27 June 2021 PUNJABI Murli Today | Brahma Kumaris

Read and Listen today’s Gyan Murli in Punjabi 

26 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਸੰਗਮਯੁਗ ਤੇ ਨੰਬਰਵਨ ਪੂਜੀਏ ਬਣਨ ਦੀ ਅਲੌਕਿਕ ਵਿੱਧੀ'

ਅੱਜ ਅਨਾਦਿ ਬਾਪ ਅਤੇ ਆਦਿ ਬਾਪ ਅਨਾਦਿ ਸਾਲੀਗ੍ਰਾਮ ਬੱਚਿਆਂ ਨੂੰ ਅਤੇ ਆਦਿ ਬ੍ਰਾਹਮਣ ਬੱਚਿਆਂ ਨੂੰ ਡਬਲ ਰੂਪ ਨਾਲ ਵੇਖ ਰਹੇ ਹਨ। ਸਾਲੀਗ੍ਰਾਮ ਰੂਪ ਵਿੱਚ ਵੀ ਪਰਮਪੂਜੀਏ ਹੋ ਅਤੇ ਬ੍ਰਾਹਮਣ ਸੋ ਦੇਵਤਾ ਸਵਰੂਪ ਵੀ ਗਾਇਨ ਅਤੇ ਪੂਜਣ ਯੋਗ ਹੋ। ਦੋਵੇਂ ਆਦਿ – ਅਤੇ ਅਨਾਦਿ ਬਾਪ ਦੋਵਾਂ ਵੀ ਰੂਪਾਂ ਨਾਲ ਪੂਜੀਏ ਆਤਮਾਵਾਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਅਨਾਦਿ ਬਾਪ ਨੇ ਆਦਿ ਪਿਤਾ ਸਹਿਤ ਮਤਲਬ ਬ੍ਰਹਮਾ ਬਾਪ ਅਤੇ ਬ੍ਰਾਹਮਣ ਬੱਚਿਆਂ ਨੂੰ ਆਪਣੇ ਤੋਂ ਵੀ ਜ਼ਿਆਦਾ ਡਬਲ ਰੂਪ ਵਿਚ ਪੂਜੀਏ ਬਣਾਇਆ ਹੈ। ਅਨਾਦਿ ਬਾਪ ਦੀ ਪੂਜਾ ਸਿਰ੍ਫ ਇੱਕ ਨਿਰਾਕਾਰ ਰੂਪ ਵਿਚ ਹੁੰਦੀ ਹੈ ਲੇਕਿਨ ਬ੍ਰਹਮਾ ਸਹਿਤ ਬ੍ਰਾਹਮਣ ਬੱਚਿਆਂ ਦੀ ਪੂਜਾ ਨਿਰਾਕਾਰ, ਸਾਕਾਰ – ਦੋਵਾਂ ਰੂਪਾਂ ਵਿੱਚ ਹੁੰਦੀ ਹੈ। ਤਾਂ ਬਾਪ ਬੱਚਿਆਂ ਨੂੰ ਆਪਣੇ ਤੋਂ ਵੀ ਜ਼ਿਆਦਾ ਡਬਲ ਰੂਪ ਨਾਲ ਮਹਾਨ ਮੰਨਦੇ ਹਨ।

ਖੁਦ ਬਾਪਦਾਦਾ ਬੱਚਿਆਂ ਦੀ ਵਿਸ਼ੇਸ਼ਤਾਵਾ ਨੂੰ ਵੇਖ ਰਹੇ ਸਨ। ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਆਪਣੀ – ਆਪਣੀ ਹੈ। ਕੋਈ ਬਾਪ ਦੀ ਅਤੇ ਸ੍ਰਵ ਬ੍ਰਾਹਮਣ ਆਤਮਾਵਾਂ ਦੀ ਵਿਸ਼ੇਸ਼ਤਾਵਾਂ ਨੂੰ ਜਾਣ ਖੁਦ ਵਿੱਚ ਸ੍ਰਵ ਵਿਸ਼ੇਸ਼ਤਾਵਾਂ ਧਾਰਨ ਕਰ ਸ਼੍ਰੇਸ਼ਠ ਮਤਲਬ ਵਿਸ਼ੇਸ਼ ਆਤਮਾਵਾਂ ਬਣ ਗਏ ਹਨ ਹੋਰ ਕੋਈ ਵਿਸ਼ੇਸ਼ਤਾਵਾਂ ਨੂੰ ਜਾਨ ਅਤੇ ਵੇਖਕੇ ਖੁਸ਼ ਹੁੰਦੇ ਹਨ ਪਰ ਆਪਣੇ ਵਿੱਚ ਸਰਵ ਵਿਸ਼ੇਸ਼ਤਾਵਾਂ ਧਾਰਨ ਕਰਨ ਦੀ ਹਿੰਮਤ ਨਹੀਂ ਹੈ ਅਤੇ ਕੋਈ ਹਰ ਆਤਮਾ ਵਿੱਚ ਜਾਂ ਬ੍ਰਾਹਮਣ ਪਰਿਵਾਰ ਵਿੱਚ ਵਿਸ਼ੇਸ਼ਤਾ ਹੁੰਦੇ ਹੋਏ ਵੀ ਵਿਸ਼ੇਸ਼ਤਾ ਦੇ ਮਹੱਤਵ ਨਾਲ ਨਹੀਂ ਵੇਖਦੇ, ਇੱਕ ਦੋ ਨੂੰ ਸਾਧਾਰਨ ਰੂਪ ਨਾਲ ਵੇਖਦੇ ਹਨ। ਵਿਸ਼ੇਸ਼ਤਾ ਵੇਖਣ ਅਤੇ ਜਾਨਣ ਦਾ ਅਭਿਆਸ ਨਹੀਂ ਹੈ ਅਤੇ ਗੁਣ – ਗ੍ਰਾਹਕ ਬੁੱਧੀ ਮਤਲਬ ਗੁਣ ਗ੍ਰਹਿਣ ਕਰਨ ਦੀ ਬੁੱਧੀ ਨਾ ਹੋਣ ਦੇ ਕਾਰਨ ਵਿਸ਼ੇਸ਼ਤਾ ਮਤਲਬ ਗੁਣ ਨੂੰ ਜਾਨ ਨਹੀਂ ਸਕਦੇ। ਹਰ ਇੱਕ ਬ੍ਰਾਹਮਣ ਆਤਮਾ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਜਰੂਰ ਭਰੀ ਹੋਈ ਹੈ। ਭਾਵੇਂ 16 ਹਜਾਰ ਦਾ ਲਾਸ੍ਟ ਦਾਨਾ ਵੀ ਹੋਵੇ ਪਰ ਉਸ ਵਿੱਚ ਵੀ ਕੋਈ ਨਾ ਕੋਈ ਵਿਸ਼ੇਸ਼ਤਾ ਹੈ, ਇਸਲਈ ਹੀ ਬਾਪ ਦੀ ਨਜ਼ਰ ਉਸ ਆਤਮਾ ਦੇ ਉੱਪਰ ਪੈਂਦੀ ਹੈ। ਭਗਵਾਨ ਦੀ ਨਜ਼ਰ ਪੈ ਜਾਵੇ ਜਾਂ ਭਗਵਾਨ ਆਪਣਾ ਬਣਾਉਣ ਤਾਂ ਜਰੂਰ ਵਿਸ਼ੇਸ਼ਤਾ ਸਮਾਈ ਹੋਈ ਹੈ! ਇਸਲਈ ਹੀ ਉਹ ਆਤਮਾ ਬ੍ਰਾਹਮਣਾਂ ਦੀ ਲਿਸਟ ਵਿੱਚ ਆਈ ਹੈ ਪਰ ਹਮੇਸ਼ਾ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਵੇਖਣ ਅਤੇ ਜਾਨਣ ਵਿੱਚ ਨੰਬਰਵਾਰ ਬਣ ਜਾਂਦੇ ਹਨ। ਬਾਪਦਾਦਾ ਜਾਣਦੇ ਹਨ ਕਿ ਕਿਵੇਂ ਵੀ, ਭਾਵੇਂ ਗਿਆਨ ਦੀ ਧਾਰਨਾ ਜਾਂ ਸੇਵਾ ਵਿੱਚ, ਯਾਦ ਵਿੱਚ ਕਮਜ਼ੋਰ ਹਨ ਪਰ ਬਾਪ ਨੂੰ ਜਾਨਣ, ਬਾਪ ਦੇ ਬਣਨ ਦੀ ਵਿਸ਼ਾਲਬੁੱਧੀ, ਬਾਪ ਨੂੰ ਵੇਖਣ ਦੀ ਦਿਵਯ ਨਜ਼ਰ – ਇਹ ਵਿਸ਼ੇਸ਼ਤਾ ਤਾਂ ਹੈ। ਜੋ ਅੱਜਕਲ ਦੇ ਨਾਮੀਗ੍ਰਾਮੀ ਵਿਦਵਾਨ ਵੀ ਨਹੀਂ ਜਾਨ ਸਕਦੇ, ਪਹਿਚਾਣ ਸਕਦੇ ਪਰ ਉਨ੍ਹਾਂ ਆਤਮਾਵਾਂ ਨੇ ਜਾਨ ਲਿੱਤਾ! ਕੋਟਾਂ ਵਿੱਚ ਕੋਈ, ਕੋਈ ਵਿੱਚ ਵੀ ਕੋਈ – ਇਸ ਲਿਸਟ ਵਿੱਚ ਤਾਂ ਆ ਗਏ ਨਾ ਇਸਲਈ ਕੋਟਾਂ ਵਿਚੋਂ ਤਾਂ ਵਿਸ਼ੇਸ਼ ਆਤਮਾ ਤਾਂ ਹੋ ਗਏ ਨਾ। ਵਿਸ਼ੇਸ਼ ਕਿਓਂ ਬਣੇ? ਕਿਓਂਕਿ ਉੱਚ ਤੇ ਉੱਚ ਬਾਪ ਦੇ ਬਣ ਗਏ।

