17 September 2021 PUNJABI Murli Today | Brahma Kumaris

Read and Listen today’s Gyan Murli in Punjabi 

September 16, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਦੇਹ - ਭਾਨ ਤੋਂ ਮਰ ਜਾਓ ਮਤਲਬ ਇਸ ਪੁਰਾਣੀ ਪਤਿਤ ਦੇਹ ਤੋਂ ਪ੍ਰੀਤ ਤੋੜ ਇੱਕ ਬਾਪ ਨਾਲ ਸੱਚੀ ਪ੍ਰੀਤ ਜੋੜੋ"

ਪ੍ਰਸ਼ਨ: -

ਸੰਗਮ ਤੇ ਤੁਸੀਂ ਬੱਚਿਆਂ ਦੀ ਨੈਚੁਰਲ ਬਿਯੂਟੀ ਕਿਹੜੀ ਹੈ?

ਉੱਤਰ:-

ਗਿਆਨ ਦੇ ਜੇਵਰਾਂ ਨਾਲ ਸਦਾ ਸਜੇ ਸਜਾਏ ਰਹਿਣਾ – ਇਹ ਹੀ ਤੁਹਾਡੀ ਨੈਚੁਰਲ ਬਿਯੂਟੀ ਹੈ। ਜੋ ਗਿਆਨ ਦੇ ਜੇਵਰਾਂ ਨਾਲ ਸਜੇ ਹੋਏ ਰਹਿੰਦੇ ਹਨ ਉਨ੍ਹਾਂ ਦਾ ਚਿਹਰਾ ਖੁਸ਼ੀ ਵਿੱਚ ਫੁਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਜੇਕਰ ਖੁਸ਼ੀ ਨਹੀਂ ਰਹਿੰਦੀ ਤਾਂ ਜਰੂਰ ਕੋਈ ਦੇਹ – ਅਭਿਮਾਨ ਦੀ ਆਦਤ ਹੈ, ਜਿਸ ਨਾਲ ਹੀ ਸਭ ਵਿਕਾਰ ਪੈਦਾ ਹੁੰਦੇ ਹਨ।

ਗੀਤ:-

ਮਹਿਫ਼ਲ ਮੇਂ ਜਲ ਉਠੀ ਸ਼ਮਾ…

ਓਮ ਸ਼ਾਂਤੀ ਇਸ ਗੀਤ ਦਾ ਅਰਥ ਕਿੰਨਾ ਵਚਿੱਤਰ ਹੈ। ਪ੍ਰੀਤ ਬਣੀ ਹੈ ਕਿਸ ਦੇ ਲਈ? (ਮਰਨ ਦੇ ਲਈ) ਕਿਸ ਤੋਂ ਬਣੀ ਹੈ? ਭਗਵਾਨ ਤੋਂ ਕਿਓਂਕਿ ਇਸ ਦੁਨੀਆਂ ਤੋਂ ਮਰਕੇ ਉਨ੍ਹਾਂ ਦੇ ਕੋਲ ਜਾਣਾ ਹੈ। ਅਜਿਹੀ ਕਦੇ ਕਿਸੇ ਦੇ ਨਾਲ ਪ੍ਰੀਤ ਹੋਈ ਹੈ ਕੀ? ਜੋ ਇਹ ਖਿਆਲ ਵਿੱਚ ਆਵੇ ਕਿ ਮਰ ਜਾਵਾਂਗੇ। ਫਿਰ ਕੋਈ ਪ੍ਰੀਤ ਰੱਖਣਗੇ? ਗੀਤ ਦਾ ਅਰਥ ਕਿੰਨਾ ਵੰਡਰਫੁੱਲ ਹੈ। ਸ਼ਮਾ ਨਾਲ ਪਰਵਾਨੇ ਪ੍ਰੀਤ ਰੱਖ ਫੇਰੀ ਪਾ ਸੜ੍ਹ ਮਰਦੇ ਹਨ। ਤੁਹਾਨੂੰ ਵੀ ਬਾਪ ਦੇ ਕੋਲ ਆਉਂਦੇ – ਆਉਂਦੇ ਇਹ ਸ਼ਰੀਰ ਛੱਡਣਾ ਹੈ ਮਤਲਬ ਬਾਪ ਨੂੰ ਯਾਦ ਕਰਦੇ – ਕਰਦੇ ਸ਼ਰੀਰ ਛੱਡਣਾ ਹੈ। ਇਹ ਤਾਂ ਜਿਵੇਂ ਵੱਡਾ ਦੁਸ਼ਮਣ ਹੋ ਗਿਆ, ਜਿਸ ਦੇ ਨਾਲ ਅਸੀਂ ਪ੍ਰੀਤ ਰੱਖੀਏ ਅਤੇ ਮਰ ਜਾਈਏ ਇਸਲਈ ਮਨੁੱਖ ਡਰਦੇ ਹਨ। ਦਾਨ – ਪੁੰਨ, ਤੀਰਥ ਯਾਤਰਾ ਆਦਿ ਕਰਦੇ ਹਨ, ਭਗਵਾਨ ਦੇ ਕੋਲ ਜਾਣ ਦੇ ਲਈ। ਸ਼ਰੀਰ ਛੱਡਦੇ ਹਨ ਤਾਂ ਮਨੁੱਖ ਕਹਿੰਦੇ ਹਨ ਭਗਵਾਨ ਨੂੰ ਯਾਦ ਕਰੋ। ਭਗਵਾਨ ਕਿੰਨਾ ਨਾਮੀ – ਗ੍ਰਾਮੀ ਹੈ। ਉਹ ਆਉਂਦੇ ਹਨ ਤਾਂ ਸਾਰੀ ਪੁਰਾਣੀ ਦੁਨੀਆਂ ਨੂੰ ਖਤਮ ਕਰ ਦਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ – ਅਸੀਂ ਇਸ ਯੂਨੀਵਰਸਿਟੀ ਵਿੱਚ ਆਉਂਦੇ ਹੀ ਹਾਂ – ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਪੁਰਾਣੀ ਦੁਨੀਆਂ ਨੂੰ ਪਤਿਤ ਦੁਨੀਆਂ ਹੇਲ ਕਿਹਾ ਜਾਂਦਾ ਹੈ। ਬਾਪ ਨਵੀਂ ਦੁਨੀਆਂ ਵਿੱਚ ਜਾਣ ਦਾ ਰਸਤਾ ਦੱਸਦੇ ਹਨ ਸਿਰਫ ਮੈਨੂੰ ਯਾਦ ਕਰੋ, ਮੈਂ ਹਾਂ ਹੈਵਿਨਲੀ ਗੌਡ ਫਾਦਰ। ਉਸ ਫਾਦਰ ਤੋਂ ਤੁਹਾਨੂੰ ਧਨ, ਮਿਲਕੀਅਤ, ਮਕਾਨ ਆਦਿ ਮਿਲੇਗਾ। ਬੱਚੀਆਂ ਨੂੰ ਵਰਸਾ ਮਿਲਣਾ ਨਹੀਂ ਹੈ। ਉਨ੍ਹਾਂ ਨੂੰ ਦੂਜੇ ਘਰ ਭੇਜ ਦਿੰਦੇ ਹਨ। ਗੋਇਆ ਉਹ ਵਾਰਿਸ ਨਹੀਂ ਠਹਿਰੀ। ਇਹ ਤਾਂ ਬਾਪ ਹੈ ਸਭ ਆਤਮਾਵਾਂ ਦਾ ਬਾਪ, ਇਨ੍ਹਾਂ ਦੇ ਕੋਲ ਸਭ ਨੂੰ ਆਉਣਾ ਹੈ, ਮਰਨਾ ਹੈ। ਕੋਈ ਸਮੇਂ ਜਰੂਰ ਬਾਪ ਆਉਂਦੇ ਹਨ, ਸਭ ਨੂੰ ਘਰ ਲੈ ਜਾਂਦੇ ਹਨ ਕਿਓਂਕਿ ਨਵੀਂ ਦੁਨੀਆਂ ਵਿੱਚ ਬਹੁਤ ਥੋੜੇ ਮਨੁੱਖ ਹੁੰਦੇ ਹਨ। ਪੁਰਾਣੀ ਦੁਨੀਆਂ ਵਿੱਚ ਤਾਂ ਬਹੁਤ ਹਨ, ਨਵੀਂ ਦੁਨੀਆਂ ਵਿਚ ਮਨੁੱਖ ਵੀ ਥੋੜੇ ਅਤੇ ਸੁੱਖ ਵੀ ਬਹੁਤ ਹੁੰਦਾ ਹੈ। ਪੁਰਾਣੀ ਦੁਨੀਆਂ ਵਿੱਚ ਬਹੁਤ ਮਨੁੱਖ ਹਨ ਤਾਂ ਦੁੱਖ ਵੀ ਬਹੁਤ ਹਨ ਇਸਲਈ ਪੁਕਾਰਦੇ ਰਹਿੰਦੇ ਹਨ। ਬਾਪੂ ਗਾਂਧੀ ਜਿਸ ਨੂੰ ਭਾਰਤ ਦਾ ਪਿਤਾ ਸਮਝਦੇ ਸੀ, ਉਹ ਵੀ ਕਹਿੰਦੇ ਸੀ ਹੇ ਪਤਿਤ – ਪਾਵਨ ਆਓ। ਸਿਰਫ ਉਨ੍ਹਾਂ ਨੂੰ ਜਾਣਦੇ ਨਹੀਂ ਸੀ। ਸਮਝਦੇ ਵੀ ਹਨ ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਹੈ। ਉਹ ਹੀ ਵਰਲਡ ਦਾ ਲਿਬ੍ਰੇਟਰ ਹੈ। ਰਾਮ ਸੀਤਾ ਨੂੰ ਤਾਂ ਸਾਰੀ ਦੁਨੀਆਂ ਨਹੀਂ ਮੰਨੇਗੀ ਨਾ। ਇਹ ਭੁੱਲ ਹੈ। ਸਾਰੀ ਦੁਨੀਆਂ ਪਰਮਪਿਤਾ ਪਰਮਾਤਮਾ ਨੂੰ ਲਿਬ੍ਰੇਟਰ ਗਾਈਡ ਮੰਨਦੀ ਹੈ। ਲਿਬ੍ਰੇਟ ਕਰਦੇ ਹਨ ਦੁੱਖਾਂ ਤੋਂ। ਅੱਛਾ ਦੁੱਖ ਦੇਣ ਵਾਲਾ ਕੌਣ? ਬਾਪ ਤਾਂ ਦੁੱਖ ਦੇ ਨਾ ਸਕੇ ਕਿਓਂਕਿ ਉਹ ਪਤਿਤ – ਪਾਵਨ ਹੈ। ਪਾਵਨ ਦੁਨੀਆਂ ਸੁੱਖਧਾਮ ਵਿੱਚ ਲੈ ਜਾਣ ਵਾਲਾ ਹੈ। ਤੁਸੀਂ ਹੋ ਉਸ ਰੂਹਾਨੀ ਬਾਪ ਦੇ ਰੂਹਾਨੀ ਬੱਚੇ। ਜਿਵੇਂ ਬਾਪ ਉਵੇਂ ਬੱਚੇ। ਲੌਕਿਕ ਬਾਪ ਦੇ ਹਨ ਜਿਸਮਾਨੀ ਬੱਚੇ। ਹੁਣ ਤੁਸੀਂ ਬੱਚੀਆਂ ਨੂੰ ਸਮਝਣਾ ਹੈ ਅਸੀਂ ਆਤਮਾ ਹਾਂ, ਪਰਮਪਿਤਾ ਪਰਮਾਤਮਾ ਸਾਨੂੰ ਵਰਸਾ ਦੇਣ ਆਏ ਹਨ। ਅਸੀਂ ਸਟੂਡੈਂਟ ਹਾਂ, ਇਹ ਭੁੱਲਣਾ ਨਹੀਂ ਚਾਹੀਦਾ। ਬੱਚਿਆਂ ਦੀ ਬੁੱਧੀ ਵਿੱਚ ਰਹਿੰਦਾ ਹੈ ਸ਼ਿਵਬਾਬਾ ਮਧੂਬਨ ਵਿੱਚ ਮੁਰਲੀ ਵਜਾਉਂਦੇ ਹਨ। ਉਹ ਕਾਠ ਦੀ ਮੁਰਲੀ ਤਾਂ ਇੱਥੇ ਨਹੀਂ ਹੈ। ਕ੍ਰਿਸ਼ਨ ਦਾ ਡਾਂਸ ਕਰਨਾ, ਮੁਰਲੀ ਵਜਾਉਣਾ ਉਹ ਭਗਤੀ ਮਾਰਗ ਦਾ ਹੈ। ਤੁਸੀਂ ਕ੍ਰਿਸ਼ਨ ਦੇ ਲਈ ਮੁਰਲੀ ਨਹੀਂ ਕਹਿ ਸਕਦੇ। ਮੁਰਲੀ ਸ਼ਿਵਬਾਬਾ ਵਜਾਉਂਦੇ ਹਨ। ਤੁਹਾਡੇ ਕੋਲ ਚੰਗੇ – ਚੰਗੇ ਗੀਤ ਬਣਾਉਣ ਵਾਲੇ ਆਉਣਗੇ। ਗੀਤ ਅਕਸਰ ਕਰਕੇ ਪੁਰਸ਼ ਹੀ ਬਣਾਉਂਦੇ ਹਨ। ਤੁਹਾਨੂੰ ਕੋਈ ਭਗਤੀ ਮਾਰਗ ਦੇ ਗੀਤ ਆਦਿ ਨਹੀਂ ਗਾਣੇ ਹਨ। ਤੁਹਾਨੂੰ ਤਾਂ ਇੱਕ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਬਾਪ ਕਹਿੰਦੇ ਹਨ – ਮੈਨੂੰ ਅਲਫ਼ ਨੂੰ ਯਾਦ ਕਰੋ। ਸ਼ਿਵ ਨੂੰ ਕਹਿੰਦੇ ਹਨ ਬਿੰਦੀ। ਵਪਾਰੀ ਲੋਕ ਬਿੰਦੀ ਲਿਖਣਗੇ ਤਾਂ ਕਹਿਣਗੇ ਸ਼ਿਵ। ਇੱਕ ਬਿੰਦੀ ਲਿਖੀਏ 10 ਹੋ ਜਾਵੇਗਾ ਫਿਰ ਬਿੰਦੀ ਲਿਖੋ ਤਾਂ 100.. ਤੁਹਾਨੂੰ ਵੀ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਜਿੰਨਾ ਸ਼ਿਵ ਨੂੰ ਯਾਦ ਕਰਦੇ ਹੋ ਤਾਂ ਅੱਧਾਕਲਪ ਦੇ ਲਈ ਬਹੁਤ ਸਾਹੂਕਾਰ ਬਣ ਜਾਂਦੇ ਹੋ। ਉੱਥੇ ਗਰੀਬ ਹੁੰਦੇ ਹੀ ਨਹੀਂ। ਸਭ ਸੁਖੀ ਰਹਿੰਦੇ ਹਨ। ਦੁੱਖ ਦਾ ਨਾਮ ਨਹੀਂ। ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਬਹੁਤ ਧਨਵਾਨ ਬਣੋਗੇ। ਇਸ ਨੂੰ ਕਿਹਾ ਜਾਂਦਾ ਹੈ ਸੱਚੇ ਬਾਪ ਦਵਾਰਾ ਸੱਚੀ ਕਮਾਈ। ਇਹ ਹੀ ਨਾਲ ਚੱਲੇਗੀ। ਮਨੁੱਖ ਸਾਰੇ ਖਾਲੀ ਹੱਥ ਜਾਂਦੇ ਹਨ। ਤੁਹਾਨੂੰ ਭਰਤੁ ਹੱਥ ਜਾਣਾ ਹੈ। ਬਾਪ ਨੂੰ ਯਾਦ ਕਰਨਾ ਹੈ ਅਤੇ ਪਵਿੱਤਰ ਬਣਨਾ ਹੈ। ਬਾਪ ਨੇ ਸਮਝਾਇਆ ਹੈ – ਪਿਓਰਿਟੀ ਹੋਵੇਗੀ ਤਾਂ ਪੀਸ, ਪ੍ਰਾਸਪਰਟੀ ਮਿਲੇਗੀ। ਤੁਸੀਂ ਆਤਮਾ ਪਹਿਲੇ ਪਵਿੱਤਰ ਸੀ ਫਿਰ ਅਪਵਿੱਤਰ ਬਣਦੀ ਹੋ। ਸੰਨਿਆਸੀਆਂ ਨੂੰ ਵੀ ਸੇਮੀ ਪਵਿੱਤਰ ਕਹਾਂਗੇ। ਤੁਹਾਡਾ ਹੈ ਫੁਲ ਸੰਨਿਆਸ। ਤੁਸੀਂ ਜਾਣਦੇ ਹੋ ਉਹ ਕਿੰਨਾ ਸੁੱਖ ਪਾਉਂਦੇ ਹਨ। ਥੋੜਾ ਸੁੱਖ ਹੈ ਫਿਰ ਤਾਂ ਦੁੱਖ ਹੀ ਹੈ। ਉਹ ਸਭ ਹੈ ਭਗਤੀ ਮਾਰਗ। ਭਗਤੀ ਮਾਰਗ ਵਿੱਚ ਹਨੂਮਾਨ ਦੀ ਪੂਜਾ ਕਰੋ ਤਾਂ ਉਸ ਦਾ ਦੀਦਾਰ ਹੋ ਜਾਂਦਾ ਹੈ। ਚੰਡਿਕਾ ਦੇਵੀ ਦਾ ਕਿੰਨਾ ਮੇਲਾ ਲਗਦਾ ਹੈ। ਉਨ੍ਹਾਂ ਦਾ ਚਿੱਤਰ ਵੀ ਹੋਵੇਗਾ, ਜਿਨ੍ਹਾਂ ਦਾ ਧਿਆਨ ਕਰਨਗੇ ਉਹ ਤਾਂ ਜਰੂਰ ਸਾਹਮਣੇ ਆਏਗਾ ਹੀ। ਪਰ ਉਸ ਤੋਂ ਕੀ ਮਿਲੇਗਾ? ਕਈ ਤਰ੍ਹਾਂ ਦੇ ਮੇਲੇ ਲਗਦੇ ਹਨ ਕਿਓਂਕੀ ਆਮਦਨੀ ਤਾਂ ਹੁੰਦੀ ਹੈ ਨਾ। ਇਹ ਸਭ ਉਨ੍ਹਾਂ ਦਾ ਧੰਧਾ ਹੈ। ਕਹਿੰਦੇ ਹਨ ਧੰਧੇ ਸਭ ਵਿੱਚ ਧੂਰ, ਬਗੈਰ ਧੰਧੇ ਨਰ ਤੋਂ ਨਾਰਾਇਣ ਬਣਾਉਣ ਦੇ। ਇਹ ਧੰਧਾ ਕੋਈ ਬਿਰਲਾ ਕਰੇ। ਬਾਪ ਦਾ ਬਣਕੇ ਸਭ ਕੁਝ ਦੇਹ ਸਹਿਤ ਬਾਪ ਨੂੰ ਦੇ ਦੇਣਾ ਕਿਓਂਕਿ ਤੁਸੀਂ ਜਾਣਦੇ ਹੋ ਸਾਨੂੰ ਨਵਾਂ ਸ਼ਰੀਰ ਚਾਹੀਦਾ ਹੈ। ਬਾਪ ਕਹਿੰਦੇ ਹਨ – ਤੁਸੀਂ ਕ੍ਰਿਸ਼ਨਪੂਰੀ ਜਾ ਸਕਦੇ ਹੋ ਪਰ ਜੱਦ ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇ। ਕ੍ਰਿਸ਼ਨ ਪੂਰੀ ਵਿੱਚ ਇਵੇਂ ਨਹੀਂ ਕਹਿਣਗੇ ਕਿ ਸਾਨੂੰ ਪਾਵਨ ਬਣਾਓ। ਇੱਥੇ ਸਭ ਮਨੁੱਖ ਮਾਤਰ ਪੁਕਾਰਦੇ ਹਨ – ਹੇ ਲਿਬ੍ਰੇਟਰ ਆਓ। ਇਸ ਪਾਪ ਆਤਮਾਵਾਂ ਦੀ ਦੁਨੀਆਂ ਤੋਂ ਲਿਬ੍ਰੇਟ ਕਰੋ। ਹੁਣ ਤੁਸੀਂ ਜਾਣਦੇ ਹੋ ਬਾਪ ਆਇਆ ਹੈ ਸਾਨੂੰ ਆਪਣੇ ਨਾਲ ਲੈ ਜਾਨ। ਉੱਥੇ ਜਾਣਾ ਤਾਂ ਚੰਗਾ ਹੈ ਨਾ। ਮਨੁੱਖ ਸ਼ਾਂਤੀ ਚਾਹੁੰਦੇ ਹਨ। ਹੁਣ ਸ਼ਾਂਤੀ ਕਹਿੰਦੇ ਕਿਸ ਨੂੰ ਹਨ – ਇਹ ਨਹੀਂ ਜਾਣਦੇ। ਕਰਮ ਬਗੈਰ ਤਾਂ ਕੋਈ ਰਹਿ ਨਹੀਂ ਸਕਦੇ। ਸ਼ਾਂਤੀ ਤਾਂ ਹੈ ਸ਼ਾਂਤੀਧਾਮ ਵਿਚ। ਫਿਰ ਇਹ ਸ਼ਰੀਰ ਲੈਕੇ ਕਰਮ ਤਾਂ ਕਰਨਾ ਹੀ ਹੈ। ਸਤਿਯੁਗ ਵਿੱਚ ਕਰਮ ਕਰਦੇ ਹੋਏ ਸ਼ਾਂਤ ਰਹਿੰਦੇ ਹਨ, ਅਸ਼ਾਂਤੀ ਵਿੱਚ ਮਨੁੱਖ ਨੂੰ ਦੁੱਖ ਹੁੰਦਾ ਹੈ ਇਸਲਈ ਕਹਿੰਦੇ ਹਨ ਸ਼ਾਂਤੀ ਕਿਵੇਂ ਮਿਲੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸ਼ਾਂਤੀਧਾਮ ਸਾਡਾ ਘਰ ਹੈ। ਸਤਿਯੁਗ ਵਿੱਚ ਸ਼ਾਂਤੀ ਸੁੱਖ ਸਭ ਕੁਝ ਹੈ। ਹੁਣ ਉਹ ਚਾਹੀਦਾ ਜਾਂ ਸਿਰਫ ਸ਼ਾਂਤੀ ਚਾਹੀਦੀ। ਇੱਥੇ ਤਾਂ ਦੁੱਖ ਹੈ ਇਸਲਈ ਪਤਿਤ – ਪਾਵਨ ਬਾਪ ਨੂੰ ਵੀ ਇੱਥੇ ਪੁਕਾਰਦੇ ਹਨ। ਭਗਤੀ ਕਰਦੇ ਹੀ ਹਨ ਭਗਵਾਨ ਤੋਂ ਮਿਲਨ ਦੇ ਲਈ। ਭਗਤੀ ਵੀ ਪਹਿਲੇ ਅਵਿੱਅਭਚਾਰੀ ਫਿਰ ਵਿਅਭਚਾਰੀ ਹੁੰਦੀ ਹੈ। ਵਿਅਭਚਾਰੀ ਭਗਤੀ ਵਿੱਚ ਵੇਖੋ ਕੀ – ਕੀ ਕਰਦੇ ਹਨ। ਸੀੜੀ ਵਿੱਚ ਵੇਖੋ ਕਿੰਨਾ ਚੰਗਾ ਵਿਖਾਇਆ ਹੈ। ਪਰ ਪਹਿਲੇ – ਪਹਿਲੇ ਤਾਂ ਸਿੱਧ ਕਰਨਾ ਚਾਹੀਦਾ ਹੈ ਭਗਵਾਨ ਕੌਣ ਹੈ। ਸ਼੍ਰੀਕ੍ਰਿਸ਼ਨ ਨੂੰ ਅਜਿਹਾ ਕਿਸ ਨੇ ਬਣਾਇਆ!

ਅੱਗੇ ਜਨਮ ਵਿੱਚ ਇਹ ਕੌਣ ਸੀ! ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਜੋ ਚੰਗੀ ਸਰਵਿਸ ਕਰਦੇ ਹਨ, ਉਨ੍ਹਾਂ ਦੀ ਦਿਲ ਵੀ ਗਵਾਹੀ ਦਿੰਦੀ ਹੈ। ਯੂਨੀਵਰਸਿਟੀ ਵਿੱਚ ਜੋ ਚੰਗੀ ਤਰ੍ਹਾਂ ਪੜ੍ਹਨਗੇ ਉਹ ਜਰੂਰ ਤਿੱਖੇ ਜਾਣਗੇ। ਨੰਬਰਵਾਰ ਤਾਂ ਹੁੰਦੇ ਹੀ ਹਨ। ਕੋਈ ਡਲਹੇਡ ਵੀ ਹੁੰਦੇ ਹਨ। ਸ਼ਿਵਬਾਬਾ ਨੂੰ ਆਤਮਾ ਕਹਿੰਦੀ ਹੈ ਮੇਰੀ ਬੁੱਧੀ ਦਾ ਤਾਲਾ ਖੋਲੋ ਬਾਪ ਕਹਿੰਦੇ ਹਨ – ਬੁੱਧੀ ਦਾ ਤਾਲਾ ਖੋਲਣ ਦੇ ਲਈ ਹੀ ਤਾਂ ਆਇਆ ਹਾਂ। ਪਰ ਤੁਹਾਡੇ ਕਰਮ ਹੀ ਅਜਿਹੇ ਹਨ ਜੋ ਤਾਲਾ ਖੁਲਦਾ ਹੀ ਨਹੀਂ। ਫਿਰ ਬਾਬਾ ਕੀ ਕਰਨਗੇ। ਬਹੁਤ ਪਾਪ ਕੀਤੇ ਹੋਏ ਹਨ, ਹੁਣ ਬਾਬਾ ਉਨ੍ਹਾਂ ਨੂੰ ਕੀ ਕਰਨਗੇ! ਟੀਚਰ ਨੂੰ ਕਹਿਣਗੇ, ਅਸੀਂ ਘੱਟ ਪੜ੍ਹਦੇ ਹਾਂ। ਟੀਚਰ ਕੀ ਕਰਨਗੇ? ਟੀਚਰ ਤਾਂ ਕੋਈ ਕ੍ਰਿਪਾ ਨਹੀਂ ਕਰਨਗੇ। ਕਰਕੇ ਐਕਸਟਰਾ ਟਾਈਮ ਰੱਖਣਗੇ। ਉਹ ਤਾਂ ਤੁਹਾਨੂੰ ਮਨਾ ਨਹੀਂ ਹੈ। ਪ੍ਰਦਰਸ਼ਨੀ ਖਾਲੀ ਪਈ ਹੈ, ਬੈਠਕੇ ਪ੍ਰੈਕਟਿਸ ਕਰੋ। ਭਗਤੀ ਮਾਰਗ ਵਿੱਚ ਤਾਂ ਕੋਈ ਕਹਿਣਗੇ ਮਾਲਾ ਫੇਰੋ। ਕੋਈ ਕਹਿਣਗੇ ਇਹ ਮੰਤਰ ਯਾਦ ਕਰੋ। ਇੱਥੇ ਤਾਂ ਬਾਪ ਆਪਣਾ ਪਰਿਚੈ ਦਿੰਦੇ ਹਨ। ਬਾਪ ਨੂੰ ਹੀ ਯਾਦ ਕਰਨਾ ਹੈ, ਜਿਸ ਤੋਂ ਵਰਸਾ ਮਿਲਦਾ ਹੈ। ਸਤਿਯੁਗ ਵਿੱਚ ਤਾਂ ਪਾਰਲੌਕਿਕ ਬਾਪ ਦਾ ਵਰਸਾ ਮਿਲ ਜਾਂਦਾ ਹੈ ਫਿਰ ਯਾਦ ਕਰਨ ਦੀ ਜਰੂਰਤ ਹੀ ਨਹੀਂ ਰਹਿੰਦੀ। 21 ਜਨਮਾਂ ਦੇ ਲਈ ਵਰਸਾ ਮਿਲ ਜਾਂਦਾ ਹੈ, ਤਾਂ ਤੋਂ ਚੰਗੀ ਤਰ੍ਹਾਂ ਨਾਲ ਵਰਸਾ ਲੈਣਾ ਚਾਹੀਦਾ ਹੈ ਨਾ। ਇਸ ਵਿੱਚ ਵੀ ਬਾਪ ਕਹਿੰਦੇ ਹਨ, ਵਿਕਾਰ ਵਿੱਚ ਕਦੀ ਨਹੀਂ ਜਾਣਾ। ਥੋੜੀ ਵੀ ਵਿਕਾਰ ਦੀ ਟੇਸਟ ਬੈਠੀ ਤਾਂ ਫਿਰ ਵ੍ਰਿਧੀ ਹੋ ਜਾਵੇਗੀ। ਸਿਗਰੇਟ ਆਦਿ ਦੀ ਇੱਕ ਬਾਰ ਟੈਸਟ ਕਰਦੇ ਹਨ ਤਾਂ ਸੰਗ ਦਾ ਰੰਗ ਝੱਟ ਲੱਗ ਜਾਂਦਾ ਹੈ ਫਿਰ ਉਸ ਆਦਤ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ। ਬਹਾਨਾ ਕਿੰਨੇ ਕਰਦੇ ਹਨ। ਆਦਤ ਕੋਈ ਨਹੀਂ ਪਾਉਣੀ ਚਾਹੀਦੀ। ਛੀ – ਛੀ ਆਦਤਾਂ ਮਿਟਾਉਣੀਆਂ ਹਨ। ਬਾਪ ਕਹਿੰਦੇ ਹਨ – ਜਿਉਂਦੇ ਜੀ ਦੇਹ ਦਾ ਭਾਨ ਛੱਡੋ, ਮੈਨੂੰ ਯਾਦ ਕਰੋ। ਦੇਵਤਾ ਨੂੰ ਭੋਗ ਹਮੇਸ਼ਾ ਪਵਿੱਤਰ ਹੀ ਲਗਾਇਆ ਜਾਂਦਾ ਹੈ ਤਾਂ ਤੁਸੀਂ ਵੀ ਪਵਿੱਤਰ ਖਾਓ।

ਹੁਣ ਤੁਸੀਂ ਬੱਚਿਆਂ ਨੂੰ ਫੁੱਲ ਮੁਅਫਿਕ ਹਰਸ਼ਿਤ ਰਹਿਣਾ ਚਾਹੀਦਾ ਹੈ। ਕੰਨਿਆ ਨੂੰ ਪਤੀ ਮਿਲਦਾ ਹੈ ਤਾਂ ਮੁਖੜਾ ਖਿਲ ਜਾਂਦਾ ਹੈ ਨਾ। ਚੰਗੇ ਜੇਵਰ ਆਦਿ ਕਪੜੇ ਪਹਿਨਦੀ ਹੈ ਤਾਂ ਚਮਕ ਉੱਠਦੀ ਹੈ। ਹੁਣ ਤੁਸੀਂ ਤਾਂ ਗਿਆਨ ਦੇ ਜੇਵਰ ਪਹਿਨਦੇ ਹੋ। ਉੱਥੇ ਸ੍ਵਰਗ ਵਿੱਚ ਤਾਂ ਨੈਚੁਰਲ ਬਿਯੂਟੀ ਰਹਿੰਦੀ ਹੈ। ਕ੍ਰਿਸ਼ਨ ਦਾ ਨਾਮ ਹੀ ਹੈ ਸੁੰਦਰ। ਰਾਜਾ – ਰਾਣੀ, ਪ੍ਰਿੰਸ – ਪ੍ਰਿੰਸੇਜ ਸਭ ਸੁੰਦਰ ਹੁੰਦੇ ਹਨ। ਉੱਥੇ ਪ੍ਰਕ੍ਰਿਤੀ ਵੀ ਸਤੋਪ੍ਰਧਾਨ ਹੋ ਜਾਂਦੀ ਹੈ। ਲਕਸ਼ਮੀ – ਨਾਰਾਇਣ ਜਿਵੇਂ ਨੈਚੁਰਲ ਬਿਯੂਟੀ ਇੱਥੇ ਕੋਈ ਬਣਾ ਨਾ ਸਕੇ। ਉਨ੍ਹਾਂ ਨੂੰ ਕੋਈ ਇਨ੍ਹਾਂ ਅੱਖਾਂ ਨਾਲ ਵੇਖ ਥੋੜੀ ਸਕਦੇ ਹਨ। ਹਾਂ ਸਾਕਸ਼ਾਤਕਰ ਹੁੰਦਾ ਹੈ ਪਰ ਸਾਕਸ਼ਾਤਕਾਰ ਨਾਲ ਕੋਈ ਹੂਬਹੂ ਚਿੱਤਰ ਬਣਾ ਥੋੜੀ ਸਕਣਗੇ। ਹਾਂ ਕੋਈ ਆਰਟਿਸਟ ਨੂੰ ਸਾਕਸ਼ਾਤਕਾਰ ਹੋ ਜਾਵੇ ਅਤੇ ਉਸੀ ਸਮੇਂ ਬੈਠ ਬਣਾਏ। ਪਰ ਹੈ ਮੁਸ਼ਕਿਲ। ਤਾਂ ਤੁਸੀਂ ਬੱਚਿਆਂ ਨੂੰ ਬੁਹੁਤ ਨਸ਼ਾ ਰਹਿਣਾ ਚਾਹੀਦਾ ਹੈ। ਹੁਣ ਬਾਬਾ ਸਾਨੂੰ ਲੈਣ ਲਈ ਆਇਆ ਹੈ। ਬਾਬਾ ਤੋਂ ਸਾਨੂੰ ਸ੍ਵਰਗ ਦਾ ਵਰਸਾ ਮਿਲਦਾ ਹੈ। ਇਹ ਸਾਡੇ 84 ਜਨਮ ਪੂਰੇ ਹੋਏ ਹਨ। ਇਵੇਂ – ਇਵੇਂ ਖਿਆਲ ਬੁੱਧੀ ਵਿੱਚ ਹੋਣ ਨਾਲ ਖੁਸ਼ੀ ਹੋਵੇਗੀ। ਵਿਕਾਰ ਦਾ ਜਰਾ ਵੀ ਖਿਆਲ ਨਹੀਂ ਆਉਣਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਕਾਮ ਮਹਾਸ਼ਤ੍ਰੁ ਹੈ। ਦਰੋਪਦੀ ਨੇ ਵੀ ਇਸਲਈ ਪੁਕਾਰਿਆ ਹੈ ਨਾ।

