27 August 2021 PUNJABI Murli Today | Brahma Kumaris

Read and Listen today’s Gyan Murli in Punjabi 

August 26, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਇਸ ਬੇਹੱਦ ਦੀ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ, ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ, ਇਸਲਈ ਨਵੀਂ ਦੁਨੀਆਂ ਵਿੱਚ ਚੱਲਣ ਦੇ ਲਈ ਪਵਿੱਤਰ ਬਣੋ"

ਪ੍ਰਸ਼ਨ: -

ਪਰਮਾਤਮਾ ਦੇ ਬਾਰੇ ਵਿੱਚ ਤੁਸੀਂ ਬੱਚੇ ਕਿਹੜੀ ਵੰਡਰਫੁਲ ਗੱਲ ਜਾਣਦੇ ਹੋ ਜੋ ਮਨੁੱਖਾਂ ਦੀ ਸਮਝ ਤੋਂ ਬਾਹਰ ਹੈ?

ਉੱਤਰ:-

ਤੁਸੀਂ ਕਹਿੰਦੇ ਹੋ ਜਿਵੇਂ ਆਤਮਾ ਜਯੋਤੀ ਬਿੰਦੂ ਹੈ, ਉਵੇਂ ਪਰਮਾਤਮਾ ਵੀ ਅਤਿ ਸੂਕ੍ਸ਼੍ਮ ਜਯੋਤੀ ਬਿੰਦੂ ਹੈ। ਇਹ ਵੰਡਰਫੁਲ ਗੱਲਾਂ ਮਨੁੱਖਾਂ ਦੀ ਸਮਝ ਤੋਂ ਬਾਹਰ ਹਨ। ਕਈ ਬੱਚੇ ਵੀ ਇਸ ਵਿੱਚ ਮੂੰਝ ਜਾਂਦੇ ਹਨ। ਬਾਬਾ ਕਹਿੰਦੇ ਹਨ ਬੱਚੇ ਮੂੰਝੋ ਨਾ। ਜੇਕਰ ਛੋਟੇ ਰੂਪ ਵਿੱਚ ਯਾਦ ਨਹੀਂ ਰਹਿੰਦੀ ਤਾਂ ਵੱਡੇ ਰੂਪ ਵਿੱਚ ਯਾਦ ਕਰੋ। ਯਾਦ ਜਰੂਰ ਕਰਨਾ ਹੈ।

ਗੀਤ:-

ਰਾਤ ਦੇ ਰਾਹੀ ਥੱਕ ਮਤ ਜਾਣਾ..

ਓਮ ਸ਼ਾਂਤੀ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ ਇਸਲਈ ਬੱਚਿਆਂ ਨੂੰ ਆਤਮ – ਅਭਿਮਾਨੀ ਹੋ ਬੈਠਣਾ ਹੈ। ਇਵੇਂ ਹੋਰ ਕੋਈ ਜਗ੍ਹਾ ਸਮਝਾਇਆ ਨਹੀਂ ਜਾਂਦਾ। ਕੋਈ ਵੀ ਸਾਧੂ – ਸੰਤ ਇਵੇਂ ਨਹੀਂ ਸਮਝਾਉਂਦੇ ਕਿ ਆਤਮ – ਅਭਿਮਾਨੀ ਹੋ ਬੈਠੋ। ਇਹ ਇੱਕ ਬਾਪ ਹੀ ਸਮਝਾਉਂਦੇ ਹਨ ਹੋਰ ਕਿਸ ਨੂੰ ਕਹਿਣਾ ਆਏਗਾ ਨਹੀਂ। ਇਹ ਯੁਕਤੀ ਕੋਈ ਦੱਸ ਨਹੀਂ ਸਕਣਗੇ। ਤੁਸੀਂ ਬੱਚੇ ਵੀ ਸਮਝਦੇ ਹੋ ਅਸੀਂ ਆਤਮਾ ਹਾਂ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾ ਕਦੇ ਬੈਰਿਸਟਰ, ਕਦੇ ਡਾਕਟਰ ਬਣਦੀ ਹੈ। ਆਤਮਾ ਹੀ ਹੁਣ ਪਤਿਤ ਬਣੀ ਹੈ ਫਿਰ ਪਾਵਨ ਬਣੇਗੀ। ਆਤਮਾ ਵਿੱਚ ਗਿਆਨ ਧਾਰਨ ਹੁੰਦਾ ਹੈ। ਬਾਪ ਨਿਰਾਕਾਰ ਗਿਆਨ ਦਾ ਸਾਗਰ ਹੈ ਤਾਂ ਜਰੂਰ ਆਕੇ ਗਿਆਨ ਸੁਣਾਉਣਗੇ ਨਾ। ਪਤਿਤ – ਪਾਵਨ ਹੈ ਤਾਂ ਜਰੂਰ ਆਕੇ ਪਾਵਨ ਬਣਾਉਣਗੇ। ਉਹ ਹੈ ਸੁਪ੍ਰੀਮ ਪਰਮਪਿਤਾ ਪਰਮਾਤਮਾ। ਮੈਂ ਤੁਹਾਡਾ ਬਾਪ ਸੁਪ੍ਰੀਮ ਹਾਂ, ਨਾਲੇਜਫੁਲ ਹਾਂ। ਮੈਨੂੰ ਆਪਣਾ ਸ਼ਰੀਰ ਨਹੀਂ ਹੈ। ਇਹ ਸਭ ਨਾਲੇਜ ਤੁਹਾਡੀ ਆਤਮਾ ਧਾਰਨ ਕਰਦੀ ਹੈ ਤਾਂ ਤੁਹਾਨੂੰ ਆਤਮ – ਅਭਿਮਾਨੀ ਬਣਨਾ ਹੈ। ਦੇਹ – ਅਭਿਮਾਨ ਨਹੀਂ ਰੱਖਣਾ ਹੈ ਹੋਰ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਸੁਣਨ ਅਤੇ ਸੁਣਾਉਣ ਵਾਲੇ ਦੋਨੋ ਦੇਹੀ – ਅਭਿਮਾਨੀ ਹੋਣ। ਬਾਪ ਤਾਂ ਹੈ ਹੀ ਨਿਰਾਕਾਰ। ਉਹ ਆਕੇ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਬਾਕੀ ਸਭ ਮਨੁੱਖ ਹਨ ਹੀ ਦੇਹ – ਅਭਿਮਾਨੀ। ਭਾਵੇਂ ਇਨ੍ਹਾਂ ਲਕਸ਼ਮੀ – ਨਾਰਾਇਣ ਦੇ ਲਈ ਕਹਿਣਗੇ – ਇਹ ਆਤਮ – ਅਭਿਮਾਨੀ ਸੀ ਫਿਰ ਵੀ ਦੇਹਭਾਨ ਤਾਂ ਰਹਿੰਦਾ ਹੈ ਨਾ। ਇਹ ਗਿਆਨ ਪਰਮਪਿਤਾ ਪਰਮਾਤਮਾ ਹੀ ਆਕੇ ਦਿੰਦੇ ਹਨ। ਆਤਮਾ ਨੂੰ ਧਾਰਨ ਕਰਨਾ ਹੁੰਦਾ ਹੈ। ਆਤਮਾ ਨੂੰ ਹੀ ਪਤਿਤ ਤੋਂ ਪਾਵਨ ਹੋਣ ਦੀ ਯੁਕਤੀ ਦੱਸਦੇ ਹਨ। ਹੁਣ ਸਾਰੀ ਦੁਨੀਆਂ ਦਾ ਡਾਊਨ ਫਾਲ ਹੈ ਫਿਰ ਰਾਈਜ਼ ਕਰਨ ਆਉਂਦੇ ਹਨ। ਇਹ ਤੁਸੀਂ ਬੱਚੇ ਜਾਣਦੇ ਹੋ। ਡਾਊਨਫਾਲ ਮਾਨਾ ਡਿਸਟ੍ਰਕ੍ਸ਼ਨ ਰਾਈਜ਼ ਮਾਨਾ ਕੰਸਟ੍ਰਕਸ਼ਨ। ਸਥਾਪਨਾ ਅਤੇ ਵਿਨਾਸ਼। ਸਥਾਪਨਾ ਕਿਸ ਦੀ? ਨਵੀਂ ਦੁਨੀਆਂ ਦੀ, ਸ੍ਵਰਗ ਦੀ ਸਥਾਪਨਾ ਅਤੇ ਫਿਰ ਪੁਰਾਣੀ ਦੁਨੀਆਂ ਹੇਲ, ਨਰਕ ਦਾ ਵਿਨਾਸ਼ ਡਿਸਟ੍ਰਕ੍ਸ਼ਨ ਅਤੇ ਕੰਸਟ੍ਰਕਸ਼ਨ ਕਲਯੁਗ ਹੈ ਪੁਰਾਣੀ ਦੁਨੀਆਂ, ਇਸ ਦਾ ਵਿਨਾਸ਼ ਜਰੂਰ ਚਾਹੀਦਾ ਹੈ। ਵਿਨਾਸ਼ ਦੀ ਨਿਸ਼ਾਨੀ – ਇਹ ਮਹਾਭਾਰੀ ਮਹਾਭਾਰਤ ਲੜਾਈ ਹੈ। ਮਹਾਭਾਰਤ ਦਾ ਵਰਤਾਂਤ ਮਹਾਭਾਰਤ ਸ਼ਾਸਤਰ ਵਿੱਚ ਵਿਖਾਉਂਦੇ ਹਨ। ਬਾਪ, ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਸੋ ਤਾਂ ਜਰੂਰ ਨਵੀਂ ਦੁਨੀਆਂ ਦੀ ਕਰਨਗੇ ਨਾ। ਇਹ ਹੈ ਬੇਹੱਦ ਦਾ ਵਿਨਾਸ਼ ਅਤੇ ਬੇਹੱਦ ਦੀ ਸਥਾਪਨਾ, ਬਾਪ ਹੀ ਨਵਾਂ ਮਕਾਨ ਬਣਾਉਣਗੇ – ਬੱਚਿਆਂ ਦੇ ਲਈ। ਫਿਰ ਪੁਰਾਣਾ ਜਰੂਰ ਖਲਾਸ ਕਰਾਉਣਗੇ। ਤੁਸੀਂ ਸਮਝਦੇ ਹੋ – ਬਾਬਾ ਹੁਣ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ। ਤਮੋਪ੍ਰਧਾਨ ਤੋਂ ਫਿਰ ਸਤੋਪ੍ਰਧਾਨ ਬਣਾਉਣ ਦੇ ਲਈ ਸਾਨੂੰ ਤਿਆਰ ਕਰ ਰਹੇ ਹਨ। ਵਿਨਾਸ਼ ਦੇ ਲਈ ਮਹਾਭਾਰਤ ਦੀ ਲੜਾਈ ਮਸ਼ਹੂਰ ਹੈ। ਕਹਿੰਦੇ ਹਨ ਇਹ ਉਹ ਹੀ ਸਮੇਂ ਹੈ । ਉਹ ਹੀ ਸ੍ਟਾਰਸ ਆਕੇ ਆਪਸ ਵਿੱਚ ਮਿਲੇ ਹਨ ਜੋ ਮਹਾਭਾਰਤ ਦੇ ਸਮੇਂ ਸੀ। ਇਸ ਸੀੜੀ ਵਿਚ ਵੀ ਲਿਖਿਆ ਗਿਆ ਹੈ ਭਾਰਤ ਦੇ ਉੱਥਾਨ ਅਤੇ ਪਤਨ ਦੀ ਅਦਭੁਤ ਕਹਾਣੀ। ਇਸ ਲਾਈਨ ਵਿੱਚ ਕਲਪ – ਕਲਪ ਅੱਖਰ ਵੀ ਆਉਣਾ ਚਾਹੀਦਾ ਹੈ। ਸ਼ੁਰੂ ਤੋਂ ਅੰਤ ਤੱਕ ਮਨੁੱਖ 84 ਜਨਮ ਲੈਂਦੇ ਹਨ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ । ਮਨੁੱਖਾਂ ਦੀ ਬੁੱਧੀ ਨੂੰ ਤਾਂ ਇੱਕਦਮ ਗਾਡਰੇਜ ਦਾ ਤਾਲਾ ਲੱਗਿਆ ਹੋਇਆ ਹੈ। ਇਨ੍ਹਾਂ ਗੱਲਾਂ ਨੂੰ ਮਨੁੱਖ ਨੂੰ ਜਾਨਣਾ ਹੈ। ਆਤਮਾਵਾਂ ਇੱਥੇ ਸ਼ਰੀਰ ਧਾਰਨ ਕਰਦੀਆਂ ਹਨ ਪਾਰ੍ਟ ਵਜਾਉਣ ਦੇ ਲਈ। ਤਾਂ ਡਰਾਮਾ ਦੇ ਆਦਿ – ਮੱਧ – ਅੰਤ ਦੇ ਕ੍ਰੀਏਟਰ, ਡਾਇਰੈਕਟਰ, ਮੁੱਖ ਐਕਟਰਸ ਆਦਿ ਨੂੰ ਜਾਨਣਾ ਚਾਹੀਦਾ ਹੈ ਨਾ। ਹੁਣ ਤੁਹਾਨੂੰ ਡਰਾਮਾ ਦੇ ਆਦਿ – ਮੱਧ – ਅੰਤ, ਹੂ ਇਜ਼ ਹੂ, ਸਾਰੇ ਡਰਾਮਾ ਦਾ ਪਤਾ ਪੈ ਗਿਆ ਹੈ – ਸ਼ੁਰੂ ਤੋਂ ਲੈਕੇ ਅੰਤ ਤੱਕ। ਬਾਪ ਦਵਾਰਾ ਇਹ ਨਾਲੇਜ ਸਾਰੀ ਮਿਲ ਰਹੀ ਹੈ। ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰੂਹਾਨੀ ਨਾਲੇਜ। ਜਿਸਮਾਨੀ ਗਿਆਨ ਨੂੰ ਫਿਲਾਸਫੀ ਕਿਹਾ ਜਾਂਦਾ ਹੈ। ਸਪ੍ਰਿਚੂਲ ਨਾਲੇਜ, ਰੂਹਾਨੀ ਨਾਲੇਜ ਨੂੰ ਗਿਆਨ ਕਿਹਾ ਜਾਂਦਾ ਹੈ। ਹੁਣ ਇਹ ਸਭ ਗੱਲਾਂ ਬੱਚਿਆਂ ਦੀ ਬੁੱਧੀ ਵਿੱਚ ਬਿਠਾਈਆਂ ਹਨ।

ਬੱਚੇ ਜਾਣਦੇ ਹਨ ਹੁਣ 84 ਜਨਮਾਂ ਦਾ ਨਾਟਕ ਪੂਰਾ ਹੁੰਦਾ ਹੈ। ਹੁਣ ਅਸੀਂ ਵਾਪਿਸ ਜਾਂਦੇ ਹਾਂ ਪਰ ਪਤਿਤ ਕੋਈ ਵਾਪਿਸ ਜਾ ਨਾ ਸਕੇ। ਨਹੀਂ ਤਾਂ ਇੰਨੇ ਜੱਪ ਤੱਪ ਤੀਰਥ ਆਦਿ ਕਿਓਂ ਕਰਦੇ ਹਨ। ਪਵਿੱਤਰ ਬਣਨ ਲਈ ਹੀ ਗੰਗਾ ਸਨਾਨ ਕਰਨ ਜਾਂਦੇ ਹਨ, ਪਰ ਉਸ ਤੋਂ ਕੋਈ ਪਾਵਨ ਤਾਂ ਬਣ ਨਹੀਂ ਸਕਦੇ ਇਸਲਈ ਵਾਪਿਸ ਕੋਈ ਜਾ ਨਹੀਂ ਸਕਦੇ। ਗਪੌੜੇ ਤਾਂ ਬਹੁਤ ਲਗਾਉਂਦੇ ਹਨ ਕਿ ਫਲਾਣਾ ਪਾਰ ਨਿਰਵਾਣਧਾਮ ਗਿਆ, ਜਯੋਤੀ ਜ੍ਯੋਤ ਸਮਾਇਆ। ਬਾਪ ਨੇ ਸਮਝਾਇਆ ਹੈ ਵਾਪਿਸ ਕੋਈ ਜਾਂਦਾ ਨਹੀਂ ਹੈ। ਸਭ ਐਕਟਰਸ ਇੱਥੇ ਹੀ ਹਨ। ਹੁਣ ਨਾਟਕ ਪੂਰਾ ਹੁੰਦਾ ਹੈ ਤਾਂ ਸਾਰੇ ਸਟੇਜ ਤੇ ਖੜੇ ਹੋਏ ਹਨ। ਹੁਣ ਸਭ ਇੱਥੇ ਮੌਜੂਦ ਹਨ। ਮਨੁੱਖਾਂ ਨੂੰ ਪਤਾ ਨਹੀਂ ਕਿ ਬੋਧੀ, ਕ੍ਰਿਸ਼ਚਨ ਆਦਿ ਕਿੱਥੇ ਹਨ। ਤੁਸੀਂ ਸਮਝਦੇ ਹੋ ਜੋ ਸਭ ਆਤਮਾਵਾਂ ਉੱਪਰ ਤੋਂ ਇੱਥੇ ਆਈਆਂ ਹਨ ਉਹ ਸਭ ਇਸ ਸਮੇਂ ਤਮੋਪ੍ਰਧਾਨ ਹਨ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਲਪ ਪਹਿਲੇ ਵੀ ਬਣੇ ਸੀ। ਬਾਪ ਹੀ ਆਕੇ ਸਥਾਪਨਾ, ਵਿਨਾਸ਼ ਕਰਾਉਂਦੇ ਹਨ। ਕਹਿੰਦੇ ਵੀ ਹਨ ਇਹ ਗਿਆਨ ਰਾਜਿਆਂ ਦਾ ਰਾਜਾ ਬਣਾਉਣ ਵਾਲਾ ਹੈ। ਇਹ ਬੇਹੱਦ ਦੇ ਬਾਪ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਕ੍ਰਿਸ਼ਨ ਤਾਂ ਸਥਾਪਨਾ ਨਹੀਂ ਕਰਾਉਂਦੇ ਹਨ। ਕ੍ਰੀਏਟਰ ਬਾਪ ਹੈ। ਬਾਪ ਹੀ ਆਕੇ ਸਮਝਾਉਂਦੇ ਹਨ ਕਿ ਤੁਸੀਂ ਮੈਨੂੰ ਬੁਲਾਉਂਦੇ ਹੀ ਉਦੋਂ ਹੋ ਜੱਦ ਕਿ ਸ੍ਰਿਸ਼ਟੀ ਪਤਿਤ ਹੈ। ਇਵੇਂ ਨਹੀਂ ਕਿ ਮੈਂ ਨਵੀਂ ਸ੍ਰਿਸ਼ਟੀ ਰਚਦਾ ਹਾਂ। ਜਿਵੇਂ ਵਿਖਾਉਂਦੇ ਹਨ ਪ੍ਰਲ੍ਯ ਹੋਈ, ਇਹ ਸਭ ਰਾਂਗ ਹੈ। ਮਨੁੱਖ ਬੁਲਾਉਂਦੇ ਹੀ ਹਨ ਕਿ ਹੇ ਪਤਿਤ – ਪਾਵਨ ਆਓ ਤਾਂ ਜਰੂਰ ਪਤਿਤ ਦੁਨੀਆਂ ਵਿੱਚ ਆਉਣਗੇ ਨਾ। ਬਾਪ ਹੀ ਆਕੇ ਕ੍ਰਿਸ਼ਨਪੁਰੀ ਦਾ ਸਾਕਸ਼ਾਤਕਾਰ ਕਰਾਉਂਦੇ ਹਨ। ਵਿਖਾਉਂਦੇ ਹਨ ਕ੍ਰਿਸ਼ਨ ਪੀਪਲ ਦੇ ਪੱਤੇ ਤੇ ਸਾਗਰ ਵਿੱਚ ਆਇਆ… ਇਹ ਹੈ ਠੀਕ ਗੱਲ। ਨਵੀਂ ਦੁਨੀਆਂ ਵਿੱਚ ਫਸਟ ਕ੍ਰਿਸ਼ਨ ਹੀ ਆਉਂਦੇ ਹਨ। ਸਾਗਰ ਵਿੱਚ ਨਹੀਂ ਪਰ ਗਰਭ ਮਹਿਲ ਵਿੱਚ ਆਉਂਦੇ ਹਨ। ਅੰਗੂਠਾ ਚੂਸਦੇ, ਬੜੇ ਅਰਾਮ ਨਾਲ ਗਰਭ ਮਹਿਲ ਵਿੱਚ ਰਹਿੰਦੇ ਹਨ। ਸਤਿਯੁਗ ਵਿੱਚ ਜੋ ਵੀ ਬੱਚੇ ਹੁੰਦੇ ਹਨ – ਗਰਭ ਮਹਿਲ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਗਰਭ ਮਹਿਲ ਦੀ ਗੱਲ ਨੂੰ ਫਿਰ ਸਾਗਰ ਵਿੱਚ ਪੱਤੇ ਤੇ ਬੈਠੇ ਵਿਖਾਇਆ ਹੈ। ਉਹ ਸਭ ਹੈ ਭਗਤੀ ਮਾਰਗ ਦੀਆਂ ਗੱਲਾਂ। ਬਾਪ ਇਨ੍ਹਾਂ ਸਭ ਸ਼ਾਸਤਰਾਂ ਦਾ ਸਾਰ ਬੈਠ ਸਮਝਾਉਂਦੇ ਹਨ। ਇੱਥੇ ਗਰਭਜੇਲ ਵਿੱਚ ਰਹਿੰਦੇ ਹਨ ਤਾਂ ਕਹਿੰਦੇ ਹਨ ਸਾਨੂੰ ਬਾਹਰ ਕੱਢੋ। ਫਿਰ ਅਸੀਂ ਪਾਪ ਨਹੀਂ ਕਰਾਂਗੇ। ਪਰ ਰਾਵਣ ਦੀ ਦੁਨੀਆਂ ਵਿੱਚ ਪਾਪ ਤਾਂ ਹੁੰਦੇ ਹੀ ਹਨ। ਫਿਰ ਵੀ ਪਾਪ ਕਰਨ ਲੱਗ ਪੈਂਦੇ ਹਨ। ਤੁਸੀਂ ਅੱਧਾਕਲਪ ਜੇਲ ਬਰ੍ਡ੍ਸ ਬਣ ਜਾਂਦੇ ਹੋ। ਚੋਰ ਲੋਕਾਂ ਨੂੰ ਜੇਲ ਬਰ੍ਡ੍ਸ ਕਹਿੰਦੇ ਹਨ। ਬਾਹਰ ਨਿਕਲਦੇ ਰਹਿੰਦੇ ਫਿਰ ਵੀ ਚੋਰੀ ਕਰਦੇ ਰਹਿੰਦੇ ਹਨ ਅਤੇ ਜੇਲ ਵਿੱਚ ਜਾਣਾ ਪੈਂਦਾ ਹੈ ਇਸਲਈ ਜੇਲ ਬਰ੍ਡ੍ਸ ਕਹਿੰਦੇ ਹਨ। ਬਾਪ ਨੇ ਸਮਝਾਇਆ ਹੈ ਇਹ ਰਾਵਣ ਰਾਜ ਹੈ। ਉੱਥੇ ਤਾਂ ਇਹ ਗੱਲਾਂ ਹੁੰਦੀਆਂ ਹੀ ਨਹੀਂ। ਉਹ ਹੈ ਹੀ ਰਾਮਰਾਜ। ਉੱਥੇ ਨਾ ਗਰਭਜੇਲ ਹੈ ਅਤੇ ਨਾ ਉਹ ਜੇਲ ਹੁੰਦਾ ਹੈ। ਇੱਥੇ ਤਾਂ ਕਿੰਨੇ ਮਨੁੱਖ ਜੇਲ ਵਿੱਚ ਪਏ ਰਹਿੰਦੇ ਹਨ। ਗਰਭ ਜੇਲ ਹੈ ਤਾਂ ਉਹ ਵੀ ਜੇਲ ਹੈ। ਡਬਲ ਜੇਲ ਹੈ। ਕਲਯੁਗ ਦਾ ਅੰਤ ਹੈ ਨਾ।

ਬਾਪ ਸਮਝਾਉਂਦੇ ਹਨ ਤੁਸੀਂ ਬੱਚੇ ਹੁਣ ਕੰਸਟ੍ਰਕਸ਼ਨ ਕਰ ਰਹੇ ਹੋ। ਰਾਈਜ਼ ਅਤੇ ਫਾਲ, ਹਰ ਕਲਪ ਹੁੰਦਾ ਹੀ ਰਹਿੰਦਾ ਹੈ। ਰਾਈਜ਼ ਅਤੇ ਫਾਲ ਦੁਨੀਆਂ ਦਾ ਹੁੰਦਾ ਹੈ। ਉਸ ਵਿੱਚ ਮੁੱਖ ਪਾਰ੍ਟ ਹੈ ਭਾਰਤ ਦਾ। ਗਾਉਂਦੇ ਵੀ ਰਹਿੰਦੇ ਹਨ ਆਤਮਾ ਪਰਮਾਤਮਾ ਵੱਖ ਰਹੇ ਬਹੁਕਾਲ… ਤਾਂ ਉਸ ਦਾ ਵੀ ਹਿਸਾਬ ਚਾਹੀਦਾ ਹੈ ਨਾ। ਕਿਹੜੀ ਆਤਮਾਵਾਂ ਬਹੁਤਕਾਲ ਤੋਂ ਵੱਖ ਰਹੀਆਂ ਹਨ ਪਹਿਲੇ – ਪਹਿਲੇ ਦੇਵੀ – ਦੇਵਤਾ ਧਰਮ ਦੀਆਂ ਆਤਮਾਵਾਂ ਆਉਂਦੀਆਂ ਹਨ ਪਾਰ੍ਟ ਵਜਾਉਣ। ਹੁਣ ਉਹ ਦੇਵਤਾ ਹੈ ਨਹੀਂ, ਜੋ ਰਾਜ ਕਰਕੇ ਜਾਂਦੇ ਹਨ, ਉਨ੍ਹਾਂ ਦੇ ਚਿੱਤਰ ਨਿਸ਼ਾਨੀਆਂ ਰਹਿੰਦੀਆਂ ਹਨ। ਰਜਾਈ ਤਾਂ ਖਤਮ ਹੋ ਗਈ। ਹੈਵਿਨ ਖਲਾਸ ਹੋ ਜਾਂਦਾ ਹੈ ਤਾਂ ਫਿਰ ਹੇਲ ਹੁੰਦਾ ਹੈ ਫਿਰ ਹੇਲ ਖਤਮ ਤਾਂ ਫਿਰ ਹੈਵਿਨ ਬਣਦਾ ਹੈ। ਤਾਂ ਨਵੀਂ ਦੁਨੀਆਂ ਦਾ ਕੰਸਟ੍ਰਕਸ਼ਨ ਹੁੰਦਾ ਹੈ ਅਤੇ ਹੇਲ ਦਾ ਡਿਸਟ੍ਰਕ੍ਸ਼ਨ ਹੁੰਦਾ ਹੈ। ਕੰਸਟ੍ਰਕਸ਼ਨ ਦੇ ਲਈ ਬੱਚੇ ਚਾਹੀਦੇ ਹਨ ਨਾ। ਰਹਿਣ ਵਾਲੇ ਵੀ ਤੁਸੀਂ ਹੋ। ਪਹਿਲੇ ਤਾਂ ਤੁਹਾਨੂੰ ਦੈਵੀ ਗੁਣਾਂ ਵਾਲਾ ਦੇਵਤਾ ਬਣਨਾ ਪਵੇ। ਇਹ ਵੀ ਗਾਇਨ ਹੈ ਮਨੁੱਖ ਤੋਂ ਦੇਵਤਾ… ਮੂਤ ਪਲੀਤੀ ਮਨੁੱਖ ਹਨ ਨਾ। ਭਗਵਾਨੁਵਾਚ – ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਇਹ ਇਸ ਮ੍ਰਿਤੂਲੋਕ ਦਾ ਹੈ ਹੀ ਅੰਤਿਮ ਜਨਮ, ਇਸ ਵਿੱਚ ਪਵਿੱਤਰ ਬਣਨਾ ਹੈ। ਇਹ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ। ਅਸੀਂ ਇਹ ਮ੍ਰਿਤੂਲੋਕ ਦੇ ਅੰਤਿਮ ਜਨਮ ਪਵਿੱਤਰ ਰਹਿੰਦੇ ਹਾਂ। ਬਾਪ ਕਹਿੰਦੇ ਹਨ – ਇਨ੍ਹਾਂ ਵਿਕਾਰਾਂ ਤੇ ਜਿੱਤ ਪਾਉਣ ਨਾਲ ਤੁਸੀਂ ਵਿਸ਼ਵ ਦਾ ਮਾਲਿਕ ਬਣੋਗੇ। ਬੱਚੇ ਵੀ ਸੁਣਕੇ ਫਿਰ ਹੋਰਾਂ ਨੂੰ ਸਮਝਾਉਂਦੇ ਹਨ ਕਿ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜ੍ਹਾ ਹੈ। ਇਹ ਉਹ ਹੀ ਮਹਾਭਾਰਤ ਦੀ ਲੜਾਈ ਹੈ, ਕਾਮ ਮਹਾਸ਼ਤ੍ਰੁ ਹੈ, ਇਸਲਈ ਪ੍ਰਤਿਗਿਆ ਕਰੋ। ਹੁਣ ਤੁਸੀਂ ਸਮਝਦੇ ਹੋ ਅਸੀਂ ਪਵਿੱਤਰ ਬਣਦੇ ਹਾਂ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਜਰੂਰ ਹੋਣਾ ਹੈ, ਉਨ੍ਹਾਂ ਦੇ ਪਹਿਲੇ ਪਵਿੱਤਰ ਜਰੂਰ ਬਣਨਾ ਹੈ। ਵਿਨਾਸ਼ ਹੁੰਦਾ ਹੈ ਫਿਰ ਤਾਂ ਗੱਲ ਨਾ ਪੁੱਛੋ – ਹਾਹਾਕਾਰ ਹੋ ਜਾਂਦਾ ਹੈ ਬਹੁਤ ਕੜਾ ਮੌਤ ਹੈ। ਤੁਸੀਂ ਵੇਖ ਵੀ ਨਹੀਂ ਸਕੋਗੇ। ਕੋਈ ਦਾ ਓਪਰੇਸ਼ਨ ਹੁੰਦਾ ਹੈ ਤਾਂ ਕਮਜ਼ੋਰ ਲੋਕ ਠਹਿਰਦੇ ਨਹੀਂ, ਡਿੱਗ ਪੈਂਦੇ ਹਨ ਇਸਲਈ ਡਾਕਟਰ ਲੋਕ ਫੈਮਲੀਜ਼ ਨੂੰ ਤਾਂ ਅਲਾਓ ਨਹੀਂ ਕਰਦੇ। ਇਹ ਤਾਂ ਕਿੰਨਾ ਭਾਰੀ ਓਪਰੇਸ਼ਨ ਹੋਵੇਗਾ। ਇੱਕ ਦੋ ਨੂੰ ਮਾਰਦੇ ਰਹਿਣਗੇ। ਇਹ ਹੈ ਡਰਟੀ ਦੁਨੀਆਂ, ਕੰਢਿਆਂ ਦਾ ਜੰਗਲ। ਸਤਿਯੁਗ ਨੂੰ ਕਿਹਾ ਜਾਂਦਾ ਹੈ ਗਾਰਡਨ ਆਫ ਫਲਾਵਰਸ, ਫੁੱਲਾਂ ਦਾ ਬਗੀਚਾ। ਦੇਵਤਾ ਚੇਤੰਨ ਫੁੱਲ ਹਨ ਨਾ। ਮਨੁੱਖ ਤਾਂ ਸਮਝਦੇ ਹਨ ਬਹਿਸ਼ਤ ਵਿੱਚ ਕੋਈ ਫੁੱਲਾਂ ਦਾ ਬਗੀਚਾ ਹੁੰਦਾ ਹੈ, ਜੋ ਸੁਣਦੇ ਹਨ ਸੋ ਕਹਿ ਦਿੰਦੇ ਹਨ। ਗਾਰਡਨ ਆਫ ਅਲਾਹ ਕਹਿੰਦੇ ਹਨ ਨਾ, ਫਿਰ ਧਿਆਨ ਵਿੱਚ ਵੀ ਗਾਰਡਨ ਵੇਖਣਗੇ। ਅਲਾਹ ਨੇ ਹੱਥ ਵਿੱਚ ਫੁੱਲ ਦਿੱਤਾ। ਬੁੱਧੀ ਵਿੱਚ ਹੀ ਖੁਦਾਈ ਬਗੀਚਾ ਹੈ। ਭਗਤੀ ਮਾਰਗ ਵਿੱਚ ਸਾਕਸ਼ਾਤਕਾਰ ਕਰਨ ਦੇ ਲਈ ਭਗਤੀ ਕਰਦੇ ਹਨ। ਸਾਕਸ਼ਾਤਕਾਰ ਹੋਇਆ ਤਾਂ ਕਹਿਣਗੇ ਸ੍ਰਵਵਿਆਪੀ ਹੈ ਨਾ। ਜੋ ਪਾਸਟ ਹੋਇਆ ਸੋ ਫਿਰ ਹੋਵੇਗਾ। ਬੱਚੇ ਜਿਸ ਪੋਸ਼ਾਕ ਵਿੱਚ, ਜਿਵੇਂ ਆਏ ਹਨ, ਅਜਿਹੀ ਪੋਸ਼ਾਕ ਵਿੱਚ ਫਿਰ ਕਲਪ ਬਾਦ ਆਉਣਗੇ। ਡਰਾਮਾ ਨੂੰ ਕੋਈ ਚੰਗੀ ਰੀਤੀ ਸਮਝਦੇ ਹਨ, ਬਾਬਾ ਦੇ ਕੋਲ ਕੋਈ ਆਉਂਦੇ ਹਨ ਤਾਂ ਬਾਬਾ ਪੁੱਛਦੇ ਹਨ ਪਹਿਲੋਂ ਕੱਦ ਆਏ ਹੋ? ਕਹਿੰਦੇ ਹਨ – ਹਾਂ ਬਾਬਾ ਤੁਹਾਨੂੰ ਕਲਪ ਪਹਿਲੋਂ ਵੀ ਮਿਲੇ ਸੀ, ਤੁਹਾਡੇ ਤੋਂ ਵਰਸਾ ਲੈਣ ਆਏ ਸੀ। ਬਾਪ ਪੁੱਛਦੇ ਹਨ ਕੀ ਮਰਤਬਾ ਪਾਇਆ ਸੀ? ਬਾਬਾ ਮੰਮਾ ਕਹਿੰਦੇ ਹਨ ਤਾਂ ਜਰੂਰ ਉਨ੍ਹਾਂ ਦੇ ਘਰਾਣੇ ਵਿੱਚ ਆਉਣਗੇ। ਬਾਬਾ ਕਹਿੰਦੇ ਹਨ ਅਜਿਹਾ ਪੁਰਸ਼ਾਰਥ ਕਰੋ ਜੋ ਉੱਚ ਪਦਵੀ ਪਾਓ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ। ਬਰੋਬਰ ਲੜਾਈ ਵੀ ਹੈ, ਨਰਕ ਵਿਨਾਸ਼ ਤਾਂ ਹੋਣਾ ਹੀ ਹੈ। ਤੁਹਾਡੇ ਕੋਲ ਚਿੱਤਰ ਬੜੇ ਫਸਟਕਲਾਸ ਹਨ। ਇਹ ਕ੍ਰਿਸ਼ਨ ਦੇ ਦੋ ਗੋਲੇ ਵਾਲਾ ਚਿੱਤਰ ਵੀ ਛਿਪਾਉਣ ਚਾਹੀਦਾ ਹੈ, ਇਸ ਵਿੱਚ ਬੜਾ ਕਲੀਅਰ ਹੈ। ਸ੍ਵਰਗ ਦੇ ਦਵਾਰ ਖੁਲਦੇ ਹਨ ਤਾਂ ਨਰਕ ਵੱਲ ਲੱਤ ਹੈ। ਤੁਹਾਡਾ ਵੀ ਮੂੰਹ ਹੈ ਸ੍ਵਰਗ ਵੱਲ, ਇਹ ਤਾਂ ਬਿਲਕੁਲ ਐਕੁਰੇਟ ਗੱਲ ਹੈ। ਜਾਣਦੇ ਹੋ ਹੁਣ ਸਾਨੂੰ ਘਰ ਜਾਣਾ ਹੈ ਤਾਂ ਘਰ ਨੂੰ ਹੀ ਯਾਦ ਕਰਨਾ ਪਵੇ। ਪੁਰਾਣੀ ਦੁਨੀਆਂ ਨੂੰ ਭੁੱਲਣਾ ਪਵੇ, ਇਸ ਨੂੰ ਕਿਹਾ ਜਾਂਦਾ ਹੈ ਬੇਹੱਦ ਦਾ ਵੈਰਾਗ। ਪੁਰਾਣੀ ਦੁਨੀਆਂ ਨੂੰ ਛੱਡ ਅਸੀਂ ਬਾਬਾ ਦੇ ਕੋਲ ਜਾਂਦੇ ਹਾਂ। ਯਾਦ ਦੀ ਯਾਤਰਾ ਨਾਲ ਹੀ ਜਾਣਗੇ। ਮੁਖ ਹੈ ਹੀ ਯਾਦ ਦੀ ਗੱਲ। ਯਾਦ ਤਾਂ ਸਭ ਕਰਦੇ ਹਨ ਨਾ। ਹੁਣ ਬਾਪ ਅਸਲ ਗੱਲ ਆਕੇ ਸਮਝਾਉਂਦੇ ਹਨ ਕਿ ਮੈਨੂੰ ਯਾਦ ਕਰੋ। ਇਹ ਹੈ ਅਵਿੱਭਚਾਰੀ ਯਾਦ ਸੋ ਵੀ ਅਰਥ ਸਹਿਤ। ਤੁਸੀਂ ਜਾਣਦੇ ਹੋ ਸ਼ਿਵਬਾਬਾ ਵੀ ਬਿੰਦੀ ਹੈ। ਆਪਣੇ ਨੂੰ ਵੀ ਆਤਮਾ ਬਿੰਦੀ ਸਮਝੋ, ਬਾਪ ਨੂੰ ਵੀ ਬਿੰਦੀ ਸਮਝੋ। ਨਵੀਂ ਗੱਲ ਵੇਖ ਭੁੱਲ ਜਾਂਦੇ ਹਨ। ਆਪਣੇ ਨੂੰ ਆਤਮਾ ਸਮਝ ਫਿਰ ਬਾਪ ਨੂੰ ਅਤੇ ਆਪਣੇ ਘਰ ਨੂੰ ਯਾਦ ਕਰਨਾ ਹੈ। ਅੱਛਾ ਬਿੰਦੀ ਛੋਟੀ ਲੱਗਦੀ ਹੈ, ਘਰ ਤਾਂ ਵੱਡਾ ਹੈ ਨਾ। ਘਰ ਨੂੰ ਯਾਦ ਕਰੋ। ਬਾਬਾ ਵੀ ਉੱਥੇ ਰਹਿੰਦੇ ਹਨ। ਅਸੀਂ ਤੁਸੀਂ ਉੱਥੇ ਜਾਵਾਂਗੇ ਜਿੱਥੇ ਬਾਬਾ ਰਹਿੰਦੇ ਹਨ। ਬਿੰਦੀ ਯਾਦ ਨਹੀਂ ਪੈਂਦੀ ਹੈ, ਅੱਛਾ ਘਰ ਤਾਂ ਯਾਦ ਪੈਂਦਾ ਹੈ ਨਾ, ਉਹ ਹੈ ਸ਼ਾਂਤੀਧਾਮ ਅਤੇ ਉਹ ਹੈ ਸੁੱਖਧਾਮ। ਇਹ ਹੈ ਦੁੱਖਧਾਮ। ਹੁਣ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਪੜ੍ਹ ਰਹੇ ਹੋ ਫਿਰ ਸੁੱਖਧਾਮ ਵਿੱਚ ਆ ਜਾਣਗੇ। ਬਾਪ ਦੇ ਬੱਚੇ ਹਨ ਤਾਂ ਜਰੂਰ ਸ੍ਵਰਗ ਦੀ ਬਾਦਸ਼ਾਹੀ ਚਾਹੀਦੀ ਹੈ। ਕਲਪ ਪਹਿਲੇ ਵੀ ਸ਼ਿਵਬਾਬਾ ਆਇਆ ਸੀ, ਸ੍ਵਰਗ ਦੀ ਬਾਦਸ਼ਾਹੀ ਦਿੱਤੀ ਸੀ। ਤੁਸੀਂ ਭੁੱਲ ਗਏ ਹੋ। ਬਾਪ ਕਹਿੰਦੇ ਹਨ – ਹੁਣ ਫਿਰ ਆਇਆ ਹਾਂ, ਤੁਹਾਨੂੰ ਦੇਣ। ਕਿੰਨੀ ਵਾਰ ਤੁਸੀਂ ਰਜਾਈ ਲਿੱਤੀ ਅਤੇ ਗੁਆਈ ਹੈ। ਅਣਗਿਣਤ ਵਾਰ ਵਰਸਾ ਲਿੱਤਾ ਹੈ ਫਿਰ ਵੀ ਅਜਿਹੇ ਬਾਪ ਨੂੰ ਭੁੱਲ ਕਿਓਂ ਜਾਂਦੇ ਹੋ! ਮਾਇਆ ਦੇ ਤੂਫ਼ਾਨ ਨਾਲ ਬਹੁਤ ਲੜਾਈ ਹੁੰਦੀ ਹੈ ਇਸਲਈ ਨਾਟਕ ਵੀ ਵਿਖਾਉਂਦੇ ਹਨ – ਮਾਇਆ ਉਸ ਪਾਸੇ ਖਿੱਚਦੀ ਹੈ, ਪ੍ਰਭੂ ਇਸ ਪਾਸੇ ਖਿੱਚਦੇ ਹਨ। ਗਿਆਨ ਵਿੱਚ ਵਿਘਨ ਨਹੀਂ ਪੈਂਦੇ, ਯਾਦ ਵਿੱਚ ਵਿਘਨ ਪੈਂਦੇ ਹਨ, ਇਸ ਵਿੱਚ ਹੀ ਮਿਹਨਤ ਹੈ। ਹੁਣ ਬਾਪ ਕਹਿੰਦੇ ਹਨ – ਮਹਾਰਥੀ ਬਣੋ। ਇਸ ਪੁਰਾਣੀ ਦੁਨੀਆਂ ਨੂੰ ਤਾਂ ਅੱਗ ਲਗਣੀ ਹੈ। ਇਸ ਯਗ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋਣੀ ਹੈ ਤਾਂ ਮਹਾਵੀਰ ਵੀ ਬਣਨਾ ਹੈ। ਤੁਸੀਂ ਬੱਚਿਆਂ ਨੂੰ ਅਖੰਡ, ਅਟਲ, ਅਡੋਲ ਰਾਜ ਪਾਉਣਾ ਹੈ। ਤੁਹਾਡਾ ਬੁੱਧੀਯੋਗ ਬਾਪ ਦੇ ਨਾਲ ਅਜਿਹਾ ਰਹੇ ਜੋ ਭਾਵੇਂ ਕਿੰਨਾ ਵੀ ਤੂਫ਼ਾਨ ਆਏ, ਮਾਇਆ ਕੁਝ ਕਰ ਨਾ ਸਕੇ। ਇਹ ਹੈ ਤੁਹਾਡੀ ਪਿਛਾੜੀ ਦੀ ਅਵਸਥਾ, ਜੱਦ ਟਰਾਂਸਫਰ ਹੋਣਾ ਹੁੰਦਾ ਹੈ। ਜਿਵੇਂ ਸਕੂਲ ਵਿੱਚ ਇਮਤਿਹਾਨ ਪਿਛਾੜੀ ਨੂੰ ਹੁੰਦੇ ਹਨ, ਤੁਹਾਡੀ ਮਾਲਾ ਵੀ ਪਿਛਾੜੀ ਵਿੱਚ ਬਣੇਗੀ। ਤੁਹਾਨੂੰ ਬਹੁਤ ਸਾਕਸ਼ਾਤਕਾਰ ਹੋਵੇਗਾ – ਫਲਾਣੇ ਇਹ ਬਣਨਗੇ, ਫਲਾਣਾ ਇਹ ਬਣੇਗਾ। ਇਹ ਦਾਸੀ ਬਣੇਗੀ… ਇਹ ਸਭ ਦੱਸਣਗੇ। ਉਸ ਸਮੇਂ ਤਾਂ ਕੁਝ ਵੀ ਕਰ ਨਹੀਂ ਸਕਣਗੇ, ਫਿਰ ਪਛਤਾਉਣਾ ਪਵੇਗਾ, ਇਹ ਅਸੀਂ ਕੀ ਕੀਤਾ! ਸ਼੍ਰੀਮਤ ਤੇ ਕਿਓਂ ਨਹੀਂ ਚੱਲਿਆ! ਪਰ ਅੰਤ ਸਮੇਂ ਵਿੱਚ ਕੁਝ ਹੋ ਨਹੀਂ ਸਕੇਗਾ। ਇਵੇਂ ਬਹੁਤ ਪਛਤਾਉਂਦੇ ਹਨ। ਮਨੁੱਖ ਕਿਸ ਦਾ ਖੂਨ ਕਰ ਫਿਰ ਬਾਦ ਵਿੱਚ ਪਛਤਾਉਂਦੇ ਹਨ। ਪਰ ਖੂਨ ਤਾਂ ਹੋ ਗਿਆ ਫਿਰ ਕੀ ਕਰ ਸਕਣਗੇ ਇਸਲਈ ਬਾਪ ਕਹਿੰਦੇ ਹਨ – ਗਫ਼ਲਤ ਨਾ ਕਰੋ, ਆਪਣਾ ਪੁਰਸ਼ਾਰਥ ਕਰਦੇ ਰਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. 84 ਜਨਮਾਂ ਦਾ ਨਾਟਕ ਹੁਣ ਪੂਰਾ ਹੁੰਦਾ ਹੈ, ਵਾਪਿਸ ਘਰ ਚਲਣਾ ਹੈ, ਇਸਲਈ ਆਤਮ – ਅਭਿਮਾਨੀ ਰਹਿ ਪਾਵਨ ਬਣਨਾ ਹੈ। ਦੇਹ – ਅਭਿਮਾਨ ਮਿਟਾਉਣਾ ਹੈ।

2. ਅਰਥ ਸਹਿਤ ਆਪਣੇ ਨੂੰ ਆਤਮਾ ਬਿੰਦੂ ਸਮਝ, ਬਿੰਦੂ ਬਾਪ ਦੀ ਅਵਿੱਭਚਾਰੀ ਯਾਦ ਵਿਚ ਰਹਿਣਾ ਹੈ। ਮਹਾਵੀਰ ਬਣ ਆਪਣੀ ਅਵਸਥਾ ਅਡੋਲ, ਅਚਲ ਬਣਾਉਣੀ ਹੈ।

ਵਰਦਾਨ:-

ਜਿਵੇਂ ਮਹਿਮਾ ਕਰਨ ਵਾਲੀ ਆਤਮਾ ਦੇ ਪ੍ਰਤੀ ਪਿਆਰ ਦੀ ਭਾਵਨਾ ਰਾਹਿੰਦੀ ਹੈ, ਇਵੇਂ ਹੀ ਜੱਦ ਕੋਈ ਸਿੱਖਿਆ ਦਾ ਇਸ਼ਾਰਾ ਦਿੰਦਾ ਹੈ ਤਾਂ ਉਸ ਵਿੱਚ ਵੀ ਉਸ ਆਤਮਾ ਦੇ ਪ੍ਰਤੀ ਇਵੇਂ ਹੀ ਸਨੇਹ ਦੀ ਸ਼ੁੱਭਚਿੰਤਨ ਦੀ ਭਾਵਨਾ ਰਹੇ – ਕਿ ਇਹ ਮੇਰੇ ਲਈ ਵੱਡੇ ਤੇ ਵੱਡੇ ਸ਼ੁਭਚਿੰਤਕ ਹਨ – ਅਜਿਹੀ ਸਥਿਤੀ ਨੂੰ ਕਿਹਾ ਜਾਂਦਾ ਹੈ ਦੇਹੀ – ਅਭਿਮਾਨੀ। ਜੇਕਰ ਦੇਹੀ – ਅਭਿਮਾਨੀ ਨਹੀਂ ਹੈ ਤਾਂ ਜਰੂਰ ਅਪ ਅਭਿਮਾਨ ਹੈ। ਅਭਿਮਾਨ ਵਾਲਾ ਕਦੀ ਆਪਣਾ ਅਪਮਾਨ ਸਹਿਣ ਨਹੀਂ ਕਰ ਸਕਦਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top