16 August 2021 PUNJABI Murli Today | Brahma Kumaris

Read and Listen today’s Gyan Murli in Punjabi 

August 15, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਭ ਗੱਲਾਂ ਵਿੱਚ ਸਹਿਣਸ਼ੀਲ ਬਣੋ, ਨਿੰਦਾ - ਸਤੂਤੀ, ਜੈ - ਪਰਾਜਯ ਸਭ ਵਿੱਚ ਸਮਾਨ ਰਹੋ, ਸੁਣੀ ਸੁਣਾਈ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰੋ"

ਪ੍ਰਸ਼ਨ: -

ਆਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਅੱਗੇ ਵਧਦੀ ਰਹੇ ਉਸ ਦੀ ਸਹਿਜ ਯੁਕਤੀ ਸੁਣਾਓ?

ਉੱਤਰ:-

ਇੱਕ ਬਾਪ ਤੋਂ ਹੀ ਸੁਣੋ, ਦੂਜੇ ਤੋਂ ਨਹੀਂ ਫਾਲਤੂ ਪਰਿਚਿੰਤਨ ਵਿੱਚ, ਵਾਹਯਾਤ ਗੱਲਾਂ ਵਿੱਚ ਆਪਣਾ ਸਮੇਂ ਬਰਬਾਦ ਨਾ ਕਰੋ, ਤਾਂ ਆਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ। ਉਲਟੀ – ਸੁਲਟੀ ਗੱਲਾਂ ਸੁਣਨ ਨਾਲ, ਉਨ੍ਹਾਂ ਤੇ ਵਿਸ਼ਵਾਸ ਕਰਨ ਨਾਲ ਚੰਗੇ ਬੱਚੇ ਵੀ ਡਿੱਗ ਪੈਂਦੇ ਹਨ, ਇਸਲਈ ਬਹੁਤ ਸੰਭਾਲ ਕਰਨੀ ਹੈ।

ਓਮ ਸ਼ਾਂਤੀ ਮਿੱਠੇ- ਮਿੱਠੇ ਬੱਚਿਆਂ ਨੂੰ ਹੁਣ ਸਮ੍ਰਿਤੀ ਆਈ ਹੈ ਕਿ ਬਰੋਬਰ ਅੱਧਾਕਲਪ ਅਸੀਂ ਬਾਪ ਨੂੰ ਯਾਦ ਕੀਤਾ ਹੈ, ਜੱਦ ਤੋਂ ਰਾਵਣ ਰਾਜ ਸ਼ੁਰੂ ਹੋਇਆ ਹੈ। ਇਵੇਂ ਵੀ ਨਹੀਂ ਕੋਈ ਪੂਰੇ ਅੱਧਾਕਲਪ ਯਾਦ ਕੀਤਾ ਹੈ, ਨਹੀਂ। ਜਦੋਂ – ਜਦੋਂ ਦੁੱਖ ਜਾਸਤੀ ਆਇਆ ਹੈ, ਉਦੋਂ – ਉਦੋਂ ਯਾਦ ਕੀਤਾ ਹੈ। ਹੁਣ ਤੁਹਾਨੂੰ ਪਤਾ ਪਿਆ ਹੈ ਕਿ ਭਗਤੀ ਮਾਰਗ ਤੋਂ ਅਸੀਂ ਉਤਰਦੇ ਆਏ ਹਾਂ। ਡਰਾਮਾ ਦਾ ਰਾਜ਼ ਬੁੱਧੀ ਵਿੱਚ ਹੈ। ਮੁੱਖ ਤੋਂ ਕੁਝ ਕਹਿਣ ਦਾ ਵੀ ਨਹੀਂ ਹੈ, ਅਸੀਂ ਉਨ੍ਹਾਂ ਦੇ ਹੋ ਗਏ ਇਸਲਈ ਜਾਸਤੀ ਗਿਆਨ ਦੀ ਲੋੜ ਨਹੀਂ। ਬਾਪ ਦੇ ਬਣੇ ਤਾਂ ਬਾਪ ਦੀ ਜਾਇਦਾਦ ਦੇ ਮਾਲਿਕ ਹੋ ਗਏ। ਕੁਝ ਕਰਮਇੰਦਰੀਆਂ ਤੋਂ ਕਰਨ ਦਾ ਨਹੀਂ ਰਹਿੰਦਾ। ਭਗਤੀ ਮਾਰਗ ਵਿੱਚ ਭਗਵਾਨ ਨੂੰ ਮਿਲਣ ਦੇ ਲਈ ਕਿੰਨੇ ਯਗ – ਤਪ ਦਾਨ – ਪੁੰਨ ਕਰਦੇ ਹਨ। ਜਿੱਥੇ ਵੀ ਜਾਓ ਸਭ ਜਗ੍ਹਾ ਤੀਰਥ, ਮੰਦਿਰ ਅਥਾਹ ਹਨ। ਅਜਿਹਾ ਕੋਈ ਮਨੁੱਖ ਨਹੀਂ ਜੋ ਸਾਰੇ ਭਾਰਤ ਦੇ ਤੀਰਥ ਅਤੇ ਅਥਾਹ ਮੰਦਿਰ ਆਦਿ ਘੁੰਮ ਸਕੇ। ਜੇ ਘੁੰਮਣ ਵੀ ਤਾਂ ਕੁਝ ਮਿਲਦਾ ਨਹੀਂ। ਉੱਥੇ ਘੰਟਾ ਘੜਿਆਲ ਆਦਿ ਕਿੰਨਾ ਘਮਸਾਨ ਹੈ। ਇੱਥੇ ਤਾਂ ਘਮਸਾਨ ਦੀ ਗੱਲ ਨਹੀਂ। ਨਾ ਗੀਤ ਗਾਉਣ, ਨਾ ਤਾਲੀਆਂ ਵਜਾਉਣ ਦੀ ਗੱਲ ਹੈ। ਮਨੁੱਖ ਤਾਂ ਕੀ – ਕੀ ਨਹੀਂ ਕਰਦੇ ਹਨ, ਅਥਾਹ ਕਰਮਕਾਂਡ ਹਨ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਸਿਰਫ ਯਾਦ ਕਰਨਾ ਹੈ ਹੋਰ ਕੁਝ ਵੀ ਨਹੀਂ। ਘਰ ਵਿੱਚ ਰਹਿੰਦੇ ਸਭ ਕੁਝ ਕਰਦੇ ਸਿਰਫ ਬਾਪ ਨੂੰ ਯਾਦ ਕਰਨਾ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਦੇਵਤਾ ਬਣਦੇ ਹਾਂ। ਇੱਥੇ ਹੀ ਦੈਵੀਗੁਣ ਧਾਰਨ ਕਰਨੇ ਹਨ। ਖਾਨਪਾਨ ਵੀ ਸ਼ੁੱਧ ਹੋਣਾ ਚਾਹੀਦਾ ਹੈ। 36 ਪ੍ਰਕਾਰ ਦੇ ਭੋਜਨ ਤਾਂ ਉੱਥੇ ਮਿਲਣਗੇ। ਇੱਥੇ ਸਾਧਾਰਨ ਰਹਿਣਾ ਹੈ। ਨਾ ਬਹੁਤ ਉੱਚ, ਨਾ ਬਹੁਤ ਨੀਚ। ਸਭ ਗੱਲਾਂ ਵਿੱਚ ਸਹਿਣਸ਼ੀਲਤਾ ਚਾਹੀਦੀ ਹੈ। ਨਿੰਦਾ – ਸਤੂਤੀ, ਜੈ – ਪਰਾਜਯ, ਸਰਦੀ – ਗਰਮੀ, ਇਹ ਸਭ ਕੁਝ ਸਹਿਣ ਕਰਨਾ ਪੈਂਦਾ ਹੈ। ਸਮੇਂ ਹੀ ਅਜਿਹਾ ਹੈ। ਪਾਣੀ ਨਹੀਂ ਮਿਲੇਗਾ, ਇਹ ਨਹੀਂ ਮਿਲੇਗਾ, ਸੂਰਜ ਵੀ ਆਪਣੀ ਤਪਤ ਵਿਖਾਏਗਾ। ਹਰ ਚੀਜ਼ ਤਮੋਪ੍ਰਧਾਨ ਬਣਦੀ ਹੈ। ਇਹ ਸ੍ਰਿਸ਼ਟੀ ਹੀ ਤਮੋਪ੍ਰਧਾਨ ਹੈ। ਤਤ੍ਵ ਵੀ ਤਮੋਪ੍ਰਧਾਨ ਹਨ। ਤਾਂ ਇਹ ਦੁੱਖ ਦਿੰਦੇ ਹਨ। ਨਿੰਦਾ – ਸਤੂਤੀ ਵਿੱਚ ਵੀ ਨਹੀਂ ਜਾਣਾ ਹੈ। ਬਹੁਤ ਹਨ ਜੋ ਝੱਟ ਵਿਗੜ ਪੈਂਦੇ ਹਨ। ਕਿਸ ਨੇ ਉਲਟਾ – ਸੁਲਟਾ ਕੁਝ ਕਿਸੇ ਨੂੰ ਸੁਣਾਇਆ ਕਿਓਂਕਿ ਅੱਜਕਲ ਗੱਲਾਂ ਦੀ ਬਣਾਵਟ ਤਾਂ ਬਹੁਤ ਹੈ ਨਾ। ਕੋਈ ਨੇ ਕੁਝ ਕਿਹਾ – ਤੁਹਾਡੇ ਲਈ ਬਾਬਾ ਇਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਦੇਹ – ਅਭਿਮਾਨ ਹੈ, ਬਾਹਰ ਦਾ ਸ਼ੋ ਬਹੁਤ ਹੈ, ਇਹ ਕਿਸੇ ਨੇ ਸੁਣਾਇਆ, ਬਸ ਬੁਖਾਰ ਚੜ੍ਹ ਜਾਏਗਾ। ਨੀਂਦ ਵੀ ਫਿੱਟ ਜਾਵੇਗੀ। ਅੱਧਾਕਲਪ ਦੇ ਮਨੁੱਖ ਅਜਿਹੇ ਹਨ, ਕਿਸੇ ਨੂੰ ਵੀ ਝੱਟ ਬੁਖਾਰ ਚੜ੍ਹਾ ਦੇਣ, ਝੱਟ ਪੀਲੇ ਹੋ ਜਾਣਗੇ। ਤਾਂ ਬਾਪ ਕਹਿੰਦੇ ਹਨ ਕੋਈ ਵੀ ਇਵੇਂ ਵਾਹਿਆਤ ਗੱਲਾਂ ਨਹੀਂ ਸੁਣੋ। ਬਾਪ ਕਦੀ ਵੀ ਕਿਸੇ ਦੀ ਨਿੰਦਾ ਨਹੀਂ ਕਰਦੇ ਹਨ। ਬਾਪ ਤਾਂ ਸਮਝਾਉਣ ਲਈ ਹੀ ਕਹਿੰਦੇ ਹਨ। ਉਲਟੀ – ਸੁਲਟੀ ਗੱਲਾਂ ਇੱਕ ਦੋ ਨੂੰ ਸੁਣਾਉਣ ਨਾਲ ਚੰਗੇ – ਚੰਗੇ ਬੱਚੇ ਵੀ ਵਿਗੜ ਪੈਂਦੇ ਹਨ। ਤਾਂ ਟ੍ਰੇਟਰ ਬਣ ਵਾਹਿਆਤ ਗੱਲਾਂ ਜਾਕੇ ਇੱਕ – ਦੋ ਨੂੰ ਸੁਣਾਉਣਗੇ। ਭਗਤੀ ਮਾਰਗ ਵਿੱਚ ਵੀ ਕਿਵੇਂ – ਕਿਵੇਂ ਕਹਾਣੀਆਂ ਬਣਾਈ ਹੈ। ਹੁਣ ਤੁਹਾਨੂੰ ਗਿਆਨ ਮਿਲਿਆ ਹੈ ਤਾਂ ਤੁਸੀਂ ਕਦੀ ਵੀ ਹੇ ਰਾਮ ਜਾਂ ਹਾਯ ਭਗਵਾਨ ਵੀ ਨਹੀਂ ਕਹਿ ਸਕਦੇ, ਇਹ ਅੱਖਰ ਵੀ ਭਗਤੀ ਮਾਰਗ ਦੇ ਹਨ। ਤੁਹਾਡੇ ਮੁੱਖ ਤੋਂ ਅਜਿਹੇ ਅੱਖਰ ਨਹੀਂ ਨਿਕਲਣੇ ਚਾਹੀਦੇ।