ਬਾਪ ਕਹਿੰਦੇ ਹਨ – ਤੁਸੀਂ ਇੱਕ ਮੇਰੇ ਤੋਂ ਹੀ ਸੁਣੋ ਅਤੇ ਇਹ ਹੀ ਸ਼੍ਰੀਮਤ ਹੋਰਾਂ ਨੂੰ ਸੁਣਾਓ। ਫਾਦਰ ਸ਼ੋਜ਼ ਸਨ। ਸਨ ਸ਼ੋਜ਼ ਫਾਦਰ। ਫਾਦਰ ਕੌਣ? ਸ਼ਿਵ ਫਾਦਰ। ਸ਼ਿਵ ਅਤੇ ਸਾਲੀਗ੍ਰਾਮ ਦਾ ਗਾਇਨ ਹੈ। ਸ਼ਿਵਬਾਬਾ ਜੋ ਸਮਝਾਉਂਦੇ ਹਨ ਇਸ ਤੇ ਫਾਲੋ ਕਰੋ। ਫਾਲੋ ਫਾਦਰ। ਇਹ ਗਾਇਨ ਉਨ੍ਹਾਂ ਦਾ ਹੈ, ਬਾਪ ਕਹਿੰਦੇ ਹਨ – ਮਿੱਠੇ ਬੱਚੇ ਫਾਲੋ ਕਰ ਪਵਿੱਤਰ ਬਣੋ, ਫਾਲੋ ਕਰਨ ਨਾਲ ਹੀ ਤੁਸੀਂ ਸ੍ਵਰਗ ਦੇ ਮਾਲਿਕ ਬਣੋਗੇ। ਲੌਕਿਕ ਬਾਪ ਨੂੰ ਫਾਲੋ ਕਰਨ ਨਾਲ 63 ਜਨਮ ਤੁਸੀਂ ਸੀੜੀ ਥੱਲੇ ਉਤਰਦੇ ਹੋ। ਹੁਣ ਪਾਰਲੌਕਿਕ ਬਾਪ ਨੂੰ ਫਾਲੋ ਕਰ ਉੱਪਰ ਚੜ੍ਹਨਾ ਹੈ। ਬਾਪ ਦੇ ਨਾਲ ਜਾਣਾ ਹੈ। ਬਾਪ ਕਹਿੰਦੇ ਹਨ – ਇੱਕ – ਇੱਕ ਰਤਨ ਲੱਖਾਂ ਰੁਪਈਆਂ ਦਾ ਹੈ। ਬਾਪ ਰੋਜ਼ ਸਮਝਾਉਂਦੇ ਰਹਿੰਦੇ ਹਨ – ਮਿੱਠੇ – ਮਿੱਠੇ ਬੱਚਿਓ ਪਹਿਲੇ – ਪਹਿਲੇ ਸਭ ਨੂੰ ਦੋ ਬਾਪ ਦਾ ਪਰਿਚੈ ਦੇਣਾ ਹੈ। ਲੌਕਿਕ ਬਾਪ ਵਰਸਾ ਦਿੰਦੇ ਹਨ ਪਤਿਤ ਬਣਨ ਦਾ। ਪਾਰਲੌਕਿਕ ਬਾਪ ਵਰਸਾ ਦਿੰਦੇ ਹਨ ਪਾਵਨ ਬਣਨ ਦਾ। ਕਿੰਨਾ ਫਰਕ ਹੈ। ਹੁਣ ਪਾਰਲੌਕਿਕ ਬਾਪ ਕਹਿੰਦੇ ਹਨ ਪਾਵਨ ਬਣੋ। ਵਿਕਾਰ ਵਿੱਚ ਜਾਨ ਵਾਲੇ ਨੂੰ ਪਤਿਤ ਕਿਹਾ ਜਾਂਦਾ ਹੈ।

