18 July 2021 PUNJABI Murli Today | Brahma Kumaris

Read and Listen today’s Gyan Murli in Punjabi 

July 17, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਸਦਾ ਉਤਸ਼ਾਹ ਵਿੱਚ ਰਹਿ ਕੇ ਉਤਸਵ ਮਨਾਓ

ਅੱਜ ਵਿਸ਼ੇਸ਼ਵਰ ਬਾਪ ਆਪਣੀ ਵਿਸ਼ਵ ਦੀ ਸ੍ਰੇਸ਼ਠ ਰਚਨਾ ਅਤੇ ਸ੍ਰੇਸ਼ਠ ਆਦਿ ਰਤਨਾਂ ਨਾਲ, ਅਤਿ ਸਨੇਹੀ ਅਤੇ ਸਮੀਪ ਬੱਚਿਆਂ ਨਾਲ ਮਿਲਣ ਮਨਾਉਣ ਆਏ ਹਨ। ਵਿਸ਼ੇਸ਼ਵਰ ਬਾਪ ਦੇ ਬੱਚੇ ਤਾਂ ਵਿਸ਼ਵ ਦੀਆਂ ਸਰਵ ਆਤਮਾਵਾਂ ਹਨ। ਪਰ ਬ੍ਰਾਹਮਣ ਆਤਮਾਵਾਂ ਅਤਿ ਸਨੇਹੀ ਸਮੀਪ ਦੀਆਂ ਆਤਮਾਵਾਂ ਹਨ ਕਿਉਂਕਿ ਬ੍ਰਾਹਮਣ ਆਤਮਾਵਾਂ ਆਦਿ ਰਚਨਾ ਹੈ। ਬਾਪ ਦੇ ਨਾਲ – ਨਾਲ ਬ੍ਰਾਹਮਣ ਆਤਮਾਵਾਂ ਵੀ ਬ੍ਰਾਹਮਣ ਜੀਵਨ ਵਿੱਚ ਅਵਤਰਿਤ ਹੋ ਬਾਪ ਦੇ ਕੰਮ ਵਿੱਚ ਸਹਿਯੋਗੀ ਆਤਮਾਵਾਂ ਬਣਦੀਆਂ ਹਨ ਇਸਲਈ ਬਾਪਦਾਦਾ ਅੱਜ ਦੇ ਦਿਨ ਬੱਚਿਆਂ ਦੇ ਬ੍ਰਾਹਮਣ ਜੀਵਨ ਦੇ ਅਵਤਰਨ ਦਾ ਜਨਮ – ਦਿਨ ਮਨਾਉਣ ਆਏ ਹਨ। ਬੱਚੇ ਬਾਪ ਦਾ ਜਨਮਦਿਨ ਮਨਾਉਣ ਦੇ ਲਈ ਉਮੰਗ – ਉਤਸ਼ਾਹ ਨਾਲ ਖੁਸ਼ੀ ਵਿੱਚ ਨੱਚ ਰਹੇ ਹਨ। ਪਰ ਬਾਪਦਾਦਾ ਬੱਚਿਆਂ ਦੇ ਇਸ ਬ੍ਰਾਹਮਣ ਜੀਵਨ ਨੂੰ ਦੇਖ, ਸਨੇਹ ਅਤੇ ਸਹਿਯੋਗ ਵਿੱਚ, ਬਾਪ ਦੇ ਨਾਲ – ਨਾਲ ਹਰ ਕੰਮ ਵਿੱਚ ਹਿੰਮਤ ਨਾਲ ਅੱਗੇ ਵੱਧਦੇ ਹੋਏ ਦੇਖ ਹਰਸ਼ਿਤ ਹੋ ਰਹੇ ਹਨ। ਤਾਂ ਤੁਸੀਂ ਬਾਪਦਾਦਾ ਦਾ ਬਰਥ – ਡੇ ਮਨਾਉਂਦੇ ਹੋ ਅਤੇ ਬਾਪ ਬੱਚਿਆਂ ਦਾ ਬਰਡ – ਡੇ ਮਨਾਉਂਦੇ। ਤੁਸੀਂ ਬੱਚਿਆਂ ਦਾ ਵੀ ਬਰਡ – ਡੇ ਹੈ ਨਾ। ਤਾਂ ਸਾਰਿਆਂ ਨੂੰ ਬਾਪਦਾਦਾ, ਜਗਤ – ਅੰਬਾ ਅਤੇ ਸਰਵ ਤੁਹਾਡੇ ਸਾਥੀਆਂ ਅਡਵਾਂਸ ਪਾਰਟੀ ਦੀ ਵਿਸ਼ੇਸ ਸ੍ਰੇਸ਼ਠ ਆਤਮਾਵਾਂ ਸਹਿਤ ਤੁਹਾਡੇ ਅਲੌਕਿਕ ਜਨਮ ਦੀ ਸਨੇਹ ਨਾਲ ਸੁਨਹਿਰੀ ਪੁਸ਼ਪਾਂ ਦੀ ਵਰਖਾ ਸਹਿਤ ਮੁਬਾਰਕ ਹੋਵੇ, ਮੁਬਾਰਕ ਹੋਵੇ। ਇਹ ਦਿਲ ਦੀ ਮੁਬਾਰਕ ਹੈ, ਸਿਰਫ਼ ਮੁੱਖ ਦੀ ਮੁਬਾਰਕ ਨਹੀਂ। ਪਰ ਦਿਲਾਰਾਮ ਬਾਪ ਦੇ ਦਿਲ ਦੀ ਮੁਬਾਰਕ ਸਰਵ ਸ੍ਰੇਸ਼ਠ ਆਤਮਾਵਾਂ ਨੂੰ, ਭਾਵੇਂ ਸਮੁੱਖ ਬੈਠੇ ਹਨ, ਭਾਵੇਂ ਮਨ ਨਾਲ ਬਾਪ ਦੇ ਸਮੁੱਖ ਹਨ, ਚਾਰੋਂ ਪਾਸੇ ਦੇ ਬੱਚਿਆਂ ਨੂੰ ਮੁਬਾਰਕ ਹੋਵੇ, ਮੁਬਾਰਕ ਹੋਵੇ।

ਅੱਜ ਦੇ ਦਿਨ ਭਗਤ ਆਤਮਾਵਾਂ ਦੇ ਕੋਲ ਬਾਪ ਦੇ ਬਿੰਦੂ ਰੂਪ ਦੀ ਵਿਸ਼ੇਸ਼ ਸਮ੍ਰਿਤੀ ਰਹਿੰਦੀ ਹੈ। ਸ਼ਿਵ ਜਯੰਤੀ ਅਤੇ ਸ਼ਿਵਰਾਤਰੀ ਕਿਸੇ ਸਾਕਾਰ ਰੂਪ ਦਾ ਯਾਦਗਾਰ ਨਹੀਂ ਹੈ। ਪਰ ਨਿਰਾਕਾਰ ਬਾਪ ਜਯੋਤੀ – ਬਿੰਦੂ ਜਿਸਨੂੰ ਸ਼ਿਵਲਿਗ ਦੇ ਰੂਪ ਵਿੱਚ ਪੂਜਦੇ ਹਨ, ਉਸ ਬਿੰਦੂ ਦਾ ਮਹੱਤਵ ਹੈ। ਤੁਹਾਡੇ ਸਾਰਿਆਂ ਦੇ ਦਿਲ ਵਿੱਚ ਬਾਪ ਦੇ ਬਿੰਦੂ ਰੂਪ ਦੀ ਸਮ੍ਰਿਤੀ ਸਦਾ ਰਹਿੰਦੀ ਹੈ। ਤਾਂ ਤੁਸੀਂ ਵੀ ਬਿੰਦੂ ਅਤੇ ਬਾਪ ਵੀ ਬਿੰਦੂ ਤਾਂ ਅੱਜ ਦੇ ਦਿਨ ਭਾਰਤ ਵਿੱਚ ਹਰ ਇੱਕ ਭਗਤ ਆਤਮਾ ਦੇ ਅੰਦਰ ਵਿਸ਼ੇਸ਼ ਬਿੰਦੂ ਰੂਪ ਦਾ ਮਹੱਤਵ ਰਹਿੰਦਾ ਹੈ। ਬਿੰਦੂ ਜਿਨ੍ਹਾਂ ਸੂਕ੍ਸ਼੍ਮ ਹੈ, ਉਤਨਾ ਹੀ ਸ਼ਕਤੀਸ਼ਾਲੀ ਹੈ ਇਸਲਈ ਬਿੰਦੂ ਬਾਪ ਨੂੰ ਹੀ ਸ਼ਕਤੀਆਂ ਦੇ, ਗੁਣਾਂ ਦੇ, ਗਿਆਨ ਦੇ ਸਿੰਧੂ ਕਿਹਾ ਜਾਂਦਾ ਹੈ। ਅੱਜ ਸਾਰੇ ਬੱਚਿਆਂ ਦੇ ਦਿਲ ਵਿੱਚ ਜਨਮ-ਦਿਨ ਦੀ ਵਿਸ਼ੇਸ਼ ਉਤਸ਼ਾਹ ਦੀ ਲਹਿਰ ਬਾਪਦਾਦਾ ਦੇ ਕੋਲ ਅੰਮ੍ਰਿਤਵੇਲੇ ਤੋ ਪਹੁੰਚ ਰਹੀ ਹੈ। ਜਿਸ ਤਰ੍ਹਾਂ ਤੁਸੀਂ ਬੱਚਿਆਂ ਨੇ ਵਿਸ਼ੇਸ਼ ਸੇਵਾ ਅਰਥ ਅਤੇ ਸਨੇਹ ਸਵਰੂਪ ਬਣ ਬਾਪ ਦਾ ਝੰਡਾ ਲਹਿਰਾਇਆ, ਬਾਪ ਨੇ ਕਿਹੜਾ ਝੰਡਾ ਲਹਿਰਿਆ? ਤੁਸੀਂ ਸਾਰਿਆਂ ਨੇ ਤਾਂ ਸ਼ਿਵਬਾਬਾ ਦਾ ਝੰਡਾ ਲਹਿਰਾਇਆ, ਬਾਪ ਕੀ ਇਹ ਝੰਡਾ ਲਹਿਰਾਉਣਗੇ? ਇਹ ਸੇਵਾ ਦੇ ਸਾਕਾਰ ਰੂਪ ਦੀ ਜਿੰਮੇਵਾਰੀ ਬੱਚਿਆਂ ਨੂੰ ਦੇ ਦਿੱਤੀ। ਬਾਪ ਨੇ ਝੰਡਾ ਲਹਿਰਾਇਆ ਪਰ ਕਿਹੜਾ ਅਤੇ ਕਿੱਥੇ ਲਹਿਰਾਇਆ? ਬਾਪਦਾਦਾ ਨੇ ਆਪਣੇ ਦਿਲ ਵਿੱਚ ਸਾਰੇ ਬੱਚਿਆਂ ਦੀ ਵਿਸ਼ੇਸ਼ਤਾਵਾਂ ਦੇ ਸਨੇਹ ਦਾ ਝੰਡਾ ਲਹਿਰਾਇਆ। ਕਿੰਨੇ ਝੰਡੇ ਲਹਿਰਾਏ ਹੋਣਗੇ? ਇਸ ਦੁਨੀਆਂ ਵਿੱਚ ਇਤਨੇ ਝੰਡੇ ਕੋਈ ਲਹਿਰਾ ਨਹੀਂ ਸਕਦਾ। ਕਿੰਨਾ ਸੁੰਦਰ ਦ੍ਰਿਸ਼ ਹੋਵੇਗਾ।

ਇੱਕ – ਇੱਕ ਬੱਚੇ ਦੀ ਵਿਸ਼ੇਸ਼ਤਾ ਦਾ ਝੰਡਾ ਬਾਪਦਾਦਾ ਦੇ ਦਿਲ ਵਿੱਚ ਲਹਿਰਾ ਰਿਹਾ ਹੈ। ਸਿਰਫ਼ ਤੁਸੀਂ ਸਭ ਨੇ ਝੰਡਾ ਨਹੀਂ ਲਹਿਰਾਇਆ ਪਰ ਬਾਪਦਾਦਾ ਨੇ ਵੀ ਲਹਿਰਾਇਆ। ਇਹ ਝੰਡਾ ਲਹਿਰਾਉਂਦੇ ਹੋ ਤਾਂ ਉਸ ਸਮੇਂ ਕੀ ਹੁੰਦਾ ਹੈ? ਫੁੱਲਾਂ ਦੀ ਵਰਖਾ। ਬਾਪਦਾਦਾ ਵੀ ਜਦੋਂ ਬੱਚਿਆਂ ਦੀ ਵਿਸ਼ੇਸ਼ਤਾ ਦੇ ਸਨੇਹ ਦਾ ਝੰਡਾ ਲਹਿਰਾਉਂਦੇ ਹਨ ਤਾਂ ਕਿਹੜੀ ਬਾਰਿਸ਼ ਹੁੰਦੀ ਹੈ? ਹਰ ਇੱਕ ਬੱਚੇ ਦੇ ਉੱਪਰ ‘ਅਵਿਨਾਸ਼ੀ ਭਵ’, ‘ਅਚਲ – ਅਡੋਲ ਭਵ’ – ਇਨ੍ਹਾਂ ਵਰਦਾਨਾਂ ਦੀ ਬਾਰਿਸ਼ ਹੁੰਦੀ ਹੈ। ਇਹ ਵਰਦਾਨ ਹੀ ਬਾਪਦਾਦਾ ਦੇ ਅਵਿਨਾਸ਼ੀ ਅਲੌਕਿਕ ਪੁਸ਼ਪ ਹਨ। ਬਾਪਦਾਦਾ ਨੂੰ ਇਸ ਅਵਤਰਨ – ਦਿਵਸ ਦੀ ਮਤਲਬ ਸ਼ਿਵ ਜਯੰਤੀ ਦਿਵਸ ਦੀ ਬੱਚਿਆਂ ਨਾਲੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ, ਖੁਸ਼ੀ ਵਿੱਚ ਖੁਸ਼ੀ ਹੈ! ਕਿਉਂਕਿ ਇਹ ਅਵਤਰਨ ਦਾ ਦਿਨ ਹਰ ਵਰ੍ਹੇ ਯਾਦਗਾਰ ਤੇ ਮਨਾਉਂਦੇ ਹਨ ਪਰ ਜਦੋਂ ਬਾਪ ਦਾ ਸਾਕਾਰ ਬ੍ਰਹਮਾ ਤਨ ਵਿੱਚ ਅਵਤਰਨ ਹੁੰਦਾ ਹੈ ਤਾਂ ਬਾਪਦਾਦਾ ਨੂੰ ਇਸ ਵਿੱਚ ਵੀ ਵਿਸ਼ੇਸ਼ ਸ਼ਿਵ ਬਾਪ ਨੂੰ ਵਿਸ਼ੇਸ਼ ਇਸ ਗੱਲ ਦੀ ਖ਼ੁਸ਼ੀ ਰਹਿੰਦੀ ਹੈ – ਕਿੰਨੇ ਸਮੇਂ ਤੋਂ ਆਪਣੇ ਸਮੀਪ ਸਨੇਹੀ ਬੱਚਿਆਂ ਤੋਂ ਅਲਗ ਪਰਮਧਾਮ ਵਿੱਚ ਰਹਿੰਦੇ, ਭਾਵੇਂ ਪਰਮਧਾਮ ਵਿੱਚ ਹੋਰ ਆਤਮਾਵਾਂ ਰਹਿੰਦੀਆਂ ਵੀ ਹਨ ਪਰ ਜੋ ਪਹਿਲੀ ਰਚਨਾ ਆਤਮਾਵਾਂ ਹਨ, ਜੋ ਬਾਪ ਸਮਾਨ ਬਣਨ ਵਾਲੀਆਂ ਸੇਵਾ ਦੇ ਸਾਥੀ ਆਤਮਾਵਾਂ ਹਨ, ਉਹ ਕਿੰਨੇ ਸਮੇਂ ਬਾਦ ਅਵਤਰਿਤ ਹੋਣ ਨਾਲ ਫ਼ਿਰ ਤੋਂ ਆਕੇ ਮਿਲਦੀਆਂ ਹਨ। ਕਿੰਨੇ ਸਮੇਂ ਦੀ ਬਿਛੜੀ ਹੋਈ ਸ੍ਰੇਸ਼ਠ ਆਤਮਾਵਾਂ ਫ਼ਿਰ ਤੋ ਆਕੇ ਮਿਲਦੀਆਂ ਹਨ। ਜੇਕਰ ਕੋਈ ਅਤਿ ਸਨੇਹੀ ਬਿਛੜਿਆ ਹੋਇਆ ਮਿਲ ਜਾਏ ਤਾਂ ਖੁਸ਼ੀ ਵਿੱਚ ਵਿਸ਼ੇਸ਼ ਖੁਸ਼ੀ ਹੋਵੇਗੀ ਨਾ। ਅਵਤਰਨ ਦਿਵਸ ਮਤਲਬ ਆਪਣੀ ਆਦਿ ਰਚਨਾ ਨਾਲ ਫ਼ਿਰ ਤੋਂ ਮਿਲਨਾ। ਤੁਸੀਂ ਸੋਚੋਗੇ – ਸਾਨੂੰ ਬਾਪ ਮਿਲਿਆ ਅਤੇ ਬਾਪ ਕਹਿੰਦੇ ਹਨ – ਸਾਨੂੰ ਬੱਚੇ ਮਿਲੇ! ਤਾਂ ਬਾਪ ਨੂੰ ਆਪਣੇ ਆਦਿ ਰਚਨਾ ਤੇ ਨਾਜ਼ ਹੈ। ਤੁਸੀਂ ਸਭ ਆਦਿ ਰਚਨਾ ਹੋ ਨਾ, ਸ਼ਤ੍ਰੀ ਤਾਂ ਨਹੀਂ ਹੋ ਨਾ? ਸਾਰੇ ਸੂਰਜਵੰਸ਼ੀ ਆਦਿ ਰਚਨਾ ਹੈ। ਬ੍ਰਾਹਮਣ ਸੋ ਦੇਵਤਾ ਬਣਦੇ ਹੋ ਨਾ? ਸਾਰੇ ਸੂਰਜਵੰਸ਼ੀ ਆਦਿ ਰਚਨਾ ਹੈ। ਅਨਾਦਿ ਰਚਨਾ ਤੇ ਸਭ ਹਨ, ਸਾਰੇ ਵਿਸ਼ਵ ਦੀ ਆਤਮਾਵਾਂ ਰਚਨਾ ਹਨ। ਪਰ ਤੁਸੀਂ ਅਨਾਦਿ ਅਤੇ ਆਦਿ ਰਚਨਾ ਹੋ। ਤਾਂ ਡਬਲ ਨਸ਼ਾ ਹੈ ਨਾ।

