25 June 2021 PUNJABI Murli Today | Brahma Kumaris

25 June 2021 PUNJABI Murli Today | Brahma Kumaris

25 june 2021 Read and Listen today’s Gyan Murli in Punjabi 

24 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਸਮੇਂ ਤੁਸੀਂ ਬਾਪ ਦੇ ਉਪਰ ਬਲਿਹਾਰ ਜਾਓ ਤਾਂ 21 ਜਨਮਾਂ ਦੇ ਲਈ ਤੁਸੀਂ ਸਦਾ ਸੁਖੀ ਬਣ ਜਾਓਗੇ"

ਪ੍ਰਸ਼ਨ: -

ਗਿਆਨੀ ਬੱਚਿਆਂ ਨੂੰ ਆਪਣੀ ਅਵਸਥਾ ਠੀਕ ਰੱਖਣ ਦੇ ਲਈ ਕਿਹੜੀ ਆਦਤ ਪੱਕੀ ਪਾਉਣੀ ਚਾਹੀਦੀ ਹੈ?

ਉੱਤਰ:-

ਸਵੇਰੇ – ਸਵੇਰੇ ਉੱਠਣ ਦੀ। ਸਵੇਰੇ – ਸਵੇਰੇ ਉੱਠ ਕੇ ਬਾਪ ਦੀ ਯਾਦ ਵਿੱਚ ਬੈਠਣਾ – ਇਹ ਬਹੁਤ ਚੰਗੀ ਧਾਰਨਾ ਹੈ। ਜਿਹੜੇ ਬੱਚੇ ਜਲਦੀ ਸੌਂਦੇ ਅਤੇ ਜਲਦੀ ਉੱਠ ਜਾਂਦੇ ਹਨ ਉਹਨਾਂ ਦੀ ਅਵਸਥਾ ਸਾਰਾ ਦਿਨ ਠੀਕ ਰਹਿੰਦੀ ਹੈ। ਅਗਿਆਨੀਆਂ ਦੀ ਨੀਂਦ ਨਾਲੋਂ ਗਿਆਨੀ ਬੱਚਿਆਂ ਦੀ ਨੀਂਦ ਅੱਧੀ ਹੋਣੀ ਚਾਹੀਦੀ ਹੈ। 10 ਵਜੇ ਸੌਂ ਜਾਓ 2 ਵਜੇ ਉੱਠ ਕੇ ਬੈਠੋ।

ਗੀਤ:-

ਮੈਨੂੰ ਸਹਾਰਾ ਦੇਣ ਵਾਲੇ …

ਓਮ ਸ਼ਾਂਤੀ ਬੱਚੇ ਸਭ ਸਮੁੱਖ ਬੈਠੇ ਹਨ ਤਾਂ ਜਾਣਦੇ ਹਨ ਅਸੀਂ ਜੀਵ ਆਤਮਾਵਾਂ ਹਾਂ। ਇੱਥੇ ਤਾਂ ਜੀਵ ਆਤਮਾਵਾਂ ਹੋਣਗੀਆਂ ਨਾ। ਜਦੋਂ ਆਤਮਾ ਨੂੰ ਸ਼ਰੀਰ ਨਹੀਂ ਹੈ, ਤਾਂ ਨੰਗੀ ਹੈ, ਉਸਨੂੰ ਅਸ਼ਰੀਰੀ ਕਿਹਾ ਜਾਂਦਾ ਹੈ। ਤੁਸੀਂ ਤਾਂ ਸ਼ਰੀਰ ਦੇ ਨਾਲ ਬੈਠੇ ਹੋ। ਆਤਮਾ ਅਤੇ ਪਰਮਾਤਮਾ ਜਦੋਂ ਤੱਕ ਸ਼ਰੀਰ ਵਿੱਚ ਨਾ ਆਉਣ ਤਾਂ ਬੋਲ ਨਾ ਸਕਣ। ਤੁਸੀਂ ਜੀਵ ਆਤਮਾਵਾਂ ਜਾਣਦੀਆਂ ਹੋ, ਹੁਣ ਬਾਪ ਦੇ ਸਮੁੱਖ ਬੈਠੇ ਹਾਂ, ਹੂਬਹੂ ਜਿਵੇਂ 5 ਹਜ਼ਾਰ ਵਰ੍ਹੇ ਪਹਿਲੇ ਸਮੁੱਖ ਆਏ ਸਨ। ਬੱਚੇ ਜ਼ਰੂਰ ਬਾਪ ਕੋਲੋਂ ਹੀ ਵਰਸਾ ਲੈਣਗੇ। ਜਾਣਦੇ ਹਨ ਅਸੀਂ ਆਪਣੇ ਪਰਮਪਿਤਾ ਪਰਮਾਤਮਾ ਬੇਹੱਦ ਦੇ ਬਾਪ ਦੇ ਸਮੁੱਖ ਬੈਠੇ ਹਾਂ। ਕਿਉਂ ਬੈਠੇ ਹਾਂ? ਬਾਪ ਕੋਲੋਂ ਬੇਹੱਦ ਦਾ ਵਰਸਾ ਲੈਣ। ਜਿਵੇਂ ਸਕੂਲ ਵਿੱਚ ਸਮਝਦੇ ਹਨ ਅਸੀਂ ਟੀਚਰ ਦਵਾਰਾ ਇੰਜੀਨੀਅਰੀ, ਬੈਰਿਸਟਰੀ ਸਿੱਖਦੇ ਹਾਂ। ਇਹ ਏਮ ਆਬਜੈਕਟ ਰਹਿੰਦੀ ਹੈ। ਤੁਸੀਂ ਸਮਝਦੇ ਹੋ ਪਰਮਪਿਤਾ ਪਰਮਾਤਮਾ ਸਾਨੂੰ ਬ੍ਰਹਮਾ ਦੇ ਤਨ ਵਿੱਚ ਬੈਠ ਕੇ ਰਾਜਯੋਗ ਸਿਖਾਉਂਦੇ ਹਨ। ਭਗਵਾਨੁਵਾਚ – ਇਹ ਤਾਂ ਬੱਚਿਆਂ ਨੂੰ ਸਮਝਾਇਆ ਹੈ ਕਿ ਭਗਵਾਨ ਨਿਰਾਕਾਰ ਨੂੰ ਕਿਹਾ ਜਾਂਦਾ ਹੈ। ਜੀਵ ਆਤਮਾਵਾਂ ਪੁਨਰਜਨਮ ਜਰੂਰ ਲੈਂਦੀਆਂ ਹਨ। ਕੋਈ ਵੀ ਸੰਨਿਆਸੀ ਤੋਂ ਪੁੱਛੋ – ਮਨੁੱਖ ਪੁਨਰਜਨਮ ਲੈਂਦੇ ਹਨ? ਤਾਂ ਇਵੇਂ ਨਹੀਂ ਕਹਿਣਗੇ ਕਿ ਨਹੀਂ ਲੈਂਦੇ ਹਨ। ਨਹੀਂ ਤਾਂ 84 ਲੱਖ ਜਨਮ ਕਿਵੇਂ ਕਹਿੰਦੇ? ਪੁੱਛੋ – ਤੁਸੀਂ ਪੁਨਰਜਨਮ ਨੂੰ ਮੰਨਦੇ ਹੋ? ਇਹ ਤਾਂ ਬਰੋਬਰ ਹੈ, ਆਤਮਾ ਸੰਸਕਾਰ ਅਨੁਸਾਰ ਇੱਕ ਸ਼ਰੀਰ ਛੱਡ ਫਿਰ ਦੂਜਾ ਲੈਂਦੀ ਹੈ। ਇਵੇਂ ਕੋਈ – ਕੋਈ ਮਨੁੱਖ 84 ਜਨਮ ਲੈਂਦੇ ਹਨ। 84 ਲੱਖ ਜਨਮ ਦੀ ਤਾਂ ਗੱਲ ਹੀ ਨਹੀਂ। ਪਹਿਲਾ ਜਨਮ ਜਰੂਰ ਬਹੁਤ ਚੰਗਾ ਸਤੋਪ੍ਰਧਾਨ ਹੋਵੇਗਾ। ਲਾਸ੍ਟ ਛੀ – ਛੀ ਤਮੋਪ੍ਰਧਾਨ ਹੋਵੇਗਾ। 16 ਕਲਾ ਤੋਂ ਫਿਰ 14 ਕਲਾ, 12 ਕਲਾ ਹੁੰਦੀਆਂ ਜਾਣਗੀਆਂ, ਪੁਨਰਜਨਮ ਜਰੂਰ ਲੈਂਦੇ ਹਨ। ਪੁੱਛਣਾ ਚਾਹੀਦਾ ਹੈ ਅੱਛਾ ਪਰਮਪਿਤਾ ਪਰਮਾਤਮਾ ਪੁਨਰਜਨਮ ਲੈਂਦੇ ਹਨ ਜਾਂ ਪੁਨਰਜਨਮ ਰਹਿਤ ਹਨ? ਵੇਖੋ ਇਹ ਪੁਆਇੰਟ ਬਹੁਤ ਸੂਕ੍ਸ਼੍ਮ ਹੈ। ਜੇਕਰ ਕਹਿਣਗੇ ਜਨਮ – ਮਰਨ ਰਹਿਤ ਹੈ ਤਾਂ ਫਿਰ ਸ਼ਿਵ ਜਯੰਤੀ ਸਿੱਧ ਨਹੀਂ ਹੁੰਦੀ। ਕਹਿਣਗੇ ਸ਼ਿਵ ਜਯੰਤੀ ਤਾਂ ਮਨਾਈ ਜਾਂਦੀ ਹੈ। ਸਮਝਾਇਆ ਜਾਂਦਾ ਹੈ ਹਾਂ ਸ਼ਿਵ ਜਯੰਤੀ ਹੈ ਪਰ ਜਨਮ ਦੇ ਨਾਲ ਫਿਰ ਮਰਨਾ ਜਿਸਨੂੰ ਕਿਹਾ ਜਾਂਦਾ ਹੈ ਉਹ ਨਹੀਂ ਹੈ। ਜੇਕਰ ਮਰੇ ਤਾਂ ਫਿਰ ਪੁਨਰਜਨਮ ਲੈਣ। ਬਾਪ ਕਦੀ ਪੁਨਰਜਨਮ ਨਹੀਂ ਲੈਂਦੇ। ਉਹ ਇਸ ਤਨ ਵਿੱਚ ਇੱਕ ਹੀ ਵਾਰ ਆਉਂਦੇ ਹਨ, ਬਸ ਫਿਰ ਪੁਨਰਜਨਮ ਵਿੱਚ ਨਹੀਂ ਆਉਂਦੇ। ਪਰਮਪਿਤਾ ਪਰਮਾਤਮਾ ਪੁਨਰਜਨਮ ਰਹਿਤ ਹਨ, ਉਹ ਕਦੀ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਨਹੀਂ ਬਣਦੇ ਹਨ। ਆਤਮਾਵਾਂ ਤਾਂ ਸਭ ਜਨਮ – ਮਰਨ ਵਿੱਚ ਆਉਂਦੇ – ਆਉਂਦੇ ਪਤਿਤ ਬਣ ਜਾਂਦੀਆਂ ਹਨ ਫਿਰ ਬਾਪ ਆਉਂਦੇ ਹਨ ਪਾਵਨ ਬਣਾਉਣ। ਇਸ ਤੋਂ ਸਿੱਧ ਹੁੰਦਾ ਹੈ ਆਤਮਾ ਹੀ ਪਤਿਤ ਹੁੰਦੀ ਹੈ, ਆਤਮਾ ਘਰ ਤੋਂ ਪਾਵਨ ਆਉਂਦੀ ਹੈ ਫਿਰ ਮਾਇਆ ਪਤਿਤ ਬਣਾ ਦਿੰਦੀ ਹੈ। ਬਾਪ ਤਾਂ ਕਦੀ ਪਤਿਤ ਨਹੀਂ ਬਣਾਉਣਗੇ। ਬਾਪ ਕਦੀ ਵੀ ਬੱਚਿਆਂ ਨੂੰ ਗੰਦੀ ਮਤ ਨਹੀਂ ਦੇ ਸਕਦੇ। ਇਸ ਸਮੇਂ ਦੇ ਮਨੁੱਖ ਪਤਿਤ ਮਤ ਹੀ ਦਿੰਦੇ ਹਨ। ਹੁਣ ਪਾਵਨ ਬਾਪ ਕਹਿੰਦੇ ਹਨ ਕਿ ਪਤਿਤ ਨਹੀਂ ਬਣੋ ਮਤਲਬ ਵਿਕਾਰ ਵਿੱਚ ਨਹੀਂ ਜਾਓ। ਰਾਵਣ ਦੀ ਮਤ ਨਾਲ ਦੁਖਧਾਮ ਬਣ ਗਿਆ। ਪਹਿਲੇ ਸੁਖਧਾਮ ਸੀ। ਇਵੇਂ ਨਹੀਂ ਬਾਪ ਹੀ ਸੁੱਖ ਦੁੱਖ ਦਿੰਦੇ ਹਨ। ਨਹੀਂ, ਬਾਪ ਕਦੀ ਬੱਚਿਆਂ ਨੂੰ ਦੁੱਖ ਦੀ ਮਤ ਦੇ ਨਹੀਂ ਸਕਦੇ। ਮਾਇਆ ਹੀ ਦੁੱਖ ਦਿੰਦੀ ਹੈ। ਉਸ ਮਾਇਆ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣਦੇ ਹੋ। ਮਨੁੱਖ ਮਾਇਆ ਦਾ ਅਰਥ ਨਹੀਂ ਸਮਝਦੇ। ਉਹ ਧਨ ਨੂੰ ਮਾਇਆ ਕਹਿ ਦਿੰਦੇ ਹਨ। ਕਹਿੰਦੇ ਹੈ ਨਾ ਇਨ੍ਹਾਂ ਨੂੰ ਮਾਇਆ ਦਾ ਨਸ਼ਾ ਬਹੁਤ ਹੈ। ਪਰ ਮਾਇਆ ਦਾ ਨਸ਼ਾ ਹੁੰਦਾ ਨਹੀਂ। ਉਥੇ ਰਾਵਣ ਦਾ ਬੁੱਤ ਬਣਾਕੇ ਸਾੜ੍ਹਦੇ ਨਹੀਂ। ਬੁੱਤ ਤਾਂ ਦੁਸ਼ਮਣ ਦਾ ਬਣਾਇਆ ਜਾਂਦਾ ਹੈ। ਰਾਵਨਰਾਜ ਸ਼ੁਰੂ ਹੁੰਦਾ ਹੈ ਅੱਧਾਕਲਪ ਤੋਂ। ਦੇਹ ਹੰਕਾਰ ਆਉਣ ਨਾਲ ਫਿਰ ਹੋਰ ਵਿਕਾਰ ਆ ਜਾਂਦੇ ਹਨ। ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਦੇਵਤੇ ਵਾਮ ਮਾਰਗ ਵਿੱਚ ਅਰਥਾਤ ਵਿਕਾਰਾਂ ਵਿੱਚ ਜਾਂਦੇ ਹਨ। ਮਾਇਆ ਦੇ ਵਸ਼ ਹੋਣ ਨਾਲ ਪਰਵਸ਼ ਬਣ ਜਾਂਦੇ ਹਨ। ਪਰਮਤ ਤੇ ਚਲਦੇ ਰਹਿੰਦੇ ਹਨ। ਹੁਣ ਤੁਸੀਂ ਚਲਦੇ ਹੋ ਸ਼੍ਰੀਮਤ ਤੇ। ਪਰਮਤ ਮਾਨਾ ਮਾਇਆ ਦੀ ਮਤ। ਸ਼੍ਰੀ ਮਤਲਬ ਸ਼੍ਰੇਸ਼ਠ ਮਤ ਹੈ ਬਾਪ ਦੀ। ਉਹ ਹੈ ਰਾਵਣ ਦੀ ਮਤ, ਪਰਮਤ ਇਸਲਈ ਬਾਪ ਨੇ ਕਿਹਾ ਹੈ ਆਸੁਰੀ ਸੰਪਰਦਾਏ ਸਭ ਰਾਵਣ ਦੀ ਜੰਜੀਰ ਵਿੱਚ ਬੰਨੇ ਹੋਏ ਦੁੱਖੀ ਹਨ।

ਮਨੁੱਖਾਂ ਨੇ ਸਤਿਯੁਗ ਦੀ ਉਮਰ ਲੱਖਾਂ ਵਰ੍ਹੇ ਸਮਝ ਲਿਤੀ ਹੈ। ਤੁਸੀਂ ਤਾਂ ਹਿਸਾਬ ਦੱਸਦੇ ਹੋ – 5 ਹਜਾਰ ਵਰ੍ਹੇ ਕਿਵੇਂ ਹਨ। ਕ੍ਰਾਈਸਟ ਨੂੰ 2 ਹਜਾਰ ਵ੍ਹਰੇ ਹੋਇਆ, ਬੁੱਧ ਨੂੰ 2250 ਵਰ੍ਹੇ ਹੋਇਆ ਫਿਰ ਇਸਲਾਮੀ ਨੂੰ 2500 ਵਰ੍ਹੇ ਹੋਇਆ। ਸਭ ਨੂੰ ਮਿਲਾਕੇ ਅਧਾਕਲਪ ਹੋਇਆ। ਉਨ੍ਹਾਂ ਦੇ ਪਹਿਲੇ ਤਾਂ ਦੇਵਤਾਵਾਂ ਦਾ ਰਾਜ ਸੀ ਫਿਰ ਦੇਵਤਾਵਾਂ ਨੂੰ ਲੱਖਾਂ ਵਰ੍ਹੇ ਕਿਵੇਂ ਕਹਿ ਸਕਦੇ ਹਨ। ਇੰਨੇ ਮਨੁੱਖ ਹੁੰਦੇ ਫਿਰ ਤਾਂ ਮਨੁੱਖ ਬਹੁਤ ਹੋ ਜਾਂਦੇ ਹਨ। ਇੰਨੇ ਤਾਂ ਹੈ ਨਹੀਂ। 5 ਹਜਾਰ ਵਰ੍ਹੇ ਵਿੱਚ ਹੀ ਕਰੋੜਾਂ ਮਨੁੱਖ ਹੋ ਜਾਂਦੇ ਹਨ। ਕਹਿੰਦੇ ਵੀ ਹਨ ਕ੍ਰਾਈਸਟ ਦੇ 3 ਹਜਾਰ ਵਰ੍ਹੇ ਪਹਿਲੇ ਭਾਰਤ ਵਿੱਚ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। 5 ਹਜਾਰ ਵਰ੍ਹੇ ਪੂਰੇ ਹੋ ਜਾਂਦੇ ਹਨ। ਨਾਟਕ ਪੂਰਾ ਤਾਂ ਹੁੰਦਾ ਹੈ ਨਾ। ਇਨ੍ਹਾਂ ਗੱਲਾਂ ਨੂੰ ਕੋਈ ਜਾਣਦੇ ਨਹੀਂ। ਮੈਂ ਜੋ ਹਾਂ, ਜਿਵੇਂ ਹਾਂ, ਇਹ ਚੱਕਰ ਫਿਰਦਾ ਹੈ, ਕੋਈ ਜਾਣ ਨਾ ਸਕੇ। ਬਾਪ ਹੀ ਸਮਝਾਉਂਦੇ ਹਨ – ਇਹ ਹੈ ਗੀਤਾ ਐਪੀਸੋਡ। ਬਾਪ ਨੇ ਆਕੇ ਸਹਿਜ ਰਾਜਯੋਗ ਸਿਖਾਇਆ ਸੀ। ਬਾਬਾ ਬੁੱਢਿਆਂ ਨੂੰ ਵੀ ਸਮਝਾਉਂਦੇ ਹਨ ਕਿ ਇਹ ਬਹੁਤ ਸਹਿਜ ਗੱਲ ਹੈ। ਸਿਰਫ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਬੱਚਾ ਪੈਦਾ ਹੋਇਆ, ਗੋਇਆ ਵਾਰਿਸ ਪੈਦਾ ਹੋਇਆ। ਤੁਸੀਂ ਸਮਝਦੇ ਹੋ ਅਸੀਂ ਬਾਬਾ ਦੇ ਵਾਰਿਸ ਹਾਂ। 5 ਹਜਾਰ ਵਰ੍ਹੇ ਬਾਦ ਫਿਰ ਤੋਂ ਮਿਲਣ ਆਏ ਹਾਂ। ਇਹ ਬਹੁਤ ਗੁਪਤ ਗੱਲਾਂ ਹਨ। ਬਾਬਾ ਪੁੱਛਦੇ ਹਨ ਅੱਗੇ ਕਦੀ ਮਿਲੇ ਹੋ? ਕਹਿੰਦੇ ਹਨ ਹਾਂ ਬਾਬਾ। ਆਤਮਾ ਇਸ ਮੂੰਹ ਦਵਾਰਾ ਕਹਿੰਦੀ ਹੈ – ਅਸੀਂ 5 ਹਜਾਰ ਵਰ੍ਹੇ ਪਹਿਲੇ ਤੁਹਾਨੂੰ ਮਿਲੇ ਸੀ। ਤੁਸੀਂ ਇਸ ਤਨ ਦਵਾਰਾ ਸਿੱਖਿਆ ਦੇਣ ਆਏ ਸੀ। ਜੋ ਪੱਕੇ – ਪੱਕੇ ਬੱਚੇ ਹਨ ਸਮਝਦੇ ਹਨ ਅਸੀਂ ਬਾਬਾ ਤੋਂ ਬੇਹੱਦ ਦਾ ਵਰਸਾ ਲੈਣ ਬੈਠੇ ਹਾਂ। ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ, ਬ੍ਰਹਮਾ ਦਵਾਰਾ। ਬਾਪ ਕਹਿੰਦੇ ਹਨ – ਮੈਨੂੰ ਪਹਿਚਾਣਦੇ ਹੋ, ਮੈਂ ਤੁਹਾਡਾ ਬਾਪ ਹਾਂ। ਤੁਸੀਂ ਕਹੋਗੇ ਹਾਂ ਬਾਬਾ, ਅਸੀਂ ਆਤਮਾਵਾਂ ਦੇ ਤੁਸੀਂ ਪਰਮਪਿਤਾ ਪਰਮਾਤਮਾ ਬਾਪ ਹੋ। ਬਾਪ ਵੀ ਕਹਿੰਦੇ ਹਨ – ਤੁਹਾਨੂੰ ਅਸੀਂ ਸ੍ਵਰਗ ਵਿੱਚ ਭੇਜਿਆ ਸੀ, ਵਰਸਾ ਦਿੱਤਾ ਸੀ ਫਿਰ ਮਾਇਆ ਨੇ ਖੋਹ ਲਿੱਤਾ ਫਿਰ ਹੁਣ ਮੈਂ ਦਿੰਦਾ ਹਾਂ। ਮਾਇਆ ਵਰਸਾ ਖੋਉਂਦੀ ਹੈ, ਬਾਪ ਦਿਵਾਉਂਦੇ ਹਨ। ਇਹ ਕਈ ਵਾਰ ਖੇਡ ਹੋ ਚੁੱਕਿਆ ਹੈ, ਹੁੰਦਾ ਰਹੇਗਾ। ਅੰਤ ਨਹੀਂ ਹੈ। ਬਾਪ ਦੇ ਬਣਦੇ ਹਾਂ ਫਿਰ ਕੋਈ ਸਗੇ, ਕੋਈ ਲੱਗੇ। ਕੋਈ ਸੌਤੇਲੇ, ਕੋਈ ਮਾਤੇਲੇ ਬਣਦੇ ਹਨ। ਕੱਚੇ – ਪੱਕੇ ਤਾਂ ਹੈ ਨਾ। ਪੱਕਿਆਂ ਨੂੰ ਵੀ ਕਦੇ ਮਾਇਆ ਇਕਦਮ ਜਿੱਤ ਲੈਂਦੀ ਹੈ। ਬੱਚੇ ਕਹਿੰਦੇ ਹਨ ਬਾਬਾ ਅਸੀਂ ਜਦੋੰ ਤੱਕ ਜੀਵਾਂਗੇ, ਤੁਹਾਡੇ ਤੋਂ ਵਰਸਾ ਲੈਂਦੇ ਰਹਾਂਗੇ। ਵਿਕ੍ਰਮਾਂ ਦਾ ਬੋਝਾ ਸਿਰ ਤੇ ਬਹੁਤ ਹੈ। ਤਾਂ ਜਿਨ੍ਹਾਂ ਤੁਸੀਂ ਯਾਦ ਵਿੱਚ ਰਹੋਗੇ ਉਸ ਯੋਗ ਅਗਨੀ ਨਾਲ ਤੁਸੀਂ ਪਾਪ – ਆਤਮਾ ਤੋਂ ਪੁੰਨ ਆਤਮਾ ਬਣਦੇ ਜਾਵੋਗੇ। ਅੱਗ ਚੀਜ਼ ਨੂੰ ਪਵਿੱਤਰ ਕਰਦੀ ਹੈ। ਤੁਹਾਡੀ ਹੈ ਯੋਗ ਅਗਨੀ। ਇਹ ਬੇਹੱਦ ਦਾ ਯਗ ਹੈ। ਬੇਹੱਦ ਦੇ ਸੇਠ ਨੇ ਬੇਹੱਦ ਦਾ ਯਗ ਰਚਿਆ ਹੈ। ਇੰਨੇ ਵਰ੍ਹੇ ਕੋਈ ਵੀ ਯਗ ਚਲਦਾ ਨਹੀਂ ਹੈ। 7-8 ਰੋਜ਼ ਜਾਂ ਇੱਕ ਮਹੀਨੇ ਦੇ ਲਈ ਯਗ ਰਚਦੇ ਹਨ। ਤੁਹਾਡਾ ਇਹ ਯਗ ਤਾਂ ਕਿੰਨੇ ਵਰ੍ਹਿਆਂ ਤੋਂ ਚਲ ਰਿਹਾ ਹੈ। ਬਾਪ ਤਾਂ ਸੁਣਾਉਂਦੇ ਰਹਿੰਦੇ ਹਨ। ਕਹਿੰਦੇ ਹਨ ਭੁੱਲ ਨਾ ਜਾਣਾ, ਸਿਰਫ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ – ਜਨਮਾਂਤਰ ਦੇ ਵਿਕ੍ਰਮਾਂ ਦਾ ਬੋਝਾ ਕੱਟਦਾ ਜਾਵੇਗਾ। ਭਗਵਾਨੁਵਾਚ – ਮੈਨੂੰ ਆਪਣੇ ਬਾਪ ਨੂੰ ਯਾਦ ਕਰੋ। ਜਰੂਰ ਆਇਆ ਹੋਇਆ ਹੈ ਤਾਂ ਹੀ ਤੇ ਕਹਿੰਦੇ ਹਨ ਨਾ।

