29 August 2021 PUNJABI Murli Today | Brahma Kumaris

Read and Listen today’s Gyan Murli in Punjabi 

August 28, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਤਿੰਨ ਤਰ੍ਹਾਂ ਦੇ ਸਨੇਹ ਅਤੇ ਦਿਲ ਦੇ ਸਨੇਹੀ ਬੱਚਿਆਂ ਦੀਆ ਵਿਸ਼ੇਸ਼ਤਾਵਾਂ"

ਅੱਜ ਬਾਪਦਾਦਾ ਆਪਣੇ ਸਨੇਹੀ, ਸਹਿਯੋਗੀ ਅਤੇ ਸ਼ਕਤੀਸ਼ਾਲੀ – ਅਜਿਹੀਆਂ ਤਿੰਨਾਂ ਵਿਸ਼ੇਸ਼ਤਾਵਾਂ ਨਾਲ ਸੰਪੰਨ ਬੱਚਿਆਂ ਨੂੰ ਵੇਖ ਰਹੇ ਹਨ। ਇਹ ਤਿੰਨੋਂ ਵਿਸ਼ੇਸ਼ਤਾਵਾਂ ਜਿਨ੍ਹਾਂ ਵਿੱਚ ਸਮਾਨ ਹਨ, ਉਹ ਹੀ ਵਿਸ਼ੇਸ਼ ਆਤਮਾਵਾਂ ਵਿੱਚ ‘ਨੰਬਰਵਨ ਆਤਮਾ’ ਹੈ। ਸਨੇਹੀ ਵੀ ਹੋ ਅਤੇ ਸਦਾ ਹਰ ਕੰਮ ਵਿੱਚ ਸਹਿਯੋਗੀ ਵੀ ਹੋ, ਨਾਲ – ਨਾਲ ਸ਼ਕਤੀਸ਼ਾਲੀ ਵੀ ਹੋ। ਸਨੇਹੀ ਤਾਂ ਸਾਰੇ ਹਨ ਪਰ ਸਨੇਹ ਵਿੱਚ ਇੱਕ ਹੈ ਦਿਲ ਦਾ ਸਨੇਹ, ਦੂਸਰਾ ਹੈ ਸਮੇਂ ਪ੍ਰਮਾਣ ਮਤਲਬ ਦਾ ਸਨੇਹ ਅਤੇ ਤੀਜਾ ਹੈ ਮਜ਼ਬੂਰੀ ਦੇ ਸਮੇਂ ਦਾ ਸਨੇਹ। ਜੋ ਦਿਲ ਦਾ ਸਨੇਹੀ ਹੈ ਉਸ ਦੀ ਵਿਸ਼ੇਸ਼ਤਾ ਇਹ ਹੋਵੇਗੀ – ਉਹ ਸਾਰੇ ਸੰਬੰਧ ਅਤੇ ਸਰਵ ਪ੍ਰਾਪਤੀ ਸਦਾ, ਸਹਿਜ, ਆਪੇ ਅਨੁਭਵ ਕਰਨਗੇ। ਇੱਕ ਸੰਬੰਧ ਦੀ ਅਨੁਭੂਤੀ ਵਿੱਚ ਵੀ ਕਮੀ ਨਹੀਂ। ਜਿਵੇਂ ਸਮੇਂ ਉਵੇਂ ਸੰਬੰਧ ਦੇ ਸਨੇਹ ਦੇ ਵੱਖ – ਵੱਖ ਅਨੁਭਵ ਕਰਨ ਵਾਲੇ, ਸਮੇਂ ਨੂੰ ਜਾਨਣ ਵਾਲੇ ਅਤੇ ਸਮੇਂ ਪ੍ਰਮਾਣ ਸੰਬੰਧ ਨੂੰ ਵੀ ਜਾਨਣ ਵਾਲੇ ਹੋਣਗੇ।

ਜੇਕਰ ਬਾਪ ਜਦੋਂ ਸਿੱਖਿਅਕ ਦੇ ਰੁਪ ਵਿੱਚ ਸ੍ਰੇਸ਼ਠ ਪੜ੍ਹਾਈ ਪੜ੍ਹਾ ਰਹੇ ਹਨ , ਅਜਿਹੇ ਸਮੇਂ ‘ਸਿੱਖਿਅਕ’ ਦੇ ਸਬੰਧ ਦਾ ਅਨੁਭਵ ਨਾ ਕਰ, ‘ਸਖਾ’ ਰੂਪ ਦੀ ਅਨੁਭੂਤੀ ਵਿੱਚ, ਮਿਲਣ ਮਨਾਉਣ ਜਾਂ ਰੂਹ ਰਿਹਾਨ ਕਰਨ ਵਿੱਚ ਲਗ ਜਾਣ ਤਾਂ ਪੜ੍ਹਾਈ ਦੇ ਵੱਲ ਅਟੈਂਸ਼ਨ ਨਹੀਂ ਹੋਵੇਗਾ। ਪੜ੍ਹਾਈ ਦੇ ਵਕਤ ਜੇਕਰ ਕੋਈ ਕਹੇ ਕਿ ਮੈਂ ਆਵਾਜ਼ ਤੋਂ ਪਰੇ ਸਥਿਤੀ ਵਿੱਚ ਬਹੁਤ ਸ਼ਕਤੀਸ਼ਾਲੀ ਅਨੁਭਵ ਕਰ ਰਿਹਾ ਹਾਂ, ਤਾਂ ਪੜ੍ਹਾਈ ਦੇ ਸਮੇਂ ਇਹ ਕੀ ਇਹ ਰਾਈਟ ਹੈ? ਕਿਉਂਕਿ ਜਦੋਂ ਬਾਪ ਸਿੱਖਿਅਕ ਦੇ ਰੂਪ ਵਿੱਚ ਪੜ੍ਹਾਈ ਦਵਾਰਾ ਸ੍ਰੇਸ਼ਠ ਪਦਵੀ ਦੀ ਪ੍ਰਾਪਤੀ ਕਰਾਉਣ ਆਉਂਦੇ ਹਨ ਤਾਂ ਉਸ ਵਕਤ ਟੀਚਰ ਦੇ ਸਾਹਮਣੇ ਗੋਡਲੀ ਸਟੂਡੈਂਟ ਲਾਇਫ ਹੀ ਅਸਲ ਹੈ ਇਸ ਨੂੰ ਕਿਹਾ ਜਾਂਦਾ ਹੈ ਸਮੇਂ ਦੀ ਪਹਿਚਾਨ ਪ੍ਰਮਾਣ ਸਬੰਧ ਦੀ ਪਹਿਚਾਨ ਅਤੇ ਸਬੰਧ ਪ੍ਰਮਾਣ ਸਨੇਹ ਦੇ ਪ੍ਰਾਪਤੀ ਦੀ ਅਨੁਭੂਤੀ। ਇਹ ਹੀ ਬੁੱਧੀ ਨੂੰ ਐਕ੍ਸਰਸਾਈਜ਼ ਕਰਵਾਓ, ਜੋ ਜਿਵੇਂ ਚਾਹੇ, ਜਿਸ ਸਮੇਂ ਚਾਹੇ ਉਵੇਂ ਸਵਰੂਪ ਅਤੇ ਸਥਿਤੀ ਵਿੱਚ ਸਥਿਤ ਹੋ ਸਕੇ।

