06 October 2021 PUNJABI Murli Today | Brahma Kumaris
Read and Listen today’s Gyan Murli in Punjabi
5 October 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ:- ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦੇ ਵੈਰਾਗੀ ਬਣੋ ਕਿਓਂਕਿ ਬਾਪ ਤੁਹਾਡੇ ਲਈ ਨਵਾਂ ਸ੍ਵਰਗ ਰੂਪੀ ਘਰ ਬਣਾ ਰਹੇ ਹਨ।"
ਪ੍ਰਸ਼ਨ: -
ਇਸ ਅਵਿਨਾਸ਼ੀ ਰੁਦ੍ਰ ਯੱਗ ਵਿੱਚ ਕਿਹੜੀਆਂ – ਕਿਹੜੀਆਂ ਗੱਲਾਂ ਦੇ ਕਾਰਨ ਹੀ ਵਿਘਨ ਪੈਂਦੇ ਹਨ?
ਉੱਤਰ:-
ਇਹ ਸ਼ਿਵਬਾਬਾ ਦਾ ਰਚਿਆ ਹੋਇਆ ਅਵਿਨਾਸ਼ੀ ਰੁਦ੍ਰ ਯੱਗ ਹੈ, ਇਸ ਵਿੱਚ ਤੁਸੀਂ ਮਨੁੱਖ ਤੋਂ ਦੇਵਤਾ ਬਣਨ ਦੇ ਲਈ ਪਵਿੱਤਰ ਬਣਦੇ ਹੋ, ਭਗਤੀ ਆਦਿ ਛੱਡਦੇ ਹੋ ਇਸ ਕਾਰਨ ਵਿਘਨ ਪੈਂਦੇ ਹਨ। ਲੋਕ ਕਹਿੰਦੇ ਹਨ – ਸ਼ਾਂਤੀ ਹੋਵੇ, ਵਿਨਾਸ਼ ਨਾ ਹੋਵੇ ਅਤੇ ਬਾਪ ਨੇ ਇਹ ਰੁਦ੍ਰ ਗਿਆਨ ਯੱਗ ਰਚਿਆ ਹੀ ਹੈ ਪੁਰਾਣੀ ਦੁਨੀਆਂ ਦੇ ਵਿਨਾਸ਼ ਦੇ ਲਈ। ਇਸ ਦੇ ਬਾਦ ਹੀ ਸ਼ਾਂਤੀ ਦੀ ਦੁਨੀਆਂ ਆਵੇਗੀ।
ਓਮ ਸ਼ਾਂਤੀ। ਓਮ ਸ਼ਾਂਤੀ ਦਾ ਅਰਥ ਬਾਪ ਨੇ ਬੱਚਿਆਂ ਨੂੰ ਸਮਝਾਇਆ ਹੈ। ਅਹਿਮ ਆਤਮਾ ਦਾ ਸਵਧਰ੍ਮ ਹੈ ਸ਼ਾਂਤ। ਸ਼ਾਂਤੀਧਾਮ ਵਿੱਚ ਜਾਣ ਦੇ ਲਈ ਕੋਈ ਪੁਰਸ਼ਾਰਥ ਨਹੀਂ ਕਰਨਾ ਪੈਂਦਾ ਹੈ। ਆਤਮਾ ਆਪ ਸ਼ਾਂਤ ਸਵਰੂਪ, ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹੈ। ਇੱਥੇ ਥੋੜੇ ਸਮੇਂ ਦੇ ਲਈ ਸ਼ਾਂਤ ਰਹਿ ਸਕਦੇ ਹਨ। ਆਤਮਾ ਕਹਿੰਦੀ ਹੈ ਮੇਰੀ ਕਰਮਿੰਦਰੀਆਂ ਦਾ ਵਾਜਾ ਥੱਕ ਗਿਆ ਹੈ। ਮੈਂ ਆਪਣੇ ਸਵਧਰ੍ਮ ਵਿੱਚ ਟਿਕ ਜਾਂਦਾ ਹਾਂ, ਸ਼ਰੀਰ ਤੋਂ ਵੱਖ ਹੋ ਜਾਂਦਾ ਹਾਂ। ਪਰ ਕਰਮ ਤਾਂ ਕਰਨਾ ਹੀ ਹੈ। ਸ਼ਾਂਤੀ ਵਿੱਚ ਕਿੱਥੇ ਤੱਕ ਬੈਠੇ ਰਹੋਗੇ। ਆਤਮਾ ਕਹਿੰਦੀ ਹੈ – ਮੈਂ ਸ਼ਾਂਤੀਦੇਸ਼ ਦੀ ਰਹਿਵਾਸੀ ਹਾਂ। ਸਿਰਫ ਇੱਥੇ ਸ਼ਰੀਰ ਵਿੱਚ ਆਉਣ ਨਾਲ ਮੈਂ ਟਾਕੀ ਬਣਿਆ ਹਾਂ। ਅਹਿਮ ਆਤਮਾ ਮਮ ਸ਼ਰੀਰ ਹੈ। ਆਤਮਾ ਹੀ ਪਤਿਤ ਅਤੇ ਪਾਵਨ ਬਣਦੀ ਹੈ। ਆਤਮਾ ਪਤਿਤ ਬਣਦੀ ਹੈ ਤਾਂ ਸ਼ਰੀਰ ਵੀ ਪਤਿਤ ਬਣਦਾ ਹੈ ਕਿਓਂਕਿ ਸਤਿਯੁਗ ਵਿੱਚ 5 ਤਤ੍ਵ ਵੀ ਸਤੋਪ੍ਰਧਾਨ ਹੁੰਦੇ ਹਨ। ਇੱਥੇ 5 ਤਤ੍ਵ ਤਮੋਪ੍ਰਧਾਨ ਹਨ। ਸੋਨੇ ਵਿੱਚ ਖਾਦ ਪੈਣ ਨਾਲ ਸੋਨਾ ਪਤਿਤ ਬਣ ਜਾਂਦਾ ਹੈ। ਫਿਰ ਉਨ੍ਹਾਂ ਨੂੰ ਸਾਫ ਕਰਨ ਦੇ ਲਈ ਅੱਗ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਨੂੰ ਯੋਗ ਅਗਨੀ ਨਹੀਂ ਕਿਹਾ ਜਾਂਦਾ ਹੈ। ਯੋਗ ਅਗਨੀ ਵੀ ਹੈ, ਜਿਸ ਤੋਂ ਪਾਪ ਜਲਦੇ ਹਨ। ਆਤਮਾ ਨੂੰ ਪਤਿਤ ਤੋਂ ਪਾਵਨ ਬਣਾਉਣ ਵਾਲਾ ਪਰਮਾਤਮਾ ਹੈ। ਨਾਮ ਹੀ ਇੱਕ ਦਾ ਹੈ। ਬੁਲਾਉਂਦੇ ਹਨ ਹੇ ਪਤਿਤ – ਪਾਵਨ ਆਓ। ਡਰਾਮਾ ਪਲਾਨ ਅਨੁਸਾਰ ਸਭ ਨੂੰ ਪਤਿਤ ਤਮੋਪ੍ਰਧਾਨ ਬਣਨਾ ਹੀ ਹੈ। ਇਹ ਝਾੜ ਹੈ ਨਾ। ਉਸ ਝਾੜ ਦਾ ਬੀਜ ਥੱਲੇ ਰਹਿੰਦਾ ਹੈ, ਇਨ੍ਹਾਂ ਦਾ ਬੀਜ ਉੱਪਰ ਵਿੱਚ ਹੈ। ਬਾਪ ਨੂੰ ਜਦ ਬੁਲਾਉਂਦੇ ਹਨ ਤਾਂ ਬੁੱਧੀ ਉੱਪਰ ਚਲੀ ਜਾਂਦੀ ਹੈ। ਜਿਸ ਤੋਂ ਤੁਸੀਂ ਵਰਸਾ ਲੈ ਰਹੇ ਹੋ ਉਹ ਹੁਣ ਥੱਲੇ ਆਇਆ ਹੋਇਆ ਹੈ। ਕਹਿੰਦੇ ਹਨ ਮੈਨੂੰ ਆਉਣਾ ਪੈਂਦਾ ਹੈ। ਮੇਰਾ ਜੋ ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ, ਇਹ ਕਈ ਵੈਰਾਇਟੀ ਧਰਮਾਂ ਦਾ ਹੈ। ਹੁਣ ਉਹ ਤਮੋਪ੍ਰਧਾਨ ਪਤਿਤ ਜੜਜੜੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ – ਸਤਿਯੁਗ ਵਿੱਚ ਪਹਿਲੇ – ਪਹਿਲੇ ਹੁੰਦੇ ਹਨ ਦੇਵੀ – ਦੇਵਤਾ। ਹੁਣ ਕਲਯੁਗ ਵਿੱਚ ਹਨ ਅਸੁਰ। ਬਾਕੀ ਅਸੁਰ ਅਤੇ ਦੇਵਤਾਵਾਂ ਦੀ ਲੜਾਈ ਲੱਗੀ ਨਹੀਂ। ਤੁਸੀਂ ਇਨ੍ਹਾਂ ਆਸੁਰੀ 5 ਵਿਕਾਰਾਂ ਤੇ ਯੋਗਬਲ ਨਾਲ ਜਿੱਤ ਪਾਉਂਦੇ ਹੋ। ਬਾਕੀ ਕੋਈ ਹਿੰਸਕ ਲੜਾਈ ਦੀ ਗੱਲ ਨਹੀਂ ਹੈ। ਤੁਸੀਂ ਕੋਈ ਵੀ ਪ੍ਰਕਾਰ ਦੀ ਹਿੰਸਾ ਨਹੀਂ ਕਰਦੇ ਹੋ। ਤੁਸੀਂ ਕਿਸੇ ਨੂੰ ਹੱਥ ਵੀ ਨਹੀਂ ਲਗਾਓਗੇ। ਤੁਸੀਂ ਡਬਲ ਅਹਿੰਸਕ ਹੋ। ਕਾਮ ਕਟਾਰੀ ਚਲਾਉਣਾ, ਇਹ ਤਾਂ ਸਭ ਤੋਂ ਵੱਡਾ ਪਾਪ ਹੈ। ਬਾਪ ਕਹਿੰਦੇ ਹਨ – ਇਹ ਕਾਮ ਕਟਾਰੀ ਆਦਿ – ਮੱਧ – ਅੰਤ ਦੁੱਖ ਦਿੰਦੀ ਹੈ। ਵਿਕਾਰ ਵਿੱਚ ਨਹੀਂ ਜਾਣਾ ਹੈ। ਦੇਵਤਾਵਾਂ ਦੇ ਅੱਗੇ ਮਹਿਮਾ ਗਾਉਂਦੇ ਹਨ – ਤੁਸੀਂ ਸਰਵਗੁਣ ਸੰਪਨ, ਸੰਪੂਰਨ ਨਿਰਵਿਕਾਰੀ। ਆਤਮਾ ਇਨ੍ਹਾਂ ਆਰਗਨਸ ਦਵਾਰਾ ਜਾਣਦੀ ਹੈ। ਕਹਿੰਦੇ ਹਨ ਕਿ ਅਸੀਂ ਪਤਿਤ ਬਣ ਗਏ ਹਾਂ ਤਾਂ ਜਰੂਰ ਕਦੇ ਪਾਵਨ ਸੀ, ਜੋ ਕਹਿੰਦੇ ਹਨ ਅਸੀਂ ਪਤਿਤ ਬਣੇ ਹਾਂ। ਬੁਲਾਉਂਦੇ ਵੀ ਹਨ ਹੇ ਪਤਿਤ – ਪਾਵਨ ਆਓ। ਜਦੋਂ ਪਾਵਨ ਹਨ ਉਦੋਂ ਕੋਈ ਬੁਲਾਉਂਦੇ ਹੀ ਨਹੀਂ। ਉਨ੍ਹਾਂ ਨੂੰ ਸ੍ਵਰਗ ਕਿਹਾ ਜਾਂਦਾ ਹੈ। ਇੱਥੇ ਤਾਂ ਸਾਧੂ – ਸੰਤ ਆਦਿ ਕਿੰਨੀ ਧੁੰਨ ਲਗਾਉਂਦੇ ਹਨ ਪਤਿਤ – ਪਾਵਨ ਸੀਤਾਰਾਮ… ਜਿੱਥੇ ਵੀ ਜਾਓ ਗਾਉਂਦੇ ਰਹਿੰਦੇ ਹਨ। ਬਾਪ ਸਮਝਾਉਂਦੇ ਹਨ ਕਿ ਸਾਰੀ ਦੁਨੀਆਂ ਪਤਿਤ ਹੈ। ਰਾਵਣ ਰਾਜ ਹੈ ਨਾ, ਰਾਵਣ ਨੂੰ ਸਾੜਦੇ ਹਨ। ਪਰ ਉਨ੍ਹਾਂ ਦਾ ਰਾਜ ਕਦੋਂ ਤੋਂ ਹੋਇਆ, ਕਿਸੇ ਨੂੰ ਪਤਾ ਨਹੀਂ ਹੈ। ਢੇਰ ਦੀ ਢੇਰ ਭਗਤੀ ਮਾਰਗ ਦੀ ਸਮੱਗਰੀ ਹੈ। ਕੋਈ ਕੀ ਕਰਦੇ, ਕੋਈ ਕੀ ਕਰਦੇ। ਸੰਨਿਆਸੀ ਵੀ ਕਿੰਨੇ ਯੋਗ ਸਿਖਾਉਂਦੇ ਹਨ। ਅਸਲ ਵਿੱਚ ਯੋਗ ਕਿਸ ਨੂੰ ਕਿਹਾ ਜਾਂਦਾ ਹੈ – ਇਹ ਕੋਈ ਨੂੰ ਪਤਾ ਨਹੀਂ ਹੈ। ਇਹ ਵੀ ਕਿਸੇ ਦਾ ਦੋਸ਼ ਨਹੀਂ ਹੈ। ਇਹ ਡਰਾਮਾ ਬਣਿਆ ਬਣਾਇਆ ਹੈ। ਜਦੋਂ ਤੱਕ ਮੈਂ ਨਾ ਆਵਾਂ, ਇਨ੍ਹਾਂ ਨੂੰ ਆਪਣਾ ਪਾਰ੍ਟ ਵਜਾਉਣਾ ਹੈ। ਗਿਆਨ ਅਤੇ ਭਗਤੀ, ਗਿਆਨ ਹੈ ਦਿਨ ਸਤਿਯੁਗ ਤ੍ਰੇਤਾ, ਭਗਤੀ ਹੈ ਰਾਤ ਦਵਾਪਰ ਕਲਯੁਗ ਫਿਰ ਹੈ ਵੈਰਾਗ। ਪੁਰਾਣੀ ਦੁਨੀਆਂ ਤੋਂ ਵੈਰਾਗ। ਇਹ ਹੈ ਬੇਹੱਦ ਦਾ ਵੈਰਾਗ। ਉਨ੍ਹਾਂ ਦਾ ਹੈ ਹੱਦ ਦਾ ਵੈਰਾਗ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਹੁਣ ਖਤਮ ਹੋਣ ਵਾਲੀ ਹੈ। ਨਵਾਂ ਘਰ ਬਣਾਉਂਦੇ ਹਨ ਤਾਂ ਪੁਰਾਣੇ ਤੋਂ ਵੈਰਾਗ ਹੋ ਜਾਂਦਾ ਹੈ।
ਵੇਖੋ, ਬੇਹੱਦ ਦਾ ਬਾਪ ਕਿਵੇਂ ਦਾ ਹੈ! ਤੁਹਾਨੂੰ ਸ੍ਵਰਗ ਰੂਪੀ ਘਰ ਬਣਾਕੇ ਦਿੰਦਾ ਹੈ। ਸ੍ਵਰਗ ਹੈ ਨਵੀਂ ਦੁਨੀਆਂ। ਨਰਕ ਹੈ ਪੁਰਾਣੀ ਦੁਨੀਆਂ। ਨਵੀਂ ਸੋ ਪੁਰਾਣੀ ਸੋ ਫਿਰ ਨਵੀਂ ਬਣਦੀ ਹੈ। ਨਵੀਂ ਦੁਨੀਆਂ ਦੀ ਉਮਰ ਕਿੰਨੀ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਹੁਣ ਪੁਰਾਣੀ ਦੁਨੀਆਂ ਵਿੱਚ ਰਹਿਕੇ ਅਸੀਂ ਨਵੀਂ ਬਣਾਉਂਦੇ ਹਾਂ। ਪੁਰਾਣੇ ਕਬਰਿਸਤਾਨ ਤੇ ਅਸੀਂ ਪਰੀਸਤਾਨ ਬਣਾਵਾਂਗੇ। ਇਹ ਜਮੁਨਾ ਦਾ ਕੰਠਾ ਹੋਵੇਗਾ, ਇਸ ਤੇ ਮਹਿਲ ਬਣਨਗੇ। ਇਹ ਹੀ ਦਿੱਲੀ ਜਮੁਨਾ ਨਦੀ ਤੇ ਹੋਵੇਗੀ। ਬਾਕੀ ਇਹ ਜੋ ਵਿਖਾਉਂਦੇ ਹਨ – ਪਾਂਡਵਾਂ ਦੇ ਕਿਲੇ ਸਨ। ਇਹ ਸਭ ਡਰਾਮਾ ਪਲਾਨ ਅਨੁਸਾਰ ਜਰੂਰ ਫਿਰ ਵੀ ਬਣਨਗੇ। ਜਿਵੇਂ ਤੁਸੀਂ ਯੱਗ ਤਪ ਦਾਨ ਕਰਦੇ ਹੋਵੋਗੇ, ਇਹ ਫਿਰ ਵੀ ਕਰਨਾ ਹੋਵੇਗਾ। ਪਹਿਲੇ ਸ਼ਿਵ ਦੀ ਭਗਤੀ ਕਰਦੇ ਹੋ। ਫਸਟਕਲਾਸ ਮੰਦਿਰ ਬਣਾਉਂਦੇ ਹੋ। ਉਨ੍ਹਾਂ ਨੂੰ ਅਵਿੱਭਚਾਰੀ ਭਗਤੀ ਕਿਹਾ ਜਾਂਦਾ ਹੈ। ਹੁਣ ਤੁਸੀਂ ਗਿਆਨ ਮਾਰਗ ਵਿੱਚ ਹੋ। ਇਹ ਹੈ ਅਵਿੱਭਚਾਰੀ ਗਿਆਨ। ਇੱਕ ਹੀ ਸ਼ਿਵਬਾਬਾ ਤੋਂ ਤੁਸੀਂ ਸੁਣਦੇ ਹੋ ਜਿਸ ਦੀ ਪਹਿਲੇ ਤੁਸੀਂ ਭਗਤੀ ਕੀਤੀ, ਉਸ ਸਮੇਂ ਕੋਈ ਹੋਰ ਧਰਮ ਹੁੰਦੇ ਨਹੀਂ। ਉਸ ਸਮੇਂ ਤੁਸੀਂ ਬਹੁਤ ਸੁਖੀ ਰਹਿੰਦੇ ਹੋ। ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਨਾਮ ਲੈਣ ਨਾਲ ਮੂੰਹ ਮਿੱਠਾ ਹੋ ਜਾਂਦਾ ਹੈ। ਤੁਸੀਂ ਇੱਕ ਬਾਪ ਤੋਂ ਹੀ ਗਿਆਨ ਸੁਣਦੇ ਹੋ। ਬਾਪ ਕਹਿੰਦੇ ਹਨ ਹੋਰ ਕਿਸੇ ਤੋਂ ਤੁਸੀਂ ਨਹੀਂ ਸੁਣੋ। ਇਹ ਹੈ ਤੁਹਾਡਾ ਅਵਿੱਭਚਾਰੀ ਗਿਆਨ। ਬੇਹੱਦ ਬਾਪ ਦੇ ਤੁਸੀਂ ਬਣੇ ਹੋ। ਬਾਪ ਤੋਂ ਹੀ ਵਰਸਾ ਮਿਲੇਗਾ। ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਥੋੜੇ ਸਮੇਂ ਦੇ ਲਈ ਸਾਕਾਰ ਵਿੱਚ ਆਇਆ ਹੋਇਆ ਹੈ। ਕਹਿੰਦੇ ਹਨ ਮੈਨੂੰ ਤੁਸੀਂ ਬੱਚਿਆਂ ਨੂੰ ਹੀ ਗਿਆਨ ਦੇਣਾ ਹੈ। ਮੇਰਾ ਇਹ ਸਥਾਈ ਸ਼ਰੀਰ ਨਹੀਂ ਹੈ, ਮੈਂ ਇਸ ਵਿੱਚ ਪ੍ਰਵੇਸ਼ ਕਰਦਾ ਹਾਂ। ਸ਼ਿਵ ਜਯੰਤੀ ਤੋਂ ਫਿਰ ਝੱਟ ਗੀਤਾ ਜਯੰਤੀ ਹੋ ਜਾਂਦੀ ਹੈ। ਉਨ੍ਹਾਂ ਤੋਂ ਗਿਆਨ ਸ਼ੁਰੂ ਕਰ ਦਿੰਦੇ ਹਨ। ਇਹ ਰੂਹਾਨੀ ਵਿੱਦਿਆ ਸੁਪ੍ਰੀਮ ਰੂਹ ਦੇ ਰਹੇ ਹਨ। ਪਾਣੀ ਦੀ ਗੱਲ ਨਹੀਂ। ਪਾਣੀ ਨੂੰ ਥੋੜੀ ਗਿਆਨ ਕਹਾਂਗੇ। ਪਤਿਤ ਤੋਂ ਪਾਵਨ, ਗਿਆਨ ਨਾਲ ਬਣਨਗੇ। ਪਾਣੀ ਨਾਲ ਥੋੜੀ ਪਾਵਨ ਬਣਨਗੇ। ਨਦੀਆਂ ਤਾਂ ਸਾਰੀ ਦੁਨੀਆਂ ਵਿੱਚ ਹਨ ਹੀ। ਇਹ ਤਾਂ ਗਿਆਨ ਸਾਗਰ ਬਾਪ ਆਉਂਦੇ ਹਨ, ਇਸ ਵਿੱਚ ਪ੍ਰਵੇਸ਼ ਕਰ ਨਾਲੇਜ ਸੁਣਾਉਂਦੇ ਹਨ। ਇੱਥੇ ਗਊ ਮੁੱਖ ਤੇ ਜਾਂਦੇ ਹਨ। ਅਸਲ ਵਿੱਚ ਗਊ ਮੁੱਖ ਤੁਸੀਂ ਚੈਤੰਨ ਵਿੱਚ ਹੋ। ਤੁਹਾਡੇ ਮੂੰਹ ਤੋਂ ਹੀ ਅੰਮ੍ਰਿਤ ਨਿਕਲਦਾ ਹੈ । ਗਊ ਤੋਂ ਤਾਂ ਦੁੱਧ ਮਿਲਦਾ ਹੈ। ਪਾਣੀ ਦੀ ਤਾਂ ਗੱਲ ਹੀ ਨਹੀਂ, ਇਹ ਸਭ ਕੁਝ ਬਾਪ ਬੈਠ ਸਮਝਾਉਂਦੇ ਹਨ। ਜੋ ਸਭ ਦਾ ਸਦਗਤੀ ਦਾਤਾ ਹੈ। ਹੁਣ ਸਾਰੇ ਦੁਰਗਤੀ ਵਿੱਚ ਪਏ ਹਨ। ਅੱਗੇ ਤੁਸੀਂ ਨਹੀਂ ਜਾਣਦੇ ਸੀ ਕਿ ਰਾਵਣ ਨੂੰ ਕਿਓਂ ਸਾੜਦੇ ਹਨ। ਹੁਣ ਤੁਸੀਂ ਜਾਣਦੇ ਹੋ ਬੇਹੱਦ ਦਾ ਦੁਸ਼ਹਿਰਾ ਹੋਣ ਵਾਲਾ ਹੈ। ਇਹ ਸਾਰੀ ਦੁਨੀਆਂ ਬੇਟ (ਟਾਪੂ) ਹੈ। ਰਾਵਣ ਦਾ ਰਾਜ ਸਾਰੀ ਸ੍ਰਿਸ਼ਟੀ ਤੇ ਹੈ। ਜੋ ਸ਼ਾਸਤਰਾਂ ਵਿੱਚ ਹੈ ਬੰਦਰ ਸੈਨਾ ਸੀ, ਬੰਦਰਾਂ ਨੇ ਪੁਲ ਬਣਾਈ… ਇਹ ਸਭ ਹੈ ਦੰਤਕਥਾਵਾਂ। ਭਗਤੀ ਆਦਿ ਚਲਦੀ ਹੈ, ਪਹਿਲੇ ਹੁੰਦੀ ਹੈ ਅਵਿੱਭਚਾਰੀ ਭਗਤੀ, ਫਿਰ ਵਿਅਭਚਾਰੀ ਭਗਤੀ। ਦੁਸ਼ਹਿਰਾ, ਰਾਖੀ ਬੰਧਨ ਸਭ ਹੁਣ ਦੇ ਹੀ ਤਿਓਹਾਰ ਹਨ। ਸ਼ਿਵ ਜਯੰਤੀ ਦੇ ਬਾਦ ਹੁੰਦੀ ਹੈ ਕ੍ਰਿਸ਼ਨ ਜਯੰਤੀ। ਹੁਣ ਕ੍ਰਿਸ਼ਨਪੁਰੀ ਸਥਾਪਨ ਹੋ ਰਹੀ ਹੈ। ਅੱਜ ਹੈ ਕੰਸਪੁਰੀ ਕਲ ਹੋਵੇਗੀ ਕ੍ਰਿਸ਼ਨਪੁਰੀ। ਕੰਸ ਆਸੁਰੀ ਸੰਪਰਦਾਏ ਨੂੰ ਕਿਹਾ ਜਾਂਦਾ ਹੈ। ਪਾਂਡਵ ਅਤੇ ਕੌਰਵਾਂ ਦੀ ਲੜਾਈ ਹੈ ਨਹੀਂ। ਕ੍ਰਿਸ਼ਨ ਦਾ ਜਨਮ ਹੈ ਸਤਿਯੁਗ ਵਿੱਚ, ਉਹ ਹੈ ਫਸਟ ਪ੍ਰਿੰਸ। ਸਕੂਲ ਵਿੱਚ ਪੜ੍ਹਨ ਜਾਂਦਾ ਹੈ। ਜਦੋਂ ਵੱਡਾ ਹੁੰਦਾ ਹੈ ਤਾਂ ਰਾਜਗੱਦੀ ਤੇ ਬੈਠਦਾ ਹੈ। ਮਹਿਮਾ ਸਾਰੀ ਸ਼ਿਵਬਾਬਾ ਦੀ ਹੈ, ਜੋ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਬਾਕੀ ਇਹ ਰਾਸ ਲੀਲਾ ਆਦਿ ਇਹ ਤਾਂ ਆਪਸ ਵਿੱਚ ਖੁਸ਼ੀ ਮਨਾਉਂਦੇ ਹੋਣਗੇ। ਬਾਕੀ ਕ੍ਰਿਸ਼ਨ ਕਿਸੇ ਨੂੰ ਗਿਆਨ ਸੁਣਾਏ, ਇਹ ਕਿਵੇਂ ਹੋ ਸਕਦਾ ਹੈ। ਬਾਬਾ ਕਹਿੰਦੇ ਹਨ – ਕਿਸੇ ਨੂੰ ਮਨਾ ਨਹੀਂ ਕਰਨੀ ਹੈ ਕਿ ਭਗਤੀ ਨਹੀਂ ਕਰੋ। ਆਪੇ ਹੀ ਛੁੱਟ ਜਾਂਦੀ ਹੈ। ਭਗਤੀ ਛੱਡਦੇ ਹਨ, ਵਿਕਾਰ ਛੱਡਦੇ ਹਨ, ਇਸ ਤੇ ਹੀ ਹੰਗਾਮਾ ਹੁੰਦਾ ਹੈ। ਬਾਬਾ ਨੇ ਕਿਹਾ ਹੈ ਮੈਂ ਰੁਦ੍ਰ ਯੱਗ ਰਚਦਾ ਹਾਂ, ਇਸ ਵਿੱਚ ਆਸੁਰੀ ਸੰਪਰਦਾਏ ਦੇ ਵਿਘਨ ਪੈਂਦੇ ਹਨ। ਇਹ ਹੈ ਸ਼ਿਵਬਾਬਾ ਦਾ ਬੇਹੱਦ ਦਾ ਯੱਗ, ਜਿਸ ਨਾਲ ਮਨੁੱਖ ਤੋਂ ਦੇਵਤਾ ਬਣਦੇ ਹਨ। ਗਾਇਆ ਹੋਇਆ ਹੈ ਗਿਆਨ ਯੱਗ ਤੋਂ ਵਿਨਾਸ਼ ਜਵਾਲਾ ਪ੍ਰਗਟ ਹੋਈ। ਜੱਦ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇ – ਉਦੋਂ ਤੁਸੀਂ ਨਵੀਂ ਦੁਨੀਆਂ ਵਿੱਚ ਰਾਜ ਕਰੋਗੇ। ਲੋਕ ਕਹਿੰਦੇ ਹਨ ਅਸੀਂ ਕਹਿੰਦੇ ਸ਼ਾਂਤੀ ਹੋਵੇ, ਇਹ ਬੀ. ਕੇ. ਕਹਿੰਦੇ ਵਿਨਾਸ਼ ਹੋਵੇ। ਗਿਆਨ ਨਾ ਸਮਝਣ ਦੇ ਕਾਰਨ ਇਵੇਂ ਬੋਲਦੇ ਹਨ। ਬਾਪ ਸਮਝਾਉਂਦੇ ਹਨ – ਇਹ ਸਾਰੀ ਪੁਰਾਣੀ ਦੁਨੀਆਂ ਇਸ ਗਿਆਨ ਯੱਗ ਵਿੱਚ ਸਵਾਹਾ ਹੋ ਜਾਵੇਗੀ। ਪੁਰਾਣੀ ਦੁਨੀਆਂ ਨੂੰ ਅੱਗ ਲੱਗਣ ਵਾਲੀ ਹੈ। ਨੈਚੁਰਲ ਕਲੈਮੀਟੀਜ਼ ਆਏਗੀ, ਸਰਸੋਂ ਮਾਫਿਕ ਸਭ ਪਿਸ ਕੇ ਖਤਮ ਹੋ ਜਾਣਗੇ । ਬਾਕੀ ਕੁਝ ਆਤਮਾਵਾਂ ਬਚ ਜਾਣਗੀਆਂ। ਆਤਮਾ ਤਾਂ ਅਵਿਨਾਸ਼ੀ ਹੈ। ਹੁਣ ਬੇਹੱਦ ਦਾ ਹੋਲਿਕਾ ਹੋਣੀ ਹੈ, ਜਿਸ ਵਿੱਚ ਸ਼ਰੀਰ ਸਭ ਖਤਮ ਹੋ ਜਾਣਗੇ। ਬਾਕੀ ਆਤਮਾਵਾਂ ਪਵਿੱਤਰ ਬਣਕੇ ਚਲੀਆਂ ਜਾਣਗੀਆਂ। ਅੱਗ ਵਿੱਚ ਚੀਜ਼ ਸ਼ੁੱਧ ਹੁੰਦੀ ਹੈ। ਹਵਨ ਕਰਦੇ ਹਨ, ਸ਼ੁੱਧਤਾ ਦੇ ਲਈ। ਉਹ ਸਭ ਹੈ ਜਿਸਮਾਨੀ ਗੱਲਾਂ। ਹੁਣ ਸਾਰੀ ਦੁਨੀਆਂ ਸਵਾਹਾ ਹੋਣ ਵਾਲੀ ਹੈ। ਵਿਨਾਸ਼ ਦੇ ਪਹਿਲੇ ਜਰੂਰ ਸਥਾਪਨਾ ਹੋਣੀ ਚਾਹੀਦੀ ਹੈ। ਕਿਸੇ ਨੂੰ ਸਮਝਾਵੋ – ਪਹਿਲੇ ਸਥਾਪਨਾ ਫਿਰ ਵਿਨਾਸ਼। ਬ੍ਰਹਮਾ ਦਵਾਰਾ ਸਥਾਪਨਾ। ਪ੍ਰਜਾਪਿਤਾ ਮਸ਼ਹੂਰ ਹੈ ਆਦਿ ਦੇਵ, ਆਦਿ ਦੇਵੀ… ਜਗਤ ਅੰਬਾ ਦੇ ਲੱਖਾਂ ਮੰਦਿਰ ਹਨ। ਕਿੰਨੇ ਮੇਲੇ ਲੱਗਦੇ ਹਨ। ਤੁਸੀਂ ਹੋ ਜਗਤ ਅੰਬਾ ਦੇ ਬੱਚੇ ਗਿਆਨ – ਗਿਆਨੇਸ਼੍ਵਰੀ, ਫਿਰ ਬਣੋਗੀ ਰਾਜ – ਰਾਜੇਸ਼੍ਵਰੀ। ਤੁਸੀਂ ਬਹੁਤ ਧਨਵਾਨ ਬਣਦੇ ਹੋ। ਫਿਰ ਭਗਤੀ ਮਾਰਗ ਵਿੱਚ ਲਕਸ਼ਮੀ ਤੋਂ ਦੀਪਮਾਲਾ ਤੇ ਵਿਨਾਸ਼ੀ ਧਨ ਮੰਗਦੇ ਹਨ। ਇੱਥੇ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ ਅਯੁਸ਼ਵਾਨ ਭਵ, ਪੁੱਤਰਵਾਨ ਭਵ। ਉੱਥੇ 150 ਵਰ੍ਹੇ ਉਮਰ ਰਹਿੰਦੀ ਹੈ। ਇੱਥੇ ਤੁਸੀਂ ਜਿੰਨਾ ਯੋਗ ਲਗਾਓਗੇ ਉੱਨੀ ਉਮਰ ਵਧਦੀ ਜਾਵੇਗੀ। ਤੁਸੀਂ ਈਸ਼ਵਰ ਨਾਲ ਯੋਗ ਲਗਾਕੇ ਯੋਗੇਸ਼ਵਰ ਬਣਦੇ ਹੋ।
ਬਾਪ ਕਹਿੰਦੇ ਹਨ ਮੈਂ ਧੋਬੀ ਹਾਂ। ਸਭ ਮੂਤ ਪਲੀਤੀ ਆਤਮਾਵਾਂ ਨੂੰ ਸਾਫ ਕਰਦਾ ਹਾਂ। ਫਿਰ ਸ਼ਰੀਰ ਵੀ ਸ਼ੁੱਧ ਮਿਲੇਗਾ। ਮੈਂ ਸੈਕਿੰਡ ਵਿੱਚ ਦੁਨੀਆਂ ਦੇ ਕਪੜੇ ਸਾਫ ਕਰ ਲੈਂਦਾ ਹਾਂ। ਸਿਰਫ ਮਨਮਨਾਭਵ ਹੋਣ ਨਾਲ ਆਤਮਾ ਅਤੇ ਸ਼ਰੀਰ ਪਵਿੱਤਰ ਬਣ ਜਾਣਗੇ। ਛੂ ਮੰਤਰ ਹੋਇਆ ਨਾ। ਸੈਕਿੰਡ ਵਿੱਚ ਜੀਵਨਮੁਕਤੀ, ਕਿੰਨਾ ਸਹਿਜ ਉਪਾਏ ਹੈ। ਚਲਦੇ – ਫਿਰਦੇ ਸਿਰਫ ਬਾਪ ਨੂੰ ਯਾਦ ਕਰੋ ਹੋਰ ਕੋਈ ਜਰਾ ਵੀ ਤਕਲੀਫ ਨਹੀਂ ਦਿੰਦਾ ਹਾਂ। ਹੁਣ ਤੁਹਾਡੀ ਇੱਕ ਸੈਕਿੰਡ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਬਾਪ ਕਹਿੰਦੇ ਹਨ – ਮੈਂ ਤੁਸੀਂ ਬੱਚਿਆਂ ਦਾ ਸਰਵੈਂਟ ਬਣਕੇ ਆਇਆ ਹਾਂ। ਤੁਹਾਨੂੰ ਬੁਲਾਇਆ ਹੈ – ਹੇ ਪਤਿਤ – ਪਾਵਨ ਆਕੇ ਸਾਨੂੰ ਪਾਵਨ ਬਣਾਓ ਤਾਂ ਸਰਵੈਂਟ ਹੋਇਆ ਨਾ। ਜਦੋਂ ਤੁਸੀਂ ਬਹੁਤ ਪਤਿਤ ਬਣਦੇ ਹੋ ਤਾਂ ਜ਼ੋਰ ਨਾਲ ਚਿੱਲਾਉਂਦੇ ਹੋ। ਹੁਣ ਮੈਂ ਆਇਆ ਹਾਂ। ਮੈਂ ਕਲਪ – ਕਲਪ ਆਕੇ ਬੱਚਿਆਂ ਨੂੰ ਮੰਤਰ ਦਿੰਦਾ ਹਾਂ ਕਿ ਮੈਨੂੰ ਯਾਦ ਕਰੋ। ਮਨਮਨਾਭਵ ਦਾ ਅਰਥ ਵੀ ਇਹ ਹੈ। ਫਿਰ ਵਿਸ਼ਨੂਪੁਰੀ ਦਾ ਮਾਲਿਕ ਬਣਨਗੇ। ਤੁਸੀਂ ਆਏ ਹੋ ਵਿਸ਼ਨੂਪੁਰੀ ਦਾ ਰਾਜ ਲੈਣ, ਰਾਵਣ ਪੂਰੀ ਦੇ ਬਾਦ ਹੈ ਵਿਸ਼ਨੂਪੁਰੀ। ਕੰਸਪੁਰੀ ਦੇ ਬਾਦ ਕ੍ਰਿਸ਼ਨਪੁਰੀ। ਕਿੰਨਾ ਸਹਿਜ ਸਮਝਾਇਆ ਜਾਂਦਾ ਹੈ। ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਤੋਂ ਸਿਰਫ ਮਮਤਵ ਮਿਟਾ ਦੋ। ਹੁਣ ਅਸੀਂ 84 ਜਨਮ ਪੂਰੇ ਕੀਤੇ ਹਨ। ਇਹ ਪੁਰਾਣਾ ਚੋਲਾ ਛੱਡ ਅਸੀਂ ਜਾਵਾਂਗੇ ਨਵੀਂ ਦੁਨੀਆਂ ਵਿੱਚ। ਯਾਦ ਨਾਲ ਹੀ ਤੁਹਾਡੇ ਪਾਪ ਕੱਟ ਜਾਣਗੇ, ਇੰਨੀ ਹਿੰਮਤ ਕਰਨੀ ਚਾਹੀਦੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮੂੰਹ ਤੋਂ ਹਮੇਸ਼ਾ ਗਿਆਨ ਅੰਮ੍ਰਿਤ ਨਿਕਾਲਣਾ ਹੈ। ਗਿਆਨ ਨਾਲ ਹੀ ਸਭ ਦੀ ਸਦਗਤੀ ਕਰਨੀ ਹੈ। ਇੱਕ ਬਾਪ ਤੋਂ ਹੀ ਗਿਆਨ ਸੁਣਨਾ ਹੈ, ਦੂਜਿਆਂ ਤੋਂ ਨਹੀਂ।
2. ਚੜ੍ਹਦੀ ਕਲਾ ਵਿੱਚ ਜਾਨ ਦੇ ਲਈ ਚਲਦੇ – ਫਿਰਦੇ ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰਨਾ ਹੈ। ਇਸ ਪੁਰਾਣੀ ਦੁਨੀਆਂ ਪੁਰਾਣੇ ਚੋਲੇ ਤੋਂ ਮਮਤਵ ਮਿਟਾ ਦੇਣਾ ਹੈ।
ਵਰਦਾਨ:-
ਨਿਰਾਕਾਰ ਅਤੇ ਸਾਕਾਰ ਰੂਪ ਨਾਲ ਬੁੱਧੀ ਦਾ ਸੰਗ ਅਤੇ ਰਿਸ਼ਤਾ ਇੱਕ ਬਾਪ ਨਾਲ ਪੱਕਾ ਹੋਵੇ ਤਾਂ ਫਰਿਸ਼ਤਾ ਬਣ ਜਾਵੋਗੇ। ਜਿਨ੍ਹਾਂ ਦੇ ਸਰਵ ਸੰਬੰਧ ਅਤੇ ਸਰਵ ਰਿਸ਼ਤੇ ਇੱਕ ਦੇ ਨਾਲ ਹਨ ਉਹ ਹੀ ਹਮੇਸ਼ਾ ਫਰਿਸ਼ਤੇ ਹਨ। ਜਿਵੇਂ ਗੌਰਮਿੰਟ ਰਸਤੇ ਵਿੱਚ ਬੋਰਡ ਲਗਾ ਦਿੰਦੀ ਹੈ ਕਿ ਇਹ ਰਸਤਾ ਬਲੋਕ ਹੈ, ਇਵੇਂ ਸਭ ਰਸਤੇ ਬਲੋਕ (ਬੰਦ) ਕਰ ਦੋ ਤਾਂ ਬੁੱਧੀ ਦਾ ਭਟਕਣਾ ਛੁੱਟ ਜਾਵੇਗਾ। ਬਾਪਦਾਦਾ ਦਾ ਇਹ ਹੀ ਫਰਮਾਨ ਹੈ – ਕਿ ਪਹਿਲੇ ਸਭ ਰਸਤੇ ਬੰਦ ਕਰੋ। ਇਸ ਨਾਲ ਸਹਿਜ ਫਰਿਸ਼ਤਾ ਬਣ ਜਾਵੋਗੇ।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਨਿਰੰਤਰ ਈਸ਼ਵਰੀਏ ਯਾਦ ਦੀ ਬੈਠਕ”
