01 August 2021 PUNJABI Murli Today | Brahma Kumaris

Read and Listen today’s Gyan Murli in Punjabi 

31 July 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਵਰਦਾਤਾ ਤੋਂ ਪ੍ਰਾਪਤ ਹੋਏ ਵਰਦਾਨਾਂ ਨੂੰ ਵ੍ਰਿਧੀ ਵਿੱਚ ਲਿਆਉਣ ਦੀ ਵਿੱਧੀ"

ਅੱਜ ਬਾਪਦਾਦਾ ਆਪਣੇ ਰੂਹਾਨੀ ਚਾਤਰਕ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚਾ ਆਪਣੇ ਬਾਪ ਤੋਂ ਸੁਣਨ ਦੇ, ਮਿਲਣ ਦੇ ਅਤੇ ਨਾਲ – ਨਾਲ ਬਾਪ ਸਮਾਣ ਬਣਨ ਦੇ ਚਾਤਰਕ ਹਨ। ਸੁਣਨ ਨਾਲ ਜਨਮ – ਜਨਮਾਂਤ੍ਰ ਦੀ ਪਿਆਸ ਮਿੱਟ ਜਾਂਦੀ ਹੈ। ਗਿਆਨ – ਅੰਮ੍ਰਿਤ ਪਿਆਸੀ ਆਤਮਾ ਨੂੰ ਤ੍ਰਿਪਤ ਆਤਮਾ ਬਣਾ ਦਿੰਦਾ ਹੈ। ਸੁਣਦੇ – ਸੁਣਦੇ ਆਤਮਾਵਾਂ ਵੀ ਬਾਪ ਵਾਂਗੂੰ ਗਿਆਨ – ਸ੍ਵਰੂਪ ਬਣ ਜਾਂਦੀਆਂ ਹਨ ਜਾਂ ਇੰਝ ਕਹੀਏ ਗਿਆਨ ਮੁਰਲੀ ਸੁਣਦੇ – ਸੁਣਦੇ ਖੁਦ ਵੀ ‘ਮੁਰਲੀਧਰ ਬੱਚੇ’ ਬਣ ਜਾਂਦੇ ਹਨ। ਰੂਹਾਨੀ ਮਿਲਣ ਮਨਾਉਂਦੇ ਬਾਪ ਦੇ ਸਨੇਹ ਵਿੱਚ ਸਮ੍ਹਾਂ ਜਾਂਦੇ ਹਨ, ਮਿਲਣ ਮਨਾਉਂਦੇ ਇੱਕ ਬਾਪ ਦੂਜਾ ਨਾ ਕੋਈ – ਇਸ ਅਨੁਭੂਤੀ ਵਿੱਚ ਸਮਾਏ ਹੋਏ ਰਹਿੰਦੇ ਹਨ, ਮਿਲਣ ਮਨਾਉਂਦੇ ਨਿਰਵਿਘਨ, ਸਦਾ ਬਾਪ ਦੇ ਸੰਗ ਦੇ ਰੰਗ ਵਿੱਚ ਲਾਲ ਬਣ ਜਾਂਦੇ ਹਨ। ਜਦੋਂ ਅਜਿਹੇ ਸਮਾਏ ਹੋਏ ਜਾਂ ਸਨੇਹ ਵਿੱਚ ਲਵਲੀਨ ਬਣ ਜਾਂਦੇ ਹਨ ਤਾਂ ਕੀ ਆਸ਼ਾ ਰਹਿੰਦੀ ਹੈ? ‘ਬਾਪ ਸਮਾਣ’ ਬਣਨ ਦੀ। ਬਾਪ ਦੇ ਹਰ ਕਦਮ ਤੇ ਕਦਮ ਰੱਖਣ ਵਾਲੇ ਮਤਲਬ ਬਾਪ ਸਮਾਣ ਬਣਨ ਵਾਲੇ। ਜਿਵੇੰ ਬਾਪ ਦਾ ਸਦਾ ਸ੍ਰਵਸ਼ਕਤੀਮਾਨ – ਸ੍ਵਰੂਪ ਹੈ, ਇਵੇਂ ਬੱਚੇ ਵੀ ਸਦਾ ਮਾਸਟਰ ਸ੍ਰਵਸ਼ਕਤੀਮਾਨ ਸ੍ਵਰੂਪ ਬਣ ਜਾਂਦੇ ਹਨ। ਜੋ ਬਾਪ ਦਾ ਸ੍ਵਰੂਪ ਹੈ – ਸਦਾ ਸ਼ਕਤੀਸ਼ਾਲੀ, ਸਦਾ ਲਾਈਟ – ਇਵੇਂ ਸਮਾਣ ਬਣ ਜਾਂਦੇ ਹਨ।

ਸਮਾਣ ਬਣਨ ਦੀਆਂ ਵਿਸ਼ੇਸ਼ ਗੱਲਾਂ ਜਾਂਣਦੇ ਹੋ ਨਾ, ਕਿਹੜੀਆਂ – ਕਿਹੜੀਆਂ ਗੱਲਾਂ ਵਿੱਚ ਬਾਪ ਸਮਾਣ ਬਣਨਾ ਹੈ? ਬਣ ਰਹੇ ਹੋ ਅਤੇ ਬਣੇ ਵੀ ਹੋ। ਜਿਵੇਂ ਬਾਪ ਦਾ ਨਾਮ ਬੱਚਿਆਂ ਦਾ ਵੀ ਉਹ ਹੀ ਨਾਮ ਹੈ। ਵਿਸ਼ਵ ਕਲਿਆਣਕਾਰੀ – ਇਹ ਹੀ ਨਾਮ ਹੈ ਨਾ ਤੁਹਾਡਾ ਸਭਦਾ। ਜੋ ਬਾਪ ਦਾ ਰੂਪ ਉਹ ਹੀ ਬੱਚਿਆਂ ਦਾ ਰੂਪ, ਜੋ ਬਾਪ ਦੇ ਗੁਣ ਉਹ ਬੱਚਿਆਂ ਦੇ ਗੁਣ। ਬਾਪ ਦੇ ਹਰ ਇੱਕ ਗੁਣ ਨੂੰ ਧਾਰਨ ਕਰਨ ਵਾਲੇ ਹੀ ਬਾਪ ਸਮਾਣ ਬਣਦੇ ਹਨ। ਜੋ ਬਾਪ ਦਾ ਕੰਮ, ਉਹ ਬੱਚਿਆਂ ਦਾ ਕੰਮ। ਸਭ ਗੱਲਾਂ ਵਿੱਚ ਬਾਪ ਸਮਾਣ ਬਣਨਾ ਹੈ। ਲਕਸ਼ ਤਾਂ ਸਾਰਿਆਂ ਦਾ ਉਹ ਹੀ ਹੈ ਨਾ। ਸਨਮੁੱਖ ਰਹਿਣ ਵਾਲੇ ਨਹੀਂ ਲੇਕਿਨ ਸਮਾਣ ਬਣਨ ਵਾਲੇ ਹਨ। ਇਸਨੂੰ ਹੀ ਕਿਹਾ ਜਾਂਦਾ ਹੈ ਫਾਲੋ ਫਾਦਰ ਕਰਨ ਵਾਲੇ। ਤਾਂ ਖ਼ੁਦ ਨੂੰ ਚੈਕ ਕਰੋ – ਸਭ ਗੱਲਾਂ ਵਿੱਚ ਕਿਥੋਂ ਤੱਕ ਬਾਪ ਸਮਾਣ ਬਣੇ ਹੋ? ਸਮਾਣ ਬਣਨ ਦਾ ਵਰਦਾਨ ਆਦਿ ਤੋਂ ਬਾਪ ਨੇ ਬੱਚਿਆਂ ਨੂੰ ਦਿੱਤਾ ਹੈ। ਆਦਿ ਦਾ ਵਰਦਾਨ ਹੈ – “ਸ੍ਰਵ ਸ਼ਕਤੀਆਂ ਵਿੱਚ ਸੰਪੰਨ ਭਵ”। ਲੌਕਿਕ ਜੀਵਨ ਵਿੱਚ ਬਾਪ ਜਾਂ ਗੁਰੂ ਵਰਦਾਨ ਦਿੰਦੇ ਹਨ। ‘ਧਨਵਾਨ ਭਵ’, ‘ਪੁਤਰਵਾਨ ਭਵ’, ਵੱਡੀ ਉੱਮਰ ਭਵ’, ਜਾਂ ‘ਸੁਖੀ ਭਵ’ ਦਾ ਵਰਦਾਨ ਦਿੰਦੇ ਹਨ। ਬਾਪਦਾਦਾ ਨੇ ਕੀ ਵਰਦਾਨ ਦਿੱਤਾ? ‘ਸਦਾ ਗਿਆਨ-ਧਨ, ਸ਼ਕਤੀਆਂ ਦੇ ਧਨ ਨਾਲ ਸੰਪੰਨ ਭਵ’। ਇਹ ਹੀ ਬ੍ਰਾਹਮਣ ਜੀਵਨ ਦਾ ਖਜਾਨਾ ਹੈ।

ਜਦੋਂ ਤੋਂ ਬ੍ਰਾਹਮਣ ਜਨਮ ਲਿਆ, ਉਦੋਂ ਤੋਂ ਸੰਗਮਯੁਗ ਦੀ ਸਥਾਪਨਾ ਦੇ ਕੰਮ ਵਿੱਚ ਅੰਤ ਤੱਕ ਜਿਉਣਾ ਮਤਲਬ ‘ਵੱਡੀ ਆਯੂ ਭਵ” । ਵਿਚਕਾਰ ਜੇਕਰ ਬ੍ਰਾਹਮਣ ਜੀਵਨ ਵਿਚੋਂ ਨਿਕਲ ਪੁਰਾਣੇ ਸੰਸਕਾਰਾਂ ਜਾਂ ਪੁਰਾਣੇ ਸੰਸਾਰ ਵਿੱਚ ਚਲੇ ਜਾਂਦੇ ਹਨ ਤਾਂ ਇਸ ਨੂੰ ਕਿਹਾ ਜਾਂਦਾ ਹੈ ਜਨਮ ਲਿਆ ਪਰ ਛੋਟੀ ਉਮਰ ਵਾਲੇ, ਕਿਉਂਕਿ ਬ੍ਰਾਹਮਣ ਜੀਵਨ ਤੋਂ ਮਰ ਗਏ। ਕੋਈ – ਕੋਈ ਅਜਿਹੇ ਵੀ ਹੁੰਦੇ ਹਨ ਜੋ ਕੌਮਾ ਵਿੱਚ ਚਲੇ ਜਾਂਦੇ ਹਨ, ਹੁੰਦੇ ਹੋਏ ਵੀ ਨਾ ਦੇ ਬਰੋਬਰ ਹੁੰਦੇ ਹਨ ਅਤੇ ਕਦੇ – ਕਦੇ ਜਾਗ ਵੀ ਜਾਂਦੇ ਹਨ ਪਰ ਉਹ ਜਿਉਂਦੇ ਹੋਣਾ ਵੀ ਮਰਨ ਦੇ ਸਮਾਨ ਹੀ ਹੁੰਦਾ ਹੈ। ਤਾਂ “ਵੱਡੀ ਆਯੂ ਭਵ” ਮਤਲਬ ਸਦਾ ਆਦਿ ਤੋਂ ਅੰਤ ਤੱਕ ਬ੍ਰਾਹਮਣ ਜੀਵਨ ਜਾਂ ਸ੍ਰੇਸ਼ਠ ਦਿਵਿਯ ਜੀਵਨ ਦੀਆਂ ਸ੍ਰਵ ਪ੍ਰਾਪਤੀਆਂ ਵਿੱਚ ਜਿਉਣਾ। ਵੱਡੀ ਉੱਮਰ ਦੇ ਨਾਲ – ਨਾਲ ‘ਨਿਰੋਗੀ ਭਵ’ ਦਾ ਵੀ ਵਰਦਾਨ ਜਰੂਰੀ ਹੈ। ਜੇਕਰ ਉੱਮਰ ਵੱਡੀ ਹੈ ਲੇਕਿਨ ਮਾਇਆ ਦੀ ਵਿਆਧੀ ਬਾਰ – ਬਾਰ ਕਮਜ਼ੋਰ ਬਣਾ ਦਿੰਦੀ ਹੈ ਤਾਂ ਉਹ ਜਿਉਣਾ ਵੀ ਜਿਉਣਾ ਨਹੀਂ ਹੈ। ਤਾਂ ‘ਵੱਡੀ ਆਯੂ ਭਵ” ਦੇ ਨਾਲ ਸਦਾ ਤੰਦਰੁਸਤ ਰਹਿਣਾ ਮਤਲਬ ਨਿਰਵਿਘਨ ਰਹਿਣਾ ਹੈ। ਬਾਰ – ਬਾਰ ਉਲਝਣ ਵਿੱਚ ਜਾਂ ਦਿਲਸ਼ਿਖਸਤ ਦੀ ਸਥਿਤੀ ਵਿੱਚ ਬਿਸਤਰ ਹਵਾਲੇ ਨਹੀਂ ਹੋਣਾ ਹੈ। ਜੋ ਕੋਈ ਬਿਮਾਰ ਹੁੰਦਾ ਹੈ ਤਾਂ ਬਿਸਤਰ ਹਵਾਲੇ ਹੁੰਦਾ ਹੈ ਨਾ। ਛੋਟੀ – ਛੋਟੀ ਉਲਝਣ ਤਾਂ ਚਲਦੇ – ਫਿਰਦੇ ਖਤਮ ਕਰ ਦਿੰਦੇ ਹੋ ਲੇਕਿਨ ਜਦੋਂ ਕੋਈ ਵੱਡੀ ਸਮੱਸਿਆ ਆ ਜਾਂਦੀ, ਉਲਝਣ ਵਿੱਚ ਆ ਜਾਂਦੇ, ਦਿਲਸ਼ਿਖਸਤ ਬਣ ਜਾਂਦੇ ਹੋ ਤਾਂ ਮਨ ਦੀ ਹਾਲਾਤ ਕੀ ਹੁੰਦੀ ਹੈ? ਜਿਵੇੰ ਸ਼ਰੀਰ ਬਿਸਤਰ ਦੇ ਹਵਾਲੇ ਹੁੰਦਾ ਹੈ ਤਾਂ ਕੋਈ ਦਿਲ ਨਹੀਂ ਹੁੰਦੀ – ਉੱਠਣ ਦੀ, ਚੱਲਣ ਦੀ ਜਾਂ ਖਾਣ – ਪੀਣ ਦੀ ਕੋਈ ਦਿਲ ਨਹੀਂ ਹੁੰਦੀ। ਇਵੇਂ ਇੱਥੇ ਵੀ ਜਦੋਂ ਯੋਗ ਵਿੱਚ ਬੈਠੋਗੇ ਤਾਂ ਵੀ ਦਿਲ ਨਹੀਂ ਲੱਗੇਗੀ, ਗਿਆਨ ਵੀ ਸੁਣੋਗੇ ਤਾਂ ਦਿਲ ਨਾਲ ਨਹੀਂ ਸੁਣੋਗੇ। ਸੇਵਾ ਵੀ ਦਿਲ ਨਾਲ ਨਹੀਂ ਕਰੋਗੇ; ਵਿਖਾਵੇ ਨਾਲ ਜਾਂ ਡਰ ਨਾਲ, ਲੋਕਲਾਜ ਨਾਲ ਕਰਨਗੇ। ਇਸਨੂੰ ਸਦਾ ਤੰਦਰੁਸਤ ਜੀਵਨ ਨਹੀਂ ਕਹਾਂਗੇ। ਤਾਂ ‘ਵੱਡੀ ਆਯੂ ਭਵ’ ਮਤਲਬ ‘ਨਿਰੋਗੀ ਭਵ’ ਇਸਨੂੰ ਕਿਹਾ ਜਾਂਦਾ ਹੈ।

“ਪੁਤਰਵਾਨ ਭਵ” ਜਾਂ ‘ਸੰਤਾਨ ਭਵ’। ਤੁਹਾਡੀ ਸੰਤਾਨ ਹੈ? ਦੋ – ਚਾਰ ਬੱਚੇ ਨਹੀਂ ਪੈਦਾ ਕੀਤੇ ਹਨ? ‘ਸੰਤਾਨ ਭਵ’ ਦਾ ਵਰਦਾਨ ਹੈ ਨਾ। ਦੋ – ਚਾਰ ਬੱਚਿਆਂ ਦਾ ਵਰਦਾਨ ਨਹੀਂ ਮਿਲਦਾ ਪਰ ਜਦੋਂ ਬਾਪ ਸਮਾਣ ਮਾਸਟਰ ਰਚਿਯਤਾ ਦੀ ਸਟੇਜ ਤੇ ਸਥਿਤ ਹੋ ਤਾਂ ਤੇ ਇਹ ਸਭ ਆਪਣੀ ਰਚਨਾ ਲੱਗਦੀ ਹੈ। ਬੇਹੱਦ ਦੇ ਮਾਸਟਰ ਰਚਿਯਤਾ ਬਣਨਾ, ਇਹ ਬੇਹੱਦ ਦਾ ‘ਪੁਤਰਵਾਨ ਭਵ’, ‘ਸੰਤਾਨ ਭਵ’ ਹੋ ਜਾਂਦਾ ਹੈ। ਹੱਦ ਦੇ ਨਹੀਂ ਕਿ ਦੋ – ਚਾਰ ਜਿਗਿਆਸੂ ਅਸੀਂ ਬਣਾਇਆ, ਇਹ ਮੇਰੇ ਹਨ, ਨਹੀਂ। ਮਾਸਟਰ ਰਚਤਾ ਦੀ ਸਟੇਜ ਬੇਹੱਦ ਦੀ ਸਟੇਜ ਹੈ। ਕਿਸੇ ਵੀ ਆਤਮਾ ਨੂੰ ਜਾਂ ਪ੍ਰਾਕ੍ਰਿਤੀ ਦੇ ਤਤਵਾਂ ਨੂੰ ਵੀ ਆਪਣੀ ਰਚਨਾ ਸਮਝ ਵਿਸ਼ਵ ਕਲਿਆਣਕਾਰੀ ਸਥਿਤੀ ਨਾਲ ਹਰ ਇੱਕ ਦੇ ਲਈ ਕਲਿਆਣ ਦੀ ਸ਼ੁਭ ਭਾਵਨਾ, ਸ਼ੁਭ ਕਾਮਨਾ ਰਹਿੰਦੀ ਹੈ। ਰਚਨਾ ਦੀ ਰਚਨਾ ਪ੍ਰਤੀ ਇਹ ਹੀ ਭਾਵਨਾਵਾਂ ਰਹਿੰਦੀਆਂ ਹਨ। ਜਦੋਂ ਬੇਹੱਦ ਦੇ ਮਾਸਟਰ ਰਚੀਯਤਾ ਬਣ ਜਾਂਦੇ ਹੋ ਕੋਈ ਹੱਦ ਦੀ ਆਕਰਸ਼ਣ ਆਕਰਸ਼ਿਤ ਨਹੀਂ ਕਰ ਸਕੇਗੀ। ਸਦਾ ਆਪਣੇ ਨੂੰ ਕਿੱਥੇ ਖੜ੍ਹਾ ਹੋਇਆ ਵੇਖੋਗੇ? ਜਿਵੇੰ ਬ੍ਰਿਖ ਦਾ ਰਚਤਾ ‘ਬੀਜ’, ਜਦੋਂ ਬ੍ਰਿਖ ਦੀ ਅੰਤਿਮ ਸਟੇਜ ਆਉਂਦੀ ਹੈ ਤਾਂ ਉਹ ਬੀਜ ਉੱਪਰ ਆ ਜਾਂਦਾ ਹੈ ਨਾ। ਇਵੇਂ ਬੇਹੱਦ ਦੇ ਮਾਸਟਰ ਰਚੀਯਤਾ ਸਦਾ ਆਪਣੇ ਨੂੰ ਇਸ ਕਲਪ ਬ੍ਰਿਖ ਦੇ ਉੱਪਰ ਖੜ੍ਹਾ ਹੋਇਆ ਅਨੁਭਵ ਕਰੋਗੇ, ਬਾਪ ਦੇ ਨਾਲ – ਨਾਲ ਬ੍ਰਿਖ ਦੇ ਉੱਪਰ ਮਾਸਟਰ ਬੀਜਰੂਪ ਬਣ ਸ਼ਕਤੀਆਂ ਦੀ, ਗੁਣਾਂ ਦੀ, ਸ਼ੁਭ ਭਾਵਨਾ – ਸ਼ੁਭ ਕਾਮਨਾ ਦੀ, ਸਨੇਹ ਦੀ, ਸਹਿਯੋਗ ਦੀਆਂ ਕਿਰਨਾਂ ਫੈਲਾਉਣਗੇ ਜਿਵੇੰ ਸੂਰਜ਼ ਉੱਚਾ ਰਹਿੰਦਾ ਹੈ ਤਾਂ ਸਾਰੇ ਵਿਸ਼ਵ ਵਿੱਚ ਆਪੇ ਹੀ ਕਿਰਨਾਂ ਫੈਲਦੀਆਂ ਹਨ ਨਾ। ਇਵੇਂ ਮਾਸਟਰ ਰਚਿਯਤਾ ਜਾਂ ਮਾਸਟਰ ਬੀਜਰੂਪ ਬਣ ਸਾਰੇ ਬ੍ਰਿਖ ਨੂੰ ਕਿਰਨਾਂ ਜਾਂ ਪਾਣੀ ਦੇ ਸਕਦੇ ਹੋ। ਤਾਂ ਕਿੰਨੀ ਸੰਤਾਨ ਹੋਈ? ਸਾਰੀ ਵਿਸ਼ਵ ਤੁਹਾਡੀ ਰਚਨਾ ਹੋ ਗਈ ਨਾ। ਤਾਂ ‘ਮਾਸਟਰ ਰਚਤਾ ਭਵ’। ਇਸਨੂੰ ਕਹਿੰਦੇ ਹਨ ‘ਪੁਤਰਵਾਨ ਭਵ’। ਤਾਂ ਕਿੰਨੇ ਵਰਦਾਨ ਹਨ! ਇਸਨੂੰ ਹੀ ਕਿਹਾ ਜਾਂਦਾ ਹੈ ਬਾਪ ਸਮਾਣ ਬਣਨਾ। ਜੰਮਦੇ ਹੀ ਇਹ ਸਭ ਵਰਦਾਨ ਹਰ ਇੱਕ ਬ੍ਰਾਹਮਣ ਆਤਮਾ ਨੂੰ ਬਾਪ ਨੇ ਦੇ ਦਿੱਤੇ ਹਨ। ਵਰਦਾਨ ਮਿਲੇ ਹਨ ਨਾ ਜਾਂ ਅਜੇ ਮਿਲਨੇ ਹਨ?

ਜਦੋਂ ਕੋਈ ਵੀ ਵਰਦਾਨ ਕਿਸੇ ਨੂੰ ਮਿਲਦਾ ਹੈ ਤਾਂ ਵਰਦਾਨ ਦੇ ਨਾਲ ਵਰਦਾਨ ਨੂੰ ਕੰਮ ਵਿੱਚ ਲਗਾਉਣ ਦੀ ਵਿਧੀ ਵੀ ਸੁਣਾਈ ਜਾਂਦੀ ਹੈ। ਜੇਕਰ ਵਿਧੀ ਨਹੀਂ ਅਪਣਾਉਂਦੇ ਤਾਂ ਵਰਦਾਨ ਦਾ ਲਾਭ ਨਹੀਂ ਲੈ ਸਕਦੇ। ਤਾਂ ਵਰਦਾਨ ਤੇ ਸਭ ਨੂੰ ਮਿਲਿਆ ਹੋਇਆ ਹੈ ਪਰ ਹਰ ਇੱਕ ਵਰਦਾਨ ਨੂੰ ਵਿਧੀ ਨਾਲ ਵ੍ਰਿਧੀ ਨੂੰ ਪ੍ਰਾਪਤ ਕਰ ਸਕਦੇ ਹੋ। ਵ੍ਰਿਧੀ ਨੂੰ ਕਿਵੇਂ ਪ੍ਰਾਪਤ ਕਰ ਸਕਦੇ, ਉਸਦੀ ਵਿੱਧੀ ਸਭ ਤੋੰ ਸਹਿਜ ਅਤੇ ਸਭ ਤੋੰ ਸ੍ਰੇਸ਼ਠ ਇਹ ਹੀ ਹੈ – ਜਿਵੇੰ ਸਮੇਂ ਉਸ ਪ੍ਰਮਾਣ ਵਰਦਾਨ ਸਮ੍ਰਿਤੀ ਵਿੱਚ ਆਵੇ। ਅਤੇ ਸਮ੍ਰਿਤੀ ਵਿੱਚ ਆਉਣ ਨਾਲ ਸਮਰਥ ਬਣ ਜਾਵੋਗੇ ਅਤੇ ਸਿੱਧੀ ਸ੍ਵਰੂਪ ਬਣ ਜਾਵੋਗੇ। ਜਿਨਾਂ ਸਮੇਂ ਪ੍ਰਮਾਣ ਕੰਮ ਵਿੱਚ ਲਗਾਵੋਗੇ, ਉਨਾਂ ਵਰਦਾਨ ਵ੍ਰਿਧੀ ਨੂੰ ਪ੍ਰਾਪਤ ਕਰਦਾ ਰਹੇਗਾ ਮਤਲਬ ਸਦਾ ਵਰਦਾਨ ਦਾ ਫਲ ਅਨੁਭਵ ਕਰਦੇ ਰਹੋਗੇ। ਇਤਨੇ ਸ਼੍ਰੇਸ਼ਠ ਸ਼ਕਤੀਸ਼ਾਲੀ ਵਰਦਾਨ ਮਿਲੇ ਹੋਏ ਹਨ – ਨਾ ਸਿਰ੍ਫ ਆਪਣੇ ਪ੍ਰਤੀ ਕੰਮ ਵਿੱਚ ਲਗਾਕੇ ਫਲ ਨੂੰ ਪ੍ਰਾਪਤ ਕਰ ਸਕਦੇ ਹੋ ਪਰ ਦੂਸਰੀਆਂ ਆਤਮਾਵਾਂ ਨੂੰ ਵੀ ਵਰਦਾਤਾ ਬਾਪ ਤੋਂ ਵਰਦਾਨ ਪ੍ਰਾਪਤ ਕਰਵਾਉਣ ਦੇ ਯੋਗ ਬਣਾ ਸਕਦੇ ਹੋ! ਇਹ ਸੰਗਮਯੁਗ ਦਾ ਵਰਦਾਨ 21 ਜਨਮ ਵੱਖ ਰੂਪ ਨਾਲ ਨਾਲ ਰਹਿੰਦਾ ਹੈ। ਇਹ ਸੰਗਮ ਦਾ ਰੂਪ ਵੱਖ ਹੈ ਅਤੇ 21 ਜਨਮ ਇਹ ਹੀ ਵਰਦਾਨ ਜੀਵਨ ਦੇ ਹਿਸਾਬ ਨਾਲ ਚਲਦਾ ਰਹਿੰਦਾ ਹੈ। ਪਰ ਵਰਦਾਤਾ ਅਤੇ ਵਰਦਾਨ ਪ੍ਰਾਪਤ ਹੋਣ ਦਾ ਸਮਾਂ ਹੁਣੇ ਹੈ। ਤਾਂ ਇਹ ਚੈਕ ਕਰੋ ਕਿ ਸ੍ਰਵ ਵਰਦਾਨ ਕੰਮ ਵਿੱਚ ਲਗਾਉਂਦੇ ਸਹਿਜ ਅੱਗੇ ਵੱਧ ਰਹੇ ਹੋ?

ਇਹ ਵਰਦਾਨ ਦੀ ਵਿਸ਼ੇਸ਼ਤਾ ਹੈ ਕਿ ਵਰਦਾਨੀ ਨੂੰ ਕਦੇ ਮਿਹਨਤ ਨਹੀਂ ਕਰਨੀ ਪੈਂਦੀ। ਜਦੋਂ ਭਗਤ ਆਤਮਾਵਾਂ ਵੀ ਮਿਹਨਤ ਕਰ ਥੱਕ ਜਾਂਦੀਆਂ ਹਨ ਤਾਂ ਬਾਪ ਤੋਂ ਵਰਦਾਨ ਹੀ ਮੰਗਦੀਆਂ ਹਨ। ਤੁਹਾਡੇ ਕੋਲ ਵੀ ਜਦੋੰ ਲੋਕੀ ਆਉਂਦੇ ਹਨ, ਯੋਗ ਲਗਾਉਣ ਦੀ ਮਿਹਨਤ ਨਹੀਂ ਕਰਨਾ ਚਾਹੁੰਦੇ ਤਾਂ ਕੀ ਭਾਸ਼ਾ ਬੋਲਦੇ ਹਨ? ਕਹਿੰਦੇ ਹਨ – ਸਿਰ੍ਫ ਸਾਨੂੰ ਵਰਦਾਨ ਦੇ ਦਵੋ, ਮੱਥੇ ਤੇ ਹੱਥ ਰੱਖ ਲੋ। ਤੁਸੀਂ ਬ੍ਰਾਹਮਣ ਬੱਚਿਆਂ ਦੇ ਉੱਪਰ ਵਰਦਾਤਾ ਦਾ ਹੱਥ ਸਦਾ ਹੈ। ਸ੍ਰੇਸ਼ਠ ਮਤ ਹੀ ਹੱਥ ਹੈ। ਸਥੂਲ ਹੱਥ ਤਾਂ 24 ਘੰਟੇ ਨਹੀਂ ਰੱਖਣਗੇ ਨਾ। ਇਸ ਬਾਪ ਦੇ ਸ੍ਰੇਸ਼ਠ ਮਤ ਦਾ ਵਰਦਾਨ ਰੂਪੀ ਹੱਥ ਸਦਾ ਬੱਚਿਆਂ ਦੇ ਉੱਪਰ ਹੈ। ਅਮ੍ਰਿਤਵੇਲੇ ਤੋੰ ਲੈਕੇ ਰਾਤ ਨੂੰ ਸੌਣ ਤੱਕ ਹਰ ਸਾਹ ਦੇ ਲਈ, ਹਰ ਸੰਕਲਪ ਦੇ ਲਈ, ਹਰ ਕਰਮ ਦੇ ਲਈ ਸ੍ਰੇਸ਼ਠ ਮਤ ਦਾ ਹੱਥ ਹੈ ਹੀ। ਇਸੇ ਵਰਦਾਨ ਨੂੰ ਵਿੱਧੀ ਪੂਰਵਕ ਚਲਾਉਂਦੇ ਚੱਲੋ ਤਾਂ ਕੱਦੇ ਵੀ ਮਿਹਨਤ ਨਹੀਂ ਕਰਨੀ ਪਵੇਗੀ।

ਜਿਵੇੰ ਦੇਵਤਾਵਾਂ ਦੇ ਲਈ ਗਾਇਨ ਹੈ – ਇੱਛਾ ਮਾਤਰਮ ਅਵਿਦਿਆ। ਇਹ ਹੈ ਫਰਿਸ਼ਤਾ ਜੀਵਨ ਦੀ ਵਿਸ਼ੇਸ਼ਤਾ। ਦੇਵਤਾਈ ਜੀਵਨ ਵਿੱਚ ਤਾਂ ਇੱਛਾ ਦੀ ਕੋਈ ਗੱਲ ਹੀ ਨਹੀਂ। ਬ੍ਰਾਹਮਣ ਜੀਵਨ ਸੋ ਫਰਿਸ਼ਤਾ ਜੀਵਨ ਬਣ ਜਾਂਦੀ ਮਤਲਬ ਕਰਮਾਤੀਤ ਸਥਿਤੀ ਨੂੰ ਪ੍ਰਾਪਤ ਹੋ ਜਾਂਦੇ। ਕਿਸੇ ਵੀ ਸ਼ੁੱਧ ਕਰਮ ਜਾਂ ਵਿਅਰਥ ਕਰਮ ਜਾਂ ਵਿਕਰਮ ਜਾਂ ਪਿਛਲਾ ਕਰਮ, ਕਿਸੇ ਵੀ ਕਰਮ ਦੇ ਬੰਧਨ ਵਿੱਚ ਬੰਧ ਕੇ ਕਰਨਾ – ਇਸਨੂੰ ਕਰਮਾਤੀਤ ਅਵਸਥਾ ਨਹੀਂ ਕਹਾਂਗੇ। ਇੱਕ ਹੈ ਕਰਮ ਦਾ ਸੰਬੰਧ, ਇੱਕ ਹੈ ਬੰਧਨ। ਤਾਂ ਜਿਵੇੰ ਇਹ ਗਾਇਨ ਹੈ – ਹੱਦ ਦੀ ਇੱਛਾ ਤੋਂ ਅਵਿਧਿਆ, ਇਵੇਂ ਫਰਿਸ਼ਤੇ ਜੀਵਨ ਦਾ ਬ੍ਰਾਹਮਣ ਜੀਵਨ ਮਤਲਬ ‘ਮੁਸ਼ਕਿਲ’ ਸ਼ਬਦ ਦੀ ਅਵਿਧਿਆ, ਬੋਝ ਦੀ ਅਵਿਧਿਆ, ਪਤਾ ਹੀ ਨਹੀਂ ਕਿ ਇਹ ਕੀ ਹੁੰਦਾ ਹੈ! ਤਾਂ ਵਰਦਾਨੀ ਆਤਮਾ ਮਤਲਬ ਮੁਸ਼ਕਿਲ ਜੀਵਨ ਤੋਂ ਅਵਿਧਿਆ ਦਾ ਅਨੁਭਵ ਕਰਨ ਵਾਲੀ। ਇਸਨੂੰ ਕਿਹਾ ਜਾਂਦਾ ਹੈ ਵਰਦਾਨੀ ਆਤਮਾ। ਤਾਂ ਬਾਪ ਸਮਾਣ ਬਣਨਾ ਮਤਲਬ ਸਦਾ ਵਰਦਾਤਾ ਤੋਂ ਪ੍ਰਾਪਤ ਹੋਏ ਵਰਦਾਨਾਂ ਨਾਲ ਪਲਣਾ, ਸਦਾ ਨਿਸ਼ਚਿੰਤ, ਨਿਸ਼ਚਿਤ ਵਿਜੇ ਅਨੁਭਵ ਕਰਨਾ।

ਕਈ ਬੱਚੇ ਪੁਰਾਸ਼ਰਥ ਤਾਂ ਬਹੁਤ ਚੰਗਾ ਕਰਦੇ ਹਨ। ਲੇਕਿਨ ਪੁਰਾਸ਼ਰਥ ਦਾ ਬੋਝ ਅਨੁਭਵ ਹੋਣਾ – ਇਹ ਅਸਲ ਪੁਰਾਸ਼ਰਥ ਨਹੀਂ ਹੈ। ਅਟੈਂਸ਼ਨ ਰੱਖਣਾ ਇਹ ਬ੍ਰਾਹਮਣ ਜੀਵਨ ਦੀ ਵਿਧੀ ਹੈ। ਲੇਕਿਨ ਅਟੈਂਸ਼ਨ, ਟੈਂਸ਼ਨ ਵਿੱਚ ਬਦਲ ਜਾਂਦਾ ਹੈ। ਨੈਚੁਰਲ ਅਟੈਂਸ਼ਨ ਨਹੀਂ ਰਹਿੰਦਾ, ਇਸਨੂੰ ਵੀ ਅਸਲ ਅਟੈਂਸ਼ਨ ਨਹੀਂ ਕਿਹਾ ਜਾਵੇਗਾ। ਜਿਵੇੰ ਜੀਵਨ ਵਿੱਚ ਸਥੂਲ ਨਾਲੇਜ ਰਹਿੰਦੀ ਹੈ ਕਿ ਇਹ ਚੀਜ ਚੰਗੀ ਹੈ, ਇਹ ਗੱਲ ਕਰਨੀ ਹੈ, ਇਹ ਨਹੀਂ ਕਰਨੀ ਹੈ। ਤਾਂ ਨਾਲੇਜ ਦੇ ਆਧਾਰ ਤੇ ਜੋ ਨਾਲੇਜਫੁਲ ਹੁੰਦੇ ਹਨ, ਉਨ੍ਹਾਂ ਦੀ ਨਿਸ਼ਾਨੀ ਹੈ ਉਨ੍ਹਾਂ ਨੂੰ ਨੈਚੁਰਲ ਅਟੈਂਸ਼ਨ ਰਹਿੰਦਾ ਹੈ – ਇਹ ਖਾਣਾ ਹੈ, ਇਹ ਨਹੀਂ ਖਾਣਾ ਹੈ; ਇਹ ਕਰਨਾ ਹੈ, ਇਹ ਨਹੀਂ ਕਰਨਾ ਹੈ। ਹਰ ਕਦਮ ਵਿੱਚ ਟੈਂਸ਼ਨ ਨਹੀਂ ਰਹਿੰਦਾ ਕਿ ਇਹ ਕਰਾਂ ਜਾਂ ਨਹੀਂ ਕਰਾਂ, ਇਹ ਖਾਵਾਂ ਜਾਂ ਨਹੀਂ ਖਾਵਾਂ, ਇਵੇਂ ਚੱਲਾਂ ਜਾਂ ਨਹੀਂ? ਨੈਚੁਰਲ ਨਾਲੇਜ ਦੀ ਸ਼ਕਤੀ ਨਾਲ ਅਟੈਂਸ਼ਨ ਹੈ। ਅਜਿਹੇ ਅਸਲ ਪੁਰਸ਼ਾਰਥੀ ਦਾ ਹਰ ਕਦਮ, ਹਰ ਕਰਮ ਵਿੱਚ ਨੈਚੁਰਲ ਅਟੈਂਸ਼ਨ ਰਹਿੰਦਾ ਹੈ ਕਿਉਂਕਿ ਨਾਲੇਜ ਦੀ ਲਾਈਟ – ਮਾਈਟ ਖ਼ੁਦ ਅਸਲ ਰੂਪ ਨਾਲ, ਠੀਕ ਤਰ੍ਹਾਂ ਨਾਲ ਚਲਾਉਂਦੀ ਹੈ। ਤਾਂ ਪੁਰਸ਼ਾਰਥ ਭਾਵੇਂ ਕਰੋ। ਅਟੈਂਸ਼ਨ ਜਰੂਰ ਰੱਖੋ ਲੇਕਿਨ ‘ਟੈਂਸ਼ਨ’ ਦੇ ਰੂਪ ਵਿੱਚ ਨਹੀਂ। ਜਦੋਂ ਟੈਂਸ਼ਨ ਵਿੱਚ ਆ ਜਾਂਦੇ ਹੋ ਤਾਂ ਚਾਹੁੰਦੇ ਹੋ ਬਹੁਤ ਕੰਮ ਕਰਨੇ ਜਾਂ ਬਣਨਾ ਚਾਹੁੰਦੇ ਹੋ ਨੰਬਰਵਨ ਲੇਕਿਨ ‘ਟੈਂਸ਼ਨ’ ਜਿਨਾਂ ਚਾਹੁੰਦੇ ਹੋ ਉਤਨਾ ਕਰਨ ਨਹੀਂ ਦਿੰਦਾ, ਜੋ ਬਣਨਾ ਚਾਹੁੰਦੇ ਹੋ ਉਹ ਬਣਨ ਨਹੀਂ ਦਿੰਦਾ ਅਤੇ ਟੈਂਸ਼ਨ, ਟੈਂਸ਼ਨ ਨੂੰ ਪੈਦਾ ਕਰਦਾ ਹੈ ਕਿਉਂਕਿ ਜੋ ਚਾਹੁੰਦੇ ਹੋ ਉਹ ਨਹੀਂ ਹੁੰਦਾ ਹੈ ਤਾਂ ਹੋਰ ਟੈਂਸ਼ਨ ਵੱਧਦਾ ਹੈ। ਤਾਂ ਪੁਰਾਸ਼ਰਥ ਸਾਰੇ ਕਰਦੇ ਹੋ ਪਰ ਕੋਈ ਜਿਆਦਾ ਪੁਰਸ਼ਾਰਥ ਨੂੰ ਭਾਰੀ ਕਰ ਦਿੰਦੇ ਅਤੇ ਕੋਈ ਫਿਰ ਬਿਲਕੁਲ ਅਲਬਲੇ ਹੋ ਜਾਂਦੇ – ਜੋ ਹੋਣਾ ਹੋਵੇਗਾ ਹੋ ਜਾਵੇਗਾ, ਵੇਖਿਆ ਜਾਵੇਗਾ, ਕੌਣ ਵੇਖਦਾ ਹੈ, ਕੌਣ ਸੁਣਦਾ ਹੈ…। ਤਾਂ ਨਾ ਉਹ ਚੰਗਾ, ਨਾ ਉਹ ਚੰਗਾ ਹੈ ਇਸਲਈ ਬੈਲੈਂਸ ਨਾਲ ਬਾਪ ਦੀ ਬਲੈਸਿੰਗ, ਵਰਦਾਨਾਂ ਦਾ ਅਨੁਭਵ ਕਰੋ। ਸਦਾ ਬਾਪ ਦਾ ਹੱਥ ਮੇਰੇ ਉੱਪਰ ਹੈ – ਇਸ ਅਨੁਭਵ ਨੂੰ ਸਦਾ ਸਮ੍ਰਿਤੀ ਵਿੱਚ ਰੱਖੋ। ਜਿਵੇੰ ਭਗਤ ਆਤਮਾਵਾਂ ਸਥੂਲ ਚਿੱਤਰ ਨੂੰ ਸਾਹਮਣੇ ਰੱਖਦੀਆਂ ਹਨ ਕਿ ਮੱਥੇ ਤੇ ਵਰਦਾਨ ਦਾ ਹੱਥ ਹੈ, ਤਾਂ ਤੁਸੀਂ ਵੀ ਚਲੱਦੇ – ਫਿਰਦੇ ਬੁੱਧੀ ਵਿੱਚ ਇਹ ਅਨੁਭਵ ਦਾ ਚਿੱਤਰ ਸਦਾ ਸਮ੍ਰਿਤੀ ਵਿੱਚ ਰੱਖੋ। ਸਮਝਾ? ਬਹੁਤ ਪੁਰਸ਼ਾਰਥ ਕੀਤਾ, ਹੁਣ ਵਰਦਾਨਾਂ ਨਾਲ ਪਲਦੇ ਉੱਡਦੇ ਚੱਲੋ। ਬਾਪ ਦੇ ਗਿਆਨ – ਦਾਤਾ, ਵਿਧਾਤਾ ਦਾ ਅਨੁਭਵ ਕੀਤਾ, ਹੁਣ ਵਰਦਾਤਾ ਦਾ ਅਨੁਭਵ ਕਰੋ। ਅੱਛਾ!

ਸਦਾ ਹਰ ਕਦਮ ਵਿੱਚ ਬਾਪ ਨੂੰ ਫਾਲੋ ਕਰਨ ਵਾਲੇ, ਸਦਾ ਆਪਣੇ ਨੂੰ ਵਰਦਾਤਾ ਬਾਪ ਦੇ ਵਰਦਾਨੀ ਸ੍ਰੇਸ਼ਠ ਆਤਮਾ ਅਨੁਭਵ ਕਰਨ ਵਾਲੇ, ਸਦਾ ਹਰ ਕਦਮ ਸਹਿਜ ਪਾਰ ਕਰਨ ਵਾਲੇ, ਸਦਾ ਸ੍ਰਵ ਵਰਦਾਨ ਸਮੇਂ ਤੇ ਕੰਮ ਵਿੱਚ ਲਗਾਉਣ ਵਾਲੇ, ਅਜਿਹੇ ਬਾਪ ਸਮਾਣ ਬਣਨ ਵਾਲੇ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਵਰਦਾਤਾ ਦੇ ਰੂਪ ਵਿੱਚ ਯਾਦਪਿਆਰ ਅਤੇ ਨਮਸਤੇ।

ਮੁੱਖ ਮਹਾਂਰਥੀ ਭਰਾਵਾਂ ਨਾਲ ਮੁਲਾਕਾਤ:- ਜਨਮ ਤੋਂ ਕਿੰਨੇ ਵਰਦਾਨ ਮਿਲੇ ਹੋਏ ਹਨ! ਹਰ ਇੱਕ ਨੂੰ ਆਪਣੇ – ਆਪਣੇ ਵਰਦਾਨ ਮਿਲੇ ਹੋਏ ਹਨ। ਜਨਮ ਹੀ ਵਰਦਾਨਾਂ ਨਾਲ ਹੋਇਆ। ਨਹੀਂ ਤਾਂ, ਅੱਜ ਇਤਨਾ ਅੱਗੇ ਵੱਧ ਨਹੀਂ ਸਕਦੇ। ਵਰਦਾਨ ਨਾਲ ਜਨਮ ਹੋਇਆ, ਇਸਲਈ ਵੱਧ ਰਹੇ ਹੋ। ਪਾਂਡਵਾਂ ਦੀ ਮਹਿਮਾ ਘੱਟ ਥੋੜ੍ਹੀ ਨਾ ਹੈ। ਹਰ ਇੱਕ ਦੀ ਵਿਸ਼ੇਸ਼ਤਾ ਦਾ ਵਰਨਣ ਕਰੀਏ ਤਾਂ ਕਿੰਨੀ ਹੈ! ਇਹ ਜੋ ਭਾਗਵਤ ਬਣਿਆ ਹੋਇਆ ਹੈ, ਉਹ ਬਣ ਜਾਵੇ। ਬਾਪ ਦੀ ਨਜ਼ਰ ਵਿੱਚ ਹਰ ਇੱਕ ਦੀਆਂ ਵਿਸ਼ੇਸ਼ਤਾਵਾਂ ਹਨ। ਹੋਰ ਕੁਝ ਵੇਖਦੇ ਵੀ ਨਹੀਂ ਵੇਖਦੇ ਹਨ, ਜਾਣਦੇ ਵੀ ਨਹੀਂ ਜਾਣਦੇ ਹਨ। ਤਾਂ ਵਿਸ਼ੇਸ਼ਤਾ ਸਦਾ ਅੱਗੇ ਵਧਾ ਰਹੀ ਹੈ ਅਤੇ ਵਧਾਉਂਦੀ ਰਹੇਗੀ। ਜੋ ਜਨਮ ਤੋਂ ਵਰਦਾਨੀ ਆਤਮਾਵਾਂ ਹਨ, ਉਹ ਕਦੇ ਵੀ ਪਿੱਛੇ ਨਹੀਂ ਹੱਟ ਸਕਦੀਆਂ। ਸਦਾ ਉੱਡਣ ਵਾਲੀਆਂ ਆਤਮਾਵਾਂ ਹੋ। ਵਰਦਾਤਾ ਬਾਪ ਦੇ ਵਰਦਾਨ ਅੱਗੇ ਵਧਾ ਰਹੇ ਹਨ। ਪਾਂਡਵ ਗੁਪਤ ਰਹਿੰਦੇ ਹਨ ਪਰ ਬਾਪ ਦਾਦਾ ਦੇ ਦਿਲ ਤੇ ਸਦਾ ਪ੍ਰਤੱਖ ਹਨ। ਚੰਗੇ – ਚੰਗੇ ਪਲੈਨ ਤਾਂ ਪਾਂਡਵ ਹੀ ਬਨਾਉਂਦੇ ਹਨ। ਸ਼ਕਤੀਆਂ ਸ਼ਿਕਾਰ ਕਰਦੀਆਂ ਪਰ ਕਮਾਲ ਤਾਂ ਲਿਆਉਣ ਵਾਲਿਆਂ ਦੀ ਹੈ। ਜੇਕਰ ਲਿਆਉਣ ਵਾਲੇ ਲਿਆਉਣ ਹੀ ਨਹੀਂ ਤਾਂ ਸ਼ਿਕਾਰ ਕੀ ਕਰਨਗੀਆਂ? ਇਸਲਈ ਪਾਂਡਵਾਂ ਨੂੰ ਵਿਸ਼ੇਸ਼ ਆਪਣਾ ਵਰਦਾਨ ਹੈ। ‘ਯਾਦ’ ਅਤੇ ‘ਸੇਵਾ’ ਦਾ ਬਲ ਵਿਸ਼ੇਸ਼ ਮਿਲਿਆ ਹੋਇਆ ਹੈ। ‘ਯਾਦ ਦਾ ਬਲ’ ਵੀ ਵਿਸ਼ੇਸ਼ ਮਿਲਦਾ ਹੈ ‘ਸੇਵਾ’ ਦਾ ਬਲ ਵੀ ਵਿਸ਼ੇਸ਼ ਮਿਲਦਾ ਹੈ ਕਿਓਂ? ਉਸਦਾ ਵੀ ਕਾਰਨ ਹੈ ਕਿਉਂਕਿ ਜੋ ਜਿਨ੍ਹਾਂ ਜਰੂਰਤ ਦੇ ਵੇਲੇ ਕੰਮ ਵਿੱਚ ਆਏ ਹਨ, ਉਨ੍ਹਾਂਨੂੰ ਵਿਸ਼ੇਸ਼ ਵਰਦਾਨ ਮਿਲਿਆ ਹੋਇਆ ਹੈ। ਜਿਵੇੰ ਆਦਿ ਵਿੱਚ ਜਦੋਂ ਸਥਾਪਨਾ ਹੋਈ ਤਾਂ ਖ਼ੁਦ ਪਾਂਡਵ ਮਰਜ ਸਨ, ਇਮਰਜ ਨਹੀਂ ਸਨ। ਸ਼ਕਤੀਆਂ ਇਗਜੇਮਪਲ ਬਣੀਆਂ ਅਤੇ ਉਨ੍ਹਾਂ ਦੇ ਇਗਜੇਮਪਲ ਨੂੰ ਵੇਖ ਹੋਰ ਅੱਗੇ ਵਧੇ। ਤਾਂ ਇਹ ਜਰੂਰਤ ਦੇ ਵੇਲੇ ਇਗਜੇਮਪਲ ਬਣੇ ਹਨ ਇਸਲਈ ਜਿਨਾਂ ਜੋ ਜਰੂਰਤ ਦੇ ਸਮੇਂ ਸਹਿਯੋਗੀ ਬਣੇ ਹਨ – ਭਾਵੇਂ ਜੀਵਨ ਨਾਲ, ਭਾਵੇਂ ਸੇਵਾ ਨਾਲ… ਉਨ੍ਹਾਂਨੂੰ ਡਰਾਮੇ ਅਨੁਸਾਰ ਵਿਸ਼ੇਸ਼ ਬਲ ਮਿਲਦਾ ਹੈ। ਆਪਣਾ ਪੁਰਸ਼ਾਰਥ ਹੈ ਹੀ ਲੇਕਿਨ ਐਕਸਟ੍ਰਾ ਬਲ ਮਿਲਦਾ ਹੈ। ਅੱਛਾ!