ਜਿਵੇਂ ਕੋਈ ਸ਼ਰੀਰ ਵਿੱਚ ਭਾਰੀ ਹੈ, ਬੋਝ ਹੈ ਤੇ ਆਪਣੇ ਸ਼ਰੀਰ ਨੂੰ ਸਹਿਜ ਜਿਵੇਂ ਚਾਹੇ ਉਵੇਂ ਮੋਲਡ ਨਹੀਂ ਕਰ ਸਕਣਗੇ। ਇਵੇਂ ਹੀ ਜੇਕਰ ਮੋਟੀ ਬੁੱਧੀ ਹੈ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਅਰਥ ਬੋਝ ਜਾਂ ਵਿਅਰਥ ਕਿੱਚੜਾ ਬੁੱਧੀ ਵਿੱਚ ਭਰਿਆ ਹੋਇਆ ਹੈ, ਕੋਈ ਨਾ ਕੋਈ ਅਸ਼ੁੱਧੀ ਹੈ ਤਾਂ ਅਜਿਹੀ ਬੁੱਧੀ ਵਾਲਾ ਜਿਸ ਸਮੇਂ ਚਾਹੇ, ਉਵੇਂ ਬੁੱਧੀ ਨੂੰ ਮੋਲਡ ਨਹੀਂ ਕਰ ਸਕੇਗਾ ਇਸ ਲਈ ਬਹੁਤ ਸਵੱਛ, ਮਹੀਨ ਮਤਲਬ ਅਤਿ ਸੂਕ੍ਸ਼੍ਮ – ਬੁੱਧੀ, ਦਿਵਯ ਬੁੱਧੀ, ਬੇਹੱਦ ਦੀ ਬੁੱਧੀ, ਵਿਸ਼ਾਲ ਬੁੱਧੀ ਚਾਹੀਦੀ ਹੈ। ਅਜਿਹੀ ਬੁੱਧੀ ਵਾਲੇ ਹੀ ਸਰਵ ਸੰਬੰਧ ਦਾ ਅਨੁਭਵ ਜਿਸ ਸਮੇਂ, ਜਿਵੇਂ ਸੰਬੰਧ ਉਵੇਂ ਆਪਣੇ ਸਵਰੂਪ ਦਾ ਅਨੁਭਵ ਕਰ ਸਕਣਗੇ। ਤਾਂ ਸਨੇਹੀ ਸਾਰੇ ਹਨ ਪਰ ਸਰਵ ਦਾ ਸਨੇਹ ਸਮੇਂ ਪ੍ਰਮਾਣ ਅਨੁਭਵ ਕਰਨ ਵਾਲੇ ਸਦਾ ਹੀ ਇਸੇ ਅਨੁਭਵ ਵਿੱਚ ਇੰਨੇ ਬਿਜ਼ੀ ਰਹਿੰਦੇ, ਹਰ ਸੰਬੰਧ ਦੇ ਵੱਖ – ਵੱਖ ਪ੍ਰਾਪਤੀਆਂ ਵਿੱਚ ਇਨ੍ਹਾਂ ਲਵਲੀਨ ਰਹਿੰਦੇ, ਮਗਨ ਰਹਿੰਦੇ ਜੋ ਕਿਸੇ ਵੀ ਤਰ੍ਹਾਂ ਦਾ ਵਿਘਨ ਆਪਣੇ ਵੱਲ ਝੁਕਾ ਨਹੀਂ ਸਕਦਾ ਹੈ ਇਸਲਈ ਆਪੇ ਹੀ ਸਹਿਜ ਯੋਗੀ ਸਥਿਤੀ ਦਾ ਅਨੁਭਵ ਕਰਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਨੰਬਰਵਨ ਅਸਲ ਸਨੇਹੀ ਆਤਮਾ। ਸਨੇਹ ਦੇ ਕਾਰਨ ਅਜਿਹੀ ਆਤਮਾ ਨੂੰ ਸਮੇਂ ਤੇ ਬਾਪ ਦਵਾਰਾ ਹਰ ਕੰਮ ਵਿੱਚ ਆਪੇ ਹੀ ਸਹਿਯੋਗ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ। ਇਸ ਕਾਰਨ ‘ਸਨੇਹ’ ਅਖੰਡ, ਅਟਲ, ਅਚਲ, ਅਵਿਨਾਸ਼ੀ ਅਨੁਭਵ ਹੁੰਦਾ ਹੈ। ਸਮਝਾ? ਇਹ ਹੈ ਨੰਬਰਵਨ ਸਨੇਹੀ ਦੀ ਵਿਸ਼ੇਸ਼ਤਾ। ਦੂਜੇ, ਤੀਜ਼ੇ ਦਾ ਵਰਨਣ ਕਰਨ ਦੀ ਤਾਂ ਲੋੜ ਹੀ ਨਹੀਂ ਕਿਉਂਕਿ ਸਭ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਤਾਂ ਬਾਪਦਾਦਾ ਅਜਿਹੇ ਸਨੇਹੀ ਬੱਚਿਆਂ ਨੂੰ ਦੇਖ ਰਹੇ ਸਨ। ਆਦਿ ਤੋਂ ਹੁਣ ਤੱਕ ਸਨੇਹ ਇੱਕ ਰਸ ਰਿਹਾ ਹੈ ਜਾਂ ਸਮੇਂ ਪ੍ਰਮਾਣ, ਸਮੱਸਿਆ ਪ੍ਰਮਾਣ ਜਾਂ ਬ੍ਰਾਹਮਣ ਆਤਮਾਵਾਂ ਦੇ ਸੰਪਰਕ ਪ੍ਰਮਾਣ ਬਦਲਦਾ ਰਹਿੰਦਾ ਹੈ, ਇਸ ਵਿੱਚ ਵੀ ਫ਼ਰਕ ਪੈ ਜਾਂਦਾ ਹੈ ਨਾ।

ਅੱਜ ਸਨੇਹ ਦਾ ਸੁਣਾਇਆ, ਫਿਰ ਸਹਿਯੋਗ ਅਤੇ ਸ਼ਕਤੀਸ਼ਾਲੀ, ਤਿੰਨੋ ਵਿਸ਼ੇਸ਼ਤਾਵਾਂ ਵਾਲੀ ਆਤਮਾ ਦਾ ਮਹੱਤਵ ਸੁਣਾਵਾਂਗੇ। ਤਿੰਨੋ ਹੀ ਜਰੂਰੀ ਹਨ। ਤੁਸੀਂ ਸਾਰੇ ਤਾਂ ਅਜਿਹੇ ਸਨੇਹੀ ਹੋ ਨਾ? ਪ੍ਰੈਕਟਿਸ ਹੈ ਨਾ? ਜਦੋਂ ਜਿੱਥੇ ਬੁੱਧੀ ਨੂੰ ਸਥਿਤ ਕਰਨਾ ਚਾਹੋ, ਉਵੇਂ ਕਰ ਸਕਦੇ ਹੋ ਨਾ? ਕੌਂਟਰੋਲਿੰਗ ਪਾਵਰ ਹੈ ਨਾ? ਰੁਲਿੰਗ ਪਾਵਰ ਉਦੋਂ ਆਉਂਦੀ ਹੈ ਜਦੋਂ ਪਹਿਲੇ ਕੰਟਰੋਲਿੰਗ ਪਾਵਰ ਹੋਵੇ। ਹੋਰ ਜੋ ਖੁਦ ਹੀ ਕੰਟਰੋਲ ਨਹੀਂ ਕਰ ਸਕਦਾ ਉਹ ਰਾਜ ਨੂੰ ਕੀ ਕੰਟਰੋਲ ਕਰੇਗਾ? ਇਸਲਈ ਖੁਦ ਨੂੰ ਕੰਟਰੋਲ ਵਿੱਚ ਚਲਾਉਣ ਦੀ ਸ਼ਕਤੀ ਦਾ ਅਭਿਆਸ ਹੁਣ ਤੋਂ ਹੀ ਚਾਹੀਦਾ ਹੈ, ਤਾਂ ਹੀ ਰਾਜ ਅਧਿਕਾਰੀ ਬਣੋਗੇ। ਸਮਝਾ?

ਅੱਜ ਤਾਂ ਮਿਲਣ ਵਾਲਿਆਂ ਦੀ ਕੋਟਾ ਪੂਰਾ ਕਰਨਾ ਹੈ। ਵੇਖੋ, ਸੰਗਮ ਯੁੱਗ ਤੇ ਕਿੰਨਾ ਵੀ ਸੰਖਿਆ ਦੇ ਬੰਧਨ ਵਿੱਚ ਬੰਨੀਏ ਪਰ ਬੰਨ੍ਹ ਸਕਦੇ ਹੋ? ਗਿਣਤੀ ਤੋਂ ਜਿਆਦਾ ਆ ਜਾਂਦੇ ਹਨ, ਇਸ ਲਈ ਸਮੇਂ ਨੂੰ, ਸੰਖਿਆ ਨੂੰ ਅਤੇ ਜਿਸ ਸ਼ਰੀਰ ਦਾ ਆਧਾਰ ਲੈਂਦੇ ਹਨ ਉਸ ਨੂੰ ਵੇਖ ਉਸੇ ਤਰੀਕੇ ਨਾਲ ਚੱਲਣਾ ਪੈਂਦਾ ਹੈ। ਵਤਨ ਵਿੱਚ ਇਹ ਸਭ ਵੇਖਣਾ ਨਹੀਂ ਪੈਂਦਾ ਕਿਉਂਕਿ ਸੂਖਸ਼ਮ ਸ਼ਰੀਰ ਦੀ ਗਤੀ ਸਥੂਲ ਸ਼ਰੀਰ ਨਾਲੋਂ ਬਹੁਤ ਤੇਜ਼ ਹੈ। ਇੱਕ ਪਾਸੇ ਸਾਕਾਰ ਸ਼ਰੀਰ ਧਾਰੀ ਦੂਜੇ ਪਾਸੇ ਫਰਿਸ਼ਤਾ ਸਵਰੂਪ ਦੋਹਾ ਦੇ ਚੱਲਣ ਵਿੱਚ ਕਿਨਾਂ ਫ਼ਰਕ ਹੋਵੇਗਾ! ਫਰਿਸ਼ਤਾ ਕਿੰਨੇ ਸਮੇਂ ਵਿੱਚ ਪਹੁੰਚੇਗਾ ਅਤੇ ਸਾਕਾਰ ਸ਼ਰੀਰ ਧਾਰੀ ਕਿੰਨੇ ਸਮੇਂ ਵਿੱਚ ਪਹੁੰਚੇਗਾ? ਬਹੁਤ ਫ਼ਰਕ ਹੈ। ਬ੍ਰਹਮਾ ਬਾਪ ਵੀ ਸੂਖਸ਼ਮ ਸ਼ਰੀਰਧਾਰੀ ਬਣ ਕਿੰਨੀ ਤੀਵਰ ਗਤੀ ਨਾਲ ਚਾਰੋਂ ਪਾਸੇ ਸੇਵਾ ਕਰ ਰਹੇ ਹਨ! ਉਹ ਹੀ ਬ੍ਰਹਮਾ ਸਾਕਾਰ ਸ਼ਰੀਰਧਾਰੀ ਰਹੇ ਅਤੇ ਹੁਣ ਸੂਖਸ਼ਮ ਸ਼ਰੀਰਧਾਰੀ ਬਣ ਅੱਗੇ ਵਧ ਅਤੇ ਵਧਾ ਰਹੇ ਹਨ! ਇਹ ਤਾਂ ਅਨੁਭਵ ਕਰ ਰਹੇ ਹੋ ਨਾ!

