28 September 2021 PUNJABI Murli Today | Brahma Kumaris

Read and Listen today’s Gyan Murli in Punjabi 

September 27, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਪੁਜਾਰੀ ਤੋਂ ਪੂਜਯ ਬਣਾਉਣ, ਪੂਜਯ ਤੋਂ ਪੁਜਾਰੀ ਅਤੇ ਪੁਜਾਰੀ ਤੋਂ ਪੂਜਯ ਬਣਾਉਣ ਦੀ ਪੂਰੀ ਕਹਾਣੀ ਤੁਸੀਂ ਬੱਚੇ ਜਾਣਦੇ ਹੋ"

ਪ੍ਰਸ਼ਨ: -

ਕਿਹੜੀ ਗੱਲ ਦੁਨੀਆਂ ਵਾਲਿਆਂ ਦੇ ਲਈ ਅਸੰਭਵ ਲਗਦੀ ਅਤੇ ਤੁਸੀਂ ਸਹਿਜ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦੇ ਹੋ?

ਉੱਤਰ:-

ਦੁਨੀਆਂ ਵਾਲੇ ਸਮਝਦੇ ਹਨ ਕਿ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿਣਾ – ਇਹ ਬਿਲਕੁਲ ਅਸੰਭਵ ਹੈ ਅਤੇ ਤੁਸੀਂ ਸਹਿਜ ਧਾਰਨ ਕਰ ਲੈਂਦੇ ਹੋ, ਕਿਉਂਕਿ ਜਾਣਦੇ ਹੋ ਇਸ ਨਾਲ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਇਹ ਬਹੁਤ ਸਸਤਾ ਸੌਦਾ ਹੋਇਆ ਨਾ।

ਗੀਤ:-

ਯਹ ਕੌਣ ਆਇਆ ਆਜ ਸਵੇਰੇ – ਸਵੇਰੇ ..

