12 August 2021 PUNJABI Murli Today | Brahma Kumaris
Read and Listen today’s Gyan Murli in Punjabi
11 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸੁਖ ਦੇਣ ਵਾਲੇ ਬਾਪ ਨੂੰ ਬਹੁਤ - ਬਹੁਤ ਪਿਆਰ ਨਾਲ ਯਾਦ ਕਰੋ ਯਾਦ ਬਗੈਰ ਪਿਆਰ ਨਹੀਂ ਹੋ ਸਕਦਾ"
ਪ੍ਰਸ਼ਨ: -
ਬਾਪ ਬੱਚਿਆਂ ਨੂੰ ਰੋਜ਼ – ਰੋਜ਼ ਯਾਦ ਦਾ ਅਭਿਆਸ ਕਰਨ ਦਾ ਇਸ਼ਾਰਾ ਕਿਓਂ ਦਿੰਦੇ ਹਨ?
ਉੱਤਰ:-
ਕਿਓਂਕਿ ਯਾਦ ਤੋਂ ਹੀ ਆਤਮਾ ਪਾਵਨ ਬਣੇਗੀ। ਯਾਦ ਤੋਂ ਹੀ ਪੂਰਾ ਵਰਸਾ ਲੈ ਸਕਣਗੇ। ਆਤਮਾ ਦੇ ਸਭ ਸੰਬੰਧ ਖਲਾਸ ਹੋ ਜਾਣਗੇ। ਵਿਕਰਮਾਂ ਤੋਂ ਮੁਕਤ ਹੋ ਜਾਣਗੇ। ਸਜਾਵਾਂ ਤੋਂ ਛੁੱਟ ਜਾਣਗੇ। ਜਿੰਨਾ ਯਾਦ ਕਰਨਗੇ ਉਨ੍ਹਾਂ ਖੁਸ਼ੀ ਰਹੇਗੀ। ਮੰਜ਼ਿਲ ਨੇੜ੍ਹੇ ਅਨੁਭਵ ਹੋਵੇਗੀ। ਕਦੀ ਵੀ ਥੱਕਣਗੇ ਨਹੀਂ। ਬੇਹੱਦ ਦਾ ਸੁੱਖ ਪਾਉਣਗੇ ਇਸ ਲਈ ਯਾਦ ਦਾ ਅਭਿਆਸ ਜਰੂਰ ਕਰਨਾ ਹੈ।
ਗੀਤ:-
ਬਚਪਨ ਦੇ ਦਿਨ ਭੁਲਾ ਨਾ ਦੇਣਾ…
ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਦਾ ਅਰਥ ਸਮਝਿਆ। ਹੁਣ ਜਿਉਂਦੇ ਜੀ ਤੁਸੀਂ ਬੇਹੱਦ ਦੇ ਬਾਪ ਦੇ ਬਣੇ ਹੋ। ਸਾਰਾ ਕਲਪ ਤਾਂ ਹੱਦ ਦੇ ਬਾਪ ਦੇ ਬਣੇ ਹੋ। ਸਤਿਯੁਗ ਵਿੱਚ ਵੀ ਹੱਦ ਦੇ ਬਾਪ ਦੇ ਬਣਦੇ ਹੋ। ਹੁਣ ਸਿਰਫ ਤੁਸੀਂ ਬ੍ਰਾਹਮਣ ਬੱਚੇ ਬੇਹੱਦ ਦੇ ਬਾਪ ਦੇ ਬਣਦੇ ਹੋ। ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਲੈ ਰਹੇ ਹਾਂ। ਜੇਕਰ ਬਾਪ ਨੂੰ ਛੱਡਿਆ ਤਾਂ ਬੇਹੱਦ ਦਾ ਵਰਸਾ ਮਿਲ ਨਹੀਂ ਸਕੇਗਾ। ਭਾਵੇਂ ਤੁਸੀਂ ਸਮਝਾਉਂਦੇ ਹੋ ਪਰ ਥੋੜੇ ਵਿੱਚ ਤਾਂ ਕੋਈ ਰਾਜ਼ੀ ਨਹੀਂ ਹੁੰਦਾ। ਮਨੁੱਖ ਧਨ ਬਹੁਤ ਚਾਹੁੰਦੇ ਹਨ। ਧਨ ਦੇ ਸਿਵਾਏ ਸੁੱਖ ਨਹੀਂ ਹੋ ਸਕਦਾ ਹੈ। ਧਨ ਵੀ ਚਾਹੀਦਾ ਹੈ, ਸ਼ਾਂਤੀ ਵੀ ਚਾਹੀਦੀ ਹੈ, ਨਿਰੋਗੀ ਕਾਇਆ ਵੀ ਚਾਹੀਦੀ ਹੈ। ਤੁਸੀਂ ਬੱਚੇ ਹੀ ਜਾਣਦੇ ਹੋ ਦੁਨੀਆਂ ਵਿੱਚ ਅੱਜ ਕੀ ਹੈ, ਕਲ ਕੀ ਹੋਣਾ ਹੈ। ਵਿਨਾਸ਼ ਤਾਂ ਸਾਹਮਣੇ ਖੜ੍ਹਾ ਹੈ ਹੋਰ ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਜੇਕਰ ਸਮਝਣ ਵੀ ਵਿਨਾਸ਼ ਸਾਹਮਣੇ ਖੜ੍ਹਾ ਹੈ ਤਾਂ ਕੀ ਕਰਨਾ ਹੈ, ਇਹ ਨਹੀਂ ਜਾਣਦੇ। ਤੁਸੀਂ ਬੱਚੇ ਸਮਝਦੇ ਹੋ, ਇਵੇਂ ਮਾਲੂਮ ਹੁੰਦਾ ਹੈ – ਕਦੇ ਵੀ ਲੜਾਈ ਲੱਗ ਜਾਵੇ, ਥੋੜੀ ਚਿੰਗਾਰੀ ਲੱਗੇ ਤਾਂ ਭੰਭਟ ਮੱਚ ਜਾਵੇ। ਦੇਰੀ ਨਹੀਂ ਲੱਗੇਗੀ। ਅੱਗੇ ਵੀ ਥੋੜੀ ਜਿਹੀ ਗੱਲ ਵਿੱਚ ਕਿੰਨੀ ਵੱਡੀ ਲੜਾਈ ਲੱਗ ਗਈ। ਬੱਚੇ ਜਾਣਦੇ ਹਨ ਕਿ ਪੁਰਾਣੀ ਦੁਨੀਆਂ ਖਤਮ ਹੋਈ ਕਿ ਹੋਈ ਇਸ ਲਈ ਹੁਣ ਜਲਦੀ ਹੀ ਬਾਪ ਤੋਂ ਵਰਸਾ ਲੈਣਾ ਹੈ। ਬਾਪ ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ ਤਾਂ ਬਹੁਤ ਹਰਸ਼ਿਤ ਰਹਿਣਗੇ। ਦੇਹ – ਅਭਿਮਾਨ ਵਿੱਚ ਆਉਣ ਨਾਲ ਹੀ ਉਹ ਖੁਸ਼ੀ ਗਾਇਬ ਹੋ ਜਾਂਦੀ ਹੈ। ਦੇਹੀ – ਅਭਿਮਾਨੀ ਬਣਦੇ ਹੋ ਤਾਂ ਬਾਪ ਨੂੰ ਯਾਦ ਕਰਦੇ ਹੋ। ਦੇਹ – ਅਭਿਮਾਨ ਵਿੱਚ ਆਉਣ ਨਾਲ ਬਾਪ ਨੂੰ ਭੁੱਲ ਦੁੱਖ ਉਠਾਉਂਦੇ ਹੋ। ਜਿੰਨਾ ਬਾਪ ਨੂੰ ਯਾਦ ਕਰੋਗੇ, ਉਨ੍ਹਾਂ ਬੇਹੱਦ ਦੇ ਬਾਪ ਤੋਂ ਸੁੱਖ ਉਠਾਓਗੇ। ਇੱਥੇ ਤੁਸੀਂ ਆਏ ਹੀ ਹੋ ਅਜਿਹੇ ਲਕਸ਼ਮੀ – ਨਾਰਾਇਣ ਬਣਨ। ਰਾਜਾ – ਰਾਣੀ ਅਤੇ ਪ੍ਰਜਾ ਦਾ ਨੌਕਰ – ਚਾਕਰ, ਬਹੁਤ ਫਰਕ ਹੈ ਨਾ। ਹੁਣ ਦਾ ਪੁਰਸ਼ਾਰਥ ਫਿਰ ਕਲਪ – ਕਲਪਾਂਤਰ ਦੇ ਲਈ ਕਾਇਮ ਹੋ ਜਾਂਦਾ ਹੈ। ਪਿਛਾੜੀ ਵਿੱਚ ਸਭ ਨੂੰ ਸਾਕਸ਼ਾਤਕਾਰ ਹੋਵੇਗਾ – ਅਸੀਂ ਕਿੰਨਾ ਪੁਰਸ਼ਾਰਥ ਕੀਤਾ ਹੈ। ਹੁਣ ਵੀ ਬਾਪ ਕਹਿੰਦੇ ਹਨ ਆਪਣੀ ਅਵਸਥਾ ਨੂੰ ਵੇਖਦੇ ਰਹੋ। ਮਿੱਠੇ ਤੇ ਮਿੱਠੇ ਬਾਬਾ, ਜਿਸ ਤੋਂ ਸ੍ਵਰਗ ਦਾ ਵਰਸਾ ਮਿਲਦਾ ਹੈ, ਉਨ੍ਹਾਂ ਨੂੰ ਅਸੀਂ ਕਿੰਨਾ ਯਾਦ ਕਰਦੇ ਹਾਂ। ਤੁਹਾਡਾ ਸਾਰਾ ਮਦਾਰ ਹੈ ਹੀ ਯਾਦ ਤੇ। ਜਿੰਨਾ ਯਾਦ ਕਰੋਂਗੇ ਉਨ੍ਹਾਂ ਖੁਸ਼ੀ ਵੀ ਰਹੇਗੀ। ਸਮਝਣਗੇ ਬਸ ਹੁਣ ਨਜਦੀਕ ਆਕੇ ਪਹੁੰਚੇ ਹਾਂ। ਕੋਈ ਥੱਕ ਵੀ ਜਾਂਦੇ ਹਨ, ਪਤਾ ਨਹੀਂ ਮੰਜ਼ਿਲ ਕਿੰਨਾ ਦੂਰ ਹੈ, ਪਹੁੰਚਣ ਤਾਂ ਮਿਹਨਤ ਵੀ ਸਫਲ ਹੋਵੇ। ਦੁਨੀਆਂ ਨੂੰ ਇਹ ਵੀ ਪਤਾ ਨਹੀਂ ਕਿ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਹੇ ਭਗਵਾਨ ਫਿਰ ਕਹਿ ਦਿੰਦੇ ਹਨ ਠੀਕਰ ਭਿੱਤਰ ਵਿੱਚ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਬਾਪ ਦੇ ਬਣ ਚੁਕੇ ਹਾਂ। ਹੁਣ ਬਾਪ ਦੀ ਹੀ ਮਤ ਤੇ ਚਲਣਾ ਹੈ। ਭਾਵੇਂ ਵਿਲਾਇਤ ਵਿੱਚ ਹੋ ਉੱਥੇ ਰਹਿੰਦੇ ਵੀ ਸਿਰਫ ਬਾਪ ਨੂੰ ਯਾਦ ਕਰਨਾ ਹੈ। ਤੁਹਾਨੂੰ ਸ਼੍ਰੀਮਤ ਤਾਂ ਮਿਲੀ ਹੈ। ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਸਿਵਾਏ ਬਾਪ ਦੀ ਯਾਦ ਦੇ ਹੋ ਨਹੀਂ ਸਕਦੀ। ਤੁਸੀਂ ਕਹਿੰਦੇ ਹੋ – ਬਾਬਾ ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ। ਜਿਵੇਂ ਸਾਡਾ ਬਾਪ ਵਰਸਾ ਲੈਂਦੇ ਹਨ, ਅਸੀਂ ਵੀ ਪੁਰਸ਼ਾਰਥ ਕਰ ਉਨ੍ਹਾਂ ਦੀ ਗੱਦੀ ਤੇ ਜਰੂਰ ਬੈਠਾਂਗੇ। ਮੰਮਾ ਬਾਬਾ ਰਾਜ – ਰਾਜੇਸ਼ਵਰ, ਰਾਜ – ਰਾਜੇਸ਼੍ਵਰੀ ਬਣਦੇ ਹਨ, ਤਾਂ ਅਸੀਂ ਵੀ ਬਣਾਂਗੇ। ਇਮਤਿਹਾਨ ਤਾਂ ਸਭ ਦੇ ਲਈ ਇੱਕ ਹੀ ਹੈ। ਤੁਹਾਨੂੰ ਬਹੁਤ ਥੋੜਾ ਸਿਖਾਇਆ ਜਾਂਦਾ ਹੈ, ਸਿਰਫ ਬਾਪ ਨੂੰ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਰਾਜਯੋਗ ਬਲ। ਤੁਸੀਂ ਸਮਝਦੇ ਹੋ ਯੋਗ ਨਾਲ ਬਹੁਤ ਬਲ ਮਿਲਦਾ ਹੈ। ਅਸੀਂ ਕੋਈ ਵਿਕਰਮ ਕਰਾਂਗੇ ਤਾਂ ਸਜਾ ਬਹੁਤ ਖਾਵਾਂਗੇ, ਪਦਵੀ ਭ੍ਰਿਸ਼ਟ ਹੋ ਪਵੇਗੀ। ਯਾਦ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ।
ਤੁਸੀਂ ਜਾਣਦੇ ਹੋ ਅਸੀਂ ਪਾਵਨ ਦੁਨੀਆਂ ਵਿੱਚ ਜਾ ਰਹੇ ਹਾਂ। ਜੋ ਬ੍ਰਾਹਮਣ ਬਣਨਗੇ ਉਹ ਹੀ ਨਿਮਿਤ ਬਣਨਗੇ। ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਬਣਨ ਬਗੈਰ ਤੁਸੀਂ ਬਾਪ ਤੋਂ ਵਰਸਾ ਲੈ ਨਹੀਂ ਸਕਦੇ। ਬਾਪ ਬੱਚਿਆਂ ਨੂੰ ਰਚਦੇ ਹੀ ਹਨ ਵਰਸਾ ਦੇਣ ਦੇ ਲਈ। ਸ਼ਿਵਬਾਬਾ ਦੇ ਤਾਂ ਅਸੀਂ ਹੈ ਹੀ। ਉਹ ਨਵੀਂ ਸ੍ਰਿਸ਼ਟੀ ਰਚਦੇ ਹਨ ਬੱਚਿਆਂ ਨੂੰ ਵਰਸਾ ਦੇਣ ਲਈ। ਸ਼ਰੀਰਧਾਰੀ ਨੂੰ ਹੀ ਵਰਸਾ ਦੇਣਗੇ। ਆਤਮਾਵਾਂ ਤਾਂ ਉੱਪਰ ਵਿੱਚ ਰਹਿੰਦੀਆਂ ਹਨ। ਉੱਥੇ ਤਾਂ ਵਰਸੇ ਅਤੇ ਪ੍ਰਾਲਬੱਧ ਦੀ ਗੱਲ ਨਹੀਂ। ਤੁਸੀਂ ਹੁਣ ਪੁਰਸ਼ਾਰਥ ਕਰ ਪ੍ਰਾਲਬੱਧ ਲੈ ਰਹੇ ਹੋ, ਜੋ ਦੁਨੀਆਂ ਨੂੰ ਪਤਾ ਨਹੀਂ ਹੈ। ਹੁਣ ਸਮੇਂ ਨਜ਼ਦੀਕ ਆਉਂਦਾ ਜਾਂਦਾ ਹੈ। ਇਤਲਾ ਕਰਦੇ ਰਹਿੰਦੇ ਹਨ ਫਲਾਣਾ ਜੇਕਰ ਇਵੇਂ ਕਰੇਗਾ ਤਾਂ ਅਸੀਂ ਇੱਕਦਮ ਉਨ੍ਹਾਂ ਨੂੰ ਉਡਾ ਦੇਵਾਂਗੇ। ਉਡਾਉਣ ਦੀ ਤਿਆਰੀ ਹੋ ਰਹੀ ਹੈ। ਬੰਮਬਜ਼ ਆਦਿ ਕੋਈ ਰੱਖਣੇ ਨਹੀਂ ਹਨ। ਤਿਆਰੀਆਂ ਬਹੁਤ ਹੋ ਰਹੀਆਂ ਹਨ। ਬ੍ਰਿਟਿਸ਼ ਗੌਰਮਿੰਟ ਦੇ ਸਮੇਂ ਪਾਕਿਸਤਾਨ, ਹਿੰਦੁਸਤਾਨ ਸੀ ਕੀ? ਲਿਖਿਆ ਹੋਇਆ ਹੈ ਯੌਵਨਾਂ ਦੀ ਲੜਾਈ। ਪਾਂਡਵ ਅਤੇ ਕੌਰਵਾਂ ਦੀ ਲੜਾਈ ਹੈ ਨਹੀਂ। ਯੌਵਨ ਬਰੋਬਰ ਲੜ ਰਹੇ ਹਨ। ਬੰਮਬਜ਼ ਵੀ ਤਿਆਰ ਹੋ ਗਏ ਹਨ। ਹੁਣ ਬਾਪ ਸਾਨੂੰ ਫਰਮਾਨ ਕਰਦੇ ਹਨ ਕਿ ਮੈਨੂੰ ਯਾਦ ਕਰੋ, ਨਹੀਂ ਤਾਂ ਪਿਛਾੜੀ ਵਿੱਚ ਬਹੁਤ ਰੋਣਾ ਪਵੇਗਾ। ਇਮਤਿਹਾਨ ਵਿੱਚ ਨਾਪਸ ਹੁੰਦੇ ਹਨ ਤਾਂ ਜਾਕੇ ਡੁੱਬ ਮਰਦੇ ਹਨ ਗੁੱਸੇ ਵਿੱਚ। ਇੱਥੇ ਗੁੱਸੇ ਦੀ ਤਾਂ ਗੱਲ ਨਹੀਂ। ਪਿਛਾੜੀ ਵਿੱਚ ਤੁਹਾਨੂੰ ਬਹੁਤ ਸਾਕਸ਼ਾਤਕਾਰ ਹੋਣਗੇ। ਕੀ – ਕੀ ਅਸੀਂ ਬਣਾਂਗੇ – ਉਹ ਵੀ ਪਤਾ ਪੈ ਜਾਵੇਗਾ। ਬਾਪ ਦਾ ਕੰਮ ਹੈ ਪੁਰਸ਼ਾਰਥ ਕਰਾਉਣਾ। ਕਹਿੰਦੇ ਹਨ ਬੱਚੇ ਕਰਮ ਕਰਦੇ ਹੋਏ ਯਾਦ ਕਰਨਾ ਭੁੱਲ ਜਾਂਦੇ ਹੋ ਜਾਂ ਫੁਰਸਤ ਨਹੀਂ ਮਿਲਦੀ ਹੈ ਤਾਂ ਚੰਗਾ ਬੈਠੋ। ਯਾਦ ਵਿੱਚ ਬੈਠਕੇ ਬਾਪ ਨੂੰ ਯਾਦ ਕਰੋ। ਆਪਸ ਵਿੱਚ ਤੁਸੀਂ ਮਿਲਦੇ ਹੋ ਤਾਂ ਵੀ ਇਹ ਕੋਸ਼ਿਸ਼ ਕਰੋ ਕਿ ਅਸੀਂ ਬਾਬਾ ਨੂੰ ਯਾਦ ਕਰੀਏ। ਮਿਲਕੇ ਬੈਠਣ ਨਾਲ ਤੁਸੀਂ ਯਾਦ ਚੰਗਾ ਕਰੋਗੇ, ਮਦਦ ਮਿਲੇਗੀ। ਮੂਲ ਗੱਲ ਹੈ ਬਾਪ ਨੂੰ ਯਾਦ ਕਰਨਾ। ਇੱਥੇ ਆਓ ਜਾਂ ਨਾ ਆਓ। ਕੋਈ ਵਿਲਾਇਤ ਜਾਂਦੇ ਹਨ ਫਿਰ ਆ ਤਾਂ ਸਕਣਗੇ ਨਹੀਂ। ਉੱਥੇ ਵੀ ਸਿਰਫ ਇੱਕ ਗੱਲ ਯਾਦ ਰੱਖੋ। ਬਾਪ ਦੀ ਯਾਦ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਬਾਪ ਕਹਿੰਦੇ ਹਨ ਸਿਰਫ ਇੱਕ ਗੱਲ ਯਾਦ ਰੱਖੋ – ਬਾਪ ਨੂੰ ਯਾਦ ਕਰੋ। ਬਾਪ ਕਹਿੰਦੇ ਹਨ – ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਵਿਸ਼ਵ ਦਾ ਮਾਲਿਕ ਬਣੋਗੇ। ਮੂਲ ਗੱਲ ਹੋ ਜਾਂਦੀ ਹੈ ਯਾਦ ਦੀ। ਕਿੱਥੇ ਵੀ ਜਾਨ ਆਦਿ ਦੀ ਗੱਲ ਨਹੀਂ। ਘਰ ਵਿੱਚ ਰਹੋ ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਪਵਿੱਤਰ ਨਹੀਂ ਬਣੋਂਗੇ ਤਾਂ ਯਾਦ ਕਰ ਨਹੀਂ ਸਕੋਗੇ। ਇਵੇਂ ਥੋੜੀ ਹੈ ਕਿ ਸਭ ਆਕੇ ਕਲਾਸ ਵਿੱਚ ਪੜ੍ਹਣਗੇ। ਮੰਤਰ ਲਿੱਤਾ ਫਿਰ ਭਾਵੇਂ ਕਿੱਥੇ ਵੀ ਚਲੇ ਜਾਵੋ। ਸਤੋਪ੍ਰਧਾਨ ਬਣਨ ਦਾ ਰਸਤਾ ਬਾਪ ਨੇ ਦੱਸਿਆ ਹੈ। ਉੰਝ ਤਾਂ ਸੈਂਟਰ ਤੇ ਆਉਣ ਨਾਲ ਨਵੀਂ – ਨਵੀਂ ਪੁਆਇੰਟ ਸੁਣਦੇ ਰਹਿਣਗੇ। ਜੇਕਰ ਕਿਸੇ ਕਾਰਨ ਤੋਂ ਨਹੀਂ ਆ ਸਕਦੇ ਹਨ, ਮੀਂਹ ਪੈਂਦੀ ਹੈ ਅਤੇ ਕਰਫਯੂ ਲੱਗਦਾ ਹੈ, ਕੋਈ ਬਾਹਰ ਨਹੀਂ ਨਿਕਲ ਸਕਦੇ ਫਿਰ ਕੀ ਕਰਨਗੇ। ਬਾਪ ਕਹਿੰਦੇ ਹਨ ਹਰਜਾ ਨਹੀਂ ਹੈ। ਕਿੱਥੇ ਵੀ ਰਹਿੰਦੇ ਤੁਸੀਂ ਯਾਦ ਵਿੱਚ ਰਹੋ। ਚਲਦੇ – ਫਿਰਦੇ ਯਾਦ ਕਰੋ। ਹੋਰਾਂ ਨੂੰ ਇਹ ਹੀ ਕਹੋ ਕਿ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਦੇਵਤਾ ਬਣ ਜਾਵੋਗੇ। ਅੱਖਰ ਹੀ ਦੋ ਹਨ।
