07 August 2021 PUNJABI Murli Today | Brahma Kumaris

Read and Listen today’s Gyan Murli in Punjabi 

August 6, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਭ ਨੂੰ ਇਹ ਹੀ ਪੈਗਾਮ ਦਵੋ ਕਿ ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਭੁੱਲ ਆਪਣੇ ਨੂੰ ਆਤਮਾ ਸਮਝੋ ਤਾਂ ਸਭ ਦੁੱਖ ਦੂਰ ਹੋ ਜਾਣਗੇ"

ਪ੍ਰਸ਼ਨ: -

ਤੁਸੀਂ ਬੱਚਿਆਂ ਨੂੰ ਕਿਸ ਗੱਲ ਵਿੱਚ ਫਾਲੋ ਫਾਦਰ ਕਰਨਾ ਹੈ?

ਉੱਤਰ:-

ਜਿਵੇਂ ਇਸ ਬ੍ਰਹਮਾ ਨੇ ਆਪਣਾ ਸਭ ਕੁਝ ਈਸ਼ਵਰ ਅਰਪਣ ਕਰ ਦਿੱਤਾ ਹੈ। ਪੂਰਾ ਟ੍ਰਸਟੀ ਬਣਾ, ਇਵੇਂ ਟ੍ਰਸਟੀ ਬਣਕੇ ਰਹੋ। ਕਦੀ ਵੀ ਉਲਟਾ – ਸੁਲਟਾ ਖਰਚਾ ਕਰ ਪਾਪ ਆਤਮਾਵਾਂ ਨੂੰ ਨਹੀਂ ਦੇਣਾ। ਆਪਣਾ ਸਭ ਕੁਝ ਈਸ਼ਵਰੀ ਸੇਵਾ ਵਿਚ ਲਗਾਓ, ਪੂਰਾ ਟ੍ਰਸਟੀ ਬਣੋ। ਬਾਪ ਦੀ ਸ਼੍ਰੀਮਤ ਤੇ ਚਲਦੇ ਰਹੋ। ਬਾਪ ਵੇਖਦੇ ਹਨ ਕਿਹੜਾ ਬੱਚਾ ਕਿੰਨਾ ਸ਼੍ਰੀਮਤ ਤੇ ਚਲਦਾ ਹੈ।

ਗੀਤ:-

ਤੂੰ ਪਿਆਰ ਦਾ ਸਾਗਰ ਹੈ..

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਕਹਿੰਦੇ ਹਨ ਬਾਬਾ ਅਸੀਂ ਕਿੱਥੋਂ ਆਏ, ਕਦੋਂ ਆਏ ਫਿਰ ਵਾਪਿਸ ਜਾਨ ਦੀ ਰਾਹ ਕਿਵੇਂ ਭੁੱਲੇ। ਇਹ ਡਰਾਮਾ ਕੰਨਾਂ ਵਿੱਚ ਸਮਝਾ ਦਵੋ। ਅਸੀਂ ਕੌਣ ਹਾਂ, ਕਿਥੇ ਤੋਂ ਆਏ ਫਿਰ ਕਿੱਥੇ ਚਲੇ ਗਏ! ਇੱਕ ਗਿਆਨ ਦੀ ਬੂੰਦ ਤਾਂ ਦੇ ਦੋ ਕਿਓਂਕਿ ਗਿਆਨ ਸਾਗਰ ਹੈ ਨਾ। ਹੁਣ ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਕਿੱਥੇ ਦੀਆਂ ਰਹਿਣ ਵਾਲੀਆਂ ਹਾਂ ਫਿਰ ਬਾਪ ਨੂੰ ਅਤੇ ਆਪਣੇ ਸ੍ਵਰਗ ਨੂੰ ਕਿਵੇਂ ਭੁੱਲੇ ਅਤੇ ਕਿਵੇਂ ਆਕੇ ਇੱਥੇ ਦੁਖੀ ਹੋਏ – ਇਹ ਰਾਜ਼ ਕੰਨਾਂ ਵਿੱਚ ਸੁਣਾਓ। ਹੁਣ ਬਾਪ ਗਿਆਨ ਦਾ ਸਾਗਰ ਵੀ ਹੈ, ਪਵਿੱਤਰਤਾ ਦਾ ਸਾਗਰ ਵੀ ਹੈ। ਪ੍ਰੇਮ ਦਾ ਸਾਗਰ ਵੀ ਹੈ। ਸ਼ਾਂਤੀ ਦਾ, ਸੁੱਖ ਅਤੇ ਸੰਪਤੀ ਦਾ ਸਾਗਰ ਵੀ ਹੈ। ਹੁਣ ਬੇਹੱਦ ਦੇ ਬਾਪ ਦਵਾਰਾ ਇਹ ਸਭ ਗੱਲਾਂ ਸਮਝਦੇ ਹਨ। ਆਦਿ ਵਿੱਚ ਕਿੱਥੋਂ ਆਏ ਫਿਰ ਮੱਧ ਵਿੱਚ ਕੀ ਹੋਇਆ, ਜੋ ਅਸੀਂ ਰਸਤਾ ਭੁੱਲ ਦੁਖੀ ਹੋਏ। ਫਿਰ ਹੁਣ ਬਾਪ ਨੂੰ ਕਹਿੰਦੇ ਹਨ ਬਾਬਾ ਸਾਨੂੰ ਰਸਤਾ ਦੱਸੋ। ਅਸੀਂ ਆਪਣੇ ਸੁੱਖਧਾਮ ਸ਼ਾਂਤੀਧਾਮ ਵਿੱਚ ਜਾਈਏ। ਬਾਪ ਹੀ ਬੈਠ ਦੱਸਦੇ ਹਨ – ਤੁਸੀਂ ਆਦਿ ਵਿੱਚ ਕੌਣ ਸੀ ਫਿਰ ਮੱਧ ਵਿੱਚ ਕੀ ਹੋਇਆ। ਭਗਤੀ ਮਾਰਗ ਕਿਵੇਂ ਸ਼ੁਰੂ ਹੋਇਆ, ਅੰਤ ਵਿੱਚ ਕੀ ਹੋਇਆ, ਇਹ ਆਦਿ – ਮੱਧ – ਅੰਤ ਦਾ ਰਾਜ਼ ਹੁਣ ਬੁੱਧੀ ਵਿੱਚ ਬੈਠਾ ਹੈ। ਇਹ ਡਰਾਮਾ ਹੈ ਨਾ। ਇਹ ਮਨੁੱਖਾਂ ਨੂੰ ਜਰੂਰ ਜਾਨਣਾ ਹੈ – ਕਿਓਂਕਿ ਐਕਟਰਸ ਹਨ। ਜਾਣਦੇ ਹਨ ਅਸੀਂ ਆਤਮਾਵਾਂ ਨਿਰਾਕਾਰੀ ਸ਼ਾਂਤੀਧਾਮ ਤੋਂ ਆਉਂਦੀਆਂ ਹਨ, ਇੱਥੇ ਟਾਕੀ ਧਾਮ ਵਿੱਚ। ਮੂਲਵਤਨ, ਸੂਖਸ਼ਮਵਤਨ ਫਿਰ ਇਹ ਹੈ ਸਥੂਲਵਤਨ। ਫਿਰ ਮੂਲਵਤਨ ਤੋਂ ਆਤਮਾਵਾਂ ਆਉਂਦੀਆਂ ਹਨ ਟਾਕੀਧਾਮ ਵਿਚ, ਸ਼ਰੀਰ ਧਾਰਨ ਕਰ ਪਾਰ੍ਟ ਵਜਾਉਣ। ਆਤਮਾ ਦਾ ਨਿਵਾਸ ਸਥਾਨ ਸ਼ਾਂਤੀਧਾਮ ਹੈ। ਇਹ ਗੱਲਾਂ ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦੇ ਹਨ। ਇਹ ਗਿਆਨ ਸਾਗਰ ਬਾਪ ਨੇ ਹੀ ਆਕੇ ਸਮਝਾਇਆ ਹੈ। ਹੁਣ ਸਮਝਾ ਰਹੇ ਹਨ – ਗਿਆਨ ਸਾਗਰ ਕਿਹਾ ਜਾਂਦਾ ਹੈ ਪਾਰਲੌਕਿਕ ਪਰਮਪਿਤਾ ਪਰਮਾਤਮਾ ਨੂੰ। ਮਨੁੱਖ ਨੂੰ ਨਹੀਂ ਕਹਿ ਸਕਦੇ। ਇਹ ਮਹਿਮਾ ਸਿਰਫ ਇੱਕ ਬਾਪ ਦੀ ਗਾਈ ਜਾਂਦੀ ਹੈ, ਜਿਸਨੂੰ ਹੋਰ ਕੋਈ ਨਹੀਂ ਜਾਣਦੇ। ਹੁਣ ਵਿਨਾਸ਼ ਦਾ ਸਮੇਂ ਹੈ। ਗਾਇਆ ਹੋਇਆ ਹੈ ਵਿਨਾਸ਼ ਕਾਲੇ ਵਪ੍ਰੀਤ ਬੁੱਧੀ ਯੂਰੋਪਵਾਸੀ… ਹੁਣ ਬਾਪ ਨੇ ਤੁਹਾਡਾ ਬੁੱਧੀਯੋਗ ਆਪਣੇ ਨਾਲ ਲਗਾਇਆ ਹੈ ਕਿ ਮਾਮੇਕਮ ਯਾਦ ਕਰੋ। ਮੈਂ ਮੁਸਲਮਾਨ ਹਾਂ, ਹਿੰਦੂ ਹਾਂ, ਬੋਧੀ ਹਾਂ… ਇਹ ਸਭ ਦੇਹ ਦੇ ਧਰਮ ਹਨ। ਆਤਮਾ ਤਾਂ ਆਤਮਾ ਹੀ ਹੈ। ਬਾਪ ਸਮਝਾਉਂਦੇ ਹਨ – ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋਗੇ ਤਾਂ ਪਤਿਤ ਤੋਂ ਪਾਵਨ ਬਣ ਜਾਵੋਗੇ। ਬਾਪ ਕਹਿੰਦੇ ਹਨ – ਇਸ ਦੇਹ ਨੂੰ ਵੀ ਭੁੱਲੋ। ਇਹ ਸਭ ਦੇ ਲਈ ਬਾਪ ਦਾ ਪੈਗਾਮ ਹੈ। ਦੇਹ ਸਹਿਤ ਦੇਹ ਦੇ ਜੋ ਸੰਬੰਧ ਹਨ, ਸਭ ਨੂੰ ਭੁੱਲੋ। ਮੈਂ ਆਤਮਾ ਹਾਂ, ਸਾਡਾ ਸਭ ਬ੍ਰਦਰ੍ਸ ਦਾ ਬਾਪ ਇੱਕ ਹੈ। ਇਹ ਬ੍ਰਹਮਾ ਵੀ ਕਹਿਣਗੇ ਅਸੀਂ ਆਤਮਾ ਹਾਂ ਤਾਂ ਸਭ ਭਰਾ – ਭਰਾ ਹੋ ਗਏ। ਇਸ ਸਮੇਂ ਸਭ ਭਰਾ – ਭਰਾ ਪਤਿਤ ਦੁਖੀ ਹਨ। ਸਭ ਕਾਮ ਚਿਤਾ ਤੇ ਚੜ੍ਹ ਭਸਮ ਹੋ ਪਏ ਹਨ। ਜੱਦ ਦਵਾਪਰ ਦੇ ਆਦਿ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਫਿਰ ਤੁਸੀਂ ਵਾਮ ਮਾਰਗ ਵਿਚ ਜਾਂਦੇ ਹੋ। ਫਿਰ ਹੀ ਹੋਰ ਧਰਮ ਸ਼ੁਰੂ ਹੁੰਦੇ ਹਨ। ਅੱਧਾ ਸਮੇਂ ਤੁਸੀਂ ਪਵਿੱਤਰ ਰਹਿੰਦੇ ਹੋ। ਫਿਰ ਅੱਧੇ ਵਿੱਚ ਤੁਸੀਂ ਪਤਿਤ ਬਣਦੇ ਹੋ। 21 ਜਨਮ ਭਾਰਤ ਵਿੱਚ ਹੀ ਗਾਏ ਜਾਂਦੇ ਹਨ ਕੁਮਾਰੀ ਉਹ ਜੋ 21 ਕੁਲ ਦਾ ਉਧਾਰ ਕਰੇ। ਕੁਮਾਰੀ ਦਾ ਮਾਨ ਹੈ। ਤੁਸੀਂ ਭਾਰਤ ਦਾ ਤੇ ਕੀ ਸਾਰੀ ਦੁਨੀਆਂ ਦਾ ਉਧਾਰ ਕਰ ਰਹੇ ਹੋ। ਤੁਸੀਂ ਜਾਣਦੇ ਹੋ ਅਸੀਂ ਸਭ ਆਤਮਾਵਾਂ ਸ਼ਿਵਬਾਬਾ ਦੇ ਬੱਚੇ ਹਾਂ। ਤਾਂ ਕੁਮਾਰ ਹੀ ਠਹਿਰੇ। ਭਾਈ – ਭੈਣ ਉਦੋਂ ਹੁੰਦੇ ਹਨ ਜਦੋਂ ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਬਣਦੇ ਹਨ। ਇਹ ਤੁਹਾਨੂੰ ਬੱਚਿਆਂ ਨੂੰ ਗਿਆਨ ਹੈ। ਅਸੀਂ ਆਤਮਾਵਾਂ ਸਭ ਭਰਾ – ਭਰਾ ਹਾਂ, ਸਾਰੇ ਬਾਪ ਨੂੰ ਪੁਕਾਰਦੇ ਹਨ — ਹੇ ਪਤਿਤ – ਪਾਵਨ ਆਓ। ਇੱਥੇ ਰਾਵਨਰਾਜ ਤੋਂ ਦੁੱਖ ਤੋਂ ਸਾਨੂੰ ਲਿਬ੍ਰੇਟ ਕਰੋ। ਫਿਰ ਸਾਡਾ ਗਾਈਡ ਬਣ ਸਾਨੂੰ ਵਾਪਿਸ ਲੈ ਚੱਲੋ। ਸਾਡੇ ਦੁੱਖ ਹਰੋ ਅਤੇ ਸੁੱਖ ਦੋ। ਹੁਣ ਤੁਸੀਂ ਸਮਝਦੇ ਹੋ ਬਰੋਬਰ ਬਾਬਾ ਆਇਆ ਹੋਇਆ ਹੈ। ਸਾਨੂੰ ਇਸ ਕਲਯੁਗੀ ਰਾਵਨਰਾਜ ਤੋਂ ਛੁੱਡਾਕੇ ਨਾਲ ਲੈ ਚੱਲਣਗੇ। ਬਾਪ ਜਾਣਦੇ ਹਨ ਸਾਰੀਆਂ ਆਤਮਾਵਾਂ ਪਤਿਤ ਹਨ, ਇਸਲਈ ਸ਼ਰੀਰ ਵੀ ਪਤਿਤ ਹਨ। ਆਤਮਾ ਨੂੰ ਹੀ ਪਾਵਨ ਬਣਾਕੇ ਲੈ ਜਾਂਦੇ ਹਨ ਨਿਰਵਾਣਧਾਮ ਵਿੱਚ। ਪਾਸਟ ਤੋਂ ਪ੍ਰੈਜ਼ੇਂਟ ਫਿਰ ਫਯੂਚਰ ਹੋਵੇਗਾ। ਆਦਿ – ਮੱਧ – ਅੰਤ ਫਿਰ ਆਦਿ। ਸਤਿਯੁਗ ਆਦਿ ਕਲਯੁਗ ਅੰਤ ਫਿਰ ਫਯੂਚਰ ਹੋਵੇਗਾ ਸਤਿਯੁਗ। ਇਹ ਤਾਂ ਸਹਿਜ ਹੈ ਨਾ। ਅੱਛਾ ਵਿੱਚਕਾਰ ਕੀ ਹੋਇਆ? ਅਸੀਂ ਕਿਵੇਂ ਡਿੱਗੇ? ਅਸੀਂ ਪਾਵਨ ਦੇਵਤਾ ਸੀ ਫਿਰ ਪਾਵਨ ਤੋਂ ਪਤਿਤ ਕਿਵੇਂ ਬਣੇ! ਹੁਣ ਤੁਸੀਂ ਸਮਝਦੇ ਹੋ, ਬਾਪ ਸਮਝਾਉਂਦੇ ਹਨ – ਜਦੋਂ ਰਾਵਨਰਾਜ ਸ਼ੁਰੂ ਹੁੰਦਾ ਹੈ ਫਿਰ ਤੁਸੀਂ ਪਤਿਤ ਬਣਦੇ ਹੋ। ਹੁਣ ਫਿਰ ਤੁਹਾਨੂੰ ਭਵਿੱਖ ਦੇਵਤਾ ਬਣਾਉਣ ਆਇਆ ਹਾਂ। ਇਸ ਵਿਚ ਡਿਫਿਕਲਟੀ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹਨ – ਤੁਹਾਨੂੰ ਵਿਸ਼ੇ ਸਾਗਰ ਤੋਂ ਪਾਰ ਲੈ ਜਾਂਦਾ ਹਾਂ। ਗਾਉਂਦੇ ਵੀ ਹਨ ਨਈਆ ਮੇਰੀ… ਸਾਰੇ ਪੁਕਾਰਦੇ ਹਨ ਇੱਕ ਬਾਪ ਨੂੰ। ਸਾਡੀ ਨਈਆ ਜੋ ਡੁੱਬੀ ਹੋਈ ਹੈ, ਉਨ੍ਹਾਂ ਨੂੰ ਸ਼ੀਰਸਾਗਰ ਵਿੱਚ ਲੈ ਚੱਲੋ। ਉਨ੍ਹਾਂ ਨੂੰ ਖਵਈਆ, ਬਾਗਵਾਣ ਵੀ ਕਹਿੰਦੇ ਹਨ। ਹੁਣ ਕੰਡਿਆਂ ਦੇ ਜੰਗਲ ਵਿੱਚ ਪਏ ਹਨ। ਸਾਨੂੰ ਫਿਰ ਫੁੱਲਾਂ ਦੇ ਬਗੀਚੇ ਵਿੱਚ ਲੈ ਚੱਲੋ। ਦੇਵਤੇ ਫੁੱਲ ਹਨ ਨਾ। ਹੁਣ ਸਭ ਹਨ ਕੰਡੇ। ਇੱਕ ਦੂਜੇ ਨੂੰ ਦੁੱਖ ਹੀ ਦਿੰਦੇ ਰਹਿੰਦੇ ਹਨ। ਦੇਵਤਾ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਉੱਥੇ ਤਾਂ ਸੁੱਖ ਹੀ ਸੁੱਖ ਹੈ। ਉਹ ਤਾਂ ਸਿਰਫ ਗਾਉਂਦੇ ਹਨ ਤੁਸੀਂ ਇੱਥੇ ਪ੍ਰੈਕਟੀਕਲ ਸੁਣ ਰਹੇ ਹੋ। ਕਹਿੰਦੇ ਹੋ ਨਾ – ਬਾਬਾ ਅਸੀਂ ਕਿੱਥੋਂ ਭੂੱਲੇ! ਇਸ ਸ੍ਰਿਸ਼ਟੀ ਚੱਕਰ ਨੂੰ ਅਸੀਂ ਕਿਵੇਂ ਭੂੱਲੇ! ਸਤਿਯੁਗ – ਤ੍ਰੇਤਾ ਵਿੱਚ ਇਹ ਨਹੀਂ ਜਾਣਦੇ ਕਿਓਂਕਿ ਉੱਥੇ ਤਾਂ ਅਸੀਂ ਸੁੱਖੀ ਸੀ ਫਿਰ ਦੁਖੀ ਕਦੋਂ ਹੋਏ? ਜਦੋਂ ਰਾਵਣ ਰਾਜ ਸ਼ੁਰੂ ਹੋਇਆ। ਭਾਰਤਵਾਸੀ ਰਾਵਣ ਨੂੰ ਸਾੜ੍ਹਦੇ ਹੀ ਰਹਿੰਦੇ ਹਨ। ਜੱਦ ਤੱਕ ਉਨ੍ਹਾਂ ਦਾ ਵਿਨਾਸ਼ ਨਹੀਂ ਹੋਇਆ ਹੈ। ਫਿਰ ਸਤਿਯੁਗ ਵਿੱਚ ਥੋੜੀ ਨਾ ਹਰ ਵਰ੍ਹੇ ਸਾੜਣਗੇ। ਇਹ ਹੈ ਭਗਤੀ ਮਾਰਗ। ਹੁਣ ਰਾਵਣ ਦਾ ਰਾਜ ਖਲਾਸ ਹੋਣਾ ਹੈ। ਭਗਤੀਮਾਰਗ ਵਿੱਚ ਰਾਵਣ ਨੂੰ ਹਰ ਵਰ੍ਹੇ ਸਾੜ੍ਹਦੇ ਹਨ ਪਰ ਮਰਦਾ ਹੀ ਨਹੀਂ ਹੈ। ਹੁਣ ਰਾਵਣ ਤੁਹਾਡੇ ਅੱਗੇ ਜਿਵੇਂ ਮਰ ਗਿਆ। ਤੁਸੀਂ ਜਾਣਦੇ ਹੋ ਰਾਵਣਰਾਜ ਹੁਣ ਖਤਮ ਹੋਣਾ ਹੈ। 5 ਭੂਤਾਂ ਦਾ ਸਿਰ ਕੱਟਿਆ ਜਾਂਦਾ ਹੈ। ਪਹਿਲੇ – ਪਹਿਲੇ ਕਾਮ ਦੇ ਸਿਰ ਨੂੰ ਕੱਟਦੇ ਹੋ। ਕਾਮ ਹੀ ਮਹਾਸ਼ਤ੍ਰੁ ਹੈ। ਬਾਪ ਕਹਿੰਦੇ ਹਨ – ਇਨ੍ਹਾਂ 5 ਭੂਤਾਂ ਤੇ ਵਿਜੇ ਪਾਉਣ ਨਾਲ ਹੀ ਤੁਸੀਂ ਵਿਸ਼ਵ ਤੇ ਜਿੱਤ ਪਾਓਗੇ। ਮਨੁੱਖ ਆਪ ਵੀ ਕਹਿੰਦੇ ਹਨ ਅਸੀਂ ਪਤਿਤ ਹਾਂ ਇਸਲਈ ਬੁਲਾਉਂਦੇ ਹਨ- ਪਤਿਤਾਂ ਨੂੰ ਪਾਵਨ ਬਣਾਉਣ ਆਓ। ਆਤਮਾ ਬੁਲਾਉਂਦੀ ਹੈ ਹੇ ਪਤਿਤ-ਪਾਵਨ, ਹੇ ਬਾਬਾ… ਖਵਈਆ, ਰਹਿਮਦਿਲ ਬਾਬਾ ਆਓ। ਬਾਪ ਕਹਿੰਦੇ ਹਨ – ਮੈਂ ਕਲਪ – ਕਲਪ ਆਉਂਦਾ ਹਾਂ। ਕਿਵੇਂ ਆਉਂਦਾ ਹਾਂ, ਇਹ ਕੋਈ ਨਹੀਂ ਜਾਣਦੇ। ਗੀਤਾ ਵਿੱਚ ਵੀ ਹੈ – ਭਗਵਾਨ ਨੇ ਆਕੇ ਰਾਜਯੋਗ ਸਿਖਾਇਆ ਹੈ। ਪਰ ਭਗਵਾਨ ਕੌਣ ਹੈ, ਕਦੋਂ ਆਇਆ ਇਹ ਕਿਸੇ ਨੂੰ ਪਤਾ ਨਹੀਂ ਹੈ। ਗੀਤਾ ਨੂੰ ਤਾਂ ਖੰਡਨ ਕਰ ਦਿੱਤਾ ਹੈ। ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਦਵਾਪਰ ਦੇ ਬਾਦ ਤਾਂ ਦੁਨੀਆਂ ਹੋਰ ਹੀ ਪਤਿਤ ਹੁੰਦੀ ਹੈ। ਤਾਂ ਦਵਾਪਰ ਵਿੱਚ ਕ੍ਰਿਸ਼ਨ ਨੇ ਆਕੇ ਕੀ ਕੀਤਾ। ਮਨੁੱਖ ਕੁਝ ਵੀ ਸਮਝਦੇ ਨਹੀਂ। ਬਿਲਕੁਲ ਹੀ ਅਣਰਾਈਟਿਰਯਸ ਹੈ। ਸਤਿਯੁਗ ਵਿੱਚ ਹੁੰਦੇ ਹਨ ਰਾਈਟਿਯਸ ਤੁਸੀਂ ਹੁਣ ਅਣਰਾਈਟਿਯਸ ਤੋਂ ਰਈਟਿਯਸ ਬਣਦੇ ਹੋ। ਬਾਪ ਸਮਝਾਉਂਦੇ ਹਨ ਤੁਸੀਂ ਹੀ ਸੰਪੂਰਨ ਨਿਰਵਿਕਾਰੀ ਪੂਜੀਏ ਸੀ, ਤੁਸੀਂ ਹੀ ਹੁਣ ਵਿਕਾਰੀ ਪੁਜਾਰੀ ਬਣੇ ਹੋ। ਆਪ ਹੀ ਪੂਜੀਏ…ਪਹਿਲੇ ਤੁਸੀਂ ਪੂਜੀਏ ਸੀ, 21 ਜਨਮ ਤੱਕ, ਫਿਰ ਪੁਜਾਰੀ ਬਣੇ ਹੋ। ਸਤਿਯੁਗ ਵਿਚ 8 ਜਨਮ ਫਿਰ ਤ੍ਰੇਤਾ ਵਿੱਚ 12 ਜਨਮ ਲੈਂਦੇ ਹੋ। ਬਾਪ ਹੀ ਦੱਸਦੇ ਹਨ – ਤੁਸੀਂ ਪਤਿਤ ਕਿਵੇਂ ਬਣੇ ਹੋ, ਕਦੋਂ ਤੋਂ ਡਿੱਗੇ ਹੋ, ਇਹ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸਾਰੇ ਵਰਲਡ ਦੀ ਹਿਸਟਰੀ – ਜਾਗਰਫ਼ੀ ਆਦਿ – ਮੱਧ – ਅੰਤ ਦਾ ਰਾਜ਼ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ। ਸਭ ਇੱਕਰਸ ਤਾਂ ਨਹੀਂ ਸਮਝਣਗੇ। ਨੰਬਰਵਾਰ ਹੀ ਸਮਝਦੇ ਹਨ।

ਬਾਪ ਕਹਿੰਦੇ ਹਨ – ਮੈਂ ਆਕੇ ਕਿੰਗਡਮ ਸਥਾਪਨ ਕਰਦਾ ਹਾਂ। ਹੁਣ ਤੁਹਾਨੂੰ ਸਰਵਗੁਣ ਸੰਪੰਨ ਬਣਨਾ ਹੈ, ਉਦੋਂ ਤੱਕ ਸਤਿਯੁਗ ਵਿੱਚ ਜਾ ਨਹੀਂ ਸਕਦੇ। ਬਣਨਾ ਇੱਥੇ ਹੈ ਫਿਰ ਭਵਿੱਖ ਵਿੱਚ ਜਾਕੇ ਤੁਸੀਂ ਰਾਜ ਕਰੋਗੇ। ਉਸ ਦੇ ਵਿੱਚ ਸਭ ਵਿਨਾਸ਼ ਹੋ ਜਾਵੇਗਾ। ਵਿਨਾਸ਼ ਵੀ ਵੇਖੋਗੇ ਜਰੂਰ। ਤੁਸੀਂ ਪ੍ਰੈਕਟੀਕਲ ਵਿੱਚ ਆਪਣਾ ਪਾਰ੍ਟ ਵਜਾਓਗੇ। ਤੁਹਾਨੂੰ ਥੋੜ੍ਹੀ ਨਾ ਪਤਾ ਪੈਂਦਾ ਹੈ – ਅੱਗੇ ਕੀ ਹੋਵੇਗਾ। ਜੋ ਕਲਪ ਪਹਿਲੇ ਹੋਇਆ ਹੋਵੇਗਾ ਉਹ ਹੀ ਹੋਵੇਗਾ।

ਤੁਹਾਨੂੰ ਟੋਟਲ ਦੱਸਿਆ ਜਾਂਦਾ ਹੈ – ਸਥਾਪਨਾ ਅਤੇ ਵਿਨਾਸ਼ ਹੋਣਾ ਹੈ। ਵਿਨਾਸ਼ ਕਿਵੇਂ ਹੋਵੇਗਾ? ਉਹ ਤਾਂ ਜਦੋਂ ਹੋਵੇਗਾ ਫਿਰ ਵੇਖਾਂਗੇ। ਦਿਵਯ ਦ੍ਰਿਸ਼ਟੀ ਨਾਲ ਵਿਨਾਸ਼ ਤਾਂ ਵੇਖਿਆ ਹੈ। ਅੱਗੇ ਚਲ ਪ੍ਰੈਕਟੀਕਲ ਵੀ ਵੇਖੋਗੇ। ਸਥਾਪਨਾ ਦਾ ਵੀ ਸਾਕਸ਼ਾਤਕਾਰ ਦਿਵਯ ਦ੍ਰਿਸ਼ਟੀ ਨਾਲ ਕੀਤਾ ਹੈ ਅਤੇ ਪ੍ਰੈਕਟੀਕਲ ਵੀ ਵੇਖੋਗੇ। ਬਾਕੀ ਜਾਸਤੀ ਧਿਆਨ ਵਿੱਚ ਜਾਣਾ ਵੀ ਠੀਕ ਨਹੀਂ ਹੈ। ਫਿਰ ਬੈਕੁੰਠ ਵਿੱਚ ਜਾਕੇ ਡਾਂਸ ਕਰਨ ਲੱਗ ਪੈਂਦੇ ਹਨ। ਨਾ ਗਿਆਨ, ਨਾ ਯੋਗ, ਦੋਨੋ ਤੋਂ ਵੰਚਿਤ ਹੋ ਜਾਂਦੇ ਹਨ। ਧਿਆਨ ਵਿੱਚ ਜਾਨ ਦੀ ਕੋਈ ਲੋੜ ਨਹੀਂ। ਇਹ ਤਾਂ ਭੋਗ ਸਿਰਫ ਲਗਾਇਆ ਜਾਂਦਾ ਹੈ। ਤੁਸੀਂ ਬ੍ਰਾਹਮਣ ਉੱਥੇ ਜਾਂਦੇ ਹੋ। ਦੇਵਤਾ ਅਤੇ ਬ੍ਰਾਹਮਣਾਂ ਦੀ ਮਹਿਫ਼ਿਲ ਲੱਗਦੀ ਹੈ। ਇੱਥੇ ਤੁਸੀਂ ਪਿਯਰਘਰ ਵਿਚ ਬੈਠੇ ਹੋ ਫਿਰ ਤੁਹਾਨੂੰ ਲਾਇਕ ਬਣਾਇਆ ਜਾਂਦਾ ਹੈ, ਵਿਸ਼ਨੂੰਪੁਰੀ ਜਾਨ ਦੇ ਲਈ। ਕੰਨਿਆ ਦੀ ਜਦੋਂ ਸਗਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ – ਸਸੁਰਘਰ ਵਿੱਚ ਕਿਵੇਂ ਚਲਣਾ, ਸਭ ਨਾਲ ਪਿਆਰ ਨਾਲ ਚਲਣਾ, ਝਗੜਾ ਨਹੀਂ ਕਰਨਾ। ਇਹ ਵੀ ਹੂਬਹੂ ਇਵੇਂ ਹੈ। ਬਾਪ ਕਹਿੰਦੇ ਹਨ – ਤੁਹਾਨੂੰ ਸਰਵਗੁਣ ਸੰਪੰਨ… ਇੱਥੇ ਬਣਨਾ ਹੈ। ਸ੍ਵਰਗ ਵਿੱਚ ਇਹ ਲੜਾਈ – ਝਗੜੇ ਆਦਿ ਹੁੰਦੇ ਨਹੀਂ। ਹੁਣ ਤੁਸੀਂ ਵਿਸ਼ਨੂੰਪੁਰੀ ਸਸੁਰਘਰ ਜਾਂਦੇ ਹੋ। ਉੱਥੇ ਹੈ ਮਹਾਨ ਵੈਸ਼ਨਵ। ਉਨ੍ਹਾਂ ਵਰਗੇ ਵੈਸ਼ਨਵ ਸ੍ਰਿਸ਼ਟੀ ਤੇ ਹੁੰਦੇ ਨਹੀਂ। ਵੈਸ਼ਨਵ ਦੇਵਤਾ ਵਿਕਾਰ ਵਿੱਚ ਥੋੜੀ ਜਾਂਦੇ ਹਨ। ਵਿਕਾਰ ਹੈ ਹਿੰਸਾ। ਕਿਹਾ ਜਾਂਦਾ ਹੈ ਅਹਿੰਸਾ ਪਰਮੋ ਦੇਵੀ – ਦੇਵਤਾ ਧਰਮ। ਹੁਣ ਤੁਸੀਂ ਜਾਣਦੇ ਹੋ ਅਸੀਂ ਪਿਯਰਘਰ ਵਿੱਚ ਬੈਠੇ ਹਾਂ, ਹੁਣ ਸਾਨੂੰ ਵਿਸ਼ਨੂੰਪੂਰੀ ਵਿੱਚ ਜਾਣਾ ਹੈ। ਜਾਣਦੇ ਹੋ ਉੱਥੇ ਬਹੁਤ ਸੁੱਖ ਹੁੰਦਾ ਹੈ। ਸ਼ਾਦੀ ਦੇ ਪਹਿਲੇ ਕੰਨਿਆ ਫਟਿਆ ਹੋਇਆ ਕਪੜਾ ਪਹਿਨਦੀ ਹੈ, ਜਿਸ ਨੂੰ ਵਨਵਾਹ ਕਹਿੰਦੇ ਹਨ। ਤੁਹਾਡੇ ਕੋਲ ਵੀ ਹੁਣ ਕੀ ਹੈ? ਕੁਝ ਵੀ ਨਹੀਂ। ਇਹ ਤਾਂ ਠੀਕਰ- ਭਿੱਤਰ ਹੈ। ਇੱਥੇ ਤੁਹਾਨੂੰ ਕੋਈ ਵੀ ਜੇਵਰ ਆਦਿ ਪਾਉਣ ਦੀ ਲੋੜ ਨਹੀਂ। ਪਰ ਕਹਿੰਦੇ ਹਨ ਗ੍ਰਹਿਸਥ ਵਿੱਚ ਰਹਿਣਾ ਹੈ, ਸ਼ਾਦੀ ਆਦਿ ਵਿੱਚ ਜਾਣਾ ਪੈਂਦਾ ਹੈ ਤਾਂ ਜੇਵਰ ਆਦਿ ਵੀ ਭਾਵੇਂ ਪਾਓ। ਮਨਾ ਨਹੀਂ ਹੈ। ਨਹੀਂ ਤਾਂ ਕਹਿਣਗੇ ਵਿਧਵਾ, ਜੇਵਰ ਨਹੀਂ ਪਾਉਂਦੀ ਹੈ। ਨਾਮ ਬਦਨਾਮ ਹੋਵੇਗਾ ਤਾਂ ਬਾਬਾ ਕਹਿੰਦੇ ਹਨ ਨਾਮ ਬਦਨਾਮ ਨਹੀਂ ਕਰਨਾ ਹੈ। ਕੁਝ ਵੀ ਪਾਓ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਜਾਓ ਭਾਵੇਂ ਕਿੱਥੇ ਵੀ, ਇਹ ਮੰਤਰ ਯਾਦ ਰੱਖੋ। ਇਹ ਪ੍ਰੀਖਿਆ ਲੋ ਅਸੀਂ ਯਾਦ ਵਿੱਚ ਰਹਿੰਦੇ ਹਾਂ। ਇੱਥੇ ਅਸੀਂ ਜਾਂਦੇ ਹਾਂ – ਬਾਬਾ ਦੇ ਡਾਇਰੈਕਸ਼ਨ ਨਾਲ। ਉਨ੍ਹਾਂ ਦੇ ਨਾਲ ਵੀ ਤੋੜ ਨਿਭਾਉਣਾ ਹੈ। ਪਰ ਹੱਥ ਕਾਰ ਡੇ ਦਿਲ ਯਾਰ ਡੇ… ਤਾਂ ਸਮਝਣਗੇ ਇਹ ਮਜਬੂਤ ਹੈ। ਜੇਵਰ ਆਦਿ ਪਾ ਸ਼ਾਦੀ ਵਿੱਚ ਭਾਵੇਂ ਜਾਓ, ਇਕੱਠੇ ਰਹੋ ਪਰ ਮਹਾਵੀਰ ਬਣਨਾ ਹੈ। ਸੰਨਿਆਸੀਆਂ ਦਾ ਵੀ ਵਿਖਾਉਂਦੇ ਹਨ ਨਾ – ਗੁਰੂ ਨੇ ਵੇਸ਼ਿਆ ਕੋਲ ਭੇਜ ਦਿੱਤਾ, ਸੱਪ ਦੇ ਕੋਲ ਭੇਜ ਦਿੱਤਾ। ਜੋ ਬਹਾਦੁਰੀ ਨਾਲ ਪਾਸ ਹੋ ਵਿਖਾਉਂਦੇ ਹਨ ਉਨ੍ਹਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਬਾਪ ਦੀ ਯਾਦ ਵਿੱਚ ਰਹਿਣਗੇ ਤਾਂ ਫਿਰ ਕੋਈ ਕਰਮਇੰਦਰੀਆਂ ਤੋਂ ਚੰਚਲਤਾ ਨਹੀਂ ਹੋਵੇਗੀ। ਬਾਪ ਨੂੰ ਭੁੱਲੇਂ ਤਾਂ ਕਰਮਇੰਦਰੀਆਂ ਚੰਚਲ ਹੋਣਗੀਆਂ। ਵਿਸ਼ਵ ਦੇ ਤੁਸੀਂ ਮਾਲਿਕ ਬਣਦੇ ਹੋ, ਇਹ ਘੱਟ ਗੱਲ ਹੈ ਕੀ! ਸੰਨਿਆਸੀ ਇਨ੍ਹਾਂ ਗੱਲਾਂ ਨੂੰ ਬਿਲਕੁਲ ਨਹੀਂ ਜਾਣਦੇ। ਸ਼ਾਸਤਰਾਂ ਵਿੱਚ ਭਾਵੇਂ ਕੁਝ ਗੱਲਾਂ ਹਨ ਪਰ ਖੰਡਨ ਕਰ ਦਿੱਤਾ ਹੈ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਜਦੋਂ ਤੱਕ ਜਿਉਂਦੇ ਰਹੋਗੇ – ਗਿਆਨ ਅੰਮ੍ਰਿਤ ਪੀਂਦੇ ਰਹੋਗੇ, ਸੁਣਦੇ ਰਹੋਗੇ। ਰਾਜਧਾਨੀ ਸਥਾਪਨ ਹੋ ਜਾਵੇਗੀ। ਬੱਚਿਆਂ ਨੂੰ ਘੜੀ – ਘੜੀ ਸਿੱਖਿਆ ਦਿੱਤੀ ਜਾਂਦੀ ਹੈ -ਇੱਕ ਬਾਪ ਨੂੰ ਯਾਦ ਕਰੋ, ਦੈਵੀ ਲਕਸ਼ਨ ਸਿੱਖੋ। ਕੋਈ ਵਿਕਰਮ ਨਾ ਹੋਵੇ। ਇਹ ਤਾਂ ਅਸੁਰਾਂ ਦਾ ਕੰਮ ਹੈ। ਤੁਸੀਂ ਹੁਣ ਦੇਵਤਾ ਬਣਦੇ ਹੋ ਤਾਂ ਦੈਵੀਗੁਣ ਧਾਰਨ ਕਰਨੇ ਹਨ। ਸਭ ਤੋਂ ਵੱਡਾ ਹੈ ਕਾਮ ਦਾ ਕੰਡਾ। ਆਦਤ ਪਈ ਹੋਈ ਹੈ ਤਾਂ ਘੜੀ – ਘੜੀ ਡਿੱਗ ਪੈਂਦੇ ਹਨ, ਮਾਇਆ ਚਮਾਟ ਮਾਰ ਫਾਂ ਕਰ ਦਿੰਦੀ ਹੈ। ਤਾਂ ਗਾਇਆ ਜਾਂਦਾ ਹੈ – ਅਸ਼ਚਰਿਆਵਤ ਸੁੰਨਤੀ, ਕਥੰਤੀ… ਹੁਣ ਤੁਸੀਂ ਇੱਕ ਬਾਪ ਦੇ ਬਣੇ ਹੋ। ਕਹਿੰਦੇ ਵੀ ਹੋ ਇਹ ਸਭ ਕੁਝ ਈਸ਼ਵਰ ਦਾ ਦਿੱਤਾ ਹੋਇਆ ਹੈ। ਤਾਂ ਤੁਸੀਂ ਟ੍ਰਸਟੀ ਬਣ ਜਾਂਦੇ ਹੋ। ਇਹ ਸਭ ਉਨ੍ਹਾਂ ਦਾ ਹੈ, ਸਾਨੂੰ ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਹੈ। ਬਾਪ ਵੀ ਵੇਖਦੇ ਹਨ ਮੈਨੂੰ ਸਭ ਕੁਝ ਅਰਪਣ ਕਰ ਫਿਰ ਮੇਰੀ ਸ਼੍ਰੀਮਤ ਤੇ ਕਿਵੇਂ ਚਲਦੇ ਹਨ। ਕੋਈ ਉਲਟਾ – ਸੁਲਟਾ ਖਰਚਾ ਕਰ ਪਾਪ ਆਤਮਾਵਾਂ ਨੂੰ ਤਾਂ ਨਹੀਂ ਦਿੰਦੇ ਹਨ। ਸ਼ੁਰੂ ਵਿੱਚ ਇਸ (ਬ੍ਰਹਮਾ) ਨੇ ਵੀ ਟ੍ਰਸਟੀ ਹੋ ਵਿਖਾਇਆ ਨਾ। ਸਭ ਕੁਝ ਈਸ਼ਵਰ ਅਰਪਣ ਕਰ ਆਪ ਟ੍ਰਸਟੀ ਬਣ ਗਿਆ। ਬਸ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ। ਈਸ਼ਵਰ ਦੇ ਅਰਥ ਕੀਤਾ ਤਾਂ ਈਸ਼ਵਰ ਦੇ ਕੰਮ ਵਿੱਚ ਹੀ ਲਗਨਾ ਹੈ। ਸ਼ਰੀਰ ਨਿਰਵਾਹ ਵੀ ਤਾਂ ਹੁੰਦਾ ਸੀ ਨਾ। ਜੋ ਕੁਝ ਸੀ ਸਭ ਸਰਵਿਸ ਵਿੱਚ ਲਗਾ ਦਿੱਤਾ। ਇਨ੍ਹਾਂ ਨੂੰ ਵੇਖ ਫਿਰ ਦੂਜਿਆਂ ਨੇ ਵੀ ਇਵੇਂ ਕੀਤਾ। ਭੱਠੀ ਬਣ ਗਈ। ਭੱਠੀ ਨਹੀਂ ਬਣਦੀ ਤਾਂ ਇੰਨੇ ਬੱਚੇ ਹੁਸ਼ਿਆਰ ਕਿਵੇਂ ਹੁੰਦਾ, ਸਰਵਿਸ ਦੇ ਲਈ। ਪਾਕਿਸਤਾਨ ਵਿੱਚ ਸਿੱਖੇ ਫਿਰ ਇੱਥੇ ਆਕੇ ਸਿੱਖੇ। ਜੱਦ ਸਮਝਾਉਣ ਲਾਇਕ ਬਣੇ ਤਾਂ ਫਿਰ ਬਾਹਰ ਨਿਕਲੇ। ਹੁਣ ਤਾਂ ਵੇਖੋ ਕਿੰਨੀਆਂ ਪ੍ਰਦਰਸ਼ਨੀਆਂ ਆਦਿ ਕਰਦੇ ਰਹਿੰਦੇ ਹਨ। ਵੱਡਿਆਂ – ਵੱਡਿਆਂ ਨੂੰ ਨਿਮੰਤਰਣ ਦਿੰਦੇ ਹਨ। ਇਸ ਗਿਆਨ ਯਗ ਵਿੱਚ ਵਿਘਨ ਵੀ ਕਈ ਤਰ੍ਹਾਂ ਦੇ ਪੈਣਗੇ। ਵਿਘਨਾਂ ਤੋਂ ਡਰਨਾ ਨਹੀਂ। ਅਬਲਾਵਾਂ ਤੇ ਕਿੰਨੇ ਅੱਤਿਆਚਾਰ ਹੁੰਦੇ ਹਨ। ਬਾਪ ਕਹਿੰਦੇ ਹਨ – ਯੋਗਬਲ ਵਿੱਚ ਰਹਿ ਉਨ੍ਹਾਂ ਨੂੰ ਸਮਝਾਓ। ਭਗਵਾਨ ਬਾਪ ਦੇ ਵੀ ਬੱਚੇ ਬਣਕੇ ਫਿਰ ਬਾਪ ਨੂੰ ਭੁੱਲ ਜਾਂਦੇ ਹੋ। ਮਾਇਆ ਦੇ ਬਣ ਜਾਂਦੇ ਹੋ। ਇਹ ਵੀ ਹਾਰ ਜਿੱਤ ਦੀ ਕੁਸ਼ਤੀ ਹੈ। ਪਰ ਬਾਕਸਿੰਗ ਮੁਆਫਿਕ ਹੈ। ਮਾਇਆ ਘਸੁੰਨ ਲਗਾਉਂਦੀ ਹੈ ਤਾਂ ਫਾਂ ਹੋ ਜਾਂਦੇ ਹਨ। ਬਾਪ ਕਹਿੰਦੇ ਹਨ – ਮਾਇਆ ਤੋਂ ਕਦੀ ਹਾਰਨਾ ਨਹੀਂ ਹੈ। ਪਵਿੱਤਰ ਰਹੋਗੇ ਤਾਂ ਵਿਸ਼ਵ ਦੇ ਮਾਲਿਕ ਬਣੋਂਗੇ। ਕਿੰਨੀ ਵੱਡੀ ਆਮਦਨੀ ਹੈ। ਜੇਕਰ ਪੂਰਾ ਪੁਰਸ਼ਾਰਥ ਨਹੀਂ ਕਰਨਗੇ ਤਾਂ ਜਾਕੇ ਦਾਸ – ਦਾਸੀ ਬਣਨਗੇ। ਰਾਜਧਾਨੀ ਸਾਰੀ ਇੱਥੇ ਹੀ ਸਥਾਪਨ ਹੋ ਰਹੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜਦੋਂ ਤੱਕ ਜਿਉਣਾ ਹੈ ਗਿਆਨ ਅੰਮ੍ਰਿਤ ਪੀਂਦੇ ਰਹਿਣਾ ਹੈ। ਮਹਾਵੀਰ ਬਣ ਮਾਇਆ ਦੀ ਬਾਕਸਿੰਗ ਵਿੱਚ ਵਿਜੇਯੀ ਬਣਨਾ ਹੈ। ਸਭ ਦੇ ਨਾਲ ਤੋੜ ਨਿਭਾਉਂਦੇ ਦਿਲ ਇੱਕ ਬਾਪ ਵਿੱਚ ਰੱਖਣੀ ਹੈ।

2. ਵਿਘਨਾਂ ਤੋਂ ਡਰਨਾ ਨਹੀਂ ਹੈ। ਸਰਵਿਸ ਵਿੱਚ ਆਪਣਾ ਸਭ ਕੁਝ ਸਫਲ ਕਰਨਾ ਹੈ। ਈਸ਼ਵਰ ਅਰਪਣ ਕਰ ਟ੍ਰਸਟੀ ਬਣ ਰਹਿਣਾ ਹੈ। ਕੁਝ ਵੀ ਉਲਟੇ ਸੁਲਟੇ ਕੰਮ ਵਿੱਚ ਨਹੀਂ ਲਗਾਉਣਾ ਹੈ।

ਵਰਦਾਨ:-

ਜਿਵੇਂ ਕਰਮ ਵਿੱਚ ਆਉਣਾ ਸ੍ਵਾਭਾਵਿਕ ਹੋ ਗਿਆ ਹੈ ਉਵੇਂ ਕਰਮਾਤੀਤ ਹੋਣਾ ਵੀ ਸ੍ਵਾਭਾਵਿਕ ਹੋ ਜਾਵੇ, ਇਸਦੇ ਲਈ ਡਬਲ ਲਾਈਟ ਰਹੋ। ਡਬਲ ਲਾਈਟ ਰਹਿਣ ਦੇ ਲਈ ਕਰਮ ਕਰਦੇ ਹੋਏ ਆਪ ਨੂੰ ਟ੍ਰਸਟੀ ਸਮਝੋ ਅਤੇ ਆਤਮਿਕ ਸਥਿਤੀ ਵਿੱਚ ਰਹਿਣ ਦਾ ਅਭਿਆਸ ਕਰੋ, ਇਨ੍ਹਾਂ ਦੋ ਗੱਲਾਂ ਦਾ ਅਟੇੰਸ਼ਨ ਰੱਖਣ ਨਾਲ ਸੇਕੇਂਡ ਵਿੱਚ ਕਰਮਾਤੀਤ ਸੇਕੇਂਡ ਵਿੱਚ ਕਰਮਯੋਗੀ ਬਣ ਜਾਵੋਗੇ। ਨਿਮਿਤ ਮਾਤਰ ਕਰਮ ਕਰਨ ਦੇ ਲਈ ਕਰਮਯੋਗੀ ਬਣੋ ਫਿਰ ਕਰਮਾਤੀਤ ਅਵਸਥਾ ਦਾ ਅਨੁਭਵ ਕਰੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top