19 September 2021 PUNJABI Murli Today | Brahma Kumaris

19 September 2021 PUNJABI Murli Today | Brahma Kumaris

Read and Listen today’s Gyan Murli in Punjabi 

18 September 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਦਿਲਾਰਾਮ ਬਾਪ ਦੇ ਦਿਲਤਖ਼ਤ - ਜਿੱਤ ਦਿਲਰੂਬਾ ਬੱਚਿਆਂ ਦੀਆ ਨਿਸ਼ਾਨੀਆਂ

ਅੱਜ ਦਿਲਾਰਾਮ ਬਾਪ ਆਪਣੇ ਦਿਲਰੂਬਾ ਬੱਚਿਆਂ ਨੂੰ ਮਿਲਣ ਆਏ ਹਨ। ਦਿਲਾਰਾਮ ਬਾਪ ਦੀ ਹਰ ਇੱਕ ਦਿਲਰੂਬਾ ਮਤਲਬ ਜਿਸਦੇ ਦਿਲ ਵਿੱਚ ਦਿਲਾਰਾਮ ਦੀ ਯਾਦ ਦੇ ਮਧੂਰ ਸਾਜ਼ ਖ਼ੁਦ ਹੀ ਵੱਜਦੇ ਰਹਿੰਦੇ, ਅਜਿਹੇ ਦਿਲਾਰਾਮ ਬਾਪ ਦੇ ਦਿਲ ਨੂੰ ਪਿਆਰ ਦੇ ਸਾਜ਼ ਨਾਲ ਜਿੱਤਣ ਵਾਲੇ ਹਨ। ਦਿਲਾਰਮ ਬਾਪ ਵੀ ਅਜਿਹੇ ਬੱਚਿਆਂ ਦੇ ਗੁਣ ਗਾਉਂਦੇ ਹਨ। ਤਾਂ ਬਾਪ ਦੇ ਦਿਲ – ਜਿੱਤ ਸੋ ਮਾਇਆਜਿੱਤ, ਜਗਤ – ਜਿੱਤ ਹਨ ਹੀ। ਜਿਵੇਂ ਕੋਈ ਹੱਦ ਦੇ ਰਾਜ ਦੇ ਤਖ਼ਤ ਨੂੰ ਜਿੱਤਦੇ ਹਨ ਤਾਂ ਜਿੱਤਣਾ ਮਤਲਬ ਤਖ਼ਤਨਸ਼ੀਨ ਬਣਨਾ। ਅਜਿਹੇ ਜੋ ਬਾਪ ਦੇ ਦਿਲਤਖ਼ਤ ਨੂੰ ਜਿੱਤ ਲੈਂਦੇ ਹਨ, ਉਹ ਖੁਦ ਹੀ ਸਦਾ ਤਖ਼ਤਨਸ਼ੀਨ ਰਹਿੰਦੇ ਹਨ। ਉਹਨਾਂ ਦੀ ਦਿਲ ਵਿੱਚ ਸਦਾ ਬਾਪ ਹਨ ਅਤੇ ਬਾਪ ਦੇ ਦਿਲ ਵਿੱਚ ਸਦਾ ਅਜਿਹਾ ਵਿਜੇਈ ਬੱਚਾ ਹੈ। ਇਵੇਂ ਦਿਲ – ਜਿੱਤ ਬੱਚੇ ਸਵਾਸੋ ਸਵਾਸ ਮਤਲਬ ਹਰ ਸੈਕਿੰਡ ਸਿਵਾਏ ਬਾਪ ਅਤੇ ਸੇਵਾ ਦੇ ਹੋਰ ਕੋਈ ਗੀਤ ਨਹੀਂ ਗਾਉਂਦੇ ਹਨ। ਸਦਾ ਇੱਕ ਹੀ ਗੀਤ ਵੱਜਦਾ ਹੈ ਕਿ ‘ਮੇਰਾ ਬਾਬਾ’ ਅਤੇ ਮੈਂ ਬਾਪ ਦਾ’। ਇਸ ਨੂੰ ਕਹਿੰਦੇ ਹਨ ਦਿਲਾਰਾਮ ਬਾਪ ਦੇ ਦਿਲਤਖਤ ਜਿੱਤ ਦਿਲਰੂਬਾ।

ਬਾਪਦਾਦਾ ਹਰ ਇੱਕ ਦਿਲਰੂਬਾ ਬੱਚਿਆਂ ਦਾ ਸਦਾ ਮਧੁਰ ਸਾਜ਼ ਸੁਣਦੇ ਰਹਿੰਦੇ ਹਨ ਕਿ ਭਿੰਨ – ਭਿੰਨ ਸਾਜ਼ ਹਨ ਜਾਂ ਇੱਕ ਹੀ ਸਾਜ਼ ਹੈ? ਕਈ ਵਾਰ ਕੋਈ ਆਪਣੀ ਕਮਜ਼ੋਰੀ ਦੇ ਵੀ ਗੀਤ ਗਾਉਂਦੇ ਹਨ ਅਤੇ ਕਦੀ ਬਾਪ ਦੀ ਬਜਾਏ ਆਪਣੇ ਗੀਤ ਵੀ ਗਾਉਂਦੇ ਹਨ। ਬਾਪ ਦੀ ਮਹਿਮਾ ਦੇ ਨਾਲ ਆਪਣੀ ਮਹਿਮਾ ਵੀ ਆਪ ਕਰਦੇ ਹਨ। ਬਾਪ ਵਿੱਚ ਤੁਸੀਂ ਹੋ ਮਤਲਬ ਬਾਪ ਦੀ ਮਹਿਮਾ ਵਿੱਚ ਤੁਹਾਡੀ ਮਹਿਮਾ ਹੈ ਹੀ। ਅਸਲ ਸਾਜ਼ ਬਾਪ ਦੇ ਗੀਤ ਗਾਉਣਾ ਹੀ ਸ੍ਰੇਸ਼ਠ ਸਾਜ਼ ਹੈ। ਜੋ ਦਿਲਤਖਤ – ਜਿੱਤ ਬੱਚੇ ਹਨ ਉਹਨਾਂ ਦੇ ਹਰ ਕਦਮ ਵਿੱਚ, ਦ੍ਰਿਸ਼ਟੀ ਵਿੱਚ, ਬੋਲ ਵਿੱਚ, ਸੰਬੰਧ – ਸੰਪਰਕ ਵਿੱਚ ਹਰ ਇੱਕ ਨੂੰ ਬਾਪ ਹੀ ਵਿਖਾਈ ਦਵੇਗਾ। ਭਾਵੇਂ ਮੂੰਹ ਉਸਦਾ ਹੋਵੇ ਪਰ ਸ਼ਕਤੀਸ਼ਾਲੀ ਸਨੇਹ ਭਰੇ ਬੋਲ ਖ਼ੁਦ ਹੀ ਬਾਪ ਨੂੰ ਪ੍ਰਤੱਖ ਕਰਨਗੇ ਕਿ ਇਹ ਬੋਲ ਆਤਮਾ ਦੇ ਨਹੀਂ ਹਨ। ਪਰ ਸ੍ਰੇਸ਼ਠ ਅਥਾਰਿਟੀ ਮਤਲਬ ਸਰਵਸ਼ਕਤੀਮਾਨ ਦੇ ਬੋਲ ਹਨ। ਇਹਨਾਂ ਦੀ ਦ੍ਰਿਸ਼ਟੀ ਦੀ ਰੂਹਾਨੀਅਤ ਰੂਹਾਂ ਨੂੰ ਬਾਪ ਦੀ ਅਨੁਭੂਤੀ ਕਾਰਵਾਉਣ ਵਾਲੀ ਹੈ, ਇਹਨਾਂ ਦੇ ਕਦਮ ਵਿੱਚ ਪਰਮਾਤਮ ਸ੍ਰੇਸ਼ਠ ਮੱਤ ਦੇ ਕਦਮ ਹਨ, ਇਹ ਸਧਾਰਨ ਵਿਅਕਤੀ ਨਹੀਂ ਪਰ ਅਵਿਯਕਤ ਫਰਿਸ਼ਤੇ ਹਨ – ਇਵੇਂ ਦੀ ਅਨੁਭੂਤੀ ਕਰਵਾਉਣ ਵਾਲੇ ਨੂੰ ਕਹਿੰਦੇ ਹਨ ਦਿਲ – ਜਿੱਤ ਸੋ ਜਗਤ – ਜਿੱਤ।

ਵਾਣੀ ਨਾਲ ਅਨੁਭਵ ਕਰਵਾਉਣਾ ਇਹ ਸਧਾਰਨ ਵਿਧੀ ਹੈ। ਵਾਣੀ ਨਾਲ ਪ੍ਰਭਾਵ ਪਾਉਣ ਵਾਲੇ ਦੁਨੀਆਂ ਵਿੱਚ ਵੀ ਕਈ ਹਨ। ਪਰ ਤੁਹਾਡੀ ਵਾਣੀ ਦੀ ਵਿਸ਼ੇਸ਼ਤਾ ਇਹ ਹੀ ਹੈ ਕਿ ਤੁਹਾਡਾ ਬੋਲ ਬਾਪ ਦੀ ਯਾਦ ਦਵਾਏ। ਬਾਪ ਨੂੰ ਪ੍ਰਤੱਖ ਕਰਨ ਦੀ ਸਿੱਧੀ ਆਤਮਾਵਾਂ ਨੂੰ ਸਦਗਾਤੀ ਦੀ ਰਾਹ ਦਿਖਾਏ। ਇਹ ਨਿਆਰਾਪਨ ਹੈ। ਜੇਕਰ ਤੁਹਾਡੀ ਮਹਿਮਾ ਕਰ ਲਈ ਕਿ ਬਹੁਤ ਵਧਿਆ ਹੈ, ਬੋਲਣ ਦਾ ਆਰਟ ਹੈ ਜਾਂ ਅਥਾਰਿਟੀ ਦੇ ਬੋਲ ਹਨ – ਇਹ ਤਾਂ ਹੋਰ ਆਤਮਾਵਾਂ ਦੀ ਵੀ ਮਹਿਮਾ ਹੁੰਦੀ ਹੈ। ਪਰ ਤੁਹਾਡੇ ਬੋਲ ਬਾਪ ਦੀ ਮਹਿਮਾ ਅਨੁਭਵ ਕਰਵਾਉਣ। ਇਹ ਵਿਸ਼ੇਸਤਾ – ਪ੍ਰਤਖਤਾ ਦਾ ਪਰਦਾ ਖੋਲਣ ਦਾ ਸਾਧਨ ਹੈ। ਤਾਂ ਜਿਸ ਦੇ ਦਿਲ ਵਿੱਚ ਸਦਾ ਦਿਲਾਰਾਮ ਹੈ, ਉਹਨਾਂ ਦੇ ਮੂੰਹ ਦਵਾਰਾ ਵੀ ਦਿਲ ਦੀ ਆਵਾਜ਼ ਦਿਲਾਰਾਮ ਨੂੰ ਖ਼ੁਦ ਹੀ ਪ੍ਰਤੱਖ ਕਰੇਗਾ। ਤਾਂ ਇਹ ਚੈੱਕ ਕਰੋ ਕਿ ਹਰ ਕਦਮ ਵਿੱਚ, ਬੋਲ ਵਿੱਚ ਮੇਰੇ ਦਵਾਰਾ ਬਾਪ ਦੀ ਪ੍ਰਤਖਤਾ ਹੁੰਦੀ ਹੈ, ਮੇਰਾ ਬੋਲ ਬਾਪ ਨਾਲ ਸੰਬੰਧ ਜੋੜਨ ਵਾਲਾ ਬੋਲ ਹੈ? ਕਿਉਂਕਿ ਹੁਣ ਲਾਸ੍ਟ ਸੇਵਾ ਦਾ ਪਾਰਟ ਹੀ ਹੈ ਪ੍ਰਤੱਖਤਾ ਦਾ ਝੰਡਾ ਲਹਿਰਾਉਣਾ। ਮੇਰਾ ਹਰ ਕਰਮ ਸ੍ਰੇਸ਼ਠ ਕਰਮ ਦੀ ਗਤੀ ਸੁਨਾਉਣ ਵਾਲੇ ਬਾਪ ਨੂੰ ਪ੍ਰਤੱਖ ਕਰਨ ਵਾਲਾ ਹੈ? ਜਿਸ ਦੇ ਦਿਲ ਵਿੱਚ ਸਦਾ ਬਾਪ ਹੈ, ਉਹ ਖੁਦ ਹੀ ‘ਸਨ ਸ਼ੋਜ ਫਾਦਰ’ (ਬਾਪ ਨੂੰ ਪ੍ਰਤੱਖ ਕਰਨ ਵਾਲਾ ਬੱਚਾ) ਕਰਨ ਵਾਲਾ ਨੇੜ੍ਹੇ ਮਤਲਬ ਸਮਾਨ ਬੱਚਾ ਹੈ।

ਚਾਰੋ ਪਾਸੇ ਹੁਣ ਇਹ ਆਵਾਜ਼ ਗੂੰਜੇ ਕਿ ‘ਸਾਡਾ ਬਾਬਾ’; ਬ੍ਰਹਮਾਕੁਮਾਰੀਆਂ ਦਾ ਬਾਬਾ ਨਹੀਂ, ਸਾਡਾ ਬਾਬਾ। ਜਦ ਇਹ ਆਵਾਜ਼ ਗੂੰਜੇਗਾ ਤਾਂ ਸਵੀਟ – ਹੋਮ (ਪਰਮਧਾਮ) ਦਾ ਗੇਟ ਖੁਲ੍ਹੇਗਾ ਕਿਉਂਕਿ ਜਦੋਂ ਸਾਡਾ ਬਾਬਾ ਕਹੇ ਤਾਂ ਮੁਕਤੀ ਦਾ ਵਰਸਾ ਮਿਲੇ ਅਤੇ ਤੁਹਾਡੇ ਅਤੇ ਬਾਪ ਦੇ ਨਾਲ – ਨਾਲ ਭਾਵੇਂ ਬਰਾਤੀ ਬਣਕੇ ਚੱਲਣ ਪਰ ਸਭ ਨੂੰ ਵਾਪਿਸ ਜਾਣਾ ਹੀ ਹੈ, ਲੈ ਹੀ ਜਾਣਾ ਹੈ। ‘ਸਾਡਾ ਬਾਬਾ ਆ ਗਿਆ’ – ਘੱਟ ਤੋਂ ਘੱਟ ਇਹ ਆਵਾਜ਼ ਕੰਨਾਂ ਨਾਲ ਸੁਨਣ, ਬੁੱਧੀ ਨਾਲ ਜਾਨਣ ਦੇ ਅਧਿਕਾਰੀ ਤਾਂ ਬਣਨ। ਕੋਈ ਵੀ ਵੰਚਿਤ ਨਾ ਰਹਿ ਜਾਵੇ। ਵਿਸ਼ਵ ਦਾ ਬਾਪ ਹੈ, ਤਾਂ ਵਿਸ਼ਵ ਦੀਆਂ ਆਤਮਾਵਾਂ ਨੂੰ ਇੰਨੀ ਅਚੰਲੀ ਦੇਣੀ ਹੈ ਨਾ। ਤੁਸੀਂ ਸਾਗਰ ਨੂੰ ਹੱਪ ਕੀਤਾ ਪਰ ਇੱਕ ਬੂੰਦ ਦੇ ਪਿਆਸੇ, ਉਹਨਾਂ ਨੂੰ ਬੂੰਦ ਤੇ ਪ੍ਰਾਪਤ ਕਰਾਵਓਗੇ ਨਾ। ਇਸ ਦੇ ਲਈ ਕੀ ਕਰਨਾ ਪਵੇ? ਹਰ ਕਦਮ, ਹਰ ਬੋਲ ਨੂੰ ਪ੍ਰਤੱਖ ਕਰਨ ਵਾਲਾ ਹੋਵੇ, ਤਾਂ ਇਹ ਅਵਾਜ ਗੂੰਜੇਗਾ। ਤਾਂ ਅਜਿਹੇ ਬਾਪ ਨੂੰ ਪ੍ਰਤੱਖ ਕਰਨ ਵਾਲੇ ਬੱਚੇ ਨੂੰ ਹੀ ਦਿਲਾਰਾਮ ਦੇ ਦਿਲਰੂਬਾ ਕਹਿੰਦੇ ਹਨ ਜਿਸਦੀ ਦਿਲ ਵਿੱਚ ਇੱਕ ਹੀ ਬਾਪ ਦੇ ਸਾਜ ਵੱਜਦੇ ਹਨ। ਤਾਂ ਅਜਿਹੇ ਦਿਲਰੂਬਾ ਬਣੇ ਹੋ ਨਾ?

ਇੱਕ ਗੀਤ ਗਾਓ ਤਾਂ ਦੂਸਰੇ ਗੀਤ ਖ਼ੁਦ ਹੀ ਖ਼ਤਮ ਹੋ ਜਾਣਗੇ। ਸਿਰਫ ਦੋ ਸ਼ਬਦਾਂ ਵਿੱਚ ਖੁਸ਼ਖਬਰੀ ਸੁਣਾਓ – ਓ. ਕੇ। ਰੂਹਰਿਹਾਨ ਕਰੋ। ਅਤੇ ਗੀਤ ਸੁਨਾਉਣ ਲਈ ਟਾਈਮ ਨਾ ਦਵੋ, ਨਾ ਲਵੋ। ਖੁਸ਼ਖਬਰੀ ਸੁਨਾਉਣ ਵਿੱਚ ਸਮੇਂ ਨਹੀਂ ਲੱਗਦਾ ਹੈ ਪਰ ਰਾਮਕਥਾ ਸੁਣਾਉਣ ਵਿੱਚ ਟਾਈਮ ਲੱਗਦਾ ਹੈ। ਬਾਪਦਾਦਾ ਅਜਿਹੀਆਂ ਗੱਲਾਂ ਨੂੰ ਰਾਮ – ਕਥਾ ਕਹਿੰਦੇ ਹਨ, ਕ੍ਰਿਸ਼ਨ ਕਥਾ ਨਹੀਂ ਕਹਿੰਦੇ। ਇਹ 14 ਕਲਾ ਵਾਲਿਆਂ ਦੀ ਕਥਾ ਹੈ, 16 ਕਲਾ ਵਾਲਿਆਂ ਦੀ ਨਹੀਂ। ਰਾਮ – ਕਥਾ ਵਾਲੇ ਤੇ ਨਹੀਂ ਹੋ ਨਾ?