ਬਾਪ ਕਹਿੰਦੇ ਹਨ – ਹੁਣ ਤੁਹਾਨੂੰ ਵਾਪਿਸ ਜਾਣਾ ਹੈ। ਤੁਹਾਡੀ ਆਤਮਾ ਇਸ ਸਮੇਂ ਬਹੁਤ ਪਤਿਤ ਹੈ। ਹੁਣ ਤੁਸੀਂ ਜਾਣਦੇ ਹੋ ਯੋਗ ਤੋਂ ਅਸੀਂ ਪਾਵਨ ਬਣਦੇ ਜਾਵਾਂਗੇ। ਤੁਹਾਡੀ ਤਾਂ ਪ੍ਰਤਿਗਿਆ ਹੈ ਕਿ ਤੁਸੀਂ ਜਦੋਂ ਆਵੋਗੇ ਤਾਂ ਹੋਰ ਸੰਗ ਤੋੜ ਤੁਸੀਂ ਸੰਗ ਜੋੜਾਂਗੇ। ਤੁਹਾਡੇ ਤੇ ਵਾਰੀ ਜਾਵਾਂਗੇ। ਇਸਤਰੀ, ਪੁਰਸ਼ ਤੇ ਅਤੇ ਪੁਰਸ਼, ਇਸਤਰੀ ਤੇ ਬਲਿਹਾਰ ਹੁੰਦੇ ਹਨ। ਇੱਥੇ ਹਨ ਬਾਪ ਤੇ ਬਲਿਹਾਰ ਜਾਣਾ। ਸ਼ਾਦੀ ਵਿੱਚ ਇੱਕ ਦੂਜੇ ਤੇ ਬਲਿਹਾਰ ਜਾਂਦੇ ਹਨ ਨਾ। ਹੁਣ ਬਾਪ ਕਹਿੰਦੇ ਹਨ – ਤੁਹਾਨੂੰ ਕਿਸੇ ਮਨੁੱਖ ਤੇ ਬਲਿਹਾਰ ਨਹੀਂ ਜਾਣਾ ਹੈ। ਤੁਹਾਡੀ ਪ੍ਰੀਤਿਗਿਆ ਹੈ – ਤੁਹਾਡੇ ਤੇ ਬਲਿਹਾਰ ਜਾਵਾਂਗੀ। ਤੁਸੀਂ ਸਾਡੇ ਤੇ ਬਲਿਹਾਰ ਜਾਓ ਤਾਂ 21 ਜਨਮ ਤੁਹਾਨੂੰ ਹਮੇਸ਼ਾ ਸੁੱਖੀ ਬਣਾਵਾਂਗਾ। ਕਿੰਨਾ ਭਾਰੀ ਵਰਸਾ ਹੈ। ਸ਼੍ਰੀਮਤ ਤੇ ਤੁਸੀਂ ਸ਼੍ਰੇਸ਼ਠ ਬਣੋਗੇ, ਇਹ ਭੁੱਲੋ ਨਾ। ਲਕਸ਼ਮੀ – ਨਰਾਇਣ ਦਾ ਚਿੱਤਰ ਵੀ ਘਰ ਵਿੱਚ ਰੱਖ ਦਵੋ। ਅਸੀਂ ਬਾਪ ਤੋਂ ਇਹ ਵਰਸਾ ਲੈ ਰਹੇ ਹਾਂ। ਬਾਪ ਪਰਮਧਾਮ ਤੋਂ ਆਏ ਹੋਏ ਹਨ। ਪਰ ਮਾਇਆ ਚੀਲ ਵੀ ਘੱਟ ਨਹੀਂ ਹੈ। ਸਭ ਦੀ ਗੱਲ ਨਹੀਂ ਹੈ ਪਰ ਨੰਬਰਵਾਰ ਹਨ। ਕੋਈ ਤਾਂ ਇੱਕਦਮ ਭੁੱਲ ਜਾਂਦੇ ਹਨ ਕਿ ਅਸੀਂ ਬਾਪ ਤੋਂ ਵਰਸਾ ਲੈਂਦੇ ਹਾਂ। ਇੱਥੇ ਬੈਠੇ ਹੈ ਤਾਂ ਨਸ਼ਾ ਚੜ੍ਹਦਾ ਹੈ। ਇੱਥੇ ਤੋਂ ਬਾਹਰ ਨਿਕਲਿਆ ਅਤੇ ਭੁਲਿਆ ਫਿਰ ਸਵੇਰੇ ਨੂੰ ਰਿਫ੍ਰੇਸ਼ ਹੁੰਦੇ ਹਨ ਫਿਰ ਸਾਰਾ ਦਿਨ ਭੁੱਲ ਜਾਂਦੇ ਹਨ। 4 – 5 ਵਰ੍ਹੇ ਰਹਿਕੇ ਚੰਗੀ ਸਰਵਿਸ ਕਰਨ ਵਾਲੇ ਵੀ ਅੱਜ ਵੇਖੋ ਨਹੀਂ ਹਨ। ਕੁਝ ਅਵੱਗਿਆ ਕੀਤੀ ਹੈ ਤਾਂ ਮਾਇਆ ਨੇ ਜ਼ੋਰ ਨਾਲ ਥੱਪੜ ਮਾਰਿਆ ਅਤੇ ਚਲੇ ਗਏ। ਬਾਬਾ ਕਹਿ ਦਿੰਦੇ ਹਨ – ਚੜ੍ਹੇ ਤਾਂ ਚਾਖੇ ਪ੍ਰੇਮ ਰਸ, ਡਿੱਗੇ ਤਾਂ ਚਕਨਾਚੂਰ। ਵੇਖਦੇ ਹੋ ਕਿਵੇਂ ਚਕਨਾਚੂਰ ਹੋ ਜਾਂਦੇ ਹਨ। ਬੈਕੁੰਠ ਵਿੱਚ ਤਾਂ ਜਰੂਰ ਚਲਣਗੇ। ਪਰ ਪਦਵੀ ਤਾਂ ਨੰਬਰਵਾਰ ਹਨ ਨਾ। ਭਾਵੇਂ ਉੱਥੇ ਸਭ ਸੁਖੀ ਰਹਿੰਦੇ ਹਨ ਫਿਰ ਵੀ ਮਰਤਬੇ ਤਾਂ ਹਨ ਨਾ। ਸਕੂਲ ਵਿੱਚ ਮਰਤਬੇ ਪਾਉਣ ਦੇ ਲਈ ਹੀ ਤਾਂ ਪੁਰਸ਼ਾਰਥ ਕਰਦੇ ਹਨ। ਇਵੇਂ ਨਹੀਂ ਪ੍ਰਜਾ ਹੀ ਸਹੀ, ਜੋ ਤਕਦੀਰ ਵਿੱਚ ਹੋਵੇਗਾ। ਨਹੀਂ, ਇਸ ਨੂੰ ਤਮੋਪ੍ਰਧਾਨ ਪੁਰਸ਼ਾਰਥ ਕਿਹਾ ਜਾਂਦਾ ਹੈ। ਸਤੋਪ੍ਰਧਾਨ ਉਨ੍ਹਾਂ ਨੂੰ ਕਹਾਂਗੇ ਜੋ ਬਾਪ ਤੋਂ ਪੂਰਾ ਵਰਸਾ ਲੈਣ ਦੀ ਪ੍ਰੀਤਿਗਿਆ ਕਰਦੇ ਹਨ। ਇਹ ਘੁੜਦੋੜ ਹੈ। ਸਾਰੇ ਨੰਬਰਵਨ ਤਾਂ ਨਹੀਂ ਜਾਣਗੇ। ਇਹ ਹਿਊਮਨ ਰੇਸ ਹੈ। ਤੁਸੀਂ ਚਾਹੁੰਦੇ ਹੋ ਅਸੀਂ ਜਲਦੀ ਸ਼ਿਵਬਾਬਾ ਦੇ ਗਲੇ ਵਿੱਚ ਪਿਰੋ ਜਾਈਏ ਤਾਂ ਉਨ੍ਹਾਂ ਨੂੰ ਯਾਦ ਕਰਨਾ ਪਵੇ। ਸਾਰਾ ਮਦਾਰ ਯਾਦ ਤੇ ਹੈ। ਮਾਇਆ ਵਿਘਨ ਇਵੇਂ ਪਾਉਂਦੀ ਹੈ ਜੋ ਇੱਕਦਮ ਰੇਸ ਤੋਂ ਕੱਢ ਦਿੰਦੀ ਹੈ। ਤੁਹਾਡੀ ਹਯੂਮਨ ਰੇਸ ਹੈ। ਆਤਮਾ ਕਹਿੰਦੀ ਹੈ ਅਸੀਂ ਬਹੁਤ ਦੁੱਖੀ ਹੋਏ ਹਾਂ। ਸ਼ਰੀਰ ਲੈਂਦੇ – ਲੈਂਦੇ ਬਹੁਤ ਤੰਗ ਹੋਏ ਹਾਂ। ਕਹਿੰਦੇ ਹਨ ਹੁਣ ਜਾਈਏ ਬਾਬਾ ਦੇ ਕੋਲ। ਬਾਬਾ ਨੇ ਯੁਕਤੀ ਤਾਂ ਦੱਸੀ ਹੈ। ਕਹਿੰਦੇ ਹਨ ਬਾਬਾ ਅਸੀਂ ਤੁਹਾਡੀ ਯਾਦ ਵਿੱਚ ਹੀ ਰਹਾਂਗੇ। ਜਿੰਨਾ ਟਾਈਮ ਕੱਢ ਸਕੋ ਉਨ੍ਹਾਂ ਚੰਗਾ ਹੈ। ਗੌਰਮਿੰਟ ਦੀ ਸਰਵਿਸ ਵਿੱਚ ਵੀ 8 ਘੰਟਾ ਦਿੰਦੇ ਹੋ, ਇਵੇਂ ਯਾਦ ਵਿੱਚ ਵੀ 8 ਘੰਟੇ ਤਾਂ ਰਹੋ। ਸ੍ਰਿਸ਼ਟੀ ਨੂੰ ਸ੍ਵਰਗ ਬਣਾਉਣਾ ਇਹ ਕਿੰਨੀ ਭਾਰੀ ਸਰਵਿਸ ਹੈ। ਸਿਰਫ ਬਾਪ ਨੂੰ ਯਾਦ ਕਰੋ ਅਤੇ ਸੁਖਧਾਮ ਨੂੰ ਯਾਦ ਕਰੋ। ਬਸ, ਇਹ 8 ਘੰਟਾ ਸਰਵਿਸ ਕਰੋਗੇ ਤਾਂ ਤੁਸੀਂ ਪੂਰਾ ਵਰਸਾ ਪਾਵੋਗੇ। ਇਵੇਂ – ਇਵੇਂ ਯਾਦ ਕਰਦੇ – ਕਰਦੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। 8 ਘੰਟਾ ਇਸ ਸਰਵਿਸ ਵਿੱਚ ਦਵੋ ਬਾਕੀ 16 ਘੰਟਾ ਤੁਸੀਂ ਫ੍ਰੀ ਹੋ। ਜਿੰਨਾ ਹੋ ਸਕੇ ਤੁਸੀਂ ਘੜੀ – ਘੜੀ ਯਾਦ ਕਰੋ। ਯਾਦ ਤਾਂ ਕਿੱਥੇ ਵੀ ਬੈਠ ਕਰ ਸਕਦੇ ਹੋ। ਸਭ ਤੋਂ ਚੰਗਾ ਟਾਈਮ ਤੁਹਾਨੂੰ ਸਵੇਰੇ ਮਿਲੇਗਾ। ਸਿੰਧੀ ਵਿੱਚ ਕਹਾਵਤ ਵੀ ਹੈ ਸਵੇਰੇ ਸੋਨਾ, ਸਵੇਰੇ ਉੱਠਣਾ… ਉਹ ਹੀ ਮਨੁੱਖ ਵੱਡਾ ਗੁਣਵਾਣ ਹੈ। ਇਹ ਗਾਇਨ ਵੀ ਹੁਣ ਦਾ ਹੈ। ਬਾਪ ਕਹਿੰਦੇ ਹਨ ਰਾਤ ਨੂੰ ਜਲਦੀ ਸੋ ਜਾਓ ਅਤੇ ਫਿਰ ਸਵੇਰੇ – ਸਵੇਰੇ ਉੱਠੋ। ਅਗਿਆਨੀ ਲੋਕ 8 ਘੰਟੇ ਨੀਂਦ ਕਰਦੇ ਹਨ, ਤੁਹਾਡੀ ਨੀਂਦ ਅੱਧੀ ਹੋਣੀ ਚਾਹੀਦੀ ਹੈ। 4 – 5 ਘੰਟਾ ਨੀਂਦ ਬਸ। ਤੁਸੀਂ ਕਰਮਯੋਗੀ ਹੋ ਨਾ। ਰਾਤ ਨੂੰ 10 ਵਜੇ ਸੋ ਜਾਓ 2 ਵਜੇ ਉਠੋ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਤੁਹਾਡੀ ਕਮਾਈ ਬਹੁਤ ਹੈ। ਤੁਹਾਨੂੰ ਹੈਲਥ ਵੈਲਥ ਦੋਵੇਂ ਹੀ ਮਿਲਣਗੇ। ਅੱਛਾ 2 ਵੱਜੇ ਨਹੀਂ ਤਾਂ 3 ਵੱਜ ਉੱਠੋ, 4 ਵਜੇ ਉਠੋ। ਫਸਟਕਲਾਸ ਸਮੇਂ ਉਹ ਹੈ। ਸ਼ਾਂਤੀ ਰਹਿੰਦੀ ਹੈ, ਸਭ ਅਸ਼ਰੀਰੀ ਬਣ ਜਾਂਦੇ ਹਨ। ਉਸ ਸਮੇਂ ਸੰਨਾਟਾ ਬਹੁਤ ਹੁੰਦਾ ਹੈ। ਅੰਮ੍ਰਿਤਵੇਲੇ ਦੀ ਯਾਦ ਚੰਗਾ ਅਸਰ ਕਰਦੀ ਹੈ। ਬਾਬਾ ਬਹੁਤ ਕਰਕੇ ਰਾਤ ਨੂੰ ਜਗਾਉਂਦੇ ਰਹਿੰਦੇ ਹਨ। ਸੂਕ੍ਸ਼੍ਮ ਸਰਵਿਸ ਵਿੱਚ ਥਕਾਵਟ ਹੀ ਹੁੰਦੀ ਹੈ। ਕਮਾਈ ਤੋਂ ਤਾਂ ਖੁਸ਼ੀ ਹੋਵੇਗੀ। ਤੁਸੀਂ ਬੱਚੇ ਸਵੇਰੇ ਉਠ ਆਪਣੀ ਅਵਿਨਾਸ਼ੀ ਕਮਾਈ ਕਰਦੇ ਰਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਬਣ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. 21 ਜਨਮ ਹਮੇਸ਼ਾ ਸੁਖੀ ਬਣਨ ਦੇ ਲਈ ਇੱਕ ਬਾਪ ਤੇ ਪੂਰਾ – ਪੂਰਾ ਬਲਿਹਾਰ ਜਾਣਾ ਹੈ। ਸ਼੍ਰੀਮਤ ਤੇ ਸ਼੍ਰੇਸ਼ਠ ਬਣਨਾ ਹੈ। ਮਨਮਤ ਅਤੇ ਪਰਮਤ ਨੂੰ ਤਿਆਗ ਦੇਣਾ ਹੈ। ਕੋਈ ਅਵੱਗਿਆ ਨਹੀਂ ਕਰਨੀ ਹੈ।

2. ਸਵੇਰੇ – ਸਵੇਰੇ ਉਠਕੇ ਯਾਦ ਵਿੱਚ ਬੈਠ ਕਮਾਈ ਕਰਨੀ ਹੈ। ਸ੍ਰਿਸ਼ਟੀ ਨੂੰ ਸ੍ਵਰਗ ਬਣਾਉਣ ਦੀ ਸਰਵਿਸ ਘੱਟ ਤੋਂ ਘੱਟ 8 ਘੰਟਾ ਜਰੂਰ ਕਰਨੀ ਹੈ।

ਵਰਦਾਨ:-

ਜੋ ਦੇਹ – ਅਭਿਮਾਨ ਨੂੰ ਅਰਪਣ ਕਰਦਾ ਹੈ ਉਨ੍ਹਾਂ ਦਾ ਹਰ ਕਰਮ ਦਰਪਣ ਬਣ ਜਾਂਦਾ ਹੈ। ਜਿਵੇਂ ਕੋਈ ਚੀਜ਼ ਅਰਪਣ ਕੀਤੀ ਜਾਂਦੀ ਹੈ ਤਾਂ ਉਹ ਅਰਪਣ ਕੀਤੀ ਹੋਈ ਚੀਜ਼ ਆਪਣੀ ਨਹੀਂ ਸਮਝੀ ਜਾਂਦੀ ਹੈ। ਤਾਂ ਦੇਹ ਦੇ ਭਾਨ ਨੂੰ ਵੀ ਅਰਪਣ ਕਰਨ ਨਾਲ ਜੱਦ ਅਪਣਾਪਨ ਮਿੱਟ ਜਾਂਦਾ ਹੈ ਤਾਂ ਲਗਾਵ ਵੀ ਮਿੱਟ ਜਾਂਦਾ ਹੈ। ਉਨ੍ਹਾਂ ਨੂੰ ਹੀ ਸੰਪੂਰਨ ਸਮਰਪਣ ਕਿਹਾ ਜਾਂਦਾ ਹੈ। ਅਜਿਹੇ ਸੰਪੂਰਨ ਹੋਣ ਵਾਲੇ ਹਮੇਸ਼ਾ ਯੋਗਯੁਕਤ ਅਤੇ ਬੰਧਨਮੁਕਤ ਹੁੰਦੇ ਹਨ। ਉਨ੍ਹਾਂ ਦਾ ਹਰ ਸੰਕਲਪ, ਹਰ ਕਰਮ ਯੁਕਤੀਯੁਕਤ ਹੁੰਦਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top