ਸਾਰੀਆਂ ਆਤਮਾਵਾਂ ਵਿਚੋਂ ਬ੍ਰਾਹਮਣ ਆਤਮਾਵਾਂ ਵਿਸ਼ੇਸ਼ ਹਨ। ਸਿਰਫ ਕੋਈ ਆਪਣੀ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਂਦੇ ਹਨ, ਇਸਲਈ ਉਹ ਵਿਸ਼ੇਸ਼ਤਾ ਵ੍ਰਿਧੀ ਨੂੰ ਪ੍ਰਾਪਤ ਹੁੰਦੀ ਰਹਿੰਦੀ ਹੈ ਅਤੇ ਦੂਜਿਆਂ ਨੂੰ ਵੀ ਉਹ ਵਿਖਾਈ ਦਿੰਦੀ ਹੈ, ਹੋਰ ਕਿਸੇ ਵਿੱਚ ਵਿਸ਼ੇਸ਼ਤਾ ਰੂਪੀ ਬੀਜ ਤਾਂ ਹੈ ਪਰ ਕੰਮ ਵਿੱਚ ਲਾਉਣਾ – ਇਹ ਹੈ ਬੀਜ ਨੂੰ ਧਰਨੀ ਵਿੱਚ ਪਾਉਣਾ। ਜਦੋੰ ਤੱਕ ਬੀਜ ਨੂੰ ਧਰਨੀ ਵਿਚ ਨਹੀਂ ਪਾਓਗੇ ਤਾਂ ਵਰੀਕ੍ਸ਼ ਨਹੀਂ ਪੈਦਾ ਹੁੰਦਾ, ਵਿਸਤਾਰ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਹੋਰ ਕਈ ਬੱਚੇ ਵਿਸ਼ੇਸ਼ਤਾ ਦੇ ਬੀਜ ਨੂੰ ਵਿਸਤਾਰ ਵਿਚ ਵੀ ਲਿਆਉਂਦੇ ਮਤਲਬ ਵਰੀਕ੍ਸ਼ ਦੇ ਰੂਪ ਵਿੱਚ ਵ੍ਰਿਧੀ ਨੂੰ ਵੀ ਪ੍ਰਾਪਤ ਕਰਦੇ, ਫਲ ਨੂੰ ਵੀ ਪ੍ਰਾਪਤ ਕਰਦੇ ਪਰ ਜੱਦ ਫਲ ਆਉਂਦਾ ਹੈ ਤਾਂ ਫਲ ਦੇ ਪਿੱਛੇ ਚਿੜੀਆਂ, ਪੰਛੀ ਵੀ ਆਉਂਦੇ ਹਨ ਖਾਨ ਦੇ ਲਈ। ਤਾਂ ਜੱਦ ਫਲ ਤੱਕ ਪਹੁੰਚਦੇ ਹਨ ਤਾਂ ਇਸ ਰੂਪ ਵਿੱਚ ਮਾਇਆ ਆਉਂਦੀ ਹੈ ਕਿ ਮੈਂ ਵਿਸ਼ੇਸ਼ ਹਾਂ, ਮੇਰੀ ਇਹ ਵਿਸ਼ੇਸ਼ਤਾ ਹੈ। ਇਹ ਨਹੀਂ ਸਮਝਦੇ ਕਿ ਬਾਪ ਦਵਾਰਾ ਪ੍ਰਾਪਤ ਹੋਈ ਵਿਸ਼ੇਸ਼ਤਾ ਹੈ। ਵਿਸ਼ੇਸ਼ਤਾ ਭਰਨ ਵਾਲਾ ਬਾਪ ਹੈ ਜੱਦ ਬ੍ਰਾਹਮਣ ਬਣੇ ਤਾਂ ਵਿਸ਼ੇਸ਼ਤਾ ਆਈ ਬ੍ਰਾਹਮਣ ਜੀਵਨ ਦੀ ਦੇਣ ਹੈ, ਬਾਪ ਦੀ ਦੇਣ ਹੈ ਇਸਲਈ ਫਲ ਦੇ ਬਾਦ ਮਤਲਬ ਸੇਵਾ ਵਿੱਚ ਸਫਲਤਾ ਦੇ ਬਾਦ ਇਹ ਅਟੈਂਸ਼ਨ ਰੱਖਣਾ ਵੀ ਜਰੂਰ ਹੈ। ਨਹੀਂ ਤਾਂ, ਮਾਇਆ ਰੂਪੀ ਚਿੜੀਆ, ਪੰਛੀ ਫਲ ਨੂੰ ਜੂਠਾ ਕਰ ਦਿੰਦੇ ਹਨ ਜਾਂ ਥੱਲੇ ਸੁੱਟ ਦਿੰਦੇ ਹਨ। ਜਿਵੇਂ ਖੰਡਿਤ ਮੂਰਤੀ ਦੀ ਪੂਜਾ ਨਹੀਂ ਹੁੰਦੀ, ਮੰਨਿਆ ਜਾਂਦਾ ਹੈ ਕਿ ਇਹ ਮੂਰਤੀ ਹੈ ਪਰ ਪੂਜੀ ਨਹੀਂ ਜਾਂਦੀ। ਇਵੇਂ ਜੋ ਬ੍ਰਾਹਮਣ ਆਤਮਾਵਾਂ ਸੇਵਾ ਦਾ ਫਲ ਮਤਲਬ ਸੇਵਾ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਪਰ ਮੈਂ – ਪਨ ਦੀ ਚਿੜੀਆ ਨੇ ਫਲ ਨੂੰ ਖੰਡਿਤ ਕਰ ਦਿੱਤਾ, ਇਸਲਈ ਸਿਰਫ ਮੰਨਿਆ ਜਾਏਗਾ ਕਿ ਸੇਵਾ ਬਹੁਤ ਚੰਗੀ ਕਰਦੇ ਹਨ, ਮਹਾਰਥੀ ਹਨ, ਸਰਵਿਸੇਬਲ ਹਨ ਪਰ ਸੰਗਮਯੁਗ ਤੇ ਵੀ ਸਰਵ ਬ੍ਰਾਹਮਣ ਪਰਿਵਾਰ ਦੇ ਦਿਲ ਵਿੱਚ ਪਿਆਰ ਦੇ ਪਾਤਰ ਅਤੇ ਪੂਜਯ ਨਹੀਂ ਬਣ ਸਕਦੇ ਹਨ

ਸੰਗੰਮਯੁਗ ਵਿਚ ਦਿਲ ਦਾ ਪਿਆਰ, ਦਿਲ ਦਾ ਰਿਗਾਰ੍ਡ – ਇਹ ਹੀ ਪੂਜਯ ਬਣਨਾ ਹੈ। ਫਲ ਨੂੰ ਮੈਂ-ਪਨ ਵਿੱਚ ਲਿਆਉਣ ਵਾਲੇ ਇਵੇਂ ਪੂਜਯ ਨਹੀਂ ਬਣ ਸਕਦੇ। ਇੱਕ ਹੈ ਦਿਲ ਤੋਂ ਕਿਸੇ ਨੂੰ ਉੱਚਾ ਮੰਨਨਾ, ਤਾਂ ਉੱਚੇ ਨੂੰ ਪੂਜਯ ਕਿਹਾ ਜਾਂਦਾ ਹੈ। ਜਿਵੇਂ ਅਜਕਲ ਦੀ ਦੁਨੀਆਂ ਵਿੱਚ ਵੀ ਬਾਪ ਉੱਚਾ ਹੋਣ ਕਾਰਨ ਬੱਚੇ ”ਪੂਜਯ ਪਿਤਾ ਜੀ” ਕਹਿਕੇ ਬੁਲਾਉਂਦੇ ਹਨ ਜਾਂ ਲਿਖਦੇ ਹਨ, ਇਵੇਂ ਦਿਲ ਤੋਂ ਉੱਚਾ ਮੰਨਨਾ ਮਤਲਬ ਦਿਲ ਤੋਂ ਰਿਗਾਰ੍ਡ ਦੇਣਾ। ਦੂਜਾ ਹੁੰਦਾ ਹੈ ਬਾਹਰ ਦੀ ਮਰਯਾਦਾ ਪ੍ਰਮਾਣ ਰਿਗਾਰ੍ਡ ਦੇਣਾ ਹੀ ਪੈਂਦਾ ਹੈ ਤਾਂ “ਦਿਲ ਤੋਂ ਦੇਣਾ” ਅਤੇ “ਦੇਣਾ ਹੀ ਪੈਂਦਾ” ਇਸ ਵਿੱਚ ਕਿੰਨਾ ਅੰਤਰ ਹੈ! ਪੂਜਯ ਬਣਨਾ ਮਤਲਬ ਦਿਲ ਤੋਂ ਸਰਵ ਮੰਨਨ। ਮੈਜ਼ੋਰਟੀ ਹੋਣੇ ਚਾਹੀਦੇ ਹਨ, ਪਹਿਲੇ ਵੀ ਸੁਣਾਇਆ ਕਿ 5 ਪਰਸੈਂਟ ਤਾਂ ਰਹਿ ਹੀ ਜਾਂਦਾ ਹੈ ਪਰ ਮੈਜ਼ੋਰਟੀ ਦਿਲ ਤੋਂ ਮੰਨਨ – ਇਹ ਹੈ ਸੰਗਮਯੁਗ ਤੇ ਪੂਜਯ ਬਣਨਾ। ਪੂਜਯ ਬਣਨ ਦਾ ਸੰਸਕਾਰ ਵੀ ਹੁਣ ਤੋਂ ਹੀ ਭਰਨਾ ਹੈ। ਪਰ ਭਗਤੀ ਮਾਰਗ ਦੇ ਪੂਜਯ ਬਣਨ ਵਿੱਚ ਅਤੇ ਹੁਣ ਦੇ ਪੂਜਯ ਅੰਤਰ ਹੈ। ਹੁਣ ਤੁਹਾਡੇ ਸ਼ਰੀਰਾਂ ਦੀ ਪੂਜਾ ਨਹੀਂ ਹੋ ਸਕਦੀ ਕਿਓਂਕਿ ਅੰਤਿਮ ਪੁਰਾਣਾ ਸ਼ਰੀਰ ਹੈ, ਤਮੋਗੁਣੀ ਤਤਵਾਂ ਦਾ ਬਣਿਆ ਹੋਇਆ ਸ਼ਰੀਰ ਹੈ। ਹੁਣ ਫੁੱਲਾਂ ਦੇ ਹਾਰ ਨਹੀਂ ਪੈਣਗੇ। ਭਗਤੀ – ਮਾਰਗ ਵਿੱਚ ਤਾਂ ਦੇਵਤਾਵਾਂ ਦੇ ਉੱਪਰ ਚੜ੍ਹਾਉਂਦੇ ਹਨ ਨਾ। ਪੂਜਯ ਦੀ ਨਿਸ਼ਾਨੀ ਹੈ – ਧੂਫ ਜਗਾਉਣਾ, ਹਾਰ ਪਹਿਨਾਉਣਾ, ਆਰਤੀ ਕਰਨਾ, ਕੀਰਤਨ ਕਰਨਾ, ਤਿਲਕ ਲਗਾਉਣਾ। ਸੰਗਮਯੁਗ ਤੇ ਇਹ ਸਥੂਲ ਵਿਧੀ ਨਹੀਂ ਹੈ। ਪਰ ਸੰਗਮਯੁਗ ਵਿੱਚ ਹਮੇਸ਼ਾ ਦਿਲ ਤੋਂ ਉਨ੍ਹਾਂ ਪੂਜਯ ਆਤਮਾਵਾਂ ਦੇ ਪ੍ਰਤੀ ਸੱਚੇ ਪਿਆਰ ਦੀ ਆਰਤੀ ਉਤਾਰਦੇ ਰਹਿੰਦੇ ਹਨ। ਆਤਮਾਵਾਂ ਦਵਾਰਾ ਹਮੇਸ਼ਾ ਕੋਈ ਨਾ ਕੋਈ ਪ੍ਰਾਪਤੀ ਦਾ ਕੀਰਤਨ ਕਰਦੇ ਰਹਿੰਦੇ ਹਨ, ਹਮੇਸ਼ਾ ਉਨ੍ਹਾਂ ਆਤਮਾਵਾਂ ਦੇ ਪ੍ਰਤੀ ਸ਼ੁਭ ਭਾਵਨਾ ਦੀ ਧੂਫ਼ ਅਤੇ ਦੀਪਕ ਜਗਾਉਂਦੇ ਰਹਿੰਦੇ ਹਨ। ਹਮੇਸ਼ਾ ਇਵੇਂ ਦੀਆਂ ਆਤਮਾਵਾਂ ਨੂੰ ਵੇਖ ਖੁਦ ਵੀ ਜਿਵੇਂ ਉਹ ਆਤਮਾਵਾਂ ਬਾਪ ਦੇ ਉੱਪਰ ਬਲਿਹਾਰ ਗਈਆਂ ਹਨ, ਉਵੇਂ ਦੂਜੀਆਂ ਆਤਮਾਵਾਂ ਵਿੱਚ ਵੀ ਬਾਪ ਦੇ ਉੱਪਰ ਬਲਿਹਾਰ ਜਾਨ ਦਾ ਉਮੰਗ ਆਉਂਦਾ ਹੈ। ਤਾਂ ਬਾਪ ਦੇ ਉੱਪਰ ਬਲਿਹਾਰ ਜਾਨ ਦਾ ਹਾਰ ਹਮੇਸ਼ਾ ਉਨ੍ਹਾਂ ਆਤਮਾਵਾਂ ਨੂੰ ਆਪ ਹੀ ਪ੍ਰਾਪਤ ਹੁੰਦਾ ਹੈ। ਅਜਿਹੀਆਂ ਆਤਮਾਵਾਂ ਹਮੇਸ਼ਾ ਸਮ੍ਰਿਤੀ – ਸਵਰੂਪ ਦੇ ਤਿਲਕਧਾਰੀ ਹੁੰਦੀਆਂ ਹਨ। ਇਸ ਅਲੌਕਿਕ ਵਿਧੀ ਨਾਲ ਇਸ ਸਮੇਂ ਦੇ ਪੂਜਯ ਆਤਮਾਵਾਂ ਬਣਦੀਆਂ ਹਨ।