ਹਾਲੇ ਬਹੁਤ ਸੇਵਾ ਰਹੀ ਹੋਈ ਹੈ। ਹਾਲੇ ਕੀਤਾ ਹੀ ਕੀ ਹੈ? ਸੋਚੋ, ਸਾਢੇ ਪੰਜ ਸੌ ਕਰੋੜ ਆਤਮਾਵਾਂ ਹਨ, ਘੱਟ ਤੋਂ ਘੱਟ ਇੱਕ ਬੂੰਦ ਹੀ ਦਵੋ ਪਰ ਦੇਣਾ ਤਾਂ ਹੈ। ਭਾਵੇਂ ਤੁਹਾਡੇ ਭਗਤ ਬਣਨ, ਭਾਵੇਂ ਤੁਹਾਡੀ ਪ੍ਰਜਾ ਬਣਨ, ਦੇਵਤਾ ਬਨਣਗੇ ਤਾਂ ਵੀ ਦੇਣਾ ਹੀ ਹੈ। ਭਗਤੀ ਵਿੱਚ ਦੇਵ ਬਣਕੇ ਪੂਜੇ ਜਾਣਗੇ ਨਾ। ਤਾਂ ਦਵੋਗੇ ਤਾਂ ਹੀ ਦੇਵਤਾ ਬਣ ਕੇ ਪੁੱਜਣਗੇ। ਪ੍ਰਜਾ ਵੀ ਤਾਂ ਮੰਨੇਗੀ ਜਦੋਂ ਕੋਈ ਪ੍ਰਾਪਤੀ ਹੋਵੇਗੀ। ਇਵੇਂ ਹੈ ਕਿਵੇਂ ਮੰਨੇਗੀ ਕਿ ਤੁਸੀਂ ਮਾਤ – ਪਿਤਾ ਹੋ? ਰਾਜਾ ਵੀ ਮਾਤਾ -ਪਿਤਾ ਹੀ ਹੈ। ਦੋਵਾਂ ਹੀ ਤਰ੍ਹਾਂ ਨਾਲ ‘ਦਾਤਾ’ ਦੇ ਬੱਚੇ ਦਾਤਾ ਬਣ ਦੇਣਾ ਹੈ। ਪਰ ਦਿੰਦੇ ਹੋਏ ਦਾਤਾ ਦੀ ਯਾਦ ਦਿਵਾਉਣੀ ਹੈ। ਸਮਝਾ, ਕੀ ਕਰਨਾ ਹੈ? ਇਹ ਨਹੀਂ ਸਮਝੋ ਵਿਦੇਸ਼ ਵਿੱਚ ਅਤੇ ਦੇਸ਼ ਵਿੱਚ ਇੰਨੇ ਸੈਂਟ੍ਰਸ ਖੁਲ ਗਏ, ਬਹੁਤ ਹੋ ਗਿਆ। ਪਰ ਰਹਿਮ ਦਿਲ ਬਾਪ ਦੇ ਬੱਚੇ ਹੋ ਨਾ। ਸਾਰੇ ਆਪਣੇ ਪਿਆਸੇ, ਭਟਕਦੇ ਹੋਏ ਭਰਾ – ਭੈਣਾਂ ਦੇ ਉੱਪਰ ਰਹਿਮ ਕਰਨਾ ਹੈ, ਕਿਸੇ ਦਾ ਉਲਾਹਣਾ ਨਹੀਂ ਰਹਿਣਾ ਚਾਹੀਦਾ ਹੈ। ਅੱਛਾ!

ਵਿਦੇਸ਼ ਵਿੱਚੋਂ ਵੀ ਬਹੁਤ ਆਸ਼ਿਕ ਆ ਗਏ ਹਨ। ਜਦੋਂ ਬਹੁਤ ਆਉਂਦੇ ਹਨ ਤਾਂ ਵੰਡਣਾ ਤਾਂ ਪਵੇਗਾ ਨਾ। ਸਮੇਂ ਵੀ ਵੰਡਣਾ ਪਵੇ। ਰਾਤ ਨੂੰ ਦਿਨ ਤਾਂ ਬਣਾਉਂਦੇ ਹੀ ਹਨ, ਹੋਰ ਕੀ ਕਰੋਂਗੇ। ਇਸ ਵਿੱਚ ਵੀ ਮਹਾਦਾਨੀ ਬਣੋ। ਬਾਪ ਦਾ ਸਨੇਹ ਨੰਬਰਵਾਰ ਹੁੰਦੇ ਵੀ ਸਭ ਤੋਂ ਨੰਬਰਵਨ ਹਨ। ਕਦੀ ਵੀ ਇਹ ਨਹੀਂ ਸਮਝਣਾ ਕਿ ਮੇਰੇ ਨਾਲ ਬਾਪ ਦਾ ਪਿਆਰ ਘੱਟ ਹੈ, ਅਤੇ ਕਿਸੀ ਨਾਲ ਜ਼ਿਆਦਾ ਹੈ। ਨਹੀਂ। ਸਭ ਤੋਂ ਜ਼ਿਆਦਾ ਹੈ। ਮੂੰਹ ਦੇ ਬੋਲ ਨਾਲ ਕਦੀ ਕਿਸੀ ਨਾਲ ਜ਼ਿਆਦਾ ਵੀ ਬੋਲ ਲੈਂਦੇ ਹਨ, ਕਦੀ ਘੱਟ ਵੀ ਹੁੰਦਾ। ਪਰ ਦਿਲ ਦਾ ਪਿਆਰ ਬੋਲ ਵਿੱਚ ਨਹੀਂ ਵੰਡਦਾ ਹੈ। ਬਾਪ ਦੀਆਂ ਨਜ਼ਰਾਂ ਵਿੱਚ ਹਰ ਇੱਕ ਬੱਚਾ ਨੰਬਰਵਨ ਹੈ। ਹਾਲੇ ਨੰਬਰ ਆਊਟ ਕਿੱਥੇ ਹੋਏ ਹਨ? ਜਦੋਂ ਤੱਕ ਆਊਟ ਹੋਣ, ਉਦੋਂ ਤੱਕ ਹਰ ਇੱਕ ਨੰਬਰਵਨ ਹੈ, ਕੋਈ ਵੀ ਨੰਬਰਵਨ ਹੋ ਸਕਦਾ ਹੈ। ਸੁਣਾਇਆ ਨਾ – ਨੰਬਰਵਨ ਤਾਂ ਬ੍ਰਹਮਾ ਸਦਾ ਹੈ ਹੀ। ਪਰ ਫਸਟ ਡਵੀਜ਼ਨ – ਬਾਪ ਦੇ ਨਾਲ ਫਸਟ ਡਵੀਜ਼ਨ ਵਿੱਚ ਆਉਣਾ ਮਤਲਬ ਫਸਟ ਡਵੀਜ਼ਨ। ਉਹਨਾਂ ਨੂੰ ਵੀ ਨੰਬਰਵਨ ਕਹਾਂਗੇ। ਤਾਂ ਜਦੋਂ ਤੱਕ ਫਾਈਨਲ ਰਿਜ਼ਲਟ ਆਊਟ ਨਹੀਂ ਹੋਈ ਹੈ, ਉਦੋਂ ਤੱਕ ਬਾਪਦਾਦਾ ਭਾਵੇਂ ਜਾਣਦੇ ਵੀ ਹਨ ਕਿ ਵਰਤਮਾਨ ਸਮੇਂ ਪ੍ਰਮਾਣ ਲਾਸ੍ਟ ਹਨ ਪਰ ਫਿਰ ਵੀ ਲਾਸ੍ਟ ਨਹੀਂ ਸਮਝਦੇ। ਕਦੀ ਵੀ ਲਾਸ੍ਟ ਸੋ ਫਸਟ ਬਣ ਸਕਦਾ ਹੈ, ਮਾਰਜਿਨ ਹੈ। ਕਦੀ – ਕਦੀ ਕੀ ਹੁੰਦਾ ਹੈ – ਜੋ ਬਹੁਤ ਤੇਜ਼ ਚੱਲਦੇ ਹਨ, ਉਹ ਨੇੜ੍ਹੇ ਪਹੁੰਚਣ ਤੇ ਥੱਕ ਜਾਂਦੇ ਹਨ, ਤਾਂ ਰੁਕ ਜਾਂਦੇ ਹਨ ਅਤੇ ਜੋ ਹੌਲੀ – ਹੌਲੀ ਚੱਲਦੇ ਹਨ, ਕਦੀ ਰੁਕਦੇ ਨਹੀਂ, ਤਰੀਕੇ ਨਾਲ ਚੱਲਦੇ ਹਨ। ਤਾਂ ਉਹ ਪਹੁੰਚ ਜਾਂਦੇ ਹਨ ਇਸਲਈ ਹੁਣ ਬਾਪ ਦੀ ਨਜ਼ਰ ਵਿੱਚ ਸਾਰੇ ਨੰਬਰਵਨ ਹਨ। ਜਦੋਂ ਰਿਜ਼ਲਟ ਆਊਟ ਹੋਵੇਗੀ ਤਾਂ ਕਹਿਣਗੇ – ਇਹ ਲਾਸ੍ਟ ਹਨ, ਇਹ ਫ਼ਸਟ ਹਨ। ਹੁਣ ਨਹੀਂ ਕਹਿ ਸਕਦੇ ਇਸਲਈ ਸਿਰਫ਼ ਆਪਣੇ ਤੇ ਨਿਸ਼ਚੇ ਰੱਖ ਉੱਡਦੇ ਚੱਲੋ।

ਬਾਪਦਾਦਾ ਦੇ ਅੱਗੇ ਉੱਡਾਉਣ ਦਾ ਦਿਲ ਦਾ ਪਿਆਰ ਸਾਰਿਆਂ ਨਾਲ ਹੈ। ਕਦੀ ਦੋ ਸ਼ਬਦ ਕਿਸੇ ਨਾਲ ਘੱਟ ਬੋਲਿਆ ਤਾਂ ਘੱਟ ਪਿਆਰ ਨਹੀਂ ਹੈ। ਦਿਲ ਵਿੱਚ ਵੀ ਬਾਪ ਦੇ ਪਿਆਰ ਦੀ ਸ੍ਰੇਸ਼ਠ ਸ਼ੁਭ ਕਾਮਨਾਵਾਂ ਸਦਾ ਭਰੀ ਹੋਈ ਹੈ। ਦੋ ਬੋਲ ਵੀ ਕਹਿੰਦੇ – “ਉੱਡਦੇ ਚੱਲੋ”, ਤਾਂ ਇਸ ਵਿੱਚ ਵੀ ਪਿਆਰ ਦਾ ਸਾਗਰ ਸਮਾਇਆ ਹੋਇਆ ਹੈ। ਕੋਈ ਨਹੀਂ ਕਹਿ ਸਕਦਾ ਕਿ ਬਾਬਾ ਮੇਰੇ ਨਾਲ ਜ਼ਿਆਦਾ ਪਿਆਰ ਕਰਦਾ। ਜੇਕਰ ਕੋਈ ਕਹਿੰਦਾ ਹੈ ਤਾਂ ਕਹੋ – ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਕਰਦਾ! ਅਤੇ ਕਰਦੇ ਹਨ, ਇਵੇਂ ਹੈ ਨਹੀਂ ਕਹਿੰਦੇ। ਸਿਰਫ਼ ਦਿਲ ਖੁਸ਼ ਕਰਨ ਦੇ ਲਈ ਨਹੀਂ ਕਹਿੰਦੇ। ਬਾਪ ਤਾਂ ਜਾਣਦੇ ਹਨ ਕਿ ਕਿੰਨੇ ਭਟਕੇ ਹੋਏ, ਥੱਕੇ ਹੋਏ, ਉਲਝੇ ਹੋਏ ਫਿਰ ਤੋਂ 5000 ਵਰ੍ਹੇ ਬਾਦ ਮਿਲੇ ਹਨ! ਬਾਪ ਨੇ ਤਾਂ ਲੱਭ ਲੱਭ ਕੇ ਤੇ ਕੱਢਿਆ ਹੈ। ਸਾਊਥ, ਨਾਰਥ, ਈਸਟ, ਵੇਸ੍ਟ – ਸਭ ਤੋਂ ਕੱਢਿਆ ਹੈ। ਤਾਂ ਜਿਨ੍ਹਾਂ ਨੂੰ ਲੱਭ ਕੇ ਕੱਢਿਆ ਹੋਵੇ ਤਾਂ ਉਸ ਨਾਲ ਕਿੰਨਾਂ ਪਿਆਰ ਹੋਵੇਗਾ! ਨਹੀਂ ਤਾਂ ਲੱਭਦਾ ਹੀ ਨਾ। ਅਤੇ ਸਾਗਰ ਦੇ ਕੋਲ ਪਿਆਰ ਦੀ ਕਮੀ ਹੈ ਕੀ? ਇਹ ਤਾਂ ਦਿਲਾਰਾਮ ਜਾਣੇ ਕਿ ਹਰ ਇੱਕ ਦਿਲ ਨਾਲ ਪਿਆਰ ਕਿੰਨਾ ਹੈ! ਕੁਝ ਵੀ ਹੋਵੇ ਪਰ ਪਿਆਰ ਵਿੱਚ ਸਾਰੇ ਪਾਸ ਹੋ। ਬਾਪ ਕੋਲੋਂ ਪਿਆਰ ਦਾ ਸਰਟੀਫਿਕੇਟ ਤਾਂ ਬਾਪ ਨੇ ਪਹਿਲਾਂ ਹੀ ਦੇ ਦਿੱਤਾ ਹੈ। ਅੱਛਾ!

