08 August 2021 PUNJABI Murli Today | Brahma Kumaris

08 August 2021 PUNJABI Murli Today | Brahma Kumaris

Read and Listen today’s Gyan Murli in Punjabi 

7 August 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਡਬਲ ਵਿਦੇਸ਼ੀ ਬ੍ਰਾਹਮਣ ਬੱਚਿਆਂ ਦੀਆਂ ਵਿਸ਼ੇਸ਼ਤਾਵਾਂ"

ਅੱਜ ਭਗਿਆਵਿਧਾਤਾ ਬਾਪਦਾਦਾ ਆਪਣੇ ਸ੍ਰੇਸ਼ਠ ਭਗਿਆਵਾਨ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਹਰੇਕ ਬੱਚੇ ਦਾ ਭਾਗ ਸ੍ਰੇਸ਼ਠ ਤਾਂ ਹੈ ਹੀ ਪਰ ਉਸ ਵਿੱਚ ਨੰਬਰਵਾਰ ਹਨ। ਅੱਜ ਬਾਪਦਾਦਾ ਸਾਰੇ ਬੱਚਿਆਂ ਦੇ ਦਿਲ ਦੇ ਉਮੰਗ – ਉਤਸਾਹ ਦੇ ਦ੍ਰਿੜ੍ਹ ਸੰਕਲਪ ਸੁਣ ਰਹੇ ਸਨ। ਸੰਕਲਪ ਦਵਾਰਾ ਜੋ ਸਾਰਿਆਂ ਨੇ ਰੂਹ ਰੂਹਾਨ ਕੀਤੀ, ਉਹ ਬਾਪਦਾਦਾ ਦੇ ਕੋਲ ਸੰਕਲਪ ਕਰਦੇ ਹੀ ਪਹੁੰਚ ਗਈ। ‘ਸੰਕਲਪ ਦੀ ਸ਼ਕਤੀ’ ਵਾਣੀ ਦੀ ਸ਼ਕਤੀ ਤੋਂ ਅਤੀ ਸੁਖਸ਼ਮ ਹੋਣ ਦੇ ਕਾਰਨ ਅਤੀ ਤੇਜ਼ ਗਤੀ ਨਾਲ ਚਲਦੀ ਵੀ ਹੈ, ਅਤੇ ਪਹੁੰਚਦੀ ਵੀ ਹੈ। ਰੂਹ ਰੂਹਾਨ ਦੀ ਭਾਸ਼ਾ ਹੈ ਹੀ ਸੰਕਲਪ ਦੀ ਭਾਸ਼ਾ। ਸਾਇੰਸ ਵਾਲੇ ਆਵਾਜ਼ ਨੂੰ ਕੈਚ ਕਰਦੇ ਹਨ ਲੇਕਿਨ ਸੰਕਲਪ ਨੂੰ ਕੈਚ ਕਰਨ ਦੇ ਲਈ ਸੁਖਸ਼ਮ ਸਾਧਨ ਚਾਹੀਦੇ ਹਨ। ਬਾਪਦਾਦਾ ਹਰ ਇੱਕ ਬੱਚੇ ਦੇ ਸੰਕਲਪ ਦੀ ਭਾਸ਼ਾ ਸਦਾ ਹੀ ਸੁਣਦੇ ਹਨ ਮਤਲਬ ਸੰਕਲਪ ਕੈਚ ਕਰਦੇ ਹਨ। ਇਸ ਦੇ ਲਈ ਬੁੱਧੀ ਅਤੀ ਸੁਖਸ਼ਮ, ਸਵੱਛ ਅਤੇ ਸਪਸ਼ੱਟ ਜਰੂਰੀ ਹੈ, ਤਾਂ ਹੀ ਬਾਪ ਦੀ ਰੂਹ ਰੂਹਾਨ ਦੇ ਰਿਸਪਾਂਡ ਨੂੰ ਸਮਝ ਸਕਣਗੇ।

ਬਾਪਦਾਦਾ ਦੇ ਕੋਲ ਸਭ ਦੀ ਸੰਤੁਸ਼ਟਤਾ ਅਤੇ ਖੁਸ਼ ਰਹਿਣ ਦੇ, ਨਿਰਵਿਘਨ ਰਹਿਣ ਦੇ, ਸਦਾ ਬਾਪ ਸਮਾਣ ਬਣਨ ਦੇ ਸ੍ਰੇਸ਼ਠ ਸੰਕਲਪ ਪਹੁੰਚ ਗਏ ਅਤੇ ਬਾਪਦਾਦਾ ਬੱਚਿਆਂ ਦੇ ਦ੍ਰਿੜ੍ਹ ਸੰਕਲਪ ਦੇ ਦਵਾਰਾ ਸਦਾ ਸਫਲਤਾ ਦੀ ਮੁਬਾਰਕ ਦੇ ਰਹੇ ਹਨ ਕਿਉਂਕਿ ਜਿੱਥੇ ਦ੍ਰਿੜ੍ਹਤਾ ਹੈ, ਉੱਥੇ ਸਫਲਤਾ ਹੈ ਹੀ ਹੈ। ਇਹ ਹੈ ਸ੍ਰੇਸ਼ਠ ਭਗਿਆਵਾਨ ਬਣਨ ਦੀ ਨਿਸ਼ਾਨੀ। ਸਦਾ ਦ੍ਰਿੜ੍ਹਤਾ, ਸ੍ਰੇਸ਼ਠਤਾ ਹੋਵੇ; ਸੰਕਲਪ ਵਿੱਚ ਵੀ ਜੋ ਕਮਜ਼ੋਰੀ ਨਾ ਹੋਵੇ – ਇਸਨੂੰ ਕਹਿੰਦੇ ਹਨ ਸ੍ਰੇਸ਼ਠਤਾ। ਬੱਚਿਆਂ ਦੀ ਵਿਸ਼ਾਲ ਦਿਲ ਵੇਖ ਬੱਚਿਆਂ ਨੂੰ ਸਦਾ ਵਿਸ਼ਾਲ ਦਿਲ, ਵਿਸ਼ਾਲ ਬੁੱਧੀ, ਵਿਸ਼ਾਲ ਸੇਵਾ ਅਤੇ ਵਿਸ਼ਾਲ ਸੰਸਕਾਰ – ਇਵੇਂ ‘ਸਦਾ ਵਿਸ਼ਾਲ ਭਵ’ ਦਾ ਵਰਦਾਨ ਵੀ ਵਰਦਾਤਾ ਬਾਪ ਦੇ ਰਹੇ ਹਨ। ਵਿਸ਼ਾਲ ਦਿਲ ਮਤਲਬ ਬੇਹੱਦ ਦੇ ਸਮ੍ਰਿਤੀ ਸਵਰੂਪ। ਹਰ ਗੱਲ ਵਿੱਚ ਬੇਹੱਦ ਮਤਲਬ ਵਿਸ਼ਾਲ। ਜਿੱਥੇ ਬੇਹੱਦ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਹੱਦ ਆਪਣੀ ਵੱਲ ਆਕਰਸ਼ਿਤ ਨਹੀਂ ਕਰਦੀ ਹੈ। ਇਸਨੂੰ ਹੀ ਬਾਪ ਸਮਾਣ ਕਰਮਾਤੀਤ ਫਰਿਸ਼ਤਾ ਜੀਵਨ ਕਿਹਾ ਜਾਂਦਾ ਹੈ। ਕਰਮਾਤੀਤ ਦਾ ਅਰਥ ਹੀ ਹੈ – ਸਭ ਤਰ੍ਹਾਂ ਦੇ ਹੱਦ ਦੇ ਸੁਭਾਅ ਸੰਸਕਾਰ ਤੋਂ ਅਤੀਤ ਮਤਲਬ ਨਿਆਰਾ। ਹੱਦ ਹੈ ਬੰਧੰਨ, ਬੇਹੱਦ ਹੈ ਨਿਰਬੰਧਨ। ਤਾਂ ਸਦਾ ਇਸੇ ਵਿਧੀ ਨਾਲ ਸਿੱਧੀ ਨੂੰ ਪਾਉਂਦੇ ਰਹਿਣਗੇ। ਸਭ ਨੇ ਖੁਦ ਨਾਲ ਜੋ ਸੰਕਲਪ ਕੀਤਾ: ਉਹ ਸਦਾ ਅਮਰ ਹੈ, ਅਟੱਲ ਹੈ, ਅਖੰਡ ਹੈ ਮਤਲਬ ਖੰਡਿਤ ਹੋਣ ਵਾਲਾ ਨਹੀਂ ਹੈ। ਅਜਿਹਾ ਸੰਕਲਪ ਕੀਤਾ ਹੈ ਨਾ? ਮਧੁਬਨ ਦੀ ਲਕੀਰ ਤੱਕ ਸੰਕਲਪ ਤਾਂ ਨਹੀਂ ਹੈ ਨਾ? ਸਦਾ ਸਾਥ ਰਹੇਗਾ ਨਾ?

ਮੁਰਲੀਆਂ ਤਾਂ ਬਹੁਤ ਸੁਣੀਆਂ ਹਨ ਹੁਣ ਜੋ ਸੁਣਿਆ ਹੈ ਉਹ ਕਰਨਾ ਹੈ ਕਿਉਂਕਿ ਇਸ ਸਾਕਾਰ ਸ੍ਰਿਸ਼ਟੀ ਵਿੱਚ ਸੰਕਲਪ, ਬੋਲ, ਅਤੇ ਕਰਮ – ਤਿੰਨਾਂ ਦਾ ਮਹੱਤਵ ਹੈ ਅਤੇ ਤਿੰਨਾਂ ਵਿੱਚ ਹੀ ਮਹਾਨਤਾ – ਇਸਨੂੰ ਹੀ ਸੰਪੰਨ ਸਟੇਜ ਕਿਹਾ ਜਾਂਦਾ ਹੈ। ਇਸ ਸਾਕਾਰ ਸ੍ਰਿਸ਼ਟੀ ਵਿੱਚ ਹੀ ਫੁੱਲ ਮਾਰਕਸ ਲੈਣਾ ਬਹੁਤ ਜਰੂਰੀ ਹੈ। ਜੇਕਰ ਕੋਈ ਸਮਝੇ ਕਿ ਸੰਕਲਪ ਤਾਂ ਮੇਰੇ ਬਹੁਤ ਸ੍ਰੇਸ਼ਠ ਹਨ ਲੇਕਿਨ ਕਰਮ ਜਾਂ ਬੋਲ ਵਿੱਚ ਅੰਤਰ ਵਿਖਾਈ ਦਿੰਦਾ ਹੈ; ਤਾਂ ਕੋਈ ਮੰਨੇਗਾ? ਕਿਉਂਕਿ ਸੰਕਲਪ ਦਾ ਸਥੂਲ ਦਰਪਣ ਬੋਲ ਅਤੇ ਕਰਮ ਹੈ। ਸ੍ਰੇਸ਼ਠ ਸੰਕਲਪ ਵਾਲੇ ਦਾ ਬੋਲ ਆਪੇ ਹੀ ਸ੍ਰੇਸ਼ਠ ਹੋਵੇਗਾ। ਇਸਲਈ ਤਿੰਨਾਂ ਦੀ ਵਿਸ਼ੇਸ਼ਤਾ ਹੀ ‘ਨੰਬਰਵਨ’ ਬਣਨਾ ਹੈ।

ਬਾਪਦਾਦਾ ਡਬਲ ਵਿਦੇਸ਼ੀ ਬੱਚਿਆਂ ਨੂੰ ਵੇਖ ਸਦਾ ਬੱਚਿਆਂ ਦੀ ਵਿਸ਼ੇਸ਼ਤਾ ਤੇ ਹਰਸ਼ਿਤ ਹੁੰਦੇ ਹਨ। ਇਹ ਵਿਸ਼ੇਸ਼ਤਾ ਕੀ ਹੈ? ਜਿਵੇੰ ਬ੍ਰਹਮਾ ਬਾਪ ਦੇ ਸ੍ਰੇਸ਼ਠ ਸੰਕਲਪ ਦਵਾਰਾ ਜਾਂ ਸ੍ਰੇਸ਼ਠ ਸੰਕਲਪ ਦੇ ਅਵਾਹਨ ਦਵਾਰਾ ਦਿਵਿਯ ਜਨਮ ਪ੍ਰਾਪਤ ਕੀਤਾ ਹੈ, ਇਵੇਂ ਹੀ ਸ਼ਿਵ ਸ੍ਰੇਸ਼ਠ ਸੰਕਲਪ ਦੀ ਵਿਸ਼ੇਸ਼ ਰਚਨਾ ਹੋਣ ਦੇ ਕਾਰਨ ਤਿੰਨੇ ਸੰਕਲਪਾਂ ਨੂੰ ਸ੍ਰੇਸ਼ਠ ਬਨਾਉਣ ਦੇ ਵਿਸ਼ੇਸ਼ ਅਟੈਂਸ਼ਨ ਵਿੱਚ ਰਹਿੰਦੇ ਹਨ। ਸੰਕਲਪ ਦੇ ਉਪਰ ਅਟੈਂਸ਼ਨ ਹੋਣ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਸੁਖਸ਼ਮ ਮਾਇਆ ਦੇ ਵਾਰ ਨੂੰ ਜਲਦੀ ਜਾਣ ਵੀ ਜਾਂਦੇ ਹਨ ਅਤੇ ਪਰਿਵਰਤਨ ਕਰਨ ਦੇ ਲਈ ਜਾਂ ਵਿਜੇਈ ਬਣਨ ਦੇ ਲਈ ਪੁਰਸ਼ਾਰਥ ਕਰ ਜਲਦੀ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੰਕਲਪ ਸ਼ਕਤੀ ਨੂੰ ਸਦਾ ਸ਼ੁੱਧ ਬਨਾਉਣ ਦਾ ਅਟੈਂਸ਼ਨ ਚੰਗਾ ਰਹਿੰਦਾ ਹੈ। ਆਪਣੇ ਨੂੰ ਚੈਕ ਕਰਨ ਦਾ ਅਭਿਆਸ ਚੰਗਾ ਰਹਿੰਦਾ ਹੈ, ਸੂਖਸ਼ਮ ਚੈਕਿੰਗ ਦੇ ਕਾਰਨ ਛੋਟੀ ਗਲਤੀ ਵੀ ਮਹਿਸੂਸ ਕਰ ਬਾਪ ਦੇ ਅੱਗੇ, ਨਿਮਿਤ ਬਣੇ ਹੋਏ ਬੱਚਿਆਂ ਦੇ ਅੱਗੇ ਰੱਖਣ ਵਿੱਚ ਸਾਫ਼ – ਦਿਲ ਹਨ, ਇਸਲਈ ਇਸ ਵਿਧੀ ਨਾਲ ਬੁੱਧੀ ਵਿੱਚ ਕਿਚੜ੍ਹਾ ਇਕੱਠਾ ਨਹੀਂ ਹੁੰਦਾ ਹੈ। ਮੈਜ਼ੋਰਟੀ ਸਾਫ – ਦਿਲ ਨਾਲ ਬੋਲਣ ਵਿੱਚ ਸੰਕੋਚ ਨਹੀਂ ਕਰਦੇ ਹਨ, ਇਸਲਈ ਜਿੱਥੇ ਸਵੱਛਤਾ ਹੈ ਉੱਥੇ ਦੇਵਤਾਈ ਗੁਣ ਸਹਿਜ ਧਾਰਨ ਹੋ ਜਾਂਦੇ ਹਨ। ਦਿਵਿਯ ਗੁਣਾਂ ਦੀ ਧਾਰਨਾ ਮਤਲਬ ਅਵਾਹਨ ਕਰਨ ਦੀ ਵਿਧੀ ਹੈ ਹੀ ‘ਸਵੱਛਤਾ’। ਜਿਵੇੰ ਭਗਤੀ ਵਿੱਚ ਵੀ ਜਦੋਂ ਲਕਸ਼ਮੀ ਦਾ ਜਾਂ ਕਿਸੇ ਦੇਵੀ ਦਾ ਅਵਾਹਨ ਕਰਦੇ ਹਨ ਤਾਂ ਅਵਾਹਨ ਦੀ ਵਿਧੀ ਸਵੱਛਤਾ ਹੀ ਅਪਣਾਉਂਦੇ ਹਨ। ਤਾਂ ਇਸ ਸਵੱਛਤਾ ਦਾ ਸ੍ਰੇਸ਼ਠ ਸੁਭਾਅ, ਦੈਵੀ ਸੁਭਾਅ ਨੂੰ ਆਪੇ ਹੀ ਅਵਾਹਨ ਕਰਦਾ ਹੈ। ਤਾਂ ਇਹ ਵਿਸ਼ੇਸ਼ਤਾ ਮੈਜ਼ੋਰਟੀ ਡਬਲ ਵਿਦੇਸ਼ੀ ਬੱਚਿਆਂ ਵਿੱਚ ਹੈ ਇਸਲਈ ਤੇਜ਼ ਗਤੀ ਨਾਲ ਅੱਗੇ ਵਧਣ ਦਾ ਗੋਲਡਨ ਚਾਂਸ ਡਰਾਮਾ ਅਨੁਸਾਰ ਮਿਲਿਆ ਹੋਇਆ ਹੈ, ਇਸਨੂੰ ਹੀ ਕਹਿੰਦੇ ਹਨ ‘ਲਾਸਟ ਸੋ ਫਾਸਟ’। ਤਾਂ ਵਿਸ਼ੇਸ਼ ਫਾਸਟ ਜਾਣ ਦੀ ਇਹ ਵਿਸ਼ੇਸ਼ਤਾ ਡਰਾਮੇ ਅਨੁਸਾਰ ਮਿਲੀ ਹੋਈ ਹੈ। ਇਸ ਵਿਸ਼ੇਸਤਾ ਨੂੰ ਸਦਾ ਸਮ੍ਰਿਤੀ ਵਿੱਚ ਰੱਖ ਲਾਭ ਉਠਾਉਂਦੇ ਚੱਲੋ। ਆਇਆ, ਸਪੱਸ਼ਟ ਕੀਤਾ ਅਤੇ ਗਿਆ। ਇਸਨੂੰ ਹੀ ਕਹਿੰਦੇ ਹਨ ਪਹਾੜ ਨੂੰ ਰੂਈ ਸਮਾਣ ਬਨਾਉਣਾ। ਰੂਈ ਸੈਕਿੰਡ ਵਿੱਚ ਉੱਡਦੀ ਹੈ ਨਾ। ਅਤੇ ਪਹਾੜ ਨੂੰ ਕਿੰਨਾਂ ਸਮੇਂ ਲੱਗੇਗਾ? ਤਾਂ ਸਪੱਸ਼ਟ ਕੀਤਾ, ਬਾਪ ਦੇ ਅੱਗੇ ਰੱਖਿਆ ਅਤੇ ਸਵੱਛਤਾ ਦੀ ਵਿਧੀ ਨਾਲ ਫਰਿਸ਼ਤਾ ਬਣਿਆ, ਉਡਿਆ, ਇਸਨੂੰ ਕਹਿੰਦੇ ਹਨ ਲਾਸ੍ਟ ਸੋ ਫਾਸਟ ਗਤੀ ਨਾਲ ਉੱਡਣਾ। ਡਰਾਮੇ ਅਨੁਸਾਰ ਇਹ ਵਿਸ਼ੇਸ਼ਤਾ ਮਿਲੀ ਹੋਈ ਹੈ। ਬਾਪਦਾਦਾ ਵੇਖਦੇ ਵੀ ਹਨ ਕਿ ਕਈ ਬੱਚੇ ਚੈਕ ਵੀ ਕਰਦੇ ਹਨ ਅਤੇ ਆਪਣੇ ਨੂੰ ਚੇਂਜ ਵੀ ਕਰਦੇ ਹਨ ਕਿਉਂਕਿ ਲਕਸ਼ ਹੈ ਕਿ ਸਾਨੂੰ ਵਿਜੇਈ ਬਣਨਾ ਹੀ ਹੈ। ਮੈਜ਼ੋਰਟੀ ਦਾ ਇਹ ਨੰਬਰਵਨ ਲਕਸ਼ ਹੈ।

ਦੂਜੀ ਵਿਸ਼ੇਸ਼ਤਾ – ਜਨਮ ਲੈਂਦੇ ਹੀ, ਵਰਸਾ ਪ੍ਰਾਪਤ ਕਰਦੇ ਸੇਵਾ ਦਾ ਉਮੰਗ ਉਤਸਾਹ ਆਪੇ ਹੀ ਰਹਿੰਦਾ ਹੈ। ਸੇਵਾ ਵਿੱਚ ਲੱਗ ਜਾਣ ਨਾਲ ਇੱਕ ਤੇ ਸੇਵਾ ਦਾ ਪ੍ਰਤੱਖਫਲ ਖੁਸ਼ੀ ਵੀ ਮਿਲਦੀ ਹੈ ਅਤੇ ਸੇਵਾ ਨਾਲ ਵਿਸ਼ੇਸ਼ ਬਲ ਵੀ ਮਿਲਦਾ ਹੈ ਅਤੇ ਸੇਵਾ ਵਿੱਚ ਬਿਜ਼ੀ ਰਹਿਣ ਦੇ ਕਾਰਨ ਨਿਰਵਿਘਨ ਬਣਨ ਵਿੱਚ ਵੀ ਸਹਿਯੋਗ ਮਿਲਦਾ ਹੈ। ਤਾਂ ਸੇਵਾ ਦਾ ਉਮੰਗ – ਉਤਸਾਹ ਆਪੇ ਹੀ ਆਉਣਾ, ਸਮੇਂ ਕੱਢਣਾ ਜਾਂ ਆਪਣਾ ਤਨ -ਮਨ – ਧਨ ਸਫਲ ਕਰਨਾ – ਇਹ ਵੀ ਡਰਾਮਾ ਅਨੁਸਾਰ ਵਿਸ਼ੇਸ਼ਤਾ ਦੀ ਲਿਫਟ ਮਿਲੀ ਹੋਈ ਹੈ। ਆਪਣੀਆਂ ਵਿਸ਼ੇਸ਼ਤਾਵਾਂ ਨੂੰ ਜਾਣਦੇ ਹੋ ਨਾ। ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਜਿਨਾਂ ਅੱਗੇ ਵਧਾਉਣਾ ਚਾਹੋ ਵਧਾ ਸਕਦੇ ਹੋ। ਡਰਾਮੇ ਅਨੁਸਾਰ ਕਿਸੇ ਵੀ ਆਤਮਾ ਦਾ ਇਹ ਉਲਾਹਣਾ ਨਹੀਂ ਰਹਿ ਸਕਦਾ ਕਿ ਅਸੀਂ ਪਿੱਛੋਂ ਆਏ ਹਾਂ, ਇਸਲਈ ਅੱਗੇ ਨਹੀਂ ਵੱਧ ਸਕਦੇ। ਡਬਲ ਵਿਦੇਸ਼ੀ ਬੱਚਿਆਂ ਨੂੰ ਆਪਣੀਆਂ ਵਿਸ਼ੇਸ਼ਤਾਵਾਂ ਦਾ ਗੋਲਡਨ ਚਾਂਸ ਹੈ। ਭਾਰਤ ਵਾਸੀਆਂ ਨੂੰ ਫਿਰ ਆਪਣਾ ਗੋਲਡਨ ਚਾਂਸ ਹੈ। ਲੇਕਿਨ ਅੱਜ ਤਾਂ ਡਬਲ ਵਿਦੇਸ਼ੀ ਬੱਚਿਆਂ ਨੂੰ ਮਿਲ ਰਹੇ ਹਨ। ਡਰਾਮਾ ਵਿੱਚ ਵਿਸ਼ੇਸ਼ ਨੂੰਧ ਹੋਣ ਦੇ ਕਾਰਨ ਕਿਸੇ ਵੀ ਲਾਸ੍ਟ ਵਾਲੀ ਆਤਮਾ ਦਾ ਉਲਾਹਣਾ ਚੱਲ ਨਹੀਂ ਸਕਦਾ ਕਿਉਂਕਿ ਡਰਾਮਾ ਐਕੂਰੇਟ ਬਣਿਆ ਹੋਇਆ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਸਦਾ ਤੇਜ਼ ਸਪੀਡ ਨਾਲ ਉੱਡਦੇ ਚੱਲੋ। ਸਮਝਾ? ਸਪਸ਼ੱਟ ਹੋਇਆ ਜਾਂ ਅਜੇ ਵੀ ਕੋਈ ਉਲਾਹਣਾ ਹੈ? ਦਿਲਖੁਸ਼ ਮਿਠਾਈ ਤਾਂ ਬਾਪ ਨੂੰ ਖਵਾ ਦਿੱਤੀ ਹੈ। ‘ਦ੍ਰਿੜ੍ਹ ਸੰਕਲਪ” ਕੀਤਾ ਮਤਲਬ ਦਿਲਖੁਸ਼ ਮਿਠਾਈ ਬਾਪ ਨੂੰ ਖਵਾਈ। ਇਹ ਅਵਿਨਾਸ਼ੀ ਮਿਠਾਈ ਹੈ। ਸਦਾ ਹੀ ਬੱਚਿਆਂ ਦਾ ਵੀ ਮੂੰਹ ਮਿੱਠਾ ਅਤੇ ਬਾਪ ਦਾ ਤੇ ਮੂੰਹ ਮਿੱਠਾ ਹੈ ਹੀ। ਪਰ ਫਿਰ ਹੋਰ ਭੋਗ ਨਹੀਂ ਲਗਾਉਣਾ, ਦਿਲਖੁਸ਼ ਮਿਠਾਈ ਦਾ ਹੀ ਭੋਗ ਲਗਾਉਣਾ। ਸਥੂਲ ਭੋਗ ਤਾਂ ਜੋ ਚਾਹੋ ਲਗਾਨਾ ਲੇਕਿਨ ਮਨ ਦੇ ਸੰਕਲਪ ਦਾ ਭੋਗ ਸਦਾ ਦਿਲਖੁਸ਼ ਮਿਠਾਈ ਦਾ ਹੀ ਲਗਾਉਂਦੇ ਰਹਿਣਾ।

ਬਾਪਦਾਦਾ ਸਦਾ ਕਹਿੰਦੇ ਹਨ ਕਿ ਪੱਤਰ ਵੀ ਜਦੋਂ ਲਿਖਦੇ ਹੋ ਤਾਂ ਸਿਰ੍ਫ ਦੋ ਅੱਖਰ ਦਾ ਪੱਤਰ ਸਦਾ ਬਾਪ ਨੂੰ ਲਿਖੋ। ਉਹ ਦੋ ਸ਼ਬਦ ਕਿਹੜੇ ਹਨ? ਓ. ਕੇ. (O.k.) ਨਾ ਇਨ੍ਹੇ ਕਾਗਜ਼ ਜਾਣਗੇ, ਨਾ ਸਿਆਹੀ ਜਾਵੇਗੀ ਅਤੇ ਨਾ ਸਮਾਂ ਜਾਵੇਗਾ। ਬੱਚਤ ਹੋ ਜਾਵੇਗੀ। ਓ . ਕੇ. ਮਤਲਬ ਬਾਪ ਦੀ ਯਾਦ ਹੈ ਅਤੇ ਰਾਜ ਵੀ ਯਾਦ ਹੈ। ਓ. ( O ) ਜਦੋਂ ਲਿਖਦੇ ਹੋ ਤਾਂ ਬਾਪ ਦਾ ਚਿੱਤਰ ਬਣ ਜਾਂਦਾ ਹੈ ਨਾ। ਅਤੇ ਕੇ. ਮਤਲਬ ਕਿੰਗਡਮ। ਤਾਂ ਓ. ਕੇ. ਲਿਖਿਆ ਤਾਂ ਬਾਪ ਅਤੇ ਕਿੰਗਡਮ ਦੋਵੇਂ ਯਾਦ ਆ ਜਾਂਦਾ ਹੈ। ਤਾਂ ਪੱਤਰ ਲਿਖੋ ਜਰੂਰ ਲੇਕਿਨ ਦੋ ਸ਼ਬਦਾਂ ਵਿੱਚ। ਤਾਂ ਪੱਤਰ ਪਹੁੰਚ ਜਾਵੇਗਾ। ਬਾਕੀ ਦਿਲ ਦੀਆਂ ਉਮੰਗਾਂ ਨੂੰ ਤਾਂ ਬਾਪਦਾਦਾ ਜਾਣਦੇ ਹਨ। ਪਿਆਰ ਦੇ ਦਿਲ ਦੀਆਂ ਗੱਲਾਂ ਤਾਂ ਦਿਲਾਰਾਮ ਬਾਪ ਦੇ ਕੋਲ ਪਹੁੰਚ ਹੀ ਜਾਂਦੀਆਂ ਹਨ। ਇਹ ਪੱਤਰ ਲਿਖਣਾ ਤਾਂ ਸਭ ਨੂੰ ਆਉਂਦਾ ਹੈ ਨਾ? ਭਾਸ਼ਾ ਨਾ ਜਾਨਣ ਵਾਲਾ ਵੀ ਲਿਖ ਸਕਦਾ ਹੈ। ਇਸ ਵਿੱਚ ਭਾਸ਼ਾ ਵੀ ਸਭ ਦੀ ਇੱਕ ਹੀ ਹੋ ਜਾਵੇਗੀ। ਇਹ ਪੱਤਰ ਪਸੰਦ ਹੈ ਨਾ। ਅੱਛਾ!

ਅੱਜ ਪਹਿਲੇ ਗ੍ਰੁਪ ਦਾ ਲਾਸ੍ਟ ਦਿਨ ਹੈ। ਪ੍ਰਾਬਲਮਜ਼ ਤਾਂ ਸਭ ਖਤਮ ਹੋ ਗਈਆਂ, ਬਾਕੀ ਟੋਲੀ ਖਾਣਾ ਅਤੇ ਖਿਲਾਉਣਾ ਹੈ। ਬਾਕੀ ਕੀ ਰਿਹਾ? ਹੁਣ ਹੋਰਾਂ ਨੂੰ ਅਜਿਹਾ ਬਨਾਉਣਾ ਹੈ। ਸੇਵਾ ਤੇ ਕਰਨੀ ਹੈ ਨਾ। ਨਿਰਵਿਘਨ ਸੇਵਾਧਾਰੀ ਬਣੋ। ਅੱਛਾ।

ਸਦਾ ਬਾਪ ਸਮਾਣ ਬਨਣ ਦੇ ਉਮੰਗ – ਉਤਸਾਹ ਨਾਲ ਉੱਡਣ ਵਾਲੇ, ਸਦਾ ਆਪਣੇ ਆਪ ਨੂੰ ਚੈਕ ਕਰ ਸੰਪੂਰਨ ਬਣਨ ਵਾਲੇ, ਸਦਾ ਸੰਕਲਪ, ਬੋਲ ਅਤੇ ਕਰਮ – ਤਿੰਨਾਂ ਵਿੱਚ ਸ੍ਰੇਸ਼ਠ ਬਣਨ ਵਾਲੇ, ਸਦਾ ਸਵੱਛਤਾ ਦਵਾਰਾ ਸ੍ਰੇਸ਼ਠਤਾ ਨੂੰ ਧਾਰਨ ਕਰਨ ਵਾਲੇ, ਇਵੇਂ ਤੇਜ ਗਤੀ ਨਾਲ ਉੱਡਣ ਵਾਲੀ ਵਿਸ਼ੇਸ਼ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਆਸਟਰੇਲੀਆ ਗ੍ਰੁਪ ਦੇ ਛੋਟੇ ਬੱਚਿਆਂ ਨਾਲ ਬਾਪਦਾਦਾ ਦੀ ਮੁਲਾਕਾਤ:

ਸਾਰੇ ਗੌਡਲੀ ਸਟੂਡੇੰਟ ਹੋ ਨਾ। ਰੋਜ ਸਟੱਡੀ ਕਰਦੇ ਹੋ ਜਿਵੇੰ ਉਹ ਸਟੱਡੀ ਰੋਜ ਕਰਦੇ ਹੋ, ਇਵੇਂ ਇਹ ਵੀ ਕਰਦੇ ਹੋ? ਮੁਰਲੀ ਸੁਣਨਾ ਚੰਗਾ ਲਗਦਾ ਹੈ? ਸਮਝ ਵਿੱਚ ਆਉਂਦੀ ਹੈ, ਮੁਰਲੀ ਕੀ ਹੁੰਦੀ ਹੈ? ਬਾਪ ਨੂੰ ਰੋਜ਼ ਯਾਦ ਕਰਦੇ ਹੋ? ਸਵੇਰੇ ਉੱਠਦੇ ਗੁੱਡਮੋਰਨਿੰਗ ਕਰਦੇ ਹੋ? ਕਦੇ ਵੀ ਇਹ ਗੁੱਡ ਮੋਰਨਿੰਗ ਮਿਸ ਨਹੀਂ ਕਰਨਾ। ਗੁੱਡ ਮੋਰਨਿੰਗ ਵੀ ਕਰਨਾ, ਗੁੱਡ ਨਾਈਟ ਵੀ ਕਰਨਾ ਅਤੇ ਜਦੋੰ ਖਾਣਾ ਖਾਂਦੇ ਹੋ ਤਾਂ ਵੀ ਯਾਦ ਕਰਨਾ। ਇਵੇਂ ਨਹੀਂ ਭੁੱਖ ਲਗਦੀ ਹੈ ਤਾਂ ਬਾਪ ਨੂੰ ਭੁੱਲ ਜਾਵੋ। ਖਾਣ ਤੋੰ ਪਹਿਲਾਂ ਜਰੂਰ ਯਾਦ ਕਰਨਾ। ਯਾਦ ਕਰੋਗੇ ਤਾਂ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਲਵੋਗੇ ਕਿਉਂਕਿ ਜੋ ਬਾਪ ਨੂੰ ਯਾਦ ਕਰਦੇ ਹਨ ਉਹ ਸਦਾ ਪਾਸ ਹੋਣਗੇ, ਕੱਦੇ ਫੇਲ੍ਹ ਨਹੀਂ ਹੋ ਸਕਦੇ। ਤਾਂ ਸਦਾ ਪਾਸ ਹੁੰਦੇ ਹੋ? ਜੇਕਰ ਪਾਸ ਨਾ ਹੋਏ ਤਾਂ ਸਭ ਕਹਿਣਗੇ – ਇਹ ਸ਼ਿਵ ਬਾਪ ਦੇ ਬੱਚੇ ਵੀ ਫੇਲ੍ਹ ਹੁੰਦੇ ਹਨ। ਰੋਜ਼ ਮੁਰਲੀ ਦੀ ਇੱਕ ਪੁਆਇੰਟ ਆਪਣੀ ਮਾਂ ਤੋਂ ਜਰੂਰ ਸੁਣੋ। ਅੱਛਾ! ਬਹੁਤ ਭਗਿਆਵਾਨ ਹੋ ਜੋ ਭਗਿਆਵਿਧਾਤਾ ਦੀ ਧਰਨੀ ਤੇ ਪਹੁੰਚੇ ਹੋ। ਬਾਪ ਨੂੰ ਮਿਲਣ ਦਾ ਭਾਗ ਮਿਲਿਆ ਹੈ। ਇਹ ਘੱਟ ਭਾਗ ਨਹੀਂ ਹੈ।

“ਅਵਿਅਕਤ ਬਾਪਦਾਦਾ ਨਾਲ ਪ੍ਰਸਨਲ ਮੁਲਾਕਾਤ”

1. ਬਾਪ ਦਵਾਰਾ ਮਿਲੇ ਹੋਏ ਸ੍ਰਵ ਖਜਾਣਿਆਂ ਨੂੰ ਸ੍ਰਵ ਆਤਮਾਵਾਂ ਪ੍ਰਤੀ ਲਗਾਉਣ ਵਾਲੀ ਭਰਪੂਰ ਬਣ ਹੋਰਾਂ ਨੂੰ ਭਰਪੂਰ ਬਨਾਉਣਾ ਵਾਲੀ ਆਤਮਾ ਹੋ? ਕਿੰਨੇ ਖਜ਼ਾਨੇ ਭਰਪੂਰ ਹਨ? ਜੋ ਭਰਪੂਰ ਹੁੰਦਾ ਹੈ ਉਹ ਸਦਾ ਵੰਡਦਾ ਹੈ। ਅਵਿਨਾਸ਼ੀ ਭੰਡਾਰਾ ਲੱਗਿਆ ਹੋਇਆ ਹੈ। ਜੋ ਆਏ ਭਰਪੂਰ ਹੋਕੇ ਜਾਵੇ, ਕੋਈ ਖਾਲੀ ਜਾ ਨਹੀਂ ਸਕਦਾ। ਇਸਨੂੰ ਕਹਿੰਦੇ ਹਨ ਅਖੰਡ ਭੰਡਾਰਾ। ਕਦੇ ਮਹਾਦਾਨੀ ਬਣ ਦਾਨ ਕਰਦੇ, ਕਦੇ ਗਿਆਨੀ ਬਣ ਗਿਆਨ-ਅੰਮ੍ਰਿਤ ਪਿਲਾਉਂਦੇ, ਕਦੇ ਦਾਤਾ ਬਣ, ਧਨ ਦੇਵੀ ਬਣ ਧਨ ਦਿੰਦੇ – ਇਵੇਂ ਸ੍ਰਵ ਦੀਆਂ ਆਸ਼ਵਾਂ ਬਾਪ ਤੋਂ ਪੂਰੀਆਂ ਕਰਾਉਣ ਵਾਲੇ ਹੋ। ਜਿੰਨੇ ਖਜ਼ਾਨੇ ਵੰਡਦੇ, ਉਤਨੇ ਹੋਰ ਵੱਧਦੇ ਜਾਂਦੇ ਹਨ। ਇਸਨੂੰ ਕਹਿੰਦੇ ਹਨ ਸਦਾ ਮਾਲਾਮਾਲ। ਕੋਈ ਵੀ ਖਾਲੀ ਹੱਥ ਨਾ ਜਾਵੇ। ਸਭ ਦੇ ਮੂੰਹ ਤੋਂ ਇਹ ਹੀ ਦੁਆਵਾਂ ਨਿਕਲਣ ਕਿ ‘ਵਾਹ, ਸਾਡਾ ਭਾਗ! ਅਜਿਹੇ ਮਹਾਦਾਨੀ, ਵਰਦਾਨੀ ਬਣ ਸੱਚੇ ਸੇਵਾਧਾਰੀ ਬਣੋ।

2. ਡਰਾਮੇ ਅਨੁਸਾਰ ਸੇਵਾ ਦਾ ਵਰਦਾਨ ਵੀ ਸਦਾ ਅੱਗੇ ਵਧਾਉਂਦਾ ਹੈ। ਇੱਕ ਹੁੰਦੀ ਹੈ ਯੋਗਿਅਤਾ ਦਵਾਰਾ ਸੇਵਾ ਪ੍ਰਾਪਤ ਹੋਣਾ ਅਤੇ ਦੂਜਾ ਹੈ ਵਰਦਾਨ ਦਵਾਰਾ ਸੇਵਾ ਪ੍ਰਾਪਤ ਹੋਣਾ। ਸਨੇਹ ਵੀ ਸੇਵਾ ਦਾ ਸਾਧਨ ਬਣਦਾ ਹੈ। ਭਾਸ਼ਾ ਭਾਵੇਂ ਨਾ ਵੀ ਜਾਣਦੇ ਹੋਵੋ ਲੇਕਿਨ ਸਨੇਹ ਦੀ ਭਾਸ਼ਾ ਸਾਰੀਆਂ ਭਾਸ਼ਾਵਾਂ ਨਾਲੋਂ ਸ੍ਰੇਸ਼ਠ ਹੈ ਇਸਲਈ ਸਨੇਹੀ ਆਤਮਾ ਨੂੰ ਸਦਾ ਸਫਲਤਾ ਮਿਲਦੀ ਹੈ। ਜੋ ਸਨੇਹ ਦੀ ਭਾਸ਼ਾ ਜਾਣਦੇ ਹਨ, ਉਹ ਕਿਤੇ ਵੀ ਸਫਲ ਹੋ ਜਾਂਦੇ ਹਨ। ਸੇਵਾ ਸਦਾ ਨਿਰਵਿਘਨ ਹੋ ਚੱਲੇ – ਇਸਨੂੰ ਕਹਿੰਦੇ ਹਨ ਸੇਵਾ ਵਿੱਚ ਸਫ਼ਲਤਾ। ਤਾਂ ਸਨੇਹ ਦੀ ਵਿਸ਼ੇਸ਼ਤਾ ਨਾਲ ਆਤਮਾਵਾਂ ਤ੍ਰਿਪਤ ਹੋ ਜਾਂਦੀਆਂ ਹਨ। ਸਨੇਹ ਦੇ ਭੰਡਾਰੇ ਭਰਪੂਰ ਹਨ ਇਨ੍ਹਾਂਨੂੰ ਵੰਡਦੇ ਚੱਲੋ। ਜੋ ਬਾਪ ਕੋਲੋਂ ਭਰਿਆ ਹੈ, ਉਹ ਵੰਡੋ। ਇਹ ਬਾਪ ਤੋਂ ਲਿਆ ਹੋਇਆ ਸਨੇਹ ਹੀ ਅੱਗੇ ਵਧਾਉਂਦਾ ਰਹੇਗਾ।

3. ਸਨੇਹ ਦਾ ਵਰਦਾਨ ਵੀ ਸੇਵਾ ਦੇ ਨਿਮਿਤ ਬਣਾ ਦਿੰਦਾ ਹੈ। ਬਾਪ ਨਾਲ ਸਨੇਹ ਹੈ ਤਾਂ ਹੋਰਾਂ ਨੂੰ ਵੀ ਬਾਪ ਦੇ ਸਨੇਹੀ ਬਣਾ ਨੇੜ੍ਹੇ ਲੈ ਆਉਂਦੇ ਹੋ। ਜਿਵੇੰ ਬਾਪ ਦੇ ਸਨੇਹ ਨੇ ਤੁਹਾਨੂੰ ਆਪਣਾ ਬਣਾ ਲਿਆ ਤਾਂ ਸਭ ਕੁਝ ਭੁੱਲ ਗਿਆ। ਇਵੇਂ ਅਨੁਭਵੀ ਬਣ ਹੋਰਾਂ ਨੂੰ ਵੀ ਅਨੁਭਵੀ ਬਨਾਉਂਦੇ ਰਹੋ। ਸਦਾ ਬਾਪ ਦੇ ਸਨੇਹ ਦੇ ਲਈ ਕੁਰਬਾਨ ਜਾਣ ਵਾਲੀ ਆਤਮਾ ਹਾਂ – ਇਸੇ ਨਸ਼ੇ ਵਿੱਚ ਰਹੋ। ਬਾਪ ਅਤੇ ਸੇਵਾ – ਇਹ ਹੀ ਲਗਨ ਅੱਗੇ ਵਧਣ ਦਾ ਸਾਧਨ ਹੈ। ਭਾਵੇਂ ਕਿੰਨਾਂ ਵੀ ਕੋਈ ਗੱਲ ਆਏ ਲੇਕਿਨ ਬਾਪ ਦਾ ਸਨੇਹ, ਸਹਿਯੋਗ ਦੇ ਅੱਗੇ ਵਧਾਉਂਦਾ ਹੈ ਕਿਉਂਕਿ ਸਨੇਹੀ ਨੂੰ ਸਨੇਹ ਦਾ ਰਿਟਰਨ ਪਦਮਗੁਣਾਂ ਮਿਲਦਾ ਹੈ। ਸਨੇਹ ਅਜਿਹੀ ਸ਼ਕਤੀ ਹੈ ਜੋ ਕੋਈ ਵੀ ਗੱਲ ਮੁਸ਼ਕਿਲ ਨਹੀਂ ਲੱਗਦੀ ਕਿਉਂਕਿ ਸਨੇਹ ਵਿੱਚ ਖੋ ਜਾਂਦੇ ਹੋ। ਇਸਨੂੰ ਕਹਿੰਦੇ ਹਨ ਪਰਵਾਨੇ ਸ਼ਮਾ ਤੇ ਫਿਦਾ ਹੋਏ। ਚਕ੍ਰ ਲਗਾਉਣ ਵਾਲੇ ਨਹੀਂ, ਫਿਦਾ ਹੋਣ ਵਾਲੇ, ਪ੍ਰੀਤ ਦੀ ਰੀਤੀ ਨਿਭਾਉਣ ਵਾਲੇ। ਤਾਂ ਸਨੇਹ ਅਤੇ ਸ਼ਕਤੀ – ਦੋਵਾਂ ਦੇ ਬੈਲੈਂਸ ਨਾਲ ਸਦਾ ਅੱਗੇ ਵੱਧਦੇ ਅਤੇ ਵਧਾਉਂਦੇ ਚੱਲੋ। ਬੇਲੈਂਸ ਹੀ ਬਾਪ ਦੀ ਬਲੈਸਿੰਗ ਦਵਾਉਂਦਾ ਹੈ ਅਤੇ ਦਵਾਉਂਦਾ ਰਹੇਗਾ। ਵੱਡਿਆਂ ਦੀ ਛਤ੍ਰਛਾਇਆ ਵੀ ਸਦਾ ਅੱਗੇ ਵਧਾਉਂਦੀ ਰਹੇਗੀ। ਬਾਪ ਦੀ ਛਤ੍ਰਛਾਇਆ ਤਾਂ ਹੈ ਹੀ ਲੇਕਿਨ ਵੱਡਿਆਂ ਦੀ ਛਤ੍ਰਛਾਇਆ ਵੀ ਗੋਲਡਨ ਆਫ਼ਰ ਹੈ। ਤਾਂ ਸਦਾ ਆਫ਼ਰੀਨ ਮੰਨਦੇ ਹੋਏ ਅੱਗੇ ਵੱਧਦੇ ਚੱਲੋ ਤਾਂ ਭਵਿੱਖ ਸਪੱਸ਼ਟ ਹੁੰਦਾ ਜਾਵੇਗਾ।

4. ਹਰ ਕਦਮ ਵਿੱਚ ਬਾਪ ਦਾ ਸਾਥ ਅਨੁਭਵ ਕਰਨ ਵਾਲੇ ਹੋ ਨਾ। ਜਿਹੜੇ ਬੱਚਿਆਂ ਨੂੰ ਬਾਪ ਨੇ ਵਿਸ਼ੇਸ਼ ਸੇਵਾ ਦੇ ਅਰਥ ਨਿਮਿਤ ਬਣਾਇਆ ਹੈ, ਤਾਂ ਨਿਮਿਤ ਬਨਾਉਣ ਦੇ ਨਾਲ – ਨਾਲ ਸੇਵਾ ਦੇ ਹਰ ਕਦਮ ਵਿੱਚ ਸਹਿਯੋਗੀ ਵੀ ਬਣਾਉਂਦਾ ਹੈ। ਭਾਗਿਆਵਿਧਾਤਾ ਨੇ ਹਰ ਇੱਕ ਬੱਚੇ ਨੂੰ ਭਾਗਿਆ ਦੀ ਵਿਸ਼ੇਸ਼ਤਾ ਦਿੱਤੀ ਹੋਈ ਹੈ। ਉਸੇ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਂਦੇ ਸਦਾ ਅੱਗੇ ਵਧਦੇ ਅਤੇ ਵਧਾਉਂਦੇ ਚੱਲੋ। ਸੇਵਾ ਤਾਂ ਵਿਸ਼ੇਸ਼ ਬ੍ਰਾਹਮਣ ਆਤਮਾ ਦੇ ਪਿੱਛੇ – ਪਿੱਛੇ ਆਉਣ ਵਾਲੀ ਹੈ। ਸੇਵਾ ਦੇ ਪਿੱਛੇ ਤੁਸੀਂ ਨਹੀਂ ਜਾਂਦੇ, ਜਿੱਥੇ ਜਾਂਦੇ ਉੱਥੇ ਸੇਵਾ ਪਿੱਛੇ ਆਉਂਦੀ ਹੈ। ਜਿਵੇੰ ਜਿੱਥੇ ਲਾਈਟ ਹੁੰਦੀ ਹੈ, ਉੱਥੇ ਪ੍ਰਛਾਈ ਜਰੂਰ ਆਉਂਦੀ ਹੈ। ਇਵੇਂ ਤੁਸੀਂ ਡਬਲ ਲਾਈਟ ਹੋ ਤਾਂ ਤੁਹਾਡੇ ਪਿੱਛੇ ਸੇਵਾ ਵੀ ਪ੍ਰਛਾਈ ਦੇ ਵਾਂਗ ਆਵੇਗੀ ਇਸਲਈ ਸਦਾ ਨਿਸ਼ਚਿੰਤ ਬਣ ਬਾਪ ਦੀ ਛਤ੍ਰਛਾਇਆ ਵਿੱਚ ਚਲਦੇ ਚੱਲੋ।

5. ਸਦਾ ਦਿਲ ਵਿੱਚ ਬਾਪ ਸਮਾਣ ਬਣਨ ਦਾ ਉਮੰਗ ਰਹਿੰਦਾ ਹੈ ਨਾ? ਜਦੋਂ ਸਮਾਣ ਬਣੋਗੇ ਤਾਂ ਹੀ ਨੇੜ੍ਹੇ ਰਹੋਗੇ। ਨੇੜ੍ਹੇ ਤਾਂ ਰਹਿਣਾ ਹੈ ਨਾ। ਨੇੜ੍ਹੇ ਰਹਿਣ ਵਾਲੇ ਦੇ ਕੋਲ ਸਮਾਣ ਬਣਨ ਦਾ ਉਮੰਗ ਰਹਿੰਦਾ ਹੀ ਹੈ ਅਤੇ ਸਮਾਣ ਬਣਨਾ ਮੁਸ਼ਕਿਲ ਵੀ ਨਹੀਂ ਹੈ। ਸਿਰ੍ਫ ਜੋ ਵੀ ਕਰਮ ਕਰੋ, ਤਾਂ ਕਰਮ ਕਰਨ ਦੇ ਪਹਿਲੇ ਇਹ ਸਮ੍ਰਿਤੀ ਵਿੱਚ ਲਿਆਓ ਕਿ ਇਹ ਕਰਮ ਬਾਪ ਕਿਵੇਂ ਕਰਦੇ ਹਨ। ਤਾਂ ਇਹ ਸਮ੍ਰਿਤੀ ਆਪੇ ਬਾਪ ਦੇ ਕਰਮ ਵਰਗਾ ਫਾਲੋ ਕਰਾਵੇਗੀ। ਇਸ ਵਿੱਚ ਬੈਠਕੇ ਸੋਚਣ ਦੀ ਗੱਲ ਨਹੀਂ ਹੈ, ਸੀੜੀ ਉੱਤਰਦੇ – ਉੱਤਰਦੇ ਵੀ ਸੋਚ ਸਕਦੇ ਹੋ। ਬਹੁਤ ਸਹਿਜ ਵਿਧੀ ਹੈ। ਤਾਂ ਸਿਰ੍ਫ ਬਾਪ ਨਾਲ ਮਿਲਾਨ ਕਰਦੇ ਚੱਲੋ ਅਤੇ ਇਹ ਹੀ ਯਾਦ ਰੱਖੋ ਕਿ ਬਾਪ ਸਮਾਣ ਜਰੂਰ ਬਣਨਾ ਹੀ ਹੈ, ਤਾਂ ਹਰ ਕਰਮ ਵਿੱਚ ਸਹਿਜ ਹੀ ਸਫਲਤਾ ਦਾ ਅਨੁਭਵ ਕਰਦੇ ਰਹੋਗੇ। ਅੱਛਾ!

ਵਰਦਾਨ:-

ਜਿਵੇੰ ਸ਼ਰੀਰ ਦੀ ਸ਼ਕਤੀ ਦੇ ਲਈ ਪਾਚਨ ਸ਼ਕਤੀ ਜਾਂ ਹਜ਼ਮ ਕਰਨ ਦੀ ਸ਼ਕਤੀ ਜਰੂਰੀ ਹੈ ਅਜਿਹੀ ਆਤਮਾ ਨੂੰ ਸ਼ਕਤੀਸ਼ਾਲੀ ਬਨਾਉਣ ਦੇ ਲਈ ਮੰਨਨ ਸ਼ਕਤੀ ਚਾਹੀਦੀ ਹੈ। ਮੰਨਨ ਸ਼ਕਤੀ ਦਵਾਰਾ ਅਨੁਭਵ ਸਵਰੂਪ ਹੋ ਜਾਣਾ – ਇਹ ਹੀ ਸਭ ਤੋੰ ਵੱਡੇ ਤੋਂ ਵੱਡੀ ਸ਼ਕਤੀ ਹੈ। ਅਜਿਹੇ ਅਨੁਭਵੀ ਕੱਦੇ ਧੋਖਾ ਨਹੀਂ ਖਾ ਸਕਦੇ, ਸੁਣੀਆਂ – ਸੁਣਾਈਆਂ ਗੱਲਾਂ ਵਿੱਚ ਕੱਦੇ ਵਿਚਲਿਤ ਨਹੀਂ ਹੋ ਸਕਦੇ। ਅਨੁਭਵੀ ਸਦਾ ਸੰਪੰਨ ਰਹਿੰਦੇ ਹਨ। ਉਹ ਸਦਾ ਸ਼ਕਤੀਸ਼ਾਲੀ, ਮਾਇਆ ਪ੍ਰੂਫ਼, ਵਿਘਨ ਪ੍ਰੂਫ਼ ਬਣ ਜਾਂਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top