10 September 2021 PUNJABI Murli Today | Brahma Kumaris

Read and Listen today’s Gyan Murli in Punjabi 

September 9, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਰੂਹਾਨੀ ਬਾਪ ਤੋਂ ਨਵੀਆਂ - ਨਵੀਆਂ ਰੂਹਾਨੀ ਗੱਲਾਂ ਸੁਣ ਰਹੇ ਹੋ, ਤੁਸੀਂ ਜਾਣਦੇ ਹੋ ਜਿਵੇਂ ਅਸੀਂ ਆਤਮਾਵਾਂ ਆਪਣਾ ਰੂਪ ਬਦਲਕੇ ਆਏ ਹਾਂ, ਉਵੇਂ ਬਾਪ ਵੀ ਆਏ ਹਨ"

ਪ੍ਰਸ਼ਨ: -

ਛੋਟੇ – ਛੋਟੇ ਬੱਚੇ ਬਾਪ ਦੀ ਸਮਝਾਉਣੀ ਤੇ ਚੰਗੀ ਤਰ੍ਹਾਂ ਧਿਆਨ ਦੇਣ, ਤਾਂ ਕਿਹੜਾ ਟਾਈਟਲ ਲੈ ਸਕਦੇ ਹਨ?

ਉੱਤਰ:-

ਸਪ੍ਰਿਚੂਲ਼ ਲੀਡਰ ਦਾ। ਛੋਟੇ ਬੱਚੇ ਜੇਕਰ ਕੋਈ ਹਿੰਮਤ ਦਾ ਕੰਮ ਕਰਕੇ ਵਿਖਾਉਣ, ਬਾਪ ਤੋਂ ਜੋ ਸੁਣਦੇ ਹਨ ਉਸ ਤੇ ਧਿਆਨ ਦੇਣ ਅਤੇ ਦੂਜਿਆਂ ਨੂੰ ਸਮਝਾਉਣ ਤਾਂ ਉਨ੍ਹਾਂ ਨੂੰ ਸਭ ਬਹੁਤ ਪਿਆਰ ਕਰਨਗੇ। ਬਾਪ ਦਾ ਨਾਮ ਵੀ ਬਾਲਾ ਹੋ ਜਾਵੇਗਾ।

ਗੀਤ:-

ਛੱਡ ਵੀ ਦੇ ਅਕਾਸ਼ ਸਿੰਹਾਂਸਨ…

ਓਮ ਸ਼ਾਂਤੀ ਬੱਚਿਆਂ ਨੇ ਬੁਲਾਇਆ, ਬਾਪ ਨੇ ਰਿਸਪਾਂਡ ਕੀਤਾ – ਪ੍ਰੈਕਟੀਕਲ ਵਿੱਚ ਬੱਚੇ ਕੀ ਕਹਿੰਦੇ ਹਨ ਕਿ ਬਾਬਾ ਤੁਸੀਂ ਫਿਰ ਤੋਂ ਰਾਵਣ ਰਾਜ ਵਿੱਚ ਆ ਜਾਓ। ਅੱਖਰ ਵੀ ਹੈ ਨਾ – ਫਿਰ ਤੋਂ ਮਾਇਆ ਦਾ ਪਰਛਾਇਆ ਪਿਆ ਹੈ। ਮਾਇਆ ਕਿਹਾ ਜਾਂਦਾ ਹੈ ਰਾਵਣ ਨੂੰ। ਤਾਂ ਪੁਕਾਰਦੇ ਹਨ – ਰਾਵਣ ਰਾਜ ਆ ਗਿਆ ਹੈ ਇਸਲਈ ਹੁਣ ਫਿਰ ਤੋਂ ਆ ਜਾਓ। ਰਾਵਣ ਦੇ ਰਾਜ ਵਿੱਚ ਇੱਥੇ ਬਹੁਤ ਦੁੱਖ ਹੈ। ਅਸੀਂ ਬਹੁਤ ਦੁਖੀ, ਪਾਪ – ਆਤਮਾ ਬਣ ਪਏ ਹਾਂ। ਹੁਣ ਬਾਪ ਪ੍ਰੈਕਟੀਕਲ ਵਿੱਚ ਹੈ। ਬੱਚੇ ਜਾਣਦੇ ਹਨ ਫਿਰ ਤੋਂ ਉਹ ਹੀ ਮਹਾਭਾਰਤ ਲੜਾਈ ਵੀ ਖੜੀ ਹੈ। ਬਾਪ ਗਿਆਨ ਅਤੇ ਰਾਜਯੋਗ ਸਿਖਾ ਰਹੇ ਹਨ। ਬੁਲਾਉਂਦੇ ਵੀ ਹਨ ਹੇ ਨਿਰਾਕਾਰ ਪਰਮਪਿਤਾ ਪਰਮਾਤਮਾ, ਨਿਰਾਕਾਰ ਤੋਂ ਆਕੇ ਸਾਕਾਰੀ ਰੂਪ ਲਵੋ, ਰੂਪ ਬਦਲੋ। ਬਾਪ ਸਮਝਾਉਂਦੇ ਹਨ ਤੁਸੀਂ ਵੀ ਉੱਥੇ ਦੇ ਰਹਿਣ ਵਾਲੇ ਹੋ – ਬ੍ਰਹਮ ਮਹਾਤਤ੍ਵ ਅਤੇ ਨਿਰਾਕਾਰੀ ਦੁਨੀਆਂ ਵਿੱਚ ਤੁਸੀਂ ਵੀ ਰੂਪ ਬਦਲਿਆ ਹੈ। ਇਹ ਕੋਈ ਨਹੀਂ ਜਾਣਦੇ ਹਨ। ਜੋ ਆਤਮਾ ਨਿਰਾਕਾਰ ਹੈ, ਉਹ ਹੀ ਆਕੇ ਸਾਕਾਰ ਸ਼ਰੀਰ ਧਾਰਨ ਕਰਦੀ ਹੈ। ਉਹ ਹੈ ਨਿਰਾਕਾਰੀ ਵਰਲਡ। ਇਹ ਹੈ ਸਾਕਾਰੀ ਦੁਨੀਆਂ ਅਤੇ ਉਹ ਹੈ ਸਟਲ ਵਰਲਡ (ਆਕਾਰੀ ਦੁਨੀਆ)। ਉਹ ਵੱਖ ਹੈ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਸ਼ਾਂਤੀਧਾਮ ਅਤੇ ਨਿਰਵਾਣਧਾਮ ਤੋਂ ਆਉਂਦੇ ਹਾਂ। ਬਾਪ ਨੂੰ ਜੱਦ ਪਹਿਲੇ – ਪਹਿਲੇ ਨਵੀਂ ਰਚਨਾ ਰਚਨੀ ਹੁੰਦੀ ਹੈ ਤਾਂ ਸੂਕ੍ਸ਼੍ਮਵਤਨ ਨੂੰ ਹੀ ਰਚਨਗੇ। ਸੂਕ੍ਸ਼੍ਮਵਤਨ ਵਿੱਚ ਹੁਣ ਤੁਸੀਂ ਜਾ ਸਕਦੇ ਹੋ ਫਿਰ ਕਦੀ ਜਾਨ ਦਾ ਨਹੀਂ ਹੁੰਦਾ। ਪਹਿਲੇ – ਪਹਿਲੇ ਤੁਸੀਂ ਵਾਇਆ ਸੂਕ੍ਸ਼੍ਮਵਤਨ ਤੋਂ ਨਹੀਂ ਆਉਂਦੇ ਹੋ। ਸਿੱਧੇ ਆਉਂਦੇ ਹੋ। ਹੁਣ ਤੁਸੀਂ ਸੂਕ੍ਸ਼੍ਮਵਤਨ ਵਿੱਚ ਆ – ਜਾ ਸਕਦੇ ਹੋ। ਪੈਦਲ ਆਦਿ ਜਾਨ ਦੀ ਗੱਲ ਨਹੀਂ ਹੈ। ਇਹ ਸਾਕਸ਼ਾਤਕਾਰ ਹੁੰਦਾ ਹੈ, ਤੁਸੀਂ ਬੱਚਿਆਂ ਨੂੰ। ਮੂਲਵਤਨ ਦਾ ਵੀ ਸਾਕਸ਼ਾਤਕਾਰ ਹੋ ਸਕਦਾ ਹੈ ਪਰ ਜਾ ਨਹੀਂ ਸਕਦੇ। ਬੈਕੁੰਠ ਦਾ ਵੀ ਸਾਕਸ਼ਾਤਕਾਰ ਹੋ ਸਕਦਾ ਹੈ, ਜਾ ਨਹੀਂ ਸਕਦੇ ਹੋ। ਜੱਦ ਤੱਕ ਸੰਪੂਰਨ ਪਵਿੱਤਰ ਨਹੀਂ ਬਣੇ ਹਨ। ਤੁਸੀਂ ਇਵੇਂ ਨਹੀਂ ਕਹਿ ਸਕਦੇ ਕਿ ਅਸੀਂ ਸੁਕਸ਼ਮਵਤਨ ਵਿੱਚ ਜਾ ਸਕਦੇ ਹਾਂ। ਤੁਸੀਂ ਸਾਕਸ਼ਾਤਕਾਰ ਕਰ ਸਕਦੇ ਹੋ। ਸ਼ਿਵਬਾਬਾ ਅਤੇ ਦਾਦਾ ਅਤੇ ਤੁਸੀਂ ਬੱਚੇ ਹੋ। ਤੁਸੀਂ ਬੱਚੇ ਕਿਵੇਂ ਨਵੀਂਆਂ – ਨਵੀਂਆਂ ਰੂਹਾਨੀ ਗੱਲਾਂ ਸੁਣਦੇ ਹੋ। ਇਹ ਗੱਲਾਂ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਭਾਵੇਂ ਕਹਿੰਦੇ ਹਨ ਇੰਕਾਰਪੋਰੀਯਲ ਵਰਲਡ ਪਰ ਇਹ ਪਤਾ ਨਹੀਂ ਹੈ ਕਿ ਉਹ ਕਿਵੇਂ ਦੀ ਹੁੰਦੀ ਹੈ। ਪਹਿਲੇ ਤਤ੍ਵ ਨੂੰ ਹੀ ਨਹੀਂ ਜਾਣਦੇ ਤਾਂ ਨਿਰਾਕਾਰੀ ਦੁਨੀਆਂ ਨੂੰ ਫਿਰ ਕੀ ਜਾਨਣਗੇ! ਬਾਪ ਪਹਿਲੇ – ਪਹਿਲੇ ਆਕੇ ਆਤਮਾ ਦਾ ਰਿਯਲਾਈਜ਼ੇਸ਼ਨ ਕਰਾਉਂਦੇ ਹਨ। ਤੁਸੀਂ ਆਤਮਾ ਹੋ ਫਿਰ ਰੂਪ ਬਦਲਿਆ ਹੈ ਮਤਲਬ ਨਿਰਾਕਾਰ ਤੋਂ ਸਾਕਾਰ ਵਿੱਚ ਆਏ ਹੋ।

ਹੁਣ ਤੁਸੀਂ ਸਮਝਦੇ ਹੋ ਸਾਡੀ ਆਤਮਾ 84 ਜਨਮ ਕਿਵੇਂ ਭੋਗਦੀ ਹੈ। ਉਹ ਸਾਰਾ ਪਾਰ੍ਟ ਆਤਮਾ ਵਿੱਚ ਰਿਕਾਰਡ ਮੁਅਫਿਕ ਭਰਿਆ ਹੋਇਆ ਹੈ। ਪਹਿਲੇ ਇਹ ਗੱਲਾਂ ਸੁਣਾਉਂਦੇ ਸੀ। ਬਾਪ ਕਹਿੰਦੇ ਹਨ – ਹੁਣ ਤੁਹਾਨੂੰ ਗੂਹੀਏ ਰਮਣੀਕ ਗੱਲਾਂ ਸੁਣਾਉਂਦਾ ਹਾਂ। ਜੋ ਤੁਸੀਂ ਅੱਗੇ ਨਹੀਂ ਜਾਣਦੇ ਸੀ, ਉਹ ਹੁਣ ਜਾਣਦੇ ਹੋ। ਨਵੀਂ – ਨਵੀਂ ਪੁਆਇੰਟਸ ਬੁੱਧੀ ਵਿੱਚ ਆਉਂਦੀ – ਜਾਂਦੀ ਹੈ ਇਸਲਈ ਦੂਜਿਆਂ ਨੂੰ ਵੀ ਝੱਟ ਸਮਝਾ ਸਕਦੇ ਹੋ। ਦਿਨ – ਪ੍ਰਤੀਦਿਨ ਇਹ ਬ੍ਰਾਹਮਣਾਂ ਦਾ ਝਾੜ ਵਧਦਾ ਜਾਂਦਾ ਹੈ। ਇਹ ਹੀ ਫਿਰ ਦੈਵੀ ਝਾੜ ਬਣਨਾ ਹੈ, ਬ੍ਰਾਹਮਣ ਹੀ ਵ੍ਰਿਧੀ ਨੂੰ ਪਾਉਣਗੇ। ਵੇਖਣ ਵਿੱਚ ਕਿਵੇਂ ਛੋਟੇ ਆਉਂਦੇ ਹਨ। ਜਿਵੇਂ ਵਰਲ੍ਡ ਦੇ ਨਕਸ਼ੇ ਵਿੱਚ ਇੰਡੀਆ ਵੇਖਦੇ ਹਨ ਤਾਂ ਕਿੰਨੀ ਛੋਟੀ ਵਿਖਾਈ ਪੈਂਦੀ ਹੈ। ਅਸਲ ਵਿੱਚ ਇੰਡੀਆ ਹੈ ਕਿੰਨੀ ਵੱਡੀ। ਉਵੇਂ ਹੀ ਗਿਆਨ ਦੇ ਲਈ ਕਿਹਾ ਜਾਂਦਾ ਹੈ – ਮਨਮਨਾਭਵ ਮਤਲਬ ਅਲਫ਼ ਨੂੰ ਯਾਦ ਕਰੋ। ਬੀਜ ਕਿੰਨਾ ਛੋਟਾ ਹੁੰਦਾ ਹੈ। ਝਾੜ ਕਿੰਨਾ ਵੱਡਾ ਨਿਕਲਦਾ ਹੈ। ਤਾਂ ਇਹ ਬ੍ਰਾਹਮਣ ਕੁਲ ਵੀ ਛੋਟਾ ਹੈ, ਵ੍ਰਿਧੀ ਨੂੰ ਪਾਉਂਦਾ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਇਸ ਸਮੇਂ ਬ੍ਰਾਹਮਣ ਹਾਂ ਫਿਰ ਦੇਵਤਾ ਬਣਾਂਗੇ। 84 ਜਨਮਾਂ ਦੀ ਸੀੜੀ ਤਾਂ ਬਹੁਤ ਚੰਗੀ ਹੈ। ਬੱਚੇ ਸਮਝਾ ਸਕਦੇ ਹਨ ਜੋ 84 ਜਨਮ ਲੈਂਦੇ ਹਨ ਉਹ ਹੀ ਆਕੇ ਸਮਝਾਉਂਦੇ ਹਨ ਫਿਰ ਕੋਈ 84 , ਕੋਈ 80 ਵੀ ਲੈਂਦੇ ਹੋਣਗੇ। ਇਹ ਤਾਂ ਸਮਝਦੇ ਹਨ ਅਸੀਂ ਇਸ ਦੈਵੀ ਕੁਲ ਦੇ ਹਾਂ। ਅਸੀਂ ਸੂਰਜਵੰਸ਼ੀ ਘਰਾਣੇ ਦੇ ਬਣਾਂਗੇ। ਜੇਕਰ ਨਾਪਾਸ ਹੋਣਗੇ ਤਾਂ ਫਿਰ ਦੇਰੀ ਨਾਲ ਆਉਣਗੇ। ਸਾਰੇ ਇਕੱਠੇ ਤਾਂ ਨਹੀਂ ਆਉਣਗੇ। ਭਾਵੇਂ ਬਹੁਤ ਗਿਆਨ ਲੈਂਦੇ ਰਹਿੰਦੇ ਹਨ ਪਰ ਇਕੱਠੇ ਤਾਂ ਨਹੀਂ ਆਉਣਗੇ ਨਾ। ਜਾਣਗੇ ਇਕੱਠੇ, ਆਉਣਗੇ ਥੋੜੇ – ਥੋੜੇ ਇਹ ਤਾਂ ਸਮਝ ਦੀ ਗੱਲ ਹੈ ਨਾ। ਸਭ ਕਿਵੇਂ ਇਕੱਠੇ 84 ਜਨਮ ਲੈਣਗੇ। ਬਾਪ ਨੂੰ ਬੁਲਾਉਂਦੇ ਹੀ ਹਨ, ਬਾਬਾ ਫਿਰ ਤੋਂ ਆਕੇ ਗੀਤਾ ਦਾ ਗਿਆਨ ਸੁਣਾਓ। ਤਾਂ ਸਿੱਧ ਹੁੰਦਾ ਹੈ, ਜੱਦ ਮਹਾਭਾਰਤ ਦੀ ਲੜ੍ਹਾਈ ਹੁੰਦੀ ਹੈ, ਉਸ ਸਮੇਂ ਹੀ ਆਕੇ ਗੀਤਾ ਦਾ ਗਿਆਨ ਸੁਣਾਉਂਦੇ ਹਨ। ਉਨ੍ਹਾਂ ਨੂੰ ਹੀ ਰਾਜਯੋਗ ਕਿਹਾ ਜਾਂਦਾ ਹੈ। ਹੁਣ ਤੁਸੀਂ ਰਾਜਯੋਗ ਸਿੱਖ ਰਹੇ ਹੋ। ਕਲਪ – ਕਲਪ, 5 ਹਜਾਰ ਵਰ੍ਹੇ ਬਾਦ ਬਾਬਾ ਸਾਨੂੰ ਆਕੇ ਗਿਆਨ ਦਿੰਦੇ ਹਨ। ਸੱਤ ਨਾਰਾਇਣ ਦੀ ਕਥਾ ਸੁਣਦੇ ਹੋ ਨਾ। ਇਹ ਕਿੱਥੇ ਤੋਂ ਆਏ, ਫਿਰ ਕਿੱਥੇ ਗਏ! ਜਾਣਦੇ ਨਹੀਂ ਹਨ। ਬਾਪ ਸਮਝਾਉਂਦੇ ਹਨ ਬੱਚੇ ਇਹ ਰਾਵਣ ਦੀ ਪਰਛਾਈਆ ਜੋ ਪਈ ਹੈ, ਹੁਣ ਡਰਾਮਾ ਅਨੁਸਾਰ ਰਾਵਣਰਾਜ ਖਤਮ ਹੋਣਾ ਹੈ। ਸਤਿਯੁਗ ਵਿੱਚ ਹੈ ਰਾਮਰਾਜ ਅਤੇ ਇਸ ਸਮੇਂ ਹੈ ਰਾਵਣਰਾਜ। ਹੁਣ ਤੁਸੀਂ ਸਮਝਦੇ ਹੋ ਸਾਡੇ ਵਿੱਚ ਜੋ ਗਿਆਨ ਆਇਆ ਹੈ ਉਹ ਇਸ ਦੁਨੀਆਂ ਵਿੱਚ ਕਿਸੇ ਨੂੰ ਹੈ ਨਹੀਂ। ਸਾਡੀ ਇਹ ਨਵੀਂ ਪੜ੍ਹਾਈ ਹੈ, ਨਵੀਂ ਦੁਨੀਆਂ ਦੇ ਲਈ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਲਿਖਿਆ ਹੈ, ਉਹ ਤਾਂ ਪੁਰਾਣੀ ਗੱਲ ਹੋਈ ਨਾ। ਤੁਸੀਂ ਹੁਣ ਨਵੀਂਆਂ ਗੱਲਾਂ ਸੁਣ ਰਹੇ ਹੋ। ਕਹਿਣਗੇ ਇਹ ਤਾਂ ਕਦੀ ਨਹੀਂ ਸੁਣਿਆ, ਸ਼ਿਵ ਭਗਵਾਨੁਵਾਚ ਅਸੀਂ ਤਾਂ ਕ੍ਰਿਸ਼ਨ ਭਗਵਾਨੁਵਾਚ ਸੁਣਦੇ ਆਏ ਸੀ। ਤੁਸੀਂ ਨਵੀ ਦੁਨੀਆਂ ਦੇ ਲਈ ਐਵਰੀਥਿੰਗ ਨਿਊ ਸੁਣਦੇ ਹੋ। ਇਹ ਸਭ ਜਾਣਦੇ ਹਨ ਕਿ ਭਾਰਤ ਪ੍ਰਾਚੀਨ ਹੈ। ਪਰ ਕੱਦ ਸੀ, ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਕਿਵੇਂ ਚੱਲਿਆ, ਇਨ੍ਹਾਂ ਨੇ ਕਿਵੇਂ ਰਾਜ ਪਾਇਆ ਫਿਰ ਕਿੱਥੇ ਚਲਾ ਗਿਆ, ਇਹ ਕਿਸ ਦੀ ਵੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕੀ ਹੋਇਆ ਜੋ ਇਨ੍ਹਾਂ ਦਾ ਰਾਜ ਖਤਮ ਹੋ ਗਿਆ। ਕਿਸ ਨੇ ਜਿੱਤ ਪਾਈ, ਕੁਝ ਵੀ ਸਮਝਦੇ ਨਹੀਂ ਉਹ ਲੋਕ ਤਾਂ ਸਤਿਯੁਗ ਨੂੰ ਲੱਖਾਂ ਵਰ੍ਹੇ ਦੇ ਦਿੰਦੇ ਹਨ, ਇਹ ਹੋ ਨਹੀਂ ਸਕਦਾ ਕਿ ਲਕਸ਼ਮੀ – ਨਾਰਾਇਣ ਨੇ ਲੱਖਾਂ ਵਰ੍ਹੇ ਰਾਜ ਕੀਤਾ ਹੋਵੇਗਾ। ਫਿਰ ਤਾਂ ਸੂਰਜਵੰਸ਼ੀ ਰਾਜੇ ਢੇਰ ਹੁੰਦੇ। ਕਿਸੇ ਦਾ ਵੀ ਤਾਂ ਨਾਮ ਹੈ ਨਹੀਂ। 1250 ਵਰ੍ਹੇ ਦਾ ਕਿਸੇ ਨੂੰ ਪਤਾ ਨਹੀਂ ਹੈ ਫਿਰ ਲਕਸ਼ਮੀ – ਨਾਰਾਇਣ ਦਾ ਰਾਜ ਕਿੱਥੇ ਤੱਕ ਚੱਲਿਆ, ਇਹ ਵੀ ਕਿਸੇ ਨੂੰ ਪਤਾ ਨਹੀਂ ਤਾਂ ਫਿਰ ਲੱਖਾਂ ਵਰ੍ਹੇ ਦਾ ਪਤਾ ਕਿਸੇ ਨੂੰ ਕਿਵੇਂ ਪੈ ਸਕਦਾ ਹੈ। ਕਿਸੇ ਦੀ ਵੀ ਬੁੱਧੀ ਕੰਮ ਨਹੀਂ ਕਰਦੀ। ਹੁਣ ਤੁਸੀਂ ਛੋਟੇ – ਛੋਟੇ ਝੱਟ ਸਮਝਾ ਸਕਦੇ ਹੋ। ਇਹ ਹੈ ਬਹੁਤ ਸਹਿਜ। ਭਾਰਤ ਦੀ ਕਹਾਣੀ ਹੈ, ਸਾਰੀ ਸਟੋਰੀ ਹੈ। ਸਤਿਯੁਗ ਤ੍ਰੇਤਾ ਵਿੱਚ ਵੀ ਭਾਰਤਵਾਸੀ ਰਾਜੇ ਸੀ। ਵੱਖ – ਵੱਖ ਚਿੱਤਰ ਵੀ ਹਨ। ਇੱਥੇ ਤਾਂ ਹਜਾਰਾਂ ਵਰ੍ਹੇ ਕਹਿ ਦਿੰਦੇ ਹਨ, ਬਾਪ ਕਹਿੰਦੇ ਹਨ – ਇਹ ਹੈ ਹੀ 5 ਹਜਾਰ ਵ੍ਹਰੇ ਦੀ ਕਹਾਣੀ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਡਾਇਨੈਸਟੀ ਸੀ ਫਿਰ ਪੁਨਰਜਨਮ ਲੈਣਾ ਪਵੇ। ਛੋਟੀ – ਛੋਟੀ ਬੱਚਿਆਂ ਇੰਨਾ ਥੋੜਾ ਵੀ ਬੈਠ ਸਮਝਾਉਣ ਤਾਂ ਸਮਝਣਗੇ ਇਹ ਤਾਂ ਬਹੁਤ ਚੰਗੀ ਨਾਲੇਜ ਪੜ੍ਹੀ ਹੋਈ ਹਨ। ਇਹ ਸਪ੍ਰਿਚੂਲ ਨਾਲੇਜ ਸਿਵਾਏ ਸਪ੍ਰਿਚੂਲ ਫਾਦਰ ਦੇ ਹੋਰ ਕੋਈ ਦੇ ਕੋਲ ਹੈ ਨਹੀਂ। ਤੁਸੀਂ ਕਹੋਗੇ ਸਾਨੂੰ ਵੀ ਸਪ੍ਰਿਚੂਲ ਫਾਦਰ ਨੇ ਆਕੇ ਦੱਸਿਆ ਹੈ। ਆਤਮਾ ਸ਼ਰੀਰ ਦਵਾਰਾ ਸੁਣਦੀ ਹੈ। ਆਤਮਾ ਹੀ ਕਹੇਗੀ ਕਿ ਅਸੀਂ ਫ਼ਲਾਨਾ ਬਣਦੇ ਹਾਂ। ਸੇਲ੍ਫ਼ ਨੂੰ ਮਨੁੱਖ ਰਿਯਲਈਜ਼ ਨਹੀਂ ਕਰਦੇ ਹਨ। ਸਾਨੂੰ ਬਾਪ ਨੇ ਰਿਯਲਾਈਜ਼ ਕਰਾਇਆ ਹੈ। ਅਸੀਂ ਆਤਮਾ 84 ਜਨਮ ਪੂਰੇ ਲੈਂਦੇ ਹਾਂ। ਇਵੇਂ – ਇਵੇਂ ਗੱਲਾਂ ਬੈਠ ਸਮਝਾਓ ਤਾਂ ਕਹਿਣਗੇ ਇਨ੍ਹਾਂ ਨੂੰ ਤਾਂ ਬਹੁਤ ਚੰਗੀ ਨਾਲੇਜ ਹੈ। ਗੌਡ ਨਾਲੇਜਫੁਲ ਹੈ ਨਾ। ਗਾਉਂਦੇ ਵੀ ਹਨ ਗੌਡ ਇਜ਼ ਨਾਲੇਜਫੁਲ, ਬਲਿਸਫੁਲ, ਲਿਬ੍ਰੇਟਰ, ਗਾਈਡ ਪਰ ਕਿੱਥੇ ਲੈ ਜਾਂਦਾ ਹੈ, ਇਹ ਕੋਈ ਨਹੀਂ ਜਾਣਦੇ ਹਨ। ਇਹ ਬੱਚੇ ਸਮਝਾ ਸਕਦੇ ਹਨ। ਸਪ੍ਰਿਚੂਲ ਫਾਦਰ ਨਾਲੇਜਫੁਲ ਹੈ, ਇਸ ਨੂੰ ਬਲਿਸਫੁਲ ਕਿਹਾ ਜਾਂਦਾ ਹੈ। ਲਿਬ੍ਰੇਟ ਤੱਦ ਆਕੇ ਕਰਦੇ ਹਨ ਜੱਦ ਮਨੁੱਖ ਬਹੁਤ ਦੁਖੀ ਹੁੰਦੇ ਹਨ। ਇੱਕ ਰਾਵਣ ਦਾ ਰਾਜ ਹੁੰਦਾ ਹੈ। ਹੈਵਿਨਲੀ ਗੌਡ ਫਾਦਰ ਕਿਹਾ ਜਾਂਦਾ ਹੈ। ਹੇਲ ਨੂੰ ਰਾਵਣਰਾਜ ਕਿਹਾ ਜਾਂਦਾ ਹੈ। ਇਹ ਨਾਲੇਜ ਕਿਸ ਨੂੰ ਬੈਠ ਸੁਣਾਓ। ਝੱਟ ਕਹਿਣਗੇ ਇਹ ਸਭ ਨੂੰ ਚੱਲਕੇ ਸੁਣਾਓ। ਪਰ ਧਾਰਨਾ ਬਹੁਤ ਚੰਗੀ ਚਾਹੀਦੀ ਹੈ। ਪ੍ਰਦਰਸ਼ਨੀ ਦੇ ਚਿੱਤਰਾਂ ਦੀ ਮੈਗਜੀਨ ਵੀ ਹੈ ਹੋਰ ਵੀ ਸਮਝਣਗੇ ਤਾਂ ਇਸ ਤੇ ਬਹੁਤ ਸਰਵਿਸ ਕਰ ਸਕਦੇ ਹਨ।

ਇਹ ਬੱਚੀ ਵੀ (ਜਯੰਤੀ ਭੈਣ) ਲੰਡਨ ਵਿੱਚ ਉੱਥੇ ਆਪਣੀ ਟੀਚਰ ਨੂੰ ਸਮਝਾ ਸਕਦੀ ਹੈ। ਉੱਥੇ ਲੰਡਨ ਵਿੱਚ ਇਹ ਸਰਵਿਸ ਕਰ ਸਕਦੇ ਹਨ। ਦੁਨੀਆਂ ਵਿੱਚ ਠਗੀ ਬਹੁਤ ਹੈ ਨਾ। ਰਾਵਣ ਨੇ ਇੱਕਦਮ ਸਭ ਨੂੰ ਠੱਗ ਬਣਾ ਦਿੱਤਾ ਹੈ। ਬੱਚੇ ਸਾਰੇ ਵਰਲਡ ਦੀ ਹਿਸਟਰੀ – ਜਾਗਰਫ਼ੀ ਸਮਝਾ ਸਕਦੇ ਹਨ। ਲਕਸ਼ਮੀ – ਨਾਰਾਇਣ ਦਾ ਰਾਜ ਕਿੰਨਾ ਸਮੇਂ ਚੱਲਿਆ ਫਿਰ ਫਲਾਣੇ ਸੰਵਤ ਤੋਂ ਇਸਲਾਮੀ, ਬੋਧੀ, ਕ੍ਰਿਸ਼ਚਨ ਆਉਂਦੇ ਹਨ। ਵ੍ਰਿਧੀ ਹੁੰਦੇ – ਹੁੰਦੇ ਵੈਰਾਇਟੀ ਧਰਮਾਂ ਦਾ ਝਾੜ ਕਿੰਨਾ ਵੱਡਾ ਹੋ ਜਾਂਦਾ ਹੈ। ਅੱਧਾਕਲਪ ਬਾਦ ਹੋਰ ਧਰਮ ਆਉਂਦੇ ਹਨ। ਇਵੇਂ – ਇਵੇਂ ਗੱਲਾਂ ਇਹ ਬੈਠ ਸੁਣਾਉਣ ਤਾਂ ਸੁਣਨ ਵਾਲੇ ਇਨ੍ਹਾਂ ਨੂੰ ਕਹਿਣਗੇ ਇਹ ਤਾਂ ਸਪ੍ਰਿਚੂਲ ਲੀਡਰ ਹੈ, ਇਨ੍ਹਾਂ ਵਿਚ ਸਪ੍ਰਿਚੂਲ਼ ਨਾਲੇਜ ਹੈ। ਇਹ ਫਿਰ ਕਹਿਣਗੇ – ਇਹ ਨਾਲੇਜ ਤਾਂ ਇੰਡੀਆਂ ਵਿੱਚ ਮਿਲ ਰਹੀ ਹੈ । ਸਪ੍ਰਿਚੂਅਲ ਗੌਡ ਫਾਦਰ ਦੇ ਰਹੇ ਹਨ। ਉਹ ਹੈ ਬੀਜਰੂਪ। ਇਹ ਉਲਟਾ ਝਾੜ ਹੈ। ਬੀਜ ਹੈ ਨਾਲੇਜਫੁਲ। ਬੀਜ ਨੂੰ ਝਾੜ ਦੀ ਨਾਲੇਜ ਹੋਵੇਗੀ ਨਾ। ਇਹ ਵੈਰਾਇਟੀ ਰਿਲੀਜਨ ਦਾ ਝਾੜ ਹੈ। ਭਾਰਤ ਦੀ ਡੀ. ਟੀ ਰਿਲੀਜਨ ਇਨ੍ਹਾਂ ਨੂੰ ਕਿਹਾ ਜਾਂਦਾ ਹੈ। ਪਹਿਲੇ ਲਕਸ਼ਮੀ – ਨਾਰਾਇਣ ਦਾ ਰਾਜ, ਫਿਰ ਹੁੰਦਾ ਹੈ ਰਾਮ – ਸੀਤਾ ਦਾ ਰਾਜ। ਅੱਧਾਕਲਪ ਇਹ ਚਲਦਾ ਹੈ ਫਿਰ ਬਾਦ ਵਿੱਚ ਆਉਂਦੇ ਹਨ ਇਸਲਾਮੀ… ਝਾੜ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਇਵੇਂ ਜਾਕੇ ਇਹ ਬੱਚੀ ਭਾਸ਼ਣ ਕਰੇ ਅਤੇ ਸਮਝਾਏ ਕਿ ਇਹ ਵਰੀਕ੍ਸ਼ ਕਿਵੇਂ ਇਮਰਜ ਹੁੰਦਾ ਹੈ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਅਸੀਂ ਸਮਝਾ ਸਕਦੇ ਹਾਂ। ਵਿਲਾਇਤ ਵਿੱਚ ਤਾਂ ਹੋਰ ਕੋਈ ਹੈ ਨਹੀਂ। ਇਹ ਬੱਚੀ ਜਾਕੇ ਸਮਝਾਏ ਕਿ ਹੁਣ ਆਇਰਨ ਏਜ਼ ਦਾ ਅੰਤ ਹੈ, ਗੋਲਡਨ ਏਜ਼ ਆਉਣ ਵਾਲਾ ਹੈ ਤਾਂ ਉਹ ਲੋਕ ਬਹੁਤ ਖੁਸ਼ ਹੋਣਗੇ। ਬਾਬਾ ਯੁਕਤੀ ਦੱਸਦੇ ਰਹਿੰਦੇ ਹਨ, ਇਸ ਤੇ ਧਿਆਨ ਦੇਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਮਾਨ ਬਹੁਤ ਮਿਲੇ। ਛੋਟਾ ਕੋਈ ਹਿੰਮਤ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਬਾਪ ਨੂੰ ਇਹ ਹੁੰਦਾ ਹੈ ਕਿ ਇਵੇਂ – ਇਵੇਂ ਬੱਚੇ ਇਸ ਵਿੱਚ ਅਟੈਂਸ਼ਨ ਦੇਣ ਤਾਂ ਸਪ੍ਰਿਚੂਲ ਲੀਡਰ ਬਣ ਜਾਣ। ਸਪ੍ਰਿਚੂਲ਼ ਗੌਡ ਫਾਦਰ ਹੀ ਬੈਠ ਨਾਲੇਜ ਦਿੰਦੇ ਹਨ। ਕ੍ਰਿਸ਼ਨ ਨੂੰ ਗੌਡ ਫਾਦਰ ਕਹਿਣਾ ਭੁੱਲ ਹੈ। ਗੌਡ ਤਾਂ ਹੈ ਨਿਰਾਕਾਰ। ਅਸੀਂ ਸਭ ਆਤਮਾਵਾਂ ਬ੍ਰਦਰ੍ਸ ਹਾਂ, ਉਹ ਬਾਪ ਹੈ। ਸਭ ਆਇਰਨ ਏਜ਼ ਵਿੱਚ ਜੱਦ ਦੁੱਖੀ ਹੁੰਦੇ ਹਨ ਉਦੋਂ ਬਾਪ ਆਉਂਦੇ ਹਨ। ਜੱਦ ਫਿਰ ਆਇਰਨ ਏਜ਼ ਹੁੰਦਾ ਹੈ ਤਾਂ ਬਾਪ ਨੂੰ ਗੋਲਡਨ ਏਜ਼ ਸਥਾਪਨ ਕਰਨ ਆਉਣਾ ਹੁੰਦਾ ਹੈ। ਭਾਰਤ ਪ੍ਰਾਚੀਨ ਸੁੱਖਧਾਮ ਸੀ, ਹੈਵਿਨ ਸੀ। ਬਹੁਤ ਥੋੜ੍ਹੇ ਮਨੁੱਖ ਸਨ। ਬਾਕੀ ਇੰਨੀਆਂ ਸਭ ਆਤਮਾਵਾਂ ਕਿੱਥੇ ਸਨ। ਸ਼ਾਂਤੀਧਾਮ ਵਿੱਚ ਸੀ ਨਾ। ਤਾਂ ਇਵੇਂ ਸਮਝਾਉਣਾ ਚਾਹੀਦਾ ਹੈ। ਇਸ ਵਿੱਚ ਡਰਨ ਦੀ ਗੱਲ ਨਹੀਂ, ਇਹ ਤਾਂ ਕਹਾਣੀ ਹੈ। ਕਹਾਣੀ ਖੁਸ਼ੀ ਨਾਲ ਦੱਸੀ ਜਾਂਦੀ ਹੈ। ਵਰਲਡ ਦੀ ਹਿਸਟਰੀ – ਜਾਗਰਫੀ ਕਿਵੇਂ ਰਿਪੀਟ ਹੁੰਦੀ ਹੈ, ਉਨ੍ਹਾਂ ਨੂੰ ਕਹਾਣੀ ਵੀ ਕਹਿ ਸਕਦੇ ਹਾਂ। ਨਾਲੇਜ ਵੀ ਕਹਿ ਸਕਦੇ ਹਾਂ। ਤੁਹਾਨੂੰ ਤਾਂ ਇਹ ਪੱਕੀ ਯਾਦ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ – ਮੇਰੀ ਆਤਮਾ ਵਿੱਚ ਸਾਰੇ ਝਾੜ ਦਾ ਗਿਆਨ ਹੈ ਜੋ ਮੈਂ ਰਿਪੀਟ ਕਰਦਾ ਹਾਂ। ਨਾਲੇਜਫੁਲ ਬਾਪ ਬੱਚਿਆਂ ਨੂੰ ਨਾਲੇਜ ਦੇ ਰਹੇ ਹਨ। ਇਹ ਜਾਕੇ ਨਾਲੇਜ ਦੇਣਗੀਆਂ ਤਾਂ ਕਹਿਣਗੇ ਤੁਸੀਂ ਹੋਰਾਂ ਨੂੰ ਵੀ ਬੁਲਾਓ। ਬੋਲੋ ਹਾਂ ਬੁਲਾ ਸਕਦੇ ਹਾਂ ਕਿਓਂਕਿ ਉਹ ਲੋਕ ਜਾਣਨਾ ਚਾਹੁੰਦੇ ਹਨ ਕਿ ਭਾਰਤ ਦਾ ਪ੍ਰਾਚੀਨ ਰਾਜਯੋਗ ਕੀ ਸੀ! ਜਿਸ ਨਾਲ ਭਾਰਤ ਹੈਵਿਨ ਬਣਿਆ – ਉਹ ਕੋਈ ਸਮਝਾਏ। ਹੁਣ ਸੰਨਿਆਸੀ ਕੀ ਸੁਣਾਉਣਗੇ? ਸਪ੍ਰਿਚੂਲ ਗਿਆਨ ਸਿਰਫ ਗੀਤਾ ਵਿੱਚ ਹੈ। ਤਾਂ ਉਹ ਜਾਕੇ ਗੀਤਾ ਹੀ ਸੁਣਾਉਂਦੇ ਹਨ। ਗੀਤਾ ਕਿੰਨੀ ਪੜ੍ਹਦੇ ਹਨ, ਕੰਠ ਕਰਦੇ ਰਹਿੰਦੇ ਹਨ। ਕੀ ਇਹ ਸਪ੍ਰਿਚੂਲ ਨਾਲੇਜ ਹੈ? ਇਹ ਤਾਂ ਬਣਿਆ ਹੈ ਮਨੁੱਖ ਦੇ ਨਾਮ ਤੇ। ਸਪ੍ਰਿਚੂਅਲ ਨਾਲੇਜ ਤਾਂ ਮਨੁੱਖ ਦੇ ਨਾ ਸਕਣ। ਤੁਸੀਂ ਹੁਣ ਸਿਰ੍ਫ ਫਰਕ ਸਮਝਦੇ ਹੋ – ਉਸ ਗੀਤਾ ਵਿੱਚ ਅਤੇ ਜੋ ਬਾਬਾ ਸੁਣਾਉਂਦੇ ਹਨ ਉਸ ਵਿੱਚ ਰਾਤ – ਦਿਨ ਦਾ ਫਰਕ ਹੈ। ਦਿੱਤਾ ਫਾਦਰ ਨੇ ਅਤੇ ਨਾਮ ਪਾ ਦਿੱਤਾ ਹੈ ਕ੍ਰਿਸ਼ਨ ਦਾ। ਸਤਿਯੁਗ ਵਿੱਚ ਕ੍ਰਿਸ਼ਨ ਨੂੰ ਇਹ ਨਾਲੇਜ ਹੈ ਨਹੀਂ। ਨਾਲੇਜਫੁਲ ਹੈ ਹੀ ਫਾਦਰ। ਕਿੰਨੀਆਂ ਅਟਪਟੀਆਂ ਇਹ ਗੱਲਾਂ ਹਨ। ਕ੍ਰਿਸ਼ਨ ਦੀ ਆਤਮਾ ਜੱਦ ਸਤਿਯੁਗ ਵਿੱਚ ਸੀ ਤਾਂ ਨਾਲੇਜ ਹੈ ਨਹੀਂ। ਕਿੰਨਾ ਸੂਤ ਮੁੰਝਿਆ ਹੋਇਆ ਹੈ। ਇਹ ਸਭ ਵਿਲਾਇਤ ਵਿੱਚ ਜਾਕੇ ਨਾਮ ਨਿਕਾਲ ਸਕਦੇ ਹਨ। ਭਾਸ਼ਣ ਕਰ ਸਕਦੇ ਹੋ। ਬੋਲੋ, ਵਰਲਡ ਦੀ ਹਿਸਟਰੀ – ਜਾਗਰਫ਼ੀ ਦੀ ਨਾਲੇਜ ਅਸੀਂ ਤੁਹਾਨੂੰ ਦੇ ਸਕਦੇ ਹਾਂ। ਗੌਡ ਹੈਵਿਨ ਸਥਾਪਨ ਕਿਵੇਂ ਕਰਦੇ ਹਨ, ਉਹ ਹੈਵਿਨ ਤੋਂ ਫਿਰ ਹੇਲ ਕਿਵੇਂ ਬਣਦਾ ਹੈ, ਸੋ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਇਹ ਬੈਠ ਲਿਖਣ ਫਿਰ ਵੇਖਣ ਅਸੀਂ ਕੋਈ ਪੁਆਇੰਟ ਭੁੱਲੇ ਤਾਂ ਨਹੀ ਹਾਂ। ਫਿਰ ਯਾਦ ਕਰਕੇ ਲਿਖਣ। ਇਵੇਂ ਪ੍ਰੈਕਟਿਸ ਕਰਨ ਨਾਲ ਤਾ ਬਹੁਤ ਚੰਗਾ ਲਿਖਣਗੇ, ਬਹੁਤ ਚੰਗਾ ਸਮਝਾਉਣਗੇ ਤਾਂ ਨਾਮ ਬਾਲਾ ਹੋ ਜਾਵੇਗਾ। ਇੱਥੇ ਤੋਂ ਵੀ ਬਾਬਾ ਕੋਈ ਨੂੰ ਬਾਹਰ ਭੇਜ ਸਕਦੇ ਹਨ। ਇਹ ਜਾਕੇ ਸਮਝਾਏ ਤਾਂ ਵੀ ਬਹੁਤ ਚੰਗਾ ਹੈ। 