ਤੁਹਾਡੀ ਮਿਸ਼ਨ ਹੈ ਪਤਿਤਾਂ ਨੂੰ ਪਾਵਨ ਬਣਾਉਣ ਦਾ ਰਸਤਾ ਦੱਸਣ ਵਾਲੀ। ਪਾਰਲੌਕਿਕ ਬਾਪ ਵੀ ਹੁਣ ਕਹਿੰਦੇ ਹਨ – ਪਾਵਨ ਬਣੋ, ਜੱਦ ਕਿ ਵਿਨਾਸ਼ ਸਾਹਮਣੇ ਖੜ੍ਹਾ ਹੈ। ਤਾਂ ਹੁਣਕੀ ਕਰਨਾ ਚਾਹੀਦਾ ਹੈ? ਜਰੂਰ ਪਾਰਲੌਕਿਕ ਬਾਪ ਦੀ ਮੱਤ ਤੇ ਚਲਣਾ ਚਾਹੀਦਾ ਹੈ ਨਾ। ਪ੍ਰਦਰਸ਼ਣੀ ਵਿੱਚ ਇਹ ਵੀ ਪ੍ਰਤਿਗਿਆ ਲਿਖਾਉਣੀ ਚਾਹੀਦੀ ਹੈ। ਪਾਰਲੌਕਿਕ ਬਾਪ ਨੂੰ ਫਾਲੋ ਕਰੋਗੇ? ਪਤਿਤ ਬਣਨਾ ਛੱਡੋਗੇ? ਲਿਖੋ। ਬਾਪ ਹੀ ਗਰੰਟੀ ਲੈਂਦੇ ਹਨ, ਤੁਸੀਂ ਵੀ ਗਾਰੰਟੀ ਲੈ ਸਕਦੇ ਹੋ। ਤੁਸੀਂ ਪਤਿਤ ਬਣਦੇ ਹੀ ਕਿਓਂ ਹੋ ਜੋ ਫਿਰ ਪੁਕਾਰਦੇ ਹੋ ਹੇ ਪਤਿਤ – ਪਾਵਨ ਆਓ। ਸਾਰੀ ਗੱਲ ਹੀ ਹੈ ਪਿਓਰਿਟੀ ਤੇ। ਤੁਸੀਂ ਬੱਚਿਆਂ ਨੂੰ ਦਿਨ – ਪ੍ਰਤੀਦਿਨ ਖੁਸ਼ੀ ਰਹਿਣੀ ਚਾਹੀਦਾ ਹੈ। ਸਾਨੂੰ ਬਾਪ ਸਵਰਗ ਦਾ ਵਰਸਾ ਦੇ ਰਹੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਗੰਦੀ (ਛੀ – ਛੀ)ਆਦਤ ਨਹੀਂ ਪਾਉਣੀ ਹੈ। ਜਿਉਂਦੇ ਜੀ ਦੇਹ ਦਾ ਭਾਨ ਛੱਡਣਾ ਹੈ। ਫੁੱਲ ਮੁਅਫਿਕ ਹਰਸ਼ਿਤ ਰਹਿਣਾ ਹੈ।