ਬਾਪ ਸਿਰਫ ਕਹਿੰਦੇ ਹਨ ਮਿੱਠੇ ਲਾਡਲੇ ਬੱਚਿਓ ਆਤਮ – ਅਭਿਮਾਨੀ ਬਣੋ। ਕਿੰਨਾ ਪਿਆਰ ਨਾਲ ਸਮਝਾਉਂਦੇ ਹਨ। ਕਿਸੇ ਦੀ ਵੀ ਗੱਲ ਨਹੀਂ ਸੁਣੋ, ਫਾਲਤੂ ਪਰਿਚਿੰਤਨ ਨਹੀਂ ਕਰੋ। ਇੱਕ ਗੱਲ ਪੱਕੀ ਕਰ ਲੋ – ਅਸੀਂ ਆਤਮਾ ਹਾਂ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਆਤਮਾ ਹੀ ਸੰਸਕਾਰ ਧਾਰਨ ਕਰਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਆਤਮ – ਅਭਿਮਾਨੀ ਬਣਨਾ ਹੈ। ਦਵਾਪਰ ਤੋਂ ਤੁਸੀਂ ਰਾਵਣ ਰਾਜ ਵਿੱਚ ਦੇਹ – ਅਭਿਮਾਨੀ ਬਣਦੇ ਹੋ ਇਸਲਈ ਹੁਣ ਦੇਹੀ – ਅਭਿਮਾਨੀ ਬਣਨ ਲਈ ਮਿਹਨਤ ਲੱਗਦੀ ਹੈ। ਘੜੀ – ਘੜੀ ਬੁੱਧੀ ਵਿੱਚ ਇਹ ਆਉਣਾ ਚਾਹੀਦਾ ਹੈ ਕਿ ਸਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਕਲਪ – ਕਲਪ ਬਾਪ ਵਰਸਾ ਦਿੰਦੇ ਹਨ। ਹੁਣ ਉਨ੍ਹਾਂ ਦੀ ਮੱਤ ਤੇ ਚਲਣਾ ਹੈ। ਉਨ੍ਹਾਂ ਦੇ ਲਈ ਹੀ ਗਾਇਨ ਹੈ – ਤੁਸੀਂ ਮਾਤਾ – ਪਿਤਾ… ਉਹ ਸਭ ਸੰਬੰਧਾਂ ਦਾ ਸੁੱਖ ਦੇਣ ਵਾਲਾ ਹੈ, ਉਨ੍ਹਾਂ ਵਿੱਚ ਸਭ ਮਿਠਾਸ ਹੈ। ਬਾਕੀ ਹੋਰ ਮਿੱਤਰ – ਸਬੰਧੀ ਆਦਿ ਦੁੱਖ ਦੇਣ ਵਾਲੇ ਹੀ ਹਨ। ਇੱਕ ਹੀ ਬਾਪ ਹੈ ਜੋ ਸਭ ਨੂੰ ਸੁੱਖ ਦੇਣਵਾਲਾ ਹੈ। ਰਸਤਾ ਵੀ ਬਿਲਕੁਲ ਸਹਿਜ ਦੱਸਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਸਮਝਾਉਂਦੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ। ਤੁਸੀਂ ਜਾਣਦੇ ਹੋ ਹਰ 5 ਹਜਾਰ ਵਰ੍ਹੇ ਬਾਦ ਅਸੀਂ ਅਜਿਹੇ ਬਾਪ ਦੇ ਕੋਲ ਆਉਂਦੇ ਹਾਂ, ਇਹ ਕੋਈ ਸਾਧੂ – ਸੰਤ ਨਹੀਂ ਹੈ। ਤੁਸੀਂ ਕੋਈ ਸਾਧੂ ਸੰਤ ਆਦਿ ਦੇ ਕੋਲ ਨਹੀਂ ਰਹਿੰਦੇ, ਬਾਕੀ ਹਾਂ ਬਾਪ ਕਹਿੰਦੇ ਹਨ – ਪ੍ਰਵ੍ਰਿਤੀ ਮਾਰਗ ਦੇ ਸੰਬੰਧ ਤਾਂ ਤੋੜ ਨਿਭਾਉਣਾ ਹੈ। ਨਹੀਂ ਤਾਂ ਹੋਰ ਹੀ ਖਿਟ – ਖਿਟ ਹੋ ਜਾਂਦੀ ਹੈ, ਯੁਕਤੀ ਨਾਲ ਚੱਲੋ। ਪਿਆਰ ਨਾਲ ਹਰ ਇੱਕ ਨੂੰ ਸਮਝਾਉਣਾ ਹੈ ਕਿ ਵੇਖੋ ਹੁਣ ਵਿਨਾਸ਼ ਦਾ ਸਮੇਂ ਨਜਦੀਕ ਹੈ, ਇਹ ਆਸੁਰੀ ਦੁਨੀਆਂ ਖਤਮ ਹੋਣੀ ਹੈ। ਹੁਣ ਦੇਵਤਾ ਬਣਨਾ ਹੈ, ਦੈਵੀਗੁਣ ਇੱਥੇ ਧਾਰਨ ਕਰਨਾ ਹੈ। ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਦੇਵਤਾ ਵੀ ਪਿਆਜ਼ ਲਹੁਸਨ ਆਦਿ ਤਾਂ ਖਾਂਦੇ ਨਹੀਂ। ਅਸੀਂ ਵੀ ਮਨੁੱਖ ਤੋਂ ਦੇਵਤਾ ਬਣਦੇ ਹਾਂ ਤਾਂ ਅਸੀਂ ਇਹ ਕਿਵੇਂ ਖਾ ਸਕਦੇ ਹਾਂ। ਤੁਹਾਨੂੰ ਵੀ ਰਾਏ ਦਿੰਦੇ ਹਾਂ – ਇਹ ਛੱਡ ਦੋ। ਅਜਿਹੀਆਂ ਚੀਜ਼ਾਂ ਅਸੀਂ ਖਾਂਦੇ ਨਹੀਂ। ਹੁਣ ਤੁਹਾਨੂੰ ਬੇਹੱਦ ਦਾ ਬਾਪ ਦੈਵੀਗੁਣ ਸਿਖਾਉਣ ਵਾਲਾ ਮਿਲਿਆ ਹੈ ਤਾਂ ਸ੍ਰਵਗੁਣ ਸੰਪੰਨ.. ਇੱਥੇ ਹੀ ਬਣਨਾ ਹੈ। ਇੱਥੇ ਬਣੋਗੇ ਤਾਂ ਫਿਰ ਭਵਿੱਖ ਨਵੀਂ ਦੁਨੀਆਂ ਆਵੇਗੀ। ਇਹ ਇਵੇਂ ਹੀ ਹੁੰਦਾ ਹੈ ਜਿਵੇਂ ਰਾਤ ਦੇ ਬਾਦ ਫਿਰ ਦਿਨ ਹੁੰਦਾ ਹੈ। ਹੁਣ ਰਾਤ ਦੀ ਅੰਤ ਵਿੱਚ ਹੀ ਦੈਵੀਗੁਣ ਧਾਰਨ ਕਰਨੇ ਹਨ ਤਾਂ ਫਿਰ ਸਵੇਰ ਹੋ ਜਾਵੇਗੀ। ਆਪਣੀ ਪ੍ਰੀਖਿਆ ਹਰ ਇੱਕ ਨੂੰ ਆਪ ਹੀ ਲੈਣੀ ਹੈ। ਇਵੇਂ ਨਹੀਂ ਕਿ ਬਾਪ ਤਾਂ ਸਭ ਕੁਝ ਜਾਣਦੇ ਹਨ। ਤੁਸੀਂ ਆਪਣੇ ਨੂੰ ਵੇਖੋ ਨਾ। ਸਟੂਡੈਂਟ ਇਵੇਂ ਕਦੀ ਨਹੀਂ ਕਹਿਣਗੇ ਕਿ ਟੀਚਰ ਤਾਂ ਸਭ ਕੁਝ ਜਾਣਦੇ ਹਨ। ਇਮਤਿਹਾਨ ਦੇ ਦਿਨ ਨਜਦੀਕ ਆਉਂਦੇ ਹਨ ਤਾਂ ਬੱਚੇ ਆਪ ਵੀ ਸਮਝਦੇ ਹਨ ਅਸੀਂ ਕਿੰਨਾ ਪਾਸ ਹੋਵਾਂਗੇ, ਕਿਸ ਸਬਜੈਕਟ ਵਿੱਚ ਅਸੀਂ ਢਿੱਲੇ ਹਾਂ। ਮਾਰਕਸ ਘੱਟ ਲੈਣਗੇ ਫਿਰ ਸਭ ਮਿਲਾਕੇ ਪਾਸ ਹੋ ਜਾਵਾਂਗੇ। ਇਹ ਸਮਝਦੇ ਹਨ ਤਾਂ ਇਸ ਵਿੱਚ ਵੀ ਆਪਣੀ ਜਾਂਚ ਰੱਖਣੀ ਹੈ। ਸਾਡੇ ਵਿੱਚ ਕੀ ਕਮੀ ਹੈ? ਮੈਂ ਬਹੁਤ ਮਿੱਠਾ ਬਣਿਆ ਹਾਂ? ਸਭ ਨੂੰ ਪਿਆਰ ਨਾਲ ਸਮਝਾਉਣਾ ਹੈ – ਅਸੀਂ ਆਤਮਾਵਾਂ ਦਾ ਬਾਪ ਪਰਮਪਿਤਾ ਪਰਮਾਤਮਾ ਹੈ। ਮਨੁੱਖ ਦੀ ਗੱਲ ਨਹੀਂ। ਅਸੀਂ ਨਿਰਾਕਾਰ ਨੂੰ ਭਗਵਾਨ ਕਹਿੰਦੇ ਹਾਂ, ਭਗਵਾਨ ਰਚਤਾ ਇੱਕ ਹੀ ਹੈ, ਬਾਕੀ ਸਭ ਹੈ ਰਚਨਾ। ਰਚਨਾ ਤੋਂ ਕਿਸੇ ਨੂੰ ਵਰਸਾ ਨਹੀਂ ਮਿਲ ਸਕਦਾ, ਕ਼ਾਇਦਾ ਨਹੀਂ ਹੈ। ਹੁਣ ਸਰਵ ਰਚਨਾ ਦਾ ਸਦਗਤੀ ਦਾਤਾ ਇੱਕ ਹੀ ਰਚਤਾ ਬਾਪ ਹੈ, ਉਸ ਵਿੱਚ ਸਾਧੂ – ਸੰਤ ਸਭ ਆ ਗਏ। ਹੈ ਤਾਂ ਸਭ ਆਤਮਾਵਾਂ ਨਾ। ਹਾਂ ਮਨੁੱਖ ਚੰਗੇ – ਬੁਰੇ ਤਾਂ ਹੁੰਦੇ ਹੀ ਹਨ, ਪੋਜੀਸ਼ਨ ਉੱਚਾ – ਨੀਚਾ ਹੁੰਦਾ ਹੈ। ਸੰਨਿਆਸੀਆਂ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਵੇਖੋ ਭੀਖ ਮੰਗਦੇ ਰਹਿੰਦੇ ਹਨ, ਕਿਸੇ ਨੂੰ ਸਭ ਪੈਰ ਪੈਂਦੇ ਹਨ। ਤੁਸੀਂ ਬੱਚਿਆਂ ਨੂੰ ਵੀ ਉੱਚ ਬਣਨਾ ਹੈ, ਬਹੁਤ ਮਿੱਠਾ ਬਣੋ। ਕਦੀ ਵੀ ਗੁੱਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ, ਜਿੰਨਾ ਹੋ ਸਕੇ ਪਿਆਰ ਨਾਲ ਕੰਮ ਲੋ। ਕਹਿੰਦੇ ਹਨ ਬੱਚੇ ਬਹੁਤ ਤੰਗ ਕਰਦੇ ਹਨ ਸੋ ਤਾਂ ਅੱਜਕਲ ਦੇ ਬੱਚੇ ਹੈ ਹੀ ਇਵੇਂ। ਪਿਆਰ ਨਾਲ ਉਨ੍ਹਾਂ ਨੂੰ ਸਮਝਾਓ। ਵਿਖਾਉਂਦੇ ਹਨ ਕ੍ਰਿਸ਼ਨ ਚੰਚਲਤਾ ਕਰਦਾ ਸੀ ਤਾਂ ਉਨ੍ਹਾਂ ਨੂੰ ਰੱਸੀ ਨਾਲ ਬੰਨਦੇ ਸੀ। ਜਿੰਨਾ ਹੋ ਸਕੇ ਪਿਆਰ ਨਾਲ ਸਮਝਾਉਣਾ ਹੈ ਜਾਂ ਤਾਂ ਹਲਕੀ ਸਜਾ। ਵਿਚਾਰੇ ਅਬੋਧ (ਅਣਜਾਣ) ਹਨ। ਸਮੇਂ ਹੀ ਅਜਿਹਾ ਹੈ। ਬਾਹਰ ਦਾ ਸੰਗਦੋਸ਼ ਬਹੁਤ ਖਰਾਬ ਹੈ। ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਤੁਹਾਨੂੰ ਮੂਰਤੀ ਆਦਿ ਰੱਖਣ ਦੀ ਕੋਈ ਲੋੜ ਨਹੀਂ ਹੈ। ਕੁਝ ਵੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਸ਼ਿਵ ਦਾ ਚਿੱਤਰ ਵੀ ਕਿਓਂ ਰਖੀਏ! ਉਹ ਤਾਂ ਤੁਹਾਡਾ ਬਾਪ ਹੈ ਨਾ। ਘਰ ਵਿੱਚ ਬੱਚੇ ਬਾਪ ਦਾ ਚਿੱਤਰ ਕਿਓਂ ਰੱਖਣਗੇ? ਬਾਪ ਤਾਂ ਹਾਜ਼ਿਰ – ਹਜ਼ੂਰ ਹੈ ਨਾ। ਬਾਪ ਕਹਿੰਦੇ ਹਨ – ਮੈਂ ਹੁਣ ਹਾਜ਼ਿਰ ਨਾਜ਼ਿਰ ਹਾਂ ਨਾ। ਫਿਰ ਚਿਤਰਾਂ ਦੀ ਤਾਂ ਲੋੜ ਨਹੀਂ। ਮੈਂ ਬੱਚਿਆਂ ਨੂੰ ਬੈਠ ਸਮਝਾਉਂਦਾ ਹਾਂ। ਕਹਿੰਦੇ ਹਨ ਬਾਪਦਾਦਾ ਨੂੰ ਵੇਖੋ। ਹੁਣ ਬਾਪ ਤਾਂ ਹੈ ਨਿਰਾਕਾਰ, ਉਨ੍ਹਾਂ ਨੂੰ ਵੇਖ ਨਾ ਸਕਣ। ਬੁੱਧੀ ਤੋਂ ਸਮਝ ਸਕਦੇ ਹਨ। ਬਾਪ ਕਹਿੰਦੇ ਹਨ – ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਨਾਲੇਜ ਬੈਠ ਦਿੰਦਾ ਹਾਂ। ਨਹੀਂ ਤਾਂ ਕਿਵੇਂ ਆਵਾਂ। ਕ੍ਰਿਸ਼ਨ ਦੇ ਤਨ ਵਿੱਚ ਕਿਵੇਂ ਆਵੇਗਾ। ਸੰਨਿਆਸੀਆਂ ਵਿੱਚ ਵੀ ਨਹੀਂ ਆ ਸਕਦਾ ਹਾਂ। ਮੈਂ ਆਉਂਦਾ ਹੀ ਉਨ੍ਹਾਂ ਵਿੱਚ ਹਾਂ ਜੋ ਪਹਿਲੇ ਨੰਬਰ ਵਿੱਚ ਸੀ। ਉਹ ਹੀ ਹੁਣ ਲਾਸ੍ਟ ਨੰਬਰ ਵਿੱਚ ਹੈ। ਤੁਹਾਨੂੰ ਵੀ ਹੁਣ ਪੜ੍ਹਕੇ ਫਿਰ ਪਹਿਲੇ ਨੰਬਰ ਵਿੱਚ ਜਾਣਾ ਹੈ। ਪੜ੍ਹਾਉਣ ਵਾਲਾ ਤਾਂ ਇੱਕ ਹੀ ਹੈ, ਜਿਸ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਤੁਹਾਨੂੰ ਗਿਆਨ ਬਹੁਤ ਚੰਗਾ ਮਿਲਦਾ ਹੈ। ਤੁਸੀਂ ਜਾਣਦੇ ਹੋ – ਸ਼ਾਂਤੀਧਾਮ ਸਾਡਾ ਘਰ ਹੈ, ਸੁੱਖਧਾਮ ਸਾਡੀ ਰਾਜਧਾਨੀ ਹੈ। ਦੁਖਧਾਮ ਰਾਵਣ ਦੀ ਬਾਦਸ਼ਾਹੀ ਹੈ। ਹੁਣ ਬਾਪ ਕਹਿੰਦੇ ਹਨ ਮਿੱਠੇ – ਮਿੱਠੇ ਬੱਚਿਓ – ਆਪਣੇ ਘਰ ਸ਼ਾਂਤੀਧਾਮ ਨੂੰ ਯਾਦ ਕਰੋ, ਸੁੱਖਧਾਮ ਨੂੰ ਯਾਦ ਕਰੋ। ਦੁੱਖਧਾਮ ਦੇ ਬੰਧਨ ਨੂੰ ਭੁੱਲਦੇ ਜਾਓ। ਇਵੇਂ ਹੋਰ ਕੋਈ ਕਹਿ ਨਾ ਸਕੇ। ਨਾ ਉਹ ਜਾ ਸਕਦੇ ਹਨ। ਡਰਾਮਾ ਦੇ ਵਿੱਚ ਵਾਪਸ ਕੋਈ ਵੀ ਜਾ ਨਾ ਸਕੇ। ਇਹ ਜੋ ਕਹਿੰਦੇ ਹਨ ਫਲਾਣਾ ਜਯੋਤੀ ਜੋਤ ਸਮਾਇਆ ਅਤੇ ਪਾਰ ਨਿਰਵਾਨ ਗਿਆ, ਇੱਕ ਵੀ ਜਾਂਦਾ ਨਹੀਂ ਹੈ। ਸਭ ਦਾ ਬਾਪ ਅਤੇ ਮਾਲਿਕ ਇੱਕ ਹੀ ਪਰਮਪਿਤਾ ਪਰਮਾਤਮਾ ਹੈ, ਉਹ ਸਭ ਆਸ਼ਿਕਾਂ ਦਾ ਇੱਕ ਹੀ ਮਾਸ਼ੂਕ ਹੈ। ਉਹ ਜਿਸਮਾਨੀ ਆਸ਼ਿਕ ਮਾਸ਼ੂਕ ਇੱਕ – ਦੋ ਨੂੰ ਯਾਦ ਕਰਦੇ ਹਨ, ਬੁੱਧੀ ਵਿੱਚ ਚਿੱਤਰ ਆ ਜਾਂਦਾ ਹੈ। ਫਿਰ ਇੱਕ – ਦੋ ਨੂੰ ਯਾਦ ਕਰਦੇ ਰਹਿਣਗੇ। ਖਾਣਾ ਖਾਂਦੇ ਰਹਿਣਗੇ, ਯਾਦ ਕਰਦੇ ਰਹਿਣਗੇ। ਉਹ ਤਾਂ ਹੈ ਇੱਕ ਜਨਮ ਦੇ ਆਸ਼ਿਕ ਮਾਸ਼ੂਕ। ਤੁਸੀਂ ਜਨਮ – ਜਨਮਾਂਤਰ ਦੇ ਆਸ਼ਿਕ ਹੋ, ਇੱਕ ਮਾਸ਼ੂਕ ਦੇ। ਤੁਹਾਨੂੰ ਹੋਰ ਕੁਝ ਵੀ ਨਹੀਂ ਕਰਨਾ ਹੈ, ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ। ਉਨ੍ਹਾਂ ਆਸ਼ਿਕ ਮਾਸ਼ੂਕ ਦੇ ਸਾਹਮਣੇ ਚਿੱਤਰ ਆ ਜਾਂਦਾ ਹੈ। ਬਸ ਉਨ੍ਹਾਂ ਨੂੰ ਵੇਖਦੇ – ਵੇਖਦੇ ਕੰਮ ਵੀ ਠਹਿਰ ਜਾਂਦਾ ਹੈ ਫਿਰ ਉਨ੍ਹਾਂ ਦਾ ਚਿਹਰਾ ਗੁੰਮ ਹੋ ਜਾਂਦਾ ਹੈ ਅਤੇ ਕੰਮ ਕਰਨ ਲੱਗ ਪੈਂਦੇ ਹਨ। ਇਸ ਵਿੱਚ ਤਾਂ ਇਵੇਂ ਨਹੀਂ ਹੈ। ਆਤਮਾ ਵੀ ਬਿੰਦੀ ਹੈ, ਪਰਮਾਤਮਾ ਵੀ ਬਿੰਦੀ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ ਇਸ ਵਿੱਚ ਹੀ ਮਿਹਨਤ ਹੈ, ਕੋਈ ਵੀ ਇਵੇਂ ਪ੍ਰੈਕਟਿਸ ਕਰਦੇ ਨਹੀਂ ਹਨ। ਆਤਮਾ ਦਾ ਗਿਆਨ ਮਿਲਿਆ ਮਤਲਬ ਆਤਮਾ ਨੂੰ ਰਿਯਲਾਈਜ਼ ਕੀਤਾ, ਬਾਕੀ ਰਿਹਾ ਪਰਮਾਤਮਾ। ਉਹ ਵੀ ਤੁਸੀਂ ਜਾਣਦੇ ਹੋ। ਬਾਬਾ ਆਕੇ ਇੱਥੇ (ਭ੍ਰਿਕੁਟੀ ਵਿੱਚ) ਬੈਠਦੇ ਹਨ। ਇਨ੍ਹਾਂ ਦੀ ਜਗ੍ਹਾ ਵੀ ਇੱਥੇ ਹੈ। ਆਤਮਾ ਕਿੱਥੋਂ ਵੀ ਚਲੀ ਜਾਂਦੀ ਹੈ, ਮਾਲੂਮ ਨਹੀਂ ਪੈਂਦਾ ਹੈ। ਉਨ੍ਹਾਂ ਦਾ ਮੁੱਖ ਸਥਾਨ ਭ੍ਰਿਕੁਟੀ ਹੈ। ਬਾਪ ਕਹਿੰਦੇ ਹਨ – ਮੈ ਬਿੰਦੀ ਹਾਂ, ਇਸ ਵਿੱਚ ਆਕੇ ਬੈਠਾ ਹਾਂ। ਤੁਹਾਨੂੰ ਪਤਾ ਵੀ ਨਹੀਂ ਪੈਂਦਾ ਹੈ। ਬਾਪ ਤੁਸੀਂ ਬੱਚਿਆਂ ਨੂੰ ਬੈਠ ਸੁਣਾਉਂਦੇ ਹਨ, ਤੁਹਾਨੂੰ ਜੋ ਸੁਣਾਉਂਦੇ ਹਨ ਉਹ ਅਸੀਂ ਵੀ ਸੁਣਦੇ ਹਾਂ। ਸਮਝਾਉਣੀ ਤਾਂ ਬਿਲਕੁਲ ਰਾਈਟ ਹੈ। ਦੈਵੀ ਧਰਮ ਵਾਲੇ ਜੋ ਹੋਣਗੇ ਉਹ ਝੱਟ ਸਮਝ ਜਾਣਗੇ – ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਪਹਿਲੇ ਸਥਾਪਨਾ ਅਤੇ ਫਿਰ ਵਿਨਾਸ਼ ਵੀ ਹੋਵੇਗਾ ਹੋਰ ਕੋਈ ਧਰਮ ਸਥਾਪਨ ਇਵੇਂ ਨਹੀਂ ਕਰਦੇ ਹਨ। ਉਹ ਸਿਰਫ ਆਪਣਾ ਧਰਮ ਸਥਾਪਨ ਕਰਦੇ ਹਨ ਫਿਰ ਵ੍ਰਿਧੀ ਨੂੰ ਪਾਉਂਦੇ ਹਨ, ਇੱਥੇ ਤਾਂ ਜੋ ਜਿੰਨਾ – ਜਿੰਨਾ ਪੁਰਸ਼ਾਰਥ ਕਰਦੇ ਹਨ, ਉਨ੍ਹਾਂ ਭਵਿੱਖ ਵਿਚ ਉੱਚ ਪਦਵੀ ਪਾਉਂਦੇ ਹਨ। ਤੁਸੀਂ ਭਵਿੱਖ 21 ਜਨਮਾਂ ਦੇ ਲਈ ਪ੍ਰਾਲਬੱਧ ਬਣਾਉਂਦੇ ਹੋ ਤਾਂ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ ਅਤੇ ਹੈ ਬਹੁਤ ਸਹਿਜ, ਯੋਗ ਵੀ ਸਹਿਜ ਜਿਸ ਨਾਲ ਤੁਹਾਡੇ ਵਿਕਰਮ ਵਿਨਾਸ਼ ਹੁੰਦੇ ਹਨ।

ਬਾਪ ਕਹਿੰਦੇ ਹਨ – ਮੈਂ ਗਾਰੰਟੀ ਕਰਦਾ ਹਾਂ, ਕਲਪ – ਕਲਪ ਮੈਂ ਹੀ ਆਕੇ ਤੁਸੀਂ ਬੱਚਿਆਂ ਨੂੰ ਪਾਵਨ ਬਣਾਉਂਦਾ ਹਾਂ। ਉੱਥੇ ਪਤਿਤ ਇਕ ਵੀ ਹੁੰਦਾ ਨਹੀਂ। ਗਿਆਨ ਵੀ ਕਿੰਨਾ ਸਹਿਜ ਹੈ, 84 ਜਨਮਾਂ ਦਾ ਚੱਕਰ ਕਿਵੇਂ ਲਗਾਉਂਦੇ ਹਨ, ਉਹ ਵੀ ਬੁੱਧੀ ਵਿੱਚ ਨਾਲੇਜ ਹੈ। ਅਸੀਂ 84 ਦਾ ਚੱਕਰ ਲਗਾਇਆ ਹੈ, ਇਹ ਨਿਸ਼ਚਾ ਰੱਖਣਾ ਹੈ। ਨਿਸ਼ਚਾ ਵਿੱਚ ਹੀ ਵਿਜੈ ਹੈ। ਇਵੇਂ ਨਹੀਂ ਕਿ ਪਤਾ ਨਹੀਂ ਅਸੀਂ 84 ਜਨਮ ਲੈਂਦੇ ਹਾਂ ਜਾਂ ਕੁਝ ਘੱਟ। ਜੱਦ ਕਿ ਤੁਸੀਂ ਬ੍ਰਾਹਮਣ ਹੋ ਤਾਂ ਤੁਹਾਨੂੰ ਨਿਸ਼ਚਾ ਹੋਣਾ ਚਾਹੀਦਾ ਹੈ ਬਰੋਬਰ ਅਸੀਂ 84 ਦਾ ਚੱਕਰ ਪੂਰਾ ਭੋਗਿਆ ਹੈ। ਇਹ ਤਾਂ ਬਹੁਤ ਸਹਿਜ ਸਮਝਾਉਣੀ ਹੈ। ਬੱਚਿਆਂ ਨੂੰ ਸਮਝਾਇਆ ਹੈ ਇਹ ਚਿੱਤਰ ਸਭ ਦਿਵਯ ਦ੍ਰਿਸ਼ਟੀ ਨਾਲ ਬਾਪ ਨੇ ਬਣਵਾਏ ਹਨ। ਕਰੈਕਟ ਵੀ ਕਰਾਏ ਹਨ। ਸ਼ੁਰੂ ਵਿੱਚ ਜੱਦ ਬਨਾਰਸ ਵਿੱਚ ਬਾਬਾ ਇਕਾਂਤ ਵਿੱਚ ਰਹਿੰਦੇ ਸੀ ਤਾਂ ਇਵੇਂ ਚੱਕਰ ਦੀਵਾਰਾਂ ਤੇ ਬੈਠ ਨਿੱਕਾਲਦੇ ਸੀ। ਸਮਝਦੇ ਕੁਝ ਨਹੀਂ ਸੀ ਕਿ ਇਹ ਕੀ ਹੈ। ਖੁਸ਼ੀ ਹੁੰਦੀ ਸੀ। ਸਾਕਸ਼ਾਤਕਾਰ ਹੋਣ ਨਾਲ ਜਿਵੇਂ ਉੱਡ ਜਾਂਦੇ ਸੀ। ਇਹ ਕੀ ਹੁੰਦਾ ਹੈ, ਸਮਝ ਵਿੱਚ ਨਹੀਂ ਆਉਂਦਾ ਸੀ। ਤੁਸੀਂ ਜਾਣਦੇ ਹੋ ਜੋ ਚਿੱਤਰ ਪਹਿਲੇ ਬਣੇ ਸੀ ਉਹ ਫਿਰ ਬਦਲਕੇ ਨਵੇਂ – ਨਵੇਂ ਬਨਾਉਂਦੇ ਗਏ ਹਨ। ਹੁਣ ਨਵੇਂ – ਨਵੇਂ ਚਿੱਤਰ ਕਲਪ ਪਹਿਲੇ ਮੁਅਫਿਕ ਬਣਦੇ ਜਾਂਦੇ ਹਨ। ਸੀੜੀ ਦਾ ਚਿੱਤਰ ਵੇਖੋ ਕਿੰਨਾ ਚੰਗਾ ਹੈ। ਇਸ ਤੇ ਸਮਝਾਉਣਾ ਸਹਿਜ ਹੈ। ਦੇਰੀ ਨਾਲ ਆਉਣ ਵਾਲਿਆਂ ਨੂੰ ਹੋਰ ਹੀ ਸਹਿਜ ਸਮਝਾਉਣੀ ਮਿਲਦੀ ਹੈ। ਹੁਣ ਨਵੇਂ – ਨਵੇਂ ਜੋ ਆਉਂਦੇ ਹਨ, 7 ਦਿਨ ਵਿੱਚ ਸਾਰਾ ਨਾਲੇਜ ਸਮਝ ਲੈਂਦੇ ਹਨ। ਪੁਰਾਣਿਆਂ ਤੋਂ ਵੀ ਅੱਗੇ ਜਾ ਰਹੇ ਹਨ। ਕੋਈ ਕਹਿੰਦੇ ਹਨ ਪਹਿਲੇ ਆਉਂਦੇ ਸੀ ਤਾਂ ਚੰਗਾ ਸੀ। ਅਰੇ ਇਹ ਵੀ ਫਿਕਰ ਨਹੀਂ ਕਰੋ ਪਹਿਲੋਂ ਆਉਂਦੇ ਸੀ ਅਤੇ ਭਗੰਤੀ ਹੋ ਜਾਂਦੇ ਸਨ ਤਾਂ? ਦੇਰੀ ਨਾਲ ਆਉਣ ਵਾਲਿਆਂ ਨੂੰ ਤੇ ਸਹਿਜ ਤਖ਼ਤ ਮਿਲਦਾ ਹੈ। ਪਹਿਲਾਂ ਜੋ ਸਨ ਵੇਖੋ ਉਹ ਫਿਰ ਹੁਣ ਹਨ ਵੀ ਨਹੀਂ। ਖ਼ਤਮ ਹੋ ਗਏ। ਪਿਛਾੜੀ ਵਿੱਚ ਰਿਜਲਟ ਦਾ ਪਤਾ ਪੈਂਦਾ ਹੈ – ਕੌਣ ਪਾਸ ਹੋਇਆ। ਨਵੇਂ – ਨਵੇਂ ਨਿਕਲਦੇ ਹਨ ਅਤੇ ਝੱਟ ਸਰਵਿਸ ਤੇ ਲੱਗ ਪੈਂਦੇ ਹਨ। ਪੁਰਾਣੇ ਇੰਨਾ ਨਹੀਂ ਲੱਗਦੇ। ਨਵੀਂ – ਨਵੀਂ ਬੱਚੀਆਂ ਸਰਵਿਸ ਨਾਲ ਦਿਲ ਤੇ ਚੜ੍ਹੀ ਰਹਿੰਦੀਆਂ ਹਨ। ਪੁਰਾਣੇ ਕਿੰਨੇ ਤਾਂ ਖਤਮ ਹੋ ਗਏ ਇਸਲਈ ਬਾਬਾ ਕਹਿੰਦੇ ਹਨ – ਜਿਨ੍ਹਾਂ ਨੂੰ ਸਰਵੋਤਮ ਬ੍ਰਾਹਮਣ ਕੁਲ ਭੂਸ਼ਨ ਕਿਹਾ ਜਾਂਦਾ ਹੈ, ਉਨ੍ਹਾਂ ਵਿੱਚ ਵੀ ਕੋਈ ਅਸ਼ਚਰਿਆਵਤ ਸੁੰਨਤੀ, ਭਗੰਤੀ ਹੋ ਜਾਂਦੇ ਹਨ। ਜੋ ਗਾਇਆ ਹੋਇਆ ਹੈ ਉਹ ਹੁਣ ਪ੍ਰੈਕਟੀਕਲ ਹੋ ਰਿਹਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੀ ਜਾਂਚ ਆਪ ਹੀ ਕਰਨੀ ਹੈ। ਵੇਖਣਾ ਹੈ ਮੈਂ ਬਹੁਤ – ਬਹੁਤ ਮਿੱਠਾ ਬਣਿਆ ਹਾਂ? ਸਾਡੇ ਵਿੱਚ ਕੀ – ਕੀ ਕਮੀ ਹੈ? ਸਭ ਦੈਵੀਗੁਣ ਧਾਰਨ ਹੋਏ ਹਨ! ਆਪਣੀ ਚਲਣ ਦੇਵਤਾਵਾਂ ਵਰਗੀ ਬਣਾਉਣੀ ਹੈ। ਆਸੁਰੀ ਖਾਨ – ਪਾਣ ਤਿਆਗ ਦੇਣਾ ਹੈ।

2. ਕੋਈ ਵੀ ਵਾਹਿਆਤ ਗੱਲਾਂ ਨਾ ਸੁਣਨੀ ਹੈ ਅਤੇ ਨਾ ਬੋਲਣੀ ਹੈ। ਸਹਿਣਸ਼ੀਲ ਬਣਨਾ ਹੈ।

ਵਰਦਾਨ:-

ਅੱਗੇ ਚਲਕੇ ਚਾਰੋਂ ਪਾਸੇ ਦੀ ਸੇਵਾਵਾਂ ਦੇ ਵਿਸਤਾਰ ਨੂੰ ਹੈਂਡਲ ਕਰਨ ਦੇ ਲਈ ਵੱਖ – ਵੱਖ ਸਾਧਨ ਅਪਨਾਉਣੇ ਪੈਣਗੇ ਕਿਓਂਕਿ ਉਸ ਸਮੇਂ ਪੱਤਰ ਵਿਵਹਾਰ ਜਾਂ ਟੈਲੀਗ੍ਰਾਮ, ਟੈਲੀਫੋਨ ਆਦਿ ਕੰਮ ਨਹੀਂ ਕਰਨਗੇ। ਅਜਿਹੇ ਸਮੇਂ ਤੇ ਵਾਇਰਲੈਸ ਸੈੱਟ ਚਾਹੀਦੇ ਹਨ, ਇਸ ਦੇ ਲਈ ਹੁਣ – ਹੁਣ ਕਰਮਯੋਗੀ, ਹੁਣ – ਹੁਣ ਕਰਮਾਤੀਤ ਸਟੇਜ ਵਿੱਚ ਸਥਿਤ ਰਹਿਣ ਦਾ ਅਭਿਆਸ ਕਰੋ ਤਾਂ ਚਾਰੋਂ ਪਾਸੇ ਸੰਕਲਪ ਦੀ ਸਿੱਧੀ ਦਵਾਰਾ ਸੇਵਾ ਵਿੱਚ ਸਹਿਯੋਗੀ ਬਣ ਸਕੋਂਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top