ਭਗਤੀ – ਮਾਰਗ ਦੇ ਪੂਜਯ ਬਣਨ ਨਾਲ ਸ਼੍ਰੇਸ਼ਠ ਪੂਜਾ ਹੁਣ ਕੀਤੀ ਹੈ। ਜਿਵੇਂ ਭਗਤੀ – ਮਾਰਗ ਦੀ ਪੂਜਯ ਆਤਮਾਵਾਂ ਦੇ ਦੋ ਘੜੀ ਦੇ ਸੰਪਰਕ ਨਾਲ ਮਤਲਬ ਸਿਰਫ ਮੂਰਤੀ ਦੇ ਸਾਹਮਣੇ ਜਾਨ ਨਾਲ ਦੋ ਘੜੀ ਦੇ ਲਈ ਵੀ ਸ਼ਾਂਤੀ, ਸ਼ਕਤੀ, ਖੁਸ਼ੀ ਦਾ ਅਨੁਭਵ ਹੁੰਦਾ ਹੈ। ਅਜਿਹੇ ਸੰਗਮਯੁਗੀ ਪੂਜਯ ਆਤਮਾਵਾਂ ਦਵਾਰਾ ਹੁਣ ਵੀ ਦੋ ਘੜੀ – ਇੱਕ ਘੜੀ ਵੀ ਦ੍ਰਿਸ਼ਟੀ ਮਿਲਣ ਨਾਲ ਵੀ ਖੁਸ਼ੀ, ਸ਼ਾਂਤੀ ਅਤੇ ਉਮੰਗ – ਉਤਸ਼ਾਹ ਦੀ ਸ਼ਕਤੀ ਅਨੁਭਵ ਹੁੰਦੀ ਹੈ। ਇਵੇਂ ਦੀਆਂ ਪੂਜਯ ਆਤਮਾਵਾਂ ਮਤਲਬ ਨੰਬਰਵਨ ਵਿਸ਼ੇਸ਼ ਆਤਮਾਵਾਂ ਹਨ। ਸੈਕਿੰਡ ਅਤੇ ਥਰਡ ਤਾਂ ਸੁਣਾ ਦਿੱਤਾ, ਉਸ ਦਾ ਵਿਸਤਾਰ ਕੀ ਕਰਾਂਗੇ। ਹੈ ਤਾਂ ਸਭ ਵਿਸ਼ੇਸ਼ ਆਤਮਾਵਾਂ ਦੀ ਲਿਸਟ ਇੱਚ ਪਰ ਵਨ, ਟੂ, ਥਰੀ – ਨੰਬਰਵਾਰ ਹਨ। ਲਕਸ਼ਯ ਸਾਰਿਆਂ ਦਾ ਨੰਬਰਵਨ ਦਾ ਹੁੰਦਾ ਹੈ। ਤਾਂ ਅਜਿਹੇ ਪੂਜਯ ਬਣੋ। ਜਿਵੇਂ ਬ੍ਰਹਮਾ ਬਾਪ ਦੇ ਗੁਣਾਂ ਦੇ ਗੀਤ ਗਾਉਂਦੇ ਹੋ ਨਾ। ਇਹ ਸਭ ਵਿਸ਼ੇਸ਼ਤਾਵਾਂ ਪੂਜਯ ਬਣਨ ਦੀਆਂ ਅਤੇ ਨੰਬਰਵਨ ਵਿਸ਼ੇਸ਼ ਆਤਮਾ ਬਣਨ ਦੀਆਂ ਗੱਲਾਂ ਬ੍ਰਹਮਾ ਬਾਪ ਵਿੱਚ ਵੇਖੀ, ਸੁਣੀ ਨਾ। ਤਾਂ ਜਿਵੇਂ ਬ੍ਰਹਮਾ ਸਾਕਾਰ ਆਤਮਾ ਨੰਬਰਵਨ ਸੰਗਮਯੁਗੀ ਪੂਜਯ ਸੋ ਭਵਿੱਖ ਵਿਚ ਨੰਬਰਵਨ ਪੂਜਯ ਬਣਦੇ ਹਨ। ਲਕਸ਼ਮੀ – ਨਾਰਾਇਣ ਪੂਜਯ ਹਨ ਨਾ। ਇਵੇਂ, ਤੁਸੀਂ ਸਾਰੇ ਵੀ ਇਵੇਂ ਬਣ ਸਕਦੇ ਹੋ।