ਸੂਕ੍ਸ਼੍ਮ ਸ਼ਰੀਰ ਦੀ ਗਤੀ ਇਸ ਦੁਨੀਆਂ ਦੇ ਸਭ ਤੋਂ ਤੇਜ਼ ਗਤੀ ਦੇ ਸਾਧਨਾਂ ਨਾਲੋਂ ਤੇਜ਼ ਹੈ। ਇੱਕ ਹੀ ਸੈਕਿੰਡ ਵਿੱਚ ਉਸੇ ਸਮੇਂ ਅਨੇਕਾਂ ਨੂੰ ਅਨੁਭਵ ਕਰਵਾ ਸਕਦੇ ਹਨ। ਜੋ ਸਾਰੇ ਕਹਿਣਗੇ ਅਸੀਂ ਇਸ ਸਮੇਂ ਬਾਪ ਨੂੰ ਵੇਖਿਆ ਜਾਂ ਬਾਪ ਨੂੰ ਮਿਲੇ, ਹਰ ਇੱਕ ਸਮਝੇਗਾ ਕਿ ਮੈਂ ਰੂਹ – ਰੁਹਾਨ ਕੀਤੀ, ਮੈਂ ਮਿਲਣ ਮਨਾਇਆ, ਮੈਨੂੰ ਮਦਦ ਮਿਲੀ ਕਿਉਂਕਿ ਤੇਜ਼ ਗਤੀ ਦੇ ਕਾਰਨ ਇੱਕ ਹੀ ਸਮੇਂ ਤੇ ਹਰ ਇੱਕ ਨੂੰ ਅਜਿਹਾ ਅਨੁਭਵ ਹੁੰਦਾ ਹੈ ਜਿਵੇਂ ਮੈਂ ਕੀਤਾ। ਤਾਂ ਫ਼ਰਿਸ਼ਤਾ ਜੀਵਨ ਬੰਧਨ ਮੁਕਤ ਜੀਵਨ ਹੈ। ਭਾਵੇਂ ਸੇਵਾ ਦਾ ਬੰਧਨ ਹੈ, ਪਰ ਇੰਨੀ ਫਾਸਟ ਗਤੀ ਹੈ ਜੋ ਜਿਨਾਂ ਵੀ ਕਰੇ, ਉਨਾਂ ਕਰਦੇ ਹੋਏ ਵੀ ਸਦਾ ਫ੍ਰੀ ਹੈ। ਜਿਨਾਂ ਹੀ ਪਿਆਰਾ, ਉਨ੍ਹਾਂ ਹੀ ਨਿਆਰਾ। ਕਰਵਾਉਂਦੇ ਸਭ ਤੋਂ ਹਨ ਪਰ ਕਰਵਾਉਂਦੇ ਹੋਏ ਵੀ ਅਸ਼ਰੀਰੀ ਫਰਿਸ਼ਤਾ ਹੋਣ ਦਾ ਕਾਰਨ ਸਦਾ ਹੀ ਸਵਤੰਰਤਾ ਦੀ ਸਥਿਤੀ ਦਾ ਅਨੁਭਵ ਹੁੰਦਾ ਹੈ ਕਿਉਂਕਿ ਸ਼ਰੀਰ ਅਤੇ ਕਰਮ ਦੇ ਅਧੀਨ ਨਹੀਂ ਹਨ। ਤੁਹਾਨੂੰ ਲੋਕਾਂ ਨੂੰ ਵੀ ਅਨੁਭਵ ਹੈ – ਜਦੋਂ ਫਰਿਸ਼ਤਾ ਸਥਿਤੀ ਵਿੱਚ ਕੋਈ ਕੰਮ ਕਰਦੇ ਹੋ ਤਾਂ ਬੰਧਨ ਮੁਕਤ ਮਤਲਬ ਹਲਕਾ ਪਨ ਅਨੁਭਵ ਕਰਦੇ ਹੋ ਨਾ। ਅਤੇ ਜੋ ਹੈ ਹੀ ਫਰਿਸ਼ਤਾ; ਲੋਕ ਵੀ ਉਹ, ਸ਼ਰੀਰ ਵੀ ਉਹ, ਤਾਂ ਕੀ ਅਨੁਭਵ ਹੁੰਦਾ ਹੋਵੇਗਾ, ਜਾਣ ਸਕਦੇ ਹੋ ਨਾ। ਅੱਛਾ!

ਚਾਰੋਂ ਪਾਸੇ ਦੇ ਸਰਵ ਦਿਲ ਦੇ ਸਨੇਹੀ ਬੱਚਿਆਂ ਨੂੰ ਸਦਾ ਦਿਵਯ, ਵਿਸ਼ਾਲ, ਬੇਹੱਦ ਬੁੱਧੀਵਾਨ ਬੱਚਿਆਂ ਨੂੰ, ਸਦਾ ਬ੍ਰਹਮਾ ਬਾਪ ਸਮਾਨ ਫਰਿਸ਼ਤਾ ਸਥਿਤੀ ਦਾ ਅਨੁਭਵ ਕਰ ਤੀਵਰ ਗਤੀ ਨਾਲ ਸੇਵਾ ਵਿੱਚ, ਆਪਣੀ ਉੱਨਤੀ ਵਿੱਚ ਸਫ਼ਲਤਾ ਨੂੰ ਪ੍ਰਾਪਤ ਕਰਨ ਵਾਲੇ, ਸਦਾ ਸਹਿਯੋਗੀ ਬਣ ਬਾਪ ਦੇ ਸਹਿਯੋਗ ਦਾ ਅਧਿਕਾਰ ਅਨੁਭਵ ਕਰਨ ਵਾਲੇ – ਅਜਿਹੀਆਂ ਵਿਸ਼ੇਸ਼ ਆਤਮਾਵਾਂ ਨੂੰ, ਸਮਾਨ ਬਣਾਉਣ ਵਾਲੀਆਂ ਮਹਾਨ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

“ਅਵਿਯਕਤ ਬਾਪਦਾਦਾ ਨਾਲ ਪਰਸਨਲ ਮੁਲਾਕਾਤ”

