30 August 2021 PUNJABI Murli Today | Brahma Kumaris
Read and Listen today’s Gyan Murli in Punjabi
29 August 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :-ਤੁਹਾਨੂੰ ਹੁਣ ਰੂਹਾਨੀ ਕਾਰੋਬਾਰ ਕਰਨੀ ਹੈ, ਰੂਹ ਸਮਝਕੇ ਹਰ ਕਰਮ ਕਰਨ ਨਾਲ ਆਤਮਾ ਨਿਰਵਿਕਾਰੀ ਬਣਦੀ ਜਾਂਦੀ ਹੈ"
ਪ੍ਰਸ਼ਨ: -
ਸਵਰਗ ਦਾ ਵਰਸਾ ਲੈਣ ਅਤੇ ਸਵਰਗ ਵਿੱਚ ਉੱਚ ਪੱਦਵੀ ਪਾਉਣ ਦਾ ਆਧਾਰ ਕੀ ਹੈ?
ਉੱਤਰ:-
ਬ੍ਰਹਮਾਕੁਮਾਰ/ਕੁਮਾਰੀ ਬਣੋਂ ਤਾਂ ਸਵਰਗ ਦਾ ਵਰਸਾ ਮਿਲ ਜਾਏਗਾ। ਪਰ ਉੱਚ ਪੱਦਵੀ ਦਾ ਆਧਾਰ ਹੈ ਪੜ੍ਹਾਈ। ਜੇਕਰ ਬਾਪ ਦਾ ਬਣਕੇ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਦੇ ਰਹੋ, ਪੂਰਾ ਪਵਿੱਤਰ ਬਣੋ ਤਾਂ ਰਜਾਈ ਪੱਦਵੀ ਮਿਲਦੀ ਹੈ। ਕਈ ਪੂਰਾ ਪੜ੍ਹਦੇ ਨਹੀਂ, ਕਰਮਬੰਧੰਨ ਹੈ, ਪੂਰਾ ਪਵਿੱਤਰ ਨਹੀਂ ਬਣੇ ਅਤੇ ਸ਼ਰੀਰ ਛੁੱਟ ਗਿਆ ਤਾਂ ਪ੍ਰਜਾ ਵਿੱਚ ਵੀ ਸਧਾਰਨ ਪੱਦਵੀ ਪਾ ਲੈਣਗੇ।
ਓਮ ਸ਼ਾਂਤੀ। ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਸਮਝਾ ਰਹੇ ਹਨ। ਇੱਥੇ ਰੂਹਾਨੀ ਕਾਰੋਬਾਰ ਹੈ। ਬਾਕੀ ਸਾਰੀ ਦੁਨੀਆਂ ਵਿੱਚ ਜਿਸਮਾਨੀ ਕਾਰੋਬਾਰ ਹੈ। ਅਸੁਲ ਵਿੱਚ ਕਾਰੋਬਾਰ ਚਲਦੀ ਹੈ ਰੂਹਾਂ ਦੀ। ਆਤਮਾ ਹੀ ਇਸ ਸ਼ਰੀਰ ਦਵਾਰਾ ਪੜ੍ਹਦੀ ਹੈ, ਚੱਲਦੀ ਹੈ, ਵਿਕਰਮ ਕਰਦੀ ਹੈ। ਇਸਲਈ ਪਤਿਤ – ਆਤਮਾ, ਪਾਪ – ਆਤਮਾ ਕਿਹਾ ਜਾਂਦਾ ਹੈ। ਆਤਮਾ ਹੀ ਸਭ ਕੁੱਝ ਕਰਦੀ ਹੈ। ਇਸ ਸਮੇਂ ਸਭ ਮਨੁੱਖ ਦੇਹ ਅਭਿਮਾਨੀ ਹਨ, ਮੈਂ ਆਤਮਾ ਹਾਂ ਸਮਝਣ ਦੇ ਬਦਲੇ, ਸਮਝਦੇ ਹਨ ਮੈਂ ਫਲਾਣਾ ਹਾਂ। ਇਹ ਵਪਾਰ ਕਰਦਾ ਹਾਂ। ਇਹ ਫਲਾਣੇ ਕਾਮੀ, ਕਰੋਧੀ ਹਨ। ਸ਼ਰੀਰ ਦਾ ਹੀ ਨਾਮ ਲੈਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਦੇਹ – ਅਭਿਮਾਨੀ ਦੁਨੀਆਂ, ਉਤਰਦੀ ਕਲਾ ਦੀ ਦੁਨੀਆਂ। ਸਤਿਯੁਗ ਵਿੱਚ ਇਵੇਂ ਨਹੀਂ ਹੁੰਦਾ। ਉੱਥੇ ਦੇਹੀ – ਅਭਿਮਾਨੀ ਹੁੰਦੇ ਹਨ। ਤੁਹਾਨੂੰ ਦੇਹੀ – ਅਭਿਮਾਨੀ ਬਣਾਇਆ ਜਾਂਦਾ ਹੈ। ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਮੈਂ ਆਤਮਾ ਇਹ ਸ਼ਰੀਰ ਰੂਪੀ ਚੋਲਾ ਧਾਰਨ ਕਰ ਪਾਰ੍ਟ ਵਜਾਉਂਦੀ ਹਾਂ। ਉਹ ਐਕਟਰਸ ਵੀ ਵੱਖ – ਵੱਖ ਕਪੜਾ ਪਾ ਕੇ ਪਾਰ੍ਟ ਵਜਾਉਂਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਆਤਮਾਵਾਂ ਪਹਿਲਾਂ ਸ਼ਾਂਤੀਧਾਮ ਵਿੱਚ ਸੀ। ਤੁਹਾਡਾ ਘਰ ਹੈ ਸ਼ਾਂਤੀਧਾਮ। ਜਿਵੇਂ ਉਹ ਹੱਦ ਦਾ ਨਾਟਕ ਹੁੰਦਾ ਹੈ, ਇਹ ਫਿਰ ਹੈ ਬੇਹੱਦ ਦਾ ਨਾਟਕ। ਸਾਰੀਆਂ ਆਤਮਾਵਾਂ ਪਰਮਧਾਮ ਤੋਂ ਆਕੇ, ਸ਼ਰੀਰ ਧਾਰਨ ਕਰਕੇ ਪਾਰ੍ਟ ਵਜਾਉਂਦੀਆਂ ਹਨ। ਆਤਮਾਵਾਂ ਦਾ ਅਸੂਲ ਘਰ ਹੈ ਪਰਮਧਾਮ। ਉਹਨਾਂ ਐਕਟਰਸ ਦਾ ਘਰ ਤਾਂ ਇੱਥੇ ਹੀ ਹੁੰਦਾ ਹੈ। ਸਿਰਫ਼ ਡ੍ਰੇਸ ਬਦਲੀ ਕਰ ਆਕੇ ਪਾਰ੍ਟ ਵਜਾਉਂਦੇ ਹਨ। ਤਾਂ ਬਾਪ ਬੈਠ ਸਮਝਾਉਂਦੇ ਹਨ, ਤੁਸੀਂ ਆਤਮਾਵਾਂ ਹੋ। ਬਾਪ ਤਾਂ ਬੱਚੇ – ਬੱਚੇ ਹੀ ਕਹਿਣਗੇ। ਸੰਨਿਆਸੀ ਬੱਚੇ – ਬੱਚੇ ਨਹੀਂ ਕਹਿਣਗੇ। ਬਾਪ ਕਹਿੰਦੇ ਹਨ – ਮੈਂ ਪਤਿਤ – ਪਾਵਨ ਤੁਸੀਂ ਆਤਮਾਵਾਂ ਦਾ ਬਾਪ ਹਾਂ, ਜਿਸ ਨੂੰ ਤੁਸੀਂ ਗੌਡ ਫਾਦਰ ਕਹਿੰਦੇ ਹੋ। ਗੌਡ ਫਾਦਰ ਤਾਂ ਨਿਰਾਕਾਰ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਗੌਡ ਫਾਦਰ ਨਹੀਂ ਕਹਾਂਗੇ। ਉਹਨਾਂ ਵਿੱਚ ਵੀ ਆਤਮਾ ਹੈ ਪਰ ਉਹਨਾਂ ਨੂੰ ਕਹਿੰਦੇ ਹਨ ਬ੍ਰਹਮਾ ਦੇਵਤਾ ਨਮਾ, ਵਿਸ਼ਨੂੰ ਦੇਵਤਾ ਨਮਾ …ਦੇਵਤਾ ਕੀ ਕਰਦੇ ਹਨ? ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਹੀ ਆਕੇ ਸਮਝਾਉਂਦੇ ਹਨ – ਤੁਸੀਂ ਕਿਵੇਂ ਡਰਾਮਾ ਪਲੈਨ ਅਨੁਸਾਰ ਪਾਰ੍ਟ ਵਜਾਉਂਦੇ ਹੋ। ਦੁਨੀਆਂ ਇੱਕ ਹੀ ਹੈ। ਇਵੇਂ ਨਹੀਂ ਹੈ ਕੀ ਥੱਲੇ ਪਾਤਾਲ ਅਤੇ ਉੱਪਰ ਦੁਨੀਆਂ ਹੈ। ਦੁਨੀਆਂ ਇੱਕ ਹੀ ਹੈ, ਜਿਸਦਾ ਚੱਕਰ ਫ਼ਿਰਦਾ ਰਹਿੰਦਾ ਹੈ। ਲੋਕੀ ਤਾਂ ਕਹਿ ਦਿੰਦੇ ਹਨ ਮੂਨ ਵਿੱਚ ਪਲਾਟ ਲਵਾਂਗੇ। ਬਾਪ ਸਮਝਾਉਂਦੇ ਹਨ ਬੱਚੇ ਕਿੰਨੇ ਇੰਨਸਾਲਵੇਂਟ ਬਣ ਗਏ ਹਨ। ਭਾਰਤਵਾਸੀਆਂ ਲਈ ਵੀ ਕਹਿੰਦੇ ਹਨ, ਤੁਸੀਂ ਕਿੰਨੇ ਸਾਹੂਕਾਰ ਸਮਝਦਾਰ ਸੀ। ਇਹਨਾਂ ਲਕਸ਼ਮੀ – ਨਾਰਾਇਣ ਦਾ ਸਾਰੇ ਵਿਸ਼ਵ ਵਿੱਚ ਰਾਜ ਸੀ, ਜਿਸ ਨੂੰ ਕੋਈ ਲੂਟ ਨਾ ਸਕੇ। ਉੱਥੇ ਕੋਈ ਪਾਰਟੀਸ਼ਨ ਆਦਿ ਨਹੀਂ ਹੁੰਦੀ। ਇੱਥੇ ਤਾਂ ਕਿੰਨੀ ਪਾਰਟੀਸ਼ਨ ਹੈ। ਆਪਸ ਵਿੱਚ ਟੁੱਕੜੇ – ਟੁੱਕੜੇ ਲਈ ਲੜ੍ਹਦੇ ਰਹਿੰਦੇ ਹਨ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ। ਸਾਰਾ ਆਕਾਸ਼, ਪ੍ਰਿਥਵੀ, ਸਮੁੰਦਰ ਸਭ ਤੁਹਾਡਾ ਸੀ, ਤੁਸੀਂ ਉਨ੍ਹਾਂ ਦੇ ਮਾਲਿਕ ਸੀ। ਹੁਣ ਤਾਂ ਟੁੱਕੜੇ ਹੋ ਗਏ ਹਨ। ਇਹ ਕਿਸੇ ਨੂੰ ਪਤਾ ਨਹੀਂ ਹੈ, ਭਾਰਤ ਹੀ ਵਿਸ਼ਵ ਦਾ ਮਾਲਿਕ ਸੀ।
ਬਾਪ ਸਮਝਾਉਂਦੇ ਹਨ, ਆਤਮਾ ਨੂੰ ਜੋ ਪਾਰ੍ਟ ਮਿਲਿਆ ਹੋਇਆ ਹੈ ਉਹ ਕਦੀ ਘਿਸਦਾ ਨਹੀਂ। ਚੱਲਦਾ ਹੀ ਰਹਿੰਦਾ ਹੈ। ਹੁਣ ਤੁਸੀਂ ਫਿਰ ਤੋਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਫ਼ਿਰ 84 ਜਨਮ ਲਵੋਗੇ। ਤੁਹਾਡਾ ਪਾਰ੍ਟ ਚੱਲਦਾ ਹੀ ਰਹਿੰਦਾ ਹੈ, ਕਦੀ ਬੰਦ ਨਹੀਂ ਹੁੰਦਾ ਹੈ। ਕੋਈ ਵੀ ਮੋਕਸ਼ ਆਦਿ ਨੂੰ ਨਹੀਂ ਪਾਉਂਦਾ। ਜਿਤਨੇ ਅਨੇਕ ਗੁਰੂ ਹਨ, ਅਨੇਕ ਸ਼ਾਸ਼ਤਰ, ਉਤਨੀਆਂ ਅਨੇਕ ਮਤਾਂ ਹੁੰਦੀਆਂ ਹਨ। ਮਨੁੱਖਾਂ ਵਿੱਚ ਕਿੰਨੀ ਅਸ਼ਾਂਤੀ ਹੈ। ਜਿੱਥੇ ਵੀ ਜਾਓ ਕਹਿਣਗੇ ਮਨ ਨੂੰ ਸ਼ਾਂਤੀ ਕਿਵੇਂ ਮਿਲੇ। ਇਹ ਦੇਹ – ਅਭਿਮਾਨ ਵਿੱਚ ਆਕੇ ਕਹਿੰਦੇ ਹਨ। ਬਾਪ ਸਮਝਾਉਂਦੇ ਹਨ ਮਨ ਅਤੇ ਬੁੱਧੀ – ਇਹ ਹਨ ਆਤਮਾ ਦੇ ਆਰਗਨਸ। ਬਾਕੀ ਇਹ ਸ਼ਰੀਰ ਦੀਆਂ ਇੰਦਰੀਆਂ ਹਨ। ਆਤਮਾ ਕਹਿੰਦੀ ਹੈ ਮੇਰੇ ਮਨ ਨੂੰ ਸ਼ਾਂਤੀ ਕਿਵੇਂ ਮਿਲੇ। ਅਸਲ ਵਿੱਚ ਇਹ ਕਹਿਣਾ ਗਲਤ ਹੈ। ਤੁਸੀਂ ਆਤਮਾ ਹੋ, ਤੁਹਾਡਾ ਸਵਧਰ੍ਮ ਹੀ ਸ਼ਾਂਤ ਹੈ। ਤੁਸੀਂ ਇਵੇਂ ਕਹੋ ਮੈਨੂੰ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੇਗੀ। ਇਸ ਵਿੱਚ ਕਰਮ ਤਾਂ ਕਰਨਾ ਹੀ ਹੈ। ਇਹ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਦੁਨੀਆਂ ਵਿੱਚ ਇਹ ਗਿਆਨ ਕਿਸੇ ਨੂੰ ਨਹੀਂ। ਉੱਥੇ ਹੈ ਭਗਤੀਮਾਰਗ। ਉਨ੍ਹਾਂ ਨੂੰ ਗਿਆਨ ਦਾ ਪਤਾ ਨਹੀਂ ਹੈ। ਗਿਆਨ ਤਾਂ ਇੱਕ ਬਾਪ ਹੀ ਦਿੰਦੇ ਹਨ। ਬਾਪ ਖ਼ੁਦ ਕਹਿੰਦੇ ਹਨ ਮੈਂ ਕਲਪ – ਕਲਪ, ਕਲਪ ਦੇ ਸੰਗਮਯੁੱਗ ਤੇ ਆਉਂਦਾ ਹਾਂ। ਕਲਿਯੁਗ ਦੇ ਅੰਤ ਵਿੱਚ ਸਾਰੇ ਪਤਿਤ ਹਨ। ਇਹ ਹੈ ਰਾਵਣ ਰਾਜ। ਰਾਵਣ ਨੂੰ ਸਾੜਦੇ ਵੀ ਭਾਰਤਵਾਸੀ ਹੀ ਹਨ। ਬਾਪ ਪਤਿਤ – ਪਾਵਨ ਦਾ ਜਨਮ ਵੀ ਇੱਥੇ ਹੈ। ਤਾਂ ਰਾਵਣ ਦਾ ਜਨਮ ਵੀ ਇੱਥੇ ਹੀ ਹੈ। ਰਾਵਣ ਜੋ ਸਭ ਨੂੰ ਪਤਿਤ ਬਣਾਉਦਾ ਹੈ, ਇਸਲਈ ਉਸਨੂੰ ਸਾੜਦੇ ਹਨ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ।
ਹੁਣ ਭਾਰਤ ਵਿੱਚ ਕ੍ਰਿਸ਼ਨ ਜਯੰਤੀ ਮਨਾਉਂਦੇ ਹਨ। ਕ੍ਰਿਸ਼ਨ ਦੀ ਲੀਲਾ, ਭਜਨ ਆਦਿ ਕਰਦੇ ਹਨ। ਹੁਣ ਬਾਪ ਕਹਿੰਦੇ ਹਨ – ਅਸਲ ਵਿੱਚ ਕ੍ਰਿਸ਼ਨ ਲੀਲਾ ਕੁੱਝ ਹੈ ਹੀ ਨਹੀਂ। ਕ੍ਰਿਸ਼ਨ ਨੇ ਕੀ ਕੀਤਾ! ਕਹਿੰਦੇ ਹਨ ਕੰਸਪੂਰੀ ਵਿੱਚ ਜਨਮ ਲਿਆ। ਹੁਣ ਕੰਸ ਤਾਂ ਡੇਵਿਲ ਨੂੰ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਡੇਵਿਲ ਕਿਥੋਂ ਆਏ। ਤੁਸੀਂ ਜਾਣਦੇ ਹੋ ਕ੍ਰਿਸ਼ਨ ਦੀ ਆਤਮਾ ਜੋ ਸਤਿਯੁੱਗ ਵਿੱਚ ਸੀ ਉਹ ਆਪਣੇ 84 ਜਨਮ ਭੋਗ ਇਸ ਸਮੇਂ ਪਤਿਤ ਤੋਂ ਪਾਵਨ ਬਣ ਰਹੀ ਹੈ। ਆਪਣੀ ਪਦਵੀ ਫਿਰ ਤੋਂ ਲੈ ਰਹੀ ਹੈ। ਉਵੇਂ ਹੀ ਤੁਸੀਂ ਕ੍ਰਿਸ਼ਨ ਪੂਰੀ ਵਿੱਚ ਲੈਣ ਵਾਲੇ ਸੀ। 84 ਜਨਮ ਲੈ ਹੁਣ ਫਿਰ ਆਪਣੀ ਪਦਵੀ ਲੈ ਰਹੇ ਹਨ। ਜਯੰਤੀ ਮਨਾਉਂਣੀ ਹੈ ਅਸਲ ਵਿੱਚ ਸ਼ਿਵ ਬਾਬਾ ਦੀ। ਜੋ ਸ਼ਿਵਬਾਬਾ ਸਭ ਨੂੰ ਹੇਲ ਤੋਂ ਹੋਵਿਨ ਵਿੱਚ ਲੈ ਜਾਂਦੇ ਹਨ, ਉਹਨਾਂ ਦੀ ਕੋਈ ਲੀਲਾ ਹੈ ਨਹੀ। ਕਹਿੰਦੇ ਵੀ ਹਨ ਹੇ ਪਤਿਤ – ਪਾਵਨ ਬਾਬਾ ਆਓ, ਆਕੇ ਸਾਨੂੰ ਹੇਲ ਤੋਂ ਹੇਵਿਨ ਵਿੱਚ ਲੈ ਚੱਲੋ। ਤੁਸੀਂ ਸਾਡੇ ਬਾਪ ਹੋ ਤਾਂ ਅਸੀਂ ਸਵਰਗ ਵਿੱਚ ਹੋਣੇ ਚਾਹੀਦੇ, ਅਸੀਂ ਵਿਸ਼ਸ਼ ਦੁਨੀਆ ਵਿੱਚ ਕਿਓਂ ਹਾਂ? ਇਸਲਈ ਬੁਲਾਉਂਦੇ ਹਨ ਹੇ ਗੌਡ ਫਾਦਰ ਸਾਨੂੰ ਇਸ ਦੁਖ ਦੀ ਦੁਨੀਆਂ ਤੋਂ ਲਿਬ੍ਰੇਟ ਕਰੋ। ਇੱਥੇ ਵੀ ਡਰਾਮਾ ਵਿੱਚ ਨੂੰਧ ਹੈ। ਬਾਪ ਕਹਿੰਦੇ ਹਨ ਇਸ ਡਰਾਮਾ ਨੂੰ ਕੋਈ ਜਾਣਦੇ ਨਹੀਂ। ਸ਼ਾਸਤਰਾਂ ਵਿੱਚ ਡਰਾਮਾ ਦੀ ਉਮਰ ਲੰਬੀ ਲਿੱਖ ਦਿੱਤੀ ਹੈ। ਨਵੀਂ ਦੁਨੀਆਂ ਨੂੰ ਪੁਰਾਣੀ ਬਣਨਾ ਹੀ ਹੈ। ਸਤੋ ਰਜੋ ਤਮੋ ਵਿੱਚ ਆਉਣਾ ਹੀ ਹੈ। ਇਹ ਹੈ ਬੇਹੱਦ ਦੀ ਗੱਲ। ਹੁਣ ਤੁਸੀਂ ਫਿਰ ਤੋਂ ਵਿਸ਼ਵ ਦੇ ਮਾਲਿਕ ਬਣ ਰਹੇ ਹੋ। ਭਾਰਤਵਾਸੀ ਜੋ ਨਵੀਂ ਦੁਨੀਆਂ ਵਿੱਚ ਸਨ, ਉਹ ਹੀ 84 ਜਨਮਾਂ ਦਾ ਪਾਰ੍ਟ ਵਜਾਉਂਣਗੇ। ਹੁਣ ਤੁਸੀਂ ਪਵਿੱਤਰ ਬਣਦੇ ਹੋ, ਬਾਕੀ ਸਭ ਮਨੁੱਖ ਪਤਿਤ ਹਨ, ਤਾਂ ਤੇ ਪਾਵਨ ਦੇ ਅੱਗੇ ਜਾਕੇ ਨਮਨ ਕਰਦੇ ਹਨ। ਪਾਵਨ ਨੂੰ ਪਾਵਨ ਨਮਨ ਕਿਓਂ ਕਰਨਗੇ। ਸੰਨਿਆਸੀ ਪਾਵਨ ਹਨ ਤਾਂ ਤੇ ਪਤਿਤ ਮਨੁੱਖ ਉਨ੍ਹਾਂ ਦੇ ਅੱਗੇ ਮੱਥਾ ਝੁਕਾਉਂਦੇ ਹਨ। ਕੰਨਿਆ ਪਵਿੱਤਰ ਹੈ ਤਾਂ ਸਭ ਉਨ੍ਹਾਂ ਦੇ ਅੱਗੇ ਸਿਰ ਝੁਕਾਉਂਦੇ ਹਨ। ਉਹ ਹੀ ਕੰਨਿਆ ਸ਼ਾਦੀ ਕਰ ਸਸੁਰ ਘਰ ਜਾਏਗੀ ਤਾਂ ਮੱਥਾ ਟੇਕਣਾ ਪੈਂਦਾ ਹੈ। ਹੁਣ ਬੇਹੱਦ ਦਾ ਬਾਪ ਆਏ ਹਨ ਸਭ ਨੂੰ ਪਾਵਨ ਬਣਾਉਣ। ਉਹ ਸਭ ਹਨ ਕਲਯੁਗ ਵਿੱਚ। ਤੁਸੀਂ ਹੋ ਹੁਣ ਸੰਗਮ ਤੇ। ਹੁਣ ਤੁਹਾਨੂੰ ਪਤਿਤ ਦੁਨੀਆਂ ਵਿੱਚ ਨਹੀਂ ਜਾਣਾ ਹੈ। ਇਹ ਹੈ ਹੀ ਕਲਿਆਣਕਾਰੀ ਯੁਗ। ਬਾਪ ਆਕੇ ਸਭ ਦਾ ਕਲਿਆਣ ਕਰਦੇ ਹਨ। ਤੁਸੀਂ ਹੁਣ ਕ੍ਰਿਸ਼ਨ ਜਯੰਤੀ ਮਨਾਓਗੇ, ਨਹੀਂ ਤਾਂ ਲੋਕ ਸਮਝਣਗੇ ਇਹ ਤਾਂ ਨਾਸਤਿਕ ਹਨ। ਨਾਸਤਿਕ ਅਸਲ ਵਿੱਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਬਾਪ ਨੂੰ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਨਹੀ ਜਾਣਦੇ ਹਨ। ਇਸ ਸਮੇਂ ਸਭ ਨਿਧਨ ਦੇ ਆਰਫਨ ਬਣ ਪਏ ਹਨ। ਘਰ – ਘਰ ਵਿੱਚ ਝਗੜਾ ਹੈ, ਇਕ ਦੋ ਨੂੰ ਮਾਰਨ ਵਿੱਚ ਦੇਰੀ ਨਹੀਂ ਕਰਦੇ ਹਨ, ਇਸਲਈ ਇਸ ਨੂੰ ਨਾਸਤਿਕਾਂ ਦੀ ਦੁਨੀਆਂ ਕਿਹਾ ਜਾਂਦਾ ਹੈ, ਬਾਪ ਨੂੰ ਨਾ ਜਾਨਣ ਵਾਲੇ। ਤੁਸੀਂ ਹੋ ਜਾਨਣ ਵਾਲੇ। ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਪੱਥਰਬੁੱਧੀ ਸੀ, ਬਾਪ ਸਾਨੂੰ ਪਾਰਸਬੁੱਧੀ ਬਣਾ ਰਹੇ ਹਨ ਹੋਰ ਕੋਈ ਤਕਲੀਫ ਦੀ ਗੱਲ ਨਹੀਂ। ਬਾਪ ਸਿਰਫ ਕਹਿੰਦੇ ਹਨ ਇੱਕ ਘੰਟਾ ਪੜ੍ਹੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਸ਼ਰੀਰ ਨੂੰ ਯਾਦ ਕਰੋਗੇ ਤਾਂ ਲੌਕਿਕ ਸੰਬੰਧਾਂ ਦੀ ਯਾਦ ਆਵੇਗੀ। ਦੇਹੀ – ਅਭਿਮਾਨੀ ਰਹੋਗੇ ਤਾਂ ਮੇਰੀ ਬਾਪ ਦੀ ਯਾਦ ਰਹੇਗੀ। ਇਹ ਤਾਂ ਹੈ ਹੀ ਵਿਸ਼ਸ਼ ਦੁਨੀਆਂ। ਵਿਸ਼ੇ ਸਾਗਰ ਵਿੱਚ ਗੋਤੇ ਖਾਂਦੇ ਰਹਿੰਦੇ ਹਨ। ਵਿਸ਼ਨੂੰ ਨੂੰ ਸ਼ੀਰਸਾਗਰ ਵਿੱਚ ਵਿਖਾਉਂਦੇ ਹਨ। ਕਹਿੰਦੇ ਹਨ ਉੱਥੇ ਘਿਓ ਦੀਆਂ ਨਦੀਆਂ ਬਹਿੰਦੀਆਂ ਹਨ। ਇੱਥੇ ਤਾਂ ਘਾਸਲੇਟ ਵੀ ਨਹੀਂ ਮਿਲਦਾ। ਫਰਕ ਹੈ ਨਾ। ਤਾਂ ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਬਾਪ ਹੀ ਖਵਈਆ ਹੈ ਨਾ। ਗਾਉਂਦੇ ਵੀ ਹਨ ਨਈਆ ਮੇਰੀ ਪਾਰ ਲਗਾਓ। ਇਹ ਸਭ ਨਾਵਾਂ ਹਨ, ਖਵਈਆ ਇੱਕ ਬਾਪ ਹੀ ਹੈ। ਇਹ ਸ਼ਰੀਰ ਇੱਥੇ ਹੀ ਛੱਡ ਦੇਣਗੇ। ਬਾਕੀ ਆਤਮਾਵਾਂ ਨੂੰ ਪਾਰ ਲੈ ਜਾਣਗੇ ਸ਼ਾਂਤੀਧਾਮ। ਉੱਥੇ ਤੋਂ ਫਿਰ ਭੇਜ ਦੇਣਗੇ ਸੁੱਖਧਾਮ। ਪਰਮਪਿਤਾ ਪਰਮਾਤਮਾ ਨੂੰ ਹੀ ਖਵਈਆ ਕਿਹਾ ਜਾਂਦਾ ਹੈ। ਬਾਪ ਦੀ ਹੀ ਮਹਿਮਾ ਗਾਉਂਦੇ ਹਨ ਕਈ ਤਰ੍ਹਾਂ ਨਾਲ। ਹੁਣ ਤੁਸੀਂ ਪਵਿੱਤਰ ਬਣ ਪਵਿੱਤਰ ਦੁਨੀਆਂ ਦੇ ਮਾਲਿਕ ਬਣਦੇ ਹੋ। ਸ਼੍ਰੀ – ਸ਼੍ਰੀ ਸ਼ਿਵਬਾਬਾ ਆਏ ਹਨ ਸ਼੍ਰੇਸ਼ਠ ਬਣਾਉਣ। ਖ਼ੁਦ ਭਗਵਾਨ ਕਹਿੰਦੇ ਹਨ ਇਹ ਭ੍ਰਿਸ਼ਟਾਚਾਰੀ ਦੁਨੀਆਂ ਹੈ। ਹੁਣ ਤੁਸੀਂ ਪਰਮਪਿਤਾ ਪਰਮਾਤਮਾ ਦੀ ਸ਼੍ਰੀਮਤ ਤੇ ਚੱਲ ਸ਼੍ਰੇਸ਼ਠਾਚਾਰੀ ਬਣਦੇ ਹੋ। ਕਿੰਨੀਆਂ ਇਹ ਗੁਪਤ ਰਮਣੀਕ ਗੱਲਾਂ ਹਨ, ਜੋ ਤੁਸੀਂ ਬੱਚਿਆਂ ਨੂੰ ਹੀ ਸਮਝ ਵਿੱਚ ਆਉਂਦੀਆ ਹਨ। ਹੋਰਾਂ ਨੂੰ ਸਮਝ ਵਿੱਚ ਆਉਣਗੀਆਂ ਹੀ ਨਹੀਂ। ਤੁਸੀਂ ਜਾਣਦੇ ਹੋ ਕਿ ਹੁਣ ਦੇਵੀ – ਦੇਵਤਾ ਧਰਮ ਦਾ ਕਲਮ ਲਗ ਰਿਹਾ ਹੈ। ਜੋ ਵੀ ਦੇਵੀ – ਦੇਵਤਾ ਧਰਮ ਵਾਲੇ ਹੋਰ ਧਰਮਾਂ ਵਿੱਚ ਚਲੇ ਗਏ ਹਨ, ਉਹ ਹੀ ਆਕੇ ਫਿਰ ਬ੍ਰਾਹਮਣ ਬਣਨਗੇ। ਬ੍ਰਹਮਾਕੁਮਾਰ – ਕੁਮਾਰੀ ਬਣਨ ਬਗੈਰ ਬਾਪ ਤੋਂ ਸ੍ਵਰਗ ਦਾ ਵਰਸਾ ਲੈ ਨਹੀਂ ਸਕਦੇ। ਹੁਣ ਤੁਸੀਂ ਬ੍ਰਹਮਾਕੁਮਾਰ – ਕੁਮਾਰੀਆਂ ਸ੍ਵਰਗ ਦਾ ਵਰਸਾ ਲੈ ਰਹੇ ਹੋ। ਜਿੰਨਾ ਪੁਰਸ਼ਾਰਥ ਕਰੋਗੇ, ਕਰਵਾਓਗੇ ਉਨ੍ਹਾਂ ਉੱਚ ਪਦਵੀ ਪਾਓਗੇ। ਸਭ ਤਾਂ ਇੰਨਾ ਨਹੀਂ ਕਰ ਸਕਦੇ। ਪੂਰਾ ਨਹੀਂ ਪੜ੍ਹਨਗੇ ਤਾਂ ਉਸ ਦਾ ਨਤੀਜਾ ਕੀ ਹੋਵੇਗਾ। ਜੇਕਰ ਸ਼ਰੀਰ ਛੁੱਟ ਜਾਵੇ ਤਾਂ ਸ੍ਵਰਗ ਵਿੱਚ ਆ ਜਾਣਗੇ। ਪਰ ਪ੍ਰਜਾ ਵਿੱਚ ਬਿਲਕੁਲ ਹੀ ਸਾਧਾਰਨ। ਜੇਕਰ ਬਾਪ ਦਾ ਬਣਕੇ ਚੰਗੀ ਤਰ੍ਹਾਂ ਪੜ੍ਹੇ ਤਾਂ ਰਜਾਈ ਪਦਵੀ ਪਾ ਸਕਦੇ ਹਨ। ਨਹੀਂ ਪੜ੍ਹਦੇ ਹਨ ਤਾਂ ਸਮਝਾਂਗੇ ਉਨ੍ਹਾਂ ਦੀ ਤਕਦੀਰ ਵਿਚ ਨਹੀਂ ਹੈ। ਪਵਿੱਤਰ ਰਹਿਣਗੇ, ਪੜ੍ਹਨਗੇ ਤਾਂ ਉੱਚ ਪਦਵੀ ਪਾਉਣਗੇ। ਅਪਵਿੱਤਰ ਹੋਣ ਨਾਲ ਬਾਪ ਨੂੰ ਯਾਦ ਨਹੀਂ ਕਰ ਸਕਣਗੇ। ਅਜਿਹੇ ਵੀ ਬਹੁਤ ਹਨ – ਕਰਮਬੰਧਨ ਦਾ ਹਿਸਾਬ ਜੱਦ ਛੁੱਟੇ। ਗੱਡੀ ਦੇ ਦੋਨੋਂ ਪਹੀਏ ਪਵਿੱਤਰ ਹੋਣਗੇ ਤਾਂ ਠੀਕ ਚੱਲਣਗੇ। ਦੋਨੋਂ ਪਵਿੱਤਰ ਰਹਿਣਗੇ ਤਾਂ ਗਿਆਨ ਚਿਤਾ ਤੇ ਬੈਠ ਜਾਣਗੇ, ਨਹੀਂ ਤਾਂ ਖਿਟਪਿਟ ਹੁੰਦੀ ਹੈ।
ਕਈ ਬੱਚੇ ਕਹਿੰਦੇ ਹਨ ਕਿ ਬਾਬਾ ਅਸੀਂ ਤਾਂ ਜਾਣਦੇ ਹਾਂ ਸ੍ਰੀਕ੍ਰਿਸ਼ਨ ਸਤਿਯੁਗ ਦਾ ਪਹਿਲਾ ਪ੍ਰਿੰਸ ਹੈ, ਤਾਂ ਕਿਓਂ ਨਹੀਂ ਕੁਝ ਮਨਾਈਏ। ਅੱਛਾ ਅਸੀਂ ਕ੍ਰਿਸ਼ਨ ਦੀ ਆਤਮਾ ਨੂੰ ਬੁਲਾ ਵੀ ਸਕਦੇ ਹਾਂ। ਆਕੇ ਖੇਲ – ਪਾਲ ਕਰੇਗੀ, ਰਾਸ ਕਰੇਗੀ ਅਤੇ ਕੀ ਕਰੇਗੀ। ਗੋਪ – ਗੋਪੀਆਂ ਤਾਂ ਇੱਥੇ ਹੀ ਹੁੰਦੇ ਹਨ। ਉੱਥੇ ਤਾਂ ਪ੍ਰਿੰਸ – ਪ੍ਰਿੰਸੇਜ ਆਪਸ ਵਿੱਚ ਮਿਲਦੇ ਹਨ ਤਾਂ ਰਾਸ ਕਰਦੇ ਹਨ। ਸੋਨੇ ਦੀ ਮੁਰਲੀ ਵਜਾਉਂਦੇ ਹਨ। ਇਹ ਸਭ ਖੇਲ – ਪਾਲ ਤੁਸੀਂ ਪਿਛਾੜੀ ਵਿੱਚ ਵੇਖੋਗੇ। ਇਹ ਸਭ ਪਾਰ੍ਟ ਚੱਲਣਗੇ। ਸ਼ੁਰੂ ਵਿੱਚ ਵਿਖਾਇਆ ਗਿਆ ਫਿਰ ਤੁਸੀਂ ਪੁਰਸ਼ਾਰਥ ਵਿਚ ਲੱਗ ਗਏ ਹੋ। ਹੁਣ ਫਿਰ ਪਿਛਾੜੀ ਵਿੱਚ ਸਾਕਸ਼ਾਤਕਾਰ ਹੋਣਾ ਸ਼ੁਰੂ ਹੋਵੇਗਾ। ਕੌਣ – ਕੌਣ ਕਿਸ ਪਦਵੀ ਨੂੰ ਪਾਉਣਗੇ, ਇਹ ਤੁਸੀਂ ਜਾਣਦੇ ਹੋ। ਬਾਪ ਬੈਠ ਇਹ ਸਭ ਰਾਜ਼ ਸਮਝਾਉਂਦੇ ਹਨ। ਤੁਹਾਡੇ ਤੋਂ ਪੁੱਛਦੇ ਹਨ ਵੇਦਾਂ, ਸ਼ਾਸਤਰਾਂ ਨੂੰ ਮੰਨਦੇ ਹੋ! ਬੋਲੋ ਹਾਂ, ਅਸੀਂ ਕਿਉਂ ਨਹੀਂ ਮੰਨਦੇ ਹਾਂ। ਇਹ ਸਭ ਭਗਤੀ ਮਾਰਗ ਦੀ ਸਮਗਰੀ ਹੈ, ਇਨ੍ਹਾਂ ਵਿੱਚ ਕੋਈ ਗਿਆਨ ਨਹੀਂ ਹੈ। ਗਿਆਨ ਦੇਣ ਵਾਲਾ ਤਾਂ ਇੱਕ ਹੈ। ਗਿਆਨ ਮਿਲਦਾ ਹੈ ਤਾਂ ਭਗਤੀ ਆਪੇ ਹੀ ਛੁੱਟ ਜਾਂਦੀ ਹੈ। ਤੁਸੀਂ ਮੰਦਿਰ ਵਿੱਚ ਵੀ ਜਾਵੋਗੇ ਤਾਂ ਬੁੱਧੀ ਵਿੱਚ ਰਹੇਗੇ ਕਿ ਇਹ ਲਕਸ਼ਮੀ – ਨਾਰਾਇਣ ਫਿਰ ਹੁਣ ਨਵੀਂ ਦੁਨੀਆਂ ਵਿੱਚ ਰਾਜ ਕਰਨਗੇ।
ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਦੋਨੋਂ ਪਾਸੇ ਤੋੜ ਨਿਭਾਉਣਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। ਸ਼੍ਰੀਮਤ ਕਹਿੰਦੀ ਹੈ ਪੂਰੇ ਪਵਿੱਤਰ ਬਣੋ, ਪੂਰਾ ਵੈਸ਼ਨਵ ਬਣੋ ਅਤੇ ਵਿਸ਼ਨੂੰਪੂਰੀ ਦਾ ਰਾਜ ਲਵੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਯੋਗ ਦਵਾਰਾ ਕਰਮਬੰਧਨ ਦਾ ਹਿਸਾਬ – ਕਿਤਾਬ ਚੁਕਤੁ ਕਰ, ਪਾਵਨ ਬਣਨਾ ਹੈ। ਗਿਆਨ – ਚਿਤਾ ਤੇ ਬੈਠਣਾ ਹੈ। ਪੂਰਾ – ਪੂਰਾ ਵੈਸ਼ਨਵ ਮਤਲਬ ਪਵਿੱਤਰ ਬਣਨਾ ਹੈ।
2. ਆਪਣੇ ਸ਼ਾਂਤ ਸਵਧਰ੍ਮ ਵਿਚ ਸਥਿਤ ਰਹਿਣਾ ਹੈ। ਸਭ ਨੂੰ ਸ਼ਾਂਤੀਧਾਮ ਦੀ ਯਾਦ ਦਿਵਾਉਣੀ ਹੈ। ਕਦੀ ਵੀ ਅਸ਼ਾਂਤ ਨਹੀਂ ਹੋਣਾ ਹੈ।
ਵਰਦਾਨ:-
ਜੋ ਬੱਚੇ ਨਾਲੇਜ ਦਵਾਰਾ ਰਾਵਣ ਦੇ ਬਹੁ ਰੂਪਾਂ ਨੂੰ ਚੰਗੀ ਤਰ੍ਹਾਂ ਤੋਂ ਜਾਨ ਗਏ ਹਨ, ਉਨ੍ਹਾਂ ਦੇ ਅੱਗੇ ਉਹ ਨੇੜ੍ਹੇ ਵੀ ਨਹੀਂ ਆ ਸਕਦਾ। ਭਾਵੇਂ ਸੋਨੇ ਦਾ, ਭਾਵੇਂ ਹੀਰੇ ਦਾ ਰੂਪ ਧਾਰਨ ਕਰੇ ਪਰ ਉਸ ਦੀ ਅਟ੍ਰੈਕਸ਼ਨ ਵਿੱਚ ਨਹੀਂ ਆਉਣਗੇ। ਅਜਿਹੀਆਂ ਸੱਚੀਆਂ ਸੀਤਾਵਾਂ ਬਣ ਲਕੀਰ ਦੇ ਅੰਦਰ ਰਹਿਣ ਦਾ ਲਕਸ਼ ਰੱਖ, ਹਿੰਮਤਵਾਨ ਬਣੋ। ਫਿਰ ਇਹ ਰਾਵਣ ਦੀ ਬਹੁ ਸੈਨਾ ਵਾਰ ਕਰਨ ਦੇ ਬਜਾਏ ਤੁਹਾਡੀ ਸਹਿਯੋਗੀ ਬਣ ਜਾਵੇਗੀ। ਪ੍ਰਕ੍ਰਿਤੀ ਦੇ 5 ਤਤ੍ਵ ਅਤੇ 5 ਵਿਕਾਰ ਟਰਾਂਸਫਰ ਹੋ ਕੇ ਤੁਹਾਡੀ ਸੇਵਾ ਦੇ ਲਈ ਆਉਣਗੇ।
ਸਲੋਗਨ:-
➤ Email me Murli: Receive Daily Murli on your email. Subscribe!