22 August 2021 PUNJABI Murli Today | Brahma Kumaris

Read and Listen today’s Gyan Murli in Punjabi 

August 21, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਭਾਗਵਾਨ ਬੱਚਿਆਂ ਦੀ ਸ੍ਰੇਸ਼ਠ ਭਾਗ ਦੀ ਲਿਸਟ"

ਅੱਜ ਭਾਗਵਿਦਾਤਾ ਬਾਪਦਾਦਾ ਆਪਣੇ ਭਾਗਵਾਨ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬ੍ਰਾਹਮਣ ਬੱਚੇ ਦਾ ਭਾਗ ਇਸ ਦੁਨੀਆਂ ਦੀਆਂ ਸਧਾਰਨ ਆਤਮਾਵਾਂ ਵਿਚੋਂ ਅਤਿ ਸ੍ਰੇਸ਼ਠ ਹੈ ਕਿਉਂਕਿ ਹਰ ਇੱਕ ਬ੍ਰਾਹਮਣ ਆਤਮਾ ਕੋਟਾਂ ਵਿੱਚੋ ਕੋਈ ਅਤੇ ਕੋਈ ਵਿੱਚੋ ਵੀ ਕੋਈ ਹਨ। ਕਿੱਥੇ ਸਾਢੇ ਪੰਜ ਸੌ ਕਰੋੜ ਆਤਮਾਵਾਂ ਅਤੇ ਕਿੱਥੇ ਤੁਸੀਂ ਬ੍ਰਾਹਮਣਾ ਦਾ ਛੋਟਾ – ਜਿਹਾ ਸੰਸਾਰ ਹੈ। ਉਨ੍ਹਾਂ ਦੇ ਅੰਤਰ ਵਿੱਚ ਕਿੰਨੇ ਥੋੜੇ ਹੋ! ਇਸਲਈ ਅਗਿਆਨੀ, ਅਣਜਾਣ ਆਤਮਾਵਾਂ ਦੇ ਅੰਤਰ ਵਿੱਚ ਤੁਸੀਂ ਸਭ ਸ੍ਰੇਸ਼ਠ ਬ੍ਰਾਹਮਣ ਸ੍ਰੇਸ਼ਠ ਭਾਗਵਾਨ ਹੋ। ਬਾਪਦਾਦਾ ਦੇਖ ਰਹੇ ਹਨ ਕਿ ਹਰ ਇੱਕ ਦੇ ਮੱਥੇ ਤੇ ਭਾਗ ਦੀ ਰੇਖਾ ਬਹੁਤ ਸਾਫ਼ ਤਿਲਕ ਦੇ ਸਮਾਨ ਚਮਕ ਰਹੀ ਹੈ। ਹੱਦ ਦੇ ਜੋਤਸ਼ੀ ਹੱਥਾਂ ਦੀਆ ਲਕੀਰਾਂ ਦੇਖਦੇ ਹਨ ਪਰ ਇਹ ਦਿਵਿਯ ਈਸ਼ਵਰੀ ਭਾਗ ਦੀ ਰੇਖਾ ਹਰ ਇੱਕ ਦੇ ਮੱਥੇ ਤੇ ਦਿਖਾਈ ਦਿੰਦੀ ਹੈ। ਜਿਨਾਂ ਸ੍ਰੇਸ਼ਠ ਭਾਗ ਓਨਾ ਭਾਗਵਾਨ ਬੱਚਿਆਂ ਦਾ ਮਥਾ ਸਦਾ ਅਲੌਕਿਕ ਲਾਇਟ ਨਾਲ ਚਮਕਦਾ ਰਹਿੰਦਾ ਹੈ। ਭਾਗਵਾਨ ਬੱਚਿਆਂ ਦੀਆਂ ਹੋਰ ਕਿਹੜੀਆਂ ਨਿਸ਼ਾਨੀਆਂ ਵਿਖਾਈ ਦੇਣਗੀਆਂ? ਸਦਾ ਮੁੱਖ ਉਤੇ ਰੂਹਾਨੀ ਮੂਸਕੁਰਾਹਟ ਅਨੁਭਵ ਹੋਵੇਗੀ। ਭਾਗਵਾਨ ਦੇ ਨੈਣ ਮਤਲਬ ਦਿਵਿਯ ਦ੍ਰਿਸ਼ਟੀ ਕਿਸੇ ਨੂੰ ਵੀ ਸਦਾ ਖੁਸ਼ੀ ਦੀ ਲਹਿਰ ਉਤਪਨ ਕਰਵਾਉਣ ਦੇ ਨਿਮਿਤ ਬਣਦੀ ਹੈ। ਜਿਸ ਦੀ ਵੀ ਦ੍ਰਿਸ਼ਟੀ ਮਿਲੇਗੀ ਉਹ ਰੂਹਾਨੀਯਤ ਦਾ, ਰੂਹਾਨੀ ਬਾਪ ਦਾ, ਪਰਮਾਤਮ – ਯਾਦ ਦਾ ਅਨੁਭਵ ਕਰੇਗਾ। ਭਾਗਵਾਨ ਆਤਮਾ ਦੇ ਸੰਪਰਕ ਵਿੱਚ ਹਰ ਇੱਕ ਆਤਮਾ ਨੂੰ ਹਲਕਾਪਨ ਮਤਲਬ ਲਾਇਟ ਦੀ ਅਨੁਭੂਤੀ ਹੋਵੇਗੀ। ਬ੍ਰਾਹਮਣ ਆਤਮਾਵਾਂ ਵਿੱਚ ਵੀ ਨੰਬਰਵਾਰ ਤਾਂ ਅੰਤ ਤੱਕ ਹੀ ਰਹਿਣਗੇ ਪਰ ਨਿਸ਼ਾਨੀਆਂ ਨੰਬਰਵਾਰ ਸਾਰੇ ਭਾਗਵਾਨ ਬੱਚਿਆਂ ਦੀਆਂ ਹਨ। ਅੱਗੇ ਹੋਰ ਵੀ ਪ੍ਰਤੱਖ ਹੁੰਦੀਆਂ ਜਾਣਗੀਆਂ।

ਹਾਲੇ ਥੋੜਾ ਸਮੇਂ ਨੂੰ ਅੱਗੇ ਵਧਣ ਦਵੋ। ਥੋੜੇ ਸਮੇਂ ਵਿੱਚ ਜਦੋਂ ਅਤਿ ਅਤੇ ਅੰਤ – ਦੋਨੋ ਹੀ ਅਨੁਭਵ ਹੋਣਗੇ ਤਾਂ ਚਾਰੇ ਪਾਸੇ ਅਣਜਾਣ ਆਤਮਾਵਾਂ ਹੱਦ ਦਾ ਵੈਰਾਗ ਵ੍ਰਿਤੀ ਵਿੱਚ ਆਉਣਗੀਆਂ ਅਤੇ ਤੁਸੀਂ ਭਾਗਵਾਨ ਆਤਮਾਵਾਂ ਬੇਹੱਦ ਦੇ ਵੈਰਾਗ ਵ੍ਰਿਤੀ ਦੇ ਅਨੁਭਵ ਵਿੱਚ ਹੋਵੋਗੇ। ਹਾਲੇ ਤਾਂ ਦੁਨੀਆਂ ਵਾਲਿਆਂ ਵਿੱਚ ਵੀ ਵੈਰਾਗ ਨਹੀਂ ਹੈ। ਜੇਕਰ ਥੋੜੀ – ਬਹੁਤ ਰਿਹਸਲ ਹੁੰਦੀ ਵੀ ਹੈ ਤਾਂ ਹੋਰ ਹੀ ਅਲਬੇਲੇਪਨ ਦੀ ਨੀਂਦ ਵਿੱਚ ਸੋ ਜਾਂਦੇ ਹਨ ਕਿ ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਪਰ ਜਦੋ ‘ਅਤਿ’ ਅਤੇ ਅੰਤ ਦੇ ਨਜ਼ਾਰੇ ਸਾਹਮਣੇ ਆਉਣਗੇ ਤਾਂ ਖੁਦ ਹੀ ਹੱਦ ਦੀ ਵੈਰਾਗ ਵ੍ਰਿਤੀ ਪੈਦਾ ਹੋਵੇਗੀ ਅਤੇ ਅਤਿ ਟੈਂਸ਼ਨ (ਤਨਾਵ) ਹੋਣ ਦੇ ਕਾਰਨ (ਧਿਆਨ) ਇੱਕ ਬਾਪ ਦੇ ਵੱਲ ਜਾਵੇਗਾ। ਉਸ ਵਕਤ ਸਾਰੀਆਂ ਆਤਮਾਵਾਂ ਦੇ ਦਿਲ ਵਿੱਚੋ ਆਵਾਜ਼ ਨਿਕਲੇਗੀ ਸਭ ਦਾ ਰਚਿਯਤਾ, ਸਾਰਿਆਂ ਦਾ ਬਾਪ ਇੱਕ ਹੈ ਅਤੇ ਬੁੱਧੀ ਅਨੇਕ ਤਰਫ਼ ਤੋਂ ਨਿਕਲ ਇੱਕ ਪਾਸੇ ਖੁਦ ਹੀ ਜਾਏਗੀ। ਅਜਿਹੇ ਸਮੇਂ ਤੇ ਤੁਸੀਂ ਭਾਗਵਾਨ ਆਤਮਾਵਾਂ ਦੀ ਬੇਹੱਦ ਦੇ ਵੈਰਾਗ ਵ੍ਰਿਤੀ ਦੀ ਸਥਿਤੀ ਖੁਦ ਅਤੇ ਨਿਰੰਤਰ ਹੋ ਜਾਏਗੀ ਅਤੇ ਹਰ ਇੱਕ ਦੇ ਮੱਥੇ ਤੋਂ ਭਾਗ ਦੀਆਂ ਰੇਖਾਵਾਂ ਸਾਫ਼ ਦਿਖਣਗੀਆਂ। ਹੁਣ ਵੀ ਸ੍ਰੇਸ਼ਠ ਭਗਵਾਨ ਬੱਚਿਆਂ ਦੀ ਬੁੱਧੀ ਵਿੱਚ ਸਦਾ ਕੀ ਰਹਿੰਦਾ? ‘ਭਗਵਾਨ’ ਅਤੇ ‘ਭਾਗ”।

