22 June 2021 PUNJABI Murli Today | Brahma Kumaris
22 june 2021 Read and Listen today’s Gyan Murli in Punjabi
21 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਸ ਦੁਨੀਆਂ ਵਿੱਚ ਨਿਸ਼ਕਾਮ ਸੇਵਾ ਸਿਰ੍ਫ ਇੱਕ ਬਾਪ ਹੀ ਕਰਦਾ ਹੈ, ਬਾਕੀ ਤੁਸੀਂ ਜੋ ਵੀ ਕਰਮ ਕਰਦੇ ਹੋ ਉਸ ਦਾ ਫਲ ਜਰੂਰ ਮਿਲਦਾ ਹੈ"
ਪ੍ਰਸ਼ਨ: -
ਡਰਾਮਾ ਅਨੁਸਾਰ ਕਿਹੜੀ ਗੱਲ 100 ਪ੍ਰਤੀਸ਼ਤ ਸਰਟੇਨ ਹੈ? ਜਿਸ ਦੀ ਤੁਸੀਂ ਬੱਚਿਆਂ ਨੂੰ ਖੁਸ਼ੀ ਹੈ?
ਉੱਤਰ:-
ਡਰਾਮਾ ਅਨੁਸਾਰ ਸਰਟੇਨ ਹੈ ਕਿ ਨਵੀਂ ਰਾਜਧਾਨੀ ਸਥਾਪਨ ਹੋਣੀ ਹੀ ਹੈ। ਤੁਸੀਂ ਬੱਚਿਆਂ ਨੂੰ ਖੁਸ਼ੀ ਹੈ ਕਿ ਸ਼੍ਰੀਮਤ ਤੇ ਅਸੀਂ ਆਪਣੇ ਲਈ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਤੁਸੀਂ ਬੱਚੇ ਜਿੰਨਾ ਪੁਰਸ਼ਾਰਥ ਕਰੋਗੇ ਉੰਨਾ ਉੱਚ ਪਦਵੀ ਪ੍ਰਾਪਤ ਹੋਵੇਗੀ।
ਗੀਤ:-
ਤੁਮੇਂ ਪਾਕੇ ਹਮਨੇ ਜਹਾਂ ਪਾ ਲਿਆ ਹੈ…
ਓਮ ਸ਼ਾਂਤੀ। ਜੋ ਬੱਚੇ ਕਹਿੰਦੇ ਹਨ, ਬਾਬਾ ਵੀ ਉਹ ਹੀ ਕਹਿੰਦੇ ਹਨ। ਬੱਚੇ ਕਹਿੰਦੇ ਹਨ ਬਾਬਾ ਤੁਹਾਨੂੰ ਪਾਕੇ ਅਸੀਂ ਸ੍ਵਰਗ ਦੇ ਮਾਲਿਕ ਬਣਦੇ ਹਾਂ। ਬਾਪ ਵੀ ਕਹਿੰਦੇ ਹਨ ਬੱਚੇ ਮਨਮਨਾਭਵ। ਗੱਲ ਇੱਕ ਹੀ ਹੋ ਗਈ। ਮਨੁੱਖ ਸਭ ਪੁੱਛਣਗੇ ਕਿ ਬ੍ਰਹਮਾਕੁਮਾਰ ਕੁਮਾਰੀਆਂ ਨੂੰ ਇਸ ਸਤਿਸੰਗ ਵਿੱਚ ਜਾਕੇ ਕੀ ਮਿਲਦਾ ਹੈ? ਤਾਂ ਬ੍ਰਹਮਾਕੁਮਾਰ – ਕੁਮਾਰੀਆਂ ਕਹਿੰਦੇ ਹਨ ਅਸੀਂ ਬਾਪਦਾਦਾ ਤੋਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਵਿਸ਼ਵ ਦਾ ਮਾਲਿਕ ਹੋਰ ਕੋਈ ਬਣ ਨਾ ਸਕੇ। ਵਿਸ਼ਵ ਦੇ ਮਾਲਿਕ ਇਹ ਲਕਸ਼ਮੀ – ਨਾਰਾਇਣ ਹੀ ਹਨ, ਸ਼ਿਵਬਾਬਾ ਤਾਂ ਵਿਸ਼ਵ ਦਾ ਮਾਲਿਕ ਹੋ ਨਹੀਂ ਸਕਦਾ। ਤੁਸੀਂ ਬੱਚੇ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਹਾਡਾ ਬਾਪ ਵਿਸ਼ਵ ਦਾ ਮਾਲਿਕ ਨਹੀਂ ਬਣਦਾ। ਅਜਿਹਾ ਨਿਸ਼ਕਾਮ ਸੇਵਾ ਕਰਨ ਵਾਲਾ ਹੋਰ ਕੋਈ ਹੁੰਦਾ ਨਹੀਂ। ਹਰ ਇੱਕ ਨੂੰ ਆਪਣੇ ਸੇਵਾ ਦਾ ਫਲ ਜਰੂਰ ਮਿਲਦਾ ਹੈ। ਭਗਤੀ ਮਾਰਗ ਵਿੱਚ ਜਾਂ ਕਿਸੇ ਵੀ ਤਰ੍ਹਾਂ ਨਾਲ ਜੋ ਕੋਈ ਕੁਝ ਵੀ ਕਰਦੇ ਹਨ… ਸੋਸ਼ਲ ਵਰਕਰ ਨੂੰ ਵੀ ਸੇਵਾ ਦਾ ਫਲ ਜਰੂਰ ਮਿਲਦਾ ਹੈ। ਗੌਰਮਿੰਟ ਤੋਂ ਪਗਾਰ ਮਿਲਦਾ ਹੈ। ਬਾਪ ਕਹਿੰਦੇ ਹਨ – ਮੈਂ ਹੀ ਇੱਕ ਨਿਸ਼ਕਾਮ ਸੇਵਾ ਕਰਦਾ ਹਾਂ, ਜੋ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ ਅਤੇ ਮੈਂ ਨਹੀਂ ਬਣਦਾ ਹਾਂ। ਬੱਚਿਆਂ ਨੂੰ ਸੁਖੀ ਕਰਕੇ, ਸੁਖਧਾਮ ਦਾ ਮਾਲਿਕ ਬਣਾਏ 21 ਜਨਮਾਂ ਦਾ ਸੁੱਖ ਦੇ ਮੈਂ ਆਪਣੇ ਨਿਰਵਾਣਧਾਮ ਵਿੱਚ ਅਤੇ ਵਾਨਪ੍ਰਸਥ ਅਵਸਥਾ ਵਿੱਚ ਬੈਠ ਜਾਂਦਾ ਹਾਂ। ਵਾਨਪ੍ਰਸਥ ਤਾਂ ਮੂਲਵਤਨ ਨੂੰ ਹੀ ਕਹਾਂਗੇ। ਮਨੁੱਖ ਵਾਨਪ੍ਰਸਥ ਲੈਂਦੇ ਹਨ। ਬੱਚਿਆਂ ਨੂੰ ਸਭ ਕੁਝ ਦੇ ਜਾ ਸਤਿਸੰਗ ਆਦਿ ਕਰਦੇ ਹਨ। ਗੁਰੂ ਕਰਦੇ ਹਨ ਕਿ ਇਹ ਮੁਕਤੀ ਦਾ ਰਸਤਾ ਦੱਸਦੇ ਹਨ। ਹੁਣ ਤੁਸੀਂ ਬੱਚੇ ਜਾਣ ਗਏ ਹੋ ਕਿ ਮੁਕਤੀ ਜੀਵਨਮੁਕਤੀ ਦਾ ਰਸਤਾ ਕੋਈ ਮਨੁੱਖ ਮਾਤਰ ਕਦੀ ਕਿਸੇ ਨੂੰ ਦੱਸ ਨਹੀਂ ਸਕਦੇ। ਉਹ ਕਿਸੀ ਨੂੰ ਵੀ ਸਦਗਤੀ ਦੇ ਨਹੀਂ ਸਕਦੇ। ਖੁਦ ਨੂੰ ਵੀ ਨਹੀਂ ਦੇ ਸਕਦੇ। ਖੁਦ ਨੂੰ ਦੇਣ ਤਾਂ ਫਿਰ ਦੂਜਿਆਂ ਨੂੰ ਵੀ ਦੇ ਸਕਣ। ਬਾਪ ਆਉਂਦੇ ਹੀ ਹਨ ਪਰਮਧਾਮ ਤੋਂ। ਉਹ ਉੱਥੇ ਦਾ ਰਹਿਣ ਵਾਲਾ ਹੈ, ਤੁਸੀਂ ਬੱਚੇ ਵੀ ਉਥੇ ਦੇ ਰਹਿਣ ਵਾਲੇ ਹੋ। ਤੁਹਾਨੂੰ ਪਾਰ੍ਟ ਵਜਾਉਣਾ ਹੈ ਇਸ ਕਰਮਸ਼ੇਤਰ ਤੇ। ਬਾਬਾ ਨੂੰ ਵੀ ਇੱਕ ਵਾਰ ਇੱਥੇ ਆਉਣਾ ਹੈ ਤੁਸੀਂ ਬੱਚਿਆਂ ਦੇ ਲਈ ਜਦਕਿ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ ਤਾਂ ਜਰੂਰ ਨਰਕ ਦਾ ਵਿਨਾਸ਼ ਹੋਣਾ ਹੀ ਹੈ।
ਹੁਣ ਤੁਸੀਂ ਜਾਣ ਗਏ ਹੋ – ਸ਼ਿਵਬਾਬਾ ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ। ਤੁਸੀਂ ਜਾਣਦੇ ਹੋ ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ ਫਿਰ ਤੋਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਹਰ 5 ਹਜਾਰ ਵਰ੍ਹੇ ਬਾਦ ਅਸੀਂ ਆਕੇ ਫਿਰ ਤੋਂ ਬ੍ਰਹਮਾ ਦਵਾਰਾ ਸ਼ਿਵਬਾਬਾ ਦੇ ਬੱਚੇ ਬਣਦੇ ਹਾਂ, ਵਰਸਾ ਪਾਉਣ ਦੇ ਲਈ। ਪਤਿਤ – ਪਾਵਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਨਾਲੇਜਫੁਲ ਗਿਆਨ ਦਾ ਸਾਗਰ ਵੀ ਹੈ। ਯੋਗ ਮਤਲਬ ਯਾਦ ਸਿਖਾਉਂਦੇ ਹਨ ਪਰ ਨਿਰਾਕਾਰ ਕਿਵੇਂ ਸਮਝਾਉਣ ਇਸਲਈ ਕਹਿੰਦੇ ਹਨ ਬ੍ਰਹਮਾ ਦਵਾਰਾ ਮਨੁੱਖ ਤੋਂ ਦੇਵਤਾ ਬਣਾਉਂਦਾ ਹਾਂ ਮਤਲਬ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰਾਉਂਦਾ ਹਾਂ। ਹੁਣ ਉਹ ਧਰਮ ਹੈ ਨਹੀਂ, ਫਿਰ ਬਣਾਉਣਾ ਪਵੇ। ਹੁਣ ਫਿਰ ਤੋਂ ਆਦਿ ਸਨਾਤਨ – ਦੇਵੀ – ਦੇਵਤਾ ਧਰਮ ਸਥਾਪਨ ਕਰ ਬਾਕੀ ਸਭ ਨੂੰ ਮੁਕਤੀਧਾਮ ਵਿੱਚ ਲੈ ਜਾਂਦਾ ਹਾਂ। ਭਾਰਤ ਪ੍ਰਾਚੀਨ ਖੰਡ ਹੈ ਇਸਲਈ ਭਾਰਤ ਦੀ ਆਦਮਸ਼ੁਮਾਰੀ ਅਸਲ ਵਿੱਚ ਸਭ ਤੋਂ ਜਰੂਰ ਹੋਣੀ ਚਾਹੀਦੀ ਹੈ। ਅਜਿਹੀਆਂ ਗੱਲਾਂ ਹੋਰ ਕਿਸੇ ਦੀ ਬੁੱਧੀ ਵਿਚ ਨਹੀਂ ਆਉਂਦੀਆਂ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਸਭ ਤੋਂ ਜ਼ਿਆਦਾ ਵੱਡਾ ਹੋਣਾ ਚਾਹੀਦਾ ਹੈ। 5 ਹਜਾਰ ਵਰ੍ਹੇ ਤੋਂ ਉਨ੍ਹਾਂ ਦੀ ਵ੍ਰਿਧੀ ਹੁੰਦੀ ਰਹਿੰਦੀ ਹੈ। ਬਾਕੀ ਹੋਰ ਤਾਂ ਆਉਂਦੇ ਹੀ ਹਨ 2500 ਵਰ੍ਹੇ ਦੇ ਬਾਦ। ਇਸਲਾਮੀਆਂ ਦੀ ਆਦਮਸ਼ੁਮਾਰੀ ਘੱਟ ਹੋਣੀ ਚਾਹੀਦੀ ਹੈ ਫਿਰ ਥੋੜੇ ਸਮੇਂ ਬਾਦ ਬੋਧੀ ਧਰਮ ਵਾਲੇ ਆਉਂਦੇ ਹਨ ਤਾਂ ਉਨ੍ਹਾਂ ਵਿੱਚ ਥੋੜਾ ਫਰਕ ਹੋਣਾ ਚਾਹੀਦਾ ਹੈ। ਇਸਲਾਮੀ, ਬੋਧੀ ਆਦਿ ਪਹਿਲੇ ਸਤੋਪ੍ਰਧਾਨ ਹਨ ਫਿਰ ਹੋਲੀ – ਹੋਲੀ ਤਮੋਪ੍ਰਧਾਨ ਬਣਦੇ ਹਨ। ਇਹ ਵੀ ਹਿਸਾਬ ਹੈ। ਜੋ ਅਨੰਯ ਸਮਝਦਾਰ ਬੱਚੇ ਹਨ ਉਨ੍ਹਾਂ ਨੂੰ ਖਿਆਲ ਕਰਨਾ ਪਵੇ। ਅਜਕਲ ਲਿਖਦੇ ਹਨ ਚਾਈਨੀਜ਼ ਸਭ ਤੋਂ ਜਿਆਦਾ ਹਨ। ਪਰ ਉਨ੍ਹਾਂ ਨੂੰ ਸ੍ਰਿਸ਼ਟੀ ਚੱਕਰ ਦਾ ਗਿਆਨ ਤਾਂ ਹੈ ਨਹੀਂ। ਇਹ ਸਭ ਰਾਜ਼ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਜੋ ਲਿਖੇ – ਪੜ੍ਹੇ ਹਨ ਉਨ੍ਹਾਂ ਨੂੰ ਡਿਟੇਲ ਵਿਚ ਸਮਝਾਉਣਾ ਹੁੰਦਾ ਹੈ। ਦੇਵੀ – ਦੇਵਤਾ ਧਰਮ ਵਾਲਿਆਂ ਨੂੰ 5 ਹਜਾਰ ਵਰ੍ਹੇ ਹੋਏ। ਤਾਂ ਇਸ ਸਮੇਂ ਉਨ੍ਹਾਂ ਦੀ ਸੰਖਿਆ ਬਹੁਤ ਹੋਣੀ ਚਾਹੀਦੀ ਹੈ। ਪਰ ਦੇਵੀ – ਦੇਵਤਾ ਧਰਮ ਵਾਲੇ ਫਿਰ ਹੋਰ – ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਪਹਿਲੇ – ਪਹਿਲੇ ਬਹੁਤ ਮੁਸਲਮਾਨ ਬਣ ਗਏ ਫਿਰ ਬੋਧੀ ਵੀ ਬਹੁਤ ਬਣੇ ਹਨ। ਇੱਥੇ ਵੀ ਬੋਧੀ ਬਹੁਤ ਹਨ, ਕ੍ਰਿਸ਼ਚਨ ਤਾਂ ਬੇਸ਼ੁਮਾਰ ਹਨ। ਦੇਵਤਾ ਧਰਮ ਦਾ ਤਾਂ ਨਾਮ ਹੀ ਨਹੀਂ ਹੈ। ਜੇਕਰ ਅਸੀਂ ਬ੍ਰਾਹਮਣ ਧਰਮ ਕਹੀਏ ਤਾਂ ਵੀ ਹਿੰਦੂਆਂ ਦੀ ਲਾਈਨ ਵਿੱਚ ਪਾ ਦੇਣਗੇ। ਹੁਣ ਤੁਸੀਂ ਜਾਣਦੇ ਹੋ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸਥਾਪਨ ਹੋ ਰਿਹਾ ਹੈ – ਅਸੀਂ ਬ੍ਰਾਹਮਣਾਂ ਦਵਾਰਾ ਸ਼੍ਰੀਮਤ ਤੇ। ਇਹ ਵੀ ਸਮਝ ਹੋਣੀ ਚਾਹੀਦੀ ਹੈ। ਧਰਮ ਗਾਏ ਤਾਂ ਜਾਂਦੇ ਹਨ ਨਾ। ਇੱਥੇ ਦੇ ਮਨੁੱਖ ਆਪਣੇ ਨੂੰ ਹਿੰਦੂ ਦੀ ਲਾਈਨ ਵਿੱਚ ਲੈ ਆਉਂਦੇ ਹਨ। ਕਹਿਣਗੇ ਹਿੰਦੂ ਆਰਿਯ ਧਰਮ ਹੈ, ਸਭ ਤੋਂ ਪੁਰਾਣਾ ਹੈ। ਭਾਰਤਵਾਸੀ ਪਹਿਲੇ – ਪਹਿਲੇ ਆਰਿਯ ਸੀ, ਬਹੁਤ ਧਨਵਾਨ ਸਨ, ਹੁਣ ਅਨਾਰਿਯ ਬਣ ਗਏ ਹਨ। ਕੋਈ ਅਕਲ ਨਹੀਂ, ਜਿਸ ਨੂੰ ਜੋ ਆਉਂਦਾ ਹੈ ਉਹ ਧਰਮ ਦਾ ਨਾਮ ਰੱਖ ਦਿੰਦੇ ਹਨ। ਝਾੜ ਦੇ ਪਿਛਾੜੀ ਛੋਟੇ – ਛੋਟੇ ਪੱਤੇ ਟਾਲ ਟਾਲੀਆਂ ਨਿਕਲਦੇ ਹਨ। ਨਵੇਂ ਦਾ ਥੋੜਾ ਮਾਨ ਹੁੰਦਾ ਹੈ।
ਹੁਣ ਤੁਸੀਂ ਜਾਣਦੇ ਹੋ ਅਸੀਂ ਬਾਬਾ ਕੋਲੋਂ ਸਵਰਗ ਦਾ ਵਰਸਾ ਲੈ ਰਹੇ ਹਾਂ। ਤਾਂ ਇਵੇਂ ਦੇ ਵਰਸਾ ਦੇਣ ਵਾਲੇ ਬਾਪ ਨੂੰ ਕਿੰਨਾ ਯਾਦ ਕਰਨਾ ਚਾਹੀਦਾ ਹੈ। ਤੁਸੀਂ ਜਿੰਨਾਂ ਜ਼ਿਆਦਾ ਯਾਦ ਕਰੋਗੇ ਇੱਕ ਤਾਂ ਵਰਸਾ ਮਿਲੇਗਾ ਦੂਸਰਾ ਤੁਸੀਂ ਪਾਵਨ ਬਣ ਜਾਓਗੇ। ਲੌਕਿਕ ਬਾਪ ਕੋਲੋਂ ਤਾਂ ਧਨ ਦਾ ਵਰਸਾ ਮਿਲਦਾ ਹੈ। ਨਾਲ – ਨਾਲ ਫਿਰ ਪਤਿਤ ਬਣਨ ਦਾ ਵੀ ਵਰਸਾ ਮਿਲਦਾ ਹੈ। ਉਹ ਲੌਕਿਕ ਬਾਪ, ਉਹ ਪਾਰਲੌਕਿਕ ਬਾਪ ਅਤੇ ਇਹ ਹਨ ਵਿੱਚਕਾਰ ਆਲੌਕਿਕ ਬਾਪ। ਇਹਨਾਂ ਨੂੰ ਵਿੱਚਕਾਰੋਂ ਦੋਨੋ ਤਰਫ਼ ਤੋਂ ਜੋੜ ਦਿੱਤਾ ਜਾਂਦਾ ਹੈ। ਸ਼ਿਵਬਾਬਾ ਨੂੰ ਤਾਂ ਕੋਈ ਤਕਲੀਫ਼ ਨਹੀਂ ਹੁੰਦੀ ਹੈ, ਇਨ੍ਹਾਂ ਨੂੰ ਕਿੰਨੀਆਂ ਗਾਲ੍ਹਾਂ ਖਾਣੀਆਂ ਪੈਦੀਆਂ ਹਨ। ਅਸਲ ਵਿੱਚ ਕ੍ਰਿਸ਼ਨ ਨੂੰ ਗਾਲਾਂ ਨਹੀਂ ਮਿਲਦੀਆਂ ਹਨ। ਵਿੱਚਕਾਰ ਫ਼ਸਿਆ ਹੈ ਇਹ। ਕਹਿੰਦੇ ਹਨ ਨਾ – ਰਸਤੇ ਚੱਲਦੇ ਬ੍ਰਾਹਮਣ ਫ਼ਸਿਆ। ਗਾਲੀਆਂ ਖਾਣ ਲਈ ਇਹ ਫਸਿਆ ਹੈ। ਆਲੌਕਿਕ ਬਾਪ ਨੂੰ ਹੀ ਸਹਿਣ ਕਰਨਾ ਪੈਂਦਾ ਹੈ। ਇਹ ਕਿਸੇ ਨੂੰ ਪਤਾ ਹੀ ਨਹੀਂ ਕਿ ਸ਼ਿਵਬਾਬਾ ਇਸ ਵਿੱਚ ਪ੍ਰਵੇਸ਼ ਕਰ ਆਕੇ ਪਤਿਤਾਂ ਨੂੰ ਪਾਵਨ ਬਨਾਉਂਦੇ ਹਨ। ਪਵਿੱਤਰ ਬਣਨ ਤੇ ਹੀ ਮਾਰ ਖਾਂਦੇ ਹਨ। ਬਾਪ ਕਹਿੰਦੇ ਹਨ – ਮੈਂ ਆਇਆ ਹਾਂ ਸਭ ਨੂੰ ਵਾਪਿਸ ਲੈ ਜਾਣ ਦੇ ਲਈ। ਤੁਸੀਂ ਜਾਣਦੇ ਹੋ, ਮੌਤ ਸਾਹਮਣੇ ਖੜ੍ਹਾ ਹੈ। ਵਿਨਾਸ਼ ਤੇ ਜਰੂਰ ਚਾਹੀਦਾ ਹੈ। ਵਿਨਾਸ਼ ਬਿਨਾਂ ਸੁਖ ਸ਼ਾਂਤੀ ਕਿਵੇਂ ਹੋਵੇ। ਜਦੋਂ ਕੋਈ ਲੜ੍ਹਾਈ ਆਦਿ ਲੱਗਦੀ ਹੈ ਤਾਂ ਮਨੁੱਖ ਯਗ ਆਦਿ ਰਚਦੇ ਹਨ, ਲੜ੍ਹਾਈ ਬੰਦ ਹੋ ਜਾਵੇ। ਤੁਸੀਂ ਬ੍ਰਾਹਮਣ ਕੁਲਭੂਸ਼ਣ ਜਾਣਦੇ ਹੋ ਵਿਨਾਸ਼ ਤੇ ਜਰੂਰ ਹੋਵੇਗਾ। ਨਹੀਂ ਤਾਂ ਸਵਰਗ ਦੇ ਗੇਟ ਕਿਵੇਂ ਖੁਲ੍ਹਣਗੇ। ਸਾਰੇ ਸਵਰਗ ਵਿੱਚ ਤੇ ਨਹੀਂ ਆਉਣਗੇ। ਜੋ ਪੁਰਾਸ਼ਰਥ ਕਰਨਗੇ ਉਹ ਹੀ ਚੱਲਣਗੇ। ਬਾਕੀ ਜਾਣਗੇ ਮੁਕਤੀਧਾਮ। ਇਹ ਕਿਸੇ ਨੂੰ ਵੀ ਪਤਾ ਨਾ ਹੋਣ ਦੇ ਕਾਰਨ ਕਿੰਨਾ ਡਰਦੇ ਹਨ। ਸ਼ਾਂਤੀ ਦੇ ਲਈ ਕਿੰਨੇ ਧੱਕੇ ਖਾਂਦੇ ਹਨ। ਕਾਨਫਰੰਸ ਕਰਦੇ ਰਹਿੰਦੇ ਹਨ। ਸਿਰ੍ਫ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ ਸੁਖਧਾਮ, ਸ਼ਾਂਤੀਧਾਮ ਦੀ ਕਿਵੇਂ ਸਥਾਪਨਾ ਹੋ ਰਹੀ ਹੈ। ਵਿਨਾਸ਼ ਦੇ ਸਿਵਾਏ ਸਥਾਪਨਾ ਹੋ ਨਾ ਸਕੇ। ਤੁਸੀਂ ਹੁਣ ਤ੍ਰਿਕਾਲਦਰਸ਼ੀ ਬਣੇ ਹੋ। ਤੀਜਾ ਨੇਤ੍ਰ ਗਿਆਨ ਦਾ ਮਿਲਿਆ ਹੈ। ਉਹ ਤਾਂ ਕਹਿੰਦੇ ਰਹਿੰਦੇ ਹਨ ਪੀਸ ਕਿਵੇਂ ਹੋਵੇ? ਮਤਲਬ ਕੋਈ ਵੀ ਲੜ੍ਹੇ ਨਹੀਂ। ਸਾਰੇ ਕਹਿੰਦੇ ਹਨ ਵਨਨੈਸ ਹੋਵੇ। ਇੱਕ ਹੀ ਬਾਪ ਦੀ ਮੱਤ ਲੈਣ ਕਿ ਅਸੀਂ ਸਭ ਇੱਕ ਬਾਪ ਦੇ ਬੱਚੇ ਭਾਈ – ਭਾਈ ਹਾਂ ਤਾਂ ਵਨਨੈਸ ਹੋ ਜਾਵੇਗੀ। ਇੱਕ ਬਾਪ ਦੇ ਬੱਚੇ ਹਨ ਤਾਂ ਆਪਸ ਵਿੱਚ ਲੜਨਾ ਨਹੀਂ ਚਾਹੀਦਾ। ਇਹ ਵੀ ਤਾਂ ਸਤਿਯੁਗ ਵਿੱਚ ਹੀ ਸੀ। ਉੱਥੇ ਕੋਈ ਆਪਸ ਵਿੱਚ ਲੜਦੇ ਨਹੀਂ। ਉਹ ਤਾਂ ਸਤਿਯੁਗ ਦੀ ਗੱਲ ਹੋ ਗਈ, ਇੱਥੇ ਤਾਂ ਕਲਯੁਗ ਹੈ। ਬਰੋਬਰ ਸਤਿਯੁਗ ਵਿੱਚ ਦੇਵਤੇ ਸਨ, ਬਾਕੀ ਸਾਰੇ ਆਤਮਾਵਾਂ ਕਿੱਥੇ ਸਨ ਪਤਾ ਨਹੀਂ ਪੈਂਦਾ। ਤੁਸੀਂ ਹੁਣ ਸਮਝਦੇ ਹੋ, ਇੱਕ ਰਾਜ ਸਤਿਯੁਗ ਵਿੱਚ ਹੀ ਸੀ। ਉੱਥੇ ਸੁਖ – ਸ਼ਾਂਤੀ ਸਭ ਸੀ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ – ਨੰਬਰਵਾਰ ਪੁਰਾਸ਼ਰਥ ਅਨੁਸਾਰ। ਸਮਝਦੇ ਹਨ, ਬਰੋਬਰ ਅਸੀਂ ਸਤਿਯੁਗ ਵਿੱਚ ਰਾਜ ਕਰਦੇ ਸੀ, ਬਹੁਤ ਸੁਖ ਸੀ। ਅਦ੍ਵੈਤ ਧਰਮ ਸੀ। ਇਹ ਗਿਆਨ ਕਿਸੇ ਨੂੰ ਹੈ ਨਹੀਂ। ਇਸ ਸਮੇਂ ਤੁਸੀਂ ਨਾਲੇਜਫੁਲ ਬਣਦੇ ਹੋ। ਬਾਪ ਤੁਹਾਨੂੰ ਆਪਣੇ ਵਰਗਾ ਬਨਾਉਂਦੇ ਹਨ। ਜੋ ਬਾਪ ਦੀ ਮਹਿਮਾ ਉਹ ਹੀ ਤੁਸੀਂ ਬਣਨਾ ਹੈ। ਸਿਰ੍ਫ ਦਿਵਯ ਦ੍ਰਿਸ਼ਟੀ ਦੀ ਚਾਬੀ ਬਾਪ ਦੇ ਕੋਲ ਰਹਿੰਦੀ ਹੈ। ਬਾਪ ਨੇ ਦੱਸਿਆ ਹੈ – ਭਗਤੀ ਮਾਰਗ ਵਿੱਚ ਮੈਨੂੰ ਕੰਮ ਕਰਨਾ ਪੈਂਦਾ ਹੈ। ਜੋ ਜਿਸ ਦੀ ਪੂਜਾ ਕਰਦੇ ਹਨ ਮੈਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਕਰਦਾ ਹਾਂ। ਇਹ ਵੀ ਦਿਵਯ ਦ੍ਰਿਸ਼ਟੀ ਦਾ ਪਾਰਟ ਚਲਦਾ ਹੈ। ਕਹਿੰਦੇ ਹਨ ਨਾ – ਅਰਜੁਨ ਨੇ ਵਿਨਾਸ਼ ਦਾ ਸਾਖਸ਼ਤਕਾਰ ਕੀਤਾ। ਵਿਨਾਸ਼ ਵੀ ਜਰੂਰ ਹੋਣਾ ਹੈ। ਵਿਸ਼ਨੂਪੁਰੀ ਵੀ ਜਰੂਰ ਸਥਾਪਨ ਹੋਣੀ ਹੈ। ਬਾਪ ਨੇ ਜਿਵੇੰ ਕਲਪ ਪਹਿਲਾਂ ਸਮਝਾਇਆ ਸੀ – ਉਵੇਂ ਹੀ ਬੈਠ ਸਮਝਾਉਂਦੇ ਹਨ। ਬਾਬਾ ਸਾਨੂੰ ਮਨੁੱਖ ਤੋਂ ਦੇਵਤਾ ਬਨਾਉਂਦੇ ਹਨ। ਜਦੋਂ ਦੇਵਤਾ ਬਣਦੇ ਹੋ ਤਾਂ ਆਸੁਰੀ ਸ੍ਰਿਸ਼ਟੀ ਦਾ ਵਿਨਾਸ਼ ਜਰੂਰ ਹੋਵੇਗਾ। ਚਾਰੋ ਪਾਸੇ ਹਾਹਾਕਾਰ ਮਚਨਾ ਹੈ। ਬੁੱਧੀ ਸਮਝ ਸਕਦੀ ਹੈ, ਨੈਚੁਰਲ ਕੈਲੇਮਿਟੀਜ਼ ਆਉਣੀ ਹੈ। ਮੁਸਲਾਦਾਰ ਬਰਸਾਤ ਵੀ ਹੋਣੀ ਹੈ। ਇਨ੍ਹਾਂ ਸਭਨਾਂ ਦਾ ਵਿਨਾਸ਼ ਹੋ ਜਾਵੇ ਤਾਂ ਫਿਰ ਸਤਿਯੁਗ ਦੀ ਸਥਾਪਨ ਹੋਵੇ। 5 ਤਤਵਾਂ ਦੀ ਖਾਦ ਵੀ ਮਿਲ ਜਾਵੇਗੀ। ਇਸ ਧਰਤੀ ਨੂੰ ਖਾਦ ਵੇਖੋ ਕਿੰਨੀ ਮਿਲਦੀ ਹੈ। ਬਾਪ ਕਹਿੰਦੇ ਹਨ – ਇਸ ਰੂਦ੍ਰ ਗਿਆਨ ਯਗ ਵਿੱਚ ਇਹ ਸਭ ਸਵਾਹਾ ਹੋ ਜਾਵੇਗਾ। ਭਗਤੀਮਾਰਗ ਵਿੱਚ ਵੇਖੋ ਰੂਦ੍ਰ ਯਗ ਕਿਵੇਂ ਰਚਦੇ ਹਨ। ਸ਼ਿਵਬਾਬਾ ਦੇ ਲਿੰਗ ਹੋਰ ਛੋਟੇ – ਛੋਟੇ ਸਾਲੀਗ੍ਰਾਮ ਬਹੁਤ ਬਣਾਕੇ ਪੂਜਾ ਕਰਕੇ ਫਿਰ ਮਿਟਾ ਦਿੰਦੇ ਹਨ, ਫਿਰ ਰੋਜ਼ ਬਨਾਉਂਦੇ ਹਨ। ਪੂਜਾ ਕਰਕੇ ਫਿਰ ਤੋੜ ਦਿੰਦੇ ਹਨ। ਸ਼ਿਵਬਾਬਾ ਦੇ ਨਾਲ ਜਿੰਨ੍ਹਾਂ ਨੇ ਵੀ ਸਰਵਿਸ ਕੀਤੀ ਉਨ੍ਹਾਂ ਦਾ ਵੀ ਫਿਰ ਇਹ ਹੀ ਹਾਲ ਕਰਦੇ ਹਨ। ਰਾਵਣ ਦੀ ਵੇਖੋ ਹਰ ਵਰ੍ਹੇ ਐਫ਼. ਜੀ. ਬਣਾਕੇ ਉਸਨੂੰ ਸਾੜ੍ਹਦੇ ਹਨ। ਦੁਸ਼ਮਣ ਦੀ ਤੇ ਇੱਕ – ਦੋ ਵਾਰੀ ਐਫ਼ . ਜੀ. ਬਣਾਕੇ ਸਾੜ੍ਹਦੇ ਹਨ, ਇਵੇਂ ਨਹੀਂ ਕਿ ਵਰ੍ਹੇ – ਵਰ੍ਹੇ ਸਾੜਨ ਦਾ ਨਿਯਮ ਰੱਖਦੇ ਹਨ। ਇਕੋ ਵਾਰੀ ਹੀ ਗੁੱਸਾ ਕੱਢ ਦਿੰਦੇ ਹਨ। ਰਾਵਣ ਨੂੰ ਤੇ ਹਰ ਵਰ੍ਹੇ ਸਾੜ੍ਹਦੇ ਹਨ। ਇਸ ਦਾ ਅਰਥ ਕੋਈ ਸਮਝਦੇ ਥੋੜ੍ਹੀ ਹਨ। ਫਿਰ ਕਹਿੰਦੇ ਹਨ ਰਾਵਣ ਨੇ ਸੀਤਾ ਨੂੰ ਚੁਰਾਇਆ, ਕੁਝ ਅਰਥ ਨਹੀਂ ਸਮਝਦੇ। ਫਾਰਨਰਜ ਕੀ ਸਮਝਣਗੇ, ਕੁਝ ਵੀ ਨਹੀਂ। ਦਿਨ ਪ੍ਰਤੀਦਿਨ ਰਾਵਣ ਨੂੰ ਵੱਡਾ ਬਨਾਉਂਦੇ ਜਾਂਦੇ ਹਨ, ਕਿਉਂਕਿ ਰਾਵਣ ਬਹੁਤ ਦੁੱਖ ਦੇਣ ਵਾਲਾ ਹੈ। ਹੁਣ ਤੁਸੀਂ ਇਸ ਤੇ ਜਿੱਤ ਪਾਉਂਦੇ ਹੋ। ਸਤਿਯੁਗ ਵਿੱਚ ਹੋਵੇਗਾ ਹੀ ਨਹੀਂ। ਇਹ ਜੋ ਕਰਮ ਦੀ ਭੋਗਣਾ ਹੈ, ਬਿਮਾਰੀ ਆਦਿ ਹੁੰਦੀ ਹੈ, ਇਹ ਹੈ ਰਾਵਣ ਦੇ ਕਾਰਨ। ਰਾਵਣ ਦੀ ਪ੍ਰਵੇਸ਼ਤਾ ਹੋਣ ਦੇ ਕਾਰਨ ਮਨੁੱਖ ਜੋ ਵੀ ਕਰਮ ਕਰਦੇ ਹਨ, ਉਹ ਵਿਕਰਮ ਹੋ ਜਾਂਦੇ ਹਨ। ਸੁਖ – ਦੁਖ ਦਾ ਖੇਲ੍ਹ ਬਣਿਆ ਹੋਇਆ ਹੈ। ਇਸ ਹਿਸਟਰੀ – ਜੋਗ੍ਰਾਫੀ ਦਾ ਕਿਸੇ ਨੂੰ ਪਤਾ ਨਹੀਂ ਹੈ। ਲਕਸ਼ਮੀ – ਨਰਾਇਣ ਨੂੰ ਇਹ ਰਾਜ ਕਿਵੇਂ ਮਿਲਿਆ? ਕਿਸੇ ਨੂੰ ਪਤਾ ਨਹੀਂ। ਤੁਸੀਂ ਛੋਟੇ – ਛੋਟੇ ਬੱਚੇ ਸਮਝਦੇ ਹੋ – ਇਹ ਲਕਸ਼ਮੀ – ਨਰਾਇਣ ਸਤਿਯੁਗ ਵਿੱਚ ਰਾਜ ਕਰਦੇ ਸਨ। ਸੰਗਮ ਤੇ ਇਹ ਰਾਜਯੋਗ ਸਿੱਖ ਇਹ ਪਦਵੀ ਪਾਈ ਹੈ। ਬਿਰਲੇ ਨੂੰ ਵੀ ਛੋਟੀਆਂ – ਛੋਟੀਆਂ ਬੱਚੀਆਂ ਜਾਕੇ ਸਮਝਾਉਣ ਕਿ ਇਨ੍ਹਾਂ ਨੇ ਇਹ ਰਾਜ ਕਿਵੇਂ ਪਾਇਆ? ਹੁਣ ਤਾਂ ਕਲਯੁਗ ਹੈ, ਇਸਨੂੰ ਸਤਿਯੁਗ ਨਹੀਂ ਕਿਹਾ ਜਾਂਦਾ। ਰਾਜਾਈ ਤੇ ਹੁਣ ਹੈ ਨਹੀਂ। ਰਾਜਿਆਂ ਦਾ ਤਾਜ ਹੀ ਉਡਾ ਦਿੱਤਾ ਹੈ। ਧਰਮ ਸ਼ਾਸਤਰ ਸਿਰ੍ਫ ਚਾਰ ਹਨ। ਗੀਤਾ ਧਰਮ ਸ਼ਾਸਤਰ ਹੈ, ਜਿਸ ਨਾਲ ਤਿੰਨ ਧਰਮ ਹੁਣ ਸਥਾਪਨ ਹੁੰਦੇ ਹਨ, ਨਾ ਕਿ ਸਤਿਯੁਗ ਵਿੱਚ। ਇਵੇਂ ਨਹੀਂ ਕਿ ਲਕਸ਼ਮੀ – ਨਰਾਇਣ ਨੇ ਜਾਂ ਰਾਮ ਨੇ ਕੋਈ ਧਰਮ ਸਥਾਪਨ ਕੀਤਾ। ਇਹ ਧਰਮ ਦੀ ਹੁਣ ਸਥਾਪਨ ਕਰ ਰਹੇ ਹਨ ਫਿਰ ਇਸਲਾਮੀ, ਬੋਧੀ ਅਤੇ ਕ੍ਰਿਸ਼ਚਨ। ਕ੍ਰਿਸ਼ਚਨਾਂ ਦਾ ਇੱਕ ਹੀ ਧਰਮ ਸ਼ਾਸਤਰ ਹੈ ਬਾਈਬਲ, ਬਸ। ਫਿਰ ਪਿੱਛੋਂ ਵ੍ਰਿਧੀ ਹੁੰਦੀ ਜਾਂਦੀ ਹੈ। ਆਦਿ ਸਨਾਤਨ ਹੈ ਹੀ ਦੇਵਤਾ ਧਰਮ ਹੁਣ ਫਿਰ ਤੋਂ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਤੁਸੀਂ ਡਰਾਮੇ ਦੇ ਰਾਜ਼ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ। ਖੁਸ਼ੀ ਵੀ ਰਹਿੰਦੀ ਹੈ। ਜਦੋਂ ਕਿ ਤੁਸੀਂ ਬੱਚਿਆਂ ਨੂੰ 100 ਪ੍ਰਤੀਸ਼ਤ ਸਰਟੇਨ ਹੈ ਕਿ ਅਸੀਂ ਫਿਰ ਤੋਂ ਆਪਣਾ ਰਾਜ ਭਾਗ ਸਥਾਪਨ ਕਰ ਰਹੇ ਹਾਂ – ਇਸ ਵਿੱਚ ਲੜ੍ਹਾਈ ਆਦਿ ਦੀ ਕੋਈ ਗੱਲ ਹੀ ਨਹੀਂ। ਰਾਜਧਾਨੀ ਸਥਾਪਨ ਹੋ ਰਹੀ ਹੈ, ਇਹ ਸਰਟੇਨ ਹੈ। ਏਜ਼ ਸਰਟੇਨ ਏਜ਼ ਡੈਥ। ਤੁਸੀਂ ਜਾਣਦੇ ਹੋ ਅਸੀਂ ਫਿਰ ਤੋਂ ਰਾਜ ਭਾਗ ਲੈਂਦੇ ਹਾਂ। ਕਲਪ – ਕਲਪ ਬਾਪ ਤੋਂ ਵਰਸਾ ਲੈਂਦੇ ਹਾਂ। ਜਿੰਨਾ ਪੁਰਸ਼ਾਰਥ ਕਰੋਗੇ ਉਤਨੀ ਉੱਚੀ ਪਦਵੀ ਪਾਵੋਗੇ
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਜੋ ਬਾਪ ਦੀ ਮਹਿਮਾ ਹੈ ਉਹ ਮਹਿਮਾ ਨੂੰ ਖੁਦ ਵਿੱਚ ਲਿਆਉਣਾ ਹੈ। ਬਾਪ ਵਾਂਗੂੰ ਮਹਿਮਾ ਯੋਗ ਬਣਨਾ ਹੈ। ਪਾਰਲੌਕਿਕ ਬਾਪ ਤੋਂ ਪਵਿਤ੍ਰਤਾ ਦਾ ਵਰਸਾ ਲੈਣਾ ਹੈ। ਪਵਿੱਤਰ ਬਣਨ ਤੇ ਹੀ ਸਵਰਗ ਦਾ ਵਰਸਾ ਮਿਲੇਗਾ।
2. ਸ਼੍ਰੀਮਤ ਨਾਲ ਆਪਣੇ ਹੀ ਤਨ – ਮਨ – ਧਨ ਨਾਲ ਇੱਕ ਆਦਿ – ਸਨਾਤਨ ਧਰਮ ਦੀ ਸਥਾਪਨਾ ਕਰਨੀ ਹੈ।
ਵਰਦਾਨ:-
ਜਦੋੰ ਮਾਸਟਰ ਤ੍ਰਿਕਾਲਦਰਸ਼ੀ ਬਣ ਸੰਕਲਪ ਨੂੰ ਕਰਮ ਵਿੱਚ ਲਿਆਵੋਗੇ, ਤਾਂ ਕੋਈ ਵੀ ਕਰਮ ਵਿਅਰੱਥ ਨਹੀਂ ਹੋਵੇਗਾ। ਇਸ ਵਿਅਰੱਥ ਨੂੰ ਬਦਲਕੇ ਸਮਰਥ ਸੰਕਲਪ ਅਤੇ ਸਮਰਥ ਕੰਮ ਕਰਨਾ – ਇਸਨੂੰ ਕਹਿੰਦੇ ਹਨ ਸੰਪੂਰਨ ਸਟੇਜ। ਸਿਰ੍ਫ ਆਪਣੇ ਵਿਅਰੱਥ ਸੰਕਲਪਾਂ ਜਾਂ ਕਰਮਾਂ ਨੂੰ ਭਸਮ ਨਹੀ ਕਰਨਾ ਹੈ ਲੇਕਿਨ ਸ਼ਕਤੀ ਰੂਪ ਬਣ ਸਾਰੇ ਵਿਸ਼ਵ ਦੇ ਵਿਕਰਮਾਂ ਦਾ ਬੋਝ ਹਲਕਾ ਕਰਨ ਅਤੇ ਅਨੇਕ ਆਤਮਾਵਾਂ ਦੇ ਵਿਅਰੱਥ ਸੰਕਲਪਾਂ ਨੂੰ ਮਿਟਾਉਣ ਦੀ ਮਸ਼ੀਨਰੀ ਤੇਜ਼ ਕਰੋ ਤਾਂ ਕਹਾਂਗੇ ਵਿਸ਼ਵ ਕਲਿਆਣਕਾਰੀ।
ਸਲੋਗਨ:-
➤ Email me Murli: Receive Daily Murli on your email. Subscribe!