12 October 2021 PUNJABI Murli Today | Brahma Kumaris

Read and Listen today’s Gyan Murli in Punjabi 

October 11, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਹਾਵੀਰ ਬਣੋ, ਮਾਇਆ ਦੇ ਤੂਫ਼ਾਨਾਂ ਨਾਲ ਲੜਨ ਦੇ ਬਜਾਏ ਅਚਲ - ਅਡੋਲ ਬਣੋ"

ਪ੍ਰਸ਼ਨ: -

ਬ੍ਰਹਮਾ ਬਾਬਾ ਦੇ ਸਾਹਮਣੇ ਕਈ ਹੰਗਾਮੇਂ ਹੁੰਦੇ ਵੀ ਕਦੀ ਰੰਜ ਨਹੀਂ ਹੋਏ – ਕਿਓਂ?

ਉੱਤਰ:-

ਕਿਓਂਕਿ ਬਾਬਾ ਨੂੰ ਨਸ਼ਾ ਸੀ ਕਿ ਅਸੀਂ ਬਾਪ ਤੋਂ ਵਰਸਾ ਲੈਣਾ ਹੈ। ਇਹ ਤੇ ਸਭ ਕਲਪ ਪਹਿਲਾਂ ਤਰ੍ਹਾਂ ਹੋ ਰਿਹਾ ਹੈ ਨਥਿੰਗ ਨਿਊ। ਗਾਲੀਆਂ ਤਾਂ ਸਾਰਿਆਂ ਤੋਂ ਜਿਆਦਾ ਬਾਪ ਨੂੰ ਮਿਲੀਆਂ। ਫਿਰ ਕ੍ਰਿਸ਼ਨ ਨੂੰ ਵੀ ਗਾਲੀ ਦਿੰਦੇ। ਜੇਕਰ ਸਾਨੂੰ ਵੀ ਗਾਲੀ ਖਾਣੀ ਪਵੇ ਤਾਂ ਕੀ ਵੱਡੀ ਗੱਲ ਹੈ। ਦੁਨੀਆਂ ਸਾਡੀਆਂ ਗੱਲਾਂ ਨੂੰ ਜਾਣਦੀ ਹੀ ਨਹੀਂ ਤਾਂ ਜਰੂਰ ਗਾਲੀ ਦਵੇਗੀ ਇਸਲਈ ਕਿਸੇ ਵੀ ਗੱਲ ਵਿੱਚ ਰੰਜ ਨਹੀਂ ਹੋਇਆ। ਇਵੇਂ ਹੀ ਫਾਲੋ ਫਾਦਰ।

ਗੀਤ:-

ਭੋਲੇਨਾਥ ਸੇ ਨਿਰਾਲਾ …

ਓਮ ਸ਼ਾਂਤੀ ਇਹ ਭਗਤੀਮਾਰਗ ਵਾਲਿਆਂ ਦਾ ਗੀਤ ਹੈ। ਗਿਆਨ ਮਾਰਗ ਵਿੱਚ ਗੀਤ ਆਦਿ ਨਹੀਂ ਗਾਇਆ ਜਾਂਦਾ ਹੈ, ਨਾ ਬਣਾਇਆ ਜਾਂਦਾ ਹੈ, ਨਾ ਜਰੂਰਤ ਹੈ ਕਿਉਂਕਿ ਗਾਇਆ ਹੋਇਆ ਹੈ – ਬਾਪ ਤੋਂ ਸੈਕਿੰਡ ਵਿੱਚ ਜੀਵਨਮੁਕਤੀ ਦਾ ਵਰਸਾ ਮਿਲਦਾ ਹੈ। ਉਸ ਵਿੱਚ ਗੀਤ ਆਦਿ ਦੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣਦੇ ਹੋ ਸਾਨੂੰ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਜੋ ਭਗਤੀਮਾਰਗ ਦੀ ਰਸਮ – ਰਿਵਾਜ ਹੈ ਉਹ ਇਸ ਵਿੱਚ ਨਹੀਂ ਆ ਸਕਦੀ। ਬੱਚੇ ਕਵਿਤਾ ਆਦਿ ਬਨਾਉਂਦੇ ਹਨ ਉਹ ਵੀ ਹੋਰਾਂ ਨੂੰ ਸੁਣਾਉਣ ਦੇ ਲਈ। ਉਹ ਵੀ ਜਦੋਂ ਤੱਕ ਤੁਸੀਂ ਨਹੀਂ ਸਮਝਾਵੋ ਉਦੋਂ ਤੱਕ ਕੋਈ ਸਮਝ ਨਾ ਸਕੇ। ਹੁਣ ਤੁਸੀਂ ਬੱਚਿਆਂ ਨੂੰ ਬਾਪ ਮਿਲਿਆ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਬਾਪ ਨੇ 84 ਜਨਮਾਂ ਦੇ ਚੱਕਰ ਦਾ ਨਾਲੇਜ ਵੀ ਸੁਣਾਇਆ ਹੈ। ਖੁਸ਼ੀ ਹੋਣੀ ਚਾਹੀਦੀ ਹੈ ਕਿ ਹੁਣ ਅਸੀਂ ਸਵਦਰਸ਼ਨ ਚੱਕਰਧਾਰੀ ਬਣੇ ਹਾਂ। ਬਾਪ ਤੋਂ ਵਿਸ਼ਨੂੰਪੁਰੀ ਦੇ ਮਾਲਿਕ ਬਣ ਰਹੇ ਹਾਂ। ਨਿਸ਼ਚੇਬੁੱਧੀ ਹੀ ਵਿਜੇੰਤੀ। ਜਿੰਨ੍ਹਾਂ ਨੂੰ ਨਿਸ਼ਚੇ ਹੁੰਦਾ ਹੈ ਉਹ ਸਤਿਯੁਗ ਵਿੱਚ ਜਾਣਗੇ ਹੀ। ਤਾਂ ਬੱਚਿਆਂ ਨੂੰ ਸਦਾ ਖੁਸ਼ੀ ਰਹਿਣੀ ਚਾਹੀਦੀ ਹੈ, ਫਾਲੋ ਫਾਦਰ। ਬੱਚੇ ਜਾਣਦੇ ਹਨ ਕਿ ਜਦੋਂ ਤੋਂ ਨਿਰਾਕਾਰ ਬਾਬਾ ਇਸ ਤਨ ਵਿੱਚ ਪ੍ਰਵੇਸ਼ ਹੋਏ ਹਨ, ਤਾਂ ਇਨ੍ਹਾਂ ਦੇ ਕੋਲ ਵੀ ਬਹੁਤ ਹੰਗਾਮੇ ਹੋਏ। ਭਰਾਵਾਂ ਦੇ ਝਗੜੇ, ਸ਼ਹਿਰ ਦੇ ਝਗੜੇ, ਸਾਰੇ ਸਿੰਧ ਦੇ ਝਗੜੇ ਚੱਲੇ। ਬੱਚੇ ਵੱਡੇ ਹੋਏ ਕਹਿਣਗੇ, ਜਲਦੀ ਵਿਆਹ ਕਰੋ। ਵਿਆਹ ਬਿਨਾਂ ਕੰਮ ਕਿਵੇਂ ਚੱਲੇਗਾ। ਗੀਤਾ ਪੜ੍ਹਨਾ ਮਿਸ ਨਹੀਂ ਕਰਦੇ ਸਨ, ਜਦੋਂ ਪਤਾ ਪੈ ਗਿਆ ਕਿ ਗੀਤਾ ਦਾ ਭਗਵਾਨ ਸ਼ਿਵ ਹੈ ਤਾਂ ਉਹ ਗੀਤਾ ਪੜ੍ਹਨਾ ਛੁੱਟ ਗਿਆ। ਫਿਰ ਨਸ਼ਾ ਚੜ੍ਹ ਗਿਆ ਕਿ ਅਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਤਾਂ ਸ਼ਿਵ ਭਗਵਾਨੁਵਾਚ ਹੈ ਤਾਂ ਉਸ ਗੀਤਾ ਨੂੰ ਛੱਡ ਦਿੱਤਾ ਅਤੇ ਫਿਰ ਪਵਿਤ੍ਰਤਾ ਤੇ ਬਹੁਤ ਹੰਗਾਮਾ ਹੋਇਆ। ਭਾਈ, ਕਾਕੇ, ਚਾਚੇ ਆਦਿ ਕਿੰਨੇ ਸਨ। ਇਸ ਵਿੱਚ ਬਹਾਦੁਰੀ ਚਾਹੀਦੀ ਹੈ ਨਾ। ਤੁਸੀਂ ਹੋ ਹੀ। ਮਹਾਵੀਰ ਮਹਾਵੀਰਨੀ। ਸਿਵਾਏ ਇੱਕ ਦੇ ਹੋਰ ਕਿਸੇ ਦੀ ਪ੍ਰਵਾਹ ਨਹੀਂ। ਪੁਰਸ਼ ਹੈ ਰਚਤਾ। ਰਚਤਾ ਖੁਦ ਪਾਵਨ ਬਣਦਾ ਹੈ ਤਾਂ ਰਚਨਾ ਨੂੰ ਵੀ ਪਾਵਨ ਬਣਾਉਣਾ ਹੈ। ਪਵਿੱਤਰ ਹੰਸ ਅਤੇ ਅਪਵਿੱਤਰ ਬਗੁਲੇ, ਇਕੱਠੇ ਕਿਵੇਂ ਰਹਿ ਸਕਦੇ ਹਨ। ਕ੍ਰਿਏਟਰ ਤਾਂ ਝੱਟ ਹੁਕਮ ਕਰੇਗਾ ਸਾਡੀ ਮੱਤ ਤੇ ਚਲਣਾ ਹੈ ਤਾਂ ਚੱਲੋ, ਨਹੀਂ ਤਾਂ ਨਿਕਲ ਜਾਵੋ। ਤੁਹਾਨੂੰ ਪਤਾ ਹੈ ਲੌਕਿਕ ਬੱਚੀ ਸ਼ਾਦੀ ਕੀਤੀ ਹੋਈ ਸੀ। ਉਨ੍ਹਾਂਨੂੰ ਮਿਲਿਆ ਗਿਆਨ, ਤਾਂ ਬੋਲੇ ਵਾਹ! ਬਾਪ ਕਹਿੰਦੇ ਹਨ ਪਵਿੱਤਰ ਬਣੋ ਤਾਂ ਅਸੀਂ ਕਿਉਂ ਨਾ ਬਣਾਂਗੇ। ਜਵਾਬ ਦੇ ਦਿੱਤਾ ਪਤੀ ਨੂੰ ਅਸੀਂ ਵਿਸ਼ ਨਹੀਂ ਦੇਵਾਂਗੇ। ਬਸ ਇਸੇ ਗੱਲ ਤੇ ਹੀ ਬਹੁਤਿਆਂ ਦਾ ਝਗੜਾ ਚੱਲਿਆ। ਵੱਡੇ – ਵੱਡੇ ਘਰਾਂ ਤੋਂ ਬੱਚੀਆਂ ਨਿਕਲ ਆਈਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਜਿਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਸਮਝ ਵੀ ਨਾ ਸਕਣ। ਪਵਿੱਤਰ ਰਹਿਣਾ ਹੈ ਤਾਂ ਰਹੋ, ਨਹੀਂ ਤਾਂ ਜਾਕੇ ਆਪਣਾ ਪ੍ਰਬੰਧ ਕਰੋ। ਇੰਨੀ ਹਿੰਮਤ ਵੀ ਤਾਂ ਚਾਹੀਦੀ ਹੈ ਨਾ। ਬਾਪ ਦੇ ਸਾਹਮਣੇ ਕਿੰਨੇ ਹੰਗਾਮੇ ਹੋਏ। ਬਾਬਾ ਨੂੰ ਕਦੀ ਰੰਜ ਹੋਇਆ ਵੇਖਿਆ! ਅਮਰੀਕਾ ਤੱਕ ਅਖਬਾਰਾਂ ਵਿੱਚ ਨਿਕਲ ਗਿਆ। ਨਥਿੰਗ ਨਿਊ। ਇਹ ਤਾਂ ਕਲਪ ਪਹਿਲੇ ਮੁਅਫਿਕ ਹੁੰਦਾ ਹੈ, ਇਸ ਵਿੱਚ ਡਰ ਦੀ ਗੱਲ ਕੀ ਹੈ। ਸਾਨੂੰ ਤਾਂ ਆਪਣੇ ਬਾਪ ਤੋਂ ਵਰਸਾ ਲੈਣਾ ਹੈ। ਆਪਣੀ ਰਚਨਾ ਨੂੰ ਬਚਾਉਣਾ ਹੈ। ਬਾਪ ਜਾਣਦੇ ਹਨ ਸਾਰੀ ਕ੍ਰਿਏਸ਼ਨ ਇਸ ਸਮੇਂ ਪਤਿਤ ਹੈ। ਮੈਨੂੰ ਹੀ ਸਭ ਨੂੰ ਪਾਵਨ ਬਣਾਉਣਾ ਹੈ। ਬਾਪ ਨੂੰ ਹੀ ਸਭ ਕਹਿੰਦੇ ਹਨ ਹੇ ਪਤਿਤ – ਪਾਵਨ, ਲਿਬ੍ਰੇਟਰ ਆਓ। ਤਾਂ ਉਨ੍ਹਾਂ ਨੂੰ ਹੀ ਤਰਸ ਪੈਂਦਾ ਹੈ। ਰਹਿਮਦਿਲ ਹੈ ਨਾ। ਤਾਂ ਬਾਪ ਸਮਝਾਉਂਦੇ ਹਨ ਕਿ ਬੱਚੇ ਕੋਈ ਵੀ ਗੱਲ ਵਿੱਚ ਡਰੋ ਨਹੀਂ। ਡਰਨ ਨਾਲ ਇੰਨਾ ਉੱਚ ਪਦਵੀ ਪਾ ਨਹੀਂ ਸਕੋਂਗੇ। ਅਤਿਆਚਾਰ, ਮਾਤਾਵਾਂ ਤੇ ਹੀ ਹੁੰਦੇ ਹਨ। ਇਹ ਵੀ ਨਿਸ਼ਾਨੀ ਹੈ। ਦਰੋਪਦੀ ਨੂੰ ਨੰਗਨ ਕਰਦੇ ਹਨ। ਬਾਪ 21 ਜਨਮਾਂ ਦੇ ਲਈ ਨੰਗਨ ਹੋਣ ਤੋਂ ਬਚਾਉਂਦੇ ਹਨ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ ਹੈ। ਸਦਗਤੀ ਦਾਤਾ ਤਾਂ ਮੈਂ ਹਾਂ ਨਾ। ਜਦ ਤੱਕ ਮਨੁੱਖ ਦੁਰਗਤੀ ਨੂੰ ਨਾ ਪਾਏ ਤੱਦ ਤੱਕ ਮੈਂ ਕਿਵੇਂ ਆਕੇ ਸਦਗਤੀ ਦੇਵਾਂ। ਪਤਿਤ ਤਮੋਪ੍ਰਧਾਨ ਸ੍ਰਿਸ਼ਟੀ ਵੀ ਬਣਨੀ ਹੈ। ਹਰ ਚੀਜ਼ ਨਵੀਂ ਤੋਂ ਪੁਰਾਣੀ ਜਰੂਰ ਹੁੰਦੀ ਹੈ । ਪੁਰਾਣੇ ਘਰ ਨੂੰ ਛੱਡਣਾ ਹੀ ਪੈਂਦਾ ਹੈ। ਨਵੀਂ ਦੁਨੀਆਂ ਗੋਲਡਨ ਏਜ਼, ਪੁਰਾਣੀ ਦੁਨੀਆਂ ਆਇਰਨ ਏਜ਼। ਹਮੇਸ਼ਾ ਨਵੀਂ ਤਾਂ ਰਹਿ ਨਾ ਸਕੇ। ਤੁਸੀਂ ਬੱਚੇ ਜਾਣਦੇ ਹੋ ਇਹ ਸ੍ਰਿਸ਼ਟੀ ਦਾ ਚੱਕਰ ਹੈ। ਦੇਵੀ ਦੇਵਤਾਵਾਂ ਦਾ ਰਾਜ ਫਿਰ ਤੋਂ ਸਥਾਪਨ ਹੋ ਰਿਹਾ ਹੈ। ਬਾਪ ਕਹਿੰਦੇ ਹਨ ਫਿਰ ਤੋਂ ਤੁਹਾਨੂੰ ਗੀਤਾ ਗਿਆਨ ਸੁਣਾਉਂਦਾ ਹਾਂ। ਇੱਥੇ ਰਾਵਣਰਾਜ ਵਿਚ ਦੁੱਖ ਹੈ। ਰਾਮਰਾਜ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਅਤੇ ਸਮਝਦੇ ਵੀ ਨਹੀਂ ਹਨ। ਬਾਪ ਕਹਿੰਦੇ ਹਨ ਮੈਂ ਸ੍ਵਰਗ ਅਤੇ ਰਾਮਰਾਜ ਦੀ ਸਥਾਪਨਾ ਕਰਨ ਆਇਆ ਹਾਂ। ਤੁਸੀਂ ਬੱਚਿਆਂ ਨੇ ਕਈ ਵਾਰ ਰਾਜ ਲਿੱਤਾ ਅਤੇ ਫਿਰ ਗੁਆਇਆ ਹੈ। ਇਹ ਸਭ ਦੀ ਬੁੱਧੀ ਵਿੱਚ ਹੈ। 21 ਜਨਮ ਸਤਿਯੁਗ ਵਿੱਚ ਰਹਿੰਦੇ ਹਨ, ਉਸ ਨੂੰ ਕਿਹਾ ਜਾਂਦਾ ਹੈ 21 ਪੀੜੀ ਮਤਲਬ ਜਦੋਂ ਬੁੱਢੇ ਹੁੰਦੇ ਹਨ ਤਾਂ ਸ਼ਰੀਰ ਛੱਡਦੇ ਹਨ। ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ। ਹੁਣ ਤੁਸੀਂ ਜਿਵੇਂ ਤ੍ਰਿਕਾਲਦਰਸ਼ੀ ਬਣ ਗਏ ਹੋ। ਹੁਣ ਤੁਸੀਂ ਜਾਣਦੇ ਹੋ ਅਸੀਂ ਜਨਮ – ਜਨਮਾਂਤਰ ਭਗਤੀ ਕਰਦੇ ਹਾਂ। ਰਾਵਣ ਰਾਜ ਵਿੱਚ ਵੀ ਭਭਕਾ ਵੇਖੋ ਕਿੰਨਾ ਹੈ। ਇਹ ਹੈ ਪਿਛਾੜੀ ਦਾ ਭਭਕਾ। ਰਾਮਰਾਜ ਸਤਿਯੁਗ ਵਿੱਚ ਹੋਵੇਗਾ – ਉੱਥੇ ਇਹ ਵਿਮਾਨ ਆਦਿ ਸਭ ਸੀ ਫਿਰ ਇਹ ਸਭ ਗੁੰਮ ਹੋ ਗਏ। ਫਿਰ ਇਸ ਸਮੇਂ ਇਹ ਸਭ ਨਿਕਲੇ ਹਨ। ਹੁਣ ਇਹ ਸਭ ਸਿੱਖ ਰਹੇ ਹਨ। ਜੋ ਸਿੱਖਣ ਵਾਲੇ ਹਨ ਉਹ ਸੰਸਕਾਰ ਲੈ ਜਾਣਗੇ। ਫਿਰ ਆਕੇ ਉੱਥੇ ਵਿਮਾਨ ਬਣਾਉਣਗੇ। ਇਹ ਤੁਹਾਨੂੰ ਭਵਿੱਖ ਵਿੱਚ ਸੁਖ ਦੇਣ ਵਾਲੇ ਹਨ। ਇਹ ਵਿਮਾਨ ਆਦਿ ਭਾਰਤਵਾਸੀ ਵੀ ਬਣਾ ਸਕਦੇ ਹਨ। ਕੋਈ ਨਵੀਂ ਗੱਲ ਨਹੀਂ। ਅਕਲਮੰਦ ਤਾਂ ਹੈ ਨਾ। ਇਹ ਸਾਇੰਸ ਤੁਹਾਨੂੰ ਫਿਰ ਕੰਮ ਆਵੇਗੀ। ਹੁਣ ਇਹ ਸਾਇੰਸ ਦੁੱਖ ਦੇ ਲਈ ਹੈ ਫਿਰ ਉਥੇ ਸੁੱਖ ਦੇ ਲਈ ਹੋਵੇਗੀ। ਉੱਥੇ ਤਾਂ ਹਰ ਚੀਜ਼ ਨਵੀਂ ਹੋਵੇਗੀ। ਹੁਣ ਤਾਂ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਬਾਪ ਹੀ ਨਵੀਂ ਦੁਨੀਆਂ ਦੀ ਰਾਜਧਾਨੀ ਸਥਾਪਨ ਕਰ ਰਹੇ ਹਨ। ਤਾਂ ਬੱਚਿਆਂ ਨੂੰ ਮਹਾਵੀਰ ਬਣਨਾ ਹੈ। ਦੁਨੀਆਂ ਵਿੱਚ ਇਹ ਕੋਈ ਥੋੜੀ ਜਾਣਦੇ ਹਨ ਕਿ ਭਗਵਾਨ ਆਇਆ ਹੋਇਆ ਹੈ।

ਬਾਪ ਕਹਿੰਦੇ ਹਨ – ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹੋ। ਇਸ ਵਿੱਚ ਡਰਨ ਦੀ ਗੱਲ ਨਹੀਂ, ਕਰਕੇ ਗਾਲੀ ਦੇਣਗੇ। ਗਾਲੀ ਇਨ੍ਹਾਂ ਨੂੰ ਵੀ ਬਹੁਤ ਦਿੱਤੀ ਹੈ। ਕ੍ਰਿਸ਼ਨ ਨੇ ਗਾਲੀ ਖਾਈ, ਇਵੇਂ ਵਿਖਾਉਂਦੇ ਹਨ। ਹੁਣ ਕ੍ਰਿਸ਼ਨ ਤਾਂ ਗਾਲੀ ਖਾ ਨਾ ਸਕੇ। ਗਾਲੀ ਤਾਂ ਕਲਯੁਗ ਵਿੱਚ ਖਾਂਦੇ ਹਨ। ਤੁਹਾਡਾ ਰੂਪ ਜੋ ਹੁਣ ਹੈ ਫਿਰ ਕਲਪ ਬਾਦ ਇਸ ਸਮੇਂ ਹੋਵੇਗਾ। ਵਿੱਚਕਾਰ ਹੋ ਨਾ ਸਕੇ। ਜਨਮ ਬਾਈ ਜਨਮ ਫੀਚਰਸ ਬਦਲਦੇ ਜਾਂਦੇ ਹਨ। ਇੱਕ ਆਤਮਾ ਨੂੰ 84 ਜਨਮਾਂ ਵਿੱਚ ਇੱਕ ਜਿਹੇ ਫੀਚਰਸ ਮਿਲ ਨਾ ਸਕਣ। ਸਤੋ ਰਜੋ ਤਮੋ ਵਿੱਚ ਆਉਂਦੇ ਜਾਂਦੇ ਹਨ, ਫੀਚਰਸ ਬਦਲਦੇ ਜਾਂਦੇ ਹਨ। ਇਹ ਡਰਾਮਾ ਬਣਿਆ ਹੋਇਆ ਹੈ। 84 ਜਨਮਾਂ ਵਿੱਚ ਜੋ ਫੀਚਰਸ ਵਾਲੇ ਜਨਮ ਲਿੱਤੇ ਹਨ, ਉਹ ਹੀ ਲੈਣਗੇ। ਹੁਣ ਤੁਸੀਂ ਜਾਣਦੇ ਹੋ ਇਨ੍ਹਾਂ ਦੇ ਫੀਚਰਸ ਬਦਲ ਦੂਜੇ ਜਨਮ ਵਿੱਚ ਇਹ ਲਕਸ਼ਮੀ – ਨਾਰਾਇਣ ਹੋ ਜਾਣਗੇ। ਤੁਹਾਡੀ ਬੁੱਧੀ ਦਾ ਤਾਲਾ ਹੁਣ ਖੁਲਿਆ ਹੈ। ਹੁਣ ਇਹ ਹੈ ਨਵੀਂ ਗੱਲ। ਬਾਬਾ ਵੀ ਨਵਾਂ, ਗੱਲਾਂ ਵੀ ਨਵੀਆਂ। ਇਹ ਗੱਲਾਂ ਕਿਸੇ ਦੀ ਸਮਝ ਵਿੱਚ ਜਲਦੀ ਨਹੀਂ ਆਉਣਗੀਆਂ। ਜਦ ਤਕਦੀਰ ਵਿੱਚ ਹੋਵੇ ਤਾਂ ਕੁਝ ਸਮਝਣ। ਮਹਾਵੀਰ ਕੋਈ ਤੂਫ਼ਾਨ ਤੋਂ ਡਰਨਗੇ ਨਹੀਂ। ਉਹ ਅਵਸਥਾ ਪਿਛਾੜੀ ਵਿੱਚ ਹੋਣੀ ਹੈ ਇਸਲਈ ਗਾਇਆ ਹੋਇਆ ਹੈ ਅਤਿਇੰਦ੍ਰੀਏ ਸੁੱਖ ਪੁੱਛਣਾ ਹੋ ਤਾਂ ਗੋਪੀ ਗੋਪੀਆਂ ਤੋਂ ਪੁੱਛੋ। ਬਾਪ ਆਏ ਹੀ ਹਨ ਤੁਸੀਂ ਬੱਚਿਆਂ ਨੂੰ ਸ੍ਵਰਗ ਦੇ ਲਾਇਕ ਬਣਾਉਣ। ਕਲਪ ਪਹਿਲੇ ਮਿਸਲ ਨਰਕ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਸਤਿਯੁਗ ਵਿੱਚ ਤਾਂ ਇੱਕ ਹੀ ਧਰਮ ਹੋਵੇਗਾ। ਚਾਹੁੰਦੇ ਵੀ ਹਨ ਵਣਨੈਸ ਹੋਵੇ। ਇੱਕ ਧਰਮ ਹੋਣਾ ਚਾਹੀਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਮਰਾਜ, ਰਾਵਣ ਰਾਜ ਵੱਖ – ਵੱਖ ਹੈ। ਇੱਥੇ ਵਿਕਾਰ ਬਗੈਰ ਜਨਮ ਹੋ ਨਾ ਸਕੇ। ਮੂਤ ਪਲੀਤੀ ਹੈ ਨਾ। ਹੁਣ ਬਾਪ ਵਿੱਚ ਨਿਸ਼ਚਾ ਹੈ ਤਾਂ ਸ਼੍ਰੀਮਤ ਤੇ ਪੂਰੀ ਰੀਤੀ ਚਲਣਾ ਪਵੇ ਨਾ। ਹਰ ਇੱਕ ਦੀ ਨਬਜ਼ ਵੀ ਵੇਖੀ ਜਾਂਦੀ ਹੈ। ਉਸ ਅਨੁਸਾਰ ਰਾਏ ਵੀ ਦਿੱਤੀ ਜਾਂਦੀ ਹੈ। ਬਾਬਾ ਨੇ ਵੀ ਬੱਚਿਆਂ ਨੂੰ ਕਿਹਾ ਕਿ ਜੇਕਰ ਸ਼ਾਦੀ ਕਰਨੀ ਹੈ ਤਾਂ ਜਾਕੇ ਕਰੋ। ਬਹੁਤ ਮਿੱਤਰ – ਸੰਬੰਧੀ ਆਦਿ ਬੈਠੇ ਹਨ, ਉਨ੍ਹਾਂ ਦੀ ਸ਼ਾਦੀ ਕਰਵਾ ਲੈਣਗੇ। ਤਾਂ ਹਰ ਇੱਕ ਦੀ ਨਬਜ ਵੇਖੀ ਜਾਂਦੀ ਹੈ। ਪੁੱਛਦੇ ਹਨ ਬਾਬਾ ਇਸ ਹਾਲਤ ਵਿੱਚ ਹੈ, ਅਸੀਂ ਪਵਿੱਤਰ ਰਹਿਣਾ ਚਾਹੁੰਦੇ ਹਾਂ, ਸਾਡੇ ਸੰਬੰਧੀ ਸਾਨੂੰ ਘਰ ਤੋਂ ਕੱਢਣਾ ਚਾਹੁੰਦੇ ਹਨ। ਹੁਣ ਕੀ ਕਰਨਾ ਹੈ? ਇਹ ਪੁੱਛਦੇ ਹੋ, ਪਵਿੱਤਰ ਰਹਿਣਾ ਹੈ। ਜੇਕਰ ਨਹੀਂ ਰਹਿ ਸਕਦੇ ਹੋ ਤਾਂ ਜਾਕੇ ਸ਼ਾਦੀ ਕਰੋ। ਅੱਛਾ ਸਮਝੋ ਕਿਸੇ ਦੀ ਸਗਾਈ ਹੋਈ ਹੈ। ਰਾਜ਼ੀ ਕਰਨਾ ਹੈ, ਹਰਜ ਥੋੜੀ ਹੀ ਹੈ। ਹਥਿਆਲਾ ਜੱਦ ਬੰਨਦੇ ਹਨ ਤਾਂ ਵੀ ਕਹਿੰਦੇ ਹਨ – ਇਹ ਤੁਹਾਡਾ ਪਤੀ ਗੁਰੂ ਹੈ। ਅੱਛਾ ਉਸ ਸਮੇਂ ਉਨ੍ਹਾਂ ਤੋਂ ਤੁਸੀਂ ਲਿਖਵਾਉਂਦੇ ਜਾਣਾ। ਮੰਨਦੀ ਹੋ ਮੈਂ ਤੁਹਾਡਾ ਗੁਰੂ ਈਸ਼ਵਰ ਹਾਂ, ਲਿਖੋ। ਅੱਛਾ ਹੁਣ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਪਵਿੱਤਰ ਰਹਿਣਾ ਹੈ। ਹਿੰਮਤ ਚਾਹੀਦੀ ਹੈ ਨਾ। ਮੰਜ਼ਿਲ ਬਹੁਤ ਭਾਰੀ ਹੈ। ਦੋਨੋਂ ਇਕੱਠੇ ਕਿਵੇਂ ਰਹਿੰਦੇ ਹਨ, ਇਹ ਸਭ ਨੂੰ ਵਿਖਾਉਣਾ ਹੈ। ਪ੍ਰਾਪਤੀ ਬਹੁਤ ਜਬਰਦਸਤ ਹੈ। ਅੱਗ ਤਾਂ ਲਗਦੀ ਹੈ ਜਦ ਪ੍ਰਾਪਤੀ ਦਾ ਪਤਾ ਨਹੀਂ ਹੈ। ਬਾਪ ਕਹਿੰਦੇ ਹਨ – ਇੰਨੀ ਵੱਡੀ ਪ੍ਰਾਪਤੀ ਹੁੰਦੀ ਹੈ ਤਾਂ ਇੱਕ ਜਨਮ ਪਵਿੱਤਰ ਰਹੋ, ਤਾਂ ਕੀ ਵੱਡੀ ਗੱਲ ਹੈ। ਅਸੀਂ ਤੁਹਾਡਾ ਪਤੀ ਈਸ਼ਵਰ ਹਾਂ। ਸਾਡੀ ਆਗਿਆ ਤੇ ਪਵਿੱਤਰ ਰਹਿਣਾ ਪਵੇਗਾ। ਬਾਪ ਯੁਕਤੀਆਂ ਦੱਸ ਦਿੰਦੇ ਹਨ। ਭਾਰਤ ਵਿੱਚ ਇਹ ਕਾਇਦਾ ਹੈ, ਇਸਤਰੀ ਨੂੰ ਕਹਿੰਦੇ ਹਨ ਤੁਹਾਡਾ ਪਤੀ ਈਸ਼ਵਰ ਹੈ, ਉਨ੍ਹਾਂ ਦੀ ਆਗਿਆ ਤੇ ਚਲਣਾ ਹੈ। ਪਤੀ ਦੇ ਪੈਰ ਦਬਾਉਣਾ ਹੈ ਕਿਓਂਕਿ ਸਮਝਦੇ ਹਨ ਲਕਸ਼ਮੀ ਨੇ ਨਾਰਾਇਣ ਦੇ ਪੈਰ ਦਬਾਏ ਸੀ। ਇਹ ਆਦਤ ਕਿੱਥੋਂ ਨਿਕਲੀ? ਇਨ੍ਹਾਂ ਝੂਠੇ ਚਿੱਤਰਾਂ ਨਾਲ। ਸਤਿਯੁਗ ਵਿੱਚ ਤਾਂ ਇਵੇਂ ਦੀਆਂ ਗੱਲਾਂ ਹੁੰਦੀਆਂ ਨਹੀਂ। ਨਾਰਾਇਣ ਕਦੇ ਥੱਕਦਾ ਹੈ ਕੀ ਜੋ ਲਕਸ਼ਮੀ ਬੈਠ ਪੈਰ ਦਬਾਏਗੀ? ਥਕਾਵਟ ਦੀ ਗੱਲ ਹੋ ਨਾ ਸਕੇ। ਇਹ ਤਾਂ ਦੁੱਖ ਦੀ ਗੱਲ ਹੋ ਜਾਂਦੀ ਹੈ। ਉੱਥੇ ਦੁੱਖ ਕਿਥੋਂ ਤੋਂ ਆਇਆ। ਤਾਂ ਕਿੰਨੀ ਝੂਠੀਆਂ ਗੱਲਾਂ ਲਿਖ ਦਿੱਤੀਆਂ ਹਨ। ਬਾਬਾ ਨੂੰ ਛੋਟੇਪਨ ਤੋਂ ਹੀ ਵੈਰਾਗ ਰਹਿੰਦਾ ਸੀ, ਇਸਲਈ ਭਗਤੀ ਕਰਦੇ ਸੀ।

ਬਾਬਾ ਬੱਚਿਆਂ ਨੂੰ ਯੁਕਤੀ ਬਹੁਤ ਚੰਗੀ ਦੱਸਦੇ ਹਨ। ਕੋਈ ਬੱਚੇ ਨੂੰ ਸੰਬੰਧੀ ਤੰਗ ਕਰਦੇ ਹਨ, ਅੱਛਾ ਸ਼ਾਦੀ ਕਰ ਲੋ। ਇਸਤਰੀ ਤੁਹਾਡੀ ਹੋ ਗਈ। ਫਿਰ ਕੋਈ ਕੁਝ ਕਰ ਨਾ ਸਕੇ। ਆਪਸ ਵਿੱਚ ਮਿਲ ਪਵਿੱਤਰ ਰਹੋ, ਕੰਪੈਨਿਯਨ ਹੋ ਗਏ। ਵਿਲਾਇਤ ਵਿੱਚ ਬੁੱਢੇ ਹੁੰਦੇ ਹਨ ਤਾਂ ਸੰਭਾਲ ਦੇ ਲਈ ਕੰਪੈਇਨਿਯਨ ਰੱਖ ਦਿੰਦੇ ਹਨ। ਸਿਵਿਲ ਮੈਰਿਜ ਕਰਦੇ ਹਨ। ਵਿਕਾਰ ਵਿੱਚ ਨਹੀਂ ਜਾਣਗੇ। ਹੁਣ ਤੁਸੀਂ ਜਾਣਦੇ ਹੋ ਅਸੀਂ ਇੱਕ ਬਾਪ ਦੇ ਬੱਚੇ ਹਾਂ, ਆਪਸ ਵਿੱਚ ਭਰਾ – ਭੈਣ ਹੋ ਗਏ। ਦਾਦੇ ਤੋਂ ਵਰਸਾ ਲੈਂਦੇ ਹਾਂ। ਬਾਪ ਨੂੰ ਬੁਲਾਉਂਦੇ ਵੀ ਪਤਿਤ ਦੁਨੀਆਂ ਵਿੱਚ ਹਨ। ਹੇ ਪਤਿਤ – ਪਾਵਨ ਸਭ ਸਿਤਾਵਾਂ ਦੇ ਰਾਮ। ਮਨੁੱਖ ਰਾਮ – ਰਾਮ ਜੱਪਦੇ ਹਨ ਤਾਂ ਸੀਤਾ ਨੂੰ ਥੋੜੀ ਯਾਦ ਕਰਦੇ ਹਨ। ਉਨ੍ਹਾਂ ਤੋਂ ਵੱਡੀ ਤਾਂ ਲਕਸ਼ਮੀ ਹੈ। ਪਰ ਯਾਦ ਤਾਂ ਇੱਕ ਬਾਪ ਨੂੰ ਕਰਦੇ ਹਨ। ਲਕਸ਼ਮੀ – ਨਾਰਾਇਣ ਨੂੰ ਫਿਰ ਵੀ ਜਾਣਦੇ ਹਨ, ਸ਼ਿਵ ਨੂੰ ਤਾਂ ਕੋਈ ਜਾਣਦੇ ਨਹੀਂ। ਆਤਮਾ ਬਿੰਦੀ ਹੈ ਤਾਂ ਆਤਮਾਵਾਂ ਦਾ ਬਾਪ ਵੀ ਬਿੰਦੀ ਹੋਵੇਗਾ ਨਾ। ਆਤਮਾ ਵਿੱਚ ਸਾਰਾ ਗਿਆਨ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਗਿਆਨ ਦਾ ਸਾਗਰ। ਤੁਸੀਂ ਆਤਮਾ ਵੀ ਗਿਆਨ ਸਾਗਰ ਬਣਦੀ ਹੋ। ਗਿਆਨ ਸਾਗਰ ਬੈਠ ਤੁਸੀਂ ਆਤਮਾਵਾਂ ਨੂੰ ਸਮਝਾਉਂਦੇ ਹਨ। ਆਤਮਾ ਚੇਤੰਨ ਹੈ। ਤੁਹਾਡੀ ਆਤਮਾ ਗਿਆਨ ਦਾ ਸਾਗਰ ਬਣ ਰਹੀ ਹੈ। ਸਾਰੀ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਤੁਹਾਨੂੰ ਹੈ। ਮਿੱਠੇ ਬੱਚਿਆਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ। ਸਾਨੂੰ ਬਾਬਾ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ ਨਾ। ਬੇਹੱਦ ਦਾ ਬਾਪ ਬੇਹੱਦ ਦੇ ਬੱਚਿਆਂ ਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ ਤਾਂ ਬਾਪ ਕਹਿੰਦੇ ਹਨ ਤੁਸੀਂ ਵੀ ਆਪਣੀ ਰਚਨਾ ਨੂੰ ਹੱਥ ਵਿੱਚ ਰੱਖੋ। ਜੇਕਰ ਬੱਚਾ ਤੁਹਾਡੀ ਅਗਿਆ ਨਹੀਂ ਮੰਨਦਾ ਹੈ ਤਾਂ ਬੱਚਾ, ਬੱਚਾ ਨਹੀਂ। ਉਹ ਤਾਂ ਕਪੂਤ ਠਹਿਰਿਆ। ਆਗਿਆਕਾਰੀ, ਫਰਮਾਨਬਰਦਾਰ ਬੱਚਾ ਹੋਵੇ ਤਾਂ ਵਰਸੇ ਦਾ ਹੱਕਦਾਰ ਬਣ ਸਕਦਾ ਹੈ। ਬੇਹੱਦ ਦਾ ਬਾਪ ਵੀ ਕਹਿੰਦੇ ਹਨ ਮੇਰੀ ਸ਼੍ਰੀਮਤ ਤੇ ਚੱਲੋਗੇ ਤਾਂ ਤੁਸੀਂ ਇਵੇਂ ਦੇ ਸ਼੍ਰੇਸ਼ਠ ਬਣੋਗੇ। ਨਹੀਂ ਤਾਂ ਪ੍ਰਜਾ ਵਿੱਚ ਚਲੇ ਜਾਵੋਗੇ। ਬਾਪ ਤੁਹਾਨੂੰ ਨਰ ਤੋਂ ਨਾਰਾਇਣ ਬਣਾਉਣ ਆਏ ਹਨ। ਇਹ ਹੈ ਸੱਚੀ ਸੱਤ – ਨਾਰਾਇਣ ਦੀ ਕਥਾ। ਤੁਸੀਂ ਰਜਾਈ ਪ੍ਰਾਪਤ ਕਰਨ ਆਏ ਹੋ। ਹੁਣ ਮੰਮਾ ਬਾਬਾ ਰਾਜਾ ਰਾਣੀ ਬਣਦੇ ਹਨ ਤਾਂ ਤੁਸੀਂ ਵੀ ਹਿੰਮਤ ਕਰੋ। ਬਾਪ ਤਾਂ ਜਰੂਰ ਆਪ ਸਮਾਨ ਬਣਾਉਣਗੇ। ਪ੍ਰਜਾ ਬਣਨ ਵਿੱਚ ਹੀ ਰਾਜ਼ੀ ਨਹੀਂ ਹੋਣਾ ਚਾਹੀਦਾ ਹੈ। ਪੁਰਸ਼ਾਰਥ ਕਰਨਾ ਹੈ – ਅਸੀਂ ਬਾਪ ਤੋਂ ਪੂਰਾ ਵਰਸਾ ਲਵਾਂਗੇ, ਵਾਰੀ ਜਾਵਾਂਗੇ। ਤੁਸੀਂ ਉਨ੍ਹਾਂ ਨੂੰ ਆਪਣਾ ਵਾਰਿਸ ਬਣਾਓਗੇ ਤਾਂ ਇਹ ਤੁਹਾਨੂੰ 21 ਜਨਮਾਂ ਦੇ ਲਈ ਵਰਸਾ ਦੇਣਗੇ। ਬਾਪ ਬੱਚਿਆਂ ਤੇ ਵਾਰੀ ਜਾਂਦੇ ਹਨ। ਬੱਚੇ ਕਹਿੰਦੇ ਹਨ ਬਾਬਾ ਇਹ ਤਨ – ਮਨ – ਧਨ ਸਭ ਤੁਹਾਡਾ ਹੈ। ਤੁਸੀਂ ਬਾਪ ਵੀ ਹੋ ਤਾਂ ਬੱਚੇ ਵੀ ਹੋ। ਤਵਮੇਵ ਮਾਤਾਸ਼ ਪਿਤਾ ਤਵਮੇਵ। ਇੱਕ ਬਾਪ ਦੀ ਮਹਿਮਾ ਕਿੰਨੀ ਵੱਡੀ ਹੈ। ਦੁਨੀਆਂ ਵਿੱਚ ਇਨ੍ਹਾਂ ਗੱਲਾਂ ਨੂੰ ਕੋਈ ਨਹੀਂ ਜਾਣਦੇ। ਭਾਰਤ ਦੀ ਹੀ ਸਾਰੀ ਗੱਲ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਉਹ ਹੀ 5 ਹਜਾਰ ਵਰ੍ਹੇ ਪਹਿਲੇ ਵਾਲੀ ਲੜਾਈ ਹੈ। ਹੁਣ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ ਵੀ ਤਾਂ ਬੱਚਿਆਂ ਨੂੰ ਹਮੇਸ਼ਾ ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਭਗਵਾਨ ਨੇ ਤੁਹਾਨੂੰ ਏਡਾਪਟ ਕੀਤਾ ਹੈ ਤਾਂ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਬੱਚਿਆਂ ਦਾ ਬਾਪ ਸ਼ਿੰਗਾਰ ਕਰ ਰਹੇ ਹਨ। ਪੜ੍ਹਾਉਂਦੇ ਵੀ ਹਨ – ਬੇਹੱਦ ਦਾ ਬਾਪ, ਗਿਆਨ ਦਾ ਸਾਗਰ ਹੈ। ਸਾਨੂੰ ਸਾਰੀ ਸ੍ਰਿਸ਼ਟੀ ਦੇ ਆਦਿ ਮੁੱਧ ਅੰਤ ਦਾ ਰਾਜ ਸਮਝਾਉਂਦੇ ਹਨ। ਜੋ ਬਾਪ ਨੂੰ ਹੀ ਨਹੀਂ ਜਾਣਦੇ, ਉਹ ਹੈ ਨਾਸਤਿਕ। ਤੁਸੀਂ ਬਾਪ ਅਤੇ ਰਚਨਾ ਨੂੰ ਜਾਣਦੇ ਹੋ, ਤੁਸੀਂ ਹੋ ਆਸਤਿਕ। ਲਕਸ਼ਮੀ – ਨਾਰਾਇਣ ਆਸਤਿਕ ਹੈ ਜਾਂ ਨਾਸਤਿਕ? ਤੁਸੀਂ ਕੀ ਕਹੋਗੇ? ਤੁਸੀਂ ਆਪ ਕਹਿੰਦੇ ਹੋ ਸਤਿਯੁਗ ਵਿੱਚ ਪਰਮਾਤਮਾ ਨੂੰ ਕੋਈ ਯਾਦ ਨਹੀਂ ਕਰਦੇ ਹਨ। ਉੱਥੇ ਹੈ ਸੁੱਖ, ਤਾਂ ਸੁੱਖ ਵਿੱਚ ਪਰਮਾਤਮਾ ਦਾ ਸਿਮਰਨ ਕਰਦੇ ਨਹੀਂ ਕਿਓਂਕਿ ਪਰਮਾਤਮਾ ਨੂੰ ਜਾਣਦੇ ਨਹੀਂ। ਇਸ ਸਮੇਂ ਤੁਸੀਂ ਆਸਤਿਕ ਬਣਕੇ ਵਰਸਾ ਪਾ ਰਹੇ ਹੋ। ਫਿਰ ਉੱਥੇ ਯਾਦ ਹੀ ਨਹੀਂ ਕਰਦੇ ਹੋ। ਇੱਥੇ ਯਾਦ ਕਰਦੇ ਹਨ ਪਰ ਉਨ੍ਹਾਂ ਨੂੰ ਜਾਣਦੇ ਨਹੀਂ ਹੈ ਇਸਲਈ ਨਾਸਤਿਕ ਕਿਹਾ ਜਾਂਦਾ ਹੈ। ਉੱਥੇ ਜਾਣਦੇ ਵੀ ਨਹੀਂ ਤਾਂ ਯਾਦ ਵੀ ਨਹੀਂ ਕਰਦੇ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੋਵੇਗਾ ਕਿ ਇਹ ਵਰਸਾ ਸਾਨੂੰ ਸ਼ਿਵਬਾਬਾ ਤੋਂ ਮਿਲਿਆ ਹੈ। ਪਰ ਉਨ੍ਹਾਂ ਨੂੰ ਨਾਸਤਿਕ ਨਹੀਂ ਕਹਾਂਗੇ ਕਿਓਂਕਿ ਪਾਵਨ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼੍ਰੀਮਤ ਤੇ ਚੱਲਣ ਦੀ ਪੂਰੀ – ਪੂਰੀ ਹਿੰਮਤ ਰੱਖਣੀ ਹੈ। ਕਿਸੀ ਵੀ ਗੱਲ ਵਿੱਚ ਡਰਨਾ ਅਤੇ ਰੰਜ(ਨਾਰਾਜ)ਨਹੀਂ ਹੋਣਾ ਹੈ।

2. ਆਪਣੀ ਰਚਨਾ ਆਪਣੇ ਹੱਥ ਵਿੱਚ ਰੱਖਣੀ ਹੈ। ਉਨ੍ਹਾਂਨੂੰ ਵਿਕਾਰਾਂ ਤੋਂ ਬਚਾਉਣਾ ਹੈ। ਪਾਵਨ ਬਣਨ ਦੀ ਰਾਏ ਦੇਣੀ ਹੈ।

ਵਰਦਾਨ:-

ਜਿਵੇਂ ਕੋਈ ਦੀ ਅਮਾਨਤ ਹੁੰਦੀ ਹੈ ਤਾਂ ਅਮਾਨਤ ਵਿੱਚ ਅਪਣਾਪਨ ਨਹੀਂ ਹੁੰਦਾ, ਮਮਤਾ ਵੀ ਨਹੀਂ ਹੁੰਦੀ ਹੈ। ਤਾਂ ਇਹ ਸ਼ਰੀਰ ਵੀ ਈਸ਼ਵਰੀ ਸੇਵਾ ਦੇ ਲਈ ਇੱਕ ਅਮਾਨਤ ਹੈ। ਇਹ ਅਮਾਨਤ ਰੂਹਾਨੀ ਬਾਪ ਨੇ ਦਿੱਤੀ ਹੈ ਤਾਂ ਜਰੂਰ ਰੂਹਾਨੀ ਬਾਪ ਦੀ ਯਾਦ ਰਹੇਗੀ। ਅਮਾਨਤ ਸਮਝਣ ਨਾਲ ਰੂਹਾਨੀਯਤ ਆਵੇਗੀ, ਆਪਣੇਪਨ ਦੀ ਮਮਤਾ ਨਹੀਂ ਰਹੇਗੀ। ਇਹ ਹੀ ਸਹਿਜ ਉਪਾਏ ਹੈ ਨਿਰੰਤਰ ਯੋਗੀ, ਨਸ਼ਟਾਮੋਹਾ ਬਣਨ ਦਾ। ਤਾਂ ਹੁਣ ਰੂਹਾਨੀਯਤ ਦੀ ਸਥਿਤੀ ਨੂੰ ਪ੍ਰਤਿਅਕਸ਼ ਕਰੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top