ਅੱਜ ਦੇ ਦਿਨ ਬਾਪਦਾਦਾ ਵਿਸ਼ੇਸ਼ ਇੱਕ ਸਲੋਗਨ ਦੇ ਰਹੇ ਹਨ। ਅੱਜ ਦੇ ਦਿਨ ਨੂੰ ਉਤਸਵ ਦਾ ਦਿਨ ਕਿਹਾ ਜਾਂਦਾ ਹੈ। ਸ਼ਿਵਰਾਤ੍ਰੀ ਅਤੇ ਸ਼ਿਵਜਯੰਤੀ ਉਤਸਵ ਮਨਾਉਂਦੇ ਹਨ। ਉਤਸਵ ਦੇ ਦਿਨ ਇਹੀ ਸਲੋਗਨ ਯਾਦ ਰੱਖਣਾ ਕਿ ਬ੍ਰਾਹਮਣ ਜੀਵਨ ਦੀ ਹਰ ਘੜੀ ਉਤਸਵ ਦੀ ਘੜੀ ਹੈ। ਬ੍ਰਾਹਮਣ ਜੀਵਨ ਮਤਲਬ ਸਦਾ ਉਤਸਵ ਮਨਾਉਣਾ, ਸਦਾ ਉਤਸਾਹ ਵਿੱਚ ਰਹਿਣਾ ਅਤੇ ਸਦਾ ਹਰ ਕਰਮ ਵਿੱਚ ਆਤਮਾ ਨੂੰ ਉਤਸ਼ਾਹ ਦਿਲਵਾਉਣਾ। ਤਾਂ ਉਤਸਵ ਮਨਾਉਣਾਂ ਹੈ, ਉਤਸ਼ਾਹ ਵਿੱਚ ਰਹਿਣਾ ਹੈ ਅਤੇ ਉਤਸ਼ਾਹ ਦਿਵਾਉਣਾ ਹੈ। ਜਿੱਥੇ ਉਤਸਵ ਹੁੰਦਾ ਹੈ, ਉੱਥੇ ਕਦੀ ਵੀ, ਕਿਸੀ ਵੀ ਤਰ੍ਹਾਂ ਦਾ ਵਿਘਨ ਉਤਸਵ ਵਾਲੀ ਆਤਮਾ ਨੂੰ ਉਤਸ਼ਾਹ ਤੋ ਹਟਾ ਨਹੀਂ ਸਕਦਾ। ਜਿਵੇਂ ਅਲਪਕਾਲ ਦੇ ਉਤਸ਼ਾਹ ਨਾਲ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਹਨ ਨਾ। ਕੋਈ ਉਤਸਵ ਮਨਾਉਂਦੇ ਹਨ ਤਾਂ ਉਸ ਸਮੇਂ ਦੇ ਲਈ ਖੁਸ਼ੀ ਦੇ ਸਿਵਾਏ ਹੋਰ ਕੁੱਝ ਯਾਦ ਨਹੀਂ ਰਹਿੰਦਾ। ਤਾਂ ਬ੍ਰਾਹਮਣ ਜੀਵਨ ਦੇ ਲਈ ਹਰ ਘੜੀ ਉਤਸਵ ਹੈ ਮਤਲਬ ਹਰ ਘੜੀ ਉਤਸਵ ਵਿੱਚ ਹਨ। ਤਾਂ ਹੋਰ ਕੋਈ ਗੱਲਾਂ ਆਉਣਗੀਆਂ ਕੀ? ਕੋਈ ਵੀ ਹੱਦ ਦੇ ਉੱਤਸਵ ਵਿੱਚ ਜਾਣਗੇ ਤਾਂ ਉੱਥੇ ਕੀ ਹੁੰਦਾ ਹੈ? ਨੱਚਣਾ, ਗਾਉਣਾ, ਖੇਡ ਦੇਖਣਾ ਅਤੇ ਖਾਣਾ – ਇਹ ਹੀ ਹੁੰਦਾ ਹੈ ਨਾ। ਤਾਂ ਬ੍ਰਾਹਮਣ ਜੀਵਨ ਦੇ ਉਤਸਵ ਵਿੱਚ ਸਾਰਾ ਦਿਨ ਕੀ ਕਰਦੇ ਹੋ? ਸੇਵਾ ਵੀ ਕਰਦੇ ਹੋ ਤਾਂ ਖੇਡ ਸਮਝ ਕਰਦੇ ਹੋ ਨਾ ਜਾਂ ਬੋਝ ਲਗਦਾ ਹੈ? ਅੱਜਕਲ ਦੀ ਦੁਨੀਆਂ ਵਿੱਚ ਕੋਈ ਵੀ ਅਗਿਆਨੀ ਆਤਮਾਵਾਂ ਥੋੜਾ ਵੀ ਦਿਮਾਗ ਦਾ ਕੰਮ ਕਰਨਗੀਆਂ ਤਾਂ ਕਹਿਣਗੀਆਂ – ਬਹੁਤ ਥੱਕ ਗਏ ਹਾਂ, ਦਿਮਾਗ ਦੇ ਉੱਪਰ ਕੰਮ ਦਾ ਬਹੁਤ ਬੋਝ ਹੈ! ਅਤੇ ਤੁਸੀਂ ਸੇਵਾ ਕਰਕੇ ਆਉਂਦੇ ਹੋ ਤਾਂ ਕੀ ਕਹਿੰਦੇ ਹੋ – ਸੇਵਾ ਦਾ ਮੇਵਾ ਖਾ ਕੇ ਆਏ ਹਾਂ ਕਿਉਂਕਿ ਜਿੰਨੀ ਵੱਡੀ ਤੇ ਵੱਡੀ ਸੇਵਾ ਦੇ ਨਿਮਿਤ ਬਣਦੇ ਹੋ, ਉਨ੍ਹਾਂ ਹੀ ਸੇਵਾ ਦਾ ਪ੍ਰਤੱਖ ਫੱਲ ਬਹੁਤ ਵੱਧੀਆ ਅਤੇ ਵੱਡਾ ਮਿਲਦਾ ਹੈ। ਤਾਂ ਪ੍ਰਤੱਖ ਫੱਲ ਨਾਲ ਹੋਰ ਵੀ ਸ਼ਕਤੀ ਆ ਜਾਂਦੀ ਹੈ ਨਾ। ਖੁਸ਼ੀ ਦੀ ਸ਼ਕਤੀ ਵੱਧ ਜਾਂਦੀ ਹੈ, ਇਸਲਈ ਭਾਵੇਂ ਕਿੰਨਾ ਵੀ ਸ਼ਰੀਰ ਦਾ ਸਖ਼ਤ ਕੰਮ ਹੋਵੇ ਅਤੇ ਪਲੈਨ ਬਣਾਉਣ ਦਾ ਦਿਮਾਗ ਦਾ ਕੰਮ ਹੋਵੇ ਪਰ ਤੁਹਾਨੂੰ ਥਕਾਵਟ ਨਹੀਂ ਹੋਵੇਗੀ। ਰਾਤ ਹੈ ਜਾਂ ਦਿਨ ਹੈ – ਇਹ ਪਤਾ ਨਹੀਂ ਪੈਂਦਾ ਹੈ ਨਾ। ਜੇਕਰ ਘੜੀ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਪਤਾ ਹੁੰਦਾ ਕਿ ਕੀ ਕਿੰਨਾ ਵੱਜ ਗਿਆ। ਪਰ ਉਤਸਵ ਮਨਾ ਰਹੇ ਹੋ, ਇਸਲਈ ਸੇਵਾ ਉਤਸ਼ਾਹ ਦਿਵਾਉਂਦੀ ਹੈ ਅਤੇ ਉਤਸ਼ਾਹ ਅਨੁਭਵ ਕਰਵਾਉਂਦਾ ਹੈ।

ਬ੍ਰਾਹਮਣ ਜੀਵਨ ਵਿੱਚ ਇੱਕ ਤੇ ਹੈ ਸੇਵਾ, ਦੂਸਰਾ ਕੀ ਹੁੰਦਾ ਹੈ? ਮਾਇਆ ਆਉਂਦੀ ਹੈ। ਮਾਇਆ ਦਾ ਸੁਣ ਕੇ ਹੱਸਦੇ ਹੋ ਕਿਉਂਕਿ ਸਮਝਦੇ ਹੋ ਕਿ ਮਾਇਆ ਨਾਲ ਸਾਡਾ ਜ਼ਿਆਦਾ ਪਿਆਰ ਹੈ! ਤੁਹਾਡਾ ਪਿਆਰ ਨਹੀਂ ਹੈ, ਉਨ੍ਹਾਂ ਦਾ ਪਿਆਰ ਹੈ। ਉਤਸਵ ਵਿੱਚ ਖੇਡ ਵੀ ਦੇਖਿਆ ਜਾਂਦਾ ਹੈ। ਅੱਜਕਲ ਸਭ ਨੂੰ ਜ਼ਿਆਦਾ ਖੇਡ ਕਿਹੜਾ ਪਸੰਦ ਆਉਂਦਾ ਹੈ? ਮਿਕੀ – ਮਾਊਸ ਦਾ ਖੇਡ ਬਹੁਤ ਕਰਦੇ ਹਨ। ਏਡਵਰਟਾਈਜ਼ ਵੀ ਮਿਕੀ – ਮਾਊਸ ਦੇ ਖੇਡ ਵਿੱਚ ਵਿਖਾਉਂਦੇ ਹਨ। ਭਾਵੇਂ ਮੈਚ ਪਸੰਦ ਕਰਦੇ, ਭਾਵੇਂ ਮਿਕੀ ਮਾਊਸ ਦਾ ਖੇਡ ਪਸੰਦ ਕਰਦੇ ਹੋ। ਤਾਂ ਇੱਥੇ ਵੀ ਮਾਇਆ ਆਉਂਦੀ ਹੈ ਤਾਂ ਮੈਚ ਕਰੋ, ਨਿਸ਼ਾਨਾ ਲਗਾਓ। ਖੇਡ ਵਿੱਚ ਕੀ ਕਰਦੇ ਹੋ? ਗੇਂਦ ਆਉਂਦਾ ਹੈ ਅਤੇ ਤੁਸੀਂ ਫ਼ਿਰ ਦੂਸਰੇ ਪਾਸੇ ਸੁੱਟਦੇ ਹੋ ਅਤੇ ਕੈਚ ਕਰ ਲੈਂਦੇ ਹੋ ਤਾਂ ਵਿਜਯੀ ਬਣ ਜਾਂਦੇ ਹੋ। ਇਵੇਂ ਹੈ ਮਾਇਆ ਦਾ ਇਹ ਗੇਂਦ ਹੈ – ਕਦੀ ‘ ਕਾਮ’ ਦੇ ਰੂਪ ਵਿੱਚ ਆਉਂਦਾ , ਕਦੀ ‘ਕ੍ਰੋਧ’ ਦੇ ਰੂਪ ਵਿੱਚ। ਇਹ ਕੈਚ ਕਰੋ ਕਿ ਇਹ ਮਾਇਆ ਦਾ ਖੇਡ ਹੈ। ਜੇਕਰ ਮਾਇਆ ਦੇ ਖੇਡ ਨੂੰ ਖੇਡ ਸਮਝ ਕਰੋ ਤਾਂ ਉਤਸ਼ਾਹ ਵੱਧੇਗਾ ਅਤੇ ਮਾਇਆ ਦੀ ਕੋਈ ਵੀ ਪ੍ਰਸਥਿਤੀ ਨੂੰ ਦੁਸ਼ਮਣ ਸਮਝ ਦੇਖਦੇ ਹੋ ਤਾਂ ਘਬਰਾ ਜਾਂਦੇ ਹੋ। ਮਿਕੀ – ਮਾਊਸ ਦੇ ਖੇਡ ਵਿੱਚ ਵੀ ਕਦੀ – ਕਦੀ ਬਾਂਦਰ ਆ ਜਾਂਦਾ, ਕਦੀ ਬਿੱਲੀ, ਕਦੀ ਕੁੱਤਾ, ਕਦੀ ਚੂਹਾ ਆ ਜਾਂਦਾ ਪਰ ਤੁਸੀਂ ਘਬਰਾਉਂਦੇ ਹੋ ਕੀ? ਮਜ਼ਾ ਆਉਂਦਾ ਹੈ ਨਾ ਦੇਖਣ ਵਿੱਚ। ਤਾਂ ਇਹ ਉਤਸਵ ਦੇ ਰੂਪ ਵਿੱਚ ਮਾਇਆ ਦੀਆ ਭਿੰਨ – ਭਿੰਨ ਪ੍ਰਿਸਥਿਆਂ ਦਾ ਖੇਡ ਦੇਖੋ ਖੇਡ ਦੇਖਦੇ – ਦੇਖਦੇ ਵੀ ਕੋਈ ਸੋਚ ਲੈਣ ਕਿ ਗੇਂਦ ਮੇਰੇ ਪਾਸ ਆ ਰਿਹਾ ਹੈ, ਮੇਰੇ ਨੂੰ ਹੀ ਨਾ ਲੱਗ ਜਾਏ ਤਾਂ ਖੇਡ ਦੇਖ ਸਕੋਗੇ? ਤਾਂ ਖੁਸ਼ੀ ਅਤੇ ਮਜ਼ੇ ਨਾਲ ਖੇਡ ਦੇਖੋ, ਮਾਇਆ ਤੋਂ ਘਬਰਾਓ ਨਹੀਂ। ਇੱਕ ਮਨੋਰਜ਼ਨ ਸਮਝੋ ਭਾਵੇਂ ਸ਼ੇਰ ਦੇ ਰੂਪ ਵਿੱਚ ਆ ਜਾਏ – ਘਬਰਾਓ ਨਹੀਂ। ਇਹ ਹੀ ਸਮ੍ਰਿਤੀ ਰੱਖੋ ਕਿ ਬ੍ਰਾਹਮਣ ਜੀਵਨ ਦੀ ਹਰ ਘੜੀ ਉਤਸਵ ਹੈ, ਉਤਸ਼ਾਹ ਹੈ। ਉਸੀ ਦੇ ਵਿੱਚ ਹੀ ਇਹ ਖੇਡ ਵੀ ਦੇਖ ਰਹੇ ਹਨ, ਖੁਸ਼ੀ ਵਿੱਚ ਨੱਚ ਰਹੇ ਹਨ ਅਤੇ ਬਾਪ ਦੇ ਬ੍ਰਾਹਮਣ ਪਰਿਵਾਰ ਦੀ ਵਿਸ਼ੇਸ਼ਤਾ ਦੇ, ਗੁਣਾਂ ਦੇ ਗੀਤ ਵੀ ਗਾ ਰਹੇ ਹੋ ਅਤੇ ਬ੍ਰਹਮਾ ਭੋਜ਼ਨ ਵੀ ਮਜ਼ੇ ਨਾਲ ਖਾ ਰਹੇ ਹੋ।

ਤੁਹਾਡੇ ਵਰਗਾ ਸ਼ੁੱਧ ਭੋਜਨ, ਯਾਦ ਦੀ ਭੋਜਨ ਵਿਸ਼ਵ ਵਿੱਚ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੈ! ਇਸ ਭੋਜਨ ਨੂੰ ਹੀ ਕਿਹਾ ਜਾਂਦਾ ਹੈ! ਦੁੱਖ ਭਜਨ ਭੋਜਨ। ਯਾਦ ਦਾ ਭੋਜਨ ਸਭ ਦੁੱਖ ਦੂਰ ਕਰ ਦਿੰਦਾ ਹੈ ਕਿਉਂਕਿ ਸ਼ੁੱਧ ਅੰਨ ਨਾਲ ਮਨ ਅਤੇ ਤਨ ਦੋਨੋ ਸ਼ੁੱਧ ਹੋ ਜਾਂਦੇ ਹਨ। ਜੇਕਰ ਧਨ ਵੀ ਅਸ਼ੁੱਧ ਆਉਂਦਾ ਹੈ ਤਾਂ ਅਸ਼ੁੱਧ ਧਨ ਖੁਸ਼ੀ ਨੂੰ ਗਾਇਬ ਕਰ ਦਿੰਦਾ ਹੈ, ਚਿੰਤਾ ਲਗਾਉਂਦਾ ਹੈ। ਜਿਨ੍ਹਾਂ ਅਸ਼ੁੱਧ ਧਨ ਆਉਂਦਾ, ਮਾਨਾ ਧਨ ਆਏਗਾ ਇੱਕ ਲੱਖ ਪਰ ਚਿੰਤਾ ਆਏਗੀ ਪਦਮ ਗੁਣਾ ਅਤੇ ਚਿੰਤਾ ਨੂੰ ਸਦੈਵ ਚਿਤਾ ਕਿਹਾ ਜਾਂਦਾ ਹੈ। ਤਾਂ ਚਿਤਾ ਤੇ ਬੈਠਣ ਵਾਲੇ ਨੂੰ ਖੁਸ਼ੀ ਕਿਵੇਂ ਹੋਵੇਗੀ! ਅਤੇ ਸ਼ੁੱਧ ਅੰਨ ਮਨ ਨੂੰ ਸ਼ੁੱਧ ਬਣਾ ਦਿੰਦਾ ਹੈ ਇਸਲਈ ਧਨ ਵੀ ਸ਼ੁੱਧ ਹੋ ਜਾਂਦਾ ਹੈ। ਯਾਦ ਦੇ ਅੰਨ ਦਾ ਮਹੱਤਵ ਹੈ, ਇਸਲਈ ਬ੍ਰਹਮਾ ਭੋਜਨ ਦੀ ਮਹਿਮਾ ਹੈ। ਜੇਕਰ ਯਾਦ ਵਿੱਚ ਨਹੀਂ ਬਣਾਉਂਦੇ ਅਤੇ ਖਾਂਦੇ ਹਾਂ ਤੇ ਇਹ ਅੰਨ ਸਥਿਤੀ ਨੂੰ ਉੱਪਰ ਥੱਲੇ ਕਰ ਸਕਦਾ ਹੈ। ਯਾਦ ਵਿੱਚ ਬਣਾਇਆ ਹੋਇਆ ਅਤੇ ਯਾਦ ਵਿੱਚ ਸਵਿਕਾਰ ਕੀਤਾ ਹੋਇਆ ਅੰਨ ਦਵਾਈ ਦਾ ਕੰਮ ਕਰਦਾ ਅਤੇ ਦਵਾ ਦਾ ਵੀ ਕੰਮ ਕਰਦਾ। ਯਾਦ ਦਾ ਅੰਨ ਕਦੀ ਨੁਕਸਾਨ ਨਹੀਂ ਕਰ ਸਕਦਾ, ਇਸਲਈ ਹਰ ਘੜੀ ਉਤਸਵ ਮਨਾਓ। ਮਾਇਆ ਕਿਸੇ ਵੀ ਰੂਪ ਵਿੱਚ ਆਏ। ਅੱਛਾ! ਮੋਹ ਦੇ ਰੂਪ ਵਿੱਚ ਆਉਂਦੀ ਹੈ ਤਾਂ ਸਮਝੋ ਬਾਂਦਰ ਦਾ ਖੇਡ ਦਿਖਾਉਣ ਦੇ ਲਈ ਆਈ ਹੈ। ਖੇਡ ਨੂੰ ਸਾਕਸ਼ੀ ਹੋ ਕੇ ਦੇਖੋ, ਖੁਦ ਮਾਇਆ ਦੇ ਚੱਕਰ ਵਿੱਚ ਨਾ ਆਓ। ਚੱਕਰ ਵਿੱਚ ਆਉਂਦੇ ਹੋ ਤਾਂ ਘਬਰਾਉਂਦੇ ਹੋ ਅੱਜਕਲ ਛੋਟੇ – ਛੋਟੇ ਬੱਚਿਆਂ ਨੂੰ ਇਵੇਂ ਦੇ ਮੰਨੋਰਜਨ ਦੇ ਖੇਡ ਕਰਾਉਂਦੇ ਹਨ, ਉੱਚਾ ਵੀ ਚੜਾਉਣਗੇ, ਥੱਲੇ ਵੀ ਲਿਆਉਣਗੇ। ਤਾਂ ਇਹ ਮਨੋਰੰਜਨ ਹੈ, ਖੇਡ ਹੈ। ਕਿਸੇ ਵੀ ਰੂਪ ਵਿੱਚ ਆਏ, ਇਹ ਮਿਕੀ – ਮਾਊਸ ਦਾ ਖੇਡ ਦੇਖੋ। ਜੋ ਆਉਂਦਾ ਹੈ ਉਹ ਜਾਂਦਾ ਵੀ ਹੈ। ਮਾਇਆ ਕਿਸੇ ਵੀ ਰੂਪ ਵਿੱਚ ਆਉਂਦੀ ਹੈ ਤਾਂ ਹੁਣੇ- ਹੁਣੇ ਆਈ, ਹੁਣੇ – ਹੁਣੇ ਗਈ। ਤੁਸੀਂ ਮਾਇਆ ਦੇ ਨਾਲ ਸ੍ਰੇਸ਼ਠ ਸਥਿਤੀ ਨਾਲ ਚਲੇ ਨਾ ਜਾਓ, ਮਾਇਆ ਨੂੰ ਆਉਣ ਦਿਓ। ਤੁਸੀਂ ਉਨ੍ਹਾਂ ਨਾਲ ਕਿਉਂ ਜਾਂਦੇ ਹੋ? ਖੇਡ ਹੁੰਦਾ ਹੀ ਇਵੇਂ ਹੈ – ਕੁੱਝ ਆਏਗਾ, ਕੁੱਝ ਜਾਏਗਾ, ਕੁੱਝ ਬਦਲੇਗਾ। ਜੇਕਰ ਖੇਡ ਵਿੱਚ ਸੀਨ ਬਦਲੀ ਨਾ ਹੋਵੇ ਤਾਂ ਚੰਗਾ ਨਹੀਂ ਲੱਗੇਗਾ। ਮਾਇਆ ਵੀ ਕਿਸੇ ਰੂਪ ਵਿੱਚ ਆਏ, ਜੋ ਸੀਨ ਆਉਦੀ ਹੈ ਉਹ ਬਦਲਣੀ ਜਰੂਰ ਹੈ। ਤਾਂ ਸੀਨ ਬਦਲਦੀ ਰਹੇ ਪਰ ਤੁਹਾਡੀ ਸਥਿਤੀ ਸ੍ਰੇਸ਼ਠ ਸਥਿਤੀ ਨਹੀਂ ਬਦਲੇ। ਕਿਸੇ ਵੀ ਖੇਡ ਵਿੱਚ ਕੋਈ ਪਾਰ੍ਟ ਵਜਾਉਂਦਾ ਹੈ ਤਾਂ ਤੁਸੀਂ ਵੀ ਉਸਦੇ ਨਾਲ ਇਵੇਂ ਹੀ ਭਜਨ ਦੋੜਨ ਲੱਗ ਜਾਓਗੇ ਕੀ? ਦੇਖਣ ਵਾਲੇ ਤਾਂ ਸਿਰਫ਼ ਦੇਖਦੇ ਰਹਿਣਗੇ ਨਾ। ਤਾਂ ਮਾਇਆ ਥੱਲੇ ਸੁੱਟਣ ਲਈ ਆਏ ਜਾਂ ਕਿਸੇ ਵੀ ਸਵਰੂਪ ਵਿੱਚ ਆਏ ਪਰ ਤੁਸੀਂ ਉਸਦਾ ਖੇਡ ਦੇਖੋ। ਕਿਵੇਂ ਥੱਲੇ ਡਿਗਾਉਂਣ ਲਈ ਆਈ, ਉਸਦੇ ਰੂਪ ਨੂੰ ਕੈਚ ਕਰੋ ਅਤੇ ਖੇਡ ਸਮਝ ਉਸ ਦ੍ਰਿਸ਼ ਨੂੰ ਸਾਕਸ਼ੀ ਹੋ ਕਰਕੇ ਦੇਖੋ। ਅੱਗੇ ਦੇ ਲਈ ਖ਼ੁਦ ਦੀ ਸਥਿਤੀ ਨੂੰ ਮਜ਼ਬੂਤ ਬਨਾਉਣ ਦੀ ਸਿੱਖਿਆ ਲੈ ਅੱਗੇ ਵਧੋ।

