24 August 2021 PUNJABI Murli Today | Brahma Kumaris
Read and Listen today’s Gyan Murli in Punjabi
23 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਹੁਣ ਤੱਕ ਜੋ ਕੁਝ ਪੜ੍ਹਿਆ ਹੈ, ਉਸ ਨੂੰ ਭੁੱਲ ਇੱਕ ਬਾਪ ਨੂੰ ਯਾਦ ਕਰੋ"
ਪ੍ਰਸ਼ਨ: -
ਭਾਰਤ ਤੇ ਸਤਿਯੁਗੀ ਸ੍ਵਰਾਜ ਸਥਾਪਨ ਕਰਨ ਦੇ ਲਈ ਕਿਹੜਾ ਬਲ ਚਾਹੀਦਾ ਹੈ?
ਉੱਤਰ:-
ਪਵਿੱਤਰਤਾ ਦਾ ਬਲ। ਤੁਸੀਂ ਸ੍ਰਵਸ਼ਕਤੀਵਾਨ ਬਾਪ ਨਾਲ ਯੋਗ ਲਗਾਕੇ ਪਵਿੱਤਰ ਬਣਦੇ ਹੋ। ਇਹ ਪਵਿੱਤਰਤਾ ਦਾ ਹੀ ਬਲ ਹੈ ਜਿਸ ਨਾਲ ਸਤਿਯੁਗੀ ਸ੍ਵਰਾਜ ਦੀ ਸਥਾਪਨਾ ਹੁੰਦੀ ਹੈ, ਇਸ ਵਿੱਚ ਲੜਾਈ ਆਦਿ ਦੀ ਕੋਈ ਗੱਲ ਨਹੀਂ। ਗਿਆਨ ਅਤੇ ਯੋਗਬਲ ਹੀ ਪਾਵਨ ਦੁਨੀਆਂ ਦਾ ਮਾਲਿਕ ਬਣਾ ਦਿੰਦਾ ਹੈ। ਇਸੇ ਬਲ ਨਾਲ ਇੱਕ ਮੱਤ ਦੀ ਸਥਾਪਨਾ ਹੋ ਜਾਂਦੀ ਹੈ।
ਗੀਤ:-
ਆਖਿਰ ਉਹ ਦਿਨ ਆਇਆ ਅੱਜ..
ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ। ਇਹ ਗੀਤ ਕੋਈ ਆਪਣਾ ਬਣਾਇਆ ਹੋਇਆ ਨਹੀਂ ਹੈ। ਜਿਵੇਂ ਹੋਰ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਇਆ ਜਾ ਰਿਹਾ ਹੈ। ਉਵੇਂ ਇਹ ਵੀ ਜੋ ਗੀਤ ਬਣਾਏ ਹਨ, ਉਨ੍ਹਾਂ ਦਾ ਵੀ ਸਾਰ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਕਿ ਖਵਈਆ ਅਤੇ ਬਾਗਵਾਨ ਅਤੇ ਸਦਗਤੀ ਦਾਤਾ ਇੱਕ ਹੀ ਬਾਪ ਹੈ। ਭਗਤੀ ਕਰਦੇ ਹਨ ਜੀਵਨਮੁਕਤੀ ਦੇ ਲਈ। ਪਰ ਜੀਵਨਮੁਕਤੀ ਅਤੇ ਸਦਗਤੀ ਦਾਤਾ ਇੱਕ ਭਗਵਾਨ ਹੈ। ਉਸ ਦਾ ਅਰਥ ਹੈ ਬੱਚੇ ਹੀ ਸਮਝ ਸਕਦੇ ਹਨ, ਮਨੁੱਖ ਨਹੀਂ ਸਮਝਦੇ ਹਨ। ਸਦਗਤੀ ਮਤਲਬ ਦੁੱਖ ਤੋਂ ਛੁਡਾਕੇ ਸ਼ਾਂਤੀ ਦੀ ਪ੍ਰਾਪਤੀ ਕਰਾਉਂਦੇ ਹਨ। ਭਾਰਤਵਾਸੀ ਬੱਚੇ ਜਾਣਦੇ ਹਨ ਕਿ ਇੱਥੇ ਪਵਿੱਤਰਤਾ ਸੁੱਖ ਸ਼ਾਂਤੀ ਸੀ, ਜੱਦਕਿ ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਰਾਧੇ ਕ੍ਰਿਸ਼ਨ ਦਾ ਰਾਜ ਨਹੀਂ ਕਹਿ ਸਕਦੇ। ਅਸਲ ਵਿੱਚ ਮਾਤਾਵਾਂ ਦੀ ਹਮਜਿਨਸ ਰਾਧੇ ਹੈ। ਉਨ੍ਹਾਂ ਨੂੰ ਜਿਆਦਾ ਪਿਆਰ ਕਰਨਾ ਚਾਹੀਦਾ ਹੈ ਫਿਰ ਵੀ ਕ੍ਰਿਸ਼ਨ ਨੂੰ ਬਹੁਤ ਪਿਆਰ ਕਰਦੇ ਹਨ। ਝੂਲੇ ਵਿੱਚ ਝੁਲਾਉਂਦੇ ਹਨ। ਕ੍ਰਿਸ਼ਨ ਦੀ ਜਨ੍ਮਸ਼ਟਮੀ ਵੀ ਮਨਾਉਂਦੇ ਹਨ। ਰਾਧੇ ਦੀ ਜਯੰਤੀ ਨਹੀਂ ਮਨਾਉਂਦੇ ਹਨ। ਅਸਲ ਵਿੱਚ ਮਨਾਉਣਾ ਚਾਹੀਦਾ ਹੈ ਦੋਵਾਂ ਦਾ। ਸਮਝ ਤਾਂ ਕੁਝ ਹੈ ਨਹੀਂ। ਉਨ੍ਹਾਂ ਦੀ ਜੀਵਨ ਕਹਾਣੀ ਨੂੰ ਤਾਂ ਕੋਈ ਜਾਣਦੇ ਨਹੀਂ। ਬਾਪ ਆਕੇ ਆਪਣੀ ਅਤੇ ਸਭ ਦੀ ਜੀਵਨ ਕਹਾਣੀ ਸੁਣਾਉਂਦੇ ਹਨ। ਮਨੁੱਖ ਕਹਿੰਦੇ ਵੀ ਹਨ ਸ਼ਿਵ ਪਰਮਾਤਮਾ ਨਮਾ ਪਰ ਉਨ੍ਹਾਂ ਦੀ ਜੀਵਨ ਕਹਾਣੀ ਨੂੰ ਨਹੀਂ ਜਾਣਦੇ। ਮਨੁੱਖ ਦੀ ਜੀਵਨ ਕਹਾਣੀ ਨੂੰ ਹਿਸਟਰੀ – ਜਾਗਰਫ਼ੀ ਕਿਹਾ ਜਾਂਦਾ ਹੈ, ਦੁਨੀਆਂ ਦੀ ਹਿਸਟਰੀ – ਜਾਗਰਫ਼ੀ ਤਾਂ ਗਾਈ ਜਾਂਦੀ ਹੈ ਨਾ – ਕਿੰਨੇ ਇਲਾਕੇ ਤੇ ਰਾਜ ਕਰਦੇ ਸੀ, ਕਿੰਨੀ ਜਮੀਨ ਤੇ ਰਾਜ ਕਰਦੇ ਸੀ। ਕਿਵੇਂ ਰਾਜ ਕੀਤਾ ਫਿਰ ਉਹ ਕਿੱਥੇ ਗਏ… ਇਹ ਗੱਲਾਂ ਕੋਈ ਨਹੀਂ ਜਾਣਦੇ। ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਰਚਤਾ ਅਤੇ ਰਚਨਾ ਦੀ ਨਾਲੇਜ ਬੱਚਿਆਂ ਨੂੰ ਸਮਝਾਉਂਦੇ ਹਨ। ਤੁਸੀਂ ਬੱਚਿਆਂ ਨੂੰ ਪਤਾ ਪੈ ਗਿਆ ਹੈ ਕਿ ਬਰੋਬਰ ਹੁਣ ਕਲਯੁਗ ਦਾ ਅੰਤ ਹੈ ਅਤੇ ਸਤਿਯੁਗ ਦਾ ਆਦਿ ਹੈ। ਸੰਗਮ ਤੇ ਹੀ ਪਰਮਪਿਤਾ ਪਰਮਾਤਮਾ ਆ ਕੇ ਮਨੁੱਖ ਨੂੰ ਪਤਿਤ ਤੋਂ ਪਾਵਨ ਦੇਵਤਾ ਬਣਾਉਂਦੇ ਹਨ। ਉੱਤਮ ਪੁਰਸ਼ ਅਤੇ ਪੁਰਸ਼ੋਤਮ ਬਣਾਉਂਦੇ ਹਨ ਕਿਓਂਕਿ ਇਸ ਸਮੇਂ ਦੇ ਮਨੁੱਖ ਉੱਤਮ ਨਹੀਂ ਹਨ, ਕਨਿਸ਼ਟ ਹਨ। ਉੱਤਮ, ਮੱਧਮ, ਕਨਿਸ਼ਟ, ਸਤੋ ਰਜੋ ਤਮੋ ਹੁੰਦੇ ਹਨ। ਜੋ ਚੰਗੀ ਤਰ੍ਹਾਂ ਗਿਆਨ ਸੁਨਣਗੇ ਉਨ੍ਹਾਂ ਨੂੰ ਸਤੋਗੁਣੀ ਕਹਾਂਗੇ। ਜੋ ਥੋੜਾ ਸੁਣਨਗੇ ਉਨ੍ਹਾਂ ਨੂੰ ਰਜੋਗੁਣੀ ਕਹਾਂਗੇ, ਜੋ ਸੁਣਦੇ ਹੀ ਨਹੀਂ ਉਨ੍ਹਾਂ ਨੂੰ ਤਮੋਗੁਣੀ ਕਹਾਂਗੇ। ਪੜ੍ਹਾਈ ਵਿੱਚ ਵੀ ਇਵੇਂ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਸਤੋਪ੍ਰਧਾਨ ਪੜ੍ਹਾਈ ਚਾਹੀਦੀ ਹੈ ਇਸਲਈ ਸਤੋਪ੍ਰਧਾਨ ਲਕਸ਼ਮੀ – ਨਾਰਾਇਣ ਬਣਨ ਦਾ ਤੁਹਾਨੂੰ ਗਿਆਨ ਦਿੱਤਾ ਜਾਂਦਾ ਹੈ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨਾ ਹੈ। ਗੀਤਾ ਦੇ ਲਈ ਵੀ ਤੁਸੀਂ ਕਹਿੰਦੇ ਹੋ ਕਿ ਇਹ ਹੈ ਸੱਚੀ ਗੀਤਾ। ਤੁਸੀਂ ਲਿੱਖ ਵੀ ਸਕਦੇ ਹੋ – ਇਹ ਹੈ ਸੱਚੀ ਗੀਤਾ ਪਾਠਸ਼ਾਲਾ ਮਤਲਬ ਸੱਤ ਨਾਰਾਇਣ ਬਣਨ ਦੀ ਕਥਾ ਅਤੇ ਸੱਚੀ ਅਮਰਨਾਥ, ਸੱਚੀ ਤੀਜਰੀ ਦੀ ਕਥਾ। ਚਿੱਤਰ ਤਾਂ ਸਭ ਤੁਹਾਡੇ ਕੋਲ ਹਨ, ਇਨ੍ਹਾਂ ਵਿੱਚ ਸਾਰਾ ਗਿਆਨ ਹੈ। ਤੁਸੀਂ ਬੱਚੇ ਹੁਣ ਪ੍ਰਤਿਗਿਆ ਕਰਦੇ ਹੋ ਕਿ ਅਸੀਂ ਪ੍ਰਜਾਪਿਤਾ ਬ੍ਰਹਮਕੁਮਾਰ ਕੁਮਾਰੀਆਂ ਭਾਰਤ ਨੂੰ ਸਤੋਪ੍ਰਧਾਨ ਸ੍ਵਰਗ ਬਣਾਕੇ ਛੱਡਾਂਗੇ। ਤੁਹਾਨੂੰ ਇਤਲਾ (ਖਬਰ) ਕਰਨੀ ਹੈ। ਗਾਂਧੀ ਜੀ ਵੀ ਪਾਵਨ ਰਾਜ ਚਾਹੁੰਦੇ ਸੀ ਤਾਂ ਜਰੂਰ ਹੁਣ ਪਤਿਤ ਰਾਜ ਹੈ। ਇਹ ਕੋਈ ਸਮਝ ਨਹੀਂ ਸਕਦੇ ਹਨ ਕਿ ਅਸੀਂ ਆਪ ਪਤਿਤ ਹਾਂ। ਰਾਵਣ ਹੈ 5 ਵਿਕਾਰ। ਕਹਿੰਦੇ ਹਨ ਰਾਮਰਾਜ ਚਾਹੀਦਾ ਹੈ ਤਾਂ ਜਰੂਰ ਆਸੁਰੀ ਸੰਪਰਦਾਏ ਠਹਿਰੇ ਨਾ, ਪਰ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਕਿੰਨੇ ਵੱਡੇ – ਵੱਡੇ ਗੁਰੂ ਲੋਕ ਵੀ ਇੰਨਾ ਨਹੀਂ ਸਮਝਦੇ ਹਨ। ਤੁਸੀਂ ਬੱਚੇ ਇਤਲਾ ਕਰਦੇ ਹੋ ਕਿ ਅਸੀਂ ਸ਼੍ਰੀਮਤ ਤੇ ਬ੍ਰਹਮਾ ਦਵਾਰਾ 5 ਹਜਾਰ ਵਰ੍ਹੇ ਪਹਿਲੇ ਮੁਅਫਿਕ ਦੈਵੀ ਰਾਜ ਸਥਾਪਨ ਕਰਾਂਗੇ। ਇਹ ਹੈ ਪੁਰਸ਼ੋਤਮ ਸੰਗਮਯੁਗ ਜੱਦ ਕਿ ਕਨਿਸ਼ਟ ਪੁਰਸ਼ ਤੋਂ ਸਤੋਪ੍ਰਧਾਨ ਪੁਰਸ਼ੋਤਮ ਬਣਦੇ ਹੋ। ਮਰਯਾਦਾ ਪੁਰਸ਼ੋਤਮ ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੀ ਹੈ। ਹੁਣ ਇੱਕ ਹੀ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ ਫਿਰ ਦੂਜੇ ਧਰਮ ਹੋਣਗੇ ਹੀ ਨਹੀਂ। ਤੁਸੀਂ ਬੱਚੇ ਸਿੱਧ ਕਰ ਸਮਝਾਉਂਦੇ ਹੋ ਕਿ ਸਤਿਯੁਗ ਵਿੱਚ ਇੱਕ ਧਰਮ, ਇੱਕ ਹੀ ਰਾਜ ਸੀ। ਭਾਵੇਂ ਤ੍ਰੇਤਾ ਵਿੱਚ ਸੂਰਜਵੰਸ਼ੀ ਤੋਂ ਬਦਲ ਚੰਦਰਵੰਸ਼ੀ ਵਿੱਚ ਜਾਂਦੇ ਹਨ ਪਰ ਹੋਵੇਗੀ ਇੱਕ ਹੀ ਭਾਸ਼ਾ। ਹੁਣ ਤਾਂ ਭਾਰਤ ਵਿੱਚ ਕਈ ਭਾਸ਼ਾਵਾਂ ਹਨ। ਬੱਚੇ ਜਾਣਦੇ ਹਨ ਕਿ ਸਾਡੇ ਰਾਜ ਵਿੱਚ ਇੱਕ ਹੀ ਭਾਸ਼ਾ ਸੀ। ਅੱਜਕਲ ਤਾਂ ਬਹੁਤ ਕੁਝ ਵੇਖਦੇ ਰਹਿਣਗੇ। ਜਿਵੇਂ ਮੁਸਾਫੀਰੀ ਤੋਂ ਨਜਦੀਕ ਆਉਂਦੇ ਜਾਂਦੇ ਹਨ ਆਪਣੇ ਦੇਸ਼ ਵੱਲ ਤਾਂ ਖੁਸ਼ ਹੁੰਦੇ ਹਨ ਕਿ ਹੁਣ ਆਪਣੇ ਘਰ ਆ ਗਏ। ਬਸ ਹੁਣ ਜਾਕੇ ਮਿਲਾਂਗੇ। ਤੁਹਾਨੂੰ ਵੀ ਆਪਣੀ ਰਾਜਧਾਨੀ ਦਾ ਸਾਕਸ਼ਾਤਕਾਰ ਹੁੰਦਾ ਰਹੇਗਾ। ਆਪਣੇ ਪੁਰਸ਼ਾਰਥ ਦਾ ਵੀ ਸਾਕਸ਼ਾਤਕਾਰ ਹੁੰਦਾ ਰਹੇਗਾ। ਵੇਖੋਗੇ ਕਿ ਬਾਬਾ ਸਾਨੂੰ ਕਿੰਨਾ ਕਹਿੰਦੇ ਹਨ ਕਿ ਪੁਰਸ਼ਾਰਥ ਕਰੋ। ਨਹੀਂ ਤਾਂ ਹਾਯ – ਹਾਯ ਕਰਨਗੇ ਅਤੇ ਪਦਵੀ ਘੱਟ ਹੋ ਜਾਵੇਗਾ। ਯੋਗ ਦੀ ਯਾਤਰਾ ਸਭ ਨੂੰ ਦੱਸਦੇ ਰਹੋ। ਸਮਝਾਉਣਾ ਤਾਂ ਬਹੁਤ ਸਹਿਜ ਹੈ। ਸੀੜੀ ਕਿੰਨੀ ਸਹਿਜ ਹੈ। ਜੋ ਦੇਰੀ ਨਾਲ ਆਉਂਦੇ ਹਨ ਉਨ੍ਹਾਂ ਨੂੰ ਦਿਨ – ਪ੍ਰਤੀਦਿਨ ਸਹਿਜ ਗਿਆਨ ਮਿਲਦਾ ਹੈ। ਇੱਕ ਹਫਤਾ ਸਮਝਣ ਨਾਲ ਹੀ ਸਹਿਜ ਸਮਝ ਜਾਣਗੇ। ਚਿੱਤਰ ਇਵੇਂ ਬਣੇ ਹੋਏ ਹਨ, ਜਿਨ੍ਹਾਂ ਵਿੱਚ ਐਕੁਰੇਟ ਸਮਝਾਉਣੀ ਹੈ। 84 ਜਨਮਾਂ ਦਾ ਚੱਕਰ ਬਿਲਕੁਲ ਠੀਕ ਹੈ। ਇਹ ਭਾਰਤਵਾਸਿਆਂ ਦੇ ਲਈ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਗਿਆਨ ਹੈ। ਤੁਸੀਂ ਜਾਣਦੇ ਹੋ ਕਿ ਪਤਿਤ – ਪਾਵਨ, ਸਦਗਤੀ ਦਾਤਾ ਸ਼ਿਵਬਾਬਾ ਦੀ ਮੱਤ ਤੇ ਅਸੀਂ ਫਿਰ ਤੋਂ ਸਹਿਜ ਰਾਜਯੋਗ ਬਲ ਨਾਲ, ਆਪਣੇ ਤਨ – ਮਨ – ਧਨ ਨਾਲ ਭਾਰਤ ਨੂੰ ਸ੍ਵਰਗ ਬਣਾਉਂਦੇ ਹਾਂ। ਦੂਜੇ ਕਿਸੇ ਨੂੰ ਅਸੀਂ ਨਹੀਂ ਲਗਾਉਂਦੇ ਹਾਂ। ਆਪਣੇ ਹੀ ਤਨ – ਮਨ – ਧਨ ਨਾਲ ਸੇਵਾ ਕਰਦੇ ਹਾਂ। ਜਿੰਨਾ ਜੋ ਕਰਨਗੇ ਉਹ ਆਪਣੇ ਭਵਿੱਖ ਦੇ ਲਈ ਬਣਾਉਂਦੇ ਹਨ। ਤੁਸੀਂ ਹੀ ਘਰ ਦੇ ਭਾਤੀ ਹੋ। ਤੁਹਾਡੇ ਤੋਂ ਹੀ ਬਾਬਾ ਸਤਿਯੁਗੀ ਸ੍ਵਰਾਜ ਸਥਾਪਨ ਕਰਾ ਰਹੇ ਹਨ। ਖਰਚਾ ਵੀ ਤੁਸੀਂ ਹੀ ਕਰੋਗੇ। ਤੁਹਾਡਾ ਕੋਈ ਜਿਆਦਾ ਖਰਚਾ ਨਹੀਂ ਹੈ। ਤੁਹਾਨੂੰ ਸਿਰਫ ਸ਼ਿਵਬਾਬਾ ਨੂੰ ਯਾਦ ਕਰਨਾ ਹੈ, ਕੰਨਿਆਵਾਂ ਨੂੰ ਕੀ ਖਰਚਾ ਕਰਨਾ ਹੈ। ਉਨ੍ਹਾਂ ਦੇ ਕੋਲ ਕੁਝ ਹੈ ਕੀ? ਬਾਬਾ ਬੱਚਿਆਂ ਤੋਂ ਕੀ ਫੀਸ ਲੈਣਗੇ। ਕੁਝ ਵੀ ਨਹੀਂ। ਸਕੂਲਾਂ ਵਿੱਚ ਤਾਂ ਪਹਿਲੇ ਫੀਸ ਦੀ ਗੱਲ ਕਰਦੇ ਹਨ। ਉੱਥੇ ਕਿੰਨਾ ਪੜ੍ਹਾਈ ਵਿੱਚ ਖਰਚਾ ਹੁੰਦਾ ਹੈ। ਇੱਥੇ ਤਾਂ ਸ਼ਿਵਬਾਬਾ ਬੱਚਿਆਂ ਤੋਂ ਕਿਵੇਂ ਪੈਸੇ ਲੈਣਗੇ। ਸ਼ਿਵਬਾਬਾ ਨੂੰ ਆਪਣਾ ਘਰ ਥੋੜੀ ਬਣਾਉਣਾ ਹੈ, ਜੋ ਪੈਸਾ ਲੈਣਗੇ। ਤੁਸੀਂ ਬੱਚਿਆਂ ਨੂੰ ਭਵਿੱਖ ਸ੍ਵਰਗ ਵਿੱਚ ਜਾਕੇ ਹੀਰੇ ਜਵਾਹਰਾਂ ਦੇ ਮਹਿਲ ਬਣਾਉਣੇ ਹਨ ਇਸ ਲਈ ਤੁਸੀਂ ਇੱਥੇ ਜੋ ਕਰਦੇ ਹੋ ਉਸ ਦਾ ਰਿਟਰਨ ਭਵਿੱਖ ਵਿੱਚ ਤੁਹਾਨੂੰ ਮਹਿਲ ਮਿਲ ਜਾਂਦਾ ਹੈ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਜਿੰਨਾ ਜੋ ਤਨ – ਮਨ – ਧਨ ਤੋਂ ਸੇਵਾ ਕਰਨਗੇ, ਉਹ ਅਜਿਹਾ ਉੱਥੇ ਪਾਉਣਗੇ। ਕਾਲੇਜ ਅਤੇ ਹਸਪਤਾਲ ਬਣਾਉਣੇ ਹਨ। 