ਅੰਮ੍ਰਿਤਵੇਲੇ ਤੋਂ ਆਪਣੇ ਭਾਗ ਦੀ ਲਿਸਟ ਕੱਡੋ। ਭਾਗਵਾਨ ਬੱਚਿਆਂ ਨੂੰ ਅੰਮ੍ਰਿਤਵੇਲੇ ਖੁਦ ਬਾਪ ਉਠਾਉਂਦੇ ਵੀ ਹਨ ਅਤੇ ਆਹਵਾਨ ਵੀ ਕਰਦੇ ਹਨ। ਜੋ ਅਤਿ ਸਨੇਹੀ ਬੱਚੇ ਹਨ, ਉਹਨਾਂ ਦਾ ਅਨੁਭਵ ਹੈ ਕਿ ਸੋਣਾ ਵੀ ਚਾਹੋ ਤਾਂ ਵੀ ਜਿਵੇਂ ਕੋਈ ਸੌਣ ਨਹੀਂ ਦੇ ਰਿਹਾ ਹੈ, ਕੋਈ ਉਠਾ ਰਿਹਾ ਹੈ, ਬੁਲਾ ਰਿਹਾ ਹੈ। ਇਵੇਂ ਦਾ ਅਨੁਭਵ ਹੁੰਦਾ ਹੈ ਨਾ। ਅੰਮ੍ਰਿਤਵੇਲੇ ਤੋਂ ਆਪਣਾ ਭਾਗ ਦੇਖੋ। ਭਗਤੀ ਵਿੱਚ ਦੇਵਤਾਵਾਂ ਨੂੰ ਭਗਵਾਨ ਸਮਝ ਭਗਤ ਘੰਟੀ ਵਜਾ ਕੇ ਉਠਾਉਂਦੇ ਹਨ ਅਤੇ ਤੁਹਾਨੂੰ ਭਗਵਾਨ ਖੁਦ ਉਠਾਉਂਦੇ ਹਨ, ਕਿਨਾ ਭਾਗ ਹੈ! ਅੰਮ੍ਰਿਤਵੇਲੇ ਤੋਂ ਲੈਕੇ ਬਾਪ ਬੱਚਿਆਂ ਦਾ ਸੇਵਾਧਾਰੀ ਬਣ ਸੇਵਾ ਕਰਦੇ ਹਨ ਅਤੇ ਆਹਵਾਨ ਕਰਦੇ ਹਨ – “ਆਓ, ਬਾਪ ਸਮਾਨ ਸਥਿਤੀ ਦਾ ਅਨੁਭਵ ਕਰੋ, ਮੇਰੇ ਨਾਲ ਬੈਠ ਜਾਓ।’ ਬਾਪ ਕਿੱਥੇ ਬੈਠਾ ਹੈ? ਉੱਚੇ ਸਥਾਨ ਤੇ ਉੱਚੀ ਸਥਿਤੀ ਵਿੱਚ। ਜਦੋਂ ਬਾਪ ਦੇ ਨਾਲ ਬੈਠ ਜਾਓਗੇ ਤਾਂ ਸਥਿਤੀ ਕਿ ਹੋਵੇਗੀ? ਮਿਹਨਤ ਕਿਉਂ ਕਰਦੇ ਹੋ? ਨਾਲ ਬੈਠ ਜਾਓ ਤਾਂ ਸੰਗ ਦਾ ਰੰਗ ਖੁਦ ਹੀ ਲੱਗੇਗਾ। ਸਥਾਨ ਦੇ ਪ੍ਰਮਾਣ ਸਥਿਤੀ ਖੁਦ ਹੀ ਹੋਵੇਗੀ। ਜਿਵੇਂ ਮਧੂਬਨ ਦੇ ਸਥਾਨ ਤੇ ਆਉਂਦੇ ਹੋ ਤਾਂ ਸਥਿਤੀ ਕੀ ਹੋ ਜਾਂਦੀ ਹੈ? ਯੋਗ ਲਗਾਉਂਣਾ ਪੈਂਦਾ ਹੈ ਜਾਂ ਯੋਗ ਲੱਗਿਆ ਹੋਇਆ ਰਹਿੰਦਾ ਹੈ? ਤਾਂ ਹੀ ਇੱਥੇ ਜ਼ਿਆਦਾ ਰਹਿਣ ਦੀ ਇੱਛਾ ਰੱਖਦੇ ਹੋ ਨਾ। ਹੁਣ ਸਾਰਿਆਂ ਨੂੰ ਕਹੀਏ – ਹੋਰ 15 ਦਿਨ ਰਹਿ ਜਾਓ ਤਾਂ ਖੁਸ਼ੀ ਵਿੱਚ ਨੱਚੋਗੇ ਨਾ। ਤਾਂ ਜਿਵੇਂ ਸਥਾਨ ਦਾ ਸਥਿਤੀ ਤੇ ਪ੍ਰਭਾਵ ਪੈਂਦਾ ਹੈ, ਇਵੇਂ ਅੰਮ੍ਰਿਤਵੇਲੇ ਜਾਂ ਤਾਂ ਪਰਮਧਾਮ ਵਿੱਚ ਜਾਂ ਸੂਖਸ਼ਮਵਤਨ ਵਿੱਚ ਚਲੇ ਜਾਓ, ਬਾਪ ਦੇ ਨਾਲ ਬੈਠ ਜਾਓ। ਅਮ੍ਰਿਤਵੇਲਾ ਸ਼ਕਤੀਸ਼ਾਲੀ ਹੋਵੇਗਾ ਤਾਂ ਸਾਰਾ ਦਿਨ ਖੁਦ ਹੀ ਮਦਦ ਮਿਲੇਗੀ। ਤਾਂ ਆਪਣੇ ਭਾਗ ਨੂੰ ਸਮ੍ਰਿਤੀ ਵਿੱਚ ਰੱਖੋ – “ਵਾਹ, ਮੇਰਾ ਭਾਗ!” ਦਿਨਚਰਿਆ ਹੀ ਭਗਵਾਨ ਤੋਂ ਸ਼ੁਰੂ ਹੁੰਦੀ।

