28 August 2021 PUNJABI Murli Today | Brahma Kumaris
Read and Listen today’s Gyan Murli in Punjabi
27 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸੁਣੀ ਸੁਣਾਈਆਂ ਗੱਲਾਂ ਤੇ ਵਿਸ਼ਵਾਸ਼ ਨਾ ਕਰੋ, ਜੇਕਰ ਕੋਈ ਉਲਟੀ ਸੁਲਟੀ ਗੱਲਾਂ ਸੁਣਾਏ ਤਾਂ ਇੱਕ ਕੰਨ ਤੋੰ ਸੁਣੋ ਤੇ ਦੂਸਰੇ ਤੋੰ ਕੱਢ ਦਵੋ"
ਪ੍ਰਸ਼ਨ: -
ਜਿਹੜੇ ਬੱਚੇ ਗਿਆਨ ਦੀ ਖੁਸ਼ੀ ਵਿੱਚ ਰਹਿੰਦੇ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਪੁਰਾਣੇ ਕਰਮਭੋਗ ਦਾ ਹਿਸਾਬ – ਕਿਤਾਬ ਖੁਸ਼ੀ ਵਿੱਚ ਮਰਜ਼ ਕਰਦੇ ਜਾਣਗੇ। ਗਿਆਨ ਦੀ ਖੁਸ਼ੀ ਵਿੱਚ ਦੁੱਖ ਦਰਦ, ਗਮ ਦੀ ਦੁਨੀਆਂ ਹੀ ਭੁੱਲ ਜਾਂਦੀ ਹੈ। ਬੁੱਧੀ ਵਿੱਚ ਰਹਿੰਦਾ ਹੈ ਹੁਣ ਤਾਂ ਅਸੀਂ ਖੁਸ਼ੀ ਦੀ ਦੁਨੀਆਂ ਵਿੱਚ ਜਾ ਰਹੇ ਹਾਂ। ਰਾਵਣ ਨੇ ਸ਼ਰਾਪਿਤ ਕਰਕੇ ਦੁਖੀ ਕੀਤਾ, ਹੁਣ ਬਾਪ ਆਏ ਹਨ ਉਸ ਦੁੱਖ ਦੀ, ਗਮ ਦੀ ਦੁਨੀਆਂ ਵਿੱਚੋ ਕੱਢ ਕੇ ਖੁਸ਼ੀ ਦੀ ਦੁਨੀਆਂ ਵਿੱਚ ਲੈ ਜਾਣ।
ਗੀਤ:-
ਤੁਮਹੇ ਪਾ ਕੇ ਹਮਨੇ..
ਓਮ ਸ਼ਾਂਤੀ। ਮਿੱਠੇ -ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਜਰੂਰ ਬੱਚਿਆਂ ਦੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ ਕਿਉਂਕਿ ਗਾਇਆ ਜਾਂਦਾ ਹੈ ਖੁਸ਼ੀ ਵਰਗੀ ਖ਼ੁਰਾਕ ਨਹੀਂ। ਹੁਣ ਤੁਹਾਨੂੰ ਬੱਚਿਆਂ ਨੂੰ ਬੇਹੱਦ ਦਾ ਬਾਪ ਮਿਲਿਆ ਹੈ। ਬੇਹੱਦ ਦਾ ਬਾਪ ਤਾਂ ਇੱਕ ਹੀ ਹੁੰਦਾ ਹੈ ਅਤੇ ਬੱਚੇ ਜਾਣਦੇ ਹਨ ਜਦੋਂ ਹੋਰ ਬੱਚੇ ਬਣਨਗੇ ਤਾਂ ਉਨ੍ਹਾਂ ਦੇ ਵੀ ਰੋਮਾਂਚ ਖੜੇ ਹੋਣਗੇ। ਤੁਸੀਂ ਜਾਣਦੇ ਹੋ ਸਾਡਾ ਰਾਜ ਸੀ ਫਿਰ ਰਾਜ ਗਵਾਇਆ, ਹੁਣ ਫਿਰ ਤੋਂ ਰਾਜ ਲੈਂਦੇ ਹਾਂ। ਭਾਰਤਵਾਸੀਆਂ ਲਈ ਇਹ ਬਹੁਤ ਵੱਡੀ ਖੁਸ਼ਖ਼ਬਰੀ ਹੈ ਨਾ। ਪਰ ਜੱਦਕਿ ਚੰਗੀ ਤਰ੍ਹਾਂ ਸੁਣਨ ਅਤੇ ਸਮਝਣ। ਬਰੋਬਰ ਇਹ ਖੁਸ਼ੀ ਦੀ ਗੱਲ ਹੈ ਨਾ। ਬਾਪ ਨੇ ਆਕੇ ਤੁਹਾਨੂੰ ਬਹੁਤ ਸਹਿਜ ਰਸਤਾ ਦੱਸਿਆ ਹੈ। ਮਨੁੱਖਾਂ ਨੂੰ ਤੇ ਅਨੇਕ ਤਰ੍ਹਾਂ ਦੇ ਗਮ ਹਨ, ਇੱਥੇ ਇਸ ਗਿਆਨ ਦੀ ਖੁਸ਼ੀ ਵਿੱਚ ਇਹ ਗਮ ਦੁੱਖ ਆਦਿ ਸਭ ਮਰਜ ਹੋ ਜਾਂਦੇ ਹਨ। ਜਿਵੇ ਕੋਈ ਬਿਮਾਰ ਠੀਕ ਹੋਣ ਤੇ ਆਉਂਦਾ ਹੈ ਸਭ ਨੂੰ ਖੁਸ਼ੀ ਹੁੰਦੀ ਹੈ। ਬਿਮਾਰੀ ਆਦਿ ਦੁੱਖ ਦੀਆਂ ਗੱਲਾਂ ਜਿਵੇਂ ਭੁੱਲ ਜਾਂਦੀਆਂ ਹਨ। ਪਿਯਰ ਘਰ, ਸਸੁਰ ਘਰ, ਮਿੱਤਰ ਸਬੰਧੀ ਸਭ ਖੁਸ਼ੀ ਵਿੱਚ ਆ ਜਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸਭ ਵਿਸ਼ਵ ਦੇ ਮਾਲਿਕ ਸੀ ਫਿਰ ਰਾਵਾਣ ਨੇ ਸ਼ਰਾਪ ਦਿੱਤਾ ਹੈ। ਇਹ ਹੈ ਗਮ ਦੀ, ਦੁੱਖ ਦੀ ਦੁਨੀਆਂ। ਫਿਰ ਕਲ ਹੋਵੇਗੀ ਖੁਸ਼ੀ ਦੀ ਦੁਨੀਆਂ। ਖੁਸ਼ੀ ਦੀ ਦੁਨੀਆਂ ਯਾਦ ਰਹਿਣ ਨਾਲ ਗਮ ਦੁੱਖ ਆਦਿ ਸਭ ਭੁੱਲ ਜਾਣੇ ਚਾਹੀਦੇ ਹਨ। ਇਹ ਹੈ ਤਮੋਪ੍ਰਧਾਨ ਦੁਨੀਆਂ। ਵੱਖ – ਵੱਖ ਤਰ੍ਹਾਂ ਦਾ ਕਰਮ ਭੋਗ ਹੈ। ਅਬਲਾਵਾਂ ਤੇ ਵੀ ਕਿੰਨੇ ਜ਼ੁਲਮ ਹੁੰਦੇ ਹਨ। ਅਨੇਕ ਤਰ੍ਹਾਂ ਦੇ ਵਿਘਨ ਆਉਂਦੇ ਹਨ। ਇਹ ਵਿਘਣਾ ਦੇ, ਕਰਮਭੋਗ ਦੇ ਦਿਨ ਬਾਕੀ ਥੋੜਾ ਸਮਾਂ ਹਨ। ਬਾਪ ਧੀਰਜ ਦਿੰਦੇ ਹਨ, ਬਾਕੀ ਥੋੜੇ ਰੋਜ਼ ਹਨ। ਕਲਪ ਪਹਿਲਾਂ ਵੀ ਹੋਇਆ ਸੀ। ਕਰਮਭੋਗ ਦਾ ਹਿਸਾਬ – ਕਿਤਾਬ ਚੁਕਤੁ ਹੋਣਾ ਹੈ। ਖੁਸ਼ੀ ਵਿੱਚ ਇਹ ਸਭ ਮਰਜ਼ ਕਰਦੇ ਜਾਓ। ਬੱਸ ਬਾਪ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਉਲਟਾ – ਸੁਲਟਾ ਕੋਈ ਵੀ ਕੰਮ ਨਾ ਕਰੋ। ਨਹੀਂ ਤਾਂ ਹੋਰ ਹੀ ਦੰਡ ਪੈਦਾ ਜਾਂਦਾ ਹੈ, ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਬੱਚਿਆਂ ਦਾ ਕੰਮ ਹੈ ਇੱਕ ਬਾਪ ਨੂੰ ਯਾਦ ਕਰਨਾ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਹਿਸਾਬ – ਕਿਤਾਬ ਚੁਕਤੁ ਹੋ ਜਾਏਗਾ, ਬਾਕੀ ਥੋੜਾ ਸਮਾਂ ਹੈ, ਹਿਸਾਬ – ਕਿਤਾਬ ਚੁਕਤੁ ਕਰਦੇ ਜਾਓ ਕਿਉਂਕਿ ਤੁਸੀਂ ਹੋ ਅੰਨ੍ਹਿਆਂ ਦੀ ਲਾਠੀ। ਤੁਸੀਂ ਵੀ ਯਾਦ ਕਰੋ, ਦੂਸਰਿਆਂ ਨੂੰ ਵੀ ਰਸਤਾ ਦੱਸੋ। ਵਿਘਨ ਤਾਂ ਬਹੁਤ ਪੈਣਗੇ। ਜਿਨਾਂ ਹੋ ਸਕੇ, ਸਭ ਨੂੰ ਇਹ ਸਮਝਾਉਂਦੇ ਰਹੋ ਕਿ ਬਾਪ ਨੂੰ ਯਾਦ ਕਰੋ। ਅੱਖਰ ਵੀ ਨਾਮੀਗ੍ਰਾਮੀ ਹਨ। ਮਨਮਨਾਭਵ ਮਤਲਬ ਹੇ ਆਤਮਾਓਂ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਸਟ ਦੇ ਕਰਮ ਭਸਮ ਹੋਣਗੇ। ਇਸ ਵਿੱਚ ਮੁੰਝਣ ਦੀ ਗੱਲ ਹੀ ਨਹੀਂ। ਸਿਰਫ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਓਗੇ। ਤੁਸੀਂ ਜਾਣਦੇ ਹੋ ਅਸੀਂ 84 ਦਾ ਚੱਕਰ ਲਗਾਇਆ ਹੈ। ਚੱਕਰ ਲਗਾਉਂਦੇ ਆਏ ਹਾਂ, ਲਗਾਉਂਦੇ ਰਹਾਂਗੇ। ਇਹ ਹੈ ਪੁਰਾਣੀ ਦੁਨੀਆਂ, ਪੁਰਾਣਾ ਚੋਲਾ… ਇਸਨੂੰ ਭੁੱਲ ਜਾਓ। ਇਹ ਹੈ ਆਤਮਾਵਾਂ ਦਾ ਬੇਹੱਦ ਦਾ ਸੰਨਿਆਸ, ਘਰਬਾਰ ਛੱਡ ਜਾਂਦੇ ਹਨ। ਉਨ੍ਹਾਂ ਦਾ ਵੀ ਡਰਾਮੇ ਵਿੱਚ ਪਾਰ੍ਟ ਹੈ। ਫਿਰ ਵੀ ਇਵੇਂ ਹੀ ਹੋਵੇਗਾ। ਸੈਕਿੰਡ – ਸੈਕਿੰਡ ਜੋ ਪਾਸ ਹੋਇਆ ਸੋ ਡਰਾਮਾ ਫਿਰ ਉਹ ਹੀ ਡਰਾਮਾ ਰਪੀਟ ਹੋਵੇਗਾ। ਸ਼ਾਸ਼ਤਰ ਸਭ ਹਨ ਭਾਗਤੀਮਾਰਗ ਦੀਆਂ ਕਿਤਾਬਾਂ। ਭਗਤੀ ਦੇ ਬਾਦ ਹੈ ਗਿਆਨ। ਇਸ ਸੀੜੀ ਦੇ ਚਿੱਤਰ ਤੇ ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਮੁੱਖ ਜੋ ਚਿੱਤਰ ਹਨ ਆਪਣੇ ਘਰ ਵੀ ਰੱਖ ਸਕਦੇ ਹੋ। ਤ੍ਰਿਮੂਰਤੀ ਵੀ ਬੜਾ ਕਲੀਅਰ ਹੈ। ਉੱਪਰ ਸ਼ਿਵ ਵੀ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਹਨ, ਸੂਕ੍ਸ਼੍ਮ ਵਤਨ ਵਾਸੀ ਫਿਰ ਉੱਚ ਤੇ ਉੱਚ ਹਨ ਭਗਵਾਨ। ਬੱਚੇ ਵੀ ਸਮਝਦੇ ਹਨ ਜਿੱਥੇ ਬਾਪ ਰਹਿੰਦੇ ਹਨ ਉਹ ਹੈ ਅਸੀਂ ਆਤਮਾਵਾਂ ਦੇ ਰਹਿਣ ਦਾ ਸਥਾਨ। ਜਿਸਨੂੰ ਨਿਰਵਾਨਧਾਮ ਕਹੋ ਜਾਂ ਸ਼ਾਂਤੀਧਾਮ ਕਹੋ – ਗੱਲ ਇੱਕ ਹੀ ਹੈ। ਸ਼ਾਂਤੀਧਾਮ ਨਾਮ ਠੀਕ ਹੈ ਜਾਂ ਨਿਰਵਾਨਧਾਮ ਮਤਲਬ ਵਾਣੀ ਤੋਂ ਪਰੇ ਧਾਮ, ਉਹ ਸ਼ਾਂਤੀਧਾਮ ਹੋ ਗਿਆ। ਉਹ ਸ਼ਾਂਤੀਧਾਮ ਫਿਰ ਹੈ ਸੁੱਖ ਅਤੇ ਸ਼ਾਂਤੀ ਸੰਪਤੀ ਧਾਮ। ਫਿਰ ਹੁੰਦਾ ਹੈ ਦੁੱਖ ਅਤੇ ਅਸ਼ਾਂਤੀਧਾਮ। ਸੁੱਖਧਾਮ ਵਿੱਚ ਤਾਂ ਕਾਰੁਨ ਦੇ ਖਜ਼ਾਨੇ ਹੁੰਦੇ ਹਨ ਅਥਾਹ। ਅੱਜ ਕੀ ਹੈ, ਕੱਲ ਕੀ ਹੋਵੇਗਾ। ਅੱਜ ਕਲਿਯੁਗ ਦਾ ਅੰਤ, ਕੱਲ ਹੋਵੇਗੀ ਸਤਿਯੁਗ ਦੀ ਆਦਿ। ਰਾਤ ਦਿਨ ਦਾ ਫ਼ਰਕ ਹੈ ਨਾ। ਕਹਿੰਦੇ ਵੀ ਹਨ ਬ੍ਰਹਮਾ ਅਤੇ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣਾ ਦਾ ਦਿਨ ਅਤੇ ਫ਼ਿਰ ਰਾਤ। ਦਿਨ ਵਿੱਚ ਹਨ ਦੇਵਤਾ। ਰਾਤ ਵਿੱਚ ਹਨ ਸ਼ੂਦ੍ਰ। ਵਿੱਚ ਹੋ ਤੁਸੀਂ ਬ੍ਰਾਹਮਣ। ਇਸ ਸੰਗਮਯੁਗ ਦਾ ਕਿਸੇ ਨੂੰ ਪਤਾ ਨਹੀਂ ਹੈ। ਮਨੁੱਖ ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਤਾਂ ਘੋਰ ਸੋਝਰੇ ਵਿੱਚ ਲੈ ਆਉਣਾ ਤੁਸੀਂ ਬੱਚਿਆਂ ਦਾ ਫਰਜ਼ ਹੈ। ਹੁਣ ਸਾਹਮਣੇ ਉਹ ਹੀ ਮਹਾਭਾਰਤ ਦੀ ਲੜਾਈ ਹੈ। ਗਾਇਆ ਵੀ ਹੋਇਆ ਹੈ – ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਾਸ਼ਯੰਤੀ। ਵਿਨਾਸ਼ ਕਾਲੇ ਪ੍ਰੀਤ ਬੁੱਧੀ ਵਿਜੇਯੰਤੀ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਫਿਰ ਤੋਂ ਉਹ ਹੀ ਰਜਾਈ ਦਿੰਦੇ ਹਨ। ਉੱਥੇ ਸਾਡੀ ਰਜਾਈ ਕੋਈ ਖੋਹ ਨਾ ਸਕੇ। ਰਾਵਣ ਦੀ ਪ੍ਰਵੇਸ਼ਤਾ ਤਾਂ ਹੋਵੇਗੀ ਦਵਾਪਰ ਵਿੱਚ। ਰਾਵਣ ਨੇ ਸਾਡੀ ਰਜਾਈ ਖੋਹੀ ਹੈ, ਜਿਸਨੂੰ ਦੁਸ਼ਮਣ ਹੀ ਸਮਝੋ ਕਿਉਂਕਿ ਦੁਸ਼ਮਣ ਦਾ ਹੀ ਐਫ ਜੀ ਬਣਾ ਕੇ ਸਾੜਦੇ ਹਨ। ਇਹ ਬਹੁਤ ਪੁਰਾਣਾ ਦੁਸ਼ਮਣ ਹੈ। ਕਹਿੰਦੇ ਵੀ ਹਨ – ਰਾਵਣ ਰਾਜ ਪਰ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਤਾਂ ਘੋਰ ਹਨ੍ਹੇਰਾ ਕਹਾਂਗੇ ਨਾ। ਬੇਹੱਦ ਦਾ ਬਾਪ ਹੈ ਨਾਲੇਜ਼ਫੁਲ। ਉਨ੍ਹਾਂ ਨੂੰ ਗਿਆਨ ਦਾ ਦਾਤਾ, ਦਿਵਯ ਚੱਕਸ਼ੂ ਵਿਧਾਤਾ ਕਹਿੰਦੇ ਹਨ। ਹੁਣ ਤੁਹਾਨੂੰ ਆਤਮਾਵਾਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਅੱਗੇ ਤਾਂ ਕੁੱਝ ਨਹੀਂ ਸੀ ਜਾਣਦੇ। ਹੁਣ ਸਭ ਜਾਣ ਗਏ ਹੋ। ਬਾਪ ਗਿਆਨ ਦਾ ਸਾਗਰ ਹੈ ਤਾਂ ਜ਼ਰੂਰ ਗਿਆਨ ਸੁਣਾਉਣਗੇ ਨਾ। ਗਿਆਨ ਸੁਣੇ ਬਿਗਰ ਸਿੱਧ ਕਿਵੇਂ ਹੋਵੇ। ਤੁਸੀਂ ਵੇਖਦੇ ਹੋ ਬਾਪ ਗਿਆਨ ਸੁਣਾਉਂਦੇ ਹਨ, ਜਿਸ ਗਿਆਨ ਨਾਲ ਫਿਰ ਅੱਧਾਕਲਪ ਸਦਗਤੀ ਹੁੰਦੀ ਹੈ। ਭਗਤੀ ਨੂੰ ਹੀ ਅੱਧਾਕਲਪ ਚਲਣਾ ਹੈ। ਗਿਆਨ ਨਾਲ ਸਦਗਤੀ ਸੰਗਮ ਤੇ ਹੀ ਹੁੰਦੀ ਹੈ। ਕੋਈ ਵੀ ਗੱਲ ਬੱਚਿਆਂ ਦੀ ਕਦੇ ਛਿਪ ਨਹੀਂ ਸਕਦੀ। ਬਾਪ ਕਹਿੰਦੇ ਹਨ – ਕੋਈ ਵੀ ਬੁਰਾ ਕੰਮ ਹੋ ਜਾਵੇ ਤਾਂ ਦੱਸੋ। ਬਾਬਾ ਜਾਣਦੇ ਹਨ ਕਈਆਂ ਤੋਂ ਬੁਰੇ ਕਰਮ ਹੁੰਦੇ ਰਹਿੰਦੇ ਹਨ। ਰਾਵਣ ਰਾਜ ਹੈ ਨਾ। ਮਾਇਆ ਚਮਾਟ ਮਾਰਦੀ ਹੈ, ਪਰ ਛਿਪਾਉਂਦੇ ਹਨ ਬਹੁਤ। ਬਾਬਾ ਕਹਿੰਦੇ ਹਨ ਕੋਈ ਵੀ ਭੁੱਲ ਹੁੰਦੀ ਹੈ ਤਾਂ ਫੌਰਨ ਦੱਸਦੇ ਅੱਗੇ ਦੇ ਲਈ ਯੁਕਤੀ ਮਿਲੇਗੀ। ਨਹੀਂ ਤਾਂ ਵ੍ਰਿਧੀ ਹੁੰਦੀ ਜਾਵੇਗੀ। ਕਾਮ ਮਹਾਸ਼ਤ੍ਰੁ ਹੈ। ਬਾਬਾ ਨੂੰ ਲਿਖਦੇ ਹਨ – ਬਾਬਾ ਮਾਇਆ ਦਾ ਬਹੁਤ ਆਪੋਜੀਸ਼ਨ ਹੁੰਦਾ ਹੈ। ਹਮੇਸ਼ਾ ਤਾਂ ਕਿਸੇ ਦਾ ਯੋਗ ਨਹੀਂ ਰਹਿੰਦਾ ਜੋ ਮਾਇਆ ਤੋਂ ਬਚ ਸਕੇ। ਦੇਹ – ਅਭਿਮਾਨ ਬਹੁਤ ਆਉਂਦਾ ਹੈ। ਬਹੁਤ ਹਨ ਜੋ ਮਾਇਆ ਦੇ ਥੱਪੜ ਖਾਂਦੇ ਹਨ। ਬਾਬਾ ਦੇ ਕੋਲ ਸਮਾਚਾਰ ਤਾਂ ਸਭ ਤੋਂ ਆਉਂਦੇ ਰਹਿੰਦੇ ਹਨ ਨਾ। ਅਖਬਾਰਾਂ ਆਦਿ ਵਿੱਚ ਤਾਂ ਉਲਟਾ – ਸੁਲਟਾ ਵੀ ਕਿੰਨਾ ਪਾ ਦਿੰਦੇ ਹਨ। ਅੱਜਕਲ ਮਨੁੱਖ ਗੱਲਾਂ ਤਾਂ ਕਿੰਨੀਅਆਂ ਵੀ ਬਣਾ ਸਕਦੇ ਹਨ, ਤਮੋਪ੍ਰਧਾਨ ਹਨ ਨਾ। ਵਿਆਸ ਦੀ ਜੱਦ ਰਜੋ ਬੁੱਧੀ ਸੀ ਤਾਂ ਕੀ – ਕੀ ਗੱਲਾਂ ਬੈਠ ਲਿਖੀਆਂ ਹਨ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਸੁਣੀਆਂ – ਸੁਣਾਈਆਂ ਗੱਲਾਂ ਤੇ ਕਦੀ ਵੀ ਵਿਸ਼ਵਾਸ ਕਰ ਵਿਗੜੋ ਨਾ। ਫਲਾਣੇ ਨੇ ਇਵੇਂ ਕਿਹਾ, ਇਹ ਕੀਤਾ… ਮੱਥਾ ਹੀ ਫਿਰ ਜਾਂਦਾ ਹੈ। ਸਮਝਦੇ ਨਹੀਂ ਤਮੋਪ੍ਰਧਾਨ ਦੁਨੀਆਂ ਹੈ। ਮਾਇਆ ਡਿਗਾਉਣ ਦੀ ਕੋਸ਼ਿਸ਼ ਕਰੇਗੀ। ਕੋਈ ਵੀ ਝੂਠ – ਮੂਠ ਗੱਲਾਂ ਸੁਣਾਏ ਤਾ ਇੱਕ ਕੰਨ ਤੋਂ ਸੁਣੋ ਦੂਜੇ ਤੋਂ ਕੱਢ ਦਵੋ। ਹੋਰਾਂ ਨੂੰ ਵੀ ਇਹ ਹੀ ਪੈਗਾਮ ਦਿੰਦੇ ਰਹੋ। ਬਾਪ ਕਹਿੰਦੇ ਹਨ – ਮੈਂ ਪੈਗਾਮ ਲੈ ਆਉਂਦਾ ਹਾਂ। ਹੁਣ ਹੇ ਆਤਮਾਓ ਸ਼੍ਰੀਮਤ ਤੇ ਚੱਲੋ। ਸਾਡਾ ਪੈਗਾਮ ਸੁਣੋ। ਸਿਰਫ ਮਾਮੇਕਮ ਯਾਦ ਕਰੋ। ਜੋ ਯਾਦ ਕਰਨਗੇ ਉਹ ਆਪਣਾ ਹੀ ਕਲਿਆਣ ਕਰਨਗੇ। ਯਾਦ ਆਤਮਾ ਨੂੰ ਕਰਨਾ ਹੈ, ਭੁੱਲੀ ਵੀ ਆਤਮਾ ਹੈ। ਹੁਣ ਦੀ ਸ਼੍ਰੀਮਤ ਮਿਲਦੀ ਹੈ, ਇਸ ਵਿੱਚ ਆਸ਼ੀਰਵਾਦ ਅਤੇ ਰਹਿਮ ਆਦਿ ਕੁਝ ਵੀ ਨਹੀਂ ਮੰਗਣਾ ਹੈ। ਸਿਰਫ ਬਾਪ ਨੂੰ ਯਾਦ ਕਰਨਾ ਹੈ ਹੋਰ ਕੋਈ ਗੱਲ ਪੁੱਛਣ ਕਰਨ ਦੀ ਵੀ ਲੋੜ ਨਹੀਂ ਹੈ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ – ਇਹ ਤਾਂ ਸੁਣਿਆ। ਇਸ ਵਿੱਚ ਖਿਟਖਿਟ ਦੀ ਕੋਈ ਗੱਲ ਨਹੀਂ। ਘੋਰ ਹਨ੍ਹੇਰੇ ਵਿੱਚ ਹੀ ਬਾਪ ਆਉਂਦੇ ਹਨ ਇਸਲਈ ਸ਼ਿਵ ਰਾਤ੍ਰੀ ਮਨਾਉਂਦੇ ਹਨ। ਕ੍ਰਿਸ਼ਨ ਦਾ ਵੀ ਜਨਮ ਰਾਤ੍ਰੀ ਨੂੰ ਮਨਾਉਂਦੇ ਹਨ। ਖੀਰ – ਪੂਰੀ ਆਦਿ ਮੰਦਿਰਾਂ ਵਿੱਚ ਬਣਦੀ ਹੈ ਰਾਤ ਨੂੰ। ਹੁਣ ਸ਼ਿਵ ਦੇ ਲਈ ਕੀ ਬਣਾਉਣਗੇ? ਉਹ ਤਾਂ ਹੈ ਨਿਰਾਕਾਰ। ਕਿਸੇ ਨੂੰ ਪਤਾ ਵੀ ਨਹੀਂ ਹੈ, ਬਾਬਾ ਕਿਸ ਘੜੀ ਆਉਂਦੇ ਹਨ ਅਤੇ ਕਿਵੇਂ ਚਲੇ ਜਾਂਦੇ ਹਨ। ਹਮੇਸ਼ਾ ਤਾਂ ਸਵਾਰੀ ਨਹੀਂ ਕਰਦੇ ਹਨ। ਆਉਣਗੇ ਅਤੇ ਚਲੇ ਜਾਣਗੇ। ਹੁਣ ਤੁਸੀਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੇ ਪੋਤਰੇ ਹਾਂ। ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਬ੍ਰਹਮਾ ਨੂੰ ਵੀ ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਇਹ ਤਾਂ ਮਨੁੱਖ ਹੈ ਨਾ। ਸਦਗਤੀ ਵਿੱਚ ਪਹਿਲਾ ਨੰਬਰ ਹੈ ਇਹ ਸ਼੍ਰੀਕ੍ਰਿਸ਼ਨ। ਇਹ ਸਭ ਨੂੰ ਪਿਆਰਾ ਹੈ ਕਿਓਂਕਿ ਸਤੋਪ੍ਰਧਾਨ ਬਾਲ ਅਵਸਥਾ ਹੈ ਨਾ। ਥੋੜਾ ਵੱਡਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਤੋ ਕਿਹਾ ਜਾਂਦਾ ਹੈ। ਫਿਰ ਰਜੋ ਤਮੋ। ਸ੍ਰੀਕ੍ਰਿਸ਼ਨ ਰਾਧੇ ਹੀ ਫਿਰ ਲਕਸ਼ਮੀ – ਨਾਰਾਇਣ ਬਣਦੇ ਹਨ, ਜਿਨ੍ਹਾਂ ਨੂੰ ਬਾਪ ਨੇ ਗਿਆਨ ਦਿੱਤਾ ਹੈ ਉਨ੍ਹਾਂ ਨੂੰ ਹੀ ਦੇਣਗੇ। ਭਾਰਤ ਵਿੱਚ ਹੀ ਦੇਵੀ – ਦੇਵਤਾ ਹੋਕੇ ਗਏ ਹਨ ਤਾਂ ਮੰਦਿਰ ਵੀ ਭਾਰਤ ਵਿੱਚ ਬਹੁਤ ਹਨ। ਕ੍ਰਿਸ਼ਚਨ ਦੀ ਚਰਚ ਵਿੱਚ ਕ੍ਰਾਈਸਟ ਹੀ ਕ੍ਰਾਈਸਟ ਵੇਖੋਗੇ। ਦੇਵਤਾਵਾਂ ਦੇ ਕਿੰਨੇ ਢੇਰ ਮੰਦਿਰ ਹਨ। ਬਾਪ ਆਏ ਹਨ ਸਾਨੂੰ ਮਨੁੱਖ ਤੋਂ ਦੇਵਤਾ ਬਣਾਉਣ ਅਤੇ ਭਾਰਤ ਨੂੰ ਸ੍ਵਰਗ ਬਣਾਉਣ। ਅਸੀਂ ਬਾਪ ਨੂੰ ਯਾਦ ਕਰ ਪਾਵਨ ਬਣ ਰਹੇ ਹਾਂ। ਬਾਪ ਦੇ ਨਾਲ ਅਸੀਂ ਵੀ ਭਾਰਤ ਨੂੰ ਸ੍ਵਰਗ ਬਣਾ ਰਹੇ ਹਾਂ। ਜਿਵੇਂ ਅਸੀਂ ਬਾਪ ਦੇ ਨਾਲ ਆਏ ਹਾਂ। ਭਗਤੀ ਮਾਰਗ ਵਿੱਚ ਦੇਵਤਾਵਾਂ ਦੇ ਮੰਦਿਰ ਮੂਰਤੀਆਂ ਆਦਿ ਤੇ ਕਿੰਨਾ ਖਰਚਾ ਕਰ ਬਣਾਉਂਦੇ ਹਨ। ਉਤਪਤੀ ਕਰ, ਪਾਲਣਾ ਕਰ, ਫਿਰ ਵਿਨਾਸ਼ ਕਰ ਦਿੰਦੇ ਹਨ। 9 ਰੋਜ਼ ਦੇ ਅੰਦਰ ਹੀ ਡੁਬੋ ਦਿੰਦੇ ਹਨ। ਬਹੁਤ ਉਨ੍ਹਾਂ ਵਿੱਚ ਪ੍ਰੇਮ ਹੁੰਦਾ ਹੈ। ਨਵਰਾਤਰੇ ਕਲਕੱਤੇ ਵਿੱਚ ਬਹੁਤ ਮਨਾਉਂਦੇ ਹਨ। ਇਨ੍ਹਾਂ ਸਭ ਗੱਲਾਂ ਤੇ ਹੁਣ ਵੰਡਰ ਲੱਗਦਾ ਹੈ। ਅੱਗੇ ਤਾਂ ਅਸੀਂ ਵੀ ਪਾਰ੍ਟਧਾਰੀ ਸੀ। ਕਰੋੜਾਂ ਰੁਪਏ ਖਰਚ ਕਰਦੇ ਹਨ। ਕਿੰਨੀ ਅੰਧਸ਼ਰਧਾ ਹੈ। ਰਾਮਾਇਣ ਨਾਲ ਕਿੰਨਾ ਪਿਆਰ ਹੁੰਦਾ ਹੈ। ਗੱਲਾਂ ਸੁਣਕੇ ਅੱਖਾਂ ਤੋਂ ਅੱਥਰੂ ਬਹਾ ਦਿੰਦੇ ਹਨ। ਇਹ ਸਭ ਹੈ ਭਗਤੀ ਮਾਰਗ, ਇਸ ਤੋਂ ਫਾਇਦਾ ਕੁਝ ਨਹੀਂ। ਬਾਬਾ ਹੁਣ ਸਾਨੂੰ ਕਿੰਨਾ ਸਮਝਦਾਰ ਬਣਾਉਂਦੇ ਹਨ। ਤਾਂ ਇਹ ਸਭ ਸੁਣਕੇ ਇੱਥੇ ਦਾ ਇੱਥੇ ਭੁੱਲ ਨਾ ਜਾਓ, ਸਭ ਗੱਲਾਂ ਯਾਦ ਕਰੋ। ਪੂਰਾ ਰਿਫਰੇਸ਼ ਹੋਕੇ ਜਾਓ। ਆਪਣੇ ਨੂੰ ਆਤਮਾ ਸਮਝ ਦੇਹ ਸਹਿਤ ਜੋ ਕੁਝ ਵੇਖਦੇ ਹੋ ਸਭ ਭੁੱਲ ਜਾਓ। ਇਹ ਸਭ ਕਬਰਿਸਤਾਨ ਹੈ। ਦਿੱਲੀ ਵਿੱਚ ਬਿਰਲਾ ਮੰਦਿਰ ਵਿੱਚ ਲਿਖਿਆ ਹੋਇਆ ਹੈ – ਭਾਰਤ ਪਾਕਿਸਤਾਨ ਸੀ, ਜੋ ਧਰਮਰਾਜ ਨੇ ਸਥਾਪਨ ਕੀਤਾ ਸੀ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਦੁਨੀਆਂ ਕਬਰਿਸਤਾਨ ਬਣਨੀ ਹੈ।
ਬਾਪ ਕਹਿੰਦੇ ਹਨ – ਸਭ ਕਾਮ ਚਿਤਾ ਤੇ ਬੈਠ ਇੱਕਦਮ ਸੜ੍ਹ ਮਰੇ ਹਨ। ਕ੍ਰੋਧ ਚਿਤਾ ਨਹੀਂ ਕਿਹਾ ਜਾਂਦਾ ਹੈ। ਕਾਮ ਚਿਤਾ ਕਿਹਾ ਜਾਂਦਾ ਹੈ। ਉਸ ਵਿੱਚ ਵੀ ਹਲਕਾ ਨਸ਼ਾ, ਸੈਮੀ ਨਸ਼ਾ ਵੀ ਹੁੰਦਾ ਹੈ। ਬੱਚਿਆਂ ਨੂੰ ਹੀ ਬਾਪ ਬੈਠਕੇ ਸਮਝਾਉਂਦੇ ਹਨ। ਘਰ ਵਿੱਚ ਜੇਕਰ ਕੋਈ ਕਪੂਤ ਬੱਚਾ ਹੋਵੇਗਾ ਤਾਂ ਕਹਿਣਗੇ ਨਾ – ਇਹ ਕੀ ਬਾਪ ਦੀ ਆਬਰੂ ਗਵਾਉਂਦੇ ਹੋ। ਬਾਪ ਦੀ ਇੱਜਤ ਜਾਂਦੀ ਹੈ ਨਾ। ਬੇਹੱਦ ਦਾ ਬਾਪ ਵੀ ਕਹਿੰਦੇ ਹਨ ਤੁਸੀਂ ਕਾਲਾ ਮੂੰਹ ਕਰਦੇ ਹੋ ਤਾਂ ਬ੍ਰਾਹਮਣ ਕੁਲ ਭੂਸ਼ਨ ਜੋ ਦੇਵਤਾ ਬਣਦੇ ਹਨ, ਉਨ੍ਹਾਂ ਦਾ ਨਾਮ ਬਦਨਾਮ ਕਰਦੇ ਹੋ। ਤੁਸੀਂ ਬੱਚੇ ਜਾਣਦੇ ਹੋ – ਅਸੀਂ ਪਵਿੱਤਰਤਾ ਦੀ ਤਾਕਤ ਨਾਲ ਹੀ ਭਾਰਤ ਨੂੰ ਫਿਰ ਤੋਂ ਸ਼੍ਰੇਸ਼ਠਾਚਾਰੀ ਦੇਵਤਾ ਬਣਾਉਂਦੇ ਹਾਂ। ਤੁਹਾਡੇ ਲਈ ਤਾਂ ਜਿਵੇਂ ਕਾਮਨ ਗੱਲ ਹੈ। ਵੇਖਦੇ ਹੋ ਮਹਾਭਾਰਤ ਲੜਾਈ ਵੀ ਖੜੀ ਹੈ, ਇਨ੍ਹਾਂ ਨਾਲ ਹੀ ਸ੍ਵਰਗ ਦੇ ਗੇਟ ਖੁਲਦੇ ਹਨ। ਸ਼ਾਸਤਰਾਂ ਵਿੱਚ ਮਹਾਭਾਰਤ ਲੜਾਈ ਤਾਂ ਵਿਖਾਈ ਹੈ। ਉਸ ਦੇ ਬਾਦ ਕੀ ਹੋਇਆ – ਇਹ ਵਿਖਾਇਆ ਨਹੀਂ ਹੈ। ਕਹਿ ਦਿੰਦੇ ਹਨ ਪ੍ਰਲ੍ਯ ਹੋ ਗਈ। ਹੁਣ ਕ੍ਰਿਸ਼ਨ ਦਾ ਇੱਕ ਪਾਸੇ ਤਾਂ ਮਾਤਾ ਦੇ ਗਰਭ ਤੋਂ ਜਨਮ ਵਿਖਾਇਆ ਹੈ ਅਤੇ ਦੂਜੇ ਪਾਸੇ ਫਿਰ ਕਹਿੰਦੇ ਹਨ ਕਿ ਪਿੱਪਲ ਦੇ ਪੱਤੇ ਤੇ ਅੰਗੂਠਾ ਚੂਸਦਾ ਆਇਆ, ਕੁਝ ਵੀ ਸਮਝਦੇ ਨਹੀਂ। ਉੱਥੇ ਤਾਂ ਗਰ੍ਭ ਮਹਿਲ ਵਿੱਚ ਰਹਿੰਦੇ ਹਨ ਬੜੇ ਵਿਸ਼ਰਾਮ ਨਾਲ। ਬਾਕੀ ਸਾਗਰ ਵਿੱਚ ਥੋੜੀ ਪੱਤੇ ਤੇ ਹੋ ਸਕਦਾ ਹੈ। ਇਹ ਤਾਂ ਇੰਮਪਾਸੀਬੂਲ ਹੈ। ਤਾਂ ਇਹ ਸਭ ਡਰਾਮਾ ਬਣਿਆ ਹੋਇਆ ਹੈ, ਜਿਸ ਨੂੰ ਤੁਸੀਂ ਜਾਣਦੇ ਹੋ। ਕਲਪ – ਕਲਪ ਇਵੇਂ ਹੁੰਦੀ ਹੀ ਹੈ। ਹੁਣ ਬੱਚਿਆਂ ਨੂੰ ਆਪਣਾ ਕਲਿਆਣ ਕਰਨਾ ਹੈ ਅਤੇ ਦੂਜਿਆਂ ਦਾ ਵੀ ਕਲਿਆਣ ਕਰਨਾ ਹੈ। ਮੂਲ ਗੱਲ ਹੈ ਇਹ। ਬਾਪ ਤਾਂ ਸਵਰਗ ਦਾ ਰਚਤਾ ਹੈ। ਉਸ ਨੂੰ ਕਿਹਾ ਹੀ ਜਾਂਦਾ ਹੈ ਹੈਵਿਨਲੀ ਗਾਡ ਫਾਦਰ। ਤਾਂ ਫਿਰ ਅਸੀਂ ਬੱਚੇ ਸ੍ਵਰਗ ਦੇ ਮਾਲਿਕ ਹੋਣੇ ਚਾਹੀਦਾ ਹਾਂ ਨਾ। ਸ਼ਿਵ ਜਯੰਤੀ ਵੀ ਭਾਰਤ ਵਿੱਚ ਹੀ ਮਨਾਉਂਦੇ ਹਨ ਤਾਂ ਜਰੂਰ ਭਾਰਤ ਨੂੰ ਕੁਝ ਦਿੱਤਾ ਹੋਵੇਗਾ। ਹੁਣ ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਦੇ ਰਹੇ ਹਨ ਨਾ। ਬਾਪ ਹੈ ਹੀ ਸਦਗਤੀ ਦਾਤਾ। ਗਿਆਨ ਦਾ ਸਾਗਰ, ਨਾਲੇਜ ਬਾਪ ਹੀ ਆਕੇ ਦਿੰਦੇ ਹਨ। ਹੁਣ ਬਾਪ ਤੁਹਾਨੂੰ ਨਾਲੇਜ ਦੇ ਰਹੇ ਹਨ। 5 ਹਜਾਰ ਵਰ੍ਹੇ ਬਾਦ ਫਿਰ ਇੱਥੇ ਹੀ ਆਉਣਗੇ। ਬੱਚਿਆਂ ਨੂੰ ਨਿਸ਼ਚਾ ਹੈ ਜੋ – ਜੋ ਇਸ ਬ੍ਰਾਹਮਣ ਕੁਲ ਦੇ ਹੋਣਗੇ ਉਹ ਆਉਂਦੇ ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਕੋਈ ਕੁਝ ਝੂਠੀ ਗੱਲ ਸੁਣਾਏ ਤਾਂ ਸੁਣੀ – ਅਣਸੁਣੀ ਕਰ ਦੇਣਾ ਹੈ। ਉਸ ਤੇ ਵਿਗੜਨਾ ਨਹੀਂ ਹੈ।
2. ਕਦੀ ਵੀ ਦੇਵਤਾ ਬਣਨ ਵਾਲੇ ਬ੍ਰਾਹਮਣ ਕੁਲ ਭੂਸ਼ਨਾਂ ਦਾ ਨਾਮ ਬਦਨਾਮ ਨਾ ਹੋਵੇ – ਇਸ ਦਾ ਧਿਆਨ ਰੱਖਣਾ ਹੈ। ਕੋਈ ਉਲਟਾ ਕਰਮ ਕਦੀ ਨਹੀਂ ਕਰਨਾ ਹੈ। ਪਿਛਲੇ ਹਿਸਾਬ – ਕਿਤਾਬ ਚੁਕਤੁ ਕਰਨੇ ਹਨ।
ਵਰਦਾਨ:-
ਜੱਦ ਆਤਮਾ ਦੀ ਸੰਪੂਰਨ ਅਤੇ ਸੰਪੰਨ ਸਥਿਤੀ ਬਣ ਜਾਂਦੀ ਹੈ ਤਾਂ ਨਿੰਦਾ – ਸਤੂਤੀ, ਜਯ – ਪਰਾਜਯ, ਸੁੱਖ – ਦੁੱਖ ਸਾਰਿਆਂ ਵਿੱਚ ਸਮਾਨਤਾ ਰਹਿੰਦੀ ਹੈ। ਦੁੱਖ ਵਿੱਚ ਵੀ ਸੂਰਤ ਅਤੇ ਮਸਤਕ ਤੇ ਦੁੱਖ ਦੀ ਲਹਿਰ ਦੇ ਬਜਾਏ ਸੁੱਖ ਅਤੇ ਹਰਸ਼ ਦੀ ਲਹਿਰ ਵਿਖਾਈ ਦਵੇ, ਨਿੰਦਾ ਸੁਣਦੇ ਵੀ ਅਨੁਭਵ ਹੋਵੇ ਕਿ ਇਹ ਨਿੰਦਾ ਨਹੀਂ, ਸੰਪੂਰਨ ਸਥਿਤੀ ਨੂੰ ਪਰਿਪਕਵ ਕਰਨ ਦੇ ਲਈ ਇਹ ਮਹਿਮਾ ਯੋਗ ਸ਼ਬਦ ਹੈ – ਇਵੇਂ ਸਮਾਨਤਾ ਰਹੇ ਤੱਦ ਕਹਿਣਗੇ ਬਾਪ ਸਮਾਨ। ਜਰਾ ਵੀ ਵ੍ਰਿਤੀ ਵਿੱਚ ਇਹ ਨਾ ਆਵੇ ਕਿ ਇਹ ਦੁਸ਼ਮਣ ਹੈ, ਗੋਲੀ ਦੇਣ ਵਾਲਾ ਹੈ ਅਤੇ ਇਹ ਮਹਿਮਾ ਕਰਨ ਵਾਲਾ ਹੈ।
ਸਲੋਗਨ:-
➤ Email me Murli: Receive Daily Murli on your email. Subscribe!