23 August 2021 PUNJABI Murli Today | Brahma Kumaris

Read and Listen today’s Gyan Murli in Punjabi 

August 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਆਪਣੇ ਆਪ ਨਾਲ ਵਾਯਦਾ ਕਰੋ ਕਿ ਸਾਨੂੰ ਬਹੁਤ - ਬਹੁਤ ਮਿੱਠਾ ਬਣਨਾ ਹੈ, ਸਭ ਨੂੰ ਸੁਖ ਦੀ, ਪਿਆਰ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ, ਕਿਸੇ ਦੇ ਨਾਮ - ਰੂਪ ਵਿੱਚ ਨਹੀਂ ਫਸਨਾ ਹੈ"

ਪ੍ਰਸ਼ਨ: -

ਯੋਗ ਦੀ ਸਿੱਧੀ ਕੀ ਹੈ? ਪੱਕੇ ਯੋਗ ਦੀ ਨਿਸ਼ਾਨੀ ਸੁਣਾਓ?

ਉੱਤਰ:-

ਸਾਰੀਆਂ ਕਰਮਿੰਦਰੀਆਂ ਸ਼ਾਂਤ, ਸ਼ੀਤਲ ਹੋ ਜਾਣ – ਇਹ ਹੈ ਯੋਗ ਦੀ ਸਿੱਧੀ। ਪੱਕੇ ਯੋਗੀ ਬੱਚੇ ਉਹ ਜਿਨ੍ਹਾਂ ਦੀਆਂ ਕਰਮਿੰਦਰੀਆਂ ਜਰਾ ਵੀ ਚੰਚਲ ਨਾ ਹੋਣ। ਰਿੰਚਕ ਵੀ ਕਿਸੇ ਦੇਹਧਾਰੀ ਵਿੱਚ ਅੱਖ ਨਾ ਡੁੱਬੇ। ਮਿੱਠੇ ਬੱਚੇ ਹੁਣ ਤੁਸੀਂ ਜਵਾਨ ਨਹੀਂ, ਤੁਹਾਡੀ ਵਾਨਪ੍ਰਸ੍ਤ ਅਵਸਥਾ ਹੈ।

ਗੀਤ:-

ਜਾਗ ਸਜਨੀਆਂ ਜਾਗ..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਇਸਦੇ ਅਰਥ ਤੇ ਬੱਚਿਆਂ ਨੇ ਵਿਚਾਰ ਸਾਗਰ ਮੰਥਨ ਕਰਨਾ ਹੈ ਅਤੇ ਖੁਸ਼ੀ ਵਿੱਚ ਆਉਣਾ ਹੈ ਕਿਉਂਕਿ ਇਹ ਦੁਨੀਆਂ ਦੇ ਲਈ ਨਵੀਆਂ ਗੱਲਾਂ ਹਨ। ਇਹ ਨਵੀਆਂ ਗੱਲਾਂ ਹੁਣ ਹੀ ਸੁਣਨੀਆਂ ਹਨ। ਬੱਚੇ ਹੁਣ ਜਾਣਦੇ ਹਨ ਨਵੀਂ ਦੁਨੀਆਂ ਸਥਾਪਨ ਕਰਨ ਵਾਲਾ ਕੋਈ ਮਨੁੱਖ ਨਹੀਂ ਹੋ ਸਕਦਾ। ਤੁਸੀਂ ਜਦੋਂ ਸਭ ਗੱਲਾਂ ਸੁਣਦੇ ਹੋ ਤਾਂ ਸਮਝਦੇ ਹੋ ਇਹ ਤਾਂ 5 ਹਜ਼ਾਰ ਵਰ੍ਹੇ ਪਹਿਲਾਂ ਵਾਲੀਆਂ ਪੁਰਾਣੀਆਂ ਗੱਲਾਂ ਹਨ ਜੋ ਫਿਰ ਨਵੇਂ ਸਿਰੇ ਸੁਣਾਈਆਂ ਜਾਂਦੀਆਂ ਹਨ। ਤਾਂ ਪੁਰਾਣੀ ਸੋ ਨਵੀ, ਨਵੀਂ ਸੋ ਪੁਰਾਣੀ ਹੋ ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ 5 ਹਜ਼ਾਰ ਵਰੇ ਪਹਿਲਾਂ ਵਾਲੀਆਂ ਉਹ ਹੀ ਗੱਲਾਂ ਬਾਬਾ ਨਵੀਆਂ ਕਰਕੇ ਸੁਣਾਉਂਦੇ ਹਨ। ਗੱਲਾਂ ਉਹ ਹੀ ਹਨ। ਕਿਸਲਈ ਸੁਣਾਉਂਦੇ ਹਨ? ਨਵੀ ਦੁਨੀਆਂ ਦਾ ਵਰਸਾ ਦੇਣ ਲਈ। ਇਸ ਵਿੱਚ ਗਿਆਨ ਡਾਂਸ ਕਰਨਾ ਹੁੰਦਾ ਹੈ। ਭਗਤੀ ਵਿੱਚ ਬਹੁਤ ਡਾਂਸ ਕਰਦੇ ਹਨ। ਚਾਰੇ ਪਾਸੇ ਫੇਰੇ ਲਗਾਉਦੇ ਡਾਂਸ ਕਰਦੇ ਹਨ। ਗਿਆਨ ਦਾ ਡਾਂਸ ਤਾਂ ਬਿਲਕੁਲ ਸਹਿਜ ਹੈ। ਉਸ ਵਿੱਚ ਕਰਮਿੰਦਰੀਆਂ ਬਹੁਤ ਚਲਦੀਆਂ ਹਨ, ਮਿਹਨਤ ਕਰਨੀ ਪੈਂਦੀ ਹੈ। ਇਹ ਤਾਂ ਸਿਰਫ ਅੰਦਰ ਵਿੱਚ ਡਾਂਸ ਚਲਦਾ ਹੈ। ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ – ਇਹ ਨਾਲੇਜ਼ ਬੁੱਧੀ ਵਿੱਚ ਹੈ। ਇਸ ਵਿੱਚ ਕੋਈ ਤਕਲੀਫ਼ ਨਹੀਂ ਹੈ। ਹਾਂ, ਯਾਦ ਵਿੱਚ ਮਿਹਨਤ ਲੱਗਦੀ ਹੈ। ਬੱਚੇ ਕਈ ਫੇਲ੍ਹ ਹੋ ਜਾਂਦੇ ਹੈ, ਕਿੱਥੇ ਨਾ ਕਿੱਥੇ ਡਿੱਗ ਜਾਂਦੇ ਹਨ। ਸਭ ਤੋਂ ਮੁਖ ਗੱਲ ਹੈ — ਨਾਮ – ਰੂਪ ਵਿੱਚ ਨਹੀਂ ਫਸਨਾ ਹੈ। ਇਸਤਰੀ – ਪੁਰਸ਼ ਕਾਮ ਦੇ ਵਸ਼ ਨਾਮ ਰੂਪ ਵਿੱਚ ਫਸਦੇ ਹਨ ਨਾ। ਕ੍ਰੋਧ ਨਾਮ – ਰੂਪ ਵਿੱਚ ਨਹੀਂ ਫਸਾਉਂਦਾ ਹੈ । ਪਹਿਲਾਂ – ਪਹਿਲਾਂ ਹੈ ਇਹ ਜਿਸ ਦੀ ਬੜੀ ਸੰਭਾਲ ਕਰਨੀ ਹੈ, ਕਿਸੇ ਦੇ ਨਾਮ ਰੂਪ ਵਿੱਚ ਨਹੀਂ ਫਸਨਾ ਹੈ। ਆਪਣੇ ਨੂੰ ਆਤਮਾ ਸਮਝਣਾ ਹੈ। ਅਸੀਂ ਆਤਮਾ ਅਸ਼ਰੀਰੀ ਆਈ ਸੀ, ਹੁਣ ਅਸ਼ਰੀਰੀ ਹੋਕੇ ਜਾਣਾ ਹੈ। ਇਸ ਸ਼ਰੀਰ ਦਾ ਵੀ ਭਾਨ ਤੋੜਨਾ ਹੈ। ਇਹ ਨਾਮ – ਰੂਪ ਵਿੱਚ ਫਸਣ ਦੀ ਬਹੁਤ ਖ਼ਰਾਬ ਬਿਮਾਰੀ ਹੈ। ਬਾਪ ਸਾਵਧਾਨੀ ਦਿੰਦੇ ਹਨ ਬੱਚਿਆਂ ਨੂੰ। ਕੋਈ – ਕੋਈ ਇਸ ਗੱਲ ਨੂੰ ਸਮਝਦੇ ਨਹੀਂ ਹਨ। ਕਹਿੰਦੇ ਹਨ ਬਾਬਾ ਨਾਹੇਕ ਇਵੇਂ ਕਹਿੰਦੇ ਹਨ ਕਿ ਨਾਮ – ਰੂਪ ਵਿੱਚ ਫਸੇ ਹੋ। ਪਰ ਇਹ ਗੁਪਤ ਬਿਮਾਰੀ ਹੈ ਇਸਲਈ ਸਾਜਨ ਸਜਨੀਆਂ ਨੂੰ ਅਤੇ ਬਾਪ ਬੱਚਿਆਂ ਨੂੰ ਜਗਾਉਂਦੇ ਹਨ। ਬੱਚੇ ਜਾਗੋ, ਹੁਣ ਫਿਰ ਤੋਂ ਕਲਿਯੁਗ ਤੋਂ ਬਾਦ ਸਤਿਯੁਗ ਆਉਣਾ ਹੈ। ਬਾਪ ਜਯੋਤੀ ਜਗਾਉਣ ਆਉਂਦੇ ਹਨ। ਮਨੁੱਖ ਮਰਦੇ ਹਨ ਤਾਂ ਫਿਰ ਉਨ੍ਹਾਂ ਦੀ ਜੋਤੀ ਜਗਾਉਂਦੇ ਹਨ। ਫਿਰ ਦੀਪਕ ਦੀ ਸੰਭਾਲ ਕਰਦੇ ਹਨ ਕਿ ਬੁੱਝ ਨਾ ਜਾਏ। ਆਤਮਾ ਨੂੰ ਹਨ੍ਹੇਰਾ ਨਾ ਹੋਵੇ। ਅਸਲ ਵਿੱਚ ਇਹ ਸਭ ਹਨ ਭਗਤੀ ਮਾਰਗ ਦੀਆ ਗੱਲਾਂ। ਆਤਮਾ ਤਾਂ ਸੈਕਿੰਡ ਵਿੱਚ ਚਲੀ ਜਾਂਦੀ ਹੈ। ਕਈ ਲੋਕ ਜਯੋਤੀ ਨੂੰ ਵੀ ਭਗਵਾਨ ਮੰਨਦੇ ਹਨ। ਬ੍ਰਹਮ ਨੂੰ ਵੱਡੀ ਜੋਤ ਕਹਿੰਦੇ ਹਨ। ਬ੍ਰਹਮਾ ਸਮਾਜੀਆਂ ਦਾ ਮੰਦਿਰ ਹੁੰਦਾ ਹੈ, ਜਿੱਥੇ ਰਾਤ ਦਿਨ ਜਯੋਤੀ ਜਗਦੀ ਹੈ। ਕਿੰਨਾ ਖਰਚਾ ਹੁੰਦਾ ਹੈ ਫਾਲਤੂ ਘਿਓ ਜਾਂਦਾ ਹੈ। ਇੱਥੇ ਉਹ ਕੁਝ ਵੀ ਪਾਉਣ ਦੀ ਲੋੜ ਨਹੀਂ। ਯਾਦ ਘਿਓ ਦਾ ਕੰਮ ਕਰਦੀ ਹੈ। ਯਾਦ ਰੂਪੀ ਘਿਓ ਹੈ। ਤਾਂ ਮਿੱਠੇ – ਮਿੱਠੇ ਬੱਚੇ ਇਹ ਸਮਝਦੇ ਹਨ। ਨਵੀਆਂ ਗੱਲਾਂ ਹੋਣ ਦੇ ਕਾਰਨ ਹੀ ਝਗੜਾ ਹੁੰਦਾ ਹੈ। ਬਾਪ ਕਹਿੰਦੇ ਹਨ – ਮੈਂ ਆਉਂਦਾ ਹਾਂ ਸਵੀਟ ਚਿਲਡਰਨਸ ਦੇ ਕੋਲ। ਭਾਰਤ ਵਿੱਚ ਹੀ ਆਉਂਦਾ ਹਾਂ। ਆਪਣਾ ਜਨਮ, ਦੇਸ਼ ਸਭ ਨੂੰ ਪਿਆਰਾ ਲੱਗਦਾ ਹੈ ਨਾ। ਬਾਪ ਨੂੰ ਤਾਂ ਸਭ ਪਿਆਰੇ ਲੱਗਦੇ ਹਨ। ਫਿਰ ਵੀ ਮੈਂ ਆਪਣੇ ਭਾਰਤ ਦੇਸ਼ ਵਿੱਚ ਆਉਂਦਾ ਹਾਂ। ਗੀਤਾ ਵਿੱਚ ਜੇਕਰ ਕ੍ਰਿਸ਼ਨ ਦਾ ਨਾਮ ਨਹੀਂ ਹੁੰਦਾ ਤਾਂ ਸਭ ਮਨੁੱਖ ਮਾਤਰ ਸ਼ਿਵ ਬਾਬਾ ਨੂੰ ਹੀ ਮੰਨਦੇ। ਸ਼ਿਵ ਦੇ ਮੰਦਿਰ ਵਿੱਚ ਕਿੰਨੇ ਜਾਂਦੇ ਹਨ। ਵੱਡੇ ਤੇ ਵੱਡਾ ਮੰਦਿਰ ਸੋਮਨਾਥ ਦਾ ਸੀ। ਹੁਣ ਕਿੰਨੇ ਢੇਰ ਦੇ ਢੇਰ ਮੰਦਿਰ ਬਣੇ ਹਨ। ਕ੍ਰਿਸ਼ਨ ਨੂੰ ਏਨਾ ਸਭ ਮੰਨਦੇ ਨਹੀਂ, ਜਿਨਾਂ ਬੇਹੱਦ ਦੇ ਬਾਪ ਨੂੰ ਮੰਨਦੇ ਹਨ। ਤਾਂ ਇਸ ਸਮੇਂ ਤੁਹਾਨੂੰ ਇਹਨਾਂ ਤੋਂ ਪਿਆਰੀ ਚੀਜ਼ ਕੋਈ ਹੋਰ ਹੈ ਨਹੀਂ। ਇਸ ਵਿੱਚ ਸਾਕਾਰ ਦੀ ਮਹਿਮਾ ਕੋਈ ਹੈ ਨਹੀਂ। ਇਹ ਤਾਂ ਨਿਰਾਕਾਰ ਦੀ ਮਹਿਮਾ ਹੈ, ਜੋ ਅਭੋਗਤਾ ਹੈ। ਜੱਦਕਿ ਬੇਹੱਦ ਦਾ ਬਾਪ ਸਵਰਗ ਦਾ ਰਚਤਾ ਹੈ ਤਾਂ ਉਹਨਾਂ ਕੋਲੋਂ ਸਵਰਗ ਦਾ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ।

ਅੱਜਕਲ ਕਰਦੇ – ਕਰਦੇ ਕਾਲ ਖਾ ਜਾਏਗਾ। ਸਮੇਂ ਬਾਕੀ ਥੋੜਾ ਹੈ। ਬਾਪ ਕੋਲੋਂ ਵਰਸਾ ਤਾਂ ਲੈ ਲਵੋ। ਜਦੋਂ ਪ੍ਰੋਬ ਲਿਖਦੇ ਹਨ ਤਾਂ ਉਸ ਸਮੇਂ ਸਮਝਾਉਣਾ ਵੀ ਹੈ। ਜਦਕਿ ਨਿਸ਼ਚੇ ਕਰਦੇ ਹੋ ਉਹ ਬੇਹੱਦ ਦਾ ਬਾਪ ਹੈ ਤਾਂ ਬਾਪ ਕੋਲੋਂ ਵਰਸਾ ਲੈਣ ਦਾ ਪੁਰਸ਼ਾਰਥ ਕਰੋ, ਨਹੀਂ ਤਾਂ ਬਾਹਰ ਜਾਣ ਨਾਲ ਝੱਟ ਭੁੱਲ ਜਾਣਗੇ। ਬਾਪ ਤਾਂ ਕਲਿਆਣਕਾਰੀ ਹੈ ਨਾ। ਕਹਿੰਦੇ ਹਨ ਇਸ ਯੋਗ ਨਾਲ ਹੀ ਤੁਹਾਡੇ ਸਭ ਦੁੱਖ 21 ਜਨਮ ਦੇ ਲਈ ਦੂਰ ਹੁੰਦੇ ਹਨ। ਬੱਚੀਆਂ ਘਰ ਵਿੱਚ ਵੀ ਸਮਝਾਉਂਦੀਆਂ ਰਹਿਣ ਕਿ ਹੁਣ ਸਭ ਦੁੱਖ ਦੂਰ ਕਰਨ ਵਾਲੇ ਬੇਹੱਦ ਦੇ ਬਾਪ ਨੂੰ ਯਾਦ ਕਰਨ ਨਾਲ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵਾਂਗੇ। ਪਵਿੱਤਰ ਤਾਂ ਜ਼ਰੂਰ ਰਹਿਣਾ ਪਵੇ। ਮੂਲ ਗੱਲ ਹੀ ਹੈ ਪਵਿੱਤਰਤਾ ਦੀ। ਜਿਨਾਂ – ਜਿਨਾਂ ਯਾਦ ਵਿੱਚ ਜ਼ਿਆਦਾ ਰਹਾਂਗੇ ਤਾਂ ਇੰਦਰੀਆਂ ਵੀ ਸ਼ਾਂਤ ਹੋ ਜਾਣਗੀਆਂ। ਜਦੋ ਤੱਕ ਯੋਗ ਦੀ ਸਿੱਧੀ ਪੂਰੀ ਨਹੀਂ ਹੁੰਦੀ ਤਾਂ ਇੰਦਰੀਆਂ ਵੀ ਸ਼ਾਂਤ ਨਹੀਂ ਹੁੰਦੀਆਂ ਹਨ। ਹਰ ਇੱਕ ਆਪਣੀ ਜਾਂਚ ਕਰੇ- ਕਾਮ ਵਿਕਾਰ ਮੈਨੂੰ ਕੋਈ ਧੋਖਾ ਤਾਂ ਨਹੀਂ ਦਿੰਦਾ? ਕੋਈ ਚੰਚਲਤਾ ਨਹੀਂ ਹੋਣੀ ਚਾਹੀਦੀ ਜੇਕਰ ਮੈਂ ਪੱਕਾ ਯੋਗੀ ਹਾਂ ਤੇ ਇਹ ਜਿਵੇੰ ਕਿ ਵਾਨਪ੍ਰਸਥ ਅਵਸਥਾ ਹੈ – ਬਾਪ ਨੂੰ ਹੀ ਯਾਦ ਕਰਦੇ ਰਹਿਣਾ ਹੈ। ਬਾਪ ਸਭ ਬੱਚਿਆਂ ਨੂੰ ਸਮਝਾਉਂਦੇ ਹਨ। ਜਦੋਂ ਤੁਸੀਂ ਚੰਗੇ ਯੋਗੀ ਬਣੋਗੇ, ਕਿੱਥੇ ਵੀ ਅੱਖ ਨਹੀਂ ਡੁੱਬੇਗੀ ਤਾਂ ਫਿਰ ਤੁਹਾਡੀਆਂ ਇੰਦ੍ਰੀਆਂ ਸ਼ਾਂਤ ਹੋ ਜਾਣਗੀਆਂ। ਮੁੱਖ ਹਨ ਇਹ ਜੋ ਸਭਨੂੰ ਧੋਖਾ ਦਿੰਦੀਆਂ ਹਨ। ਯੋਗ ਵਿੱਚ ਚੰਗੀ ਤਰ੍ਹਾਂ ਅਵਸਥਾ ਜਮ ਜਾਵੇਗੀ ਤਾਂ ਫਿਰ ਮਹਿਸੂਸ ਹੋਵੇਗਾ – ਅਸੀਂ ਜਿਵੇੰ ਜਵਾਨੀ ਵਿੱਚ ਹੀ ਵਾਨਪ੍ਰਸਥ ਅਵਸਥਾ ਵਿੱਚ ਆ ਗਏ ਹਾਂ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਤਾਂ ਆਪਣੀ ਜਾਂਚ ਕਰਦੇ ਰਹੋ। ਜਿਨਾਂ ਬਾਪ ਨੂੰ ਯਾਦ ਕਰਦੇ ਰਹੋਗੇ ਉਤਨੀ ਕਰਮਿੰਦਰੀਆਂ ਸ਼ਾਂਤ ਹੋ ਜਾਣਗੀਆਂ ਅਤੇ ਬਹੁਤ ਮਿੱਠਾ ਸੁਭਾਅ ਬਣ ਜਾਵੇਗਾ। ਫੀਲ ਹੋਵੇਗਾ ਮੈਂ ਪਹਿਲਾਂ ਕਿਨਾਂ ਕੜਵਾ ਸੀ, ਹੁਣ ਕਿਨਾਂ ਮਿੱਠਾ ਬਣ ਗਿਆ ਹਾਂ। ਬਾਬਾ ਪ੍ਰੇਮ ਦਾ ਸਾਗਰ ਹੈ ਤਾਂ ਬੱਚਿਆਂ ਨੂੰ ਵੀ ਬਣਨਾ ਹੈ। ਤਾਂ ਬਾਬਾ ਕਹਿੰਦੇ ਹਨ ਸਭ ਦੇ ਨਾਲ ਪਿਆਰ ਦੀ ਦ੍ਰਿਸ਼ਟੀ ਰਹੇ। ਜੇਕਰ ਕਿਸੇ ਨੂੰ ਦੁੱਖ ਦਵੋਗੇ ਤਾਂ ਦੁਖੀ ਹੋਕੇ ਮਰੋਗੇ ਇਸਲਈ ਬਹੁਤ ਮਿੱਠਾ ਬਣਨਾ ਹੈ।

ਬਾਬਾ ਕਹਿੰਦੇ ਹਨ ਮੈਂ ਰੂਪ – ਬਸੰਤ ਹਾਂ ਨਾ। ਬਾਬਾ ਤੋੰ ਕਿੰਨੇ ਅਮੁੱਲ ਗਿਆਨ ਰਤਨ ਮਿਲਦੇ ਹਨ, ਜਿਸ ਨਾਲ ਤੁਸੀਂ ਝੋਲੀ ਭਰਦੇ ਹੋ। ਉਹ ਲੋਕੀ ਫਿਰ ਸ਼ੰਕਰ ਦੇ ਅੱਗੇ ਜਾਕੇ ਕਹਿੰਦੇ ਹਨ ਭਰ ਦੇ ਝੋਲੀ। ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਸ਼ੰਕਰ ਝੋਲੀ ਭਰਨ ਵਾਲਾ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਗਿਆਨ ਸਾਗਰ ਬਾਬਾ ਅਸੀਂ ਬੱਚਿਆਂ ਦੀ ਗਿਆਨ ਰਤਨਾਂ ਨਾਲ ਝੋਲੀ ਭਰਦੇ ਹਨ। ਤੁਸੀਂ ਵੀ ਰੂਪ – ਬਸੰਤ ਹੋ। ਹਰ ਇੱਕ ਦੀ ਆਤਮਾ ਰੂਪ – ਬਸੰਤ ਹੈ। ਆਪਣੇ ਨੂੰ ਵੇਖਦੇ ਰਹੋ ਅਸੀਂ ਕਿੰਨੇ ਗਿਆਨ ਰਤਨ ਧਾਰਨ ਕਰ ਅਤੇ ਗਿਆਨ ਡਾਂਸ ਕਰਦੇ ਹਾਂ ਅਤੇ ਰਤਨਾਂ ਦਾ ਦਾਨ ਕਰਦੇ ਹਾਂ। ਸਭਤੋਂ ਚੰਗਾ ਰਤਨ ਹੈ ਮਨਮਨਾਭਵ। ਬਾਪ ਨੂੰ ਯਾਦ ਕਰਨ ਨਾਲ ਬਾਪ ਦਾ ਵਰਸਾ ਪਾਉਂਦੇ ਹੋ। ਜਿਵੇੰ ਬਾਬਾ ਵਿੱਚ ਗਿਆਨ ਭਰਿਆ ਹੋਇਆ ਹੈ ਉਵੇਂ ਹੀ ਬਾਪ ਬੈਠ ਬੱਚਿਆਂ ਨੂੰ ਆਪ ਸਮਾਣ ਬਨਾਉਂਦੇ ਹਨ। ਗੁਰੂ ਲੋਕੀ ਵੀ ਆਪ ਸਮਾਣ ਬਨਾਉਂਦੇ ਹਨ। ਇਹ ਹੈ ਬੇਹੱਦ ਦਾ ਬਾਪ, ਜਿਸ ਦਾ ਰੂਪ ਬਿੰਦੀ ਹੈ। ਤੁਹਾਡਾ ਵੀ ਰੂਪ ਬਿੰਦੀ ਹੈ। ਤੁਹਾਨੂੰ ਆਪ ਸਮਾਣ ਗਿਆਨ ਦਾ ਸਾਗਰ ਬਨਾਉਂਦੇ ਹਨ। ਜਿਨੀਂ ਧਾਰਨਾ ਕਰੋਗੇ, ਕਰਾਵੋਗੇ… ਉਹ ਸਮਝਣ ਸਾਡੀ ਉੱਚ ਪਦਵੀ ਹੈ। ਬਹੁਤਿਆਂ ਦੇ ਕਲਿਆਣਕਾਰੀ ਬਣੋਗੇ ਤਾਂ ਬਹੁਤਿਆਂ ਦੀ ਅਸ਼ੀਰਵਾਦ ਮਿਲੇਗੀ। ਬਾਪ ਵੀ ਰੋਜ ਸਰਵਿਸ ਕਰਦੇ ਹਨ ਨਾ। ਇਹ ਗੁਲਜ਼ਾਰ ਬੱਚੀ ਹੈ, ਕਿੰਨਾਂ ਮਿੱਠਾ ਸਮਝਾਉਂਦੀ ਹੈ। ਸਭਨੂੰ ਪਸੰਦ ਆਉਂਦਾ ਹੈ। ਦਿਲ ਹੁੰਦੀ ਹੈ ਅਜਿਹੀ ਬ੍ਰਾਹਮਣੀ ਸਾਨੂੰ ਮਿਲੇ। ਹੁਣ ਇੱਕ ਬ੍ਰਾਹਮਣੀ ਸਭ ਜਗ੍ਹਾ ਤਾਂ ਨਹੀਂ ਜਾ ਸਕਦੀ ਹੈ। ਫਿਰ ਵੀ ਬਾਬਾ ਕਹਿੰਦੇ ਹਨ ਜੋ ਸਮਝਦੇ ਮੈਂ ਚੰਗਾ ਸਮਝਾਉਂਦੀ ਹਾਂ ਤਾਂ ਉਨ੍ਹਾਂਨੂੰ ਆਲਰਾਊਂਡਰ ਸਰਵਿਸ ਕਰਨੀ ਚਾਹੀਦੀ ਹੈ। ਆਪੇ ਹੀ ਸ਼ੌਂਕ ਹੋਣਾ ਚਾਹੀਦਾ ਹੈ। ਮੈਂ ਸੈਂਟਰਜ਼ ਤੇ ਚੱਕਰ ਲਗਾਵਾਂ…। ਜੋ – ਜੋ ਸਮਝਦੇ ਹਨ ਮੈਂ ਬਹੁਤਿਆਂ ਦਾ ਕਲਿਆਣ ਕਰ ਸਕਦੀ ਹਾਂ, ਮੇਰੀ ਚੰਗੀ ਖੁਸ਼ਬੂ ਨਿਕਲਦੀ ਹੈ ਤਾਂ ਸ਼ੌਂਕ ਹੋਣਾ ਚਾਹੀਦਾ ਹੈ। 