05 August 2021 PUNJABI Murli Today | Brahma Kumaris

Read and Listen today’s Gyan Murli in Punjabi 

August 4, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਬਾ ਆਏ ਹਨ ਤੁਹਾਡੀ ਤਕਦੀਰ ਜਗਾਉਣ, ਪਾਵਨ ਬਨਾਉਣ ਤਾਂ ਹੀ ਤਕਦੀਰ ਜਾਗੇਗੀ"

ਪ੍ਰਸ਼ਨ: -

ਜਿਨ੍ਹਾਂ ਬੱਚਿਆਂ ਦੀ ਤਕਦੀਰ ਜਗੀ ਹੋਈ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਉਹ ਸੁੱਖ ਦੇ ਦੇਵਤਾ ਹੋਣਗੇ। ਬੇਹੱਦ ਦੇ ਬਾਪ ਤੋਂ ਸੁੱਖ ਦਾ ਵਰਸਾ ਲੈਕੇ ਸਭ ਨੂੰ ਸੁੱਖ ਦੇਣਗੇ। ਕਦੀ ਵੀ ਕਿਸੀ ਨੂੰ ਦੁੱਖ ਨਹੀਂ ਦੇ ਸਕਦੇ ਉਹ ਹੈ ਵਿਆਸ ਦੇ ਬੱਚੇ ਸੱਚੇ – ਸੱਚੇ ਸੁਖਦੇਵ। 2 – ਉਹ 5 ਵਿਕਾਰਾਂ ਦਾ ਸੰਨਿਆਸ ਕਰ ਸੱਚੇ – ਸੱਚੇ ਰਾਜਯੋਗ, ਰਾਜਰੀਸ਼ੀ ਕਹਿਲਾਉਂਦੇ ਹਨ। 3 – ਉਨ੍ਹਾਂ ਦੀ ਅਵਸਥਾ ਇੱਕਰਸ ਰਹਿੰਦੀ ਹੈ, ਉਨ੍ਹਾਂ ਨੂੰ ਕਿਸੀ ਵੀ ਗੱਲ ਵਿੱਚ ਰੋਣਾ ਨਹੀਂ ਆ ਸਕਦਾ। ਉਨ੍ਹਾਂ ਦੇ ਲਈ ਹੀ ਕਹਿੰਦੇ ਹਨ ਮੋਹਜੀਤ।

ਗੀਤ:-

ਤਕਦੀਰ ਜਗਾਕੇ ਆਈ ਹਾਂ..

ਓਮ ਸ਼ਾਂਤੀ ਗੀਤ ਦੀ ਇੱਕ ਲਾਈਨ ਸੁਣ ਕਰਕੇ ਵੀ ਮਿੱਠੇ – ਮਿੱਠੇ ਬੱਚਿਆਂ ਨੂੰ ਰੋਮਾਂਚ ਖੜੇ ਹੋ ਜਾਂਦੇ ਚਾਹੀਦੇ ਹਨ। ਹੈ ਤਾਂ ਕਾਮਨ ਗੀਤ ਪਰ ਇਨ੍ਹਾਂ ਦਾ ਸਾਰ ਹੋਰ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਹਰ ਗੀਤ, ਸ਼ਾਸਤਰ ਦਾ ਅਰਥ ਸਮਝਾਉਂਦੇ ਹਨ। ਮਿੱਠੇ – ਮਿੱਠੇ ਬੱਚੇ ਇਹ ਵੀ ਜਾਣਦੇ ਹਨ ਕਿ ਕਲਯੁਗ ਵਿੱਚ ਸਭ ਦੀ ਤਕਦੀਰ ਸੋਈ ਹੋਈ ਹੈ। ਸਤਿਯੁਗ ਵਿੱਚ ਤਕਦੀਰ ਜਗੀ ਹੋਈ ਰਹਿੰਦੀ ਹੈ। ਸੋਈ ਹੋਈ ਤਕਦੀਰ ਨੂੰ ਜਗਾਉਣ ਵਾਲਾ ਅਤੇ ਮੱਤ ਦੇਣ ਵਾਲਾ ਅਤੇ ਤਕਦੀਰ ਬਣਾਉਣ ਵਾਲਾ ਇੱਕ ਹੀ ਬਾਪ ਹੈ। ਉਹ ਹੀ ਬੈਠ ਬੱਚਿਆਂ ਦੀ ਤਕਦੀਰ ਜਗਾਉਂਦੇ ਹਨ। ਜਿਵੇਂ ਬੱਚੇ ਪੈਦਾ ਹੁੰਦੇ ਹਨ ਅਤੇ ਤਕਦੀਰ ਜੱਗ ਜਾਂਦੀ ਹੈ। ਬੱਚਾ ਜਨਮਾਂ ਅਤੇ ਉਨ੍ਹਾਂ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਅਸੀਂ ਵਾਰਿਸ ਹਾਂ। ਹੂਬਹੂ ਇਹ ਬੇਹੱਦ ਦੀ ਗੱਲ ਹੈ। ਬੱਚੇ ਜਾਣਦੇ ਹਨ ਕਲਪ – ਕਲਪ ਸਾਡੀ ਤਕਦੀਰ ਜਗਦੀ ਹੈ ਅਤੇ ਸੋ ਜਾਂਦੀ ਹੈ। ਪਾਵਨ ਬਣਦੇ ਹਨ ਤਾਂ ਤਕਦੀਰ ਜਗਦੀ ਹੈ। ਪਾਵਨ ਗ੍ਰਹਿਸਥ ਆਸ਼ਰਮ ਕਿਹਾ ਜਾਂਦਾ ਹੈ। ਆਸ਼ਰਮ ਅੱਖਰ ਪਵਿੱਤਰ ਹੁੰਦਾ ਹੈ। ਪਵਿੱਤਰ ਗ੍ਰਹਿਸਥ ਆਸ਼ਰਮ, ਉਨ੍ਹਾਂ ਦੇ ਅਗੇਂਸਟ ਫਿਰ ਹੈ ਅਪਵਿੱਤਰ ਪਤਿਤ ਧਰਮ, ਆਸ਼ਰਮ ਨਹੀਂ ਕਹਾਂਗੇ। ਗ੍ਰਹਿਸਥ ਧਰਮ ਤਾਂ ਸਭ ਦਾ ਹੈ ਹੀ। ਜਾਨਵਰਾਂ ਦਾ ਵੀ ਹੈ। ਬੱਚੇ ਤਾਂ ਸਭ ਪੈਦਾ ਕਰਦੇ ਹਨ। ਜਾਨਵਰਾਂ ਨੂੰ ਵੀ ਕਹਾਂਗੇ ਗ੍ਰਹਿਸਥ ਧਰਮ ਵਿੱਚ ਹਨ। ਹੁਣ ਬੱਚੇ ਜਾਣਦੇ ਹਨ ਅਸੀਂ ਸਵਰਗ ਵਿੱਚ ਪਵਿੱਤਰ ਗ੍ਰਹਿਸਥ ਆਸ਼ਰਮ ਵਿੱਚ ਸੀ, ਦੇਵੀ – ਦੇਵਤਾ ਸੀ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਸਰਵਗੁਣ ਸੰਪੰਨ… ਤੁਸੀਂ ਆਪ ਵੀ ਗਾਉਂਦੇ ਸੀ। ਹੁਣ ਸਮਝਦੇ ਹੋ ਅਸੀਂ ਮਨੁੱਖ ਤੋਂ ਸੋ ਦੇਵਤਾ ਫਿਰ ਤੋਂ ਬਣ ਰਹੇ ਹਾਂ। ਦੇਵੀ – ਦੇਵਤਾਵਾਂ ਦਾ ਧਰਮ ਹੈ। ਫਿਰ ਬ੍ਰਹਮਾ – ਵਿਸ਼ਨੂੰ – ਸ਼ੰਕਰ ਨੂੰ ਵੀ ਦੇਵਤਾ ਕਹਿੰਦੇ ਹਨ। ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ… ਸ਼ਿਵ ਦੇ ਲਈ ਕਹਾਂਗੇ ਸ਼ਿਵ ਪ੍ਰਮਾਤਮਾਏ ਨਮਾ ਤਾਂ ਫਰਕ ਹੋਇਆ ਨਾ। ਸ਼ਿਵ ਅਤੇ ਸ਼ੰਕਰ ਨੂੰ ਇੱਕ ਕਹਿ ਨਹੀਂ ਸਕਦੇ। ਪੱਥਰਬੁੱਧੀ ਸੀ, ਹੁਣ ਪਾਰਸਬੁੱਧੀ ਬਣ ਰਹੇ ਹਨ। ਦੇਵਤਾਵਾਂ ਨੂੰ ਤਾਂ ਪੱਥਰਬੁੱਧੀ ਨਹੀਂ ਕਹਾਂਗੇ। ਫਿਰ ਡਰਾਮਾ ਪਲਾਨ ਅਨੁਸਾਰ ਰਾਵਣ ਰਾਜ ਹੋਣ ਨਾਲ ਉਨ੍ਹਾਂ ਨੂੰ ਵੀ ਸੀੜੀ ਉਤਰਨੀ ਹੈ। ਪਾਰਸਬੁੱਧੀ ਤੋਂ ਪੱਥਰਬੁੱਧੀ ਬਣਨਾ ਹੈ। ਸਭ ਤੋਂ ਬੁੱਧੀਵਣ ਬਨਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਤੁਹਾਨੂੰ ਪਾਰਸਬੁੱਧੀ ਬਣਾਉਂਦੇ ਹਨ। ਤੁਸੀਂ ਇੱਥੇ ਆਉਂਦੇ ਹੋ ਪਾਰਸਬੁੱਧੀ ਬਣਨ। ਪਾਰਸਨਾਥ ਦੇ ਵੀ ਮੰਦਿਰ ਹਨ। ਉੱਥੇ ਮੇਲਾ ਲੱਗਦਾ ਹੈ। ਪਰ ਇਹ ਕਿਸੇ ਨੂੰ ਪਤਾ ਨਹੀਂ ਹੈ – ਪਾਰਸਨਾਥ ਕੌਣ ਹੈ। ਅਸਲ ਵਿੱਚ ਪਾਰਸ ਬਨਾਉਣ ਵਾਲਾ ਤਾਂ ਬਾਪ ਹੀ ਹੈ। ਉਹ ਹੈ ਬੁੱਧੀਵਾਨਾਂ ਦੀ ਬੁੱਧੀ। ਇਹ ਹੈ ਤੁਸੀਂ ਬੱਚਿਆਂ ਦੀ ਬੁੱਧੀ ਦੇ ਲਈ ਖੁਰਾਕ। ਬੁੱਧੀ ਕਿੰਨਾ ਪਲਟਦੀ ਹੈ। ਜਿਵੇਂ ਗਾਇਆ ਜਾਂਦਾ ਹੈ ਸੀ ਨੋ ਇਵਲ… ਹੁਣ ਬੰਦਰਾਂ ਦੀ ਤਾਂ ਗੱਲ ਨਹੀਂ। ਮਨੁੱਖ ਹੀ ਜਿਵੇਂ ਬੰਦਰ ਮਿਸਲ ਬਣ ਜਾਂਦੇ ਹਨ। ਏਪੱਸ (ਵਨਮਾਨੁਸ਼) ਦੀ ਮਨੁੱਖ ਨਾਲ ਭੇਂਟ ਕੀਤੀ ਜਾਂਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਕੰਢਿਆਂ ਦਾ ਜੰਗਲ। ਕਿੰਨਾ ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਨੂੰ ਖੁਰਾਕ ਮਿਲ ਰਹੀ ਹੈ। ਬੇਹੱਦ ਦਾ ਬਾਪ ਖੁਰਾਕ ਦੇ ਰਹੇ ਹਨ। ਇਹ ਪੜ੍ਹਾਈ ਹੈ, ਇਸ ਨੂੰ ਗਿਆਨ ਅੰਮ੍ਰਿਤ ਵੀ ਕਹਿੰਦੇ ਹਨ। ਕੋਈ ਜਲ ਆਦਿ ਨਹੀਂ। ਅੱਜਕਲ ਸਭ ਚੀਜ਼ਾਂ ਨੂੰ ਅੰਮ੍ਰਿਤ ਕਹਿ ਦਿੰਦੇ ਹਨ। ਗੰਗਾਜਲ ਨੂੰ ਵੀ ਅੰਮ੍ਰਿਤ ਕਹਿੰਦੇ ਹਨ। ਦੇਵਤਾਵਾਂ ਦੇ ਪੈਰ ਧੋਕੇ ਪੀਂਦੇ ਹਨ, ਪਾਣੀ ਰੱਖਦੇ ਹਨ, ਉਨ੍ਹਾਂ ਨੂੰ ਵੀ ਅੰਮ੍ਰਿਤ ਦੀ ਅੰਚਲੀ ਸਮਝਦੇ ਹਨ। ਅੰਚਲੀ ਜੋ ਲੈਂਦੇ ਹਨ ਉਸ ਨੂੰ ਇਵੇਂ ਨਹੀਂ ਕਹਿਣਗੇ ਕਿ ਇਹ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਗੰਗਾਜਲ ਦੇ ਲਈ ਕਹਿੰਦੇ ਹਨ ਪਤਿਤ – ਪਾਵਨੀ ਹੈ। ਕਹਿੰਦੇ ਵੀ ਹੈ ਮਨੁੱਖ ਮਰੇ ਤਾਂ ਗੰਗਾਜਲ ਮੁੱਖ ਵਿੱਚ ਹੋਵੇ। ਵਿਖਾਉਂਦੇ ਹਨ ਅਰਜੁਨ ਨੇ ਬਾਣ ਮਾਰਿਆ ਫਿਰ ਅੰਮ੍ਰਿਤ ਜਲ ਪਿਲਾਇਆ। ਤੁਸੀਂ ਬੱਚਿਆਂ ਨੇ ਕੋਈ ਬਾਣ ਆਦਿ ਨਹੀਂ ਚਲਾਏ ਹਨ। ਇੱਕ ਗਾਂਵ ਹੈ ਜਿੱਥੇ ਬਾਣਾਂ ਨਾਲ ਲੜਾਈ ਕਰਦੇ ਹਨ। ਉੱਥੇ ਦੇ ਰਾਜਾ ਨੂੰ ਈਸ਼ਵਰ ਦਾ ਅਵਤਾਰ ਕਹਿੰਦੇ ਹਨ। ਬਾਪ ਕਹਿੰਦੇ ਹਨ – ਇਹ ਸਭ ਭਗਤੀ ਮਾਰਗ ਦੇ ਗੁਰੂ ਹਨ। ਸੱਚਾ – ਸੱਚਾ ਸਤਿਗੁਰੂ ਇੱਕ ਹੀ ਹੈ। ਸਰਵ ਦਾ ਸਦਗਤੀ ਦਾਤਾ ਇੱਕ ਹੈ, ਜੋ ਸਭ ਨੂੰ ਨਾਲ ਲੈ ਜਾਂਦੇ ਹਨ। ਬਾਪ ਦੇ ਸਿਵਾਏ ਕੋਈ ਲੈ ਨਹੀਂ ਜਾ ਸਕਦਾ। ਬ੍ਰਹਮ ਵਿੱਚ ਲੀਨ ਹੋ ਜਾਨ ਦੀ ਵੀ ਗੱਲ ਨਹੀਂ। ਇਹ ਨਾਟਕ ਬਣਿਆ ਹੋਇਆ ਹੈ, ਜੋ ਚੱਕਰ ਅਨਾਦਿ ਫਿਰਦਾ ਹੀ ਰਹਿੰਦਾ ਹੈ। ਵਰਲਡ ਦੀ ਹਿਸਟਰੀ – ਜਾਗਰਫ਼ੀ ਕਿਵੇਂ ਰਿਪੀਟ ਹੁੰਦੀ ਹੈ। ਇਹ ਹੁਣ ਤੁਸੀਂ ਜਾਣਦੇ ਹੋ। ਮਨੁੱਖ ਮਤਲਬ ਆਤਮਾਵਾਂ ਆਪਣੇ ਬਾਪ ਰਚਤਾ ਨੂੰ ਵੀ ਨਹੀਂ ਜਾਣਦੀ ਹੈ। ਜਿਸ ਨੂੰ ਯਾਦ ਵੀ ਕਰਦੇ ਹਨ – ਓ ਗੌਡ ਫਾਦਰ। ਹੱਦ ਦੇ ਬਾਪ ਨੂੰ ਕਦੀ ਗੌਡ ਫਾਦਰ ਨਹੀਂ ਕਹਾਂਗੇ। ਗੌਡ ਫਾਦਰ ਅੱਖਰ ਬਹੁਤ ਅਦਬ (ਇੱਜਤ) ਨਾਲ ਕਹਿੰਦੇ ਹਨ। ਉਨ੍ਹਾਂ ਦੇ ਲਈ ਹੀ ਕਹਿੰਦੇ ਹਨ ਉਹ ਪਤਿਤ – ਪਾਵਨ, ਦੁੱਖ ਹਰਤਾ ਸੁੱਖ ਕਰਤਾ ਹੈ। ਇੱਕ ਪਾਸੇ ਕਹਿੰਦੇ ਹਨ ਉਹ ਦੁੱਖ ਹਰਤਾ ਸੁੱਖ ਕਰਤਾ ਹੈ, ਅਤੇ ਫਿਰ ਕੋਈ ਦੁੱਖ ਹੁੰਦਾ ਹੈ ਅਤੇ ਬੱਚਾ ਆਦਿ ਮਰ ਜਾਂਦਾ ਹੈ ਤਾਂ ਕਹਿ ਦਿੰਦੇ ਈਸ਼ਵਰ ਹੀ ਸੁੱਖ – ਦੁੱਖ ਦਿੰਦਾ ਹੈ। ਈਸ਼ਵਰ ਨੇ ਸਾਡਾ ਬੱਚਾ ਲੈ ਲਿੱਤਾ, ਇਹ ਕੀ ਕੀਤਾ! ਈਸ਼ਵਰ ਨੂੰ ਫਿਰ ਗਾਲੀਆਂ ਦਿੰਦੇ ਹਨ। ਕਹਿੰਦੇ ਵੀ ਹਨ ਈਸ਼ਵਰ ਨੇ ਬੱਚਾ ਦਿੱਤਾ ਹੈ ਫਿਰ ਜੇ ਉਸ ਨੇ ਵਾਪਿਸ ਲੈ ਲਿੱਤਾ ਤਾਂ ਤੁਸੀਂ ਰੋਂਦੇ ਕਿਓਂ ਹੋ। ਈਸ਼ਵਰ ਦੇ ਕੋਲ ਗਿਆ ਨਾ। ਸਤਿਯੁਗ ਵਿੱਚ ਕਦੀ ਕੋਈ ਰੋਂਦੇ ਨਹੀਂ ਹਨ। ਬਾਪ ਸਮਝਾਉਂਦੇ ਹਨ ਰੋਂਣ ਦੀ ਤਾਂ ਕੋਈ ਲੋੜ ਨਹੀਂ। ਆਤਮਾ ਨੂੰ ਆਪਣੇ ਹਿਸਾਬ – ਕਿਤਾਬ ਅਨੁਸਾਰ ਜਾਕੇ ਪਾਰ੍ਟ ਵਜਾਉਣਾ ਹੈ। ਗਿਆਨ ਨਾ ਹੋਣ ਦੇ ਕਾਰਨ ਮਨੁੱਖ ਕਿੰਨਾ ਰੋਂਦੇ ਹਨ। ਜਿਵੇਂ ਪਾਗਲ ਹੋ ਜਾਂਦੇ ਹਨ, ਇੱਥੇ ਤਾਂ ਬਾਪ ਸਮਝਾਉਂਦੇ ਹਨ – ਅੰਮਾ ਮਰੇ ਤਾਂ ਵੀ ਹਲਵਾ ਖਾਣਾ… ਬਾਪ ਮਰੇ ਤਾਂ ਵੀ ਹਲਵਾ ਖਾਣਾ… ਨਸ਼ਟੋਮੋਹਾ ਹੋਣਾ ਹੈ। ਸਾਡਾ ਤਾਂ ਇੱਕ ਹੀ ਬੇਹੱਦ ਦਾ ਬਾਪ ਹੈ, ਦੂਜਾ ਨਾ ਕੋਈ। ਇਵੇਂ ਅਵਸਥਾ ਬੱਚਿਆਂ ਦੀ ਹੋਣੀ ਚਾਹੀਦੀ ਹੈ। ਮੋਹਜੀਤ ਰਾਜਾ ਦੀ ਕਥਾ ਵੀ ਸੁਣੀ ਹੈ ਨਾ। ਸਤਿਯੁਗ ਵਿੱਚ ਕਦੀ ਦੁੱਖ ਦੀ ਗੱਲ ਨਹੀਂ ਹੁੰਦੀ। ਨਾ ਕਦੀ ਅਕਾਲੇ ਮ੍ਰਿਤੂ ਹੁੰਦੀ ਹੈ। ਬੱਚੇ ਜਾਣਦੇ ਹਨ ਅਸੀਂ ਕਾਲ ਤੇ ਜਿੱਤ ਪਾਉਂਦੇ ਹਾਂ। ਬਾਪ ਨੂੰ ਮਹਾਕਾਲ ਵੀ ਕਹਿੰਦੇ ਹਨ, ਕਾਲਾਂ ਦਾ ਕਾਲ। ਤੁਹਾਨੂੰ ਕਾਲ ਤੇ ਜਿੱਤ ਪਾਉਣੀ ਹੈ ਮਤਲਬ ਕਾਲ ਕਦੇ ਖਾਂਦਾ ਨਹੀਂ। ਕਾਲ ਨਾ ਆਤਮਾ ਨੂੰ, ਨਾ ਸ਼ਰੀਰ ਨੂੰ ਖਾ ਸਕਦਾ ਹੈ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਉਸ ਨੂੰ ਕਹਿੰਦੇ ਹਨ ਕਾਲ ਖਾ ਗਿਆ, ਬਾਕੀ ਕਾਲ ਕੋਈ ਚੀਜ਼ ਨਹੀਂ ਹੈ। ਮਨੁੱਖ ਮਹਿਮਾ ਗਾਉਂਦੇ ਰਹਿੰਦੇ ਹਨ, ਸਮਝਦੇ ਕੁਝ ਨਹੀਂ। ਅਚਤਮ ਕੇਸ਼ਵਮ… ਬਾਪ ਸਮਝਾਉਂਦੇ ਹਨ ਇਹ 5 ਵਿਕਾਰ ਤੁਹਾਡੀ ਬੁੱਧੀ ਨੂੰ ਕਿੰਨਾ ਖਰਾਬ ਕਰ ਦਿੰਦੇ ਹਨ। ਇਸ ਸਮੇਂ ਕੋਈ ਵੀ ਬਾਪ ਨੂੰ ਨਹੀਂ ਜਾਣਦੇ ਹਨ ਇਸਲਈ ਇਨ੍ਹਾਂ ਨੂੰ ਆਰਫ਼ਨ ਦੀ ਦੁਨੀਆਂ ਕਿਹਾ ਜਾਂਦਾ ਹੈ। ਕਿੰਨਾ ਆਪਸ ਵਿੱਚ ਲੜਦੇ – ਝਗੜਦੇ ਰਹਿੰਦੇ ਹਨ। ਇਹ ਸਾਰੀ ਦੁਨੀਆਂ ਬਾਬਾ ਦਾ ਘਰ ਹੈ ਨਾ। ਬਾਪ ਸਾਰੀ ਦੁਨੀਆਂ ਦੇ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਨਾਉਣ ਆਉਂਦੇ ਹਨ। ਅੱਧਾਕਲਪ ਬਰੋਬਰ ਪਾਵਨ ਦੁਨੀਆਂ ਸੀ ਨਾ। ਗਾਉਂਦੇ ਵੀ ਹਨ ਰਾਮ ਰਾਜਾ ਰਾਮ ਪ੍ਰਜਾ… ਉੱਥੇ ਫਿਰ ਅਧਰਮ ਦੀ ਗੱਲ ਹੋ ਕਿਵੇਂ ਸਕਦੀ। ਕਹਿੰਦੇ ਵੀ ਹਨ ਉੱਥੇ ਸ਼ੇਰ ਬੱਕਰੀ ਇਕੱਠੇ ਜਲ ਪੀਂਦੇ ਹਨ, ਫਿਰ ਉੱਥੇ ਰਾਵਣ ਆਦਿ ਕਿੱਥੋਂ ਆਏ। ਸਮਝਦੇ ਨਹੀਂ, ਬਾਹਰ ਵਾਲੇ ਤਾਂ ਅਜਿਹੀਆਂ ਗੱਲਾਂ ਸੁਣਕੇ ਹੱਸਦੇ ਹਨ। ਬਾਪ ਆਕੇ ਗਿਆਨ ਦਿੰਦੇ ਹਨ, ਇਹ ਪਤਿਤ ਦੁਨੀਆਂ ਹੈ ਨਾ। ਹੁਣ ਪ੍ਰੇਰਨਾ ਨਾਲ ਪਤਿਤਾਂ ਨੂੰ ਪਾਵਨ ਬਨਾਉਣਗੇ ਕੀ! ਬੁਲਾਉਂਦੇ ਹਨ ਪਤਿਤ – ਪਾਵਨ ਆਓ ਤਾਂ ਜਰੂਰ ਭਾਰਤ ਵਿੱਚ ਹੀ ਆਇਆ ਸੀ। ਹੁਣ ਵੀ ਕਹਿੰਦੇ ਹਨ ਮੈਂ ਗਿਆਨ ਦਾ ਸਾਗਰ ਆਇਆ ਹਾਂ – ਤੁਹਾਨੂੰ ਆਪ ਸਮਾਨ ਮਾਸਟਰ ਗਿਆਨ ਸਾਗਰ ਬਨਾਉਣ। ਬਾਪ ਨੂੰ ਹੀ ਸੱਚਾ – ਸੱਚਾ ਵਿਆਸ ਕਹਾਂਗੇ। ਤਾਂ ਇਹ ਵਿਆਸ ਦੇਵ ਅਤੇ ਤੁਸੀਂ ਉਨ੍ਹਾਂ ਦੇ ਬੱਚੇ ਸੁਖਦੇਵ, ਤੁਸੀਂ ਹੁਣ ਸੁਖ ਦੇਵਤਾ ਬਣਦੇ ਹੋ। ਸੁੱਖ ਦਾ ਵਰਸਾ ਲੈ ਰਹੇ ਹੋ ਵਿਆਸ, ਸ਼ਿਵਚਾਰਯ ਕੋਲ਼ੋਂ। ਵਿਆਸ ਦੇ ਬੱਚੇ ਤੁਸੀਂ ਹੋ। ਪਰ ਮਨੁੱਖ ਮੂੰਝ ਨਾ ਜਾਣ ਇਸਲਈ ਕਿਹਾ ਜਾਂਦਾ ਹੈ ਸ਼ਿਵ ਦੇ ਬੱਚੇ। ਉਨ੍ਹਾਂ ਦਾ ਅਸਲ ਨਾਮ ਹੈ ਸ਼ਿਵ। ਆਤਮਾ ਨੂੰ ਜਾਣਿਆ ਜਾਂਦਾ ਹੈ, ਪਰਮਾਤਮਾ ਨੂੰ ਵੀ ਜਾਣਿਆ ਜਾਂਦਾ ਹੈ। ਉਹ ਹੀ ਆਕੇ ਪਤਿਤ ਤੋਂ ਪਾਵਨ ਬਨਾਉਣ ਦਾ ਰਸਤਾ ਦੱਸਦੇ ਹਨ। ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਦਾ ਬਾਪ ਹਾਂ। ਕਹਿੰਦੇ ਹਨ ਅੰਗੁਸ਼ਠੇ ਮਿਸਲ ਹੈ। ਇੰਨਾ ਵੱਡਾ ਤਾਂ ਇੱਥੇ ਠਹਿਰ ਵੀ ਨਾ ਸਕੇ। ਉਹ ਤਾਂ ਬਹੁਤ ਸੂਕ੍ਸ਼੍ਮ ਹੈ। ਡਾਕਟਰ ਲੋਕ ਵੀ ਮੱਥਾ ਮਾਰਦੇ ਹਨ – ਆਤਮਾ ਨੂੰ ਵੇਖਣ ਦੇ ਲਈ। ਪਰ ਵੇਖ ਨਹੀਂ ਸਕਦੇ। ਆਤਮਾ ਨੂੰ ਰਿਯਲਾਈਜ਼ ਕੀਤਾ ਜਾਂਦਾ ਹੈ। ਬਾਪ ਪੁੱਛਦੇ ਹਨ ਹੁਣ ਤੁਹਾਨੂੰ ਆਤਮਾ ਨੂੰ ਰਿਯਲਾਈਜ਼ ਕੀਤਾ? ਇੰਨੀ ਛੋਟੀ ਜਿਹੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਨੂੰਦਿਆ ਹੋਇਆ ਹੈ। ਜਿਵੇਂ ਇੱਕ ਰਿਕਾਰਡ ਹੈ। ਪਹਿਲੇ ਤੁਸੀਂ ਦੇਹ – ਅਭਿਮਾਨੀ ਸੀ, ਹੁਣ ਦੇਹੀ – ਅਭਿਮਾਨੀ ਬਣੇ ਹੋ। ਤੁਸੀਂ ਜਾਣਦੇ ਹੋ ਸਾਡੀ ਆਤਮਾ 84 ਜਨਮ ਕਿਵੇਂ ਲੈਂਦੀ ਰਹਿੰਦੀ ਹੈ। ਉਨ੍ਹਾਂ ਦਾ ਏੰਡ ਨਹੀਂ ਹੁੰਦਾ। ਕੋਈ – ਕੋਈ ਪੁੱਛਦੇ ਹਨ – ਇਹ ਡਰਾਮਾ ਕਦੋਂ ਤੋਂ ਸ਼ੁਰੂ ਹੋਇਆ। ਪਰ ਇਹ ਤਾਂ ਅਨਾਦਿ ਹੈ, ਇਹ ਕਦੀ ਵਿਨਾਸ਼ ਨਹੀਂ ਹੁੰਦਾ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਬਣਿਆ ਬਣਾਇਆ ਅਵਿਨਾਸ਼ੀ ਵਰਲਡ ਡਰਾਮਾ। ਵਰਲਡ ਨੂੰ ਵੀ ਤੁਸੀਂ ਜਾਣਦੇ ਹੋ। ਜਿਵੇਂ ਅਨਪੜ੍ਹ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾਂਦੀ ਹੈ, ਇਵੇਂ ਬਾਪ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਨ। ਆਤਮਾ ਹੀ ਸ਼ਰੀਰ ਦਵਾਰਾ ਪੜ੍ਹਦੀ ਹੈ। ਇਹ ਹੈ ਪੱਥਰਬੁੱਧੀ ਦੇ ਲਈ ਫੂਡ। ਬੁੱਧੀ ਨੂੰ ਸਮਝ ਮਿਲਦੀ ਹੈ। ਤੁਸੀਂ ਬੱਚਿਆਂ ਦੇ ਲਈ ਹੀ ਬਾਬਾ ਨੇ ਚਿੱਤਰ ਬਣਵਾਏ ਹਨ। ਬਹੁਤ ਸਹਿਜ ਹੈ। ਤ੍ਰਿਮੂਰਤੀ ਬ੍ਰਹਮਾ, ਵਿਸ਼ਨੂੰ, ਸ਼ੰਕਰ, ਹੁਣ ਬ੍ਰਹਮਾ ਨੂੰ ਤ੍ਰਿਮੂਰਤੀ ਕਿਓਂ ਕਹਿੰਦੇ ਹਨ! ਦੇਵ – ਦੇਵ ਮਹਾਦੇਵ… ਇੱਕ ਦੋ ਦੇ ਉੱਪਰ ਰੱਖਦੇ ਹਨ। ਅਰਥ ਕੁਝ ਵੀ ਨਹੀਂ ਜਾਣਦੇ। ਹੁਣ ਬ੍ਰਹਮਾ ਕਿਵੇਂ ਹੋ ਸਕਦਾ, ਜੱਦ ਕਿ ਬ੍ਰਹਮਾ ਨੂੰ ਪ੍ਰਜਾਪਿਤਾ ਕਿਹਾ ਜਾਂਦਾ ਹੈ। ਤਾਂ ਸੂਕ੍ਸ਼੍ਮਵਤਨ ਵਿੱਚ ਉਹ ਦੇਵਤਾ ਕਿਵੇਂ ਹੋ ਸਕਦਾ। ਪ੍ਰਜਾਪਿਤਾ ਬ੍ਰਹਮਾ ਤਾਂ ਇੱਥੇ ਹੋਣਾ ਚਾਹੀਦਾ। ਇਹ ਗੱਲਾਂ ਕੋਈ ਵੀ ਸ਼ਾਸਤਰ ਵਿੱਚ ਹਨ ਨਹੀਂ। ਬਾਪ ਕਹਿੰਦੇ ਹਨ – ਮੈਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰ ਇਨ੍ਹਾਂ ਦਵਾਰਾ ਤੁਹਾਨੂੰ ਸਮਝਾਉਂਦਾ ਹਾਂ, ਇਨ੍ਹਾਂ ਨੂੰ ਆਪਣਾ ਰਥ ਬਣਾਉਂਦਾ ਹਾਂ। ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਆਉਂਦਾ ਹਾਂ। ਇਹ ਵੀ 5 ਵਿਕਾਰਾਂ ਦਾ ਸੰਨਿਆਸ ਕਰਦੇ ਹਨ। ਸੰਨਿਆਸ ਕਰਨ ਵਾਲੇ ਨੂੰ ਯੋਗੀ, ਰਿਸ਼ੀ ਕਿਹਾ ਜਾਂਦਾ ਹੈ। ਹੁਣ ਤੁਸੀਂ ਰਾਜਰੀਸ਼ੀ ਹੋ। ਤੁਸੀਂ ਪ੍ਰਤਿਗਿਆ ਕਰਦੇ ਹੋ। ਉਹ ਸੰਨਿਆਸੀ ਲੋਕ ਤਾਂ ਘਰਬਾਰ ਛੱਡ ਚਲੇ ਜਾਂਦੇ ਹਨ। ਇੱਥੇ ਤਾਂ ਇਸਤਰੀ – ਪੁਰਸ਼ ਇਕੱਠੇ ਰਹਿੰਦੇ ਹਨ। ਕਹਿੰਦੇ ਹਨ ਅਸੀਂ ਵਿਕਾਰ ਵਿੱਚ ਕਦੀ ਨਹੀਂ ਜਾਵਾਂਗੇ। ਮੂਲ ਗੱਲ ਹੈ ਹੀ ਵਿਕਾਰ ਦੀ।

ਤੁਸੀਂ ਜਾਣਦੇ ਹੋ ਸ਼ਿਵਬਾਬਾ ਰਚਤਾ ਹੈ। ਉਹ ਨਵੀਂ ਰਚਨਾ ਰਚਦੇ ਹਨ। ਉਹ ਬੀਜਰੂਪ ਸੱਤ ਚਿੱਤ, ਆਨੰਦ ਦਾ ਸਾਗਰ, ਗਿਆਨ ਦਾ ਸਾਗਰ ਹੈ। ਸਥਾਪਨਾ, ਪਾਲਣਾ, ਵਿਨਾਸ਼ ਕਿਵੇਂ ਕਰਦੇ ਹਨ – ਇਹ ਬਾਪ ਹੀ ਜਾਣਦੇ ਹਨ। ਇਨ੍ਹਾਂ ਗੱਲਾਂ ਨੂੰ ਮਨੁੱਖ ਤਾਂ ਜਾਣਦੇ ਨਹੀਂ। ਤੁਸੀਂ ਬੱਚੇ ਹੁਣ ਇਨ੍ਹਾਂ ਸਭ ਗੱਲਾਂ ਨੂੰ ਜਾਣਦੇ ਹੋ, ਇਸਲਈ ਸਭ ਨੂੰ ਸਮਝਾ ਸਕਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹਰ ਇੱਕ ਆਤਮਾ ਦਾ ਹਿਸਾਬ – ਕਿਤਾਬ ਆਪਣਾ – ਆਪਣਾ ਹੈ, ਇਸਲਈ ਕੋਈ ਸ਼ਰੀਰ ਛੱਡਦੇ ਹਨ ਤਾਂ ਰੋਣਾ ਨਹੀਂ ਹੈ। ਪੂਰਾ ਨਸ਼ਟੋਮੋਹਾ ਬਣਨਾ ਹੈ। ਬੁੱਧੀ ਵਿੱਚ ਰਹੇ ਸਾਡਾ ਤਾਂ ਇੱਕ ਬੇਹੱਦ ਦਾ ਬਾਪ, ਦੂਜਾ ਨਾ ਕੋਈ।

2. 5 ਵਿਕਾਰ ਜੋ ਬੁੱਧੀ ਨੂੰ ਖਰਾਬ ਕਰਦੇ ਹਨ ਉਨ੍ਹਾਂ ਦਾ ਤਿਆਗ ਕਰਨਾ ਹੈ। ਸੁੱਖ ਦਾ ਦੇਵਤਾ ਬਣ ਸਭ ਨੂੰ ਸੁੱਖ ਦੇਣਾ ਹੈ। ਕਿਸੀ ਨੂੰ ਦੁੱਖ ਨਹੀਂ ਦੇਣਾ ਹੈ।

ਵਰਦਾਨ:-

ਜੋ ਬੱਚੇ ਇੱਕ ਦੋ ਦੇ ਸੰਸਕਾਰਾਂ ਨੂੰ ਜਾਣਕੇ ਸੰਸਕਾਰ ਪਰਿਵਰਤਨ ਦੀ ਲਗਨ ਵਿੱਚ ਰਹਿੰਦੇ ਹਨ, ਕਦੀ ਇਹ ਨਹੀਂ ਸੋਚਦੇ ਕਿ ਇਹ ਤਾਂ ਹੈ ਹੀ ਇਵੇਂ, ਉਨ੍ਹਾਂ ਨੂੰ ਕਹਾਂਗੇ ਨਾਲੇਜਫੁਲ। ਉਹ ਖ਼ੁਦ ਨੂੰ ਵੇਖਦੇ ਅਤੇ ਨਿਰਵਿਘਨ ਰਹਿੰਦੇ ਹਨ। ਉਨ੍ਹਾਂ ਦੇ ਸੰਸਕਾਰ ਬਾਪ ਦੇ ਸਮਾਨ ਰਹਿਮ ਦਿਲ ਦੇ ਹੁੰਦੇ ਹਨ। ਰਹਿਮ ਦੀ ਦ੍ਰਿਸ਼ਟੀ, ਘ੍ਰਿਣਾ ਦ੍ਰਿਸ਼ਟੀ ਨੂੰ ਸਮਾਪਤ ਕਰ ਦਿੰਦੀ ਹੈ। ਅਜਿਹੇ ਰਹਿਮਦਿਲ ਬੱਚੇ ਕਦੀ ਆਪਸ ਵਿੱਚ ਖਿਟ – ਖਿਟ ਨਹੀਂ ਕਰਦੇ। ਉਹ ਸਪੂਤ ਬਣ ਕੇ ਸਬੂਤ ਦਿੰਦੇ ਹਨ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਅਖੰਡ ਜਯੋਤੀ ਤਤ੍ਵ ਸਾਈਲੈਂਸ ਲਾਅਜ ਅਤੇ ਸਾਕਾਰੀ ਦੁਨੀਆਂ ਪੱਲੇ ਗਰਾਉਂਡ”

ਆਤਮਾਵਾਂ ਦਾ ਨਿਵਾਸ ਸਥਾਨ ਹੈ ਅਖੰਡ ਜਯੋਤੀ ਮਹਾਂਤਤ੍ਵ, ਜਿੱਥੇ ਇਸ ਸ਼ਰੀਰ ਦੇ ਪਾਰ੍ਟ ਤੋਂ ਮੁਕਤ ਹਨ ਮਤਲਬ ਦੁੱਖ ਸੁੱਖ ਤੋਂ ਨਿਆਰੀ ਅਵਸਥਾ ਵਿੱਚ ਹੈ ਜਿਸ ਨੂੰ ਸਾਈਲੈਂਸ ਵਰਲਡ ਵੀ ਕਹਿੰਦੇ ਹਨ ਅਤੇ ਆਤਮਾਵਾਂ ਦਾ ਸ਼ਰੀਰ ਸਹਿਤ ਪਾਰ੍ਟ ਵਜਾਉਣ ਦਾ ਸਥਾਨ ਪੱਲੇ ਗ੍ਰਾਊਂਡ ਇਹ ਸਾਕਾਰ ਦੁਨੀਆਂ ਹੈ। ਤਾਂ ਮੁੱਖ ਦੋ ਦੁਨੀਆਂ ਹਨ ਇੱਕ ਹੈ ਨਿਰਾਕਾਰੀ ਦੁਨੀਆਂ, ਦੂਜੀ ਹੈ ਸਾਕਾਰੀ ਦੁਨੀਆਂ। ਦੁਨੀਆਂ ਵਾਲੇ ਤਾਂ ਸਿਰਫ ਕਹਿਣ ਮਾਤਰ ਕਹਿੰਦੇ ਹਨ, ਕਿ ਪਰਮਾਤਮਾ ਰਚਤਾ, ਪਾਲਣਾ ਕਰਦਾ ਹੈ, ਸੰਹਾਰ ਕਰਦਾ ਹੈ, ਖਵਾਉਂਦਾ ਹੈ, ਮਾਰਦਾ, ਜਿਵਾਉਂਦਾ ਵੀ ਉਹ ਹੀ ਹੈ। ਤਾਂ ਦੁੱਖ ਸੁੱਖ ਦੇਣ ਵਾਲਾ ਵੀ ਉਹ ਹੀ ਹੈ, ਜੱਦ ਕੋਈ ਨੂੰ ਦੁੱਖ ਆਉਂਦਾ ਹੈ ਤਾਂ ਕਹਿੰਦੇ ਹਨ ਪ੍ਰਭੂ ਤੇਰਾ ਭਾਣਾ ਮਿੱਠਾ ਲਾਗੇ, ਹੁਣ ਇਹ ਹੈ ਅਯਥਾਰਥ ਗਿਆਨ ਕਿਓਂਕਿ ਇਹ ਕੋਈ ਪਰਮਾਤਮਾ ਦਾ ਕੰਮ ਨਹੀਂ ਹੈ, ਪਰਮਾਤਮਾ ਦੁੱਖ ਹਰਤਾ ਹੈ, ਦੁੱਖ ਕਰਤਾ ਨਹੀਂ ਹੈ। ਜਨਮ ਲੈਣਾ ਜਨਮ ਛੱਡਣਾ, ਦੁੱਖ ਸੁੱਖ ਭੋਗਣਾ ਹਰ ਇੱਕ ਮਨੁੱਖ ਆਤਮਾ ਦੇ ਸੰਸਕਾਰ ਹਨ। ਸ਼ਾਰੀਰਿਕ ਜਨਮ ਦੇਣ ਵਾਲਾ ਮਾਤਾ – ਪਿਤਾ ਹੈ ਜੋ ਵੀ ਕਰਮ ਬੰਧਨ ਅਨੁਸਾਰ ਬਾਪ ਬੇਟੇ ਦੇ ਸੰਬੰਧ ਵਿੱਚ ਆਉਂਦਾ ਹੈ, ਇਸੀ ਤਰ੍ਹਾਂ ਆਤਮਾਵਾਂ ਦਾ ਪਿਤਾ ਫਿਰ ਪਰਮਾਤਮਾ ਬਾਪ ਹੈ ਉਹ ਕਿਵੇਂ ਬੇਹੱਦ ਰਚਨਾ ਦੀ ਸਥਾਪਨਾ, ਪਾਲਣਾ ਕਰਦਾ ਹੈ! ਕਿਵੇਂ ਉਹ ਆਪਣੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਰਚਤਾ ਹੈ ਫਿਰ ਇਨ੍ਹਾਂ ਆਕਾਰੀ ਰੂਪਾਂ ਦਵਾਰਾ ਦੈਵੀ ਸ੍ਰਿਸ਼ਟੀ ਦੀ ਸਥਾਪਨਾ, ਆਸੁਰੀ ਦੁਨੀਆਂ ਦਾ ਵਿਨਾਸ਼ ਅਤੇ ਫਿਰ ਦੈਵੀ ਦੁਨੀਆਂ ਦੀ ਪਾਲਣਾ ਕਰਵਾਉਂਦਾ ਹੈ। ਪਰਮਾਤਮਾ ਦੇ ਇਹ ਤਿੰਨ ਕੰਮ ਬੇਹੱਦ ਦੇ ਹਨ। ਬਾਕੀ ਇਹ ਦੁੱਖ – ਸੁੱਖ, ਜਨਮ – ਮਰਨ ਕਰਮਾਂ ਅਨੁਸਾਰ ਹੁੰਦਾ ਹੈ। ਪਰਮਾਤਮਾ ਤਾਂ ਹੈ ਹੀ ਸੁੱਖ ਦਾਤਾ ਉਹ ਕੋਈ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦਿੰਦਾ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top