20 September 2021 PUNJABI Murli Today | Brahma Kumaris

Read and Listen today’s Gyan Murli in Punjabi 

September 19, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ, ਤੁਹਾਨੂੰ ਸ੍ਰੇਸ਼ਠ ਕਰਮ ਸਿਖਾਉਣ, ਜਿਸ ਨਾਲ ਤੁਸੀਂ 21 ਜਨਮ ਦੀ ਬਾਦਸ਼ਾਹੀ ਦਾ ਵਰਸਾ ਲੈ ਸਕੋ, ਅਟਲ ਅਖੰਡ ਰਾਜ ਦੇ ਮਾਲਿਕ ਬਣ ਸਕੋ।

ਪ੍ਰਸ਼ਨ: -

ਗ੍ਰਹਿਸਤੀਆਂ ਅਤੇ ਸੰਨਿਆਸੀਆਂ ਦੇ ਕਿਸ ਇੱਕ ਸਿਧਾਂਤ ਵਿੱਚ ਬਹੁਤ ਵੱਡਾ ਅੰਤਰ ਹੈ?

ਉੱਤਰ:-

ਗ੍ਰਹਿਸਤੀਆਂ ਦਾ ਸਿਧਾਂਤ ਹੈ ਕਿ ਭਗਵਾਨ ਜਰੂਰ ਕਿਸੇ ਨਾ ਕਿਸੇ ਰੂਪ ਵਿੱਚ ਆਏਗਾ ਅਤੇ ਸੰਨਿਆਸੀਆਂ ਦਾ ਸਿਧਾਂਤ ਹੈ ਕਿ ਬ੍ਰਹਮ ਨੂੰ ਯਾਦ ਕਰਦੇ – ਕਰਦੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਹੁਣ ਬਾਪ ਸਮਝਾਉਂਦੇ ਹਨ ਬ੍ਰਹਮ ਵਿੱਚ ਕੋਈ ਲੀਨ ਨਹੀਂ ਹੁੰਦਾ। ਆਤਮਾ ਅਮਰ ਹੈ ਉਹ ਲੀਨ ਕਿਵੇਂ ਹੋਵੇਗੀ। ਭਗਵਾਨ ਜੇਕਰ ਆਏਗਾ ਤਾਂ ਜਰੂਰ ਟੀਚਰ ਬਣਕੇ ਸਿੱਖਿਆ ਦਵੇਗਾ।

ਗੀਤ:-

ਤੁਮਹੇ ਪਾਕੇ ਹਮਨੇ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਰੂਹਾਨੀ ਬੱਚੇ ਹੀ ਕਹਿੰਦੇ ਹਨ ਕਿ ਬਾਬਾ। ਬੱਚੇ ਜਾਣਦੇ ਹਨ ਕਿ ਬੇਹੱਦ ਦਾ ਬਾਪ ਸੁੱਖ ਦੇਣ ਵਾਲਾ ਹੈ ਮਤਲਬ ਉਹ ਸਾਰਿਆਂ ਦਾ ਬਾਪ ਹੈ, ਉਹਨਾਂ ਨੂੰ ਸਾਰੇ ਬੇਹੱਦ ਦੇ ਬੱਚੇ ਆਤਮਾਵਾਂ ਯਾਦ ਕਰਦੀਆਂ ਹਨ। ਕਿਸੇ ਨਾ ਕਿਸੇ ਤਰ੍ਹਾਂ ਨਾਲ ਯਾਦ ਕਰਦੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਸਾਨੂੰ ਉਸ ਪਰਮਪਿਤਾ ਪਰਮਾਤਮਾ ਕੋਲੋਂ ਕੋਈ ਬਾਦਸ਼ਾਹੀ ਲੈਣੀ ਹੈ। ਤੁਸੀਂ ਜਾਣਦੇ ਹੋ ਕਿ ਜੋ ਬਾਪ ਸਾਨੂੰ ਸਤਿਯੁਗ ਦੀ ਬਾਦਸ਼ਹੀ ਦਿੰਦੇ ਹਨ ਉਹ ਅਟਲ, ਅਖੰਡ, ਅਡੋਲ ਹਨ। ਉਹ ਸਾਡੀ ਬਾਦਸ਼ਾਹੀ 21 ਜਨਮ ਕਾਇਮ ਰਹਿੰਦੀ ਹੈ। ਸਾਰੇ ਵਿਸ਼ਵ ਤੇ ਸਾਡੀ ਰਜਾਈ ਰਹਿੰਦੀ ਹੈ, ਜਿਸਨੂੰ ਕੋਈ ਖੋਹ ਨਹੀਂ ਸਕਦਾ, ਲੁੱਟ ਨਹੀਂ ਸਕਦਾ ਹੈ। ਸਾਡੀ ਰਾਜਾਈ ਹੈ ਅਡੋਲ ਕਿਉਂਕਿ ਉੱਥੇ ਇੱਕ ਹੀ ਧਰਮ ਹੁੰਦਾ ਹੈਂ, ਦਵੈਤ ਹੈ ਨਹੀਂ। ਉਹ ਹੈ ਅਦ੍ਵੈਤ ਰਾਜ। ਬੱਚੇ ਜਦੋਂ ਗੀਤ ਸੁਣਦੇ ਹਨ ਤਾ ਆਪਣੀ ਰਾਜਾਈ ਦਾ ਨਸ਼ਾ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਇਵੇਂ – ਇਵੇਂ ਦੇ ਗੀਤ ਘਰ ਵਿੱਚ ਰਹਿਣੇ ਚਾਹੀਦੇ ਹਨ, ਜਿਸ ਨਾਲ ਬਾਪ ਅਤੇ ਵਰਸੇ ਦੀ ਝੱਟ ਯਾਦ ਆਉਂਦੀ ਹੈ। ਬਾਪ ਦੀ ਯਾਦ ਦੀ ਮਸਤੀ ਦੇ ਗੀਤ ਹੋਣੇ ਚਾਹੀਦੇ ਹਨ। ਤੁਹਾਡਾ ਸਭ ਹੈ ਗੁਪਤ। ਵੱਡੇ ਆਦਮੀਆਂ ਦੇ ਤਾਂ ਬਹੁਤ ਠਾਠ ਹੁੰਦੇ ਹਨ, ਤੁਹਾਡੇ ਕੋਈ ਠਾਠ ਨਹੀਂ ਹਨ। ਤੁਸੀਂ ਦੇਖਦੇ ਹੋ ਜਿਸ ਵਿੱਚ ਬਾਬਾ ਨੇ ਪ੍ਰਵੇਸ਼ ਕੀਤਾ ਹੈ ਉਸ ਵਿੱਚ ਵੀ ਕੋਈ ਠਾਠ ਦੀ ਗੱਲ ਨਹੀ ਹੈ। ਕਪੜੇ ਆਦਿ ਸਭ ਉਹ ਹੀ ਹਨ। ਤੁਸੀਂ ਬੁੱਧੀ ਨਾਲ ਸਮਝਦੇ ਹੋ ਕਿ ਬਾਬਾ ਨੇ ਇਸ ਵਿੱਚ ਪ੍ਰਵੇਸ਼ ਕੀਤਾ ਹੈ – ਸਾਨੂੰ ਇਹ ਰਾਜ ਭਾਗ ਦੇਣ ਲਈ। ਇਹ ਵੀ ਬੱਚੇ ਜਾਣਦੇ ਹਨ ਕਿ ਇਸ ਸਾਰੀ ਸ੍ਰਿਸ਼ਟੀ ਵਿੱਚ ਇਸ ਸਮੇਂ ਜੋ ਵੀ ਮਨੁੱਖ ਮਾਤਰ ਹਨ, ਸਾਰੇ ਦੇਹ – ਅਭਿਮਾਨ ਵਿੱਚ ਆਕੇ ਅਨਰਾਇਟਿਸ ਕੰਮ ਕਰਦੇ ਹਨ, ਇਸਲਈ ਬੇਸਮਝ ਕਿਹਾ ਜਾਂਦਾ ਹੈ। ਸਾਰਿਆਂ ਦੀ ਬੁੱਧੀ ਨੂੰ ਤਾਲਾ ਲੱਗਿਆ ਹੋਇਆ ਹੈ। ਤੁਸੀਂ ਕਿੰਨੇ ਸਮਝਦਾਰ, ਵਿਸ਼ਵ ਦੇ ਮਾਲਿਕ ਸੀ। ਹੁਣ ਮਾਇਆ ਨੇ ਬਿਲਕੁਲ ਬੇਸਮਝ ਬਣਾ ਦਿੱਤਾ ਹੈ, ਜੋ ਕੋਈ ਕੰਮ ਦੇ ਨਹੀਂ ਰਹੇ ਹੋ। ਬਾਪ ਦੇ ਕੋਲ ਜਾਣ ਦੇ ਲਈ ਯਗ਼ – ਤਪ ਬਹੁਤ ਕਰਦੇ ਹਨ ਪਰ ਮਿਲਦਾ ਕੁੱਝ ਨਹੀਂ ਹੈ। ਇਵੇਂ ਹੀ ਧੱਕੇ ਖਾਂਦੇ ਰਹਿੰਦੇ ਹਨ। ਪਰਮਾਤਮਾ ਨੂੰ ਕੋਈ ਵੀ ਜਾਣਦੇ ਨਹੀਂ, ਸਰਵਵਿਆਪੀ ਕਹਿ ਦਿੰਦੇ ਹਨ, ਇਹ ਵੀ ਕਿੰਨਾ ਰੋਂਗ ਹੋ ਜਾਂਦਾ ਹੈ। ਪਿਤਾ ਅੱਖਰ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕਰਕੇ ਕਈ ਕਹਿੰਦੇ ਵੀ ਹਨ, ਉਹ ਵੀ ਕਹਿਣ ਮਾਤਰ। ਜੇਕਰ ਪਰਮਪਿਤਾ ਸਮਝਣ ਤਾਂ ਬੁੱਧੀ ਇੱਕਦਮ ਚਮਕ ਉੱਠੇ। ਬਾਪ ਸਵਰਗ ਦਾ ਵਰਸਾ ਦਿੰਦੇ ਹਨ, ਉਹ ਹੈ ਹੇਵਿਨਲੀ ਗੋਡ ਫਾਦਰ ਫਿਰ ਅਸੀਂ ਕਲਿਯੁਗ ਨਰਕ ਵਿੱਚ ਕਿਉਂ ਪਏ ਹਾਂ! ਹੁਣ ਅਸੀਂ ਮੁਕਤੀ – ਜੀਵਨਮੁਕਤੀ ਕਿਵੇਂ ਪਾ ਸਕਦੇ ਹਾਂ, ਇਹ ਕਿਸੇ ਦੇ ਬੁੱਧੀ ਵਿੱਚ ਨਹੀਂ ਆਉਂਦਾ ਹੈ। ਹੁਣ ਤੁਹਾਨੂੰ ਸਮਝ ਮਿਲੀ ਹੈ। ਬਾਬਾ ਨੇ ਸਾਨੂੰ ਇਹ ਸਮ੍ਰਿਤੀ ਦਿੱਤੀ ਹੈ, ਜਦੋਂ ਨਵੀਂ ਦੁਨੀਆਂ, ਨਵਾਂ ਭਾਰਤ ਸੀ ਤਾਂ ਸਾਡਾ ਰਾਜ ਸੀ। ਇੱਕ ਹੀ ਮੱਤ, ਇੱਕ ਹੀ ਭਾਸ਼ਾ, ਇੱਕ ਹੀ ਮਹਾਰਾਜਾ – ਮਹਾਰਾਣੀ ਸੀ। ਸਤਿਯੁਗ ਮਹਾਰਾਜਾ – ਮਹਾਰਾਣੀ, ਤ੍ਰੇਤਾ ਵਿੱਚ ਰਾਜਾ ਰਾਣੀ ਕਿਹਾ ਜਾਂਦਾ ਹੈ। ਫਿਰ ਦਵਾਪਰ ਵਿੱਚ ਵਾਮ ਮਾਰਗ ਸ਼ੁਰੂ ਹੁੰਦਾ ਹੈ ਫਿਰ ਹਰ ਇੱਕ ਦੇ ਕਰਮਾਂ ਤੇ ਮਦਾਰ ਹੈ। ਕਰਮਾਂ ਦੇ ਅਨੁਸਾਰ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਨ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਅਜਿਹੇ ਕਰਮ ਸਿਖਾਉਂਦਾ ਹਾਂ ਜੋ 21 ਜਨਮ ਬਾਦਸ਼ਾਹੀ ਹੀ ਪਾਉਂਦੇ ਰਹਿਣਗੇ। ਭਾਵੇਂ ਉੱਥੇ ਵੀ ਹੱਦ ਦਾ ਬਾਪ ਮਿਲਦਾ ਹੈ ਪਰ ਉੱਥੇ ਇਹ ਗਿਆਨ ਨਹੀਂ ਰਹਿੰਦਾ ਕਿ ਇਹ ਰਜਾਈ ਦਾ ਵਰਸਾ ਬੇਹੱਦ ਦੇ ਬਾਪ ਦਾ ਦਿੱਤਾ ਹੋਇਆ ਹੈ। ਫਿਰ ਦਵਾਪਰ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਵਿਕਾਰੀ ਸੰਬੰਧ ਹੋ ਜਾਂਦਾ ਹੈ। ਫਿਰ ਜਿਵੇਂ – ਜਿਵੇਂ ਕਰਮ ਉਵੇਂ ਦਾ ਫ਼ਲ ਮਿਲਦਾ ਹੈ, ਦੇਵਤਾ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ। ਫਿਰ ਸਤਿਯੁਗ ਦਾ ਸਭ ਕੁੱਝ ਖ਼ਲਾਸ ਹੋ ਜਾਂਦਾ ਹੈ। ਫਿਰ ਕਰਮਾਂ ਦੇ ਅਨੁਸਾਰ ਜਨਮ ਲੈਂਦੇ ਹਨ। ਭਾਰਤ ਵਿੱਚ ਪੂਜਯ ਰਾਜੇ ਸੀ ਤਾਂ ਪੁਜਾਰੀ ਰਾਜੇ ਵੀ ਸੀ। ਸਤਿਯੁਗ ਵਿੱਚ ਰਾਜਾ – ਰਾਣੀ ਅਤੇ ਪੁਜਾਰੀ ਪਰਜਾ ਸਭ ਪੂਜਯ ਹੁੰਦੇ ਹਨ। ਫਿਰ ਜਦੋਂ ਦਵਾਪਰ ਵਿੱਚ ਭਗਤੀ ਸ਼ੁਰੂ ਹੁੰਦੀ ਹੈ ਤਾਂ ਯਥਾ ਰਾਜਾ – ਰਾਣੀ ਤਥਾ ਪ੍ਰਜਾ ਪੁਜਾਰੀ ਬਣ ਜਾਂਦੇ ਹਨ। ਵੱਡੇ ਰਾਜਾ ਜੋ ਸ਼ੂਰਜਵੰਸ਼ੀ ਸੀ ਉਹ ਪੁਜਾਰੀ ਬਣ ਜਾਂਦੇ ਹਨ ਫਿਰ ਵੈਸ਼ ਵੰਸ਼ੀ ਬਣ ਜਾਂਦੇ ਹਨ। ਹੁਣ ਤੁਸੀਂ ਵਾਇਸਲੈਸ ਬਣਦੇ ਹੋ। ਉਸਦੀ ਪ੍ਰਾਲਬੱਧ ਫਿਰ 21 ਜਨਮ ਚੱਲਦੀ ਹੈ ਫਿਰ ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਜੋ – ਜੋ ਪੂਜਯ ਦੇਵੀ – ਦੇਵਤਾ ਹੋਕੇ ਗਏ ਹਨ, ਉਹਨਾਂ ਦੇ ਮੰਦਿਰ ਬਣਾਕੇ ਉਹਨਾਂ ਦੀ ਪੂਜਾ ਕਰਦੇ ਹਨ। ਇਹ ਸਿਰਫ਼ ਭਾਰਤ ਵਿੱਚ ਵੀ ਹੀ ਹੁੰਦਾ ਹੈ। ਇਹ 84 ਜਨਮਾਂ ਦੀ ਕਹਾਣੀ ਜੋ ਬਾਪ ਸੁਣਾਉਂਦੇ ਹਨ, ਇਹ ਵੀ ਭਾਰਤਵਾਸਿਆਂ ਦੇ ਲਈ ਹੈ। ਹੋਰ ਧਰਮ ਵਾਲੇ ਆਉਂਦੇ ਹੀ ਬਾਦ ਵਿੱਚ ਹਨ ਫਿਰ ਤਾਂ ਵ੍ਰਿਧੀ ਹੁੰਦੇ – ਹੁੰਦੇ ਢੇਰ ਹੋ ਜਾਂਦੇ ਹਨ। ਵੈਰਾਇਟੀ ਵੱਖ – ਵੱਖ ਦੇਵੀ – ਦੇਵਤਾਵਾਂ ਦੀ ਰਸਮ ਰਿਵਾਜ਼ ਸੀ, ਉਹ ਭਾਰਤ ਦੇ ਗੁਰੂਆਂ ਦੀ ਨਹੀਂ ਹੈ। ਅਧਾਕਲਪ ਬਾਦ ਰਾਵਣ ਰਾਜ ਸ਼ੁਰੂ ਹੋਣ ਨਾਲ ਸਾਰੀ ਰਸਮ ਰਿਵਾਜ ਹੀ ਬਦਲ ਜਾਂਦੀ ਹੈ ਫਿਰ ਪੂਜਯ ਤੋਂ ਪੁਜਾਰੀ ਬਣ ਜਾਂਦੇ ਹਨ। ਪੂਜਾ ਵੀ ਪਹਿਲਾਂ ਅਵਿੱਅਭਚਾਰੀ ਇੱਕ ਸ਼ਿਵ ਦੀ ਕਰਦੇ ਹਨ। ਉਹਨਾਂ ਦੇ ਮੰਦਿਰ ਬਣਾਉਂਦੇ ਹਨ ਫਿਰ ਲਕਸ਼ਮੀ – ਨਾਰਾਇਣ ਦੇ ਬਨਾਉਣਗੇ। ਇੱਕ ਨੇ ਲਕਸ਼ਮੀ – ਨਾਰਾਇਣ ਦਾ ਮੰਦਿਰ ਬਣਾਇਆ ਤਾਂ ਦੂਸਰੇ ਵੀ ਬਨਾਉਣਗੇ। ਫਿਰ ਰਾਮ ਸੀਤਾ ਦੇ ਮੰਦਿਰ ਬਨਾਉਣ ਲੱਗ ਪੈਣਗੇ ਫਿਰ ਕਲਯੁਗ ਵਿੱਚ ਵੇਖੋ ਗਣੇਸ਼, ਹਨੂਮਾਨ, ਚੰਡਿਕਾ ਦੇਵੀ ਆਦਿ – ਆਦਿ ਦੇ ਕਈ ਦੇਵੀਆਂ ਦੇ ਚਿੱਤਰ ਬਣਾਉਂਦੇ ਰਹਿੰਦੇ ਹਨ। ਭਗਤੀ ਮਾਰਗ ਦੇ ਲਈ ਸਮੱਗਰੀ ਵੀ ਚਾਹੀਦੀ ਹੈ ਨਾ। ਜਿਵੇਂ ਬੀਜ ਕਿੰਨਾ ਛੋਟਾ ਹੁੰਦਾ ਹੈ, ਝਾੜ ਕਿੰਨਾ ਵੱਡਾ ਹੁੰਦਾ ਹੈ ਉਵੇਂ ਹੀ ਭਗਤੀ ਦਾ ਵਿਸਤਾਰ ਹੋ ਜਾਂਦਾ ਹੈ। ਢੇਰ ਦੇ ਢੇਰ ਸ਼ਾਸਤਰ ਬਣਾਏ ਜਾਂਦੇ ਹਨ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ – ਇਹ ਭਗਤੀ ਮਾਰਗ ਦੀ ਸਮੱਗਰੀ ਸਭ ਖਤਮ ਹੋਣੀ ਹੈ। ਹੁਣ ਮੈਨੂੰ ਬਾਪ ਨੂੰ ਯਾਦ ਕਰੋ। ਭਗਤੀ ਦਾ ਪ੍ਰਭਾਵ ਵੀ ਬਹੁਤ ਹੈ ਨਾ। ਕਿੰਨੀ ਖੂਬਸੂਰਤ ਹੈ। ਨਾਚ – ਤਮਾਸ਼ਾ, ਗਾਇਨ – ਕੀਰਤਨ ਆਦਿ ਕਿੰਨਾ ਖਰਚਾ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਬਾਪ ਅਤੇ ਵਰਸੇ ਨੂੰ ਯਾਦ ਕਰੋ। ਆਦਿ ਸਨਾਤਨ ਧਰਮ ਨੂੰ ਯਾਦ ਕਰੋ। ਕਈ ਪ੍ਰਕਾਰ ਦੀ ਭਗਤੀ ਤੁਸੀਂ ਜਨਮ – ਜਨਮਾਂਤ੍ਰ ਕਰਦੇ ਆਏ ਹੋ। ਗ੍ਰਹਿਸਥ ਧਰਮ ਵਾਲੇ ਹੀ ਭਗਤੀ ਸ਼ੁਰੂ ਕਰਦੇ ਹਨ। ਸੰਨਿਆਸੀਆਂ ਨੂੰ ਤਾਂ ਭਗਤੀ ਨਹੀਂ ਕਰਨੀ ਹੈ, ਯਗ – ਤਪ, ਦਾਨ – ਪੁੰਨ, ਤੀਰਥ ਆਦਿ ਇਹ ਸਭ ਗ੍ਰਹਿਸਥਿਆਂ ਦਾ ਕੰਮ ਹੈ, ਨਾ ਕਿ ਸੰਨਿਆਸੀਆਂ ਦਾ। ਉਹ ਹਨ ਨਿਰਵ੍ਰਿਤੀ ਮਾਰਗ ਵਾਲੇ। ਉਨ੍ਹਾਂ ਦੇ ਲਈ ਕਾਇਦਾ ਹੈ। ਘਰਬਾਰ ਛੱਡ ਜਾ ਜੰਗਲ ਵਿੱਚ ਰਹਿਣਾ ਅਤੇ ਬ੍ਰਹਮ ਤੱਤਵ ਨੂੰ ਯਾਦ ਕਰਨਾ ਹੈ। ਉਹ ਹਨ ਹੀ ਤੱਤਵ ਗਿਆਨੀ, ਬ੍ਰਹਮ ਗਿਆਨੀ। ਤੱਤਵ ਅਥਵਾ ਬ੍ਰਹਮ ਨੂੰ ਹੀ ਈਸ਼ਵਰ ਕਹਿ ਦਿੰਦੇ ਹਨ। ਜਿਵੇਂ ਭਾਰਤਵਾਸੀ ਅਸਲ ਵਿੱਚ ਹਨ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੇ। ਪਰ ਹਿੰਦੁਸਤਾਨ ਵਿੱਚ ਰਹਿੰਦੇ ਹਨ ਤਾਂ ਆਪਣਾ ਧਰਮ ਹਿੰਦੂ ਸਮਝ ਲਿੱਤਾ ਹੈ। ਉਵੇਂ ਸੰਨਿਆਸੀ ਵੀ ਆਤਮਾਵਾਂ ਦੇ ਰਹਿਣ ਦੇ ਸਥਾਨ ਤੱਤਵ ਨੂੰ ਪਰਮਾਤਮਾ ਸਮਝ ਲੈਂਦੇ ਹਨ। ਬ੍ਰਹਮ ਅਤੇ ਤੱਤਵ ਨੂੰ ਹੀ ਯਾਦ ਕਰਦੇ ਹਨ। ਅਸਲ ਵਿੱਚ ਸੰਨਿਆਸੀ ਜੱਦ ਸਤੋਪ੍ਰਧਾਨ ਹਨ ਤਾਂ ਜੰਗਲ ਵਿੱਚ ਜਾਕੇ ਰਹਿੰਦੇ ਹਨ, ਸ਼ਾਂਤੀ ਵਿੱਚ। ਇਵੇਂ ਨਹੀਂ ਕਿ ਉਨ੍ਹਾਂ ਨੂੰ ਬ੍ਰਹਮ ਵਿੱਚ ਜਾਕੇ ਲੀਨ ਹੋਣਾ ਹੈ। ਬਾਪ ਕਹਿੰਦੇ ਹਨ – ਇਹ ਉਨ੍ਹਾਂ ਦਾ ਹੀ ਮਿਥਿਆ ਗਿਆਨ ਹੈ। ਲੀਨ ਕੋਈ ਹੋ ਨਹੀਂ ਸਕਦੇ। ਆਤਮਾ ਤਾਂ ਅਵਿਨਾਸ਼ੀ ਹੈ ਨਾ, ਉਹ ਕਿਵੇਂ ਲੀਨ ਹੋ ਸਕਦੀ ਹੈ। ਭਗਤੀ ਮਾਰਗ ਵਿੱਚ ਕਿੰਨਾ ਮੱਥਾ ਕੁੱਟਦੇ ਰਹਿੰਦੇ ਹਨ। ਫਿਰ ਕਹਿੰਦੇ ਹਨ ਭਗਵਾਨ ਕੋਈ ਨਾ ਕੋਈ ਰੂਪ ਵਿੱਚ ਕਦੀ ਆਕੇ ਮਿਲੇਗਾ। ਹੁਣ ਕੌਣ ਰਾਈਟ? ਉਹ ਕਹਿੰਦੇ ਹਨ ਬ੍ਰਹਮ ਨਾਲ ਯੋਗ ਲਾਕੇ ਬ੍ਰਹਮ ਵਿੱਚ ਲੀਨ ਹੋ ਜਾਣਗੇ। ਗ੍ਰਹਿਸਥ ਵਾਲੇ ਕਹਿੰਦੇ ਹਨ ਕਿ ਭਗਵਾਨ ਕਿਸ ਨਾ ਕਿਸ ਰੂਪ ਵਿੱਚ ਆਵੇਗਾ। ਪਤਿਤਾਂ ਨੂੰ ਪਾਵਨ ਬਣਾਏਗਾ। ਇਵੇਂ ਨਹੀਂ ਕਿ ਉੱਪਰ ਤੋਂ ਪ੍ਰੇਰਨਾ ਦਵਾਰਾ ਹੀ ਸਿਖਾਉਣਗੇ। ਟੀਚਰ ਘਰ ਬੈਠੇ ਪ੍ਰੇਰਨਾ ਕਰੇਗਾ ਕੀ! ਪ੍ਰੇਰਨਾ ਅੱਖਰ ਹੈ ਨਹੀਂ। ਪ੍ਰੇਰਨਾ ਤੋਂ ਕੋਈ ਕੰਮ ਨਹੀਂ ਹੁੰਦਾ। ਭਾਵੇਂ ਸ਼ੰਕਰ ਦੀ ਪ੍ਰੇਰਨਾ ਤੋਂ ਵਿਨਾਸ਼ ਕਿਹਾ ਜਾਂਦਾ ਹੈ ਪਰ ਹੈ ਇਹ ਡਰਾਮਾ ਦੀ ਨੂੰਧ। ਉਨ੍ਹਾਂ ਨੂੰ ਇਹ ਮੂਸਲ ਆਦਿ ਬਣਾਉਣੇ ਹੀ ਹਨ। ਪ੍ਰੇਰਨਾ ਦੀ ਗੱਲ ਹੀ ਨਹੀਂ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਕਿ ਭਗਵਾਨ ਦੀ ਪ੍ਰੇਰਨਾ ਨਾਲ ਸਭ ਹੁੰਦਾ ਹੈ ਜਾਂ ਕਹਿੰਦੇ ਹਨ ਕਿ ਸ਼ੰਕਰ ਦੀ ਅੱਖ ਖੁਲਣ ਨਾਲ ਪ੍ਰਲ੍ਯ ਹੋ ਗਈ। ਇਹ ਸਭ ਕਹਾਣੀਆਂ ਹਨ, ਅਰਥ ਕੁਝ ਵੀ ਨਹੀਂ ਸਮਝਦੇ ਹਨ। ਕਿਸ ਦੇ ਵੀ ਮੰਦਿਰ ਵਿੱਚ ਜਾਣਗੇ ਤਾਂ ਕਹਿਣਗੇ ਅਚਤਮ ਕੇਸ਼ਵਮ… ਅਰਥ ਕੁਝ ਨਹੀਂ ਸਮਝਦੇ। ਕੋਈ ਵੀ ਆਪਣੇ ਵੱਡਿਆਂ ਦੀ ਮਹਿਮਾ ਨਹੀਂ ਜਾਣਦੇ ਹਨ। ਧਰਮ ਸਥਾਪਕ ਨੂੰ ਗੁਰੂ ਕਹਿ ਦਿੰਦੇ ਹਨ। ਅਸਲ ਵਿੱਚ ਉਨ੍ਹਾਂ ਨੂੰ ਗੁਰੂ ਕਹਿਣਾ ਰਾਂਗ ਹੈ। ਕ੍ਰਾਈਸਟ ਕੋਈ ਗੁਰੂ ਥੋੜੀ ਹੈ। ਉਹ ਤਾਂ ਸਿਰਫ ਧਰਮ ਸਥਾਪਨ ਕਰਦੇ ਹਨ। ਗੁਰੂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਸਦਗਤੀ ਕਰੇ। ਉਹ ਤਾਂ ਧਰਮ ਸਥਾਪਨ ਕਰਨ ਆਉਂਦੇ ਹਨ। ਉਨ੍ਹਾਂ ਦੇ ਪਿਛਾੜੀ ਉਨ੍ਹਾਂ ਦੀ ਵੰਸ਼ਾਵਾਲੀ ਆਉਂਦੀ ਹੈ। ਸਦਗਤੀ ਤਾ ਕਿਸ ਦੀ ਕਰਦੇ ਹੀ ਨਹੀਂ। ਤਾਂ ਉਨ੍ਹਾਂ ਨੂੰ ਗੁਰੂ ਕਿਵੇਂ ਕਹਾਂਗੇ। ਗੁਰੂ ਤਾਂ ਇੱਕ ਹੀ ਹੈ, ਜਿਸ ਨੂੰ ਸਰਵ ਦਾ ਸਦਗਤੀ ਦਾਤਾ ਕਿਹਾ ਜਾਂਦਾ ਹੈ। ਭਗਵਾਨ ਬਾਪ ਹੀ ਆਕੇ ਸਰਵ ਦੀ ਸਦਗਤੀ ਕਰਦੇ ਹਨ। ਮੁਕਤੀ – ਜੀਵਨਮੁਕਤੀ ਦਿੰਦੇ ਹਨ। ਉਨ੍ਹਾਂ ਦੀ ਯਾਦ ਕਦੀ ਕਿਸ ਤੋਂ ਛੁੱਟ ਨਹੀਂ ਸਕਦੀ। ਮਨੁੱਖ ਹੇ ਭਗਵਾਨ, ਹੇ ਈਸ਼ਵਰ ਕਹਿ ਇੱਕ ਬਾਪ ਨੂੰ ਹੀ ਯਾਦ ਕਰਦੇ ਹਨ ਕਿਓਂਕਿ ਉਹ ਹੈ ਸਰਵ ਦਾ ਸਦਗਤੀ ਦਾਤਾ। ਬਾਪ ਸਮਝਾਉਂਦੇ ਹਨ ਇਹ ਸਾਰੀ ਰਚਨਾ ਹੈ। ਰਚਤਾ ਬਾਪ ਮੈਂ ਹੀ ਹਾਂ – ਸਭ ਨੂੰ ਸੁੱਖ ਦੇਣ ਵਾਲਾ, ਵਰਸਾ ਦੇਣ ਵਾਲਾ ਇੱਕ ਹੀ ਬਾਪ ਠਹਿਰਿਆ। ਭਰਾ – ਭਰਾ ਨੂੰ ਵਰਸਾ ਦੇ ਨਹੀਂ ਸਕਦੇ। ਵਰਸਾ ਹਮੇਸ਼ਾ ਬਾਪ ਤੋਂ ਮਿਲਦਾ ਹੈ। ਮੈਂ ਸਾਰੇ ਬੇਹੱਦ ਦੇ ਬੱਚਿਆਂ ਨੂੰ ਬੇਹੱਦ ਦਾ ਵਰਸਾ ਦਿੰਦਾ ਹਾਂ ਇਸਲਈ ਹੀ ਮੈਨੂੰ ਯਾਦ ਕਰਦੇ ਹਨ ਹਨ ਪਰਮਾਤਮਾ ਸ਼ਮਾ ਕਰੋ। ਸਮਝਦੇ ਕੁਝ ਵੀ ਨਹੀਂ।

ਬਾਪ ਕਹਿੰਦੇ ਹਨ – ਮੈਂ ਕੋਈ ਇਨ੍ਹਾਂ ਦੇ ਪੁਕਾਰਨ ਨਾਲ ਨਹੀਂ ਆਉਂਦਾ ਹਾਂ। ਇਹ ਤਾਂ ਡਰਾਮਾ ਵਿੱਚ ਬਣਿਆ ਹੋਇਆ ਹੈ। ਡਰਾਮਾ ਵਿੱਚ ਮੇਰੇ ਆਉਣ ਦਾ ਪਾਰ੍ਟ ਵੀ ਨੂੰਦਿਆ ਹੋਇਆ ਹੈ। ਕਈ ਧਰਮ ਵਿਨਾਸ਼, ਇੱਕ ਧਰਮ ਦੀ ਸਥਾਪਨਾ ਅਤੇ ਕਲਯੁਗ ਦਾ ਵਿਨਾਸ਼, ਸਤਿਯੁਗ ਦੀ ਸਥਾਪਨਾ ਕਰਨੀ ਹੁੰਦੀ ਹੈ। ਮੈਂ ਆਪਣੇ ਸਮੇਂ ਤੇ ਆਪ ਹੀ ਆਉਂਦਾ ਹਾਂ। ਇਹ ਭਗਤੀ ਮਾਰਗ ਦਾ ਵੀ ਡਰਾਮਾ ਵਿੱਚ ਪਾਰ੍ਟ ਹੈ। ਹੁਣ ਜਦ ਭਗਤੀ ਮਾਰਗ ਦਾ ਪਾਰ੍ਟ ਪੂਰਾ ਹੁੰਦਾ ਹੈ ਤਾਂ ਮੈਂ ਆਇਆ ਹੋਇਆ ਹਾਂ। ਕਲਪ ਪਹਿਲੇ ਵੀ ਬਾਬਾ ਆਪ ਬ੍ਰਹਮਾ ਤਨ ਵਿੱਚ ਆਏ ਸੀ। ਇਹ ਗਿਆਨ ਹੁਣ ਤੁਹਾਨੂੰ ਮਿਲਦਾ ਹੈ। ਫਿਰ ਕਦੀ ਨਹੀਂ ਮਿਲੇਗਾ। ਇਹ ਹੈ ਗਿਆਨ, ਉਹ ਹੈ ਭਗਤੀ। ਗਿਆਨ ਦੀ ਪ੍ਰਾਲਬੱਧ ਹੈ ਚੜ੍ਹਦੀ ਕਲਾ। ਕਿਹਾ ਜਾਂਦਾ ਹੈ ਸੇਕੇਂਡ ਵਿੱਚ ਜੀਵਨਮੁਕਤੀ। ਜਨਕ ਨੂੰ ਸੇਕੇਂਡ ਵਿੱਚ ਜੀਵਨਮੁਕਤੀ ਮਿਲੀ ਸੀ ਨਾ, ਪਰ ਕੀ ਇੱਕ ਜਨਕ ਨੇ ਹੀ ਜੀਵਨਮੁਕਤੀ ਪਾਈ? ਜੀਵਨਮੁਕਤੀ ਤਾਂ ਸਭ ਪਾਉਂਦੇ ਹਨ ਨਾ। ਸਾਰੀ ਵਿਸ਼ਵ ਪਾਉਂਦੀ ਹੈ। ਸਦਗਤੀ ਅਤੇ ਜੀਵਨਮੁਕਤੀ ਇੱਕ ਹੀ ਅੱਖਰ ਹੈ। ਜੀਵਨਮੁਕਤੀ ਮਤਲਬ ਜੀਵਨ ਨੂੰ ਮੁਕਤ ਕਰਦੇ ਹਨ – ਇਸ ਰਾਵਣਰਾਜ ਤੋਂ। ਬਾਬਾ ਜਾਣਦੇ ਹਨ ਬੱਚਿਆਂ ਦੀ ਕਿੰਨੀ ਦੁਰਗਤੀ ਹੋ ਗਈ ਹੈ, ਬਿਲਕੁਲ ਦੁਖੀ ਹੋ ਗਏ ਹਨ। ਉਨ੍ਹਾਂ ਦੀ ਫਿਰ ਸਦਗਤੀ ਹੋਣੀ ਹੈ। ਪਹਿਲੇ ਮੁਕਤੀ ਵਿੱਚ ਜਾਕੇ ਫਿਰ ਜੀਵਨਮੁਕਤੀ ਵਿੱਚ ਆਉਣਗੇ। ਸ਼ਾਂਤੀਧਾਮ ਤੋਂ ਫਿਰ ਸੁੱਖਧਾਮ ਵਿੱਚ ਆਉਣਗੇ। ਇਹ ਚੱਕਰ ਦਾ ਰਾਜ ਬਾਪ ਨੇ ਸਮਝਾਇਆ ਹੈ। ਬਾਪ ਕਹਿੰਦੇ ਹਨ – ਇਸ ਸਮੇਂ ਸਾਰੇ ਸ੍ਰਿਸ਼ਟੀ ਦਾ ਝਾੜ ਜੜਜੜੀਭੂਤ, ਤਮੋਪ੍ਰਧਾਨ ਹੋ ਗਿਆ ਹੈ ਇਸਲਈ ਕੋਈ ਵੀ ਆਪਣੇ ਨੂੰ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਸਮਝਦੇ ਨਹੀਂ ਹਨ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੇ ਸੀ ਕਿਓਂਕਿ ਦੇਵਤਾ ਪਵਿੱਤਰ ਸਨ। ਅਸੀਂ ਅਪਵਿੱਤਰ ਪਤਿਤ ਆਪਣੇ ਨੂੰ ਦੇਵਤਾ ਕਿਵੇਂ ਕਹਾਈਏ ਇਸਲਈ ਕਿਹਾ ਜਾਂਦਾ ਹੈ – ਇਨ੍ਹਾਂ ਵਿਕਾਰਾਂ ਨੂੰ ਛੱਡਦੇ ਜਾਓ। ਇਹ ਵਿਕਾਰ ਆਦਿ ਅੱਧਾਕਲਪ ਤੋਂ ਰਹੇ ਹਨ। ਹੁਣ ਇੱਕ ਜਨਮ ਵਿੱਚ ਇਨ੍ਹਾਂ ਨੂੰ ਛੱਡਣਾ, ਇਸ ਵਿੱਚ ਮਿਹਨਤ ਲਗਦੀ ਹੈ। ਮਿਹਨਤ ਬਗੈਰ ਥੋੜੀ ਵਿਸ਼ਵ ਦਾ ਮਾਲਿਕ ਬਣੋਂਗੇ। ਬਾਪ ਨੂੰ ਯਾਦ ਕਰਨਗੇ ਤਾਂ ਹੀ ਤੁਸੀਂ ਆਪਣੇ ਨੂੰ ਰਜਾਈ ਦਾ ਤਿਲਕ ਦੇਵੋਗੇ ਮਤਲਬ ਰਜਾਈ ਦੇ ਅਧਿਕਾਰੀ ਬਣੋਂਗੇ। ਜਿੰਨਾ ਚੰਗੀ ਤਰ੍ਹਾਂ ਯਾਦ ਕਰੋਂਗੇ ਸ਼੍ਰੀਮਤ ਤੇ ਚੱਲੋਗੇ ਤਾਂ ਤੁਸੀਂ ਰਾਜਿਆਂ ਦਾ ਰਾਜਾ ਬਣੋਂਗੇ। ਪੜ੍ਹਾਉਣ ਵਾਲਾ ਟੀਚਰ ਤਾਂ ਆਇਆ ਹੈ ਪੜ੍ਹਾਉਣ। ਇਹ ਪਾਠਸ਼ਾਲਾ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦੀ। ਨਰ ਤੋਂ ਨਾਰਾਇਣ ਬਣਾਉਣ ਦੀ ਕਥਾ ਸੁਣਾਉਂਦੇ ਹਨ। ਇਹ ਕਥਾ ਕਿੰਨੀ ਨਾਮੀਗ੍ਰਾਮੀ ਹੈ। ਇਨ੍ਹਾਂ ਨੂੰ ਅਮਰਕਥਾ, ਸੱਤ ਨਾਰਾਇਣ ਦੀ ਕਥਾ, ਤੀਜਰੀ ਦੀ ਕਥਾ ਵੀ ਕਹਿੰਦੇ ਹਨ।

ਵੇਖੋ, ਗੀਤ ਕਿੰਨਾ ਚੰਗਾ ਹੈ। ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਜੋ ਮਾਲਿਕਪਣਾ ਕੋਈ ਲੁੱਟ ਨਾ ਸਕੇ। ਕੋਈ ਅਰਥਕਵੇਕ ਆਦਿ ਨਹੀਂ ਹੋਵੇਗੀ। ਉੱਥੇ ਵਿਘਨ ਦੀ ਕੋਈ ਗੱਲ ਹੀ ਨਹੀਂ। ਅਜਿਹਾ ਅਟਲ, ਅਖੰਡ, ਪਵਿੱਤਰਤਾ, ਸੁੱਖ – ਸ਼ਾਂਤੀ ਦਾ ਰਾਜ ਤੁਸੀਂ ਹੁਣ ਪਾ ਰਹੇ ਹੋ। ਕਲਪ ਪਹਿਲੇ ਮੁਅਫਿਕ ਹਰ 5 ਹਜਾਰ ਵ੍ਹਰੇ ਬਾਦ ਭਾਰਤ ਸ੍ਵਰਗ ਬਣਦਾ ਹੈ। ਤੁਸੀਂ ਜਾਣਦੇ ਹੋ ਅਸੀਂ ਸੋ ਦੇਵਤਾ ਸੀ ਫਿਰ 84 ਜਨਮ ਲੈਂਦੇ – ਲੈਂਦੇ ਆਕੇ ਇਹ ਬਣਦੇ ਹੋ। ਫਿਰ ਅਸੀਂ ਸੋ ਦੇਵਤਾ ਬਣਾਂਗੇ। ਇਸ ਨੂੰ ਕਿਹਾ ਜਾਂਦਾ ਹੈ ਸਵਦਰਸ਼ਨ ਚੱਕਰਧਾਰੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੇ ਆਪ ਨੂੰ ਰਜਾਈ ਦਾ ਤਿਲਕ ਦੇਣ ਦੇ ਲਈ ਯਾਦ ਦੀ ਮਿਹਨਤ ਕਰਨੀ ਹੈ। ਸਭ ਵਿਕਾਰਾਂ ਨੂੰ ਛੱਡ ਦੇਣਾ ਹੈ।

2. ਬ੍ਰਹਮਾ ਬਾਪ ਸਮਾਨ ਸਾਧਾਰਨ ਅਤੇ ਗੁਪਤ ਰਹਿਣਾ ਹੈ। ਬਾਹਰ ਦਾ ਠਾਠ ਆਦਿ ਨਹੀਂ ਕਰਨਾ ਹੈ। ਆਪਣੇ ਭਵਿੱਖ ਰਜਾਈ ਦੇ ਨਸ਼ੇ ਵਿੱਚ ਰਹਿਣਾ ਹੈ।

ਵਰਦਾਨ:-

ਜਦ ਵਾਨੀ ਦਵਾਰਾ ਸਰਵਿਸ ਕਰਦੇ ਹੋ ਤਾਂ ਮਨਸਾ ਪਾਵਰਫੁੱਲ ਹੋਵੇ। ਮਨਸਾ ਦਵਾਰਾ ਦੂਜਿਆਂ ਦੀ ਮਨਸਾ ਨੂੰ ਚੇਂਜ ਕਰੋ, ਮਤਲਬ ਮਨਸਾ ਦਵਾਰਾ ਮਨਸਾ ਨੂੰ ਕੰਟਰੋਲ ਕਰੋ ਅਤੇ ਵਾਨੀ ਦਵਾਰਾ ਲਾਈਟ – ਮਾਈਟ ਦੇਕੇ ਨਾਲੇਜਫੁਲ ਬਣਾਓ ਅਤੇ ਕਰਮਨਾਂ ਮਤਲਬ ਸੰਪਰਕ ਅਤੇ ਆਪਣੀ ਰਮਣੀਕ ਐਕਟੀਵਿਟੀ ਤੋਂ ਉਨ੍ਹਾਂ ਨੂੰ ਅਸਲੀ ਫੈਮਲੀ ਦਾ ਅਨੁਭਵ ਕਰਾਓ। ਇਵੇਂ ਜਦ ਤਿੰਨੋ ਸਵਰੂਪ ਵਿਚ ਰਹਿਕੇ ਹਰ ਕਰਮ ਕਰੋਂਗੇ ਤਾਂ ਸਿੱਧੀ ਸਵਰੂਪ ਆਪ ਹੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top