ਫਿਰ ਆਪਣਾ ਭਾਗ ਦੇਖੋ – ਬਾਪ ਖੁਦ ਸਿਖਸ਼ਕ ਬਣ ਕਿੰਨਾ ਦੂਰ ਦੇਸ਼ ਤੋਂ ਤੁਹਾਨੂੰ ਪੜਾਉਣ ਆਉਂਦਾ ਹੈ! ਲੋਕ ਤਾਂ ਭਗਵਾਨ ਦੇ ਕੋਲ ਜਾਨ ਦੀ ਕੋਸ਼ਿਸ਼ ਕਰਦੇ ਹਨ ਅਤੇ ਭਗਵਾਨ ਖੁਦ ਤੁਹਾਡੇ ਕੋਲ ਸ਼ਿਕ੍ਸ਼ਕ ਬਣ ਪੜ੍ਹਾਉਣ ਆਉਂਦੇ ਹਨ, ਕਿੰਨਾ ਭਾਗ ਹੈ! ਅਤੇ ਕਿੰਨੇ ਸਮੇਂ ਤੋਂ ਸੇਵਾ ਦੀ ਡਿਊਟੀ ਵਜਾ ਰਹੇ ਹਨ! ਕਦੀ ਸੁਸਤੀ ਕਰਦਾ ਹੈ? ਕਦੀ ਬਹਾਨਾ ਲਗਾਉਂਦਾ ਹੈ – ਅੱਜ ਸਿਰ ਦਰਦ ਹੈ, ਅੱਜ ਰਾਤ ਨੂੰ ਸੁਤੇ ਨਹੀਂ ਹਾਂ। ਤਾਂ ਜਿਵੇਂ ਬਾਪ ਅਥੱਕ ਸੇਵਾਧਾਰੀ ਬਣ ਸੇਵਾ ਕਰਦੇ ਹਨ, ਤਾਂ ਬਾਪ ਸਮਾਨ ਬੱਚੇ ਵੀ ਅਥੱਕ ਸੇਵਾਧਾਰੀ। ਆਪਣੀ ਦਿਨਚਰਿਆ ਦੇਖੋ, ਕਿੰਨਾ ਵੱਡਾ ਭਾਗ ਹੈ? ਬਾਪ ਸਦਾ ਸਨੇਹੀ, ਸਿਕੀਲੱਧੇ ਬੱਚਿਆਂ ਨੂੰ ਕਹਿੰਦੇ ਹਨ – ਕੋਈ ਵੀ ਸੇਵਾ ਕਰਦੇ ਰਹੋ, ਭਾਵੇਂ ਲੌਕਿਕ, ਭਾਵੇਂ ਅਲੌਕਿਕ, ਭਾਵੇਂ ਪਰਿਵਾਰ ਵਿੱਚ, ਭਾਵੇਂ ਸੇਵਾ ਕੇਦਰਾਂ ਤੇ – ਕੋਈ ਵੀ ਕਰਮ ਕਰੋ, ਕੋਈ ਵੀ ਡਿਊਟੀ ਵਜਾਓ ਪਰ ਸਦਾ ਇਹ ਅਨੁਭਵ ਕਰੋ ਕਿ ਕਰਾਵਨਹਾਰ ਕਰਾ ਰਿਹਾ ਹੈ ਮੁਝ ਨਿਮਿਤ ਕਰਨਹਾਰ ਦਵਾਰਾ, ਮੈਂ ਸੇਵਾ ਕਰਨ ਦੇ ਲਈ ਨਿਮਿਤ ਬਣਿਆ ਹੋਇਆ ਹਾਂ, ਕਰਾਵਨਹਾਰ ਕਰਾ ਰਿਹਾ ਹੈ। ਇੱਥੇ ਵੀ ਇੱਕਲੇ ਨਹੀਂ ਹੋ, ਕਰਾਵਨਹਾਰ ਦੇ ਰੂਪ ਵਿੱਚ ਬਾਪ ਕਰਮ ਕਰਨ ਵਕਤ ਵੀ ਨਾਲ ਹੈ। ਤੁਸੀਂ ਤਾਂ ਸਿਰਫ਼ ਨਿਮਿਤ ਹੋ। ਭਗਵਾਨ ਵਿਸ਼ੇਸ਼ ਕਰਾਵਨਹਾਰ ਹੈ। ਇੱਕਲੇ ਕਰਦੇ ਹੀ ਕਿਉਂ ਹੋ? ਇੱਕਲੇ ਮੈਂ ਕਰਦਾ ਹਾਂ – ਇਹ ਭਾਨ ਰਹਿੰਦਾ ਹੈ ਤਾਂ ਇਹ “ਮੈਂ – ਪਨ” ਮਾਇਆ ਦਾ ਦਰਵਾਜ਼ਾ ਹੈ। ਫਿਰ ਕਹਿੰਦੇ ਹੋ – ਮਾਇਆ ਆ ਗਈ। ਜਦੋ ਦਰਵਾਜਾ ਖੋਲਿਆ ਤਾਂ ਮਾਇਆ ਤਾਂ ਇੰਤਜ਼ਾਰ ਵਿੱਚ ਹੈ ਅਤੇ ਤੁਸੀਂ ਇੰਤਜ਼ਾਮ ਚੰਗਾ ਕਰ ਲਿਆ ਤੇ ਕਿਉਂ ਨਹੀਂ ਆਏਗੀ?