ਓਮ ਸ਼ਾਂਤੀ ਹਨ੍ਹੇਰਾ ਅਤੇ ਸਵੇਰਾ, ਦੁਨੀਆਂ ਦੇ ਲਈ ਬਹੁਤ ਵੱਖ ਹੈ। ਇਹ ਤਾਂ ਕਾਮਨ ਹੈ। ਤੁਸੀਂ ਬੱਚਿਆਂ ਦਾ ਸਵੇਰਾ ਅਨਕਾਮਨ ਹੈ। ਦੁਨੀਆਂ ਨੂੰ ਪਤਾ ਨਹੀਂ ਹੈ ਕਿ ਹਨ੍ਹੇਰਾ ਅਤੇ ਸਵੇਰਾ ਕਿਸ ਨੂੰ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਹਨ੍ਹੇਰਾ ਅਤੇ ਸਵੇਰਾ ਕਲਪ – ਕਲਪ ਇਸ ਪੁਰਸ਼ੋਤਮ ਸੰਗਮਯੁਗ ਤੇ ਹੁੰਦਾ ਹੈ। ਹੁਣ ਅਗਿਆਨ ਹਨ੍ਹੇਰਾ ਦੂਰ ਹੁੰਦਾ ਹੈ। ਗਾਉਂਦੇ ਵੀ ਹਨ – ਗਿਆਨ ਸੂਰਜ ਪ੍ਰਗਟਿਆ। ਉਹ ਸੂਰਜ ਤਾਂ ਰੋਸ਼ਨੀ ਦੇਣ ਵਾਲਾ ਹੈ। ਇਹ ਹੈ ਗਿਆਨ ਸੂਰਜ ਦੀ ਗੱਲ। ਭਗਤੀ ਨੂੰ ਹਨ੍ਹੇਰਾ, ਗਿਆਨ ਨੂੰ ਰੋਸ਼ਨੀ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਸਵੇਰਾ ਹੋ ਰਿਹਾ ਹੈ। ਭਗਤੀ ਮਾਰਗ ਦਾ ਹਨ੍ਹੇਰਾ ਪੂਰਾ ਹੋ ਜਾਂਦਾ ਹੈ। ਭਗਤੀ ਨੂੰ ਅਗਿਆਨ ਕਿਹਾ ਜਾਂਦਾ ਹੈ ਕਿਉਂਕਿ ਜਿਸ ਦੀ ਭਗਤੀ ਕਰਦੇ ਹਨ ਉਸ ਦਾ ਗਿਆਨ ਕੁੱਝ ਵੀ ਨਹੀਂ ਹੈ। ਵੇਸਟ ਆਫ ਟਾਇਮ ਹੁੰਦਾ ਹੈ। ਗੁੱਡੀਆਂ ਦੀ ਪੂਜਾ ਹੁੰਦੀ ਰਹਿੰਦੀ ਹੈ। ਅੱਧਾਕਲਪ ਤੋਂ ਇਹ ਗੁੱਡੀਆਂ ਦੀ ਪੂਜਾ ਹੁੰਦੀ ਹੈ। ਪੂਜਾ ਜਿਸਦੀ ਕਰਦੇ ਉਸਦਾ ਪੂਰਾ ਗਿਆਨ ਵੀ ਚਾਹੀਦਾ ਹੈ। ਦੇਵੀ – ਦੇਵਤਾਵਾਂ ਦਾ ਹੈ ਪੂਜਯ ਘਰਾਣਾ। ਉਹ ਹੀ ਪੂਜਯ ਫਿਰ ਪੁਜਾਰੀ ਬਣਦੇ ਹਨ, ਪੂਜਯ ਤੋਂ ਪੁਜਾਰੀ, ਪੁਜਾਰੀ ਤੋਂ ਪੂਜਯ ਬਣਨ ਦੀ ਕਿੰਨੀ ਲੰਬੀ ਚੋੜੀ ਕਹਾਣੀ ਹੈ। ਮਨੁੱਖ ਤਾਂ ਪੂਜਯ ਪੁਜਾਰੀ ਦਾ ਅਰਥ ਵੀ ਨਹੀਂ ਸਮਝਦੇ ਹਨ। ਪਰਮਪਿਤਾ ਪਰਮਾਤਮਾ ਆਉਂਦੇ ਹੀ ਹਨ ਸੰਗਮ ਤੇ, ਜਦੋਂਕਿ ਹਨ੍ਹੇਰਾ ਪੂਰਾ ਹੁੰਦਾ ਹੈ। ਸਵੇਰਾ ਬਣਾਉਣ ਆਉਂਦੇ ਹਨ। ਪਰ ਉਹਨਾਂ ਨੇ ਕਲਪ ਦੇ ਸੰਗਮਯੁਗ ਦੇ ਬਦਲੇ ਯੁਗੇ – ਯੁਗੇ ਲਿਖ ਦਿੱਤਾ ਹੈ। ਜਦ 4 ਯੁਗ ਪੂਰੇ ਹੁੰਦੇ ਹਨ ਤਾਂ ਪੁਰਾਣੀ ਦੁਨੀਆਂ ਪੂਰੀ ਹੋ ਫਿਰ ਨਵੀਂ ਦੁਨੀਆਂ ਸ਼ੁਰੂ ਹੁੰਦੀ ਹੈ। ਤਾਂ ਇਸਨੂੰ ਕਹਾਂਗੇ ਕਲਿਆਣਕਾਰੀ ਸੰਗਮਯੁਗ। ਇਸ ਸਮੇਂ ਸਾਰੇ ਨਰਕਵਾਸੀ ਹਨ। ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗ ਪਧਾਰਾ ਤਾਂ ਜਰੂਰ ਨਰਕ ਵਿੱਚ ਸੀ। ਇਹ ਕੋਈ ਸਮਝਦੇ ਨਹੀਂ ਹਨ ਕਿ ਅਸੀਂ ਨਰਕ ਵਿੱਚ ਹਾਂ। ਰਾਵਣ ਨੇ ਸਭ ਦੀ ਬੁੱਧੀ ਨੂੰ ਇੱਕਦਮ ਤਾਲਾ ਲੱਗਾ ਦਿੱਤਾ ਹੈ। ਸਾਰਿਆਂ ਦੀ ਬੁੱਧੀ ਇੱਕਦਮ ਮਾਰੀ ਗਈ ਹੈ। ਬਾਪ ਸਮਝਾਉਂਦੇ ਹਨ- ਭਾਰਤਵਾਸਿਆਂ ਦੀ ਬੁੱਧੀ ਸਭ ਤੋਂ ਵਿਸ਼ਾਲ ਸੀ। ਫਿਰ ਜਦੋਂ ਬਿਲਕੁਲ ਹੀ ਪੱਥਰ ਬੁੱਧੀ ਬਣ ਜਾਂਦੇ ਹਨ ਤਾਂ ਦੁੱਖ ਪਾਉਂਦੇ ਹਨ। ਡਰਾਮਾ ਪਲੈਨ ਅਨੁਸਾਰ ਬੇਸਮਝ ਬਣਨਾ ਹੀ ਹੈ। ਬੇਸਮਝ ਬਣਾਉਂਦੀ ਹੈ ਮਾਇਆ। ਪੂਜਯ ਨੂੰ ਸਮਝਦਾਰ ਤੇ ਪੁਜਾਰੀ ਨੂੰ ਬੇਸਮਝ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਅਸੀਂ ਨੀਚ ਪਾਪੀ ਹਾਂ। ਪਰ ਸਮਝਦਾਰ ਕਦੋਂ ਸੀ, ਇਹ ਪਤਾ ਨਹੀਂ ਹੈ। ਰਾਵਣ ਰੂਪੀ ਮਾਇਆ ਬਿਲਕੁਲ ਹੀ ਪੱਥਰ ਬੁੱਧੀ ਬਣਾ ਦਿੰਦੀ ਹੈ। ਹੁਣ ਤੁਹਾਨੂੰ ਸਮਝ ਆਈ ਹੈ ਕਿ ਅਸੀਂ ਪੂਜਯ ਸੀ, ਫਿਰ ਪੁਜਾਰੀ ਬਣੇ। ਹੁਣ ਤੁਹਾਨੂੰ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ। ਬਹੁਤ ਦਿਨਾਂ ਤੋਂ ਚੀਖਦੇ ਆਏ ਹਾਂ ਕਿ ਸਾਨੂੰ ਸ਼ਾਂਤੀ ਮਿਲੇ ਜਨਮ ਮਰਨ ਤੋਂ ਛੁੱਟ ਜਾਈਏ। ਪਰ ਇਸ ਮਾਇਆ ਦੀਆ ਜ਼ੰਜੀਰਾਂ ਤੋਂ ਮੁਕਤ ਹੋ ਜਾਈਏ, ਇਹ ਗਿਆਨ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਸੀਂ ਜਾਣਦੇ ਹੋ ਸੀੜੀ ਉੱਤਰਦੇ ਆਉਂਦੇ ਹਨ, ਸਤਿਯੁਗ ਵਿੱਚ ਤਾਂ ਫਿਰ ਵੀ ਹੌਲੀ – ਹੌਲੀ ਉੱਤਰਦੇ ਹਨ, ਟਾਇਮ ਲੱਗਦਾ ਹੈ। ਸੁੱਖ ਦੀ ਸੀੜੀ ਉਤਰਨ ਵਿੱਚ ਟਾਇਮ ਲੱਗਦਾ ਹੈ। ਦੁੱਖ ਦੀ ਸੀੜੀ ਜਲਦੀ – ਜਲਦੀ ਉਤਰਦੇ ਹਨ। ਸਤਿਯੁਗ ਤ੍ਰੇਤਾ ਵਿੱਚ ਹਨ 21 ਜਨਮ, ਦਵਾਪਰ – ਕਲਿਯੁਗ ਵਿੱਚ ਹਨ 63 ਜਨਮ, ਉਮਰ ਘੱਟ ਹੁੰਦੀ ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ ਸਾਡੀ ਚੜ੍ਹਦੀ ਕਲਾ ਚਪਟੀ ਵਿੱਚ ਹੋ ਜਾਂਦੀ ਹੈ। ਗਾਉਂਦੇ ਵੀ ਹਨ ਜਨਕ ਨੂੰ ਸੈਕਿੰਡ ਵਿੱਚ ਜੀਵਨ ਮੁਕਤੀ ਮਿਲੀ। ਪਰ ਜੀਵਨਮੁਕਤੀ ਦਾ ਅਰਥ ਨਹੀਂ ਸਮਝਦੇ ਹਨ। ਇੱਕ ਜਨਕ ਨੂੰ ਜੀਵਨਮੁਕਤੀ ਮਿਲੀ ਜਾਂ ਸਾਰੀ ਦੁਨੀਆਂ ਨੂੰ ਮਿਲੀ? ਹੁਣ ਤੁਹਾਡੀ ਬੁੱਧੀ ਦਾ ਤਾਲਾ ਖੁਲ ਗਿਆ ਹੈ। ਕਿਸੇ ਦੀ ਡਲ ਬੁੱਧੀ ਹੁੰਦੀ ਹੈ ਤਾਂ ਕਹਿੰਦੇ ਹਨ ਪਰਮਾਤਮਾ ਇਹਨਾਂ ਨੂੰ ਚੰਗੀ ਬੁੱਧੀ ਦਵੋ। ਸਤਿਯੁਗ ਵਿੱਚ ਅਜਿਹੀ ਕੋਈ ਵੀ ਗੱਲ ਨਹੀ ਜੋ ਆਤਮਾਵਾਂ ਬਹੁਤ ਕਾਲ ਤੋਂ ਪਰਮਾਤਮਾ ਨਾਲੋਂ ਵੱਖ ਰਹਿੰਦੀਆਂ ਹਨ, ਉਹਨਾਂ ਦਾ ਹਿਸਾਬ ਹੈ। ਬਾਪ ਜਦੋਂ ਪਰਮਧਾਮ ਵਿੱਚ ਸਨ, ਉਸ ਸਮੇਂ ਜੋ ਆਤਮਾਵਾਂ ਪਹਿਲੇ – ਪਹਿਲੇ ਉਹਨਾਂ ਨਾਲ ਮੁਕਤੀਧਾਮ ਵਿੱਚ ਰਹਿੰਦੀਆਂ ਹਨ, ਪਿਛਾੜੀ ਵਿੱਚ ਆਉਦੀਆਂ ਹਨ, ਉਹ ਬਹੁਤ ਸਮਾਂ ਨਾਲ ਰਹਿੰਦੀਆਂ ਹਨ। ਅਸੀਂ ਤਾਂ ਥੋੜਾ ਸਮਾਂ ਉੱਥੇ ਰਹਿੰਦੇ ਹਾਂ। ਪਹਿਲਾਂ – ਪਹਿਲਾਂ ਅਸੀਂ ਬਾਪ ਕੋਲੋਂ ਵਿਛੁੜਦੀਆਂ ਹਾਂ ਇਸਲਈ ਗਾਇਆ ਜਾਂਦਾ ਹੈ ਆਤਮਾ ਪਰਮਾਤਮਾ ਅਲਗ ਰਹੇ ਬਹੁਕਾਲ… ਉਹਨਾਂ ਦਾ ਹੀ ਹੁਣ ਮੇਲਾ ਹੁੰਦਾ ਹੈ ਜੋ ਬਹੁਤ ਸਮੇਂ ਤੋਂ ਵੱਖ ਰਹੀਆਂ ਹਨ। ਜੋ ਉੱਥੇ ਬਹੁਤ ਸਮੇਂ ਨਾਲ ਰਹਿੰਦੀਆਂ ਹਨ, ਉਹਨਾਂ ਨੂੰ ਨਹੀਂ ਮਿਲਦੇ ਹਨ। ਬਾਪ ਕਹਿੰਦੇ ਹਨ – ਖਾਸ ਤੁਹਾਨੂੰ ਬੱਚਿਆਂ ਨੂੰ ਮੈਂ ਪੜ੍ਹਾਉਣ ਆਉਂਦਾ ਹਾਂ। ਤੁਹਾਡੇ ਬੱਚਿਆਂ ਨਾਲ ਹਾਂ ਤਾਂ ਸਭ ਦਾ ਕਲਿਆਣ ਹੁੰਦਾ ਹੈ। ਹੁਣ ਸਾਰਿਆਂ ਦੀ ਕਿਆਮਤ ਦਾ ਸਮਾਂ ਹੈ। ਹੁਣ ਸਾਰੇ ਹਿਸਾਬ – ਕਿਤਾਬ ਚੁਕਤੁ ਕਰ ਚਲੇ ਜਾਣਗੇ। ਬਾਕੀ ਤੁਸੀਂ ਰਾਜ – ਭਾਗ ਭੋਗੋਗੇ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਗਾਉਂਦੇ ਵੀ ਹਨ ਗੌਡ ਫਾਦਰ, ਲਿਬ੍ਰੇਟਰ, ਗਾਈਡ। ਦੁੱਖ ਤੋਂ ਲਿਬ੍ਰੇਟ ਕਰ ਸ਼ਾਂਤੀਧਾਮ ਵਿੱਚ ਲੈ ਜਾਣ ਦੇ ਲਈ ਗਾਈਡ ਬਣਦੇ ਹਨ। ਸੁਖਧਾਮ ਦੇ ਲਈ ਗਾਈਡ ਨਹੀਂ ਬਣਦੇ। ਆਤਮਾਵਾਂ ਨੂੰ ਸ਼ਾਂਤੀਧਾਮ ਵਿੱਚ ਲੈ ਜਾਂਦੇ ਹਨ, ਉਹ ਹੈ ਨਿਰਾਕਾਰੀ ਦੁਨੀਆਂ – ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਪਰ ਉੱਥੇ ਕੋਈ ਜਾ ਨਹੀਂ ਸਕਦਾ ਕਿਉਂਕਿ ਪਤਿਤ ਹਨ, ਇਸਲਈ ਪਤਿਤ – ਪਾਵਨ ਬਾਪ ਨੂੰ ਪੁਕਾਰਦੇ ਹਨ। ਖਾਸ ਭਾਰਤਵਾਸੀ ਜਦੋਂ ਉਲਟੇ ਬਣ ਜਾਂਦੇ ਹਨ। ਤਾਂ ਬੇਹੱਦ ਦੇ ਬਾਪ ਨੂੰ ਕੁੱਤੇ – ਬਿੱਲੀ, ਪੱਥਰ – ਠੀਕਰ ਵਿੱਚ ਲੈ ਜਾਂਦੇ ਹਨ। ਵੰਡਰ ਹੈ ਨਾ। ਆਪਣੇ ਤੋਂ ਵੀ ਮੈਨੂੰ ਥੱਲੇ ਲੈ ਆਉਂਦੇ ਹਨ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਕਿਸੇ ਦਾ ਦੋਸ਼ ਨਹੀਂ ਹੈ, ਸਭ ਡਰਾਮੇ ਦੇ ਵਸ਼ ਹੈ। ਈਸ਼ਵਰ ਦੇ ਵਸ਼ ਨਹੀਂ। ਈਸ਼ਵਰ ਨਾਲੋਂ ਵੀ ਡਰਾਮਾ ਤਿੱਖਾ ਹੈ। ਬਾਪ ਕਹਿੰਦੇ ਹਨ -ਮੈਂ ਵੀ ਡਰਾਮੇ ਅਨੁਸਾਰ ਆਪਣੇ ਸਮੇਂ ਤੇ ਹੀ ਆਵਾਂਗਾ। ਮੇਰਾ ਆਉਣਾ ਇੱਕ ਹੀ ਵਾਰ ਹੁੰਦਾ ਹੈ। ਭਗਤੀ ਮਾਰਗ ਵਿੱਚ ਮਨੁੱਖ ਕਿੰਨੇ ਧੱਕੇ ਖਾਂਦੇ ਹਨ। ਤੁਹਾਨੂੰ ਬਾਪ ਮਿਲਿਆ ਹੈ। ਬਾਪ ਕੋਲੋਂ ਚਪਟੀ ਵਿੱਚ ਵਰਸਾ ਲੈਣਾ ਹੈ। ਵਰਸਾ ਮਿਲ ਗਿਆ ਫਿਰ ਧੱਕੇ ਖਾਣ ਦੀ ਲੋੜ ਨਹੀਂ। ਭਗਵਾਨ ਖੁਦ ਕਹਿੰਦੇ ਹਨ ਮੈਂ ਆਕੇ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦਾ ਹਾਂ। ਪਹਿਲੇ ਸੱਚ ਖੰਡ ਸੀ ਫਿਰ ਝੂਠ ਖੰਡ ਕਿਵੇਂ ਬਣਿਆ, ਇਹ ਕਿਸੇ ਨੂੰ ਪਤਾ ਨਹੀਂ। ਗੀਤਾ ਕਿਸਨੇ ਸੁਣਾਈ ਇਹ ਵੀ ਭਾਰਤਵਾਸੀ ਜਾਣਦੇ ਨਹੀਂ ਹਨ। ਭਾਰਤ ਦਾ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਦੇਵਤਾ ਧਰਮ ਵਾਲੇ ਹੀ ਸਤੋਪ੍ਰਧਾਨ ਪੂਜਯ ਤੋਂ ਜਦੋਂ ਤਮੋਪ੍ਰਧਾਨ ਪੁਜਾਰੀ ਬਣ ਜਾਂਦੇ ਹਨ ਉਦੋਂ ਦੇਵਤਾ ਧਰਮ ਪ੍ਰਾਯ ਲੋਪ ਹੋ ਜਾਂਦਾ ਹੈ ਫਿਰ ਬਾਪ ਆਕੇ ਫਿਰ ਤੋਂ ਉਸ ਧਰਮ ਦੀ ਸਥਾਪਨਾ ਕਰਦੇ ਹਨ। ਚਿੱਤਰ ਵੀ ਹਨ, ਸ਼ਾਸ਼ਤਰ ਵੀ ਹਨ। ਭਾਰਤਵਾਸੀਆਂ ਦਾ ਇੱਕ ਹੀ ਸ਼ਾਸਤਰ ਸ਼ਿਰੋਮਨੀ ਗੀਤਾ ਹੈ। ਹਰ ਇੱਕ ਆਪਣੇ ਧਰਮ ਨੂੰ ਹੀ ਭੁੱਲ ਗਏ ਹਨ, ਇਸਲਈ ਨਾਮ ਬਦਲ ਕੇ ਹਿੰਦੂ ਰੱਖ ਦਿੱਤਾ ਹੈ। ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਆਤਮਾ ਹੀ ਪੁਨਰਜਨਮ ਵਿੱਚ ਆਉਂਦੇ ਤਮੋਪ੍ਰਧਾਨ ਬਣ ਜਾਂਦੀ ਹੈ, ਖਾਦ ਪੈ ਜਾਂਦੀ ਹੈ। ਤੁਸੀਂ ਜਾਣਦੇ ਹੋ ਅਸੀਂ ਸੱਚੇ ਜੇਵਰ ਸੀ, ਹੁਣ ਝੂਠੇ ਬਣ ਗਏ। ਜੇਵਰ ਸ਼ਰੀਰ ਨੂੰ ਕਿਹਾ ਜਾਂਦਾ ਹੈ। ਸ਼ਰੀਰ ਦਵਾਰਾ ਹੀ ਪਾਰ੍ਟ ਵਜਾਉਂਦੇ ਹਨ। ਸਾਨੂੰ ਕਿੰਨਾ ਲੰਬਾ 84 ਜਨਮਾਂ ਦਾ ਪਾਰ੍ਟ ਮਿਲਿਆ ਹੋਇਆ ਹੈ। ਦੇਵਤਾ, ਸ਼ਤ੍ਰੀਯ… ਆਪੇ ਹੀ ਪੂਜਯ, ਪੁਜਾਰੀ ਤੁਸੀਂ ਬਣਦੇ ਹੋ। ਮੈਂ ਜੇਕਰ ਪੂਜਯ ਫਿਰ ਪੁਜਾਰੀ ਬਣਾ ਤਾਂ ਤੁਹਾਨੂੰ ਪੂਜਯ ਕੌਣ ਬਣਾਏ। ਮੈਂ ਤਾਂ ਏਵਰ ਪਾਵਨ, ਗਿਆਨ ਦਾ ਸਾਗਰ, ਪਤਿਤ – ਪਾਵਨ ਹਾਂ। ਤੁਸੀਂ ਹੀ ਪੂਜਯ ਪੁਜਾਰੀ ਬਣਕੇ ਦਿਨ ਰਾਤ ਵਿੱਚ ਆਉਂਦੇ ਹੋ। ਪਰ ਉਹ ਲੋਕ ਨਹੀਂ ਜਾਣਦੇ। ਬਾਪ ਸਮਝਾਉਂਦੇ ਹਨ ਦੁਨੀਆਂ ਝੂਠੀ ਬਣਦੀ ਜਾਂਦੀ ਹੈ ਤਾਂ ਇੰਨੀਆਂ ਝੂਠੀਆਂ ਕਹਾਣੀਆਂ ਬੈਠ ਬਣਾਈਆਂ ਹਨ। ਵਿਆਸ ਨੇ ਵੀ ਕਮਾਲ ਕੀਤੀ ਹੈ। ਹੁਣ ਵਿਆਸ ਭਗਵਾਨ ਤੇ ਨਹੀਂ ਹੈ। ਭਗਵਾਨ ਨੇ ਤੇ ਆਕੇ ਬ੍ਰਹਮਾ ਦਵਾਰਾ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਇਆ ਹੈ। ਉਨ੍ਹਾਂ ਨੇ ਸ਼ਾਸਤਰ ਦੇ ਦਿੱਤੇ ਹਨ ਬ੍ਰਹਮਾ ਨੂੰ। ਹੁਣ ਭਗਵਾਨ ਕਿਥੇ? ਇਵੇਂ ਨਹੀਂ ਕਿ ਵਿਸ਼ਨੂੰ ਦੀ ਨਾਭੀ ਵਿਚੋਂ ਬ੍ਰਹਮਾ ਨਿਕਲਿਆ। ਤਾਂ ਵਿਸ਼ਨੂੰ ਨੇ ਬੈਠ ਸਾਸ਼ਤਰਾਂ ਦਾ ਸਾਰ ਸਮਝਾਇਆ ਹੈ। ਨਹੀਂ ਬ੍ਰਹਮਾ ਦਵਾਰਾ ਸਮਝਾਇਆ ਹੈ। ਤ੍ਰਿਮੂਤੀ ਦੇ ਉੱਪਰ ਹੈ ਸ਼ਿਵਬਾਬਾ, ਉਹ ਬੈਠ ਕੇ ਸਾਰ ਦੱਸਦੇ ਹਨ – ਬ੍ਰਹਮਾ ਦਵਾਰਾ। ਜਿਨ੍ਹਾਂ ਦੇ ਦਵਾਰਾ ਸਮਝਾਉਂਦੇ ਹਨ ਉਹ ਹੀ ਫਿਰ ਪਾਲਣਾ ਕਰਨਗੇ। ਤੁਸੀਂ ਹੋ ਬ੍ਰਹਮਾਕੁਮਾਰ – ਕੁਮਾਰੀਆਂ। ਬ੍ਰਾਹਮਣ ਵਰਣ ਹੈ ਉੱਚ ਤੇ ਉੱਚ। ਤੁਸੀਂ ਹੁਣ ਹੋ ਈਸ਼ਵਰੀਏ ਸੰਤਾਨ। ਈਸ਼ਵਰ ਦੇ ਰਚੇ ਹੋਏ ਯੱਗ ਦੀ ਸੰਭਾਲ ਕਰਦੇ ਹੋ। ਇਸ ਗਿਆਨ ਯੱਗ ਵਿੱਚ ਸਾਰੀ ਦੁਨੀਆਂ ਸਵਾਹਾ ਹੋ ਜਾਣੀ ਹੈ। ਇਸਦਾ ਨਾਮ ਰੱਖਿਆ ਹੈ – ਰਾਜਸਵ ਅਸ਼ਵਮੇਧ ਅਵਿਨਾਸ਼ੀ ਰੁਦ੍ਰ ਗਿਆਨ ਯੱਗ। ਰਾਜਾਈ ਦੇਣ ਲਈ ਬਾਪ ਨੇ ਯੱਗ ਰਚਿਆ ਹੈ। ਉਹ ਯੱਗ ਰਚਦੇ ਹਨ ਮਿੱਟੀ ਦਾ ਸ਼ਿਵ ਅਤੇ ਸ਼ਾਲੀਗ੍ਰਾਮ ਬਣਾਉਂਦੇ ਹਨ। ਉੱਤਪਤੀ ਕਰ, ਪਾਲਣਾ ਕਰ ਫਿਰ ਖਲਾਸ ਕਰ ਦਿੰਦੇ ਹਨ। ਦੇਵਤਾਵਾਂ ਦੀਆਂ ਮੂਰਤੀਆਂ ਨਾਲ ਵੀ ਇਵੇਂ ਹੀ ਕਰਦੇ ਹਨ। ਜਿਵੇਂ ਛੋਟੇ ਬੱਚੇ ਗੁੱਡੀਆਂ ਦਾ ਖੇਡ ਕਰਦੇ ਹਨ, ਇਵੇਂ ਇਹ ਵੀ ਕਰਦੇ ਹਨ। ਹੁਣ ਬਾਪ ਦੇ ਲਈ ਤਾਂ ਕਹਿੰਦੇ ਹਨ ਸਥਾਪਨਾ, ਪਾਲਣਾ ਫਿਰ ਵਿਨਾਸ਼ ਕਰਦੇ ਹਨ, ਪਹਿਲੇ ਸਥਾਪਨਾ।

