21 June 2021 PUNJABI Murli Today | Brahma Kumaris

21 june 2021 Read and Listen today’s Gyan Murli in Punjabi 

June 20, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਪਾਵਨ ਬਣਨ ਦਾ ਇਕਮਾਤਰ ਉਪਾਏ ਹੈ - ਬਾਪ ਦੀ ਯਾਦ, ਯਾਦ ਦੀ ਮਿਹਨਤ ਹੀ ਅੰਤ ਵਿੱਚ ਕੰਮ ਆਵੇਗੀ"

ਪ੍ਰਸ਼ਨ: -

ਸੰਗਮ ਤੇ ਕਿਹੜਾ ਤਿਲਕ ਦਵੋ ਤਾਂ ਸ੍ਵਰਗ ਦੀ ਰਜਾਈ ਦਾ ਤਿਲਕ ਮਿਲ ਜਾਵੇਗਾ?

ਉੱਤਰ:-

ਸੰਗਮ ਤੇ ਇਹ ਹੀ ਤਿਲਕ ਦਵੋ ਕਿ ਅਸੀਂ ਆਤਮਾ ਬਿੰਦੀ ਹਾਂ, ਅਸੀਂ ਸ਼ਰੀਰ ਨਹੀਂ। ਅੰਦਰ ਵਿੱਚ ਇਹ ਹੀ ਘੋਟਦੇ ਰਹੋ ਕਿ ਅਸੀਂ ਆਤਮਾ ਹਾਂ, ਅਸੀਂ ਬਾਪ ਤੋਂ ਵਰਸਾ ਲੈਣਾ ਹੈ। ਬਾਬਾ ਵੀ ਬਿੰਦੀ ਹੈ, ਅਸੀਂ ਵੀ ਬਿੰਦੀ ਹਾਂ। ਇਸ ਤਿਲਕ ਤੋਂ ਸ੍ਵਰਗ ਦੀ ਰਜਾਈ ਦਾ ਤਿਲਕ ਪ੍ਰਾਪਤ ਹੋਵੇਗਾ। ਬਾਬਾ ਕਹਿੰਦੇ ਹਨ ਮੈਂ ਗਾਰੰਟੀ ਕਰਦਾ ਹਾਂ – ਤੁਸੀਂ ਯਾਦ ਕਰੋ ਤਾਂ ਅੱਧਾਕਲਪ ਦੇ ਲਈ ਰੋਣ ਤੋਂ ਛੁੱਟ ਜਾਵੋਗੇ।

ਓਮ ਸ਼ਾਂਤੀ ਇਹ ਫੁਰਨਾ ਚਾਹੀਦਾ ਹੈ ਕਿ ਮੈਨੂੰ ਆਤਮਾ ਨੂੰ ਬਾਪ ਨੂੰ ਜਰੂਰ ਯਾਦ ਕਰਨਾ ਹੈ ਤਾਂ ਪਾਵਨ ਬਣ ਸਕਦੇ ਹਾਂ। ਮਿਹਨਤ ਜੋ ਕੁਝ ਹੈ, ਉਹ ਇਹ ਹੀ ਹੈ, ਜੋ ਮਿਹਨਤ ਬੱਚਿਆਂ ਤੋਂ ਪਹੁੰਚਦੀ ਨਹੀਂ ਹੈ। ਮਾਇਆ ਬਹੁਤ ਹੈਰਾਨ ਕਰਦੀ ਹੈ। ਇੱਕ ਬਾਪ ਦੀ ਯਾਦ ਭੁਲਾ ਦਿੰਦੀ ਹੈ, ਦੂਜੇ ਦੀ ਯਾਦ ਆ ਜਾਂਦੀ ਹੈ। ਬਾਪ ਅਥਵਾ ਸਾਜਨ ਨੂੰ ਯਾਦ ਨਹੀਂ ਕਰਦੇ ਹਨ। ਅਜਿਹੇ ਸਾਜਨ ਨੂੰ ਤਾਂ ਘੱਟ ਤੋਂ ਘੱਟ 8 ਘੰਟਾ ਯਾਦ ਕਰਨ ਦੀ ਸਰਵਿਸ ਦੇਣੀ ਹੈ ਅਰਥਾਤ ਸਾਜਨ ਨੂੰ ਮਦਦ ਦੇਣੀ ਹੈ – ਯਾਦ ਕਰਨ ਦੀ। ਅਥਵਾ ਬੱਚਿਆਂ ਨੂੰ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ – ਇਹ ਹੈ ਬਹੁਤ ਵੱਡੀ ਮਿਹਨਤ। ਗੀਤਾ ਵਿੱਚ ਵੀ ਹੈ ਮਨਮਨਾਭਵ। ਬਾਪ ਨੂੰ ਯਾਦ ਕਰਦੇ ਰਹੋ ਉਠਦੇ – ਬੈਠਦੇ, ਚਲਦੇ – ਫਿਰਦੇ ਇੱਕ ਬਾਪ ਨੂੰ ਹੀ ਯਾਦ ਕਰਦੇ ਰਹੋ ਹੋਰ ਕੁਝ ਨਹੀਂ। ਪਿਛਾੜੀ ਨੂੰ ਇਹ ਯਾਦ ਹੀ ਘੱਟ ਆਵੇਗੀ। ਆਪਣੇ ਨੂੰ ਆਤਮਾ ਅਸ਼ਰੀਰੀ ਸਮਝੋ, ਹੁਣ ਸਾਨੂੰ ਵਾਪਿਸ ਜਾਣਾ ਹੈ। ਇਹ ਮਿਹਨਤ ਬਹੁਤ ਕਰਨੀ ਹੈ। ਸਵੇਰੇ ਸ਼ਨਾਨ ਆਦਿ ਕਰਕੇ ਫਿਰ ਇਕਾਂਤ ਵਿੱਚ ਉੱਪਰ ਛੱਤ ਤੇ ਅਤੇ ਹਾਲ ਵਿੱਚ ਆਕੇ ਬੈਠ ਜਾਓ। ਜਿੰਨਾ ਇਕਾਂਤ ਹੋਵੇ ਉਨ੍ਹਾਂ ਚੰਗਾ ਹੈ। ਹਮੇਸ਼ਾ ਇਹ ਹੀ ਖਿਆਲ ਕਰੋ ਕਿ ਸਾਨੂੰ ਬਾਪ ਨੂੰ ਯਾਦ ਕਰਨਾ ਹੈ। ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਇਹ ਮਿਹਨਤ ਹਰ 5 ਹਜਾਰ ਵਰ੍ਹੇ ਬਾਦ ਤੁਹਾਨੂੰ ਕਰਨੀ ਪੈਂਦੀ ਹੈ। ਸਤਿਯੁਗ, ਤ੍ਰੇਤਾ, ਦਵਾਪਰ, ਕਲਯੁਗ – ਕਿੱਥੇ ਵੀ ਤੁਹਾਨੂੰ ਇਹ ਮਿਹਨਤ ਨਹੀਂ ਕਰਨੀ ਪਵੇਗੀ। ਇਸ ਸੰਗਮ ਤੇ ਹੀ ਤੁਹਾਨੂੰ ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ, ਬਸ। ਇਹ ਹੀ ਵੇਲਾ ਹੈ ਜੱਦ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਬਾਪ ਆਉਂਦੇ ਵੀ ਸੰਗਮ ਤੇ ਹਨ ਹੋਰ ਕਦੀ ਬਾਪ ਆਉਂਦੇ ਹੀ ਨਹੀਂ। ਤੁਸੀਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਬਹੁਤ ਬੱਚੇ ਬਾਪ ਨੂੰ ਭੁੱਲ ਜਾਂਦੇ ਹਨ ਇਸਲਈ ਬਹੁਤ ਧੋਖਾ ਖਾਂਦੇ ਹਨ, ਰਾਵਣ ਬਹੁਤ ਧੋਖੇਬਾਜ ਹੈ। ਅੱਧਾਕਲਪ ਦਾ ਇਹ ਹੀ ਦੁਸ਼ਮਣ ਹੈ ਇਸਲਈ ਬਾਪ ਕਹਿੰਦੇ ਹਨ ਰੋਜ਼ ਸਵੇਰੇ ਉੱਠਕੇ ਇਹ ਵਿਚਾਰ ਸਾਗਰ ਮੰਥਨ ਕਰੋ ਅਤੇ ਇਹ ਹੀ ਚਾਰਟ ਰੱਖੋ – ਕਿੰਨਾ ਸਮੇਂ ਅਸੀਂ ਬਾਪ ਨੂੰ ਯਾਦ ਕੀਤਾ! ਕਿੰਨੀ ਜੰਕ ਉਤਰੀ ਹੋਵੇਗੀ! ਸਾਰਾ ਮਦਾਰ ਯਾਦ ਦੇ ਉੱਪਰ ਹੈ। ਬੱਚਿਆਂ ਨੂੰ ਪੂਰੀ ਕੋਸ਼ਿਸ਼ ਕਰਨੀ ਹੈ, ਆਪਣਾ ਪੂਰਾ ਵਰਸਾ ਪਾਉਣ ਲਈ। ਨਰ ਤੋਂ ਨਾਰਾਇਣ ਬਣਨਾ ਹੈ। ਇਹ ਹੈ ਸੱਚੀ ਸੱਤ ਨਾਰਾਇਣ ਦੀ ਕਥਾ। ਭਗਤ ਲੋਕ ਪੂਰਨਮਾਸ਼ੀ ਦੇ ਦਿਨ ਸੱਤ ਨਾਰਾਇਣ ਦੀ ਕਥਾ ਕਰਦੇ ਹਨ। ਹੁਣ ਤੁਸੀਂ ਜਾਣਦੇ ਹੋ 16 ਕਲਾ ਸੰਪੂਰਨ ਬਣਨਾ ਹੈ। ਉਹ ਬਣਨਗੇ ਸੱਤ ਬਾਪ ਨੂੰ ਯਾਦ ਕਰਨ ਨਾਲ। ਬਾਪ ਹੈ ਸ਼੍ਰੀਮਤ ਦੇਣ ਵਾਲਾ। ਬਾਪ ਕਹਿੰਦੇ ਹਨ ਗ੍ਰਹਿਸਥ ਵਿੱਚ ਰਹੋ, ਧੰਧਾ -ਧੋਰੀ ਆਦਿ ਕੁਝ ਵੀ ਨਹੀਂ। ਬਾਪ ਨੂੰ ਯਾਦ ਜਰੂਰ ਕਰਨਾ ਹੈ ਅਤੇ ਪਾਵਨ ਬਣਨਾ ਹੈ। ਬਸ। ਯਾਦ ਨਹੀਂ ਕਰੋਗੇ ਤਾਂ ਰਾਵਣ ਤੋਂ ਕਿੱਥੇ ਨਾ ਕਿੱਥੇ ਧੋਖੇ ਖਾਂਦੇ ਰਹਿਣਗੇ ਇਸਲਈ ਮੂਲ ਗੱਲ ਸਮਝਾਉਂਦੇ ਹਨ ਯਾਦ ਦੀ। ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧੀ ਹਨ ਉਨ੍ਹਾਂ ਨੂੰ ਭੁੱਲ ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਬਾਪ ਬਾਰ – ਬਾਰ ਸਮਝਾਉਂਦੇ ਹਨ – ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਨਹੀਂ ਤਾਂ ਫਿਰ ਅੰਤ ਵਿੱਚ ਬਹੁਤ – ਬਹੁਤ ਪਛਤਾਉਣਗੇ। ਬਹੁਤ ਧੋਖਾ ਖਾਣਗੇ। ਕੋਈ ਇਵੇਂ ਜ਼ੋਰ ਨਾਲ ਥੱਪੜ ਲੱਗੇਗਾ ਜੋ ਮਾਇਆ ਇੱਕਦਮ ਕਾਲਾ ਮੂੰਹ ਕਰ ਦਵੇਗੀ। ਬਾਪ ਆਏ ਹਨ ਗੋਰਾ ਮੂੰਹ ਬਣਾਉਣ। ਇਸ ਸਮੇਂ ਸਭ ਇੱਕ ਦੂਜੇ ਦਾ ਕਾਲਾ ਮੂੰਹ ਕਰਦੇ ਰਹਿੰਦੇ ਹਨ। ਗੋਰਾ ਬਣਾਉਣ ਵਾਲਾ ਇੱਕ ਹੀ ਬਾਪ ਹੈ, ਜਿਸ ਦੀ ਯਾਦ ਨਾਲ ਤੁਸੀਂ ਗੋਰੇ ਸ੍ਵਰਗ ਦੇ ਮਾਲਿਕ ਬਣੋਗੇ। ਇਹ ਹੈ ਹੀ ਪਤਿਤ ਦੁਨੀਆਂ। ਬਾਪ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਬਾਕੀ ਤੁਹਾਡੇ ਧੰਧੇ – ਧੋਰੀ ਆਦਿ ਨਾਲ ਬਾਬਾ ਦਾ ਕੋਈ ਸੰਬੰਧ ਨਹੀਂ ਹੈ। ਸ਼ਰੀਰ ਨਿਰਵਾਹ ਅਰਥ ਤੁਹਾਨੂੰ ਜੋ ਕਰਨਾ ਹੈ ਸੋ ਕਰੋ। ਬਾਪ ਤਾਂ ਸਿਰਫ ਕਹਿੰਦੇ ਹਨ ਮਨਮਨਾਭਵ। ਤੁਸੀਂ ਕਹਿੰਦੇ ਵੀ ਹੋ ਅਸੀਂ ਕਿਵੇਂ ਪਾਵਨ ਦੁਨੀਆਂ ਦਾ ਮਾਲਿਕ ਬਣੀਏ। ਬਾਪ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ। ਬਸ। ਹੋਰ ਕੋਈ ਉਪਾਏ ਪਾਵਨ ਬਣਨ ਦਾ ਹੈ ਨਹੀਂ। ਕਿੰਨਾ ਵੀ ਦਾਨ – ਪੁੰਨ ਆਦਿ ਕਰੋ, ਕਿੰਨੀ ਵੀ ਮਿਹਨਤ ਕਰੋ। ਭਾਵੇਂ ਅੱਗ ਤੋਂ ਆਉਂਦੇ ਜਾਂਦੇ ਰਹੋ, ਕੁਝ ਵੀ ਕੰਮ ਨਹੀਂ ਆ ਸਕਦਾ – ਸਿਵਾਏ ਇੱਕ ਬਾਪ ਦੀ ਯਾਦ ਦੇ। ਬਹੁਤ ਸਿੰਪਲ ਗੱਲ ਹੈ, ਇਸ ਨੂੰ ਕਿਹਾ ਜਾਂਦਾ ਹੈ – ਸਹਿਜ ਯੋਗ। ਆਪਣੇ ਤੋਂ ਪੁੱਛੋ ਅਸੀਂ ਆਪਣੇ ਮਿੱਠੇ – ਮਿੱਠੇ ਬਾਪ ਨੂੰ ਸਾਰੇ ਦਿਨ ਵਿੱਚ ਕਿੰਨਾ ਯਾਦ ਕਰਦੇ ਹਾਂ! ਨੀਂਦ ਵਿੱਚ ਤਾਂ ਕੋਈ ਪਾਪ ਨਹੀਂ ਹੁੰਦੇ ਹਨ। ਅਸ਼ਰੀਰੀ ਹੋ ਜਾਂਦੇ ਹੋ। ਬਾਕੀ ਦਿਨ ਵਿੱਚ ਬਹੁਤ ਪਾਪ ਹੁੰਦੇ ਰਹਿੰਦੇ ਹਨ ਅਤੇ ਪੁਰਾਣੇ ਪਾਪ ਵੀ ਬਹੁਤ ਹਨ। ਮਿਹਨਤ ਕਰਨੀ ਹੈ ਯਾਦ ਦੀ। ਇੱਥੇ ਆਉਂਦੇ ਹਨ ਤਾਂ ਇਹ ਮਿਹਨਤ ਕਰਨੀ ਹੈ। ਬਾਹਰ ਦੇ ਵਾਹਯਾਤ ਸੰਕਲਪਾਂ ਨੂੰ ਉਡਾ ਦਵੋ। ਨਹੀਂ ਤਾਂ ਵਾਯੂਮੰਡਲ ਬੜਾ ਖਰਾਬ ਕਰ ਦਿੰਦੇ ਹਨ। ਘਰ ਦੇ, ਖੇਤੀ – ਬੜੀ ਦੇ ਖਿਆਲਤ ਚਲਦੇ ਰਹਿੰਦੇ ਹਨ। ਕਦੀ ਬੱਚੇ ਯਾਦ ਪੈਣਗੇ, ਕਦੀ ਗੁਰੂ ਦੀ ਯਾਦ ਆਵੇਗੀ। ਸੰਕਲਪ ਚਲਦੇ ਰਹਿਣਗੇ ਤਾਂ ਵਾਯੂਮੰਡਲ ਨੂੰ ਖਰਾਬ ਕਰ ਦੇਣਗੇ। ਮਿਹਨਤ ਨਹੀਂ ਕਰਨ ਵਾਲੇ ਵਿਘਨ ਪਾਉਂਦੇ ਹਨ। ਇਹ ਇੰਨੀ ਮਹੀਨ ਗੱਲਾਂ ਹਨ। ਤੁਸੀਂ ਵੀ ਹੁਣ ਜਾਣਦੇ ਹੋ – ਫਿਰ ਕਦੀ ਨਹੀਂ ਜਾਣੋਗੇ। ਬਾਪ ਹੁਣ ਹੀ ਵਰਸਾ ਦਿੰਦੇ ਹਨ ਫਿਰ ਅੱਧਾਕਲਪ ਦੇ ਲਈ ਨਿਸ਼ਚਿੰਤ ਹੋ ਜਾਂਦੇ ਹਨ। ਲੌਕਿਕ ਬਾਪ ਦੇ ਫੁਰਨੇ (ਖ਼ਿਆਲਾਤ) ਅਤੇ ਬੇਹੱਦ ਬਾਪ ਦੇ ਫੁਰਨੇ ਵਿੱਚ ਕਿੰਨਾ ਅੰਤਰ ਹੈ। ਬਾਪ ਕਹਿੰਦੇ ਹਨ ਕਿ ਭਗਤੀ ਮਾਰਗ ਵਿੱਚ ਮੈਨੂੰ ਕਿੰਨਾ ਫੁਰਨਾ ਪੈਂਦਾ ਹੈ। ਭਗਤ ਕਿੰਨੀ ਘੜੀ – ਘੜੀ ਯਾਦ ਕਰਦੇ ਹਨ। ਸਤਿਯੁਗ ਵਿੱਚ ਕੋਈ ਵੀ ਯਾਦ ਨਹੀਂ ਕਰਦੇ। ਬਾਪ ਕਹਿੰਦੇ ਹਨ ਤੁਹਾਨੂੰ ਇੰਨਾ ਸੁੱਖ ਦਿੰਦਾ ਹਾਂ ਜੋ ਤੁਹਾਨੂੰ ਉੱਥੇ ਮੈਨੂੰ ਯਾਦ ਕਰਨ ਦੀ ਦਰਕਾਰ ਹੀ ਨਹੀਂ ਰਹੇਗੀ। ਅਸੀਂ ਜਾਣਦੇ ਹਾਂ ਸਾਡੇ ਬੱਚੇ ਸੁੱਖਧਾਮ, ਸ਼ਾਂਤੀਧਾਮ ਵਿੱਚ ਬੈਠੇ ਹਨ। ਦੂਜਾ ਕੋਈ ਮਨੁੱਖ ਸਮਝ ਨਾ ਸਕੇ। ਅਜਿਹੇ ਬਾਪ ਵਿੱਚ ਨਿਸ਼ਚਾਬੁੱਧੀ ਹੋਣ ਵਿੱਚ ਮਾਇਆ ਵਿਘਨ ਪਾਉਂਦੀ ਹੈ। ਬਾਪ ਕਹਿੰਦੇ ਹਨ ਕਿ ਸਿਰਫ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿੱਚ ਜੋ ਅਲਾਵਾਂ ਪੈ ਗਈਆਂ ਹਨ, ਚਾਂਦੀ, ਤਾਂਬਾ, ਲੋਹਾ… ਉਹ ਨਿਕਲ ਜਾਵੇਗੀ। ਗੋਲਡਨ ਏਜ਼ ਤੋਂ ਸਿਲਵਰ ਵਿੱਚ ਆਉਣ ਨਾਲ ਵੀ ਦੋ ਕਲਾ ਘੱਟ ਹੁੰਦੀ ਹੈ। ਇਹ ਗੱਲਾਂ ਤੁਸੀਂ ਸੁਣਦੇ ਅਤੇ ਸਮਝਦੇ ਹੋ। ਜੋ ਸੱਚਾ ਬ੍ਰਾਹਮਣ ਹੋਵੇਗਾ ਉਨ੍ਹਾਂ ਨੂੰ ਚੰਗੀ ਰੀਤੀ ਬੁੱਧੀ ਵਿਚ ਬੈਠੇਗਾ, ਨਹੀਂ ਤਾਂ ਬੈਠੇਗਾ ਨਹੀਂ। ਯਾਦ ਟਿਕੇਗੀ ਨਹੀਂ। ਸਾਰਾ ਮਦਾਰ ਬਾਪ ਨੂੰ ਯਾਦ ਕਰਨ ਤੇ ਹੈ। ਬਾਰ – ਬਾਰ ਕਹਿੰਦੇ ਹਨ ਬੱਚੇ ਬਾਪ ਨੂੰ ਯਾਦ ਕਰੋ। ਇਹ ਬਾਬਾ ਵੀ ਕਹਿਣਗੇ ਸ਼ਿਵਬਾਬਾ ਨੂੰ ਯਾਦ ਕਰੋ। ਸ਼ਿਵਬਾਬਾ ਆਪ ਵੀ ਕਹਿਣਗੇ ਮੈਨੂੰ ਬਾਪ ਨੂੰ ਯਾਦ ਕਰੋ। ਆਤਮਾਵਾਂ ਨੂੰ ਕਹਿੰਦੇ ਹਨ ਹੇ ਬੱਚੋ। ਉਹ ਨਿਰਾਕਾਰ ਪਰਮਾਤਮਾ ਵੀ ਆਤਮਾਵਾਂ ਨੂੰ ਕਹਿਣਗੇ। ਮੂਲ ਗੱਲ ਹੀ ਇਹ ਹੈ। ਕੋਈ ਵੀ ਆਏ ਤਾਂ ਉਨ੍ਹਾਂ ਨੂੰ ਪਹਿਲੇ – ਪਹਿਲੇ ਬੋਲੋ ਕਿ ਅਲਫ਼ ਨੂੰ ਯਾਦ ਕਰੋ ਅਤੇ ਕੋਈ ਤੀਕ – ਤੀਕ ਨਹੀਂ ਕਰਨੀ ਹੈ। ਸਿਰਫ ਬੋਲੋ – ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਹੀ ਅੰਦਰ ਘੋਟਣਾ ਹੈ। ਅਸੀਂ ਆਤਮਾ ਹਾਂ, ਗਾਉਂਦੇ ਵੀ ਹਨ ਨਾ ਤੁਲਸੀਦਾਸ ਚੰਦਨ ਘਿਸੇ ਤਿਲਕ ਦੇਤ ਰਘੁਵੀਰ… ਤਿਲਕ ਕੋਈ ਸਥੂਲ ਥੋੜੀ ਹੀ ਹੈ। ਤੁਸੀਂ ਸਮਝਦੇ ਹੋ ਕਿ ਤਿਲਕ ਅਸਲ ਵਿੱਚ ਇਸ ਸਮੇਂ ਦਾ ਯਾਦਗਰ ਹੈ। ਤੁਸੀਂ ਯਾਦ ਕਰਦੇ ਰਹਿੰਦੇ ਹੋ ਗੋਇਆ ਰਜਾਈ ਦਾ ਤਿਲਕ ਦਿੰਦੇ ਹੋ। ਤੁਹਾਨੂੰ ਰਜਾਈ ਦਾ ਤਿਲਕ ਮਿਲੇਗਾ, ਡਬਲ ਸਿਰਤਾਜ ਬਣੋਗੇ। ਰਜਾਈ ਦਾ ਤਿਲਕ ਮਿਲੇਗਾ ਮਤਲਬ ਸਵਰਗ ਦੇ ਮਹਾਰਾਜਾ, ਮਹਾਰਾਣੀ ਬਣੋਗੇ। ਬਾਪ ਕਿੰਨਾ ਸਹਿਜ ਦੱਸਦੇ ਹਨ। ਬਸ ਸਿਰਫ ਇਹ ਯਾਦ ਕਰੋ – ਅਸੀਂ ਆਤਮਾ ਹਾਂ, ਸ਼ਰੀਰ ਨਹੀਂ। ਸਾਨੂੰ ਬਾਪ ਤੋਂ ਵਰਸਾ ਲੈਣਾ ਹੈ।

ਤੁਸੀਂ ਜਾਣਦੇ ਹੋ ਅਸੀਂ ਆਤਮਾ ਬਿੰਦੀ ਮਿਸਲ ਹਾਂ, ਬਾਬਾ ਵੀ ਬਿੰਦੀ ਹੈ। ਬਾਬਾ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਹੈ। ਉਹ ਸਾਨੂੰ ਵਰਦਾਨ ਦਿੰਦੇ ਹਨ। ਇਨ੍ਹਾਂ ਦੇ ਬਾਜੂ ਵਿੱਚ ਆਕੇ ਬੈਠਦੇ ਹਨ। ਗੁਰੂ ਆਪਣੇ ਸ਼ਿਸ਼ ਨੂੰ ਬਾਜੂ ਵਿੱਚ ਬਿਠਾਏ ਸਿਖਾਉਂਦਾ ਹੈ। ਇਹ ਵੀ ਬਾਜੂ ਵਿੱਚ ਬੈਠੇ ਹਨ। ਬੱਚਿਆਂ ਨੂੰ ਸਿਰਫ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਮਾਮੇਕਮ ਯਾਦ ਕਰੋ। ਸਤਿਯੁਗ ਵਿੱਚ ਵੀ ਤੁਸੀਂ ਆਪਣੇ ਨੂੰ ਆਤਮਾ ਸਮਝਦੇ ਹੋ, ਪਰ ਬਾਪ ਨੂੰ ਨਹੀਂ ਜਾਣਦੇ ਹੋ। ਅਸੀਂ ਆਤਮਾ ਸ਼ਰੀਰ ਛੱਡਦੇ ਹਾਂ ਫਿਰ ਦੂਜਾ ਲੈਣਾ ਹੈ। ਡਰਾਮਾ ਅਨੁਸਾਰ ਤੁਹਾਡਾ ਪਾਰ੍ਟ ਹੀ ਅਜਿਹਾ ਹੈ ਇਸਲਈ ਤੁਹਾਡੀ ਉਮਰ ਉੱਥੇ ਵੱਡੀ ਰਹਿੰਦੀ ਹੈ, ਪਵਿੱਤਰ ਰਹਿੰਦੇ ਹੋ। ਸਤਿਯੁਗ ਵਿੱਚ ਉਮਰ ਵੱਡੀ ਰਹਿੰਦੀ ਹੈ। ਕਲਯੁਗ ਵਿੱਚ ਛੋਟੀ ਹੋ ਜਾਂਦੀ ਹੈ। ਉੱਥੇ ਹਨ ਯੋਗੀ, ਇੱਥੇ ਹਨ ਭੋਗੀ। ਪਵਿੱਤਰ ਹੁੰਦੇ ਹਨ ਯੋਗੀ। ਉੱਥੇ ਰਾਵਣ ਰਾਜ ਹੀ ਨਹੀਂ ਹੈ। ਉੱਮਰ ਵੱਡੀ ਰਹਿੰਦੀ ਹੈ। ਇੱਥੇ ਉਮਰ ਕਿੰਨੀ ਛੋਟੀ ਹੁੰਦੀ ਹੈ ਇਸ ਨੂੰ ਕਰਮ ਭੋਗ ਕਿਹਾ ਜਾਂਦਾ ਹੈ। ਉੱਥੇ ਅਕਾਲੇ ਮ੍ਰਿਤੂ ਕਦੀ ਹੁੰਦਾ ਨਹੀਂ। ਤਾਂ ਬਾਪ ਕਹਿੰਦੇ ਹਨ ਕਿ ਬਾਪ ਨੂੰ ਪਹਿਚਾਨਣਾ ਹੈ ਤਾਂ ਸ਼੍ਰੀਮਤ ਤੇ ਚੱਲੋ। ਇੱਕ ਬਾਪ ਨੂੰ ਯਾਦ ਕਰੋ। ਆਪਣੇ ਨੂੰ ਆਤਮਾ ਸਮਝੋ। ਅਸੀਂ ਹੁਣ ਜਾਣਾ ਹੈ, ਇਹ ਸ਼ਰੀਰ ਛੱਡਣਾ ਹੈ। ਬਾਕੀ ਟਾਈਮ ਸਰਵਿਸ ਵਿੱਚ ਲਗਾਉਣਾ ਹੈ।

ਤੁਸੀਂ ਬੱਚੇ ਬਹੁਤ ਗਰੀਬ ਹੋ ਇਸਲਈ ਬਾਪ ਨੂੰ ਤਰਸ ਪੈਂਦਾ ਹੈ। ਤੁਸੀਂ ਬੁੱਢੀਆਂ, ਕੁਬਜਾਵਾਂ ਆਦਿ ਨੂੰ ਕੋਈ ਤਕਲੀਫ ਨਹੀਂ ਦਿੰਦੇ ਹਨ। ਬੁੱਢੀ ਨੂੰ ਕੁਬਜਾ ਕਿਹਾ ਜਾਂਦਾ ਹੈ। ਬੁੱਢੀਆਂ ਨੂੰ ਸਮਝਾਇਆ ਜਾਂਦਾ ਹੈ – ਬਾਪ ਨੂੰ ਯਾਦ ਕਰੋ। ਤੁਹਾਨੂੰ ਕੋਈ ਪੁੱਛੇ ਕਿੱਥੇ ਜਾਂਦੀ ਹੋ? ਬੋਲੋ, ਗੀਤਾ ਪਾਠਸ਼ਾਲਾ ਵਿੱਚ ਜਾਂਦੇ ਹਾਂ। ਇੱਥੇ ਤਾਂ ਉਹ ਕ੍ਰਿਸ਼ਨ ਦੀ ਆਤਮਾ 84 ਜਨਮ ਲੈ ਹੁਣ ਬਾਪ ਤੋਂ ਗਿਆਨ ਲੈ ਰਹੀ ਹੈ।

ਬੱਚੇ ਪ੍ਰਦਰਸ਼ਨੀ ਆਦਿ ਤੇ ਕਿੰਨਾ ਖਰਚਾ ਕਰਦੇ ਹਨ, ਲਿਖਦੇ ਵੀ ਹਨ ਫਲਾਣਾ ਚੰਗਾ ਪ੍ਰਭਾਵਿਤ ਹੋਇਆ। ਪਰ ਬਾਬਾ ਕਹਿੰਦੇ ਹਨ ਇੱਕ ਵੀ ਇਵੇਂ ਨਹੀਂ ਲਿਖਦਾ ਕਿ ਬਰੋਬਰ ਇਸ ਸਮੇਂ ਬੇਹੱਦ ਦਾ ਬਾਪ ਇਸ ਬ੍ਰਹਮਾ ਤਨ ਵਿੱਚ ਆਇਆ ਹੋਇਆ ਹੈ, ਉਸ ਤੋਂ ਹੀ ਸ੍ਵਰਗ ਦਾ ਵਰਸਾ ਮਿਲ ਸਕਦਾ ਹੈ। ਬਾਬਾ ਸਮਝ ਜਾਂਦੇ ਹਨ ਕਿ ਇੱਕ ਨੂੰ ਵੀ ਨਿਸ਼ਚਾ ਨਹੀਂ ਹੋਇਆ ਹੈ। ਸਿਰਫ ਪ੍ਰਭਾਵਿਤਹੁੰਦੇ ਹਨ, ਇਹ ਗਿਆਨ ਬਹੁਤ ਚੰਗਾ ਹੈ। ਸੀੜੀ ਠੀਕ ਤਰ੍ਹਾਂ ਨਾਲ ਵਿਖਾਈ ਹੈ। ਪਰ ਖੁਦ ਯੋਗ ਵਿੱਚ ਰਹਿ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ, ਉਹ ਨਹੀਂ ਕਰਦੇ। ਸਿਰਫ ਕਹਿੰਦੇ ਹਨ – ਸਮਝਾਉਣੀ ਬਹੁਤ ਚੰਗੀ ਹੈ, ਪਰਮਾਤਮਾ ਤੋਂ ਵਰਸਾ ਪਾਉਣ ਦੀ। ਪਰ ਖੁਦ ਪਾਉਣ, ਉਹ ਨਹੀਂ। ਕੁਝ ਵੀ ਪੁਰਸ਼ਾਰਥ ਨਹੀਂ ਕਰਦੇ ਹਨ, ਪ੍ਰਜਾ ਢੇਰ ਬਣੇਗੀ। ਬਾਕੀ ਰਾਜਾ ਬਣੇ ਉਹ ਮਿਹਨਤ ਹੈ। ਹਰ ਇੱਕ ਆਪਣੀ ਦਿਲ ਤੋਂ ਪੁੱਛਣ ਕਿ ਅਸੀਂ ਕਿੱਥੇ ਤੱਕ ਬਾਪ ਦੀ ਯਾਦ ਵਿੱਚ ਹਰਸ਼ਿਤ ਰਹਿੰਦੇ ਹਾਂ? ਅਸੀਂ ਫਿਰ ਤੋਂ ਸੋ ਦੇਵਤਾ ਬਣਦੇ ਹਾਂ। ਇਵੇਂ – ਇਵੇਂ ਆਪਣੇ ਨਾਲ ਇਕਾਂਤ ਵਿੱਚ ਬੈਠ ਗੱਲਾਂ ਕਰੋ ਟ੍ਰਾਈ ਕਰਕੇ ਵੇਖੋ। ਬਾਪ ਨੂੰ ਯਾਦ ਕਰਦੇ ਰਹੋ ਤਾਂ ਬਾਪ ਗਾਰੰਟੀ ਦਿੰਦੇ ਹਨ – ਤੁਸੀਂ ਅੱਧਾਕਲਪ ਕਦੀ ਰੋਵੋਗੇ ਨਹੀਂ। ਹੁਣ ਤੁਸੀਂ ਕਹਿੰਦੇ ਹੋ ਬਾਬਾ ਆਕੇ ਸਾਨੂੰ ਰਾਵਣ ਮਾਇਆ ਤੇ ਜਿੱਤ ਪਹਿਨਾਉਂਦੇ ਹਨ। ਜੋ ਜਿੰਨੀ ਮਿਹਨਤ ਕਰਦੇ ਹਨ, ਆਪਣੇ ਲਈ ਹੀ ਕਰਦੇ ਹਨ। ਫਿਰ ਤੁਸੀਂ ਆਓਗੇ ਨਵੀਂ ਦੁਨੀਆਂ ਵਿੱਚ। ਪੁਰਾਣੀ ਦੁਨੀਆਂ ਦਾ ਹਿਸਾਬ – ਕਿਤਾਬ ਵੀ ਚੁਕਤੁ ਕਰਨਾ ਹੈ ਜਦਕਿ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਪਾਵਨ ਬਣਨ ਦੀ ਯੁਕਤੀ ਵੀ ਦੱਸਦੇ ਹਨ। ਇਹ ਹੈ ਕਿਆਮਤ ਦਾ ਸਮੇਂ ਸਭ ਦਾ ਵਿਨਾਸ਼ ਹੋਣਾ ਹੈ। ਨਵੀਂ ਦੁਨੀਆਂ ਦੀ ਸਥਾਪਨਾ ਹੋਣੀ ਹੈ। ਤੁਸੀਂ ਜਾਣਦੇ ਹੋ ਅਸੀਂ ਇਸ ਮ੍ਰਿਤੂਯੁਲੋਕ ਵਿੱਚ ਇਹ ਸ਼ਰੀਰ ਛੱਡ ਫਿਰ ਨਵੀਂ ਦੁਨੀਆਂ ਅਮਰਲੋਕ ਵਿੱਚ ਆਵਾਂਗੇ। ਅਸੀਂ ਪੜ੍ਹਦੇ ਹੀ ਹਾਂ ਨਵੀਂ ਦੁਨੀਆਂ ਦੇ ਲਈ ਹੋਰ ਕੋਈ ਅਜਿਹੀ ਪਾਠਸ਼ਾਲਾ ਨਹੀਂ, ਜਿੱਥੇ ਭਵਿੱਖ ਦੇ ਲਈ ਪੜ੍ਹਾਉਂਦੇ ਹੋਣ। ਹਾਂ, ਜੋ ਬਹੁਤ ਦਾਨ – ਪੁੰਨ ਕਰਦੇ ਹਨ ਤਾਂ ਰਾਜਾ ਦੇ ਕੋਲ ਜਨਮ ਲੈਂਦੇ ਹਨ। ਗੋਲਡਨ ਸਪੂਨ ਇਨ ਮਾਉਥ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਤੁਹਾਨੂੰ ਮਿਲਦਾ ਹੈ, ਕਲਯੁਗ ਵਿੱਚ ਵੀ ਜੋ ਰਾਜਿਆਂ ਦੇ ਕੋਲ ਜਨਮ ਲੈਂਦੇ ਹਨ ਉਨ੍ਹਾਂ ਨੂੰ ਵੀ ਮਿਲਦਾ ਹੈ ਫਿਰ ਵੀ ਇੱਥੇ ਤਾਂ ਕਈ ਪ੍ਰਕਾਰ ਦੇ ਦੁੱਖ ਰਹਿੰਦੇ ਹਨ। ਤੁਹਾਨੂੰ ਤਾਂ ਭਵਿੱਖ 21 ਜਨਮ ਦੇ ਲਈ ਕੋਈ ਦੁੱਖ ਨਹੀਂ ਹੋਵੇਗਾ। ਕਦੀ ਬਿਮਾਰ ਨਹੀਂ ਪਵੋਗੇ, ਗੋਲਡਨ ਸਪੂਨ ਇੰਨ ਸਵਰਗ। ਇੱਥੇ ਹੈ ਅਲਪਕਾਲ ਦੇ ਲਈ ਰਜਾਈ। ਤੁਹਾਡੀ ਹੈ 21 ਜਨਮ ਦੇ ਲਈ। ਬੁੱਧੀ ਤੋਂ ਚੰਗੀ ਤਰ੍ਹਾਂ ਕੰਮ ਲੈਣਾ ਹੈ, ਫਿਰ ਸਮਝਾਉਣਾ ਹੈ। ਇਵੇਂ ਨਹੀਂ ਕਿ ਭਗਤੀ ਮਾਰਗ ਵਿੱਚ ਰਾਜਾ ਨਹੀਂ ਬਣ ਸਕਦੇ ਹਨ। ਕੋਈ ਕਾਲੇਜ ਅਥਵਾ ਹਸਪਤਾਲ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਵਜ ਮਿਲਦਾ ਹੈ। ਹਸਪਤਾਲ ਬਣਾਉਂਦੇ ਹਨ ਤਾਂ ਦੂਜੇ ਜਨਮ ਵਿੱਚ ਚੰਗੀ ਤੰਦਰੁਸਤੀ ਰਹੇਗੀ। ਕਹਿੰਦੇ ਹੈ ਨਾ – ਇਨ੍ਹਾਂ ਨੂੰ ਸਾਰੀ ਉਮਰ ਵਿੱਚ ਬੁਖਾਰ ਵੀ ਨਹੀਂ ਹੋਇਆ। ਵੱਡੀ ਉਮਰ ਹੁੰਦੀ ਹੈ। ਬਹੁਤ ਦਾਨ ਆਦਿ ਕੀਤਾ ਹੈ, ਹਸਪਤਾਲ ਆਦਿ ਬਣਾਉਂਦੇ ਹਨ ਤੱਦ ਉਮਰ ਵਧਦੀ ਹੈ। ਇੱਥ ਤਾਂ ਯੋਗ ਨਾਲ ਤੁਸੀਂ ਏਵਰਹੈਲਦੀ – ਵੈਲਦੀ ਬਣਦੇ ਹੋ। ਯੋਗ ਤੋਂ ਤੁਸੀਂ 21 ਜਨਮ ਦੇ ਲਈ ਸ਼ਫਾ ਪਾਉਂਦੇ ਹੋ। ਇਹ ਤਾਂ ਬਹੁਤ ਵੱਡੀ ਹਸਪਤਾਲ, ਬਹੁਤ ਵੱਡੀ ਕਾਲੇਜ ਹੈ। ਬਾਪ ਹਰ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਜਿਸ ਨੂੰ ਜਿੱਥੇ ਮਜ਼ਾ ਆਏ, ਉੱਥੇ ਦਿਲ ਲੱਗੇ, ਉੱਥੇ ਜਾਕੇ ਪੜ੍ਹਾਈ ਪੜ੍ਹ ਸਕਦੇ ਹਨ। ਇਵੇਂ ਨਹੀਂ ਸਾਡੇ ਸੈਂਟਰ ਤੇ ਆਏ, ਇਨ੍ਹਾਂ ਦੇ ਕੋਲ ਕਿਓਂ ਜਾਂਦੇ ਹਨ। ਨਹੀਂ, ਜਿਸ ਨੂੰ ਜਿੱਥੇ ਚਾਹੀਦਾ ਉੱਥੇ ਜਾਵੇ। ਬਾਪ ਤਾਂ ਇੱਕ ਹੀ ਹੈ। ਮੁਰਲੀ ਤਾਂ ਪੜ੍ਹਕੇ ਸੁਣਾਉਂਦੇ ਹਨ। ਉਹ ਮੁਰਲੀ ਇੱਥੇ ਤੋਂ ਜਾਂਦੀ ਹੈ ਫਿਰ ਕੋਈ ਵਿਸਤਾਰ ਵਿੱਚ ਚੰਗਾ ਸਮਝਾਉਂਦੇ ਹਨ, ਕੋਈ ਸਿਰਫ ਪੜ੍ਹਕੇ ਸੁਣਾਉਂਦੇ ਹਨ। ਭਾਸ਼ਣ ਕਰਨ ਵਾਲੇ ਚੰਗੀ ਲਲਕਾਰ ਕਰਦੇ ਹੋਣਗੇ। ਕਿੱਥੇ ਵੀ ਭਾਸ਼ਣ ਹੋਵੇ – ਪਹਿਲੇ – ਪਹਿਲੇ ਦੱਸੋ ਸ਼ਿਵਬਾਬਾ ਕਹਿੰਦੇ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਪਾਵਨ ਬਣ ਪਾਵਨ ਦੁਨੀਆਂ ਦਾ ਮਾਲਿਕ ਬਣੋਗੇ। ਕਿੰਨਾ ਸਹਿਜ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਹਰ ਦੇ ਵਾਹਯਾਤ (ਵਿਅਰਥ) ਖਿਆਲਾਤਾਂ ਨੂੰ ਛੱਡ ਇਕਾਂਤ ਵਿੱਚ ਬੈਠ ਯਾਦ ਦੀ ਮਿਹਨਤ ਕਰਨੀ ਹੈ। ਸਵੇਰੇ – ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰਨਾ ਅਤੇ ਆਪਣਾ ਚਾਰਟ ਵੇਖਣਾ ਹੈ।

2. ਜਿਵੇਂ ਭਗਤੀ ਵਿੱਚ ਦਾਨ – ਪੁੰਨ ਦਾ ਮਹੱਤਵ ਹੈ, ਇਵੇਂ ਗਿਆਨ ਮਾਰਗ ਵਿੱਚ ਯਾਦ ਦਾ ਮਹੱਤਵ ਹੈ। ਯਾਦ ਨਾਲ ਆਤਮਾ ਨੂੰ ਐਵਰਹੈਲਦੀ – ਵੇਲਦੀ ਬਣਾਉਣਾ ਹੈ। ਅਸ਼ਰੀਰੀ ਰਹਿਣ ਦਾ ਅਭਿਆਸ ਕਰਨਾ ਹੈ।

ਵਰਦਾਨ:-

ਜੋ ਵਾਚਾ ਦੂਆਰਾ ਗਿਆਨ ਰਤਨਾਂ ਦਾ ਦਾਨ ਕਰਦੇ ਹਨ ਉਨ੍ਹਾਂ ਨੂੰ ਮਾਸਟਰ ਨਾਲੇਜਫੁਲ ਦਾ ਵਰਦਾਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੇ ਇੱਕ – ਇੱਕ ਸ਼ਬਦ ਦੀ ਬਹੁਤ ਵੇਲਯੂ ਹੁੰਦੀ ਹੈ। ਉਨ੍ਹਾਂ ਦਾ ਇੱਕ – ਇੱਕ ਵਚਨ ਸੁਣਨ ਦੇ ਲਈ ਕਈ ਆਤਮਾਵਾਂ ਪਿਆਸੀਆਂ ਹੁੰਦੀਆਂ ਹਨ। ਉਨ੍ਹਾਂ ਦੇ ਹਰ ਸ਼ਬਦ ਵਿੱਚ ਸੇੰਸ ਭਰਿਆ ਹੁੰਦਾ ਹੈ। ਉਨ੍ਹਾਂਨੂੰ ਵਿਸ਼ੇਸ਼ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਦੇ ਕੋਲ ਖਜਾਨਾ ਭਰਪੂਰ ਰਹਿੰਦਾ ਹੈ ਇਸਲਈ ਉਹ ਹਮੇਸ਼ਾ ਸੰਤੁਸ਼ਟ ਅਤੇ ਹਰਸ਼ਿਤ ਰਹਿੰਦੇ ਹਨ। ਉਨ੍ਹਾਂ ਦੇ ਬੋਲ ਪ੍ਰਭਾਵਸ਼ਾਲੀ ਹੁੰਦੇ ਜਾਂਦੇ ਹਨ। ਵਾਨੀ ਦਾ ਦਾਨ ਕਰਨ ਨਾਲ ਵਾਨੀ ਵਿੱਚ ਬਹੁਤ ਗੁਣ ਆ ਜਾਂਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top