10 – 15 ਦਿਨ ਜਾਕੇ ਸੈਂਟਰਜ਼ ਤੇ ਚੱਕਰ ਲਗਾ ਆਵਾਂ। ਇੱਕ ਨੂੰ ਵੇਖਕੇ ਫਿਰ ਹੋਰ ਵੀ ਸਿੱਖਣਗੇ, ਜੋ ਕਰੇਗਾ ਸੋ ਪਾਏਗਾ। ਇਹ ਸਰਵਿਸ ਬਹੁਤ ਕਲਿਆਣਕਾਰੀ ਹੈ। ਤੁਸੀਂ ਮਨੁੱਖਾਂ ਨੂੰ ਜੀਆਦਾਨ ਦਿੰਦੇ ਹੋ। ਇਹ ਬਹੁਤ ਉੱਤਮ ਤੇ ਉੱਤਮ ਕੰਮ ਹੈ। ਧੰਧੇ ਵਾਲੇ ਵੀ ਯੂਕਤੀ ਨਾਲ ਸਮਾਂ ਕੱਢਕੇ ਸਰਵਿਸ ਤੇ ਜਾ ਸਕਦੇ ਹਨ। ਸਰਵਿਸੇਬੁਲ ਨੂੰ ਤੇ ਬਾਪ ਪਿਆਰ ਵੀ ਕਰਨਗੇ, ਪਰਵਿਸ਼ ਵੀ ਕਰਨਗੇ। ਜਿੰਨ੍ਹਾਂਨੂੰ ਸਰਵਿਸ ਦਾ ਸ਼ੌਂਕ ਹੋਵੇਗਾ ਉਹ ਸਰਵਿਸ ਬਿਨਾਂ ਰਹਿ ਨਹੀਂ ਸਕਣਗੇ। ਬਾਪ ਮਦਦ ਵੀ ਕਰਦੇ ਹਨ ਨਾ। ਬੱਚਿਆਂ ਨੂੰ ਬਹੁਤ ਰਹਿਮ ਦਿਲ ਬਣਨਾ ਹੈ। ਵਿਚਾਰਿਆਂ ਦਾ ਬਹੁਤ ਦੁਖੀ ਜੀਵਨ ਹੈ। ਤੁਸੀਂ ਜੀਅਦਾਨ ਦਿੰਦੇ ਹੋ, ਕਿਸੇ ਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰਨਾ, ਇਨ੍ਹਾਂ ਵਰਗਾ ਸਰਵੋਤਮ ਗਿਆਨ ਦਾਨ ਕੋਈ ਹੈ ਨਹੀਂ। ਬਹੁਤ ਰਹਿਮਦਿਲ ਬਣਨਾ ਹੈ। ਬ੍ਰਾਹਮਣੀ ਕਮਜ਼ੋਰ ਹੋਣ ਦੇ ਕਾਰਨ ਸਰਵਿਸ ਢਿੱਲੀ ਹੋ ਜਾਂਦੀ ਹੈ ਇਸਲਈ ਚੰਗੀ ਟੀਚਰ ਦੀ ਮੰਗ ਕਰਦੇ ਹਨ। ਜਦੋਂ ਵੀ ਵਿਚਾਰ ਆਵੇ ਤਾਂ ਚਲੇ ਜਾਣਾ ਚਾਹੀਦਾ ਹੈ। ਬਾਬਾ ਕਿਹੜਾ ਸੈਂਟਰ ਠੰਡਾ ਹੈ, ਅਸੀਂ ਜਾਕੇ ਚੱਕਰ ਲਗਾਕੇ ਆਈਏ। ਪ੍ਰਦਰਸ਼ਨੀ ਦੇ ਚਿੱਤਰ ਵੀ ਹਨ। ਚਿੱਤਰ ਤੇ ਜਿਆਦਾ ਚੰਗੀ ਤਰ੍ਹਾਂ ਸਮਝਣਗੇ। ਖਿਆਲ ਚਲਾਉਣਾ ਚਾਹੀਦਾ ਹੈ ਕਿ ਅਸੀਂ ਸਰਵਿਸ ਕਿਵੇਂ ਵਧਾਈਏ। ਬਾਪ ਵੀ ਸਾਰਿਆਂ ਦਾ ਜੀਵਨ ਹੀਰੇ ਵਰਗਾ ਬਨਾਉਂਦੇ ਹਨ। ਤੁਸੀਂ ਬੱਚਿਆਂ ਨੇ ਵੀ ਸਰਵਿਸ ਕਰਨੀ ਹੈ। ਬੰਦੇ ਮਾਤਰਮ ਗਾਇਆ ਜਾਂਦਾ ਹੈ। ਪਰ ਅਰਥ ਨਹੀਂ ਸਮਝਦੇ ਹਨ। ਪਤਿਤ ਮਨੁੱਖਾਂ ਦੀ ਅਤੇ ਧਰਤੀ ਆਦਿ ਦੀ ਕੱਦੇ ਵੰਦਨਾ ਨਹੀਂ ਕੀਤੀ ਜਾਂਦੀ। ਇਹ ਜੋ 5 ਤਤ੍ਵ ਹਨ, ਉਨ੍ਹਾਂ ਦੀ ਕੀ ਵੰਦਨਾ ਕਰੋਗੇ। 5 ਤਤਵਾਂ ਨਾਲ ਬਣਿਆ ਹੋਇਆ ਸ਼ਰੀਰ ਹੈ ਤਾਂ ਸ਼ਰੀਰ ਦੀ ਪੂਜਾ ਕਰਨਾ ਹੋ ਗਈ ਬੁੱਤ ਦੀ ਪੂਜਾ। ਸ਼ਿਵਬਾਬਾ ਨੂੰ ਤੇ ਸ਼ਰੀਰ ਹੈ ਨਹੀਂ। ਉਨ੍ਹਾਂ ਦੀ ਪੂਜਾ ਹੈ ਸਭ ਤੋਂ ਉੱਤਮ। ਬਾਕੀ ਹੈ ਮੱਧਮ। ਅੱਜਕਲ ਤੇ ਮਨੁੱਖਾਂ ਨੂੰ ਵੀ ਪੂਜਦੇ ਰਹਿੰਦੇ ਹਨ, ਉਹ ਹੈ ਪਤਿਤ। ਮਹਾਨ ਆਤਮਾਵਾਂ ਤਾਂ ਦੇਵਤੇ ਹੁੰਦੇਂ ਹਨ। ਸੰਨਿਆਸੀਆਂ ਤੋੰ ਉਹ ਜਿਆਦਾ ਪਵਿੱਤਰ ਹਨ।

ਹੁਣ ਤੁਸੀਂ ਜਾਣਦੇ ਹੋ ਅਸੀਂ ਦੇਵਤਾ ਬਣ ਰਹੇ ਹਾਂ। ਬਾਪ ਸਾਨੂੰ ਇਹ ਅਵਿਨਾਸ਼ੀ ਗਿਆਨ ਰਤਨ ਦਾਨ ਕਰਨਾ ਸਿਖਾਉਂਦੇ ਹਨ। ਇਸ ਵਰਗਾ ਉੱਚਾ ਦਾਨ ਹੋਰ ਕੋਈ ਹੁੰਦਾ ਨਹੀਂ। ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਸ਼ਿਵ ਅਤੇ ਲਕਸ਼ਮੀ ਨਾਰਾਇਣ ਦੇ ਚਿੱਤਰ ਤਾਂ ਹਨ। ਹਰ ਇੱਕ ਆਪਣੇ ਘਰ ਵਿੱਚ ਲਗਾ ਦਵੋ ਤਾਂ ਯਾਦ ਰਹੇਗਾ। ਸ਼ਿਵਬਾਬਾ ਸਾਨੂੰ ਇਹ ਲਕਸ਼ਮੀ ਨਾਰਾਇਣ ਬਨਾਉਂਦੇ ਹਨ। ਇਸ ਸਮੇਂ ਤੁਸੀਂ ਬਣ ਰਹੇ ਹੋ। ਸਵਰਗ ਦਾ ਰਚਿਯਤਾ ਹੈ ਹੀ ਸ਼ਿਵਬਾਬਾ। ਸਤਿਯੁਗ ਵਿੱਚ ਤੇ ਨਹੀਂ ਵਰਸਾ ਦੇਣਗੇ। ਇਸ ਅੰਤਿਮ ਜਨਮ ਵਿੱਚ ਸ਼ਿਵਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਇਹ ਬਣੋਗੇ। ਹੋਰ ਸਭ ਗੱਲਾਂ ਛੱਡਕੇ ਬਸ ਸਰਵਿਸ ਅਤੇ ਸਰਵਿਸ। ਬਾਪ ਨੂੰ ਯਾਦ ਕਰਦੇ ਹੋ – ਇਹ ਵੀ ਬੜੀ ਸਰਵਿਸ ਕਰਦੇ ਹੋ। ਤਤ੍ਵ ਆਦਿ ਸਭ ਪਾਵਨ ਬਣ ਜਾਂਦੇ ਹਨ। ਯੋਗ ਦੀ ਮਹਿਮਾ ਬਹੁਤ ਭਾਰੀ ਹੈ। ਦੁਨੀਆਂ ਵਿੱਚ ਯੋਗ ਆਸ਼ਰਮ ਤਾਂ ਬਹੁਤ ਹਨ ਪਰ ਉਹ ਸਭ ਹਨ ਜਿਸਮਾਨੀ ਹਠਯੋਗ, ਤੁਹਾਡਾ ਹੈ ਰਾਜਯੋਗ, ਜਿਸ ਨਾਲ ਤੁਹਾਡਾ ਬੇੜਾ ਪਾਰ ਹੋ ਜਾਂਦਾ ਹੈ। ਓਨਾ ਅਨੇਕ ਤਰ੍ਹਾਂ ਦੇ ਹਠਯੋਗ ਆਦਿ ਨਾਲ ਸੀੜੀ ਉਤਰਦੇ ਆਏ ਹੋ। ਮੂਲ ਗੱਲ ਹੈ ਯਾਦ ਦੀ। ਵੇਖਣਾ ਹੈ ਸਾਡਾ ਮਨ ਕਿਤੇ ਵਿਕਾਰ ਦੇ ਵੱਲ ਤੇ ਨਹੀਂ ਜਾਂਦਾ ਹੈ? ਵਿਕਾਰੀ ਨੂੰ ਹੀ ਪਤਿਤ ਕਿਹਾ ਜਾਂਦਾ ਹੈ ਮਤਲਬ ਕੌਡੀ ਮਿਸਲ। ਵਿਕਾਰ ਵਿੱਚ ਡਿੱਗਣ ਨਾਲ ਆਪਣਾ ਹੀ ਨੁਕਸਾਨ ਕਰ ਦੇਣਗੇ। ਜੋ ਕਰੇਗਾ ਸੋ ਪਾਏਗਾ। ਬਾਪ ਵੇਖੇ ਜਾ ਨਹੀਂ ਵੇਖੇ। ਆਪਣੇ ਆਪ ਨੂੰ ਚੈਕ ਕਰਨਾ ਹੈ – ਅਸੀਂ ਬਾਪ ਦੀ ਸਰਵਿਸ ਕਰਦੇ ਹਾਂ! ਸਾਡੇ ਵਿੱਚ ਕੋਈ ਅਵਗੁਣ ਤੇ ਨਹੀਂ ਹੈ! ਜੇਕਰ ਹੈ ਤਾਂ ਕੱਢ ਦੇਣਾ ਚਾਹੀਦਾ ਹੈ। ਆਪਣੇ ਵਿਚੋਂ ਅਵਗੁਣਾਂ ਨੂੰ ਕੱਢਣ ਦੇ ਲਈ ਬਾਪ ਬਹੁਤ ਸਮਝਾਉਂਦੇ ਰਹਿੰਦੇ ਹਨ। ਨਿਰਗੁਣ ਦਾ ਵੀ ਅਰਥ ਕੋਈ ਨਹੀਂ ਸਮਝਦੇ। ਨਿਰਗੁਣ ਬਾਲਕ ਦੀ ਮੰਡਲੀ ਕੀ ਕਰ ਸਕੇਗੀ, ਜਿਸ ਵਿੱਚ ਕੋਈ ਗੁਣ ਨਹੀਂ ਹੈ। ਬਿਨਾਂ ਅਰਥ ਜੋ ਆਇਆ ਸੋ ਕਹਿ ਦਿੰਦੇ ਹਨ। ਅਨੇਕ ਮਤ ਹਨ ਨਾ। ਤੁਹਾਨੂੰ ਇੱਕ ਮਤ ਮਿਲਦੀ ਹੈ, ਜਿਸ ਨਾਲ ਤੁਹਾਨੂੰ ਤੇ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਕਮਲ ਫੁੱਲ ਸਮਾਣ ਬਣੋਂ। ਮਨਸਾ – ਵਾਚਾ – ਕਰਮਨਾਂ ਪਵਿੱਤਰ ਬਣੋਂ। ਤੁਸੀਂ ਬੱਚੇ ਜਾਂਣਦੇ ਹੋ ਅਸੀਂ ਬ੍ਰਾਹਮਣ ਸ਼੍ਰੀਮਤ ਤੇ ਆਪਣੇ ਹੀ ਤਨ – ਮਨ – ਧਨ ਨਾਲ ਆਪਣੀ ਅਤੇ ਸਾਰੇ ਵਿਸ਼ਵ ਦੀ ਸੇਵਾ ਕਰ ਰਹੇ ਹਾਂ। ਬਾਪ ਆਉਣਗੇ ਤਾਂ ਭਾਰਤ ਵਿੱਚ ਨਾ। ਤੁਸੀਂ ਪਾਂਡਵ ਭਾਰਤ ਨੂੰ ਸਵਰਗ ਬਨਾਉਣ ਦੀ ਸੇਵਾ ਕਰ ਰਹੇ ਹੋ। ਤੁਸੀਂ ਆਪਣਾ ਕੰਮ ਕਰਦੇ ਹੋ। ਆਖਿਰ ਵਿਜੇ ਤਾਂ ਪਾਂਡਵਾਂ ਦੀ ਹੀ ਹੋਣੀ ਹੈ, ਇਸ ਵਿੱਚ ਲੜ੍ਹਾਈ ਦੀ ਗੱਲ ਨਹੀਂ। ਤੁਸੀਂ ਹੋ ਡਬਲ ਨੌਨਵਾਇਲੈਂਸ। ਨਾ ਵਿਕਾਰ ਵਿੱਚ ਜਾਂਦੇ ਹੋ ਨਾ ਗੋਲੀ ਚਲਾਉਂਦੇ ਹੋ। ਵਾਇਲੈਂਸ ਨਾਲ ਵੀ ਕੋਈ ਵਿਸ਼ਵ ਦੀ ਬਾਦਸ਼ਾਹੀ ਪਾ ਨਹੀਂ ਸਕਦੇ। ਬਾਬਾ ਨੇ ਸਮਝਾਇਆ ਹੈ – ਉਹ ਦੋਵੇਂ ( ਕ੍ਰਿਸ਼ਚਨ ਲੋਕ) ਜੇਕਰ ਆਪਸ ਵਿੱਚ ਮਿਲ ਜਾਣ ਤਾਂ ਵਿਸ਼ਵ ਤੇ ਰਾਜ ਕਰ ਸਕਦੇ ਹਨ। ਪ੍ਰੰਤੂ ਡਰਾਮੇ ਵਿੱਚ ਅਜਿਹਾ ਹੈ ਨਹੀਂ। ਕ੍ਰਿਸ਼ਚਨ ਨੇ ਹੀ ਕ੍ਰਿਸ਼ਨਪੁਰੀ ਨੂੰ ਹਪ ਕੀਤਾ ਹੈ। ਅਸਲ ਤਾਂ ਭਾਰਤ ਕ੍ਰਿਸ਼ਨ ਦੀ ਹੀ ਪੁਰੀ ਸੀ ਨਾ। ਲੜ੍ਹਕੇ ਬਾਦਸ਼ਾਹੀ ਲੀਤੀ, ਬਹੁਤ ਧਨ ਲੈ ਗਏ। ਹੁਣ ਫਿਰ ਧਨ ਵਾਪਿਸ ਹੁੰਦਾ ਜਾਂਦਾ ਹੈ ਅਤੇ ਫਿਰ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਬਾਬਾ ਕਿੰਨੀਆਂ ਯੁਕਤੀਆਂ ਦੱਸਦੇ ਹਨ। ਉਨ੍ਹਾਂ ਨੇ ਹੀ ਤੁਹਾਡਾ ਰਾਜ ਖੋਇਆ ਹੈ ਫਿਰ ਉਹ ਆਪਸ ਵਿੱਚ ਲੜ੍ਹਦੇ ਹਨ ਅਤੇ ਵਿਸ਼ਵ ਦੇ ਮਾਲਿਕ ਤੁਸੀਂ ਬਣ ਜਾਂਦੇ ਹੋ। ਕਿੰਨੀ ਵੱਡੀ ਬਾਦਸ਼ਾਹੀ ਹੈ। ਮਿਹਨਤ ਸਿਰ੍ਫ ਇਸ ਵਿੱਚ ਹੈ – ਯਾਦ ਕਰਦੇ ਰਹੋ ਅਤੇ ਆਪਣਾ ਵਰਸਾ ਲਵੋ। ਇਸ ਵਿੱਚ ਤੰਗ ਨਹੀਂ ਹੋਣਾ ਚਾਹੀਦਾ। ਚੰਗਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੂਜੀਆਂ ਸਾਰੀਆਂ ਗੱਲਾਂ ਛੱਡਕੇ ਗਿਆਨ ਦਾਨ ਕਰਨਾ ਹੈ। ਰੂਪ – ਬਸੰਤ ਬਣਨਾ ਹੈ। ਆਪਣੇ ਅਵਗੁਣਾਂ ਨੂੰ ਕੱਢਣ ਦਾ ਪੁਰਸ਼ਾਰਥ ਕਰਨਾ ਹੈ। ਦੂਜਿਆਂ ਨੂੰ ਨਹੀਂ ਵੇਖਣਾ ਹੈ।

2. ਆਪਣਾ ਸੁਭਾਅ ਬਹੁਤ ਮਿੱਠਾ ਬਨਾਉਣਾ ਹੈ। ਸਭ ਦੇ ਪ੍ਰਤੀ ਪਿਆਰ ਦੀ ਦ੍ਰਿਸ਼ਟੀ ਰੱਖਣੀ ਹੈ। ਕਿਸੇ ਨੂੰ ਵੀ ਦੁਖ ਨਹੀਂ ਦੇਣਾ ਹੈ। ਕਰਮਿੰਦਰੀਆਂ ਜਿੱਤ ਬਣਨਾ ਹੈ।

ਵਰਦਾਨ:-

ਆਪਣੀ ਸਮ੍ਰਿਤੀ ਨੂੰ ਸਮ੍ਰਥਵਾਨ ਬਨਾਉਣਾ ਹੈ ਜਾਂ ਖ਼ੁਦ ਸਮ੍ਰਿਤੀ ਸ੍ਵਰੂਪ ਬਣਨਾ ਹੈ ਤਾਂ ਅਮ੍ਰਿਤਵੇਲੇ ਦੇ ਸਮੇਂ ਦੀ ਵੈਲਯੂ ਨੂੰ ਜਾਣੋ। ਜਿਵੇਂ ਦੀ ਸ਼੍ਰੀਮਤ ਹੈ ਉਸੇ ਪ੍ਰਮਾਣ ਸਮੇਂ ਨੂੰ ਪਹਿਚਾਣਕੇ ਸਮੇਂ ਪ੍ਰਮਾਣ ਚੱਲੋ ਤਾਂ ਸਹਿਜ ਸ੍ਰਵ ਪ੍ਰਾਪਤੀ ਕਰ ਸਕੋਗੇ ਅਤੇ ਮਿਹਨਤ ਤੋੰ ਛੁੱਟ ਜਾਵੋਗੇ। ਅਮ੍ਰਿਤਵੇਲੇ ਦੇ ਮਹੱਤਵ ਨੂੰ ਸਮਝਕੇ ਚੱਲਣ ਨਾਲ ਹਰ ਕਰਮ ਮਹੱਤਵ ਪ੍ਰਮਾਣ ਹੋਣਗੇ। ਉਸ ਵੇਲੇ ਵਿਸ਼ੇਸ਼ ਸਾਈਲੈਂਸ ਰਹਿੰਦੀ ਹੈ। ਇਸਲਈ ਸਹਿਜ ਸਮ੍ਰਿਤੀ ਨੂੰ ਸਮ੍ਰਥਵਾਨ ਬਣਾ ਸਕਦੇ ਹੋ

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top