09 August 2021 PUNJABI Murli Today | Brahma Kumaris
Read and Listen today’s Gyan Murli in Punjabi
8 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਅਤੇ ਦਾਦਾ ਦੀ ਵੀ ਵੰਡਰਫੁਲ ਕਹਾਣੀ ਹੈ, ਬਾਪ ਜਦੋਂ ਦਾਦਾ ਵਿੱਚ ਪ੍ਰਵੇਸ਼ ਕਰੇ ਤਾਂ ਤੁਸੀਂ ਬ੍ਰਹਮਾਕੁਮਾਰ - ਕੁਮਾਰੀ ਵਰਸੇ ਦੇ ਅਧਿਕਾਰੀ ਬਣੋ"
ਪ੍ਰਸ਼ਨ: -
ਨਿਸ਼ਚਿਤ ਡਰਾਮੇ ਨੂੰ ਜਾਣਦੇ ਹੋਏ ਵੀ ਤੁਸੀਂ ਬੱਚਿਆਂ ਨੂੰ ਕਿਹੜਾ ਲਕਸ਼ ਜਰੂਰ ਰੱਖਣਾ ਹੈ?
ਉੱਤਰ:-
ਪੁਰਸ਼ਾਰਥ ਕਰ ਗੈਲਪ ਕਰਨ ਦਾ ਮਤਲਬ ਵਿਨਾਸ਼ ਦੇ ਪਹਿਲੇ ਬਾਪ ਦੀ ਯਾਦ ਵਿੱਚ ਰਹਿ ਕਰਮਾਤੀਤ ਬਣਨ ਦਾ ਲਕਸ਼ ਜਰੂਰ ਰੱਖਣਾ ਹੈ। ਕਰਮਾਤੀਤ ਮਤਲਬ ਆਇਰਨ ਏਜ਼ਡ ਤੋੰ ਗੋਲਡਨ ਏਜ਼ਡ ਬਣਨਾ। ਪੁਰਸ਼ਾਰਥ ਦਾ ਇਹ ਹੀ ਥੋੜ੍ਹਾ ਜਿਹਾ ਸਮਾਂ ਹੈ ਇਸਲਈ ਵਿਨਾਸ਼ ਦੇ ਪਹਿਲਾਂ ਆਪਣੀ ਅਵਸਥਾ ਨੂੰ ਅਚਲ ਅਡੋਲ ਬਨਾਉਣਾ ਹੈ।
ਓਮ ਸ਼ਾਂਤੀ। ਓਮ ਸ਼ਾਂਤੀ। ਇਹ ਦੋਨੋ ਕੌਣ ਕਹਿੰਦੇ ਹਨ? ਇੱਕ ਸੀ ਬਾਬਾ, ਇੱਕ ਸੀ ਦਾਦਾ। ਕਹਾਣੀ ਸੁਣਾਉਂਦੇ ਹਨ ਨਾ – ਇੱਕ ਸੀ ਰਾਜਾ, ਇੱਕ ਸੀ ਰਾਣੀ। ਹੁਣ ਫਿਰ ਹਨ ਨਵੀਆਂ ਗੱਲਾਂ। ਇੱਕ ਬਾਬਾ ਇੱਕ ਦਾਦਾ ਤੁਸੀਂ ਕਹੋਗੇ 5 ਹਜਾਰ ਵਰ੍ਹੇ ਪਹਿਲੋਂ ਵੀ ਇੱਕ ਸੀ ਸ਼ਿਵਬਾਬਾ, ਦੂਜਾ ਸੀ ਬ੍ਰਹਮਾ ਦਾਦਾ। ਹੁਣ ਸ਼ਿਵ ਦੇ ਬੱਚੇ ਤਾਂ ਸਾਰੇ ਹਨ। ਸਾਰੀਆਂ ਆਤਮਾਵਾਂ ਇੱਕ ਬਾਪ ਦੀ ਸੰਤਾਨ ਹਨ। ਉਹ ਤਾਂ ਹੈ ਹੀ। ਬ੍ਰਹਮਾ ਦੇ ਬੱਚੇ ਬ੍ਰਾਹਮਣ ਵੀ ਸੀ, ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬ੍ਰਹਮਾਕੁਮਾਰ – ਕੁਮਾਰੀਆਂ ਸਨ। ਉਨ੍ਹਾਂਨੂੰ ਕੌਣ ਪੜ੍ਹਾਉਂਦੇ ਸਨ? ਸ਼ਿਵਬਾਬਾ। ਪ੍ਰਜਾਪਿਤਾ ਬ੍ਰਹਮਾ ਦੇ ਇਹ ਬ੍ਰਹਮਾਕੁਮਾਰ – ਕੁਮਾਰੀਆਂ ਢੇਰ ਬੱਚੇ ਹਨ ਨਾ। ਬ੍ਰਹਮਾਕੁਮਾਰ- ਕੁਮਾਰੀਆਂ ਮੰਨਦੇ ਹਨ ਬਰੋਬਰ ਅਸੀਂ ਸ਼ਿਵਬਾਬਾ ਦੇ ਬੱਚੇ ਵੀ ਹਾਂ, ਪੋਤਰੇ ਵੀ ਹਾਂ। ਬੱਚੇ ਤਾਂ ਹੈ ਹੀ ਹੁਣ ਪੋਤਰੇ ਵੀ ਬਣੇ ਹਨ। ਬ੍ਰਹਮਾ ਦਵਾਰਾ ਦਾਦੇ ਤੋਂ ਵਰਸਾ ਲੈਣ ਲਈ। ਹੁਣ ਤੁਹਾਨੂੰ ਦਾਦੇ ਕੋਲ਼ੋਂ ਵਰਸਾ ਮਿਲਦਾ ਹੈ, ਜਿਸਨੂੰ ਸ਼ਿਵਬਾਬਾ ਕਹਿੰਦੇ ਹਨ। ਪ੍ਰੰਤੂ ਬ੍ਰਹਮਾਕੁਮਾਰ – ਕੁਮਾਰੀਆਂ ਹੋਣ ਦੇ ਕਾਰਨ ਉਨ੍ਹਾਂਨੂੰ ਅਸੀਂ ਦਾਦਾ ਕਹਿੰਦੇ ਹਾਂ। ਵਰਸਾ ਦਾਦੇ ਦਾ ਹੈ। ਬ੍ਰਹਮਾ ਦਾਦਾ ਦਾ ਨਹੀਂ। ਬੈਕੁੰਠ ਵਾਸੀ ਬਣਨ ਦਾ ਵਰਸਾ ਉਸ ਬਾਪ ਤੋਂ ਮਿਲਦਾ ਹੈ। ਅਧਾਕਲਪ ਵਰਸਾ ਪਾਉਂਦੇ ਹੋ ਫਿਰ ਤੁਹਾਨੂੰ ਸ਼ਰਾਪ ਮਿਲਦਾ ਹੈ – ਰਾਵਣ ਕੋਲੋਂ। ਹੇਠਾਂ ਉੱਤਰਦੇ ਆਉਂਦੇ ਹੋ। ਜਿਵੇਂਕਿ ਗ੍ਰਹਿਚਾਰੀ ਬੈਠਦੀ ਹੈ, ਹੇਠਾਂ ਉਤਰਨ ਦੀ। ਹੁਣ ਤੁਸੀਂ ਬੱਚੇ ਸਮਝਦੇ ਹੋ – ਸਾਡੀ ਗ੍ਰਹਿਚਾਰੀ ਰਾਵਣ ਦੀ ਦਸ਼ਾ ਪੂਰੀ ਹੋਈ। ਰਾਹੂ ਦੀ ਦਸ਼ਾ ਹੈ ਸਭ ਤੋਂ ਬੁਰੀ। ਉੱਚ ਤੇ ਉੱਚ ਬ੍ਰਹਿਸਪਤੀ ਦੀ ਦਸ਼ਾ ਫਿਰ ਰਾਹੂ ਦੀ ਦਸ਼ਾ ਬੈਠੀ ਤਾਂ 5 ਵਿਕਾਰਾਂ ਦੇ ਕਾਰਨ ਅਸੀਂ ਕਾਲੇ ਹੋ ਗਏ। ਹੁਣ ਫਿਰ ਬਾਪ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਹੈ ਤੁਹਾਡੀ ਗੱਲ। ਉਨ੍ਹਾਂਨੇ ਫਿਰ ਸੂਰਜ਼ ਚੰਦਰਮਾ ਦਾ ਗ੍ਰਹਿਣ ਸਮਝ ਲਿਆ ਹੈ। ਜਦੋਂ ਗ੍ਰਹਿਣ ਲਗਦਾ ਹੈ ਤਾਂ ਦਾਨ ਮੰਗਦੇ ਹਨ। ਇੱਥੇ ਬਾਪ ਤੁਹਾਨੂੰ ਕਹਿੰਦੇ ਹਨ 5 ਵਿਕਾਰਾਂ ਦਾ ਦਾਨ ਦਵੋ ਤਾਂ ਗ੍ਰਹਿਚਾਰੀ ਉਤਰ ਜਾਵੇਗੀ। ਇਨ੍ਹਾਂ ਵਿਕਾਰਾਂ ਨਾਲ ਹੀ ਤੁਸੀਂ ਪਾਪ ਆਤਮਾ ਬਣੇ ਹੋ। ਮੁੱਖ ਹੈ ਦੇਹ – ਅਭਿਮਾਨ। ਪਹਿਲੇ ਇਵੇਂ ਸਤੋਪ੍ਰਧਾਨ ਸੀ, ਫਿਰ ਸਤੋ, ਰਜੋ, ਤਮੋ ਬਣੇ ਹੋ। 84 ਜਨਮ ਲਏ ਹਨ। ਇਹ ਤਾਂ ਪੱਕਾ ਨਿਸ਼ਚੇ ਹੈ ਬਰੋਬਰ ਦੇਵਤੇ ਹੀ 84 ਜਨਮ ਲੈਂਦੇ ਹਨ। ਪਹਿਲਾਂ ਉਨ੍ਹਾਂਨੂੰ ਹੀ ਮਿਲਣਾ ਚਾਹੀਦਾ ਹੈ ਬਾਪ ਨੂੰ। ਗਾਇਆ ਵੀ ਜਾਂਦਾ ਹੈ ਆਤਮਾਵਾਂ ਪਰਮਾਤਮਾ ਵੱਖ ਰਹੇ ਬਹੂਕਾਲ…। ਬਾਪ ਕਹਿੰਦੇ ਹਨ – ਪਹਿਲਾਂ – ਪਹਿਲਾਂ ਤੁਹਾਨੂੰ ਸਤਿਯੁਗ ਵਿੱਚ ਭੇਜਿਆ ਸੀ। ਫਿਰ ਹੁਣ ਤੁਸੀਂ ਹੀ ਆਕੇ ਮਿਲੇ ਹੋ। ਪਹਿਲੋਂ ਤਾਂ ਸਿਰ੍ਫ ਗਾਉਂਦੇ ਸਨ ਉਸਦਾ ਅਸਲ ਅਰਥ ਹੁਣ ਬਾਪ ਬੈਠ ਸਮਝਾਉਂਦੇ ਹਨ। ਸਾਰੇ ਵੇਦ ਸ਼ਾਸਤਰ, ਜਪ, ਤਪ, ਸਲੋਗਨ ਆਦਿ ਜੋ ਵੀ ਹਨ ਸਭ ਦਾ ਸਾਰ ਬਾਪ ਬੈਠ ਸਮਝਾਉਂਦੇ ਹਨ। ਚੱਕਰ ਤੇ ਬਿਲਕੁਲ ਸਹਿਜ ਹੈ। ਹੁਣ ਕਲਯੁਗ ਅਤੇ ਸਤਿਯੁਗ ਦਾ ਸੰਗਮ ਹੈ। ਲੜ੍ਹਾਈ ਵੀ ਸਾਮਣੇ ਖੜ੍ਹੀ ਹੈ। ਇਹ ਵੀ ਤੁਹਾਨੂੰ ਨਿਸ਼ਚੇ ਹੈ – ਸਤਿਯੁਗ ਦੀ ਸਥਾਪਨਾ ਹੁੰਦੀ ਹੈ। ਕਲਯੁਗ ਵਿੱਚ ਜਿੰਨੇ ਵੀ ਹਨ, ਉਨ੍ਹਾਂ ਸਭਨਾਂ ਦੇ ਸ਼ਰੀਰ ਖਲਾਸ ਹੋ ਜਾਣਗੇ, ਬਾਕੀ ਆਤਮਾਵਾਂ ਪਵਿੱਤਰ ਬਣ ਹਿਸਾਬ – ਕਿਤਾਬ ਚੁਕਤੂ ਕਰ ਜਾਣਗੀਆਂ। ਇਹ ਸਾਰਿਆਂ ਦੇ ਕਯਾਮਤ ਦਾ ਸਮਾਂ ਹੈ। ਆਤਮਾਵਾਂ ਸ਼ਰੀਰ ਛੱਡ ਚਲੀਆਂ ਜਾਣਗੀਆਂ। ਇਹ ਤੁਹਾਡੀ ਬੁੱਧੀ ਵਿੱਚ ਹੁਣੇ ਹੈ। ਜਦੋਂ ਤੱਕ ਅਸੀਂ ਕਰਮਾਤੀਤ ਅਵਸਥਾ ਨੂੰ ਪਾਈਏ ਉਦੋਂ ਤੱਕ ਸੰਗਮ ਤੇ ਖੜ੍ਹੇ ਹਾਂ। ਇੱਕ ਪਾਸੇ ਹਨ ਕਰੋੜਾਂ ਮਨੁੱਖ, ਦੂਜੇ ਪਾਸੇ ਹੋ ਸਿਰ੍ਫ ਤੁਸੀਂ ਥੋੜ੍ਹੇ ਜਿਹੇ। ਤੁਹਾਡੇ ਵਿੱਚ ਵੀ ਕਿੰਨੇ ਹਨ ਜੋ ਨਿਸ਼ਚੇਬੁੱਧੀ ਹੁੰਦੇਂ ਜਾਂਦੇ ਹਨ। ਨਿਸ਼ਚੇਬੁੱਧੀ ਵਿਜੇੰਤੀ ਫਿਰ ਜਾਕੇ ਵਿਸ਼ਨੂੰ ਦੇ ਗਲੇ ਦੀ ਮਾਲਾ ਬਣੋਗੇ। ਇੱਕ ਹੈ ਰੂਦਰਾਕਸ਼ ਦੀ ਮਾਲਾ, ਦੂਜੀ ਹੈ ਰੁੰਡ ਮਾਲਾ। ਉਸ ਰੁੰਡ ਮਾਲਾ ਵਿੱਚ ਛੋਟੀ – ਛੋਟੀ ਸ਼ਕਲ ਹੁੰਦੀ ਹੈ। ਇਹ ਨਿਸ਼ਾਨੀ ਹੈ। ਅਸੀਂ ਆਤਮਾਵਾਂ ਹਾਂ ਆਕੇ ਫਿਰ ਬਾਪ ਦੇ ਗਲੇ ਦੀ ਮਾਲਾ ਦੇ ਦਾਣੇ ਬਣੋਗੇ ਫਿਰ ਇੱਥੇ ਆਵੋਂਗੇ ਨੰਬਰਵਾਰ। ਮਾਲਾ 8 ਦੀ ਵੀ ਹੈ, 108 ਦੀ ਵੀ ਹੈ, 16108 ਦੀ ਵੀ ਹੈ। ਹੁਣ 16 ਹਜਾਰ ਹਨ ਜਾਂ 5 – 10 ਹਜਾਰ ਹਨ, ਉਨ੍ਹਾਂ ਦਾ ਕੋਈ ਹਿਸਾਬ ਨਹੀਂ ਕੱਢਿਆ ਜਾਂਦਾ। ਇਹ ਮਾਲਾਵਾਂ ਗਾਈਆਂ ਜਾਂਦੀਆਂ ਹਨ। ਬਾਬਾ ਕਹਿੰਦੇ ਹਨ ਇਹ ਸਭ ਤੁਸੀਂ ਕਿਉਂ ਵਿਚਾਰ ਕਰਦੇ ਹੋ। ਜਿਨੇਂ ਵੀ ਰਾਜੇ ਕਲਪ ਪਹਿਲੇ ਸਤਿਯੁਗ ਤ੍ਰੇਤਾ ਵਿੱਚ ਬਣੇ ਸਨ, ਉਤਨੇ ਹੀ ਬਣਨਗੇ। 100 ਬਣਨ ਜਾਂ 2 – 3 ਸੌ ਬਣਨ – ਇਹ ਪੁੱਛਣਾ ਨਹੀਂ ਹੈ।
ਬਾਪ ਕਹਿੰਦੇ ਹਨ – ਤੁਸੀਂ ਜਿਨਾਂ ਨੇੜ੍ਹੇ ਆਉਂਦੇ ਜਾਵੋਗੇ ਤਾਂ ਇਹ ਸਭ ਸਮਝ ਜਾਣਗੇ ਅੱਜ ਅਸੀਂ ਇੱਥੇ ਹਾਂ ਕਲ ਵਿਨਾਸ਼ ਹੋਵੇਗਾ ਫਿਰ ਸਤਿਯੁਗ ਵਿੱਚ ਥੋੜ੍ਹੇ ਜਿਹੇ ਦੇਵੀ ਦੇਵਤਾ ਹੋਣਗੇ। ਬਾਦ ਵਿੱਚ ਵਾਧੇ ਨੂੰ ਪਾਉਂਦੇ ਹਨ। ਸਤਿਯੁਗ ਦੇ ਆਸਾਰ ਵੀ ਵਿਖਾਈ ਪੈਂਦੇ ਹਨ। ਬਾਕੀ ਲੱਖਾਂ ਜਾਕੇ ਰਹਿਣਗੇ ਫਿਰ ਲੱਖ ਰਹਿਣ ਜਾਂ 9 – 10 ਲੱਖ ਰਹਿਣ, ਐਕੂਰੇਟ ਨਹੀਂ ਕਹਿ ਸਕਦੇ। ਹਾਂ ਤੁਸੀਂ ਜਦੋਂ ਐਕੂਰੇਟ ਸੰਪੂਰਨ ਬਣਨ ਦੇ ਲਾਇਕ ਬਣੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਸਾਖਸਤਕਾਰ ਹੋ ਜਾਣਗੇ। ਹਾਲੇ ਤਾਂ ਬਹੁਤ ਕੁਝ ਸਮਝਣ ਦਾ ਸਮਾਂ ਪਿਆ ਹੈ। ਬਹੁਤ ਸਾਖਸਤਕਾਰ ਕਰਦੇ ਰਹਿਣਗੇ। ਲੜ੍ਹਾਈ ਦੀਆਂ ਤਿਆਰੀਆਂ ਵੀ ਬਹੁਤ ਹੁੰਦੀਆਂ ਰਹਿੰਦੀਆਂ ਹਨ। ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾਣਗੀਆਂ। ਵਿਲਾਇਤ ਵਿੱਚ ਵੀ ਹੁਣ ਖੂਬ ਟੈਕਸ ਆਦਿ ਲਗਦੇ ਰਹਿਣਗੇ। ਬਹੁਤ – ਬਹੁਤ ਮਹਿੰਗਾਈ ਹੋਕੇ ਫਿਰ ਇੱਕਦਮ ਸਸਤਾਈ ਹੋ ਜਾਵੇਗੀ। ਸਤਿਯੁਗ ਵਿੱਚ ਕਿਸੇ ਚੀਜ ਤੇ ਖਰਚਾ ਨਹੀਂ ਹੋਵੇਗਾ। ਸਭ ਖਾਣੀਆਂ ਆਦਿ ਭਰਪੂਰ ਹੁੰਦੀਆਂ ਜਾਣਗੀਆਂ। ਨਵੀਂ ਦੁਨੀਆਂ ਵਿੱਚ ਵੈਭਵ ਬਹੁਤ ਹੁੰਦੇਂ ਹਨ। ਲਕਸ਼ਮੀ – ਨਾਰਾਇਣ ਦੇ ਕੋਲ ਬਹੁਤ ਵੈਭਵ ਸਨ ਨਾ। ਸ਼੍ਰੀਨਾਥ ਦਵਾਰੇ ਵਿੱਚ ਮੂਰਤੀਆਂ ਦੇ ਅੱਗੇ ਵੀ ਕਿੰਨੇਂ ਵੈਭਵਾਂ ਦਾ ਭੋਗ ਲਗਾਉਂਦੇ ਹਨ। ਉੱਥੇ ਬਹੁਤ ਮਾਲ ਬਣਾਉਂਦੇ ਹਨ ਖਾਂਦੇ ਰਹਿੰਦੇ ਹਾਂ। ਕਹਿਣਗੇ ਅਸੀਂ ਦੇਵਤਾਵਾਂ ਨੂੰ ਭੋਗ ਨਹੀਂ ਲਗਾਵਾਂਗੇ ਤਾਂ ਉਹ ਨਾਰਾਜ ਹੋ ਜਾਣਗੇ। ਹੁਣ ਇਸ ਵਿੱਚ ਨਾਰਾਜ ਹੋਣ ਦੀ ਤਾਂ ਗੱਲ ਹੀ ਨਹੀਂ। ਤੁਸੀਂ ਕੋਈ ਤੇ ਨਾਰਾਜ ਨਹੀਂ ਹੁੰਦੇ ਹੋ। ਜਾਣਦੇ ਹੋ ਡ੍ਰਾਮਾਨੁਸਾਰ ਇਹ ਵਿਨਾਸ਼ ਹੋਣਾ ਹੀ ਹੈ। ਕਲਯੁਗ ਤੋਂ ਬਦਲ ਕੇ ਸਤਿਯੁਗ ਹੋਵੇਗਾ। ਅਸੀਂ ਡਰਾਮਾ ਨੂੰ ਸਮਝਦੇ ਹਾਂ ਕਿ ਡ੍ਰਾਮਾਨੁਸਾਰ ਹੁਣ ਨਵਾਂ ਚੱਕਰ ਸ਼ੁਰੂ ਹੋਣਾ ਹੈ। ਤੁਸੀਂ ਵੀ ਡਰਾਮਾ ਦੇ ਵਸ਼ ਹੋ। ਡ੍ਰਾਮਾਨੁਸਾਰ ਬਾਪ ਵੀ ਆਇਆ ਹੋਇਆ ਹੈ। ਡਰਾਮਾ ਵਿੱਚ ਇੱਕ ਮਿੰਟ ਵੀ ਥੱਲੇ ਉੱਪਰ ਨਹੀਂ ਹੋ ਸਕਦਾ ਹੈ। ਜਿਵੇਂ ਬਾਬਾ ਆਇਆ ਤੁਸੀਂ ਵੇਖਿਆ ਕਲਪ ਬਾਦ ਵੀ ਹੂਬਹੂ ਇਵੇਂ ਹੋਵੇਗਾ। ਸ਼ਾਸਤਰਾਂ ਵਿੱਚ ਤਾਂ ਕਲਪ ਦੀ ਉਮਰ ਲੰਬੀ ਲਿੱਖ ਦਿੱਤੀ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਬਰੋਬਰ ਵਿਨਾਸ਼ ਸਾਹਮਣੇ ਖੜਿਆ ਹੋਇਆ ਹੈ। ਹੁਣ ਤੁਸੀਂ ਗੈਲਪ ਕਰ ਰਹੇ ਹੋ। ਜਾਣਦੇ ਹੋ ਬਾਪ ਨੂੰ ਯਾਦ ਕਰ ਸਾਨੂੰ ਕਰਮਾਤੀਤ ਅਵਸਥਾ ਨੂੰ ਜਰੂਰ ਪਾਉਣਾ ਹੈ ਮਤਲਬ ਆਇਰਨ ਏਜ਼ ਤੋਂ ਗੋਲਡਨ ਏਜ਼ ਬਣਨਾ ਹੈ। ਹੁਣ ਜੇਕਰ ਪੁਰਸ਼ਾਰਥ ਨਹੀਂ ਕਰੋਗੇ ਤਾਂ ਪਦਵੀ ਭ੍ਰਿਸ਼ਟ ਹੋ ਜਾਵੇਗਾ। ਹੇ ਆਤਮਾਵਾਂ ਹੁਣ ਤੁਸੀਂ ਪਤਿਤ ਬਣ ਗਈ ਹੋ। ਇਹ ਵੀ ਜਾਣਦੇ ਹੋ ਬਹੁਤ ਕਿਸਮ ਦੇ ਆਉਣਗੇ ਜੋ ਹੋਰ ਧਰਮ ਵਿੱਚ ਬਦਲੀ ਹੋ ਗਏ ਹੈ ਉਹ ਨਿਕਲਕੇ ਆਉਂਦੇ ਰਹਿਣਗੇ। ਆਕੇ ਆਪਣਾ ਪੁਰਸ਼ਾਰਥ ਕਰਦੇ ਰਹਿਣਗੇ – ਬਾਪ ਤੋਂ ਵਰਸਾ ਪਾਉਣ। ਬ੍ਰਾਹਮਣ ਧਰਮ ਵਿੱਚ ਆਕੇ ਫਿਰ ਦੇਵਤਾ ਧਰਮ ਵਿੱਚ ਆਉਣਗੇ। ਬ੍ਰਾਹਮਣ ਧਰਮ ਵਿੱਚ ਨਹੀਂ ਆਉਣਗੇ ਤਾਂ ਦੇਵਤਾ ਧਰਮ ਵਿੱਚ ਕਿਵੇਂ ਆਉਣਗੇ। ਬ੍ਰਾਹਮਣ ਦਿਨ – ਪ੍ਰਤੀਦਿਨ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਵੇਖਣਗੇ ਵਿਨਾਸ਼ ਸਾਹਮਣੇ ਆ ਗਿਆ ਹੈ, ਇਹ ਤਾਂ ਠੀਕ ਕਹਿੰਦੇ ਹਨ ਫਿਰ ਵ੍ਰਿਧੀ ਹੁੰਦੀ ਜਾਵੇਗੀ। ਬ੍ਰਾਹਮਣਾਂ ਦਾ ਝਾੜ ਵ੍ਰਿਧੀ ਨੂੰ ਪਾਕੇ ਫੁਲ ਹੋ ਜਾਵੇਗਾ ਫਿਰ ਵਾਪਿਸ ਜਾਣਗੇ। ਦੇਵਤਾਵਾਂ ਦਾ ਝਾੜ ਵਧੇਗਾ।
ਹੁਣ ਤੁਸੀਂ ਸੰਗਮ ਤੇ ਰਾਜਯੋਗ ਸਿੱਖ ਰਹੇ ਹੋ। ਇਸ ਸੰਗਮ ਨੂੰ ਕਲਿਆਣਕਾਰੀ ਯੁਗ ਕਿਹਾ ਜਾਂਦਾ ਹੈ। ਸੰਗਮ ਦਾ ਹੀ ਗਾਇਨ ਹੈ – ਗੰਗਾ ਸਾਗਰ ਦਾ ਮੇਲਾ ਵਿਖਾਉਂਦੇ ਹਨ। ਉਹ ਸਭ ਹੈ ਭਗਤੀ ਮਾਰਗ ਦਾ। ਇਹ ਹੈ ਗਿਆਨ ਸਾਗਰ ਅਤੇ ਗਿਆਨ ਸਾਗਰ ਤੋਂ ਨਿਕਲੀਆਂ ਹੋਈਆਂ ਗਿਆਨ ਗੰਗਾਵਾਂ। ਗਿਆਨ ਸਾਗਰ ਨਾਲ ਪਤਿਤ – ਪਾਵਨ ਅੱਖਰ ਲਗਦਾ ਹੈ। ਉਹ ਸਮਝਦੇ ਹਨ – ਪਤਿਤ ਪਾਵਨੀ ਗੰਗਾ ਹੈ ਅਤੇ ਫਿਰ ਗੰਗਾ ਵਿੱਚ ਸਨਾਨ ਕਰਦੇ ਹੀ ਆਉਂਦੇ ਹਨ। ਇਹ ਨਦੀਆਂ ਤਾਂ ਸਤਿਯੁਗ ਤੋਂ ਲੈਕੇ ਚਲਦੀ ਆਉਂਦੀ ਹੈ, ਅੱਜਕਲ ਤਾਂ ਨਦੀਆਂ ਵੀ ਕਿੱਥੇ – ਕਿੱਥੇ ਡੁਬੋ ਦਿੰਦੀਆਂ ਹਨ। ਪ੍ਰਕ੍ਰਿਤੀ ਵੀ ਤਮੋਪ੍ਰਧਾਨ, ਸਾਗਰ ਵੀ ਤਮੋਪ੍ਰਧਾਨ ਹੋਇਆ ਪਿਆ ਹੈ। ਸਾਗਰ ਥੋੜੀ ਜਿਹੀ ਉਛਲ ਖਾਵੇਗਾ ਤਾਂ ਸਭ ਕੁਝ ਖਲਾਸ ਕਰ ਦੇਵੇਗਾ। ਸਤਿਯੁਗ ਵਿੱਚ ਸਿਰਫ ਅਸੀਂ ਥੋੜੇ ਹੀ ਭਾਰਤ ਵਿੱਚ ਰਹਿੰਦੇ ਹਾਂ – ਯਮੁਨਾ ਦੇ ਕੰਠੇ ਤੇ। ਦਿੱਲੀ ਪਰੀਸਥਾਨ ਸੀ ਫਿਰ ਬਣਨੀ ਹੈ। ਸਤਿਯੁਗ ਵਿੱਚ ਘੱਟ ਹੀ ਜੀਵ ਆਤਮਾਵਾਂ ਰਹਿੰਦੀਆਂ ਹਨ ਫਿਰ ਹੋਲੀ – ਹੋਲੀ ਆਉਂਦੇ ਜਾਂਦੇ ਹਨ। ਹੁਣ ਹੈ ਕਲਯੁਗ ਦਾ ਅੰਤ। ਕਿੰਨੇ ਢੇਰ ਮਨੁੱਖ ਹੋ ਗਏ ਹਨ, ਬੇਹੱਦ ਦਾ ਨਾਟਕ ਹੈ, ਜਿਸਨੂੰ ਚੰਗੀ ਤਰ੍ਹਾਂ ਸਮਝਣਾ ਹੈ। ਭਾਵੇਂ ਕੋਈ ਆਪਣੇ ਨੂੰ ਐਕਟਰ ਸਮਝਦੇ ਵੀ ਹਨ ਪਰ ਕਲਪ 5 ਹਜਾਰ ਵਰ੍ਹੇ ਦਾ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਕਿੱਥੇ 4 ਜਨਮ, ਕਿੱਥੇ 84 ਲੱਖ। ਹੁਣ ਤੁਸੀਂ ਰੋਸ਼ਨੀ ਵਿੱਚ ਹੋ। ਤੁਹਾਨੂੰ ਬਾਪ ਤੋਂ ਵਰਸਾ ਮਿਲਦਾ ਹੈ। ਬਾਪ ਕਹਿੰਦੇ ਹਨ – ਮਨਮਨਾਭਵ। ਬਾਪ ਨੂੰ ਯਾਦ ਕਰਨਾ ਹੈ। ਸ਼ਿਵ ਭਗਵਾਨੁਵਾਚ, ਕ੍ਰਿਸ਼ਨ ਥੋੜੀ ਗਿਆਨ ਦਾ ਸਾਗਰ ਹੈ। ਭਗਵਾਨ ਦੀ ਮਹਿਮਾ ਵਿੱਚ ਅਤੇ ਦੇਵਤਾਵਾਂ ਦੀ ਮਹਿਮਾ ਵਿੱਚ ਬਹੁਤ ਫ਼ਰਕ ਹੈ। ਬਾਪ ਜੋ ਨਵੀਂ ਰਚਨਾ ਰਚਦੇ ਹਨ, ਉਨ੍ਹਾਂ ਦੀ ਮਹਿਮਾ ਹੈ ਸਰਵਗੁਣ ਸੰਪੰਨ… ਹੁਣ ਤੁਸੀਂ ਇਵੇਂ ਬਣ ਰਹੇ ਹੋ। ਬਾਪ ਦੀ ਮਹਿਮਾ ਅਤੇ ਇਨ੍ਹਾਂ ਦੀ ਮਹਿਮਾ ਵਿੱਚ ਰਾਤ – ਦਿਨ ਦਾ ਫਰਕ ਹੈ। ਇਹ ਰਾਜਯੋਗ ਹੈ ਨਾ। ਗਾਇਆ ਵੀ ਜਾਂਦਾ ਹੈ – ਭਗਵਾਨ ਰਾਜਯੋਗ ਸਿਖਾਉਂਦੇ ਹਨ। ਉਹ ਹੈ ਨਿਰਾਕਾਰ, ਤਾਂ ਜਰੂਰ ਨਿਰਾਕਾਰ ਤੋਂ ਸਾਕਾਰ ਵਿੱਚ ਆਉਣਾ ਪਵੇ। ਭਗਵਾਨ ਦੀ ਇੰਨੀ ਮਹਿਮਾ ਹੈ ਤਾਂ ਜਰੂਰ ਆਉਣਾ ਪਵੇ। ਉਨ੍ਹਾਂ ਦਾ ਜਨਮ ਦਿਵਯ ਅਲੌਕਿਕ ਹੈ ਹੋਰ ਕਿਸੇ ਦਾ ਦਿਵਯ ਜਨਮ ਨਹੀਂ ਗਾਇਆ ਜਾਂਦਾ ਹੈ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਇੱਕ ਹੁੰਦਾ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ ਬਾਪ, ਜਿਸ ਨੂੰ ਹੀ ਭਗਵਾਨ ਕਹਿ ਯਾਦ ਕਰਦੇ ਹਨ ਅਤੇ ਤੀਜਾ ਹੈ ਅਲੌਕਿਕ ਬਾਪ, ਇਹ ਫਿਰ ਵੰਡਰਫੁਲ ਬਾਪ ਹੈ। ਜੱਦ ਪਾਰਲੌਕਿਕ ਬਾਪ ਬੱਚਿਆਂ ਨੂੰ ਏਡਾਪਟ ਕਰਦੇ ਹਨ ਤਾਂ ਵਿੱਚ ਇਹ ਅਲੌਕਿਕ ਆ ਜਾਂਦਾ ਹੈ। ਪ੍ਰਜਾਪਿਤਾ ਬ੍ਰਹਮਾ ਦੇ ਕਿੰਨੇ ਢੇਰ ਬੱਚੇ ਹਨ। ਸ਼ਿਵਬਾਬਾ ਆਕੇ ਬ੍ਰਹਮਾ ਦਵਾਰਾ ਤੁਹਾਨੂੰ ਆਪਣਾ ਬਣਾਉਂਦੇ ਹਨ। ਕਿੰਨੇ ਬ੍ਰਹਮਾਕੁਮਾਰ – ਕੁਮਾਰੀਆਂ ਬਣਦੇ ਹਨ। ਲੌਕਿਕ ਬਾਪ ਨੂੰ ਤਾਂ ਕਰਕੇ 8 – 10 ਬੱਚੇ ਹੋਣਗੇ। ਅੱਛਾ ਸ਼ਿਵਬਾਬਾ ਵੀ ਹੈ ਪਾਰਲੌਕਿਕ ਬਾਪ। ਉਨ੍ਹਾਂ ਦੇ ਤਾਂ ਕਈ ਬੱਚੇ ਹਨ। ਸਾਰੀਆਂ ਆਤਮਾਵਾਂ ਕਹਿੰਦੀਆਂ ਹਨ – ਅਸੀਂ ਸਾਰੇ ਬ੍ਰਦਰ੍ਸ ਹਾਂ। ਹੁਣ ਇਸ ਸੰਗਮ ਤੇ ਫਿਰ ਅਲੌਕਿਕ ਬਾਪ ਮਿਲਦਾ ਹੈ। ਇਹ ਗਿਆਨ ਤੁਹਾਨੂੰ ਉੱਥੇ ਨਹੀਂ ਰਹੇਗਾ। ਪ੍ਰਜਾਪਿਤਾ ਬ੍ਰਹਮਾ ਬਾਪ ਮਿਲਦਾ ਹੀ ਉਦੋਂ ਹੈ ਜੱਦ ਕਿ ਬਾਪ ਆਕੇ ਨਵੀਂ ਸ੍ਰਿਸ਼ਟੀ ਰਚਦੇ ਹਨ। ਤਾਂ ਇਹ ਆਲੌਕਿਕ ਜਨਮ ਹੋਇਆ ਨਾ, ਇਨ੍ਹਾਂ ਨੂੰ ਕੋਈ ਸਮਝ ਨਹੀਂ ਸਕਦੇ। ਉਹ ਲੌਕਿਕ ਉਹ ਪਾਰਲੌਕਿਕ ਅਤੇ ਇਹ ਹੈ ਸੰਗਮਯੁਗੀ ਆਲੌਕਿਕ ਬਾਪ। ਲੌਕਿਕ ਬਾਪ ਤਾਂ ਸਤਿਯੁਗ ਤੋਂ ਲੈਕੇ ਹੁੰਦੇ ਆਏ ਹਨ। ਪਾਰਲੌਕਿਕ ਬਾਪ ਨੂੰ ਉੱਥੇ ਕੋਈ ਯਾਦ ਨਹੀਂ ਕਰਦੇ, ਉੱਥੇ ਹੁੰਦਾ ਹੀ ਹੈ ਇੱਕ ਬਾਪ। ਹੇ ਭਗਵਾਨ, ਹੇ ਪਰਮਾਤਮਾ ਕਹਿ ਕੇ ਯਾਦ ਨਹੀਂ ਕਰਦੇ ਹਨ ਫਿਰ ਦਵਾਪਰ ਵਿੱਚ ਜੱਦ ਭਗਤੀ ਮਾਰਗ ਸ਼ੁਰੂ ਹੁੰਦਾ ਹੈ ਤਾਂ ਬਾਪ ਦੋ ਹੁੰਦੇ ਹਨ। ਸੰਗਮ ਤੇ ਹਨ 3 ਬਾਪ। ਪ੍ਰਜਾਪਿਤਾ ਬ੍ਰਹਮਾ ਵੀ ਹੁਣ ਮਿਲਦਾ ਹੈ, ਹੁਣ ਤੁਸੀਂ ਉਨ੍ਹਾਂ ਦੇ ਬਣੇ ਹੋ। ਜਾਣਦੇ ਹੋ ਇਹ ਆਲੌਕਿਕ ਬਾਪ ਹੈ। ਹੁਣ ਤੁਸੀਂ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਯਾਦ ਕਰਦੇ ਹੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਸਤਿਯੁਗ ਵਿੱਚ ਯਾਦ ਕਰਨ ਦੀ ਲੋੜ ਹੀ ਨਹੀਂ। ਦੁੱਖ ਵਿੱਚ ਪਾਰਲੌਕਿਕ ਬਾਪ ਦਾ ਸਭ ਸਿਮਰਨ ਕਰਦੇ ਹਨ। ਇਹ ਤਾਂ ਬਿਲਕੁਲ ਸਹਿਜ ਗੱਲ ਹੈ। ਸਤਿਯੁਗ ਤ੍ਰੇਤਾ ਵਿੱਚ ਇੱਕ ਬਾਪ ਹੁੰਦਾ ਹੈ, ਦਵਾਪਰ ਵਿੱਚ ਦੋ ਬਾਪ ਹੁੰਦੇ ਹਨ। ਇਸ ਸਮੇਂ ਤੁਸੀਂ ਆਲੌਕਿਕ ਬਾਪ ਦੇ ਬੱਚੇ ਬਣੇ ਹੋ ਜਿਸ ਦਵਾਰਾ ਤੁਸੀਂ ਵਰਸਾ ਲੈਂਦੇ ਹੋ। ਤੁਸੀਂ ਬੱਚੇ ਹੀ ਬ੍ਰਾਹਮਣ ਬਣਦੇ ਹੋ ਜੋ ਫਿਰ ਦੇਵਤਾ ਬਣੋਂਗੇ। ਵਿਨਾਸ਼ ਵੀ ਤੁਹਾਨੂੰ ਹੀ ਵੇਖਣਾ ਹੈ, ਜੋ ਤੁਸੀਂ ਇਨ੍ਹਾਂ ਅੱਖਾਂ ਨਾਲ ਵੇਖੋਗੇ, ਬੰਬ ਛੱਡਣਗੇ। ਮਨੁੱਖ ਤਾਂ ਮਰਨਗੇ ਨਾ। ਜਪਾਨ ਵਿੱਚ ਵੀ ਬੰਬ ਛੱਡਿਆ, ਵੇਖਿਆ ਨਾ ਕਿਵੇਂ ਮਨੁੱਖ ਮਰੇ। ਹੁਣ ਇੱਥੇ ਲੜਾਈਆਂ ਲਗਦੀਆਂ ਰਹਿੰਦੀਆਂ ਹਨ। ਆਪ ਵੀ ਕਹਿੰਦੇ ਹਨ ਅਸੀਂ ਤੰਗ ਹੁੰਦੇ ਜਾਂਦੇ ਹਾਂ। 10 – 10 ਵਰ੍ਹੇ ਤੱਕ ਵੀ ਲੜਾਈ ਚਲਦੀ ਰਹਿੰਦੀ ਹੈ। ਬੰਬਸ ਵਿੱਚ ਤਾਂ ਚਪਟੀ ਵਿੱਚ (ਸੇਕੇਂਡ ਵਿੱਚ) ਸਭ ਖਲਾਸ ਹੋ ਜਾਣਗੇ। ਚਿੰਗਾਰੀ ਲਗਦੀ ਹੈ ਤਾਂ ਸ਼ਹਿਰ ਨਸ਼ਟ ਹੋ ਜਾਂਦੇ ਹਨ। ਇਹ ਤਾਂ ਬੋਮਬਜ਼ ਹਨ। ਅੱਗ ਵੀ ਲੱਗਣੀ ਹੈ।
ਤੁਸੀਂ ਬੱਚੇ ਜਾਣਦੇ ਹੋ ਬਾਪ ਆਏ ਹੀ ਹਨ ਸਥਾਪਨਾ ਅਤੇ ਵਿਨਾਸ਼ ਕਰਾਉਣ। ਤਾਂ ਜਰੂਰ ਇਹ ਸਭ ਹੋਵੇਗੀ। ਪੁਰਸ਼ਾਰਥ ਕਰਨ ਦਾ ਹੁਣ ਸਮੇਂ ਹੈ। ਮਾਇਆ ਘੜੀ – ਘੜੀ ਤੁਹਾਡਾ ਬੁੱਧੀਯੋਗ ਤੋੜ ਦਿੰਦੀ ਹੈ। ਅਜੁਨ ਤੁਸੀਂ ਅਡੋਲ ਸਥਿਰ ਕਿੱਥੇ ਬਣੇ ਹੋ। ਕਹਿੰਦੇ ਹਨ ਬਾਬਾ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਕੋਈ ਤਾਂ ਸਾਰੇ ਦਿਨ ਵਿੱਚ ਘੰਟਾ ਅੱਧਾ ਵੀ ਯਾਦ ਨਹੀਂ ਕਰਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਕਰਮ ਯੋਗੀ ਹੋ। 8 ਘੰਟਾ ਤਾਂ ਇਹ ਸੇਵਾ ਕਰੋਂਗੇ। 