10 ਲੱਖ, 20 ਲੱਖ ਲਗਾਉਣੇ ਪੈਂਦੇ ਹਨ। ਇੱਥੇ ਤਾਂ ਇੰਨਾ ਖਰਚਾ ਨਹੀਂ ਲਗਦਾ। ਛੋਟੇ ਜਿਹੇ ਮਕਾਨ ਵਿੱਚ ਰੂਹਾਨੀ ਕਾਲੇਜ ਕਮ ਹਸਪਤਾਲ ਬਣਾਉਂਦੇ ਹਨ। ਪਾਂਡਵਾਂ ਦਾ ਆਦਿ ਪਿਤਾ ਕੌਣ ਸੀ? ਉਨ੍ਹਾਂ ਨੇ ਤਾਂ ਕ੍ਰਿਸ਼ਨ ਦਾ ਨਾਮ ਲਿੱਖ ਦਿੱਤਾ ਹੈ। ਅਸਲ ਵਿੱਚ ਹੈ ਨਿਰਾਕਾਰ ਭਗਵਾਨ। ਤੁਹਾਨੂੰ ਸ਼੍ਰੀਮਤ ਦੇਣ ਵਾਲਾ ਭਗਵਾਨ ਹੈ। ਬਾਕੀ ਤਾਂ ਸਭ ਹੈ ਰਾਵਣ ਦੀ ਮੱਤ ਤੇ, ਰਾਵਣ ਰਾਜ ਵਿੱਚ। ਰਾਵਣ ਦੀ ਮੱਤ ਤੇ ਕਿੰਨੇ ਡਰਟੀ ਬਣ ਪਏ ਹਨ। ਹੁਣ ਇਹ ਹੀ ਸ੍ਰਿਸ਼ਟੀ ਪੁਰਾਣੀ, ਉਹ ਹੀ ਨਵੀਂ ਬਣਦੀ ਹੈ। ਸ੍ਰਿਸ਼ਟੀ ਵਿੱਚ ਭਾਰਤ ਹੀ ਸੀ। ਭਾਰਤ ਨਵਾਂ, ਭਾਰਤ ਪੁਰਾਣਾ ਕਹਾਂਗੇ। ਨਵਾਂ ਭਾਰਤ ਤਾਂ ਸ੍ਵਰਗ ਸੀ। ਫਿਰ ਭਾਰਤ ਪੁਰਾਣਾ ਹੈ ਤਾਂ ਨਰਕ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰੋਰਵ ਨਰਕ। ਮਨੁੱਖ ਦੀ ਹੀ ਗੱਲ ਹੈ। ਇੱਥੇ ਸੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਇਹ ਕੋਈ ਸੁੱਖ ਥੋੜੀ ਹੈ। ਸੰਨਿਆਸੀ ਵੀ ਕਹਿੰਦੇ ਹਨ, ਇਸ ਸਮੇਂ ਦਾ ਸੁੱਖ ਕਾਗ ਵਿਸ਼ਟਾ ਸਮਾਨ ਹੈ, ਇਸਲਈ ਉਹ ਗ੍ਰਹਿਸਥ ਵਿਵਹਾਰ ਨੂੰ ਛੱਡ ਦਿੰਦੇ ਹਨ। ਉਹ ਸ੍ਵਰਗ ਅਤੇ ਸਤਿਯੁਗ ਦੀ ਸਥਾਪਨਾ ਕਰ ਨਾ ਸਕਣ। ਕ੍ਰਿਸ਼ਨਪੁਰੀ ਤਾਂ ਪਰਮਾਤਮਾ ਹੀ ਸਥਾਪਨਾ ਕਰਦੇ ਹਨ। ਸ੍ਰੀਕ੍ਰਿਸ਼ਨ ਦੀ ਆਤਮਾ ਅਤੇ ਸ਼ਰੀਰ ਦੋਨੋਂ ਸਤੋਪ੍ਰਧਾਨ ਸਨ ਇਸਲਈ ਕ੍ਰਿਸ਼ਨ ਨੂੰ ਬਹੁਤ ਪਿਆਰ ਕਰਦੇ ਹਨ ਕਿਓਂਕਿ ਪਵਿੱਤਰ ਹੈ ਨਾ। ਗਾਇਆ ਵੀ ਜਾਂਦਾ ਹੈ ਛੋਟਾ ਬੱਚਾ ਬ੍ਰਹਮ ਗਿਆਨੀ ਸਮਾਨ ਹੈ। ਛੋਟੇ ਬੱਚਿਆਂ ਨੂੰ ਵਿਕਾਰਾਂ ਦਾ ਪਤਾ ਨਹੀਂ ਰਹਿੰਦਾ। ਸੰਨਿਆਸੀਆਂ ਨੂੰ ਫਿਰ ਵੀ ਪਤਾ ਹੈ। ਬੱਚਾ ਤਾਂ ਜਨਮ ਤੋਂ ਹੀ ਮਹਾਤਮਾ ਹੈ। ਬੱਚਿਆਂ ਨੂੰ ਤਾਂ ਪਵਿੱਤਰ ਫੁਲ ਕਿਹਾ ਜਾਂਦਾ ਹੈ। ਨੰਬਰਵਨ ਫੁੱਲ ਹੈ ਸ੍ਰੀਕ੍ਰਿਸ਼ਨ। ਸ੍ਵਰਗ ਨਵੀਂ ਦੁਨੀਆਂ ਦਾ ਪਹਿਲਾ ਪ੍ਰਿੰਸ। ਜਨਮ ਲਿੱਤਾ ਤਾਂ ਕਹਿਣਗੇ ਫ਼ਸਟ ਪ੍ਰਿੰਸ। ਕ੍ਰਿਸ਼ਨ ਨੂੰ ਤਾਂ ਸਭ ਯਾਦ ਕਰਦੇ ਹਨ ਕਿ ਸ੍ਰੀਕ੍ਰਿਸ਼ਨ ਵਰਗਾ ਬੱਚਾ ਮਿਲੇ। ਹੁਣ ਬਾਪ ਕਹਿੰਦੇ ਹਨ ਕਿ ਜੋ ਬਣਨਾ ਹੈ ਸੋ ਬਣੋ। ਸਿਰਫ ਇੱਕ ਕ੍ਰਿਸ਼ਨ ਥੋੜੀ ਬਣਦਾ ਹੈ। ਪ੍ਰਿੰਸ ਆਫ਼ ਵੇਲਸ ਕਿੰਨੇ ਬਣਦੇ ਹਨ? ਸੇਕੇਂਡ ਥਰਡ ਹੁੰਦੇ ਹਨ ਨਾ। ਤਾਂ ਇੱਥੇ ਵੀ ਡਾਇਨੈਸਟੀ ਹੈ। ਬਾਪ ਦੇ ਪਿਛਾੜੀ ਫਿਰ ਦੂਜੇ ਗੱਦੀ ਤੇ ਬੈਠਣਗੇ। ਜਿਵੇਂ ਹੋਰ ਘਰਾਣੇ ਹੁੰਦੇ ਹਨ ਉਵੇਂ ਇਹ ਘਰਾਣਾ ਹੈ। ਤੁਹਾਡਾ ਕਨੈਕਸ਼ਨ ਹੀ ਕ੍ਰਿਸ਼ਚਨ ਨਾਲ ਹੈ। ਕ੍ਰਿਸ਼ਨ ਅਤੇ ਕ੍ਰਿਸ਼ਚਨ ਦੋਨਾਂ ਦੀ ਇੱਕ ਹੀ ਰਾਸ਼ੀ ਹੈ। ਲੈਣ – ਦੇਣ ਵੀ ਆਪਸ ਵਿੱਚ ਬਹੁਤ ਚਲਦੀ ਹੈ। ਭਾਰਤ ਤੋਂ ਉਹ ਕਿੰਨਾ ਧਨ ਲੈ ਗਏ ਹਨ। ਹੁਣ ਫਿਰ ਦੇ ਰਹੇ ਹਨ। ਰਿਟਰਨ ਸਰਵਿਸ ਕਰ ਰਹੇ ਹਨ। ਇਹ ਯੂਰੋਪਵਾਸੀ ਆਪਸ ਵਿੱਚ ਲੜਕੇ ਖਤਮ ਹੋ ਜਾਣਗੇ। ਇਸ ਤੇ ਕਹਾਣੀ ਵੀ ਹੈ – ਦੋ ਬਿੱਲੇ ਲੜੇ, ਵਿੱਚੋਂ ਮੱਖਣ ਬਾਂਦਰ ਖਾ ਗਿਆ। ਉਹ ਗੱਲ ਹੁਣ ਦੀ ਹੈ। ਉਹ ਆਪਸ ਵਿੱਚ ਲੜਨਗੇ ਅਤੇ ਰਾਜ ਭਾਗ ਤੁਹਾਨੂੰ ਮਿਲਣਾ ਹੈ। ਹੁਣ ਤੁਸੀਂ ਬੱਚਿਆਂ ਨੂੰ ਅਥਾਹ ਗਿਆਨ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਸਭ ਬ੍ਰਹਮਾਕੁਮਾਰ – ਕੁਮਾਰੀਆਂ ਹਾਂ। ਇਵੇਂ ਨਹੀਂ ਕਿ ਅਸੀਂ ਗੁਜਰਾਤੀ ਹਾਂ, ਅਸੀਂ ਬੰਗਾਲੀ ਹਾਂ। ਇਹ ਹੈ ਨਹੀਂ। ਇਹ ਮਤਭੇਦ ਵੀ ਨਿਕਲ ਜਾਣਾ ਚਾਹੀਦਾ ਹੈ। ਅਸੀਂ ਇੱਕ ਬਾਪ ਦੀ ਸੰਤਾਨ ਹਾਂ। ਬ੍ਰਹਮਾ ਦਵਾਰਾ ਸ਼ਿਵਬਾਬਾ ਦੀ ਸ਼੍ਰੀਮਤ ਤੇ ਫਿਰ ਤੋਂ ਅਸੀਂ ਆਪਣਾ ਸ੍ਵਰਾਜ ਸਥਾਪਨ ਕਰ ਰਹੇ ਹਾਂ – ਗਿਆਨ ਅਤੇ ਯੋਗਬਲ ਨਾਲ। ਯੋਗ ਬਲ ਨਾਲ ਹੀ ਅਸੀਂ ਪਾਵਨ ਬਣਦੇ ਹਾਂ। ਬਾਪ ਹੈ ਸਰਵਸ਼ਕਤੀਮਾਨ, ਉਨ੍ਹਾਂ ਤੋਂ ਬਲ ਮਿਲਦਾ ਹੈ। ਤੁਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਲੜਾਈ ਆਦਿ ਇਸ ਵਿੱਚ ਕੁਝ ਨਹੀਂ ਕਰਦੇ ਹੋ। ਸਾਰਾ ਪਵਿੱਤਰਤਾ ਦਾ ਬਲ ਹੈ। ਕਹਿੰਦੇ ਵੀ ਹਨ ਕਿ ਆਕੇ ਪਤਿਤ ਤੋਂ ਪਾਵਨ ਬਣਾਓ, ਤਾਂ ਯਾਦ ਦਾ ਹੀ ਬਲ ਹੈ। ਇਵੇਂ ਨਹੀਂ ਕਿ ਉੱਥੇ ਗੋਰਖਧੰਧੇ ਵਿੱਚ ਜਾਕੇ ਸਭ ਭੁੱਲ ਜਾਈਏ। ਇੱਥੇ ਸਮੁੱਖ ਤਾਂ ਗਿਆਨ ਸਾਗਰ ਦੀਆਂ ਲਹਿਰਾਂ ਵੇਖਦੇ ਰਹਿੰਦੇ ਹਨ। ਨਦੀਆਂ ਵਿੱਚ ਤਾਂ ਉਹ ਲਹਿਰਾਂ ਨਹੀਂ ਹੁੰਦੀਆਂ ਹਨ। ਸਾਗਰ ਦੀ ਇੱਕ ਲਹਿਰ ਕਿੰਨਾ ਨੁਕਸਾਨ ਕਰ ਦਿੰਦੀ ਹੈ। ਜੱਦ ਅਰਥ ਕੁਵੇਕੇ ਹੋਵੇਗੀ ਤਾਂ ਸਾਗਰ ਵੀ ਉਥਲ ਖਾਣਗੇ। ਸਾਗਰ ਨੂੰ ਸੁਖਾਕੇ ਜਮੀਨ ਲਿੱਤੀ ਹੈ, ਉਹ ਜਮੀਨ ਫਿਰ ਕਿੰਨੇ ਦਾਮ ਵਿੱਚ ਵੇਚਦੇ ਹਨ। ਤੁਸੀਂ ਜਾਣਦੇ ਹੋ ਇਹ ਬੰਬੇ ਹੀ ਨਹੀਂ ਰਹੇਗੀ। ਅੱਗੇ ਇਹ ਬੰਬੇ ਥੋੜੀ ਹੀ ਸੀ, ਛੋਟਾ ਇੱਕ ਗਾਂਵੜਾ ਸੀ। ਇਹ ਮਾਤਾਵਾਂ ਤਾਂ ਭੋਲੀਆਂ ਹਨ। ਇਹ ਇੰਨਾ ਲਿਖੀਆਂ – ਪੜ੍ਹੀਆਂ ਨਹੀਂ ਹਨ। ਇੱਥੇ ਤਾਂ ਪੜ੍ਹਿਆ ਹੋਇਆ ਸਭ ਭੁੱਲਣਾ ਹੈ। ਤੁਸੀਂ ਕੁਝ ਨਹੀਂ ਪੜ੍ਹੇ ਹੋ ਤਾਂ ਚੰਗਾ ਹੈ। ਪੜ੍ਹੇ ਹੋਏ ਮਨੁੱਖ ਸਮਝਣ ਸਮੇਂ ਕਿੰਨੇ ਪ੍ਰਸ਼ਨ ਕਰਦੇ ਹਨ। ਇੱਥੇ ਤਾਂ ਸਿਰਫ ਬਾਪ ਨੂੰ ਯਾਦ ਕਰਨਾ ਹੈ। ਕਿਸੇ ਦੇਹਧਾਰੀ ਮਨੁੱਖ ਨੂੰ ਯਾਦ ਕਰਨ ਦੀ ਗੱਲ ਨਹੀਂ ਹੈ। ਮਹਿਮਾ ਹੈ ਹੀ ਇੱਕ ਬੇਹੱਦ ਦੇ ਬਾਪ ਦੀ। ਤੁਸੀਂ ਜਾਣਦੇ ਹੋ ਕਿ ਉੱਚੇ ਤੋਂ ਉੱਚਾ ਹੈ ਇੱਕ ਭਗਵਾਨ ਫਿਰ ਸੇਕੇਂਡ ਨੰਬਰ ਵਿੱਚ ਬ੍ਰਹਮਾ। ਉਨ੍ਹਾਂ ਤੋਂ ਉੱਚ ਕੋਈ ਹੁੰਦਾ ਨਹੀਂ। ਇਸ ਤੋਂ ਵੱਡੀ ਆਸਾਮੀ ਕੋਈ ਨਹੀਂ, ਪਰ ਚਲਦੇ ਵੇਖੋ ਕਿੰਨਾ ਸਾਧਾਰਨ ਹਨ। ਕਿਵੇਂ ਸਾਧਾਰਨ ਤਰ੍ਹਾਂ ਬੱਚਿਆਂ ਨਾਲ ਬੈਠਦੇ ਹਨ। ਟ੍ਰੇਨ ਵਿੱਚ ਜਾਂਦੇ ਹਨ, ਕੋਈ ਕੀ ਜਾਣੇ ਕਿ ਇਹ ਕੌਣ ਹਨ! ਭਗਵਾਨ ਆਕੇ ਗਿਆਨ ਦਿੰਦੇ ਹਨ, ਜਰੂਰ ਪ੍ਰਵੇਸ਼ ਕਰ ਗਿਆਨ ਦੇਣਗੇ ਨਾ। ਜੇਕਰ ਕ੍ਰਿਸ਼ਨ ਹੁੰਦਾ ਤਾਂ ਭੀੜ ਮੱਚ ਜਾਂਦੀ ਫਿਰ ਤਾਂ ਪੜ੍ਹਾ ਵੀ ਨਾ ਸਕਦੇ, ਸਿਰਫ ਦਰਸ਼ਨ ਕਰਦੇ ਰਹੋ। ਇੱਥੇ ਤਾਂ ਬਾਪ ਗੁਪਤ ਸਾਧਾਰਨ ਵੇਸ਼ ਵਿੱਚ ਬੈਠ ਬੱਚਿਆਂ ਨੂੰ ਪੜ੍ਹਾਉਂਦੇ ਹਨ।
ਤੁਸੀਂ ਹੋ ਇੰਕਾਗਨੀਟੋ ਸੈਨਾ। ਤੁਸੀਂ ਜਾਣਦੇ ਹੋ ਕਿ ਅਸੀਂ ਆਤਮਾਵਾਂ ਯੋਗਬਲ ਨਾਲ ਫਿਰ ਤੋਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਇਹ ਪੁਰਾਣਾ ਸ਼ਰੀਰ ਛੱਡ ਜਾਕੇ ਨਵਾਂ ਗੋਰਾ ਸ਼ਰੀਰ ਧਾਰਨ ਕਰੋਗੇ। ਹੁਣ ਹੈ ਆਸੁਰੀ ਸੰਪਰਦਾਏ ਫਿਰ ਬਣੋਗੇ ਦੈਵੀ ਸੰਪਰਦਾਏ। ਆਤਮਾ ਕਹਿੰਦੀ ਹੈ ਕਿ ਅਸੀਂ ਨਵੀਂ ਦੁਨੀਆਂ ਵਿੱਚ ਦੈਵੀ ਸ਼ਰੀਰ ਧਾਰਨ ਕਰ ਜਾਕੇ ਰਾਜ ਕਰਾਂਗੇ। ਆਤਮਾ ਮੇਲ ਹੈ, ਸ਼ਰੀਰ ਪ੍ਰਕ੍ਰਿਤੀ ਹੈ। ਆਤਮਾ ਹਮੇਸ਼ਾ ਮੇਲ ਹੈ। ਬਾਕੀ ਸ਼ਰੀਰ ਹਿਸਾਬ – ਕਿਤਾਬ ਨਾਲ ਮੇਲ – ਫੀਮੇਲ ਦਾ ਮਿਲਦਾ ਹੈ। ਪਰ ਮੈਂ ਹਾਂ ਅਵਿਨਾਸ਼ੀ ਆਤਮਾ। ਇਹ ਚੱਕਰ ਫਿਰਦਾ ਰਹਿੰਦਾ ਹੈ। ਕਲਯੁਗ ਦਾ ਵਿਨਾਸ਼ ਵੀ ਜਰੂਰ ਹੋਵੇਗਾ। ਵਿਨਾਸ਼ ਦੇ ਆਸਾਰ ਵੀ ਸਾਹਮਣੇ ਵੇਖਦੇ ਹੋ। ਉਹ ਹੀ ਮਹਾਭਾਰਤ ਲੜਾਈ ਹੈ ਤਾਂ ਜਰੂਰ ਭਗਵਾਨ ਵੀ ਹੋਵੇਗਾ। ਕਿਸ ਰੂਪ ਵਿੱਚ, ਕਿਸ ਤਨ ਵਿੱਚ ਹੈ ਉਹ ਤੁਸੀਂ ਬੱਚਿਆਂ ਦੇ ਇਲਾਵਾ ਕਿਸੇ ਨੂੰ ਪਤਾ ਨਹੀਂ। ਕਹਿੰਦੇ ਵੀ ਹਨ – ਮੈਂ ਬਿਲਕੁਲ ਸਾਧਾਰਨ ਤਨ ਵਿੱਚ ਆਉਂਦਾ ਹਾਂ। ਮੈਂ ਕ੍ਰਿਸ਼ਨ ਦੇ ਤਨ ਵਿੱਚ ਨਹੀਂ ਆਉਂਦਾ ਹਾਂ। ਇਹ ਹੀ ਪੂਰੇ 84 ਜਨਮ ਲੈਂਦੇ ਹਨ। ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਆਉਂਦਾ ਹਾਂ। 84 ਜਨਮ ਸੂਰਜਵੰਸ਼ੀ ਘਰਾਣੇ ਵਾਲੇ ਹੀ ਲੈਂਦੇ ਹਨ। ਉਹ ਹੀ ਪਹਿਲੇ ਨੰਬਰ ਵਿੱਚ ਆਉਣਗੇ। ਸਾਕਾਰੀ ਝਾੜ ਅਤੇ ਨਿਰਾਕਾਰੀ ਝਾੜ ਦੋਵਾਂ ਦਾ ਤੁਹਾਨੂੰ ਸਾਰਾ ਗਿਆਨ ਹੈ। ਮੂਲਵਤਨ ਤੋਂ ਨੰਬਰਵਾਰ ਆਤਮਾਵਾਂ ਆਉਂਦੀਆਂ ਹਨ। ਪਹਿਲੇ – ਪਹਿਲੇ ਦੇਵੀ – ਦੇਵਤਾ ਧਰਮ ਦੀਆਂ ਆਤਮਾਵਾਂ ਆਉਂਦੀਆਂ ਹਨ ਫਿਰ ਨੰਬਰਵਾਰ ਹੋਰ ਧਰਮ ਵਾਲੇ ਆਉਂਦੇ ਹਨ। ਚਿਤਰਾਂ ਵਿੱਚ ਸਮਝਾਉਣੀ ਤਾਂ ਬੜੀ ਉੱਚੀ ਹੈ। ਬੱਚਿਆਂ ਨੂੰ ਸਮਝਾਉਣਾ ਹੈ, ਕੁਮਾਰੀਆਂ ਨੂੰ ਖੜਾ ਹੋਣਾ ਚਾਹੀਦਾ ਹੈ। ਕੋਈ ਬੱਚੀਆਂ ਇਵੇਂ – ਇਵੇਂ ਦੀਆਂ ਗੱਲਾਂ ਸਮਝਾਉਣ ਤਾਂ ਕਮਾਲ ਹੈ ਨਾ। ਕਿੰਨਾ ਨਾਮ ਕੱਢਣਗੀਆਂ। ਲੌਕਿਕ ਅਲੌਕਿਕ ਦੋਵੇਂ ਨਾਮ ਬਾਲਾ ਕਰਨਗੀਆਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸੰਗਮਯੁਗ ਤੇ ਸ਼੍ਰੇਸ਼ਠ ਕਰਮ ਕਰਕੇ ਪੁਰਸ਼ੋਤਮ ਬਣਨਾ ਹੈ। ਕੋਈ ਵੀ ਇਵੇਂ ਕਰਮ ਨਹੀਂ ਕਰਨਾ ਹੈ ਜੋ ਕਨਿਸ਼ਟ ਬਣ ਜਾਵੋ।
2. ਗੁਪਤ ਰੂਪ ਵਿੱਚ ਬਾਪ ਦਾ ਮਦਦਗਾਰ ਬਣ ਭਾਰਤ ਨੂੰ ਸ੍ਵਰਗ ਬਣਾਉਣ ਦੀ ਸੇਵਾ ਕਰਨੀ ਹੈ। ਆਪਣੇ ਹੀ ਤਨ – ਮਨ – ਧਨ ਤੋਂ ਭਾਰਤ ਨੂੰ ਸ੍ਵਰਗ ਬਨਾਉਣਾ ਹੈ। ਯਾਦ ਅਤੇ ਪਵਿੱਤਰਤਾ ਦਾ ਬਲ ਜਮਾ ਕਰਨਾ ਹੈ।
ਵਰਦਾਨ:-
ਜੋ ਬੱਚੇ ਗਿਆਨ ਦਾ ਸਿਮਰਨ ਕਰ ਉਸ ਦਾ ਸਵਰੂਪ ਬਣਦੇ ਹਨ ਉਹ ਹਮੇਸ਼ਾ ਹਰਸ਼ਿਤ ਰਹਿੰਦੇ ਹਨ। ਹਮੇਸ਼ਾ ਹਰਸ਼ਿਤ ਰਹਿਣਾ – ਇਹ ਬ੍ਰਾਹਮਣ ਜੀਵਨ ਦਾ ਅਸਲੀ ਸੰਸਕਾਰ ਹੈ। ਦਿਵਯ ਗੁਣ ਆਪਣੀ ਚੀਜ਼ ਹੈ, ਅਵਗੁਣ ਮਾਇਆ ਦੀ ਚੀਜ਼ ਹੈ ਜੋ ਸੰਗਦੋਸ਼ ਤੋਂ ਆ ਗਏ ਹਨ। ਹੁਣ ਉਸ ਨੂੰ ਪਿੱਠ ਦੇ ਦੋ ਅਤੇ ਆਪਣੇ ਆਲਮਾਈਟੀ ਅਥਾਰਿਟੀ ਦੀ ਪੋਜੀਸ਼ਨ ਤੇ ਰਹੋ ਤਾਂ ਹਮੇਸ਼ਾ ਹਰਸ਼ਿਤ ਰਹੋਗੇ। ਕੋਈ ਵੀ ਆਸੁਰੀ ਅਤੇ ਵਿਅਰਥ ਸੰਸਕਾਰ ਸਾਹਮਣੇ ਆਉਣ ਦੀ ਹਿੰਮਤ ਵੀ ਨਹੀਂ ਰੱਖ ਸਕਣਗੇ।
ਸਲੋਗਨ:-
➤ Email me Murli: Receive Daily Murli on your email. Subscribe!