ਚਾਰੋਂ ਪਾਸੇ ਦੇ ਅਤਿ ਸਨੇਹ ਭਰੇ ਦਿਲ ਦੇ ਸਾਜ ਸੁਣਨ ਵਾਲੇ ਦਿਲਾਰਾਮ ਦੇ ਦਿਲਰੂਬਾਵਾਂ ਨੂੰ, ਸਦਾ ਹਰ ਕਰਮ ਵਿੱਚ ‘ਸਨ ਸ਼ੋਜ ਫਾਦਰ’ ਕਰਨ ਵਾਲਿਆਂ, ਸਦਾ ਹਰ ਬੋਲ ਦਵਾਰਾ, ਬਾਪ ਨਾਲ ਸੰਬੰਧ ਜੋੜਨ ਵਾਲੇ, ਸਦਾ ਆਪਣੀ ਰੂਹਾਨੀ ਦ੍ਰਿਸ਼ਟੀ ਨਾਲ ਰੂਹਾਂ ਨੂੰ ਬਾਪ ਦਾ ਅਨੁਭਵ ਕਰਵਾਉਣ ਵਾਲੇ, ਅਜਿਹੇ ਬਾਪ ਨੂੰ ਪ੍ਰਤਖ਼ ਕਰਨ ਵਾਲੇ, ਬਾਪ ਦੇ ਦਿਲ ਤਖ਼ਤ – ਜਿੱਤ, ਮਾਇਆ ਜਿੱਤ, ਜਗਤ – ਜਿੱਤ ਬੱਚਿਆਂ ਨੂੰ ਦਿਲਾਰਾਮ ਬਾਪ ਦਾ ਯਾਦਪਿਆਰ ਅਤੇ ਨਮਸਤੇ।

ਪਰਸਨਲ ਮੁਲਾਕਾਤ

1. ਯਾਦ ਦੀ ਸ਼ਕਤੀ ਸਦਾ ਹਰ ਕਰਮ ਵਿੱਚ ਅੱਗੇ ਵਧਾਉਣ ਵਾਲੀ ਹੈ। ਯਾਦ ਦੀ ਸ਼ਕਤੀ ਸਦਾ ਦੇ ਲਈ ਸ਼ਕਤੀਸ਼ਾਲੀ ਬਣਾਉਂਦੀ ਹੈ। ਯਾਦ ਦੀ ਸ਼ਕਤੀ ਦੀ ਅਨੁਭੂਤੀ ਸਰਵ ਸ੍ਰੇਸ਼ਠ ਅਨੁਭੂਤੀ ਹੈ। ਇਹ ਸ਼ਕਤੀ ਹਰ ਕੰਮ ਵਿੱਚ ਸਫ਼ਲਤਾ ਦਾ ਅਨੁਭਵ ਕਰਾਉਂਦੀ ਹੈ। ਇਸੀ ਸ਼ਕਤੀ ਨਾਲ ਅਨੁਭਵ ਨਾਲ ਅੱਗੇ ਵੱਧਣ ਵਾਲੀ ਆਤਮਾ ਹਾਂ – ਇਹ ਸਮ੍ਰਿਤੀ ਵਿੱਚ ਰੱਖੋ ਜਿੰਨਾ ਅੱਗੇ ਵਧਣਾ ਚਾਹੋ ਵੱਧ ਸਕਦੇ ਹੋ। ਇਸੀ ਸ਼ਕਤੀ ਨਾਲ ਵਿਸ਼ੇਸ਼ ਸਹਿਯੋਗ ਪ੍ਰਾਪਤ ਹੁੰਦਾ ਰਹੇਗਾ।

2. ਸਦਾ ਹਰ ਕੰਮ ਕਰਦੇ ਖ਼ੁਦ ਨੂੰ ਸਾਖ਼ਸ਼ੀ ਸਥਿਤੀ ਵਿੱਚ ਸਥਿਤ ਰੱਖ ਕੰਮ ਕਰਨ ਵਾਲੀ ਨਿਆਰੀ ਆਤਮਾ ਹਾਂ – ਅਜਿਹਾ ਅਨੁਭਵ ਕਰਦੇ ਹੋ? ਸਾਖ਼ਸ਼ੀਪਨ ਦੀ ਸਥਿਤੀ ਸਦਾ ਹਰ ਕੰਮ ਸਫ਼ਲ ਕਰਦੀ ਹੈ। ਸਾਖ਼ਸ਼ੀਪਨ ਦੀ ਸਥਿਤੀ ਕਿੰਨੀ ਪਿਆਰੀ ਲੱਗਦੀ ਹੈ। ਸਾਖ਼ਸ਼ੀ ਬਣ ਕੰਮ ਕਰਨ ਵਾਲੀ ਆਤਮਾ ਸਦਾ ਨਿਆਰੀ ਅਤੇ ਬਾਪ ਦੀ ਪਿਆਰੀ ਹੈ। ਤਾਂ ਇਸੀ ਅਭਿਆਸ ਨਾਲ ਕਰਮ ਕਰਨ ਵਾਲੀ ਅਲੌਕਿਕ ਆਤਮਾ ਹਾਂ, ਆਲੌਕਿਕ ਅਨੁਭੂਤੀ ਕਰਨ ਵਾਲੀ, ਆਲੌਕਿਕ ਜੀਵਨ, ਸ੍ਰੇਸ਼ਠ ਜੀਵਨ ਵਾਲੀ ਆਤਮਾ ਹਾਂ – ਇਹ ਨਸ਼ਾ ਰਹਿੰਦਾ ਹੈ ਨਾ? ਕਰਮ ਕਰਦੇ ਇਹ ਹੀ ਅਭਿਆਸ ਵਧਾਉਂਦੇ ਰਹੋ। ਇਹ ਹੀ ਅਭਿਆਸ ਕਰਮਾਤੀਤ ਸਥਿਤੀ ਨੂੰ ਪ੍ਰਾਪਤ ਕਰਵਾ ਦਵੇਗਾ। ਇਸੀ ਅਭਿਆਸ ਨੂੰ ਸਦਾ ਅੱਗੇ ਵਧਾਉਂਦੇ, ਕਰਮ ਕਰਦੇ ਨਿਆਰੇ ਅਤੇ ਬਾਪ ਦੇ ਪਿਆਰੇ ਰਹਿਣਾ। ਇਸ ਨੂੰ ਕਹਿੰਦੇ ਸ੍ਰੇਸ਼ਠ ਆਤਮਾ।

3. ਸਦਾ ਸ੍ਰੇਸ਼ਠ ਖਜ਼ਾਨੇ ਨਾਲ ਭਰਪੂਰ ਆਤਮਾ ਹਾਂ – ਇਵੇਂ ਅਨੁਭਵ ਕਰਦੇ ਹੋ? ਜੋ ਅਖੁਟ ਖਜਾਨਿਆਂ ਨਾਲ ਭਰਪੂਰ ਹੋਵੇਗਾ, ਉਸਨੂੰ ਰੂਹਾਨੀ ਨਸ਼ਾ ਕਿੰਨਾ ਹੋਵੇਗਾ! ਸਦਾ ਸਰਵ ਖਜਾਨਿਆਂ ਨਾਲ ਭਰਪੂਰ ਹਾਂ – ਇਸ ਰੂਹਾਨੀ ਖੁਸ਼ੀ ਨਾਲ ਅੱਗੇ ਵੱਧਦੇ ਚੱਲੋ। ਸਰਵ ਖਜ਼ਾਨਿਆਂ ਨਾਲ ਆਤਮਾਵਾਂ ਨੂੰ ਜਗਾਕੇ ਸਾਥੀ ਬਣਾ ਦੇਵੋਗੇ ਤਾਂ ਭਰਪੂਰ ਅਤੇ ਸ਼ਕਤੀਸ਼ਾਲੀ ਆਤਮਾ ਬਣ ਅੱਗੇ ਵੱਧਦੇ ਰਹੋਗੇ।

4. ਸਦਾ ਬੁੱਧੀ ਵਿੱਚ ਇਹ ਸਮ੍ਰਿਤੀ ਰਹਿੰਦੀ ਹੈ ਨਾ ਕਿ ਬਾਪ ਕਰਾਵਨਹਾਰ ਕਰਾ ਰਿਹਾ ਹੈ, ਅਸੀਂ ਨਿਮਿਤ ਹਾਂ। ਨਿਮਿਤ ਬਣ ਕਰਨ ਵਾਲੇ ਸਦਾ ਹਲਕੇ ਰਹਿੰਦੇ ਹਨ ਕਿਉਂਕਿ ਜ਼ਿਮੇਵਾਰ ਕਰਾਵਨਹਾਰ ਬਾਪ ਹੈ। ਜਦੋਂ ‘ਮੈਂ ਕਰਦਾ ਹਾਂ’ – ਇਹ ਸਮ੍ਰਿਤੀ ਰਹਿੰਦੀ ਹੈ ਤਾਂ ਭਾਰੀ ਹੋ ਜਾਂਦੇ ਅਤੇ ਬਾਪ ਕਰਵਾ ਰਿਹਾ ਹੈ – ਤਾਂ ਹੱਲਕੇ ਰਹਿੰਦੇ। ਮੈਂ ਨਿਮਿਤ ਹਾਂ, ਕਰਾਵਾਉਣ ਵਾਲਾ ਕਰਾ ਰਿਹਾ, ਚਲਾਉਣ ਵਾਲਾ ਚਲਾ ਰਿਹਾ ਹੈ – ਇਸਨੂੰ ਕਹਿੰਦੇ ਹਨ ਬੇਫ਼ਿਕਰ ਬਾਦਸ਼ਾਹ। ਤਾਂ ਕਰਾਵਨਹਾਰ ਕਰਾ ਰਿਹਾ ਹੈ। ਇਸ ਵਿਧੀ ਨਾਲ ਸਦਾ ਅੱਗੇ ਵੱਧਦੇ ਰਹੋ।

5. ਬਾਪ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੀ ਸ੍ਰੇਸ਼ਠ ਆਤਮਾ ਹਾਂ – ਇਹ ਹੀ ਅਨੁਭੂਤੀ ਹੁੰਦੀ ਹੈ। ਜੋ ਹੁਣੇ ਛਤ੍ਰਛਾਇਆ ਵਿੱਚ ਰਹਿੰਦੇ, ਉਹ ਹੀ ਛਤ੍ਰਧਾਰੀ ਬਣਦੇ ਹਨ। ਤਾਂ ਛਤ੍ਰਛਾਇਆ ਵਿੱਚ ਰਹਿਣ ਵਾਲੀ ਭਾਗਵਾਨ ਆਤਮਾ ਹਾਂ – ਇਹ ਖੁਸ਼ੀ ਰਹਿੰਦੀ ਹੈ ਨਾ। ਛਤ੍ਰਛਾਇਆ ਹੀ ਸੇਫਟੀ ਦਾ ਸਾਧਨ ਹੈ। ਇਸ ਛਤ੍ਰਛਾਇਆ ਦੇ ਅੰਦਰ ਕੋਈ ਆ ਨਹੀਂ ਸਕਦਾ। ਬਾਪ ਦੀ ਛਤ੍ਰਛਾਇਆ ਦੇ ਅੰਦਰ ਹਾਂ – ਇਹ ਚਿੱਤਰ ਹਮੇਸ਼ਾ ਸਾਹਮਣੇ ਰੱਖੋ।

6. ਹਮੇਸ਼ਾ ਆਪਣਾ ਰੂਹਾਨੀ ਫਰਿਸ਼ਤਾ – ਸਵਰੂਪ ਸਮ੍ਰਿਤੀ ਵਿੱਚ ਰਹਿੰਦਾ ਹੈ? ਬ੍ਰਾਹਮਣ ਸੋ ਫਰਿਸ਼ਤਾ, ਫਰਿਸ਼ਤਾ ਸੋ -ਦੇਵਤਾ – ਇਹ ਪਹੇਲੀ ਹਲ ਕਰ ਲਿੱਤੀ ਹੈ ਨਾ! ਪਹੇਲੀਆਂ ਹਲ ਕਰਨਾ ਆਉਂਦਾ ਹੈ! ਸੈਕਿੰਡ ਵਿੱਚ ਬ੍ਰਹਾਮਣ ਸੋ ਦੇਵਤਾ, ਦੇਵਤਾ ਸੋ ਚੱਕਰ ਲਗਾਉਂਦੇ ਬ੍ਰਾਹਮਣ, ਫਿਰ ਦੇਵਤਾ। ਤਾਂ “ਹਮ ਸੋ, ਸੋ ਹਮ” ਦੀ ਪਹੇਲੀ ਹਮੇਸ਼ਾ ਬੁੱਧੀ ਵਿੱਚ ਰਹਿੰਦੀ ਹੈ? ਜੋ ਪਹੇਲੀ ਹਲ ਕਰਦੇ ਉਨ੍ਹਾਂਨੂੰ ਹੀ ਪ੍ਰਾਈਜ਼ ਮਿਲਦੀ ਹੈ। ਤਾਂ ਪ੍ਰਾਈਜ਼ ਮਿਲੀ ਹੈ ਨਾ! ਜੋ ਹੁਣ ਮਿਲੀ ਹੈ, ਉਹ ਭਵਿੱਖ ਵਿੱਚ ਵੀ ਨਹੀਂ ਮਿਲੇਗੀ! ਪ੍ਰਾਈਜ਼ ਵਿੱਚ ਕੀ ਮਿਲਿਆ ਹੈ? ਖੁਦ ਬਾਪ ਮਿਲ ਗਿਆ, ਬਾਪ ਦੇ ਬਣ ਗਏ। ਭਵਿੱਖ ਦੀ ਰਜਾਈ ਦੇ ਅੱਗੇ ਇਹ ਪ੍ਰਾਪਤੀ ਕਿੰਨੀ ਉੱਚੀ ਹੈ! ਤਾਂ ਹਮੇਸ਼ਾ ਪ੍ਰਾਈਜ਼ ਲੈਣ ਵਾਲੀ ਸ਼੍ਰੇਸ਼ਠ ਆਤਮਾ ਹਾਂ – ਇਸੀ ਨਸ਼ੇ ਅਤੇ ਖੁਸ਼ੀ ਨਾਲ ਹਮੇਸ਼ਾ ਅੱਗੇ ਵੱਧਦੇ ਰਹੋ। ਪਹੇਲੀ ਅਤੇ ਪ੍ਰਾਈਜ਼ ਦੋਵੇਂ ਸਮ੍ਰਿਤੀ ਵਿਚ ਹਮੇਸ਼ਾ ਰਹਿਣ ਤਾਂ ਅੱਗੇ ਖ਼ੁਦ ਹੀ ਵੱਧਦੇ ਰਹੋਗੇ।