1. ਸਦਾ ਬੇਫਿਕਰ ਬਾਦਸ਼ਾਹ ਹੋ ਨਾ! ਜਦੋਂ ਬਾਪ ਨੂੰ ਜ਼ਿਮੇਵਾਰੀ ਦੇ ਦਿੱਤੀ ਤਾਂ ਫ਼ਿਕਰ ਕਿਸ ਗੱਲ ਦਾ? ਜਦੋਂ ਆਪਣੇ ਉੱਪਰ ਜ਼ਿਮੇਵਾਰੀ ਰੱਖਦੇ ਹੋ ਤਾਂ ਫਿਰ ਫ਼ਿਕਰ ਹੁੰਦਾ ਹੈ – ਕੀ ਹੋਵੇਗਾ, ਕਿਦਾਂ ਹੋਵੇਗਾ … ਅਤੇ ਜਦੋਂ ਬਾਪ ਦੇ ਹਵਾਲੇ ਕਰ ਦਿੱਤਾ ਤਾਂ ਫ਼ਿਕਰ ਕਿਸਨੂੰ ਹੋਣਾ ਚਾਹੀਦਾ ਹੈ, ਬਾਪ ਨੂੰ ਜਾਂ ਤੁਹਾਨੂੰ? ਅਤੇ ਬਾਪ ਤਾਂ ਸਾਗਰ ਹੈ, ਉਸ ਨੂੰ ਫ਼ਿਕਰ ਰਹੇਗੀ ਹੀ ਨਹੀਂ। ਤਾਂ ਬਾਪ ਵੀ ਬੇਫ਼ਿਕਰ ਅਤੇ ਬੱਚੇ ਵੀ ਬੇਫ਼ਿਕਰ ਹੋ ਗਏ। ਤਾਂ ਜੋ ਵੀ ਕਰਮ ਕਰੋ, ਕਰਮ ਕਰਨ ਤੋਂ ਪਹਿਲਾ ਇਹ ਸੋਚੋ ਕਿ ਮੈਂ ਟ੍ਰਸਟੀ ਹਾਂ। ਟ੍ਰਸਟੀ ਕੰਮ ਬਹੁਤ ਪਿਆਰ ਨਾਲ ਕਰਦਾ ਹੈ। ਪਰ ਬੋਝ ਨਹੀਂ ਹੁੰਦਾ ਹੈ। ਟਰੱਸਟੀ ਦਾ ਮਤਲਬ ਹੈ ਸਭ ਕੁਝ ਬਾਪ ਤੇਰਾ। ਤਾਂ ਤੇਰੇ ਵਿੱਚ ਪ੍ਰਾਪਤੀ ਵੀ ਜਿਆਦਾ ਅਤੇ ਹਲਕੇ ਵੀ ਰਹੋਗੇ, ਕੰਮ ਵੀ ਚੰਗਾ ਹੋਵੇਗਾ ਕਿਉਂਕਿ ਜਿਵੇੰ ਸਮ੍ਰਿਤੀ ਹੁੰਦੀ ਹੈ, ਉਵੇਂ ਸਥਿਤੀ ਹੁੰਦੀ ਹੈ। ਤੇਰਾ ਮਾਨਾ ਬਾਪ ਦੀ ਸਮ੍ਰਿਤੀ। ਕੋਈ ਰਿਵਾਜੀ ਮਹਾਨ ਆਤਮਾ ਨਹੀਂ ਹੈ, ਬਾਪ ਹੈ! ਤਾਂ ਜਦੋਂ ਟ੍ਰਸਟੀ ਕਹਿ ਦਿੱਤਾ ਤਾਂ ਕੰਮ ਵੀ ਚੰਗਾ ਅਤੇ ਸਥਿਤੀ ਵੀ ਸਦਾ ਬੇਫਿਕਰ। ਜਦੋਂ ਬਾਪ ਆਫ਼ਰ ਕਰ ਰਿਹਾ ਹੈ ਕਿ ਫਿਕਰ ਦੇ ਦੇਵੋ, ਫਿਰ ਵੀ ਜੇਕਰ ਆਫ਼ਰ ਨਹੀਂ ਮੰਨੋ ਤਾਂ ਕੀ ਕਹਾਂਗੇ? ਬਾਪ ਦੀ ਆਫ਼ਰ ਹੈ – ਬੋਝ ਛੱਡੋ। ਤਾਂ ਸਦਾ ਬੇਫਿਕਰ ਰਹਿਣਾ ਅਤੇ ਦੂਜਿਆਂ ਨੂੰ ਸਦਾ ਬੇਫਿਕਰ ਰੱਖਣਾ ਹੈ ਅਤੇ ਦੂਜਿਆਂ ਨੂੰ ਬੇਫਿਕਰ ਬਣਨ ਦੀ ਅਨੁਭਵ ਨਾਲ ਵਿਧੀ ਦੱਸਣੀ ਹੈ। ਬਹੁਤ ਅਸ਼ੀਰਵਾਦ ਮਿਲੇਗੀ! ਕਿਸੇ ਦਾ ਬੋਝ ਜਾਂ ਫਿਕਰ ਲੈ ਲਵੋ ਤਾਂ ਦਿਲ ਤੋਂ ਦੁਆਵਾਂ ਦੇਣਗੇ। ਤਾਂ ਖੁਦ ਵੀ ਬੇਫਿਕਰ ਬਾਦਸ਼ਾਹ ਅਤੇ ਦੂਜਿਆਂ ਨੂੰ ਵੀ ਸ਼ੁਭ ਭਾਵਨਾ ਦੀਆਂ ਦੁਆਵਾਂ ਮਿਲਣਗੀਆਂ। ਤਾਂ ਬਾਦਸ਼ਾਹ ਹੋ, ਅਵਿਨਾਸ਼ੀ ਧਨ ਦੇ ਬਾਦਸ਼ਾਹ ਹੋ! ਬਾਦਸ਼ਾਹ ਨੂੰ ਕੀ ਪਰਵਾਹ! ਵਿਨਾਸ਼ੀ ਬਾਦਸ਼ਾਹਾਂ ਨੂੰ ਤੇ ਚਿੰਤਾ ਰਹਿੰਦੀ ਹੈ ਪਰ ਇਹ ਅਵਿਨਾਸ਼ੀ ਹੈ। ਅੱਛਾ!

2. ਅਵਿਨਾਸ਼ੀ ਸੁਖ ਅਤੇ ਅਲਪਕਾਲ ਦਾ ਸੁਖ – ਦੋਵਾਂ ਦੇ ਅਨੁਭਵੀ ਹੋ ਨਾ? ਅਲਪਕਾਲ ਦਾ ਸੁਖ – ਸਥੂਲ ਸਾਧਨਾਂ ਦਾ ਸੁਖ ਅਤੇ ਅਵਿਨਾਸ਼ੀ ਸੁਖ ਹੈ – ਈਸ਼ਵਰੀਏ ਸੁਖ। ਤਾਂ ਸਭ ਤੋਂ ਚੰਗਾ ਸੁਖ ਕਿਹੜਾ ਹੈ? ਈਸ਼ਵਰੀਏ ਸੁਖ ਜਦੋਂ ਮਿਲ ਜਾਂਦਾ ਹੈ ਤਾਂ ਵਿਨਾਸ਼ੀ ਸੁਖ ਖੁਦ ਹੀ ਪਿੱਛੇ – ਪਿੱਛੇ ਆਉਂਦਾ ਹੈ। ਜਿਵੇੰ ਕੋਈ ਧੁੱਪ ਵਿੱਚ ਚਲਦਾ ਹੈ ਤਾਂ ਉਸ ਦੇ ਪਿੱਛੇ ਪਰਛਾਈ ਆਪੇ ਹੀ ਆਉਂਦੀ ਹੈ ਅਤੇ ਜੇਕਰ ਕੋਈ ਪਰਛਾਈ ਦੇ ਪਿੱਛੇ ਜਾਵੇ ਤਾਂ ਕੁਝ ਨਹੀਂ ਮਿਲੇਗਾ। ਤਾਂ ਜੋ ਈਸ਼ਵਰੀਏ ਸੁਖ ਦੇ ਪਾਸੇ ਜਾਂਦਾ ਹੈ, ਉਸਦੇ ਪਿੱਛੇ ਅਲਪਕਾਲ ਦਾ ਸੁਖ ਖ਼ੁਦ ਹੀ ਪਰਛਾਈ ਦੀ ਤਰ੍ਹਾਂ ਆਉਂਦਾ ਰਹੇਗਾ, ਮਿਹਨਤ ਨਹੀਂ ਕਰਨੀ ਪਵੇਗੀ। ਜਿਵੇੰ ਕਹਿੰਦੇ ਹਨ – ਜਿੱਥੇ ਪ੍ਰਮਾਰਥ ਹੁੰਦਾ ਹੈ, ਉੱਥੇ ਵਿਵਹਾਰ ਖੁਦ ਸਿੱਧ ਹੋ ਜਾਂਦਾ ਹੈ। ਇਵੇਂ ਈਸ਼ਵਰੀਏ ਸੁਖ ਹੈ ‘ਪ੍ਰਮਾਰਥ’ ਅਤੇ ਵਿਨਾਸ਼ੀ ਸੁਖ ਹੈ ‘ਵਿਵਹਾਰ’ । ਤਾਂ ਪ੍ਰਮਾਰਥ ਦੇ ਅੱਗੇ ਵਿਵਹਾਰ ਆਪੇ ਹੀ ਆਉਂਦਾ ਹੈ। ਤਾਂ ਸਦਾ ਇਸੇ ਅਨੁਭਵ ਵਿੱਚ ਰਹਿਣਾ ਜਿਸ ਨਾਲ ਦੋਵੇਂ ਮਿਲ ਜਾਣ। ਨਹੀਂ ਤਾਂ ਇੱਕ ਮਿਲੇਗਾ ਅਤੇ ਉਹ ਵੀ ਵਿਨਾਸ਼ੀ ਹੋਵੇਗਾ। ਕਦੇ ਮਿਲੇਗਾ, ਕਦੇ ਨਹੀਂ ਮਿਲੇਗਾ ਕਿਉਂਕਿ ਚੀਜ਼ ਵੀ ਵਿਨਾਸ਼ੀ ਹੈ, ਉਸ ਤੋਂ ਮਿਲੇਗਾ ਹੀ ਕੀ? ਜਦੋਂ ਈਸ਼ਵਰੀਏ ਸੁਖ ਮਿਲ ਜਾਂਦਾ ਹੈ ਤਾਂ ਸਦਾ ਸੁਖੀ ਬਣ ਜਾਂਦੇ ਹਨ, ਦੁਖ ਦਾ ਨਾਮ – ਨਿਸ਼ਾਨ ਨਹੀਂ ਰਹਿੰਦਾ। ਈਸ਼ਵਰੀਏ ਸੁਖ ਮਿਲਿਆ ਮਤਲਬ ਸਭ ਕੁਝ ਮਿਲਿਆ, ਕੋਈ ਅਪ੍ਰਾਪਤੀ ਨਹੀਂ ਰਹਿੰਦੀ। ਅਵਿਨਾਸ਼ੀ ਸੁਖ ਵਿੱਚ ਰਹਿਣ ਵਾਲਾ ਵਿਨਾਸ਼ੀ ਚੀਜਾਂ ਨੂੰ ਨਿਆਰਾ ਹੋਕੇ ਯੂਜ਼ ਕਰੇਗਾ, ਫਸੇਗਾ ਨਹੀਂ। ਚੰਗਾ!

