20 October 2021 PUNJABI Murli Today | Brahma Kumaris
Read and Listen today’s Gyan Murli in Punjabi
19 October 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਹਾਨੂੰ ਯੋਗਬਲ ਨਾਲ ਰਾਵਣ ਦੁਸ਼ਮਣ ਤੇ ਜਿੱਤ ਪਾਉਣੀ ਹੈ, ਮਨੁੱਖ ਤੋਂ ਦੇਵਤਾ ਬਣਨ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ"
ਪ੍ਰਸ਼ਨ: -
ਸਾਰੇ ਬੱਚੇ ਬਾਪ ਦੀ ਸ਼੍ਰੀਮਤ ਤੇ ਇੱਕ ਜਿਹੇ ਨਹੀਂ ਚਲਦੇ ਹਨ – ਕਿਓਂ?
ਉੱਤਰ:-
ਕਿਓਂਕਿ ਬਾਪ ਜੋ ਹੈ, ਉਸ ਨੂੰ ਸਾਰਿਆਂ ਨੇ ਇੱਕ ਜਿਹਾ ਪਹਿਚਾਣਿਆ ਨਹੀਂ ਹੈ। ਜਦੋਂ ਪੂਰਾ ਪਹਿਚਾਨਣਗੇ ਤਾਂ ਸ਼੍ਰੀਮਤ ਤੇ ਚੱਲਣਗੇ। 2- ਮਾਇਆ ਦੁਸ਼ਮਣ ਸ਼੍ਰੀਮਤ ਤੇ ਚਲਣ ਤੋਂ ਰੋਕ ਲੈਂਦੀ ਹੈ ਇਸਲਈ ਬੱਚੇ ਵਿੱਚ – ਵਿੱਚ ਆਪਣੀ ਮੱਤ ਚਲਾ ਦਿੰਦੇ ਹਨ। ਫਿਰ ਕਹਿੰਦੇ ਬਾਬਾ ਮਾਇਆ ਦੇ ਤੁਫ਼ਾਨ ਆਉਂਦੇ ਹਨ, ਤੁਹਾਡੀ ਯਾਦ ਭੁੱਲ ਜਾਂਦੀ ਹੈ। ਬਾਬਾ ਕਹਿੰਦੇ ਹਨ ਬੱਚੇ – ਰਾਵਣ ਮਾਇਆ ਤੋਂ ਡਰੋ ਨਾ। ਜੋਰ ਦਾ ਪੁਰਸ਼ਾਰਥ ਕਰੋ ਤਾਂ ਉਹ ਥੱਕ ਜਾਵੇਗੀ। |
ਗੀਤ:-
ਨਾ ਵੋ ਹੰਮ ਸੇ ਜੁਦਾ ਹੋਂਗੇ..
ਓਮ ਸ਼ਾਂਤੀ। ਤੁਸੀਂ ਸਿੰਗਲ ਆਤਮਾ ਹੋ। ਹਰ ਇੱਕ ਕਹਿਣਗੇ ਓਮ ਸ਼ਾਂਤੀ। ਇਹ ਡਬਲ ਹਨ ਇਨ੍ਹਾਂ ਨੂੰ ਦੋ ਵਾਰ ਕਹਿਣਾ ਪਵੇ – ਓਮ ਸ਼ਾਂਤੀ, ਓਮ ਸ਼ਾਂਤੀ। ਹੁਣ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ – ਤੁਸੀਂ ਇੱਥੇ ਯੁੱਧ ਦੇ ਮੈਦਾਨ ਵਿੱਚ ਬੈਠੇ ਹੋ। ਇਵੇਂ ਨਹੀਂ ਕਿ ਜਿਵੇਂ ਉਹ ਲੋਕ ਆਪਸ ਵਿੱਚ ਲੜਦੇ ਹਨ। ਇਵੇਂ ਤਾਂ ਘਰ – ਘਰ ਵਿੱਚ ਲੜਦੇ – ਝਗੜਦੇ ਰਹਿੰਦੇ ਹਨ। ਮੈਜ਼ੋਰਿਟੀ ਦੀ ਗੱਲ ਕੀਤੀ ਜਾਂਦੀ ਹੈ। ਨੰਬਰਵਨ ਹੈ ਦੇਹ – ਅਭਿਮਾਨ, ਸੈਕਿੰਡ ਹੈ ਕਾਮ। ਹੁਣ ਤੁਸੀਂ ਯਾਦ ਨਾਲ 5 ਵਿਕਾਰਾਂ ਰੂਪੀ ਰਾਵਣ ਤੇ ਜਿੱਤ ਪਾਉਂਦੇ ਹੋ। ਯਾਦ ਦਾ ਬਲ ਹੈ ਤਾਂ ਤੁਸੀਂ ਡਿੱਗੋਗੇ ਨਹੀਂ। ਤੁਹਾਡੀ ਇੱਕ ਰਾਵਣ ਨਾਲ ਹੀ ਯੁੱਧ ਹੈ। ਉੱਥੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਇੱਥੇ ਇੱਕ ਹੀ ਗੱਲ ਹੈ। ਤੁਹਾਡੀ ਯੁੱਧ ਹੈ ਹੀ ਰਾਵਣ ਦੇ ਨਾਲ। ਤੁਹਾਨੂੰ ਸਿਖਾਉਣ ਵਾਲਾ ਕੌਣ ਹੈ? ਪਤਿਤ – ਪਾਵਨ ਭਗਵਾਨ। ਉਹ ਹੈ ਹੀ ਪਤਿਤ ਤੋਂ ਪਾਵਨ ਬਣਾਉਣ ਵਾਲਾ। ਪਾਵਨ ਮਤਲਬ ਦੇਵਤਾ, ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਇਹ ਕੋਈ ਮਨੁੱਖ ਸਮਝਦੇ ਨਹੀਂ ਕਿ ਰਾਵਣ ਦਵਾਰਾ ਤੁਸੀਂ ਪਤਿਤ ਬਣੇ ਹੋ। ਬਾਪ ਨੇ ਸਮਝਾਇਆ ਹੈ ਇਸ ਸਮੇਂ ਸਾਰੀ ਦੁਨੀਆਂ ਵਿੱਚ ਰਾਵਣ ਦਾ ਰਾਜ ਹੈ। ਉਵੇਂ ਰਾਮਰਾਜ ਹੁੰਦਾ ਹੈ ਸਤਿਯੁਗ, ਤ੍ਰੇਤਾ ਵਿੱਚ। ਤਾਂ ਵੀ ਸਾਰੀ ਦੁਨੀਆਂ ਵਿੱਚ ਕਹਿਣਗੇ। ਪਰ ਉੱਥੇ ਇੰਨੇ ਮਨੁੱਖ ਨਹੀਂ ਹੁੰਦੇ। ਤੁਸੀਂ ਵਿਸ਼ਵ ਦਾ ਰਾਜ ਲੈ ਰਹੇ ਹੋ ਯੋਗਬਲ ਨਾਲ। ਇਵੇਂ ਵੀ ਨਹੀਂ ਇੱਥੇ ਬੈਠਦੇ ਹੋ ਤਾਂ ਹੀ ਬਾਪ ਨੂੰ ਯਾਦ ਕਰਨਾ ਹੈ ਅਤੇ ਸਵਦਰਸ਼ਨ ਚੱਕਰ ਫ਼ਿਰੌਉਣਾ ਹੈ, ਬਸ। ਇਹ ਤਾਂ ਹਰ ਵਕਤ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਸ੍ਵਰਗ ਵਿੱਚ ਅੱਧਾਕਲਪ ਰਾਜ ਕੀਤਾ ਫਿਰ ਰਾਵਣ ਦਾ ਸ਼ਰਾਪ ਮਿਲਣ ਨਾਲ ਉਤਰਦੇ ਹਨ। ਉਤਰਨ ਵਿੱਚ ਟਾਈਮ ਤਾਂ ਲਗਦਾ ਹੈ। 84 ਪੌੜੀ (ਸੀੜੀ) ਉਤਰਨੀ ਪੈਂਦੀ ਹੈ। ਚੜ੍ਹਦੀ ਕਲਾ ਵਿਚ ਪੌੜੀਆਂ ਤਾਂ ਹੈ ਨਹੀਂ, ਜੇਕਰ ਪੌੜੀਆਂ ਹੋਣ ਤਾਂ ਸੈਕਿੰਡ ਵਿੱਚ ਜੀਵਨਮੁਕਤੀ ਕਿਵੇਂ ਕਿਹਾ ਜਾਵੇ? ਕਿੱਥੇ ਤੁਹਾਨੂੰ 2500 ਵਰ੍ਹੇ ਉਤਰਨ ਵਿਚ ਲਗਦੇ ਹਨ ਅਤੇ ਕਿੱਥੇ ਤੁਸੀਂ ਥੋੜੇ ਹੀ ਵਰ੍ਹਿਆਂ ਵਿੱਚ ਚੜ੍ਹਦੀ ਕਲਾ ਵਿੱਚ ਆ ਜਾਂਦੇ ਹੋ। ਤੁਹਾਡਾ ਹੈ ਯੋਗਬਲ। ਉਨ੍ਹਾਂ ਦਾ ਹੈ ਬਾਹੂਬਲ। ਦਵਾਪਰ ਤੋਂ ਲੈਕੇ ਉਤਰਦੇ ਹਨ ਫਿਰ ਬਾਹੂਬਲ ਸ਼ੁਰੂ ਹੁੰਦਾ ਹੈ। ਸਤਿਯੁਗ ਵਿੱਚ ਮਾਰਨ ਦੀ ਗੱਲ ਹੋ ਨਹੀਂ ਸਕਦੀ। ਕ੍ਰਿਸ਼ਨ ਦੇ ਲਈ ਜੋ ਵਿਖਾਇਆ ਹੈ – ਉਖਲੀ ਨਾਲ ਬੰਨਿਆ। ਇਵੇਂ ਦੀ ਕੋਈ ਗੱਲ ਹੋ ਨਹੀਂ ਸਕਦੀ। ਉੱਥੇ ਬੱਚਾ ਕਦੀ ਚੰਚਲ ਹੁੰਦਾ ਨਹੀਂ। ਉਹ ਤਾਂ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ ਹੁੰਦਾ ਹੈ। ਕ੍ਰਿਸ਼ਨ ਨੂੰ ਕਿੰਨਾ ਯਾਦ ਕਰਦੇ ਆਉਂਦੇ ਹਨ। ਚੰਗੀ ਚੀਜ਼ ਦੀ ਯਾਦ ਆਉਂਦੀ ਹੈ ਨਾ। ਜਿਵੇਂ ਦੁਨੀਆਂ ਵਿੱਚ 7 ਵੰਡਰਸ ਹਨ ਤਾਂ ਮਨੁੱਖਾਂ ਨੂੰ ਯਾਦ ਆਉਂਦੇ ਹਨ, ਵੇਖਣ ਜਾਂਦੇ ਹਨ। ਆਬੂ ਵਿੱਚ ਚੰਗੀ ਤੇ ਚੰਗੀ ਕੀ ਚੀਜ਼ ਹੈ, ਜੋ ਮਨੁੱਖ ਵੇਖਣ ਆਉਂਦੇ ਹਨ? ਰਿਲਿਜਸ ਆਦਮੀ ਤਾਂ ਆਉਂਦੇ ਹੀ ਹਨ ਮੰਦਿਰ ਵੇਖਣ। ਭਗਤੀ ਮਾਰਗ ਵਿੱਚ ਤਾਂ ਮੰਦਿਰ ਬਹੁਤ ਹੁੰਦੇ ਹਨ। ਸਤਿਯੁਗ ਤ੍ਰੇਤਾ ਵਿਚ ਕੋਈ ਮੰਦਿਰ ਹੁੰਦਾ ਨਹੀਂ। ਮੰਦਿਰ ਬਾਦ ਵਿੱਚ ਬਣਦੇ ਹਨ, ਯਾਦਗਾਰ ਦੇ ਲਈ। ਸਤਿਯੁਗ ਵਿੱਚ ਤਿਓਹਾਰ ਆਦਿ ਕੋਈ ਹੁੰਦੇ ਨਹੀਂ। ਦੀਪਾਵਲੀ ਵੀ ਇਵੇਂ ਨਹੀਂ ਹੁੰਦੀ। ਹਾਂ, ਤਖਤ ਤੇ ਬੈਠਦੇ ਹਨ ਤਾਂ ਕੋਰੋਨੇਸ਼ਨ ਡੇ ਮਨਾਉਂਦੇ ਹਨ। ਉੱਥੇ ਤਾਂ ਜਯੋਤੀ ਸਭ ਦੀ ਜਗੀ ਹੋਈ ਹੁੰਦੀ ਹੈ।