8 ਘੰਟਾ ਯਾਦ ਕਰ ਸਕੋ ਇੰਨਾ ਪੁਰਸ਼ਾਰਥ ਕਰਨਾ ਹੈ। ਯਾਦ ਕਰਦੇ ਰਹਿਣ ਨਾਲ ਵਿਕਰਮ ਵਿਨਾਸ਼ ਹੁੰਦੇ ਜਾਣਗੇ, ਇਸ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਇਹ ਹੈ ਮਿਹਨਤ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਹੋਏ ਸਿਰਫ ਯਾਦ ਕਰਨਾ ਹੈ। ਇਹ ਵੀ ਬਾਬਾ ਦੱਸਦੇ ਹਨ ਕਿ ਜਿੰਨ੍ਹਾਂਨੇ ਗ੍ਰਹਿਸਥ ਛੱਡਿਆ ਹੈ, ਬੱਚੇ ਬਣੇ ਹਨ, ਉਹ ਵੀ ਇੰਨਾ ਯਾਦ ਨਹੀਂ ਕਰਦੇ ਹਨ। ਘਰ ਇੱਚ ਰਹਿਣ ਵਾਲੇ ਹੋਰ ਹੀ ਜਾਸਤੀ ਯਾਦ ਕਰਦੇ ਹਨ। ਅਰਜੁਨ ਅਤੇ ਭੀਲ ਦਾ ਵੀ ਮਿਸਾਲ ਦਿੰਦੇ ਹਨ ਨਾ। ਮਿਹਨਤ ਹੈ ਬਾਪ ਨੂੰ ਯਾਦ ਕਰਨਾ ਹੈ ਅਤੇ ਚੱਕਰ ਨੂੰ ਸਮਝਣਾ ਹੈ। ਮਹਾਭਾਰਤ ਲੜਾਈ ਵੀ ਜਰੂਰ ਲੱਗੇਗੀ। ਸਤਿਯੁਗ ਵਿੱਚ ਥੋੜੀ ਲੱਗੇਗੀ। ਤਾਂ ਤੁਸੀਂ ਬੱਚਿਆਂ ਨੂੰ ਅੰਨਿਆਂ ਦੀ ਲਾਠੀ ਵੀ ਬਣਨਾ ਹੈ। ਸਭ ਨੂੰ ਰਸਤਾ ਦੱਸਣਾ ਹੈ ਕਿ ਬਾਪ ਨੂੰ ਯਾਦ ਕਰੋ, ਚੱਕਰ ਨੂੰ ਯਾਦ ਕਰੋ। ਸਵਦਰਸ਼ਨ ਚੱਕਰਧਾਰੀ ਬਣੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਘੱਟ ਤੋਂ ਘੱਟ 8 ਘੰਟਾ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਆਪਣੀ ਅਵਸਥਾ ਅਚਲ – ਅਡੋਲ ਰੱਖਣ ਦੇ ਲਈ ਯਾਦ ਦਾ ਅਭਿਆਸ ਵਧਾਉਣਾ ਹੈ। ਗਫਲਤ ਨਹੀਂ ਕਰਨੀ ਹੈ।
2. ਇਹ ਡਰਾਮਾ ਬਿਲਕੁਲ ਐਕੁਰੇਟ ਬਣਿਆ ਹੋਇਆ ਹੈ ਇਸ ਲਈ ਕਿਸੇ ਤੇ ਵੀ ਨਾਰਾਜ਼ ਨਹੀਂ ਹੋਣਾ ਹੈ। ਨਿਸ਼ਚਾਬੁੱਧੀ ਬਣਨਾ ਹੈ।
ਵਰਦਾਨ:-
ਹਨੂਮਾਨ ਦੀ ਵਿਸ਼ੇਸ਼ਤਾ ਵਿਖਾਉਂਦੇ ਹਨ ਕਿ ਉਹ ਹਮੇਸ਼ਾ ਸੇਵਾਧਾਰੀ, ਮਹਾਵੀਰ ਸੀ, ਇਸਲਈ ਆਪ ਨਹੀਂ ਸੜਿਆ ਪਰ ਪੂੰਛ ਦਵਾਰਾ ਲੰਕਾ ਸਾੜ੍ਹ ਦਿੱਤੀ। ਤਾਂ ਇੱਥੇ ਵੀ ਜੋ ਹਮੇਸ਼ਾ ਸੇਵਾਧਾਰੀ ਹਨ ਉਹ ਹੀ ਮਾਇਆ ਦੇ ਅਧਿਕਾਰ ਨੂੰ ਖਤਮ ਕਰ ਸਕਦੇ ਹਨ, ਜੋ ਸੇਵਾਧਾਰੀ ਨਹੀਂ ਉਹ ਮਾਇਆ ਦੇ ਰਾਜ ਨੂੰ ਸਾੜ੍ਹ ਨਹੀਂ ਸਕਦੇ। ਹਨੂਮਾਨ ਦੇ ਦਿਲ ਵਿੱਚ ਹਮੇਸ਼ਾ ਇੱਕ ਰਾਮ ਬਸਦਾ ਸੀ, ਤਾਂ ਬਾਪ ਦੇ ਸਿਵਾਏ ਹੋਰ ਕੋਈ ਦਿਲ ਵਿੱਚ ਨਾ ਹੋਵੇ, ਆਪਣੇ ਦੇਹ ਦੀ ਸਮ੍ਰਿਤੀ ਵੀ ਨਾ ਹੋਵੇ ਤਾਂ ਮਾਇਆਜੀਤ, ਵਿਜਯੀ ਬਣੋਂਗੇ। |
ਸਲੋਗਨ:-
➤ Email me Murli: Receive Daily Murli on your email. Subscribe!