ਸੇਵਾ ਕਰਨ ਤੇ ਜੋ ਸਭ ਆਤਮਾਵਾਂ ਖੁਸ਼ ਹੁੰਦੀਆਂ ਹਨ, ਉਸਦਾ ਵੀ ਬਹੁਤ ਬਲ ਮਿਲਦਾ ਹੈ। ਜੋ ਅਨੁਭਵੀ ਆਤਮਾਵਾਂ ਹਨ, ਉਨ੍ਹਾਂ ਦੀ ਸੇਵਾ ਦੀ ਲੋੜ ਹੈ ਕਿਉਂਕਿ ਜਿੰਨ੍ਹਾਂਨੇ ਸਾਕਾਰ ਵਿੱਚ ਪਾਲਣਾ ਲਈ ਹੈ, ਉਨ੍ਹਾਂਨੂੰ ਵੇਖਕੇ ਸਦਾ ਬਾਪ ਹੀ ਯਾਦ ਆਉਂਦਾ ਹੈ। ਕਦੇ ਵੀ ਤੁਸੀਂ ਲੋਕ (ਦਾਦੀਆਂ) ਕਿਧਰੇ ਜਾਵੋਗੀ ਤਾਂ ਵਿਸ਼ੇਸ਼ ਕੀ ਪੁੱਛਣਗੇ? ਚਰਿਤ੍ਰ ਸੁਣਾਓ, ਕੋਈ ਬਾਪ ਦੀ ਗੱਲ ਸੁਣਾਓ। ਤਾਂ ਵਿਸ਼ੇਸ਼ਤਾ ਹੈ ਨਾ ਇਸਲਈ ਸੇਵਾ ਦੀ ਵਿਸ਼ੇਸ਼ਤਾ ਦਾ ਵਰਦਾਨ ਮਿਲਿਆ ਹੋਇਆ ਹੈ। ਭਾਵੇਂ ਸਟੇਜ਼ ਤੇ ਖੜੇ ਹੋਕੇ ਭਾਸ਼ਣ ਨਾ ਵੀ ਕਰੋ ਲੇਕਿਨ ਇਹ ਸਭ ਤੋਂ ਵੱਡਾ ਭਾਸ਼ਣ ਹੈ। ਚਰਿਤ੍ਰ ਸੁਣਾਕੇ ਚ੍ਰਿਤਰਵਾਨ ਬਣਨ ਦੀ ਪ੍ਰੇਰਣਾ ਦੇਣਾ – ਇਹ ਸਭ ਤੋਂ ਵੱਡੀ ਸੇਵਾ ਹੈ। ਤਾਂ ਸੇਵਾ ਤੇ ਜਾਨਾਂ ਹੀ ਹੈ ਅਤੇ ਸੇਵਾ ਦੇ ਨਿਮਿਤ ਬਣਨਾ ਹੀ ਹੈ। ਅੱਛਾ!

ਵਰਦਾਨ:-

ਨਸ਼ਟੋਮੋਹਾ ਬਣਨ ਦੇ ਲਈ ਸਿਰ੍ਫ ਆਪਣੇ ਸਮ੍ਰਿਤੀ ਸ੍ਵਰੂਪ ਨੂੰ ਪ੍ਰੀਵਰਤਨ ਕਰੋ। ਮੋਹ ਉਦੋਂ ਆਉਂਦਾ ਹੈ ਜਦੋਂ ਇਹ ਸਮ੍ਰਿਤੀ ਰਹਿੰਦੀ ਹੈ ਕਿ ਅਸੀਂ ਗ੍ਰਹਿਸਥੀ ਹਾਂ, ਸਾਡਾ ਘਰ, ਸਾਡਾ ਸੰਬੰਧ ਹੈ। ਹੁਣ ਇਸ ਹੱਦ ਦੀ ਜਿੰਮੇਵਾਰੀ ਨੂੰ ਬੇਹੱਦ ਦੀ ਜਿੰਮੇਵਾਰੀ ਵਿੱਚ ਪਰਿਵਰਤਨ ਕਰ ਦਵੋ। ਬੇਹੱਦ ਦੀ ਜਿੰਮੇਵਾਰੀ ਨਿਭਾਓਗੇ ਤਾਂ ਹੱਦ ਦੀ ਖੁਦ ਹੀ ਪੂਰੀ ਹੋ ਜਾਵੇਗੀ। ਲੇਕਿਨ ਜੇਕਰ ਬੇਹੱਦ ਦੀ ਜਿੰਮੇਵਾਰੀ ਨੂੰ ਭੁੱਲ ਸਿਰ੍ਫ ਹੱਦ ਦੀ ਜਿੰਮੇਵਾਰੀ ਨਿਭਾਉਂਦੇ ਹੋ ਤਾਂ ਉਸਨੂੰ ਹੋਰ ਵੀ ਵਿਗਾੜਦੇ ਹੋ ਕਿਉਂਕਿ ਉਹ ਫਰਜ਼, ਮੋਹ ਦਾ ਫਰਜ਼ ਹੋ ਜਾਂਦਾ ਹੈ ਇਸਲਈ ਆਪਣੇ ਸ੍ਵਰੂਆ ਨੂੰ ਪਰਿਵਰਤਨ ਕਰ ਨਸ਼ਟੋਮੋਹਾ ਬਣੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top