10 August 2021 PUNJABI Murli Today | Brahma Kumaris

Read and Listen today’s Gyan Murli in Punjabi 

9 August 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਇਸ ਪਾਪ ਦੀ ਦੁਨੀਆਂ ਵਿਚੋਂ ਕੱਢ ਚੈਨ ਦੀ ਦੁਨੀਆਂ ਵਿੱਚ ਲੈ ਜਾਣ, ਬਾਪ ਦਵਾਰਾ ਤੁਹਾਨੂੰ ਸੁੱਖ- ਸ਼ਾਂਤੀ ਦੀਆਂ ਦੋ ਸੌਗਾਤਾਂ ਮਿਲਦੀਆਂ ਹਨ।"

ਪ੍ਰਸ਼ਨ: -

ਸਾਰੀ ਦੁਨੀਆਂ ਵਿੱਚ ਸੱਚੀ – ਸੱਚੀ ਨੰਨਸ ਤੁਸੀਂ ਹੋ, ਸੱਚੀ ਨੰਨਸ ਕਿਸ ਨੂੰ ਕਹਾਂਗੇ ?

ਉੱਤਰ:-

ਸੱਚੀ ਨੰਨਸ ਉਹ ਜਿਸ ਦੀ ਬੁੱਧੀ ਵਿੱਚ ਇੱਕ ਦੀ ਯਾਦ ਹੋਵੇ ਮਤਲਬ ਨੰਨ ਬਟ ਵਨ। ਉਹ ਆਪਣੇ ਨੂੰ ਨੰਨਜ ਕਹਾਉਂਦੀਆਂ ਹਨ ਪਰ ਉਨ੍ਹਾਂ ਦੀ ਬੁੱਧੀ ਵਿੱਚ ਸਿਰ੍ਫ ਇੱਕ ਦੀ ਯਾਦ ਨਹੀਂ, ਕ੍ਰਾਈਸਟ ਨੂੰ ਵੀ ਗੌਡ ਦਾ ਬੱਚਾ ਕਹਾਂਗੇ। ਤਾਂ ਉਨ੍ਹਾਂ ਦੀ ਬੁੱਧੀ ਵਿੱਚ ਦੋ ਹਨ ਅਤੇ ਤੁਹਾਡੀ ਬੁੱਧੀ ਵਿੱਚ ਇੱਕ ਬਾਪ ਹੈ ਇਸਲਈ ਤੁਸੀਂ ਸੱਚੀ – ਸੱਚੀ ਨੰਨਸ ਹੋ। ਤੁਹਾਨੂੰ ਬਾਪ ਦਾ ਫਰਮਾਨ ਹੈ ਪਵਿੱਤਰ ਰਹਿਣਾ ਹੈ।

ਗੀਤ:-

ਇਸ ਪਾਪ ਕੀ ਦੁਨੀਆਂ ਸੇ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਕਿਸਨੇ ਕਿਹਾ? ਆਤਮਾਵਾਂ ਨੇ। ਆਤਮਾ ਨੂੰ ਪ੍ਰਮਾਤਮਾ ਨਹੀਂ ਕਿਹਾ ਜਾ ਸਕਦਾ। ਮਨੁੱਖ ਨੂੰ ਭਗਵਾਨ ਨਹੀਂ ਕਹਿ ਸਕਦੇ। ਅੱਛਾ ਹੁਣ ਤੁਸੀਂ ਹੋ ਬ੍ਰਾਹਮਣ। ਤੁਹਾਨੂੰ ਹੁਣ ਦੇਵਤਾ ਨਹੀਂ ਕਿਹਾ ਜਾਂਦਾ। ਬ੍ਰਹਮਾ ਨੂੰ ਵੀ ਦੇਵਤਾ ਨਹੀਂ ਕਿਹਾ ਜਾ ਸਕਦਾ। ਭਾਵੇਂ ਕਹਿੰਦੇ ਹਨ ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ… ਪਰ ਬ੍ਰਹਮਾ ਅਤੇ ਵਿਸ਼ਨੂੰ ਵਿੱਚ ਤੇ ਬਹੁਤ ਫਰਕ ਹੈ। ਵਿਸ਼ਨੂੰ ਨੂੰ ਦੇਵਤਾ ਕਿਹਾ ਜਾਂਦਾ ਹੈ, ਬ੍ਰਹਮਾ ਨੂੰ ਦੇਵਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਹੈ ਬ੍ਰਾਹਮਣਾਂ ਦਾ ਬਾਪ। ਬ੍ਰਾਹਮਣਾਂ ਨੂੰ ਦੇਵਤਾ ਨਹੀਂ ਕਿਹਾ ਜਾ ਸਕਦਾ। ਇਹ ਗੱਲਾਂ ਕੋਈ ਮਨੁੱਖ, ਮਨੁੱਖ ਨੂੰ ਨਹੀਂ ਸਮਝਾ ਸਕਦੇ, ਭਗਵਾਨ ਹੀ ਸਮਝਾਉਂਦੇ ਹਨ। ਮਨੁੱਖ ਤਾਂ ਅੰਧਸ਼ਰਧਾ ਵਿੱਚ ਜੋ ਆਉਂਦਾ ਸੋ ਬੋਲ ਦਿੰਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ – ਰੂਹਾਨੀ ਬਾਪ ਸਾਨੂੰ ਬੱਚਿਆਂ ਨੂੰ ਪੜ੍ਹਾ ਰਹੇ ਹਨ। ਆਪਣੇ ਨੂੰ ਆਤਮਾ ਸਮਝਣਾ ਚਾਹੀਦਾ ਹੈ। ਅਹਮ ਆਤਮਾ ਇਹ ਸ਼ਰੀਰ ਲੈਂਦੀ ਹਾਂ। ਅਹਮ ਆਤਮਾ ਨੇ 84 ਜਨਮ ਲਏ ਹਨ। ਜਿਵੇੰ – ਜਿਵੇੰ ਕਰਮ ਕਰਦੇ ਹਾਂ ਉਵੇਂ – ਉਵੇਂ ਸ਼ਰੀਰ ਮਿਲਦਾ ਹੈ। ਸ਼ਰੀਰ ਤੋਂ ਆਤਮਾ ਵੱਖ ਹੋ ਜਾਂਦੀ ਹੈ ਤਾਂ ਫਿਰ ਸ਼ਰੀਰ ਨਾਲ ਪਿਆਰ ਨਹੀਂ ਰਹਿੰਦਾ। ਆਤਮਾ ਨਾਲ ਪਿਆਰ ਰਹਿੰਦਾ ਹੈ। ਆਤਮਾ ਵਿੱਚ ਵੀ ਪਿਆਰ ਤਾਂ ਹੈ ਜਦਕਿ ਆਤਮਾ ਸ਼ਰੀਰ ਵਿੱਚ ਹੈ। ਪਿੱਤਰਾਂ ਨੂੰ ਮਨੁੱਖ ਬੁਲਾਉਂਦੇ ਹਨ, ਸ਼ਰੀਰ ਤਾਂ ਉਨ੍ਹਾਂ ਦਾ ਖ਼ਤਮ ਹੋ ਗਿਆ ਫਿਰ ਵੀ ਉਨ੍ਹਾਂ ਦੀ ਆਤਮਾ ਨੂੰ ਯਾਦ ਕਰਦੇ ਹਨ ਇਸਲਈ ਬ੍ਰਾਹਮਣ ਵਿੱਚ ਬੁਲਾਉਂਦੇ ਹਨ। ਕਹਿੰਦੇ ਹਨ ਫਲਾਣੇ ਦੀ ਆਤਮਾ ਆਵੋ, ਇਹ ਭੋਜਣ ਆਕੇ ਖਾਓ। ਗੋਇਆ ਆਤਮਾ ਵਿੱਚ ਮੋਹ ਰਹਿੰਦਾ ਹੈ। ਪਰੰਤੂ ਪਹਿਲਾਂ ਸ਼ਰੀਰ ਵਿੱਚ ਮੋਹ ਸੀ, ਉਹ ਸ਼ਰੀਰ ਯਾਦ ਆਉਂਦਾ ਸੀ। ਇਵੇਂ ਨਹੀਂ ਸਮਝਦੇ ਕਿ ਅਸੀਂ ਆਤਮਾ ਨੂੰ ਬੁਲਾਉਂਦੇ ਹਾਂ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਵਿੱਚ ਚੰਗੇ ਜਾਂ ਬੁਰੇ ਸੰਸਕਾਰ ਰਹਿੰਦੇ ਹਨ। ਪਹਿਲਾਂ – ਪਹਿਲਾਂ ਹੈ ਦੇਹ – ਅਭਿਮਾਨ ਉਸ ਦੇ ਬਾਦ ਹੋਰ ਵਿਕਾਰ ਆਉਂਦੇ ਹਨ। ਸਭ ਨੂੰ ਮਿਲਾ ਕੇ ਕਿਹਾ ਜਾਂਦਾ ਹੈ ਵਿਕਾਰੀ। ਜਿੰਨ੍ਹਾਂ ਵਿੱਚ ਇਹ ਵਿਕਾਰ ਨਹੀਂ ਹਨ ਉਨ੍ਹਾਂਨੂੰ ਕਿਹਾ ਜਾਂਦਾ ਹੈ ਨਿਰਵਿਕਾਰੀ। ਇਹ ਤਾਂ ਸਮਝਦੇ ਹੋ ਬਰੋਬਰ ਭਾਰਤ ਵਿੱਚ ਜਦੋਂ ਦੇਵੀ – ਦੇਵਤਾ ਸਨ ਤਾਂ ਉਨ੍ਹਾਂ ਵਿੱਚ ਦੈਵੀਗੁਣ ਸਨ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਹੈ ਹੀ ਦੇਵੀ – ਦੇਵਤਾ ਧਰਮ। ਜਿਵੇੰ ਕ੍ਰਿਸ਼ਚਨ ਧਰਮ ਵਿੱਚ ਮੇਲ ਅਤੇ ਫੀਮੇਲ ਸਭ ਕ੍ਰਿਸ਼ਚਨ ਹਨ। ਇਹ ਵੀ ਕਿਹਾ ਜਾਂਦਾ ਦੇਵੀ – ਦੇਵਤਾ। ਰਾਜਾ – ਰਾਣੀ, ਪ੍ਰਜਾ ਸਭ ਦੇਵੀ – ਦੇਵਤਾ ਧਰਮ ਦੇ ਹਨ। ਇਹ ਬਹੁਤ ਸੁਖ ਦੇਣ ਵਾਲਾ ਧਰਮ ਹੈ। ਬੱਚਿਆਂ ਨੇ ਗੀਤ ਵੀ ਸੁਣਿਆ, ਇਹ ਆਤਮਾ ਨੇ ਕਿਹਾ ਕਿ ਬਾਬਾ ਅਜਿਹੀ ਜਗ੍ਹਾ ਲੈ ਚੱਲੋ ਜਿੱਥੇ ਮੈਨੂੰ ਚੈਨ – ਸ਼ਾਂਤੀ ਹੋਵੇ। ਉਹ ਤੇ ਹੈ ਸੁਖਧਾਮ ਅਤੇ ਸ਼ਾਂਤੀਧਾਮ। ਇੱਥੇ ਬਹੁਤ ਬੇਚੈਨ ਹਨ। ਸਤਿਯੁਗ ਵਿੱਚ ਬੇਚੈਨੀ ਹੁੰਦੀ ਨਹੀਂ। ਆਤਮਾ ਜਾਣਦੀ ਹੈ ਬਾਬਾ ਬਿਗਰ ਕੋਈ ਚੈਨ ਦੀ ਦੁਨੀਆਂ ਵਿੱਚ ਲੈਕੇ ਨਹੀਂ ਜਾ ਸਕਦੇ ਹਨ। ਬਾਪ ਕਹਿੰਦੇ ਹਨ – ਮੁਕਤੀ ਅਤੇ ਜੀਵਨਮੁਕਤੀ ਇਹ ਦੋ ਸੌਗਾਤਾਂ ਮੈਂ ਕਲਪ – ਕਲਪ ਲਿਆਉਂਦਾ ਹਾਂ। ਪਰ ਤੁਸੀਂ ਭੁੱਲ ਜਾਂਦੇ ਹੋ, ਡਰਾਮੇ ਵਿੱਚ ਭੁੱਲਣਾ ਹੀ ਹੈ। ਸਾਰੇ ਭੁੱਲ ਜਾਣ ਤਾਂ ਤੇ ਮੈਂ ਆਵਾਂ। ਹੁਣ ਤੁਸੀਂ ਬ੍ਰਾਹਮਣ ਬਣੇ ਹੋ, ਤੁਹਾਨੂੰ ਨਿਸ਼ਚੇ ਹੈ ਅਸੀਂ 84 ਜਨਮ ਲਏ ਹਨ। ਜੋ ਪੂਰਾ ਗਿਆਨ ਨਹੀਂ ਲੈਣਗੇ ਉਹ ਪਹਿਲਾਂ ਨਵੀਂ ਦੁਨੀਆਂ ਵਿੱਚ ਵੀ ਨਹੀਂ ਆਉਣਗੇ। ਤ੍ਰੇਤਾ ਜਾਂ ਤ੍ਰੇਤਾ ਦੇ ਅੰਤ ਵਿੱਚ ਆ ਜਾਣਗੇ। ਸਾਰਾ ਮਦਾਰ ਹੈ ਪੁਰਸ਼ਾਰਥ ਤੇ। ਸਤਿਯੁਗ ਵਿੱਚ ਸੁਖ ਸੀ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਅੱਛਾ ਇਸਦੇ ਅਗਲੇ ਜਨਮ ਵਿੱਚ ਇਹ ਕੌਣ ਸਨ, ਕਿਸੇ ਨੂੰ ਪਤਾ ਨਹੀਂ ਹੈ। ਅਗਲੇ ਜਨਮ ਵਿੱਚ ਇਹ ਬ੍ਰਾਹਮਣ ਸਨ। ਉਸ ਤੋੰ ਪਹਿਲਾਂ ਸ਼ੂਦ੍ਰ ਸਨ। ਵਰਨਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ।

ਹੁਣ ਤੁਸੀਂ ਸਮਝਦੇ ਹੋ ਅਸੀਂ 21 ਜਨਮ ਦੇ ਲਈ ਚੈਨ ਪਾਵਾਂਗੇ। ਬਾਬਾ ਸਾਨੂੰ ਉਹ ਰਾਹ ਦੱਸ ਰਹੇ ਹਨ। ਅਸੀਂ ਹੁਣ ਪਤਿਤ ਹਾਂ, ਇਸਲਈ ਬੇਚੈਨ ਹਾਂ ਦੁੱਖੀ ਹਾਂ। ਜਿੱਥੇ ਚੈਨ ਹੋਵੇ ਉਸਨੂੰ ਸੁਖ ਸ਼ਾਂਤੀ ਕਹਾਂਗੇ। ਤਾਂ ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਦਿ – ਮੱਧ – ਅੰਤ ਦਾ ਗਿਆਨ ਹੈ। ਸਮਝਦੇ ਹੋ ਬਰੋਬਰ ਸਤਿਯੁਗ ਵਿੱਚ ਭਾਰਤ ਕਿੰਨਾ ਸੁਖੀ ਸੀ। ਦੁਖ ਜਾਂ ਬੇਚੈਨੀ ਦਾ ਨਾਮ ਨਹੀਂ ਸੀ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਸਵਰਗ ਵਿੱਚ ਜਾਣ ਦੇ ਲਈ। ਹੁਣ ਤੁਸੀਂ ਬਣੇ ਹੋ ਈਸ਼ਵਰੀਏ ਸੰਪਰਦਾਇ ਦੇ ਅਤੇ ਉਹ ਹਨ ਆਸੁਰੀ ਸੰਪਰਦਾਇ ਦੇ। ਕਹਿੰਦੇ ਹਨ ਨਾ – ਪਾਪ ਆਤਮਾ। ਆਤਮਾਵਾਂ ਅਨੇਕ ਹਨ, ਪ੍ਰਮਾਤਮਾ ਇੱਕ ਹੈ। ਸਭ ਬ੍ਰਦਰਜ਼ ਹਨ, ਸਾਰੇ ਪ੍ਰਮਾਤਮਾ ਹੋ ਨਹੀਂ ਸਕਦੇ। ਇੰਨੀ ਥੋੜ੍ਹੀ ਜਿਹੀ ਗੱਲ ਵੀ ਮਨੁੱਖਾਂ ਦੀ ਬੁੱਧੀ ਵਿੱਚ ਨਹੀਂ ਹੈ। ਬਾਬਾ ਨੇ ਸਮਝਾਇਆ ਹੈ ਇਹ ਸਾਰੀ ਦੁਨੀਆਂ ਬੇਹੱਦ ਦਾ ਟਾਪੂ ਹੈ, ਉਹ ਛੋਟੇ – ਛੋਟੇ ਟਾਪੂ ਹੁੰਦੇਂ ਹਨ। ਇਸ ਬੇਹੱਦ ਦੇ ਟਾਪੂ ਤੇ ਰਾਵਣ ਦਾ ਰਾਜ ਹੈ। ਇਨ੍ਹਾਂ ਗੱਲਾਂ ਨੂੰ ਮਨੁੱਖ ਨਹੀਂ ਸਮਝਦੇ ਹਨ। ਉਹ ਤਾਂ ਸਿਰ੍ਫ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ। ਕਹਾਣੀ ਨੂੰ ਗਿਆਨ ਨਹੀਂ ਕਿਹਾ ਜਾਂਦਾ। ਉਸ ਨਾਲ ਮਨੁੱਖ ਸਦਗਤੀ ਨੂੰ ਪਾ ਨਹੀਂ ਸਕਦੇ, ਗਿਆਨ ਨਾਲ ਸਦਗਤੀ ਮਿਲਦੀ ਹੈ। ਗਿਆਨ ਦੇਣ ਵਾਲਾ ਹੈ ਇੱਕ ਬਾਪ, ਦੁੱਜਾ ਨਾ ਕੋਈ। ਭਗਤਾਂ ਦੀ ਭਗਵਾਨ ਹੀ ਆਕੇ ਰੱਖਿਆ ਕਰਦੇ ਹਨ। ਮਨੁੱਖ, ਮਨੁੱਖ ਦੀ ਰੱਖਿਆ ਨਹੀਂ ਕਰ ਸਕਦੇ। ਸ਼ਿਵਬਾਬਾ ਸਾਰੇ ਬੱਚਿਆਂ ਨੂੰ ਵਰਸਾ ਦਿੰਦੇ ਹਨ। ਉਹ ਬਾਪ ਵੀ ਹੈ, ਸਿੱਖਿਅਕ ਵੀ ਹੈ, ਸਤਿਗੁਰੂ ਵੀ ਹੈ। ਵਕੀਲ, ਬੈਰਿਸਟਰ ਵੀ ਹੈ ਕਿਉਂਕਿ ਜਮਘਟਾਂ ਦੀ ਸਜਾ ਤੋਂ ਛੁਡਾਉਣ ਵਾਲਾ ਹੈ। ਸਤਿਯੁਗ ਵਿੱਚ ਕੋਈ ਵੀ ਜੇਲ੍ਹ ਵਿੱਚ ਨਹੀਂ ਜਾਣਗੇ। ਬਾਪ ਸਭਨੂੰ ਜੇਲ੍ਹ ਤੋਂ ਛੁਡਾਉਂਦੇ ਹਨ। ਬੱਚਿਆਂ ਦੀਆਂ ਸ੍ਰਵਸ੍ਰੇਸ਼ਠ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਰਾਵਣ ਦਵਾਰਾ ਅਸ਼ੁੱਧ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਬਾਪ ਦਵਾਰਾ ਸ਼ੁੱਧ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸ਼ੁੱਧ ਕਾਮਨਾਵਾਂ ਪੂਰੀਆਂ ਹੋਣ ਨਾਲ ਤੁਸੀਂ ਸਦਾ ਸੁਖੀ ਬਣ ਜਾਂਦੇ ਹੋ। ਅਸ਼ੁੱਧ ਕਾਮਨਾ ਹੈ – ਪਤਿਤ ਵਿਕਾਰੀ ਬਨਣਾ। ਪਾਵਨ ਰਹਿਣ ਵਾਲਿਆਂ ਨੂੰ ਬ੍ਰਹਮਚਾਰੀ ਕਿਹਾ ਜਾਂਦਾ ਹੈ। ਤੁਹਾਨੂੰ ਵੀ ਪਵਿੱਤਰ ਰਹਿਣਾ ਹੈ। ਪਵਿੱਤਰ ਬਣ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ। ਪਤਿਤ ਤੋੰ ਪਾਵਨ ਇੱਕ ਬਾਪ ਹੀ ਬਨਾਉਂਦੇ ਹਨ। ਸਾਧੂ ਸੰਤ ਆਦਿ ਤਾਂ ਵਿਕਾਰ ਤੋਂ ਪੈਦਾ ਹੁੰਦੇਂ ਹਨ, ਦੇਵਤਾਵਾਂ ਦੇ ਲਈ ਇਵੇਂ ਥੋੜ੍ਹੀ ਨਾ ਕਹਾਂਗੇ। ਉੱਥੇ ਵਿਕਾਰ ਹੁੰਦੇ ਹੀ ਨਹੀਂ। ਉਹ ਹੈ ਹੀ ਪਾਵਨ ਦੁਨੀਆਂ। ਲਕਸ਼ਮੀ – ਨਾਰਾਇਣ ਸੰਪੂਰਨ ਨਿਰਵਿਕਾਰੀ ਸਨ, ਭਾਰਤ ਪਵਿੱਤਰ ਸੀ। ਇਹ ਹੁਣ ਤੁਸੀਂ ਸਮਝਦੇ ਹੋ। ਸਤਿਯੁਗ ਵਿੱਚ ਪਿਓਰਟੀ ਸੀ ਤਾਂ ਪੀਸ ਪ੍ਰੋਸਪਰਟੀ ਸੀ, ਸਭ ਸੁਖੀ ਸਨ, ਰਾਵਣ ਰਾਜ ਜਦੋਂ ਤੋਂ ਹੋਇਆ ਹੈ ਤਾਂ ਡਿੱਗਦੇ ਆਏ ਹਨ। ਹੁਣ ਤਾਂ ਕੁਝ ਕੰਮ ਦੇ ਨਹੀਂ ਰਹੇ ਹਨ। ਇੱਕਦਮ ਕੌਡੀ ਮਿਸਲ ਬਣ ਗਏ ਹਨ। ਹੁਣ ਫਿਰ ਹੀਰੇ ਮਿਸਲ ਬਾਪ ਦਵਾਰਾ ਬਣਦੇ ਹੋ। ਭਾਰਤ ਜਦੋਂ ਸਤਿਯੁਗ ਸੀ ਤਾਂ ਹੀਰੇ ਵਰਗਾ ਸੀ। ਹੁਣ ਤਾਂ ਕੌਡੀ ਵਰਗਾ ਵੀ ਨਹੀਂ ਹੈ। ਆਪਣੇ ਧਰਮ ਦਾ ਹੀ ਕਿਸੇ ਨੂੰ ਪਤਾ ਨਹੀਂ ਪੇਂਦਾ ਹੈ। ਪਾਪ ਕਰਦੇ ਰਹਿੰਦੇ ਹਨ। ਉੱਥੇ ਤੇ ਪਾਪ ਦਾ ਨਾਮ ਨਹੀਂ। ਤੁਸੀਂ ਦੇਵਤਾ ਧਰਮ ਦੇ ਨਾਮੀਗ੍ਰਾਮੀ ਹੋ, ਦੇਵਤਾਵਾਂ ਦੇ ਢੇਰ ਚਿੱਤਰ ਹਨ। ਦੂਜਿਆਂ ਧਰਮਾਂ ਵਿੱਚ ਵੇਖੋਗੇ ਇੱਕ ਹੀ ਚਿੱਤਰ ਰਹਿੰਦਾ ਹੈ, ਕ੍ਰਿਸ਼ਚਨ ਕੋਲ ਇੱਕ ਹੀ ਕ੍ਰਾਇਸਟ ਦਾ ਚਿੱਤਰ ਹੈ। ਬੋਧੀਆਂ ਕੋਲ ਇੱਕ ਹੀ ਬੁੱਧ ਦਾ। ਕ੍ਰਿਸ਼ਚਨ, ਕ੍ਰਾਇਸਟ ਨੂੰ ਯਾਦ ਕਰਦੇ ਹਨ, ਉਨ੍ਹਾਂਨੂੰ ਨੰਨਸ ਕਿਹਾ ਜਾਂਦਾ ਹੈ। ਨੰਨਸ ਮਾਨਾ ਸ਼ਿਵਾਏ ਇੱਕ ਕ੍ਰਾਇਸਟ ਦੇ ਹੋਰ ਕੋਈ ਨਹੀਂ ਇਸਲਈ ਕਹਿੰਦੇ ਹਨ ਨੰਨ ਬਟ ਕ੍ਰਾਇਸਟ, ਬ੍ਰਹਮਚਾਰੀ ਰਹਿੰਦੇ ਹਨ। ਤੁਸੀਂ ਵੀ ਨੰਨਸ ਹੋ। ਤੁਸੀਂ ਆਪਣੇ ਗ੍ਰਹਿਸਤ ਵਿਵਹਾਰ ਵਿਚ ਰਹਿੰਦੇ ਨੰਨਸ ਬਣਦੇ ਹੋ। ਇੱਕ ਹੀ ਬਾਪ ਨੂੰ ਯਾਦ ਕਰਦੇ ਹੋ। ਨੰਨ ਬਟ ਵਨ, ਇੱਕ ਸ਼ਿਵਬਾਬਾ ਦੂਜਾ ਨਹੀਂ ਕੋਈ। ਉਨ੍ਹਾਂ ਦੀ ਬੁੱਧੀ ਵਿੱਚ ਫਿਰ ਵੀ ਦੋ ਆ ਜਾਂਦੇ ਹਨ। ਕ੍ਰਾਈਸਟ ਦੇ ਲਈ ਵੀ ਸਮਝਣਗੇ ਉਹ ਗੌਡ ਦਾ ਬੱਚਾ ਸੀ। ਪਰ ਉਨ੍ਹਾਂਨੂੰ ਗੌਡ ਦੀ ਨਾਲੇਜ ਨਹੀਂ, ਸਾਰੀ ਦੁਨੀਆਂ ਵਿੱਚ ਅਜਿਹਾ ਕੋਈ ਨਹੀਂ ਜਿਸਨੂੰ ਪ੍ਰਮਾਤਮਾ ਦੀ ਨਾਲੇਜ ਹੋਵੇ। ਪ੍ਰਮਾਤਮਾ ਕਿੱਥੇ ਰਹਿੰਦੇ ਹਨ, ਕਦੋਂ ਆਉਂਦੇ ਹਨ, ਉਨ੍ਹਾਂ ਦਾ ਕੀ ਪਾਰਟ ਚਲਦਾ ਹੈ, ਇਹ ਕੋਈ ਨਹੀਂ ਜਾਣਦੇ। ਭਗਵਾਨ ਨੂੰ ਜਾਣੀ ਜਾਨਨਹਾਰ ਕਹਿੰਦੇ ਹਨ। ਸਮਝਦੇ ਹਨ ਉਹ ਸਾਡੇ ਦਿਲ ਦੀ ਗੱਲ ਨੂੰ ਜਾਣਦੇ ਹਨ। ਬਾਪ ਕਹਿੰਦੇ ਹਨ – ਮੈਂ ਨਹੀਂ ਜਾਣਦਾ, ਸਾਨੂੰ ਕੀ ਪਈ ਹੈ – ਜੋ ਹਰ ਇੱਕ ਦੀ ਦਿਲ ਨੂੰ ਬੈਠ ਰੀਡ ਕਰਾਂਗਾ, ਅਸੀਂ ਆਏ ਹੀ ਹਾਂ ਪਤਿਤਾਂ ਨੂੰ ਪਾਵਨ ਬਨਾਉਣ। ਜੇਕਰ ਕੋਈ ਪਵਿੱਤਰ ਨਹੀਂ ਰਹਿੰਦੇ ਹਨ, ਝੂਠ ਬੋਲਦੇ ਹਨ ਤਾਂ ਨੁਕਸਾਨ ਆਪਣੇ ਆਪ ਨੂੰ ਪਹੁੰਚਾਉਣਗੇ। ਗਾਇਆ ਹੋਇਆ ਹੈ ਦੇਵਤਿਆਂ ਦੀ ਸਭਾ ਵਿੱਚ ਅਸੁਰ ਜਾਕੇ ਬੈਠਦੇ ਸਨ। ਉੱਥੇ ਅੰਮ੍ਰਿਤ ਵੰਡਿਆ ਜਾਂਦਾ ਸੀ, ਕੋਈ ਵਿਕਾਰ ਵਿੱਚ ਜਾਕੇ ਫਿਰ ਛਿੱਪਕੇ ਆਕੇ ਬੈਠਦੇ ਤਾਂ ਉਹ ਅਸੁਰ ਹੋਏ ਨਾ। ਆਪੇ ਹੀ ਆਪਣੀ ਪਦਵੀ ਭ੍ਰਿਸ਼ਟ ਕਰ ਦੇਣਗੇ। ਹਰ ਇੱਕ ਨੂੰ ਆਪਣਾ ਪੁਰਸ਼ਾਰਥ ਕਰਨਾ ਹੈ। ਨਹੀਂ ਤਾਂ ਆਪਣਾ ਹੀ ਸਤਿਆਨਾਸ਼ ਕਰਦੇ ਹਨ। ਬਹੁਤ ਅਜਿਹੇ ਹਨ ਜੋ ਛਿੱਪਕੇ ਬੈਠ ਜਾਂਦੇ ਹਨ। ਕਹਿੰਦੇ ਹਨ ਅਸੀਂ ਵਿਕਾਰ ਵਿੱਚ ਥੋੜ੍ਹੀ ਨਾ ਜਾਂਦੇ ਹਾਂ, ਪਰੰਤੂ ਵਿਕਾਰ ਵਿੱਚ ਜਾਂਦੇ ਰਹਿੰਦੇ ਹਨ। ਇਹ ਗੋਇਆ ਆਪਣੇ ਆਪ ਨੂੰ ਠੱਗਦੇ ਹਨ। ਆਪਣਾ ਹੀ ਸਤਿਆਨਾਸ਼ ਕਰਦੇ ਹਨ। ਪਰਮਪਿਤਾ ਪ੍ਰਮਾਤਮਾ, ਜਿਸ ਦਾ ਰਾਈਟ ਹੈਂਡ ਧਰਮਰਾਜ ਹੈ ਉਨ੍ਹਾਂ ਦੇ ਅੱਗੇ ਝੂਠ ਬੋਲਦੇ ਹਨ ਤਾਂ ਖੁਦ ਹੀ ਢੰਡ ਦੇ ਭਾਗੀ ਬਣ ਜਾਂਦੇ ਹਨ। ਬਹੁਤ ਸੈਂਟਰਜ਼ ਵਿੱਚ ਵੀ ਅਜਿਹੇ ਹੁੰਦੇਂ ਹਨ। ਬਾਬਾ ਜਦੋਂ ਪਹਿਲੀ ਵਾਰੀ ਦਿੱਲੀ ਵਿੱਚ ਗਏ ਸਨ ਤਾਂ ਰੋਜ ਇੱਕ ਆਉਂਦਾ ਸੀ ਅਤੇ ਵਿਕਾਰ ਵਿੱਚ ਜਾਂਦਾ ਰਹਿੰਦਾ ਸੀ। ਪੁੱਛਿਆ ਜਾਂਦਾ ਸੀ ਜਦਕਿ ਪਵਿੱਤਰ ਨਹੀਂ ਰਹਿੰਦੇ ਹੋ ਤਾਂ ਕਿਉਂ ਆਉਂਦੇ ਹੋ? ਕਹਿੰਦਾ ਸੀ ਆਵਾਂਗਾ ਨਹੀਂ ਤਾਂ ਨਿਰਵਿਕਾਰੀ ਕਿਵੇਂ ਬਣਾਂਗੇ। ਪਵਿਤ੍ਰਤਾ ਚੰਗੀ ਲਗਦੀ ਹੈ ਪਰ ਰਹਿ ਵੀ ਨਹੀਂ ਸਕਦਾ ਹਾਂ। ਆਖਿਰ ਤਾਂ ਸੁਧਰ ਜਾਵਾਂਗਾ। ਨਹੀਂ ਆਵਾਂਗਾ ਤਾਂ ਬੇੜਾ ਗਰਕ ਹੋ ਜਾਵੇਗਾ। ਹੋਰ ਕੋਈ ਰਸਤਾ ਹੀ ਨਹੀਂ ਹੈ ਇਸਲਈ ਮੈਨੂੰ ਇੱਥੇ ਆਉਣਾ ਪੇਂਦਾ ਹੈ।

ਬਾਪ ਸਮਝਾਉਂਦੇ ਹਨ ਤੁਸੀਂ ਵਾਯੂਮੰਡਲ ਖਰਾਬ ਕਰਦੇ ਹੋ, ਕਿਥੋਂ ਤੱਕ ਇਵੇਂ ਆਉਂਦੇ ਰਹੋਗੇ। ਪਾਵਨ ਜੋ ਬਣਦੇ ਹਨ ਉਨ੍ਹਾਂਨੂੰ ਪਤਿਤ ਤੋੰ ਜਿਵੇੰ ਘ੍ਰਿਣਾ ਆਉਂਦੀ ਹੈ। ਕਹਿੰਦੇ ਹਨ ਬਾਬਾ ਇੰਨ੍ਹਾਂ ਦੇ ਹੱਥ ਦਾ ਖਾਣਾ ਵੀ ਚੰਗਾ ਨਹੀਂ ਲਗਦਾ। ਬਾਪ ਨੇ ਯੁਕਤੀ ਦੱਸੀ ਹੈ, ਖਾਨ – ਪੀਣ ਦੀ ਖਿਟਪਿਟ ਹੁੰਦੀ ਹੈ, ਇਵੇਂ ਤਾਂ ਨਹੀਂ ਨੌਕਰੀ ਛੱਡ ਦਵੋਗੇ, ਫਿਰ ਯੁਕਤੀ ਨਾਲ ਚਲਾਉਣਾ ਹੁੰਦਾ ਹੈ। ਕਿਸੇ ਨੂੰ ਸਮਝਾਓ ਤਾਂ ਵਿਗੜ ਪੈਂਦੇ ਹਨ, ਪਵਿੱਤਰ ਕਿਵੇਂ ਰਹਿਣਗੇ। ਇਹ ਤਾਂ ਕਦੇ ਸੁਣਿਆ ਨਹੀਂ। ਸੰਨਿਯਾਸੀ ਵੀ ਰਹਿ ਨਹੀਂ ਸਕਦੇ। ਜਦੋਂ ਘਰ – ਬਾਰ ਛੱਡ ਜਾਂਦੇ ਹਨ ਤਾਂ ਪਵਿੱਤਰ ਰਹਿ ਸਕਦੇ ਹਨ। ਪ੍ਰੰਤੂ ਇਹ ਕਿਸੇ ਨੂੰ ਪਤਾ ਨਹੀਂ ਕਿ ਇੱਥੇ ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਪੜ੍ਹਾਉਂਦੇ ਹਨ। ਨਹੀਂ ਮੰਨਦੇ ਇਸਲਈ ਵਿਰੋਧ ਕਰਦੇ ਹਨ। ਸ਼ਿਵਬਾਬਾ ਬ੍ਰਹਮਾ ਤਨ ਵਿੱਚ ਆਉਂਦੇ ਹਨ, ਕੋਈ ਸ਼ਾਸਤਰ ਵਿਖਾਓ। ਇਹ ਤਾਂ ਗੀਤਾ ਵਿੱਚ ਲਿਖਿਆ ਹੋਇਆ ਹੈ ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ। ਉਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਇਹ ਤਾਂ ਲਿਖਿਆ ਹੋਇਆ ਹੈ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਪ੍ਰਮਾਤਮਾ ਕਿਵੇਂ ਮਨੁੱਖ ਤਨ ਵਿੱਚ ਆਉਣਗੇ। ਪਤਿਤ ਤਨ ਵਿੱਚ ਹੀ ਆਕੇ ਰਾਹ ਦੱਸਣਗੇ ਨਾ। ਪਹਿਲੋਂ ਵੀ ਆਏ ਸਨ ਅਤੇ ਕਿਹਾ ਸੀ – ਮਾਮੇਕਮ ਯਾਦ ਕਰੋ। ਉਹ ਹੀ ਪਰਮਧਾਮ ਵਿੱਚ ਰਹਿੰਦੇ ਹਨ ਅਤੇ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕ੍ਰਿਸ਼ਨ ਦਾ ਸ਼ਰੀਰ ਤਾਂ ਮੂਲਵਤਨ ਵਿੱਚ ਨਹੀਂ ਹੋਵੇਗਾ – ਜੋ ਕਹੇ ਮਾਮੇਕਮ ਯਾਦ ਕਰੋ। ਇੱਕ ਪਰਮਪਿਤਾ ਪ੍ਰਮਾਤਮਾ ਹੀ ਸਧਾਰਨ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਬੱਚਿਆਂ ਨੂੰ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਤੁਹਾਡੇ ਪਾਪ ਕੱਟ ਜਾਣਗੇ ਇਸਲਈ ਹੀ ਮੈਨੂੰ ਪਤਿਤ – ਪਾਵਨ ਕਹਿੰਦੇ ਹਨ। ਪਤਿਤ – ਪਾਵਨ ਜਰੂਰ ਆਤਮਾਵਾਂ ਦਾ ਹੋਵੇਗਾ ਨਾ। ਪਤਿਤ ਵੀ ਆਤਮਾ ਹੀ ਬਣਦੀ ਹੈ।

ਬਾਪ ਕਹਿੰਦੇ ਹਨ – ਤੁਸੀਂ ਪਵਿੱਤਰ ਆਤਮਾ 16 ਕਲਾਂ ਸੰਪੂਰਨ ਸੀ। ਹੁਣ ਨੋ ਕਲਾ, ਬਿਲਕੁਲ ਹੀ ਪਤਿਤ ਬਣ ਗਏ ਹੋ। ਮੈਂ ਕਲਪ – ਕਲਪ ਆਕੇ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਜੋ ਕਾਮ ਚਿਤਾ ਤੇ ਬੈਠ ਪਤਿਤ ਬਣ ਜਾਂਦੇ ਹੋ ਫਿਰ ਗਿਆਨ ਚਿਤਾ ਤੇ ਬਿਠਾਕੇ ਤੁਹਾਨੂੰ ਪਾਵਨ ਬਣਾਉਂਦਾ ਹਾਂ। ਭਾਰਤ ਵਿੱਚ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ, ਹੁਣ ਅਪਵਿੱਤਰ ਪ੍ਰਵ੍ਰਿਤੀ ਮਾਰਗ ਹੈ। ਕਿਸੇ ਨੂੰ ਵੀ ਚੈਨ ਨਹੀਂ। ਹੁਣ ਬਾਪ ਕਹਿੰਦੇ ਹਨ ਦੋਵੇਂ ਗਿਆਨ ਚਿਤਾ ਤੇ ਬੈਠੋ। ਹਰ ਆਤਮਾ ਨੂੰ ਆਪਣੇ – ਆਪਣੇ ਕਰਮਾਂ ਅਨੁਸਾਰ ਸ਼ਰੀਰ ਮਿਲਦਾ ਹੈ। ਇਵੇਂ ਨਹੀਂ ਕਿ ਦੂਜੇ ਜਨਮ ਵਿੱਚ ਉਹ ਹੀ ਪਤੀ ਪਤਨੀ ਆਪਸ ਵਿੱਚ ਮਿਲਣਗੇ। ਨਹੀਂ, ਇਤਨੀ ਰੇਸ ਕਰ ਨਹੀਂ ਸਕਦੇ। ਇਹ ਤਾਂ ਪੜ੍ਹਾਈ ਦੀ ਗੱਲ ਹੈ ਨਾ। ਅਗਿਆਨ ਕਾਲ ਵਿੱਚ ਹੋ ਸਕਦਾ ਹੈ, ਆਪਸ ਵਿੱਚ ਬਹੁਤ ਪ੍ਰੇਮ ਹੈ – ਤਾਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋ ਸਕਦੀ ਹੈ, ਉਹ ਤੇ ਹੈ ਪਤਿਤ ਵਿਕਾਰੀ ਮਾਰਗ। ਪਤੀ ਦੇ ਪਿੱਛੇ ਪਤਨੀ ਚਿਤਾ ਤੇ ਬੈਠਦੀ ਹੈ। ਦੂਜੇ ਜਨਮ ਵਿੱਚ ਜਾਕੇ ਉਸਨੂੰ ਮਿਲਦੀ ਹੈ। ਪਰ ਦੂਜੇ ਜਨਮ ਵਿੱਚ ਉਨ੍ਹਾਂਨੂੰ ਥੋੜ੍ਹੀ ਪਤਾ ਪਵੇਗਾ। ਤੁਸੀਂ ਵੀ ਬਾਬਾ ਦੇ ਨਾਲ ਗਿਆਨ ਚਿਤਾ ਤੇ ਚੜ੍ਹਦੇ ਹੋ। ਇਹ ਛੀ -ਛੀ ਸ਼ਰੀਰ ਛੱਡ ਚਲੇ ਜਾਵੋਗੇ। ਤੁਹਾਨੂੰ ਇਹ ਹੁਣ ਪਤਾ ਹੈ, ਉਨ੍ਹਾਂਨੂੰ ਤੇ ਨਹੀਂ ਰਹਿੰਦਾ ਕਿ ਅਸੀਂ ਅਗਲੇ ਜਨਮ ਵਿੱਚ ਅਜਿਹੇ ਸਾਥੀ ਸੀ। ਤੁਹਾਨੂੰ ਵੀ ਬਾਦ ਵਿੱਚ ਉੱਥੇ ਇਹ ਗੱਲਾਂ ਯਾਦ ਨਹੀਂ ਰਹਿਣਗੀਆਂ। ਹੁਣ ਤੁਹਾਡੀ ਬੁੱਧੀ ਵਿੱਚ ਏਮ ਆਬਜੈਕਟ ਹੈ। ਮੰਮਾ ਬਾਬਾ, ਲਕਸ਼ਮੀ – ਨਰਾਇਣ ਬਣਨਗੇ। ਵਿਸ਼ਨੂੰ ਹਨ ਦੇਵਤਾ। ਪ੍ਰਜਾਪਿਤਾ ਬ੍ਰਹਮਾ ਨੂੰ ਦੇਵਤਾ ਨਹੀਂ ਕਹਿ ਸਕਦੇ। ਬ੍ਰਹਮਾ ਸੋ ਦੇਵਤਾ ਬਣਦੇ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ – ਇਹ ਹੁਣ ਤੁਸੀਂ ਸਮਝ ਲਿਆ ਹੈ। ਹੁਣ ਤੁਸੀਂ ਜਾਣਦੇ ਹੋ – ਚੈਨ ਸਿਰ੍ਫ ਸਵਰਗ ਵਿੱਚ ਹੀ ਹੁੰਦਾ ਹੈ। ਕੋਈ ਮਰਦੇ ਹਨ ਤਾਂ ਕਹਿੰਦੇ ਹਨ ਸਵਰਗ ਗਿਆ ਮਤਲਬ ਚੈਨ ਵਿੱਚ ਗਿਆ। ਬੇਚੈਨੀ ਵਿੱਚ ਪਤਿਤ ਰਹਿੰਦੇ ਹਨ। ਬਾਪ ਫਿਰ ਵੀ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਕੀ ਹਨ ਡੀਟੇਲ ਵਿੱਚ ਸਮਝਣ ਦੀਆਂ ਗੱਲਾਂ। ਬਾਪ ਨਾਲੇਜਫੁਲ ਹਨ ਤਾਂ ਤੁਹਾਨੂੰ ਵੀ ਅਜਿਹਾ ਨਾਲੇਜਫੁਲ ਬਨਾਉਣਗੇ। ਬਾਪ ਦੀ ਯਾਦ ਨਾਲ ਤੁਸੀਂ ਸਤੋਪ੍ਰਧਾਨ ਬਣੋਗੇ, ਇਹ ਆਤਮਾਵਾਂ ਦੀ ਰੇਸ ਹੈ। ਜੋ ਜਿਆਦਾ ਯਾਦ ਕਰਨਗੇ ਉਹ ਜਲਦੀ ਬਣਨਗੇ। ਇਹ ਹੈ ਯੋਗ ਅਤੇ ਪੜ੍ਹਾਈ ਦੀ ਰੇਸ। ਸਕੂਲ ਵਿੱਚ ਵੀ ਰੇਸ ਹੁੰਦੀ ਹੈ ਨਾ। ਢੇਰ ਸਟੂਡੈਂਟਸ ਹੁੰਦੇਂ ਹਨ, ਉਨ੍ਹਾਂ ਵਿੱਚੋਂ ਜੋ ਨੰਬਰਵਨ ਨਿਕਲਦੇ ਹਨ ਉਨ੍ਹਾਂਨੂੰ ਸਕਾਲਰਸ਼ਿਪ ਮਿਲਦੀ ਹੈ। ਇੱਕ ਹੀ ਪੜ੍ਹਾਈ ਲੱਖਾਂ, ਕਰੋੜਾਂ ਆਤਮਾਵਾਂ ਦੇ ਲਈ ਹੁੰਦੀ ਹੈ, ਤਾਂ ਇਤਨੇ ਸਕੂਲ ਵੀ ਹੋਣਗੇ ਨਾ। ਹੁਣ ਤੁਹਾਨੂੰ ਇਹ ਪੜ੍ਹਾਈ ਪੜ੍ਹਾਈ ਪੜ੍ਹਨੀ ਹੈ। ਸਭਨੂੰ ਰਸਤਾ ਦੱਸੋ, ਅੰਨਿਆਂ ਦੀ ਲਾਠੀ ਬਣੋਂ। ਘਰ – ਘਰ ਵਿੱਚ ਪੈਗਾਮ ਪਹੁੰਚਉਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਅਸ਼ੁੱਧ ਕਾਮਨਾਵਾਂ ਦਾ ਤਿਆਗ ਕਰ ਸ਼ੁੱਧ ਕਾਮਨਾਵਾਂ ਰੱਖਣੀਆਂ ਹਨ। ਸਭ ਤੋਂ ਸ਼ੁੱਧ ਕਾਮਨਾ ਹੈ ਪਵਿੱਤਰ ਬਣਕੇ ਪਵਿੱਤਰ ਦੁਨੀਆਂ ਦਾ ਮਾਲਿਕ ਬਣੋ…। ਕਿਸੇ ਵੀ ਭੁੱਲ ਨੂੰ ਛੁਪਾਕੇ ਆਪਣੇ ਆਪ ਨੂੰ ਠਗਣਾ ਨਹੀਂ ਹੈ। ਧਰਮਰਾਜ ਬਾਪ ਨਾਲ ਸਦਾ ਸੱਚੇ ਰਹਿਣਾ ਹੈ।

2 ਗਿਆਨ ਚਿਤਾ ਤੇ ਬੈਠ ਇਸ ਪੜ੍ਹਾਈ ਵਿੱਚ ਰੇਸ ਕਰ ਭਵਿੱਖ ਨਵੀਂ ਦੁਨੀਆਂ ਵਿੱਚ ਉੱਚ ਪਦਵੀ ਪਾਉਣੀ ਹੈ। ਯੋਗ ਅਗਨੀ ਨਾਲ ਵਿਕਰਮਾਂ ਦੇ ਖਾਤੇ ਨੂੰ ਦਗਧ ਕਰਨਾ (ਸਾੜਨਾ) ਹੈ।

ਵਰਦਾਨ:-

ਸੱਤ ਦੀ ਅਥਾਰਟੀ ਸ੍ਵਰੂਪ ਬੱਚਿਆਂ ਦਾ ਗਾਇਨ ਹੈ – ਸੱਚ ਤਾਂ ਬੈਠੋ ਨੱਚ। ਸੱਤ ਦੀ ਨਾਂਵ ਹਿੱਲੇਗੀ ਲੇਕਿਨ ਡੁੱਬ ਨਹੀਂ ਸਕਦੀ। ਤੁਹਾਨੂੰ ਵੀ ਕੋਈ ਕਿਨਾਂ ਵੀ ਹਿਲਾਉਣ ਦੀ ਕੋਸ਼ਿਸ਼ ਕਰੇ ਪਰ ਤੁਸੀਂ ਸੱਤ ਦੀ ਮਹਾਨਤਾ ਨਾਲ ਹੋਰ ਵੀ ਖੁਸ਼ੀ ਦੇ ਝੂਲੇ ਵਿੱਚ ਝੂਲਦੇ ਹੋ। ਉਹ ਤੁਹਾਨੂੰ ਨਹੀਂ ਹਿਲਾਉਂਦੇ ਲੇਕਿਨ ਝੂਲੇ ਨੂੰ ਹਿਲਾਉਂਦੇ ਹਨ। ਇਹ ਹਿਲਾਣਾ ਨਹੀਂ ਸਗੋਂ ਝੁਲਾਉਣਾ ਹੈ ਇਸਲਈ ਤੁਸੀਂ ਉਨ੍ਹਾਂਨੂੰ ਧੰਨਵਾਦ ਦਵੋ ਕਿ ਤੁਸੀਂ ਝੁਲਾਓ ਅਤੇ ਅਸੀਂ ਬਾਪ ਦੇ ਨਾਲ ਝੁਲੀਏ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top