ਤੁਹਾਡੇ ਕੋਲ ਇੱਕ ਗੀਤਾ ਵੀ ਹੈ – ਨਵਯੁਗ ਆਇਆ… ਇਹ ਸਿਰਫ ਤੁਹਾਨੂੰ ਪਤਾ ਹੈ ਅਸੀਂ ਨਵਯੁਗ ਮਤਲਬ ਸਤਿਯੁਗ ਦੇ ਲਈ, ਦੇਵੀ – ਦੇਵਤਾ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਪੜ੍ਹਾਈ ਤਾਂ ਪੂਰੀ ਰੀਤੀ ਪੜ੍ਹਨੀ ਚਾਹੀਦੀ ਹੈ। ਜਿੱਥੇ ਜਿਉਣਾ ਹੈ ਗਿਆਨ ਅੰਮ੍ਰਿਤ ਪੀਣਾ ਹੈ। ਇਹ ਨਾਲੇਜ ਹੈ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਨੂੰ ਜਾਨਣਾ ਹੈ। ਇਸ ਵਿਚ ਕੋਈ ਭਾਸ਼ਾ ਆਦਿ ਨਹੀਂ ਸਿੱਖੀ ਜਾਂਦੀ ਹੈ। ਸਿਰਫ ਬਾਪ ਨੂੰ ਯਾਦ ਕਰਨਾ ਹੈ ਅਤੇ ਸਵਦਰਸ਼ਨ ਚੱਕਰ ਫ਼ਿਰੌਉਣਾ ਹੈ, ਬਸ। ਇੱਥੇ ਤੁਸੀਂ ਬੈਠੇ ਹੋ। ਸਵਦਰਸ਼ਨ ਚੱਕਰਧਾਰੀ ਹੋ। ਬੁੱਧੀ ਵਿੱਚ ਹੈ – ਸਾਡਾ 84 ਜਨਮਾਂ ਦਾ ਚੱਕਰ ਪੂਰਾ ਹੋਇਆ। ਹੁਣ ਪੁਰਾਣਾ ਸ਼ਰੀਰ, ਪੁਰਾਣਾ ਸੰਬੰਧ ਛੱਡਕੇ ਨਵਾਂ ਲੈਣਾ ਹੈ। ਵਿਸ਼ਨੂੰਪੂਰੀ ਦਾ ਮਾਲਿਕ ਬਣਨ ਦੇ ਲਈ ਬਾਬਾ ਪੁਰਸ਼ਾਰਥ ਕਰਾ ਰਹੇ ਹਨ। ਦੁਨੀਆਂ ਵਿੱਚ ਹੋਰ ਸਭ ਹੈ ਆਸੁਰੀ ਸੰਪਰਦਾਏ। ਭਗਵਾਨੁਵਾਚ – ਇਹ ਉਹ ਹੀ ਗੀਤਾ ਦਾ ਯੁਗ ਚਲ ਰਿਹਾ ਹੈ। ਇਹ ਹੈ ਕਲਪ – ਕਲਪ ਦਾ ਸੰਗਮਯੁਗ। ਬਾਪ ਕਹਿੰਦੇ ਹਨ – ਮੈਂ ਇਸ ਕਲਪ ਦੇ ਸੰਗਮਯੁਗ ਤੇ ਆਉਂਦਾ ਹਾਂ। ਮੈਂ ਉਹ ਹੀ ਗੀਤਾ ਦਾ ਭਗਵਾਨ ਹਾਂ। ਇੱਥੇ ਆਉਂਦਾ ਹਾਂ ਨਵੀਂ ਦੁਨੀਆਂ ਸ੍ਵਰਗ ਰਚਣ, ਮੈਂ ਦਵਾਪਰ ਵਿੱਚ ਕਿਵੇਂ ਆਵਾਂਗਾ। ਇਹ ਇੱਕ ਵੱਡੀ ਭੁੱਲ ਹੈ। ਕੋਈ ਛੋਟੀ ਕੋਈ ਵੱਡੀ ਭੁੱਲ ਹੁੰਦੀ ਹੈ। ਇਹ ਵੱਡੇ ਤੇ ਵੱਡੀ ਭੁੱਲ ਹੈ। ਸ਼ਿਵ ਭਗਵਾਨ ਜੋ ਪੁਨਰਜਨਮ ਰਹਿਤ ਹਨ, ਉਨ੍ਹਾਂ ਦੇ ਬਦਲੇ 84 ਜਨਮ ਲੈਣ ਵਾਲੇ ਦਾ ਨਾਮ ਲਿੱਖ ਦਿੱਤਾ ਹੈ। ਤੁਸੀਂ ਹੁਣ ਜਾਣਦੇ ਹੋ ਕਿ ਸ਼੍ਰੀਕ੍ਰਿਸ਼ਨ ਤਾਂ ਇਵੇਂ ਕਹਿ ਨਾ ਸਕੇ ਕਿ ਮਾਮੇਕਮ ਯਾਦ ਕਰੋ। ਸਭ ਧਰਮ ਵਾਲੇ ਥੋੜੀ ਉਨ੍ਹਾਂ ਨੂੰ ਮੰਨਣਗੇ। ਸ਼ਿਵ ਤਾਂ ਨਿਰਾਕਾਰ ਹੈ। ਤੁਸੀਂ ਸ਼ਿਵ ਸ਼ਕਤੀ ਸੈਨਾ ਹੋ। ਸ਼ਿਵਬਾਬਾ ਦੇ ਨਾਲ ਯੋਗ ਲਗਾਕੇ ਸ਼ਕਤੀ ਲੈਂਦੇ ਹੋ। ਇਸ ਵਿੱਚ ਮੇਲ – ਫੀਮੇਲ ਦੀ ਗੱਲ ਨਹੀਂ। ਤੁਸੀਂ ਆਤਮਾਵਾਂ ਸਭ ਬ੍ਰਦਰ੍ਸ ਹੋ। ਸਾਰੇ ਬਾਪ ਤੋਂ ਸ਼ਕਤੀ ਲੈ ਰਹੇ ਹੋ। ਵਰਸਾ ਬਾਪ ਹੀ ਦੇਵੇਗਾ ਨਾ। ਉਹ ਬਾਪ ਹੀ ਸ੍ਰਵਸ਼ਕਤੀਮਾਨ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਵੀ ਕਹਿਣਗੇ ਸ੍ਰਵਸ਼ਕਤੀਮਾਨ ਕਿਓਂਕਿ ਸਾਰੇ ਵਿਸ਼ਵ ਦੇ ਮਾਲਿਕ ਹਨ। ਉਨ੍ਹਾਂ ਨੇ ਰਾਜ ਕਿਵੇਂ ਪਾਇਆ? ਹੁਣ ਭਾਰਤ ਤਾਂ ਕੀ ਸਾਰੀ ਦੁਨੀਆਂ ਵਿੱਚ ਰਾਵਣ ਰਾਜ ਹੈ। ਕੋਈ ਰਾਜੇ ਹੁੰਦੇ ਹਨ ਤਾਂ ਪਤਾ ਹੁੰਦਾ ਹੈ, ਉਨ੍ਹਾਂ ਦੇ ਵੱਡਿਆਂ ਨੇ ਇਹ ਰਜਾਈ ਕੀਤੀ ਹੈ, ਜੋ ਚਲਦੀ ਆਉਂਦੀ ਹੈ। ਇਹ ਤਾਂ ਸਤਿਯੁਗ ਆਦਿ ਤੋਂ ਚੱਲੇ ਹਨ ਤਾਂ ਜਰੂਰ ਅੱਗੇ ਜਨਮ ਵਿੱਚ ਪੁਰਸ਼ਾਰਥ ਕੀਤਾ ਹੋਵੇਗਾ। ਪਤਿਤ ਰਜਾਈ ਮਿਲਦੀ ਹੈ ਦਾਨ – ਪੁੰਨ ਕਰਨ ਨਾਲ। ਇੱਥੇ ਤਾਂ ਇਸ ਸੰਗਮ ਤੇ ਗਿਆਨ ਅਤੇ ਯੋਗਬਲ ਨਾਲ 21 ਜਨਮ ਦੇ ਲਈ ਰਾਜ ਪਾਉਂਦੇ ਹੋ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਸਾਰੀ ਵਿਨਾਸ਼ ਹੋਣੀ ਹੈ। ਇਹ ਦੇਹ ਵੀ ਨਹੀਂ ਰਹੇਗੀ, ਇਸਲਈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਬਾਬਾ – ਬਾਬਾ ਕਹਿਣਾ ਸਿੱਖੋ। ਜਿਵੇਂ ਜਿਸਮਾਨੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਤਾਂ ਉਹ ਉਸੀ ਬਾਪ ਨੂੰ ਯਾਦ ਕਰਦੇ ਹਨ। ਹੁਣ ਰੂਹਾਨੀ ਬਾਪ ਤੁਸੀਂ ਬੱਚਿਆਂ ਨੂੰ ਕਹਿੰਦੇ ਹਨ ਹੇ ਬੱਚਿਓ, ਇਹ ਨਵੀਂ ਗੱਲ ਹੈ। ਬਾਪ ਕਹਿੰਦੇ ਹਨ – ਹੁਣ ਮੈਨੂੰ ਰੂਹਾਨੀ ਬਾਪ ਨੂੰ ਯਾਦ ਕਰੋ ਕਿਓਂਕਿ ਵਾਪਿਸ ਚਲਣਾ ਹੈ। ਆਤਮਾ ਤਾਂ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ ਤਾਂ ਤਾਕਤ ਵਾਲਾ ਕੌਣ ਠਹਿਰਿਆ? ਸ਼ਰੀਰ ਆਤਮਾ ਦੇ ਆਧਾਰ ਤੇ ਚਲਦਾ ਹੈ। ਆਤਮਾ ਚਲੀ ਜਾਂਦੀ ਹੈ ਤਾਂ ਸ਼ਰੀਰ ਨੂੰ ਅੱਗ ਵਿੱਚ ਸਾੜਨਾ ਪੈਂਦਾ ਹੈ। ਆਤਮਾ ਤਾਂ ਹੈ ਹੀ ਅਵਿਨਾਸ਼ੀ। ਉਹ ਬਿੰਦੀ ਦੀ ਬਿੰਦੀ ਹੀ ਹੈ। ਉਸ ਆਤਮਾ ਨੂੰ ਕੋਈ ਵੀ ਨਹੀਂ ਜਾਣਦੇ ਹਨ। ਭਾਵੇਂ ਕਰਕੇ ਕੋਈ ਨੂੰ ਸਾਕਸ਼ਾਤਕਾਰ ਹੁੰਦਾ ਹੈ ਫਿਰ ਵੀ ਕੀ! ਉਨ੍ਹਾਂ ਨੂੰ ਤਾਂ ਇਹ ਪਤਾ ਹੀ ਨਹੀਂ ਹੈ ਕਿ ਆਤਮਾ ਜੋ ਬਿੰਦੀ ਹੈ, ਉਨ੍ਹਾਂ ਵਿੱਚ 84 ਜਨਮਾਂ ਦਾ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਇਹ ਗੱਲਾਂ ਤੁਹਾਡੀ ਹੀ ਬੁੱਧੀ ਵਿੱਚ ਹਨ। ਰਾਜਯੋਗ ਸਿਖਾਉਣ ਵਾਲਾ ਹੈ ਹੀ ਉਹ ਬਾਪ। ਬਾਕੀ ਬੈਰਿਸਟਰ, ਵਕੀਲ, ਇੰਜੀਨਿਅਰ ਆਦਿ ਤਾਂ ਚਲੇ ਆਉਂਦੇ ਹਨ। ਇੱਥੇ ਬਣਨਾ ਹੈ ਮਨੁੱਖ ਤੋਂ ਦੇਵਤਾ। ਉਹ ਵੀ ਮਨੁੱਖ ਹਨ ਪਰ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਦੇਵਤਾ ਮਤਲਬ ਦੈਵੀ ਗੁਣ ਧਾਰਨ ਕਰਨ ਵਾਲੇ। ਤੁਹਾਨੂੰ ਪੁਰਸ਼ਾਰਥ ਕਰ ਅਜਿਹਾ ਦੈਵੀਗੁਣਾਂ ਵਾਲਾ ਬਣਨਾ ਹੈ। ਇਹ ਹੈ ਏਮ ਆਬਜੈਕਟ। ਤੁਸੀਂ ਜਾਣਦੇ ਹੋ ਇਨ੍ਹਾਂ ਦੇਵਤਾਵਾਂ ਵਿੱਚ ਕਿਹੜਾ ਗੁਣ ਹੈ! ਅਜਿਹਾ ਸਾਨੂੰ ਬਣਨਾ ਹੈ। ਪ੍ਰਜਾ ਵੀ ਹੋਵੇਗੀ ਨਾ। ਪ੍ਰਜਾ ਢੇਰ ਦੀ ਢੇਰ ਬਣਦੀ ਹੈ। ਬਾਕੀ ਰਾਜਾ – ਰਾਣੀ ਬਣਨ ਵਿੱਚ ਮਿਹਨਤ ਲੱਗਦੀ ਹੈ। ਜੋ ਮਿਹਨਤ ਬਹੁਤ ਕਰਨਗੇ ਉਹ ਰਾਜਾ – ਰਾਣੀ ਬਣਨਗੇ। ਜੋ ਬਹੁਤਿਆਂ ਨੂੰ ਨਾਲੇਜ ਦੇਣਗੇ, ਉਹ ਹਰ ਇੱਕ ਆਪਣੀ ਦਿਲ ਤੋਂ ਸਮਝ ਸਕਦੇ ਹਨ। ਆਤਮਾ ਕਹਿੰਦੀ ਹੈ – ਅਸੀਂ ਬੇਹੱਦ ਬਾਪ ਦਾ ਬਣ ਹੀ ਜਾਵਾਂਗਾ। ਉਨ੍ਹਾਂ ਤੇ ਵਾਰੀ ਜਾਵਾਂਗਾ, ਕੁਰਬਾਨ ਜਾਵਾਂਗਾ। ਜੋ ਕੁਝ ਮੇਰੇ ਕੋਲ ਹੈ ਸਭ ਵਾਰੀ ਜਾਵਾਂਗਾ। ਈਸ਼ਵਰ ਨੂੰ ਤਾਂ ਕਹਿੰਦੇ ਹਨ ਨਾ। ਤੁਸੀਂ ਆਓਗੇ ਤਾਂ ਅਸੀਂ ਕੁਰਬਾਨ ਜਾਵਾਂਗੇ। ਉਸ ਦੇ ਬਦਲੇ ਤੁਹਾਡੇ ਤੋਂ ਨਵਾਂ ਤਨ – ਮਨ – ਧਨ ਲਵਾਂਗੇ। ਮਨ ਨਵਾਂ ਕਿਵੇਂ ਲਵਾਂਗੇ? ਆਤਮਾ ਨੂੰ ਨਵਾਂ (ਪਵਿੱਤਰ) ਬਣਾਉਣਗੇ। ਫਿਰ ਸ਼ਰੀਰ ਵੀ ਨਵਾਂ ਲੈਣਗੇ। ਰਾਜਧਾਨੀ ਵੀ ਲੈਣਗੇ। ਹੁਣ ਤੁਸੀਂ ਲੈ ਰਹੇ ਹੋ ਨਾ। ਆਤਮਾ ਕਹਿੰਦੀ ਹੈ ਹੇ ਬਾਬਾ ਇਸ ਸ਼ਰੀਰ ਸਹਿਤ ਤੁਹਾਡੀ ਹਾਂ। ਬਾਬਾ ਮੈਂ ਤੁਹਾਡੀ ਸ਼ਰਨ ਆਉਂਦਾ ਹਾਂ। ਸਭ ਰਾਵਣ ਰਾਜ ਵਿੱਚ ਬਹੁਤ ਦੁਖੀ ਹੋਏ ਹਨ ਇਸਲਈ ਬਾਬਾ ਹੁਣ ਇਸ ਤੋਂ ਲਿਬ੍ਰੇਟ ਕਰ ਆਪਣੀ ਰਾਜਧਾਨੀ ਵਿੱਚ ਲੈ ਚੱਲੋ। ਸ਼ਿਵਬਾਬਾ ਤਾਂ ਮਿਲ ਗਿਆ ਤਾਂ ਬਾਕੀ ਕੀ! ਤੁਸੀਂ ਜਾਣਦੇ ਹੋ ਕਿ ਸ਼ਿਵਬਾਬਾ ਦੀ ਸ਼੍ਰੀਮਤ ਨਾਲ ਸ੍ਵਰਗ ਬਣਦਾ ਹੈ। ਆਸੁਰੀ ਰਾਵਣ ਦੀ ਮੱਤ ਤੋਂ ਨਰਕ ਬਣਦਾ ਹੈ। ਹੁਣ ਫਿਰ ਤੋਂ ਸ੍ਵਰਗ ਬਣਨਾ ਹੈ, ਸ਼੍ਰੀਮਤ ਨਾਲ। ਜਰੂਰ ਜੋ ਕਲਪ ਪਹਿਲੇ ਆਏ ਹੋਣਗੇ ਉਹ ਹੀ ਆਉਣਗੇ। ਸ਼੍ਰੀਮਤ ਨਾਲ ਉੱਚ ਬਣਨਗੇ। ਰਾਵਣ ਮੱਤ ਤੇ ਚੱਲਣ ਨਾਲ ਡਿੱਗ ਪੈਣਗੇ। ਤੁਹਾਡੀ ਹੁਣ ਹੁੰਦੀ ਹੈ ਚੜ੍ਹਦੀ ਕਲਾ, ਬਾਕੀ ਸਭ ਦੀ ਉਤਰਦੀ ਕਲਾ ਹੈ। ਕਿੰਨੇ ਕਈ ਧਰਮ ਹਨ। ਸਤਿਯੁਗ ਵਿਚ ਇੱਕ ਦੇਵੀ – ਦੇਵਤਾ ਧਰਮ ਹੀ ਸੀ। ਹੁਣ ਉਹ ਪਰਾਏ ਲੋਪ ਹੋ ਗਿਆ ਹੈ। (ਬੜ (ਬਰਗਦ) ਦੇ ਝਾੜ ਦਾ ਮਿਸਾਲ)
ਤੁਸੀਂ ਜਾਣਦੇ ਹੋ ਦੇਵੀ – ਦੇਵਤਾ ਧਰਮ ਦੀ ਨਿਸ਼ਾਨੀਆਂ ਤਾਂ ਹਨ। ਬਰੋਬਰ ਦੇਵੀ – ਦੇਵਤਾਵਾਂ ਦਾ ਰਾਜ ਸੀ। 5 ਹਜਾਰ ਵਰ੍ਹੇ ਦੀ ਗੱਲ ਹੈ। ਤੁਸੀਂ ਸਿੱਧ ਕਰ ਦੱਸਦੇ ਹੋ ਇਹ 5 ਹਜਾਰ ਵਰ੍ਹੇ ਦਾ ਚੱਕਰ ਹੈ। ਇਸ ਵਿੱਚ 4 ਯੁੱਗ ਹਨ। ਹਰ ਇੱਕ ਯੁੱਗ ਦੀ ਉਮਰ 1250 ਵਰ੍ਹੇ ਹੈ। ਉਨ੍ਹਾਂ ਨੇ ਤਾਂ ਲੱਖਾਂ ਵਰ੍ਹੇ ਲੱਗਾ ਦਿੱਤੇ ਹਨ। ਬਹੁਤ ਫਰਕ ਹੋਣ ਦੇ ਕਾਰਨ ਕਿਸੇ ਦੀ ਬੁੱਧੀ ਵਿਚ ਬੈਠਦਾ ਨਹੀਂ ਹੈ। ਸਮਝਦੇ ਹਨ ਜਿਵੇਂ ਹੋਰ – ਹੋਰ ਸੰਸਥਾਵਾਂ ਹਨ ਉਵੇਂ ਇਹ ਵੀ ਬੀ. ਕੇ. ਦੀ ਸੰਸਥਾ ਹੈ। ਇਹ ਗੀਤਾ ਨੂੰ ਉਠਾਉਂਦੇ ਹਨ। ਹੁਣ ਗੀਤਾ ਤਾਂ ਕ੍ਰਿਸ਼ਨ ਭਗਵਾਨ ਨੇ ਗਾਈ। ਇਹ ਦਾਦਾ ਤਾਂ ਜਵਾਹਰੀ ਬੈਠਾ ਹੈ, ਤਾਂ ਮਨੁੱਖ ਮੁੰਝਣਗੇ ਨਾ। ਬਾਪ ਕਹਿੰਦੇ ਹਨ – ਮੈਂ ਜੋ ਹਾਂ, ਜਿਵੇਂ ਹਾਂ, ਇਸ ਸਮੇਂ ਤੱਕ ਕੋਈ ਨੇ ਮੈਨੂੰ ਜਾਣਿਆ ਨਹੀਂ ਹੈ। ਪਿਛਾੜੀ ਵਿਚ ਤੁਸੀਂ ਪੂਰੀ ਰੀਤੀ ਜਾਣ ਜਾਵੋਗੇ। ਹੁਣ ਤੱਕ ਨੰਬਰਵਾਰ ਜਾਣਿਆ ਹੈ, ਤਾਂ ਤੇ ਸ਼੍ਰੀਮਤ ਤੇ ਚਲਣਾ ਬੜਾ ਮੁਸ਼ਕਿਲ ਸਮਝਦੇ ਹਨ। ਚੰਗੇ – ਚੰਗੇ ਬੱਚੇ ਵੀ ਸ਼੍ਰੀਮਤ ਤੇ ਨਹੀਂ ਚਲਦੇ। ਰਾਵਣ ਚੱਲਣ ਨਹੀਂ ਦਿੰਦਾ। ਆਪਣੀ ਮਤ ਚਲਾ ਦਿੰਦੇ ਹਨ। ਥੋੜੇ ਹਨ ਜੋ ਸ਼੍ਰੀਮਤ ਤੇ ਪੂਰਾ ਚੱਲਣ ਵਾਲੇ ਹਨ। ਅੱਗੇ ਚੱਲ ਪੂਰਾ ਪਹਿਚਾਣਗੇ ਤਾਂ ਸ਼੍ਰੀਮਤ ਤੇ ਚੱਲਣਗੇ। ਮੈਂ ਜੋ ਹਾਂ, ਜਿਵੇਂ ਹਾਂ, ਉਹ ਅੱਗੇ ਚੱਲ ਸਮਝਣਗੇ। ਹੁਣ ਸਮਝਦੇ ਜਾਂਦੇ ਹਨ। ਪੂਰਾ ਸਮਝ ਲੈਣ ਤਾਂ ਬਾਕੀ ਕੀ ਚਾਹੀਦਾ! ਰਹਿਣਾ ਵੀ ਆਪਣੇ ਗ੍ਰਹਿਸਥ ਵਿਚ ਹੈ। ਪਰ ਦੁਸ਼ਮਣ ਮਾਇਆ ਅਜਿਹੀ ਹੈ ਜੋ ਸ਼੍ਰੀਮਤ ਤੇ ਚੱਲਣ ਤੋਂ ਰੋਕ ਲੈਂਦੀ ਹੈ। ਕਹਿੰਦੇ ਹਨ ਬਾਬਾ ਮਾਇਆ ਦੇ ਤੁਫ਼ਾਨ ਬਹੁਤ ਆਉਂਦੇ ਹਨ। ਮਾਇਆ ਤੁਹਾਡੀ ਯਾਦ ਭੁਲਾ ਦਿੰਦੀ ਹੈ। ਹਾਂ ਪੁਰਸ਼ਾਰਥ ਜੋਰ ਨਾਲ ਕਰਦੇ – ਕਰਦੇ ਫਿਰ ਆਖਰੀਨ ਮਾਇਆ ਵੀ ਥੱਕ ਜਾਵੇਗੀ। ਮਾਲਾ ਵੀ 8 ਦੀ ਹੈ। ਮੁੱਖ 8 ਰਤਨ ਹਨ। 8 ਤਾਂ ਹਨ – ਜੋੜੀ। ਨੌਂਵਾਂ ਰਤਨ ਵਿੱਚਕਾਰ ਸ਼ਿਵਬਾਬਾ ਨੂੰ ਰੱਖਦੇ ਹਨ। ਕੋਈ ਲਾਲ ਬਣਾਉਂਦੇ ਹਨ, ਕੋਈ ਸਫੇਦ। ਹੁਣ ਸ਼ਿਵਬਾਬਾ ਤਾਂ ਹੈ ਬਿੰਦੀ। ਬਿੰਦੀ ਲਾਲ ਨਹੀਂ ਹੁੰਦੀ। ਬਿੰਦੀ ਤਾਂ ਸਫੇਦ ਹੀ ਹੁੰਦੀ ਹੈ। ਉਹ ਬਹੁਤ ਸੂਕ੍ਸ਼੍ਮ ਹੈ। ਦਿਵਯ ਦ੍ਰਿਸ਼ਟੀ ਦੇ ਸਿਵਾਏ ਕੋਈ ਵੇਖ ਨਾ ਸਕੇ। ਡਾਕਟਰ ਆਦਿ ਕਿੰਨੀ ਕੋਸ਼ਿਸ਼ ਕਰਦੇ ਹਨ ਵੇਖਣ ਦੀ। ਪਰ ਵੇਖ ਨਾ ਸਕਣ ਕਿਓਂਕਿ ਅਵਿਯਕਤ ਚੀਜ਼ ਹੈ ਨਾ ਇਸਲਈ ਪੁੱਛਿਆ ਜਾਂਦਾ ਹੈ – ਤੁਸੀਂ ਕਹਿੰਦੇ ਅਸੀਂ ਆਤਮਾ ਹਾਂ, ਅੱਛਾ ਆਤਮਾ ਨੂੰ ਕਦੋਂ ਵੇਖਿਆ ਹੈ? ਆਪਣੇ ਨੂੰ ਹੀ ਨਹੀਂ ਵੇਖ ਸਕਦੇ ਤਾਂ ਬਾਪ ਨੂੰ ਕਿਵੇਂ ਵੇਖ ਸਕਣਗੇ। ਆਤਮਾ ਨੂੰ ਜਾਨਣਾ ਹੈ ਕਿ ਕਿਵੇਂ ਉਨ੍ਹਾਂ ਵਿੱਚ ਪਾਰ੍ਟ ਭਰਿਆ ਹੋਇਆ ਹੈ। ਇਹ ਬਿਲਕੁਲ ਹੀ ਕੋਈ ਨਹੀਂ ਜਾਣਦੇ 84 ਦੇ ਬਦਲੇ 84 ਲੱਖ ਕਹਿ ਦਿੰਦੇ ਹਨ ਬਾਪ ਆਕੇ ਬੱਚਿਆਂ ਨੂੰ ਵੀ ਸਭ ਗੱਲਾਂ ਸਮਝਾਉਂਦੇ ਹਨ ਅੱਜ ਦਾ ਭਾਰਤ ਕੀ ਹੈ, ਕਲ ਦਾ ਭਾਰਤ ਕੀ ਹੋਵੇਗਾ! ਮਹਾਭਾਰਤ ਲੜਾਈ ਵੀ ਹੈ ਗੀਤਾ ਦਾ ਗਿਆਨ ਵੀ ਦਿੱਤਾ ਹੈ ਨਾ, ਇਹ ਰੁਦ੍ਰ ਯੱਗ ਵੀ ਹੈ ਸਭ ਧਰਮਾਂ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਹੋ ਰਹੀ ਹੈ।
ਇਹ ਸ਼ਿਵਬਾਬਾ ਦਾ ਭੰਡਾਰਾ ਹੈ, ਇਸ ਤੋਂ ਤੁਹਾਨੂੰ ਪਵਿੱਤਰ ਭੋਜਨ ਮਿਲਦਾ ਹੈ। ਬ੍ਰਾਹਮਣ – ਬ੍ਰਹਮਣੀਆਂ ਹੀ ਬਣਾਉਂਦੇ ਹਨ, ਇਸਲਈ ਇਨ੍ਹਾਂ ਦੀ ਮਹਿਮਾ ਅਪਰਮਪਾਰ ਹੈ। ਇਸ ਨਾਲ ਤੁਸੀਂ ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਦੇ ਹੋ, ਇਸਲਈ ਪਵਿੱਤਰ ਭੋਜਨ ਚੰਗਾ ਹੈ। ਜਿੰਨਾ ਤੁਸੀਂ ਉੱਚ ਹੁੰਦੇ ਜਾਵੋਗੇ ਉਨ੍ਹਾਂ ਭੋਜਨ ਵੀ ਸ਼ੁੱਧ ਤੁਹਾਨੂੰ ਮਿਲੇਗਾ। ਯੋਗਯੁਕਤ ਕੋਈ ਭੋਜਨ ਬਣਾਏ ਤਾਂ ਬਲ ਬਹੁਤ ਮਿਲ ਜਾਵੇ, ਉਹ ਵੀ ਅੱਗੇ ਚਲ ਮਿਲੇਗਾ। ਸਰਵਿਸੇਬਲ ਬੱਚੇ ਜੋ ਸੈਂਟਰ ਤੇ ਰਹਿੰਦੇ ਹਨ, ਉਹ ਆਪਣੇ ਹੀ ਹੱਥਾਂ ਤੋਂ ਭੋਜਨ ਬਣਾਕੇ ਖਾਣ ਤਾਂ ਵੀ ਉਸ ਵਿੱਚ ਬਹੁਤ ਬਲ ਮਿਲ ਸਕਦਾ ਹੈ। ਜਿਵੇਂ ਪਤੀਵਰਤਾ ਇਸਤਰੀ, ਪਤੀ ਦੇ ਬਗੈਰ ਕਿਸੀ ਨੂੰ ਯਾਦ ਨਹੀਂ ਕਰਦੀ। ਇਵੇਂ ਤੁਸੀਂ ਬੱਚੇ ਵੀ ਯਾਦ ਵਿੱਚ ਰਹਿਕੇ ਬਣਾਓ, ਖਾਓ ਤਾਂ ਬਹੁਤ ਬਲ ਮਿਲੇਗਾ। ਬਾਬਾ ਦੀ ਯਾਦ ਵਿੱਚ ਰਹਿਣ ਨਾਲ ਤੁਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਾਬਾ ਰਾਏ ਤਾਂ ਦਿੰਦੇ ਹਨ ਪਰ ਹੁਣ ਕਿਸੇ ਨੂੰ ਬੁੱਧੀ ਵਿੱਚ ਨਹੀਂ ਆਉਂਦਾ। ਅੱਗੇ ਚੱਲ ਹੋ ਸਕਦਾ ਹੈ – ਕਹਿਣਗੇ ਅਸੀਂ ਆਪਣੇ ਹੱਥ ਨਾਲ ਯੋਗਯੁਕਤ ਹੋ ਭੋਜਨ ਬਣਾਉਂਦੇ ਹਾਂ, ਤਾਂ ਸਭ ਦਾ ਕਲਿਆਣ ਹੋ ਜਾਵੇ।
