15 September 2021 PUNJABI Murli Today | Brahma Kumaris

Read and Listen today’s Gyan Murli in Punjabi 

September 14, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਤੁਸੀਂ ਅਮਰਲੋਕ ਦੀ ਯਾਤਰਾ ਤੇ ਹੋ, ਤੁਹਾਡੀ ਇਹ ਬੁੱਧੀ ਦੀ ਰੂਹਾਨੀ ਯਾਤਰਾ ਹੈ, ਜੋ ਤੁਸੀਂ ਸੱਚੇ - ਸੱਚੇ ਬ੍ਰਾਹਮਣ ਹੀ ਕਰ ਸਕਦੇ ਹੋ"

ਪ੍ਰਸ਼ਨ: -

ਆਪਣੇ ਆਪ ਨਾਲ ਅਤੇ ਆਪਸ ਵਿੱਚ ਕਿਹੜੀ ਵਾਰਤਾਲਾਪ ਕਰਨਾ ਹੀ ਸ਼ੁਭ ਸੰਮੇਲਨ ਹੈ?

ਉੱਤਰ:-

ਆਪਣੇ ਆਪ ਨਾਲ ਗੱਲਾਂ ਕਰੋ ਕਿ ਅਸੀਂ ਆਤਮਾ ਹੁਣ ਇਸ ਪੁਰਾਣੇ ਛੀ – ਛੀ ਸ਼ਰੀਰ ਨੂੰ ਛੱਡ ਵਾਪਿਸ ਘਰ ਜਾਵਾਂਗੇ। ਇਹ ਤਨ ਕਿਸੇ ਕੰਮ ਦਾ ਨਹੀਂ, ਹੁਣ ਤਾਂ ਬਾਬਾ ਦੇ ਨਾਲ ਜਾਵਾਂਗੇ। ਆਪਸ ਵਿੱਚ ਜੱਦ ਮਿਲਦੇ ਹੋ ਤਾਂ ਇਹ ਹੀ ਵਾਰਤਾਲਾਪ ਕਰੋ ਕਿ ਸਰਵਿਸ ਵ੍ਰਿਧੀ ਨੂੰ ਕਿਵੇਂ ਪਾਏ, ਸਭ ਦਾ ਕਲਿਆਣ ਕਿਸ ਤਰ੍ਹਾਂ ਹੋਵੇ, ਸਭ ਨੂੰ ਰਸਤਾ ਕਿਵੇਂ ਦੱਸੀਏ… ਇਹ ਹੀ ਸ਼ੁਭ ਸਮੇਲਨ ਹੈ।

ਗੀਤ:-

ਦਿਲ ਕਾ ਸਹਾਰਾ ਟੂਟ ਨਾ ਜਾਏ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚੇ, ਸਾਰੇ ਸੈਂਟਰਜ਼ ਦੇ ਬ੍ਰਹਮਾ ਮੁੱਖ ਵੰਸ਼ਾਵਲੀ ਸਰਵੋਤਮ ਬ੍ਰਾਹਮਣ ਕੁਲ ਭੂਸ਼ਨ ਆਪਣੇ ਕੁਲ ਨੂੰ ਜਾਣਦੇ ਹਨ, ਜੋ ਜਿਸ ਕੁਲ ਦੇ ਹੁੰਦੇ ਹਨ ਉਹ ਆਪਣੇ ਕੁਲ ਨੂੰ ਜਾਣਦੇ ਹਨ। ਭਾਵੇਂ ਘੱਟ ਕੁਲ ਵਾਲੇ ਹੋਣ ਜਾਂ ਚੰਗੇ ਕੁਲ ਵਾਲੇ ਹੋਣ, ਹਰ ਇੱਕ ਆਪਣੇ ਕੁਲ ਨੂੰ ਜਾਣਦੇ ਹਨ ਅਤੇ ਸਮਝਦੇ ਹਨ ਕਿ ਇਸ ਦਾ ਕੁਲ ਚੰਗਾ ਹੈ। ਕੁਲ ਕਹੋ ਜਾਂ ਜਾਤੀ ਕਹੋ, ਦੁਨੀਆਂ ਵਿੱਚ ਤੁਸੀਂ ਬੱਚਿਆਂ ਦੇ ਸਿਵਾਏ ਹੋਰ ਕੋਈ ਨਹੀਂ ਜਾਣਦੇ ਕਿ ਬ੍ਰਾਹਮਣਾਂ ਦਾ ਹੀ ਸਰਵੋਤਮ ਕੁਲ ਹੈ। ਪਹਿਲਾ ਨੰਬਰ ਕੁਲ ਕਹਿਣਗੇ ਤੁਸੀਂ ਬ੍ਰਾਹਮਣਾਂ ਦਾ। ਬ੍ਰਾਹਮਣ ਕੁਲ ਮਤਲਬ ਈਸ਼ਵਰੀ ਕੁਲ। ਪਹਿਲੇ ਹੈ ਨਿਰਾਕਾਰੀ ਕੁਲ ਫਿਰ ਆਉਂਦੇ ਹਨ ਸਾਕਾਰੀ ਸ੍ਰਿਸ਼ਟੀ ਵਿੱਚ। ਸੂਕ੍ਸ਼੍ਮਵਤਨ ਵਿੱਚ ਤਾਂ ਕੁਲ ਹੁੰਦਾ ਨਹੀਂ। ਉੱਚੇ ਤੋਂ ਉੱਚਾ ਸਾਕਾਰ ਵਿੱਚ ਹੈ – ਤੁਸੀਂ ਬ੍ਰਾਹਮਣਾਂ ਦਾ ਕੁਲ। ਤੁਸੀਂ ਬ੍ਰਾਹਮਣ ਆਪਸ ਵਿੱਚ ਭਰਾ – ਭੈਣ ਹੋ। ਭੈਣ ਅਤੇ ਭਰਾ ਹੋਣ ਕਾਰਨ ਵਿਕਾਰ ਵਿੱਚ ਜਾ ਨਹੀਂ ਸਕਦੇ। ਤੁਸੀਂ ਅਨੁਭਵ ਨਾਲ ਕਹਿ ਸਕਦੇ ਹੋ ਕਿ ਇਹ ਪਵਿੱਤਰ ਰਹਿਣ ਦੀ ਬੜੀ ਚੰਗੀ ਯੁਕਤੀ ਹੈ। ਹਰ ਇੱਕ ਕਹਿੰਦੇ ਹਨ – ਅਸੀਂ ਬ੍ਰਹਮਾਕੁਮਾਰ – ਕੁਮਾਰੀ ਹਾਂ। ਸ਼ਿਵ ਵੰਸ਼ੀ ਤਾਂ ਸਭ ਹਨ ਫਿਰ ਜੱਦ ਸਾਕਾਰ ਵਿੱਚ ਆਉਂਦੇ ਹਨ ਤਾਂ ਪ੍ਰਜਾਪਿਤਾ ਦਾ ਨਾਮ ਹੋਣ ਦੇ ਕਾਰਨ ਭਰਾ – ਭੈਣ ਹੋ ਜਾਂਦੇ ਹਨ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਜਰੂਰ ਰਚਤਾ ਹੈ, ਅਡੋਪਟ ਕਰਦੇ ਹਨ। ਤੁਸੀਂ ਕੁੱਖ ਵੰਸ਼ਾਵਲੀ ਨਹੀਂ ਹੋ, ਮੁਖ ਵੰਸ਼ਾਵਲੀ ਹੋ। ਤਾਂ ਮਨੁੱਖ ਕੁੱਖ ਵੰਸ਼ਾਵਲੀ ਅਤੇ ਮੁੱਖ ਵੰਸ਼ਾਵਲੀ ਦਾ ਅਰਥ ਵੀ ਨਹੀਂ ਜਾਣਦੇ। ਮੁੱਖ ਵੰਸ਼ਾਵਲੀ ਮਤਲਬ ਅਡੋਪਟਿਡ ਬੱਚੇ। ਕੁੱਖ ਵੰਸ਼ਾਵਲੀ ਮਤਲਬ ਜਨਮ ਲੈਣ ਵਾਲੇ। ਤੁਹਾਡਾ ਇਹ ਜਨਮ ਅਲੌਕਿਕ ਹੈ। ਬਾਪ ਨੂੰ ਲੌਕਿਕ, ਆਲੌਕਿਕ, ਪਾਰਲੌਕਿਕ ਕਿਹਾ ਜਾਂਦਾ ਹੈ। ਪ੍ਰਜਾਪਿਤਾ ਬ੍ਰਹਮਾ ਨੂੰ ਆਲੌਕਿਕ ਬਾਪ ਕਿਹਾ ਜਾਂਦਾ ਹੈ। ਲੌਕਿਕ ਬਾਪ ਤਾਂ ਸਾਰਿਆਂ ਨੂੰ ਹੈ। ਉਹ ਤਾਂ ਕਾਮਨ ਹੈ। ਪਾਰਲੌਕਿਕ ਬਾਪ ਵੀ ਸਾਰਿਆਂ ਦਾ ਹੈ। ਭਗਤੀ ਮਾਰਗ ਵਿੱਚ ਤਾਂ ਹੇ ਭਗਵਾਨ, ਹੇ ਪਰਮਪਿਤਾ ਸਾਰੇ ਕਹਿੰਦੇ ਰਹਿੰਦੇ ਹਨ। ਪਰ ਇਸ ਬਾਬਾ (ਪ੍ਰਜਾਪਿਤਾ ਬ੍ਰਹਮਾ) ਨੂੰ ਕਦੀ ਕੋਈ ਪੁਕਾਰਦੇ ਨਹੀਂ ਹਨ। ਇਹ ਬਾਬਾ ਵੀ ਹੁੰਦਾ ਹੈ ਬ੍ਰਾਹਮਣ ਬੱਚਿਆਂ ਦਾ। ਉਨ੍ਹਾਂ ਦੋਨਾਂ ਨੂੰ ਤਾਂ ਸਭ ਜਾਣਦੇ ਹਨ। ਬਾਕੀ ਬ੍ਰਹਮਾ ਵਿੱਚ ਮੂੰਝ ਪੈਂਦੇ ਹਨ ਕਿਓਂਕੀ ਬ੍ਰਹਮਾ ਤਾਂ ਹੈ ਹੀ ਸੂਕ੍ਸ਼੍ਮਨਵਤਨ ਵਿੱਚ। ਇੱਥੇ ਤਾਂ ਵਿਖਾਉਂਦੇ ਨਹੀਂ ਹਨ। ਚਿੱਤਰਾਂ ਵਿੱਚ ਵੀ ਬ੍ਰਹਮਾ ਨੂੰ ਦਾੜ੍ਹੀ ਮੁੱਛ ਵਾਲਾ ਵਿਖਾਉਂਦੇ ਹਨ ਕਿਓਂਕੀ ਪ੍ਰਜਾਪਿਤਾ ਬ੍ਰਹਮਾ ਇੱਥੇ ਸ੍ਰਿਸ਼ਟੀ ਵਿੱਚ ਹੈ। ਸੂਕ੍ਸ਼੍ਮਵਤਨ ਵਿਚ ਤਾਂ ਪ੍ਰਜਾ ਰਚ ਨਹੀਂ ਸਕਦੇ। ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਇਹ ਸਭ ਗੱਲਾਂ ਬਾਪ ਸਮਝਾਉਂਦੇ ਹਨ। ਇਹ ਰੂਹਾਨੀ ਯਾਤਰਾ ਵੀ ਗਾਈ ਹੋਈ ਹੈ। ਰੂਹਾਨੀ ਯਾਤਰਾ ਉਹ, ਜਿੱਥੇ ਤੋਂ ਫਿਰ ਮੁੜ ਨਹੀਂ ਆਉਣਾ ਹੈ। ਦੂਜੀਆਂ ਯਾਤਰਾਵਾਂ ਤਾਂ ਸਭ ਜਨਮ – ਜਨਮਾਂਤ੍ਰ ਕਰਦੇ ਰਹਿੰਦੇ ਹਨ ਅਤੇ ਜਾਕੇ ਮੁੜ ਆਉਂਦੇ ਹਨ। ਉਹ ਹੈ ਜਿਸਮਾਨੀ ਯਾਤਰਾ, ਇਹ ਤੁਹਾਡੀ ਹੈ ਰੂਹਾਨੀ ਯਾਤਰਾ। ਇਸ ਰੂਹਾਨੀ ਯਾਤਰਾ ਕਰਨ ਨਾਲ ਤੁਸੀਂ ਮ੍ਰਿਤੂਲੋਕ ਵਿੱਚ ਨਹੀਂ ਮੁੜ੍ਹਦੇ ਹੋ। ਬਾਪ ਤੁਹਾਨੂੰ ਅਮਰਲੋਕ ਦੀ ਯਾਤਰਾ ਸਿਖਾਉਂਦੇ ਹਨ। ਉਹ ਕਸ਼ਮੀਰ ਵੱਲ ਅਮਰਨਾਥ ਦੀ ਯਾਤਰਾ ਤੇ ਜਾਂਦੇ ਹਨ। ਉਹ ਕੋਈ ਅਮਰਲੋਕ ਨਹੀਂ ਹੈ। ਅਮਰਲੋਕ ਇੱਕ ਹੈ ਆਤਮਾਵਾਂ ਦਾ, ਦੂਜਾ ਹੈ ਮਨੁੱਖਾਂ ਦਾ, ਜਿਸ ਨੂੰ ਸ੍ਵਰਗ ਅਤੇ ਅਮਰਲੋਕ ਕਹਿ ਸਕਦੇ ਹਾਂ। ਆਤਮਾਵਾਂ ਦਾ ਹੈ ਨਿਰਵਾਣਧਾਮ। ਬਾਕੀ ਅਮਰਲੋਕ ਸਤਿਯੁਗ ਅਤੇ ਮ੍ਰਿਤੂਲੋਕ ਹੈ ਕਲਯੁਗ ਅਤੇ ਨਿਰਵਾਣਧਾਮ ਹੈ ਸ਼ਾਂਤੀ ਲੋਕ, ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਬਾਪ ਕਹਿੰਦੇ ਹਨ – ਤੁਸੀਂ ਅਮਰਪੁਰੀ ਦੀ ਯਾਤਰਾ ਤੇ ਹੋ। ਪੈਦਲ ਜਾਣ ਦੀਆਂ ਉਹ ਸ਼ਾਰੀਰਿਕ ਯਾਤਰਾਵਾਂ ਹਨ। ਇਹ ਹੈ ਰੂਹਾਨੀ ਯਾਤਰਾ, ਜੋ ਸਿਖਾਉਣ ਵਾਲਾ ਇੱਕ ਹੀ ਰੂਹਾਨੀ ਬਾਪ ਹੈ ਅਤੇ ਇੱਕ ਹੀ ਵਾਰ ਆਕੇ ਸਿਖਾਉਂਦੇ ਹਨ। ਉਹ ਤਾਂ ਜਨਮ – ਜਨਮਾਂਤ੍ਰ ਦੀ ਗੱਲ ਹੈ। ਇਹ ਹੈ ਮ੍ਰਿਤੂਲੋਕ ਦੇ ਅੰਤ ਦੀ ਯਾਤਰਾ। ਇਹ ਤੁਸੀਂ ਬ੍ਰਾਹਮਣ ਕੁਲ ਭੂਸ਼ਨ ਹੀ ਜਾਣਦੇ ਹੋ। ਰੂਹਾਨੀ ਯਾਤਰਾ ਮਤਲਬ ਯਾਦ ਵਿੱਚ ਹੋਵੇ। ਗਾਇਆ ਵੀ ਜਾਂਦਾ ਹੈ ਅੰਤ ਮਤਿ ਸੋ ਗਤੀ। ਤੁਹਾਨੂੰ ਯਾਦ ਆਉਂਦਾ ਹੀ ਹੈ ਬਾਬਾ ਦਾ ਘਰ। ਸਮਝਦੇ ਹੋ ਕਿ ਹੁਣ ਨਾਟਕ ਪੂਰਾ ਹੁੰਦਾ ਹੈ। ਇਹ ਪੁਰਾਣਾ ਕਪੜਾ, ਪੁਰਾਣਾ ਤਨ ਹੈ। ਆਤਮਾ ਵਿੱਚ ਖਾਦ ਪੈਣ ਨਾਲ ਸ਼ਰੀਰ ਵਿਚ ਵੀ ਖਾਦ ਪੈਂਦੀ ਹੈ। ਜੱਦ ਆਤਮਾ ਪਵਿੱਤਰ ਬਣਦੀ ਹੈ ਤਾਂ ਸਾਨੂੰ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਇਹ ਵੀ ਤੁਸੀਂ ਬੱਚੇ ਸਮਝਦੇ ਹੋ। ਬਾਹਰ ਵਾਲੇ ਤਾਂ ਕੁਝ ਨਹੀਂ ਸਮਝਦੇ। ਤੁਸੀਂ ਵੇਖਦੇ ਹੋ ਕਿ ਕੋਈ – ਕੋਈ ਸਮਝਦੇ ਵੀ ਹਨ। ਕਿਸੇ ਦੀ ਬੁੱਧੀ ਵਿੱਚ ਇਹ ਗਿਆਨ ਨਹੀਂ। ਸਮਝਣ ਵਾਲਾ ਹੋਵੇਗਾ ਤਾਂ ਜਰੂਰ ਕਿਸੇ ਨੂੰ ਸਮਝਾਏਗਾ। ਮਨੁੱਖ ਜੱਦ ਯਾਤਰਾ ਤੇ ਜਾਂਦੇ ਹਨ ਤਾਂ ਪਵਿੱਤਰ ਰਹਿੰਦੇ ਹਨ। ਫਿਰ ਘਰ ਵਿੱਚ ਆਕੇ ਅਪਵਿੱਤਰ ਬਣਦੇ ਹਨ। ਮਹੀਨਾ ਦੋ ਮਹੀਨੇ ਪਵਿੱਤਰ ਰਹਿੰਦੇ ਹਨ। ਯਾਤ੍ਰਾ ਦੀ ਵੀ ਸੀਜ਼ਨ ਹੁੰਦੀ ਹੈ। ਹਮੇਸ਼ਾ ਤਾਂ ਯਾਤਰਾ ਤੇ ਜਾ ਨਾ ਸਕਣ। ਠੰਡੀ ਅਤੇ ਬਰਸਾਤ ਦੇ ਸਮੇਂ ਕੋਈ ਜਾ ਨਾ ਸਕੇ। ਤੁਹਾਡੀ ਯਾਤਰਾ ਵਿੱਚ ਤਾਂ ਠੰਡੀ ਅਤੇ ਗਰਮੀ ਦੀ ਕੋਈ ਗੱਲ ਨਹੀਂ ਹੈ। ਬੁੱਧੀ ਤੋਂ ਖੁਦ ਸਮਝ ਸਕਦੇ ਹੋ ਕਿ ਅਸੀਂ ਜਾ ਰਹੇ ਹਾਂ ਬਾਪ ਦੇ ਘਰ। ਜਿੰਨਾ ਅਸੀਂ ਯਾਦ ਕਰਦੇ ਹਾਂ ਉੰਨਾ ਵਿਕਰਮ ਵਿਨਾਸ਼ ਹੁੰਦੇ ਹਨ। ਬਾਪ ਦੇ ਘਰ ਵਿੱਚ ਜਾਕੇ ਫਿਰ ਅਸੀਂ ਨਵੀਂ ਦੁਨੀਆਂ ਵਿੱਚ ਆਵਾਂਗੇ। ਇਹ ਬਾਬਾ ਹੀ ਸਮਝਾਉਂਦੇ ਹਨ। ਇੱਥੇ ਵੀ ਨੰਬਰਵਾਰ ਬੱਚੇ ਹਨ। ਅਸਲ ਵਿੱਚ ਯਾਤਰਾ ਨੂੰ ਭੁੱਲਣਾ ਨਹੀਂ ਚਾਹੀਦਾ ਪਰ ਮਾਇਆ ਭੁਲਾ ਦਿੰਦੀ ਹੈ ਇਸਲਈ ਲਿਖਦੇ ਵੀ ਹਨ ਬਾਬਾ ਤੁਹਾਡੀ ਯਾਦ ਭੁੱਲ ਜਾਂਦੀ ਹੈ। ਅਰੇ ਯਾਦ ਦੀ ਯਾਤਰਾ – ਜਿਸ ਨਾਲ ਤੁਸੀਂ ਐਵਰ ਹੈਲਦੀ – ਵੈਲਦੀ ਬਣਦੇ, ਅਜਿਹੀ ਦਵਾਈ ਨੂੰ ਤੁਸੀਂ ਭੁੱਲ ਜਾਂਦੇ ਹੋ। ਉਹ ਇਹ ਵੀ ਕਹਿੰਦੇ ਹਨ ਕਿ ਬਾਪ ਨੂੰ ਯਾਦ ਕਰਨਾ ਤਾਂ ਬੜਾ ਹੀ ਸੌਖਾ ਹੈ। ਆਪਣੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨ ਕਿ ਅਸੀਂ ਆਤਮਾ ਪਹਿਲੇ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣ ਗਈ ਹਾਂ। ਹੁਣ ਸ਼ਿਵਬਾਬਾ ਸਾਨੂੰ ਯੁਕਤੀ ਤਾਂ ਬਹੁਤ ਚੰਗੀ ਦੱਸਦੇ ਹਨ। ਬਾਕੀ ਅਭਿਆਸ ਕਰਨਾ ਹੈ। ਅੱਖ ਬੰਦ ਕਰ ਵਿਚਾਰ ਨਹੀਂ ਕੀਤਾ ਜਾਂਦਾ। (ਬਾਬਾ ਨੇ ਐਕਟ ਕਰਕੇ ਵਿਖਾਈ) ਇਵੇਂ ਆਪਣੇ ਨਾਲ ਗੱਲਾਂ ਕਰੋ ਕਿ ਅਸੀਂ ਸਤੋਪ੍ਰਧਾਨ ਸੀ ਅਸੀਂ ਹੀ ਰਾਜ ਕਰਦੇ ਸੀ। ਉਹ ਦੁਨੀਆਂ ਗੋਲਡਨ ਏਜ਼ ਸੀ ਫਿਰ ਸਿਲਵਰ ਕਾਪਰ ਆਇਰਨ ਏਜ਼ ਵਿੱਚ ਆ ਗਏ। ਹੁਣ ਆਇਰਨ ਏਜ਼ ਦਾ ਅੰਤ ਹੈ, ਤਾਂ ਬਾਬਾ ਆਇਆ ਹੋਇਆ ਹੈ। ਅਸੀਂ ਹੀ ਰਾਜ ਕਰਦੇ ਸੀ। ਉਹ ਦੁਨੀਆਂ ਗੋਲਡਨ ਏਜ਼ ਸੀ ਫਿਰ ਸਿਲਵਰ, ਕਾਪਰ, ਆਇਰਨ ਏਜ਼ ਵਿੱਚ ਆ ਗਏ। ਹੁਣ ਆਇਰਨ ਏਜ਼ ਦਾ ਅੰਤ ਹੈ, ਤਾਂ ਬਾਬਾ ਆਇਆ ਹੋਇਆ ਹੈ। ਬਾਬਾ ਸਾਨੂੰ ਆਤਮਾਵਾਂ ਨੂੰ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਅਤੇ ਆਪਣੇ ਘਰ ਨੂੰ ਯਾਦ ਕਰੋ। ਜਿੱਥੋਂ ਆਏ ਹੋ, ਤਾਂ ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਤੁਹਾਨੂੰ ਉੱਥੇ ਹੀ ਜਾਣਾ ਹੈ। ਇਹ ਯੁਕਤੀ ਬਾਪ ਦੱਸਦੇ ਹਨ ਕਿ ਸਵੇਰੇ ਉੱਠਕੇ ਆਪਣੇ ਨਾਲ ਗੱਲਾਂ ਕਰੋ। ਬਾਬਾ ਐਕਟ ਕਰਕੇ ਵਿਖਾਉਂਦੇ ਹਨ ਕਿ ਮੈਂ ਵੀ ਸਵੇਰੇ ਉੱਠ ਵਿਚਾਰ ਸਾਗਰ ਮੰਥਨ ਕਰਦਾ ਹਾਂ। ਸੱਚੀ ਕਮਾਈ ਕਰਨੀ ਚਾਹੀਦੀ ਹੈ ਨਾ। ਸਵੇਰੇ ਦਾ ਸਾਈਂ… ਤਾਂ ਉਸ ਸਾਈਂ ਨੂੰ ਯਾਦ ਕਰਨ ਨਾਲ ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਬਾਬਾ ਜੋ ਕਰਦੇ ਹਨ, ਜਿਵੇਂ ਕਰਦੇ ਹਨ, ਉਹ ਬੱਚਿਆਂ ਨੂੰ ਵੀ ਸਮਝਾਉਂਦੇ ਹਨ। ਇਸ ਵਿੱਚ ਖਿਟਪਿਟ ਦੀ ਗੱਲ ਨਹੀਂ ਹੈ। ਇਹ ਕਮਾਈ ਦੀ ਬਹੁਤ ਚੰਗੀ ਯੁਕਤੀ ਹੈ। ਅਲਫ਼ ਨੂੰ ਯਾਦ ਕਰਨ ਨਾਲ ਬੇ ਦੀ ਬਾਦਸ਼ਾਹੀ ਤਾਂ ਮਿਲ ਹੀ ਜਾਵੇਗੀ। ਬੱਚੇ ਜਾਣਦੇ ਹਨ ਕਿ ਅਸੀਂ ਰਾਜਯੋਗ ਸਿੱਖ ਰਹੇ ਹਾਂ। ਬਾਬਾ ਬੀਜਰੂਪ, ਨਾਲੇਜਫੁਲ ਹੈ ਤਾਂ ਅਸੀਂ ਵੀ ਝਾੜ ਨੂੰ ਪੂਰਾ ਸਮਝ ਗਏ ਹਾਂ। ਇਹ ਵੀ ਮੋਟੇ ਰੂਪ ਵਿੱਚ ਨਾਲੇਜ ਹੈ। ਆਦਿ ਵਿੱਚ ਇਹ ਝਾੜ ਕਿਵੇਂ ਵ੍ਰਿਧੀ ਨੂੰ ਪਾਉਂਦਾ ਹੈ ਫਿਰ ਕਿਵੇਂ ਉਨ੍ਹਾਂ ਦੀ ਉਮਰ ਪੂਰੀ ਹੁੰਦੀ ਹੈ ਹੋਰ ਝਾੜ ਤਾਂ ਤੁਫ਼ਾਨਾਂ ਆਦਿ ਦੇ ਲੱਗਣ ਨਾਲ ਡਿੱਗ ਜਾਂਦੇ ਹਨ। ਪਰ ਇਸ ਮਨੁੱਖ ਸ੍ਰਿਸ਼ਟੀ ਝਾੜ ਦਾ ਪਹਿਲਾ ਫਾਊਂਡੇਸ਼ਨ ਦੇਵੀ – ਦੇਵਤਾ ਧਰਮ ਪਰਾਏ ਲੋਪ ਹੋ ਜਾਂਦਾ ਹੈ। ਇਹ ਵੀ ਹੋਣਾ ਹੀ ਹੈ। ਇਹ ਜੱਦ ਗੁੰਮ ਹੋ ਜਾਵੇ ਫਿਰ ਕਿਹਾ ਜਾਵੇ ਕਿ ਇੱਕ ਧਰਮ ਦੀ ਫਿਰ ਤੋਂ ਸਥਾਪਨਾ ਅਤੇ ਕਈ ਧਰਮਾਂ ਦਾ ਵਿਨਾਸ਼। ਕਲਪ – ਕਲਪ ਇਹ ਧਰਮ ਪਰਾਏ ਲੋਪ ਹੋ ਜਾਂਦਾ ਹੈ। ਇਹ ਵੀ ਹੋਣਾ ਹੀ ਹੈ। ਕਲਪ- ਕਲਪ ਇਹ ਧਰਮ ਪ੍ਰਯਾਏ ਲੋਪ ਹੁੰਦਾ ਹੈ। ਆਤਮਾ ਵਿੱਚ ਖਾਦ ਪੈ ਜਾਂਦੀ ਹੈ ਤਾਂ ਜੇਵਰ ਝੂਠਾ ਹੋ ਜਾਂਦਾ ਹੈ। ਬੱਚੇ ਸਮਝਦੇ ਹਨ ਸਾਡੇ ਵਿੱਚ ਖਾਦ ਸੀ, ਹੁਣ ਜੱਦ ਅਸੀਂ ਸਵੱਛ ਬਣਦੇ ਹਾਂ ਤਾਂ ਹੋਰਾਂ ਨੂੰ ਰਸਤਾ ਦੱਸਦੇ ਹਾਂ। ਦੁਨੀਆਂ ਤਾਂ ਤਮੋਪ੍ਰਧਾਨ ਹੈ। ਪਹਿਲੇ ਸਤੋਪ੍ਰਧਾਨ ਹੈਵਿਨ ਸੀ। ਤਾਂ ਬੱਚਿਆਂ ਨੂੰ ਸਵੇਰੇ – ਸਵੇਰੇ ਉੱਠ ਆਪਣੇ ਨਾਲ ਗੱਲਾਂ ਮਤਲਬ ਰੂਹਰਿਹਾਨ ਕਰਨੀ ਚਾਹੀਦੀ ਹੈ। ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਫਿਰ ਕਿਸੇ ਨੂੰ ਸਮਝਾਉਣਾ ਹੁੰਦਾ ਹੈ ਕਿ ਇਹ 84 ਜਨਮਾਂ ਦਾ ਚੱਕਰ ਹੈ। 84 ਜਨਮ ਕਿਵੇਂ ਲੈਂਦੇ ਹਨ, ਕੌਣ ਲੈਂਦੇ ਹਨ। ਜਰੂਰ ਜੋ ਪਹਿਲੇ ਆਉਣਗੇ ਉਹ ਹੀ ਲੈਣਗੇ। ਬਾਪ ਵੀ ਭਾਰਤ ਵਿੱਚ ਆਉਂਦੇ ਹਨ। ਆਕੇ 84 ਦਾ ਚੱਕਰ ਸਮਝਾਉਂਦੇ ਹਨ। ਬਾਪ ਕਿੱਥੇ ਆਏ ਹਨ, ਇਹ ਵੀ ਨਹੀਂ ਜਾਣਦੇ ਹਨ। ਬਾਪ ਆਕੇ ਆਪਣਾ ਪਰਿਚੈ ਆਪ ਦਿੰਦੇ ਹਨ। ਕਹਿੰਦੇ ਹਨ ਕਿ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ, ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਅਜਿਹੀ ਸਮਝਾਉਣੀ ਕੋਈ ਦੇ ਨਾ ਸਕੇ। ਭਾਵੇਂ ਗੀਤਾ ਆਦਿ ਸੁਣਾਉਂਦੇ ਹਨ। ਉੱਥੇ ਵੀ ਲੋਕ ਜਾਂਦੇ ਰਹਿੰਦੇ ਹਨ। ਪਰ ਭਗਵਾਨ ਕਦੀ ਤਾਂ ਆਇਆ ਹੋਵੇਗਾ, ਗਿਆਨ ਸੁਣਾਇਆ ਹੋਵੇਗਾ। ਫਿਰ ਜੱਦ ਆਏ ਤਾਂ ਸੁਣਾਏ ਨਾ। ਉਹ ਲੋਕ ਤਾਂ ਗੀਤਾ ਪੁਸਤਕ ਉਠਾਕੇ ਬੈਠ ਸੁਣਾਉਂਦੇ ਹਨ। ਇੱਥੇ ਤਾਂ ਭਗਵਾਨ ਹੈ ਗਿਆਨ ਦਾ ਸਾਗਰ, ਇਨ੍ਹਾਂ ਨੂੰ ਕੁਝ ਹੱਥ ਵਿੱਚ ਲੈ ਪੜ੍ਹਨਾ ਨਹੀਂ ਹੈ। ਇਹ ਸਿੱਖਦਾ ਨਹੀਂ ਹੈ। ਕਲਪ ਪਹਿਲੇ ਵੀ ਆਕੇ ਤੁਸੀਂ ਬੱਚਿਆਂ ਨੂੰ ਸੰਗਮ ਤੇ ਸਿਖਾਇਆ ਸੀ। ਬਾਪ ਹੀ ਆਕੇ ਰਾਜਯੋਗ ਸਿਖਾਉਂਦੇ ਹਨ। ਇਹ ਹੈ ਯਾਦ ਦੀ ਯਾਤਰਾ। ਤੁਹਾਡੀ ਬੁੱਧੀ ਹੀ ਜਾਣਦੀ ਹੈ – ਸਿਵਾਏ ਬ੍ਰਹਮਾ ਮੁੱਖ ਵੰਸ਼ਾਵਲੀ ਅਜਿਹਾ ਕੋਈ ਮਨੁੱਖ ਨਹੀਂ ਹੋਵੇਗਾ ਜਿਸ ਦੇ ਕੋਲ ਇਹ ਗਿਆਨ ਹੋਵੇਗਾ। ਸਭ ਵਿੱਚ ਸਰਵਵਿਆਪੀ ਦਾ ਗਿਆਨ ਭਰਿਆ ਹੋਇਆ ਹੈ। ਇਹ ਕੋਈ ਨਹੀਂ ਜਾਣਦੇ ਕਿ ਪਰਮਾਤਮਾ ਬਿੰਦੀ ਹੈ। ਗਿਆਨ ਸਾਗਰ ਪਤਿਤ – ਪਾਵਨ ਹੈ। ਸਿਰਫ ਇਵੇਂ ਹੀ ਗਾਉਂਦੇ ਰਹਿੰਦੇ ਹਨ। ਗੁਰੂ ਲੋਕ ਜੋ ਸਿਖਾਉਂਦੇ ਹਨ ਉਹ ਸੱਤ – ਸੱਤ ਕਰਦੇ ਰਹਿੰਦੇ ਹਨ। ਅਰਥ ਕੁਝ ਵੀ ਨਹੀਂ ਸਮਝਦੇ। ਨਾ ਉਸ ਤੇ ਕਦੀ ਵਿਚਾਰ ਚਲਾਉਂਦੇ ਤਾਂ ਇਹ ਸੱਤ ਹੈ ਜਾਂ ਨਹੀਂ। ਬਾਪ ਸਮਝਾਉਂਦੇ ਹਨ ਕਿ ਤੁਸੀਂ ਬੱਚਿਆਂ ਨੂੰ ਚਲਦੇ – ਫਿਰਦੇ ਯਾਦ ਦੀ ਯਾਤਰਾ ਵਿੱਚ ਜਰੂਰ ਰਹਿਣਾ ਹੈ। ਨਹੀਂ ਤਾਂ ਵਿਕਰਮ ਵਿਨਾਸ਼ ਹੋ ਨਹੀਂ ਸਕਦੇ। ਕੁਝ ਵੀ ਕਰਮ ਕਰਦੇ ਰਹੋ ਪਰ ਬੁੱਧੀ ਵਿੱਚ ਬਾਪ ਦੀ ਯਾਦ ਰਹੇ। ਸ਼੍ਰੀਨਾਥ ਦਵਾਰੇ ਵਿੱਚ ਭੋਜਨ ਬਣਾਉਂਦੇ ਹਨ ਤਾਂ ਬੁੱਧੀ ਵਿੱਚ ਉਹ ਸ਼੍ਰੀਨਾਥ ਰਹਿੰਦਾ ਹੈ ਨਾ। ਬੈਠੇ ਹੀ ਮੰਦਿਰ ਵਿੱਚ ਹਨ। ਜਾਣਦੇ ਹਨ ਕਿ ਅਸੀਂ ਸ਼੍ਰੀਨਾਥ ਦੇ ਲਈ ਬਣਾਉਂਦੇ ਹਾਂ। ਭੋਜਨ ਬਣਾਇਆ, ਭੋਗ ਲਗਾਇਆ ਫਿਰ ਘਰ ਵਾਲੇ ਬੱਚੇ ਆਦਿ ਯਾਦ ਆਉਂਦੇ ਰਹਿਣਗੇ। ਉੱਥੇ ਭੋਜਨ ਬਣਾਉਂਦੇ ਹਨ ਮੁੱਖ ਬੰਦ, ਗੱਲ ਨਹੀਂ ਕਰਨਗੇ। ਮਨਸਾ ਤੋਂ ਕੋਈ ਵਿਕਰਮ ਨਹੀਂ ਬਣਦਾ ਹੈ। ਉਹ ਸ਼੍ਰੀਨਾਥ ਦੇ ਮੰਦਿਰ ਵਿੱਚ ਬੈਠੇ ਹਨ। ਇੱਥੇ ਤਾਂ ਸ਼ਿਵਬਾਬਾ ਦੇ ਕੋਲ ਬੈਠੇ ਹੋ। ਇੱਥੇ ਵੀ ਬਾਬਾ ਯੁਕਤੀ ਦੱਸਦੇ ਰਹਿੰਦੇ ਹਨ। ਬੱਚੇ ਕੋਈ ਫਾਲਤੂ ਗੱਲ ਨਹੀਂ ਕਰਨਾ ਹੈ। ਹਮੇਸ਼ਾ ਬਾਪ ਨਾਲ ਮਿੱਠੀਆਂ – ਮਿੱਠੀਆਂ ਗੱਲਾਂ ਕਰਨੀ ਹਨ। ਜਿਵੇਂ ਦਾ ਬਾਪ ਉਵੇਂ ਦੇ ਬੱਚੇ। ਬਾਪ ਦੀ ਸਮ੍ਰਿਤੀ ਵਿੱਚ ਰਹਿੰਦਾ ਹੈ ਕਿ ਚੱਕਰ ਕਿਵੇਂ ਫਿਰਦਾ ਹੈ, ਤਾਂ ਫਿਰ ਤੁਸੀਂ ਬੱਚਿਆਂ ਨੂੰ ਆਕੇ ਸੁਣਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਸਾਡਾ ਬਾਬਾ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਚੇਤੰਨ ਹੈ। ਕਿੰਨੀ ਸਹਿਜ ਗੱਲ ਹੈ। ਪਰ ਫਿਰ ਵੀ ਸਮਝਦੇ ਨਹੀਂ ਹਨ ਕਿਓਂਕਿ ਪੱਥਰਬੁੱਧੀ ਹਨ ਨਾ। ਉਸ ਬੀਜ ਨੂੰ ਅਸੀਂ ਚੇਤੰਨ ਨਹੀਂ ਕਹਾਂਗੇ। ਇਹ ਨਾਲੇਜਫੁੱਲ, ਚੇਤੰਨ ਹੈ। ਇਹ ਇੱਕ ਹੀ ਹੈ। ਉਹ ਬੀਜ ਤਾਂ ਕਈ ਕਿਸਮ ਦੇ ਹੁੰਦੇ ਹਨ। ਭਗਵਾਨ ਨੂੰ ਕਿਹਾ ਜਾਂਦਾ ਹੈ – ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ। ਤਾਂ ਬਾਪ ਹੋ ਗਿਆ ਨਾ। ਆਤਮਾਵਾਂ ਦਾ ਬਾਪ ਪਰਮਾਤਮਾ ਹੈ ਤਾਂ ਸਾਰੇ ਬ੍ਰਦਰ੍ਸ ਠਹਿਰੇ, ਬਾਪ ਵੀ ਉੱਥੇ ਰਹਿੰਦੇ ਹਨ ਜਿੱਥੇ ਤੁਸੀਂ ਆਤਮਾਵਾਂ ਨਿਵਾਸ ਕਰਦੀ ਹੋ। ਨਿਰਵਾਣਧਾਮ ਵਿੱਚ ਬਾਪ ਅਤੇ ਬੱਚੇ ਰਹਿੰਦੇ ਹਨ। ਇਸ ਸਮੇਂ ਤੁਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਭਰਾ ਅਤੇ ਭੈਣ ਹੋ, ਇਸਲਈ ਕਹਿਲਾਉਂਦੇ ਹੋ – ਸ਼ਿਵ ਵੰਸ਼ੀ ਬ੍ਰਹਮਾਕੁਮਾਰ – ਕੁਮਾਰੀਆਂ। ਇਹ ਵੀ ਤੁਸੀਂ ਲਿਖਣਾ ਹੈ ਕਿ ਅਸੀਂ ਬ੍ਰਹਮਾਕੁਮਾਰ – ਕੁਮਾਰੀਆਂ ਭਰਾ – ਭੈਣ ਹਾਂ। ਬਾਪ ਬ੍ਰਹਮਾ ਦਵਾਰਾ ਸ੍ਰਿਸ਼ਟੀ ਰਚਣਗੇ ਤਾਂ ਭਰਾ – ਭੈਣ ਠਹਿਰੇ ਨਾ। ਕਲਪ – ਕਲਪ ਇਵੇਂ ਹੀ ਕ੍ਰਿਏਟ ਕਰਦੇ ਹਨ। ਅਡੋਪਟ ਕਰਦੇ ਜਾਂਦੇ ਹਨ। ਮਨੁੱਖ ਨੂੰ ਪ੍ਰਜਾਪਿਤਾ ਬ੍ਰਹਮਾ ਨਹੀਂ ਕਿਹਾ ਜਾਂਦਾ ਹੈ। ਭਾਵੇਂ ਬਾਬਾ ਕਹਿੰਦੇ ਹਨ ਪਰ ਉਹ ਹੈ ਹੱਦ ਦਾ, ਇਨ੍ਹਾਂ ਨੂੰ ਪ੍ਰਜਾਪਿਤਾ ਕਹਾਂਗੇ ਕਿਓਂਕਿ ਬਹੁਤ ਪ੍ਰਜਾ ਹੈ ਮਤਲਬ ਢੇਰ ਬੱਚੇ ਹਨ। ਤਾਂ ਬੇਹੱਦ ਦਾ ਬਾਪ ਬੱਚਿਆਂ ਨੂੰ ਸਾਰੀਆਂ ਗੱਲਾਂ ਬੈਠ ਸਮਝਾਉਂਦੇ ਹਨ। ਇਹ ਦੁਨੀਆਂ ਬਿਲਕੁਲ ਬਿਗੜੀ ਹੋਈ ਛੀ – ਛੀ ਹੈ। ਹੁਣ ਤੁਹਾਨੂੰ ਵਾਹ – ਵਾਹ ਦੀ ਦੁਨੀਆਂ ਵਿੱਚ ਲੈ ਜਾਂਦੇ ਹਨ। ਤੁਹਾਡੇ ਵਿੱਚ ਵੀ ਬਹੁਤ ਹਨ ਜੋ ਭੁੱਲ ਜਾਂਦੇ ਹਨ। ਜੇਕਰ ਇਹ ਯਾਦ ਰਹੇ ਤਾਂ ਬਾਪ ਵੀ ਯਾਦ ਰਹੇ ਅਤੇ ਗੁਰੂ ਵੀ ਯਾਦ ਰਹੇ ਕਿ ਹੁਣ ਵਾਪਿਸ ਜਾਣਾ ਹੈ। ਪੁਰਾਣੀ ਸ਼ਰੀਰ ਛੱਡ ਦੇਣਗੇ ਕਿਓਂਕਿ ਇਹ ਤਨ ਹੁਣ ਕੰਮ ਦਾ ਨਹੀਂ ਹੈ। ਆਤਮਾ ਹੁਣ ਪਵਿੱਤਰ ਹੁੰਦੀ ਜਾਂਦੀ ਹੈ ਤਾਂ ਸ਼ਰੀਰ ਵੀ ਪਵਿੱਤਰ ਹੋਣਾ ਹੈ। ਆਪਸ ਵਿੱਚ ਇਵੇਂ – ਇਵੇਂ ਦੀਆਂ ਗੱਲਾਂ ਬੈਠ ਕਰਨੀਆਂ ਚਾਹੀਦੀਆਂ ਹਨ, ਇਸ ਨੂੰ ਕਿਹਾ ਜਾਂਦਾ ਹੈ – ਸ਼ੁਭ ਸੰਮੇਲਨ, ਜਿਸ ਵਿੱਚ ਚੰਗੀਆਂ – ਚੰਗੀਆਂ ਗੱਲਾਂ ਹੋਣ। ਸਰਵਿਸ ਕਿਵੇਂ ਵ੍ਰਿਧੀ ਨੂੰ ਪਾਏ। ਕਲੀਆਣ ਕਿਵੇਂ ਕਰੀਏ! ਉਨ੍ਹਾਂ ਦਾ ਤਾਂ ਛੀ – ਛੀ ਸੰਮੇਲਨ ਹੈ, ਗਪੌੜੇ ਮਾਰਦੇ ਰਹਿੰਦੇ ਹਨ। ਇੱਥੇ ਗਪੌੜੇ ਆਦਿ ਦੀ ਗੱਲ ਨਹੀਂ। ਸੱਚਾ – ਸੱਚਾ ਸੰਮੇਲਨ ਇਸ ਨੂੰ ਕਿਹਾ ਜਾਂਦਾ ਹੈ। ਤੁਹਾਨੂੰ ਇਹ ਕਹਾਣੀ ਸੁਣਾਈ ਹੈ ਕਿ ਇਹ ਕਲਯੁਗ ਹੈ, ਸਤਿਯੁਗ ਨੂੰ ਸ੍ਵਰਗ ਕਿਹਾ ਜਾਂਦਾ ਹੈ। ਭਾਰਤ ਸ੍ਵਰਗ ਸੀ, ਭਾਰਤਵਾਸੀ ਹੀ 84 ਜਨਮ ਭੋਗਦੇ ਹਨ। ਹੁਣ ਅੰਤ ਵਿੱਚ ਹਨ। ਹੁਣ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ। ਇਸ ਵਿੱਚ ਕੋਈ ਗੰਗਾ ਸ਼ਨਾਨ ਆਦਿ ਨਹੀਂ ਕਰਨਾ ਹੈ। ਭਗਵਾਨੁਵਾਚ ਕਿ ਮੈਂ ਸਾਰਿਆਂ ਦਾ ਬਾਪ ਹਾਂ। ਕ੍ਰਿਸ਼ਨ ਸਭ ਦਾ ਬਾਪ ਹੋ ਨਹੀਂ ਸਕਦਾ। ਇੱਕ ਦੋ ਬੱਚੇ ਦਾ ਬਾਪ ਸ਼੍ਰੀ ਨਾਰਾਇਣ ਹੈ, ਨਾ ਕਿ ਸ਼੍ਰੀਕ੍ਰਿਸ਼ਨ। ਸ਼੍ਰੀਕ੍ਰਿਸ਼ਨ ਤਾਂ ਕੁਮਾਰ ਹੈ। ਇਸ ਪ੍ਰਜਾਪਿਤਾ ਬ੍ਰਹਮਾ ਨੂੰ ਤਾਂ ਬਹੁਤ ਬੱਚੇ ਹਨ। ਕਿੱਥੇ ਕ੍ਰਿਸ਼ਨ ਭਗਵਾਨੁਵਾਚ, ਕਿੱਥੇ ਸ਼ਿਵ ਭਗਵਾਨੁਵਾਚ। ਭੁੱਲ ਕਿੰਨੀ ਵੱਡੀ ਕਰ ਦਿੱਤੀ ਹੈ। ਕਿੱਥੇ ਵੀ ਪ੍ਰਦਰਸ਼ਨੀ ਕਰੋ ਤਾਂ ਮੁੱਖ ਗੱਲ ਇਹ ਹੈ ਕਿ ਗੀਤਾ ਦਾ ਭਗਵਾਨ ਇਹ ਹੈ ਜਾਂ ਉਹ? ਪਹਿਲੇ – ਪਹਿਲੇ ਇਹ ਸਮਝਾਉਣਾ ਚਾਹੀਦਾ ਹੈ ਕਿ ਭਗਵਾਨ ਸ਼ਿਵ ਨੂੰ ਕਿਹਾ ਜਾਂਦਾ ਹੈ। ਇਹ ਬੁੱਧੀ ਵਿੱਚ ਬਿਠਾਉਣਾ ਹੈ। ਇਸ ਤੇ ਪ੍ਰੋਬ ਹੋਣਾ ਚਾਹੀਦਾ ਹੈ। ਗੀਤਾ ਦੇ ਭਗਵਾਨ ਦਾ ਚਿੱਤਰ ਵੀ ਬੜਾ ਪਰਮਾਨੈਂਟ ਹੋਣਾ ਚਾਹੀਦਾ ਹੈ। ਥੱਲੇ ਲਿੱਖ ਦੇਣਾ ਚਾਹੀਦਾ ਹੈ ਕਿ ਜੱਜ ਕਰੋ ਅਤੇ ਆਕੇ ਸਮਝੋ। ਫਿਰ ਲਿਖਾ ਕੇ ਸਹੀ ਲੈਣੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਸ ਵਿੱਚ ਸ਼ੁਭ ਸੰਮੇਲਨ ਕਰ ਸਰਵਿਸ ਦੀ ਬੁੱਧੀ ਦੇ ਪਲਾਨ ਬਨਾਉਣੇ ਹਨ। ਆਪਣੇ ਅਤੇ ਸਰਵ ਦੇ ਕਲਿਆਣ ਦੀ ਯੁਕਤੀ ਰਚਨੀ ਹੈ। ਕਦੀ ਵੀ ਕੋਈ ਵਿਅਰਥ ( ਫਾਲਤੂ) ਗੱਲਾਂ ਨਹੀਂ ਕਰਨੀਆਂ ਹਨ।

2. ਸਵੇਰੇ – ਸਵੇਰੇ ਉੱਠਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ, ਵਿਚਾਰ ਸਾਗਰ ਮੰਥਨ ਕਰਨਾ ਹੈ। ਭੋਜਨ ਬਣਾਉਂਦੇ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਮਨਸਾ ਵੀ ਬਾਹਰ ਨਾ ਭਟਕੇ, ਇਹ ਧਿਆਨ ਰੱਖਣਾ ਹੈ।

ਵਰਦਾਨ:-

ਵਿਨਾਸ਼ ਦੇ ਸਮੇਂ ਪੇਪਰ ਵਿੱਚ ਪਾਸ ਹੋਣ ਅਤੇ ਸਰਵ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੇ ਲਈ ਆਕਾਰੀ ਲਾਈਟ ਰੂਪਧਾਰੀ ਬਣੋ। ਜੱਦ ਚਲਦੇ ਫਿਰਦੇ ਲਾਈਟ ਹਾਊਸ ਹੋ ਜਾਵੋਗੇ ਤਾਂ ਆਪ ਦਾ ਇਹ ਰੂਪ (ਸ਼ਰੀਰ) ਵਿਖਾਈ ਨਹੀਂ ਦਵੇਗਾ। ਜਿਵੇਂ ਪਾਰ੍ਟ ਵਜਾਉਣ ਦੇ ਸਮੇਂ ਚੋਲਾ ਧਾਰਨ ਕਰਦੇ ਹੋ, ਕੰਮ ਸਮਾਪਤ ਹੋਇਆ ਚੋਲਾ ਉਤਾਰਿਆ। ਇੱਕ ਸੈਕਿੰਡ ਵਿੱਚ ਧਾਰਨ ਕਰੋ ਅਤੇ ਇੱਕ ਸੈਕਿੰਡ ਵਿੱਚ ਨਿਆਰੇ ਹੋ ਜਾਓ – ਜੱਦ ਇਹ ਅਭਿਆਸ ਹੋਵੇਗਾ ਤਾਂ ਵੇਖਣ ਵਾਲੇ ਅਨੁਭਵ ਕਰਨਗੇ ਕਿ ਇਹ ਲਾਈਟ ਦੇ ਵਸਤ੍ਰਧਾਰੀ ਹਨ, ਲਾਈਟ ਹੀ ਇਨ੍ਹਾਂ ਦਾ ਸ਼ਿੰਗਾਰ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top