10 July 2021 PUNJABI Murli Today | Brahma Kumaris
Read and Listen today’s Gyan Murli in Punjabi
9 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਆਪਣੇ ਸਵਧਰਮ ਵਿੱਚ ਸਥਿਤ ਹੋਕੇ ਆਪਸ ਵਿੱਚ ਪਿਆਰ ਨਾਲ ਇੱਕ - ਦੂਜੇ ਨੂੰ ਓਮ ਸ਼ਾਂਤੀ ਕਹੋ - ਇਹ ਵੀ ਇੱਕ ਦੂਜੇ ਨੂੰ ਰੀਗਾਰਡ ਦੇਣਾ ਹੈ"
ਪ੍ਰਸ਼ਨ: -
ਭਗਤੀ ਵਿੱਚ ਵੀ ਭਗਵਾਨ ਨੂੰ ਭੋਗ ਲਗਾਉਂਦੇ ਹਨ, ਇੱਥੇ ਤੁਸੀਂ ਬੱਚੇ ਵੀ ਲਗਾਉਂਦੇ ਹੋ – ਇਹ ਰਸਮ ਕਿਉਂ?
ਉੱਤਰ:-
ਕਿਉਂਕਿ ਇਹ ਵੀ ਉਨ੍ਹਾਂ ਦਾ ਰੀਗਾਰਡ ਰੱਖਣਾ ਹੈ। ਭਾਵੇਂ ਤੁਸੀਂ ਜਾਣਦੇ ਹੋ ਸ਼ਿਵਬਾਬਾ ਨਿਰਾਕਾਰ ਹੈ, ਅਭੋਗਤਾ ਹੈ। ਖਾਂਦੇ ਨਹੀਂ ਪਰ ਬਾਸ਼ਨਾ (ਖੁਸ਼ਬੂ) ਤਾਂ ਪਹੁੰਚਦੀ ਹੈ। ਸ੍ਰਵ ਦਾ ਸਦਗਤੀ ਦਾਤਾ ਪਤਿਤ – ਪਾਵਨ ਬਾਪ ਹੈ। ਤਾਂ ਜਰੂਰ ਭੋਗ ਵੀ ਉਨ੍ਹਾਂ ਨੂੰ ਲਗਾਉਣਾ ਚਾਹੀਦਾ ਹੈ।
ਗੀਤ:-
ਹਮਾਰੇ ਤੀਰਥ ਨਿਆਰੇ..
ਓਮ ਸ਼ਾਂਤੀ। ਬੱਚਿਆਂ ਦੇ ਦਿਲ ਵਿੱਚ ਵੀ ਉੱਠਿਆ ਓਮ ਸ਼ਾਂਤੀ। ਜਿਵੇੰ ਕਿਸੇ ਨੂੰ ਨਮਸਤੇ ਕਿਹਾ ਜਾਂਦਾ ਹੈ। ਤਾਂ ਉਹ ਵੀ ਰਿਟਰਨ ਵਿੱਚ ਕਹਿੰਦੇ ਹਨ ਨਮਸਤੇ। ਇੱਥੇ ਬਾਪ ਨੇ ਕਿਹਾ – ਓਮ ਸ਼ਾਂਤੀ। ਤਾਂ ਸਭ ਬੱਚੇ ਇਹਨਾਂ ਦੀ ਆਤਮਾ ਸਮੇਤ ਸਭ ਦੇ ਦਿਲ ਤੋਂ ਆਏਗਾ ਓਮ ਸ਼ਾਂਤੀ ਮਤਲਬ ਅਸੀਂ ਆਤਮਾ ਸ਼ਾਂਤ ਸਵਰੂਪ ਹਾਂ। ਰਿਸਪਾਂਡ ਤਾਂ ਕਰਨਾ ਚਾਹੀਦਾ ਹੈ ਨਾ। ਇਹ ਰਿਸਪਾਂਡ ਹੋਇਆ ਨਾ। ਦੂਜੇ ਕੋਈ ਅਰਥ ਸਮੇਤ ਇਵੇਂ ਕਹਿ ਨਹੀਂ ਸਕਦੇ। ਬਾਪ ਗਿਆਨ ਸੂਰਜ਼ ਵੀ ਕਹਿੰਦੇ ਹਨ ਓਮ ਸ਼ਾਂਤੀ। ਗਿਆਨ ਚੰਦਰਮਾ ਵੀ ਕਹਿੰਦੇ ਹਨ ਓਮ ਸ਼ਾਂਤੀ। ਗਿਆਨ ਸਿਤਾਰੇ ਵੀ ਕਹਿੰਦੇ ਹਨ ਓਮ ਸ਼ਾਂਤੀ। ਸਿਤਾਰਿਆਂ ਵਿੱਚ ਸਾਰੇ ਆ ਗਏ। ਹੁਣ ਤੁਸੀਂ ਬੱਚਿਆਂ ਨੂੰ ਆਪਣੇ ਧਰਮ ਦਾ ਪਤਾ ਲੱਗਿਆ ਹੈ ਕਿ ਅਸੀਂ ਸ਼ਾਂਤ ਸਵਰੂਪ ਅਤੇ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ। ਇਹ ਤੁਹਾਨੂੰ ਨਿਸ਼ਚੇ ਹੋਇਆ ਹੈ। ਚੰਗੀ ਤਰ੍ਹਾਂ ਤੁਸੀਂ ਆਤਮਾ ਨੂੰ ਜਾਣਦੇ ਹੋ। ਬਰੋਬਰ ਕਿਹਾ ਵੀ ਜਾਂਦਾ ਹੈ, ਮਹਾਨ ਆਤਮਾ, ਪਾਪ ਆਤਮਾ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਪਰੰਤੂ ਆਤਮਾ ਦਾ ਅਸਲ ਪਰਿਚੈ ਕਿਸੇ ਨੂੰ ਨਹੀਂ ਹੈ। ਅਸੀਂ ਆਤਮਾ ਇਤਨੀ ਛੋਟੀ ਹਾਂ। 