2. ਪਾਰਲੌਕਿਕ ਬਾਪ ਨੂੰ ਫਾਲੋ ਕਰ ਪਾਵਨ ਬਣਨਾ ਹੈ। ਉਨ੍ਹਾਂ ਦੀ ਸ਼੍ਰੀਮਤ ਤੇ ਚੱਲਣ ਦੀ ਪ੍ਰਤਿਗਿਆ ਕਰਨੀ ਅਤੇ ਕਰਾਉਣੀ ਹੈ।

ਵਰਦਾਨ:-

ਜੋ ਹਮੇਸ਼ਾ ਆਪਣੀ ਸ਼੍ਰੇਸ਼ਠ ਵ੍ਰਿਤੀ ਵਿੱਚ ਸਥਿਤ ਰਹਿੰਦੇ ਹਨ ਉਹ ਕਿਸੀ ਵੀ ਵਾਯੂਮੰਡਲ, ਵਾਇਬ੍ਰੇਸ਼ਨ ਵਿੱਚ ਡਗਮਗ ਨਹੀਂ ਹੋ ਸਕਦੇ। ਵ੍ਰਿਤੀ ਤੋਂ ਹੀ ਵਾਯੂਮੰਡਲ ਬਣਦਾ ਹੈ, ਜੇ ਤੁਹਾਡੀ ਵ੍ਰਿਤੀ ਸ਼੍ਰੇਸ਼ਠ ਹੈ ਤਾਂ ਵਾਯੂਮੰਡਲ ਸ਼ੁੱਧ ਬਣ ਜਾਵੇਗਾ। ਕਈ ਵਰਨਣ ਕਰਦੇ ਹਨ ਕਿ ਕੀ ਕਰੀਏ ਵਾਯੂਮੰਡਲ ਹੀ ਅਜਿਹਾ ਹੈ, ਵਾਯੂਮੰਡਲ ਦੇ ਕਾਰਨ ਮੇਰੀ ਵ੍ਰਿਤੀ ਚੰਚਲ ਹੋਈ – ਤਾਂ ਉਸ ਸਮੇਂ ਸ਼ਕਤੀਸ਼ਾਲੀ ਆਤਮਾ ਦੇ ਬਜਾਏ ਕਮਜ਼ੋਰ ਆਤਮਾ ਬਣ ਜਾਂਦੇ ਹਨ। ਪਰ ਵਰਤ (ਪ੍ਰਤਿਗਿਆ) ਦੀ ਸਮ੍ਰਿਤੀ ਨਾਲ ਵ੍ਰਿਤੀ ਨੂੰ ਸ਼੍ਰੇਸ਼ਠ ਬਣਾ ਦਵੋ ਤਾਂ ਸ਼ਕਤੀਸ਼ਾਲੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top