ਇਹ ਵੀ ਆਪਣਾ ਭਾਗ ਸਮ੍ਰਿਤੀ ਵਿੱਚ ਰੱਖੋ ਕਿ ਬਾਪ ਕਰਾਵਨਹਾਰ ਹਰ ਕਰਮ ਵਿੱਚ ਕਰ ਰਿਹਾ ਹੈ। ਤਾਂ ਬੋਝ ਨਹੀਂ ਹੋਵੇਗਾ। ਬੋਝ ਮਾਲਿਕ ਤੇ ਹੁੰਦਾ ਹੈ, ਸਾਥੀ ਜੋ ਹੁੰਦੇ ਹਨ ਉਹਨਾਂ ਤੇ ਬੋਝ ਨਹੀਂ ਹੁੰਦਾ। ਮਾਲਿਕ ਬਣ ਜਾਂਦੇ ਹੋ ਤਾਂ ਬੋਝ ਆ ਜਾਂਦਾ ਹੈ। ਮੈਂ ਬਾਲਕ ਹਾਂ ਅਤੇ ਮਾਲਿਕ ਬਾਪ ਹੈ। ਮਾਲਿਕ ਮੁਝ ਬਾਲਕ ਤੋਂ ਕਰਾ ਰਿਹਾ ਹੈ। ਵੱਡੇ ਬਣ ਜਾਂਦੇ ਹੋ ਤਾਂ ਵੱਡੇ ਦੁੱਖ ਆ ਜਾਂਦੇ ਹਨ। ਬਾਲਕ ਬਣਕੇ, ਮਾਲਿਕ ਦੇ ਡਾਇਰੈਕਸ਼ਨ ਤੇ ਕਰੋ ਕਿੰਨਾ ਵੱਡਾ ਭਾਗ ਹੈ ਇਹ! ਹਰ ਕਰਮ ਵਿੱਚ ਬਾਪ ਜਿੰਮੇਵਾਰ ਬਣ ਹਲਕਾ ਬਣਾਏ ਉਡਾ ਰਹੇ ਹਨ। ਹੁੰਦਾ ਕੀ ਹੈ, ਜੱਦ ਕੋਈ ਸਮੱਸਿਆ ਆਉਂਦੀ ਹੈ ਤਾਂ ਕਹਿੰਦੇ ਹੋ – ਬਾਬਾ, ਹੁਣ ਤੁਸੀਂ ਜਾਣੋ ਅਤੇ ਜੱਦ ਸਮੱਸਿਆ ਸਮਾਪਤ ਹੋ ਜਾਂਦੀ ਹੈ ਤਾਂ ਤਾਂ ਮਸਤ ਹੋ ਜਾਂਦੇ ਹੋ। ਪਰ ਇਵੇਂ ਕਰੋ ਹੀ ਕਿਓਂ ਜੋ ਸਮੱਸਿਆ ਆਵੇ। ਕਰਾਵਨਹਾਰ ਬਾਪ ਦੇ ਡਾਇਰੈਕਸ਼ਨ ਪ੍ਰਮਾਣ ਹਰ ਕਰਮ ਕਰਦੇ ਚੱਲੋ ਤਾਂ ਕਰਮ ਵੀ ਸ਼੍ਰੇਸ਼ਠ ਅਤੇ ਸ਼੍ਰੇਸ਼ਠ ਕਰਮ ਦਾ ਫਲ – ਹਮੇਸ਼ਾ ਖੁਸ਼ੀ, ਹਮੇਸ਼ਾ ਹਲਕਾਪਨ, ਫਰਿਸ਼ਤਾ ਜੀਵਨ ਦਾ ਅਨੁਭਵ ਕਰਦੇ ਰਹੋਗੇ। ‘ਫਰਿਸ਼ਤਾ ਕਰਮ ਦੇ ਸੰਬੰਧ ਵਿੱਚ ਆਏਗਾ ਪਰ ਕਰਮ ਦੇ ਬੰਧਨ ਵਿੱਚ ਨਹੀਂ ਬੰਧੇਗਾ।’ ਅਤੇ ਬਾਪ ਦਾ ਸੰਬੰਧ ਕਰਾਵਨਹਾਰ ਦਾ ਜੁਟਿਆ ਹੋਇਆ ਹੈ, ਇਸਲਈ ਨਿਮਿਤ ਭਾਵ ਵਿੱਚ ਕਦੀ ‘ਮੈਂ-ਪਨ’ ਦਾ ਅਭਿਮਾਨ ਨਹੀਂ ਆਉਂਦਾ ਹੈ। ਹਮੇਸ਼ਾ ਨਿਰਮਾਣ ਬਣ ਨਿਰਮਾਣ ਦਾ ਕੰਮ ਕਰਨਗੇ। ਤਾਂ ਕਿੰਨਾ ਭਾਗ ਹੈ ਤੁਹਾਡਾ!

ਹੋਰ ਫਿਰ ਬ੍ਰਹਮਾ – ਭੋਜਨ ਖਿਲਾਉਂਦਾ ਕੌਣ ਹੈ? ਨਾਮ ਹੀ ਹੈ ਬ੍ਰਹਮਾ – ਭੋਜਨ। ਬ੍ਰਹਮਭੋਜਣ ਨਹੀ, ਬ੍ਰਹਮਾ ਭੋਜਨ। ਤਾਂ ਬ੍ਰਹਮਾ ਯਗ ਦਾ ਹਮੇਸ਼ਾ ਰਕਸ਼ਕ ਹੈ। ਹਰ ਇੱਕ ਯਗਿਆ ਅਤੇ ਬ੍ਰਹਮਾ ਵੱਤਸ ਦੇ ਲਈ ਬ੍ਰਹਮਾ ਬਾਪ ਦਵਾਰਾ ਬ੍ਰਹਮਾ – ਭੋਜਨ ਮਿਲਣਾ ਹੀ ਹੈ। ਲੋਕੀ ਤਾਂ ਉਵੇਂ ਹੀ ਕਹਿੰਦੇ ਹਨ ਕਿ ਸਾਨੂੰ ਭਗਵਾਨ ਖਵਾ ਰਿਹਾ ਹੈ। ਪਤਾ ਹੈ ਨਹੀਂ ਭਗਵਾਨ ਕੀ ਹੈ, ਪਰ ਖਵਾਉਂਦਾ ਭਗਵਾਨ ਹੈ। ਪਰ ਬ੍ਰਾਹਮਣ ਬੱਚਿਆਂ ਨੂੰ ਤਾਂ ਬਾਪ ਹੀ ਖਿਲਾਉਂਦਾ ਹੈ। ਭਾਵੇਂ ਲੌਕਿਕ ਕਮਾਈ ਵੀ ਕਰਕੇ ਪੈਸਾ ਜਮਾਂ ਕਰਦੇ ਹਨ, ਉਸ ਨਾਲ ਭੋਜਨ ਮੰਗਵਾਉਂਦੇ ਵੀ ਹੋ ਪਰ ਪਹਿਲੇ ਆਪਣੀ ਕਮਾਈ ਵੀ ਬਾਪ ਦੀ ਭੰਡਾਰੀ ਵਿੱਚ ਪਾਉਂਦੇ ਹੋ। ਬਾਪ ਦੀ ਭੰਡਾਰੀ ਭੋਲੇਨਾਥ ਦਾ ਭੰਡਾਰਾ ਬਣ ਜਾਂਦਾ ਹੈ। ਕਦੀ ਵੀ ਇਸ ਵਿਧੀ ਨੂੰ ਭੁਲਣਾ ਨਹੀਂ। ਨਹੀਂ ਤਾਂ, ਸੋਚਣਗੇ – ਅਸੀਂ ਆਪ ਕਮਾਉਂਦੇ, ਆਪ ਖਾਂਦੇ ਹਾਂ। ਉਵੇਂ ਤਾਂ ਟ੍ਰਸਟੀ ਹੋ, ਟ੍ਰਸਟੀ ਦਾ ਕੁਝ ਨਹੀਂ ਹੁੰਦਾ ਹੈ। ਅਸੀਂ ਆਪਣੀ ਕਮਾਈ ਤੋਂ ਖਾਂਦੇ ਹਾਂ – ਇਹ ਸੰਕਲਪ ਵੀ ਨਹੀਂ ਉੱਠ ਸਕਦਾ। ਜੱਦ ਟ੍ਰਸਟੀ ਹੋ ਤਾਂ ਸਭ ਬਾਪ ਦੇ ਹਵਾਲੇ ਕਰ ਦਿੱਤਾ ਹੈ। ਤੇਰਾ ਹੋ ਗਿਆ, ਮੇਰਾ ਨਹੀਂ। ਟ੍ਰਸਟੀ ਮਤਲਬ ਤੇਰਾ ਅਤੇ ਗ੍ਰਹਿਸਥੀ ਮਤਲਬ ਮੇਰਾ। ਤੁਸੀਂ ਕੌਣ ਹੋ? ਗ੍ਰਹਿਸਥੀ ਤਾਂ ਨਹੀਂ ਹੋ ਨਾ? ਭਗਵਾਨ ਖਿਲਾ ਰਿਹਾ ਹੈ, ਬ੍ਰਹਮਾ – ਭੋਜਨ ਮਿਲ ਰਿਹਾ ਹੈ – ਬ੍ਰਾਹਮਣ ਆਤਮਾਵਾਂ ਨੂੰ ਇਹ ਨਸ਼ਾ ਆਪ ਹੀ ਰਹਿੰਦਾ ਹੈ ਅਤੇ ਬਾਪ ਦੀ ਗਾਰੰਟੀ ਹੈ – 21 ਜਨਮ ਬ੍ਰਾਹਮਣ ਆਤਮਾ ਕਦੀ ਭੁੱਖੀ ਨਹੀਂ ਰਹਿ ਸਕਦੀ, ਬੜੇ ਪਿਆਰ ਨਾਲ ਦਾਲ – ਰੋਟੀ, ਸਬਜ਼ੀ ਖਿਲਾਉਣਗੇ। ਇਹ ਜਨਮ ਵੀ ਦਾਲ – ਰੋਟੀ ਪਿਆਰ ਦੀ ਖਾਣਗੇ, ਮਿਹਨਤ ਦੀ ਨਹੀਂ ਇਸਲਈ ਹਮੇਸ਼ਾ ਇਹ ਸਮ੍ਰਿਤੀ ਰੱਖੋ ਕਿ ਅੰਮ੍ਰਿਤਵੇਲੇ ਤੋਂ ਲੈਕੇ ਕੀ – ਕੀ ਭਾਗ ਪ੍ਰਾਪਤ ਹਨ! ਸਾਰੀ ਦਿਨਚਰਯਾ ਸੋਚੋ।

ਸੁਲਾਉਂਦੇ ਵੀ ਬਾਪ ਹਨ ਲੋਰੀ ਦੇ ਕਰਕੇ। ਬਾਪ ਦੀ ਗੋਦੀ ਵਿੱਚ ਸੋ ਜਾਓ ਤਾਂ ਥਕਾਵਟ, ਬਿਮਾਰੀ ਸਭ ਭੁੱਲ ਜਾਵੇਗੀ ਅਤੇ ਆਪ ਆਰਾਮ ਕਰੋਗੇ। ਸਿਰਫ ਆਹ੍ਵਾਨ ਕਰੋ – ‘ਆ ਰਾਮ’ ਤਾਂ ਆਰਾਮ ਆ ਜਾਵੇਗੀ। ਇਕੱਲੇ ਸੋਂਦੇ ਹੋ ਤਾਂ ਹੋਰ – ਹੋਰ ਸੰਕਲਪ ਚਲਦੇ ਹਨ। ਬਾਪ ਦੇ ਨਾਲ ‘ਯਾਦ ਦੀ ਗੋਦੀ’ ਵਿੱਚ ਸੋ ਜਾਓ। ‘ਮਿੱਠੇ ਬੱਚੇ’, ਪਿਆਰੇ ਬੱਚੇ’ ਦੀ ਲੋਰੀ ਸੁਣਦੇ – ਸੁਣਦੇ ਸੋ ਜਾਓ। ਵੇਖੋ, ਕਿੰਨਾ ਅਲੌਕਿਕ ਅਨੁਭਵ ਹੁੰਦਾ ਹੈ! ਤਾਂ ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਸਭ ਭਗਵਾਨ ਕਰਾ ਰਿਹਾ ਹੈ, ਚਲਾਉਣ ਵਾਲਾ ਚਲਾ ਰਿਹਾ ਹੈ, ਕਰਾਉਣ ਵਾਲਾ ਕਰਵਾ ਰਿਹਾ ਹੈ – ਹਮੇਸ਼ਾ ਇਸ ਭਾਗ ਨੂੰ ਸਮ੍ਰਿਤੀ ਵਿੱਚ ਰੱਖੋ, ਇਮਰਜ ਕਰੋ। ਕੋਈ ਹੱਦ ਦਾ ਨਸ਼ਾ ਵੀ ਜੱਦ ਤੱਕ ਪੀਂਦੇ ਨਹੀਂ ਉਦੋਂ ਤੱਕ ਨਸ਼ਾ ਨਹੀਂ ਚੜ੍ਹਦਾ। ਇਵੇਂ ਹੀ ਸਿਰਫ ਬੋਤਲ ਵਿੱਚ ਰੱਖਿਆ ਹੋਵੇ ਤਾਂ ਨਸ਼ਾ ਚੜ੍ਹੇਗਾ? ਇਹ ਵੀ ਬੁੱਧੀ ਵਿੱਚ ਸਮਾਇਆ ਹੋਇਆ ਤਾਂ ਹੈ ਪਰ ਇਸ ਨੂੰ ਯੂਜ਼ ਕਰੋ। ਸਮ੍ਰਿਤੀ ਵਿੱਚ ਲਿਆਉਣਾ ਮਤਲਬ ਪੀਣਾ, ਈਮਰਜ ਕਰਨਾ। ਇਸ ਨੂੰ ਕਹਿੰਦੇ ਹਨ ਸਮ੍ਰਿਤੀ ਸਵਰੂਪ ਬਣੋ। ਇਵੇਂ ਨਹੀਂ ਕਿਹਾ ਹੈ ਕਿ ਬੁੱਧੀ ਵਿੱਚ ਸਮਾਇਆ ਹੋਇਆ ਰੱਖੋ। ਸਮ੍ਰਿਤੀ – ਸਵਰੂਪ ਬਣੋ। ਕਿੰਨੇ ਭਾਗਵਾਨ ਹੋ! ਰੋਜ਼ ਆਪਣੇ ਭਾਗ ਨੂੰ ਸਮ੍ਰਿਤੀ ਵਿੱਚ ਰੱਖ ਸਮਰਥ ਬਣੋ ਅਤੇ ਉਡਦੇ ਚੱਲੋ। ਸਮਝਿਆ, ਕੀ ਕਰਨਾ ਹੈ? ਡਬਲ ਵਿਦੇਸ਼ੀ ਹੱਦ ਦੇ ਨਸ਼ੇ ਦੇ ਤਾਂ ਅਨੁਭਵੀ ਹਨ, ਹੁਣ ਇਹ ਬੇਹੱਦ ਦਾ ਨਸ਼ਾ ਸਮ੍ਰਿਤੀ ਵਿੱਚ ਰੱਖੋ ਤਾਂ ਹਮੇਸ਼ਾ ਭਾਗ ਦੀ ਸ਼੍ਰੇਸ਼ਠ ਲਕੀਰ ਮੱਥੇ ਤੇ ਚਮਕਦੀ ਰਹੇਗੀ, ਸਪਸ਼ੱਟ ਵਿਖਾਈ ਦਵੇਗੀ। ਹੁਣ ਕਿਨ੍ਹਾਂ ਦੀ ਮਰਜ ਵਿਖਾਈ ਦਿੰਦੀ ਹੈ, ਕਿਨ੍ਹਾਂ ਦੀ ਸਪਸ਼ੱਟ ਵਿਖਾਈ ਦਿੰਦੀ ਹੈ। ਪਰ ਹਮੇਸ਼ਾ ਸਮ੍ਰਿਤੀ ਵਿਚ ਰਹੇਗੀ ਤਾਂ ਮੱਥੇ ਤੇ ਚਮਕਦੀ ਰਹੇਗੀ, ਹੋਰਾਂ ਨੂੰ ਵੀ ਅਨੁਭਵ ਕਰਾਉਂਦੇ ਰਹਿਣਗੇ। ਅੱਛਾ!