ਤਾਂ ਸ਼ਿਵਰਾਤ੍ਰੀ ਦਾ ਉਤਸਵ ਮਤਲਬ ਉਤਸ਼ਾਹ ਦਵਾਉਣ ਵਾਲਾ ਉਤਸਵ ਸਿਰਫ਼ ਅੱਜ ਦੀ ਦਿਨ ਨਹੀਂ ਹੈ ਪਰ ਸਦਾ ਹੀ ਤੁਹਾਡੇ ਲਈ ਉਤਸਵ ਹੈ ਅਤੇ ਉਤਸ਼ਾਹ ਨਾਲ ਹੋ। ਇਸ ਸਲੋਗਨ ਨੂੰ ਸਦਾ ਯਾਦ ਰੱਖਣਾ ਅਤੇ ਅਨੁਭਵ ਕਰਦੇ ਰਹਿਣਾ। ਉਸਦੀ ਵਿਧੀ ਸਿਰਫ਼ ਦੋ ਸ਼ਬਦਾਂ ਦੀ ਹੈ। ਸਦਾ ਸਾਕਸ਼ੀ ਹੋਕੇ ਦੇਖਣਾ ਅਤੇ ਬਾਪ ਦੇ ਸਾਥੀ ਬਣਕੇ ਰਹਿਣਾ। ਬਾਪ ਦੇ ਸਾਥੀ ਸਦਾ ਰਹੋਗੇ ਤਾਂ ਜਿੱਥੇ ਬਾਪ ਹੈ ਤਾਂ ਸਾਖਸ਼ੀ ਹੋਕੇ ਵੇਖਣ ਨਾਲ ਸਹਿਜ ਹੀ ਮਾਯਾਜੀਤ ਬਣ ਅਨੇਕ ਜਨਮਾਂ ਦੇ ਲਈ ਜਗਤਜੀਤ ਬਣ ਜਾਓਗੇ। ਤਾਂ ਸਮਝਾ, ਕੀ ਕਰਨਾ ਹੈ? ਖ਼ੁਦ ਬਾਪ ਹਰ ਬੱਚੇ ਦਾ ਸਾਥ ਦੇਣ ਲਈ ਗੋਲਡਨ ਆਫ਼ਰ ਕਰ ਰਹੇ ਹਨ ਇਸਲਈ ਸਦਾ ਸਾਥ ਰਹੋ। ਉਵੇਂ ਡਬਲ ਫੋਰਨਰਸ ਇਕਲੇ ਰਹਿਣਾ ਪਸੰਦ ਕਰਦੇ ਹਨ। ਉਹ ਸਾਥ ਇਸਲਈ ਨਹੀਂ ਰਹਿੰਦੇ ਕਿ ਕਿਤੇ ਬੰਧਨ ਵਿੱਚ ਨਾ ਬੰਨ੍ਹ ਜਾਣ, ਸਵਤੰਤਰ ਰਹਿਣ। ਪਰ ਇਸ ਸਾਥ ਵਿੱਚ ਸਾਥ ਰਹਿੰਦੇ ਵੀ ਸਵਤੰਤਰ ਹਨ, ਬੰਧਨ ਨਹੀਂ ਅਨੁਭਵ ਹੋਵੇਗਾ। ਅੱਛਾ! ਤਾਂ ਅੱਜ ਦਾ ਦਿਨ ਡਬਲ ਉਤਸਵ ਦਾ ਹੈ। ਉਵੇਂ ਜੀਵਨ ਵੀ ਉਤਸਵ ਹੈ ਅਤੇ ਯਾਦਗਰ – ਉਤਸਵ ਵੀ ਹੈ। ਬਾਪਦਾਦਾ ਸਾਰੇ ਵਿਦੇਸ਼ ਦੇ ਬੱਚਿਆਂ ਨੂੰ ਸਦਾ ਯਾਦ ਕਰਦੇ ਵੀ ਹਨ ਅਤੇ ਅੱਜ ਵੀ ਵਿਸ਼ੇਸ਼ ਦਿਨ ਦੀ ਯਾਦ ਦੇ ਰਹੇ ਹਨ ਕਿਉਂਕਿ ਜੋ ਵੀ ਜਿਥੋਂ ਵੀ ਆਏ ਹੋਣਗੇ ਤਾਂ ਵੀ ਯਾਦ – ਪੱਤਰ ਲਿਆਏ ਹੋਣਗੇ। ਕਾਰਡ, ਪੱਤਰ, ਟੋਲੀਆਂ ਲਿਆਉਂਦੀਆਂ। ਤਾਂ ਜਿਨ ਬੱਚਿਆਂ ਨੇ ਦਿਲ ਦੇ ਉਤਸ਼ਾਹ ਦਾ ਯਾਦਗਾਰ ਅਤੇ ਕਿਸੇ ਵੀ ਰੂਪ ਨਾਲ ਆਪਣੀ ਯਾਦ – ਨਿਸ਼ਾਨੀ ਭੇਜ਼ੀ ਹੈ, ਉਨ੍ਹਾਂ ਸਾਰਿਆਂ ਬੱਚਿਆਂ ਨੂੰ ਬਾਪਦਾਦਾ ਵੀ ਵਿਸ਼ੇਸ਼ ਯਾਦ ਦਾ ਰਿਟਰਨ ਪਦਮਗੁਣਾ ਦੇ ਰਹੇ ਹਨ ਅਤੇ ਬਾਪਦਾਦਾ ਦੇਖ ਰਹੇ ਹਨ ਕਿ ਹਰ ਇੱਕ ਬੱਚੇ ਦੇ ਅੰਦਰ ਸੇਵਾ ਦਾ ਅਤੇ ਸਦਾ ਮਾਇਆਜੀਤ ਬਣਨ ਦਾ ਉਮੰਗ – ਉਤਸ਼ਾਹ ਬਹੁਤ ਚੰਗਾ ਹੈ। ਹਰ ਇੱਕ ਬੱਚਾ ਆਪਣੀ ਸ਼ਾਕਤੀ ਤੋਂ ਵੀ ਜ਼ਿਆਦਾ ਸੇਵਾ ਵਿੱਚ ਅੱਗੇ ਵੱਧ ਰਿਹਾ ਹੀ ਅਤੇ ਵੱਧਦਾ ਰਹੇਗਾ। ਬਾਕੀ ਜੋ ਸੱਚੀ ਦਿਲ ਨਾਲ ਦਿਲ ਦਾ ਸਮਾਚਾਰ ਬਾਪ ਦੇ ਅੱਗੇ ਰੱਖਦੇ ਹਨ, ਤਾਂ ਸੱਚੀ ਦਿਲ ਤੇ ਬਾਪ ਸਦਾ ਰਾਜ਼ੀ ਹੈ ਇਸਲਈ ਦਿਲ ਦੇ ਸਮਾਚਾਰ ਵਿੱਚ ਜੋ ਵੀ ਕੋਈ ਛੋਟੀ – ਛੋਟੀ ਗੱਲਾਂ ਆਉਦੀਆਂ ਵੀ ਹਨ ਤਾਂ ਉਹ ਬਾਪ ਦੀ ਵਿਸ਼ੇਸ਼ ਯਾਦ ਦੇ ਵਰਦਾਨ ਨਾਲ਼ ਖ਼ਤਮ ਹੋ ਹੀ ਜਾਣਗੀਆਂ। ਬਾਪ ਦਾ ਰਾਜ਼ੀ ਹੋਣਾ ਮਤਲਬ ਸਹਿਜ ਬਾਪ ਦੀ ਮਦਦ ਨਾਲ ਮਾਇਆਜੀਤ ਬਣਨਾ ਇਸਲਈ ਜੋ ਬਾਪ ਨੂੰ ਦੇ ਦਿੱਤਾ, ਭਾਵੇਂ ਸਮਾਚਾਰ ਦੇ ਰੂਪ ਵਿੱਚ, ਪੱਤਰ ਦੇ ਰੂਪ ਵਿੱਚ, ਰੂਹਰਿਹਾਨ ਦੇ ਰੂਪ ਵਿੱਚ, ਜਦੋਂ ਬਾਪ ਦੇ ਅੱਗੇ ਰੱਖ ਦਿੱਤਾ, ਦੇ ਦਿੱਤਾ ਤਾਂ ਜੋ ਚੀਜ਼ ਕਿਸੇਨੂੰ ਦੇ ਦਿੱਤੀ ਜਾਂਦੀ ਹੈ ਉਹ ਆਪਣੀ ਨਹੀਂ ਰਹਿੰਦੀ, ਉਹ ਦੂਸਰੇ ਦੀ ਹੋ ਜਾਂਦੀ ਹੈ। ਜੇਕਰ ਕਮਜ਼ੋਰੀ ਦਾ ਸੰਕਲਪ ਵੀ ਬਾਪ ਦੇ ਅੱਗੇ ਰੱਖ ਦਿੱਤਾ ਤਾਂ ਉਹ ਕਮਜ਼ੋਰੀ ਤੁਹਾਡੀ ਨਹੀਂ ਰਹੀ। ਤੁਸੀਂ ਦੇ ਦਿੱਤੀ ਉਸ ਤੋਂ ਮੁਕਤ ਹੋ ਗਏ ਇਸਲਈ, ਇਹ ਹੀ ਯਾਦ ਰੱਖਣਾ ਕਿ ਮੈਂ ਬਾਪ ਦੇ ਅੱਗੇ ਰੱਖ ਦਿੱਤੀ ਹੈ ਮਤਲਬ ਦੇ ਦਿੱਤੀ ਹੈ। ਬਾਕੀ ਵਿਦੇਸ਼ ਵਿੱਚ ਉਮੰਗ – ਉਤਸ਼ਾਹ ਦੀ ਲਹਿਰ ਚੰਗੀ ਚਲ ਰਹੀ ਹੈ। ਬਾਪਦਾਦਾ ਬੱਚਿਆਂ ਨੂੰ ਨਿਰਵਿਘਣ ਬਣਨ ਦੇ ਉਮੰਗ ਅਤੇ ਸੇਵਾ ਵਿੱਚ ਬਾਪ ਨੂੰ ਪ੍ਰਤਖ ਕਰਨ ਦੇ ਉਮੰਗ ਨੂੰ ਦੇਖ ਹਰਸ਼ਿਤ ਹੁੰਦੇ ਹਨ। ਅੱਛਾ!