3. ਸਦਾ ਆਪਣੇ ਨੂੰ ਕਲਪ ਪਹਿਲੋਂ ਵਾਲੇ ਵਿਜੇਈ ਪਾਂਡਵ ਸਮਝਦੇ ਹੋ? ਜਦੋਂ ਵੀ ਪਾਂਡਵਾਂ ਦੇ ਯਾਦਗਰ ਚਿੱਤਰ ਵੇਖਦੇ ਹੋ ਤਾਂ ਇਵੇਂ ਲਗਦਾ ਹੈ ਕਿ ਇਹ ਸਾਡਾ ਯਾਦਗਰ ਹੈ? ਤਾਂ ਪਾਂਡਵ ਮਤਲਬ ਸਦਾ ਮਜਬੂਤ ਰਹਿਣ ਵਾਲੇ ਇਸਲਈ, ਪਾਂਡਵਾਂ ਦੇ ਸ਼ਰੀਰ ਲੰਬੇ ਚੋੜੇ ਵਿਖਾਉਂਦੇ ਹਨ। ਪਾਂਡਵਾਂ ਦੀ ਵਿਜੇ ਪ੍ਰਸਿੱਧ ਹੈ। ਕੌਰਵ ਅਕਸ਼ੋਨੀ ਹੁੰਦੇਂ ਵੀ ਹਾਰ ਗਏ ਅਤੇ ਪਾਂਡਵ 5 ਹੁੰਦੇਂ ਵੀ ਜਿੱਤ ਗਏ। ਕਿਉਂ ਵਿਜੇਈ ਬਣੇ? ਕਿਉਂਕਿ ਪਾਂਡਵਾਂ ਦੇ ਨਾਲ ਬਾਪ ਹੈ, ਪਾਂਡਵ ਸ਼ਕਤੀਸ਼ਾਲੀ ਹਨ, ਅਧਿਆਤਮਿਕ ਸ਼ਕਤੀ ਹੈ ਇਸਲਈ, ਅਕਸ਼ੋਨੀ ਦੀ ਸ਼ਕਤੀ ਉਨ੍ਹਾਂ ਦੇ ਅੱਗੇ ਕੁਝ ਵੀ ਨਹੀਂ ਹੈ। ਅਜਿਹੇ ਹੋ ਨਾ? ਕੋਈ ਵੀ ਸਾਹਮਣੇ ਆਏ, ਮਾਇਆ ਕਿਸ ਰੂਪ ਵਿੱਚ ਆਵੇ, ਤਾਂ ਵੀ ਹਾਰ ਖਾਕੇ ਜਾਵੇ, ਜਿੱਤ ਨਾ ਸਕੇ, ਇਸਨੂੰ ਕਹਿੰਦੇ ਹਨ ਵਿਜੇਈ ਪਾਂਡਵ। ਮਾਤਾਵਾਂ ਵੀ ਪਾਂਡਵ ਸੈਨਾ ਵਿੱਚ ਹੋ ਨਾ। ਜਾਂ ਘਰ ਵਿੱਚ ਰਹਿਣ ਵਾਲੀਆਂ ਹੋ? ਜੋ ਕਮਜ਼ੋਰ ਹੁੰਦਾ ਹੈ ਉਹ ਘਰ ਵਿੱਚ ਲੁਕਦਾ ਹੈ, ਬਹਾਦੁਰ ਮੈਦਾਨ ਵਿੱਚ ਆਉਂਦਾ ਹੈ। ਤਾਂ ਕਿੱਥੇ ਰਹਿੰਦੀਆਂ ਹੋ, ਮੈਦਾਨ ਵਿੱਚ ਜਾਂ ਘਰ ਵਿੱਚ? ਤਾਂ ਸਦਾ ਇਸ ਨਸ਼ੇ ਵਿੱਚ ਅੱਗੇ ਵੱਧਦੇ ਰਹੋ ਕਿ ਅਸੀਂ ਪਾਂਡਵ ਸੈਨਾ ਦੇ ਵਿਜੇਈ ਪਾਂਡਵ ਹਾਂ।

4. ਆਪਣੇ ਨੂੰ ਬੇਹੱਦ ਦੇ ਨਿਮਿਤ ਸੇਵਾਧਾਰੀ ਸਮਝਦੇ ਹੋ? ਬੇਹੱਦ ਦੇ ਸੇਵਾਧਾਰੀ ਮਤਲਬ ਕਿਸੇ ਵੀ ਮੈਂ-ਪਨ ਦੇ ਜਾਂ ਮੇਰੇਪਨ ਦੀ ਹੱਦ ਵਿੱਚ ਆਉਣ ਵਾਲੇ ਨਹੀਂ। ਬੇਹੱਦ ਵਿੱਚ ਨਾ ਮੈਂ ਹਾਂ, ਨਾ ਮੇਰਾ ਹੈ। ਸਭ ਬਾਪ ਦਾ ਹੈ, ਮੈਂ ਵੀ ਬਾਪ ਦਾ ਤਾਂ ਸੇਵਾ ਵੀ ਬਾਪ ਦੀ। ਇਸਨੂੰ ਕਹਿੰਦੇ ਹਨ ਬੇਹੱਦ ਸੇਵਾ। ਅਜਿਹੇ ਬੇਹੱਦ ਦੇ ਸੇਵਾਧਾਰੀ ਹੋ ਜਾਂ ਹੱਦ ਵਿੱਚ ਆ ਜਾਂਦੇ ਹੋ? ਬੇਹੱਦ ਦੇ ਸੇਵਾਧਾਰੀ ਬੇਹੱਦ ਦਾ ਰਾਜ ਪ੍ਰਾਪਤ ਕਰਦੇ ਹਨ। ਸਦਾ ਬੇਹੱਦ ਬਾਪ, ਬੇਹੱਦ ਸੇਵਾ ਅਤੇ ਬੇਹੱਦ ਰਾਜ – ਭਾਗ – ਇਹ ਹੀ ਸਮ੍ਰਿਤੀ ਵਿੱਚ ਰੱਖੋ ਤਾਂ ਬੇਹੱਦ ਦੀ ਖੁਸ਼ੀ ਰਹੇਗੀ। ਹੱਦ ਵਿੱਚ ਖੁਸ਼ੀ ਗਾਇਬ ਹੋ ਜਾਂਦੀ ਹੈ, ਬੇਹੱਦ ਵਿੱਚ ਸਦਾ ਖੁਸ਼ੀ ਰਹੇਗੀ। ਅੱਛਾ!