ਹੁਣ ਜਦੋਂ ਪਰਮਾਤਮਾ ਦੀ ਯਾਦ ਵਿੱਚ ਬੈਠਦੇ ਹੋ ਤਾਂ ਬੈਠਣ ਦਾ ਮਤਲਬ ਕੀ ਹੈ? ਅਸੀਂ ਸਿਰਫ ਪਰਮਾਤਮਾ ਦੀ ਯਾਦ ਵਿੱਚ ਬੈਠਣਾ ਨਹੀਂ ਹੈ ਪਰ ਆਪਣੀ ਈਸ਼ਵਰੀਏ ਯਾਦ ਤਾਂ ਰੋਜ਼ਾਨਾ ਚਲਦੇ ਫਿਰਦੇ ਹਰ ਸਮੇਂ ਕਰਨੀ ਹੈ ਅਤੇ ਯਾਦ ਵੀ ਉਸ ਚੀਜ਼ ਦੀ ਰਹਿੰਦੀ ਹੈ ਜਿਸ ਦਾ ਪਰਿਚੈ ਹੋਵੇ। ਉਸ ਦਾ ਨਾਮ ਰੂਪ ਕੀ ਹੈ, ਜੇਕਰ ਅਸੀਂ ਕਹੀਏ ਈਸ਼ਵਰ ਨਾਮ ਰੂਪ ਤੋਂ ਨਿਆਰਾ ਹੈ ਤਾਂ ਫਿਰ ਕਿਸ ਰੂਪ ਨੂੰ ਯਾਦ ਕਰੀਏ? ਜੇਕਰ ਕਹੀਏ ਈਸ਼ਵਰ ਸਰਵਵਿਆਪੀ ਹੈ ਤਾਂ ਉਨ੍ਹਾਂ ਦੀ ਵਿਆਪਕਤਾ ਤਾਂ ਸ੍ਰਵਤਰ ਹੋ ਗਈ ਤਾਂ ਫਿਰ ਯਾਦ ਕਿਸ ਨੂੰ ਕਰੀਏ, ਜੇਕਰ ਯਾਦ ਸ਼ਬਦ ਹੈ ਤਾਂ ਜਰੂਰ ਯਾਦ ਦਾ ਰੂਪ ਵੀ ਹੋਵੇਗਾ। ਯਾਦ ਦਾ ਮਤਲਬ ਹੈ ਇੱਕ ਯਾਦ ਕਰਨ ਵਾਲਾ, ਦੂਜਾ ਜਿਸ ਨੂੰ ਯਾਦ ਕਰਦੇ ਹੋ ਤਾਂ ਜਰੂਰ ਯਾਦ ਕਰਨ ਵਾਲਾ ਉਨ੍ਹਾਂ ਤੋਂ ਵੀ ਵੱਖ ਹੈ, ਤਾਂ ਫਿਰ ਈਸ਼ਵਰ ਸਰਵਵਿਆਪੀ ਨਹੀਂ ਠਹਿਰਿਆ। ਜੇਕਰ ਕੋਈ ਕਹੇ ਅਸੀਂ ਆਤਮਾਵਾਂ ਪਰਮਾਤਮਾ ਦੀ ਅੰਸ਼ ਹੈ ਤਾਂ ਕੀ ਪਰਮਾਤਮਾ ਵੀ ਟੁਕੜਾ ਟੁਕੜਾ ਹੁੰਦਾ ਹੈ। ਫਿਰ ਤਾਂ ਪਰਮਾਤਮਾ ਵਿਨਾਸ਼ੀ ਠਹਿਰਿਆ! ਉਨ੍ਹਾਂ ਦੀ ਯਾਦ ਵੀ ਵਿਨਾਸ਼ੀ ਹੋਈ। ਹੁਣ ਇਸ ਗੱਲ ਨੂੰ ਲੋਕ ਨਹੀ ਜਾਣਦੇ, ਪਰਮਾਤਮਾ ਵੀ ਅਵਿਨਾਸ਼ੀ ਹੈ, ਅਸੀਂ ਉਸ ਅਵਿਨਾਸ਼ੀ ਪਰਮਪਿਤਾ ਪਰਮਾਤਮਾ ਦੀ ਸੰਤਾਨ ਆਤਮਾ ਵੀ ਅਵਿਨਾਸ਼ੀ ਹੈ। ਤਾਂ ਅਸੀਂ ਵੰਸ਼ ਠਹਿਰੇ ਨਾ ਕਿ ਅੰਸ਼। ਹੁਣ ਇਹ ਚਾਹੀਦਾ ਨਾਲੇਜ, ਜੋ ਪਰਮਾਤਮਾ ਆਪ ਆਕੇ ਸਾਨੂੰ ਬੱਚਿਆਂ ਨੂੰ ਦਿੰਦੇ ਹਨ। ਪਰਮਾਤਮਾ ਦੇ ਅਸੀਂ ਬੱਚਿਆਂ ਦੇ ਪ੍ਰਤੀ ਮਹਾਂਵਾਕ ਹਨ ਬੱਚੇ, ਮੈਂ ਜੋ ਹਾਂ ਜਿਵੇਂ ਹਾਂ ਉਸ ਰੂਪ ਨੂੰ ਯਾਦ ਕਰਨ ਨਾਲ ਤੁਸੀਂ ਮੈਨੂੰ ਜਰੂਰ ਪ੍ਰਾਪਤ ਕਰੋਗੇ। ਜੇਕਰ ਮੈਂ ਦੁੱਖ ਸੁੱਖ ਤੋਂ ਨਿਆਰਾ ਪਿਤਾ ਸਰਵਵਿਆਪੀ ਹੁੰਦਾ ਤਾਂ ਫਿਰ ਖੇਡ ਵਿੱਚ ਸੁੱਖ ਦੁੱਖ ਨਹੀਂ ਹੁੰਦਾ। ਤਾਂ ਮੈਂ ਸਰਵਵਿਆਪੀ ਨਹੀਂ ਹਾਂ, ਮੈਂ ਵੀ ਆਤਮਾ ਸਦ੍ਰਿਸ਼ ਆਤਮਾ ਹਾਂ ਪਰ ਸਰਵ ਆਤਮਾਵਾਂ ਤੋਂ ਮੇਰੇ ਗੁਣ ਪਰਮ ਹਨ ਇਸਲਈ ਮੈਨੂੰ ਪਰਮ ਆਤਮਾ ਮਤਲਬ ਪਰਮਾਤਮਾ ਕਹਿੰਦੇ ਹਨ। ਅੱਛਾ। ਓਮ ਸ਼ਾਂਤੀ।
➤ Email me Murli: Receive Daily Murli on your email. Subscribe!