02 September 2021 PUNJABI Murli Today | Brahma Kumaris

Read and Listen today’s Gyan Murli in Punjabi 

September 1, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਆਪਣੀ ਤਕਦੀਰ ਭਵਿੱਖ ਨਵੀਂ ਦੁਨੀਆਂ ਦੇ ਲਈ ਬਣਾ ਰਹੇ ਹੋ, ਇਹ ਤੁਹਾਡਾ ਰਾਜਯੋਗ ਹੈ ਹੀ ਨਵੀਂ ਦੁਨੀਆਂ ਦੇ ਲਈ"

ਪ੍ਰਸ਼ਨ: -

ਤਕਦੀਰਵਾਨ ਬੱਚਿਆਂ ਦੀ ਮੁੱਖ ਨਿਸ਼ਾਨੀਆਂ ਕੀ ਹੋਣਗੀਆਂ?

ਉੱਤਰ:-

1. ਤਕਦੀਰਵਾਨ ਬੱਚੇ ਕਾਇਦੇਸਿਰ ਸ਼੍ਰੀਮਤ ਤੇ ਚੱਲਣਗੇ। ਕੋਈ ਵੀ ਕਾਇਦੇ ਦੇ ਵਿਰੁੱਧ ਕੰਮ ਕਰਕੇ ਆਪਣੇ ਨੂੰ ਅਤੇ ਬਾਪ ਨੂੰ ਠੱਗਣਗੇ ਨਹੀਂ। 2. ਉਨ੍ਹਾਂ ਨੂੰ ਪੜ੍ਹਾਈ ਦਾ ਪੂਰਾ – ਪੂਰਾ ਸ਼ੋਕ ਹੋਵੇਗਾ। ਸਮਝਾਉਣ ਦਾ ਵੀ ਸ਼ੋਂਕ ਹੋਵੇਗਾ। 3. ਪਾਸ ਵਿਦ ਓਨਰ ਬਣ ਸਕਾਲਰਸ਼ਿਪ ਲੈਣ ਦਾ ਪੁਰਸ਼ਾਰਥ ਕਰਨਗੇ। 4. ਕਦੀ ਕਿਸੀ ਨੂੰ ਦੁੱਖ ਨਹੀਂ ਦੇਣਗੇ। ਕਦੀ ਕੋਈ ਉਲਟਾ ਕਰਮ ਨਹੀਂ ਕਰਨਗੇ।

ਗੀਤ:-

ਤਕਦੀਰ ਜਗਾਕੇ ਆਈ ਹਾਂ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਨਵਿਆਂ ਨੇ ਵੀ ਸੁਣਿਆ ਤਾਂ ਪੁਰਾਣਿਆਂ ਨੇ ਵੀ ਸੁਣਿਆ, ਕੁਮਾਰੀਆਂ ਨੇ ਵੀ ਸੁਣਿਆ। ਇਹ ਪਾਠਸ਼ਾਲਾ ਹੈ। ਪਾਠਸ਼ਾਲਾ ਵਿੱਚ ਕੋਈ ਨਾ ਕੋਈ ਤਕਦੀਰ ਬਣਾਉਣ ਜਾਂਦੇ ਹਨ। ਉੱਥੇ ਤਾਂ ਕਈ ਤਰ੍ਹਾਂ ਦੀ ਤਕਦੀਰ ਹੈ, ਕੋਈ ਸਰਜਨ ਬਣਨ ਦੀ, ਕੋਈ ਬੈਰਿਸਟਰ ਬਣਨ ਦੀ ਤਕਦੀਰ ਬਣਾਉਂਦੇ ਹਨ। ਤਕਦੀਰ ਦਾ ਏਮ ਓਬਜੇਕ੍ਟ ਕਿਹਾ ਜਾਂਦਾ ਹੈ। ਤਕਦੀਰ ਬਣਾਉਣ ਬਗੈਰ ਪਾਠਸ਼ਾਲਾ ਵਿੱਚ ਕੀ ਪੜ੍ਹਨਗੇ। ਹੁਣ ਇੱਥੇ ਬੱਚੇ ਜਾਣਦੇ ਹਨ ਕਿ ਅਸੀਂ ਵੀ ਤਕਦੀਰ ਬਣਾਕੇ ਆਏ ਹਾਂ – ਨਵੀਂ ਦੁਨੀਆਂ ਦੇ ਲਈ ਆਪਣਾ ਰਾਜਭਾਗ ਲੈਣ। ਇਹ ਹੈ ਨਵੀਂ ਦੁਨੀਆਂ ਦੇ ਲਈ ਰਾਜਯੋਗ। ਉਹ ਪੁਰਾਣੀ ਦੁਨੀਆਂ ਦੇ ਲਈ ਬੈਰਿਸਟਰ, ਇੰਜੀਨਿਯਰ, ਸਰਜਨ ਆਦਿ ਬਣਦੇ ਹਨ। ਇਹ ਬਣਦੇ – ਬਣਦੇ ਹੁਣ ਪੁਰਾਣੀ ਦੁਨੀਆਂ ਦਾ ਟਾਈਮ ਬਹੁਤ ਥੋੜਾ ਰਿਹਾ ਹੈ, ਉਹ ਤਾਂ ਖਤਮ ਹੋ ਜਾਵੇਗਾ। ਉਹ ਤਕਦੀਰ ਹੈ ਇਸ ਮ੍ਰਿਤੂਲੋਕ ਦੇ ਲਈ, ਇਸ ਜਨਮ ਦੇ ਲਈ। ਤੁਹਾਡੀ ਪੜ੍ਹਾਈ ਹੈ ਨਵੀਂ ਦੁਨੀਆਂ ਦੇ ਲਈ ਤੁਸੀਂ ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾਕੇ ਆਏ ਹੋ। ਨਵੀਂ ਦੁਨੀਆਂ ਵਿੱਚ ਤੁਹਾਨੂੰ ਰਾਜ – ਭਾਗ ਮਿਲੇਗਾ ਕੌਣ ਪੜ੍ਹਾਉਂਦੇ ਹਨ? ਬੇਹੱਦ ਦਾ ਬਾਪ, ਜਿਸ ਨਾਲ ਹੀ ਵਰਸਾ ਪਾਉਣਾ ਹੈ। ਜਿਵੇਂ ਡਾਕਟਰ ਲੋਕਾਂ ਨੂੰ ਡਾਕਟਰੀ ਦਾ ਵਰਸਾ ਮਿਲਦਾ ਹੈ ਆਪਣੀ ਪੜ੍ਹਾਈ ਦਾ। ਅੱਛਾ ਜੱਦ ਬੁੱਢੇ ਹੁੰਦੇ ਹਨ ਤਾਂ ਗੁਰੂ ਦੇ ਕੋਲ ਜਾਂਦੇ ਹਨ। ਕੀ ਚਾਹੁੰਦੇ ਹਨ? ਕਹਿੰਦੇ ਹਨ ਸਾਨੂੰ ਸ਼ਾਂਤੀਧਾਮ ਜਾਨ ਦੀ ਸਿੱਖਿਆ ਦਵੋ, ਸਾਨੂੰ ਸਦਗਤੀ ਦਵੋ। ਇੱਥੇ ਤੋਂ ਨਿਕਾਲ ਸ਼ਾਂਤੀਧਾਮ ਲੈ ਜਾਓ। ਬਾਪ ਤੋਂ ਵੀ ਵਰਸਾ ਮਿਲਦਾ ਹੈ – ਇਸ ਜਨਮ ਦੇ ਲਈ। ਬਾਕੀ ਗੁਰੂ ਤੋਂ ਤਾਂ ਕੁਝ ਨਹੀਂ ਮਿਲਦਾ। ਟੀਚਰ ਤੋੰ ਕੁਝ ਨਾ ਕੁਝ ਵਰਸਾ ਪਾਉਂਦੇ ਹਨ ਕਿਓਂਕਿ ਆਜੀਵਿਕਾ ਤਾਂ ਚਾਹੀਦੀ ਹੈ ਨਾ। ਬਾਪ ਦਾ ਵਰਸਾ ਹੁੰਦੇ ਹੋਏ ਵੀ ਪੜ੍ਹਦੇ ਹਨ ਕਿ ਅਸੀਂ ਵੀ ਆਪਣੀ ਕਮਾਈ ਕਰੀਏ। ਗੁਰੂ ਤੋਂ ਕਮਾਈ ਕੁਝ ਹੋਈ ਨਹੀਂ ਹੈ। ਹਾਂ, ਕੋਈ – ਕੋਈ ਗੀਤਾ ਆਦਿ ਚੰਗੀ ਪੜ੍ਹਕੇ ਫਿਰ ਗੀਤਾ ਤੇ ਭਾਸ਼ਣ ਆਦਿ ਕਰਦੇ ਹਨ। ਇਹ ਸਭ ਹੈ ਅਲਪਕਾਲ ਸੁੱਖ ਦੇ ਲਈ। ਹੁਣ ਤਾਂ ਇਸ ਮ੍ਰਿਤੂਲੋਕ ਦਾ ਅੰਤ ਹੈ। ਤੁਸੀਂ ਜਾਣਦੇ ਹੋ ਅਸੀਂ ਨਵੀਂ ਦੁਨੀਆਂ ਦੀ ਤਕਦੀਰ ਬਣਾਉਣ ਆਏ ਹਾਂ। ਇਹ ਪੁਰਾਣੀ ਦੁਨੀਆਂ ਖਤਮ ਹੋ ਜਾਣੀ ਹੈ। ਬਾਪ ਦੀ ਅਤੇ ਆਪਣੀ ਮਿਲਕੀਯਤ ਵੀ ਸਭ ਭਸਮ ਹੋ ਜਾਵੇਗੀ। ਹੱਥ ਫਿਰ ਵੀ ਖਾਲੀ ਜਾਣਗੇ। ਹੁਣ ਤਾਂ ਕਮਾਈ ਚਾਹੀਦੀ ਹੈ ਨਵੀਂ ਦੁਨੀਆਂ ਦੇ ਲਈ। ਪੁਰਾਣੀ ਦੁਨੀਆਂ ਦੇ ਮਨੁੱਖ ਤਾਂ ਉਹ ਕਰ ਨਹੀਂ ਸਕਣਗੇ। ਨਵੀਂ ਦੁਨੀਆਂ ਦੀ ਕਮਾਈ ਕਰਾਉਣ ਵਾਲਾ ਹੈ ਹੀ ਸ਼ਿਵਬਾਬਾ। ਇੱਥੇ ਤੁਸੀਂ ਨਵੀਂ ਦੁਨੀਆਂ ਦੇ ਲਈ ਤਕਦੀਰ ਬਣਾਉਣ ਆਏ ਹੋ। ਉਹ ਬਾਪ ਹੀ ਤੁਹਾਡਾ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਅਤੇ ਉਹ ਆਉਂਦੇ ਹੀ ਹਨ ਸੰਗਮ ਤੇ, ਭਵਿੱਖ ਦੇ ਲਈ ਕਮਾਈ ਸਿਖਾਉਣ। ਹੁਣ ਇਸ ਪੁਰਾਣੀ ਦੁਨੀਆ ਵਿੱਚ ਤਾਂ ਥੋੜ੍ਹੇ ਦਿਨ ਹਨ। ਇਹ ਦੁਨੀਆ ਦੇ ਮਨੁੱਖ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਨਵੀਂ ਦੁਨੀਆਂ ਦੇ ਲਈ ਇਹ ਸਾਡਾ ਬਾਪ, ਟੀਚਰ, ਸਤਿਗੁਰੂ ਹੈ। ਬਾਪ ਆਉਂਦੇ ਹੀ ਹਨ ਸ਼ਾਂਤੀਧਾਮ, ਸੁੱਖਧਾਮ ਵਿੱਚ ਲੈ ਜਾਣ ਲਈ। ਕੋਈ ਤਕਦੀਰ ਨਹੀਂ ਬਣਾਉਂਦੇ ਹਨ, ਗੋਇਆ ਕੁਝ ਵੀ ਸਮਝਦੇ ਨਹੀਂ। ਇੱਕ ਹੀ ਘਰ ਵਿੱਚ ਇਸਤਰੀ ਪੜ੍ਹਦੀ ਹੈ, ਪੁਰਸ਼ ਨਹੀਂ ਪੜ੍ਹਦੇ, ਬੱਚੇ ਪੜ੍ਹਨਗੇ ਮਾਂ – ਬਾਪ ਨਹੀਂ ਪੜ੍ਹਨਗੇ। ਇਵੇਂ ਹੁੰਦਾ ਰਹਿੰਦਾ ਹੈ। ਸ਼ੁਰੂ ਵਿੱਚ ਪਰਿਵਾਰ ਦੇ ਪਰਿਵਾਰ ਆਏ। ਪਰ ਮਾਇਆ ਦਾ ਤੂਫ਼ਾਨ ਲੱਗਣ ਨਾਲ ਅਸ਼ਚਰਿਆਵਤ ਸੁੰਨਤੀ, ਕਥੰਤੀ ਬਾਪ ਦਾ ਬੰਨਤੀ, ਪੜ੍ਹਾਈ ਪੜ੍ਹਵੰਤੀ ਫਿਰ ਵੀ…ਹਾਯ ਕੁਦਰਤ, ਡਰਾਮਾ ਦੀ। ਡਰਾਮਾ ਦੀ ਹੀ ਗੱਲ ਹੋਈ ਨਾ। ਬਾਪ ਖੁਦ ਕਹਿੰਦੇ ਹਨ ਓਹੋ ਡਰਾਮਾ, ਓਹੋ ਮਾਇਆ। ਕਿਸੇ ਨੂੰ ਫਾਰਕਤੀ ਦੇ ਦਿੱਤੀ! ਇਸਤਰੀ – ਪੁਰਸ਼ ਇੱਕ – ਦੋ ਨੂੰ ਡਾਈਵੋਰਸ ਦਿੰਦੇ ਹਨ। ਬੱਚੇ ਬਾਪ ਨੂੰ ਫਾਰਕਤੀ ਦਿੰਦੇ ਹਨ। ਇੱਥੇ ਤਾਂ ਉਹ ਨਹੀਂ ਹੈ। ਇੱਥੇ ਤਾਂ ਡਾਈਵੋਰਸ ਦੇ ਨਾ ਸਕਣ। ਬਾਪ ਤਾਂ ਆਏ ਹਨ ਬੱਚਿਆਂ ਨੂੰ ਸੱਚੀ ਕਮਾਈ ਕਰਾਉਣ। ਬਾਪ ਥੋੜੀ ਕਿਸੇ ਨੂੰ ਖੱਡੇ ਵਿਚ ਪਾਉਣਗੇ। ਬਾਪ ਤਾਂ ਹੈ ਹੀ ਪਤਿਤ – ਪਾਵਨ, ਰਹਿਮਦਿਲ। ਬਾਪ ਆਕੇ ਦੁੱਖ ਤੋਂ ਲਿਬ੍ਰੇਟ ਕਰਦੇ ਹਨ ਅਤੇ ਗਾਈਡ ਬਣ ਨਾਲ ਲੈ ਜਾਣ ਵਾਲਾ ਹੈ। ਇਵੇਂ ਕੋਈ ਲੌਕਿਕ ਗੁਰੂ ਨਹੀਂ ਕਹਿਣਗੇ ਕਿ ਮੈਂ ਤੁਹਾਨੂੰ ਨਾਲ ਲੈ ਜਾਵਾਂਗਾ। ਸ਼ਾਸਤਰਾਂ ਵਿੱਚ ਹੈ ਭਗਵਾਨੁਵਾਚ- ਕਿ ਮੈਂ ਤੁਹਾਨੂੰ ਸਭਨੂੰ ਲੈ ਜਾਵਾਂਗਾ ਮੱਛਰਾਂ ਸਦ੍ਰਿਸ਼ ਸਭ ਜਾਣੇ ਹਨ। ਤੁਸੀਂ ਬੱਚੇ ਚੰਗੀ ਤਰ੍ਹਾਂ ਜਾਣਦੇ ਹੋ ਹੁਣ ਸਾਨੂੰ ਜਾਣਾ ਹੈ ਘਰ। ਇਹ ਸ਼ਰੀਰ ਛੱਡਣਾ ਹੈ। ਆਪ ਮੁਏ ਮਰ ਗਈ ਦੁਨੀਆਂ। ਆਪਣੇ ਨੂੰ ਸਿਰਫ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਹ ਤਾਂ ਪੁਰਾਣਾ ਚੋਲਾ ਛੀ – ਛੀ ਹੈ। ਇਹ ਦੁਨੀਆਂ ਵੀ ਪੁਰਾਣੀ ਹੈ। ਜਿਵੇਂ ਪੁਰਾਣੇ ਘਰ ਵਿੱਚ ਬੈਠੇ ਹੁੰਦੇ ਹਨ, ਨਵਾਂ ਘਰ ਸਾਹਮਣੇ ਬਣਦਾ ਰਹਿੰਦਾ ਹੈ ਤਾਂ ਬਾਪ ਵੀ ਸਮਝੇਗਾ ਸਾਡੇ ਲਈ, ਬੱਚੇ ਵੀ ਸਮਝਦੇ ਹਨ ਸਾਡੇ ਲਈ ਬਣ ਰਿਹਾ ਹੈ। ਬੁੱਧੀ ਚਲੀ ਜਾਵੇਗੀ ਨਵੇਂ ਘਰ ਵੱਲ। ਇਸ ਵਿੱਚ ਇਹ ਬਣਾਓ, ਇਹ ਕਰੋ। ਬੁੱਧੀ ਉਸ ਵਿੱਚ ਹੀ ਲੱਗੀ ਰਹੇਗੀ ਫਿਰ ਪੁਰਾਣਾ ਤੋੜ ਦਿੰਦੇ ਹਨ। ਮਮਤਵ ਸਾਰਾ ਪੁਰਾਣੇ ਤੋਂ ਮਿਟ ਨਵੇਂ ਨਾਲ ਜੁੱਟ ਜਾਂਦਾ ਹੈ। ਇਹ ਹੈ ਬੇਹੱਦ ਦੁਨੀਆਂ ਦੀ ਗੱਲ। ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾਉਣਾ ਹੈ ਅਤੇ ਨਵੀਂ ਦੁਨੀਆਂ ਨਾਲ ਲਗਾਉਣਾ ਹੈ। ਜਾਣਦੇ ਹਨ ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਨਵੀਂ ਦੁਨੀਆਂ ਹੈ ਸ੍ਵਰਗ। ਉਸ ਵਿੱਚ ਅਸੀਂ ਰਜਾਈ ਪਦਵੀ ਪਾਉਂਦੇ ਹਾਂ। ਜਿੰਨਾ ਯੋਗ ਵਿੱਚ ਰਹੋਗੇ, ਗਿਆਨ ਦੀ ਧਾਰਨਾ ਕਰੋਂਗੇ ਹੋਰਾਂ ਨੂੰ ਸਮਝਾਵੋਗੇ, ਉੰਨਾ ਖੁਸ਼ੀ ਦਾ ਪਾਰਾ ਚੜ੍ਹੇਗਾ। ਬੜਾ ਭਾਰੀ ਇਮਤਿਹਾਨ ਹੈ। ਅਸੀਂ 21 ਜਨਮ ਦੇ ਲਈ ਵਰਸਾ ਪਾ ਰਹੇ ਹਾਂ। ਸਾਹੂਕਾਰ ਬਣਨਾ ਤਾਂ ਚੰਗਾ ਹੈ ਨਾ। ਵੱਡੀ ਉਮਰ ਮਿਲੇ ਤਾਂ ਚੰਗਾ ਹੈ ਨਾ। ਸ੍ਰਿਸ਼ਟੀ ਚੱਕਰ ਨੂੰ ਜਿੰਨਾ ਯਾਦ ਕਰੋਂਗੇ, ਜਿਨਿਆਂ ਨੂੰ ਆਪ ਸਮਾਨ ਬਣਾਓਗੇ ਉੰਨਾ ਫਾਇਦਾ ਹੈ। ਰਾਜਾ ਬਣਨਾ ਹੈ ਤਾਂ ਪ੍ਰਜਾ ਵੀ ਬਨਾਉਣੀ ਹੈ। ਪ੍ਰਦਰਸ਼ਨੀ ਵਿੱਚ ਇੰਨੇ ਢੇਰ ਆਉਂਦੇ ਹਨ, ਉਹ ਸਾਰੀ ਪ੍ਰਜਾ ਬਣਦੀ ਜਾਵੇਗੀ ਕਿਓਂਕਿ ਇਸ ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਬੁੱਧੀ ਵਿੱਚ ਆਵੇਗਾ – ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ। ਰਾਮਰਾਜ ਦੀ ਸਥਾਪਨਾ ਹੋ ਰਹੀ ਹੈ, ਰਾਵਣ ਰਾਜ ਦਾ ਵਿਨਾਸ਼ ਹੋ ਜਾਵੇਗਾ। ਸਤਿਯੁਗ ਵਿੱਚ ਤਾਂ ਹੋਣਗੇ ਹੀ ਦੇਵਤਾ।

ਬਾਬਾ ਨੇ ਸਮਝਾਇਆ ਸੀ – ਲਕਸ਼ਮੀ – ਨਾਰਾਇਣ ਦਾ ਚਿੱਤਰ ਜੋ ਬਣਾਉਂਦੇ ਹਨ, ਉਸ ਵਿੱਚ ਲਿਖਣਾ ਚਾਹੀਦਾ ਹੈ ਕਿ ਪਾਸਟ ਜਨਮ ਵਿੱਚ ਇਹ ਤਮੋਪ੍ਰਧਾਨ ਦੁਨੀਆਂ ਵਿੱਚ ਸੀ ਫਿਰ ਇਸ ਪੁਰਸ਼ਾਰਥ ਨਾਲ ਤਮੋਪ੍ਰਧਾਨ ਦੁਨੀਆਂ ਤੋਂ ਸਤੋਪ੍ਰਧਾਨ ਵਿਸ਼ਵ ਦੇ ਮਾਲਿਕ ਬਣਨਗੇ। ਮਾਲਿਕ ਰਾਜਾ – ਪ੍ਰਜਾ ਸਭ ਹੁੰਦੀ ਹੈ ਨਾ। ਪਰਜਾ ਵੀ ਕਹੇਗੀ ਭਾਰਤ ਸਾਡਾ ਸਭ ਤੋਂ ਉੱਚਾ ਹੈ। ਬਰੋਬਰ ਭਾਰਤ ਹੀ ਸਭ ਤੋਂ ਉੱਚਾ ਸੀ। ਹੁਣ ਨਹੀਂ ਹੈ, ਸੀ ਜਰੂਰ। ਹੁਣ ਤਾਂ ਬਿਲਕੁਲ ਗਰੀਬ ਹੋ ਗਿਆ ਹੈ। ਪ੍ਰਾਚੀਨ ਭਾਰਤ ਸਭ ਤੋਂ ਸਾਹੂਕਾਰ ਸੀ। ਅਸੀਂ ਭਾਰਤਵਾਸੀ ਸਭ ਤੋਂ ਉੱਚ ਦੇਵਤਾ ਕੁਲ ਦੇ ਸੀ। ਦੂਜੇ ਕੋਈ ਨੂੰ ਦੇਵੀ – ਦੇਵਤਾ ਨਹੀਂ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚੀਆਂ ਵੀ ਪੜ੍ਹਦੀ ਹੋ ਫਿਰ ਹੋਰਾਂ ਨੂੰ ਸਮਝਾਉਣਾ ਹੈ ਨਾ। ਬਾਬਾ ਨੇ ਡਾਇਰੈਕਸ਼ਨ ਦਿੱਤਾ ਹੈ ਨਾ। ਕਿਵੇਂ ਪ੍ਰਦਰਸ਼ਨੀ ਆਦਿ ਵਿੱਚ ਤਾਰ ਦਿੱਤੀ ਜਾਵੇ, ਸੋ ਲਿਖਕੇ ਆਓ। ਤੁਹਾਡੇ ਕੋਲ ਚਿੱਤਰ ਵੀ ਹਨ, ਤੁਸੀਂ ਸਿੱਧ ਕਰ ਦੱਸ ਸਕਦੇ ਹੋ ਕਿ ਉਨ੍ਹਾਂਨੇ ਇਹ ਪਦਵੀ ਕਿਵੇਂ ਪਾਈ। ਹੁਣ ਫਿਰ ਤੋਂ ਉਹ ਪਦਵੀ ਪਾ ਰਹੇ ਹਨ ਸ਼ਿਵਬਾਬਾ ਤੋੰ। ਉਨ੍ਹਾਂ ਦਾ ਚਿੱਤਰ ਵੀ ਹੈ। ਸ਼ਿਵ ਹੈ ਪਰਮਪਿਤਾ ਪਰਮਾਤਮਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦੇ ਵੀ ਚਿੱਤਰ ਹਨ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰ ਰਹੇ ਹਨ। ਵਿਸ਼ਨੂੰਪੁਰੀ ਸਾਹਮਣੇ ਖੜੀ ਹੈ। ਵਿਸ਼ਨੂੰ ਦਵਾਰਾ ਨਵੀਂ ਦੁਨੀਆਂ ਦੀ ਪਾਲਣਾ। ਵਿਸ਼ਨੂੰ ਹੈ ਰਾਧੇ – ਕ੍ਰਿਸ਼ਨ ਦੇ ਦੋ ਰੂਪ। ਹੁਣ ਗੀਤਾ ਦਾ ਭਗਵਾਨ ਕੌਣ ਹੋਇਆ? ਪਹਿਲੇ ਤਾਂ ਇਹ ਲਿਖੋ ਕਿ ਗੀਤਾ ਦਾ ਭਗਵਾਨ ਨਿਰਾਕਾਰ ਸ਼ਿਵ ਹੈ ਨਾ ਕਿ ਕ੍ਰਿਸ਼ਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ। ਇੱਕ ਹੀ ਚਿੱਤਰ ਤੇ ਸਮਝਾਉਣ ਵਿੱਚ ਕਿੰਨਾ ਟਾਈਮ ਲਗਦਾ ਹੈ। ਜੱਦ ਬੁੱਧੀ ਵਿੱਚ ਗੱਲ ਬੈਠੇ। ਪਹਿਲੇ – ਪਹਿਲੇ ਤਾਂ ਇਹ ਸਮਝਾਕੇ ਅਤੇ ਫਿਰ ਲਿਖਣਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਬ੍ਰਹਮਾ ਦਵਾਰਾ ਤੁਹਾਨੂੰ ਯੋਗਬਲ ਨਾਲ 21 ਜਨਮ ਦਾ ਅਧਿਕਾਰ ਮਿਲਦਾ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਵਰਸਾ ਦੇ ਰਹੇ ਹਨ। ਪਹਿਲੇ – ਪਹਿਲੇ ਇਨ੍ਹਾਂ ਦੀ ਆਤਮਾ ਸੁਣਦੀ ਹੈ। ਆਤਮਾ ਹੀ ਧਾਰਨ ਕਰਦੀ ਹੈ। ਮੂਲ ਗੱਲ ਹੈ ਹੀ ਇਹ। ਚਿੱਤਰ ਤਾਂ ਸ਼ਿਵ ਦਾ ਵਿਖਾਉਂਦੇ ਹਨ। ਇਹ ਹੈ ਪਰਮਪਿਤਾ ਪਰਮਾਤਮਾ ਸ਼ਿਵ ਫਿਰ ਪ੍ਰਜਾਪਿਤਾ ਬ੍ਰਹਮਾ ਤਾਂ ਜਰੂਰ ਚਾਹੀਦਾ ਹੈ। ਇੱਥੇ ਪ੍ਰਜਾਪਿਤਾ ਬ੍ਰਹਮਾ ਦੇ ਬ੍ਰਹਮਾਕੁਮਾਰ – ਕੁਮਾਰੀਆਂ ਢੇਰ ਦੇ ਢੇਰ ਹੈ। ਜੱਦ ਤੱਕ ਬ੍ਰਹਮਾ ਦੇ ਬੱਚੇ ਨਾ ਬਣਨ, ਬ੍ਰਾਹਮਣ ਨਾ ਬਣਨ, ਤਾਂ ਸ਼ਿਵਬਾਬਾ ਤਾਂ ਵਰਸਾ ਕਿਵੇਂ ਲੈਣਗੇ। ਕੁੱਖ ਦੀ ਪੈਦਾਇਸ਼ ਤਾਂ ਹੋ ਨਾ ਸਕੇ। ਇਹ ਵੀ ਗਾਇਆ ਜਾਂਦਾ ਹੈ ਮੁੱਖ ਵੰਸ਼ਾਵਲੀ। ਤੁਸੀਂ ਕਹੋਗੇ ਅਸੀਂ ਪ੍ਰਜਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਹਾਂ। ਉਹ ਗੁਰੂਆਂ ਦੇ ਚੇਲੇ ਅਤੇ ਫਾਲੋਰਸ ਹੁੰਦੇ ਹਨ। ਇੱਥੇ ਤੁਸੀਂ ਇੱਕ ਨੂੰ ਹੀ ਬਾਪ ਟੀਚਰ ਸਤਿਗੁਰੂ ਕਹਿੰਦੇ ਹੋ। ਸੋ ਵੀ ਉਨ੍ਹਾਂ ਨੂੰ ਕਹਿੰਦੇ ਹੋ ਜੋ ਨਿਰਾਕਾਰ ਸ਼ਿਵਬਾਬਾ ਗਿਆਨ ਦਾ ਸਾਗਰ, ਨਾਲੇਜਫੁਲ ਹੈ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਦਿੰਦੇ ਹਨ। ਉਹ ਟੀਚਰ ਵੀ ਹੈ। ਨਿਰਾਕਾਰ, ਆਕੇ ਸਾਕਾਰ ਦਵਾਰਾ ਸੁਣਾਉਂਦੇ ਹਨ। ਆਤਮਾ ਹੀ ਬੋਲਦੀ ਹੈ ਨਾ। ਆਤਮਾ ਕਹਿੰਦੀ ਹੈ ਮੇਰੇ ਸ਼ਰੀਰ ਨੂੰ ਤੰਗ ਨਾ ਕਰੋ। ਆਤਮਾ ਦੁਖੀ ਹੁੰਦੀ ਹੈ। ਇਸ ਸਮੇਂ ਹੈ ਪਤਿਤ ਆਤਮਾ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਪਰਮਪਿਤਾ ਪਰਮਾਤਮਾ ਹੈ। ਆਤਮਾ ਬੁਲਾਉਂਦੀ ਹੈ – ਹੇ ਪਤਿਤ – ਪਾਵਨ ਹੇ ਗੌਡ ਫਾਦਰ। ਹੁਣ ਫਾਦਰ ਤਾਂ ਇੱਕ ਬੈਠਾ ਹੈ ਫਿਰ ਵੀ ਯਾਦ ਕਿਸ ਨੂੰ ਕਰਦੇ ਹਨ। ਆਤਮਾ ਕਹਿੰਦੀ ਹੈ ਇਹ ਸਾਡੀ ਆਤਮਾ ਦਾ ਫਾਦਰ ਹੈ। ਉਹ ਹੈ ਸ਼ਰੀਰ ਦਾ ਫਾਦਰ। ਸਮਝਾਇਆ ਜਾਂਦਾ ਹੈ ਹੁਣ ਆਤਮਾਵਾਂ ਦਾ ਬਾਪ ਜੋ ਨਿਰਾਕਾਰ ਹੈ, ਉਹ ਵੱਡਾ ਜਾਂ ਸ਼ਰੀਰ ਦਾ ਰਚਤਾ ਸਾਕਾਰ ਬਾਪ ਹੈ, ਉਹ ਵੱਡਾ? ਸਾਕਾਰ ਤਾਂ ਨਿਰਾਕਾਰ ਨੂੰ ਯਾਦ ਕਰਦਾ ਹੈ। ਹੁਣ ਸਭ ਨੂੰ ਸਮਝਾਉਣੀ ਦਿੱਤੀ ਜਾਂਦੀ ਹੈ, ਕਿ ਵਿਨਾਸ਼ ਸਾਹਮਣੇ ਖੜ੍ਹਾ ਹੈ। ਪਾਰਲੌਕਿਕ ਬਾਪ ਆਉਂਦੇ ਹੀ ਹਨ ਅੰਤ ਵਿੱਚ, ਸਾਰਿਆਂ ਨੂੰ ਵਾਪਿਸ ਲੈ ਜਾਨ ਲਈ। ਬਾਕੀ ਜੋ ਕੁਝ ਵੀ ਹੈ ਵਿਨਾਸ਼ ਹੋ ਜਾਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਮ੍ਰਿਤੂਲੋਕ। ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਫਲਾਣਾ ਪਰਲੋਕ ਸਿਧਾਰਾ, ਸ਼ਾਂਤੀਧਾਮ ਗਿਆ। ਮਨੁੱਖਾਂ ਨੂੰ ਪਤਾ ਨਹੀਂ ਹੈ ਪਰਲੋਕ ਸਤਿਯੁਗ ਨੂੰ ਕਿਹਾ ਜਾਂਦਾ ਹੈ ਜਾਂ ਸ਼ਾਂਤੀਧਾਮ ਨੂੰ? ਸਤਿਯੁਗ ਤਾਂ ਇਥੇ ਹੀ ਹੁੰਦਾ ਹੈ। ਪਰਲੋਕ, ਸ਼ਾਂਤੀਧਾਮ ਨੂੰ ਕਹਾਂਗੇ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਮੰਦਿਰਾਂ ਵਿੱਚ ਜਾਕੇ ਸਮਝਾਉਣਾ ਚਾਹੀਦਾ ਹੈ। ਇਹ ਸ਼ਿਵਬਾਬਾ ਦਾ ਯਾਦਗਾਰ ਹੈ, ਜੋ ਸ਼ਿਵਬਾਬਾ ਸਾਨੂੰ ਪੜ੍ਹਾ ਰਹੇ ਹਨ। ਸ਼ਿਵ ਹੈ ਅਸਲ ਵਿੱਚ ਬਿੰਦੀ। ਪਰ ਬਿੰਦੀ ਦੀ ਪੂਜਾ ਕਿਵੇਂ ਕਰੀਏ। ਫਲ ਫੁੱਲ ਆਦਿ ਕਿਵੇਂ ਚੜ੍ਹਾਏ ਜਾਨ, ਇਸਲਈ ਵੱਡਾ ਰੂਪ ਬਣਾਇਆ ਹੈ। ਇੰਨਾ ਵੱਡਾ ਰੂਪ ਕੋਈ ਹੁੰਦਾ ਨਹੀਂ। ਗਾਇਆ ਵੀ ਜਾਂਦਾ ਹੈ ਭ੍ਰਿਕੁਟੀ ਵਿੱਚ ਚਮਕਦਾ ਹੈ ਅਜਬ ਸਿਤਾਰਾ… ਵੱਡੀ ਚੀਜ਼ ਹੋਵੇ ਤਾਂ ਸਾਇੰਸ ਵਾਲੇ ਝੱਟ ਉਸ ਨੂੰ ਫੜ੍ਹ ਲੈਣ। ਬਾਬਾ ਸਮਝਾਉਂਦੇ ਹਨ ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਦਾ ਪੂਰਾ ਪਰਿਚੈ ਮਿਲਿਆ ਨਹੀਂ ਹੈ। ਜਦੋਂ ਤੱਕ ਤਕਦੀਰ ਖੁੱਲੇ, ਹੱਲੇ ਤਕਦੀਰ ਨਹੀਂ ਖੁੱਲੀ ਹੈ। ਜੱਦ ਤੱਕ ਬਾਪ ਨੂੰ ਨਾ ਜਾਨਣ, ਇਹ ਨਾ ਸਮਝਣ ਕਿ ਸਾਡੀ ਆਤਮਾ ਬਿੰਦੀ ਸਮਾਨ ਹੈ। ਸ਼ਿਵਬਾਬਾ ਵੀ ਬਿੰਦੀ ਹੈ, ਅਸੀਂ ਬਿੰਦੀ ਨੂੰ ਯਾਦ ਕਰਦੇ ਹਾਂ। ਇਵੇਂ ਸਮਝ ਯਾਦ ਕਰੀਏ ਤਾਂ ਵਿਕਰਮ ਵਿਨਾਸ਼ ਹੋਣ। ਬਾਕੀ ਇਹ ਵੇਖਣ ਵਿੱਚ ਆਉਂਦਾ ਹੈ, ਉਹ ਆਉਂਦਾ ਹੈ… ਇਸ ਨੂੰ ਮਾਇਆ ਦਾ ਵਿਘਨ ਕਿਹਾ ਜਾਂਦਾ ਹੈ। ਹੁਣ ਤਾਂ ਖੁਸ਼ੀ ਹੈ ਕਿ ਸਾਨੂੰ ਪਰਮਾਤਮਾ ਮਿਲਿਆ ਹੈ, ਪਰ ਗਿਆਨ ਵੀ ਚਾਹੀਦਾ ਹੈ ਨਾ। ਕਿਸੇ ਨੂੰ ਕ੍ਰਿਸ਼ਨ ਦਾ ਸਾਕਸ਼ਾਤਕਾਰ ਹੁੰਦਾ ਹੈ ਤਾਂ ਖੁਸ਼ ਹੋ ਜਾਂਦੇ ਹਨ। ਬਾਬਾ ਕਹਿੰਦੇ ਹਨ – ਕ੍ਰਿਸ਼ਨ ਦਾ ਸਾਕਸ਼ਾਤਕਾਰ ਕਰਕੇ ਬਹੁਤ ਖੁਸ਼ੀ ਵਿੱਚ ਡਾਂਸ ਆਦਿ ਕਰਦੇ ਹਨ ਪਰ ਉਸ ਨਾਲ ਕੋਈ ਸਦਗਤੀ ਨਹੀਂ ਹੁੰਦੀ ਹੈ। ਇਹ ਸਾਕਸ਼ਾਤਕਾਰ ਤਾਂ ਅਚਾਨਕ ਹੀ ਹੋ ਜਾਂਦਾ ਹੈ। ਜੇਕਰ ਚੰਗੀ ਤਰ੍ਹਾਂ ਨਹੀਂ ਪੜ੍ਹੋਗੇ ਤਾਂ ਪ੍ਰਜਾ ਵਿੱਚ ਚਲੇ ਜਾਵੋਗੇ। ਥੋੜਾ ਵੀ ਸੁਣਦੇ ਹਨ ਤਾਂ ਕ੍ਰਿਸ਼ਨਪੁਰੀ ਵਿੱਚ ਸਾਧਾਰਨ ਪ੍ਰਜਾ ਆਦਿ ਜਾਕੇ ਬਣਨਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਸਾਨੂੰ ਇਹ ਨਾਲੇਜ ਸੁਣਾ ਰਹੇ ਹਨ। ਉਹ ਹੈ ਹੀ ਨਾਲੇਜਫੁਲ।

ਬਾਬਾ ਦਾ ਫਰਮਾਨ ਹੈ ਕਿ ਪਵਿੱਤਰ ਜਰੂਰ ਬਣਨਾ ਹੈ। ਪਰ ਕੋਈ ਪਵਿੱਤਰ ਵੀ ਰਹਿ ਨਹੀਂ ਸਕਦੇ। ਕਦੀ – ਕਦੀ ਪਤਿਤ ਵੀ ਇੱਥੇ ਲੁੱਕ ਕੇ ਆ ਜਾਂਦੇ ਹਨ। ਉਹ ਆਪਣਾ ਹੀ ਨੁਕਸਾਨ ਕਰਦੇ ਹਨ। ਆਪਣੇ ਨੂੰ ਠੱਗਦੇ ਹਨ। ਬਾਪ ਨੂੰ ਠੱਗਣ ਦੀ ਤਾਂ ਗੱਲ ਹੀ ਨਹੀਂ। ਬਾਪ ਨਾਲ ਠੱਗੀ ਕਰਕੇ ਕੋਈ ਪੈਸਾ ਲੈਣਾ ਹੈ ਕੀ! ਸ਼ਿਵਬਾਬਾ ਦੀ ਸ਼੍ਰੀਮਤ ਤੇ ਕਾਇਦੇਸਿਰ ਨਹੀਂ ਚਲਦੇ ਤਾਂ ਕੀ ਹਾਲ ਹੋਵੇਗਾ। ਬਹੁਤ ਸਜਾਵਾਂ ਖਾਣੀਆਂ ਪੈਣਗੀਆਂ। ਦੂਜਾ ਫਿਰ ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਕੋਈ ਵੀ ਕਾਇਦੇ ਦੇ ਖਿਲਾਫ ਕੰਮ ਨਹੀਂ ਕਰਨਾ ਚਾਹੀਦਾ। ਬਾਪ ਤਾਂ ਸਮਝਾਉਣਗੇ ਨਾ – ਤੁਹਾਡਾ ਚਲਣ ਠੀਕ ਨਹੀਂ ਹੈ। ਬਾਪ ਤਾਂ ਕਮਾਈ ਕਰਨ ਦਾ ਰਸਤਾ ਦੱਸਦੇ ਹਨ ਫਿਰ ਕੋਈ ਕਰੇ ਨਾ ਕਰੇ ਉਸ ਦੀ ਤਕਦੀਰ। ਸਜਾਵਾਂ ਤਾਂ ਖਾਕੇ ਵਾਪਿਸ ਸ਼ਾਂਤੀਧਾਮ ਵਿੱਚ ਜਾਣਾ ਹੀ ਹੈ, ਪਦਵੀ ਭ੍ਰਿਸ਼ਟ ਹੋ ਜਾਵੇਗੀ ਤਾਂ ਕੁਝ ਵੀ ਮਿਲੇਗਾ ਨਹੀਂ। ਆਉਂਦੇ ਤਾਂ ਬਹੁਤ ਹਨ, ਪਰ ਇੱਥੇ ਬਾਪ ਕੋਲੋਂ ਵਰਸਾ ਲੈਣ ਦੀ ਗੱਲ ਹੈ। ਬੱਚੇ ਕਹਿੰਦੇ ਹਨ, ਬਾਬਾ ਕੋਲੋਂ ਤਾਂ ਅਸੀਂ ਸ੍ਵਰਗ ਦਾ ਸੂਰਜ਼ਵੰਸ਼ੀ ਰਜਾਈ ਪਦਵੀ ਪਾਵਾਂਗੇ। ਰਾਜਯੋਗ ਹੈ ਨਾ। ਸਟੂਡੈਂਟ ਸਕਾਲਰਸ਼ਿਪ ਵੀ ਲੈਂਦੇ ਹਨ ਨਾ। ਪਾਸ ਹੋਣ ਵਾਲਿਆਂ ਨੂੰ ਸਕਾਲਰਸ਼ਿਪ ਮਿਲਦੀ ਹੈ ਨਾ। ਇਹ ਮਾਲਾ ਉਨ੍ਹਾਂ ਦੀ ਬਣੀ ਹੋਈ ਹੈ- ਜਿਨ੍ਹਾਂ ਨੇ ਸਕਾਲਰਸ਼ਿਪ ਲਿੱਤੀ ਹੈ। ਜਿਨਾਂ- ਜਿਨਾਂ ਜਿਵੇੰ ਪਾਸ ਹੋਵੇਗਾ, ਉਵੇਂ ਦੀ ਸਕਾਲਰਸ਼ਿਪ ਮਿਲੇਗੀ, ਵਾਧਾ ਹੁੰਦੇਂ – ਹੁੰਦੇਂ ਹਜਾਰਾਂ ਬਣ ਜਾਂਦੇ ਹਨ। ਰਾਜਾਈ ਪਦਵੀ ਹੈ ਸਕਾਲਰਸ਼ਿਪ। ਜਿਹੜੇ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਦੇ ਹਨ, ਉਹ ਗੁਪਤ ਨਹੀਂ ਰਹਿ ਸਕਦੇ। ਬਹੁਤ ਨਵੇਂ – ਨਵੇਂ ਪੁਰਾਣਿਆਂ ਨਾਲੋਂ ਅੱਗੇ ਨਿਕਲ ਜਾਣਗੇ। ਹੀਰੇ ਵਰਗਾ ਜੀਵਨ ਬਨਾਉਣਗੇ। ਆਪਣੀ ਸੱਚੀ ਕਮਾਈ ਕਰਕੇ 21 ਜਨਮਾਂ ਦੇ ਲਈ ਵਰਸਾ ਪਾਉਣਗੇ, ਕਿੰਨੀ ਖੁਸ਼ੀ ਹੁੰਦੀ ਹੈ। ਜਾਣਦੇ ਹਨ ਇਹ ਵਰਸਾ ਹੁਣ ਨਹੀਂ ਲਿੱਤਾ ਤਾਂ ਫਿਰ ਕਦੀ ਨਹੀਂ ਲੈ ਸਕਣਗੇ। ਪੜ੍ਹਾਈ ਦਾ ਸ਼ੋਂਕ ਹੁੰਦਾ ਹੈ ਨਾ। ਕਈਆਂ ਨੂੰ ਤਾਂ ਜਰਾ ਵੀ ਸ਼ੋਂਕ ਨਹੀਂ ਹੈ ਸਮਝਾਉਣ ਦਾ। ਡਰਾਮਾ ਅਨੁਸਾਰ ਤਕਦੀਰ ਵਿੱਚ ਨਹੀਂ ਹੈ ਤਾਂ ਭਗਵਾਨ ਵੀ ਕੀ ਕਰੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਕੰਮ ਸ਼੍ਰੀਮਤ ਦੇ ਵਿਰੁੱਧ ਨਹੀਂ ਕਰਨਾ ਹੈ। ਪੜ੍ਹਾਈ ਚੰਗੀ ਤਰ੍ਹਾਂ ਪੜ੍ਹਕੇ ਉੱਚੀ ਤਕਦੀਰ ਬਨਾਉਣੀ ਹੈ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ।

2. ਇਸ ਪੁਰਾਣੀ ਦੁਨੀਆਂ ਨਾਲ ਮਮਤਵ ਮਿਟਾ ਦੇਣਾ ਹੈ। ਬੁੱਧੀ ਯੋਗ ਨਵੀਂ ਦੁਨੀਆਂ ਵਿੱਚ ਲਗਾਉਣਾ ਹੈ। ਖੁਸ਼ੀ ਵਿੱਚ ਰਹਿਣ ਦੇ ਲਈ ਗਿਆਨ ਨੂੰ ਧਾਰਨ ਕਰ ਦੂਜਿਆਂ ਨੂੰ ਧਾਰਨ ਕਰਾਉਣਾ ਹੈ।

ਵਰਦਾਨ:-

ਜਿੱਥੇ ਲਾਈਟ ਹੁੰਦੀ ਹੈ ਉੱਥੇ ਕੋਈ ਵੀ ਪਾਪ ਦਾ ਕਰਮ ਨਹੀਂ ਹੁੰਦਾ ਹੈ। ਤਾਂ ਹਮੇਸ਼ਾ ਲਾਈਟ ਹਾਊਸ ਸਥਿਤੀ ਵਿੱਚ ਰਹਿਣ ਨਾਲ ਮਾਇਆ ਕੋਈ ਪਾਪ ਕਰਮ ਨਹੀਂ ਕਰਵਾ ਸਕਦੀ। ਹਮੇਸ਼ਾ ਪੁੰਨ ਆਤਮਾ ਬਣ ਜਾਣਗੇ। ਪੁੰਨ ਆਤਮਾ ਸੰਕਲਪ ਵਿੱਚ ਵੀ ਕੋਈ ਪਾਪ ਕਰਮ ਨਹੀਂ ਕਰ ਸਕਦੀ। ਜਿੱਥੇ ਪਾਪ ਹੁੰਦਾ ਹੈ ਉੱਥੇ ਬਾਪ ਦੀ ਯਾਦ ਨਹੀਂ ਹੁੰਦੀ। ਤਾਂ ਦ੍ਰਿੜ ਸੰਕਲਪ ਕਰੋ ਕਿ ਮੈਂ ਪੁੰਨ ਆਤਮਾ ਹਾਂ, ਪਾਪ ਮੇਰੇ ਸਾਹਮਣੇ ਆ ਨਹੀਂ ਸਕਦਾ। ਸੁਪੱਨੇ ਜਾਂ ਸੰਕਲਪ ਵਿੱਚ ਵੀ ਪਾਪ ਨੂੰ ਆਉਣ ਨਾ ਦਵੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top