7. ਹਮੇਸ਼ਾ ‘ਦ੍ਰਿੜ੍ਹਤਾ ਸਫਲਤਾ ਦੀ ਚਾਬੀ ਹੈ’ – ਇਸ ਵਿਧੀ ਨਾਲ ਵ੍ਰਿਧੀ ਨੂੰ ਪ੍ਰਾਪਤ ਕਰਨ ਵਾਲੀ ਸ਼੍ਰੇਸ਼ਠ ਆਤਮਾ ਹਾਂ, ਇਵੇਂ ਅਨੁਭਵ ਹੁੰਦਾ ਹੈ ਨਾ। ਦ੍ਰਿੜ ਸੰਕਲਪ ਦੀ ਵਿਸ਼ੇਸ਼ਤਾ ਕੰਮ ਵਿੱਚ ਸਹਿਜ ਸਫਲ ਬਣਾਏ ਵਿਸ਼ੇਸ਼ ਆਤਮਾ ਬਣਾ ਦਿੰਦੀ ਹੈ ਅਤੇ ਕੋਈ ਵੀ ਕੰਮ ਵਿੱਚ ਜੱਦ ਵਿਸ਼ੇਸ਼ ਆਤਮਾ ਬਣਦੇ ਹਨ ਤਾਂ ਸਭ ਦੀਆਂ ਦੁਆਵਾਂ ਆਪੇ ਹੀ ਮਿਲੀਦੀਆਂ ਹਨ। ਸਥੂਲ ਵਿੱਚ ਕੋਈ ਦੁਆਵਾਂ ਨਹੀਂ ਦਿੰਦਾ ਪਰ ਇਹ ਸੂਕ੍ਸ਼੍ਮ ਹਨ ਜਿਸ ਨਾਲ ਆਤਮਾ ਵਿੱਚ ਸ਼ਕਤੀ ਭਰਦੀ ਹੈ ਅਤੇ ਸਵ – ਉਨਤੀ ਵਿੱਚ ਸਹਿਜ ਸਫਲਤਾ ਪ੍ਰਾਪਤ ਹੁੰਦੀ ਹੈ। ਤਾਂ ਹਮੇਸ਼ਾ ਦ੍ਰਿੜਤਾ ਦੀ ਮਹਾਨਤਾ ਨਾਲ ਸਫਲਤਾ ਨੂੰ ਪ੍ਰਾਪਤ ਕਰਨ ਵਾਲੀ ਅਤੇ ਸਰਵ ਦੀ ਦੁਆਵਾਂ ਲੈਣ ਵਾਲੀ ਸ਼੍ਰੇਸ਼ਠ ਆਤਮਾ ਹਾਂ – ਇਸ ਸਮ੍ਰਿਤੀ ਨਾਲ ਅੱਗੇ ਵਧਦੇ ਚਲੋ।

ਵਰਦਾਨ:-

ਸਹਿਜ ਹੀ ਕਈ ਆਤਮਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ। ਜਿਵੇਂ ਮਨਸਾ ਸ਼ਕਤੀ ਨਾਲ ਪ੍ਰਕ੍ਰਿਤੀ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਂਦੇ ਹੋ ਉਵੇਂ ਦੂਜੀਆਂ ਵਿਸ਼ਵ ਦੀਆਂ ਆਤਮਾਵਾਂ ਜੋ ਤੁਸੀਂ ਲੋਕਾਂ ਦੇ ਅੱਗੇ ਨਹੀਂ ਆ ਸਕਣਗੀਆਂ ਉਨ੍ਹਾਂ ਨੂੰ ਦੂਰ ਰਹਿੰਦੇ ਹੋਏ ਵੀ ਆਪ ਰੂਹਾਨੀਯਤ ਦੀ ਸ਼ਕਤੀ ਨਾਲ ਬਾਪ ਦਾ ਪਰਿਚੈ ਅਤੇ ਮੁੱਖ ਸੰਦੇਸ਼ ਦੇ ਸਕਣਗੇ। ਇਹ ਸੂਕ੍ਸ਼੍ਮ ਮਸ਼ੀਨਰੀ ਜੱਦ ਤੇਜ ਕਰੋ ਤਾਂ ਕਈ ਤੜਫਦੀਆਂ ਹੋਈਆਂ ਆਤਮਾਵਾਂ ਨੂੰ ਅਚੰਲੀ ਮਿਲੇਗੀ ਅਤੇ ਤੁਸੀਂ ਵਿਸ਼ਵ ਕਲਿਆਣਕਾਰੀ ਕਹਿਲਾਓਗੇ।

ਸਲੋਗਨ:-

ਸੂਚਨਾ:- ਅੱਜ ਮਹੀਨੇ ਦਾ ਤੀਜਾ ਰਵੀਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਬਾਬਾ ਦੇ ਸਾਰੇ ਬੱਚੇ ਸ਼ਾਮ 6:30 ਤੋਂ 7:30 ਵਜੇ ਤੱਕ ਵਿਸ਼ੇਸ਼ ਆਪਣੇ ਨਿਰਾਕਾਰੀ ਸਵਰੂਪ ਵਿੱਚ ਸਥਿਤ ਹੋ, ਸ਼ਾਂਤੀਧਾਮ ਘਰ ਵਿੱਚ ਪਰਮਾਤਮ ਸ਼ਕਤੀਆਂ ਨੂੰ ਅਨੁਭਵ ਕਰਦੇ ਹੋਏ ਪੂਰੇ ਗਲੋਬ ਨੂੰ ਸਕਾਸ਼ ਦੇਣ ਦੀ ਸੇਵਾ ਕਰੇ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top