ਹਮੇਸ਼ਾ ਭਗਵਾਨ ਅਤੇ ਭਾਗ- ਇਵੇਂ ਸਮ੍ਰਿਤੀ – ਸਵਰੂਪ ਸਮਰਥ ਆਤਮਾਵਾਂ ਨੂੰ, ਹਮੇਸ਼ਾ ਹਰ ਕਰਮ ਵਿੱਚ ਕਰਣਹਾਰ ਬਣ ਕਰਮ ਕਰਨ ਵਾਲੀ ਸ਼੍ਰੇਸ਼ਠ ਅਤਮਾਵਾਂ ਨੂੰ, ਹਮੇਸ਼ਾ ਅੰਮ੍ਰਿਤਵੇਲੇ ਬਾਪ ਦੇ ਨਾਲ ਉੱਚੇ ਸਥਾਨ, ਉੱਚੀ ਸਥਿਤੀ ਤੇ ਸਥਿਤ ਰਹਿਣ ਵਾਲੇ ਭਾਗਵਾਨ ਬੱਚਿਆਂ ਨੂੰ, ਹਮੇਸ਼ਾ ਆਪਣੇ ਮਸਤੱਕ ਦਵਾਰਾ ਸ਼੍ਰੇਸ਼ਠ ਭਾਗ ਦੀਆਂ ਰੇਖਾਵਾਂ ਹੋਰਾਂ ਨੂੰ ਅਨੁਭਵ ਕਰਾਉਣ ਵਾਲੇ ਵਿਸ਼ੇਸ਼ ਬ੍ਰਾਹਮਣਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਿਦਾਈ ਦੇ ਸਮੇਂ ਦਾਦੀ ਜਾਨਕੀ ਬੰਬਈ ਅਤੇ ਕੁਰਕਸ਼ੇਤਰ ਸੇਵਾ ਤੇ ਜਾਨ ਦੀ ਛੁੱਟੀ ਲੈ ਰਹੀ ਹੈ:-

ਮਹਾਂਰਥੀਆਂ ਦੇ ਪੈਰ ਵਿੱਚ ਸੇਵਾ ਦਾ ਚੱਕਰ ਤਾਂ ਹੈ ਹੀ। ਜਿੱਥੇ ਜਾਂਦੇ ਹਨ, ਉੱਥੇ ਸੇਵਾ ਦੇ ਬਿਨਾ ਤਾਂ ਕੁਝ ਹੁੰਦਾ ਨਹੀਂ। ਭਾਵੇਂ ਕਿਸ ਕਾਰਨ ਤੋਂ ਵੀ ਜਾਣ ਪਰ ਸੇਵਾ ਸਮਾਈ ਹੋਈ ਹੈ। ਹਰ ਕਦਮ ਵਿੱਚ ਸੇਵਾ ਦੇ ਸਿਵਾਏ ਕੁਝ ਹੈ ਹੀ ਨਹੀਂ। ਜੇਕਰ ਚਲਦੇ ਵੀ ਹਨ ਤਾਂ ਚਲਦੇ ਹੋਏ ਵੀ ਸੇਵਾ ਹੈ। ਜੇਕਰ ਖਾਣਾ ਵੀ ਖਾਂਦੇ ਹਨ, ਕਿਸੇ ਨੂੰ ਬੁਲਾਕੇ ਖਿਲਾ ਦਿੰਦੇ ਹਨ, ਸਨੇਹ ਨਾਲ ਸਵੀਕਾਰ ਕਰਦੇ ਹਨ – ਤਾਂ ਇਹ ਵੀ ਸੇਵਾ ਹੋ ਗਈ ਹੈ। ਉੱਠਦੇ – ਬੈਠਦੇ, ਚਲਦੇ ਸੇਵਾ ਹੀ ਸੇਵਾ ਹੈ। ਅਜਿਹੇ ਸੇਵਾਧਾਰੀ ਹੋ। ਸੇਵਾ ਦਾ ਚਾਂਸ ਮਿਲਣਾ ਵੀ ਭਾਗ ਦੀ ਨਿਸ਼ਾਨੀ ਹੈ। ਵੱਡੇ ਚੱਕਰਵਰਤੀ ਬਣਨਾ ਹੈ ਤਾਂ ਸੇਵਾ ਦਾ ਚੱਕਰ ਵੀ ਵੱਡਾ ਹੈ। ਅੱਛਾ!

ਵਰਦਾਨ:-

ਦਿਨ – ਪ੍ਰਤੀਦਿਨ ਪਰਿਸਥਿਤੀਆਂ ਅਤਿ ਤਮੋਪ੍ਰਧਾਨ ਬਣਨੀਆਂ ਹਨ, ਵਾਯੂਮੰਡਲ ਹੋਰ ਵੀ ਵਿਗੜਨ ਵਾਲਾ ਹੈ। ਅਜਿਹੇ ਵਾਯੂਮੰਡਲ ਵਿੱਚ ਕਮਲ ਪੁਸ਼ਪ ਸਮਾਨ ਨਿਆਰੇ ਰਹਿਣਾ, ਆਪਣੀ ਸਥਿਤੀ ਸਤੋਪ੍ਰਧਾਨ ਬਨਾਉਣਾ – ਇਸ ਦੇ ਲਈ ਇੰਨੀ ਹਿੰਮਤ ਅਤੇ ਸ਼ਕਤੀ ਦੀ ਜਰੂਰਤ ਹੈ। ਜਦੋਂ ਇਹ ਵਰਦਾਨ ਸਮ੍ਰਿਤੀ ਵਿੱਚ ਰਹਿੰਦਾ ਹੈ ਕਿ ਮੈਂ ਮਾਸਟਰ ਸਰਵਸ਼ਕਤੀਮਾਨ ਹਾਂ ਤਾਂ ਭਾਵੇਂ ਪ੍ਰਕ੍ਰਿਤੀ ਦਵਾਰਾ, ਭਾਵੇਂ ਲੌਕਿਕ ਸੰਬੰਧ ਦਵਾਰ, ਭਾਵੇਂ ਦੈਵੀ ਪਰਿਵਾਰ ਦਵਾਰਾ ਕੋਈ ਵੀ ਪ੍ਰੀਖਿਆ ਆ ਜਾਵੇ – ਉਸ ਵਿੱਚ ਹਮੇਸ਼ਾ ਇੱਕਰਸ, ਅਚਲ – ਅਡੋਲ ਰਹਿਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top