ਜਿਵੇਂ ਬਾਪ ਦੇ ਨਾਲ – ਨਾਲ ਬ੍ਰਹਮਾ ਬਾਪ ਦੀ ਕਮਾਲ ਗਾਉਂਦੇ ਹਨ, ਇਵੇਂ ਆਪ ਸਾਰੇ ਵੀ ਹਮੇਸ਼ਾ ਅਜਿਹੇ ਸੰਕਲਪ, ਬੋਲ ਅਤੇ ਕਰਮ ਕਰੋ ਜੋ ਹਮੇਸ਼ਾ ਹੀ ਕਮਾਲ ਦੇ ਹੋਣ! ਜੱਦ ਕਮਾਲ ਹੋਵੇਗੀ ਤੱਦ ਧਮਾਲ ਨਹੀਂ ਹੋਵੇਗੀ ਕਮਾਲ ਨਹੀਂ ਕਰਦੇ ਤਾਂ ਧਮਾਲ ਕਰਦੇ ਹੋ – ਭਾਵੇਂ ਸੰਕਲਪਾਂ ਦੀ ਧਮਾਲ ਕਰੋ, ਭਾਵੇਂ ਵਾਨੀ ਤੋਂ ਕਰੋ। ਸੰਕਲਪਾਂ ਵਿੱਚ ਵੀ ਵਿਅਰਥ ਤੂਫ਼ਾਨ ਚਲਦਾ ਤਾਂ ਇਹ ਧਮਾਲ ਹੈ ਨਾ ਧਮਾਲ ਨਹੀਂ ਪਰ ਕਮਾਲ ਕਰਨੀ ਹੈ ਕਿਓਂਕਿ ਆਦਿ ਪਿਤਾ ਬ੍ਰਹਮਾ ਦੇ ਬ੍ਰਾਹਮਣ ਬੱਚੇ ਹਮੇਸ਼ਾ ਹੀ ਪੂਜਯ ਗਾਏ ਜਾਂਦੇ ਹਨ। ਹੁਣ ਲਾਸ੍ਟ ਜਨਮ ਵਿੱਚ ਵੀ ਵੇਖੋ ਤਾਂ ਸਾਰਿਆਂ ਤੋਂ ਉੱਚਾ ਵਰਣ ਕਿਹੜਾ ਗਾਇਆ ਜਾਂਦਾ ਹੈ? ਬ੍ਰਾਹਮਣ ਵਰਣ ਕਹਿੰਦੇ ਹਨ ਨਾ। ਉੱਚਾ ਨਾਮ ਅਤੇ ਉੱਚੇ ਸ਼੍ਰੇਸ਼ਠ ਕੰਮ ਦੇ ਲਈ ਵੀ ਬ੍ਰਾਹਮਣ ਨੂੰ ਵੀ ਬੁਲਾਉਂਦੇ ਹਨ, ਕਿਸ ਦੇ ਕਲਿਆਣ ਦੇ ਲਈ ਵੀ ਬ੍ਰਾਹਮਣਾਂ ਨੂੰ ਬੁਲਾਉਂਦੇ ਹਨ। ਤਾਂ ਲਾਸ੍ਟ ਜਨਮ ਤੱਕ ਵੀ ਬ੍ਰਾਹਮਣ ਆਤਮਾਵਾਂ ਦਾ ਉੱਚਾ ਨਾਮ, ਉੱਚਾ ਕੰਮ ਪ੍ਰਸਿੱਧ ਹੈ। ਪਰਮਪਰਾ ਤੋਂ ਚਲ ਰਿਹਾ ਹੈ। ਸਿਰਫ ਨਾਮ ਤੋਂ ਵੀ ਕੰਮ ਚਲਾ ਰਹੇ ਹਨ। ਕੰਮ ਆਪ ਦਾ ਹੈ ਪਰ ਨਾਮ ਵਾਲਿਆਂ ਦਾ ਵੀ ਕੰਮ ਚਲ ਰਿਹਾ ਹੈ। ਇਸ ਤੋਂ ਵੇਖੋ ਕਿ ਸੱਚੇ ਬ੍ਰਾਹਮਣ ਆਤਮਾਵਾਂ ਦੀ ਕਿੰਨੀ ਮਹਿਮਾ ਹੈ ਅਤੇ ਕਿੰਨੇ ਮਹਾਨ ਹਨ! “ਬ੍ਰਾਹਮਣ” ਨਾਮ ਵੀ ਅਵਿਨਾਸ਼ੀ ਹੋ ਗਿਆ ਹੈ। ਅਵਿਨਾਸ਼ੀ ਪ੍ਰਾਪਤੀ ਵਾਲੀ ਜੀਵਨ ਹੋ ਗਈ ਹੈ। ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ – ਮਿਹਨਤ ਘੱਟ, ਪ੍ਰਾਪਤੀ ਜਿਆਦਾ ਕਿਓਂਕਿ ਮਹੁੱਬਤ ਦੇ ਅੱਗੇ ਮਿਹਨਤ ਨਹੀਂ ਹੈ। ਹੁਣ ਲਾਸ੍ਟ ਜਨਮ ਵਿੱਚ ਵੀ ਬ੍ਰਾਹਮਣ ਮਿਹਨਤ ਨਹੀਂ ਕਰਦੇ, ਆਰਾਮ ਨਾਲ ਖਾਂਦੇ ਰਹਿੰਦੇ ਹਨ। ਜੇਕਰ “ਨਾਮ” ਦਾ ਵੀ ਕੰਮ ਕਰਦੇ ਹਨ ਤਾਂ ਭੁੱਖੇ ਨਹੀਂ ਰਹਿ ਸਕਦੇ ਹਨ। ਤਾਂ ਇਸ ਸਮੇਂ ਦੇ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾਵਾਂ ਦੀ ਹੁਣ ਤੱਕ ਨਿਸ਼ਾਨੀਆਂ ਵੇਖ ਰਹੇ ਹੋ। ਇੰਨੀ ਸ਼੍ਰੇਸ਼ਠ ਵਿਸ਼ੇਸ਼ ਆਤਮਾ ਹੋ! ਸਮਝਿਆ?

ਵਰਤਮਾਨ ਸਮੇਂ ਪੂਜਯ ਤਾਂ ਭਵਿੱਖ ਦੇ ਪੂਜਯ। ਇਸ ਨੂੰ ਹੀ ਵਿਸ਼ੇਸ਼ ਆਤਮਾਵਾਂ ਨੰਬਰਵਨ ਕਹਿੰਦੇ ਹਨ। ਤਾਂ ਚੈਕ ਕਰੋ। ਬ੍ਰਹਮਾ ਬਾਪ ਦੀ ਕਹਾਣੀ ਸੁਣਾ ਰਹੇ ਹੈ ਨਾ। ਹੁਣ ਹੋਰ ਵੀ ਰਹੀ ਹੋਈ ਹੈ। ਇਹ ਬ੍ਰਹਮਾ ਬਾਪ ਦੀ ਵਿਸ਼ੇਸ਼ਤਾ ਹਮੇਸ਼ਾ ਸਾਹਮਣੇ ਰੱਖੋ। ਹੋਰ ਕਿਸੀ ਗੱਲਾਂ ਵਿੱਚ ਨਹੀਂ ਜਾਓ, ਪਰ ਵਿਸ਼ੇਸ਼ਤਾਵਾਂ ਨੂੰ ਵੇਖੋ ਅਤੇ ਵਰਨਣ ਕਰੋ। ਹਰ ਇੱਕ ਨੂੰ ਵਿਸ਼ੇਸ਼ਤਾ ਦਾ ਮਹੱਤਵ ਸੁਣਾਕੇ ਵਿਸ਼ੇਸ਼ ਬਣਾਓ। ਦੂਜਿਆਂ ਨੂੰ ਬਣਾਉਣਾ ਮਤਲਬ ਆਪ ਵਿਸ਼ੇਸ਼ ਬਣਨਾ ਹੈ। ਸਮਝਿਆ? ਅੱਛਾ!

ਚਾਰੋਂ ਪਾਸੇ ਦੇ ਸਰਵ ਨੰਬਰਵਨ ਵਿਸ਼ੇਸ਼ ਆਤਮਾਵਾਂ ਨੂੰ, ਸਰਵ ਬ੍ਰਾਹਮਣ ਜੀਵਨ ਵਾਲੇ ਵਿਸ਼ੇਸ਼ ਆਤਮਾਵਾਂ ਨੂੰ, ਹਮੇਸ਼ਾ ਬ੍ਰਹਮਾ ਬਾਪ ਨੂੰ ਸਾਹਮਣੇ ਰੱਖ ਸਮਾਨ ਬਣਨ ਵਾਲੇ ਬੱਚਿਆਂ ਨੂੰ ਅਨਾਦਿ ਬਾਪ, ਆਦਿ ਬਾਪ ਦਾ ਦੋਨੋਂ ਰੂਪ ਤੋਂ ਸਰਵ ਸਾਲੀਗ੍ਰਾਮਾਂ ਅਤੇ ਸਾਕਾਰੀ ਬ੍ਰਾਹਮਣ ਆਤਮਾਵਾਂ ਨੂੰ ਪਿਆਰ ਭਰੀ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਦੇ ਨਾਲ ਮੁਲਾਕਾਤ

1.ਹਮੇਸ਼ਾ ਬਾਪ ਦਾ ਹੱਥ ਅਤੇ ਸਾਥ ਹੈ, ਇਵੇਂ ਭਾਗਵਾਨ ਸਮਝਦੇ ਹੋ? ਜਿੱਥੇ ਬਾਪ ਦਾ ਹੱਥ ਅਤੇ ਸਾਥ ਹੈ, ਉੱਥੇ ਹਮੇਸ਼ਾ ਹੀ ਮੌਜਾਂ ਦੀ ਜੀਵਨ ਹੁੰਦੀ ਹੈ। ਮੂੰਝਨ ਵਾਲੇ ਨਹੀਂ ਹੋਣਗੇ, ਮੌਜ ਵਿੱਚ ਰਹਿਣਗੇ। ਕੋਈ ਵੀ ਪਰਿਸਥਿਤੀ ਆਪਣੇ ਵੱਲ ਆਕਰਸ਼ਿਤ ਨਹੀਂ ਕਰੇਗੀ, ਹਮੇਸ਼ਾ ਬਾਪ ਦੀ ਵੱਲ ਆਕਰਸ਼ਿਤ ਹੋਣਗੇ। ਸਭਤੋਂ ਵੱਡਾ ਅਤੇ ਸਭ ਤੋਂ ਵਧੀਆ ਬਾਪ ਹੈ, ਤਾਂ ਬਾਪ ਦੇ ਸਿਵਾਏ ਹੋਰ ਕੋਈ ਚੀਜ਼ ਜਾਂ ਵਿਅਕਤੀ ਆਕਰਸ਼ਿਤ ਨਹੀਂ ਕਰ ਸਕਦਾ। ਜੋ ਬਾਪ ਦੇ ਹੱਥ ਅਤੇ ਸਾਥ ਵਿੱਚ ਪਲਣ ਵਾਲੇ ਹਨ, ਉਨ੍ਹਾਂ ਦਾ ਮਨ ਹੋਰ ਕਿੱਥੇ ਜਾ ਨਹੀਂ ਸਕਦਾ। ਤਾਂ ਇਵੇਂ ਸਾਰੇ ਹੋ ਜਾਂ ਮਾਇਆ ਦੀ ਪਾਲਣਾ ਵਿੱਚ ਚਲੇ ਜਾਂਦੇ ਹੋ? ਉਹ ਰਸਤਾ ਬੰਦ ਹੈ ਨਾ। ਤਾਂ ਹਮੇਸ਼ਾ ਬਾਪ ਦੇ ਨਾਲ ਹੀ ਮੌਜ ਵਿੱਚ ਰਹੋ। ਬਾਪ ਮਿਲਿਆ ਸਭ ਕੁਝ ਮਿਲਿਆ, ਕੋਈ ਅਪ੍ਰਾਪਤੀ ਨਹੀਂ। ਕਿੰਨਾ ਵੀ ਕੋਈ ਹੱਥ, ਸਾਥ ਛੁਡਾਏ ਪਰ ਛੱਡਣ ਵਾਲਾ ਨਹੀਂ। ਅਤੇ ਛੱਡਕੇ ਜਾਣਗੇ ਵੀ ਕਿੱਥੇ? ਇਸ ਤੋਂ ਵੱਡਾ ਹੋਰ ਕੋਈ ਭਾਗ ਹੋ ਨਹੀਂ ਸਕਦਾ! ਕੁਮਾਰੀਆਂ ਤਾਂ ਹੈ ਹੀ ਹਮੇਸ਼ਾ ਭਗਵਾਨ। ਡਬਲ ਭਾਗ ਹੈ। ਇੱਕ – ਕੁਮਾਰੀ ਜੀਵਨ ਦਾ ਭਾਗ, ਦੂਜਾ – ਬਾਪ ਦਾ ਬਣਨ ਦਾ ਭਾਗ। ਕੁਮਾਰੀ ਜੀਵਨ ਪੂਜੀ ਜਾਂਦੀ ਹੈ। ਜੱਦ ਕੁਮਾਰੀ ਜੀਵਨ ਖਤਮ ਹੁੰਦੀ ਹੈ ਤਾਂ ਸਭ ਦੇ ਅੱਗੇ ਝੁਕਣਾ ਪੈਂਦਾ ਹੈ। ਗ੍ਰਹਿਸਥੀ ਜੀਵਨ ਹੈ ਹੀ ਬੱਕਰੀ ਸਮਾਨ ਜੀਵਨ, ਕੁਮਾਰੀ ਜੀਵਨ ਹੈ ਪੂਜਯ ਜੀਵਨ। ਜੇਕਰ ਕੋਈ ਇੱਕ ਵਾਰ ਵੀ ਡਿੱਗਿਆ ਤਾਂ ਡਿੱਗਣ ਨਾਲ ਹੱਡੀ ਟੁੱਟ ਜਾਂਦੀ ਹੈ ਨਾ। ਫਿਰ ਕਿੰਨਾ ਵੀ ਪਲਾਸਟਰ ਕਰੋ, ਠੀਕ ਕਰੋ ਪਰ ਹੱਡੀ ਕਮਜ਼ੋਰ ਹੋ ਜਾਂਦੀ ਹੈ। ਤਾਂ ਸਮਝਦਾਰ ਬਣੋ। ਟੇਸਟ ਕਰਕੇ ਫਿਰ ਸਮਝਦਾਰ ਨਹੀਂ ਬਣਨਾ।

2.ਹਮੇਸ਼ਾ ਆਪਣੇ ਨੂੰ ਕਲਪ – ਕਲਪ ਦੀ ਵਿਜਯੀ ਆਤਮਾਵਾਂ ਅਨੁਭਵ ਕਰਦੇ ਹੋ? ਕਈ ਵਾਰ ਵਿਜਯੀ ਬਣਨ ਦਾ ਪਾਰ੍ਟ ਵਜਾਇਆ ਹੈ ਅਤੇ ਹੁਣ ਵੀ ਵਜਾ ਰਹੇ ਹੋ। ਵਿਜਯੀ ਆਤਮਾਵਾਂ ਹਮੇਸ਼ਾ ਹੋਰਾਂ ਨੂੰ ਵੀ ਵਿਜਯੀ ਬਣਾਉਂਦੀਆਂ ਹੈਨ। ਜੋ ਕਈ ਵਾਰ ਕੀਤਾ ਜਾਂਦਾ ਹੈ ਉਹ ਹਮੇਸ਼ਾ ਹੀ ਸਹਿਜ ਹੁੰਦਾ ਹੈ, ਮਿਹਨਤ ਨਹੀਂ ਲਗਦੀ ਹੈ। ਕਈ ਵਾਰ ਦੀ ਵਿਜਯੀ ਆਤਮਾ ਹਾਂ – ਇਸ ਸਮ੍ਰਿਤੀ ਨਾਲ ਕੋਈ ਵੀ ਪਰਿਸਥਿਤੀ ਨੂੰ ਪਾਰ ਕਰਨਾ ਖੇਡ ਲਗਦਾ ਹੈ। ਖੁਸ਼ੀ ਅਨੁਭਵ ਹੁੰਦੀ ਹੈ? ਵਿਜਯੀ ਆਤਮਾਵਾਂ ਨੂੰ ਵਿਜਯ ਅਧਿਕਾਰ ਅਨੁਭਵ ਹੁੰਦੀ ਹੈ। ਅਧਿਕਾਰ ਮਿਹਨਤ ਨਾਲ ਨਹੀਂ ਮਿਲਦਾ, ਆਪ ਹੀ ਮਿਲਦਾ ਹੈ। ਤਾਂ ਹਮੇਸ਼ਾ ਵਿਜਯ ਦੀ ਖੁਸ਼ੀ ਨਾਲ, ਅਧਿਕਾਰ ਨਾਲ ਅੱਗੇ ਵਧਦੇ ਹੋਰਾਂ ਨੂੰ ਵੀ ਅੱਗੇ ਵਧਾਉਂਦੇ ਚੱਲੋ। ਲੌਕਿਕ ਪਰਿਵਾਰ ਵਿੱਚ ਰਹਿੰਦੇ ਲੌਕਿਕ ਨੂੰ ਆਲੌਕਿਕ ਵਿੱਚ ਪਰਿਵਰਤਨ ਕਰੋ ਕਿਓਂਕਿ ਆਲੌਕਿਕ ਸੰਬੰਧ ਸੁੱਖ ਦੇਣ ਵਾਲਾ ਹੈ। ਲੌਕਿਕ ਸੰਬੰਧ ਤੋਂ ਅਲਪਕਾਲ ਦਾ ਸੁੱਖ ਮਿਲਦਾ ਹੈ, ਹਮੇਸ਼ਾ ਦਾ ਨਹੀਂ। ਤਾਂ ਹਮੇਸ਼ਾ ਸੁਖੀ ਬਣ ਗਏ। ਦੁੱਖੀਆਂ ਦੀ ਦੁਨੀਆਂ ਤੋਂ ਸੁੱਖ ਦੇ ਸੰਸਾਰ ਵਿਚ ਆ ਗਏ – ਇਵੇਂ ਅਨੁਭਵ ਕਰਦੇ ਹੋ? ਪਹਿਲੇ ਰਾਵਣ ਦੇ ਬੱਚੇ ਸੀ ਤਾਂ ਦੁਖਦਾਈ ਸੀ, ਹੁਣ ਸੁਖਦਾਤਾ ਦੇ ਬੱਚੇ ਸੁੱਖ – ਸਵਰੂਪ ਹੋ ਗਏ। ਫਸਟ ਨੰਬਰ ਇਹ ਆਲੌਕਿਕ ਬ੍ਰਾਹਮਣਾਂ ਦਾ ਪਰਿਵਾਰ ਹੈ, ਦੇਵਤਾ ਵੀ ਸੈਕਿੰਡ ਨੰਬਰ ਹੋ ਗਏ। ਤਾਂ ਇਹ ਆਲੌਕਿਕ ਜੀਵਨ ਪਿਆਰੀ ਲਗਦੀ ਹੈ ਨਾ।

