21 September 2021 PUNJABI Murli Today | Brahma Kumaris

Read and Listen today’s Gyan Murli in Punjabi 

September 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਨਾਮ - ਰੂਪ ਤੋਂ ਨਿਆਰੀ ਕੋਈ ਵੀ ਚੀਜ਼ ਨਹੀਂ ਹੁੰਦੀ, ਆਤਮਾ ਅਤੇ ਪਰਮਾਤਮਾ ਨੂੰ ਵੀ ਨਾਮ - ਰੂਪ ਤੋਂ ਨਿਆਰਾ ਨਹੀਂ ਕਹਾਂਗੇ, ਉਸ ਵਿੱਚ ਵੀ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ"

ਪ੍ਰਸ਼ਨ: -

ਸ਼ਿਵਬਾਬਾ ਨੂੰ ਭੋਲੇਨਾਥ ਕਹਿਕੇ ਯਾਦ ਕਰਦੇ ਹਨ, ਉਸ ਨੂੰ ਭੋਲਾ ਕਿਓਂ ਕਿਹਾ ਹੈ?

ਉੱਤਰ:-

ਕਿਓਂਕਿ ਬਾਪ ਹੀ ਅਹਿਲੀਆਵਾਂ, ਗਨਿਕਾਵਾਂ, ਕੁਬਜਾਵਾਂ ਦਾ ਉੱਧਾਰ ਕਰਦੇ ਹਨ। ਉਨ੍ਹਾਂ ਨੂੰ ਵਿਸ਼ਵ ਦੀ ਰਜਾਈ ਦਾ ਵਰਸਾ ਦੇ ਦਿੰਦੇ ਹਨ। ਮਨੁੱਖ ਤਾਂ ਬਾਪ ਦੇ ਲਈ ਕਹਿ ਦਿੰਦੇ ਹਨ – ਦੁੱਖ ਵੀ ਉਹ ਦਿੰਦਾ ਹੈ, ਸੁੱਖ ਵੀ ਉਹ ਦਿੰਦਾ ਹੈ, ਪਰ ਬਾਬਾ ਕਹਿੰਦੇ ਹਨ ਮੈਂ ਤਾਂ ਤੁਸੀਂ ਬੱਚਿਆਂ ਦੇ ਲਈ ਸੁੱਖ ਦਾ ਰਾਜ ਸਥਾਪਨ ਕਰਦਾ ਹਾਂ। ਮੈਨੂੰ ਦੁੱਖ ਹਰਤਾ ਸੁੱਖ ਕਰਤਾ ਕਿਹਾ ਗਿਆ ਹੈ। ਵਿਚਾਰ ਕਰੋ ਕਿ ਮੈਂ ਬਾਪ ਆਪਣੇ ਬੱਚਿਆਂ ਨੂੰ ਦੁੱਖ ਕਿਵੇਂ ਦੇ ਸਕਦਾ ਹਾਂ।

ਗੀਤ:-

ਦੂਰ ਦੇਸ਼ ਦਾ ਰਹਿਣ ਵਾਲਾ.

ਓਮ ਸ਼ਾਂਤੀ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ ਮਤਲਬ ਰੂਹਾਂ ਨੇ ਇਸ ਸ਼ਰੀਰ ਦੀ ਕੰਨ ਰੂਪੀ ਕਰਮਇੰਦ੍ਰੀ ਦਵਾਰਾ ਗੀਤ ਸੁਣਿਆ – ਦੂਰਦੇਸ਼ ਤੋਂ ਮੁਸਾਫ਼ਿਰ ਆਇਆ ਹੈ। ਤੁਸੀਂ ਸਭ ਮੁਸਾਫ਼ਿਰ ਹੋ ਨਾ। ਜੋ ਸਭ ਮਨੁੱਖ ਮਾਤਰ ਆਤਮਾਵਾਂ ਹਨ ਉਹ ਸਾਰੀਆਂ ਮੁਸਾਫ਼ਿਰ ਹਨ। ਆਤਮਾਵਾਂ ਦਾ ਕੋਈ ਵੀ ਘਰ ਨਹੀਂ ਹੈ। ਆਤਮਾ ਹੈ ਨਿਰਾਕਾਰ। ਨਿਰਾਕਾਰੀ ਦੁਨੀਆਂ ਵਿੱਚ ਰਹਿਣ ਵਾਲੀ ਨਿਰਾਕਾਰੀ ਆਤਮਾਵਾਂ ਹਨ। ਉਸ ਨੂੰ ਕਿਹਾ ਜਾਂਦਾ ਹੈ ਨਿਰਾਕਾਰੀ ਆਤਮਾਵਾਂ ਦਾ ਘਰ, ਦੇਸ਼ ਅਤੇ ਲੋਕ। ਇਸ ਨੂੰ ਜੀਵ ਆਤਮਾਵਾਂ ਦਾ ਦੇਸ਼ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਦੇਸ਼ ਫਿਰ ਜਦ ਆਤਮਾਵਾਂ ਇੱਥੇ ਆਕੇ ਸ਼ਰੀਰ ਵਿੱਚ ਪ੍ਰਵੇਸ਼ ਕਰਦੀਆਂ ਹਨ ਤਾਂ ਨਿਰਾਕਾਰ ਤੋਂ ਸਾਕਾਰ ਬਣ ਜਾਂਦੀਆਂ ਹਨ। ਇਵੇਂ ਨਹੀਂ ਕਿ ਆਤਮਾ ਦਾ ਕੋਈ ਰੂਪ ਨਹੀਂ ਹੈ। ਰੂਪ ਵੀ ਜਰੂਰ ਹੈ, ਨਾਮ ਵੀ ਹੈ। ਇੰਨੀ ਛੋਟੀ ਆਤਮਾ ਕਿੰਨਾ ਪਾਰ੍ਟ ਵਜਾਉਂਦੀ ਹੈ – ਇਸ ਸ਼ਰੀਰ ਦਵਾਰਾ। ਹਰ ਇੱਕ ਆਤਮਾ ਵਿੱਚ ਪਾਰ੍ਟ ਵਜਾਉਣ ਦਾ ਕਿੰਨਾ ਰਿਕਾਰਡ ਭਰਿਆ ਹੋਇਆ ਹੈ। ਰਿਕਾਰਡ ਇੱਕ ਵਾਰ ਭਰ ਜਾਂਦਾ ਹੈ ਫਿਰ ਕਿੰਨਾ ਵੀ ਰਿਪੀਟ ਕਰੋ, ਉਹ ਹੀ ਚੱਲੇਗਾ। ਉਵੇਂ ਆਤਮਾ ਇਸ ਸ਼ਰੀਰ ਦੇ ਅੰਦਰ ਰਿਕਾਰਡ ਹੈ, ਉਸ ਵਿੱਚ 84 ਜਨਮਾਂ ਦਾ ਸਾਰਾ ਪਾਰ੍ਟ ਭਰਿਆ ਹੋਇਆ ਹੈ। ਜਿਵੇਂ ਆਤਮਾ ਨਿਰਾਕਾਰ ਹੈ ਉਵੇਂ ਬਾਪ ਵੀ ਨਿਰਾਕਾਰ ਹੈ। ਕਿਤੇ – ਕਿਤੇ ਸ਼ਾਸਤਰਾਂ ਵਿੱਚ ਲਿੱਖ ਦਿੱਤਾ ਹੈ ਉਹ ਨਾਮ – ਰੂਪ ਤੋਂ ਨਿਆਰਾ ਹੈ। ਪਰ ਨਾਮ – ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਆਕਾਸ਼ ਵੀ ਪੋਲਾਰ ਹੈ, ਨਾਮ – ਰੂਪ ਤਾਂ ਹੈ ਨਾ। ਬਗੈਰ ਨਾਮ ਦੇ ਕੋਈ ਵੀ ਚੀਜ਼ ਹੁੰਦੀ ਨਹੀਂ। ਮਨੁੱਖ ਸਮਝਦੇ ਹਨ ਪਰਮਪਿਤਾ ਪਰਮਾਤਮਾ ਨਾਮ – ਰੂਪ ਤੋਂ ਨਿਆਰਾ ਹੈ। ਜੇਕਰ ਨਾਮ ਨਹੀਂ ਤਾਂ ਰੂਪ ਵੀ ਨਹੀਂ, ਦੇਸ਼ ਵੀ ਨਹੀਂ। ਫਿਰ ਤਾਂ ਕੁਝ ਵੀ ਨਹੀਂ ਹੋ ਸਕਦਾ। ਬੁਲਾਉਂਦੇ ਵੀ ਹਨ ਦੂਰਦੇਸ਼ ਦਾ ਰਹਿਣ ਵਾਲਾ ਪਰਮਪਿਤਾ ਪਰਮਾਤਮਾ। ਹੁਣ ਦੁਰਦੇਸ਼ ਵਿੱਚ ਆਤਮਾਵਾਂ ਰਹਿੰਦੀਆਂ ਹਨ, ਇਹ ਸਾਕਾਰ ਦੇਸ਼ ਹੈ, ਇਸ ਵਿੱਚ ਦੋ ਦਾ ਰਾਜ ਚਲਦਾ ਹੈ – ਰਾਮਰਾਜ ਅਤੇ ਰਾਵਣਰਾਜ। ਅੱਧਾਕਲਪ ਹੈ ਰਾਮ ਰਾਜ, ਅੱਧਾਕਲਪ ਹੈ ਰਾਵਣ ਰਾਜ। ਇਹ ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਸਤਿਯੁਗ ਤੋਂ ਈਸ਼ਵਰੀਏ ਰਾਜ ਸ਼ੁਰੂ ਹੁੰਦਾ ਹੈ, ਰਾਮਰਾਜ ਸਥਾਪਨ ਕਰਨ ਵਾਲਾ ਪਰਮਪਿਤਾ ਪਰਮਾਤਮਾ ਹੈ। ਉਹ ਕਦੀ ਰਾਵਣ ਰਾਜ ਸਥਾਪਨ ਕਰ ਨਾ ਸਕੇ। ਬਾਪ ਬੱਚਿਆਂ ਦੇ ਲਈ ਕਦੀ ਦੁੱਖ ਦਾ ਰਾਜ ਥੋੜੀ ਬਨਾਉਣਗੇ। ਕਹਿੰਦੇ ਹਨ ਈਸ਼ਵਰ ਹੀ ਦੁੱਖ ਸੁੱਖ ਦਿੰਦੇ ਹਨ। ਬਾਪ ਕਹਿੰਦੇ ਮੈਂ ਬੱਚਿਆਂ ਨੂੰ ਦੁੱਖ ਕਿਵੇਂ ਦੇ ਸਕਦਾ ਹਾਂ। ਮੇਰਾ ਤਾਂ ਨਾਮ ਹੀ ਹੈ ਦੁੱਖ ਹਰਤਾ ਸੁਖਕਰਤਾ। ਇਹ ਤਾਂ ਮਨੁੱਖਾਂ ਦੀ ਭੁੱਲ ਹੈ। ਈਸ਼ਵਰ ਕਦੀ ਦੁੱਖ ਨਹੀਂ ਦੇਣਗੇ। ਇਸ ਸਮੇਂ ਹੈ ਹੀ ਦੁੱਖਧਾਮ। ਅੱਧਾਕਲਪ ਰਾਵਣਰਾਜ ਵਿੱਚ ਦੁੱਖ ਹੀ ਮਿਲਦਾ ਹੈ। ਸੁੱਖ ਦੀ ਰੱਤੀ ਨਹੀਂ ਹੈ। ਸੁਖਧਾਮ ਵਿੱਚ ਕਦੀ ਦੁੱਖ ਹੁੰਦਾ ਨਹੀਂ। ਬਾਪ ਸ੍ਵਰਗ ਦਾ ਰਚਤਾ ਹੈ। ਹੁਣ ਤੁਸੀਂ ਹੋ ਸੰਗਮ ਤੇ। ਇਨ੍ਹਾਂ ਨੂੰ ਨਵੀਂ ਦੁਨੀਆਂ ਦਾ ਤਾਂ ਕੋਈ ਵੀ ਨਹੀਂ ਕਹਿਣਗੇ। ਨਵੀਂ ਦੁਨੀਆਂ ਦਾ ਨਾਮ ਹੀ ਹੈ ਸ੍ਵਰਗ। ਉਹ ਹੀ ਫਿਰ ਪੁਰਾਣੀ ਦੁਨੀਆਂ ਬਣਦੀ ਹੈ। ਨਵੀਂ ਚੀਜ਼ ਜਦ ਪੁਰਾਣੀ, ਖਰਾਬ ਵਿਖਾਈ ਪੈਂਦੀ ਹੈ ਤਾਂ ਪੁਰਾਣੀ ਚੀਜ਼ ਨੂੰ ਖਲਾਸ ਕੀਤਾ ਜਾਂਦਾ ਹੈ। ਮਨੁੱਖ ਵਿਸ਼ (ਵਿਕਾਰਾਂ) ਨੂੰ ਹੀ ਸੁੱਖ ਸਮਝਦੇ ਹਨ। ਗਾਇਆ ਵੀ ਜਾਂਦਾ ਹੈ ਅੰਮ੍ਰਿਤ ਛੱਡ ਵਿਸ਼ ਕਾਹੇ ਨੂੰ ਖਾਏ। ਗ੍ਰੰਥ ਵਿੱਚ ਗੁਰੂਨਾਨਕ ਦੇ ਵੀ ਅੱਖਰ ਹਨ। ਅਸੰਖ ਚੋਰ…ਬਾਪ ਦੀ ਮਹਿਮਾ ਗਾਉਂਦੇ ਹਨ, ਆਪ ਜੋ ਆਕੇ ਕਰਨਗੇ ਉਸ ਨਾਲ ਵੀ ਭਲਾ ਹੀ ਹੋਵੇਗਾ। ਨਹੀਂ ਤਾਂ ਰਾਵਣਰਾਜ ਵਿੱਚ ਮਨੁੱਖ ਬੁਰਾ ਕੰਮ ਹੀ ਕਰਨਗੇ। ਬਾਪ ਹੀ ਆਕੇ ਮੂਤ ਪਲੀਤੀ ਕਪੜੇ ਧੋਂਦੇ ਹਨ। ਗ੍ਰੰਥ ਵਿੱਚ ਬਹੁਤ ਲਿਖਿਆ ਹੋਇਆ ਹੈ। ਸਿੰਧੀ ਲੋਕ ਗ੍ਰੰਥ ਰੱਖਦੇ ਹਨ। ਹੁਣ ਇਹ ਤਾਂ ਕੋਈ ਸਿੱਖ ਧਰਮ ਵਾਲੇ ਹੈ ਨਹੀਂ। ਇਹ ਤਾਂ ਹੈ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੇ। ਸਿੱਖਾਂ ਦਾ ਹੈ ਗੁਰੂਨਾਨਕ, ਉਨ੍ਹਾਂਨੂੰ ਦਾੜ੍ਹੀ ਵਾਲ ਸਨ। ਤਾਂ ਸਭ ਸਿੱਖਾਂ ਨੂੰ ਦਾੜ੍ਹੀ ਵਾਲ ਹੋਣੇ ਚਾਹੀਦੇ ਹਨ। ਅੱਜਕਲ ਤਾਂ ਦਾੜ੍ਹੀ ਰੱਖਦੇ ਨਹੀਂ। ਬਹੁਤ ਫੈਸ਼ਨੇਬਲ ਬਣ ਗਏ ਹਨ। ਨਹੀਂ ਤਾਂ ਫਾਲੋ ਕਰਨਾ ਚਾਹੀਦਾ ਹੈ ਨਾ। ਅਸੀਂ ਗੁਰੂਨਾਨਕ ਦੇ ਫਾਲੋਅਰਸ ਹਾਂ ਤਾਂ ਗੁਰੂਨਾਨਕ ਨੂੰ ਫਾਲੋ ਕਰਨਾ ਚਾਹੀਦਾ ਹੈ ਨਾ। ਇਹ ਤਾਂ ਬੱਚਿਆਂ ਨੂੰ ਹੁਣ ਪਤਾ ਪਿਆ ਹੈ ਕਿ ਗੁਰੂਨਾਨਕ ਨੂੰ 500 ਵਰ੍ਹੇ ਹੋਏ ਫਿਰ ਕੱਦ ਆਉਣਗੇ? ਤੁਸੀਂ ਝੱਟ ਦੱਸੋਗੇ। ਕਿਸੇ ਤੋਂ ਵੀ ਪੁੱਛੋ ਇਹ ਤਾਂ ਦੱਸੋ ਕਿ ਗੁਰੂਨਾਨਕ ਕੱਦ ਆਉਣਗੇ? ਤਾਂ ਕਹਿਣਗੇ ਉਨ੍ਹਾਂ ਦੀ ਆਤਮਾ ਜਯੋਤੀ ਜੋਤ ਸਮਾਂ ਗਈ। ਆਉਣਗੇ ਫਿਰ ਕਿਵੇਂ। ਤੁਸੀਂ ਕਹੋਗੇ ਅੱਜ ਤੋਂ 4500 ਵਰ੍ਹੇ ਬਾਦ ਗੁਰੂਨਾਨਕ ਫਿਰ ਆਉਣਗੇ। ਤੁਹਾਡੀ ਬੁੱਧੀ ਵਿੱਚ ਸਾਰੇ ਵਰਲਡ ਦੀ ਹਿਸਟਰੀ – ਜਾਗਰਫ਼ੀ ਚੱਕਰ ਲਗਾਉਂਦੀ ਰਹਿੰਦੀ ਹੈ। ਬੁੱਧ, ਕ੍ਰਾਈਸਟ ਆਦਿ ਸਭ ਦੇ ਲਈ ਕਹਿਣਗੇ ਇਸ ਸਮੇਂ ਤਮੋਪ੍ਰਧਾਨ ਹਨ, ਕਬਰਦਾਖਿਲ ਹਨ। ਇਨ੍ਹਾਂ ਨੂੰ ਕਿਆਮਤ ਦਾ ਸਮੇਂ ਕਿਹਾ ਜਾਂਦਾ ਹੈ। ਸਭ ਮਨੁੱਖ ਮਾਤਰ ਜਿਵੇਂ ਮਰੇ ਪਏ ਹਨ। ਸਭ ਦੀ ਜਯੋਤੀ ਜਿਵੇਂ ਬੁਝੀ ਹੋਈ ਹੈ। ਬਾਪ ਆਉਂਦੇ ਹਨ ਸਭ ਨੂੰ ਜਗਾਉਣ। ਬੱਚੇ ਜੋ ਕਾਮ – ਚਿਤਾ ਤੇ ਬੈਠ ਭਸਮ ਹੋ ਗਏ ਹਨ ਉਨ੍ਹਾਂ ਨੂੰ ਅੰਮ੍ਰਿਤ ਵਰਖਾ ਨਾਲ ਜਗਾਕੇ ਨਾਲ ਲੈ ਜਾਣਗੇ। ਮਾਇਆ ਨੇ ਕਾਮ – ਚਿਤਾ ਤੇ ਬਿਠਾਏ ਕਬਰਦਾਖਿਲ ਕਰ ਦਿੱਤਾ ਹੈ। ਸੌਂ ਗਏ ਹਨ। ਹੁਣ ਬਾਪ ਅੰਮ੍ਰਿਤ ਛਕਾਉਂਦੇ (ਪਿਲਾਉਂਦੇ) ਹਨ। ਅੰਮ੍ਰਿਤਸਰ ਨਾ ਇਸ ਲਈ ਰੱਖਿਆ ਹੈ। ਬਾਪ ਆਕੇ ਅੰਮ੍ਰਿਤ ਛਕਾਉਂਦੇ ਹਨ। ਹੁਣ ਕਿੱਥੇ ਗਿਆਨ ਅੰਮ੍ਰਿਤ, ਕਿੱਥੇ ਪਾਣੀ ਦੀ ਗੱਲ! ਸਿੱਖ ਲੋਕਾਂ ਦਾ ਵੱਡਾ ਦਿਨ ਹੁੰਦਾ ਹੈ ਤਾਂ ਬੜੀ ਧੂਮਧਾਮ ਨਾਲ ਤਲਾਬ ਨੂੰ ਸਾਫ ਕਰਦੇ ਹਨ, ਮਿੱਟੀ ਕੱਢਦੇ ਹਨ ਇਸਲਈ ਨਾਮ ਹੀ ਰੱਖਿਆ ਹੈ – ਅਮ੍ਰਿਤਸਰ। ਅੰਮ੍ਰਿਤ ਦਾ ਤਲਾਬ। ਹੁਣ ਗੁਰੂਨਾਨਕ ਸਾਹਿਬ ਤਾਂ ਕੋਈ ਗਿਆਨ ਸਾਗਰ ਨਹੀਂ ਹਨ, ਉਸ ਨੇ ਵੀ ਬਾਪ ਦੀ ਮਹਿਮਾ ਕੀਤੀ ਹੈ। ਖੁਦ ਕਹਿੰਦੇ ਹਨ ਏਕ ਓਂਕਾਰ, ਸਤਨਾਮ, ਉਹ ਹਮੇਸ਼ਾ ਸੱਚ ਬੋਲਣ ਵਾਲਾ ਹੈ। ਸੱਤ ਨਾਰਾਇਣ ਦੀ ਕਥਾ ਹੈ ਨਾ। ਸਿੰਧੁਰਵਤੀ ਲੋਕ ਬਾਹਰ ਜਾਂਦੇ ਹਨ ਤਾਂ ਸੱਤ ਨਾਰਾਇਣ ਦੀ ਕਥਾ ਕਰਾਉਂਦੇ ਹਨ। ਸਮਝਦੇ ਹਨ ਸੱਤ ਨਾਰਾਇਣ ਦੀ ਕਥਾ ਨਾਲ ਸੇਫਟੀ ਨਾਲ ਪਾਰ ਹੋ ਜਾਣਗੇ। ਅਮਰਕਥਾ, ਤੀਜਰੀ ਦੀ ਕਥਾ ਕਿੰਨੀਆਂ ਭਗਤੀ ਮਾਰਗ ਵਿੱਚ ਕਥਾਵਾਂ ਸੁਣਦੇ ਆਏ ਹਨ। ਕਹਿੰਦੇ ਹਨ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ। ਉਹ ਤਾਂ ਸੁਕਸ਼ਮਵਤਨ ਵਿੱਚ ਰਹਿਣ ਵਾਲਾ ਉੱਥੇ ਫਿਰ ਕਥਾ ਕਿਹੜੀ ਸੁਣਾਈ? ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਅਸਲ ਵਿੱਚ ਤੁਹਾਨੂੰ ਅਮਰਕਥਾ ਸੁਣਾਕੇ ਅਮਰਲੋਕ ਵਿੱਚ ਲੈ ਜਾਣ ਆਇਆ ਹਾਂ। ਮ੍ਰਿਤੂਲੋਕ ਤੋਂ ਅਮਰਲੋਕ ਵਿੱਚ ਮੈਂ ਲੈ ਜਾਂਦਾ ਹਾਂ। ਬਾਕੀ ਸੂਕ੍ਸ਼੍ਮਵਤਨ ਵਿੱਚ ਪਾਰਵਤੀ ਨੇ ਕੀ ਦੋਸ਼ ਕੀਤਾ ਜੋ ਆਕੇ ਉਨ੍ਹਾਂ ਨੂੰ ਕਥਾ ਸੁਣਾਉਣਗੇ। ਹੁਣ ਤੁਸੀਂ ਸਮਝਦੇ ਹੋ ਅਸੀਂ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਦੇ ਹਾਂ। ਇਹ ਹੈ ਅਮਰਲੋਕ ਵਿੱਚ ਜਾਣ ਦੇ ਲਈ ਸੱਚੀ ਸੱਤ ਨਾਰਾਇਣ ਦੀ ਕਥਾ, ਤੀਜਰੀ ਦੀ ਕਥਾ। ਤੁਸੀਂ ਆਤਮਾਵਾਂ ਨੂੰ ਹੁਣ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ।

ਬਾਪ ਸਮਝਾਉਂਦੇ ਹਨ ਤੁਸੀਂ ਹੀ ਗੁਲ – ਗੁਲ ਪੂਜਯ ਸੀ ਫਿਰ 84 ਜਨਮਾਂ ਦੇ ਬਾਦ ਤੁਸੀਂ ਹੀ ਪੁਜਾਰੀ ਬਣੇ ਹੋ ਇਸਲਈ ਗਾਇਆ ਹੋਇਆ ਹੈ – ਆਪ ਹੀ ਪੂਜਯ ਆਪ ਹੀ ਪੁਜਾਰੀ। ਬਾਪ ਕਹਿੰਦੇ ਹਨ – ਮੈਂ ਤਾਂ ਹਮੇਸ਼ਾ ਪੂਜਯ ਹਾਂ। ਤੁਹਾਨੂੰ ਆਕੇ ਪੁਜਾਰੀ ਤੋਂ ਪੂਜਯ ਬਣਾਉਂਦਾ ਹਾਂ। ਕਹਿੰਦੇ ਹਨ ਹੇ ਰਾਮ ਆਕੇ ਸਾਨੂੰ ਪਾਵਨ ਬਣਾਓ। ਸਭ ਭਗਤ ਪੁਕਾਰਦੇ ਹਨ। ਆਤਮਾ ਪੁਕਾਰਦੀ ਹੈ ਨਾ – ਹੇ ਪਤਿਤ – ਪਾਵਨ। ਹੁਣ ਤੁਸੀਂ ਸਮਝਦੇ ਹੋ ਕਿ ਗੀਤਾ ਕੋਈ ਕ੍ਰਿਸ਼ਨ ਨੇ ਨਹੀਂ ਸੁਣਾਈ ਹੈ, ਪਾਵਨ ਬਣਾਉਣ ਵਾਲਾ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਇੱਕ ਹੀ ਰਾਮ। ਤਾਂ ਬਾਪ ਸਮਝਾਉਂਦੇ ਹਨ ਕਿ ਓਪਿਨਿਯਨ ਲੈਂਦੇ ਰਹੋ ਕਿ ਈਸ਼ਵਰ ਸਰਵਵਿਆਪੀ ਨਹੀਂ ਹੈ। ਗੀਤਾ ਦਾ ਭਗਵਾਨ ਸ਼ਿਵ ਹੈ, ਨਾ ਕਿ ਕ੍ਰਿਸ਼ਨ। ਪਹਿਲੇ ਤਾਂ ਪੁੱਛੋ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ – ਨਿਰਾਕਾਰ ਨੂੰ ਜਾਂ ਸਾਕਾਰ ਨੂੰ? ਕ੍ਰਿਸ਼ਨ ਤਾਂ ਹੈ ਸਾਕਾਰ, ਸ਼ਿਵ ਹੈ ਨਿਰਾਕਾਰ। ਉਹ ਸਿਰਫ ਇਸ ਤਨ ਦਾ ਲੋਨ ਲੈਂਦਾ ਹੈ। ਬਾਕੀ ਮਾਤਾ ਦੇ ਗਰਭ ਤੋਂ ਜਨਮ ਨਹੀਂ ਲੈਂਦੇ ਹਨ। ਪਹਿਲੇ ਨੰਬਰ ਗਰਭ ਵਿੱਚ ਆਉਣ ਵਾਲੀ ਹੈ ਕ੍ਰਿਸ਼ਨ ਦੀ ਆਤਮਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਸੂਕ੍ਸ਼੍ਮ ਸ਼ਰੀਰਧਾਰੀ ਹੈ। ਸ਼ਿਵ ਨੂੰ ਸ਼ਰੀਰ ਨਹੀਂ ਹੈ। ਇੱਥੇ ਇਸ ਲੋਕ ਵਿੱਚ ਸਥੂਲ ਸ਼ਰੀਰ ਹੈ। ਬਾਪ ਦੀ ਮਹਿਮਾ ਹੈ ਪਤਿਤ – ਪਾਵਨ, ਸਰਵ ਦਾ ਸਦਗਤੀ ਦਾਤਾ। ਸਰਵ ਦਾ ਲਿਬ੍ਰੇਟਰ, ਦੁੱਖ ਹਰਤਾ ਸੁੱਖ ਕਰਤਾ। ਅੱਛਾ ਸੁੱਖ ਕਿੱਥੇ ਹੋ ਸਕਦਾ ਹੈ? ਸੁੱਖ ਮਿਲੇਗਾ ਦੂਜੇ ਜਨਮ ਵਿੱਚ। ਜੱਦ ਰਾਵਣ ਦੀ ਦੁਨੀਆਂ ਖਤਮ ਹੋ ਸ੍ਵਰਗ ਦੀ ਸਥਾਪਨਾ ਹੋ ਜਾਵੇਗੀ। ਅੱਛਾ ਲਿਬ੍ਰੇਟ ਕਿਸ ਤੋਂ ਕਰਦੇ ਹਨ? ਰਾਵਣ ਦੇ ਦੁੱਖ ਤੋਂ। ਇਹ ਤਾਂ ਦੁੱਖਧਾਮ ਹੈ ਨਾ। ਅੱਛਾ ਫਿਰ ਗਾਈਡ ਵੀ ਬਣਦੇ ਹਨ। ਇਹ ਸ਼ਰੀਰ ਤਾਂ ਇੱਥੇ ਹੀ ਖਤਮ ਹੋ ਜਾਂਦੇ ਹਨ। ਬਾਕੀ ਆਤਮਾਵਾਂ ਨੂੰ ਲੈ ਜਾਂਦੇ ਹਨ। ਸਭ ਨੂੰ ਦੁੱਖ ਤੋਂ ਛੁਡਾਏ, ਪਵਿੱਤਰ ਬਣਾਏ ਘਰ ਲੈ ਜਾਂਦੇ ਹਨ। ਮਨੁੱਖ ਜੱਦ ਵਿਆਹ ਕਰ ਆਉਂਦੇ ਹਨ ਤਾਂ ਪਹਿਲੇ ਹੁੰਦੇ ਹਨ ਪਤੀ, ਪਿਛੇ ਹੁੰਦੀ ਹੈ ਬ੍ਰਾਈਡ। ਫਿਰ ਬਰਾਤ ਹੁੰਦੀ ਹੈ। ਹੁਣ ਤੁਹਾਡੀ ਮਾਲਾ ਵੀ ਇਵੇਂ ਹੀ ਹੈ। ਉੱਪਰ ਵਿੱਚ ਹੈ ਸ਼ਿਵਬਾਬਾ ਫੁੱਲ, ਪਹਿਲੇ ਫੁੱਲ ਨੂੰ ਨਮਸਕਾਰ ਕਰਨਗੇ। ਫਿਰ ਯੁਗਲ ਦਾਣਾ ਬ੍ਰਹਮਾ – ਸਰਸਵਤੀ, ਫਿਰ ਹੋ ਤੁਸੀਂ, ਜੋ ਬਾਬਾ ਦੇ ਮਦਦਗਾਰ ਬੱਚੇ ਹੋ। ਫੁੱਲ ਸ਼ਿਵਬਾਬਾ ਦੀ ਯਾਦ ਨਾਲ ਹੀ ਸੂਰਜਵੰਸ਼ੀ ਵਿਸ਼ਨੂੰ ਦੀ ਮਾਲਾ ਬਣੀ ਹੈ। ਬ੍ਰਹਮਾ – ਸਰਸਵਤੀ ਸੋ ਲਕਸ਼ਮੀ – ਨਾਰਾਇਣ ਬਣਦੇ ਹਨ। ਦੇਵਤਾ, ਸ਼ਤ੍ਰੀ… ਫਿਰ ਸ਼ੂਦ੍ਰ ਤੋਂ ਬ੍ਰਾਹਮਣ ਬਣ ਇਹ ਨਾਲੇਜ ਲੈਕੇ ਲਕਸ਼ਮੀ – ਨਾਰਾਇਣ ਬਣਦੇ ਹਨ। ਇਹ ਮਾਲਾ ਉਨ੍ਹਾਂ ਦੀ ਬਣੀ ਹੋਈ ਹੈ। ਇਹ ਬ੍ਰਹਮਾ – ਸਰਸਵਤੀ ਹੀ ਰਾਜਾ – ਰਾਣੀ ਬਣਨਗੇ। ਉਨ੍ਹਾਂ ਨੇ ਮਿਹਨਤ ਕੀਤੀ ਹੈ, ਤਾਂ ਹੀ ਪੂਜੇ ਜਾਂਦੇ ਹਨ। ਕੋਈ ਨੂੰ ਪਤਾ ਨਹੀਂ ਹੈ ਕਿ ਮਾਲਾ ਕੀ ਚੀਜ਼ ਹੈ। ਇਵੇਂ ਹੀ ਮਾਲਾ ਫੇਰਦੇ ਰਹਿੰਦੇ ਹਨ। 16108 ਦੀ ਵੀ ਮਾਲਾ ਹੁੰਦੀ ਹੈ। ਵੱਡੇ – ਵੱਡੇ ਮੰਦਿਰਾਂ ਵਿੱਚ ਰੱਖੀ ਜਾਂਦੀ ਹੈ। ਫਿਰ ਕੋਈ ਕਿੱਥੇ ਤੋਂ ਖਿੱਚਣਗੇ, ਕੋਈ ਕਿੱਥੇ ਤੋਂ। ਬਾਬਾ ਬੰਬੇ ਵਿੱਚ ਲਕਸ਼ਮੀ – ਨਾਰਾਇਣ ਦੇ ਮੰਦਿਰ ਵਿੱਚ ਜਾਂਦੇ ਸੀ। ਮਾਲਾ ਜਾਕੇ ਫੇਰਦੇ ਸੀ, ਰਾਮ – ਰਾਮ ਜੱਪਦੇ ਸੀ। ਫੁੱਲ ਸ਼ਿਵਬਾਬਾ ਹੈ ਨਾ। ਫੁੱਲ ਨੂੰ ਹੀ ਰਾਮ – ਰਾਮ ਕਹਿੰਦੇ ਹਨ ਫਿਰ ਸਾਰੀ ਮਾਲਾ ਤੇ ਮੱਥਾ ਟੇਕਦੇ ਹਨ। ਗਿਆਨ ਤਾਂ ਕੁਝ ਵੀ ਹੈ ਨਹੀਂ। ਪਾਦਰੀ ਲੋਕ ਵੀ ਹੱਥ ਵਿਚ ਮਾਲਾ ਫੇਰਦੇ ਰਹਿੰਦੇ ਹਨ। ਪੁੱਛੋ ਕਿਸ ਦੀ ਮਾਲਾ ਫੇਰਦੇ ਰਹਿੰਦੇ ਹੋ? ਕਹਿਣਗੇ ਕ੍ਰਾਈਸਟ ਦੀ ਯਾਦ ਵਿੱਚ ਮਾਲਾ ਫੇਰਦੇ ਹਾਂ। ਉਨ੍ਹਾਂ ਦੇ ਵੱਡੇ ਪੌਪ ਪਾਦਰੀ ਹੁੰਦੇ ਹਨ ਤਾਂ ਉਹ ਫਿਰ ਪੋਪਾਂ ਦੀ ਮਾਲਾ ਹੋਵੇਗੀ। ਉਨ੍ਹਾਂ ਸਭ ਦੇ ਚਿੱਤਰ ਹਨ। ਪੋਪਾਂ ਦਾ ਕਿੰਨਾ ਮਾਨ ਹੈ। ਉਨ੍ਹਾਂ ਨੂੰ ਖੁਦ ਪਤਾ ਨਹੀਂ ਹੈ ਕਿ ਕ੍ਰਾਈਸਟ ਦੀ ਆਤਮਾ ਕਿੱਥੇ ਹੈ! ਤੁਸੀਂ ਜਾਣਦੇ ਹੋ ਕਿ ਕ੍ਰਾਈਸਟ ਦੀ ਆਤਮਾ ਵੀ ਹੁਣ ਬੇਗਰ ਰੂਪ ਵਿੱਚ ਹੈ। ਤੁਸੀਂ ਵੀ ਹੁਣ ਬੇਗਰ ਤੋਂ ਪ੍ਰਿੰਸ ਬਣ ਰਹੇ ਹੋ। ਭਾਰਤ ਹੀ ਪ੍ਰਿੰਸ ਸੀ, ਹੁਣ ਬੇਗਰ ਹੈ ਫਿਰ ਪ੍ਰਿੰਸ ਬਣਦੇ ਹਨ। ਬਨਾਉਣ ਵਾਲਾ ਹੈ ਇੱਕ ਰੂਹਾਨੀ ਬਾਪ। ਬੇਗਰ ਤੋਂ ਪ੍ਰਿੰਸ ਬਣਦੇ ਹਨ। ਇੱਕ ਪ੍ਰਿੰਸ – ਪ੍ਰਿੰਸੇਜ ਦਾ ਕਾਲੇਜ ਵੀ ਹੈ, ਜਿੱਥੇ ਜਾਕੇ ਉਹ ਪੜ੍ਹਦੇ ਹੈ। ਤੁਸੀਂ ਇੱਥੇ ਪੜ੍ਹਕੇ 21 ਜਨਮਾਂ ਦੇ ਲਈ ਪ੍ਰਿੰਸ – ਪ੍ਰਿੰਸੇਜ ਸ੍ਵਰਗ ਵਿੱਚ ਬਣਦੇ ਹੋ। ਨਾਲੇਜ ਨਾਲ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ।

