15 July 2021 PUNJABI Murli Today | Brahma Kumaris

Read and Listen today’s Gyan Murli in Punjabi 

July 14, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਵਿਕਾਰਾਂ ਦਾ ਦਾਨ ਦੇ ਦਵੋ ਤਾਂ ਰਾਹੂ ਦਾ ਗ੍ਰਹਿਣ ਉਤਰ ਜਾਵੇਗਾ। ਦੇ ਦਾਨ ਤਾਂ ਛੁੱਟੇ ਗ੍ਰਹਿਣ"

ਪ੍ਰਸ਼ਨ: -

ਵਰਿਕਸ਼ਪਤੀ ਬਾਪ ਆਪਣੇ ਭਾਰਤਵਾਸੀ ਬੱਚਿਆਂ ਤੇ ਬ੍ਰਹਿਸਪਤੀ ਦੀ ਦਸ਼ਾ ਬਿਠਾਉਣ ਦੇ ਲਈ ਕਿਹੜੀ ਸਮ੍ਰਿਤੀ ਦਵਾਉਂਦੇ ਹਨ?

ਉੱਤਰ:-

ਹੇ ਭਾਰਤਵਾਸੀ ਬੱਚਿਓ, ਤੁਹਾਡਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਅਤਿ ਸ਼੍ਰੇਸ਼ਠ ਸੀ। ਤੁਸੀਂ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ ਸੀ। ਤੁਸੀਂ ਮੇਰੇ ਸਾਗਰ ਦੇ ਬੱਚੇ ਕਾਮ ਚਿਤਾ ਤੇ ਬੈਠ ਕਾਲੇ ਹੋ ਗਏ ਹੋ, ਗ੍ਰਹਿਣ ਲੱਗ ਗਿਆ ਹੈ। ਹੁਣ ਮੈਂ ਤੁਹਾਨੂੰ ਫਿਰ ਤੋਂ ਗੋਰਾ ਬਣਾਉਣ ਆਇਆ ਹਾਂ, ਇਹ ਸਮ੍ਰਿਤੀ ਆਉਣ ਨਾਲ ਬ੍ਰਹਿਸਪਤੀ ਦੀ ਦਸ਼ਾ ਬੈਠ ਜਾਂਦੀ ਹੈ।

ਗੀਤ:-

 ਓਮ ਨਮੋ ਸ਼ਿਵਾਏ..

ਓਮ ਸ਼ਾਂਤੀ ਇਹ ਕਿਸ ਦੀ ਮਹਿਮਾ ਸੁਣੀ? ਬੇਹੱਦ ਦੇ ਬਾਪ ਦੀ। ਉੱਚ ਤੇ ਉੱਚ ਬਾਪ ਪਰਮਪਿਤਾ ਪਰਮਾਤਮਾ ਹੀ ਹੈ। ਲੌਕਿਕ ਬਾਪ ਦੇ ਲਈ ਤਾਂ ਸਭ ਨਹੀਂ ਕਹਿਣਗੇ। ਬੱਚੇ ਜਾਣਦੇ ਹਨ ਸਭ ਆਤਮਾਵਾਂ ਦਾ ਪਾਰਲੌਕਿਕ ਬਾਪ – ਉਹ ਹੈ ਉੱਚ ਤੇ ਉੱਚ। ਉਨ੍ਹਾਂ ਦਾ ਨਾਮ ਹੀ ਹੈ ਸ਼ਿਵ। ਬਗੈਰ ਨਾਮ ਰੂਪ ਦੇ ਤਾਂ ਕੋਈ ਚੀਜ਼ ਹੁੰਦੀ ਨਹੀਂ। ਇਸ ਸਮੇਂ ਸਭ ਨੂੰ ਰਾਹੂ ਦਾ ਗ੍ਰਹਿਣ ਲੱਗਿਆ ਹੋਇਆ ਹੈ, ਇਸਲਈ ਇਨ੍ਹਾਂ ਨੂੰ ਆਇਰਨ ਏਜ਼ਡ ਵਰਲਡ ਕਿਹਾ ਜਾਂਦਾ ਹੈ। ਦਸ਼ਾਵਾਂ ਵੀ ਹੁੰਦੀਆਂ ਹਨ। ਬ੍ਰਹਿਸਪਤੀ ਦੀ ਦਸ਼ਾ, ਸ਼ੁਕ੍ਰ ਦੀ ਦਸ਼ਾ… ਹੁਣ ਤੁਹਾਡੇ ਉੱਪਰ ਹੈ ਬ੍ਰਹਿਸਪਤੀ ਦੀ ਦਸ਼ਾ। ਜਿਸਦੀ ਮਹਿਮਾ ਸੁਣੀ, ਉੱਚ ਤੇ ਉੱਚ ਭਗਵਾਨ ਸ਼ਿਵਬਾਬਾ। ਉਨ੍ਹਾਂ ਦਾ ਅਸਲ ਨਾਮ ਹੈ ਸ਼ਿਵ। ਬਾਕੀ ਕਿਸਮ – ਕਿਸਮ ਦੇ ਕਈ ਨਾਮ ਰੱਖ ਦਿੱਤੇ ਹਨ। ਅਸਲ ਨਾਮ ਹੈ ਸ਼ਿਵਾਬਾਬਾ। ਬਾਪ ਸਮਝਾਉਂਦਾ ਹਨ ਮੈਂ ਬੀਜਰੂਪ, ਚੇਤੰਨ ਹਾਂ। ਸਤ ਚਿੱਤ ਕਹਿੰਦੇ ਹਨ ਫਿਰ ਕਹਿੰਦੇ ਹਨ ਸੁੱਖ ਦਾ ਸਾਗਰ ਹੈ, ਆਨੰਦ, ਸ਼ਾਂਤੀ ਦਾ ਸਾਗਰ ਹੈ ਮਹਿਮਾ ਸਾਰੀ ਉਸ ਇੱਕ ਦੀ ਹੀ ਹੈ। ਭਾਰਤਵਾਸੀ ਮਹਿਮਾ ਗਾਉਂਦੇ ਹਨ ਪਰ ਸਮਝਦੇ ਕੁਝ ਵੀ ਨਹੀਂ। ਇਕਦਮ ਪਥਰਬੁੱਧੀ ਹੋ ਗਏ ਹਨ। ਪੱਥਰਬੁੱਧੀ ਕਿਸ ਨੇ ਬਣਾਇਆ? ਰਾਵਣ ਨੇ। ਸਤਿਯੁਗ ਵਿੱਚ ਭਾਰਤਵਾਸੀ ਪਾਰਸਬੁੱਧੀ ਸਨ, ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਇਹ ਭਾਰਤ ਪਾਰਸਪੁਰੀ ਸੀ, ਜਿਸ ਵਿੱਚ ਦੇਵੀ – ਦੇਵਤਾ ਰਹਿੰਦੇ ਸੀ। ਭਾਰਤ ਹੀ ਅਵਿਨਾਸ਼ੀ ਖੰਡ ਗਾਇਆ ਹੋਇਆ ਹੈ। ਭਾਰਤ ਵਿੱਚ ਹੀ ਪਾਰਸਬੁੱਧੀ ਦੇਵਤਾ ਸੀ, ਇਸ ਸਮੇਂ ਪੱਥਰਬੁੱਧੀ ਪਤਿਤ ਰਹਿੰਦੇ ਹਨ। ਪਤਿਤ ਕਿਵੇਂ ਬਣਦੇ ਹਨ, ਇਹ ਵੀ ਬਾਪ ਨੇ ਸਮਝਾਇਆ ਹੈ। ਦਵਾਪਰ ਤੋਂ ਜਦੋੰ ਕਾਮ ਚਿਤਾ ਤੇ ਬੈਠੇ ਹਨ ਤਾਂ ਕਾਲੇ ਬਣ ਜਾਂਦੇ ਹਨ। ਕਾਮ ਅਗਨੀ ਵਿੱਚ ਸਭ ਭਸਮ ਹੋ ਗਏ ਹਨ। ਉਸ ਵਿੱਚ ਵੀ ਖਾਸ ਭਾਰਤ ਦੀ ਗੱਲ ਹੈ। ਭਾਰਤ ਵਿੱਚ ਪਾਰਸਬੁੱਧੀ ਦੇਵਤਾਵਾਂ ਦਾ ਰਾਜ ਸੀ, ਉਨ੍ਹਾਂਨੂੰ ਵਿਸ਼ਨੂੰਪੂਰੀ, ਰਾਮਰਾਜ ਵੀ ਕਿਹਾ ਜਾਂਦਾ ਸੀ। ਇਹ ਬਾਪ ਆਕੇ ਦੱਸਦੇ ਹਨ। ਮਿੱਠੇ – ਮਿੱਠੇ ਲਾਡਲੇ ਬੱਚਿਓ ਜਦੋੰ ਤੁਸੀਂ ਸਤਿਯੁਗ ਵਿੱਚ ਸੀ, ਸਰਵਗੁਣ ਸੰਪੰਨ ਸੀ। ਇਹ ਤੁਹਾਡੀ ਮਹਿਮਾ ਹੈ। ਉੱਥੇ ਵਿਕਾਰ ਹੁੰਦੇ ਨਹੀਂ। ਦਵਾਪਰ ਤੋਂ ਰਾਵਣ, 5 ਵਿਕਾਰਾਂ ਦਾ ਰਾਜ ਸ਼ੁਰੂ ਹੋਇਆ ਹੈ। ਤਾਂ ਰਾਮਰਾਜ ਬਦਲਕੇ ਰਾਵਣ ਰਾਜ ਹੁੰਦਾ ਹੈ। ਹੁਣ ਗ੍ਰਹਿਣ ਲੱਗਿਆ ਹੋਇਆ ਹੈ। ਬਿਲਕੁਲ ਹੀ ਭਾਰਤ ਕਾਲਾ ਹੋ ਗਿਆ ਹੈ। ਬ੍ਰਹਿਸਪਤੀ ਦੀ ਦਸ਼ਾ ਸਭ ਤੋਂ ਚੰਗੀ ਹੁੰਦੀ ਹੈ। ਭਾਰਤ ਤੇ ਬ੍ਰਹਿਸਪਤੀ ਦੀ ਦਸ਼ਾ ਸਤਿਯੁਗ ਵਿੱਚ ਸੀ। ਫਿਰ ਤ੍ਰੇਤਾ ਵਿੱਚ ਸ਼ੁਕਰ ਦੀ ਦਸ਼ਾ ਚੱਲੀ ਤਾਂ ਦੋ ਕਲਾ ਘੱਟ ਹੋ ਗਈ। ਉਸ ਨੂੰ ਕਿਹਾ ਹੀ ਜਾਂਦਾ ਹੈ ਸਿਲਵਰ ਏਜ਼। ਫਿਰ ਦਵਾਪਰ, ਕਲਯੁਗ ਆਇਆ। ਸੀੜੀ ਉਤਰਦੇ ਆਏ, ਸ਼ਨੀ ਦੀ ਦਸ਼ਾ ਹੋਈ। ਇਸ ਸਮੇਂ ਸਭ ਤੇ ਰਾਹੂ ਦੀ ਦਸ਼ਾ ਹੈ। ਸੂਰਜ ਨੂੰ ਗ੍ਰਹਿਣ ਲੱਗਦਾ ਹੈ ਤਾਂ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ।