ਹੁਣ ਤੁਸੀਂ ਮ੍ਰਿਤੂਲੋਕ ਤੋਂ ਅਮਰਲੋਕ ਦੇ ਲਈ ਪੜ੍ਹ ਰਹੇ ਹੋ। ਇਹ ਤੁਹਾਡਾ ਮ੍ਰਿਤੂ ਲੋਕ ਦਾ ਅੰਤਿਮ ਜਨਮ ਹੈ। ਬਾਪ ਆਉਂਦੇ ਹਨ ਅਮਰਲੋਕ ਸਥਾਪਨ ਕਰਨ ਲਈ। ਇੱਕ ਪਾਰਵਤੀ ਨੂੰ ਕਥਾ ਸੁਨਾਉਣ ਨਾਲ ਕੀ ਹੋਵੇਗਾ। ਅਮਰਨਾਥ ਸ਼ੰਕਰ ਨੂੰ ਕਹਿੰਦੇ ਹਨ, ਉਹਨਾਂ ਨੂੰ ਪਾਰਵਤੀ ਦਿੰਦੇ ਹਨ। ਹੁਣ ਸ਼ੰਕਰ ਪਾਰਵਤੀ ਸਥੂਲ ਵਿੱਚ ਕਿਵੇਂ ਆ ਸਕਦੇ? ਜਦੋਂ ਕਿ ਉਹਨਾਂ ਨੂੰ ਸੂਖਸ਼ਮ ਵਤਨ ਵਿੱਚ ਵਿਖਾਇਆ ਹੈ। ਹੁਣ ਤੁਹਾਨੂੰ ਸਮਝਾਇਆ ਹੈ ਜਗਤ ਅੰਬਾ, ਜਗਤ ਪਿਤਾ ਲਕਸ਼ਮੀ – ਨਾਰਾਇਣ ਬਣਦੇ ਹਨ। ਲਕਸ਼ਮੀ – ਨਾਰਾਇਣ ਫਿਰ 84 ਜਨਮਾਂ ਦੇ ਬਾਦ, ਜਗਤ ਅੰਬਾ, ਜਗਤਪਿਤਾ ਬਣਦੇ ਹਨ। ਅਸਲ ਵਿੱਚ ਜਗਤ ਅੰਬਾ ਹੈ ਪੁਰਸ਼ਾਰਥੀ, ਫਿਰ ਲਕਸ਼ਮੀ ਹੈ ਪਾਵਨ ਪ੍ਰਾਲਬੱਧ। ਮਹਿਮਾ ਜਾਸਤੀ ਕਿਸ ਦੀ ਹੈ? ਜਗਤ ਅੰਬਾ ਤੇ ਦੇਖੋ ਕਿੰਨਾ ਮੇਲਾ ਲੱਗਦਾ ਹੈ। ਕਾਲੀ ਕਲਕਤੇ ਵਾਲੀ ਮਸ਼ਹੂਰ ਹੈ। ਕਾਲੀ ਮਾਤਾ ਦੇ ਕੋਲ ਭਲਾ ਕਾਲਾ ਪਿਤਾ ਕਿਉਂ ਨਹੀਂ ਬਣਾਇਆ ਹੈ? ਅਸਲ ਵਿੱਚ ਜਗਤ ਅੰਬਾ ਆਦਿ ਦੇਵੀ ਗਿਆਨ ਚਿਤਾ ਤੇ ਬੈਠ ਕਾਲੀ ਤੋਂ ਗੋਰੀ ਬਣਦੀ ਹੈ। ਪਹਿਲਾਂ ਗਿਆਨ ਗਿਆਨੇਸ਼ਵਰੀ ਹੈ ਫਿਰ ਰਾਜ – ਰਾਜੇਸ਼ਵਰੀ ਬਣਦੀ ਹੈ। ਇੱਥੇ ਤੁਸੀਂ ਆਏ ਹੋ ਈਸ਼ਵਰ ਤੋਂ ਗਿਆਨ ਲੈ ਕੇ ਰਾਜ ਰਾਜੇਸ਼ਵਰੀ ਬਣਨ। ਲਕਸ਼ਮੀ – ਨਾਰਾਇਣ ਨੂੰ ਰਾਜ ਕਿਸਨੇ ਦਿੱਤਾ? ਈਸ਼ਵਰ ਨੇ। ਅਮਰਕਥਾ ਸੱਤ ਨਾਰਾਇਣ ਦੀ ਕਥਾ ਬਾਪ ਹੀ ਸਣਾਉਂਦੇ ਹਨ, ਸੈਕਿੰਡ ਵਿੱਚ ਜਿਸ ਨਾਲ ਨਰ ਤੋਂ ਨਾਰਾਇਣ ਬਣਦੇ ਹਨ।

ਹੁਣ ਤੁਹਾਡੇ ਬੱਚਿਆਂ ਦੇ ਕਪਾਟ ਖੁਲ ਗਏ ਹਨ ਕਿ ਕਾਮ ਮਹਾਸ਼ਤਰੂ ਹੈ। ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿ ਕੇ ਪਵਿੱਤਰ ਰਹਿਣਾ ਅਸੰਭਵ ਹੈ। ਸਮਝਾਇਆ ਜਾਂਦਾ ਹੈ – ਬਾਪ ਸਵਰਗ ਦਾ ਰਚਤਾ ਹੈ ਤਾਂ ਜ਼ਰੂਰ ਉਹ ਆਪਣੇ ਬੱਚਿਆਂ ਨੂੰ ਸਵਰਗ ਦੀ ਬਾਦਸ਼ਾਹੀ ਦੇਣਗੇ। ਤਾਂ ਸਵਰਗ ਦੀ ਬਾਦਸ਼ਾਹੀ ਪਾਉਣ ਦੇ ਲਈ ਇੱਕ ਜਨਮ ਤਾਂ ਪਵਿੱਤਰ ਰਹਿਣਾ ਹੀ ਪਵੇਗਾ। ਇਹ ਤਾਂ ਸਸਤਾ ਸੌਦਾ ਹੋਇਆ ਨਾ। ਵਪਾਰੀ ਲੋਕ ਇਸ ਗੱਲ ਨੂੰ ਚੰਗਾ ਉਠਾਉਣਗੇ। ਕਿਉਂਕਿ ਵਪਾਰੀ ਲੋਕ ਦਾਨ ਵੀ ਕਰਦੇ ਹਨ। ਧਰਮਾਓ ਵੀ ਕੱਡਦੇ ਹਨ। ਬਾਪ ਕਹਿੰਦੇ ਹਨ – ਇਹ ਸੌਦਾ ਕੋਈ ਵਿਰਲਾ ਹੀ ਕਰਦੇ ਹਨ। ਕਿੰਨਾ ਸਸਤਾ ਵਪਾਰ ਹੈ। ਫਿਰ ਵੀ ਕਈ ਹਨ ਜੋ ਸੌਦਾ ਕਰਕੇ ਫਿਰ ਫਾਰਗਤੀ ਵੀ ਦੇ ਦਿੰਦੇ ਹਨ। ਇਹ ਨਾਲੇਜ਼ ਬਾਪ ਦੇ ਸਿਵਾਏ ਕੋਈ ਸਮਝਾ ਨਾ ਸਕੇ। ਗਿਆਨ ਸਾਗਰ ਇੱਕ ਹੈ ਹੈ , ਉਹ ਹੀ ਸਮਝਾਉਂਦੇ ਹਨ। ਜੋ ਪਾਵਨ ਪੂਜਯ ਸੀ, ਫਿਰ 84 ਜਨਮ ਦੇ ਅੰਤ ਵਿੱਚ ਪੁਜਾਰੀ ਬਣਿਆ ਹੈ। ਇਹਨਾਂ ਦੇ ਤਨ ਵਿੱਚ ਮੈਂ ਪ੍ਰਵੇਸ਼ ਕੀਤਾ। ਪ੍ਰਜਾਪਿਤਾ ਤਾਂ ਇੱਥੇ ਹੋਵੇਗਾ ਨਾ। ਹੁਣ ਤੁਸੀਂ ਪੁਰਸ਼ਾਰਥ ਕਰ ਫਰਿਸ਼ਤਾ ਬਣ ਰਹੇ ਹੋ। ਹੁਣ ਭਗਤੀ ਮਾਰਗ ਦੀ ਰਾਤ ਤੋਂ ਬਾਅਦ ਗਿਆਨ ਮਤਲਬ ਦਿਨ ਹੁੰਦਾ ਹੈ। ਤਿਥੀ ਤਾਰੀਖ਼ ਤਾਂ ਹੈ ਨਹੀਂ। ਸ਼ਿਵਬਾਬਾ ਕਦੋਂ ਆਇਆ, ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਜਯੰਤੀ ਧੂਮਧਾਮ ਨਾਲ ਮਨਾਉਂਦੇ ਹਨ। ਸ਼ਿਵ ਜਯੰਤੀ ਦਾ ਪੂਰਾ ਕਿਸੇ ਨੂੰ ਪਤਾ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਕਲਿਆਣਕਾਰੀ ਯੁਗ ਵਿੱਚ ਇੱਕ ਬਾਪ ਕੋਲੋਂ ਹੀ ਸੱਚੀ ਸੱਤ ਨਾਰਾਇਣ ਦੀ ਕਥਾ, ਅਮਰਕਥਾ ਸੁਣਨੀ ਹੈ। ਬਾਕੀ ਜੋ ਕੁੱਝ ਸੁਣਿਆ ਹੈ ਉਸ ਨੂੰ ਭੁੱਲ ਜਾਣਾ ਹੈ।

2. ਸਤਿਯੁਗੀ ਬਾਦਸ਼ਾਹੀ ਲੈਣ ਲਈ ਇਸ ਇੱਕ ਜਨਮ ਵਿੱਚ ਪਵਿੱਤਰ ਰਹਿਣਾ ਹੈ। ਫਰਿਸ਼ਤਾ ਬਣਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਅਸੀਂ ਬਾਪ ਦੇ ਸਰਵ ਖਜਾਨਿਆਂ ਦੇ ਬਾਲਕ ਸੋ ਮਾਲਿਕ ਹਾਂ, ਨੇਚਰੁਲ ਯੋਗੀ, ਨੇਚਰੁਲ ਸਵਰਾਜ ਅਧਿਕਾਰੀ ਹਾਂ। ਇਸ ਸਮ੍ਰਿਤੀ ਨਾਲ ਸਰਵ ਪ੍ਰਾਪਤੀ ਸੰਪੰਨ ਬਣੋ। ਇਹ ਹੀ ਗੀਤ ਗਾਉਂਦੇ ਰਹੋ ਕਿ “ਪਾਣਾ ਸੀ ਸੋ ਪਾ ਲਿਆ।” ਖੋਇਆ-ਪਾਇਆ ਇਹ ਖੇਡ ਨਹੀਂ ਕਰੋ। ਪਾ ਰਿਹਾ ਹਾਂ, ਪਾ ਰਿਹਾ ਹਾਂ – ਇਹ ਅਧਿਕਾਰੀ ਦੇ ਬੋਲ ਨਹੀਂ। ਜੋ ਸੰਪੰਨ ਬਾਪ ਦੇ ਬਾਲਕ, ਸਾਗਰ ਦੇ ਬੱਚੇ ਹਨ ਉਹ ਨੌਕਰ ਦੀ ਤਰ੍ਹਾਂ ਮਿਹਨਤ ਕਰ ਨਹੀਂ ਸਕਦੇ।

