18 August 2021 PUNJABI Murli Today | Brahma Kumaris
Read and Listen today’s Gyan Murli in Punjabi
17 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਪਰਚਿੰਤਨ ਛੱਡ ਆਪਣਾ ਕਲੀਆਣ ਕਰੋ, ਤੁਸੀਂ ਸੋਨੇ ਵਰਗਾ ਬਣਕੇ ਹੋਰਾਂ ਨੂੰ ਰਸਤਾ ਦੱਸੋ"
ਪ੍ਰਸ਼ਨ: -
ਅਸ਼ਰੀਰੀ ਬਣਨ ਦਾ ਅਭਿਆਸ ਜੋ ਸਦਾ ਕਰਦੇ ਰਹਿੰਦੇ, ਉਨ੍ਹਾਂ ਦੀਆਂ ਨਿਸ਼ਾਨੀਆਂ ਦੱਸੋ?
ਉੱਤਰ:-
ਉਹ ਹੱਠ ਨਾਲ ਆਪਣੀਆਂ ਕਰਮਿੰਦਰੀਆਂ ਨੂੰ ਵਸ਼ ਨਹੀਂ ਕਰਦੇ। ਪਰ ਉਨ੍ਹਾਂ ਦੀਆਂ ਕਰਮਿੰਦਰੀਆਂ ਆਪੇ ਸ਼ੀਤਲ ਹੋ ਜਾਂਦੀਆਂ ਹਨ। ਅਸੀਂ ਆਤਮਾ ਭਾਈ – ਭਾਈ ਹਾਂ, ਇਹ ਸਮ੍ਰਿਤੀ ਸਦਾ ਰਹਿੰਦੀ ਹੈ। ਦੇਹ-ਅਭਿਮਾਨ ਛੁੱਟਦਾ ਜਾਂਦਾ ਹੈ। ਨਾਮ ਰੂਪ ਦਾ ਨਸ਼ਾ ਖਤਮ ਹੁੰਦਾ ਜਾਂਦਾ ਹੈ। ਦੂਸਰਿਆਂ ਦੀ ਯਾਦ ਨਹੀਂ ਆਉਂਦੀ ਹੈ।
ਗੀਤ:-
ਤੂ ਪਿਆਰ ਕਾ ਸਾਗਰ ਹੈ…
ਓਮ ਸ਼ਾਂਤੀ। ਇਹ ਕੋਈ ਸਿਰ੍ਫ ਪਿਆਰ ਦਾ ਸਾਗਰ ਨਹੀਂ, ਗਿਆਨ ਦਾ ਸਾਗਰ ਹੈ। ਗਿਆਨ ਅਤੇ ਅਗਿਆਨ। ਗਿਆਨ ਦਾ ਦਿਨ, ਅਗਿਆਨ ਦੀ ਰਾਤ ਕਿਹਾ ਜਾਂਦਾ ਹੈ। ਗਿਆਨ ਅੱਖਰ ਹੀ ਚੰਗਾ ਹੈ। ਅਗਿਆਨ ਅੱਖਰ ਬੁਰਾ ਹੈ। ਅਧਾਕਲਪ ਹੈ ਗਿਆਨ ਦੀ ਪ੍ਰਾਲਬੱਧ। ਅਧਾਕਲਪ ਹੈ ਆਗਿਆਨ ਦੀ ਪ੍ਰਾਲਬੱਧ। ਅਗਿਆਨ ਦੀ ਪ੍ਰਾਲਬੱਧ ਹੈ ਦੁਖ। ਗਿਆਨ ਦੀ ਪ੍ਰਾਲਬੱਧ ਹੈ ਸੁਖ। ਇਹ ਤਾਂ ਬਹੁਤ ਸਹਿਜ ਸਮਝਣ ਦੀਆਂ ਗੱਲਾਂ ਹਨ, ਦਿਨ ਹੈ ਗਿਆਨ ਦਾ। ਰਾਤ ਹੈ ਅਗਿਆਨ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਗਿਆਨ ਕਿਸ ਨੂੰ ਕਿਹਾ ਜਾਂਦਾ ਹੈ, ਅਗਿਆਨ ਕਿਸ ਨੂੰ ਕਿਹਾ ਜਾਂਦਾ ਹੈ, ਇਹ ਹਨ ਬੇਹੱਦ ਦੀਆਂ ਗੱਲਾਂ। ਤੁਸੀਂ ਸਭ ਨੂੰ ਸਮਝਾਉਂਦੇ ਹੋ ਗਿਆਨ ਕੀ ਹੈ, ਭਗਤੀ ਕੀ ਹੈ। ਗਿਆਨ ਨਾਲ ਤੁਸੀਂ ਪੁਜੀਏ ਬਣ ਰਹੇ ਹੋ। ਜਦੋਂ ਪੁਜੀਏ ਬਣ ਜਾਂਦੇ ਹੋ ਤਾਂ ਪੂਜਾ ਦੀ ਸਮੱਗਰੀ ਨੂੰ ਜਾਣ ਜਾਂਦੇ ਹੋ, ਜੋ ਵੀ ਮੰਦਿਰ ਆਦਿ ਹਨ। ਤੁਸੀਂ ਜਾਣਦੇ ਹੋ ਇਹ ਸਭ ਯਾਦਗਰ ਹਨ। ਉਨ੍ਹਾਂ ਦੀ ਜੀਵਨ ਕਹਾਣੀ ਕੀ ਹੈ – ਉਹ ਤੁਸੀਂ ਜਾਣਦੇ ਹੋ। ਜੋ ਪੂਜਾ ਕਰਨ ਜਾਂਦੇ ਹਨ ਉਹ ਖ਼ੁਦ ਨਹੀਂ ਜਾਣਦੇ। ਪੂਜਾ ਨੂੰ ਭਗਤੀ ਕਿਹਾ ਜਾਂਦਾ ਹੈ, ਭਗਵਾਨ ਨੂੰ ਭਗਤਾਂ ਨਾਲ ਮਿਲਨਾ ਹੈ – ਭਗਤੀ ਦਾ ਫਲ ਦੇਣ ਦੇ ਲਈ। ਸੋ ਭਗਵਾਨ ਵੀ ਆਕੇ ਪੁਜਾਰੀ ਤੋਂ ਪੁਜੀਏ ਬਨਾਉਂਦੇ ਹਨ। ਪੂਜੀਏ ਸਤਿਯੁਗ ਵਿੱਚ ਪੁਜਾਰੀ ਕਲਯੁਗ ਵਿੱਚ ਹੁੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਅੱਜ ਕੀ, ਕਲ ਕੀ ਹੋਣਾ ਹੈ। ਵਿਨਾਸ਼ ਤਾਂ ਜਰੂਰ ਹੋਣ ਵਾਲਾ ਹੈ, ਕਿਸੇ ਵੀ ਵਕਤ ਹੋ ਸਕਦਾ ਹੈ। ਤਿਆਰੀ ਹੋ ਰਹੀ ਹੈ। ਗਾਇਆ ਹੋਇਆ ਵੀ ਹੈ ਅਨੇਕ ਕੁਦਰਤੀ ਆਪਦਾਵਾਂ ਹੁੰਦੀਆਂ ਹਨ। ਇਹ ਤੇ ਲਿਖ ਦੇਣਾ ਚਾਹੀਦਾ ਹੈ – ਗ੍ਰਹਿ ਯੁੱਧ ਅਤੇ ਕੁਦਰਤੀ ਆਪਦਾਵਾਂ, ਉਨ੍ਹਾਂ ਨੂੰ ਕੋਈ ਈਸ਼ਵਰੀਏ ਆਪਦਾਵਾਂ ਨਹੀਂ ਕਹਾਂਗੇ। ਇਹ ਤੇ ਡਰਾਮੇ ਦੀ ਨੂੰਧ ਹੈ, ਜਿਸ ਵਿੱਚ ਨੈਚੁਰਲੀ ਕੈਲੇਮਿਟੀਜ਼ ਸਭ ਆਉਣ ਵਾਲੀਆਂ ਹਨ। ਵਿਨਾਸ਼ ਵਿੱਚ ਵੀ ਮਦਦ ਕਰਨਗੀਆਂ। ਮੁਸਲਾਧਾਰ ਬਾਰਿਸ਼ ਹੋਵੇਗੀ। ਭੁੱਖੇ ਮਰਨਗੇ, ਅਰਥਕੁਵੇਕ ਸਭ ਆਉਣ ਵਾਲੀ ਹੈ। ਇਨ੍ਹਾਂ ਦਵਾਰਾ ਹੀ ਵਿਨਾਸ਼ ਹੋਣਾ ਹੈ। ਬੱਚੇ ਜਾਣਦੇ ਹਨ, ਇਹ ਤਾਂ ਜਰੂਰ ਹੋਣ ਵਾਲਾ ਹੈ। ਨਹੀਂ ਤਾਂ ਸਤਿਯੁਗ ਵਿੱਚ ਇੰਨੇ ਘੱਟ ਮਨੁੱਖ ਕਿਵੇਂ ਹੋਣਗੇ, ਜਰੂਰ ਇਕੱਠਾ ਵਿਨਾਸ਼ ਹੋਵੇਗਾ। ਬੱਚੇ ਚੰਗੀ ਤਰ੍ਹਾਂ ਜਾਣਦੇ ਹਨ, ਇਹ ਸਭ ਕਪੜੇ ਧੋਏ ਜਾਣਗੇ। ਇਹ ਬੇਹੱਦ ਦੀ ਵੱਡੀ ਮਸ਼ੀਨਰੀ ਹੈ। ਗਾਇਆ ਜਾਂਦਾ ਹੈ ਮੂਤ ਪਲੀਤੀ ਕਪੜ ਧੋਏ … ਇਨਾਂ ਕੱਪੜਿਆਂ ਦੀ ਗੱਲ ਨਹੀਂ। ਇਹ ਹੈ ਸ਼ਰੀਰ ਦੀ ਗੱਲ। ਆਤਮਾਵਾਂ ਨੂੰ ਯੋਗ ਬਲ ਨਾਲ ਧੋਣਾ ਹੈ। ਇਸ ਵਕਤ 5 ਤਤ੍ਵ ਤਮੋਪ੍ਰਧਾਨ ਹਨ ਤਾਂ ਸ਼ਰੀਰ ਵੀ ਅਜਿਹੇ ਬਣਦੇ ਹਨ। ਪਤਿਤ – ਪਾਵਨ ਬਾਪ ਆਕੇ ਬਨਾਉਂਦੇ ਹਨ ਹੋਰ ਸਭ ਖਲਾਸ ਹੋ ਜਾਂਦੇ ਹਨ। ਤੁਸੀਂ ਜਾਣਦੇ ਹੋ ਪਾਵਨ ਕਿਵੇਂ ਬਣਦੇ ਹਾਂ। ਰਸਤਾ ਬਹੁਤ ਸੌਖਾ ਦੱਸਦੇ ਹਨ। ਮਨੁੱਖ ਤਾਂ ਕੁਝ ਵੀ ਨਹੀਂ ਸਮਝਦੇ। ਜਿੱਥੇ – ਜਿੱਥੇ ਭਗਤੀ ਯੱਗ ਆਦਿ ਹੁੰਦੇ ਹਨ, ਉੱਥੇ ਜਾਕੇ ਸਮਝਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ ਉਨ੍ਹਾਂ ਦੀ ਬਾਓਗ੍ਰਾਫੀ ਸਮਝਣ ਨਾਲ ਹੀ ਤੁਸੀਂ ਦੇਵਤਾ ਬਣ ਸਕਦੇ ਹੋ। ਉਨ੍ਹਾਂ ਨੇ ਜੀਵਨਮੁਕਤੀ ਕਿਵੇਂ ਪਾਈ ਉਹ ਤਾਂ ਸਮਝੋ, ਤਾਂ ਤੁਸੀਂ ਵੀ ਜੀਵਨਮੁਕਤੀ ਪਾ ਸਕਦੇ ਹੋ। ਮੰਦਿਰਾਂ ਵਿੱਚ ਬੈਠ ਜੀਵਨ ਕਹਾਣੀ ਸਮਝਾਉਣ ਨਾਲ ਚੰਗੀ ਤਰ੍ਹਾਂ ਸਮਝਣਗੇ।
ਤੁਸੀਂ ਵੀ ਬਾਪ ਤੋਂ ਹੁਣ ਜੀਵਨ ਕਹਾਣੀ ਸੁਣਦੇ ਹੋ, ਤੁਹਾਨੂੰ ਬੱਚਿਆਂ ਨੂੰ ਕਿੰਨੀ ਸਮਝ ਮਿਲਦੀ ਹੈ। ਪਰਮਪਿਤਾ ਪਰਮਾਤਮਾ ਦੀ ਜੀਵਨ ਕਹਾਣੀ ਕੋਈ ਵੀ ਨਹੀਂ ਜਾਣਦੇ। ਸ੍ਰਵਵਿਆਪੀ ਕਹਿਣ ਨਾਲ ਜੀਵਨ ਕਹਾਣੀ ਥੋੜ੍ਹੀ ਨਾ ਹੋ ਜਾਂਦੀ ਹੈ। ਤੁਸੀਂ ਬੱਚੇ ਹੁਣ ਪਰਮਪਿਤਾ ਪ੍ਰਮਾਤਮਾ ਦੀ ਜੀਵਨ ਕਹਾਣੀ ਨੂੰ ਜਾਣਦੇ ਹੋ, ਮਤਲਬ ਆਦਿ – ਮੱਧ – ਅੰਤ ਨੂੰ ਜਾਣਦੇ ਹੋ। ਇਸ ਸਮੇਂ ਨੂੰ ਆਦਿ ਕਹਾਂਗੇ। ਜਦੋਂ ਕਿ ਬਾਪ ਆਕੇ ਪਤਿਤਾਂ ਨੂੰ ਪਾਵਨ ਬਨਾਉਂਦੇ ਹਨ ਫਿਰ ਮੱਧ ਵਿੱਚ ਭਗਤੀ ਦਾ ਪਾਰਟ ਚਲਦਾ ਹੈ। ਬਾਪ ਕਹਿੰਦੇ ਹਨ ਇਸ ਵਕਤ ਮੈਂ ਆਕੇ ਸਥਾਪਨਾ ਕਰਦਾ, ਕਰਾਉਂਦਾ ਹਾਂ। ਕਰਾਵਨਹਾਰ ਹਾਂ ਨਾ। ਪ੍ਰੇਰਨਾ ਨੂੰ ਕਰਨਾ ਨਹੀਂ ਕਹਾਂਗੇ। ਬਾਬਾ ਆਕੇ ਇਨ੍ਹਾਂ ਕਰਮਿੰਦਰੀਆਂ ਦਵਾਰਾ ਕਰਦੇ ਹਨ, ਇਸ ਵਿੱਚ ਪ੍ਰੇਰਨਾ ਦੀ ਗੱਲ ਨਹੀਂ। ਕਰਨ – ਕਰਾਵਨਹਾਰ ਹਾਂ ਤਾਂ ਜਰੂਰ ਸਨਮੁੱਖ ਹੋਕੇ ਕਰਵਾਉਣਗੇ। ਪ੍ਰੇਰਨਾ ਨਾਲ ਕੁਝ ਵੀ ਨਹੀਂ ਹੋ ਸਕਦਾ। ਆਤਮਾ, ਬਿਗਰ ਸ਼ਰੀਰ ਕੁਝ ਵੀ ਨਹੀਂ ਕਰ ਸਕਦੀ ਹੈ। ਬਹੁਤ ਕਹਿੰਦੇ ਹਨ ਈਸ਼ਵਰ ਹੀ ਪ੍ਰੇਰਨਾ ਨਾਲ ਸਭ ਕੁਝ ਕਰਦਾ ਹੈ। ਬਾਬਾ ਤੁਸੀਂ ਪ੍ਰੇਰਨਾ ਕਰੋ, ਸਾਡੇ ਪਤੀ ਦੀ ਬੁੱਧੀ ਠੀਕ ਹੋ ਜਾਵੇ। ਬਾਪ ਕਹਿੰਦੇ ਹਨ – ਪ੍ਰੇਰਨਾ ਦੀ ਤਾਂ ਇਸ ਵਿੱਚ ਗੱਲ ਹੀ ਨਹੀਂ। ਫਿਰ ਸ਼ਿਵ ਜਯੰਤੀ ਕਿਉਂ ਮਨਾਈ ਜਾਂਦੀ। ਪ੍ਰੇਰਨਾ ਨਾਲ ਕੰਮ ਹੋਵੇ ਤਾਂ ਫਿਰ ਆਉਣ ਹੀ ਕਿਉਂ। ਇੱਕ ਤਾਂ ਈਸ਼ਵਰ ਕੀ ਚੀਜ ਹੈ, ਇਹ ਨਹੀਂ ਜਾਣਦੇ। ਸਿਰਫ ਕਹਿ ਦਿੰਦੇ ਈਸ਼ਵਰ ਦੀ ਪ੍ਰੇਰਨਾ ਨਾਲ ਸਭ ਕੁਝ ਹੁੰਦਾ ਹੈ। ਨਿਰਾਕਾਰ ਪ੍ਰੇਰਨਾ ਨਾਲ ਕਿਵੇਂ ਕਰਨਗੇ, ਉਹ ਤਾਂ ਕਰਾਵਨਹਾਰ ਹੈ। ਆਕੇ ਰਸਤਾ ਦੱਸਦੇ ਹਨ। ਕਰਮਿੰਦਰੀਆਂ ਨਾਲ ਮੁਰਲੀ ਚਲਾਉਂਦੇ ਹਨ। ਜਦੋਂ ਤੱਕ ਕਰਮਿੰਦਰੀਆਂ ਦਾ ਆਧਾਰ ਨਾ ਲੈਣ, ਉਦੋਂ ਤੱਕ ਮੁਰਲੀ ਕਿਵੇਂ ਚਲਾਉਣ। ਗਿਆਨ ਦਾ ਸਾਗਰ ਹੈ ਤਾਂ ਸੁਨਾਉਣ ਦੇ ਲਈ ਮੂੰਹ ਚਾਹੀਦਾ ਹੈ ਨਾ। ਹੁਣ ਤੁਸੀਂ ਬੱਚਿਆਂ ਨੂੰ ਸਾਰੀ ਦੁਨੀਆਂ ਦੇ ਆਦਿ – ਮੱਧ – ਅੰਤ ਦਾ ਪਤਾ ਪਿਆ ਹੈ। ਪੂਰੀ ਨਾਲੇਜ ਮਿਲੀ ਹੈ। ਸਮਝਦੇ ਹਨ ਗਿਆਨ ਬਿਗਰ ਗਤੀ ਨਹੀਂ। ਗਿਆਨ ਕੌਣ ਦੇਵੇ। ਅਗਿਆਨ ਮਾਰਗ ਅਤੇ ਗਿਆਨ ਮਾਰਗ ਵਿੱਚ ਫਰਕ ਤਾਂ ਵੇਖੋ ਨਾ। ਵਿਗਿਆਨ ਵੀ ਕਹਿੰਦੇ ਹਨ। ਅਗਿਆਨ ਹੈ ਹਨ੍ਹੇਰਾ, ਬਾਕੀ ਗਿਆਨ ਅਤੇ ਵਿਗਿਆਨ ਨੂੰ ਅਸੀਂ ਮੁਕਤੀ – ਜੀਵਨਮੁਕਤੀ ਵੀ ਕਹਿ ਸਕਦੇ ਹਾਂ। ਤੁਹਾਨੂੰ ਹੁਣ ਪਾਵਨ ਬਣਨ ਦਾ ਗਿਆਨ ਮਿਲਦਾ ਹੈ। ਤੁਸੀਂ ਸਵਦਰਸ਼ਨ ਚੱਕਰਧਾਰੀ ਬਣਦੇ ਹੋ। ਕੋਈ ਸੁਣਨਗੇ ਤਾਂ ਵੰਡਰ ਕਹਿਣਗੇ। ਕਹਿਣਗੇ ਆਤਮਾ ਗਿਆਨ ਲੇਂਦੀ ਹੈ ਤਾਂ ਆਤਮਾ ਜਰੂਰ ਸੰਸਕਾਰ ਲੈ ਜਾਵੇਗੀ ਨਾ। ਮਨੁੱਖ ਤੋਂ ਦੇਵਤਾ ਬਣਦੇ ਹੋ ਤਾਂ ਗਿਆਨ ਰਹਿਣਾ ਚਾਹੀਦਾ ਹੈ। ਪਰੰਤੂ ਬਾਪ ਸਮਝਾਉਂਦੇ ਹਨ ਇਹ ਪੁਰਸ਼ਾਰਥ ਹੈ ਪ੍ਰਾਲਬੱਧ ਦੇ ਲਈ। ਪ੍ਰਾਲਬੱਧ ਮਿਲ ਗਈ ਫਿਰ ਗਿਆਨ ਦੀ ਕੀ ਲੋੜ ਹੈ। ਸਤਿਯੁਗ ਹੈ ਹੀ ਤੁਸੀਂ ਬੱਚਿਆਂ ਦੇ ਲਈ ਪ੍ਰਾਲਬੱਧ। ਇਹ ਗੱਲਾਂ ਸੁਣਨ ਤੇ ਹੀ ਵੰਡਰ ਖਾਣਗੇ। ਇਹ ਗਿਆਨ ਪਰੰਪਰਾ ਕਿਉਂ ਨਹੀਂ ਚਲਦਾ, ਬਾਪ ਕਹਿੰਦੇ ਹਨ ਇਹ ਪ੍ਰਾਏ ਲੋਪ ਹੋ ਜਾਂਦਾ ਹੈ। ਦਿਨ ਹੋ ਗਿਆ ਫਿਰ ਅਗਿਆਨ ਤਾਂ ਹੈ ਨਹੀਂ, ਜੋ ਗਿਆਨ ਦੀ ਲੋੜ ਰਹੇ। ਇਹ ਵੀ ਸਮਝਣ ਸਮਝਾਉਣ ਦੀਆਂ ਗੱਲਾਂ ਹਨ। ਫੱਟ ਨਾਲ ਕੋਈ ਸਮਝ ਨਹੀਂ ਸਕਦੇ। ਸ਼ਿਵਬਾਬਾ ਭਾਰਤ ਵਿੱਚ ਹੀ ਆਉਂਦੇ ਹਨ, ਬੱਚਿਆਂ ਦੇ ਲਈ ਸੌਗਾਤ ਲੈ ਆਉਂਦੇ ਹਨ, ਭਗਤੀ ਦਾ ਫਲ ਦੇਣ ਦੇ ਲਈ। ਭਗਤੀ ਦੇ ਬਾਦ ਹੈ ਸਦਗਤੀ। ਇਹ ਵਿਨਾਸ਼ ਵੀ ਹੋਵੇਗਾ ਜਰੂਰ। ਆਸਾਰ ਖੜ੍ਹੇ ਹਨ। ਤੁਸੀਂ ਸੁਣਦੇ ਰਹੋਗੇ – ਚਿੰਗਾਰੀ ਲੱਗਦੀ ਹੈ ਤਾਂ ਇੱਕ – ਦੋ ਘੰਟੇ ਵਿੱਚ ਸਾਰਾ ਮਕਾਨ ਸੜ੍ਹ ਕੇ ਸਵਾਹ ਹੋ ਜਾਂਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਵਿਨਾਸ਼ ਤੇ ਜਰੂਰ ਹੋਣਾ ਹੈ। ਸਤਿਯੁਗ ਵਿੱਚ ਹੁੰਦੇ ਹੀ ਹਨ ਘੱਟ ਮਨੁੱਖ, ਸ੍ਰੇਸ਼ਠਚਾਰੀ। ਤਾਂ ਸ੍ਰੇਸ਼ਠਚਾਰੀ ਬਣਨ ਵਿੱਚ ਕਿੰਨੀ ਮਿਹਨਤ ਲੱਗਦੀ ਹੈ। ਮਾਇਆ ਨੱਕ ਤੋਂ ਇੱਕਦਮ ਫੜ੍ਹ ਲੇਂਦੀ ਹੈ। ਇਵੇਂ ਡਿੱਗਣ ਵਾਲਿਆਂ ਨੂੰ ਸੱਟ ਬਹੁਤ ਲਗਦੀ ਹੈ। ਟਾਈਮ ਲੱਗ ਜਾਂਦਾ ਹੈ। ਵੱਡੀ ਤੋਂ ਵੱਡੀ ਸੱਟ ਹੈ ਕਾਮ ਵਿਕਾਰ ਦੀ ਇਸਲਈ ਕਿਹਾ ਜਾਂਦਾ ਹੈ – ਕਾਮ ਮਹਾਸ਼ਤਰੂ ਹੈ। ਇਹ ਪਤਿਤ ਬਨਾਉਂਦੇ ਹਨ। ਝਗੜਾ ਹੁੰਦਾ ਹੈ ਹੀ ਕਾਮ ਵਿਕਾਰ ਤੇ। ਵਿਕਾਰ ਦੇ ਲਈ ਨਹੀਂ ਛੱਡਣਗੇ ਤਾਂ ਜਰੂਰ ਕਹਿਣਗੇ – ਇਸ ਨਾਲੋਂ ਤਾਂ ਭਾਂਡੇ ਸਾਫ਼ ਕਰੀਏ ਤਾਂ ਚੰਗਾ ਹੈ। ਝਾੜੂ ਪੋਚਾ ਲਗਾਵਾਂਗੇ ਪਰ ਪਵਿੱਤਰ ਰਹਾਂਗੇ, ਇਸ ਵਿੱਚ ਹਿਮੰਤ ਬਹੁਤ ਚਾਹੀਦੀ ਹੈ। ਜਦੋਂ ਕੋਈ ਬਾਪ ਦੀ ਸ਼ਰਨ ਵਿੱਚ ਆਉਂਦੇ ਹਨ ਤਾਂ ਫਿਰ ਮਾਇਆ ਵੀ ਲੜਨਾ ਸ਼ੁਰੂ ਕਰ ਦਿੰਦੀ ਹੈ। 5 ਵਿਕਾਰਾਂ ਦੀ ਬਿਮਾਰੀ ਹੋਰ ਵੀ ਉਥਲ ਖਾਂਦੀ ਹੈ। ਪਹਿਲਾਂ ਤਾਂ ਪੱਕਾ ਨਿਸ਼ਚੇ ਹੋਣਾ ਚਾਹੀਦਾ ਹੈ। ਜਿਉਂਦੇ ਜੀ ਮਰੇ ਹੋਏ ਹਨ। ਇਥੋਂ ਲੰਗਰ ਉਠਾ ਲਿਆ ਹੈ। ਕਲਯੁਗੀ, ਵਿਕਾਰੀ ਕਿਨਾਰਾ ਤੁਸੀਂ ਛੱਡ ਦਿੱਤਾ ਹੈ। ਹੁਣ ਅਸੀਂ ਯਾਤਰਾ ਤੇ ਜਾ ਰਹੇ ਹਾਂ – ਅਸੀਂ ਅਸ਼ਰੀਰੀ ਹੋ ਆਪਣੇ ਘਰ ਜਾਂਦੇ ਹਾਂ। ਆਤਮਾ ਨੂੰ ਇਹ ਗਿਆਨ ਹੈ ਕਿ ਅਸੀਂ ਇੱਕ ਸ਼ਰੀਰ ਛੱਡ ਦੂਜੇ ਵਿੱਚ ਜਾਵਾਂਗੇ। ਅਸੀਂ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣ ਯਾਤਰਾ ਤੇ ਰਹਿੰਦੇ ਹਾਂ। ਬੁੱਧੀ ਤੋਂ ਯਾਦ ਰਹੇ ਕਿ ਇਹ ਕਬਰਿਸਤਾਨ ਹੈ, ਫਿਰ ਅਸੀਂ ਸੁਖਧਾਮ ਵਿੱਚ ਜਾਵਾਂਗੇ। ਸਾਨੂੰ ਬਾਬਾ ਵਰਸਾ ਦੇਣ ਦੀ ਯੂਕਤੀ ਦੱਸ ਰਹੇ ਹਨ। ਪਾਵਨ ਬਣਨ ਲਈ ਅਸੀਂ ਯੋਗ ਵਿੱਚ ਰਹਿੰਦੇ ਹਾਂ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਫਿਰ ਆਤਮਾ ਸ਼ਰੀਰ ਛੱਡੇਗੀ। ਯਾਤ੍ਰਾ ਕਿੰਨੀ ਵੰਡਰਫੁਲ ਹੈ। ਸਿਰ੍ਫ ਬਾਪ ਨੂੰ ਯਾਦ ਕਰੋ, ਆਪਣੀ ਰਾਜਧਾਨੀ ਨੂੰ ਯਾਦ ਕਰੋ। ਇੰਨੀ ਸਹਿਜ ਗੱਲ ਵੀ ਯਾਦ ਨਹੀਂ ਪੈਂਦੀ ਹੈ। ਅਲਫ਼ ਨੂੰ ਯਾਦ ਕਰੋ, ਬਸ। ਪਰੰਤੂ ਮਾਇਆ ਉਹ ਵੀ ਯਾਦ ਕਰਨ ਨਹੀਂ ਦਿੰਦੀ, ਮਿਹਨਤ ਲੱਗਦੀ ਹੈ। ਆਤਮਾ ਨੂੰ ਗਿਆਨ ਮਿਲਿਆ ਹੈ, ਸਾਡਾ ਬਾਬਾ ਆਇਆ ਹੋਇਆ ਹੈ। ਆਤਮਾ ਪੜਦੀ ਹੈ ਨਾ। ਆਤਮਾ ਸ਼ਰੀਰ ਦਵਾਰਾ ਜਨਮ ਲੈਂਦੀ ਹੈ। ਆਤਮਾ ਭਾਈ – ਭਾਈ ਹੈ। ਦੇਹ – ਅਭਿਮਾਨ ਵਿੱਚ ਆਉਣ ਨਾਲ ਫਿਰ ਕਈ ਸੰਬੰਧ ਹੋ ਜਾਂਦੇ ਹਨ। ਇੱਥੇ ਤੁਸੀਂ ਭਾਈ – ਭੈਣ ਹੋ ਗਏ। ਆਪਸ ਵਿੱਚ ਭਾਈ – ਭਾਈ ਵੀ ਹੋ, ਭੈਣ – ਭਾਈ ਵੀ ਹੋ। ਪ੍ਰਵ੍ਰਿਤੀ ਮਾਰਗ ਹੈ ਨਾ। ਦੋਵਾਂ ਨੂੰ ਵਰਸਾ ਚਾਹੀਦਾ ਹੈ। ਆਤਮਾ ਹੀ ਪੁਰਸ਼ਾਰਥ ਕਰਦੀ ਹੈ। ਆਪਣੇ ਨੂੰ ਆਤਮਾ ਸਮਝਣਾ – ਇਹ ਹੀ ਮਿਹਨਤ ਹੈ। ਦੇਹ – ਅਭਿਮਾਨ ਨਾ ਰਹੇ। ਸ਼ਰੀਰ ਹੀ ਨਹੀਂ ਤਾਂ ਵਿਕਾਰ ਕਿਸ ਨਾਲ ਕਰੋਗੇ। ਅਸੀਂ ਆਤਮਾ ਹਾਂ, ਬਾਪ ਦੇ ਕੋਲ ਜਾਣਾ ਹੈ। ਸ਼ਰੀਰ ਦਾ ਭਾਨ ਹੀ ਨਾ ਰਹੇ। ਜਿਨਾਂ ਯੋਗੀ ਬਣਦੇ ਜਾਵੋਗੇ, ਕਰਮਿੰਦਰੀਆਂ ਸ਼ਾਂਤ ਹੁੰਦੀਆਂ ਜਾਣਗੀਆਂ। ਦੇਹ – ਅਭਿਮਾਨ ਵਿੱਚ ਆਉਣ ਨਾਲ ਕਰਮਿੰਦਰੀਆਂ ਚੰਚਲ ਹੁੰਦੀਆਂ ਹਨ। ਆਤਮਾ ਜਾਣਦੀ ਹੈ ਸਾਨੂੰ ਪ੍ਰਾਪਤੀ ਹੋ ਰਹੀ ਹੈ। ਸ਼ਰੀਰ ਤੋਂ ਵੱਖ ਹੁੰਦੇ ਜਾਵੋਗੇ ਤਾਂ ਕਰਮਿੰਦਰੀਆਂ ਸ਼ਾਂਤ ਹੁੰਦੀਆਂ ਜਾਣਗੀਆਂ। ਸੰਨਿਯਾਸੀ ਲੋਕ ਦਵਾਈ ਖਾਕੇ ਕਰਮਿੰਦਰੀਆਂ ਨੂੰ ਸ਼ਾਂਤ ਕਰਦੇ ਹਨ। ਉਹ ਤੇ ਹਠਯੋਗ ਹੋ ਗਿਆ ਨਾ। ਤੁਹਾਨੂੰ ਤੇ ਯੋਗ ਤੋਂ ਕੰਮ ਲੈਣਾ ਹੈ। ਕੀ ਯੋਗਬਲ ਨਾਲ ਤੁਸੀਂ ਵਸ ਨਹੀਂ ਕਰ ਸਕਦੇ ਹੋ? ਜਿਨਾਂ ਆਤਮ – ਅਭਿਮਾਨੀ ਹੁੰਦੇ ਜਾਵੋਗੇ ਤਾਂ ਕਰਮਿੰਦਰੀਆਂ ਸ਼ਾਂਤ ਹੁੰਦੀਆਂ ਜਾਣਗੀਆਂ। ਬੜੀ ਮਿਹਨਤ ਕਰਨੀ ਪੈਂਦੀ ਹੈ, ਪ੍ਰਾਪਤੀ ਤੇ ਬਹੁਤ ਉੱਚ ਹੈ ਨਾ। ਬਾਪ ਕਹਿੰਦੇ ਹਨ ਯੋਗਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਕਰਮਿੰਦਰੀਆਂ ਤੇ ਜਿੱਤ ਪਾਉਂਦੇ ਹੋ ਇਸਲਈ ਭਾਰਤ ਦਾ ਯੋਗ ਨਾਮੀਗ੍ਰਾਮੀ ਹੈ। ਤੁਸੀਂ ਮਨੁੱਖ ਤੋਂ ਦੇਵਤਾ, ਪਤਿਤ ਤੋਂ ਪਾਵਨ ਬਣਦੇ ਹੋ। ਪ੍ਰਜਾ ਵੀ ਸਵਰਗਵਾਸੀ ਤਾਂ ਹੈ ਨਾ। ਯੋਗਬਲ ਨਾਲ ਤੁਸੀਂ ਸਵਰਗਵਾਸੀ ਬਣਦੇ ਹੋ। ਬਾਹੂਬਲ ਨਾਲ ਨਹੀਂ ਬਣ ਸਕਦੇ ਹੋ। ਮਿਹਨਤ ਕੋਈ ਜਿਆਦਾ ਨਹੀਂ ਹੈ। ਕੁਮਾਰੀਆਂ ਦੇ ਲਈ ਤਾਂ ਜਿਵੇੰ ਮਿਹਨਤ ਹੀ ਨਹੀਂ ਹੈ। ਫ੍ਰੀ ਹਨ। ਵਿਕਾਰ ਵਿੱਚ ਗਈਆਂ ਤਾਂ ਵੱਡੀ ਪੰਚਾਇਤ ਹੋ ਜਾਂਦੀ ਹੈ। ਕੁਮਾਰੀ ਰਹਿਣਾ ਚੰਗਾ ਹੈ। ਨਹੀਂ ਤਾਂ ਫਿਰ ਅਧਰਕੁਮਾਰੀ ਨਾਮ ਪੈ ਜਾਂਦਾ ਹੈ। ਯੁਗਲ ਵੀ ਕਿਉਂ ਬਣਨ! ਇਸ ਵਿੱਚ ਵੀ ਨਾਮ ਰੂਪ ਦਾ ਨਸ਼ਾ ਚੜ੍ਹਦਾ ਹੈ। ਇਹ ਵੀ ਮੂਰਖਤਾ ਹੈ। ਯੁਗਲ ਬਣਨ ਦੇ ਬਾਦ ਪਵਿੱਤਰ ਰਹਿਣ ਦੇ ਲਈ ਬੜੀ ਚੰਗੀ ਹਿਮੰਤ ਚਾਹੀਦੀ ਹੈ। ਗਿਆਨ ਦੀ ਪੂਰੀ ਪ੍ਰਕਾਸ਼ਠਾ ਚਾਹੀਦੀ ਹੈ। ਬਹੁਤ ਹਨ ਜੋ ਹਿਮੰਤ ਕਰਦੇ ਹਨ ਪ੍ਰੰਤੂ ਅੱਗ ਦਾ ਸੇਕ ਆ ਜਾਂਦਾ ਹੈ ਤਾਂ ਖੇਡ ਖਤਮ ਇਸਲਈ ਬਾਬਾ ਕਹਿੰਦੇ ਹਨ ਕੁਮਾਰੀ ਫਿਰ ਵੀ ਚੰਗੀ ਹੈ। ਅਧਰਕੁਮਾਰੀ ਬਣਨ ਦਾ ਖਿਆਲ ਵੀ ਕਿਉਂ ਕਰਨਾ ਚਾਹੀਦਾ ਹੈ। ਕੁਮਾਰੀਆਂ ਦਾ ਨਾਮ ਬਾਲਾ ਹੈ। ਬਾਲ ਬ੍ਰਹਮਚਾਰੀ ਰਹਿਣਾ ਚੰਗਾ ਹੈ, ਤਾਕਤ ਰਹਿੰਦੀ ਹੈ। ਦੂਜੇ ਕਿਸੇ ਦੀ ਯਾਦ ਨਹੀਂ ਆਵੇਗੀ। ਬਾਕੀ ਹਿਮੰਤ ਹੈ ਤਾਂ ਕਰਕੇ ਵਿਖਾਓ, ਪਰੰਤੂ ਮਿਹਨਤ ਹੈ। ਦੋ ਹੋ ਜਾਂਦੇ ਹਨ ਨਾ। ਕੁਮਾਰੀ ਹੈ ਤਾਂ ਇਕੱਲੀ ਹੈ। ਦੋ ਨਾਲ ਦ੍ਵੈਤ ਆ ਜਾਂਦਾ ਹੈ। ਜਿੱਥੇ ਤੱਕ ਹੋ ਸਕੇ ਕੁਮਾਰੀ ਹੋ ਰਹਿਣਾ ਚੰਗਾ ਹੈ। ਕੁਮਾਰੀ ਸੇਵਾ ਤੇ ਨਿਕਲ ਸਕਦੀ ਹੈ। ਬੰਧਨ ਵਿੱਚ ਪੈਣ ਨਾਲ ਫਿਰ ਬੰਧਨ ਵਾਧੇ ਨੂੰ ਪਾਉਂਦੇ ਹਨ। ਅਜਿਹਾ ਜਾਲ ਵਿਛਾਉਣਾ ਹੀ ਕਿਉਂ ਚਾਹੀਦਾ ਹੈ ਜੋ ਬੁੱਧੀ ਫੱਸ ਜਾਵੇ। ਅਜਿਹੇ ਜਾਲ ਵਿੱਚ ਫਸਣਾ ਠੀਕ ਨਹੀਂ ਹੈ। ਕੁਮਾਰੀਆਂ ਦੇ ਲਈ ਤਾਂ ਬਹੁਤ ਚੰਗਾ ਹੈ। ਕੁਮਾਰੀਆਂ ਨੇ ਨਾਮ ਵੀ ਕੱਢਿਆ ਹੈ। ਕਨ੍ਹਈਆ ਨਾਮ ਗਾਇਆ ਜਾਂਦਾ ਹੈ ਨਾ। ਕੁਮਾਰੀ ਹੋਕੇ ਰਹਿਣਾ ਬਹੁਤ ਚੰਗਾ ਹੈ। ਇਨ੍ਹਾਂ ਦੇ ਲਈ ਬਹੁਤ ਸਹਿਜ ਹੈ। ਸਟੂਡੈਂਟ ਲਾਈਫ ਪਵਿੱਤਰ ਲਾਈਫ ਵੀ ਹੈ। ਬੁੱਧੀ ਵੀ ਫਰੈਸ਼ ਰਹਿੰਦੀ ਹੈ। ਕੁਮਾਰਾਂ ਨੂੰ ਭੀਸ਼ਮ ਪਿਤਾਮਹ ਵਰਗਾ ਬਣਨਾ ਹੈ। ਕਲਪ ਪਹਿਲੇ ਵੀ ਰਹੇ ਹਨ ਤਾਂ ਤੇ ਦਿਲਵਾੜ੍ਹਾ ਮੰਦਿਰ ਵਿੱਚ ਯਾਦਗਰ ਬਣਿਆ ਹੋਇਆ ਹੈ। ਹੁਣ ਬਾਪ ਬੱਚਿਆਂ ਨੂੰ ਫਰਮਾਨ ਕਰਦੇ ਹਨ, ਮੈਨੂੰ ਯਾਦ ਕਰੋ। ਹੋਰ ਸਭ ਗੱਲਾਂ ਛੱਡ ਤੁਸੀਂ ਆਪਣਾ ਕਲਿਆਣ ਕਰੋ। ਬਾਪ ਨੂੰ ਯਾਦ ਕਰਨ ਵਿੱਚ ਹੀ ਕਲਿਆਣ ਹੈ। ਭੁੱਲ – ਚੁੱਕ ਹੁੰਦੀ ਹੈ, ਬੱਚੇ ਡਿੱਗ ਪੈਂਦੇ ਹਨ, ਤੁਸੀਂ ਪਰਚਿੰਤਨ ਨੂੰ ਛੱਡ ਆਪਣਾ ਕਲਿਆਣ ਕਰੋ। ਦੂਜੇ ਚਿੰਤਨ ਵਿੱਚ ਜਾਵੋ ਹੀ ਨਹੀਂ। ਤੁਸੀਂ ਸੋਨੇ ਵਰਗਾ ਬਣ ਜਾਵੋ ਹੋਰਾਂ ਨੂੰ ਵੀ ਰਸਤਾ ਦੱਸੋ। ਸਤੋਪ੍ਰਧਾਨ ਬਣਨ ਦਾ ਇੱਕ ਹੀ ਉਪਾਏ ਹੈ। ਪਾਵਨ ਬਣਨ ਬਿਗਰ ਮੁਕਤੀਧਾਮ ਵਿੱਚ ਜਾ ਨਹੀਂ ਸਕਦੇ। ਉਪਾਅ ਇੱਕ ਹੀ ਹੈ ਫਿਰ ਅੰਤ ਮਤੀ ਸੋ ਗਤੀ ਹੋ ਜਾਵੇਗੀ। ਝਰਮੁਈ ਝਗਮੁਈ ਛੱਡ ਦਵੋ। ਨਹੀਂ ਤਾਂ ਆਪਣਾ ਹੀ ਨੁਕਸਾਨ ਕਰੋਗੇ। ਬਾਪ ਕੋਈ ਸ਼ਰਾਪ ਨਹੀਂ ਦਿੰਦੇ ਹਨ। ਸ਼੍ਰੀਮਤ ਤੇ ਨਹੀਂ ਚਲਦੇ ਤਾਂ ਖ਼ੁਦ ਹੀ ਖ਼ੁਦ ਨੂੰ ਸ਼ਰਾਪਿਤ ਕਰਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਨਿਸ਼ਚੇਬੁੱਧੀ ਬਣ ਜਿਉਂਦੇ ਜੀ ਇਸ ਪੁਰਾਣੀ ਦੁਨੀਆਂ ਤੋਂ ਆਪਣਾ ਲੰਗਰ ਚੁੱਕ ਲੈਣਾ ਹੈ। ਬਾਪ ਦੇ ਹਰ ਫਰਮਾਨ ਨੂੰ ਪਾਲਣ ਕਰ ਆਪਣਾ ਕਲਿਆਣ ਕਰਨਾ ਹੈ।
2. ਦੂਜਿਆਂ ਦਾ ਚਿੰਤਨ ਛੱਡ ਆਪਣੀ ਬੁੱਧੀ ਨੂੰ ਸਵੱਛ ਸੋਨੇ ਵਰਗਾ ਬਨਾਉਣਾ ਹੈ। ਝਰਮੁਈ – ਝਗਮੁਈ ਵਿੱਚ ਆਪਣਾ ਸਮੇਂ ਨਸ਼ਟ ਨਹੀਂ ਕਰਨਾ ਹੈ। ਯੋਗਬਲ ਨਾਲ ਆਪਣੀਆਂ ਕਰਮਿੰਦਰੀਆਂ ਨੂੰ ਸ਼ਾਂਤ, ਸ਼ੀਤਲ ਬਨਾਉਣਾ ਹੈ।
ਵਰਦਾਨ:-
ਜੋ ਖੁਦ ਨੂੰ ਮਹਿਮਾਨ ਸਮਝਕੇ ਚਲਦੇ ਹਨ ਉਹ ਆਪਣੇ ਦੇਹ ਰੂਪੀ ਮਕਾਨ ਤੋੰ ਵੀ ਨਿਰਮੋਹੀ ਹੋ ਜਾਂਦੇ ਹਨ। ਮਹਿਮਾਨ ਦਾ ਆਪਣਾ ਕੁਝ ਨਹੀਂ ਹੁੰਦਾ, ਕੰਮ ਵਿੱਚ ਸਾਰੀਆਂ ਚੀਜ਼ਾਂ ਲਗਾਉਣਗੇ ਪਰ ਆਪਣੇਪਨ ਦਾ ਭਾਵ ਨਹੀਂ ਹੋਵੇਗਾ। ਉਹ ਸਾਰੇ ਸਾਧਨਾਂ ਨੂੰ ਅਪਣਾਉਂਦੇ ਹੋਏ ਵੀ ਜਿਨਾਂ ਨਿਆਰੇ ਉਨ੍ਹਾਂ ਬਾਪ ਦੇ ਪਿਆਰੇ ਰਹਿੰਦੇ ਹਨ। ਦੇਹ, ਦੇਹ ਦੇ ਸਬੰਧ ਅਤੇ ਵੈਭਵਾਂ ਤੋਂ ਸਹਿਜ ਉਪਰਾਮ ਹੋ ਜਾਂਦੇ ਹਨ। ਜਿਨਾਂ ਮਹਿਮਾਨਪਨ ਦੀ ਵ੍ਰਿਤੀ ਰਹਿੰਦੀ ਹੈ ਉਤਨੀ ਪ੍ਰਵ੍ਰਿਤੀ ਸ੍ਰੇਸ਼ਠ ਅਤੇ ਸਟੇਜ ਉੱਚੀ ਰਹਿੰਦੀ ਹੈ।
ਸਲੋਗਨ:-
➤ Email me Murli: Receive Daily Murli on your email. Subscribe!