11 September 2021 PUNJABI Murli Today | Brahma Kumaris

Read and Listen today’s Gyan Murli in Punjabi 

September 10, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਸੱਤ ਬਾਪ ਸੱਚਖੰਡ ਸਥਾਪਨ ਕਰਦੇ ਹਨ, ਤੁਸੀਂ ਬਾਪ ਦੇ ਕੋਲ ਆਏ ਹੋ ਨਰ ਤੋਂ ਨਾਰਾਇਣ ਬਣਨ ਦੀ ਸੱਚੀ - ਸੱਚੀ ਨਾਲੇਜ ਸੁਣਨ

ਪ੍ਰਸ਼ਨ: -

ਤੁਸੀਂ ਬੱਚਿਆਂ ਨੂੰ ਆਪਣੇ ਗ੍ਰਹਿਸਥ ਵਿਵਹਾਰ ਵਿੱਚ ਬਹੁਤ – ਬਹੁਤ ਸੰਭਾਲ ਕਰ ਚਲਣਾ ਹੈ – ਕਿਓਂ?

ਉੱਤਰ:-

ਕਿਓਂਕਿ ਤੁਹਾਡੀ ਗਤ – ਮਤ ਸਭ ਤੋਂ ਨਿਆਰੀ ਹੈ। ਤੁਹਾਡਾ ਗੁਪਤ ਗਿਆਨ ਹੈ ਇਸਲਈ ਵਿਸ਼ਾਲ ਬੁੱਧੀ ਬਣ ਸਭ ਨਾਲ ਤੋੜ ਨਿਭਾਉਣਾ ਹੈ। ਅੰਦਰ ਵਿੱਚ ਸਮਝਣਾ ਹੈ ਅਸੀਂ ਸਭ ਭਰਾ – ਭਰਾ ਜਾਂ ਭੈਣ – ਭਰਾ ਹਾਂ। ਬਾਕੀ ਇਵੇਂ ਨਹੀਂ ਇਸਤਰੀ ਆਪਣੇ ਪਤੀ ਨੂੰ ਕਹੇ ਤੁਸੀਂ ਮੇਰੇ ਭਰਾ ਹੋ। ਇਸ ਨਾਲ ਸੁਣਨ ਵਾਲੇ ਕਹਿਣਗੇ ਇਨ੍ਹਾਂ ਨੂੰ ਕੀ ਹੋ ਗਿਆ। ਯੁਕਤੀ ਨਾਲ ਚਲਣਾ ਹੈ।

ਓਮ ਸ਼ਾਂਤੀ ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਰੂਹਾਨੀ ਅੱਖਰ ਨਾ ਕਹਿ ਸਿਰਫ ਬਾਪ ਕਹਿਣ ਤਾਂ ਵੀ ਅੰਡਰਸਟੂਡ ਹੈ ਇਹ ਰੂਹਾਨੀ ਬਾਪ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਸਭ ਆਪਣੇ ਨੂੰ ਭਰਾ – ਭਰਾ ਤਾਂ ਕਹਿੰਦੇ ਹੀ ਹਨ। ਤਾਂ ਬਾਪ ਬੈਠ ਸਮਝਾਉਂਦੇ ਹਨ ਬੱਚਿਆਂ ਨੂੰ। ਸਭ ਨੂੰ ਤਾਂ ਨਹੀਂ ਸਮਝਾਉਂਦੇ ਹੋਣਗੇ। ਗੀਤਾ ਵਿੱਚ ਵੀ ਲਿਖਿਆ ਹੋਇਆ ਹੈ ਭਗਵਾਨੁਵਾਚ। ਕਿਸ ਦੇ ਪ੍ਰਤੀ? ਭਗਵਾਨ ਦੇ ਹਨ ਸਭ ਬੱਚੇ। ਉਹ ਭਗਵਾਨ ਬਾਪ ਹੈ ਤਾਂ ਭਗਵਾਨ ਦੇ ਬੱਚੇ ਸਭ ਬ੍ਰਦਰ੍ਸ ਹਨ। ਭਗਵਾਨ ਨੇ ਹੀ ਸਮਝਾਇਆ ਹੋਵੇਗਾ। ਰਾਜਯੋਗ ਸਿਖਾਇਆ ਹੋਵੇਗਾ। ਹੁਣ ਤੁਹਾਡੀ ਬੁੱਧੀ ਦਾ ਤਾਲਾ ਖੁਲਿਆ ਹੋਇਆ ਹੈ, ਤੁਹਾਡੇ ਸਿਵਾਏ ਅਜਿਹੇ ਖ਼ਿਆਲਾਤ ਹੋਰ ਕਿਸੇ ਦੇ ਚਲ ਨਾ ਸਕਣ। ਜਿਸ – ਜਿਸ ਨੂੰ ਸੰਦੇਸ਼ ਮਿਲਦਾ ਜਾਵੇਗਾ ਉਹ ਸਕੂਲ ਵਿੱਚ ਆਉਂਦੇ ਜਾਣਗੇ, ਪੜ੍ਹਦੇ ਜਾਣਗੇ। ਸਮਝਣਗੇ ਪ੍ਰਦਰਸ਼ਨੀ ਤਾਂ ਵੇਖੀ, ਹੁਣ ਜਾਕੇ ਜਿਆਦਾ ਸੁਣੀਏ। ਪਹਿਲੀ – ਪਹਿਲੀ ਮੁੱਖ ਗੱਲ ਹੈ ਗਿਆਨ ਸਾਗਰ ਪਤਿਤ – ਪਾਵਨ, ਗੀਤਾ ਗਿਆਨ ਦਾਤਾ ਸ਼ਿਵ ਭਗਵਾਨੁਵਾਚ। ਉਨ੍ਹਾਂ ਨੂੰ ਇਹ ਪਤਾ ਪਵੇ ਕਿ ਇਨ੍ਹਾਂ ਨੂੰ ਸਿਖਾਉਣ ਵਾਲਾ, ਸਮਝਾਉਣ ਵਾਲਾ ਕੌਣ ਹੈ। ਉਹ ਸੁਪ੍ਰੀਮ ਸੋਲ, ਗਿਆਨ ਸਾਗਰ ਨਿਰਾਕਾਰ ਹੈ। ਉਹ ਹੈ ਹੀ ਟਰੂਥ। ਉਹ ਸੱਚ ਹੀ ਦੱਸੇਗਾ, ਪ੍ਰਸ਼ਨ ਉੱਠ ਹੀ ਨਹੀਂ ਸਕਦਾ। ਤੁਸੀਂ ਸਭ ਛੱਡ ਦਿੱਤਾ, ਟਰੂਥ ਦੇ ਉੱਪਰ। ਤਾਂ ਪਹਿਲੇ – ਪਹਿਲੇ ਤਾਂ ਇਸ ਤੇ ਸਮਝਾਉਣਾ ਹੈ ਕਿ ਸਾਨੂੰ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਰਾਜਯੋਗ ਸਿਖਾਉਂਦੇ ਹਨ। ਇਹ ਰਜਾਈ ਪਦਵੀ ਹੈ, ਜਿਸ ਨੂੰ ਨਿਸ਼ਚਾ ਹੋ ਜਾਵੇਗਾ ਕਿ ਜੋ ਸਾਰਿਆਂ ਦਾ ਬਾਪ ਹੈ ਉਹ ਪਾਰਲੌਕਿਕ ਬਾਪ ਬੈਠ ਸਮਝਾਉਂਦੇ ਹਨ, ਉਹ ਹੀ ਸਭ ਤੋਂ ਵੱਡੀ ਅਥਾਰਿਟੀ ਹੈ। ਤਾਂ ਦੂਜਾ ਕੋਈ ਪ੍ਰਸ਼ਨ ਉੱਠ ਹੀ ਨਹੀਂ ਸਕਦਾ। ਉਹ ਹੈ ਪਤਿਤ – ਪਾਵਨ। ਉਹ ਜੱਦ ਇੱਥੇ ਆਉਂਦੇ ਹਨ ਤਾਂ ਜਰੂਰ ਆਪਣੇ ਟਾਈਮ ਤੇ ਆਉਂਦੇ ਹੋਣਗੇ। ਤੁਸੀਂ ਵੇਖਦੇ ਵੀ ਹੋ ਇਹ ਉਹ ਹੀ ਮਹਾਭਾਰਤ ਦੀ ਲੜਾਈ ਹੈ। ਵਿਨਾਸ਼ ਦੇ ਬਾਦ ਵਾਈਸਲੈਸ ਦੁਨੀਆਂ ਹੋਣੀ ਹੈ। ਇਹ ਮਨੁੱਖ ਜਾਣਦੇ ਨਹੀਂ ਕਿ ਭਾਰਤ ਹੀ ਵਾਈਸਲੈਸ ਸੀ। ਬੁੱਧੀ ਚਲਦੀ ਨਹੀਂ। ਗਾਡਰੇਜ ਦਾ ਤਾਲਾ ਲੱਗਿਆ ਹੋਇਆ ਹੈ। ਉਸ ਦੀ ਚਾਬੀ ਇੱਕ ਬਾਪ ਦੇ ਕੋਲ ਹੀ ਹੈ ਇਸਲਈ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਤੁਹਾਨੂੰ ਪੜ੍ਹਾਉਣ ਵਾਲਾ ਕੌਣ ਹੈ। ਦਾਦਾ ਸਮਝ ਲੈਂਦੇ ਹਨ ਤਾਂ ਟੀਕਾ ਕਰਦੇ ਹਨ, ਕੁਝ ਬੋਲਦੇ ਹਨ ਇਸਲਈ ਪਹਿਲੇ – ਪਹਿਲੇ ਇਹ ਸਮਝਾਓ – ਇਸ ਵਿੱਚ ਲਿਖਿਆ ਹੈ ਸ਼ਿਵ ਭਗਵਾਨੁਵਾਚ। ਉਹ ਤਾਂ ਹੈ ਹੀ ਟਰੂਥ। ਬਾਪ ਹੈ ਹੀ ਨਾਲੇਜਫੁਲ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਰਾਜ਼ ਸਮਝਾਉਂਦੇ ਹਨ। ਇਹ ਸਿੱਖਿਆ ਹੁਣ ਤੁਹਾਨੂੰ ਉਸ ਬੇਹੱਦ ਦੇ ਬਾਪ ਤੋਂ ਮਿਲਦੀ ਹੈ। ਉਹ ਹੀ ਸ੍ਰਿਸ਼ਟੀ ਦਾ ਰਚਤਾ ਹੈ, ਪਤਿਤ ਸ੍ਰਸ਼ਟੀ ਨੂੰ ਪਾਵਨ ਬਣਾਉਣ ਵਾਲਾ ਹੈ। ਤਾਂ ਪਹਿਲੇ – ਪਹਿਲੇ ਬਾਪ ਦਾ ਹੀ ਪਰਿਚੈ ਦੇਣਾ ਹੈ। ਉਸ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ। ਉਹ ਨਰ ਤੋਂ ਨਾਰਾਇਣ ਬਣਨ ਦੀ ਸੱਚੀ ਨਾਲੇਜ ਦਿੰਦੇ ਹਨ। ਬੱਚੇ ਜਾਣਦੇ ਹਨ ਬਾਪ ਸੱਤ ਹਨ, ਜੋ ਬਾਪ ਹੀ ਸੱਚਖੰਡ ਬਣਾਉਂਦੇ ਹਨ। ਤੁਸੀਂ ਇੱਥੇ ਆਏ ਹੀ ਹੋ ਨਰ ਤੋਂ ਨਾਰਾਇਣ ਬਣਨ। ਬੈਰਿਸਟਰ ਕੋਲ ਜਾਣਗੇ ਤਾਂ ਸਮਝਣਗੇ ਅਸੀਂ ਬੈਰਿਸਟਰ ਬਣਨ ਆਏ ਹਾਂ। ਹੁਣ ਤੁਹਾਨੂੰ ਨਿਸ਼ਚੇ ਹੈ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਕਈ ਨਿਸ਼ਚੇ ਕਰਦੇ ਵੀ ਹਨ ਫਿਰ ਸ਼ੰਸ਼ੇ ਬੁੱਧੀ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਭ ਕਹਿੰਦੇ ਹਨ ਤੁਸੀਂ ਤਾਂ ਕਹਿੰਦੇ ਸੀ – ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਫਿਰ ਭਗਵਾਨ ਨੂੰ ਕਿਓਂ ਛੱਡ ਆਏ ਹੋ? ਸੰਸ਼ੇ ਆਉਂਣ ਨਾਲ ਹੀ ਭਗੰਤੀ ਹੋ ਜਾਂਦੇ ਹਨ। ਕੋਈ ਨਾ ਕੋਈ ਵਿਕਰਮ ਕਰਦੇ ਹਨ। ਭਗਵਾਨੁਵਾਚ – ਕਾਮ ਮਹਾਸ਼ਤ੍ਰੁ ਹੈ, ਉਨ੍ਹਾਂ ਤੇ ਜਿੱਤ ਪਾਉਣ ਨਾਲ ਹੀ ਜਗਤਜਿੱਤ ਬਣਨਗੇ। ਜੋ ਪਾਵਨ ਬਣਨਗੇ ਉਹ ਹੀ ਪਾਵਨ ਦੁਨੀਆਂ ਵਿੱਚ ਜਾਣਗੇ। ਇੱਥੇ ਹੈ ਹੀ ਰਾਜਯੋਗ ਦੀ ਗੱਲ, ਤੁਸੀਂ ਜਾਕੇ ਰਜਾਈ ਕਰੋਗੇ । ਬਾਕੀ ਜੋ ਆਤਮਾਵਾਂ ਹਨ ਉਹ ਆਪਣਾ ਹਿਸਾਬ ਚੁਕਤੁ ਕਰ ਵਾਪਿਸ ਚਲੀਆਂ ਜਾਣਗੀਆਂ। ਇਹ ਕਿਆਮਤ ਦਾ ਸਮੇਂ ਹੈ। ਹੁਣ ਇਹ ਬੁੱਧੀ ਕਹਿੰਦੀ ਹੈ – ਸਤਿਯੁਗ ਦੀ ਸਥਾਪਨਾ ਜਰੂਰ ਹੋਣੀ ਹੈ। ਪਾਵਨ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਬਾਕੀ ਸਭ ਮੁਕਤੀਧਾਮ ਵਿੱਚ ਚਲੇ ਜਾਣਗੇ। ਉਨ੍ਹਾਂ ਨੂੰ ਫਿਰ ਆਪਣਾ ਪਾਰ੍ਟ ਰਿਪੀਟ ਕਰਨਾ ਹੈ। ਤੁਸੀਂ ਵੀ ਆਪਣਾ ਪੁਰਸ਼ਾਰਥ ਕਰਦੇ ਰਹਿੰਦੇ ਹੋ। ਪਾਵਨ ਬਣ ਅਤੇ ਪਾਵਨ ਦੁਨੀਆਂ ਦਾ ਮਾਲਿਕ ਬਣਨ ਦੇ ਲਈ। ਮਾਲਿਕ ਤਾਂ ਆਪਣੇ ਨੂੰ ਸਮਝਣਗੇ ਨਾ। ਪ੍ਰਜਾ ਵੀ ਮਾਲਿਕ ਹੈ। ਹੁਣ ਪ੍ਰਜਾ ਵੀ ਕਹਿੰਦੀ ਹੈ ਨਾ – ਸਾਡਾ ਭਾਰਤ। ਤੁਸੀਂ ਸਮਝਦੇ ਹੋ ਹੁਣ ਸਾਰੇ ਨਰਕਵਾਸੀ ਹਨ। ਹੁਣ ਅਸੀਂ ਸ੍ਵਰਗਵਾਸੀ ਬਣਨ ਦੇ ਲਈ ਰਾਜਯੋਗ ਸਿੱਖ ਰਹੇ ਹਾਂ। ਸਭ ਤਾਂ ਸ੍ਵਰਗਵਾਸੀ ਨਹੀਂ ਬਣਨਗੇ। ਬਾਪ ਕਹਿੰਦੇ ਹਨ ਜੱਦ ਭਗਤੀ ਮਾਰਗ ਪੂਰਾ ਹੋਵੇਗਾ ਤਾਂ ਹੀ ਮੈਂ ਆਵਾਂਗਾ। ਮੈਨੂੰ ਹੀ ਆਕੇ ਸਭ ਭਗਤਾਂ ਨੂੰ ਭਗਤੀ ਦਾ ਫਲ ਦੇਣਾ ਹੈ। ਮੈਜਾਰਿਟੀ ਤਾਂ ਭਗਤਾਂ ਦੀ ਹੈ ਨਾ। ਸਭ ਪੁਕਾਰਦੇ ਰਹਿੰਦੇ ਹਨ ਹੀ ਗੌਡ ਫਾਦਰ। ਭਗਤਾਂ ਦੇ ਮੁੱਖ ਤੋਂ ਓ ਗੌਡ ਫਾਦਰ, ਹੇ ਭਗਵਾਨ – ਇਹ ਜਰੂਰ ਨਿਕਲੇਗਾ। ਹੁਣ ਭਗਤੀ ਅਤੇ ਗਿਆਨ ਵਿੱਚ ਫਰਕ ਹੈ। ਤੁਹਾਡੇ ਮੁੱਖ ਤੋਂ ਕਦੀ ਹੇ ਈਸ਼ਵਰ, ਹੇ ਭਗਵਾਨ ਨਹੀਂ ਨਿਕਲੇਗਾ। ਮਨੁੱਖਾਂ ਨੂੰ ਤਾਂ ਇਹ ਅੱਧਾਕਲਪ ਦੀ ਪ੍ਰੈਕਟਿਸ ਪਈ ਹੋਈ ਹੈ। ਤੁਸੀਂ ਜਾਣਦੇ ਹੋ ਉਹ ਸਾਡਾ ਬਾਪ ਹੈ, ਤੁਹਾਨੂੰ ਹੇ ਬਾਬਾ ਥੋੜੀ ਕਹਿਣਾ ਹੈ। ਬਾਪ ਤੋਂ ਤੁਹਾਨੂੰ ਤਾਂ ਵਰਸਾ ਲੈਣਾ ਹੈ। ਪਹਿਲੇ ਤਾਂ ਇਹ ਨਿਸ਼ਚੇ ਹੋਵੇ ਕਿ ਅਸੀਂ ਬਾਪ ਤੋਂ ਵਰਸਾ ਲੈਂਦੇ ਹਾਂ। ਬਾਪ ਬੱਚਿਆਂ ਨੂੰ ਵਰਸਾ ਲੈਣ ਦੇ ਅਧਿਕਾਰੀ ਬਣਾਉਂਦੇ ਹਨ। ਇਹ ਤਾਂ ਸੱਚਾ ਬਾਪ ਹੈ ਨਾ। ਬਾਪ ਜਾਣਦੇ ਹਨ ਅਸੀਂ ਜਿਨ੍ਹਾਂ ਬੱਚਿਆਂ ਨੂੰ ਗਿਆਨ ਅੰਮ੍ਰਿਤ ਪਿਲਾਏ, ਗਿਆਨ – ਚਿਤਾ ਤੇ ਬਿਠਾਏ ਵਿਸ਼ਵ ਦਾ ਮਾਲਿਕ ਦੇਵਤਾ ਬਣਾਇਆ ਸੀ ਉਹ ਹੀ ਕਾਮ – ਚਿਤਾ ਤੇ ਬੈਠ ਭਸਮੀਭੂਤੀ ਹੋ ਗਏ ਹਨ। ਹੁਣ ਮੈਂ ਫਿਰ ਗਿਆਨ – ਚਿਤਾ ਤੇ ਬਿਠਾਏ, ਘੋਰ ਨੀਂਦ ਤੋਂ ਜਗਾਏ ਸ੍ਵਰਗ ਵਿੱਚ ਲੈ ਜਾਂਦਾ ਹਾਂ।

ਬਾਪ ਨੇ ਸਮਝਾਇਆ ਹੈ – ਤੁਸੀਂ ਆਤਮਾਵਾਂ ਉੱਥੇ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ ਰਹਿੰਦੀਆਂ ਹੋ। ਸੁੱਖਧਾਮ ਨੂੰ ਕਿਹਾ ਜਾਂਦਾ ਹੈ ਵਾਈਸਲੈਸ ਵਰਲਡ, ਸੰਪੂਰਨ ਨਿਰਵਿਕਾਰੀ। ਉੱਥੇ ਦੇਵਤਾ ਰਹਿੰਦੇ ਹਨ ਅਤੇ ਉਹ ਹੈ ਸਵੀਟ ਹੋਮ, ਆਤਮਾਵਾਂ ਦਾ ਘਰ। ਸਾਰੇ ਐਕਟਰਸ ਉਸ ਸ਼ਾਂਤੀਧਾਮ ਤੋਂ ਆਉਂਦੇ ਹਨ, ਇੱਥੇ ਪਾਰ੍ਟ ਵਜਾਉਣ। ਅਸੀਂ ਆਤਮਾਵਾਂ ਇੱਥੇ ਦੀ ਰਹਿਵਾਸੀ ਨਹੀਂ ਹਾਂ। ਉਹ ਐਕਟਰਸ ਇੱਥੇ ਦੇ ਰਹਿਵਾਸੀ ਹੁੰਦੇ ਹਨ। ਸਿਰਫ ਘਰ ਤੋਂ ਆਕੇ ਡਰੈਸ ਬਦਲੀ ਕਰ ਪਾਰ੍ਟ ਵਜਾਉਂਦੇ ਹਨ। ਤੁਸੀਂ ਤਾਂ ਸਮਝਦੇ ਹੋ ਸਾਡਾ ਘਰ ਸ਼ਾਂਤੀਧਾਮ ਹੈ, ਜਿੱਥੇ ਅਸੀਂ ਫਿਰ ਵਾਪਿਸ ਜਾਂਦੇ ਹਾਂ। ਜੱਦ ਸਾਰੇ ਐਕਟਰਸ ਸਟੇਜ ਤੇ ਆ ਜਾਂਦੇ ਹਨ ਫਿਰ ਬਾਪ ਆਕੇ ਸਭ ਨੂੰ ਲੈ ਜਾਣਗੇ, ਇਸਲਈ ਉਨ੍ਹਾਂ ਨੂੰ ਲਿਬ੍ਰੇਟਰ, ਗਾਈਡ ਵੀ ਕਿਹਾ ਜਾਂਦਾ ਹੈ। ਦੁੱਖ ਹਰਤਾ, ਸੁੱਖ ਕਰਤਾ ਹੈ ਤਾਂ ਇੰਨੇ ਸਾਰੇ ਮਨੁੱਖ ਕਿੱਥੇ ਜਾਣਗੇ। ਵਿਚਾਰ ਤਾਂ ਕਰੋ – ਪਤਿਤ – ਪਾਵਨ ਨੂੰ ਬੁਲਾਉਂਦੇ ਹਨ ਕਿਸਲਈ? ਆਪਣੇ ਮੌਤ ਦੇ ਲਈ। ਦੁੱਖ ਦੀ ਦੁਨੀਆਂ ਵਿੱਚ ਰਹਿਣਾ ਨਹੀਂ ਚਾਹੁੰਦੇ ਹਨ, ਇਸਲਈ ਕਹਿੰਦੇ ਹਨ ਘਰ ਲੈ ਚੱਲੋ। ਇਹ ਸਭ ਮੁਕਤੀ ਨੂੰ ਹੀ ਮੰਨਨ ਵਾਲੇ ਹਨ। ਭਾਰਤ ਦਾ ਪ੍ਰਾਚੀਨ ਯੋਗ ਵੀ ਕਿੰਨਾ ਮਸ਼ਹੂਰ ਹੈ, ਵਿਲਾਇਤ ਵਿੱਚ ਵੀ ਜਾਂਦੇ ਹਨ ਪ੍ਰਾਚੀਨ ਰਾਜਯੋਗ ਸਿਖਾਉਣ। ਕ੍ਰਿਸ਼ਚਨ ਵਿੱਚ ਬਹੁਤ ਹਨ ਜੋ ਸੰਨਿਆਸੀਆਂ ਦਾ ਮਾਨ ਰੱਖਦੇ ਹਨ। ਗੇਰੂ ਕਫਨੀ ਦੀ ਜੋ ਪਹਿਰਵਾਈਸ ਹੈ – ਉਹ ਹੈ ਹਠਯੋਗ ਦੀ। ਤੁਹਾਨੂੰ ਤਾਂ ਘਰਬਾਰ ਛੱਡਣਾ ਨਹੀਂ ਹੈ। ਨਾ ਕੋਈ ਸਫੇਦ ਕਪੜੇ ਦਾ ਬੰਧਨ ਹੈ। ਪਰ ਸਫੇਦ ਚੰਗਾ ਹੈ। ਤੁਸੀਂ ਭੱਠੀ ਵਿਚ ਰਹੇ ਹੋ ਤਾਂ ਡਰੈਸ ਵੀ ਇਹ ਹੋ ਗਈ ਹੈ। ਅੱਜਕਲ ਸਫੇਦ ਪਸੰਦ ਕਰਦੇ ਹਨ। ਮਨੁੱਖ ਮਰਦੇ ਹਨ ਤਾਂ ਸਫੇਦ ਚਾਦਰ ਪਾਉਂਦੇ ਹਨ। ਤਾਂ ਪਹਿਲੇ ਕੋਈ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਦੋ ਬਾਪ ਹਨ, ਇਹ ਗੱਲਾਂ ਸਮਝਣ ਵਿੱਚ ਟਾਈਮ ਲੈਂਦੀਆਂ ਹਨ। ਪ੍ਰਦਰਸ਼ਨੀ ਵਿੱਚ ਇਨਾ ਸਮਝਾ ਨਹੀਂ ਸਕਣਗੇ। ਸਤਿਯੁਗ ਵਿੱਚ ਇੱਕ ਬਾਪ, ਇਸ ਸਮੇਂ ਹੈ ਤੁਹਾਨੂੰ ਤਿੰਨ ਬਾਪ ਕਿਓਂਕਿ ਭਗਵਾਨ ਆਉਂਦੇ ਹਨ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ। ਉਹ ਵੀ ਤਾਂ ਬਾਪ ਹੈ ਸਭ ਦਾ। ਅੱਛਾ ਹੁਣ ਤਿੰਨਾਂ ਬਾਪ ਵਿੱਚ ਉੱਚ ਵਰਸਾ ਕਿਸ ਦਾ? ਨਿਰਾਕਾਰ ਬਾਪ ਵਰਸਾ ਕਿਵੇਂ ਦੇਣ? ਉਹ ਫਿਰ ਦਿੰਦੇ ਹਨ ਬ੍ਰਹਮਾ ਦਵਾਰਾ। ਬ੍ਰਹਮਾ ਦਵਾਰਾ ਸਥਾਪਨਾ ਕਰਦੇ ਅਤੇ ਬ੍ਰਹਮਾ ਦਵਾਰਾ ਵਰਸਾ ਵੀ ਦਿੰਦੇ ਹਨ। ਇਸ ਚਿੱਤਰ ਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਸ਼ਿਵਬਾਬਾ ਹੈ, ਫਿਰ ਇਹ ਪ੍ਰਜਾਪਿਤਾ ਬ੍ਰਹਮਾ ਆਦਿ ਦੇਵ, ਆਦਿ ਦੇਵੀ। ਇਹ ਹੈ ਗ੍ਰੇਟ – ਗ੍ਰੇਟ ਗਰੈਂਡ ਫਾਦਰ। ਬਾਪ ਕਹਿੰਦੇ ਹਨ ਮੈਨੂੰ ਸ਼ਿਵ ਨੂੰ ਗ੍ਰੇਟ – ਗ੍ਰੇਟ ਫਾਦਰ ਨਹੀਂ ਕਹਿਣਗੇ। ਮੈਂ ਸਭ ਦਾ ਬਾਪ ਹਾਂ। ਇਹ ਹੈ ਪ੍ਰਜਾਪਿਤਾ ਬ੍ਰਹਮਾ। ਤੁਸੀਂ ਹੋ ਗਏ ਭਰਾ – ਭੈਣ, ਆਪਸ ਵਿੱਚ ਕ੍ਰਿਮੀਨਲ ਅਸਾਲਟ ਕਰ ਨਾ ਸਕਦੇ। ਜੇਕਰ ਦੋਵਾਂ ਦੀ ਆਪਸ ਵਿੱਚ ਵਿਕਾਰ ਦੀ ਦ੍ਰਿਸ਼ਟੀ ਖਿੱਚਦੀ ਹੈ ਤਾਂ ਫਿਰ ਡਿੱਗ ਪੈਂਦੇ ਹਨ, ਬਾਪ ਨੂੰ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਸਾਡਾ ਬੱਚਾ ਬਣ ਕਾਲਾ ਮੂੰਹ ਕਰਦੇ ਹੋ। ਬੇਹੱਦ ਦਾ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ। ਤੁਹਾਨੂੰ ਇਹ ਨਸ਼ਾ ਚੜ੍ਹਿਆ ਹੋਇਆ ਹੈ। ਜਾਣਦੇ ਹੋ ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ। ਲੌਕਿਕ ਸੰਬੰਧੀਆਂ ਨੂੰ ਵੀ ਮੂੰਹ ਦੇਣਾ ਹੈ। ਲੌਕਿਕ ਬਾਪ ਨੂੰ ਤੁਸੀਂ ਬਾਪ ਕਹੋਗੇ ਨਾ। ਉਨ੍ਹਾਂ ਨੂੰ ਤਾਂ ਤੁਸੀਂ ਭਰਾ ਨਹੀਂ ਕਹਿ ਸਕਦੇ। ਆਰਡਨਰੀ ਵਿੱਚ ਉਹ ਬਾਪ ਨੂੰ ਬਾਪ ਹੀ ਕਹਿਣਗੇ। ਬੁੱਧੀ ਵਿੱਚ ਹੈ ਕਿ ਇਹ ਸਾਡਾ ਲੌਕਿਕ ਬਾਪ ਹੈ। ਗਿਆਨ ਤਾਂ ਹੈ ਨਾ। ਇਹ ਗਿਆਨ ਬੜਾ ਵਚਿੱਤਰ ਹੈ। ਅੱਜਕਲ ਕਰਕੇ ਨਾਮ ਵੀ ਲੈ ਲੈਂਦੇ ਹਨ ਪਰ ਕੋਈ ਵਿਜਟਰ ਆਦਿ ਬਾਹਰ ਦੇ ਆਦਮੀ ਦੇ ਸਾਹਮਣੇ ਭਰਾ ਕਹਿ ਦਵੋ ਤਾਂ ਉਹ ਸਮਝਣਗੇ ਇਨ੍ਹਾਂ ਦਾ ਮੱਥਾ ਖਰਾਬ ਹੋਇਆ ਹੈ। ਇਸ ਵਿੱਚ ਬਹੁਤ ਯੁਕਤੀ ਚਾਹੀਦੀ ਹੈ। ਤੁਹਾਡਾ ਗੁਪਤ ਗਿਆਨ, ਗੁਪਤ ਸੰਬੰਧ ਹੈ। ਅਕਸਰ ਕਰਕੇ ਇਸਤਰੀਆਂ ਪਤੀ ਦਾ ਨਾਮ ਨਹੀਂ ਲੈਂਦੀਆਂ ਹਨ। ਪਤੀ ਇਸਤਰੀ ਦਾ ਨਾਮ ਲੈ ਸਕਦੇ ਹਨ। ਇਸ ਵਿੱਚ ਬੜੀ ਯੁਕਤੀ ਨਾਲ ਚਲਣਾ ਹੈ। ਲੌਕਿਕ ਤੋਂ ਵੀ ਤੋੜ ਨਿਭਾਉਣਾ ਹੈ। ਬੁੱਧੀ ਚਲੀ ਜਾਣੀ ਚਾਹੀਦੀ ਹੈ ਉੱਪਰ। ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ। ਬਾਕੀ ਚਾਚੇ ਨੂੰ ਚਾਚਾ, ਬਾਪ ਨੂੰ ਬਾਪ ਕਹਿਣਾ ਪਵੇਗਾ ਨਾ। ਜੋ ਬ੍ਰਹਮਾਕੁਮਾਰ – ਕੁਮਾਰੀ ਨਹੀਂ ਬਣੇ ਹਨ ਉਹ ਭਰਾ – ਭੈਣ ਨਹੀਂ ਸਮਝਣਗੇ। ਜੋ ਬੀ. ਕੇ. ਬਣੇ ਹਨ, ਉਹ ਹੀ ਇਨ੍ਹਾਂ ਗੱਲਾਂ ਨੂੰ ਸਮਝਣਗੇ। ਬਾਹਰ ਵਾਲੇ ਤਾਂ ਪਹਿਲੇ ਹੀ ਚਮਕਣਗੇ। ਇਸ ਵਿੱਚ ਸਮਝਣ ਦੀ ਬੁੱਧੀ ਚੰਗੀ ਚਾਹੀਦੀ ਹੈ। ਬਾਪ ਤਾਂ ਬੱਚਿਆਂ ਨੂੰ ਵਿਸ਼ਾਲਬੁੱਧੀ ਬਣਾਉਂਦੇ ਹਨ। ਤੁਸੀਂ ਪਹਿਲੇ ਹੱਦ ਦੀ ਬੁੱਧੀ ਵਿੱਚ ਸੀ। ਹੁਣ ਬੁੱਧੀ ਚਲੀ ਜਾਂਦੀ ਹੈ ਬੇਹੱਦ ਵਿੱਚ। ਉਹ ਸਾਡਾ ਬੇਹੱਦ ਦਾ ਬਾਪ ਹੈ। ਇਹ ਸਭ ਸਾਡੇ ਭਰਾ – ਭੈਣ ਹਨ। ਪਰ ਘਰ ਵਿੱਚ ਸਾਸੁ ਨੂੰ ਸਾਸੁ ਹੀ ਕਹਿਣਗੇ, ਭੈਣ ਥੋੜੀ ਕਹਿਣਗੇ। ਘਰ ਵਿੱਚ ਰਹਿੰਦੇ ਬੜੀ ਯੁਕਤੀ ਨਾਲ ਚਲਣਾ ਹੈ, ਨਹੀਂ ਤਾਂ ਲੋਕ ਕਹਿਣਗੇ ਇਹ ਤਾਂ ਪਤੀ ਨੂੰ ਭਰਾ, ਸਾਸੁ ਨੂੰ ਭੈਣ ਕਹਿ ਦਿੰਦੇ ਹਨ, ਇਹ ਕੀ ਹੈ? ਇਹ ਗਿਆਨ ਦੀਆਂ ਗੱਲਾਂ ਤੁਸੀਂ ਹੀ ਜਾਣੋ ਹੋਰ ਨਾ ਜਾਨੇ ਕੋਈ। ਕਹਿੰਦੇ ਹਨ ਨਾ – ਪ੍ਰਭੂ ਤੇਰੀ ਗਤੀ ਮਤ ਤੁਸੀਂ ਹੀ ਜਾਣੋ। ਹੁਣ ਤੁਸੀਂ ਉਨ੍ਹਾਂ ਦੇ ਬੱਚੇ ਬਣਦੇ ਹੋ ਤਾਂ ਤੁਹਾਡੀ ਗਤ ਮਤ ਤੁਸੀਂ ਹੀ ਜਾਣੋ। ਬੜੀ ਸੰਭਾਲ ਨਾਲ ਚਲਣਾ ਪੈਂਦਾ ਹੈ। ਕਿੱਥੇ ਕੋਈ ਮੂੰਝਣ ਨਹੀਂ। ਤਾਂ ਪ੍ਰਦਰਸ਼ਨੀ ਵਿੱਚ ਤੁਸੀਂ ਬੱਚਿਆਂ ਨੂੰ ਪਹਿਲੇ – ਪਹਿਲੇ ਇਹ ਸਮਝਾਉਣਾ ਹੈ ਕਿ ਸਾਨੂੰ ਪੜ੍ਹਾਉਣ ਵਾਲਾ ਭਗਵਾਨ ਹੈ। ਹੁਣ ਤੁਸੀਂ ਦੱਸੋ ਭਗਵਾਨ ਕੌਣ ਹੈ? ਨਿਰਾਕਾਰ ਸ਼ਿਵ ਜਾਂ ਦੇਹਧਾਰੀ ਸ਼੍ਰੀਕ੍ਰਿਸ਼ਨ। ਜੋ ਗੀਤਾ ਵਿੱਚ ਭਗਵਾਨੁਵਾਚ ਹੈ ਉਹ ਸ਼ਿਵ ਪਰਮਾਤਮਾ ਨੇ ਮਹਾਂਵਾਕ ਉੱਚਾਰੇ ਹਨ ਜਾਂ ਸ਼੍ਰੀਕ੍ਰਿਸ਼ਨ ਨੇ? ਕ੍ਰਿਸ਼ਨ ਤਾਂ ਹੈ ਸ੍ਵਰਗ ਦਾ ਪਹਿਲਾ ਪ੍ਰਿੰਸ। ਇਵੇਂ ਤਾਂ ਕਹਿ ਨਹੀਂ ਸਕਦੇ ਕਿ ਕ੍ਰਿਸ਼ਨ ਜਯੰਤੀ ਸੋ ਸ਼ਿਵ ਜਯੰਤੀ। ਸ਼ਿਵ ਜਯੰਤੀ ਦੇ ਬਾਦ ਫਿਰ ਕ੍ਰਿਸ਼ਨ ਜਯੰਤੀ। ਸ਼ਿਵ ਜਯੰਤੀ ਤੋਂ ਸ੍ਵਰਗ ਦਾ ਪ੍ਰਿੰਸ ਸ੍ਰੀਕ੍ਰਿਸ਼ਨ ਕਿਵੇਂ ਬਣਿਆ, ਉਹ ਹੈ ਸਮਝਣ ਦੀ ਗੱਲ। ਸ਼ਿਵ ਜਯੰਤੀ ਫਿਰ ਗੀਤਾ ਜਯੰਤੀ ਫਿਰ ਫਟ ਤੋਂ ਹੈ ਕ੍ਰਿਸ਼ਨ ਜਯੰਤੀ ਕਿਓਂਕਿ ਬਾਪ ਰਾਜਯੋਗ ਸਿਖਾਉਂਦੇ ਹਨ ਨਾ। ਬੱਚਿਆਂ ਦੀ ਬੁੱਧੀ ਵਿੱਚ ਆਇਆ ਹੈ ਨਾ। ਜੱਦ ਤੱਕ ਸ਼ਿਵ ਪਰਮਾਤਮਾ ਨਾ ਆਏ ਉਦੋਂ ਤੱਕ ਸ਼ਿਵ ਜਯੰਤੀ ਮਨਾ ਨਹੀਂ ਸਕਦੇ। ਜੱਦ ਤੱਕ ਸ਼ਿਵ ਆਕੇ ਕ੍ਰਿਸ਼ਨਪੁਰੀ ਸਥਾਪਨ ਨਾ ਕਰੇ ਤਾਂ ਕ੍ਰਿਸ਼ਨ ਜਯੰਤੀ ਵੀ ਕਿਵੇਂ ਮਨਾਈ ਜਾਵੇ। ਕ੍ਰਿਸ਼ਨ ਦਾ ਜਨਮ ਤਾਂ ਮਨਾਉਂਦੇ ਹਨ ਪਰ ਸਮਝਦੇ ਥੋੜੀ ਹੀ ਹਨ। ਕ੍ਰਿਸ਼ਨ ਪ੍ਰਿੰਸ ਸੀ ਤਾਂ ਜਰੂਰ ਸਤਿਯੁਗ ਵਿੱਚ ਹੋਵੇਗਾ ਨਾ। ਦੇਵੀ – ਦੇਵਤਾਵਾਂ ਦੀ ਰਾਜਧਾਨੀ ਹੋਵੇਗੀ ਜਰੂਰ। ਸਿਰਫ ਇੱਕ ਕ੍ਰਿਸ਼ਨ ਨੂੰ ਬਾਦਸ਼ਾਹੀ ਤਾਂ ਨਹੀਂ ਮਿਲੇਗੀ ਨਾ। ਜਰੂਰ ਕ੍ਰਿਸ਼ਨਪੁਰੀ ਹੋਵੇਗੀ ਨਾ! ਕਹਿੰਦੇ ਵੀ ਹਨ ਕ੍ਰਿਸ਼ਨਪੁਰੀ… ਅਤੇ ਫਿਰ ਇਹ ਹੈ ਕੰਸਪੁਰੀ। ਕ੍ਰਿਸ਼ਨਪੂਰੀ ਨਵੀਂ ਦੁਨੀਆਂ, ਕੰਸਪੁਰੀ ਹੈ ਪੁਰਾਣੀ ਦੁਨੀਆਂ। ਕਹਿੰਦੇ ਹਨ ਦੇਵਤਾਵਾਂ ਅਤੇ ਅਸੁਰਾਂ ਦੀ ਲੜਾਈ ਲੱਗੀ। ਦੇਵਤਾਵਾਂ ਨੇ ਜਿੱਤ ਪਾਈ। ਪਰ ਇਵੇਂ ਤਾਂ ਹੈ ਨਹੀਂ। ਕੰਸਪੁਰੀ ਖਤਮ ਹੋਈ ਫਿਰ ਕ੍ਰਿਸ਼ਨਪੁਰੀ ਸਥਾਪਨ ਹੋਈ ਨਾ। ਕੰਸਪੁਰੀ ਪੁਰਾਣੀ ਦੁਨੀਆਂ ਵਿੱਚ ਹੋਵੇਗੀ। ਨਵੀਂ ਦੁਨੀਆਂ ਵਿੱਚ ਥੋੜੀ ਇਹ ਕੰਸ ਦੈਤ ਆਦਿ ਹੋਣਗੇ। ਇੱਥੇ ਤਾਂ ਵੇਖੋ ਕਿੰਨੇ ਮਨੁੱਖ ਹਨ। ਸਤਿਯੁਗ ਵਿੱਚ ਬਹੁਤ ਥੋੜੇ ਹਨ। ਇਹ ਵੀ ਤੁਸੀਂ ਸਮਝ ਸਕਦੇ ਹੋ, ਹੁਣ ਤੁਹਾਡੀ ਬੁੱਧੀ ਚਲਦੀ ਹੈ। ਦੇਵਤਾਵਾਂ ਨੇ ਤਾਂ ਕੋਈ ਲੜਾਈ ਕੀਤੀ ਨਹੀਂ। ਦੈਵੀ ਸੰਪਰਦਾਏ ਸਤਿਯੁਗ ਵਿੱਚ ਹੀ ਹੁੰਦੇ ਹਨ। ਆਸੁਰੀ ਸੰਪਰਦਾਏ ਇੱਥੇ ਹਨ। ਬਾਕੀ ਨਾ ਦੇਵਤਾਵਾਂ ਅਤੇ ਅਸੁਰਾਂ ਦੀ ਲੜਾਈ ਹੋਈ, ਨਾ ਕੌਰਵਾਂ ਅਤੇ ਪਾਂਡਵਾਂ ਦੀ ਹੋਈ ਹੈ। ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਬਾਪ ਕਹਿੰਦੇ ਹਨ – ਇਨ੍ਹਾਂ ਵਿਕਾਰਾਂ ਤੇ ਜਿੱਤ ਪਾਉਣੀ ਹੈ ਤਾਂ ਜਗਤਜੀਤ ਬਣ ਜਾਵੋਗੇ। ਇਸ ਵਿੱਚ ਕੋਈ ਲੜਨਾ ਨਹੀਂ ਹੈ। ਲੜਨ ਦਾ ਨਾਮ ਲੈਣ ਤਾਂ ਵਾਈਲੈਂਸ (ਹਿੰਸਕ) ਬਣ ਜਾਣ। ਰਾਵਣ ਤੇ ਜਿੱਤ ਪਾਉਣੀ ਹੈ ਪਰ ਨਾਨਵਾਈਲੈਂਸ। ਸਿਰਫ ਬਾਪ ਨੂੰ ਯਾਦ ਕਰਨ ਨਾਲ ਸਾਡੇ ਵਿਕਰਮ ਵਿਨਾਸ਼ ਹੁੰਦੇ ਹਨ। ਭਾਰਤ ਦਾ ਪ੍ਰਾਚੀਨ ਰਾਜਯੋਗ ਮਸ਼ਹੂਰ ਹੈ।

ਬਾਪ ਕਹਿੰਦੇ ਹਨ – ਮੇਰੇ ਨਾਲ ਬੁੱਧੀ ਦਾ ਯੋਗ ਲਗਾਓ ਤਾਂ ਤੁਹਾਡੇ ਪਾਪ ਭਸਮ ਹੋਣਗੇ। ਬਾਪ ਪਤਿਤ – ਪਾਵਨ ਹੈ ਤਾਂ ਬੁੱਧੀ ਯੋਗ ਉਸ ਬਾਪ ਨਾਲ ਹੀ ਲਗਾਉਣਾ ਹੈ, ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋਗੇ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਉਨ੍ਹਾਂ ਨਾਲ ਯੋਗ ਲਗਾ ਰਹੇ ਹੋ, ਇਸ ਵਿੱਚ ਲੜਾਈ ਦੀ ਕੋਈ ਗੱਲ ਹੀ ਨਹੀਂ। ਜੋ ਚੰਗੀ ਤਰ੍ਹਾਂ ਨਾਲ ਪੜ੍ਹਨਗੇ, ਬਾਪ ਦੇ ਨਾਲ ਯੋਗ ਲਗਾਉਣਗੇ, ਉਹ ਹੀ ਬਾਪ ਤੋਂ ਵਰਸਾ ਪਾਉਣਗੇ – ਕਲਪ ਪਹਿਲੇ ਮੁਅਫਿਕ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਵੇਗਾ। ਸਭ ਹਿਸਾਬ – ਕਿਤਾਬ ਚੁਕਤੁ ਕਰ ਜਾਣਗੇ। ਫਿਰ ਕਲਾਸ ਟਰਾਂਸਫਰ ਹੋ ਨੰਬਰਵਾਰ ਜਾਕੇ ਬੈਠਦੇ ਹਨ ਨਾ। ਤੁਸੀਂ ਵੀ ਨੰਬਰਵਾਰ ਜਾਕੇ ਉੱਥੇ ਰਾਜ ਕਰੋਂਗੇ। ਕਿੰਨੀ ਸਮਝ ਦੀ ਗੱਲਾਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਕਿਆਮਤ ਦੇ ਸਮੇਂ ਜੱਦ ਕਿ ਸਤਿਯੁਗ ਦੀ ਸਥਾਪਨਾ ਹੋ ਰਹੀ ਹੈ ਤਾਂ ਪਾਵਨ ਜਰੂਰ ਬਣਨਾ ਹੈ। ਬਾਪ ਅਤੇ ਬਾਪ ਦੇ ਕੰਮ ਵਿਚ ਕਦੀ ਸੰਸ਼ੇ ਨਹੀਂ ਉਠਾਉਣਾ ਹੈ।

2. ਗਿਆਨ ਅਤੇ ਸੰਬੰਧ ਗੁਪਤ ਹੈ, ਇਸਲਈ ਲੌਕਿਕ ਵਿੱਚ ਬਹੁਤ ਯੁਕਤੀ ਨਾਲ ਵਿਸ਼ਾਲ ਬੁੱਧੀ ਬਣਕੇ ਚਲਣਾ ਹੈ। ਕੋਈ ਇਵੇਂ ਦੇ ਸ਼ਬਦ ਨਹੀਂ ਬੋਲਣੇ ਹਨ ਜੋ ਸੁਣਨ ਵਾਲੇ ਮੂੰਝ ਜਾਣ।

ਵਰਦਾਨ:-

ਸ਼੍ਰੀਮਤ ਤੇ ਚਲਣ ਵਾਲੇ ਇੱਕ ਸੰਕਲਪ ਵੀ ਮਨਮਤ ਅਤੇ ਪਰਮਤ ਤੇ ਨਹੀਂ ਕਰ ਸਕਦੇ। ਸਥਿਤੀ ਦੀ ਸਪੀਡ ਜੇਕਰ ਤੇਜ ਨਹੀਂ ਹੁੰਦੀ ਹੈ ਤਾਂ ਜਰੂਰ ਕੁਝ ਨਾ ਕੁਝ ਸ਼੍ਰੀਮਤ ਵਿੱਚ ਮਨਮਤ ਅਤੇ ਪਰਮਤ ਮਿਕਸ ਹੈ। ਮਨਮਤ ਮਤਲਬ ਅਲਪਗਿਆ ਆਤਮਾ ਦੇ ਸੰਸਕਾਰ ਅਨੁਸਾਰ ਜੋ ਸੰਕਲਪ ਉਤਪੰਨ ਹੋਣਾ ਹੈ ਉਹ ਸਥਿਤੀ ਨੂੰ ਡਗਮਗ ਕਰਦਾ ਹੈ ਇਸਲਈ ਚੈਕ ਕਰੋ ਅਤੇ ਕਰਾਓ, ਇਕ ਕਦਮ ਵੀ ਸ਼੍ਰੀਮਤ ਦੇ ਬਿਨਾ ਨਾ ਹੋਵੇ ਤਾਂ ਪਦਮਾਂ ਦੀ ਕਮਾਈ ਜਮਾ ਕਰ ਪਦਮਾਪਦਮ ਭਾਗਸ਼ਾਲੀ ਬਣ ਸਕੋਂਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top