ਬਾਪ ਬੱਚਿਆਂ ਨੂੰ ਹਰ ਤਰ੍ਹਾਂ ਦੀ ਮੱਤ ਦਿੰਦੇ ਹਨ ਨਾ। ਤ੍ਰਿਮੂਰਤੀ ਚਿੱਤਰ ਸਾਹਮਣੇ ਰੱਖਿਆ ਹੋਵੇ। ਵਰਸਾ ਸ਼ਿਵਬਾਬਾ ਤੋਂ ਲੈਣਾ ਹੈ। ਕੁਝ ਨਾ ਕੁਝ ਯੁਕਤੀ ਕਰਦੇ ਰਹੋ। ਬਾਬਾ ਆਪਣਾ ਮਿਸਾਲ ਦਿੰਦੇ ਹਨ – ਭਗਤੀ ਮਾਰਗ ਵਿੱਚ ਅਸੀਂ ਨਾਰਾਇਣ ਦੇ ਚਿੱਤਰ ਨੂੰ ਬਹੁਤ ਪਿਆਰ ਕਰਦੇ ਸੀ। ਬਸ ਉਨ੍ਹਾਂ ਨੂੰ ਯਾਦ ਕਰਨ ਨਾਲ ਅੱਥਰੂ ਆ ਜਾਂਦੇ ਸੀ ਕਿਓਂਕਿ ਉਸ ਸਮੇਂ ਵੈਰਾਗ ਸੀ। ਛੋਟੇਪਨ ਵਿੱਚ ਵ੍ਰਿਤੀ ਵੈਰਾਗ ਦੀ ਸੀ। ਇਹ ਹੈ ਫਿਰ ਬੇਹੱਦ ਦੀਆਂ ਗੱਲਾਂ। ਫਿਰ ਵੀ ਕਹਿੰਦੇ ਹਨ ਮਨਮਨਾਭਵ। ਯੋਗ ਵਿੱਚ ਰਹਿਣ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਯਾਦ ਵਿੱਚ ਰਹਿਣ ਦਾ ਫੁਰਨਾ ਰੱਖਣਾ ਹੈ। ਸ਼੍ਰੀਮਤ ਮਿਲਦੀ ਹੈ, ਬਾਪ ਕਹਿੰਦੇ ਹਨ ਯਾਦ ਕਰੋ। ਮੈਂ ਸ੍ਰਿਸ਼ਟੀ ਦਾ ਰਚਤਾ ਹਾਂ ਤਾਂ ਤੁਸੀਂ ਵੀ ਨਵੀਂ ਦੁਨੀਆਂ ਦੇ ਮਾਲਿਕ ਬਣੋਗੇ ਨਾ। ਨਹੀਂ ਤਾਂ ਸਜ਼ਾ ਵੀ ਖਾਣਗੇ ਅਤੇ ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਮਰਨ ਦੇ ਪਹਿਲੇ ਬੱਚਿਆਂ ਨੂੰ ਇਹ ਫੁਰਨਾ (ਫਿਕਰ) ਰੱਖਣਾ ਹੈ ਕਿ ਅਸੀਂ ਸਤੋਪ੍ਰਧਾਨ ਕਿਵੇਂ ਬਣੀਏ। ਬਾਪ ਨੂੰ ਯਾਦ ਤਾਂ ਜਰੂਰ ਕਰਨਾ ਹੈ। ਇਹ ਹੈ ਵੱਡੇ ਤੇ ਵੱਡੇ ਫੁਰਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਯੋਗਯੁਕਤ ਹੋ ਆਪਣੇ ਹੱਥ ਨਾਲ ਭੋਜਨ ਬਣਾਉਣਾ ਅਤੇ ਖਾਣਾ ਹੈ। ਪਵਿੱਤਰ ਦੁਨੀਆਂ ਵਿੱਚ ਜਾਣ ਦੇ ਲਈ ਪਵਿੱਤਰ ਭੋਜਨ ਖਾਣਾ ਹੈ। ਉਸ ਵਿੱਚ ਹੀ ਬਲ ਹੈ।
2. ਨਵਾਂ ਤਨ – ਮਨ – ਧਨ ਪ੍ਰਾਪਤ ਕਰਨ ਦੇ ਲਈ ਪੁਰਾਣਾ ਸਭ ਕੁਝ ਬਾਪ ਤੇ ਵਾਰੀ ਕਰ ਦੇਣਾ ਹੈ। ਇਸ ਸ਼ਰੀਰ ਸਹਿਤ ਬਾਪ ਤੇ ਪੂਰਾ – ਪੂਰਾ ਕੁਰਬਾਨ ਜਾਣਾ ਹੈ।
ਵਰਦਾਨ:-
ਜੋ ਮਹਾਨ ਆਤਮਾਵਾਂ ਹੁੰਦੀਆਂ ਹਨ ਉਨ੍ਹਾਂ ਦੇ ਹਰ ਵਿਵਹਾਰ ਤੋਂ ਸਰਵ ਆਤਮਾਵਾਂ ਨੂੰ ਸੁੱਖ ਦਾ ਦਾਨ ਮਿਲਦਾ ਹੈ। ਉਹ ਸੁੱਖ ਦਿੰਦੇ ਅਤੇ ਸੁੱਖ ਲੈਂਦੇ ਹਨ। ਤਾਂ ਚੈਕ ਕਰੋ ਕਿ ਮਹਾਨ ਆਤਮਾ ਦੇ ਹਿਸਾਬ ਨਾਲ ਸਾਰੇ ਦਿਨ ਵਿੱਚ ਸਭ ਨੂੰ ਸੁੱਖ ਦਿੱਤਾ, ਪੁੰਨ ਦਾ ਕੰਮ ਕੀਤਾ। ਪੁੰਨ ਮਤਲਬ ਕਿਸ ਨੂੰ ਅਜਿਹੀ ਚੀਜ਼ ਦੇਣਾ ਹੈ ਜਿਸ ਨਾਲ ਉਸ ਆਤਮਾ ਤੋਂ ਆਸ਼ਰੀਵਾਦ ਨਿਕਲੇ। ਤਾਂ ਚੈਕ ਕਰੋ ਕਿ ਹਰ ਆਤਮਾ ਤੋਂ ਆਸ਼ੀਰਵਾਦ ਮਿਲ ਰਹੀ ਹੈ। ਕਿਸੇ ਨੂੰ ਵੀ ਦੁੱਖ ਦਿੱਤਾ ਜਾਂ ਲਿੱਤਾ ਤਾਂ ਨਹੀਂ! ਤਾਂ ਕਹਾਂਗੇ ਮਹਾਨ ਆਤਮਾ।
ਸਲੋਗਨ:-
➤ Email me Murli: Receive Daily Murli on your email. Subscribe!