ਹੁਣ ਰੂਹਾਨੀ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ – ਇਹ ਹੈ ਰੂਹਾਨੀ ਗਿਆਨ। ਇਹ ਕੋਈ ਸ਼ਾਸਤਰਾਂ ਦਾ ਗਿਆਨ ਨਹੀਂ ਹੈ। ਸ਼ਾਸਤਰਾਂ ਦੇ ਗਿਆਨ ਨੂੰ ਭਗਤੀ ਮਾਰਗ ਕਿਹਾ ਜਾਂਦਾ ਹੈ। ਸਤਿਯੁਗ – ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਗਿਆਨ ਅਤੇ ਭਗਤੀ, ਫਿਰ ਹੈ ਵੈਰਾਗ ਮਤਲਬ ਇਸ ਪੁਰਾਣੀ ਦੁਨੀਆਂ ਨੂੰ ਛੱਡਣਾ ਹੁੰਦਾ ਹੈ। ਇਹ ਹੈ ਸ਼ੂਦ੍ਰ ਵਰਣ। ਵਿਰਾਟ ਰੂਪ ਵਿਖਾਉਂਦੇ ਹਨ ਬ੍ਰਾਹਮਣ, ਦੇਵਤਾ, ਸ਼ਤ੍ਰੀ, ਵੈਸ਼… ਇਹ ਭਾਰਤ ਦੀ ਹੀ ਕਹਾਣੀ ਹੈ। ਵਿਰਾਟ ਰੂਪ ਬਣਾਉਂਦੇ ਵੀ ਹਨ, ਪਰ ਪਥਰਬੁੱਧੀ ਸਮਝਦੇ ਨਹੀਂ। ਪਥਰਬੁੱਧੀ ਕਿਉਂ ਹਨ? ਕਿਓਂਕਿ ਪਤਿਤ ਹਨ? ਭਾਰਤਵਾਸੀ ਹੀ ਪਾਰਸਬੁੱਧੀ ਸਨ, ਸੰਪੂਰਨ ਨਿਰਵਿਕਾਰੀ ਸਨ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ ਹੋਰ ਕੋਈ ਖੰਡ ਨਹੀਂ ਸੀ, ਇਹ ਬਾਪ ਸਮਝਾਉਂਦੇ ਹਨ। ਇਹ ਕੌਣ ਸਿਖਾਉਂਦੇ ਹਨ? ਸ਼ਿਵਾਚਾਰਿਯ। ਇਹ ਹੈ ਗਿਆਨ ਦਾ ਸਾਗਰ। ਕੋਈ ਮਨੁੱਖ ਨੂੰ ਗਿਆਨ ਦਾ ਸਾਗਰ, ਸਰਵ ਦਾ ਪਤਿਤ – ਪਾਵਨ ਨਹੀਂ ਕਹਿ ਸਕਦੇ। ਸਰਵ ਦਾ ਲਿਬ੍ਰੇਟਰ ਇੱਕ ਹੀ ਬਾਪ ਹੈ। ਬਾਪ ਖੁਦ ਹੀ ਆਉਂਦੇ ਹਨ – ਦੁੱਖ ਵਿੱਚ ਰਾਵਣ ਤੋਂ ਲਿਬ੍ਰੇਟ ਕਰਨ, ਫਿਰ ਗਾਈਡ ਬਣ ਲੈ ਜਾਂਦੇ ਹਨ। ਉਨ੍ਹਾਂ ਨੂੰ ਰੂਹਾਨੀ ਪੰਡਾ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ- ਮੈਂ ਤੁਸੀਂ ਸਰਵ ਆਤਮਾਵਾਂ ਦਾ ਪੰਡਾ ਹਾਂ, ਸਭ ਨੂੰ ਵਾਪਿਸ ਲੈ ਜਾਵਾਂਗਾ। ਮੇਰੇ ਵਰਗਾ ਗਾਈਡ ਕੋਈ ਹੁੰਦਾ ਨਹੀਂ। ਕਹਿੰਦੇ ਵੀ ਹਨ ਗੌਡ ਫਾਦਰ ਇਜ਼ ਲਿਬ੍ਰੇਟਰ, ਗਾਈਡ, ਬਲਿਸਫੁਲ… ਸਭ ਦੇ ਉੱਪਰ ਰਹਿਮ ਕਰਦੇ ਹਨ ਕਿਓਂਕਿ ਸਭ ਸਾਗਰ ਦੇ ਬੱਚੇ ਕਾਮ ਚਿਤਾ ਤੇ ਬੈਠ ਸੜ੍ਹ ਮਰੇ। ਉਸ ਵਿੱਚ ਵੀ ਖਾਸ ਭਾਰਤ ਦੀ ਗੱਲ ਹੈ। ਬਾਪ ਕਹਿੰਦੇ ਹਨ – ਤੁਸੀਂ 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ ਸੀ। ਹੁਣ ਕਾਮ ਚਿਤਾ ਤੇ ਬੈਠ ਤੁਸੀਂ ਕੀ ਬਣ ਗਏ ਹੋ! ਹੁਣ ਫਿਰ ਬਾਪ ਆਏ ਹਨ। ਵਰਿਕਸ਼ਪਤੀ ਬਾਪ ਆਕੇ ਮਨੁੱਖ ਮਾਤਰ ਤੇ ਬ੍ਰਹਿਸਪਤੀ ਦੀ ਦਸ਼ਾ ਬਿਠਾਉਂਦੇ ਹਨ। ਖਾਸ ਭਾਰਤ, ਆਮ ਵਿਸ਼ਵ ਤੇ ਇਸ ਸਮੇਂ ਰਾਹੂ ਦਾ ਗ੍ਰਹਿਣ ਲੱਗਿਆ ਹੋਇਆ ਹੈ। ਬਾਪ ਕਹਿੰਦੇ ਹਨ – ਮੈਂ ਹੀ ਆਕੇ ਭਾਰਤ ਦੀ ਖਾਸ, ਦੁਨੀਆਂ ਦੀ ਆਮ ਗਤੀ – ਸਦਗਤੀ ਕਰਦਾ ਹਾਂ। ਤੁਸੀਂ ਇੱਥੇ ਆਏ ਹੀ ਹੋ ਪਾਰਸਬੁੱਧੀ ਬਣਨ। ਮੋਸ੍ਟ ਬਿਲਵੇਡ ਬਾਪ ਆਇਆ ਹੋਇਆ ਹੈ – ਸਭ ਆਸ਼ਕੀਆਂ ਦਾ ਮਾਸ਼ੂਕ ਇੱਕ ਹੀ ਹੈ। ਸਭ ਨੇਸ਼ਨ (ਸਾਰੇ ਦੇਸ਼ਾਂ ਵਿੱਚ) ਵਿੱਚ ਲਿੰਗ ਜਰੂਰ ਬਣਾਉਂਦੇ ਹਨ ਕਿਓਂਕਿ ਸਭ ਦਾ ਬਾਪ ਹੈ ਨਾ। ਸ਼ਿਵ ਦੇ ਮੰਦਿਰ ਭਾਰਤ ਵਿੱਚ ਬਹੁਤ ਹਨ, ਜਿਸ ਨੂੰ ਸ਼ਿਵਾਲਾ ਕਹਿੰਦੇ ਹਨ, ਰਹਿਣ ਦਾ ਸਥਾਨ। ਸਤਿਯੁਗ ਵਿੱਚ ਹੀ ਦੇਵੀ – ਦੇਵਤਾ ਧਰਮ ਦੇ ਮਨੁੱਖ ਸਨ ਪਰ ਉਹ ਧਰਮ ਕਦੋਂ ਸੀ, ਉਨ੍ਹਾਂ ਦਾ ਰਾਜ ਕਦੋਂ ਸੀ… ਇਹ ਪਤਾ ਨਹੀਂ ਹੈ। ਸਤਿਯੁਗ ਦੀ ਉਮਰ ਲੰਬੀ ਲਿਖ ਦਿੱਤੀ ਹੈ। ਬਾਪ ਬੈਠ ਸਮਝਾਉਂਦੇ ਹਨ ਤੁਹਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠ ਰਹੀ ਹੈ – 21 ਜਨਮਾਂ ਦੇ ਲਈ। ਵਰਿਕਸ਼ਪਤੀ ਹੈ ਗਿਆਨ ਦਾ ਸਾਗਰ ਪਤਿਤ – ਪਾਵਨ, ਜਿਸ ਨੂੰ ਸਭ ਪੁਕਾਰਦੇ ਹਨ। ਤੁਸੀਂ ਮਾਤਾ – ਪਿਤਾ ਅਸੀਂ ਬਾਲਕ ਤੇਰੇ, ਸਭ ਉਨ੍ਹਾਂ ਦੀ ਮਹਿਮਾ ਕਰਦੇ ਹਨ। ਬਰੋਬਰ ਸਤਿਯੁਗ ਤ੍ਰੇਤਾ ਵਿੱਚ ਸੁੱਖ ਘਨੇਰੇ ਸਨ। ਜਦਕਿ ਬਾਪ ਹੈਵਿਨਲੀ ਗੌਡ ਫਾਦਰ ਹੈ, ਸ੍ਵਰਗ ਦਾ ਰਚਤਾ ਹੈ ਤਾਂ ਜਰੂਰ ਅਸੀਂ ਵੀ ਸ੍ਵਰਗ ਵਿੱਚ ਹੋਣੇ ਚਾਹੀਦੇ ਹਾਂ। ਬਾਪ ਸਮਝਾਉਂਦੇ ਹਨ ਤੁਸੀਂ ਸਭ ਸ੍ਵਰਗਵਾਸੀ ਸੀ, ਹੁਣ ਨਰਕਵਾਸੀ ਬਣੇ ਹੋ। ਭਾਰਤ ਦਾ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੈ। ਜਿਵੇਂ ਕ੍ਰਿਸ਼ਚਨ ਧਰਮ ਦੇ ਹਨ, ਉਹ ਕ੍ਰਿਸ਼ਚਨ ਧਰਮ ਦੇ ਹੀ ਚਲੇ ਆਉਂਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਦੇਵੀ – ਦੇਵਤਾ ਧਰਮ ਵਾਲੇ ਆਪਣੇ ਧਰਮ ਨੂੰ ਕਿਓਂ ਭੁੱਲ ਗਏ ਹੋ! ਜਦਕਿ ਤੁਸੀਂ ਦੇਵੀ – ਦੇਵਤਾ ਧਰਮ ਦੇ ਸੀ।

ਬਾਪ ਸਮ੍ਰਿਤੀ ਦਿਵਾਉਂਦੇ ਹਨ – ਤੁਹਾਡਾ ਸਭ ਤੋਂ ਸ਼੍ਰੇਸ਼ਠ ਧਰਮ, ਕਰਮ ਸੀ। ਹੁਣ ਤੁਸੀਂ ਨੀਚ, ਪਾਪੀ, ਕੰਗਾਲ ਬਣ ਗਏ ਹੋ, ਤੁਸੀਂ ਹੋ ਹੀ ਦੇਵਤਾਵਾਂ ਦੇ ਪੁਜਾਰੀ, ਫਿਰ ਆਪਣੇ ਨੂੰ ਹਿੰਦੂ ਕਿਓਂ ਕਹਿਲਾਉਂਦੇ ਹੋ? ਭਾਰਤ ਦਾ ਇਹ ਕੀ ਹਾਲ ਹੋ ਗਿਆ ਹੈ। ਜੋ ਦੇਵਤਾ ਧਰਮ ਦੇ ਹਨ ਉਹ ਵਿਕਾਰੀ ਬਣਨ ਦੇ ਕਾਰਨ ਆਪਣੇ ਨੂੰ ਦੇਵਤਾ ਕਹਿਲਾਉਂਦੇ ਨਹੀਂ। ਬਾਪ ਕਹਿੰਦੇ ਹਨ – ਹੁਣ ਇਸ ਪਤਿਤ ਦੁਨੀਆਂ ਦਾ ਅੰਤ ਹੈ, ਮਹਾਭਾਰਤ ਲੜਾਈ ਵੀ ਖੜੀ ਹੈ। ਭਗਵਾਨੁਵਾਚ – ਮੈਂ ਤੁਹਾਨੂੰ ਸਤਿਯੁਗ ਦੇ ਲਈ ਰਾਜਯੋਗ ਸਿਖਾਉਂਦਾ ਹਾਂ। ਭਗਵਾਨ ਤਾਂ ਇੱਕ ਹੀ ਹੈ, ਅਸੀਂ ਉਨ੍ਹਾਂ ਦੇ ਬੱਚੇ ਸਾਲੀਗ੍ਰਾਮ ਹਾਂ। ਬਾਪ ਕਹਿੰਦੇ ਹਨ – ਤੁਸੀਂ ਜੋ ਪੂਜੀਏ ਸੀ ਉਹ ਹੀ ਪੁਜਾਰੀ ਭਗਤ ਬਣ ਗਏ ਹੋ। ਹੁਣ ਫਿਰ ਗਿਆਨ ਲੈਂਦੇ ਹੋ ਪੂਜੀਏ ਦੇਵਤਾ ਬਣਨ ਦੇ ਲਈ। ਫਿਰ ਦਵਾਪਰ ਤੋਂ ਪੂਜੀਏ ਸੋ ਪੁਜਾਰੀ ਬਣ ਜਾਣਗੇ। ਤੁਸੀਂ ਪੂਰੇ 84 ਜਨਮ ਲੈਂਦੇ ਹੋ। ਜਿਨ੍ਹਾਂ ਨੇ 84 ਜਨਮ ਲਿੱਤੇ ਹਨ ਉਹ ਹੀ ਆਕੇ ਬ੍ਰਹਮਕੁਮਾਰ ਕੁਮਾਰੀ ਬਣਨਗੇ। ਬ੍ਰਹਮਾ ਦਵਾਰਾ ਆਦਿ ਸਨਾਤਨ ਧਰਮ ਦੀ – ਸਥਾਪਨਾ – ਇਹ ਵੀ ਗਾਇਆ ਹੋਇਆ ਹੈ। ਪ੍ਰਜਾਪਿਤਾ ਹੈ ਤਾਂ ਬਹੁਤ ਬੱਚੇ ਵੀ ਹੋਣਗੇ। ਉਹ ਤਾਂ ਜਰੂਰ ਇੱਥੇ ਹੀ ਚਾਹੀਦੇ ਹਨ। ਕਿੰਨੀ ਢੇਰ ਪਰਜਾ ਹੈ। ਇਨ੍ਹਾਂ ਬ੍ਰਾਹਮਣਾਂ ਨੂੰ ਹੀ ਫਿਰ ਦੇਵਤਾ ਬਣਨਾ ਹੈ। ਬਾਪ ਆਕੇ ਸ਼ੂਦ੍ਰ ਤੋਂ ਬਦਲ ਬ੍ਰਾਹਮਣ ਧਰਮ ਦੀ ਸਥਾਪਨਾ ਕਰਦੇ ਹਨ। ਇਸ ਸੰਗਮਯੁਗ ਤੇ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਣਾ ਹੁੰਦੀ ਹੈ। ਇਹ ਹੈ ਕਲਿਆਣਕਾਰੀ ਸੰਗਮਯੁਗ। ਇਸ ਲੜਾਈ ਨੂੰ ਹੀ ਕਲਿਆਣਕਾਰੀ ਕਿਹਾ ਜਾਂਦਾ ਹੈ। ਇਸ ਵਿਨਾਸ਼ ਦੇ ਬਾਦ ਹੀ ਫਿਰ ਸ੍ਵਰਗ ਦੇ ਗੇਟ ਖੁਲਦੇ ਹਨ। ਤੁਸੀਂ ਇੱਥੇ ਆਏ ਹੋ ਸ੍ਵਰਗਵਾਸੀ ਬਣਨ ਅਤੇ ਵਿਸ਼ਨੂਪੁਰੀ ਵਿੱਚ ਚੱਲਣ। ਤੁਸੀਂ ਬੱਚਿਆਂ ਤੇ ਹੁਣ ਅਵਿਨਾਸ਼ੀ ਬ੍ਰਹਿਸਪਤੀ ਦੀ ਦਸ਼ਾ ਹੈ। 16 ਕਲਾ ਸੰਪੂਰਨ ਕਿਹਾ ਜਾਂਦਾ ਹੈ। ਫਿਰ ਦੋ ਕਲਾ ਘੱਟ ਹੁੰਦੀ ਹੈ ਤਾਂ ਸ਼ੁਕਰ ਦੀ ਦਸ਼ਾ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਬ੍ਰਹਿਸਪਤੀ ਦੀ ਦਸ਼ਾ ਹੈ ਫਿਰ ਤ੍ਰੇਤਾ ਵਿੱਚ ਸ਼ੁਕਰ ਦੀ ਦਸ਼ਾ ਫਿਰ ਥੱਲੇ ਡਿੱਗਦੇ ਆਏ ਹੋ, ਮੰਗਲ ਦੀ, ਸ਼ਨੀਚਰ ਦੀ, ਰਾਹੂ ਦੀ ਦਸ਼ਾ ਵੀ ਹੁੰਦੀ ਹੈ। ਜਨਮ – ਜਨਮਾਂਤਰ ਉਲਟੀਆਂ ਦਸ਼ਾਵਾਂ ਫਿਰਦੀਆਂ ਆਈਆਂ ਹਨ। ਹੁਣ ਬਾਪ ਦਵਾਰਾ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ। ਇਹ ਹੈ ਬੇਹੱਦ ਦਾ ਬਾਪ ਗਿਆਨ ਦਾ ਸਾਗਰ, ਪਤਿਤ – ਪਾਵਨ। ਉਹ ਹੀ ਤੁਹਾਡਾ ਬਾਪ ਵੀ ਹੈ, ਸਿੱਖਿਅਕ ਵੀ ਹੈ, ਸਤਿਗੁਰੂ ਵੀ ਹੈ। ਬਾਕੀ ਸਭ ਹਨ ਝੂਠੇ, ਕਿਸੇ ਦੀ ਸਦਗਤੀ ਕਰ ਨਹੀਂ ਸਕਦੇ। ਇਸ ਨੂੰ ਕਿਹਾ ਜਾਂਦਾ ਹੈ ਵਿਸ਼ਸ਼ ਵਰਲਡ। ਉਹ ਹੈ ਵਾਈਸਲੈਸ ਵਰਲਡ। ਹੁਣ ਵਿਸ਼ਸ਼ ਵਰਲਡ ਵਿੱਚ ਸਾਰੇ ਬਹੁਤ ਦੁੱਖੀ ਹਨ। ਲੜਾਈ ਮਾਰਾਮਾਰੀ ਕੀ – ਕੀ ਹੋ ਰਿਹਾ ਹੈ, ਇਸ ਨੂੰ ਕਿਹਾ ਜਾਂਦਾ ਹੈ – ਖੂਨੇ ਨਾਹੇਕ… ਬਗੈਰ ਕੋਈ ਕਸੂਰ ਦੇ ਕੀ – ਕੀ ਕਰਦੇ ਰਹਿੰਦੇ ਹਨ। ਇੱਕ ਹੀ ਬੋਮਬ ਇਵੇਂ ਸੁੱਟਣਗੇ ਜੋ ਝੱਟ ਸਾਰੇ ਖਲਾਸ ਹੋ ਜਾਣ। ਇਹ ਉਹ ਹੀ ਸੰਗਮਯੁਗ ਦਾ ਸਮੇਂ ਹੈ। ਤੁਸੀਂ ਦੇਵਤਾਵਾਂ ਦੇ ਲਈ ਫਿਰ ਨਵੀਂ ਦੁਨੀਆਂ ਚਾਹੀਦੀ ਹੈ। ਤਾਂ ਹੁਣ ਬਾਪ ਕਹਿੰਦੇ ਹਨ – ਮਿੱਠੇ – ਮਿੱਠੇ ਬੱਚੇ ਮਨਮਨਾਭਵ। ਇਹ ਕਿਹੜੇ ਬਾਪ ਨੇ ਕਿਹਾ? ਸ਼ਿਵਬਾਬਾ ਨੇ। ਉਹ ਤਾਂ ਹੈ ਨਿਰਾਕਾਰ। ਉਵੇਂ ਨਿਰਾਕਾਰ ਤਾਂ ਤੁਸੀਂ ਵੀ ਹੋ। ਪਰ ਤੁਸੀਂ ਸਤੋ -ਰਜੋ – ਤਮੋ ਵਿੱਚ ਆਉਂਦੇ ਹੋ, ਮੈਂ ਨਹੀਂ ਆਉਂਦਾ ਹਾਂ। ਇਸ ਵਕਤ ਸਾਰੇ ਪਤਿਤ ਹਨ, ਇੱਕ ਵੀ ਪਾਵਨ ਨਹੀਂ। ਪਤਿਤ ਬਣਨਾ ਹੀ ਹੈ। ਸਤੋ – ਰਜੋ – ਤਮੋ ਵਿੱਚ ਉਤਰਨਾ ਪਵੇ। ਇਸ ਸਮੇਂ ਸਾਰਾ ਝਾੜ ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਦੁਨੀਆਂ ਬਿਲਕੁਲ ਪੁਰਾਣੀ ਹੋ ਗਈ ਹੈ। ਹੁਣ ਫਿਰ ਤੋਂ ਉਨ੍ਹਾਂ ਨੂੰ ਨਵਾਂ ਬਣਾਉਣਾ ਪਵੇ। ਪਤਿਤ ਦੁਨੀਆਂ ਵਿੱਚ ਵੇਖੋ ਮਨੁੱਖ ਕਿੰਨੇ ਹਨ। ਪਾਵਨ ਦੁਨੀਆਂ ਵਿੱਚ ਬਹੁਤ ਥੋੜੇ ਰਾਜ ਕਰਦੇ ਹਨ। ਇੱਕ ਹੀ ਧਰਮ ਸੀ ਹੋਰ ਕੋਈ ਧਰਮ ਨਹੀਂ ਸੀ। ਭਾਰਤ ਨੂੰ ਹੀ ਹਾਈ ਕਿਹਾ ਜਾਂਦਾ ਹੈ। ਗਾਇਆ ਜਾਂਦਾ ਹੈ – ਘੱਟ ਹੀ ਵਿੱਚ ਸੂਰਜ, ਘੱਟ ਹੀ ਵਿੱਚ ਚੰਦਰਮਾ…। ਸਤਿਯੁਗ ਵਿੱਚ 9 ਲੱਖ ਹੋਣਗੇ, ਪਿੱਛੋਂ ਫਿਰ ਵ੍ਰਿਧੀ ਹੁੰਦੀ ਹੈ। ਪਹਿਲੇ ਬਹੁਤ ਛੋਟਾ ਫੁੱਲਾਂ ਦਾ ਝਾੜ ਹੁੰਦਾ ਹੈ, ਕੰਢਿਆਂ ਦਾ ਕਿੰਨਾ ਵੱਡਾ ਫਾਰੈਸਟ ਹੈ। ਦਿੱਲੀ ਵਿੱਚ ਮੁਗਲ ਗਾਰਡਨ ਵੇਖੋ ਕਿੰਨਾ ਚੰਗਾ ਹੈ। ਉਸ ਤੋਂ ਵੱਡਾ ਕੋਈ ਗਾਰਡਨ ਨਹੀਂ। ਫੋਰੈਸਟ ਵੇਖੋ ਕਿੰਨਾ ਵੱਡਾ ਹੁੰਦਾ ਹੈ। ਸਤਿਯੁਗੀ ਗਾਰਡਨ ਵੀ ਬਹੁਤ ਛੋਟਾ ਹੈ। ਫਿਰ ਵ੍ਰਿਧੀ ਨੂੰ ਪਾਉਂਦੇ – ਪਾਉਂਦੇ ਵੱਡਾ ਹੁੰਦਾ ਜਾਂਦਾ ਹੈ। ਹੁਣ ਤਾਂ ਕੰਢਿਆਂ ਦਾ ਜੰਗਲ ਹੋ ਗਿਆ ਹੈ। ਰਾਵਣ ਦੇ ਆਉਣ ਨਾਲ ਕੰਢੇ ਬਣ ਜਾਂਦੇ ਹਨ। ਇਹ ਹੈ ਕੰਢਿਆਂ ਦਾ ਜੰਗਲ। ਆਪਸ ਵਿੱਚ ਲੜਦੇ ਹਨ ਤਾਂ ਇੱਕ ਦੂਜੇ ਨੂੰ ਮਾਰਦੇ ਹਨ। ਕਿੰਨਾ ਗੁੱਸਾ ਹੈ, ਬੰਦਰ ਤੋਂ ਵੀ ਬਦਤਰ ਕਿਹਾ ਜਾਂਦਾ ਹੈ। ਤਾਂ ਬਾਪ ਕਹਿੰਦੇ ਹਨ – ਮੇਰੇ ਲਾਡਲੇ ਬੱਚੇ ਤੁਹਾਡੇ ਉੱਪਰ ਹੁਣ ਵਰਿਕਸ਼ਪਤੀ ਦੀ ਦਸ਼ਾ ਹੈ। ਹੁਣ ਦੇ ਦਾਨ ਤਾਂ ਛੁੱਟੇ ਗ੍ਰਹਿਣ। ਸੰਪੂਰਨ ਨਿਰਵਿਕਾਰੀ ਹੁਣ ਇੱਥੇ ਬਣਨਾ ਹੈ। ਫਿਰ ਇਹ ਸ਼ਰੀਰ ਛੱਡ ਜਾਕੇ ਸ਼ਿਵਾਲੇ ਵਿੱਚ ਆ ਜਾਣਗੇ। ਸ਼ਿਵਾਲੇ ਵਿੱਚ ਬਹੁਤ ਸੁੱਖ ਹੁੰਦਾ ਹੈ। ਦੇਵੀ – ਦੇਵਤਾਵਾਂ ਦਾ ਰਾਜ ਹੈ। ਸਤਿਯੁਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਾ, ਕਲਯੁਗ ਨੂੰ ਕਿਹਾ ਜਾਂਦਾ ਹੈ ਵੈਸ਼ਾਲਯ। ਇਹ ਵੈਸ਼ਾਲਯ ਰਾਵਣ ਨੇ ਸਥਾਪਨ ਕੀਤਾ ਹੈ। ਹੁਣ ਬਾਪ ਕਹਿੰਦੇ ਹਨ – ਪਤਿਤ ਤੋਂ ਪਾਵਨ ਬਣਨਾ ਹੈ, ਕਿਵੇਂ ਬਣਨਗੇ? ਕੀ ਤ੍ਰਿਵੈਣੀ ਵਿੱਚ, ਗੰਗਾ ਵਿੱਚ ਸ਼ਨਾਨ ਕਰਨ ਨਾਲ ਪਾਵਨ ਬਣ ਜਾਣਗੇ? ਇਹ ਤਾਂ ਜਨਮ – ਜਨਮਾਂਤਰ ਕਰਦੇ ਆਏ ਹੋ। ਕਰੋੜਾਂ ਮਨੁੱਖ ਜਾਕੇ ਸਨਾਨ ਕਰਦੇ ਹਨ। ਬਹੁਤ ਨਦੀਆਂ, ਨਾਲੇ ਤਲਾਬ ਆਦਿ ਹਨ, ਜਿੱਥੇ ਪਾਣੀ ਵੇਖਦੇ ਹਨ ਜਾਕੇ ਸਨਾਨ ਕਰਦੇ ਹਨ ਕਿਓਂਕਿ ਆਪਣੇ ਨੂੰ ਪਤਿਤ ਸਮਝਦੇ ਹਨ। ਹੁਣ ਪਾਰਸਨਾਥ ਤੁਹਾਡੀ ਪਾਰਸ ਬੁੱਧੀ ਬਣਾ ਰਹੇ ਹਨ। ਤਾਂ ਇਵੇਂ ਪਾਰਸਨਾਥ ਬਾਪ ਨੂੰ ਕਿੰਨਾ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਕੰਡਿਆਂ ਦੀ ਦੁਨੀਆਂ ਤੋਂ ਫੁੱਲਾਂ ਦੇ ਬਗੀਚੇ ਵਿੱਚ ਜਾਣ ਦੇ ਲਈ ਜੋ ਵੀ ਕੰਡੇ ਹਨ, ਉਨ੍ਹਾਂ ਨੂੰ ਕੱਢ ਦੇਣਾ ਹੈ। ਪਾਰਸ ਬਣਾਉਣ ਵਾਲੇ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ।

2. ਇਸ ਕਲਿਆਣਕਾਰੀ ਸੰਗਮਯੁਗ ਤੇ ਸ਼ੂਦ੍ਰ ਤੋਂ ਬ੍ਰਾਹਮਣ ਸੋ ਦੇਵਤਾ ਬਣਨ ਦਾ ਪੁਰਸ਼ਾਰਥ ਕਰਨਾ ਹੈ। ਰਾਹੂ ਦੇ ਗ੍ਰਹਿਣ ਨੂੰ ਉਤਾਰਨ ਦੇ ਲਈ ਵਿਕਾਰਾਂ ਨੂੰ ਦਾਨ ਦੇਣਾ ਹੈ।

ਵਰਦਾਨ:-

ਸੰਗਠਨ ਵਿੱਚ ਇੱਕ ਨੇ ਕਿਹਾ ਦੂਜੇ ਨੇ ਮੰਨਿਆ – ਇੱਹ ਸੱਚੇ ਸਨੇਹ ਦਾ ਰੇਸਪਾਂਡ। ਇਵੇਂ ਸਨੇਹੀ ਬੱਚਿਆਂ ਦਾ ਐਗਜਾਮਪਲ ਵੇਖ ਸੰਪਰਕ ਵਿੱਚ ਆਉਣ ਦੇ ਲਈ ਹਿੰਮਤ ਰੱਖਦੇ ਹਨ। ਸੰਗਠਨ ਵੀ ਸੇਵਾ ਦਾ ਸਾਧਨ ਬਣ ਜਾਂਦਾ ਹੈ। ਜਿੱਥੇ ਮਾਇਆ ਵੇਖਦੀ ਹੈ ਕਿ ਇਨ੍ਹਾਂ ਦੀ ਯੂਨਿਟੀ ਚੰਗੀ ਹੈ, ਘੇਰਾਵ ਹੈ ਤਾਂ ਉੱਥੇ ਆਉਣ ਦੀ ਹਿੰਮਤ ਨਹੀਂ ਰੱਖਦੀ। ਇੱਕਮਤ ਅਤੇ ਇੱਕਰਸ ਸਥਿਤੀ ਦੇ ਸੰਸਕਾਰ ਹੀ ਸਤਿਯੁਗ ਵਿੱਚ ਇੱਕ ਰਾਜ ਦੀ ਸਥਾਪਨਾ ਕਰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top