ਬਾਪ ਕਹਿੰਦੇ ਹਨ – ਇਹ ਬਚਪਨ ਭੁੱਲ ਨਾ ਜਾਣਾ। ਅੱਜ ਹਸਦੇ ਹੋ ਕਲ ਰੋਣਾ ਪਵੇਗਾ – ਜੇਕਰ ਬਾਪ ਨੂੰ ਭੁਲਾਇਆ ਤਾਂ। ਬਾਪ ਤੋਂ ਵਰਸਾ ਪੂਰਾ ਲੈਣਾ ਚਾਹੀਦਾ ਹੈ। ਇਵੇਂ ਬਹੁਤ ਕਹਿੰਦੇ ਹਨ ਸ੍ਵਰਗ ਵਿੱਚ ਤਾਂ ਜਾਣਗੇ ਨਾ ਫਿਰ ਜੋ ਤਕਦੀਰ ਵਿੱਚ ਹੋਵਗਾ। ਉਨ੍ਹਾਂ ਨੂੰ ਕੋਈ ਪੁਰਸ਼ਾਰਥ ਕਰਨਾ ਨਹੀਂ ਕਹਾਂਗੇ। ਮਨੁੱਖ ਪੁਰਸ਼ਾਰਥ ਕਰਦੇ ਹੀ ਹਨ ਉੱਚ ਮਰਤਬਾ ਪਾਉਣ ਦੇ ਲਈ। ਹੁਣ ਜੱਦ ਕਿ ਬਾਪ ਤੋਂ ਪਾਸ ਉੱਚ ਮਰਤਬਾ ਮਿਲਦਾ ਹੈ ਤਾਂ ਗਫ਼ਲਤ ਕਿਓਂ ਕਰਨੀ ਚਾਹੀਦੀ ਹੈ। ਸਕੂਲ ਵਿੱਚ ਜੋ ਨਹੀਂ ਪੜ੍ਹਣਗੇ ਤਾਂ ਪੜ੍ਹੇ – ਲਿਖੇ ਦੇ ਅੱਗੇ ਭਰੀ ਢੋਣੀ ਪਵੇਗੀ। ਬਾਪ ਨੂੰ ਪੂਰਾ ਯਾਦ ਨਹੀਂ ਕਰਨਗੇ ਤਾਂ ਪ੍ਰਜਾ ਦੇ ਵੀ ਨੌਕਰ ਚਾਕਰ ਜਾਕੇ ਬਣਨਗੇ। ਇਸ ਵਿੱਚ ਖੁਸ਼ ਥੋੜੀ ਹੋਣਾ ਚਾਹੀਦਾ ਹੈ। ਤਾਂ ਬਾਪ ਸਮਝਾਉਂਦੇ ਹਨ – ਮਿੱਠੇ – ਮਿੱਠੇ ਬੱਚਿਓ ਸਮੁੱਖ ਰਿਫਰੇਸ਼ ਹੋਕੇ ਜਾਂਦੇ ਹੋ। ਕਈ ਬੰਧੇਲੀਆਂ ਹਨ, ਹਰਜਾ ਨਹੀਂ, ਘਰ ਬੈਠੇ ਬਾਪ ਨੂੰ ਯਾਦ ਕਰਦੀ ਰਹੋ। ਤੁਹਾਨੂੰ ਕਿੰਨਾ ਸਹਿਜ ਸਮਝਾਉਂਦੇ ਹਨ, ਮੌਤ ਸਾਹਮਣੇ ਖੜੀ ਹੈ, ਅਚਾਨਕ ਹੀ ਲੜਾਈ ਸ਼ੁਰੂ ਹੋ ਜਾਵੇਗੀ। ਇੱਕ – ਦੋ ਨੂੰ ਕਹਿੰਦੇ ਹਨ ਥੋੜਾ ਵੀ ਗੜਬੜ ਕੀਤਾ ਤਾਂ ਅਸੀਂ ਇਵੇਂ ਕਰਾਂਗੇ। ਪਹਿਲੇ ਤੋਂ ਹੀ ਕਹਿ ਦਿੰਦੇ ਹਨ, ਬੰਮਬਜ਼ ਦੀ ਮਗ਼ਰੂਰੀ ਬਹੁਤ ਹੈ। ਬਾਪ ਕਹਿੰਦੇ ਹਨ – ਬੱਚੇ ਅਜੂੰਨ ਯੋਗਬਲ ਵਿੱਚ ਹੁਸ਼ਿਆਰ ਹੋਏ ਨਹੀਂ ਹਨ, ਇਵੇਂ ਨਾ ਹੋਵੇ ਲੜਾਈ ਲੱਗ ਜਾਵੇ। ਪਰ ਡਰਾਮਾ ਅਨੁਸਾਰ ਇਵੇਂ ਹੋਵੇਗਾ ਹੀ ਨਹੀਂ। ਬੱਚਿਆਂ ਨੇ ਪੂਰਾ ਵਰਸਾ ਲਿੱਤਾ ਨਹੀਂ ਹੈ ਇਸਲਈ ਨਿਸ਼ਚਾ ਹੁੰਦਾ ਹੈ, ਇਹ ਲੜਾਈ ਕਰਕੇ ਲੱਗੇਗੀ ਵੀ, ਤਾਂ ਵੀ ਬੰਦ ਹੋ ਜਾਵੇਗੀ ਕਿਓਂਕਿ ਹੁਣ ਰਾਜਧਾਨੀ ਸਥਾਪਨ ਨਹੀਂ ਹੋਈ ਹੈ। ਟਾਈਮ ਚਾਹੀਦਾ ਹੈ। ਪੁਰਸ਼ਾਰਥ ਕਰਾਉਂਦੇ ਰਹਿੰਦੇ ਹਨ, ਪਤਾ ਨਹੀਂ ਕਿਸੀ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਬਸ ਡਿੱਗ ਪੈਂਦੀ ਹੈ, ਐਰੋਪਲੇਨ, ਟ੍ਰੇਨ ਡਿੱਗ ਪੈਂਦੀ ਹੈ, ਮੌਤ ਕਿੰਨਾ ਸਹਿਜ ਖੜੀ ਹੈ। ਧਰਤੀ ਵੀ ਹਿਲਦੀ ਰਹਿੰਦੀ ਹੈ। ਸਭ ਤੋਂ ਜਾਸਤੀ ਕੰਮ ਅਰਥਕਵੇਕ ਨੂੰ ਕਰਨਾ ਹੈ। ਪਰ ਵਿਨਾਸ਼ ਹੋਣ ਦੇ ਪਹਿਲੇ ਬਾਪ ਤੋਂ ਪੂਰਾ ਵਰਸਾ ਲੈਣਾ ਹੈ ਇਸਲਈ ਬਹੁਤ ਪ੍ਰੇਮ ਨਾਲ ਬਾਪ ਨੂੰ ਯਾਦ ਕਰਨਾ ਹੈ। ਬਾਬਾ ਤੁਹਾਡੇ ਬਗੈਰ ਸਾਡਾ ਦੂਜਾ ਕੋਈ ਨਹੀਂ। ਸਿਰਫ ਬਾਪ ਨੂੰ ਹੀ ਯਾਦ ਕਰਦੇ ਰਹੋ। ਕਿੰਨਾ ਸਹਿਜ ਤਰ੍ਹਾਂ ਜਿਵੇਂ ਛੋਟੇ – ਛੋਟੇ ਬੱਚਿਆਂ ਨੂੰ ਸਮਝਾਉਂਦੇ ਹਨ ਹੋਰ ਕੋਈ ਤਕਲੀਫ ਨਹੀਂ ਦਿੰਦਾ ਹਾਂ, ਸਿਰਫ ਯਾਦ ਕਰੋ। ਅਤੇ ਕਾਮ ਚਿਤਾ ਤੇ ਬੈਠ ਜੋ ਤੁਸੀਂ ਜਲ ਮਰੇ ਹੋ, ਸੋ ਹੁਣ ਗਿਆਨ ਚਿਤਾ ਤੇ ਬੈਠ ਪਵਿੱਤਰ ਬਣੋ। ਤੁਹਾਡੇ ਤੋਂ ਪੁੱਛਦੇ ਹਾਂ ਤੁਹਾਡਾ ਉਦੇਸ਼ ਕੀ ਹੈ? ਬੋਲੋ, ਜੋ ਸਭ ਦਾ ਬਾਪ ਹੈ ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ। ਹੁਣ ਬਾਪ ਕਹਿੰਦੇ ਹਨ – ਸਿਰਫ ਮੈਨੂੰ ਯਾਦ ਕਰੋ ਤਾਂ ਕੱਟ ਉਤਰ ਜਾਵੇਗੀ। ਇਹ ਇੰਨਾ ਪੈਗਾਮ ਤਾਂ ਦੇ ਸਕਦੇ ਹੋ ਨਾ। ਖ਼ੁਦ ਯਾਦ ਕਰੋਗੇ ਤਾਂ ਦੂਜੇ ਨੂੰ ਯਾਦ ਕਰਵਾ ਸਕੋਗੇ। ਦੂਜੇ ਨੂੰ ਰੂਚੀ ਨਾਲ ਕਹੋਗੇ। ਨਹੀਂ ਤਾਂ ਦਿਲ ਤੋਂ ਨਹੀਂ ਨਿਕਲੇਗਾ। ਬਾਪ ਕਹਿੰਦੇ ਹਨ – ਕਿੱਥੇ ਵੀ ਹੋ ਜਿੰਨਾ ਹੋ ਸਕੇ ਸਿਰਫ ਯਾਦ ਕਰੋ। ਭਾਵੇਂ ਥੋੜੀ ਖਾਨ – ਪਾਨ ਦੀ ਤਕਲੀਫ ਆਦਿ ਹੁੰਦੀ ਹੈ। ਰਹਿਣਾ ਤਾਂ ਘਰ ਵਿੱਚ ਹੀ ਹੈ। ਘਰ ਵਿੱਚ ਰਹਿੰਦੇ ਬਾਪ ਨੂੰ ਯਾਦ ਕਰੋ, ਜੋ ਮਿਲੇ ਉਨ੍ਹਾਂ ਨੂੰ ਇਹ ਹੀ ਸਿਖਿਆ ਦਵੋ – ਮੌਤ ਸਾਹਮਣੇ ਖੜ੍ਹਾ ਹੈ।
ਬਾਪ ਕਹਿੰਦੇ ਹਨ – ਤੁਸੀਂ ਸਭ ਤਮੋਪ੍ਰਧਾਨ ਪਤਿਤ ਬਣ ਪਏ ਹੋ, ਹੁਣ ਮੈਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਆਤਮਾ ਹੀ ਪਤਿਤ ਬਣੀ ਹੈ, ਸਤਿਯੁਗ ਵਿੱਚ ਹੁੰਦੀ ਹੈ ਪਾਵਨ ਆਤਮਾ। ਬਾਪ ਦੀ ਯਾਦ ਨਾਲ ਹੀ ਆਤਮਾ ਪਾਵਨ ਬਣੇਗੀ ਹੋਰ ਕੋਈ ਉਪਾਏ ਨਹੀਂ ਹੈ। ਇਹ ਪੈਗਾਮ ਸਭ ਨੂੰ ਦਿੰਦੇ ਜਾਵੋ ਤਾਂ ਵੀ ਬਹੁਤਿਆਂ ਦਾ ਕਲਿਆਣ ਕਰੋਗੇ ਹੋਰ ਕੋਈ ਤਕਲੀਫ ਨਹੀਂ ਦਿੰਦੇ ਹਨ। ਪੁਰਸ਼ੋਤਮ ਮਹੀਨੇ ਵਿੱਚ ਵੀ ਜਾਕੇ ਸਮਝਾਓ ਕਿ ਸਭ ਤੋਂ ਪੁਰਸ਼ੋਤਮ ਕੌਣ? ਸਤਿਯੁਗ ਆਦਿ ਵਿੱਚ ਇਹ ਲਕਸ਼ਮੀ – ਨਾਰਾਇਣ ਸੀ। ਇਨ੍ਹਾਂ ਨੂੰ ਇਵੇਂ ਪੁਰਸ਼ੋਤਮ ਬਣਾਉਣ ਵਾਲਾ ਮਤਲਬ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਬਾਪ ਹੈ। ਸਭ ਆਤਮਾਵਾਂ ਨੂੰ ਪਾਵਨ ਬਨਾਉਣ ਵਾਲਾ ਪਤਿਤ – ਪਾਵਨ ਬਾਪ ਹੀ ਹੈ। ਸਭ ਤੋਂ ਉੱਤਮ ਤੇ ਉੱਤਮ ਪੁਰਸ਼ ਬਨਾਉਣ ਵਾਲਾ ਹੈ ਬਾਪ। ਜੋ ਪੂਜੀਏ ਸੀ ਉਹ ਹੀ ਫਿਰ ਪੁਜਾਰੀ ਬਣੇ ਹਨ। ਰਾਵਣ ਰਾਜ ਵਿਚ ਅਸੀਂ ਪੁਜਾਰੀ ਬਣੇ ਹਾਂ, ਰਾਮਰਾਜ ਵਿਚ ਪੂਜੀਯ ਸੀ। ਹੁਣ ਰਾਵਣ ਰਾਜ ਦਾ ਅੰਤ ਹੈ। ਅਸੀਂ ਪੁਜਾਰੀ ਤੋਂ ਫਿਰ ਪੂਜੀਯ ਬਣਦੇ ਹਾਂ। ਬਾਪ ਨੂੰ ਯਾਦ ਕਰਨ ਦਾ ਹੋਰਾਂ ਨੂੰ ਵੀ ਰਸਤਾ ਦੱਸਣਾ ਹੈ। ਬੁਢਿਆਂ ਨੂੰ ਵੀ ਇਹ ਸਰਵਿਸ ਕਰਨੀ ਚਾਹੀਦੀ ਹੈ। ਮਿੱਤਰ – ਸੰਬੰਧੀਆਂ ਨੂੰ ਵੀ ਬਾਪ ਦਾ ਪਰਿਚੈ ਦਵੋ। ਬੋਲੋ, ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਸੀਂ ਸ੍ਵਰਗ ਦੇ ਮਾਲਿਕ ਬਣੋਗੇ। ਨਿਰਾਕਾਰ ਸ਼ਿਵਬਾਬਾ ਸਰਵ ਦਾ ਸਦਗਤੀ ਦਾਤਾ ਬਾਬਾ, ਸਭ ਆਤਮਾਵਾਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਇਹ ਸਮਝਾਉਣਾ ਤਾਂ ਬਹੁਤ ਸਹਿਜ ਹੈ ਨਾ। ਬੁੱਢੀਆਂ ਵੀ ਇਹ ਸਰਵਿਸ ਕਰ ਸਕਦੀ ਹਨ। ਮੂਲ ਗੱਲ ਹੈ ਹੀ ਇਹ। ਸ਼ਾਦੀ ਮੁਰਾਦੀ ਕਿੱਥੇ ਵੀ ਜਾਓ, ਕੰਨ ਵਿੱਚ ਇਹ ਗੱਲ ਸੁਣਾਓ। ਗੀਤਾ ਦਾ ਭਗਵਾਨ ਕਹਿੰਦੇ ਹਨ ਮੈਨੂੰ ਯਾਦ ਕਰੋ, ਇਸ ਗੱਲ ਨੂੰ ਸਭ ਪਸੰਦ ਕਰਨਗੇ। ਜਾਸਤੀ ਬੋਲਣ ਦੀ ਲੋੜ ਨਹੀਂ ਹੈ। ਸਿਰਫ ਬਾਪ ਦਾ ਪੈਗਾਮ ਦੇਣਾ ਹੈ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ।
ਅੱਛਾ – ਇਵੇਂ ਸਮਝੋ, ਭਗਵਾਨ ਪ੍ਰੇਰਨਾ ਕਰਦੇ ਹਨ। ਸੁਪਨੇ ਵਿੱਚ ਸਾਕਸ਼ਾਤਕਰ ਹੁੰਦਾ ਹੈ, ਆਵਾਜ ਸੁਣਨ ਵਿੱਚ ਆਉਂਦਾ ਹੈ – ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਤੁਸੀਂ ਆਪ ਵੀ ਸਿਰਫ ਇਹ ਹੀ ਚਿੰਤਨ ਕਰਦੇ ਰਹੋ ਤਾਂ ਬੇੜਾ ਪਾਰ ਹੋ ਜਾਵੇਗਾ। ਅਸੀਂ ਪ੍ਰੈਕਟੀਕਲ ਵਿੱਚ ਬੇਹੱਦ ਦੇ ਬਾਪ ਦੇ ਬਣੇ ਹਾਂ ਅਤੇ ਬਾਪ ਤੋਂ 21 ਜਨਮਾਂ ਦਾ ਵਰਸਾ ਲੈ ਰਹੇ ਹਾਂ, ਤਾਂ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਬਾਪ ਨੂੰ ਭੁੱਲਣ ਨਾਲ ਹੀ ਤਕਲੀਫ ਹੁੰਦੀ ਹੈ। ਬਾਪ ਕਿੰਨਾ ਸਹਿਜ ਦੱਸਦੇ ਹਨ – ਮੈਨੂੰ ਯਾਦ ਕਰੋ ਤਾਂ ਸਭ ਸਮਝਣਗੇ ਇਨ੍ਹਾਂ ਨੂੰ ਰਸਤਾ ਤਾਂ ਬਰੋਬਰ ਰਾਈਟ ਮਿਲਿਆ ਹੈ। ਇਹ ਰਸਤਾ ਕਦੇ ਕੋਈ ਦੱਸ ਨਾ ਸਕੇ। ਸਮੇਂ ਇਵੇਂ ਹੋਵੇਗਾ ਜੋ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕੋਗੇ। ਬਾਪ ਨੂੰ ਯਾਦ ਕਰਦੇ – ਕਰਦੇ ਸ਼ਰੀਰ ਛੱਡ ਦੇਣਗੇ। ਅੰਤਕਾਲ ਜੋ ਸ਼ਿਵਬਾਬਾ ਸਿਮਰੇ… ਫਿਰ ਨਾਰਾਇਣ ਯੋਨੀ ਬਲ – ਬਲ ਉਤਰੇ। ਲਕਸ਼ਮੀ – ਨਾਰਾਇਣ ਡਾਈਨੈਸਟੀ ਵਿੱਚ ਆਉਣਗੇ। ਘੜੀ – ਘੜੀ ਰਜਾਈ ਪਦਵੀ ਪਾਉਣਗੇ। ਬਸ ਸਿਰਫ ਬਾਪ ਨੂੰ ਯਾਦ ਕਰੋ ਪਿਆਰ ਨਾਲ। ਯਾਦ ਬਗੈਰ ਪਿਆਰ ਕਿਵੇਂ ਕਰਨਗੇ। ਸੁੱਖ ਮਿਲਦਾ ਹੈ ਤਾਂ ਯਾਦ ਕੀਤਾ ਜਾਂਦਾ ਹੈ। ਦੁੱਖ ਦੇਣ ਵਾਲੇ ਨੂੰ ਪਿਆਰ ਨਹੀਂ ਕੀਤਾ ਜਾਂਦਾ ਹੈ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ ਇਸਲਈ ਮੈਨੂੰ ਪਿਆਰ ਕਰੋ। ਬਾਪ ਦੀ ਮੱਤ ਤੇ ਚਲਣਾ ਚਾਹੀਦਾ ਹੈ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਪੜ੍ਹਾਈ ਵਿੱਚ ਕਦੀ ਗਫ਼ਲਤ ਨਹੀਂ ਕਰਨੀ ਹੈ, ਲੜਾਈ ਦੇ ਪਹਿਲੇ ਬਾਪ ਤੋਂ ਪੂਰਾ – ਪੂਰਾ ਵਰਸਾ ਲੈਣਾ ਹੈ।
2. ਸ਼੍ਰੀਮਤ ਤੇ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ।
ਵਰਦਾਨ:-
ਸੰਗਮਯੁਗ ਤੇ ਹਰ ਬੱਚੇ ਨੂੰ ਨਾਲੇਜ ਦਵਾਰਾ ਕੋਈ ਨਾ ਕੋਈ ਵਿਸ਼ੇਸ਼ ਗੁਣ ਜਰੂਰ ਪ੍ਰਾਪਤ ਹੈ, ਇਸ ਲਈ ਹੋਲੀ ਹੰਸ ਬਣ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਵੇਖੋ ਅਤੇ ਵਰਨਣ ਕਰੋ। ਜਿਸ ਸਮੇਂ ਕਿਸੇ ਦੀ ਕਮਜ਼ੋਰੀ ਵੇਖਦੇ ਜਾਂ ਸੁਣਦੇ ਹੋ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਕਮਜ਼ੋਰੀ ਇਨ੍ਹਾਂ ਦੀ ਨਹੀਂ, ਮੇਰੀ ਹੈ ਕਿਓਂਕਿ ਅਸੀਂ ਸਭ ਇਕ ਹੀ ਬਾਪ ਦੇ, ਇੱਕ ਹੀ ਪਰਿਵਾਰ ਦੇ, ਇੱਕ ਹੀ ਮਾਲਾ ਦੇ ਮਣਕੇ ਹਾਂ। ਜਿਵੇਂ ਆਪਣੀ ਕਮਜ਼ੋਰੀ ਨੂੰ ਪ੍ਰਸਿੱਧ ਨਹੀਂ ਕਰਨਾ ਚਾਹੁੰਦੇ ਹਨ ਇਵੇਂ ਦੂਜੇ ਦੀ ਕਮਜ਼ੋਰੀ ਦਾ ਵੀ ਵਰਨਣ ਨਹੀਂ ਕਰੋ। ਹੋਲੀ ਹੰਸ ਮਾਨਾ ਵਿਸ਼ੇਸ਼ਤਾਵਾਂ ਨੂੰ ਗ੍ਰਹਿਣ ਕਰਨਾ ਅਤੇ ਕਮਜ਼ੋਰੀਆਂ ਨੂੰ ਮਿਟਾਉਣਾ।
ਸਲੋਗਨ:-
➤ Email me Murli: Receive Daily Murli on your email. Subscribe!