3.ਹਮੇਸ਼ਾ ਆਪਣੇ ਨੂੰ ਪਦਮਾਪਦਮ ਭਾਗਵਾਨ ਅਨੁਭਵ ਕਰਦੇ ਹੋ? ਸਾਰੇ ਕਲਪ ਵਿੱਚ ਇਵੇਂ ਸ਼੍ਰੇਸ਼ਠ ਭਾਗ ਪ੍ਰਾਪਤ ਹੋ ਨਹੀਂ ਸਕਦਾ ਕਿਓਂਕਿ ਭਵਿੱਖ ਸ੍ਵਰਗ ਵਿੱਚ ਵੀ ਇਸ ਸਮੇਂ ਦੇ ਪੁਰਸ਼ਾਰਥ ਦੀ ਪ੍ਰਾਲਬੱਧ ਦੇ ਰੂਪ ਵਿੱਚ ਰਾਜਭਾਗ ਪ੍ਰਾਪਤ ਕਰਦੇ ਹੋ। ਭਵਿੱਖ ਵੀ ਵਰਤਮਾਨ ਭਾਗ ਦੇ ਹਿਸਾਬ ਨਾਲ ਮਿਲਦਾ ਹੈ। ਮਹੱਤਵ ਇਸ ਸਮੇਂ ਦੇ ਭਾਗ ਦਾ ਹੈ। ਬੀਜ ਇਸ ਸਮੇਂ ਪਾਉਂਦੇ ਹੋ ਅਤੇ ਫਲ ਕਈ ਜਨਮ ਪ੍ਰਾਪਤ ਹੁੰਦਾ ਹੈ। ਤਾਂ ਮਹੱਤਵ ਤਾਂ ਬੀਜ ਦਾ ਗਿਣਿਆ ਜਾਂਦਾ ਹੈ ਨਾ। ਇਸ ਸਮੇਂ ਭਾਗ ਬਣਾਉਣਾ ਜਾਂ ਭਾਗ ਪ੍ਰਾਪਤ ਹੋਣਾ – ਇਹ ਬੀਜ ਬੋਣਾ ਹੈ। ਤਾਂ ਇਸ ਅਟੈਂਸ਼ਨ ਤੋਂ ਹਮੇਸ਼ਾ ਪੁਰਸ਼ਾਰਥ ਵਿੱਚ ਤੇਜ਼ਗਤੀ ਨਾਲ ਅੱਗੇ ਵਧਦੇ ਚੱਲੋ ਅਤੇ ਹਮੇਸ਼ਾ ਇਸ ਸਮੇਂ ਦੇ ਪਦਮਾਪਦਮ ਭਾਗ ਦੀ ਸਮ੍ਰਿਤੀ ਇਮਰਜ ਰੂਪ ਵਿੱਚ ਰਹੇ, ਕਰਮ ਕਰਦੇ ਹੋਏ ਯਾਦ ਰਹੇ ਕਰਮ ਵਿੱਚ ਆਪਣਾ ਸ਼੍ਰੇਸ਼ਠ ਭਾਗ ਭੁੱਲੋ ਨਹੀਂ। ਸਮ੍ਰਿਤੀ – ਸਵਰੂਪ ਰਹੋ। ਇਸ ਨੂੰ ਕਹਿੰਦੇ ਹਨ ਪਦਮਾਪਦਮ ਭਾਗਵਾਨ। ਇਸੇ ਸਮ੍ਰਿਤੀ ਦੇ ਵਰਦਾਨ ਨੂੰ ਸਦਾ ਨਾਲ ਰੱਖਣਾ ਤਾਂ ਸਹਿਜ ਹੀ ਅੱਗੇ ਵਧਦੇ ਰਹੋਗੇ, ਮਿਹਨਤ ਤੋਂ ਛੁੱਟ ਜਾਵੋਗੇ। ਅੱਛਾ!

ਪ੍ਰਸ਼ਨ: -

ਲੌਕਿਕ ਸੰਬੰਧ ਵਿੱਚ ਬੁੱਧੀ ਯਥਾਰਥ ਫੈਸਲਾ ਦਿੰਦੀ ਰਹੇ – ਉਸ ਦੀ ਵਿਧੀ ਕੀ ਹੈ?

ਉੱਤਰ:-

ਕਦੀ ਵੀ ਲੌਕਿਕ ਗੱਲਾਂ ਨੂੰ ਸੋਚਕੇ ਫੈਸਲਾ ਨਹੀਂ ਕਰਨਾ ਹੈ। ਆਲੌਕਿਕ ਸ਼ਕਤੀਸ਼ਾਲੀ ਸਥਿਤੀ ਵਿੱਚ ਰਹਿਕੇ ਫੈਸਲਾ ਕਰੋ। ਕੋਈ ਵੀ ਪਿਛਲੀ ਗੱਲਾਂ ਸਮ੍ਰਿਤੀ ਵਿੱਚ ਰੱਖਣ ਨਾਲ ਬੁੱਧੀ ਉਸ ਵੱਲ ਚਲੀ ਜਾਂਦੀ ਹੈ, ਫਿਰ ਪਿਛਲੇ ਸੰਸਕਾਰ ਵੀ ਪ੍ਰਗਟ ਹੁੰਦੇ ਹਨ, ਇਸਲਈ ਮੁਸ਼ਕਿਲ ਹੁੰਦਾ ਹੈ। ਬਿਲਕੁਲ ਹੀ ਲੌਕਿਕ ਵ੍ਰਿਤੀ ਭੁੱਲ ਆਤਮਾ ਸਮਝ ਫਿਰ ਫੈਸਲਾ ਕਰੋ ਤਾਂ ਯਥਾਰਥ ਫੈਸਲਾ ਹੋਵੇਗਾ। ਇਸ ਨੂੰ ਹੀ ਕਹਿੰਦੇ ਹਨ ਵਿਕ੍ਰਮਾਜੀਤ ਦਾ ਤਖਤ। ਅਲੌਕਿਕ ਆਤਮਿਕ ਸਥਿਤੀ ਹੀ ਵਿਕ੍ਰਮਾਜੀਤ ਸਥਿਤੀ ਦਾ ਤਖਤ ਹੈ, ਇਸ ਤਖਤ ਤੇ ਬੈਠ ਕੇ ਫੈਸਲਾ ਕਰੋ ਤਾਂ ਸਹੀ ਹੋਵੇਗਾ। ਅੱਛਾ!

ਵਰਦਾਨ:-

ਸਰਵ ਸ਼ਕਤੀਆਂ ਤੋਂ ਸੰਪੰਨ ਬਣ ਅਧੀਨਤਾ ਤੋਂ ਪਰੇ ਹੋਣ ਦੇ ਲਈ ਦੋ ਸ਼ਬਦ ਹਮੇਸ਼ਾ ਯਾਦ ਰਹਿਣ – ਇੱਕ ਸਾਕਸ਼ੀ ਦੂਜਾ – ਸਾਥੀ। ਇਸ ਤੋਂ ਬੰਧਨਮੁਕਤ ਅਵਸਥਾ ਜਲਦੀ ਬਣ ਜਾਵੇਗੀ। ਸ੍ਰਵਸ਼ਕਤੀਵਾਨ ਬਾਪ ਦਾ ਸਾਥ ਹੈ ਤਾਂ ਸਰਵ ਸ਼ਕਤੀਆਂ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਸਾਕਸ਼ੀ ਬਣਕੇ ਚਲਣ ਨਾਲ ਕੋਈ ਵੀ ਬੰਧਨ ਵਿੱਚ ਫਸੋਗੇ ਨਹੀਂ। ਨਿਮਿਤ ਮਾਤਰ ਇਸ ਸ਼ਰੀਰ ਵਿੱਚ ਰਹਿਕੇ ਕਰ੍ਤਵ੍ਯ ਕੀਤਾ ਅਤੇ ਸਾਕਸ਼ੀ ਹੋ ਗਏ – ਇਸ ਦਾ ਵਿਸ਼ੇਸ਼ ਅਭਿਆਸ ਵਧਾਓ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top