84 ਜਨਮਾਂ ਦਾ ਪਾਰਟ ਵਜਾਉਂਦੇ ਹਾਂ। ਇਹ ਤਾਂ ਨਾ ਤੁਹਾਨੂੰ ਪਤਾ ਸੀ, ਨਾ ਹੋਰ ਕੋਈ ਜਾਣਦੇ ਹਨ। ਹੁਣ ਤੁਸੀਂ ਬੱਚੇ ਸਾਹਮਣੇ ਬੈਠੇ ਹੋ। ਬਾਪ ਨੂੰ ਆਪਣਾ ਬਨਾਉਂਦੇ ਹੋ। ਬੱਚੇ ਬਾਪ ਨੂੰ ਆਪਣਾ ਬਨਾਉਂਦੇ ਹਨ ਵਰਸਾ ਲੈਣ ਦੇ ਲਈ।
ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਦਾ ਬੇਹੱਦ ਦਾ ਬਾਪ ਇਸ ਬ੍ਰਹਮਾ ਤਨ ਵਿੱਚ ਆਇਆ ਹੋਇਆ ਹੈ, ਬ੍ਰਹਮਾ ਤਨ ਵਿੱਚ ਆਕੇ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਕਲਪ ਪਹਿਲਾਂ ਵੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਮਤਲਬ ਸੂਰਜਵੰਸ਼ੀ ਰਾਜਧਾਨੀ ਸਥਾਪਨ ਹੋਈ ਸੀ। ਇਹ ਸਥਾਪਨਾ ਦਾ ਕੰਮ ਕਲਪ – ਕਲਪ ਬਾਪ ਹੀ ਕਰਦੇ ਹਨ, ਜਿਸਨੂੰ ਭਗਵਾਨ ਕਿਹਾ ਜਾਂਦਾ ਹੈ। ਭਗਵਾਨ ਬਾਪ ਤੋਂ ਸਭ ਮੰਗਦੇ ਹਨ ਕਿ ਦੁਖ ਹਰੋ, ਸੁਖ ਦਵੋ। ਜਦੋਂ ਸੁਖ ਮਿਲ ਜਾਂਦਾ ਹੈ ਤਾਂ ਮੰਗਣ ਦੀ ਲੋੜ ਨਹੀਂ ਰਹਿੰਦੀ ਹੈ। ਇੱਥੇ ਮੰਗਦੇ ਹਨ ਕਿਉਂਕਿ ਦੁਖ ਹੈ। ਉੱਥੇ ਕੁਝ ਵੀ ਮੰਗਣ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਬਾਪ ਸਭ ਕੁਝ ਦੇਕੇ ਜਾਂਦੇ ਹਨ ਇਸਲਈ ਸਤਿਯੁਗ ਵਿੱਚ ਕੋਈ ਵੀ ਬਾਪ ਨੂੰ ਯਾਦ ਨਹੀਂ ਕਰਦੇ। ਬਾਪ ਸਮਝਾਉਂਦੇ ਹਨ ਕਿ ਬੱਚਿਆਂ ਨੂੰ ਅਸੀਂ ਸੁਖਧਾਮ ਦਾ ਮਾਲਿਕ ਬਨਾਉਂਦੇ ਹਾਂ। ਤੁਸੀਂ ਬੱਚੇ ਜਾਣਦੇ ਹੋ – ਇਸ ਬਾਬਾ ਤੋੰ ਅਸੀਂ ਫਿਰ ਤੋਂ ਸੁਖਧਾਮ ਦਾ ਵਰਸਾ ਲੈ ਰਹੇ ਹਾਂ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਸੁੱਖ ਲੈਂਦੇ ਹਾਂ। ਤੁਹਾਨੂੰ ਸਮਝਾਇਆ ਜਾਂਦਾ ਹੈ ਭਗਤੀਮਾਰਗ ਕਿਵੇਂ ਚਲਦਾ ਹੈ। ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦੀ ਉਤਪਤੀ, ਪਾਲਣਾ ਅਤੇ ਸੰਘਾਰ ਕਿਵੇਂ ਹੁੰਦਾ ਹੈ ਜਾਂ ਡਰਾਮੇ ਦਾ ਆਦਿ – ਮੱਧ – ਅੰਤ ਕੀ ਹੈ। ਇਹ ਹੈ ਸਾਕਾਰੀ ਦੁਨੀਆਂ, ਉਹ ਹੈ ਨਿਰਾਕਾਰੀ। ਬੱਚੇ ਸਮਝ ਗਏ ਹਨ ਕਿ ਅਸੀਂ ਪੂਰਾ ਅੱਧਾਕਲਪ ਭਗਤੀ ਕੀਤੀ। ਹੁਣ ਕਲਯੁਗ ਦਾ ਅੰਤ ਹੈ। ਵਰਸਾ ਮਿਲਦਾ ਹੀ ਹੈ ਸੰਗਮ ਤੇ। ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਹੁਣ ਅਸੀਂ ਸੰਗਮ ਤੇ ਹਾਂ, ਇਹ ਤੁਸੀਂ ਬੱਚੇ ਹੀ ਸਮਝਦੇ ਹੋ। ਦੂਜੇ ਕੋਈ ਸਮਝਣਗੇ ਨਹੀਂ। ਜਦੋੰ ਤੱਕ ਪਰਿਚੈ ਨਹੀਂ ਦੇਣਗੇ। ਜਰੂਰ ਸੰਗਮਯੁਗ ਆਉਂਦਾ ਹੈ, ਜਦਕਿ ਪੁਰਾਣੀ ਦੁਨੀਆਂ ਬਦਲ ਨਹੀਂ ਹੁੰਦੀ ਹੈ। ਇਹ ਸਾਰੀ ਪੁਰਾਣੀ ਦੁਨੀਆਂ ਹੈ, ਇਸ ਨੂੰ ਆਇਰਨ ਏਜ਼ ਕਿਹਾ ਜਾਂਦਾ ਹੈ। ਇਹ ਵੀ ਤੁਸੀਂ ਜਾਣਦੇ ਹੋ – ਪਹਿਲੇ – ਪਹਿਲੇ ਸਾਰੀ ਦੁਨੀਆਂ ਤੇ ਇੱਕ ਹੀ ਧਰਮ ਹੁੰਦਾ ਹੈ। ਨਵੀਂ ਦੁਨੀਆਂ ਵਿੱਚ ਭਾਰਤ ਖੰਡ ਹੀ ਸਿਰ੍ਫ ਹੁੰਦਾ ਹੈ, ਘੱਟ ਮਨੁੱਖ ਹੁੰਦੇ ਹਨ। ਨਵੀਂ ਦੁਨੀਆਂ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਇਸ ਤੋਂ ਸਿੱਧ ਹੈ ਨਵੀਂ ਦੁਨੀਆਂ ਵਿੱਚ ਨਵਾਂ ਭਾਰਤ ਸੀ। ਹੁਣ ਪੁਰਾਣੀ ਦੁਨੀਆਂ ਵਿੱਚ ਪੁਰਾਣਾ ਭਾਰਤ ਹੈ। ਗਾਂਧੀ ਵੀ ਕਹਿੰਦੇ ਸੀ ਨਵੀਂ ਦੁਨੀਆਂ, ਨਵਾਂ ਭਾਰਤ ਹੋਵੇ, ਨਵੀਂ ਦਿੱਲੀ ਹੋਵੇ। ਹੁਣ ਨਵਾਂ ਭਾਰਤ ਜਾਂ ਨਵੀਂ ਦਿੱਲੀ ਹੈ ਨਹੀਂ। ਨਵ ਭਾਰਤ ਵਿੱਚ ਤਾਂ ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਹੁਣ ਉਸੇ ਹੀ ਭਾਰਤ ਤੇ ਰਾਵਣ ਦਾ ਰਾਜ ਹੈ। ਇਹ ਵੀ ਲਿਖਣਾ ਚਾਹੀਦਾ ਹੈ – ਨਵੀਂ ਦੁਨੀਆਂ, ਨਵੀਂ ਦਿੱਲੀ। ਫਲਾਣੇ ਸਮੇਂ ਤੋਂ ਫਲਾਣੇ ਸਮੇਂ ਤੱਕ ਇਨ੍ਹਾਂ ਦਾ ਰਾਜ। ਇਹ ਸਮਝਾ ਵੀ ਉਹ ਹੀ ਸਕਦਾ ਹੈ ਜੋ ਨਵੀਂ ਦੁਨੀਆਂ ਬਨਾਉਣ ਵਾਲਾ ਹੈ। ਬ੍ਰਹਮਾ ਦਵਾਰਾ ਨਵੀਂ ਦੁਨੀਆਂ ਸਵਰਗ ਸਥਾਪਨ ਕਰਦੇ ਹਨ, ਜਿਸ ਸਵਰਗ ਦਾ ਵਰਸਾ ਲੈਣ ਦੇ ਲਈ ਤੁਸੀਂ ਆਉਂਦੇ ਹੋ। ਬਾਪ ਤੁਹਾਨੂੰ ਯੂਕਤੀ ਦੱਸਦੇ ਹਨ ਅਤੇ ਪੁਰਸ਼ਾਰਥ ਕਰਵਾਉਂਦੇ ਹਨ। ਸਾਹਮਣੇ ਵੀ ਮਿਲਣ ਆਉਂਦੇ ਹੋ ਅਤੇ ਉੱਥੇ ਵੀ ਬੈਠ ਪੜ੍ਹਦੇ ਹੋ। ਦਿਲ ਹੁੰਦੀ ਹੈ ਸਾਹਮਣੇ ਮਿਲੀਏ। ਉਹ ਸਾਹਮਣੇ ਮਿਲਦੇ ਹਨ ਮਨੁੱਖ, ਮਨੁੱਖ ਨਾਲ। ਇੱਥੇ ਤੁਸੀਂ ਕਹੋਗੇ ਅਸੀਂ ਜਾਂਦੇ ਹਾਂ – ਸ਼ਿਵਬਾਬਾ ਨੂੰ ਮਿਲਣ। ਕਹਿਣਗੇ ਉਹ ਤੇ ਨਿਰਾਕਾਰ ਹੈ ਨਾ। ਅਸੀਂ ਆਤਮਾ ਵੀ ਨਿਰਾਕਾਰ ਹਾਂ। ਅਸੀਂ ਵੀ ਇੱਥੇ ਪਾਰਟ ਵਜਾਉਣ ਆਉਂਦੇ ਹਾਂ ਨਾ। ਜਿਨ੍ਹਾਂ ਦਾ ਨਾਮ ਹੈ ਉਹ ਜਰੂਰ ਪਾਰਟਧਾਰੀ ਵੀ ਹਨ। ਭਗਵਾਨ ਦਾ ਵੀ ਨਾਮ ਹੈ ਨਾ। ਨਿਰਾਕਾਰ ਸ਼ਿਵ ਨੂੰ ਹੀ ਭਗਵਾਨ ਕਿਹਾ ਜਾਂਦਾ ਹੈ ਹੋਰ ਕਿਸੇ ਨੂੰ ਭਗਵਾਨ ਨਹੀਂ ਕਹਾਂਗੇ। ਭਗਵਾਨ ਨਿਰਾਕਾਰ ਹੀ ਗਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਹੁੰਦੀ ਹੈ, ਆਤਮਾਵਾਂ ਦੀ ਵੀ ਪੂਜਾ ਹੁੰਦੀ ਹੈ। ਰੂਦ੍ਰ ਯਗ ਰਚਦੇ ਹਨ ਨਾ। ਉਹ ਮਿੱਟੀ ਦੇ ਸਾਲੀਗ੍ਰਾਮ ਬਨਾਉਂਦੇ ਹਨ। ਪੱਥਰ ਦਾ ਬਨਾਓ ਜਾਂ ਮਿੱਟੀ ਦਾ ,ਮਿੱਟੀ ਦੇ ਤੋੜਨੇ ਫਿਰ ਬਨਾਉਣੇ ਸੌਖੇ ਹਨ। ਦੁਨੀਆਂ ਤਾਂ ਇਨ੍ਹਾਂ ਗੱਲਾਂ ਨੂੰ ਜਾਣਦੀ ਹੈ। ਰੂਦ੍ਰ ਯਗ ਵਿੱਚ ਕਿੰਨੀਆਂ ਆਤਮਾਵਾਂ ਦੀ ਪੂਜਾ ਕਰ ਸਕਦੇ ਹਨ। ਬੱਚੇ ਤਾਂ ਢੇਰ ਹਨ। ਭਗਤ ਸਾਰੇ ਭਗਵਾਨ ਦੇ ਬੱਚੇ ਹਨ, ਬਾਪ ਨੂੰ ਯਾਦ ਕਰਦੇ ਹਨ। ਬਾਬਾ ਨੇ ਸਮਝਾਇਆ ਹੈ – ਸ਼ਿਵਬਾਬਾ ਆਉਂਦੇ ਹੀ ਭਾਰਤ ਵਿੱਚ ਹਨ। ਤੁਸੀਂ ਥੋੜ੍ਹੇ ਬੱਚੇ ਜੋ ਉਨ੍ਹਾਂ ਦੇ ਮੱਦਦਗਾਰ, ਖੁਦਾਈ ਖਿਦਮਤਗਰ ਬਣਦੇ ਹੋ, ਉਨ੍ਹਾਂ ਦੀ ਹੀ ਪੂਜਾ ਭਗਤ ਲੋਕ ਸਾਲੀਗ੍ਰਾਮ ਬਣਾਕੇ ਕਰਦੇ ਹਨ, ਯਗ ਜੋ ਰਚਦੇ ਹਨ ਉਸ ਵਿੱਚ ਛੋਟਾ ਯਗ ਵੀ ਹੁੰਦਾ ਹੈ, ਵੱਡਾ ਵੀ ਹੁੰਦਾ ਹੈ। ਵੱਡੇ ਸ਼ਾਹੂਕਾਰ ਲੋਕੀ ਵੱਡਾ ਯਗ ਰਚਦੇ ਹਨ। ਲੱਖ – ਲੱਖ ਬਨਾਉਂਦੇ ਹਨ। ਛੋਟਾ ਯਗ ਹੋਵੇਗਾ ਤਾਂ 5 – 10 ਹਜਾਰ ਬਨਾਉਣਗੇ। ਜਿਵੇੰ – ਜਿਵੇੰ ਦਾ ਸੇਠ ਉਵੇਂ ਦਾ ਯਗ ਫਿਰ ਉਤਨੇ ਸਾਲੀਗ੍ਰਾਮ ਬਨਾਉਂਦੇ। ਇੱਕ ਸ਼ਿਵ ਬਾਕੀ ਸਾਲੀਗ੍ਰਾਮ ਬਨਾਉਂਦੇ ਫਿਰ ਉਤਨੇ ਬ੍ਰਾਹਮਣ ਵੀ ਚਾਹੀਦੇ ਹਨ। ਬਹੁਤਿਆਂ ਨੇ ਯਗ ਵੇਖਿਆ ਹੋਵੇਗਾ। ਤੁਸੀਂ ਜਾਣਦੇ ਹੋ ਬਾਬਾ ਸਾਡੀ ਬੱਚਿਆਂ ਦੀ ਸੇਵਾ ਕਰਦੇ ਹਨ, ਅਸੀਂ ਫਿਰ ਹੋਰਾਂ ਦੀ ਸੇਵਾ ਕਰਦੇ ਹਾਂ ਇਸਲਈ ਪੂਜਾ ਹੁੰਦੀ ਹੈ। ਤੁਸੀਂ ਹੁਣ ਪੂਜੀਏ ਬਣਦੇ ਹੋ। ਆਤਮਾ ਕਹਿੰਦੀ ਹੈ ਬਾਬਾ ਤੁਸੀਂ ਤਾਂ ਸਦਾ ਪੂਜੀਏ ਹੋ। ਸਾਨੂੰ ਵੀ ਪੂਜੀਏ ਬਣਾ ਰਹੇ ਹੋ। ਤੁਸੀਂ ਪੂਜੀਏ ਆਤਮਾ ਸ਼ਰੀਰ ਲਵੇਗੀ ਤਾਂ ਕਹਿਣਗੇ ਪੂਜੀਏ ਦੇਵੀ – ਦੇਵਤੇ। ਆਤਮਾ ਹੀ ਪੂਜੀਏ ਅਤੇ ਪੁਜਾਰੀ ਬਣਦੀ ਹੈ। ਬਾਪ ਆਉਂਦੇ ਵੀ ਹਨ ਇੱਕ ਹੀ ਵਾਰ। ਫਿਰ ਕਦੇ ਬਾਪ ਆਤਮਾਵਾਂ ਨੂੰ ਪੜ੍ਹਾਵੇ – ਇਹ ਹੁੰਦਾ ਹੀ ਨਹੀਂ। ਆਤਮਾ ਹੀ ਸੁਣਦੀ ਹੈ। ਜਿਵੇੰ ਆਤਮਾ ਸ਼ਰੀਰ ਦਵਾਰਾ ਸੁਣਦੀ ਹੈ ਉਵੇਂ ਪਰਮਪਿਤਾ ਪਰਮਾਤਮਾ, ਸੁਪ੍ਰੀਮ ਆਤਮਾ ਵੀ ਸ਼ਰੀਰ ਦਾ ਆਧਾਰ ਲੈ ਇਨ੍ਹਾਂ ਦਵਾਰਾ ਸੁਣਦੇ ਹਨ। ਇਨ੍ਹਾਂ ਦਵਾਰਾ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਬ੍ਰਹਮਾ ਵਿਸ਼ਨੂੰ, ਸ਼ੰਕਰ ਦਾ ਵੀ ਆਪਣਾ ਸੁਖਸ਼ਮ ਸ਼ਰੀਰ ਹੈ। ਇੱਥੇ ਤਾਂ ਸਭਦਾ ਆਪਣਾ – ਆਪਣਾ ਸ਼ਰੀਰ ਹੈ। ਇਹ ਹੈ ਸਾਕਾਰੀ ਦੁਨੀਆਂ। ਸ਼ਿਵਬਾਬਾ ਹੈ ਨਿਰਾਕਾਰ। ਉਹ ਗਿਆਨ ਦਾ ਸਾਗਰ, ਸੁਖ ਦਾ ਸਾਗਰ, ਪਿਆਰ ਦਾ ਵੀ ਸਾਗਰ ਹੈ। ਉਹ ਆਕੇ ਸਭਨੂੰ ਪਤਿਤ ਤੋੰ ਪਾਵਨ ਬਨਾਉਂਦੇ ਹਨ। ਇਸ ਵਿੱਚ ਪ੍ਰੇਰਨਾ ਦੀ ਕੋਈ ਗੱਲ ਹੀ ਨਹੀਂ ਹੈ। ਮੈਨੂੰ ਜੇਕਰ ਪ੍ਰੇਰਨਾ ਨਾਲ ਪਾਵਨ ਬਣਾਉਣਾ ਹੋਵੇ ਫਿਰ ਇੱਥੇ ਆਕੇ ਰਥ ਲੈਣ ਦੀ ਕੀ ਲੋੜ ਹੈ।
ਸ਼ਿਵ ਦੇ ਮੰਦਿਰ ਵਿੱਚ ਅੱਗੇ ਬੈਲ ਰੱਖਦੇ ਹਨ। ਮਨੁੱਖਾਂ ਦੀ ਬੁੱਧੀ ਬਿਲਕੁਲ ਹੀ ਪਥਰਬੁੱਧੀ ਹੋਣ ਦੇ ਕਾਰਨ ਕੁਝ ਵੀ ਸਮਝਦੇ ਨਹੀਂ। ਬੈਲ ਸ਼ਿਵ ਦੇ ਅੱਗੇ ਕਿਉਂ ਰੱਖਿਆ ਹੈ? ਗਊਸ਼ਾਲਾ ਨਾਮ ਸੁਣਿਆ ਹੈ ਤਾਂ ਬੈਲ ਰੱਖ ਦਿੱਤਾ ਹੈ। ਹੁਣ ਬੈਲ ਤੇ ਕਿਸਨੇ ਸਵਾਰੀ ਕੀਤੀ! ਕ੍ਰਿਸ਼ਨ ਦੀ ਆਤਮਾ ਤੇ ਸਤਿਯੁਗ ਵਿੱਚ ਹੁੰਦੀ ਹੈ। ਉਨ੍ਹਾਂ ਨੂੰ ਕੀ ਪਈ ਹੈ ਜੋ ਜਾਨਵਰ ਵਿੱਚ ਆਕੇ ਬੈਠਣਗੇ। ਕੁਝ ਵੀ ਸਮਝਦੇ ਨਹੀਂ। ਦ੍ਰੋਪਦੀ ਵੀ ਇੱਕ ਥੋੜ੍ਹੀ ਨਾ ਸੀ। ਢੇਰ ਹਨ ਜੋ ਪੁਕਾਰਦੀਆਂ ਹਨ। ਉਨ੍ਹਾਂ ਨੇ ਤਾਂ ਇੱਕ ਨਾਟਕ ਬਣਾ ਦਿੱਤਾ ਹੈ ਕਿ ਸ਼੍ਰੀਕ੍ਰਿਸ਼ਨ ਸਾੜ੍ਹੀਆਂ ਦਿੰਦੇ ਜਾਂਦੇ ਹਨ, ਅਰਥ ਕੁਝ ਨਹੀਂ ਸਮਝਦੇ। ਹੁਣ ਤੁਸੀਂ ਬੱਚੇ ਸਮਝਦੇ ਹੋ ਤੁਹਾਨੂੰ 21 ਜਨਮ ਦੇ ਲਈ ਨਗਨ ਨਹੀਂ ਹੋਣਾ ਹੈ। ਕਿਥੋਂ ਦੀ ਗੱਲ ਕਿੱਥੇ ਲੈ ਗਏ ਹਨ। ਭਗਤੀਮਾਰਗ ਦੀਆਂ ਅਥਾਹ ਕਹਾਣੀਆਂ ਹਨ। ਕਹਿੰਦੇ ਹਨ ਇਹ ਕਥਾਵਾਂ ਆਦਿ ਸਭ ਅਨਾਦਿ ਹਨ। ਪੁੰਨਰਜਨਮ ਲੈਂਦੇ ਸੁਣਦੇ ਆਏ ਹਨ। ਅਨਾਦਿ ਵੀ ਕਦੋਂ ਤੋਂ ਸ਼ੂਰੁ ਹੋਈ, ਕੁਝ ਪਤਾ ਨਹੀਂ। ਇਹ ਵੀ ਪਤਾ ਨਹੀਂ ਹੈ ਕਿ ਰਾਵਣ ਰਾਜ ਕਦੋਂ ਤੋਂ ਸ਼ੂਰੁ ਹੁੰਦਾ ਹੈ। ਉਸਦਾ ਕੋਈ ਵਰਨਣ ਨਹੀਂ ਹੈ। ਤੁਸੀਂ ਕਿੰਨੀ ਸੇਵਾ ਕਰਦੇ ਹੋ। ਉਹ ਸੂਰਜ਼ ਚੰਦ, ਸਿਤਾਰੇ ਆਦਿ ਤਾਂ ਹਨ ਹੀ। ਸਤਿਯੁਗ ਵਿੱਚ ਵੀ ਹਨ ਅਤੇ ਹੁਣ ਵੀ ਹਨ। ਉਨ੍ਹਾਂ ਦਾ ਬਦਲ – ਸਦਲ ਨਹੀਂ ਹੁੰਦਾ। ਤੁਸੀਂ ਹੁਣ ਨਿਮਿਤ ਬਣੇ ਹੋ। ਭਾਰਤ ਨੂੰ ਹੀ ਫਿਰ ਤੋਂ ਹਨ੍ਹੇਰੇ ਵਿਚੋਂ ਕੱਢਕੇ ਰੋਸ਼ਨੀ ਵਿੱਚ ਲਿਆਉਣ ਲਈ। ਭਗਤੀਮਾਰਗ ਨੂੰ ਹਨ੍ਹੇਰਾ ਕਿਹਾ ਜਾਂਦਾ ਹੈ। ਤੁਹਾਡੀ ਮਹਿਮਾ ਹੈ, ਤੁਸੀਂ ਧਰਤੀ ਦੇ ਸਿਤਾਰੇ ਹੋ। ਸਿਤਾਰੇ ਹਨ ਤਾਂ ਚੰਦ ਸੂਰਜ਼ ਵੀ ਹੋਣੇ ਚਾਹੀਦੇ ਹਨ।
ਇਹ ਹੈ ਤੁਹਾਡਾ ਰੂਹਾਨੀ ਤੀਰਥ। ਤੁਸੀਂ ਅਜਿਹੀ ਯਾਤਰਾ ਤੇ ਜਾਂਦੇ ਹੋ ਜਿਥੋਂ ਫਿਰ ਇਸ ਮ੍ਰਿਤੂਲੋਕ ਵਿੱਚ ਨਹੀ ਆਵੋਗੇ। ਹੁਣ ਇਹ ਮ੍ਰਿਤੂਲੋਕ ਹੈ ਫਿਰ ਇੱਥੇ ਹੀ ਅਮਰਲੋਕ ਹੋਵੇਗਾ। ਦਵਾਪਰ ਤੋਂ ਮ੍ਰਿਤੂਲੋਕ ਸ਼ੂਰੁ ਹੁੰਦਾ ਹੈ। ਹੁਣ ਤੁਸੀਂ ਸੱਚੀ – ਸੱਚੀ ਅਮਰਕਥਾ ਸੁਣ ਰਹੇ ਹੋ – ਅਮਰਲੋਕ ਵਿੱਚ ਜਾਣ ਦੇ ਲਈ। ਤੁਸੀਂ ਸਮਝਦੇ ਹੋ ਸਾਡੀ ਆਤਮਾਵਾਂ ਦੀ ਯਾਤਰਾ ਨਿਆਰੀ ਹੈ। ਤੁਸੀਂ ਇੱਥੇ ਬੈਠੇ ਯਾਤਰਾ ਤੇ ਜਾਣ ਦਾ ਪੁਰਸ਼ਾਰਥ ਕਰਦੇ ਹੋ। ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਉਹ ਯਾਤਰਾ ਤੇ ਜਾਂਦੇ ਹਨ, ਵਿਕਰਮ ਵਿਨਾਸ਼ ਕਿੱਥੇ ਹੁੰਦੇ ਹਨ! ਸ਼ਰਾਬ ਦੀ ਤਾਂ ਮਨੁੱਖਾਂ ਨੂੰ ਇਤਨੀ ਆਦਤ ਹੈ ਜੋ ਛਿਪਾਕੇ ਜਰੂਰ ਲੈ ਜਾਂਦੇ ਹਨ। ਅਜਕਲ ਤਾਂ ਬਹੁਤ ਗੰਦੇ ਵੀ ਹੁੰਦੇ ਹਨ – ਯਾਤਰਾ ਵਿੱਚ। ਹਨ ਤੇ ਸਾਰੇ ਪਤਿਤ ਨਾ। ਜਿਵੇੰ ਬ੍ਰਾਹਮਣ ਪਤਿਤ, ਉਵੇਂ ਯਾਤ੍ਰੀ ਵੀ ਪਤਿਤ। ਪੰਡੇ ਲੋਕ ਯਾਤਰਾ ਕਰਾਉਂਦੇ ਹਨ, ਪਾਵਨ ਥੋੜ੍ਹੀ ਹੀ ਹਨ। ਤੁਸੀਂ ਤਾਂ ਪਵਿੱਤਰ ਰਹਿੰਦੇ ਹੋ। ਸੱਚੇ ਬ੍ਰਾਹਮਣ ਤੁਸੀਂ ਹੋ। ਤੁਹਾਡੀ ਆਤਮਾ ਪਵਿੱਤਰ ਰਹਿੰਦੀ ਹੈ। ਯਾਦ ਦੀ ਯਾਤਰਾ ਨਾਲ ਹੀ ਤੁਸੀਂ ਪਵਿੱਤਰ ਬਣਦੇ ਹੋ। ਸਤੋਪ੍ਰਧਾਨ ਬਣਨਾ ਹੈ। ਬਾਬਾ ਬਾਰ – ਬਾਰ ਲਿਖਦੇ ਹਨ – “ਮਿੱਠੇ ਬੱਚਿਓ”। ਇਹ ਸ਼ਿਵਬਾਬਾ ਨੇ ਆਤਮਾਵਾਂ ਨੂੰ ਲਿਖਿਆ। ਮੈਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਬਸ ਇੱਕ ਹੀ ਡਾਇਰੈਕਸ਼ਨ ਹੈ ਮੁੱਖ। ਕਿੰਨਾਂ ਸਹਿਜ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਯਾਦ ਨਹੀਂ ਕਰੋਗੇ ਤਾਂ ਵਿਕਰਮ ਵਿਨਾਸ਼ ਨਹੀਂ ਹੋਣਗੇ ਫਿਰ ਸਜ਼ਾ ਖਾਓਗੇ। ਬਾਬਾ ਤਾਂ ਕਹਿੰਦੇ ਹਨ ਤੁਸੀਂ ਕਿੱਥੇ ਵੀ ਜਾਵੋ, ਕਮਾਈ ਕਰ ਸਕਦੇ ਹੋ। ਉੱਠੋ, ਬੈਠੋ, ਖਾਵੋ ਸਿਰ੍ਫ ਸ਼ਿਵਬਾਬਾ ਨੂੰ ਯਾਦ ਕਰੋ। ਤੁਹਾਡੀ ਕਮਾਈ ਹੈ। ਬੱਚਿਆਂ ਦੇ ਲਈ ਤਾਂ ਹੋਰ ਵੀ ਸਹਿਜ ਹੈ। ਇਸ ਵਿੱਚ ਕੋਈ ਅਟੈਂਸ਼ਨ ਆਦਿ ਦੀ ਗੱਲ ਨਹੀਂ ਹੈ। ਸ਼੍ਰੀਨਾਥ ਦੇ ਮੰਦਿਰ ਵਿੱਚ ਸ਼੍ਰੀਨਾਥ ਦੀ ਯਾਦ ਵਿੱਚ ਬੈਠਦੇ ਹਨ। ਭੋਗ ਲਗਦਾ ਹੈ। ਹੈ ਤਾਂ ਪੱਥਰ ਦੀ ਮੂਰਤੀ ਨਾ। ਭੋਗ ਵੀ ਕਿਸਨੂੰ ਲਗਾਉਣਾ ਚਾਹੀਦਾ ਹੈ? ਅਧਿਕਾਰੀ ਤਾਂ ਇੱਕ ਹੀ ਸ਼ਿਵਬਾਬਾ ਹੈ। ਸ੍ਰਵ ਦਾ ਸਦਗਤੀ ਦਾਤਾ ਪਤਿਤ – ਪਾਵਨ ਉਹ ਹੈ। ਬਾਪ ਕਹਿੰਦੇ ਹਨ – ਮੈਂ ਸਵੀਕਾਰ ਹੀ ਨਹੀਂ ਕਰਦਾ ਹਾਂ। ਤੁਸੀਂ ਮੇਰੇ ਤੇ ਦੁੱਧ ਵੀ ਪਾਣੀ ਵਾਲਾ ਚੜ੍ਹਾਉਂਦੇ ਹੋ, ਇਹ ਭੋਗ ਲਗਾਉਂਦੇ ਹੋ, ਕਿਉਂ? ਮੈਂ ਤਾਂ ਨਿਰਾਕਾਰ ਅਭੋਗਤਾ ਹਾਂ! ਕੀ ਪੂਜਾ ਕਰਦੇ ਹੋ। ਮੇਰੇ ਅੱਗੇ ਭੋਗ ਰੱਖੋਗੇ ਲੇਕਿਨ ਭਗਤਾਂ ਨੇ ਭੋਗ ਲਗਾਇਆ, ਉਨ੍ਹਾਂਨੇ ਹੀ ਵੰਡ ਕੇ ਖਾਦਾ। ਤੁਸੀਂ ਜਾਣਦੇ ਹੋ ਸ਼ਿਵਬਾਬਾ ਨੂੰ ਭੋਗ ਤਾਂ ਜਰੂਰ ਲਗਾਉਣਾ ਹੈ। ਫਿਰ ਵੰਡਕੇ ਤੁਸੀਂ ਖਾਂਦੇ ਹੋ। ਇਹ ਜਿਵੇੰ ਕਿਸੇ ਦਾ ਰਿਗਾਰਡ ਰੱਖਣਾ ਹੈ। ਅਸੀਂ ਸ਼ਿਵਬਾਬਾ ਨੂੰ ਭੋਗ ਲਗਾਉਂਦੇ ਹਾਂ। ਸ਼ਿਵਬਾਬਾ ਦਾ ਭੰਡਾਰਾ ਹੈ ਨਾ। ਜਿਸਦਾ ਭੰਡਾਰਾ ਹੈ ਉਸਨੂੰ ਭੋਗ ਜਰੂਰ ਲਗਾਉਣਾ ਪਵੇ। ਭਾਵੇਂ ਤੁਸੀਂ ਭੋਗ ਲਗਾਉਂਦੇ ਹੋ, ਖਾਂਦੇ ਵੀ ਤੁਸੀਂ ਬੱਚੇ ਹੀ ਹੋ। ਇਹ ਬ੍ਰਹਮਾ ਖਾਂਦਾ ਹੈ, ਮੈਂ ਨਹੀ ਖਾਂਦਾ ਹਾਂ। ਬਾਕੀ ਬਾਸ਼ਨਾ ਤੇ ਆਵੇਗੀ ਨਾ। ਬਹੁਤ ਚੰਗਾ ਭੋਗ ਬਣਾਇਆ ਹੈ। ਕਹਿਣ ਦੇ ਲਈ ਆਰਗੰਜ ਤੇ ਹਨ ਨਾ। ਇਹ ਬ੍ਰਹਮਾ ਖ਼ਾ ਸਕਦੇ ਹਨ। ਇਹ ਸ਼ਰੀਰ ਤੇ ਇਨ੍ਹਾਂ ਦਾ ਹੈ ਨਾ। ਮੈਂ ਸਿਰ੍ਫ ਇਨ੍ਹਾਂ ਵਿੱਚ ਆਕੇ ਪ੍ਰਵੇਸ਼ ਕਰਦਾ ਹਾਂ। ਮੂੰਹ ਹੀ ਕੰਮ ਵਿੱਚ ਲਿਆਉਂਦਾ ਹਾਂ – ਤੁਹਾਨੂੰ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਨਾਉਣ ਦੇ ਲਈ। ਗੌਮੁਖ ਵੀ ਕਹਿੰਦੇ ਹਨ ਨਾ। ਬਰੋਬਰ ਗਊ ਵੀ ਹੈ। ਤੁਸੀਂ ਜਾਣਦੇ ਹੋ ਇਨ੍ਹਾਂ ਦਵਾਰਾ ਹੀ ਤੁਹਾਨੂੰ ਬੱਚਿਆਂ ਨੂੰ ਅਡੋਪਟ ਕਰਦਾ ਹਾਂ। ਇਹ ਮਾਤਾ – ਪਿਤਾ ਦੋਨੋਂ ਹਨ। ਪ੍ਰੰਤੂ ਮਾਤਾਵਾਂ ਨੂੰ ਸੰਭਾਲੇ ਕੌਣ! ਇਸਲਈ ਸਰਸਵਤੀ ਨੂੰ ਨਿਮਿਤ ਰੱਖਿਆ – ਡਰਾਮਾ ਪਲਾਨ ਅਨੁਸਾਰ। ਮਾਤਾ ਗੁਰੂ ਦੀ ਮਹਿਮਾ ਵੀ ਚਾਹੀਦੀ ਹੈ ਨਾ। ਗੁਰੂ ਤਾਂ ਪਹਿਲੇ ਨੰਬਰ ਵਿੱਚ ਮਸ਼ਹੂਰ ਇਹ ਹੈ ਨਾ। ਗੁਰੂ ਬ੍ਰਹਮਾ ਠੀਕ ਹੈ। ਜਿਵੇੰ ਬਾਪ ਉਵੇਂ ਬੱਚੇ। ਤੁਸੀਂ ਬ੍ਰਾਹਮਣ ਵੀ ਸੱਚੇ ਗੁਰੂ ਬਣਦੇ ਹੋ। ਸਭ ਨੂੰ ਸੱਚਾ ਰਸਤਾ ਦੱਸਦੇ ਹੋ ਸਵਰਗ ਦਾ। ਆਤਮਾ ਹੀ ਮੂੰਹ ਨਾਲ ਰਸਤਾ ਦੱਸਦੀ ਹੈ ਕਿ ਮਨਮਨਾਭਵ, ਮੱਧ ਜੀ ਭਵ। ਬਾਪ, ਮਾਂ ਬੱਚੇ ਸਭ ਉਹ ਹੀ ਰਾਹ ਦੱਸਦੇ ਹਨ। ਇੱਥੇ ਤੁਸੀਂ ਸਾਹਮਣੇ ਬੈਠੇ ਹੋ, ਯਾਦ ਰਹਿੰਦੀ ਹੈ। ਫਿਰ ਘਰ ਜਾਂਦੇ ਹੋ ਤਾਂ ਬਹੁਤ ਬੱਚੇ ਭੁੱਲ ਜਾਂਦੇ ਹਨ। ਇੱਥੇ ਆਨੰਦ ਆਉਂਦਾ ਹੈ, ਬਾਬਾ ਕੋਲ ਆਏ ਹਾਂ। ਬਾਬਾ ਕਹਿੰਦੇ ਹਨ ਸਵਦਰਸ਼ਨ ਚਕਰਧਾਰੀ ਬਣ ਇਹ ਯੂਕਤੀ ਦੱਸੋ ਕਿ ਮੁਕਤੀਧਾਮ, ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਆਪਸ ਵਿੱਚ ਇੱਕ ਦੂਜੇ ਨੂੰ ਜਾਂ ਬਾਪ ਨੂੰ ਪੂਰਾ ਰਿਗਾਰਡ ਦੇਣਾ ਹੈ। ਬਾਪ ਭਾਵੇਂ ਅਭੋਗਤਾ ਹੈ। ਲੇਕਿਨ ਜਿਸਦੇ ਭੰਡਾਰੇ ਨਾਲ ਪਾਲਣਾ ਹੁੰਦੀ ਹੈ ਉਸਨੂੰ ਪਹਿਲਾਂ ਸਵੀਕਾਰ ਜਰੂਰ ਕਰਾਉਣਾ ਹੈ।
2. ਪੂਜਨੀਏ ਬਣਨ ਦੇ ਲਈ ਖੁਦਾਈ ਖਿਦਮਤਗਰ ਬਣਨਾ ਹੈ। ਬਾਪ ਦੇ ਨਾਲ ਸੇਵਾ ਦੇ ਵਿੱਚ ਮਦਦਗਾਰ ਬਣਨਾ ਹੈ। ਜਦੋਂ ਆਤਮਾ ਅਤੇ ਸ਼ਰੀਰ ਦੋਵੇਂ ਪਾਵਨ ਹੋਣਗੇ ਤਾਂ ਪੂਜਾ ਹੋਵੇਗੀ।
ਵਰਦਾਨ:-
ਇਹ ਸਮੇਂ ਤੁਸੀਂ ਸੰਗਮਯੁਗੀ ਸ੍ਰੇਸ਼ਠ ਆਤਮਾਵਾਂ ਦਾ ਹਰ ਸ੍ਰੇਸ਼ਠ ਕਰਮ ਸਾਰੇ ਕਲਪ ਦੇ ਲਈ ਵਿਧਾਨ ਬਣ ਗਿਆ ਹੈ। ਤਾਂ ਖੁਦ ਨੂੰ ਵਿਧਾਨ ਦੇ ਰਚਤਾ ਸਮਝਕੇ ਹਰ ਕਰਮ ਕਰੋ, ਇਸ ਦੇ ਲਈ ਅਲਬੇਲਾਪਨ ਖ਼ੁਦ ਹੀ ਖਤਮ ਹੋ ਜਾਵਗੇ। ਸੰਗਮਯੁਗ ਤੇ ਅਸੀਂ ਵਿਧਾਨ ਦੇ ਰਚਤਾ, ਜਿੰਮੇਵਾਰ ਆਤਮਾ ਹਾਂ – ਇਸ ਨਿਸ਼ਚੇ ਨਾਲ ਹਰ ਕਰਮ ਕਰੋ ਤਾਂ ਯਥਾਰਥ ਵਿੱਧੀ ਨਾਲ ਕੀਤੇ ਹੋਏ ਕਰਮ ਦੀ ਸੰਪੂਰਨ ਸਿੱਧੀ ਜਰੂਰ ਪ੍ਰਾਪਤ ਹੋਵੇਗੀ।
ਸਲੋਗਨ:-
➤ Email me Murli: Receive Daily Murli on your email. Subscribe!