ਸਦਾ ਅਨਾਦਿ ਅਤੇ ਆਦਿ ਰਚਨਾ ਦੇ ਰੂਹਾਨੀ ਨਸ਼ੇ ਵਿੱਚ ਰਹਿਣ ਵਾਲੇ, ਸਦਾ ਹਰ ਘੜੀ ਉਤਸਵ ਸਮਾਨ ਮਨਾਉਣ ਵਾਲੇ, ਸਦਾ ਯਾਦ ਅਤੇ ਸੇਵਾ ਦੇ ਉਤਸ਼ਾਹ ਵਿੱਚ ਰਹਿਣ ਵਾਲੇ, ਸਦਾ ਮਾਇਆ ਦੀ ਹਰ ਪਰਿਸਥਿਤੀ ਨੂੰ ਖੇਡ ਸਮਝ ਸਾਕਸ਼ੀ ਹੋ ਦੇਖਣ ਵਾਲੇ, ਸਦਾ ਬਾਪ ਦੇ ਨਾਲ ਹਰ ਕਦਮ ਵਿੱਚ ਸਾਥੀ ਬਣ ਚੱਲਣ ਵਾਲੇ, ਇਵੇਂ ਦੇ ਸਰਵ ਸ੍ਰੇਸ਼ਠ ਬ੍ਰਾਹਮਣ ਆਤਮਾਵਾਂ ਨੂੰ ਅਲੌਕਿਕ ਜਨਮ ਦੀ ਮੁਬਾਰਕ ਦੇ ਨਾਲ – ਨਾਲ ਯਾਦਪਿਆਰ ਅਤੇ ਨਮਸਤੇ। ਸਾਰੇ ਅਤਿ ਸਨੇਹੀ, ਦਿਲਤਖ਼ਤਨਸ਼ੀਨ ਬੱਚਿਆਂ ਨੂੰ ਪਾਵਨ – ਸ਼ਿਵਜਯੰਤੀ ਦੀ ਪਦਮਗੁਣਾ ਯਾਦਪਿਆਰ ਅਤੇ ਮੁਬਾਰਕ।

ਵਰਦਾਨ:-

ਮਾਸਟਰ ਦਾਤਾ ਉਹ ਹਨ ਜੋ ਸਦਾ ਇਸ ਰੂਹਾਨੀ ਭਾਵਨਾ ਵਿੱਚ ਰਹਿਣ ਕਿ ਸਰਵ ਰੂਹਾਂ ਸਾਡੇ ਸਮਾਨ ਵਰਸੇ ਦੀ ਅਧਿਕਾਰੀ ਬਣ ਜਾਣ। ਕਿਸੇ ਦੀ ਵੀ ਕਮੀ ਕਮਜ਼ੋਰੀ ਨੂੰ ਨਾ ਦੇਖ, ਉਹ ਆਪਣੇ ਧਾਰਨ ਕੀਤੇ ਹੋਏ ਗੁਣਾਂ ਦਾ, ਸ਼ਕਤੀਆਂ ਦਾ ਸਹਿਯੋਗ ਦਿੰਦੇ ਹਨ। ਇਹ ਇਵੇਂ ਹੀ ਹੈ – ਇਸ ਭਾਵਨਾ ਦੀ ਬਜਾਏ ਮੈਂ ਇਸਨੂੰ ਵੀ ਬਾਪ ਸਮਾਨ ਬਣਾਵਾਂ, ਇਹ ਸ਼ੁਭ ਭਾਵਨਾ ਹੋਵੇ। ਨਾਲ – ਨਾਲ ਇਹ ਹੀ ਸ੍ਰੇਸ਼ਠ ਕਾਮਨਾ ਹੋਵੇ ਕਿ ਸਰਵ ਆਤਮਾਵਾਂ ਕੰਗਾਲ, ਦੁਖੀ, ਅਸ਼ਾਂਤ ਤੋ ਸਦਾ ਸ਼ਾਂਤ, ਸੁੱਖ – ਰੂਪ ਮਾਲਾਮਾਲ ਬਣ ਜਾਣ – ਤਾਂ ਕਹਾਂਗੇ ਮਾਸਟਰ ਦਾਤਾ।

ਸਲੋਗਨ:-

**********************

ਸੂਚਨਾ:

ਅੱਜ ਮਾਸ ਦਾ ਤੀਸਰਾ ਰਵੀਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਬਾਬਾ ਦੇ ਸਾਰੇ ਬੱਚੇ ਸ਼ਾਮ 6:30 ਤੋਂ 7:30 ਵੱਜੇ ਤੱਕ ਵਿਸ਼ੇਸ਼ ਆਪਣੇ ਆਕਾਰੀ ਸਵਰੂਪ ਵਿੱਚ ਸਥਿਤ ਹੋ, ਬਾਪਦਾਦਾ ਦੇ ਨਾਲ ਉੱਚੀ ਲਾਇਟ ਦੀ ਪਹਾੜੀ ਤੇ ਖੜੇ ਹੋ ਪੂਰੇ ਵਿਸ਼ਵ ਵਿੱਚ ਪਵਿੱਤਰਤਾ ਦੀਆਂ ਕਿਰਨਾਂ ਦੇਕੇ ਪਕ੍ਰਿਤੀ ਸਹਿਤ ਸਰਵ ਆਤਮਾਵਾਂ ਨੂੰ ਸਤੋਪ੍ਰਧਾਨ ਬਨਾਉਣ ਦੀ ਸੇਵਾ ਕਰਨ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top