ਸਲੋਗਨ:-

ਮਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਰਾਜਰਿਸ਼ੀ ਸਤਿਯੁਗੀ ਹੁੰਦੇ ਹਨ”

ਲੋਕ ਇਹ ਜੋ ਕਹਿੰਦੇ ਹਨ ਦਵਾਪਰ ਵਿੱਚ ਰਾਜਰਿਸ਼ੀ ਸੀ, ਜਿੰਨ੍ਹਾਂਨੇ ਬੈਠ ਇਹ ਵੇਦ ਸ਼ਾਸ਼ਤਰ ਰਚੇ ਕਿਉਂਕਿ ਉਹ ਤ੍ਰਿਕਾਲਦਰਸ਼ੀ ਸਨ। ਹੁਣ ਅਸਲ ਵਿੱਚ ਰਾਜਰਿਸ਼ੀ ਅਸੀਂ ਸਤਿਯੁਗ ਵਿੱਚ ਹੀ ਕਹਿ ਸਕਦੇ ਹਾਂ ਕਿਉਂਕਿ ਉੱਥੇ ਵਿਕਾਰਾਂ ਨੂੰ ਪੂਰਾ ਜਿੱਤੇ ਹੋਏ ਹਨ ਮਤਲਬ ਕਮਲ ਦੇ ਫੁੱਲ ਸਮਾਨ ਜੀਵਨਮੁਕਤ ਅਵਸਥਾ ਵਿੱਚ ਰਹਿੰਦੇ ਰਜਾਈ ਚਲਾਉਂਦੇ ਹਨ। ਬਾਕੀ ਇਹ ਜੋ ਦਵਾਪਰ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਤਪ ਕਰਨ ਵਾਲੇ ਰਿਸ਼ੀ ਹਨ ਜਿੰਨ੍ਹਾਂਨੇ ਵੇਦ ਸ਼ਾਸ਼ਤਰ ਰਚੇ ਹਨ ਸਤਿਯੁਗ ਵਿੱਚ ਤਾਂ ਵੇਦ ਸ਼ਾਸ਼ਤਰਾਂ ਦੀ ਜਰੂਰਤ ਹੀ ਨਹੀਂ ਰਹਿੰਦੀ, ਨਾ ਅਸੀਂ ਉਹਨਾਂ ਨੂੰ ਤ੍ਰਿਕਾਲਦਰਸ਼ੀ ਕਹਿ ਸਕਦੇ ਹਾਂ। ਜਦੋਂ ਅਸੀਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਤ੍ਰਿਕਾਲਦਰਸ਼ੀ ਨਹੀਂ ਕਹਿ ਸਕਦੇ ਤਾਂ ਫਿਰ ਇਹ ਦਵਾਪਰ ਯੁਗ ਵਾਲੇ ਰਜੋਗੁਣੀ ਸਮੇਂ ਦੇ ਰਿਸ਼ੀ, ਮੁਨੀ ਕਿਵੇਂ ਤ੍ਰਿਕਾਲਦਰਸ਼ੀ ਬਣ ਸਕਦੇ ਹਨ। ਤ੍ਰਿਕਾਲਦਰਸ਼ੀ ਮਤਲਬ ਤ੍ਰਿਮੂਰਤੀ ਸਿਰਫ਼ ਇੱਕ ਪਰਮਾਤਮਾ ਸ਼ਿਵ ਨੂੰ ਕਹਿ ਸਕਦੇ ਹਾਂ, ਜੋ ਖੁਦ ਇਸ ਕਲਪ ਦੇ ਅੰਤ ਵਿੱਚ ਆਕੇ ਸਾਰੀ ਰਚਨਾ ਦਾ ਅੰਤ ਦਾ ਗਿਆਨ ਦਿੰਦੇ ਹਨ। ਉੱਥੇ ਸਤਿਯੁਗ ਵਿੱਚ ਪ੍ਰਾਲਬਧ ਭੋਗਣੀ ਹੈ, ਉੱਥੇ ਇਹ ਗਿਆਨ ਨਹੀਂ ਰਹਿੰਦਾ ਕਿ ਅਸੀਂ ਬ੍ਰਹਮਾਵੰਸ਼ੀ ਬ੍ਰਾਹਮਣ ਹੀ ਸਿਰਫ਼ ਮਾਸਟਰ ਤ੍ਰਿਨੇਤ੍ਰੀ, ਤ੍ਰਿਕਾਲਦਰਸ਼ੀ ਬਣਦੇ ਹਾਂ, ਬਾਕੀ ਸਾਰੇ ਕਲਪ ਦੇ ਅੰਦਰ ਕਿਸੇ ਨੂੰ ਵੀ ਗਿਆਨ ਨਹੀਂ ਮਿਲ ਸਕਦਾ ਹੈ, ਨਾ ਦੇਵਤਾਵਾਂ ਨੂੰ ਨਾ ਮਨੁੱਖਾਂ ਨੂੰ ਤ੍ਰਿਕਾਲਦਰਸ਼ੀ ਕਹਿ ਸਕਦੇ ਹਾਂ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top