ਵਿਦਾਈ ਦੇ ਸਮੇਂ:- ਹੁਣ ਤਾਂ ਸੇਵਾ ਦੇ ਪਲਾਨ ਬਹੁਤ ਚੰਗੇ ਬਣਾਏ ਹਨ। ਸੇਵਾ ਵੀ ਅਸਲ ਵਿੱਚ ਉਣਤੀ ਦਾ ਸਾਧਨ ਹੈ। ਜੇਕਰ ਸੇਵਾ ਨੂੰ ਸੇਵਾ ਦੀ ਤਰ੍ਹਾਂ ਕਰੀਏ ਤਾਂ ਸੇਵਾ ਲਿਫਟ ਦਿੰਦੀ ਹੈ, ਅੱਗੇ ਵਧਾਉਣ ਦੀ। ਸਿਰ੍ਫ ਪਲੇਨ ਬੁੱਧੀ ਬਣਕੇ ਪਲਾਨ ਬਣਾਈਏ, ਜਰਾ ਵੀ ਕੁਝ ਇਧਰ – ਉਧਰ ਦਾ ਮਿਕਸ ਨਾ ਹੋਵੇ। ਜਦੋਂ ਕੋਈ ਵਧੀਆ ਚੀਜ਼ ਬਣਾ ਕੇ ਰੱਖੋ ਅਤੇ ਇੱਥੇ – ਉੱਥੇ ਦੀ ਹਵਾ ਨਾਲ ਕੁਝ ਕਿਚੜਾ ਪੈ ਜਾਏ ਤਾਂ ਕੀ ਹੋ ਜਾਏਗਾ? ਤਾਂ ਸੰਭਾਲ ਕੇ ਰੱਖਦੇ ਹੋ ਨਾ। ਤਾਂ ਇੱਥੇ – ਉੱਥੇ ਦਾ ਕੁਝ ਮਿਕ੍ਸ ਨਾ ਹੋ ਜਾਏ। ਅਜਿਹੀ ਸੇਵਾ ਦੇ ਪਲੈਂਨ ਚੰਗੇ ਬਣਾਉਂਦੇ ਹੋ। ਸੇਵਾ ਵਿੱਚ ਮਿਹਨਤ, ਮਿਹਨਤ ਨਹੀਂ ਲੱਗਦੀ, ਖੁਸ਼ੀ ਹੁੰਦੀ ਹੈ ਕਿਉਕਿ ਲਗਨ ਨਾਲ ਕਰਦੇ ਹੋ, ਉਮੰਗ – ਉਤਸਾਹ ਵੀ ਚੰਗਾ ਰਹਿੰਦਾ ਹੈ। ਬਾਪਦਾਦਾ ਸੇਵਾ ਦਾ ਉਮੰਗ ਦੇਖ ਕੇ ਵੇ ਖੁਸ਼ ਹੁੰਦੇ ਹਨ। ਸਿਰਫ ਮਿਕ੍ਸ ਨਾ ਹੋਵੇ ਜਿਨੇ ਸਮੇਂ ਵਿੱਚ ਸੇਵਾ ਹੋਈ ਹੈ, ਉਸ ਵਿੱਚ 4 ਗੁਣਾਂ ਹੋ ਸਕਦੀ ਹੈ। ਪਲੇਨ ਬੁੱਧੀ ਫਾਸਟ ਗਤੀ ਦੀ ਸੇਵਾ ਨੂੰ ਪ੍ਰਤੱਖ ਦਿਖਾਵੇਗੀ। ਹੁਣ ਤਾਂ ਫਿਰ ਸੋਚਣਾ ਪੈਂਦਾ ਹੈ ਨਾ ਕਿ ਇਹ ਕਰੀਏ, ਇਹ ਨਾ ਕਰੀਏ, ਇਹ ਤਾਂ ਨਹੀਂ ਹੋਵੇਗਾ। ਉਹ ਤਾਂ ਨਹੀਂ ਹੋਵੇਗਾ? ਪਰ ਸਭ ਇੱਕ ਬੁੱਧੀ ਹੋ ਜਾਣ – ਜਿਸਨੇ ਕੀਤਾ ਉਹ ਚੰਗਾ, ਜੋ ਕੀਤਾ ਉਹ ਚੰਗਾ। ਇਹ ਪਾਠ ਪੱਕਾ ਹੋ ਜਾਏ ਤਾਂ ਤੀਵਰ ਗਤੀ ਦੀ ਸੇਵਾ ਸ਼ੁਰੂ ਹੋ ਜਾਏ। ਉਵੇਂ ਪਹਿਲਾਂ ਤੋਂ ਸੇਵਾ ਦੀ ਗਤੀ ਤੀਵਰ ਹੋ ਰਹੀ ਹੈ, ਵੱਧ ਰਹੀ ਹੈ, ਸਫਲਤਾ ਵੀ ਮਿਲ ਰਹੀ ਹੈ। ਪਰ ਹੁਣ ਦੇ ਹਿਸਾਬ ਨਾਲ, ਵਿਸ਼ਵ ਦੀਆਂ ਆਤਮਾਵਾਂ ਨੂੰ ਸੰਦੇਸ਼ ਦੇਣ ਦੇ ਹਿਸਾਬ ਨਾਲ ਹਾਲੇ ਕੋਨੇ ਤੱਕ ਪਹੁੰਚੇ ਹੋ। ਕਿੱਥੇ ਸਾਡੇ ਪੰਜ ਸੌ ਕਰੋੜ ਆਤਮਾਵਾਂ ਅਤੇ ਕਿੱਥੇ ਸੰਦੇਸ਼ ਪਹੁੰਚਿਆ ਹੋਵੇਗਾ ਇੱਕ ਕਰੋਡ਼ ਦੋ ਕਰੋਡ਼ ਤੱਕ! ਬਾਕੀ ਕਿੰਨੇ ਪਏ ਹਨ? ਹਾਂ, ਇਹ ਰਾਜਧਾਨੀ ਦੇ ਨਜ਼ਦੀਕ ਵਾਲੇ ਪਹੁੰਚ ਗਏ ਹਨ ਪਰ ਚਾਹੀਦੇ ਤਾਂ ਸਭ ਹਨ। ਵਰਸਾ ਤਾਂ ਸਭ ਨੂੰ ਦੇਣਾ ਹੈ ਭਾਵੇਂ ਮੁਕਤੀ ਦਵੋ, ਭਾਵੇਂ ਜੀਵਨ ਮੁਕਤੀ ਦਵੋ। ਪਰ ਦੇਣਾ ਤਾ ਸਭ ਨੂੰ ਹੈ, ਇੱਕ ਵੀ ਬਾਪ ਦਾ ਬੱਚਾ ਵੰਚਿਤ ਨਾ ਰਹਿ ਜਾਏ। ਕਿਵੇਂ ਵੀ ਬਾਪ ਦੇ ਵਰਸੇ ਦੇ ਅਧਿਕਾਰੀ ਤਾਂ ਬਣਨਾ ਹੀ ਹੈ, ਭਾਵੇਂ ਕਿਸੇ ਵੀ ਵਿਧੀ ਨਾਲ ਸੰਦੇਸ਼ ਸੁਣਨ, ਇਸਦੇ ਲਈ ਚਾਹੀਦੇ ਹਨ “ਤੀਵਰਗਤੀ”। ਇਹ ਵੀ ਸਮਾਂ ਆ ਰਿਹਾ ਹੈ। ਹੁੰਦੀ ਜਾਵੇਗੀ।

ਹੁਣ ਹੋਲੀ – ਹੋਲੀ ਸਾਰੇ ਧਰਮ ਵਾਲੇ ਆਪਣੀਆਂ ਗੱਲਾਂ ਵਿੱਚ ਮੋਲਡ ਹੋ ਰਹੇ ਹਨ। ਪਹਿਲੇ ਕੱਟਰ ਰਹਿੰਦੇ ਸਨ, ਹੁਣ ਮੋਲਡ ਹੋ ਰਹੇ ਹਨ। ਭਾਵੇਂ ਕ੍ਰਿਸ਼ਚਨ ਹਨ, ਭਾਵੇਂ ਮੁਸਲਿਮ ਹਨ ਪਰ ਭਾਰਤ ਦੀ ਫ਼ਿਲਾਸਫ਼ੀ ਨੂੰ ਅੰਦਰ ਤੋਂ ਰਿਗਾਰ੍ਡ ਦਿੰਦੇ ਹਨ ਕਿਉਂਕਿ ਭਾਰਤ ਦੀ ਫ਼ਿਲਾਸਫ਼ੀ ਵਿੱਚ ਸਭ ਤਰ੍ਹਾਂ ਦੀ ਰਮਨੀਕਤਾ ਹੈ। ਅਜਿਹਾ ਹੋਰ ਧਰਮਾਂ ਵਿੱਚ ਨਹੀਂ ਹੈ। ਕਹਾਣੀਆ ਦੀ ਰੀਤੀ ਨਾਲ, ਡਰਾਮੇ ਦੀ ਰੀਤੀ ਨਾਲ ਭਾਰਤ ਦੀ ਫ਼ਿਲਾਸਫ਼ੀ ਦਾ ਜਿਸ ਤਰ੍ਹਾਂ ਨਾਲ ਵਰਨਣ ਕਰਦੇ ਹਨ, ਉਵੇਂ ਹੋਰ ਧਰਮਾਂ ਵਿੱਚ ਕਿਤੇ ਨਹੀਂ ਹੈ ਇਸਲਈ ਜੋ ਇੱਕਦਮ ਕੱਟਰ ਰਹੇ ਹਨ, ਉਹ ਵੀ ਅੰਦਰ – ਅੰਦਰ ਸਮਝਦੇ ਹਨ ਕਿ ਜੇਕਰ ਭਾਰਤ ਦੀ ਫਿਲਾਸਫੀ, ਉਸ ਵਿੱਚ ਵੀ ਆਦਿ – ਸਨਾਨਤ ਫਿਲਾਸਫੀ ਘੱਟ ਨਹੀਂ ਹੈ। ਉਹ ਦਿਨ ਵੀ ਆ ਜਾਣਗੇ ਜੋ ਸਭ ਕਹਿਣਗੇ ਕਿ ਜੇਕਰ ਫ਼ਿਲਾਸਫ਼ੀ ਹੈ ਤਾਂ ਆਦਿ ਸਨਾਤਨ ਧਰਮ ਦੀ ਹੈ। ਹਿੰਦੂ ਸ਼ਬਦ ਨਾਲ ਵਿਗੜਦੇ ਹਨ ਪਰ ਆਦਿ ਸਨਾਤਨ ਧਰਮ ਨੂੰ ਰਿਗਾਰ੍ਡ ਦੇਣਗੇ। ਗੌਡ ਇੱਕ ਹੈ ਤਾਂ ਧਰਮ ਵੀ ਇੱਕ ਹੈ, ਸਾਡੇ ਸਾਰਿਆਂ ਦਾ ਧਰਮ ਵੀ ਇੱਕ ਹੈ – ਇਹ ਹੋਲੀ – ਹੋਲੀ ਆਤਮਾ ਦੇ ਧਰਮ ਦੇ ਵੱਲ ਆਕਰਸ਼ਿਤ ਹੁੰਦੇ ਜਾਣਗੇ। ਅੱਛਾ!

ਵਰਦਾਨ:-

ਆਤਮਾ ਤੇ ਵੇਸਟ ਦਾ ਹੀ ਵੇਟ ਹੈ। ਵੇਸਟ ਸੰਕਲਪ, ਵੇਸਟ ਵਾਣੀ, ਵੇਸਟ ਕਰਮ ਇਸ ਨਾਲ ਆਤਮਾ ਭਾਰੀ ਹੋ ਜਾਂਦੀ ਹੈ। ਹੁਣ ਇਸ ਵੇਸਟ ਨੂੰ ਖ਼ਤਮ ਕਰੋ। ਇਸ ਵੇਟ ਨੂੰ ਸਮਾਪਤ ਕਰਨ ਦੇ ਲਈ ਸੇਵਾ ਵਿੱਚ ਬਿਜ਼ੀ ਰਹੋ, ਮੰਨਨ ਸ਼ਕਤੀ ਨੂੰ ਵਧਾਓ। ਮੰਨਨ ਸ਼ਕਤੀ ਨਾਲ ਆਤਮਾ ਸ਼ਕਤੀਸ਼ਾਲੀ ਬਣ ਜਾਏਗੀ। ਜਿਵੇਂ ਭੋਜ਼ਨ ਹਜਮ ਕਰਨ ਨਾਲ ਖੂਨ ਬਣਦਾ ਹੈ ਫਿਰ ਉਹ ਸ਼ਕਤੀ ਦਾ ਕੰਮ ਕਰਦਾ ਹੈ, ਇਵੇਂ ਮੰਨਨ ਕਰਨ ਨਾਲ ਆਤਮਾ ਦੀ ਸ਼ਕਤੀ ਵੱਧਦੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top