05 October 2021 PUNJABI Murli Today | Brahma Kumaris

Read and Listen today’s Gyan Murli in Punjabi 

October 4, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਆਤਮਾ ਅਤੇ ਸ਼ਰੀਰ ਜੋ ਪਤਿਤ ਅਤੇ ਕਾਲੇ ਬਣ ਗਏ ਹਨ, ਬਾਪ ਦੀ ਯਾਦ ਨਾਲ ਇਨ੍ਹਾਂ ਨੂੰ ਪਾਵਨ ਬਣਾਓ ਕਿਓਂਕਿ ਹੁਣ ਪਾਵਨ ਦੁਨੀਆਂ ਵਿੱਚ ਚਲਣਾ ਹੈ"

ਪ੍ਰਸ਼ਨ: -

ਭਗਵਾਨ ਕਿਨ੍ਹਾ ਬੱਚਿਆਂ ਨੂੰ ਮਿਲਦਾ ਹੈ, ਬਾਪ ਨੇ ਕਿਹੜਾ ਹਿਸਾਬ ਦੱਸਿਆ ਹੈ?

ਉੱਤਰ:-

ਜਿਨ੍ਹਾਂ ਨੇ ਸ਼ੁਰੂ ਤੋਂ ਭਗਤੀ ਕੀਤੀ ਹੈ ਉਨ੍ਹਾਂ ਨੂੰ ਹੀ ਭਗਵਾਨ ਮਿਲਦਾ ਹੈ। ਬਾਬਾ ਨੇ ਇਹ ਹਿਸਾਬ ਦੱਸਿਆ ਹੈ ਕਿ ਸਭ ਤੋਂ ਪਹਿਲੇ ਤੁਸੀਂ ਭਗਤੀ ਕਰਦੇ ਹੋ ਇਸਲਈ ਤੁਹਾਨੂੰ ਹੀ ਪਹਿਲੇ – ਪਹਿਲੇ ਭਗਵਾਨ ਦਵਾਰਾ ਗਿਆਨ ਮਿਲਦਾ ਹੈ, ਜਿਸ ਨਾਲ ਫਿਰ ਤੁਸੀਂ ਨਵੀਂ ਦੁਨੀਆਂ ਵਿੱਚ ਰਾਜ ਕਰਦੇ ਹੋ। ਬਾਪ ਕਹਿੰਦੇ ਹਨ ਤੁਸੀਂ ਅੱਧਾਕਲਪ ਮੈਨੂੰ ਯਾਦ ਕੀਤਾ ਹੈ ਹੁਣ ਮੈਂ ਆਇਆ ਹਾਂ, ਤੁਹਾਨੂੰ ਭਗਤੀ ਦਾ ਫਲ ਦੇਣ।

ਗੀਤ:-

ਮਰਨਾ ਤੇਰੀ ਗਲੀ ਵਿੱਚ..

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਜਦੋਂ ਕੋਈ ਮਰਦੇ ਹਨ ਤਾਂ ਬਾਪ ਦੇ ਕੋਲ ਜਨਮ ਲੈਂਦੇ ਹਨ। ਜਾਣਦੇ ਹੋ ਅਸੀਂ ਆਤਮਾਵਾਂ ਹਾਂ। ਉਹ ਹੋ ਗਈ ਸ਼ਰੀਰ ਦੀ ਗੱਲ। ਇੱਕ ਸ਼ਰੀਰ ਛੱਡ ਫਿਰ ਦੂਜੇ ਬਾਪ ਦੇ ਕੋਲ ਜਾਂਦੇ ਹਨ। ਤੁਸੀਂ ਕਿੰਨੇ ਸਾਕਾਰੀ ਬਾਪ ਕੀਤੇ ਹਨ। ਅਸਲ ਵਿੱਚ ਹੋ ਨਿਰਾਕਾਰੀ ਬਾਪ ਦੇ ਬੱਚੇ। ਤੁਸੀਂ ਆਤਮਾ ਪਰਮਪਿਤਾ ਪਰਮਾਤਮਾ ਦੇ ਬੱਚੇ ਹੋ, ਰਹਿਣ ਵਾਲੇ ਵੀ ਉੱਥੇ ਦੇ ਹੋ, ਜਿਸ ਨੂੰ ਨਿਰਵਾਣਧਾਮ ਅਤੇ ਸ਼ਾਂਤੀਧਾਮ ਕਿਹਾ ਜਾਂਦਾ ਹੈ। ਬਾਪ ਵੀ ਉੱਥੇ ਰਹਿੰਦੇ ਹਨ। ਇੱਥੇ ਤੁਸੀਂ ਆਕੇ ਲੌਕਿਕ ਬਾਪ ਦੇ ਬੱਚੇ ਬਣਦੇ ਹੋ, ਤਾਂ ਫਿਰ ਉਸ ਬਾਪ ਨੂੰ ਭੁੱਲ ਜਾਂਦੇ ਹੋ। ਸਤਿਯੁਗ ਵਿੱਚ ਤੁਸੀਂ ਸੁਖੀ ਬਣ ਜਾਂਦੇ ਹੋ, ਤਾਂ ਉਸ ਪਾਰਲੌਕਿਕ ਬਾਪ ਨੂੰ ਭੁੱਲ ਜਾਂਦੇ ਹੋ। ਸੁੱਖ ਵਿੱਚ ਉਸ ਬਾਪ ਦਾ ਸਿਮਰਨ ਨਹੀਂ ਕਰਦੇ ਹੋ। ਦੁੱਖ ਵਿੱਚ ਯਾਦ ਕਰਦੇ ਹੋ ਅਤੇ ਆਤਮਾ ਯਾਦ ਕਰਦੀ ਹੈ। ਜਦੋਂ ਲੌਕਿਕ ਬਾਪ ਨੂੰ ਯਾਦ ਕਰਦੀ ਹੈ ਤਾਂ ਬੁੱਧੀ ਸ਼ਰੀਰ ਵੱਲ ਰਹਿੰਦੀ ਹੈ। ਉਸ ਬਾਬਾ ਨੂੰ ਯਾਦ ਕਰੋਗੇ ਤਾਂ ਕਹਿਣਗੇ ਓ ਬਾਬਾ, ਹਨ ਦੋਵੇਂ ਹੀ ਬਾਬਾ। ਰਾਈਟ ਅੱਖਰ ਬਾਪ ਹੀ ਹੈ। ਉਹ ਵੀ ਫਾਦਰ, ਇਹ ਵੀ ਫਾਦਰ। ਆਤਮਾ ਰੂਹਾਨੀ ਬਾਪ ਨੂੰ ਯਾਦ ਕਰਦੀ ਹੈ ਤਾਂ ਬੁੱਧੀ ਉੱਥੇ ਚਲੀ ਜਾਂਦੀ ਹੈ। ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਬਾਬਾ ਆਇਆ ਹੋਇਆ ਹੈ, ਸਾਨੂੰ ਆਪਣਾ ਬਣਾਇਆ ਹੈ। ਬਾਪ ਕਹਿੰਦੇ ਹਨ – ਪਹਿਲਾਂ – ਪਹਿਲਾਂ ਮੈਂ ਤੁਹਾਨੂੰ ਸਵਰਗ ਵਿੱਚ ਭੇਜਿਆ। ਤੁਸੀਂ ਬਹੁਤ ਸਾਹੂਕਾਰ ਸੀ ਫਿਰ 84 ਜਨਮ ਲੈ ਡਰਾਮਾ ਪਲਾਨ ਅਨੁਸਾਰ ਹੁਣ ਤੁਸੀਂ ਦੁਖੀ ਹੋ ਪਏ ਹੋ। ਡਰਾਮਾਨੁਸਾਰ ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਤੁਹਾਡੀ ਆਤਮਾ ਅਤੇ ਇਹ ਸ਼ਰੀਰ ਰੂਪੀ ਕਪੜੇ ਸਤੋਪ੍ਰਧਾਨ ਸਨ ਫਿਰ ਗੋਲਡਨ ਏਜ਼ ਤੋਂ ਆਤਮਾ ਸਿਲਵਰ ਏਜ਼ ਵਿੱਚ ਆਈ ਤਾਂ ਸ਼ਰੀਰ ਵੀ ਸਿਲਵਰ ਵਿੱਚ ਆਇਆ ਫਿਰ ਕਾਪਰ ਏਜ ਵਿੱਚ ਆਏ। ਹੁਣ ਤਾਂ ਤੁਹਾਡੀ ਆਤਮਾ ਬਿਲਕੁਲ ਹੀ ਪਤਿਤ ਹੋ ਗਈ ਹੈ, ਤਾਂ ਸ਼ਰੀਰ ਵੀ ਪਤਿਤ ਹੈ। ਜਿਵੇਂ 14 ਕੈਰੇਟ ਦਾ ਸੋਨਾ ਕੋਈ ਪਸੰਦ ਨਹੀਂ ਕਰਦੇ ਹਨ, ਕਾਲਾ ਪੈ ਜਾਂਦਾ ਹੈ। ਤੁਸੀਂ ਵੀ ਹੁਣ ਕਾਲੇ ਆਇਰਨ ਏਜ਼ਡ ਬਣ ਗਏ ਹੋ। ਹੁਣ ਆਤਮਾ ਅਤੇ ਸ਼ਰੀਰ ਜੋ ਇਵੇਂ ਕਾਲੇ ਬਣ ਗਏ ਹਨ ਤਾਂ ਫਿਰ ਪਵਿੱਤਰ ਕਿਵੇਂ ਬਣੇ। ਆਤਮਾ ਪਵਿੱਤਰ ਬਣੇ ਤਾਂ ਸ਼ਰੀਰ ਵੀ ਪਵਿੱਤਰ ਮਿਲੇ। ਉਹ ਕਿਵੇਂ ਹੋਵੇਗਾ? ਕੀ ਗੰਗਾ ਸਨਾਨ ਕਰਨ ਨਾਲ? ਨਹੀਂ, ਪੁਕਾਰਦੇ ਹੀ ਹਨ – ਹੇ ਪਤਿਤ – ਪਾਵਨ ਆਓ। ਇਹ ਆਤਮਾ ਕਹਿੰਦੀ ਹੈ ਤਾਂ ਬੁੱਧੀ ਪਾਰਲੌਕਿਕ ਬਾਪ ਵੱਲ ਚਲੀ ਜਾਂਦੀ ਹੈ। ਹੇ ਬਾਬਾ, ਵੇਖੋ ਬਾਬਾ ਅੱਖਰ ਹੀ ਮਿੱਠਾ ਹੈ। ਭਾਰਤ ਵਿੱਚ ਹੀ ਬਾਬਾ – ਬਾਬਾ ਕਹਿੰਦੇ ਹਨ ਹੁਣ ਤੁਸੀਂ ਆਤਮ – ਅਭਿਮਾਨੀ ਬਣ ਬਾਬਾ ਦੇ ਬਣੇ ਹੋ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਸ੍ਵਰਗ ਵਿੱਚ ਭੇਜਿਆ ਸੀ, ਨਵਾਂ ਸ਼ਰੀਰ ਧਾਰਨ ਕੀਤਾ ਸੀ। ਹੁਣ ਤੁਸੀਂ ਕੀ ਬਣ ਗਏ ਹੋ। ਇਹ ਗੱਲਾਂ ਹਮੇਸ਼ਾ ਅੰਦਰ ਰਹਿਣੀਆਂ ਚਾਹੀਦੀਆਂ ਹਨ। ਬਾਬਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਯਾਦ ਸਭ ਕਰਦੇ ਹਨ ਨਾ – ਹੇ ਬਾਬਾ, ਅਸੀਂ ਆਤਮਾਵਾਂ ਪਤਿਤ ਬਣ ਗਈਆਂ ਹਾਂ, ਹੁਣ ਆਓ, ਆਕੇ ਪਾਵਨ ਬਣਾਓ। ਡਰਾਮਾ ਵਿੱਚ ਇਹ ਵੀ ਪਾਰ੍ਟ ਹੈ, ਤਾਂ ਹੀ ਤੇ ਬੁਲਾਉਂਦੇ ਹਨ। ਡਰਾਮਾ ਪਲਾਨ ਅਨੁਸਾਰ ਆਉਣਗੇ ਵੀ ਉਦੋਂ ਜਦੋਂ ਪੁਰਾਣੀ ਦੁਨੀਆਂ ਤੋਂ ਨਵੀਂ ਬਣਦੀ ਹੈ। ਤਾਂ ਸੰਗਮ ਤੇ ਜਰੂਰ ਹੀ ਆਉਣਗੇ। ਤੁਸੀਂ ਬੱਚਿਆਂ ਨੂੰ ਨਿਸ਼ਚਾ ਹੈ – ਬਿਲਵਡ ਮੋਸ੍ਟ ਬਾਬਾ ਹੈ। ਕਹਿੰਦੇ ਵੀ ਹਨ ਸਵੀਟ, ਸਵੀਟੇਸਟ… ਹੁਣ ਸਵੀਟ ਕੌਣ ਹੈ? ਲੌਕਿਕ ਸਬੰਧ ਵਿੱਚ ਪਹਿਲੇ ਫਾਦਰ ਹੈ, ਜੋ ਜਨਮ ਦਿੰਦੇ ਹਨ। ਫਿਰ ਹੈ ਟੀਚਰ। ਟੀਚਰ ਤੋਂ ਪੜ੍ਹਕੇ ਤੁਸੀਂ ਮਰਤਬਾ ਪਾਉਂਦੇ ਹੋ। ਨਾਲੇਜ ਇਜ ਸੋਰਸ ਆਫ਼ ਇਨਕਮ ਕਿਹਾ ਜਾਂਦਾ ਹੈ। ਗਿਆਨ ਹੈ ਨਾਲੇਜ, ਯੋਗ ਹੈ ਯਾਦ। ਤਾਂ ਬੇਹੱਦ ਦਾ ਕਿਸੇ ਨੂੰ ਪਤਾ ਨਹੀਂ ਹੈ। ਚਿੱਤਰਾਂ ਵਿੱਚ ਕਲੀਅਰ ਵਿਖਾਇਆ ਵੀ ਹੈ, ਬ੍ਰਹਮਾ ਦਵਾਰਾ ਸਥਾਪਨਾ ਸ਼ਿਵਬਾਬਾ ਕਰਾਉਂਦੇ ਹਨ। ਕ੍ਰਿਸ਼ਨ ਕਿਵੇਂ ਰਾਜਯੋਗ ਸਿਖਾਏਗਾ। ਰਾਜਯੋਗ ਸਿਖਾਉਂਦੇ ਹੀ ਹਨ ਸਤਿਯੁਗ ਦੇ ਲਈ। ਤਾਂ ਜਰੂਰ ਸੰਗਮ ਤੇ ਬਾਪ ਨੇ ਸਿਖਾਇਆ ਹੋਵੇਗਾ। ਸਤਿਯੁਗ ਦੀ ਸਥਾਪਨਾ ਕਰਨ ਵਾਲਾ ਹੈ ਬਾਬਾ। ਬ੍ਰਹਮਾ ਦਵਾਰਾ ਕਰਾਉਂਦੇ ਹਨ, ਕਰਨਕਰਾਵਨਹਾਰ ਹੈ ਨਾ। ਉਹ ਲੋਕ ਤਾਂ ਤ੍ਰਿਮੂਰਤੀ ਬ੍ਰਹਮਾ ਕਹਿ ਦਿੰਦੇ ਹਨ। ਪਰ ਉੱਚ ਤੇ ਉੱਚ ਸ਼ਿਵ ਹੈ ਨਾ। ਉਹ ਸਾਕਾਰ ਹੈ, ਉਹ ਨਿਰਾਕਾਰ ਹੈ। ਸ੍ਰਿਸ਼ਟੀ ਵੀ ਇਹ ਹੀ ਹੈ। ਇਸ ਸ੍ਰਿਸ਼ਟੀ ਦਾ ਹੀ ਚੱਕਰ ਫਿਰਦਾ ਹੈ, ਰਿਪੀਟ ਹੁੰਦਾ ਰਹਿੰਦਾ ਹੈ। ਸੂਕ੍ਸ਼੍ਮਵਤਨ ਦੀ ਸ੍ਰਿਸ਼ਟੀ ਦਾ ਚੱਕਰ ਨਹੀਂ ਗਾਇਆ ਜਾਂਦਾ ਹੈ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਰਿਪੀਟ ਹੁੰਦੀ ਹੈ। ਗਾਉਂਦੇ ਵੀ ਹਨ ਸਤਿਯੁਗ, ਤ੍ਰੇਤਾ, ਦਵਾਪਰ, ਕਲਯੁਗ। ਵਿੱਚ – ਵਿੱਚ ਜਰੂਰ ਸੰਗਮਯੁਗ ਚਾਹੀਦਾ ਹੈ। ਨਹੀਂ ਤਾਂ ਕਲਯੁਗ ਨੂੰ ਸਤਿਯੁਗ ਕੌਣ ਬਣਾਏ! ਨਰਕਵਾਸੀਆਂ ਨੂੰ ਸ੍ਵਰਗਵਾਸੀ ਬਣਾਉਣ ਬਾਪ ਸੰਗਮ ਤੇ ਹੀ ਆਉਂਦੇ ਹਨ। ਜਿੰਨੀ ਪੁਰਾਣੀ ਦੁਨੀਆਂ ਉਨ੍ਹਾਂ ਦੁੱਖ ਜਰੂਰੀ ਹੈ। ਆਤਮਾ ਜਿੰਨ੍ਹਾਂ ਤਮੋਪ੍ਰਧਾਨ ਬਣਦੀ ਜਾਂਦੀ ਹੈ, ਉਨ੍ਹਾਂ ਦੁਖੀ ਹੁੰਦੀ ਹੈ। ਦੇਵਤਾ ਹਨ ਸਤੋਪ੍ਰਧਾਨ। ਇਹ ਤਾਂ ਹਾਈਐਸਟ ਅਥਾਰਿਟੀ ਗਾਡ ਫਾਦਰਲੀ ਗੌਰਮਿੰਟ ਹੈ। ਨਾਲ ਵਿੱਚ ਧਰਮਰਾਜ ਵੀ ਹੈ। ਬਾਪ ਕਹਿੰਦੇ ਹਨ – ਤੁਸੀਂ ਸ਼ਿਵਾਲਿਆ ਵਿੱਚ ਰਹਿਣ ਵਾਲੇ ਸੀ, ਹੁਣ ਹੈ ਵੈਸ਼ਾਲਿਆ। ਤੁਸੀਂ ਪਾਵਨ ਸੀ ਹੁਣ ਪਤਿਤ ਬਣੇ ਹੋ ਤਾਂ ਕਹਿੰਦੇ ਹੋ ਅਸੀਂ ਤਾਂ ਪਾਪੀ ਹਾਂ। ਆਤਮਾ ਕਹਿੰਦੀ ਹੈ ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀਂ। ਕੋਈ ਵੀ ਦੇਵਤਾ ਦੇ ਮੰਦਿਰ ਵਿੱਚ ਜਾਣਗੇ ਤਾਂ ਉਨ੍ਹਾਂ ਦੇ ਅੱਗੇ ਇਵੇਂ ਕਹਿਣਗੇ। ਕਹਿਣਾ ਚਾਹੀਦਾ ਬਾਪ ਦੇ ਅੱਗੇ। ਉਸ ਨੂੰ ਛੱਡ ਬ੍ਰਦਰ੍ਸ ਨੂੰ ਲੱਗਦੇ ਹਨ, ਇਹ ਦੇਵਤੇ ਬ੍ਰਦਰ੍ਸ ਠਹਿਰੇ ਨਾ। ਬ੍ਰਦਰ੍ਸ ਤੋਂ ਤਾਂ ਕੁਝ ਮਿਲਣਾ ਨਹੀਂ ਹੈ। ਭਰਾਵਾਂ ਦੀ ਪੂਜਾ ਕਰਦੇ – ਕਰਦੇ ਥੱਲੇ ਡਿੱਗਦੇ ਆਏ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ – ਬਾਪ ਆਇਆ ਹੋਇਆ ਹੈ, ਉਸ ਤੋਂ ਸਾਨੂੰ ਵਰਸਾ ਮਿਲਦਾ ਹੈ। ਬਾਕੀ ਮਨੁੱਖ ਤਾਂ ਬਾਪ ਨੂੰ ਜਾਣਦੇ ਹੀ ਨਹੀਂ। ਸਰਵਵਿਆਪੀ ਕਹਿ ਦਿੰਦੇ ਹਨ। ਕੋਈ ਫਿਰ ਕਹਿੰਦੇ ਅਖੰਡ ਜਯੋਤੀ ਤੱਤਵ ਹੈ। ਕੋਈ ਕਹਿੰਦੇ ਉਹ ਨਾਮਰੂਪ ਤੋਂ ਨਿਆਰਾ ਹੈ। ਅਰੇ ਤੁਸੀਂ ਕਹਿੰਦੇ ਹੋ ਅਖੰਡ ਜਯੋਤੀ ਸਵਰੂਪ ਹੈ, ਫਿਰ ਨਾਮ ਰੂਪ ਤੋਂ ਨਿਆਰਾ ਕਿਵੇਂ ਕਹਿੰਦੇ ਹੋ। ਬਾਪ ਨੂੰ ਨਾ ਜਾਨਣ ਦੇ ਕਾਰਨ ਹੀ ਪਤਿਤ ਬਣ ਪਏ ਹਨ। ਤਮੋਪ੍ਰਧਾਨ ਵੀ ਬਣਨਾ ਹੈ। ਫਿਰ ਜਦੋਂ ਬਾਪ ਆਏ ਉਦੋਂ ਸਭ ਨੂੰ ਪਾਵਨ ਬਣਾਏ। ਆਤਮਾਵਾਂ ਨਿਰਾਕਾਰੀ ਦੁਨੀਆਂ ਵਿੱਚ ਸਭ ਬਾਪ ਦੇ ਨਾਲ ਰਹਿੰਦੀਆਂ ਹਨ। ਫਿਰ ਇੱਥੇ ਆਕੇ ਸਤੋ ਰਜੋ ਤਮੋ ਦਾ ਪਾਰ੍ਟ ਵਜਾਉਂਦੀਆਂ ਹਨ। ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਬਾਪ ਆਉਂਦੇ ਵੀ ਹਨ, ਕਹਿੰਦੇ ਹਨ ਬ੍ਰਹਮਾ ਤਨ ਦਾ ਆਧਾਰ ਲੈਂਦਾ ਹਾਂ, ਇਹ ਹੈ ਭਾਗਸ਼ਾਲੀ ਰਥ। ਬਗੈਰ ਆਤਮਾ ਰਥ ਥੋੜੀ ਹੁੰਦਾ ਹੈ। ਕਹਿੰਦੇ ਹੈ ਭਗੀਰਥ ਨੇ ਗੰਗਾ ਲਿਆਉਂਦੀ। ਹੁਣ ਇਹ ਗੱਲ ਤਾਂ ਹੋ ਨਹੀਂ ਸਕਦੀ। ਪਰ ਕੁਝ ਵੀ ਸਮਝਦੇ ਨਹੀਂ ਕਿ ਅਸੀਂ ਕਹਿੰਦੇ ਕੀ ਹਾਂ!

ਹੁਣ ਤੁਸੀਂ ਬੱਚਿਆਂ ਨੂੰ ਸਮਝਾਇਆ ਹੈ – ਇਹ ਹੈ ਗਿਆਨ ਬਾਰਿਸ਼। ਇਸ ਤੋਂ ਕੀ ਹੁੰਦਾ ਹੈ? ਪਤਿਤ ਤੋਂ ਪਾਵਨ ਬਣਦੇ ਹਨ। ਗੰਗਾ ਜਮੁਨਾ ਤਾਂ ਸਤਿਯੁਗ ਵਿੱਚ ਵੀ ਹੁੰਦੀ ਹੈ। ਕਹਿੰਦੇ ਹਨ ਕ੍ਰਿਸ਼ਨ ਜਮੁਨਾ ਦੇ ਕੰਠੇ ਤੇ ਖੇਲਪਾਲ ਕਰਦੇ ਹਨ। ਅਜਿਹੀਆਂ ਕੋਈ ਗੱਲਾਂ ਹਨ ਨਹੀਂ। ਉਹ ਤਾਂ ਸਤਿਯੁਗ ਦਾ ਪ੍ਰਿੰਸ ਹੈ, ਉਸ ਦੀ ਬਹੁਤ ਸੰਭਾਲ ਨਾਲ ਪਾਲਣਾ ਹੁੰਦੀ ਹੈ ਕਿਓਂਕਿ ਫੁੱਲ ਹੈ ਨਾ । ਫੁੱਲ ਕਿੰਨੇ ਸੁੰਦਰ ਹੁੰਦੇ ਹਨ। ਫੁੱਲ ਤੋਂ ਸਾਰੇ ਆਕੇ ਖੁਸ਼ਬੂ ਲੈਂਦੇ ਹਨ। ਕੰਡਿਆਂ ਤੋਂ ਥੋੜੀ ਖੁਸ਼ਬੂ ਲੈਣਗੇ। ਹੁਣ ਤਾਂ ਹੈ ਹੀ ਕੰਡਿਆਂ ਦੀ ਦੁਨੀਆਂ। ਜੰਗਲ ਨੂੰ ਬਾਪ ਆਕੇ ਗਾਰਡਨ ਆਫ ਫਲਾਵਰਸ ਬਣਾਉਂਦੇ ਹਨ ਇਸਲਈ ਉਨ੍ਹਾਂ ਦਾ ਨਾਮ ਬਬੂਲਨਾਥ ਵੀ ਰੱਖ ਦਿੱਤਾ ਹੈ। ਕੰਡਿਆਂ ਤੋਂ ਫੁੱਲ ਬਨਾਉਂਦੇ ਹਨ ਇਸਲਈ ਮਹਿਮਾ ਗਾਉਂਦੇ ਹਨ ਕੰਡਿਆਂ ਤੋਂ ਫੁੱਲ ਬਣਾਉਣ ਵਾਲਾ ਬਾਬਾ। ਹੁਣ ਤੁਸੀਂ ਬੱਚਿਆਂ ਦਾ ਬਾਪ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ। ਹੁਣ ਤੁਹਾਡਾ ਸੰਬੰਧ ਉਨ੍ਹਾਂ ਨਾਲ ਵੀ ਹੈ ਤਾਂ ਲੌਕਿਕ ਨਾਲ ਵੀ ਹੈ। ਪਾਰਲੌਕਿਕ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣੋਂਗੇ। ਆਤਮਾ ਜਾਣਦੀ ਹੈ, ਉਹ ਸਦਾ ਲੌਕਿਕ ਬਾਪ ਅਤੇ ਇਹ ਪਾਰਲੌਕਿਕ ਬਾਪ ਹੈ। ਭਗਤੀ ਮਾਰਗ ਵਿੱਚ ਵੀ ਆਤਮਾ ਜਾਣਦੀ ਹੈ, ਉਹ ਸਾਡਾ ਲੌਕਿਕ ਬਾਪ ਅਤੇ ਇਹ ਗੌਡ ਫਾਦਰ। ਅਵਿਨਾਸ਼ੀ ਬਾਪ ਨੂੰ ਯਾਦ ਕਰਦੇ ਹਨ। ਉਹ ਬਾਪ ਕਦੋਂ ਆਕੇ ਹੈਵਿਨ ਸਥਾਪਨ ਕਰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਤਾਂ ਜਰੂਰ ਸੰਗਮ ਤੇ ਆਉਣਗੇ। ਸ਼ਾਸਤਰਾਂ ਵਿੱਚ ਤਾਂ ਕਲਪ ਦੀ ਉਮਰ ਲੱਖਾਂ ਵਰ੍ਹੇ ਲਿਖਕੇ ਮਨੁੱਖਾਂ ਨੂੰ ਬਿਲਕੁਲ ਘੋਰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਕਹਿੰਦੇ ਹਨ ਜੋ ਬਹੁਤ ਭਗਤੀ ਕਰਦੇ ਹਨ ਉਨ੍ਹਾਂ ਨੂੰ ਭਗਵਾਨ ਮਿਲਦਾ ਹੈ। ਤਾਂ ਸਭ ਤੋਂ ਜਿਆਦਾ ਭਗਤੀ ਕਰਨ ਵਾਲੇ ਨੂੰ ਜਰੂਰ ਪਹਿਲੇ ਮਿਲਣਾ ਚਾਹੀਦਾ ਹੈ। ਬਾਪ ਨੇ ਹਿਸਾਬ ਵੀ ਦੱਸਿਆ ਹੈ। ਸਭ ਤੋਂ ਪਹਿਲੇ ਭਗਤੀ ਤੁਸੀਂ ਕਰਦੇ ਹੋ ਤੁਹਾਨੂੰ ਹੀ ਪਹਿਲੇ – ਪਹਿਲੇ ਭਗਵਾਨ ਦਵਾਰਾ ਗਿਆਨ ਮਿਲਣਾ ਚਾਹੀਦਾ ਹੈ। ਜੋ ਫਿਰ ਤੁਸੀਂ ਹੀ ਨਵੀਂ ਦੁਨੀਆਂ ਵਿੱਚ ਰਾਜ ਕਰੋ। ਬੇਹੱਦ ਦਾ ਬਾਪ ਤੁਸੀਂ ਬੱਚਿਆਂ ਨੂੰ ਗਿਆਨ ਦੇ ਰਹੇ ਹਨ, ਇਸ ਵਿੱਚ ਤਕਲੀਫ ਦੀ ਕੋਈ ਗੱਲ ਨਹੀਂ ਹੈ। ਬਾਪ ਕਹਿੰਦੇ ਹਨ ਤੁਹਾਨੂੰ ਅੱਧਾਕਲਪ ਯਾਦ ਕੀਤਾ ਹੈ। ਸੁੱਖ ਵਿੱਚ ਤਾਂ ਕੋਈ ਯਾਦ ਕਰਦੇ ਹੀ ਨਹੀਂ। ਅੰਤ ਵਿੱਚ ਜਦੋਂ ਦੁਖੀ ਹੋ ਜਾਂਦੇ ਹਨ ਉਦੋਂ ਅਸੀਂ ਆਕੇ ਸੁਖੀ ਬਣਾਉਂਦੇ ਹਾਂ। ਹੁਣ ਤੁਸੀਂ ਬਹੁਤ ਵੱਡੇ ਆਦਮੀ ਬਣਦੇ ਹੋ। ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਆਦਿ ਦੇ ਬੰਗਲੇ ਕਿੰਨੇ ਫਸਟਕਲਾਸ ਹੁੰਦੇ ਹਨ। ਸਾਰਾ ਫਰਨੀਚਰ ਇਵੇਂ ਫਸਟਕਲਾਸ ਹੋਵੇਗਾ। ਤੁਸੀਂ ਤਾਂ ਕਿੰਨੇ ਵੱਡੇ ਆਦਮੀ (ਦੇਵਤਾ) ਬਣਦੇ ਹੋ। ਦੈਵੀ ਗੁਣ ਵਾਲੇ ਦੇਵਤਾ ਸ੍ਵਰਗ ਦੇ ਮਾਲਿਕ ਬਣਦੇ ਹੋ। ਉੱਥੇ ਤੁਹਾਡੇ ਲਈ ਮਹਿਲ ਵੀ ਹੀਰਿਆਂ ਜਵਾਹਰਾਂ ਦੇ ਹੁੰਦੇ ਹਨ। ਉੱਥੇ ਤੁਹਾਡਾ ਫਰਨੀਚਰ ਸੋਨੇ ਜੜਤ ਦਾ ਫਸਟਕਲਾਸ ਹੋਵੇਗਾ।

ਇਹ ਹੈ ਰੁਦ੍ਰ ਗਿਆਨ ਯੱਗ। ਸ਼ਿਵ ਨੂੰ ਰੁਦ੍ਰ ਵੀ ਕਹਿੰਦੇ ਹਨ। ਜੱਦ ਭਗਤੀ ਪੂਰੀ ਹੁੰਦੀ ਹੈ ਤਾਂ ਭਗਵਾਨ ਰੁਦ੍ਰ ਯੱਗ ਰਚਦੇ ਹਨ। ਸਤਿਯੁਗ ਵਿੱਚ ਯੱਗ ਅਤੇ ਭਗਤੀ ਦੀ ਗੱਲ ਹੀ ਨਹੀਂ। ਇਸ ਸਮੇਂ ਹੀ ਬਾਪ ਇਹ ਅਵਿਨਾਸ਼ੀ ਰੁਦ੍ਰ ਗਿਆਨ ਯੱਗ ਰਚਦੇ ਹਨ, ਜਿਸਦਾ ਫਿਰ ਬਾਦ ਵਿੱਚ ਗਾਇਨ ਚਲਦਾ ਹੈ। ਭਗਤੀ ਤਾਂ ਹਮੇਸ਼ਾ ਨਹੀਂ ਚਲਦੀ ਰਹੇਗੀ। ਭਗਤੀ ਅਤੇ ਗਿਆਨ, ਭਗਤੀ ਹੈ ਰਾਤ, ਗਿਆਨ ਹੈ ਦਿਨ। ਬਾਪ ਆਕੇ ਦਿਨ ਬਣਾਉਂਦੇ ਹਨ, ਤਾਂ ਬੱਚਿਆਂ ਦਾ ਵੀ ਬਾਪ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਮੋਸ੍ਟ ਬਿਲਵਡ ਬਾਬਾ ਹੈ ਨਾ। ਉਨ੍ਹਾਂ ਤੋਂ ਜਿਆਦਾ ਪਿਆਰੀ ਚੀਜ਼ ਕੋਈ ਹੋ ਨਾ ਸਕੇ। ਅੱਧਾ ਕਲਪ ਤੋਂ ਯਾਦ ਕਰਦੇ ਆਏ ਹਨ। ਬਾਬਾ ਆਕੇ ਸਾਡੇ ਦੁੱਖ ਹਰੋ। ਹੁਣ ਬਾਪ ਆਏ ਹਨ, ਸਮਝਾਉਂਦੇ ਹਨ ਬੱਚੇ, ਤੁਹਾਨੂੰ ਆਪਣੇ ਗ੍ਰਹਿਸਥ ਵਿਵਹਾਰ ਵਿੱਚ ਰਹਿਣਾ ਹੀ ਹੈ। ਇੱਥੇ ਬਾਬਾ ਦੇ ਕੋਲ ਕਿੱਥੇ ਤੱਕ ਬੈਠੋਂਗੇ। ਨਾਲ ਤਾਂ ਪਰਮਧਾਮ ਵਿੱਚ ਹੀ ਰਹਿ ਸਕਦੇ ਹੋ। ਇੱਥੇ ਤਾਂ ਨਹੀਂ ਰਹਿ ਸਕਦੇ ਹੋ। ਇੱਥੇ ਤਾਂ ਨਾਲੇਜ ਪੜ੍ਹਨ ਦੀ ਹੈ। ਨਾਲੇਜ ਪੜ੍ਹਨ ਵਾਲੇ ਥੋੜੇ ਹੁੰਦੇ ਹੈ। ਲਾਊਡ ਸਪੀਕਰ ਤੇ ਕਦੀ ਪੜ੍ਹਾਈ ਹੁੰਦੀ ਹੈ ਕੀ? ਟੀਚਰ ਸਵਾਲ ਕਿਵੇਂ ਪੁੱਛਣਗੇ? ਲਾਊਡ ਸਪੀਕਰ ਤੇ ਰੇਸਪਾਂਡ ਕਿਵੇਂ ਦੇ ਸਕਣਗੇ? ਇਸਲਈ ਥੋੜੇ – ਥੋੜੇ ਸਟੂਡੈਂਟ ਨੂੰ ਪੜ੍ਹਾਉਂਦੇ ਹਨ। ਕਾਲੇਜ ਤਾਂ ਬਹੁਤ ਹੁੰਦੇ ਹਨ ਫਿਰ ਸਭ ਦੇ ਇਮਤਿਹਾਨ ਹੁੰਦੇ ਹਨ। ਰਿਜਲਟ ਨਿਕਲਦੀ ਹੈ। ਇੱਥੇ ਤਾਂ ਇੱਕ ਬਾਪ ਹੀ ਪੜ੍ਹਾਉਂਦੇ ਹਨ। ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਦੋ ਬਾਪ ਹਨ – ਲੌਕਿਕ ਅਤੇ ਪਾਰਲੌਕਿਕ। ਦੁੱਖ ਵਿੱਚ ਸਿਮਰਨ ਉਸ ਪਾਰਲੌਕਿਕ ਬਾਪ ਦਾ ਕਰਦੇ ਹਨ। ਹੁਣ ਉਹ ਬਾਪ ਆਇਆ ਹੋਇਆ ਹੈ। ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। ਉਹ ਸਮਝਦੇ ਹਨ ਮਹਾਭਰਤ ਲੜਾਈ ਵਿੱਚ ਕ੍ਰਿਸ਼ਨ ਆਇਆ, ਇਹ ਤਾਂ ਹੋ ਨਾ ਸਕੇ। ਵਿਚਾਰੇ ਮੁੰਝੇ ਹੋਏ ਹੈ। ਫਿਰ ਵੀ ਕ੍ਰਿਸ਼ਨ, ਕ੍ਰਿਸ਼ਨ ਕਰਦੇ ਰਹਿੰਦੇ ਹਨ। ਹੁਣ ਮੋਸਟ ਬਿਲਵਡ ਸ਼ਿਵ ਵੀ ਹੈ ਤਾਂ ਕ੍ਰਿਸ਼ਨ ਵੀ ਹੈ। ਪਰ ਉਹ ਹੈ ਨਿਰਾਕਾਰ, ਉਹ ਹੈ ਸਾਕਾਰ। ਨਿਰਾਕਾਰ ਬਾਪ ਸਾਰੀ ਆਤਮਾਵਾਂ ਦਾ ਬਾਪ ਹੈ। ਹੈ ਦੋਨੋਂ ਮੋਸ੍ਟ ਬਿਲਵਡ। ਕ੍ਰਿਸ਼ਨ ਵੀ ਵਿਸ਼ਵ ਦਾ ਮਾਲਿਕ ਹੈ ਨਾ। ਹੁਣ ਤੁਸੀਂ ਜੱਜ ਕਰ ਸਕਦੇ ਹੋ ਕਿ ਜਰੂਰੀ ਪਿਆਰਾ ਕੌਣ? ਸ਼ਿਵਬਾਬਾ ਹੀ ਅਜਿਹਾ ਲਾਇਕ ਬਣਾਉਂਦੇ ਹਨ ਨਾ। ਕ੍ਰਿਸ਼ਨ ਕੀ ਕਰਦੇ ਹਨ? ਬਾਪ ਹੀ ਤਾਂ ਉਨ੍ਹਾਂ ਨੂੰ ਅਜਿਹਾ ਬਣਾਉਂਦੇ ਹਨ ਨਾ। ਤਾਂ ਗਾਇਨ ਵੀ ਜਿਆਦਾ ਉਸ ਬਾਪ ਦਾ ਹੋਣਾ ਚਾਹੀਦਾ ਹੈ ਨਾ। ਬਾਪ ਨੇ ਸਮਝਾਇਆ ਹੈ – ਤੁਸੀਂ ਸਭ ਪਾਰਵਤੀਆਂ ਹੋ। ਇਹ ਸ਼ਿਵ ਅਮਰਨਾਥ ਤੁਹਾਨੂੰ ਕਥਾ ਸੁਣਾ ਰਹੇ ਹਨ। ਤੁਸੀਂ ਹੀ ਸਭ ਅਰਜੁਨ ਹੋ, ਤੁਸੀਂ ਹੀ ਸਭ ਦ੍ਰੋਪਦੀਆਂ ਹੋ। ਇਸ ਵਿਸ਼ਸ਼ ਦੁਨੀਆਂ ਨੂੰ ਰਾਵਣ ਰਾਜ ਕਿਹਾ ਜਾਂਦਾ ਹੈ। ਉਹ ਹੈ ਵਾਈਸਲੈਸ ਵਰਲਡ। ਵਿਕਾਰ ਦੀ ਗੱਲ ਨਹੀਂ। ਨਿਰਾਕਾਰ ਬਾਪ ਵਿਕਾਰੀ ਦੁਨੀਆਂ ਰਚਣਗੇ ਕੀ? ਵਿਕਾਰ ਵਿੱਚ ਹੀ ਦੁੱਖ ਹੈ। ਸੰਨਿਆਸੀਆਂ ਦਾ ਹੈ ਹੀ ਹਠਯੋਗ, ਨਿਵ੍ਰਿਤੀ ਮਾਰਗ। ਕਰਮ ਸੰਨਿਆਸ ਤਾਂ ਕਦੀ ਹੁੰਦਾ ਨਹੀਂ। ਉਹ ਤਾਂ ਹੋਵੇ ਜਦੋਂ ਆਤਮਾ ਸ਼ਰੀਰ ਤੋਂ ਵੱਖ ਹੋ ਜਾਵੇ। ਗਰਭ ਜੇਲ ਵਿਚ ਫਿਰ ਕਰਮਾਂ ਦਾ ਹਿਸਾਬ ਸ਼ੁਰੂ ਹੋ ਜਾਂਦਾ ਹੈ। ਬਾਕੀ ਕਰਮ ਸੰਨਿਆਸ ਕਹਿਣਾ ਰਾਂਗ ਹੈ, ਹਠਯੋਗ ਆਦਿ ਬਹੁਤ ਸਿੱਖਦੇ ਹਨ, ਗੁਫ਼ਾਵਾਂ ਵਿੱਚ ਜਾਕੇ ਬੈਠਦੇ ਹਨ। ਅੱਗ ਵਿੱਚ ਵੀ ਚਲੇ ਜਾਂਦੇ ਹਨ। ਰਿੱਧੀ ਸਿੱਧੀ ਵੀ ਬਹੁਤ ਹਨ। ਜਾਦੂਗਰੀ ਤੋਂ ਬਹੁਤ ਚੀਜ਼ਾਂ ਵੀ ਨਿਕਾਲਦੇ ਹਨ। ਭਗਵਾਨ ਨੂੰ ਵੀ ਜਾਦੂਗਰ, ਰਤਨਾਗਰ, ਸੌਦਾਗਰ ਕਹਿੰਦੇ ਹਨ। ਪਰ ਉਸ ਤੋਂ ਕਿਸੇ ਨੂੰ ਗਤੀ ਸਦਗਤੀ ਤਾਂ ਨਹੀਂ ਮਿਲ ਸਕਦੀ। ਉਹ ਤਾਂ ਇੱਕ ਹੀ ਸੱਚਾ ਸਤਿਗੁਰੂ ਆਕੇ ਸਭ ਦੀ ਗਤੀ ਸਦਗਤੀ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੰਡਿਆਂ ਤੋਂ ਫੁੱਲ ਬਣਾਉਣ ਵਾਲਾ ਮੋਸ੍ਟ ਬਿਲਵਡ ਇੱਕ ਬਾਪ ਹੈ, ਉਸ ਨੂੰ ਬਹੁਤ ਲਵ ਨਾਲ ਯਾਦ ਕਰਨਾ ਹੈ। ਖੁਸ਼ਬੂਦਾਰ ਪਾਵਨ ਫੁੱਲ ਬਣ ਸਭ ਨੂੰ ਸੁੱਖ ਦੇਣਾ ਹੈ।

2. ਇਹ ਨਾਲੇਜ (ਪੜ੍ਹਾਈ) ਸੋਰਸ ਆਫ ਇਨਕਮ ਹੈ, ਇਸ ਤੋਂ 21 ਜਨਮ ਦੇ ਲਈ ਤੁਸੀਂ ਬਹੁਤ ਵੱਡੇ ਆਦਮੀ ਬਣਦੇ ਹੋ ਇਸਲਈ ਇਸ ਨੂੰ ਚੰਗੀ ਰੀਤੀ ਪੜ੍ਹਨਾ ਅਤੇ ਪੜ੍ਹਾਉਣਾ ਹੈ। ਆਤਮ – ਅਭਿਮਾਨੀ ਬਣਨਾ ਹੈ।

ਵਰਦਾਨ:-

ਕੋਈ ਕਰਮ ਕਰਦੇ ਬਾਪਦਾਦਾ ਨੂੰ ਆਪਣਾ ਸਾਥੀ ਬਣਾ ਲੋ ਤਾਂ ਡਬਲ ਫੋਰਸ ਨਾਲ ਕੰਮ ਹੋਵੇਗਾ ਅਤੇ ਸਮ੍ਰਿਤੀ ਵੀ ਬਹੁਤ ਸਹਿਜ ਰਹੇਗੀ ਕਿਓਂਕਿ ਜੋ ਹਮੇਸ਼ਾ ਨਾਲ ਰਹਿੰਦਾ ਹੈ ਉਸ ਦੀ ਯਾਦ ਆਪੇ ਬਣੀ ਰਹਿੰਦੀ ਹੈ। ਤਾਂ ਅਜਿਹਾ ਸਾਥੀ ਰਹਿਣ ਨਾਲ ਅਤੇ ਬੁੱਧੀ ਦਵਾਰਾ ਨਿਰੰਤਰ ਸੱਤ ਦਾ ਸੰਗ ਕਰਨ ਨਾਲ ਸਹਿਜਯੋਗੀ ਬਣ ਜਾਣਗੇ ਅਤੇ ਪਾਵਰਫੁੱਲ ਸੰਗ ਹੋਣ ਦੇ ਕਾਰਨ ਹਰ ਕਰ੍ਤਵ੍ਯ ਵਿੱਚ ਤੁਹਾਡਾ ਡਬਲ ਫੋਰਸ ਰਹੇਗਾ, ਜਿਸ ਨਾਲ ਹਰ ਕੰਮ ਵਿੱਚ ਸਫਲਤਾ ਦੀ ਅਨੁਭੂਤੀ ਹੋਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top