ਹੁਣ ਤੁਸੀਂ ਸਮਝਦੇ ਹੋ ਸ਼੍ਰੀਕ੍ਰਿਸ਼ਨ ਜੋ ਸਤਿਯੁਗ ਦਾ ਪ੍ਰਿੰਸ ਸੀ ਸੋ 84 ਜਨਮਾਂ ਦੇ ਬਾਦ ਬੇਗਰ ਬਣਿਆ ਹੈ। 5 ਹਜਾਰ ਵਰ੍ਹੇ ਪਹਿਲੇ ਦੇਵੀ – ਦੇਵਤੇ ਕਿੰਨੇ ਸਾਹੂਕਾਰ ਸੀ। ਹੁਣ ਉਹ ਹੀ ਕੰਗਾਲ ਬੇਗਰ ਬਣੇ ਹਨ। ਇਹ ਗੱਲਾਂ ਸਿਰਫ ਤੁਸੀਂ ਹੀ ਸੁਣ ਸਕਦੇ ਹੋ। ਭਗਵਾਨੁਵਾਚ – ਉਹ ਸਭ ਦਾ ਫਾਦਰ ਹੈ। ਤੁਸੀਂ ਗੋਡ ਫਾਦਰ ਤੋਂ ਸੁਣਦੇ ਹੋ। ਗੀਤਾ ਵਿੱਚ ਸਿਰਫ ਭੁੱਲ ਇਹ ਕਰ ਦਿੱਤੀ ਹੈ ਜੋ ਸ਼ਿਵ ਭਗਵਾਨੁਵਾਚ ਦੇ ਬਦਲੇ ਕ੍ਰਿਸ਼ਨ ਭਗਵਾਨੁਵਾਚ ਨਾਮ ਪਾ ਦਿੱਤਾ ਹੈ ਇਸਲਈ ਗਾਇਆ ਜਾਂਦਾ ਹੈ ਝੂਠੀ ਦੁਨੀਆਂ। ਇਸ ਸਮੇਂ ਸਾਰੀ ਦੁਨੀਆਂ ਕੰਢਿਆਂ ਦਾ ਜੰਗਲ ਬਣ ਗਈ ਹੈ। ਬੰਬੇ ਵਿੱਚ ਬਬੁਲਨਾਥ ਦਾ ਮੰਦਿਰ ਹੈ। ਬਾਪ ਆਕੇ ਇਨ੍ਹਾਂ ਕੰਢਿਆਂ ਨੂੰ ਫੁਲ ਬਣਾਉਂਦੇ ਹਨ। ਸਭ ਇੱਕ – ਦੋ ਨੂੰ ਕੰਢਾ ਲਗਾਉਂਦੇ ਹਨ ਮਤਲਬ ਕਾਮ – ਕਟਾਰੀ ਚਲਾਉਂਦੇ ਹਨ, ਇਸਲਈ ਇਨ੍ਹਾਂ ਨੂੰ ਕੰਢਿਆਂ ਦਾ ਜੰਗਲ ਕਿਹਾ ਜਾਂਦਾ ਹੈ। ਸਤਿਯੁਗ ਨੂੰ ਗਾਰਡਨ ਆਫ ਅਲਾਹ ਕਿਹਾ ਜਾਂਦਾ ਹ । ਉਹ ਫਲਾਵਰਸ, ਕੰਢੇ ਬਣਦੇ ਹਨ ਫਿਰ ਕੰਢਿਆਂ ਤੋਂ ਫੁਲ ਬਣਦੇ ਹਨ। ਸਤਿਯੁਗ ਵਿੱਚ ਕਦੀ ਰਾਵਣ ਨੂੰ ਨਹੀਂ ਸਾੜਦੇ। ਰਾਵਣ ਪੁਰਾਣਾ ਦੁਸ਼ਮਣ ਹੈ ਭਾਰਤ ਦਾ। ਤੁਹਾਡੀ ਲੜਾਈ ਹੈ ਰਾਵਣ ਨਾਲ, ਜਿਸਨੇ ਅੱਧਾਕਲਪ ਦੁੱਖ ਦਿੱਤਾ ਹੈ। ਆਖਰੀਨ ਵੱਡੀ ਲੜਾਈ ਵੀ ਹੋਵੇਗੀ। ਸੱਚਾ – ਸੱਚਾ ਦੁਸ਼ਹਿਰਾ ਹੋਣਾ ਹੈ। ਰਾਵਣਰਾਜ ਹੀ ਖਲਾਸ ਹੋ ਜਾਵੇਗਾ, ਤੁਹਾਨੂੰ ਫਿਰ ਸੋਨੇ ਦੇ ਮਹਿਲ ਮਿਲ ਜਾਣਗੇ। ਹੁਣ ਤੁਸੀਂ ਰਾਵਣ ਤੇ ਜਿੱਤ ਪਾ ਸ੍ਵਰਗ ਦੇ ਮਾਲਿਕ ਬਣਦੇ ਹੋ। ਬਾਬਾ ਸਾਰੇ ਵਿਸ਼ਵ ਦਾ ਰਾਜ ਭਾਗ ਦਿੰਦੇ ਹਨ ਇਸਲਈ ਉਨ੍ਹਾਂ ਨੂੰ ਸ਼ਿਵ ਭੋਲਾ ਭੰਡਾਰੀ ਕਹਿੰਦੇ ਹਨ। ਗਨਿਕਾਵਾਂ, ਅਹਿਲੀਆਵਾਂ, ਕੁਬਜਾਵਾਂ ਸਭਨੂੰ ਬਾਪ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕਿੰਨਾ ਭੋਲਾ ਹੈ। ਆਉਂਦੇ ਵੀ ਹਨ ਪਤਿਤ ਦੁਨੀਆਂ ਵਿੱਚ, ਪਤਿਤ ਸ਼ਰੀਰ ਵਿੱਚ ਹਨ। ਬਾਕੀ ਜੋ ਸ੍ਵਰਗ ਦੇ ਲਾਇਕ ਨਹੀਂ ਹਨ ਉਹ ਵਿਕਾਰਾਂ ਨੂੰ ਛੱਡ ਨਹੀਂ ਸਕਦੇ। ਬਾਪ ਕਹਿੰਦੇ ਹਨ – ਬੱਚੇ ਹੁਣ ਇਹ ਅੰਤਿਮ ਜਨਮ ਤੁਸੀਂ ਪਾਵਨ ਬਣੋ। ਇਹ ਵਿਕਾਰ ਪੁਆਈਜ਼ਨ ਹੈ ਜੋ ਤੁਹਾਨੂੰ ਆਦਿ – ਮੱਧ – ਅੰਤ ਦੁੱਖੀ ਬਣਾਉਂਦੇ ਹਨ। ਕੀ ਤੁਸੀਂ ਇਹ ਇੱਕ ਅੰਤਿਮ ਜਨਮ ਇਨ੍ਹਾਂ ਨੂੰ ਛੱਡ ਨਹੀਂ ਸਕਦੇ? ਮੈਂ ਤੁਹਾਨੂੰ ਅੰਮ੍ਰਿਤ ਪਿਲਾਏ ਅਮਰ ਬਣਾਉਂਦਾ ਹਾਂ। ਫਿਰ ਵੀ ਤੁਸੀਂ ਪਵਿੱਤਰ ਨਹੀਂ ਬਣਦੇ ਹੋ। ਵਿਕਾਰਾਂ ਬਿਗਰ, ਸਿਗਰੇਟ ਬਿਗਰ, ਸ਼ਰਾਬ ਬਿਗਰ ਰਹਿ ਨਹੀਂ ਸਕਦੇ ਹੋ। ਮੈਂ ਬੇਹੱਦ ਦਾ ਬਾਪ ਕਹਿੰਦਾ ਹਾਂ ਤੁਸੀਂ ਇੱਕ ਜਨਮ ਪਵਿੱਤਰ ਬਣੋ ਤਾਂ ਮੈਂ ਸ੍ਵਰਗ ਦਾ ਮਾਲਿਕ ਬਣਾਵਾਂਗਾ।

ਤੁਸੀਂ ਜਾਣਦੇ ਹੋ ਬਾਪ ਆਇਆ ਹੀ ਹੈ ਸਾਰੀ ਦੁਨੀਆਂ ਨੂੰ ਦੁੱਖ ਤੋਂ ਲਿਬ੍ਰੇਟ ਕਰ ਸੁੱਖਧਾਮ, ਸ਼ਾਂਤੀਧਾਮ ਵਿਚ ਲੈ ਚੱਲਣ। ਹੁਣ ਸਭ ਧਰਮਾਂ ਦਾ ਵਿਨਾਸ਼ ਹੋ ਜਾਵੇਗਾ। ਇੱਕ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਗ੍ਰੰਥ ਵਿੱਚ ਵੀ ਪਰਮਪਿਤਾ ਪਰਮਾਤਮਾ ਨੂੰ ਅਕਾਲਮੂਰਤ ਕਹਿੰਦੇ ਹਨ। ਬਾਪ ਹੈ ਮਹਾਕਾਲ। ਉਹ ਕਾਲ ਤਾਂ ਇੱਕ ਦੋ ਨੂੰ ਲੈ ਜਾਣਗੇ, ਮੈਂ ਤਾਂ ਸਭ ਆਤਮਾਵਾਂ ਨੂੰ ਲੈ ਜਾਵਾਂਗਾ, ਇਸਲਈ ਮਹਾਕਾਲ ਕਹਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਅੰਤਿਮ ਜਨਮ ਵਿੱਚ ਗਿਆਨ ਅੰਮ੍ਰਿਤ ਪੀਕੇ ਅਮਰ ਬਣਨਾ ਹੈ। ਖੁਦ ਨੂੰ ਸ੍ਵਰਗ ਵਿੱਚ ਚੱਲਣ ਦੇ ਲਾਇਕ ਬਨਾਉਣਾ ਹੈ। ਬੁਰੀ ਆਦਤਾਂ ਨੂੰ ਛੱਡ ਦੇਣਾ ਹੈ।

2. ਹੁ਼ਣ ਪੜ੍ਹਾਈ ਪੜ੍ਹਕੇ 21 ਜਨਮਾਂ ਦੇ ਲਈ ਸ੍ਵਰਗ ਵਿੱਚ ਪ੍ਰਿੰਸ – ਪ੍ਰਿੰਸੇਜ ਬਣਨਾ ਹੈ। ਸੱਚੀ – ਸੱਚੀ ਸੱਤ ਨਾਰਾਇਣ ਦੀ ਕਥਾ ਸੁਣ ਨਰ ਤੋਂ ਨਾਰਾਇਣ ਬਣਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਜਿਵੇਂ ਜਾਦੂਗਰ ਥੋੜੇ ਸਮੇਂ ਵਿੱਚ ਬਹੁਤ ਵਚਿਤਰ ਖੇਡ ਵਿਖਾਉਂਦੇ ਹਨ, ਉਵੇਂ ਤੁਸੀਂ ਰੂਹਾਨੀ ਜਾਦੂਗਰ ਆਪਣੀ ਰੂਹਾਨੀਯਤ ਦੀ ਸ਼ਕਤੀ ਨਾਲ ਸਾਰੇ ਵਿਸ਼ਵ ਨੂੰ ਪਰਿਵਰਤਨ ਵਿੱਚ ਲਿਆਉਣ ਵਾਲੇ ਹੋ, ਕੰਗਾਲ ਨੂੰ ਡਬਲ ਤਾਜਧਾਰੀ ਬਣਾਉਣ ਵਾਲੇ ਹੋ। ਖੁਦ ਨੂੰ ਬਦਲਣ ਦੇ ਲਈ ਸਿਰਫ ਇੱਕ ਸੇਕੇਂਡ ਦਾ ਦ੍ਰਿੜ ਸੰਕਲਪ ਧਾਰਨ ਕਰਦੇ ਹੋ ਕਿ ਮੈਂ ਆਤਮਾ ਹਾਂ ਅਤੇ ਵਿਸ਼ਵ ਨੂੰ ਬਦਲਣ ਦੇ ਲਈ ਖੁਦ ਨੂੰ ਵਿਸ਼ਵ ਦੇ ਆਧਾਰ ਮੂਰਤ, ਉੱਧਾਰ ਮੂਰਤ ਸਮਝਕੇ ਵਿਸ਼ਵ ਪਰਿਵਰਤਨ ਦੇ ਕੰਮ ਵਿੱਚ ਹਮੇਸ਼ਾ ਤੱਤਪਰ ਰਹਿੰਦੇ ਹੋ ਇਸਲਈ ਸਭ ਤੋਂ ਵੱਡੇ ਰੂਹਾਨੀ ਜਾਦੂਗਰ ਤੁਸੀਂ ਹੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top