ਨਾ? ਸ਼ੰਕਰ ਨਹੀਂ ਬੋਲਦੇ ਹਨ – ਇਹ ਠੀਕ ਹੈ। ਬਾਕੀ ਤਿਨੋਂ ਕਿਉਂ ਨਹੀਂ ਬੋਲਣਗੇ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਰਾਇਣ ਹਨ ਤਾਂ ਜਰੂਰ ਬੋਲਣਗੇ ਨਾ। ਮਨੁੱਖ ਸ਼ਿਵਬਾਬਾ ਦੇ ਲਈ ਸਮਝਦੇ ਹੋਣਗੇ ਕਿ ਉਹ ਨਿਰਾਕਾਰ ਕਿਵੇਂ ਬੋਲਣਗੇ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਵੀ ਇਸ ਵਿੱਚ ਆਕੇ ਬੋਲਦੇ ਹਨ। ਬ੍ਰਹਮਾ ਨੂੰ ਵੀ ਬੋਲਣਾ ਹੁੰਦਾ ਹੈ। ਅਡੋਪਟਿਡ ਹੈ ਨਾ। ਸੰਨਿਆਸੀ ਲੋਕ ਵੀ ਆਪਣਾ ਨਾਮ ਸੰਨਿਆਸ ਦੇ ਬਾਦ ਬਦਲੀ ਕਰਦੇ ਹਨ। ਤੁਸੀਂ ਵੀ ਸੰਨਿਆਸ ਕੀਤਾ ਹੈ ਤਾਂ ਤੁਹਾਡਾ ਨਾਮ ਬਦਲਣਾ ਚਾਹੀਦਾ ਹੈ। ਪਹਿਲੇ ਬਾਬਾ ਨੇ ਨਾਮ ਰੱਖੇ। ਪਰ ਵੇਖਿਆ ਕਿ ਨਾਮ ਰੱਖੇ ਹੋਏ ਵੀ ਮਰ ਪੈਂਦੇ ਹਨ – ਆਸ਼ਚਰਯਵਤ ਸੁੰਨਤੀ, ਕਥੰਤੀ, ਭਾਗੰਤੀ ਹੋ ਜਾਂਦੇ ਹਨ, ਇਸਲਈ ਕਿੰਨੇ ਨਾਮ ਰੱਖੇ ਕਿੰਨਿਆਂ ਦੇ ਰੱਖੇ। ਅੱਜਕਲ ਤਾਂ ਮਾਇਆ ਵੀ ਬਹੁਤ ਤੇਜ ਹੈ। ਬੁੱਧੀ ਕਹਿੰਦੀ ਹੈ ਜਦੋਂ ਲਕਸ਼ਮੀ – ਨਾਰਾਇਣ ਦਾ ਰਾਜ ਸੀ ਤਾਂ ਉਸ ਨੂੰ ਵਿਸ਼ਨੂੰ ਪੂਰੀ ਕਿਹਾ ਜਾਂਦਾ ਸੀ। ਇਹ ਏਮ ਆਬਜੈਕਟ ਬੁੱਧੀ ਵਿੱਚ ਹੈ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਰਾਜ ਕਰਦੇ ਹਨ ਤਾਂ ਬੋਲਦੇ ਕਿਓਂ ਨਹੀਂ ਹੋਣਗੇ! ਬਾਬਾ ਇੱਥੇ ਦੀ ਗੱਲ ਨਹੀਂ ਕਰਦੇ ਹਨ। ਮਨੁੱਖ ਤਾਂ ਕਹਿਣਗੇ ਨਿਰਾਕਾਰ ਕਿਵੇਂ ਬੋਲਣਗੇ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਨਿਰਾਕਾਰ ਕਿਵੇਂ ਆਉਂਦੇ ਹਨ। ਉਨ੍ਹਾਂ ਨੂੰ ਪਤਿਤ – ਪਾਵਨ ਕਹਿੰਦੇ ਹਨ। ਉਹ ਗਿਆਨ ਦਾ ਸਾਗਰ ਵੀ ਹੈ, ਚੇਤੰਨ ਵੀ ਹੈ, ਪਿਆਰ ਦਾ ਸਾਗਰ ਵੀ ਹੈ। ਹੁਣ ਪਿਆਰ ਪ੍ਰੇਰਨਾ ਨਾਲ ਤਾਂ ਹੁੰਦਾ ਨਹੀਂ ਹੈ, ਉਹ ਵੀ ਇਸ ਵਿੱਚ ਪ੍ਰਵੇਸ਼ ਕਰ ਬੱਚਿਆਂ ਨੂੰ ਪਿਆਰ ਕਰ ਸਕਦੇ ਹਨ ਨਾ, ਤਾਂ ਕਹਿੰਦੇ ਹਨ ਅਸੀਂ ਪਰਮਪਿਤਾ ਪਰਮਾਤਮਾ ਦੀ ਗੋਦ ਵਿੱਚ ਆਉਂਦੇ ਹਾਂ। ਬਸ ਬਾਬਾ ਤੁਹਾਡੇ ਸੰਗ ਖਾਵਾਂ ਤੁਹਾਡੇ ਤੋਂ ਸੁਣਾ… ਬੁੱਧੀ ਉਸ ਪਾਸੇ ਚਲੀ ਜਾਂਦੀ ਹੈ। ਸ਼੍ਰੀਕ੍ਰਿਸ਼ਨ ਬੁੱਧੀ ਵਿੱਚ ਨਹੀਂ ਆਉਂਦਾ ਹੈ। ਤਾਂ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਤੁਹਾਡੇ ਵਰਗਾ ਸੌਭਾਗਸ਼ਾਲੀ ਕੋਈ ਹੈ ਨਹੀਂ। ਤੁਸੀਂ ਜਾਣਦੇ ਹੋ ਅਸੀਂ ਕਿੰਨੇ ਉੱਚ ਪਾਰ੍ਟਧਾਰੀ ਹਾਂ। ਇਹ ਖੇਡ ਹੈ ਨਾ। ਇਸ ਦੇ ਪਹਿਲੇ ਤਾਂ ਤੁਸੀਂ ਕੁਝ ਨਹੀਂ ਜਾਣਦੇ ਸੀ। ਹੁਣ ਬਾਪ ਨੇ ਪ੍ਰਵੇਸ਼ ਕੀਤਾ ਹੈ ਤਾਂ ਡਰਾਮਾ ਪਲਾਨ ਅਨੁਸਾਰ ਉਨ੍ਹਾਂ ਦਵਾਰਾ ਸੁਣ ਰਹੇ ਹੋ।

ਬਾਪ ਕਹਿੰਦੇ ਹਨ – ਮਿੱਠੇ – ਮਿੱਠੇ ਬੱਚਿਓ ਤੁਸੀਂ ਜਾਣਦੇ ਹੋ ਬਾਬਾ ਨਿਰਾਕਾਰ ਹੈ। ਉਹ ਸਾਡਾ ਆਤਮਾਵਾਂ ਦਾ ਬਾਪ ਹੈ। ਇਹ ਗੱਲਾਂ ਕੋਈ ਵੀ ਸ਼ਾਸਤਰ ਆਦਿ ਵਿੱਚ ਲਿਖੀਆਂ ਹੋਈਆਂ ਨਹੀਂ ਹਨ। ਹੁਣ ਤੁਹਾਡੀ ਬੁੱਧੀ ਵਿਸ਼ਾਲ ਹੋਈ ਹੈ। ਸਟੂਡੈਂਟ ਪੜ੍ਹਦੇ ਹਨ, ਬੁੱਧੀ ਵਿੱਚ ਸਾਰੀ – ਜਾਗਰਫ਼ੀ ਆ ਜਾਂਦੀ ਹੈ। ਪਰ ਇਹ ਕਿਸ ਦੀ ਬੁੱਧੀ ਵਿੱਚ ਨਹੀਂ ਹੈ – ਬਾਬਾ ਕਿੱਥੇ ਹਨ! ਯਥਾਰਥ ਰੀਤੀ ਤੁਸੀਂ ਬੱਚੇ ਹੀ ਸਮਝਦੇ ਹੋ ਅਤੇ ਪ੍ਰੈਕਟੀਕਲ ਵਿੱਚ ਉਹ ਖੁਸ਼ੀ ਹੈ। ਬਾਬਾ ਪਰਮਧਾਮ ਤੋਂ ਆਉਂਦੇ ਹਨ, ਸਾਨੂੰ ਪੜ੍ਹਾਉਂਦੇ ਹਨ। ਸਾਰਾ ਦਿਨ ਆਪਸ ਵਿੱਚ ਇਹ ਹੀ ਰੂਹ – ਰਿਹਾਨ ਹੋਣੀ ਚਾਹੀਦੀ ਹੈ। ਸਿਵਾਏ ਇਸ ਗਿਆਨ ਦੇ ਬਾਕੀ ਸਭ ਹਨ ਸਤਿਆਨਾਸ਼ ਕਰਨ ਵਾਲੀਆਂ ਗੱਲਾਂ। ਸ਼ਰੀਰ ਨਿਰਵਾਹ ਅਰਥ ਤੁਹਾਨੂੰ ਧੰਧਾ ਆਦਿ ਵੀ ਕਰਨਾ ਹੈ ਅਤੇ ਨਾਲ – ਨਾਲ ਇਹ ਰੂਹਾਨੀ ਸਰਵਿਸ ਵੀ।

ਤੁਸੀਂ ਜਾਣਦੇ ਹੋ ਬਰੋਬਰ ਇਹ ਭਾਰਤ ਸ੍ਵਰਗ ਸੀ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਜੋ ਵੀ ਦੇਵਤਾਵਾਂ ਦੇ ਚਿੱਤਰ ਹਨ, ਉਨ੍ਹਾਂ ਦਾ ਯਥਾਰਥ ਗਿਆਨ ਬੁੱਧੀ ਵਿੱਚ ਆ ਗਿਆ ਹੈ। ਨੰਬਰਵਨ ਲਕਸ਼ਮੀ – ਨਾਰਾਇਣ ਦਾ ਚਿੱਤਰ ਉਠਾਓ, ਵਿਚਾਰ ਕਰੋ – ਬਰੋਬਰ ਇਹ ਭਾਰਤ ਵਿੱਚ ਰਾਜ ਕਰਦੇ ਸੀ ਤਾਂ ਇੱਕ ਹੀ ਧਰਮ ਸੀ। ਰਾਤ ਪੂਰੀ ਹੋ ਦਿਨ ਸ਼ੁਰੂ ਹੋਇਆ ਮਤਲਬ ਕਲਯੁਗ ਪੂਰਾ ਹੋ ਸਤਿਯੁਗ ਸ਼ੁਰੂ ਹੋਇਆ। ਕਲਯੁਗ ਹੈ ਰਾਤ। ਸਤਿਯੁਗ ਹੈ ਸਵੇਰ। ਵਿਚਾਰ ਸਾਗਰ ਮੰਥਨ ਕਰਨਾ ਹੈ ਕਿ ਇਨ੍ਹਾਂ ਨੇ ਇਹ ਰਾਜ ਕਿਵੇਂ ਪਾਇਆ। ਜਿਵੇਂ ਕਿਹਾ ਜਾਂਦਾ ਹੈ ਸਾਗਰ ਵਿੱਚ ਪੱਥਰ ਪਾਓ ਤਾਂ ਲਹਿਰਾਂ ਉੱਠਣਗੀਆਂ। ਤਾਂ ਤੁਸੀਂ ਵੀ ਪੱਥਰ ਮਾਰੋ, ਮਨੁੱਖਾਂ ਨੂੰ ਸਮਝਾਵੋ। ਇਹ ਖਿਆਲ ਕਰੋ, ਭਾਰਤ ਵਿੱਚ ਦੇਵੀ – ਦੇਵਤਾਵਾਂ ਦਾ ਰਾਜ ਸੀ ਨਾ, ਜਿਨ੍ਹਾਂ ਨੇ ਹੀ ਫਿਰ ਭਗਤੀ ਮਾਰਗ ਵਿੱਚ ਮੰਦਿਰ ਬਣਾਏ ਹਨ, ਜਿਸ ਨੂੰ ਫਿਰ ਲੁੱਟ ਕੇ ਲੈ ਗਏ ਹਨ। ਕਲ ਦੀ ਗੱਲ ਹੈ। ਹੁਣ ਭਗਤੀ ਮਾਰਗ ਹੈ ਤਾਂ ਜਰੂਰ ਉਸ ਦੇ ਅੱਗੇ ਗਿਆਨ ਮਾਰਗ ਹੋਵੇਗਾ। ਇਹ ਸਭ ਗੱਲਾਂ ਹੁਣ ਤੁਹਾਡੀ ਬੁੱਧੀ ਵਿੱਚ ਹਨ। ਬਾਪ ਹੀ ਆਕੇ ਆਪਣੀ ਜੀਵਨ ਕਹਾਣੀ ਦੱਸਦੇ ਹਨ। ਤੁਹਾਨੂੰ ਇਹ ਯਾਦ ਕਿਓਂ ਨਹੀਂ ਪੈਂਦੀ ਹੈ। ਬਾਬਾ ਸਾਨੂੰ ਆਕੇ ਸਾਨੂੰ ਇਹ ਸਾਰੀ ਨਾਲੇਜ ਸੁਣਾਉਂਦੇ ਹਨ, ਸਮਝ ਵੀ ਚਾਹੀਦਾ ਹੈ ਨਾ। ਕਿਸੇ ਨੂੰ ਵੀ ਇਹ ਹੀ ਗੱਲ ਸੁਣਾਓ। ਇਹ ਚਿੱਤਰ ਹੈ ਏਮ ਆਬਜੈਕਟ। ਇਹ ਲਕਸ਼ਮੀ – ਨਾਰਾਇਣ ਤਾਂ ਸਭ ਤੋਂ ਵੱਡੇ ਕਿੰਗ ਕਵੀਨ ਹੋ ਗਏ ਹਨ। ਭਾਰਤ ਸ੍ਵਰਗ ਸੀ ਨਾ। ਕਲ ਦੀ ਗੱਲ ਹੈ। ਫਿਰ ਇਨ੍ਹਾਂ ਨੇ ਹੀ ਰਾਜਗੱਦੀ ਕਿਵੇਂ ਗੁਆਈ। ਆਪਣੇ ਬੱਚੇ ਵੀ ਭਾਵੇਂ ਇਹ ਸਭ ਸੁਣਦੇ ਹਨ ਪਰ ਕਦੀ ਬੁੱਧੀ ਵਿੱਚ ਟਪਕਦਾ ਨਹੀਂ ਹੈ। ਬੁੱਧੀ ਵਿੱਚ ਯਾਦ ਵੀ ਨਹੀਂ ਆਉਂਦਾ। ਜੇਕਰ ਯਾਦ ਆਉਂਦਾ ਹੈ ਤਾਂ ਹੋਰਾਂ ਨੂੰ ਵੀ ਸਮਝਾ ਸਕਦੇ ਹਨ। ਹੈ ਤਾਂ ਬਹੁਤ ਸਹਿਜ। ਤੁਸੀਂ ਇੱਥੇ ਆਉਂਦੇ ਹੋ ਲਕਸ਼ਮੀ – ਨਾਰਾਇਣ ਜਿਹਾ ਬਣਨ। ਸਮਝਾਇਆ ਗਿਆ ਹੈ 5 ਹਜਾਰ ਵਰ੍ਹੇ ਦੀ ਗੱਲ ਹੈ। ਇਸ ਤੋਂ ਲਾਂਗ – ਲਾਂਗ ਇਗੋ ਕੋਈ ਹੁੰਦਾ ਨਹੀਂ। ਸਭ ਤੋਂ ਪੁਰਾਣੇ ਤੇ ਪੁਰਾਣੇ ਭਾਰਤ ਦੀ ਕਹਾਣੀ ਇਹ ਹੈ। ਰਿਆਲਿਟੀ ਵਿੱਚ ਸੱਚੀ – ਸੱਚੀ ਕਹਾਣੀ ਇਹ ਹੋਣੀ ਚਾਹੀਦੀ ਹੈ। ਸਭ ਤੋਂ ਵੱਡੀ ਕਹਾਣੀ ਇਹ ਹੈ। ਇਨ੍ਹਾਂ ਦਾ ਰਾਜ ਸੀ, ਹੁਣ ਉਹ ਰਾਜ ਹੈ ਨਹੀਂ। ਜਰਾ ਵੀ ਕਿਸੇ ਨੂੰ ਪਤਾ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਨੰਬਰਵਾਰ ਟਪਕਦਾ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ। ਉਹ ਵੀ ਪੂਰੀ ਰੀਤੀ ਕੋਈ ਯਾਦ ਨਹੀਂ ਕਰਦੇ ਹਨ। ਬਾਪ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ, ਇਹ ਵੀ ਬੁੱਧੀ ਵਿੱਚ ਠਹਿਰਦਾ ਨਹੀਂ। ਕੋਈ – ਕੋਈ ਦੀ ਬੁੱਧੀ ਵਿੱਚ ਤਾਂ ਚੰਗੀ ਤਰ੍ਹਾਂ ਟਪਕਦਾ ਹੈ। ਕਿਸੇ ਨੂੰ ਬੈਠ ਸਮਝਾਉਂਦੇ ਹਨ ਤਾਂ 4 – 5 ਘੰਟੇ ਵੀ ਲੱਗ ਜਾਂਦੇ ਹਨ। ਇਹ ਬਹੁਤ ਵੰਡਰਫੁੱਲ ਗੱਲਾਂ ਹਨ। ਜਿਵੇਂ ਸੱਤ ਨਾਰਾਇਣ ਦੀ ਕਥਾ ਬੈਠ ਕੇ ਸੁਣਦੇ ਹੋ ਨਾ। 2 – 3 ਘੰਟੇ ਬੈਠ ਸੁਣਦੇ ਹਨ, ਜਿਸ ਦੀ ਦਿਲਚਸਪੀ ਹੁੰਦੀ ਹੈ। ਇਸ ਵਿੱਚ ਵੀ ਇਵੇਂ ਹੈ, ਜਿਸ ਨੂੰ ਬਹੁਤ ਰੂਚੀ ਹੋਵੇਗੀ ਉਨ੍ਹਾਂ ਨੂੰ ਹੋਰ ਕੁਝ ਸੁਝੇਗਾ ਹੀ ਨਹੀਂ। ਬਸ ਇਹ ਗੱਲਾਂ ਸਮਝਣ ਵਿੱਚ ਹੀ ਮਜਾ ਆਉਂਦਾ ਹੈ। ਇਹ ਗੱਲਾਂ ਚੰਗੀਆਂ ਲਗਦੀਆਂ ਹਨ। ਸਮਝਦੇ ਹਨ ਬਸ ਇਸ ਸਰਵਿਸ ਵਿੱਚ ਹੀ ਲੱਗ ਜਾਈਏ, ਦੂਜਾ ਧੰਧਾਧੋਰੀ ਆਦਿ ਸਭ ਛੱਡ ਦਈਏ। ਪਰ ਇਵੇਂ ਤਾਂ ਕੋਈ ਨੂੰ ਬੈਠਣਾ ਨਹੀਂ ਹੈ। ਤਾਂ ਤੁਸੀਂ ਬੱਚੇ ਇਹ ਸੱਤ – ਨਾਰਾਇਣ ਦੀ ਕਹਾਣੀ ਸੁਣ ਰਹੇ ਹੋ। ਹੁਣ ਤੁਹਾਡੀ ਬੁੱਧੀ ਵਿੱਚ ਕਿੰਨੀਆਂ ਚੰਗੀਆਂ ਗੱਲਾਂ ਰਮਨ ਕਰਦੀਆਂ ਹਨ। ਅਸੀਂ ਇਹ ਵੱਖਰ (ਸਮਗਰੀ) ਡਲੀਵਰੀ ਕਰਨ ਦੇ ਲਈ ਐਵਰਰੇਡੀ ਹਾਂ। ਵੱਖਰ ਹਮੇਸ਼ਾ ਰੇਡੀ ਹੋਣਾ ਚਾਹੀਦਾ ਹੈ। ਇਹ ਚਿੱਤਰ ਵੀ ਤੁਸੀਂ ਵਿਖਾਕੇ ਕਿਸੇ ਨੂੰ ਵੀ ਸਮਝਾ ਸਕਦੇ ਹੋ – ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਇਹ ਰਾਜ ਕਿਵੇਂ ਮਿਲਿਆ । ਕਿੰਨਾ ਵਰ੍ਹੇ ਪਹਿਲੋਂ ਇਹ ਵਿਸ਼ਵ ਦੇ ਮਾਲਿਕ ਸਨ। ਉਸ ਸਮੇਂ ਸ੍ਰਿਸ਼ਟੀ ਵਿੱਚ ਮਨੁੱਖ ਕਿੰਨੇ ਸੀ, ਹੁਣ ਕਿੰਨੇ ਹਨ। ਕੁਝ ਨਾ ਕੁਝ ਪੱਥਰ ਪਾਉਣਾ ਚਾਹੀਦਾ ਤਾਂ ਵਿਚਾਰ ਸਾਗਰ ਮੰਥਨ ਚੱਲੇ। ਆਪਣੇ ਇਸ ਕੁਲ ਦਾ ਹੋਵੇਗਾ ਤਾਂ ਝੱਟ ਲਹਿਰ ਜਾਵੇਗੀ। ਆਪਣੇ ਕੁਲ ਦਾ ਨਹੀਂ ਹੋਵੇਗਾ ਤਾਂ ਕੁਝ ਵੀ ਸਮਝਣਗੇ ਨਹੀ, ਚਲੇ ਜਾਣਗੇ। ਇਹ ਨਬਜ ਵੇਖਣ ਦੀ ਗੱਲ ਹੈ। ਤੁਹਾਡੇ ਸਿਵਾਏ ਇਸ ਮਿੱਠੇ – ਮਿੱਠੇ ਗਿਆਨ ਦੇ ਬਾਕੀ ਕੁਝ ਵੀ ਬੋਲਣਾ ਨਹੀਂ ਹੈ। ਜੇਕਰ ਗਿਆਨ ਦੇ ਸਿਵਾਏ ਕੁਝ ਵੀ ਬੋਲਦੇ ਹਨ ਤਾਂ ਸਮਝੋ ਉਹ ਇਵਿਲ ਹੈ, ਉਨ੍ਹਾਂ ਵਿੱਚ ਕੋਈ ਵੀ ਸਾਰ ਨਹੀਂ ਹੈ। ਸਾਡੇ ਕੋਲ ਅਜਿਹੇ ਬਹੁਤ ਬੱਚੇ ਹਨ ਜਿਨ੍ਹਾਂ ਨੂੰ ਸੁਣਨ ਦਾ ਬੜਾ ਸ਼ੌਂਕ ਹੁੰਦਾ ਹੈ। ਬਾਪ ਸਮਝਾਉਂਦੇ ਹਨ – ਇਵਿਲ ਗੱਲ ਤਾਂ ਕਦੀ ਵੀ ਸੁਣਨੀ ਨਹੀਂ ਚਾਹੀਦੀ ਹੈ। ਕਲਿਆਣ ਦੀਆਂ ਗੱਲਾਂ ਹੀ ਸੁਣੋ। ਨਹੀਂ ਤਾਂ ਮੁਫ਼ਤ ਆਪਣੀ ਸਤਿਆਨਾਸ਼ ਕਰ ਦੇਣਗੇ। ਬਾਪ ਤਾਂ ਆਕੇ ਤੁਹਾਨੂੰ ਗਿਆਨ ਹੀ ਸੁਣਾਉਂਦੇ ਹਨ। ਸ੍ਰਿਸ਼ਟੀ ਦੇ ਆਦਿ – ਮੱਧ ਅੰਤ ਦਾ ਰਾਜ ਸਮਝਾਉਂਦੇ ਹਨ। ਕਹਿੰਦੇ ਹਨ ਹੋਰ ਕੋਈ ਵੀ ਗੱਲ ਨਾ ਕਰੋ, ਇਸ ਵਿੱਚ ਬਹੁਤ ਟਾਈਮ ਵੇਸਟ ਕਰਦੇ ਹੋ। ਫਲਾਣਾ ਇਵੇਂ ਦਾ ਹੈ , ਉਹ ਇਵੇਂ ਕਰਦਾ ਹੈ… ਇਸ ਨੂੰ ਇਵਿਲ ਕਿਹਾ ਜਾਂਦਾ ਹੈ। ਦੁਨੀਆਂ ਦੀ ਗੱਲ ਵੱਖ ਹੈ, ਤੁਹਾਡਾ ਤਾਂ ਇੱਕ – ਇੱਕ ਸੈਕਿੰਡ ਦਾ ਟਾਈਮ ਬਹੁਤ ਵੈਲਯੂਬਲ ਹੈ। ਤੁਸੀਂ ਕਦੀ ਵੀ ਇਵੇਂ ਦੀਆਂ ਗੱਲਾਂ ਨਹੀਂ ਸੁਣੋ, ਨਹੀਂ ਕਰੋ। ਇਸ ਨਾਲ ਤਾਂ ਤੁਸੀਂ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੀ ਬਹੁਤ ਕਮਾਈ ਹੈ। ਜਿੱਥੇ ਕਿਥੇ ਬਾਪ ਦਾ ਪਰਿਚੈ ਜਾਕੇ ਦਵੋ। ਇਹ ਹੀ ਰੂਹਾਨੀ ਸਰਵਿਸ ਕਰਦੇ ਰਹੋ।

ਸੱਚੇ – ਸੁੱਚੇ ਮਹਾਵੀਰ ਤੁਸੀਂ ਹੋ। ਬਸ ਸਾਰਾ ਦਿਨ ਇਹ ਹੀ ਤਾਤ ਰਹੇ – ਕੋਈ ਹੋ ਜਿਸ ਨੂੰ ਇਹ ਰਸਤਾ ਦੱਸੀਏ। ਬਾਪ ਕਹਿੰਦੇ ਹਨ – ਮੈਨੂੰ ਅਲਫ਼ ਨੂੰ ਯਾਦ ਕਰੋ ਤਾਂ ਬੇ ਬਾਦਸ਼ਾਹੀ ਮਿਲ ਜਾਵੇਗੀ। ਕਿੰਨਾ ਸਹਿਜ ਹੈ। ਇਵੇਂ – ਇਵੇਂ ਜਾਕੇ ਸਰਵਿਸ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਸਰਵਿਸ ਤੇ ਬਹੁਤ ਧਿਆਨ ਦੇਣਾ ਚਾਹੀਦਾ ਹ । ਆਪਣਾ ਤੇ ਦੂਜਿਆਂ ਦਾ ਕਲਿਆਣ ਕਰਨਾ ਚਾਹੀਦਾ ਹੈ। ਬਾਪ ਵੀ ਤੁਸੀਂ ਬੱਚਿਆਂ ਨੂੰ ਸਮਝਾਉਣ ਦੇ ਲਈ ਹੀ ਆਏ ਹਨ ਨਾ। ਤੁਸੀਂ ਬੱਚੇ ਵੀ ਆਏ ਹੋ ਪੜ੍ਹਨ ਅਤੇ ਪੜ੍ਹਾਉਣ। ਟਾਈਮ ਵੇਸਟ ਕਰਨ ਜਾਂ ਸਿਰ੍ਫ ਰੋਟੀ ਪਕਾਉਣ ਤਾਂ ਨਹੀਂ ਆਏ ਹੋ। ਸਾਰਾ ਦਿਨ ਬੁੱਧੀ ਸਰਵਿਸ ਵਿੱਚ ਚਲਣੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜੋ ਗੱਲਾਂ ਆਪਣੇ ਕੰਮ ਦੀਆਂ ਨਹੀਂ ਹਨ ਉਨ੍ਹਾਂ ਨੂੰ ਸੁਣਨ ਜਾਂ ਬੋਲਣ ਵਿੱਚ ਆਪਣਾ ਸਮੇਂ ਵੇਸਟ ਨਹੀਂ ਕਰਨਾ ਹੈ। ਜਿੰਨਾ ਹੋ ਸਕੇ ਪੜ੍ਹਾਈ ਤੇ ਪੂਰਾ – ਪੂਰਾ ਧਿਆਨ ਦੇਣਾ ਹੈ।

2. ਹਮੇਸ਼ਾ ਖੁਸ਼ੀ ਅਤੇ ਉਮੰਗ ਵਿੱਚ ਰਹਿਣਾ ਹੈ ਕਿ ਸਾਨੂੰ ਪੜ੍ਹਾਉਣ ਵਾਲਾ ਕੌਣ ਹੈ। ਪੁਰਸ਼ਾਰਥ ਨੂੰ ਕਦੀ ਛੱਡਣਾ ਨਹੀਂ ਹੈ। ਮੂੰਹ ਤੋਂ ਗਿਆਨ ਰਤਨ ਹੀ ਨਿਕਾਲਣੇ ਹਨ।

ਵਰਦਾਨ:-

ਹਮੇਸ਼ਾ ਆਪਣੇ ਸਤੋਪ੍ਰਧਾਨ ਸੰਸਕਾਰਾਂ ਵਿੱਚ ਸਥਿਤ ਰਹਿ ਸੁੱਖ – ਸ਼ਾਂਤੀ ਦੀ ਅਨੁਭੂਤੀ ਕਰਨਾ – ਇਹ ਸੱਚੀ ਅਹਿੰਸਾ ਹੈ। ਹਿੰਸਾ ਮਤਲਬ ਜਿਸ ਤੋਂ ਦੁੱਖ ਅਸ਼ਾਂਤੀ ਦੀ ਪ੍ਰਾਪਤੀ ਹੋਵੇ। ਤਾਂ ਚੈਕ ਕਰੋ ਕਿ ਸਾਰੇ ਦਿਨ ਵਿੱਚ ਕਿਸੇ ਵੀ ਪ੍ਰਕਾਰ ਦੀ ਹਿੰਸਾ ਤਾਂ ਨਹੀਂ ਕਰਦੇ! ਜੇ ਕੋਈ ਸ਼ਬਦ ਦਵਾਰਾ ਕਿਸੇ ਦੀ ਸਥਿਤੀ ਨੂੰ ਡਗਮਗ ਕਰ ਦਿੰਦੇ ਹੋ ਤਾਂ ਇਹ ਵੀ ਹਿੰਸਾ ਹੈ। 2- ਜੇ ਆਪਣੇ ਸਤੋਪ੍ਰਧਾਨ ਸੰਸਕਾਰਾਂ ਨੂੰ ਦਬਾਕੇ ਦੂਜੇ ਸੰਸਕਾਰਾਂ ਨੂੰ ਪ੍ਰੈਕਟੀਕਲ ਵਿੱਚ ਲਿਆਉਂਦੇ ਹੋ ਤਾਂ ਇਹ ਵੀ ਹਿੰਸਾ ਹੈ ਇਸਲਈ ਮਹੀਣਤਾ ਵਿੱਚ ਜਾਕੇ ਮਹਾਨਤਮ ਦੀ ਸਮ੍ਰਿਤੀ ਤੋਂ ਡਬਲ ਅਹਿੰਸਕ ਬਣੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top