7 ਦਿਨ ਵਿੱਚ ਵੀ ਬਹੁਤ ਹੁਸ਼ਿਆਰ ਹੋ ਸਕਦੇ ਹਨ। ਬੁੱਧੀ ਵਿੱਚ ਧਾਰਨ ਕਰਨਾ ਹੈ, ਬੀਜ ਅਤੇ ਝਾੜ ਦੀ ਡਿਟੇਲ ਸਮਝਾਉਣੀ ਹੈ। ਚਿੱਤਰਾਂ ਤੇ ਬਹੁਤ ਚੰਗੀ ਰੀਤੀ ਸਮਝਾ ਸਕਦੇ ਹਨ। ਸਰਵਿਸ ਦਾ ਸ਼ੋਂਕ ਹੋਣਾ ਚਾਹੀਦਾ ਹੈ। ਬਹੁਤ ਉੱਚ ਮਰਤਬਾ ਹੋ ਜਾਵੇਗਾ। ਨਾਲੇਜ ਬੜੀ ਸਹਿਜ ਹੈ। ਇਹ ਹੈ ਪੁਰਾਣੀ ਛੀ – ਛੀ ਦੁਨੀਆਂ। ਸਵਰਗ ਦੇ ਅੱਗੇ ਇਹ ਪੁਰਾਣੀ ਦੁਨੀਆਂ ਜਿਵੇਂ ਗੋਬਰ ਮਿਸਲ ਹੈ, ਇਨ੍ਹਾਂ ਤੋਂ ਬਾਂਸ ਆਉਂਦੀ ਹੈ। ਉਹ ਹੈ ਸੋਨੇ ਦੀ ਦੁਨੀਆਂ, ਇਹ ਹੈ ਗੋਬਰ ਦੀ ਦੁਨੀਆਂ। ਤੁਸੀਂ ਬੱਚੇ ਜਾਣਦੇ ਹੋ ਹੁਣ ਅਸੀਂ ਸ਼ਰੀਰ ਛੱਡ ਜਾਕੇ ਪ੍ਰਿੰਸ – ਪ੍ਰਿੰਸੇਜ ਬਣਾਂਗੇ। ਇਵੇਂ ਸਕੂਲ ਵਿਚ ਪੜ੍ਹਨ ਜਾਣਗੇ। ਉੱਥੇ ਇਵੇਂ ਦੇ ਵਿਮਾਨ ਹੋਣਗੇ, ਫੁਲ ਪਰੂਫ ਹੋਣਗੇ। ਇਹ ਖੁਸ਼ੀ ਬੱਚਿਆਂ ਨੂੰ ਅੰਦਰ ਰਹੇ ਤਾਂ ਕਦੀ ਵੀ ਕੋਈ ਗੱਲ ਵਿੱਚ ਰੋਣਾ ਨਹੀਂ ਆਏ। ਤੁਸੀਂ ਸਮਝਦੇ ਹੋ ਨਾ ਕਿ ਅਸੀਂ ਪ੍ਰਿੰਸ – ਪ੍ਰਿੰਸੇਜ ਬਣਾਂਗੇ। ਤਾਂ ਤੁਹਾਨੂੰ ਕਿਓਂ ਨਹੀਂ ਅੰਦਰ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਭਵਿੱਖ ਵਿੱਚ ਅਜਿਹੇ ਸਕੂਲ ਵਿੱਚ ਜਾਣਗੇ, ਇਹ – ਇਹ ਕਰਨਗੇ। ਬੱਚਿਆਂ ਨੂੰ ਪਤਾ ਨਹੀਂ ਕਿਓਂ ਭੁੱਲ ਜਾਂਦਾ ਹੈ। ਬਹੁਤ ਨਸ਼ਾ ਚੜ੍ਹਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਪੁਰਾਣੀ ਛੀ – ਛੀ ਗੋਬਰ ਮਿਸਲ ਦੁਨੀਆਂ ਨੂੰ ਬੁੱਧੀ ਤੋਂ ਭੁੱਲ ਸਤਿਯੁਗੀ ਦੁਨੀਆਂ ਨੂੰ ਯਾਦ ਕਰ ਅਪਾਰ ਖੁਸ਼ੀ ਅਤੇ ਨਸ਼ੇ ਵਿੱਚ ਰਹਿਣਾ ਹੈ। ਕਦੀ ਵੀ ਰੋਣਾ ਨਹੀਂ ਹੈ।

2. ਬਾਪ ਜੋ ਗੂਹੀਏ ਰਮਣੀਕ ਗੱਲਾਂ ਸੁਣਾਉਂਦੇ ਹਨ ਉਨ੍ਹਾਂ ਨੂੰ ਧਾਰਨ ਕਰ ਸਭ ਨੂੰ ਸਮਝਾਉਣਾ ਹੈ। ਸਪ੍ਰਿਚੂਅਲ ਲੀਡਰ ਦਾ ਟਾਈਟਲ ਲੈਣਾ ਹੈ।

ਵਰਦਾਨ:-

ਜੋ ਮਹਾਵੀਰ ਬੱਚੇ ਹਨ ਉਨ੍ਹਾਂ ਨੂੰ ਸਾਕਾਰੀ ਦੁਨੀਆਂ ਦੀ ਕੋਈ ਵੀ ਆਕਰਸ਼ਣ ਆਪਣੀ ਵੱਲ ਆਕਰਸ਼ਿਤ ਨਹੀਂ ਕਰ ਸਕਦੀ। ਉਹ ਖ਼ੁਦ ਨੂੰ ਇੱਕ ਸੇਕੇਂਡ ਵਿੱਚ ਨਿਆਰਾ ਅਤੇ ਬਾਪ ਦਾ ਪਿਆਰਾ ਬਣਾ ਸਕਦੇ ਹਨ। ਡਾਇਰੈਕਸ਼ਨ ਮਿਲਦੇ ਹੀ ਸ਼ਰੀਰ ਤੋਂ ਪਰੇ ਅਸ਼ਰੀਰੀ, ਆਤਮ – ਅਭਿਮਾਨੀ, ਬੰਧਨ – ਮੁਕਤ, ਯੋਗਯੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਹੀ ਸਹਿਜਯੋਗੀ, ਆਪ ਯੋਗੀ, ਹਮੇਸ਼ਾ ਯੋਗੀ, ਕਰਮਯੋਗੀ ਅਤੇ ਸ਼੍ਰੇਸ਼ਠ ਯੋਗੀ ਹਨ। ਉਹ ਜੱਦ ਚਾਹੁਣ, ਜਿੰਨਾ ਸਮੇਂ ਚਾਉਣ ਆਪਣੇ ਸੰਕਲਪ, ਸਾਹ ਨੂੰ ਇੱਕ ਪ੍ਰਾਣੈਸ਼ਵਰ ਬਾਪ ਦੀ ਯਾਦ ਵਿੱਚ ਸਥਿਤ ਕਰ ਸਕਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top