18 September 2021 PUNJABI Murli Today | Brahma Kumaris

Read and Listen today’s Gyan Murli in Punjabi 

September 17, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਚੈਰਿਟੀ ਬਿਗਨਸ ਐਟ ਹੋਮ, ਆਪਣੇ ਪਰਿਵਾਰ ਵਾਲਿਆਂ ਨੂੰ ਗਿਆਨ ਸੁਣਾਓ, ਆਪਣੇ ਹਮਜੀਨਸ ਦਾ ਕਲਿਆਣ ਕਰੋ

ਪ੍ਰਸ਼ਨ: -

ਕਿਸ ਸ਼੍ਰੀਮਤ ਦਾ ਪਾਲਣ ਕਰਨ ਵਾਲੇ ਬੱਚੇ ਆਪਣੀ ਅਵੱਸਥਾ ਨੂੰ ਇੱਕਰਸ ਬਣਾ ਸਕਦੇ ਹਨ?

ਉੱਤਰ:-

ਅਵੱਸਥਾ ਨੂੰ ਇੱਕਰਸ ਬਣਾਉਣ ਦੇ ਲਈ ਬਾਪ ਦੀ ਸ਼੍ਰੀਮਤ ਹੈ ਬੱਚੇ ਰੋਜ਼ ਸਵੇਰੇ – ਸਵੇਰੇ ਉੱਠ ਬੜੇ ਪਿਆਰ ਨਾਲ ਬਾਪ ਨੂੰ ਯਾਦ ਕਰੋ। ਆਪਣੇ ਨੂੰ ਆਤਮਾ ਸਮਝੋ ਅਤੇ ਬਾਬਾ ਜੋ ਸੁਣਾਉਂਦੇ ਉਸ ਨੂੰ ਸੁਣੋ। ਜੇਕਰ ਯਾਦ ਨਹੀਂ ਕਰੋਗੇ ਤਾਂ ਫਾਲਤੂ ਖਿਆਲਾਤ ਚੱਲਣਗੇ, ਵਿਅਰੱਥ ਸੰਕਲਪ ਆਉਣਗੇ ਇਸਲਈ ਬਾਬਾ ਰਾਏ ਦਿੰਦੇ ਹਨ ਬੱਚੇ ਰੋਜ਼ ਸਵੇਰੇ – ਸਵੇਰੇ ਉੱਠ ਆਪਣੇ ਨਾਲ ਪ੍ਰਤਿਗਿਆ ਕਰੋ ਕਿ ਚੱਲਦੇ – ਫਿਰਦੇ, ਖਾਂਦੇ… ਭੋਜਨ ਬਣਾਉਂਦੇ ਇੱਕ ਬਾਬਾ ਨੂੰ ਹੀ ਯਾਦ ਕਰੋਗੇ।

ਓਮ ਸ਼ਾਂਤੀ ਮਿੱਠੇ – ਮਿੱਠੇ ਬੱਚੇ ਜਾਣਦੇ ਹਨ ਕਿ ਰੂਹਾਨੀ ਬਾਪ ਹੈ ਸਾਰੀਆਂ ਰੂਹਾਂ ਦਾ ਬਾਪ ਜੋ ਸਭ ਤੋਂ ਉੱਤੇ ਉੱਚ ਹੈ, ਉਹਨਾਂ ਨੂੰ ਹੀ ਸ਼ਿਵਾਏ ਨਮਾ ਕਹਿੰਦੇ ਹਨ। ਫਾਦਰ ਵੀ ਕਹਿੰਦੇ ਹਨ, ਉਹ ਬਾਪ ਸਵਰਗ ਦਾ ਰਚਿਅਤਾ ਹੈ, ਜਿਸਨੂੰ ਪਤਿਤ – ਪਾਵਨ, ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ। ਇਹ ਤੁਹਾਨੂੰ ਬੱਚਿਆਂ ਨੂੰ ਸਮਝਾਉਣਾ ਹੈ। ਜਿਵੇਂ ਕਿਤੇ ਗੀਤਾ ਪਾਠਸ਼ਾਲਾ ਵਿੱਚ ਇੱਕ ਕ੍ਰਿਸ਼ਨ ਦਾ ਲੰਬਾ ਚਿੱਤਰ 6 ਫੁੱਟ ਦਾ ਸੀ। ਹੁਣ ਕ੍ਰਿਸ਼ਨ ਨੂੰ ਅਸਲ ਵਿੱਚ ਛੋਟਾ ਹੀ ਦਿਖਾਉਂਦੇ ਹਨ ਫਿਰ ਕਹਿੰਦੇ ਹਨ ਗੀਤਾ ਦਾ ਭਗਵਾਨ ਸੀ, ਤਾਂ ਭਲਾ ਗੀਤਾ ਕਦੋਂ ਸੁਣਾਈ? ਬੱਚਪਨ ਵਿਚ ਜਾਂ ਜਦੋਂ 6 ਫੁੱਟ ਦਾ ਹੋਇਆ ਉਦੋਂ ਸੁਣਾਈ? ਰਾਧੇ ਕ੍ਰਿਸ਼ਨ ਦੀ ਜੋੜੀ ਸੀ। ਰਾਧੇ, ਕ੍ਰਿਸ਼ਨ ਦੀ ਕੀ ਲੱਗਦੀ ਸੀ? ਰਾਧੇ ਨੂੰ ਭਗਵਤੀ ਅਤੇ ਕ੍ਰਿਸ਼ਨ ਨੂੰ ਭਗਵਾਨ ਕਹਿੰਦੇ ਹਨ। ਇਹਨਾਂ ਦੋਵਾਂ ਦਾ ਕੀ ਸੰਬੰਧ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ, ਪਰ ਕਦੋਂ? ਜਦੋਂ ਤੁਸੀਂ ਇਵੇਂ – ਇਵੇਂ ਦੇ ਪ੍ਰਸ਼ਨ ਪੁੱਛੋਗੇ ਤਾਂ ਮਨੁੱਖ ਸਮਝ ਜਾਣਗੇ ਕਿ ਇਹ ਤਾਂ ਸਿਵਾਏ ਬ੍ਰਹਮਾਕੁਮਾਰ – ਕੁਮਾਰੀਆ ਦੇ ਹੋਰ ਕੋਈ ਪੁੱਛ ਨਹੀਂ ਸਕਦੇ। ਕਈ ਤਾਂ ਵੱਡੇ – ਵੱਡੇ ਰਾਜੇ ਆਦਿ ਜੋ ਵੀ ਹਨ ਉਹ ਸੰਨਿਆਸ਼ਿਆਂ ਨੂੰ ਵੇਖ ਕੇ ਪੈਰ ਜਰੂਰ ਪੈਣਗੇ। ਕਿਸੇ ਦੀ ਪੁੱਛਣ ਦੀ ਹਿੰਮਤ ਨਹੀਂ ਰਹਿੰਦੀ। ਤੁਸੀਂ ਤਾਂ ਹਿੰਮਤ ਰੱਖਦੇ ਹੋ। ਕਹਿਣਗੇ ਬ੍ਰਹਮਾਕੁਮਾਰੀਆ ਵਿੱਚ ਇਨਾਂ ਗਿਆਨ ਹੈ ਜੋ ਬੈਠ ਕੇ ਰਚਨਾ ਅਤੇ ਰਚਨਾ ਦੀ ਇੰਨੀ ਨਾਲੇਜ਼ ਦਿੰਦੀਆਂ ਹਨ। ਉਹਨਾਂ ਦੀ ਬਾਓਗ੍ਰਾਫੀ ਸੁਣਾਓਦੀਆਂ ਹਨ। ਤੁਸੀਂ ਪੁੱਛ ਸਕਦੇ ਹੋ ਕਿ ਸ਼ਿਵ ਜਯੰਤੀ ਮਨਾਉਂਦੇ ਹੋ, ਪੂਜਾ ਆਦਿ ਵੀ ਕਰਦੇ ਹੋ ਤਾਂ ਉਹ ਕਦੀ ਜਰੂਰ ਆਇਆ ਹੋਵੇਗਾ ਤਾਂ ਹੀ ਸ਼ਿਵ ਜਯੰਤੀ ਮਨਾਈ ਜਾਂਦੀ ਹੈ? ਉਹ ਕਦੋਂ ਆਇਆ? ਸ਼ਿਵਬਾਬਾ ਤੇ ਹੈ ਨਿਰਾਕਾਰ, ਉਹਨਾਂ ਦਾ ਆਪਣਾ ਸ਼ਰੀਰ ਨਹੀਂ ਹੈ। ਸ਼ਿਵ ਜਯੰਤੀ ਮਨਾਉਂਦੇ ਹਨ ਤਾਂ ਜਰੂਰ ਸ਼ਰੀਰ ਵਿਚ ਆਇਆ ਹੋਵੇਗਾ? ਨਿਰਾਕਾਰ ਦੀ ਜਯੰਤੀ ਕਿਵੇਂ ਹੋ ਸਕਦੀ ਹੈ? ਆਤਮਾ ਤੇ ਅਮਰ ਹੈ। ਜਯੰਤੀ ਉਦੋਂ ਮਨਾਈ ਜਾਂਦੀ ਹੈ ਜਦ ਮਰੇ ਅਤੇ ਜੰਮੇ। ਆਤਮਾ ਦੀ ਜਯੰਤੀ ਨਹੀਂ ਹੁੰਦੀ। ਆਤਮਾ ਤਾਂ ਅਵਿਨਾਸ਼ੀ ਹੈ। ਇਵੇਂ ਨਹੀਂ ਕਹਾਂਗੇ ਆਤਮਾ ਦੀ ਜਯੰਤੀ। ਸ਼ਿਵ ਤੇ ਹੈ ਨਿਰਾਕਾਰ, ਉਨ੍ਹਾਂ ਦਾ ਚਿੱਤਰ ਲਿੰਗ ਰੱਖਿਆ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਇਹ ਖਿਆਲਾਤ ਰਹਿਣੇ ਚਾਹੀਦੇ ਹਨ। ਇਥੋਂ ਆਪਣੇ ਘਰ, ਧੰਧਾ – ਧੋਰੀ ਵਿੱਚ ਜਾਣ ਨਾਲ ਇਹ ਗੱਲਾਂ ਹੀ ਬੁੱਧੀ ਵਿਚੋਂ ਨਿਕਲ ਜਾਂਦੀਆਂ ਹਨ। ਚਿੰਤਨ ਨਹੀਂ ਚਲਦਾ। ਗੁਰੂਆਂ ਆਦਿ ਦੀਆਂ ਜੰਜੀਰਾਂ ਵਿੱਚ ਵੀ ਬਹੁਤ ਫਸੇ ਹੋਏ ਹਨ। ਗੱਲ ਨਾ ਪੁੱਛੋ। ਆਬਲਾਵਾਂ ਬਹੁਤ ਭੋਲਿਆਂ ਹੁੰਦੀਆਂ ਹਨ ਨਾ। ਤੁਸੀਂ ਉਨ੍ਹਾਂ ਤੋਂ ਪੁੱਛ ਸਕਦੇ ਹੋ – ਸ਼ਿਵ ਜਯੰਤੀ ਮਨਾਈ ਜਾਂਦੀ ਹੈ ਪਰ ਉਹ ਹੈ ਕੌਣ? ਉਸਨੇ ਕੀ ਆਕੇ ਕੀਤਾ ਅਤੇ ਕਦੋਂ ਆਇਆ? ਜਯੰਤੀ ਮਾਨਾ ਹੀ ਬਰਥ। ਨਿਰਾਕਾਰ ਸ਼ਿਵ ਦਾ ਬਰਥ ਮਨਾਇਆ, ਉਹ ਨਿਰਾਕਾਰ ਹੈ ਤਾਂ ਉਸ ਦਾ ਫਿਰ ਬਰਥ ਕਿਵੇਂ ਮਨਾਇਆ ਜਾਂਦਾ ਹੈ? ਕਿਸ ਵਿੱਚ ਆਇਆ? ਆਤਮਾ ਸ਼ਰੀਰ ਵਿੱਚ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਬਰਥ (ਜਨਮ) ਹੋ ਗਿਆ। ਆਤਮਾ ਤੇ ਆਤਮਾ ਹੀ ਹੈ। ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਕਹਾਂਗੇ ਆਤਮਾ ਨੇ ਸ਼ਰੀਰ ਲਿਆ ਹੈ, ਪਾਰਟ ਵਜਾਉਣ ਦੇ ਲਈ। ਉਹ ਤੇ ਹੈ ਨਿਰਾਕਾਰ। ਉਸਨੇ ਜਨਮ ਕਿਵੇਂ ਲਿਆ? ਕਿਸ ਵਿੱਚ ਆਇਆ? ਉਨ੍ਹਾਂ ਨੂੰ ਤੇ ਪਰਮਾਤਮਾ ਕਿਹਾ ਜਾਂਦਾ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਵੇਂ ਬਹੁਤ ਸ਼ਾਸਤਰ ਆਦਿ ਪੜ੍ਹੇ ਹਨ, ਪਰ ਕੁਝ ਵੀ ਪਤਾ ਨਹੀਂ ਹੈ। ਹੁਣ ਤੁਸੀਂ ਗਿਆਨ ਨਾਲ ਭਰਪੂਰ ਹੋ। ਹੁਣ ਤੁਸੀਂ ਗਿਆਨ ਹੀ ਸੁਨਾਉਣਾ ਹੈ। ਕੋਈ – ਕੋਈ ਦੋ – ਤਿੰਨ ਵਰ੍ਹੇ ਆਉਂਦੇ ਹਨ ਫਿਰ ਅਗਿਆਨ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ। ਬਾਬਾ ਫਿਰ ਅਗਿਆਨ ਨੂੰ ਕੱਢ ਗਿਆਨ ਦੀ ਧਾਰਨਾ ਕਰਵਾਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਿੱਤਾ ਜਾਂਦਾ ਹੈ। ਪਰ ਪੁਰਸ਼ ਗਿਆਨ ਵਿੱਚ, ਇਸਤਰੀ ਅਗਿਆਨ ਵਿੱਚ ਤਾਂ ਜਿਵੇੰ ਹੰਸ ਬਗੁਲੇ ਬਣ ਜਾਣ ਇਸਲਈ ਪਹਿਲਾਂ ਤਾਂ ਇਸਤਰੀ ਨੂੰ ਗਿਆਨ ਦੇਣਾ ਚਾਹੀਦਾ ਹੈ। ਇਸਤਰੀ, ਪਤੀ ਨੂੰ ਗੁਰੂ ਈਸ਼ਵਰ ਮਨਦੀ ਹੈ ਤਾਂ ਇਸਤਰੀ ਨੂੰ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ ਨਾ। ਇਹ ਇਥੋਂ ਦੀ ਗੱਲ ਹੈ। ਉੱਥੇ ਤਾਂ ਆਗਿਆ ਮੰਨਨ ਨਾ ਮੰਨਨ ਦਾ ਸਵਾਲ ਹੀ ਨਹੀਂ। ਸਭ ਪਿਆਰ ਨਾਲ ਚਲੱਦੇ ਹਨ। ਉੱਥੇ ਅਜਿਹੀ ਕੋਈ ਗੱਲ ਹੁੰਦੀ ਹੀ ਨਹੀਂ, ਤਾਂ ਚੈਰਿਟੀ ਬਿਗਨਜ਼ ਐਟ ਹੋਮ। ਇਸਤਰੀ ਗਿਆਨ ਵਿੱਚ ਆਉਂਦੀ ਹੈ, ਪਤੀ ਨਹੀਂ ਆਉਂਦਾ ਤਾਂ ਕੀ ਕਰ ਸਕਦੀ ਹੈ। ਭੂੰ – ਭੂੰ ਕਰਨੀ ਹੈ। ਬੱਚਿਆਂ ਨੂੰ ਵੀ ਭੂੰ – ਭੂੰ ਕਰਨਾ ਹੈ। ਆਪਣੇ ਹਮ ਜਿਨਸ ਦਾ ਕਲਿਆਣ ਕਰੋ। ਉਨ੍ਹਾਂ ਨੂੰ ਵੀ ਦੱਸੋ ਬਾਪ ਨੂੰ ਯਾਦ ਕਰੋ। ਹੁਣ ਲੜ੍ਹਾਈ ਸਾਹਮਣੇ ਖੜ੍ਹੀ ਹੈ, ਬਾਬਾ ਆਇਆ ਹੋਇਆ ਹੈ। ਮਨੁੱਖ ਪੁਕਾਰਦੇ ਹਨ ਹੇ ਪਤਿਤ – ਪਾਵਨ ਆਓ। ਜਦਕਿ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ ਤਾਂ ਤੁਸੀਂ ਫਿਰ ਪਤਿਤ ਕਿਉਂ ਬਣਦੇ ਹੋ। ਮਾਤਾ ਗਿਆਨ ਵਿੱਚ ਹੈ ਤਾਂ ਮਾਤਾ ਦਾ ਕੰਮ ਹੈ ਆਪਣੇ ਹਮਜੀਨਸ ਦਾ ਕਲਿਆਣ ਕਰਨਾ। ਹੁਣ ਤੁਸੀਂ ਬਾਪ ਤੋੰ 21 ਜਨਮਾਂ ਦੇ ਲਈ ਸਾਰਾ ਰਾਜ ਲੈਂਦੇ ਹੋ। ਤੁਹਾਨੂੰ ਕੋਈ ਹੱਥ ਲਗਾ ਨਹੀਂ ਸਕਦਾ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਫਰਕ ਵੇਖੋ ਕਿੰਨਾਂ ਹੈ। ਅਜਿਹਾ ਵਰਸਾ ਦੇਣ ਵਾਲੇ ਨੂੰ ਕਿੰਨਾਂ ਯਾਦ ਕਰਨਾ ਚਾਹੀਦਾ ਹੈ। ਇੱਥੇ ਤਾਂ ਬਹੁਤ ਸਾਰੇ ਹਨ ਜੋ ਸਾਰਾ ਦਿਨ ਸ਼ਿਵਬਾਬਾ ਨੂੰ ਯਾਦ ਹੀ ਨਹੀਂ ਕਰਦੇ ਹਨ। ਸਾਰਾ ਦਿਨ ਘਰ ਦੇ, ਧੰਧੇ – ਧੋਰੀ ਦੇ ਲਫੜ੍ਹਿਆ ਵਿੱਚ ਪਏ ਰਹਿੰਦੇ ਹਨ। ਨਹੀਂ ਤਾਂ ਸਵੇਰੇ ਉੱਠ ਬਾਪ ਨੂੰ ਬਹੁਤ ਪ੍ਰੇਮ ਨਾਲ ਯਾਦ ਕਰਨਾ ਚਾਹੀਦਾ ਹੈ। ਬਾਬਾ ਤੁਹਾਡੇ ਨਾਲ ਅਸੀਂ ਪ੍ਰੀਤਿਗਿਆ ਕਰਦੇ ਹਾਂ। ਤੁਹਾਡੇ ਤੋਂ ਅਸੀਂ ਵਰਸਾ ਜਰੂਰ ਲਵਾਂਗੇ। ਬਾਬਾ ਤੁਸੀਂ ਕਿੰਨੇਂ ਮਿੱਠੇ ਹੋ। ਤੁਹਾਡੀ ਯਾਦ ਨਾਲ ਸਾਡੇ ਵਿਕਰਮ ਵਿਨਾਸ਼ ਹੋਣਗੇ। ਅੰਦਰ ਵਿੱਚ ਆਪਣੇ ਨਾਲ ਗੱਲ ਕਰਨਾ, ਉਸਨੂੰ ਵਿਚਾਰ ਸਾਗਰ ਮੰਥਨ ਕਿਹਾ ਜਾਂਦਾ ਹੈ। ਬਾਬਾ ਤੁਹਾਡੇ ਤੋੰ ਅਸੀਂ ਪੂਰਾ ਵਰਸਾ ਲੈਕੇ ਹੀ ਛੱਡਾਂਗੇ। ਹੁਣ ਸਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਜਰੂਰ ਬਣਨਾ ਹੈ, ਤਾਂ ਹੀ ਸਤਿਯੁਗੀ ਰਾਜ ਪਾਵਾਂਗੇ। ਬਾਬਾ ਤੁਹਾਨੂੰ ਅਸੀਂ ਨਿਰੰਤਰ ਯਾਦ ਕਰਾਂਗੇ। 63 ਜਨਮਾਂ ਵਿੱਚ ਅਸੀਂ ਕਿੰਨੇ ਪਾਪ ਕੀਤੇ ਹਨ। ਸਿਰ ਤੇ ਕਿੰਨਾ ਬੋਝਾ ਹੈ ਇਸਲਈ ਬਾਬਾ ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ਬਾਬਾ ਅਸੀਂ ਖਾਣਾ ਪਕਾਵਾਂਗੇ, ਘੁੰਮਣ ਜਾਵਾਂਗੇ ਤਾਂ ਵੀ ਤੁਹਾਡੀ ਯਾਦ ਵਿੱਚ ਰਹਾਂਗੇ। ਇਵੇਂ – ਇਵੇਂ ਗੱਲਾਂ ਕਰਦੇ ਪ੍ਰੀਤਿਗਿਆ ਕਰੋਗੇ ਤਾਂ ਵਿਕਰਮ ਵਿਨਾਸ਼ ਹੁੰਦੇ ਜਾਣਗੇ। ਬਾਬਾ ਅਸੀਂ ਭੋਜਣ ਬਣਾਵਾਂਗੇ ਤੁਹਾਡੀ ਯਾਦ ਵਿੱਚ। ਸਾਨੂੰ ਸਤੋਪ੍ਰਧਾਨ ਜਰੂਰ ਬਣਨਾ ਹੈ। ਪਤਾ ਨਹੀਂ ਕਦੋਂ ਸ਼ਰੀਰ ਛੁੱਟ ਜਾਵੇ ਤਾਂ ਅਸੀਂ ਸਤੋਪ੍ਰਧਾਨ ਬਣਾਂਗੇ ਹੀ ਨਹੀਂ! ਮੌਤ ਦਾ ਡਰ ਹੈ ਨਾ। ਬਾਬਾ ਅਸੀਂ ਜਿਉਂਦੇ ਜੀ ਤੁਹਾਡੇ ਤੋਂ ਵਰਸਾ ਜਰੂਰ ਲਵਾਂਗੇ। ਫਿਰ ਵੇਖਣਾ ਚਾਹੀਦਾ ਹੈ ਕਿ ਅੱਜ ਦੇ ਸਾਰੇ ਦਿਨ ਵਿੱਚ ਅਸੀਂ ਕਿੰਨਾ ਯਾਦ ਕੀਤਾ। ਕੋਈ ਵੀ ਹਾਲਤ ਵਿੱਚ ਯਾਦ ਦੀ ਯਾਤਰਾ ਵਿੱਚ ਜਰੂਰ ਰਹਿਣਾ ਹੈ। ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ। ਯੁਕਤੀ ਨਾਲ ਚਲਣਾ ਹੈ। ਇਵੇਂ – ਇਵੇਂ ਤੀਵਰ ਵੇਗ ਨਾਲ ਪੁਰਸ਼ਾਰਥ ਵਿੱਚ ਲੱਗ ਜਾਈਏ ਤਾਂ ਯਾਦ ਵੀ ਰਹੇਗੀ ਅਤੇ ਉਮਰ ਵੀ ਵੱਧੇਗੀ। ਭਵਿੱਖ ਵਿੱਚ ਤੁਹਾਡੀ ਉਮਰ ਵੱਧੇਗੀ, ਯਾਦ ਨਹੀਂ ਕਰਨਗੇ ਤਾਂ ਪਦਵੀ ਵੀ ਘੱਟ ਹੋ ਜਾਵੇਗੀ। ਪੁਰਸ਼ਾਰਥ ਕਰ ਬਾਪ ਤੋਂ ਵਰਸਾ ਤਾਂ ਲੈਣਾ ਹੈ ਨਾ ਅਤੇ ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਜਿਵੇਂ ਹਿੰਦੂਆਂ ਨੂੰ ਕ੍ਰਿਸ਼ਚਨ ਬਣਾਉਣ ਦੇ ਲਈ ਨੰਨਜ਼ ਬਹੁਤ ਫਿਰਦੀ ਰਹਿੰਦੀ ਹੈ। ਘਰਾਂ ਵਿੱਚ ਦੁਕਾਨਾਂ ਵਿੱਚ ਜਾਂਦੀ ਹੈ, ਸਭ ਨੂੰ ਕਹਿੰਦੀ ਹੈ ਬਾਈਬਲ ਲਵੋ, ਇਹ ਲਵੋ। ਸਾਡੇ ਕ੍ਰਿਸ਼ਚਨ ਧਰਮ ਵਿੱਚ ਬਹੁਤ ਸੁੱਖ ਹੈ। ਉਨ੍ਹਾਂ ਦਾ ਵੀ ਮਿਸ਼ਨ ਹੈ, ਬੋਧੀਆਂ ਦਾ ਵੀ ਮਿਸ਼ਨ ਹੈ। ਹਿੰਦੂ ਲੋਕ ਇਹ ਨਹੀਂ ਸਮਝਦੇ ਕਿ ਇਹ ਕੀ ਕਰਦੇ ਹਨ! ਸਾਡੇ ਹਿੰਦੂ ਧਰਮ ਵਾਲਿਆਂ ਨੂੰ ਕ੍ਰਿਸ਼ਚਨ ਬਨਾਉਂਦੇ ਰਹਿੰਦੇ ਹਨ। ਤੁਸੀਂ ਕਿੰਨਾ ਪ੍ਰਦਰਸ਼ਨੀ ਵਿੱਚ ਸਮਝਾਉਂਦੇ ਹੋ। ਭਾਵੇਂ ਓਪੀਣੀਅਨ ਵੀ ਲਿਖਕੇ ਦਿੰਦੇ ਹਨ। ਘਰ ਵਿੱਚ ਗਏ ਖਲਾਸ। ਇਸ ਦੇ ਲਈ ਗਾਇਆ ਹੋਇਆ ਹੈ – ਬੰਦਰਾਂ ਦੇ ਅੱਗੇ ਰਤਨ ਰੱਖੋ ਤਾਂ ਉਹ ਪੱਥਰ ਸਮਝ ਸੁੱਟ ਦੇਣਗੇ। ਤਾਂ ਇਹ ਵੀ ਅਵਿਨਾਸ਼ੀ ਗਿਆਨ ਰਤਨ ਪੱਥਰ ਸਮਝ ਸੁੱਟ ਦਿੰਦੇ ਹਨ। ਇਹ ਵੀ ਕੁਝ ਸਮਝਦੇ ਨਹੀਂ। ਹਨ, ਹਾਂ, ਜੋ ਇਸ ਧਰਮ ਵਾਲੇ ਹੋਣਗੇ ਉਨ੍ਹਾਂ ਨੂੰ ਹੀ ਟੱਚ ਹੋਵੇਗਾ। ਗੱਲ ਬਹੁਤ ਸਹਿਜ ਹੈ। ਬਾਪ ਸ੍ਵਰਗ ਦਾ ਰਚਤਾ ਹੈ। ਬਾਪ ਭਾਰਤ ਵਿੱਚ ਆਉਂਦੇ ਵੀ ਇੱਕ ਹੀ ਵਾਰ ਹੈ।

ਬਾਪ ਕਹਿੰਦੇ ਹਨ – ਤੁਸੀਂ ਮੈਨੂੰ ਪਤਿਤ – ਪਾਵਨ ਬਾਪ ਨੂੰ ਬੁਲਾਉਂਦੇ ਆਏ ਹੋ। ਹੁਣ ਮੈਂ ਆਇਆ ਹਾਂ, ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਣ। ਤੁਸੀਂ ਕਹਿੰਦੇ ਵੀ ਹੋ ਅਸੀਂ ਇਸ ਭ੍ਰਿਸ਼ਟਾਚਾਰੀ ਸ੍ਰਿਸ਼ਟੀ ਨੂੰ ਸ਼੍ਰੇਸ਼ਟਾਚਾਰੀ ਬਣਾਕੇ ਹੀ ਛੱਡਾਂਗੇ। ਹੁਣ ਤਾਂ ਸਭ ਨਰਕਵਾਸੀ ਹਨ। ਤੁਸੀਂ ਹੁਣ ਸ਼ਿਵਬਾਬਾ ਦੀ ਸ਼੍ਰੀਮਤ ਤੇ ਹੋ। ਸ਼ਿਵ ਭਗਵਾਨੁਵਾਚ ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ, ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਗੀਤਾ ਵਿੱਚ ਬੜਾ ਚੰਗਾ ਲਿਖਿਆ ਹੋਇਆ ਹੈ, ਕਹਿੰਦੇ ਹਨ ਇਨ੍ਹਾਂ ਸਾਧੂਆਂ ਦਾ ਵੀ ਉਧਾਰ ਕਰਨ ਆਉਂਦਾ ਹਾਂ। ਤਾਂ ਇਹ ਉਨ੍ਹਾਂ ਨੂੰ ਵੀ ਸੁਣਾਉਣਾ ਚਾਹੀਦਾ ਹੈ ਨਾ। ਪੁਕਾਰਦੇ ਵੀ ਹਨ ਪਤਿਤ – ਪਾਵਨ ਸੀਤਾਵਾਂ ਦੇ ਰਾਮ। ਹੁਣ ਇਸ ਦਾ ਅਰਥ ਵੀ ਸਮਝਦੇ ਨਹੀਂ। ਸਭ ਹਨ ਭਗਤੀਆਂ ਅਤੇ ਸਿਤਾਵਾਂ। ਉਹ ਪੁਕਾਰਦੀ ਹੈ ਹੇ ਰਾਮ ਆਕੇ ਸਾਡਾ ਸੀਤਾਵਾਂ ਦਾ ਉਧਾਰ ਕਰੋ। ਫਿਰ ਕਹਿੰਦੇ ਹਨ ਰਘੁਪਤੀ ਰਾਘਵ ਰਾਜਾ ਰਾਮ… ਅਸਲ ਵਿੱਚ ਰਾਜਾ ਰਾਮ ਦੀ ਗੱਲ ਨਹੀਂ। ਮੁੱਖ ਭੁੱਲ ਹੈ ਇਹ, ਜੋ ਸ਼ਿਵ ਦੇ ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਪੁੱਛਣਾ ਚਾਹੀਦਾ ਹੈ ਕ੍ਰਿਸ਼ਨ ਅਤੇ ਰਾਮ ਨੂੰ ਕਾਲਾ ਕਿਓਂ ਵਿਖਾਇਆ ਹੈ? ਸਤਿਯੁਗ ਤ੍ਰੇਤਾ ਵਿੱਚ ਹੈ ਹੀ ਸੁੰਦਰ ਫਿਰ ਸ਼ਾਮ ਹੁੰਦੇ ਹਨ। ਪਹਿਲੇ ਹੈ ਗੋਲਡਨ ਏਜ਼, ਸਿਲਵਰ ਏਜ਼, ਫਿਰ ਕਾਪਰ, ਆਇਰਨ ਏਜ਼। ਇਸ ਸਮੇਂ ਹੈ ਆਇਰਨ ਏਜ਼। ਗੋਲਡਨ ਏਜ਼ ਸੀ ਤਾ ਕਿੰਨਾ ਮਾਨ ਸੀ। ਤਾਂ ਯੁਕਤੀ ਨਾਲ ਜਾਕੇ ਸਮਝਾਉਣਾ ਚਾਹੀਦਾ ਹੈ। ਉਹ ਕੋਈ ਇੰਨਾ ਜਲਦੀ ਆਪਣਾ ਹੱਥ ਨਹੀਂ ਛੱਡਣਗੇ। ਝਾੜ ਦੀ ਉਮਰ ਵੱਡੀ ਹੁੰਦੀ ਹੈ ਤਾਂ ਝਾੜ ਜੜ – ਜੜੀ ਭੂਤ ਅਵਸਥਾ ਨੂੰ ਪਾਉਂਦਾ ਹੈ, ਉਮਰ ਤਾਂ ਇਸ ਦੁਨੀਆਂ ਦੀ ਵੀ ਹੈ ਨਾ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ। ਓਲ੍ਡ ਮਾਨਾ ਕਲਯੁਗ, ਤਮੋਪ੍ਰਧਾਨ ਦੁਨੀਆਂ। ਇਸ ਵਿੱਚ ਇੱਕ ਵੀ ਸਤੋਪ੍ਰਧਾਨ ਹੋ ਨਹੀਂ ਸਕਦਾ। ਹੁਣ ਤਮੋਪ੍ਰਧਾਨ ਨੂੰ ਖਾਲਸਾ ਹੋਣਾ ਹੈ। ਨਵੀਂ ਦੁਨੀਆਂ ਕੌਣ ਸਥਾਪਨ ਕਰਨਗੇ? ਉਹ ਹੀ ਬਾਪ। ਇਵੇਂ ਨਹੀਂ ਕਿ ਪ੍ਰਲ੍ਯ ਹੁੰਦੀ ਹੈ। ਬਾਪ ਨੂੰ ਪੁਕਾਰਦੇ ਹੀ ਉਦੋਂ ਹਨ ਜੱਦ ਪਤਿਤ ਹੋ ਜਾਂਦੇ ਹਨ। ਫਿਰ ਕਹਿੰਦੇ ਹਨ ਆਕੇ ਪਾਵਨ ਬਣਾਓ। ਆਉਣਗੇ ਤਾਂ ਜਰੂਰ ਪੁਰਾਣੀ ਦੁਨੀਆਂ ਵਿੱਚ। ਪਤਿਤ – ਪਾਵਨ ਕਹਿੰਦੇ ਹੋ ਤਾਂ ਜਰੂਰ ਅੰਤ ਵਿੱਚ ਹੀ ਆਉਣਗੇ। ਖ਼ੁਦ ਕਹਿੰਦੇ ਹਨ ਮੈਂ ਕਲਪ – ਕਲਪ, ਕਲਪ ਦੇ ਸੰਗਮਯੁਗੇ ਆਉਂਦਾ ਹਾਂ – ਪਾਵਨ ਦੁਨੀਆਂ ਬਨਾਉਣ। ਹੁਣ ਹੈ ਸੰਗਮ। ਹੁਣ ਬਾਪ ਸਭ ਨੂੰ ਸਦਗਤੀ ਵਿੱਚ ਲੈ ਜਾਂਦੇ ਹਨ। ਤਾਂ ਅਜਿਹੇ ਬਾਪ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਨਾ। ਆਪਣੀ ਅਵਸ੍ਥਾ ਨੂੰ ਜਮਾਉਣ ਹੈ। ਸਵੇਰੇ ਉੱਠਕੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਖ਼ੁਦ ਨੂੰ ਆਤਮਾ ਸਮਝਣਾ ਹੈ। ਇਹ ਸ਼ਰੀਰ ਦੇ ਆਰਗਨਸ ਹਨ। ਬਾਪ ਕਹਿੰਦੇ ਹਨ – ਹੇ ਬੱਚਿਓ ਮੈਂ ਤੁਹਾਨੂੰ ਜੋ ਸੁਣਾਉਂਦਾ ਹਾਂ, ਉਹ ਸੁਣੋ। ਮੁਕਤੀ – ਜੀਵਨਮੁਕਤੀ ਦੇ ਲਈ ਹੋਰ ਕਿਸੇ ਦੀ ਗੱਲ ਨਹੀਂ ਸੁਣੋ। ਪਰਮਧਾਮ ਤੋਂ ਬਾਪ ਆਏ ਹਨ ਪਾਵਨ ਬਨਾਉਣ। ਫਿਰ ਤੁਸੀਂ ਪੁਰਾਣੇ ਸ਼ਾਸ਼ਤਰਾਂ ਨੂੰ ਕਿਉਂ ਯਾਦ ਕਰਦੇ ਹੋ। ਭਗਤੀ ਕਰਦੇ ਹੀ ਇਸਲਈ ਹੋ ਕਿ ਭਗਵਾਨ ਮਿਲੇਗਾ। ਉਹ ਤਾਂ ਸਰਵ ਦਾ ਸਦਗਤੀ ਦਾਤਾ ਬਾਪ ਹੈ ਨਾ। ਬਾਪ ਦੇ ਸਿਵਾਏ ਇਹ ਨਾਲੇਜ ਕੋਈ ਦੇ ਨਾ ਸਕੇ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਵੀ ਰਾਜ ਕਿਵੇਂ ਮਿਲਿਆ? ਆਤਮਾ ਦੇ ਲਈ ਕਹਿੰਦੇ ਹਨ ਉਹ ਬਿੰਦੀ ਹੈ। ਚਮਕਦਾ ਹੈ ਅਜਬ ਸਿਤਾਰਾ। ਬਾਪ ਸਮਝਾਉਂਦੇ ਹਨ ਤੁਸੀਂ ਮੈਨੂੰ ਕਹਿੰਦੇ ਹੋ ਪਰਮਾਤਮਾ ਸੁਪ੍ਰੀਮ ਸੋਲ। ਲੌਕਿਕ ਬਾਪ ਨੂੰ ਕਦੀ ਪਰਮਾਤਮਾ ਕਹਿਣਗੇ ਕੀ? ਪਰਮਾਤਮਾ ਜੋ ਪਰਮਧਾਮ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਕਹਿੰਦੇ ਹਨ ਸੁਪਰੀਮ ਸੋਲ। ਉਹ ਤੁਹਾਡਾ ਬਾਪ ਹੈ। ਉਹ ਆਕੇ ਇਸ ਵਿੱਚ ਪ੍ਰਵੇਸ਼ ਕਰਨਗੇ। ਗੁਰੂ ਸ਼ਿਸ਼ੇ ਦੇ ਬਾਜੂ ਵਿੱਚ ਬੈਠੇਗਾ ਨਾ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਹੁਣ ਤੁਸੀਂ ਜਾਣਦੇ ਹੋ ਉਹ ਸਾਡਾ ਬਾਪ ਹੈ। 5 ਹਜਾਰ ਵਰ੍ਹੇ ਪਹਿਲੇ ਵੀ ਬਾਪ ਨੇ ਯੋਗ ਸਿਖਾਇਆ ਸੀ ਕਿ ਮੈਨੂੰ ਯਾਦ ਕਰੋ ਅਤੇ ਵਿਸ਼ਨੂੰਪੂਰੀ ਨੂੰ ਯਾਦ ਕਰੋ ਤਾਂ ਜਰੂਰ ਸੰਗਮ ਵਿੱਚ ਕਹਿਣਗੇ। ਸਤਿਯੁਗ ਵਿੱਚ ਸੀ ਇੱਕ ਧਰਮ। ਤਾਂ ਜਰੂਰ ਫਿਰ ਇੱਕ ਧਰਮ ਹੋਵੇਗਾ ਨਾ। ਇੰਨੇ ਧਰਮ ਸਭ ਵਿਨਾਸ਼ ਹੋ ਜਾਣਗੇ। ਇਹ ਟਾਈਮ ਉਹ ਹੀ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਵਾਂਗੇ। ਬਾਪ ਦੀ ਯਾਦ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਂਗੇ। ਬਾਪ ਕਹਿੰਦੇ ਹਨ – ਜੋ ਬੱਚੇ ਚੰਗੀ ਸਰਵਿਸ ਕਰਦੇ ਹਨ, ਮੈਂ ਉਨ੍ਹਾਂ ਨੂੰ ਯਾਦ ਕਰਦਾ ਹਾਂ ਕਿਓਂਕਿ ਮੇਰੇ ਮਦਦਗਾਰ ਹਨ। ਬਹੁਤਿਆਂ ਦਾ ਕਲਿਆਣ ਕਰਦੇ ਹਨ ਤਾਂ ਉਹ ਮੈਨੂੰ ਪਿਆਰੇ ਲੱਗਦੇ ਹਨ। ਤੁਹਾਨੂੰ ਤਾਂ ਇੱਕ ਬਾਪ ਹੀ ਪਿਆਰਾ ਲੱਗਦਾ ਹੈ ਜਿਸ ਤੋਂ ਵਰਸਾ ਮਿਲਦਾ ਹੈ ਇਸਲਈ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪੁਰਸ਼ਾਰਥ ਕਰਨਾ ਪਵੇ। ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਬਹੁਤ ਫਾਲਤੂ ਖ਼ਿਆਲਾਤ ਵੀ ਆਉਣਗੇ। ਭਗਤੀ ਮਾਰਗ ਵਿੱਚ ਆਪਣੇ ਨੂੰ ਮਾਰਦੇ ਵੀ ਹਨ, ਸਾਨੂੰ ਸ਼ਿਵ ਦਾ ਦਰਸ਼ਨ ਹੋਵੇ, ਬਹੁਤ ਮਿਹਨਤ ਕਰਦੇ ਹਨ ਦਰਸ਼ਨ ਦੇ ਲਈ। ਇੱਥੇ ਤੁਸੀਂ ਸਮਝਦੇ ਹੋ ਬਾਪ ਦੀ ਯਾਦ ਨਾਲ ਪਾਪ ਕੱਟ ਜਾਣਗੇ ਅਤੇ 21 ਜਨਮਾਂ ਦੇ ਲਈ ਵਰਸਾ ਮਿਲੇਗਾ। ਦਰਸ਼ਨ ਹੋਣ ਨਾਲ ਕੋਈ ਪਾਪ ਨਹੀਂ ਕੱਟ ਜਾਂਦੇ। ਬਾਪ ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਉਨ੍ਹਾਂ ਨੂੰ ਤਾਂ ਬਹੁਤ ਪ੍ਰੇਮ ਨਾਲ ਯਾਦ ਕਰਨਾ ਚਾਹੀਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਕੀ ਬਣ ਰਹੇ ਹਾਂ। ਦੂਜੇ ਜਨਮ ਵਿੱਚ ਅਸੀਂ ਇਹ ਜਾਕੇ ਬਣਾਂਗੇ। ਇਹ ਕਾਲੇਜ ਹੀ ਹੈ ਸਤਿਯੁਗ ਦਾ ਪ੍ਰਿੰਸ – ਪ੍ਰਿੰਸੇਜ ਬਣਨ ਦਾ। ਬਾਪ ਆਕੇ ਧਰਮ ਦੇ ਨਾਲ ਡੀ.ਟੀ ਕਿੰਗਡਮ ਵੀ ਸਥਾਪਨ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਨੇ ਮੁਕਤੀ – ਜੀਵਨਮੁਕਤੀ ਦੇ ਲਈ ਜੋ ਵੀ ਗਿਆਨ ਦੀਆਂ ਗੱਲਾਂ ਸੁਣਾਈਆਂ ਹਨ, ਉਹ ਹੀ ਸੁਣਨੀਆਂ ਅਤੇ ਧਾਰਨ ਕਰਨੀਆਂ ਹਨ, ਬਾਕੀ ਸਭ ਭੁੱਲ ਜਾਣਾ ਹੈ। ਆਪਣਾ ਅਤੇ ਆਪਣੇ ਲੌਕਿਕ ਪਰਿਵਾਰ ਦਾ ਕਲਿਆਣ ਕਰਨਾ ਹੈ।

2. ਵਿਅਰਥ ਖਿਆਲਾਤਾਂ ਨੂੰ ਸਮਾਪਤ ਕਰਨ ਦੇ ਲਈ ਸਵੇਰੇ – ਸਵੇਰੇ ਉੱਠ ਵਿਚਾਰ ਸਾਗਰ ਮੰਥਨ ਕਰਨਾ ਹੈ। ਯਾਦ ਯਾਤਰਾ ਵਿਚ ਲੱਗੇ ਰਹਿਣਾ ਹੈ।

ਵਰਦਾਨ:-

ਲੌਕਿਕ ਰੀਤੀ ਵਿੱਚ ਵੀ ਜੋ ਸਮਝਦਾਰ ਹੁੰਦੇ ਹਨ ਉਹ ਅੱਗੇ ਪਿਛੇ ਸੋਚ – ਸਮਝਕੇ ਫਿਰ ਕਦਮ ਉਠਾਉਂਦੇ ਹਨ। ਇਵੇਂ ਇੱਥੇ ਵੀ ਤੁਸੀਂ ਬੱਚੇ ਜੱਦ ਕੋਈ ਕੰਮ ਕਰਦੇ ਹੋ ਤਾਂ ਪਹਿਲੇ ਤਿੰਨਾਂ ਕਾਲਾਂ ਨੂੰ ਸਾਹਮਣੇ ਰੱਖਕੇ ਫਿਰ ਕਰੋ, ਸਿਰਫ ਵਰਤਮਾਨ ਨੂੰ ਨਹੀਂ ਵੇਖੋ, ਬੇਹੱਦ ਦੀ ਸਮਝ ਧਾਰਨ ਕਰੋ ਅਤੇ ਵਿਜਯੀਪਨ ਦੇ ਨਿਸ਼ਚਾ ਦੇ ਅਧਾਰ ਤੇ ਅਤੇ ਤ੍ਰਿਕਾਲਦਰਸ਼ੀ ਪਨ ਦੇ ਆਧਾਰ ਤੇ ਹਰ ਕਰਮ ਕਰੋ ਜਾਂ ਹਰ ਬੋਲ ਬੋਲੋ ਤਾਂ ਕਹਾਂਗੇ ਅਲੌਕਿਕ ਅਤੇ ਅਸਾਧਾਰਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top